This PSEB 10th Class Science Notes Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ will help you in revision during exams.
PSEB 10th Class Science Notes Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ
→ ਬਿਜਲਈ ਧਾਰਾਵਾਹੀ ਤਾਰ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦੀ ਹੈ । ਚੁੰਬਕ ਅਤੇ ਬਿਜਲੀ ਇੱਕ ਦੂਜੇ ਨਾਲ ਸੰਬੰਧ ਰੱਖਦੇ ਹਨ ।
→ ਹੈਂਸ ਕਰਿਸਚਨ ਆਰਸਟੈਡ ਨੇ ਬਿਜਲ ਚੁੰਬਕਤਾ ਨੂੰ ਸਮਝਣ ਲਈ ਮਹੱਤਵਪੂਰਨ ਕਾਰਜ ਕੀਤਾ ।
→ ਦਿਸ਼ਾ ਸੂਚਕ ਵਿੱਚ ਇੱਕ ਛੋਟਾ ਜਿਹਾ ਚੁੰਬਕ ਹੁੰਦਾ ਹੈ ਜਿਹੜਾ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵੱਲ ਸੰਕੇਤ ਕਰਦਾ ਹੈ ।
→ ਸੁਤੰਤਰਤਾ ਪੂਰਵਕ ਲਟਕਾਏ ਗਏ ਚੁੰਬਕ ਦਾ ਜਿਹੜਾ ਸਿਰਾ ਉੱਤਰ ਦਿਸ਼ਾ ਵੱਲ ਸੰਕੇਤ ਕਰੇ ਉਹ ਉੱਤਰੀ ਧਰੁਵ ਅਤੇ ਜਿਹੜਾ ਸਿਰਾ ਦੱਖਣ ਵੱਲ ਸੰਕੇਤ ਕਰਦਾ ਹੈ ਉਹ ਦੱਖਣੀ ਧਰੁਵ ਹੁੰਦਾ ਹੈ ।
→ ਚੁੰਬਕਾਂ ਦੇ ਸਮਾਨ ਧਰੁਵ ਇੱਕ ਦੂਜੇ ਨੂੰ ਧੱਕਦੇ ਹਨ ਅਤੇ ਅਸਮਾਨ ਧਰੁਵ ਇੱਕ-ਦੂਜੇ ਨੂੰ ਖਿੱਚਦੇ ਹਨ ।
→ ਚੁੰਬਕ ਦੇ ਚਹੁੰ ਪਾਸੇ ਉਹ ਖੇਤਰ ਜਿਸ ਵਿੱਚ ਉਸ ਦੇ ਬਲ (ਆਕਰਸ਼ਣ ਜਾਂ ਪ੍ਰਤਿਕਰਸ਼ਣ) ਦਾ ਅਨੁਭਵ (ਸੰਸੁਚਨ) ਕੀਤਾ ਜਾ ਸਕਦਾ ਹੈ, ਉਸਨੂੰ ਚੁੰਬਕ ਦਾ ਚੁੰਬਕੀ ਖੇਤਰ ਕਹਿੰਦੇ ਹਨ ।
→ ਚੁੰਬਕੀ ਖੇਤਰ ਇੱਕ ਅਜਿਹੀ ਰਾਸ਼ੀ ਹੈ ਜਿਸ ਵਿੱਚ ਪਰਿਮਾਣ ਅਤੇ ਦਿਸ਼ਾ ਦੋਵੇਂ ਹੁੰਦੀਆਂ ਹਨ ।
→ ਚੁੰਬਕ ਦੇ ਅੰਦਰ ਚੁੰਬਕੀ ਖੇਤਰ ਦੀਆਂ ਰੇਖਾਵਾਂ ਦੀ ਦਿਸ਼ਾ ਉਸ ਦੇ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਅਤੇ ਚੁੰਬਕ ਤੋਂ ਬਾਹਰ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ ਹੁੰਦੀਆਂ ਹਨ । ਇਸ ਲਈ ਚੁੰਬਕੀ ਖੇਤਰ ਰੇਖਾਵਾਂ ਬੰਦ ਕਰ ਹੁੰਦੀਆਂ ਹਨ ।
→ ਦੋ ਚੁੰਬਕੀ ਖੇਤਰ ਰੇਖਾਵਾਂ ਕਦੀ ਵੀ ਇੱਕ ਦੂਜੇ ਨੂੰ ਕੱਟਦੀਆਂ ਨਹੀਂ ਹਨ ।
→ ਕਿਸੇ ਧਾਤੂ ਚਾਲਕ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਕਰਨ ਨਾਲ ਉਸਦੇ ਚਾਰੋਂ ਪਾਸੇ ਚੁੰਬਕੀ ਖੇਤਰ ਉਤਪੰਨ ਹੋ ਜਾਂਦਾ ਹੈ ।
→ ਕਿਸੇ ਬਿਜਲਈ ਧਾਰਾ ਵਾਹੀ ਚਾਲਕ ਕਾਰਨ ਉਤਪੰਨ ਹੋਇਆ ਚੁੰਬਕੀ ਖੇਤਰ ਉਸ ਤੋਂ ਦੂਰੀ ਦੇ ਉਲਟ ਅਨੁਪਾਤੀ ਹੁੰਦਾ ਹੈ ।
→ ਕਿਸੇ ਬਿਜਲਈ ਵਾਹਕ ਤਾਰ ਦੇ ਕਾਰਨ ਕਿਸੇ ਦਿੱਤੇ ਗਏ ਬਿੰਦੁ ਤੇ ਉਤਪੰਨ ਹੋਇਆ ਚੁੰਬਕੀ ਖੇਤਰ ਉਸ ਵਿੱਚ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ ਦੇ ਸਿੱਧੇ ਅਨੁਪਾਤ ਤੇ ਨਿਰਭਰ ਕਰਦਾ ਹੈ ।
→ ਨੇੜੇ-ਤੇੜੇ ਲਪੇਟੀ ਗਈ ਬਿਜਲਈ ਰੋਧਕ ਤਾਂਬੇ ਦੀ ਤਾਰ ਦੀ ਸਿਲੰਡਰ ਦੀ ਸ਼ਕਲ ਦੀ ਅਨੇਕ ਫੇਰਿਆਂ ਵਾਲੀ ਕੁੰਡਲੀ ਨੂੰ ਸੋਲੀਨਾਇਡ ਕਹਿੰਦੇ ਹਨ ।
→ ਸੋਲੀਨਾਇਡ ਦੇ ਅੰਦਰ ਚੁੰਬਕੀ ਖੇਤਰ ਰੇਖਾਵਾਂ ਸਮਾਨ-ਅੰਤਰ ਸਰਲ ਰੇਖਾਵਾਂ ਵਾਂਗ ਹੁੰਦੀਆਂ ਹਨ ।
→ ਢਾਂਸ ਦੇ ਵਿਗਿਆਨਿਕ ਔਬ੍ਰੇਰੀ ਐਮਪੀਅਰ ਨੇ ਸਪੱਸ਼ਟ ਕੀਤਾ ਕਿ ਚੁੰਬਕ ਨੂੰ ਬਿਜਲਈ ਧਾਰਾਵਾਹੀ ਚਾਲਕ ਤੇ ਪਰਿਮਾਣ ਵਿੱਚ ਸਮਾਨ ਪਰੰਤੂ ਉਲਟ ਦਿਸ਼ਾ ਵਿੱਚ ਬਲ ਲਗਾਉਣਾ ਚਾਹੀਦਾ ਹੈ ।
→ ਚਾਲਕ ਤੇ ਅਰੋਪਿਤ ਬਲ ਦੀ ਦਿਸ਼ਾ ਬਿਜਲਈ ਧਾਰਾ ਦੀ ਦਿਸ਼ਾ ਅਤੇ ਚੁੰਬਕੀ ਖੇਤਰ ਦੀ ਦਿਸ਼ਾ ਦੇ ਲੰਬ ਹੁੰਦੀ ਹੈ ਤੇ ਇਸ ਨੂੰ ਫਲੇਮਿੰਗ ਦਾ ਸੱਜੇ ਹੱਥ ਦਾ ਨਿਯਮ ਕਹਿੰਦੇ ਹਨ ।
→ ਬਿਜਲਈ ਮੋਟਰ, ਬਿਜਲੀ ਜੈਨਰੇਟਰ, ਲਾਊਡ ਸਪੀਕਰ, ਮਾਈਕ੍ਰੋਫੋਨ ਅਤੇ ਗੈਲਵੇਨੋਮੀਟਰ ਦਾ ਸੰਬੰਧ ਬਿਜਲਈ ਧਾਰਾ ਅਤੇ ਚੁੰਬਕੀ ਖੇਤਰ ਨਾਲ ਹੈ ।
→ ਸਾਡੇ ਦਿਲ ਅਤੇ ਦਿਮਾਗ਼ ਵਿੱਚ ਚੁੰਬਕੀ ਖੇਤਰ ਦਾ ਉਤਪੰਨ ਹੋਣਾ ਮਹੱਤਵਪੂਰਨ ਹੈ ।
→ ਸਰੀਰ ਅੰਦਰ ਚੁੰਬਕੀ ਖੇਤਰ ਸਰੀਰ ਦੇ ਵਿਭਿੰਨ ਭਾਗਾਂ ਦਾ ਪ੍ਰਤਿਬਿੰਬ ਪ੍ਰਾਪਤ ਕਰਨ ਦਾ ਆਧਾਰ ਹੈ ।
→ ਚੁੰਬਕੀ ਅਨੁਨਾਦ ਤਿਬਿੰਬ (ਐੱਮ. ਆਰ. ਆਈ.) ਦੀ ਉਪਯੋਗਿਤਾ ਇਲਾਜ ਵਿੱਚ ਮਹੱਤਵਪੂਰਨ ਹੈ ।
→ ਬਿਜਲਈ ਮੋਟਰ ਇੱਕ ਅਜਿਹੀ ਜੁਗਤ ਹੈ ਜਿਸ ਵਿੱਚ ਬਿਜਲਈ ਊਰਜਾ ਦਾ ਯੰਤ੍ਰਿਕ ਊਰਜਾ ਵਿੱਚ ਰੂਪਾਂਤਰਨ ਹੁੰਦਾ ਹੈ ।
→ ਬਿਜਲੀ ਮੋਟਰਾਂ ਦਾ ਉਪਯੋਗ ਬਿਜਲਈ ਪੱਖੇ, ਰੇਫਰੀਜਰੇਟਰਾਂ, ਬਿਜਲਈ ਮਿਕਸਰ, ਵਾਸ਼ਿੰਗ ਮਸ਼ੀਨਾਂ, ਕੰਪਿਊਟਰਾਂ, ਐੱਮ. ਪੀ.-3 ਪਲੇਅਰਾਂ ਆਦਿ ਵਿੱਚ ਕੀਤਾ ਜਾਂਦਾ ਹੈ ।
→ ਬਿਜਲਈ ਮੋਟਰ ਵਿੱਚ ਬਿਜਲਈ ਰੋਧਕ ਤਾਰ ਦੀ ਇੱਕ ਆਇਤਾਕਾਰ ਕੁੰਡਲੀ ਕਿਸੇ ਚੁੰਬਕੀ ਖੇਤਰ ਦੇ ਦੋ ਧਰੁਵਾਂ ਦੇ ਵਿਚਾਲੇ ਰੱਖੀ ਜਾਂਦੀ ਹੈ ।
→ ਉਹ ਜੁਗਤ ਜਿਹੜੀ ਸਰਕਟ ਵਿੱਚ ਬਿਜਲਈ ਧਾਰਾ ਦੇ ਪ੍ਰਵਾਹ ਦੀ ਦਿਸ਼ਾ ਬਦਲ ਦਿੰਦੀ ਹੈ, ਨੂੰ ਦਿਸ਼ਾ ਪਰਾਵਰਤਕ ਕਹਿੰਦੇ ਹਨ ।
→ ਨਰਮ ਲੋਹੇ ਦਾ ਕੋਰ ਅਤੇ ਕੁੰਡਲੀ ਦੋਨੋਂ ਮਿਲ ਕੇ ਆਰਮੇਚਰ ਬਣਾਉਂਦੇ ਹਨ । ਇਸ ਨਾਲ ਮੋਟਰ ਦੀ ਸ਼ਕਤੀ ਵੱਧ ਜਾਂਦੀ ਹੈ ।
→ ਫੈਰਾਡੇ ਨੇ ਖੋਜ ਕੀਤੀ ਸੀ ਕਿ ਕਿਸੇ ਗਤੀਸ਼ੀਲ ਚੁੰਬਕ ਦਾ ਉਪਯੋਗ ਕਿਸ ਤਰ੍ਹਾਂ ਬਿਜਲਈ ਧਾਰਾ ਉਤਪੰਨ ਕਰਨ ਲਈ ਕੀਤਾ ਜਾ ਸਕਦਾ ਹੈ ।
→ ਗੈਲਵੈਨੋਮੀਟਰ ਇੱਕ ਅਜਿਹਾ ਉਪਕਰਨ ਹੈ ਜਿਸ ਨਾਲ ਸਰਕਟ ਵਿੱਚ ਬਿਜਲਈ ਧਾਰਾ ਦੀ ਉਪਸਥਿਤੀ ਅਨੁਭਵ (ਸੰਸੂਚਿਤ) ਹੁੰਦੀ ਹੈ ।
→ ਮਾਇਕਲ ਫੈਰਾਡੇ ਨੇ ਬਿਜਲੀ ਚੁੰਬਕੀ ਪੇਰਣ ਅਤੇ ਬਿਜਲਈ ਅਪਘਟਨ ਤੇ ਕੰਮ ਕੀਤਾ ਸੀ ।
→ ਕਿਸੇ ਚਾਲਕ ਦੇ ਪਰਿਵਰਤਿਤ ਚੁੰਬਕੀ ਖੇਤਰ ਕਾਰਨ ਦੂਜੇ ਨੇੜੇ ਪਏ ਚਾਲਕ ਵਿੱਚ ਉਤਪੰਨ ਬਿਜਲਈ ਧਾਰਾ ਪੇਮ੍ਰਿਤ ਹੁੰਦੀ ਹੈ ।
→ ਬਿਜਲੀ ਉਤਪੰਨ ਕਰਨ ਦੀ ਜੁਗਤ ਨੂੰ ਬਿਜਲਈ ਧਾਰਾ ਜਨਰੇਟਰ (ਏ. ਸੀ. ਜਨਰੇਟਰ) ਕਹਿੰਦੇ ਹਨ ।
→ ਦਿਸ਼ਾਈ ਧਾਰਾ ਹਮੇਸ਼ਾ ਇੱਕ ਹੀ ਦਿਸ਼ਾ ਵਿੱਚ ਪ੍ਰਵਾਹਿਤ ਹੁੰਦੀ ਹੈ, ਪਰੰਤ ਪਰਿਵਰਤਿਤ ਧਾਰਾ ਹਰੇਕ 1/100 ਸੈਕਿੰਡ ਬਾਅਦ ਆਪਣੀ ਦਿਸ਼ਾ ਬਦਲ ਲੈਂਦੀ ਹੈ । ਪਰਾਵਰਤਿਤ ਧਾਰਾ ਦੀ ਆਕ੍ਰਿਤੀ 50 ਹਰਟਜ਼ ਹੈ । DC ਧਾਰਾ ਦੀ ਤੁਲਨਾ ਵਿੱਚੋਂ AC ਬਿਜਲਈ ਧਾਰਾ ਦਾ ਲਾਭ ਇਹ ਹੈ ਕਿ ਬਿਜਲਈ ਸ਼ਕਤੀ ਨੂੰ ਦੁਰੇਡੇ ਸਥਾਨਾਂ ‘ਤੇ ਬਿਨਾਂ ਉਰਜਾ ਦੇ ਖੈ ਹੋਇਆ ਭੇਜਿਆ ਜਾ ਸਕਦਾ ਹੈ ।
→ ਅਸੀਂ ਆਪਣੇ ਘਰਾਂ ਵਿੱਚ ਬਿਜਲਈ ਸ਼ਕਤੀ ਦੀ ਸਪਲਾਈ ਮੁੱਖ ਤਾਰ ਤੋਂ ਪ੍ਰਾਪਤ ਕਰਦੇ ਹਾਂ ।
→ ਲਾਲ ਬਿਜਲਈ ਰੋਧਕ ਕਵਰ ਜੁੜੀ ਹੋਈ ਤਾਰ ਧਨਾਤਮਕ ਕਹਾਉਂਦੀ ਹੈ । ਕਾਲੇ ਕਵਰ ਵਾਲੀ ਤਾਰ ਉਦਾਸੀਨ (ਰਿਣਾਤਮਕ) ਕਹਾਉਂਦੀ ਹੈ ।
→ ਸਾਡੇ ਦੇਸ਼ ਵਿੱਚ ਧਨਾਤਮਕ ਅਤੇ ਰਿਣਾਤਮਕ ਤਾਰਾਂ ਵਿੱਚ 220 v ਦਾ ਪੁਟੈਂਸ਼ਲ ਅੰਤਰ ਹੁੰਦਾ ਹੈ ।
→ ਭੂ-ਸੰਪਰਕ ਤਾਰ ਹੋਰ ਕਵਰ ਨਾਲ ਯੁਕਤ ਹੁੰਦੀ ਹੈ ।
→ ਬਿਜਲਈ ਫਿਊਜ਼ ਸਾਰੇ ਘਰੇਲੂ ਸਰਕਟਾਂ ਦਾ ਮਹੱਤਵਪੂਰਨ ਭਾਗ ਹੁੰਦਾ ਹੈ । ਇਹ ਓਵਰਲੋਡਿੰਗ ਤੋਂ ਹੋਣ ਵਾਲੀ ਹਾਨੀ ਤੋਂ ਬਚਾਉਂਦਾ ਹੈ ।
→ ਜਦੋਂ ਬਿਜਲੀ ਵਾਹਕ ਤਾਰ ਅਤੇ ਉਦਾਸੀਨ ਤਾਰ ਸਿੱਧੇ ਸੰਪਰਕ ਵਿੱਚ ਆਉਂਦੇ ਹਨ ਤਾਂ ਓਵਰਲੋਡਿੰਗ ਹੁੰਦਾ ਹੈ ।
→ ਫਿਊਜ਼ ਵਿੱਚ ਹੋਣ ਵਾਲਾ ਤਾਪਨ ਫਿਊਜ਼ ਨੂੰ ਪਿਘਲਾ ਦਿੰਦਾ ਹੈ ਜਿਸ ਤੋਂ ਸਰਕਟ ਟੁੱਟ ਜਾਂਦਾ ਹੈ ।
→ ਬਿਜਲੀ ਚੁੰਬਕ (Electromagnet)-ਨਰਮ ਲੋਹੇ ਦਾ ਟੁਕੜਾ ਜਿਹੜਾ ਰੋਧੀ ਪਾਲਿਸ਼ ਵਾਲੀ ਚਾਲਕ ਤਾਰ ਨਾਲ ਲਪੇਟਿਆ ਹੋਵੇ ਅਤੇ ਬਿਜਲਈ ਧਾਰਾ ਲੰਘਾਉਣ ਨਾਲ ਚੁੰਬਕ ਬਣ ਜਾਂਦਾ ਹੈ ।
→ ਚੁੰਬਕੀ ਖੇਤਰ (Magnetic Field)-ਚੁੰਬਕੀ ਖੇਤਰ ਚੁੰਬਕ ਦੇ ਦੁਆਲੇ ਉਹ ਖੇਤਰ ਹੈ ਜਿੱਥੋਂ ਤੱਕ ਉਹ ਆਪਣਾ ਪ੍ਰਭਾਵ ਪਾਉਂਦਾ ਹੈ ।
→ ਸੋਲੀਨਾਇਡ (Solenoid)-ਜੇਕਰ ਕਿਸੇ ਤਾਰ ਨੂੰ ਲਪੇਟ ਕੇ ਕੁੰਡਲੀ ਬਣਾ ਦਿੱਤੀ ਜਾਵੇ ਤਾਂ ਉਸ ਨੂੰ ਸੋਲਾਨਾਇਡ ਕਿਹਾ ਜਾਂਦਾ ਹੈ ।
→ ਲੋਹਾ ਕੋਰ (Iron Core)-ਬਿਜਲਈ ਸੋਲੀਨਾਇਡ ਦੇ ਅੰਦਰ ਰੱਖੀ ਗਈ ਨਰਮ ਲੋਹੇ ਦੀ ਛੜ ਨੂੰ ਲੋਹਾ ਕੋਰ ਕਹਿੰਦੇ ਹਨ ।
→ ਸਨੌ ਦਾ ਨਿਯਮ (Snow Rule)-ਜਦੋਂ ਚੁੰਬਕੀ ਸੂਈ ਦੇ ਉੱਪਰ ਸਥਿਤ ਤਾਰ ਵਿੱਚ ਦੱਖਣ ਤੋਂ ਉੱਤਰ ਵੱਲ ਬਿਜਲਈ ਧਾਰਾ ਗੁਜ਼ਾਰੀ ਜਾਂਦੀ ਹੈ, ਤਾਂ ਉਸ ਦਾ ਉੱਤਰੀ ਧਰੁਵ ਪੱਛਮ ਵੱਲ ਵਿਖੇਪਿਤ ਹੋ ਜਾਂਦਾ ਹੈ ।
→ ਬਿਜਲੀ ਚੁੰਬਕੀ ਪ੍ਰੇਰਣ (Electromagnetic Induction)-ਚੁੰਬਕੀ ਖੇਤਰ ਵਿੱਚ ਪਰਿਵਰਤਨ ਦੁਆਰਾ ਇਸ ਨਾਲ ਸੰਬੰਧ ਰੱਖਣ ਵਾਲੀ ਕੁੰਡਲੀ ਵਿੱਚ ਧਾਰਾ ਦੀ ਉਤਪੱਤੀ ਨੂੰ ਚੁੰਬਕੀ ਪ੍ਰਣ ਕਹਿੰਦੇ ਹਨ ।
→ ਬਿਜਲਈ ਊਰਜਾ (Electric Energy)-ਬਿਜਲਈ ਧਾਰਾ ਦੁਆਰਾ ਕਿਸੇ ਕਾਰਜ ਨੂੰ ਕਰਨ ਦੀ ਸਮਰੱਥਾ ਨੂੰ ਬਿਜਲਈ ਊਰਜਾ ਕਹਿੰਦੇ ਹਨ ।
→ ਬਿਜਲਈ ਸ਼ਕਤੀ (Electric Power)-ਕਿਸੇ ਚਾਲਕ ਵਿੱਚ ਊਰਜਾ ਦੇ ਖਪਤ ਹੋਣ ਦੀ ਦਰ ਨੂੰ ਬਿਜਲਈ ਸ਼ਕਤੀ ਕਹਿੰਦੇ ਹਨ ।
→ ਬਿਜਲ ਜੈਨਰੇਟਰ (Electric Generation)-ਬਿਜਲੀ ਧਾਰਾ ਉਤਪੰਨ ਕਰਨ ਵਾਲੇ ਉਪਕਰਨ ਨੂੰ ਬਿਜਲ ਜੈਨਰੇਟਰ ਕਹਿੰਦੇ ਹਨ ।
→ ਪਰਤਵੀ ਧਾਰਾ (Alternating Current)-ਇਹ ਉਹ ਬਿਜਲੀ ਧਾਰਾ ਹੈ ਜਿਸ ਦੀ ਦਿਸ਼ਾ ਲਗਾਤਾਰ ਬਦਲਦੀ ਰਹਿੰਦੀ ਹੈ ।
→ ਅਪਰਤਵੀਂ ਧਾਰਾ (Direct Current)-ਇਹ ਉਹ ਬਿਜਲੀ ਧਾਰਾ ਹੈ ਜਿਸਦੀ ਦਿਸ਼ਾ ਹਮੇਸ਼ਾ ਇੱਕੋ ਹੀ ਰਹਿੰਦੀ ਹੈ ।
→ ਸ਼ਾਰਟ ਸਰਕਟ (Short Circuit)-ਕਿਸੀ ਬਿਜਲਈ ਉਪਕਰਨ ਵਿੱਚ ਬਿਜਲਈ ਧਾਰਾ ਦਾ ਘੱਟ ਪ੍ਰਤਿਰੋਧ ਵਿਚੋਂ ਪ੍ਰਵਾਹਿਤ ਹੋਣਾ ਸ਼ਾਰਟ ਸਰਕਟ ਕਹਾਉਂਦਾ ਹੈ ।
→ ਫਿਊਜ਼ (Fuse)-ਘੱਟ ਪਿਘਲਾਓ ਦਰਜੇ ਵਾਲਾ ਤਾਰ ਫਿਊਜ਼ ਕਹਾਉਂਦਾ ਹੈ ਜਿਸ ਨੂੰ ਬਿਜਲਈ ਸਰਕਟ ਵਿੱਚ ਲਗਾਇਆ ਜਾਂਦਾ ਹੈ ।
→ ਬਿਜਲ ਮੀਟਰ (Electric Meter)-ਇਹ ਉਹ ਯੰਤਰ ਹੈ ਜਿਸ ਦੁਆਰਾ ਬਿਜਲਈ ਸਕਟ ਵਿੱਚ ਇਸਤੇਮਾਲ ਹੋਣ ਵਾਲੀ ਬਿਜਲਈ ਊਰਜਾ ਮਾਪੀ ਜਾਂਦੀ ਹੈ ।
→ ਬਿਜਲਈ ਝਟਕਾ ਜਾਂ ਸ਼ਾਕ ( Electric Shock)-ਸਰੀਰ ਦੇ ਕਿਸੇ ਭਾਗ ਦਾ ਬਿਜਲਈ ਸਰਕਟ ਦੇ ਉੱਚ ਪੁਟੈਂਸ਼ਲ ਵਾਲੇ ਕਿਸੇ ਬਿੰਦੂ ਨੂੰ ਛੂਹਣ ਨਾਲ ਲੱਗਣ ਵਾਲੇ ਝੱਟਕੇ ਨੂੰ ਬਿਜਲਈ ਸ਼ਾਕ ਕਹਿੰਦੇ ਹਨ ।
→ ਅਤਿਭਾਰ ਜਾਂ ਓਵਰਲੋਡਿੰਗ (Overloading)-ਜੇਕਰ ਕਿਸੇ ਸਰਕਟ ਵਿੱਚ ਸਰਕਟ ਦੀ ਨਿਰਧਾਰਿਤ ਸੀਮਾ ਤੋਂ ਵੱਧ ਬਿਜਲਈ ਧਾਰਾ ਪ੍ਰਵਾਹਿਤ ਕੀਤੀ ਜਾਵੇ ਤਾਂ ਤਾਰਾਂ ਬਹੁਤ ਗਰਮ ਹੋ ਕੇ ਅੱਗ ਫੜ ਸਕਦੀਆਂ ਹਨ । ਇਸ ਨੂੰ ਓਵਰਲੋਡਿੰਗ ਕਹਿੰਦੇ ਹਨ ।
→ ਸੱਜੇ ਹੱਥ ਦਾ ਅੰਗੂਠਾ ਨਿਯਮ (Right hand Thumb Rule)-ਜੇਕਰ ਅਸੀਂ ਮੰਨ ਲਈਏ ਕਿ ਧਾਰਾਵਾਹੀ ਚਾਲਕ ਸਾਡੇ ਸੱਜੇ ਹੱਥ ਵਿੱਚ ਇਸ ਤਰ੍ਹਾਂ ਫੜਿਆ ਹੋਇਆ ਹੈ ਕਿ ਸਾਡਾ ਅੰਗੂਠਾ ਧਾਰਾ ਦੀ ਦਿਸ਼ਾ ਵਿੱਚ ਹੈ, ਤਾਂ ਤਾਰ ਦੁਆਲੇ ਉਂਗਲੀਆਂ ਦਾ ਘੁਮਾਓ ਚੁੰਬਕੀ ਖੇਤਰ ਦੀ ਦਿਸ਼ਾ ਵਿੱਚ ਹੋਵੇਗਾ ।
→ ਫਲੈਮਿੰਗ ਦਾ ਖੱਬੇ ਹੱਥ ਦਾ ਨਿਯਮ (Fleming’s Left hand Rule)-ਆਪਣੇ ਖੱਬੇ ਹੱਥ ਦੀ ਪਹਿਲੀ ਉੱਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਤਰ੍ਹਾਂ ਫੈਲਾਓ ਕਿ ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ ਵਿੱਚ ਹੋਵੇ ਅਤੇ ਵਿਚਕਾਰਲੀ ਉਂਗਲੀ ਬਿਜਲਈ ਧਾਰਾ ਦੀ ਦਿਸ਼ਾ ਵਿੱਚ ਹੋਵੇ ਤਾਂ ਚਾਲਕ ਦੀ ਗਤੀ ਦੀ ਦਿਸ਼ਾ ਅੰਗੂਠੇ ਦੀ ਦਿਸ਼ਾ ਵਿੱਚ ਹੋਵੇਗੀ ।
→ ਭੂ-ਸੰਪਰਕਿਤ (Earthing)-ਉੱਚ ਸ਼ਕਤੀ ਵਾਲੇ ਬਿਜਲਈ ਉਪਕਰਨਾਂ ਦੇ ਧਾੜਵੀ ਫਰੇਮ ਨੂੰ ਘਰੇਲੂ ਬਿਜਲਈ ਸਰਕਟ ਦੀ ਭੂ-ਤਾਰ ਨਾਲ ਜੋੜਨਾ, ਭੂ-ਸੰਪਰਕਿਤ ਕਹਿੰਦੇ ਹਨ ।