Punjab State Board PSEB 10th Class Social Science Book Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ Textbook Exercise Questions and Answers.
PSEB Solutions for Class 10 Social Science History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ
SST Guide for Class 10 PSEB ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ Textbook Questions and Answers
ਅਭਿਆਸ ਦੇ ਪ੍ਰਸ਼ਨ
ਹੇਠ ਦਿੱਤੇ ਹਰ ਪ੍ਰਸ਼ਨ ਦਾ ਉੱਤਰ ਲਗਪਗ 1-15 ਸ਼ਬਦਾਂ ਵਿਚ ਲਿਖੋ-
ਪ੍ਰਸ਼ਨ 1.
ਬਹਿਲੋਲ ਖਾਂ ਲੋਧੀ ਕੌਣ ਸੀ ?
ਉੱਤਰ-
ਬਹਿਲੋਲ ਖਾਂ ਲੋਧੀ ਦਿੱਲੀ ਦਾ ਸੁਲਤਾਨ (1450-1489 ਈ:) ਸੀ ।
ਪ੍ਰਸ਼ਨ 2.
ਇਬਰਾਹੀਮ ਲੋਧੀ ਦਾ ਕੋਈ ਇਕ ਗੁਣ ਦੱਸੋ ।
ਉੱਤਰ-
ਇਬਰਾਹੀਮ ਲੋਧੀ ਇਕ ਬਹਾਦਰ ਸਿਪਾਹੀ ਅਤੇ ਕਾਫ਼ੀ ਹੱਦ ਤਕ ਸਫਲ ਜਰਨੈਲ ਸੀ ।
ਪ੍ਰਸ਼ਨ 3.
ਇਬਰਾਹੀਮ ਲੋਧੀ ਦੇ ਦੋ ਔਗੁਣਾਂ ਦਾ ਵਰਣਨ ਕਰੋ ।
ਉੱਤਰ-
- ਇਬਰਾਹੀਮ ਲੋਧੀ ਪਠਾਣਾਂ ਦੇ ਸੁਭਾਅ ਅਤੇ ਆਚਰਨ ਨੂੰ ਨਹੀਂ ਸਮਝ ਸਕਿਆ ਅਤੇ
- ਉਸ ਨੇ ਪਠਾਣਾਂ ਵਿਚ ਅਨੁਸ਼ਾਸਨ ਕਾਇਮ ਕਰਨ ਦਾ ਅਸਫਲ ਯਤਨ ਕੀਤਾ ।
ਪ੍ਰਸ਼ਨ 4.
ਬਾਬਰ ਨੂੰ ਪੰਜਾਬ ਉੱਤੇ ਜਿੱਤ ਕਦੋਂ ਪ੍ਰਾਪਤ ਹੋਈ ਅਤੇ ਇਸ ਲੜਾਈ ਵਿਚ ਉਸ ਨੇ ਕਿਸ ਨੂੰ ਹਰਾਇਆ ?
ਉੱਤਰ-
ਬਾਬਰ ਨੂੰ ਪੰਜਾਬ ਉੱਤੇ 21 ਅਪਰੈਲ, 1526 ਈ: ਨੂੰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿਚ ਉਸ ਨੇ ਇਬਰਾਹੀਮ ਲੋਧੀ ਨੂੰ ਹਰਾਇਆ ।
ਪ੍ਰਸ਼ਨ 5.
ਮੁਸਲਿਮ ਸਮਾਜ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ ?
ਉੱਤਰ-
15ਵੀਂ ਸਦੀ ਦੇ ਅੰਤ ਵਿਚ ਮੁਸਲਿਮ ਸਮਾਜ ਚਾਰ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-
- ਅਮੀਰ ਅਤੇ ਸਰਦਾਰ
- ਉਲਮਾ ਅਤੇ ਸੱਯਦ
- ਮੱਧ ਸ਼੍ਰੇਣੀ ਅਤੇ
- ਗੁਲਾਮ ਜਾਂ ਦਾਸ ।
ਪ੍ਰਸ਼ਨ 6.
ਉਲਮਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਉਲਮਾ ਮੁਸਲਿਮ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ ਜੋ ਅਰਬੀ ਭਾਸ਼ਾ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ ।
ਪ੍ਰਸ਼ਨ 7.
ਮੁਸਲਿਮ ਅਤੇ ਹਿੰਦੂ ਸਮਾਜ ਦੇ ਭੋਜਨ ਵਿਚ ਕੀ ਫ਼ਰਕ ਸੀ ?
ਉੱਤਰ-
ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀ ਲੋਕਾਂ ਦਾ ਭੋਜਨ ਬਹੁਤ ਤੇਲ ਵਾਲਾ (ਓ ਵਾਲਾ) ਹੁੰਦਾ ਸੀ ਜਦਕਿ ਹਿੰਦੂਆਂ ਦਾ ਭੋਜਨ ਸਾਦਾ ਅਤੇ ਵੈਸ਼ਨੋ (ਸ਼ਾਕਾਹਾਰੀ) ਹੁੰਦਾ ਸੀ ।
ਪ੍ਰਸ਼ਨ 8.
ਸੱਯਦ ਕੌਣ ਸਨ ?
ਉੱਤਰ-
ਸੱਯਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ ।
ਪ੍ਰਸ਼ਨ 9.
ਮੁਸਲਿਮ ਮੱਧ ਸ਼੍ਰੇਣੀ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਮੱਧ ਸ਼੍ਰੇਣੀ ਵਿਚ ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਆਉਂਦੇ ਸਨ ।
ਪ੍ਰਸ਼ਨ 10.
ਮੁਸਲਮਾਨ ਇਸਤਰੀਆਂ ਦੇ ਪਹਿਰਾਵੇ ਦਾ ਵਰਣਨ ਕਰੋ ।
ਉੱਤਰ-
ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਪਜਾਮਾ ਪਹਿਨਦੀਆਂ ਸਨ ਅਤੇ ਬੁਰਕਿਆਂ ਦੀ ਵਰਤੋਂ ਕਰਦੀਆਂ ਸਨ |
ਪ੍ਰਸ਼ਨ 11.
ਮੁਸਲਮਾਨਾਂ ਦੇ ਮਨ ਪਰਚਾਵੇ ਦੇ ਸਾਧਨਾਂ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਸਰਦਾਰਾਂ ਅਤੇ ਅਮੀਰਾਂ ਦੇ ਮਨ ਪਰਚਾਵੇ ਦੇ ਮੁੱਖ ਸਾਧਨ ਚੌਗਾਨ, ਘੋੜਸਵਾਰੀ, ਘੋੜ ਦੌੜ ਆਦਿ ਸਨ ਜਦਕਿ ਚੌਪੜ ਦੀ ਖੇਡ ਅਮੀਰ ਅਤੇ ਗਰੀਬ ਦੋਹਾਂ ਵਿਚ ਪ੍ਰਚਲਿਤ ਸੀ ।
II. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਲਿਖੋ-
ਪ੍ਰਸ਼ਨ 1.
ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਣਨ ਕਰੋ ।
ਉੱਤਰ-
ਮੁਸਲਮਾਨ ਇਤਿਹਾਸਕਾਰਾਂ ਅਨੁਸਾਰ ਸਿਕੰਦਰ ਲੋਧੀ ਇਕ ਨਿਆਂ ਪ੍ਰੇਮੀ, ਬੁੱਧੀਮਾਨ ਅਤੇ ਪਰਜਾ ਹਿਤੈਸ਼ੀ ਸ਼ਾਸਕ ਸੀ । ਪਰ ਡਾ: ਇੰਦੂ ਭੂਸ਼ਣ ਬੈਨਰਜੀ ਇਸ ਮਤ ਦੇ ਵਿਰੁੱਧ ਹਨ । ਉਨ੍ਹਾਂ ਦਾ ਕਥਨ ਹੈ ਕਿ ਸਿਕੰਦਰ ਲੋਧੀ ਦੀ ਨਿਆਂ-ਪ੍ਰਿਯਤਾ ਆਪਣੇ ਵਰਗ ਮੁਸਲਮਾਨ ਵਰਗ) ਤਕ ਹੀ ਸੀਮਿਤ ਸੀ । ਉਸ ਨੇ ਆਪਣੀ ਹਿੰਦੂ ਪਰਜਾ ਦੇ ਪ੍ਰਤੀ ਜ਼ੁਲਮ ਅਤੇ ਅਸਹਿਣਸ਼ੀਲਤਾ ਦੀ ਨੀਤੀ ਦਾ ਪਰਿਚੈ ਦਿੱਤਾ । ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਡੇਗ ਦਿੱਤਾ । ਹਜ਼ਾਰਾਂ ਦੀ ਸੰਖਿਆ ਵਿਚ ਹਿੰਦੂ ਸਿਕੰਦਰ ਲੋਧੀ ਦੇ ਅੱਤਿਆਚਾਰਾਂ ਦੇ ਸ਼ਿਕਾਰ ਹੋਏ ।
ਪ੍ਰਸ਼ਨ 2.
ਸਿਕੰਦਰ ਲੋਧੀ ਦੇ ਰਾਜ ਪ੍ਰਬੰਧ ਦਾ ਵਰਣਨ ਕਰੋ ।
ਉੱਤਰ-
ਸਿਕੰਦਰ ਲੋਧੀ ਇਕ ਸ਼ਕਤੀਸ਼ਾਲੀ ਸ਼ਾਸਕ ਸੀ । ਉਸ ਨੇ ਆਪਣੇ ਰਾਜ ਪ੍ਰਬੰਧ ਨੂੰ ਕੇਂਦਰਿਤ ਕੀਤਾ ਅਤੇ ਆਪਣੇ ਸਰਦਾਰਾਂ ਅਤੇ ਜਾਗੀਰਦਾਰਾਂ ਉੱਤੇ ਪੂਰਾ ਕਾਬੂ ਰੱਖਿਆ । ਉਸ ਨੇ ਦੌਲਤ ਖਾਂ ਲੋਧੀ ਨੂੰ ਪੰਜਾਬ ਰਾਜ ਦਾ ਨਾਜ਼ਿਮ ਨਿਯੁਕਤ ਕੀਤਾ । ਉਸ ਸਮੇਂ ਪੰਜਾਬ ਪ੍ਰਾਂਤ ਦੀਆਂ ਹੱਦਾਂ ਭੇਰਾ ਸਰਗੋਧਾ) ਤੋਂ ਸਰਹਿੰਦ ਤੀਕ ਸਨ । ਦੀਪਾਲਪੁਰ ਵੀ ਪੰਜਾਬ ਦਾ ਇਕ ਸ਼ਕਤੀਸ਼ਾਲੀ ਉਪ-ਪ੍ਰਾਂਤ ਸੀ । ਪਰ ਇਹ ਪ੍ਰਾਂਤ ਨਾਂ-ਮਾਤਰ ਦਾ ਹੀ ਲੋਧੀ ਸਾਮਰਾਜ ਦੇ ਅਧੀਨ ਸੀ ।
ਸਿਕੰਦਰ ਲੋਧੀ ਇਕ ਪਰਜਾ ਹਿਤਕਾਰੀ ਸ਼ਾਸਕ ਸੀ ਅਤੇ ਉਹ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨਾ ਆਪਣਾ ਫ਼ਰਜ਼ ਸਮਝਦਾ ਸੀ । ਪਰ ਉਸ ਦੀ ਇਹ ਨੀਤੀ ਮੁਸਲਮਾਨਾਂ ਤਕ ਹੀ ਸੀਮਿਤ ਸੀ । ਹਿੰਦੂਆਂ ਨਾਲ ਉਹ ਬਹੁਤ ਨਫ਼ਰਤ ਕਰਦਾ ਸੀ ।
ਪ੍ਰਸ਼ਨ 3.
ਇਬਰਾਹੀਮ ਲੋਧੀ ਦੇ ਸਮੇਂ ਹੋਈਆਂ ਬਗਾਵਤਾਂ ਦਾ ਵਰਣਨ ਕਰੋ ।
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਵਿਚ ਹੇਠ ਲਿਖੀਆਂ ਦੋ ਮੁੱਖ ਬਗ਼ਾਵਤਾਂ ਹੋਈਆਂ-
- ਪਠਾਣਾਂ ਦੀ ਬਗ਼ਾਵਤ – ਇਬਰਾਹੀਮ ਲੋਧੀ ਨੇ ਆਜ਼ਾਦ ਸੁਭਾਅ ਦੇ ਪਠਾਣਾਂ ਨੂੰ ਅਨੁਸ਼ਾਸਿਤ ਕਰਨ ਦੀ ਕੋਸ਼ਿਸ਼ ਕੀਤੀ । ਪਠਾਣ ਇਸ ਨੂੰ ਸਹਿਣ ਨਾ ਕਰ ਸਕੇ ; ਇਸ ਲਈ ਉਨ੍ਹਾਂ ਨੇ ਬਗ਼ਾਵਤ ਕਰ ਦਿੱਤੀ । ਇਬਰਾਹੀਮ ਲੋਧੀ ਇਸ ਬਗਾਵਤ ਨੂੰ ਦੁਧਾਉਣ ਵਿਚ ਅਸਫਲ ਰਿਹਾ ।
- ਪੰਜਾਬ ਵਿਚ ਦੌਲਤ ਖਾਂ ਲੋਧੀ ਦੀ ਬਗਾਵਤ – ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਸੀ । ਉਹ ਇਬਰਾਹੀਮ ਲੋਧੀ ਦੇ ਸਖ਼ਤ, ਘਮੰਡੀ ਅਤੇ ਸ਼ੱਕੀ ਸੁਭਾਅ ਤੋਂ ਦੁਖੀ ਸੀ । ਇਸ ਲਈ ਉਸ ਨੇ ਆਪਣੇ ਆਪ ਨੂੰ ਆਜ਼ਾਦ ਕਰਨ ਦਾ ਨਿਰਣਾ ਕਰ ਲਿਆ ਅਤੇ ਉਹ ਦਿੱਲੀ ਦੇ ਸੁਲਤਾਨ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ । ਉਸ ਨੇ ਅਫ਼ਗਾਨ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਵੀ ਸੱਦਿਆ ।
ਪ੍ਰਸ਼ਨ 4.
ਦਿਲਾਵਰ ਖਾਂ ਲੋਧੀ ਦਿੱਲੀ ਕਿਉਂ ਗਿਆ ? ਇਬਰਾਹੀਮ ਲੋਧੀ ਨੇ ਉਸ ਨਾਲ ਕੀ ਵਰਤਾਉ ਕੀਤਾ ?
ਉੱਤਰ-
ਦਿਲਾਵਰ ਖਾਂ ਲੋਧੀ ਆਪਣੇ ਪਿਤਾ ਵਲੋਂ ਦੋਸ਼ਾਂ ਦੀ ਸਫ਼ਾਈ ਦੇਣ ਲਈ ਦਿੱਲੀ ਗਿਆ । ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਖੂਬ ਡਰਾਇਆ-ਧਮਕਾਇਆ । ਉਸ ਨੇ ਉਸਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਬਾਗੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ । ਉਸ ਨੇ ਉਸ ਨੂੰ ਉਨ੍ਹਾਂ ਤਸੀਹਿਆਂ ਦੇ ਦਿਸ਼ ਦਿਖਾਏ ਜੋ ਬਾਗੀ ਲੋਕਾਂ ਨੂੰ ਦਿੱਤੇ ਜਾਂਦੇ ਸਨ ਅਤੇ ਫਿਰ ਉਸ ਨੂੰ ਕੈਦੀ ਬਣਾ ਲਿਆ । ਪਰੰਤੂ ਉਹ ਕਿਸੇ-ਨਾ-ਕਿਸੇ ਤਰ੍ਹਾਂ ਜੇਲ੍ਹ ਤੋਂ ਦੌੜ ਗਿਆ । ਲਾਹੌਰ ਪਹੁੰਚ ਕੇ ਉਸ ਨੇ ਆਪਣੇ ਪਿਤਾ ਨੂੰ ਦਿੱਲੀ ਵਿਚ ਹੋਈਆਂ ਸਾਰੀਆਂ ਗੱਲਾਂ ਸੁਣਾਈਆਂ । ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ ।
ਪ੍ਰਸ਼ਨ 5.
ਬਾਬਰ ਦੇ ਸੱਯਦਪੁਰ ਦੇ ਹਮਲੇ ਦਾ ਵਰਣਨ ਕਰੋ ।
ਉੱਤਰ-
ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਬਾਬਰ ਸੱਯਦਪੁਰ (ਐਮਨਾਬਾਦ), ਵਲ ਵਧਿਆ । ਉੱਥੋਂ ਦੀ ਰੱਖਿਅਕ ਫ਼ੌਜ ਨੇ ਬਾਬਰ ਦੀ ਧਾੜਵੀ ਫ਼ੌਜ ਦਾ ਡਟ ਕੇ ਸਾਹਮਣਾ ਕੀਤਾ । ਫਿਰ ਵੀ ਅੰਤ ਵਿਚ ਬਾਬਰ ਦੀ ਜਿੱਤ ਹੋਈ । ਬਾਕੀ ਬਚੀ ਹੋਈ ਰੱਖਿਅਕ ਫ਼ੌਜ ਨੂੰ ਕਤਲ ਕਰ ਦਿੱਤਾ ਗਿਆ । ਸੱਯਦਪੁਰ ਦੀ ਜਨਤਾ ਨਾਲ ਵੀ ਜ਼ੁਲਮ ਭਰਿਆ ਵਰਤਾਓ ਕੀਤਾ ਗਿਆ ।
ਕਈ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ । ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਜ਼ੁਲਮਾਂ ਦਾ ਵਰਣਨ ‘ਬਾਬਰਵਾਣੀ’ ਵਿਚ ਕੀਤਾ ਹੈ ।
ਪ੍ਰਸ਼ਨ 6.
ਬਾਬਰ ਦੇ 1524 ਈ: ਦੇ ਹਮਲੇ ਦਾ ਹਾਲ ਲਿਖੋ ।
ਉੱਤਰ-
ਬਾਬਰ ਨੇ ਭਾਰਤ ਉੱਤੇ 1524 ਈ: ਵਿਚ ਚੌਥੀ ਵਾਰੀ ਹਮਲਾ ਕੀਤਾ । ਇਬਰਾਹੀਮ ਲੋਧੀ ਦੇ ਚਾਚਾ ਆਲਮ ਮਾਂ ਨੇ ਬਾਬਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਦਿੱਲੀ ਦਾ ਸਿੰਘਾਸਣ ਪ੍ਰਾਪਤ ਕਰਨ ਵਿਚ ਸਹਾਇਤਾ ਦੇਵੇ । ਪੰਜਾਬ ਦੇ ਸੂਬੇਦਾਰ ਦੌਲਤ ਖਾਂ ਨੇ ਵੀ ਬਾਬਰ ਨੂੰ ਸਹਾਇਤਾ ਲਈ ਬੇਨਤੀ ਕੀਤੀ ਸੀ । ਇਸ ਲਈ ਬਾਬਰ ਭੇਰਾ ਹੁੰਦਾ ਹੋਇਆ ਲਾਹੌਰ ਦੇ ਨੇੜੇ ਪਹੁੰਚ ਗਿਆ । ਇੱਥੇ ਉਸ ਨੂੰ ਪਤਾ ਲੱਗਾ ਕਿ ਦਿੱਲੀ ਦੀ ਫ਼ੌਜ ਨੇ ਦੌਲਤ ਖਾਂ ਨੂੰ ਮਾਰ ਭਜਾਇਆ ਹੈ । ਬਾਬਰ ਨੇ ਦਿੱਲੀ ਦੀ ਫ਼ੌਜ ਤੋਂ ਦੌਲਤ ਖਾਂ ਲੋਧੀ ਦੀ ਹਾਰ ਦਾ ਬਦਲਾ ਤਾਂ ਲੈ ਲਿਆ ਪਰੰਤੁ ਦੀਪਾਲਪੁਰ ਵਿਚ ਦੌਲਤ ਖਾਂ ਅਤੇ ਬਾਬਰ ਵਿਚ ਮਤਭੇਦ ਪੈਦਾ ਹੋ ਗਏ । ਦੌਲਤ ਖਾਂ ਨੂੰ ਆਸ ਸੀ ਕਿ ਜੇਤੂ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ | ਪਰੰਤੂ ਬਾਬਰ ਨੇ ਉਸ ਨੂੰ ਸਿਰਫ਼ ਜਲੰਧਰ ਅਤੇ ਸੁਲਤਾਨਪੁਰ ਦੇ ਹੀ ਦੇਸ਼ ਸੌਂਪੇ । ਦੌਲਤ ਖਾਂ ਈਰਖਾ ਦੀ ਅੱਗ ਵਿਚ ਜਲਣ ਲੱਗਾ । ਉਹ ਪਹਾੜੀਆਂ ਵਿਚ ਦੌੜ ਗਿਆ ਤਾਂ ਕਿ ਤਿਆਰੀ ਕਰਕੇ ਬਾਬਰ ਤੋਂ ਬਦਲਾ ਲੈ ਸਕੇ । ਸਥਿਤੀ ਨੂੰ ਦੇਖਦੇ ਹੋਏ ਬਾਬਰ ਨੇ ਦੀਪਾਲਪੁਰ ਦਾ ਦੇਸ਼ ਆਲਮ ਖ਼ਾਂ ਨੂੰ ਸੌਂਪ ਦਿੱਤਾ ਅਤੇ ਆਪ ਹੋਰ ਵਧੇਰੇ ਤਿਆਰੀ ਲਈ ਕਾਬੁਲ ਮੁੜ ਗਿਆ ।
ਪ੍ਰਸ਼ਨ 7.
ਆਲਮ ਨੇ ਪੰਜਾਬ ਨੂੰ ਹਥਿਆਉਣ ਲਈ ਕੀ-ਕੀ ਯਤਨ ਕੀਤੇ ?
ਉੱਤਰ-
ਆਲਮ ਖਾਂ ਇਬਰਾਹਿਮ ਖਾਂ ਦਾ ਚਾਚਾ ਸੀ । ਆਪਣੀ ਚੌਥੀ ਮੁਹਿੰਮ ਵਿਚ ਬਾਬਰ ਨੇ ਉਸ ਨੂੰ ਦੀਪਾਲਪੁਰ ਦਾ ਪ੍ਰਦੇਸ਼ ਸੌਂਪ ਦਿੱਤਾ । ਹੁਣ ਉਹ ਪੂਰੇ ਪੰਜਾਬ ਨੂੰ ਹਥਿਆਉਣਾ ਚਾਹੁੰਦਾ ਸੀ । ਪਰੰਤੂ ਦੌਲਤ ਖਾਂ ਲੋਧੀ ਨੇ ਉਸ ਨੂੰ ਹਰਾ ਕੇ ਉਸ ਦੀਆਂ ਆਸਾਂ ਉੱਪਰ ਪਾਣੀ ਫੇਰ ਦਿੱਤਾ । ਹੁਣ ਉਹ ਮੁੜ ਬਾਬਰ ਦੀ ਸ਼ਰਨ ਵਿਚ ਆ ਪਹੁੰਚਾ | ਉਸਨੇ ਬਾਬਰ ਨਾਲ ਇਕ ਸੰਧੀ ਕੀਤੀ । ਇਸ ਅਨੁਸਾਰ ਉਸ ਨੇ ਬਾਬਰ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਵਿਚ ਸਹਾਇਤਾ ਦੇਣ ਦਾ ਵਚਨ ਦਿੱਤਾ । ਉਸ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਪੰਜਾਬ ਦਾ ਪ੍ਰਦੇਸ਼ ਪ੍ਰਾਪਤ ਹੋਣ ‘ਤੇ ਉਹ ਉੱਥੇ ਬਾਬਰ ਦੇ ਕਾਨੂੰਨੀ ਅਧਿਕਾਰ ਨੂੰ ਸਵੀਕਾਰ ਕਰੇਗਾ | ਪਰੰਤੂ ਉਸ ਦੀ ਇਹ ਕੋਸ਼ਿਸ਼ ਵੀ ਅਸਫਲ ਰਹੀ । ਅੰਤ ਵਿਚ ਉਸ ਨੇ ਇਬਰਾਹੀਮ ਲੋਧੀ (ਦਿੱਲੀ ਦਾ ਸੁਲਤਾਨ) ਦੇ ਵਿਰੁੱਧ ਦੌਲਤ ਖਾਂ ਲੋਧੀ ਦੀ ਸਹਾਇਤਾ ਕੀਤੀ । ਪਰੰਤੁ ਇੱਥੇ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀਆਂ ਪੰਜਾਬ ਨੂੰ ਹਥਿਆਉਣ ਦੀਆਂ ਯੋਜਨਾਵਾਂ ਮਿੱਟੀ ਵਿਚ ਮਿਲ ਗਈਆਂ ।
ਪ੍ਰਸ਼ਨ 8.
ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਅਤੇ ਬਾਬਰ ਦੀ ਫ਼ੌਜ ਦੀ ਵਿਉਂਤਬੰਦੀ ਦੱਸੋ ।”
ਉੱਤਰ-
ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਬਾਬਰ ਦਾ ਸਾਹਮਣਾ ਕਰਨ ਲਈ ਅੱਗੇ ਵਧਿਆ । ਉਸ ਦੀ ਫ਼ੌਜ ਦੀ ਗਿਣਤੀ ਇਕ ਲੱਖ ਸੀ । ਉਸ ਦੀ ਸੈਨਾ ਚਾਰ ਭਾਗਾਂ ਵਿਚ ਵੰਡੀ ਹੋਈ ਸੀ-
- ਅੱਗੇ ਰਹਿਣ ਵਾਲੀ ਸੈਨਿਕ ਟੁਕੜੀ,
- ਕੇਂਦਰੀ ਸੈਨਾ
- ਸੱਜੇ ਪਾਸੇ ਦੀ ਸੈਨਾ ਅਤੇ
- ਖੱਬੇ ਪਾਸੇ ਦੀ ਸੈਨਾ | ਸੈਨਾ ਦੇ ਅੱਗੇ ਲਗਪਗ 5000 ਹਾਥੀ ਸਨ ।
ਉਧਰ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲਗੱਡੀਆਂ ਖੜੀਆਂ ਕੀਤੀਆਂ । ਉਸ ਨੇ ਉਨ੍ਹਾਂ ਬੈਲਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ । ਬੈਲਗੱਡੀਆਂ ਦੇ ਪਿੱਛੇ ਤੋਪਖਾਨਾ ਸੀ । ਤੋਪਾਂ ਦੇ ਪਿੱਛੇ ਆਗ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ । ਸੱਜੇ ਅਤੇ ਖੱਬੇ ਤੁਲੁਗਮਾ ਦਸਤੇ ਸਨ । ਸਭ ਤੋਂ ਪਿੱਛੇ ਬਹੁਤ ਸਾਰੀ ਘੋੜਸਵਾਰ ਸੈਨਾ ਛੁਪਾ ਕੇ ਰੱਖੀ ਹੋਈ ਸੀ ।
ਪ੍ਰਸ਼ਨ 9.
ਅਮੀਰਾਂ ਅਤੇ ਸਰਦਾਰਾਂ ਬਾਰੇ ਨੋਟ ਲਿਖੋ ।
ਉੱਤਰ-
ਅਮੀਰ ਅਤੇ ਸਰਦਾਰ ਉੱਚੀ ਸ਼੍ਰੇਣੀ ਦੇ ਲੋਕ ਸਨ । ਅਮੀਰਾਂ ਨੂੰ ਉੱਚੀਆਂ ਪਦਵੀਆਂ ਅਤੇ ਖ਼ਿਤਾਬ ਪ੍ਰਾਪਤ ਸਨ । ਸਰਦਾਰਾਂ ਨੂੰ ‘ਇਕਤਾ’ ਭਾਵ ਇਲਾਕਾ ਦਿੱਤਾ ਜਾਂਦਾ ਸੀ ਜਿੱਥੋਂ ਉਹ ਭੂਮੀ ਕਰ ਵਸੂਲ ਕਰਦੇ ਸਨ । ਇਸ ਧਨ ਨੂੰ ਉਹ ਆਪਣੀਆਂ ਲੋੜਾਂ ਉੱਪਰ ਖ਼ਰਚ ਕਰਦੇ ਸਨ ।
ਸਰਦਾਰ ਸਦਾ ਲੜਾਈਆਂ ਵਿਚ ਰੁੱਝੇ ਰਹਿੰਦੇ ਸਨ । ਉਹ ਸਦਾ ਆਪਣੇ ਆਪ ਨੂੰ ਦਿੱਲੀ ਸਰਕਾਰ ਤੋਂ ਆਜ਼ਾਦ ਹੋਣ ਲਈ ਹੀ ਸੋਚਦੇ ਰਹਿੰਦੇ ਸਨ | ਸਥਾਨਕ ਪ੍ਰਬੰਧ ਵਲ ਉਹ ਕੋਈ ਧਿਆਨ ਨਹੀਂ ਦਿੰਦੇ ਸਨ । ਅਮੀਰ ਹੋਣ ਦੇ ਕਾਰਨ ਇਹ ਲੋਕ ਐਸ਼ਪ੍ਰਸਤ ਅਤੇ ਦੁਰਾਚਾਰੀ ਸਨ । ਉਹ ਵੱਡੀਆਂ-ਵੱਡੀਆਂ ਹਵੇਲੀਆਂ ਵਿਚ ਰਹਿੰਦੇ ਸਨ ਅਤੇ ਕਈ-ਕਈ ਵਿਆਹ ਕਰਵਾਉਂਦੇ ਸਨ । ਉਨ੍ਹਾਂ ਕੋਲ ਕਈ ਮਰਦ ਅਤੇ ਤੀਵੀਆਂ ਗੁਲਾਮਾਂ ਦੇ ਰੂਪ ਵਿਚ ਰਹਿੰਦੀਆਂ ਸਨ ।
ਪ੍ਰਸ਼ਨ 10.
ਮੁਸਲਮਾਨਾਂ ਦੇ ਧਾਰਮਿਕ ਆਗੂਆਂ ਬਾਰੇ ਲਿਖੋ ।
ਉੱਤਰ-
ਮੁਸਲਮਾਨਾਂ ਦੇ ਧਾਰਮਿਕ ਆਗੂ ਦੋ ਉਪ-ਸ਼੍ਰੇਣੀਆਂ ਵਿਚ ਵੰਡੇ ਹੋਏ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
- ਉਲਮਾ – ਉਲਮਾ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ । ਇਨ੍ਹਾਂ ਨੂੰ ਅਰਬੀ ਅਤੇ ਧਾਰਮਿਕ ਸਾਹਿਤ ਦਾ ਗਿਆਨ ਪ੍ਰਾਪਤ ਸੀ ।
- ਸੱਯਦ – ਉਲਮਾ ਤੋਂ ਇਲਾਵਾ ਇਕ ਸ਼ੇਣੀ ਸੱਯਦਾਂ ਦੀ ਸੀ । ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਔਲਾਦ ਮੰਨਦੇ ਸਨ । ਸਮਾਜ ਵਿਚ ਇਨ੍ਹਾਂ ਦਾ ਬਹੁਤ ਆਦਰ-ਮਾਣ ਸੀ । ਇਨ੍ਹਾਂ ਦੋਹਾਂ ਨੂੰ ਮੁਸਲਿਮ ਸਮਾਜ ਵਿਚ ਪ੍ਰਚਲਿਤ ਕਾਨੂੰਨਾਂ ਦਾ ਪੂਰਾ ਗਿਆਨ ਸੀ ।
ਪ੍ਰਸ਼ਨ 11.
ਗੁਲਾਮ ਸ਼੍ਰੇਣੀ ਦਾ ਵਰਣਨ ਕਰੋ ।
ਉੱਤਰ-
- ਗੁਲਾਮਾਂ ਦਾ ਮੁਸਲਿਮ ਸਮਾਜ ਵਿਚ ਸਭ ਤੋਂ ਨੀਵਾਂ ਸਥਾਨ ਸੀ । ਇਨ੍ਹਾਂ ਵਿਚ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਅਤੇ ਹਿਜੜੇ ਸ਼ਾਮਲ ਸਨ । ਯੁੱਧ ਕੈਦੀਆਂ ਨੂੰ ਵੀ ਗੁਲਾਮ ਬਣਾਇਆ ਜਾਂਦਾ ਸੀ । ਕੁੱਝ ਗੁਲਾਮ ਹੋਰਨਾਂ ਦੇਸ਼ਾਂ ਤੋਂ ਵੀ ਲਿਆਏ ਜਾਂਦੇ ਸਨ ।
- ਗੁਲਾਮ ਹਿਜੜਿਆਂ ਨੂੰ ਬੇਗ਼ਮਾਂ ਦੀ ਸੇਵਾ ਲਈ ਰਣਵਾਸਾਂ (ਹਰਮਾਂ) ਵਿਚ ਰੱਖਿਆ ਜਾਂਦਾ ਸੀ ।
- ਗੁਲਾਮ ਔਰਤਾਂ ਅਮੀਰਾਂ ਅਤੇ ਸਰਦਾਰਾਂ ਦੇ ਮਨ-ਪਰਚਾਵੇ ਦਾ ਸਾਧਨ ਹੁੰਦੀਆਂ ਸਨ । ਇਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਮਿਲ ਜਾਂਦਾ ਸੀ । ਉਨ੍ਹਾਂ ਦੀ ਸਮਾਜਿਕ ਅਵਸਥਾ ਉਨ੍ਹਾਂ ਦੇ ਮਾਲਕਾਂ ਦੇ ਸੁਭਾਅ ਉੱਤੇ ਨਿਰਭਰ ਕਰਦੀ ਸੀ ।
- ਗੁਲਾਮ ਆਪਣੀ ਬਹਾਦਰੀ ਅਤੇ ਚਤੁਰਾਈ ਦਿਖਾ ਕੇ ਉੱਚੀ ਪਦਵੀ ਲੈ ਸਕਦੇ ਸਨ ਜਾਂ ਗੁਲਾਮੀ ਤੋਂ ਛੁਟਕਾਰਾ ਪਾ ਸਕਦੇ ਸਨ ।
ਪ੍ਰਸ਼ਨ 12.
ਮੁਸਲਮਾਨ ਲੋਕ ਕੀ ਖਾਂਦੇ-ਪੀਂਦੇ ਸਨ ?
ਉੱਤਰ-
ਉੱਚ ਸ਼੍ਰੇਣੀ ਦੇ ਲੋਕਾਂ ਦਾ ਭੋਜਨ-ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀਆਂ ਦਾ ਭੋਜਨ ਬਹੁਤ ਹੀ ਘਿਉ ਵਾਲਾ ਹੁੰਦਾ ਸੀ । ਉਨ੍ਹਾਂ ਦੇ ਭੋਜਨ ਵਿਚ ਮਿਰਚ-ਮਸਾਲੇ ਦੀ ਵਰਤੋਂ ਬਹੁਤ ਹੁੰਦੀ ਸੀ । ‘ਪਲਾਉ ਅਤੇ ਕੋਰਮਾ’ ਉਨ੍ਹਾਂ ਦਾ ਮਨ ਭਾਉਂਦਾ ਖਾਣਾ ਸੀ । ਮਿੱਠੇ ਪਕਵਾਨਾਂ ਵਿਚ ਹਲਵਾ ਅਤੇ ਸ਼ਰਬਤ ਬਹੁਤ ਪ੍ਰਚਲਿਤ ਸਨ । ਉੱਚੀ ਸ਼੍ਰੇਣੀ ਦੇ ਮੁਸਲਮਾਨਾਂ ਵਿਚ ਨਸ਼ੀਲੀਆਂ ਵਸਤਾਂ ਦਾ ਪ੍ਰਯੋਗ ਆਮ ਹੁੰਦਾ ਸੀ ।
ਸਾਧਾਰਨ ਲੋਕਾਂ ਦਾ ਭੋਜਨ – ਸਾਧਾਰਨ ਮੁਸਲਮਾਨ ਮਾਸਾਹਾਰੀ ਸਨ | ਕਣਕ ਦੀ ਰੋਟੀ ਅਤੇ ਭੁੰਨਿਆ ਹੋਇਆ ਮਾਸ ਉਨ੍ਹਾਂ ਦਾ ਨਿੱਤ ਦਾ ਭੋਜਨ ਸੀ । ਇਹ ਭੋਜਨ ਬਾਜ਼ਾਰਾਂ ਵਿਚੋਂ ਵੀ ਪੱਕਾ-ਪਕਾਇਆ ਮਿਲ ਜਾਂਦਾ ਸੀ । ਮੁਸਲਮਾਨ ਕਾਮੇਂ ਭੋਜਨ ਨਾਲ ਲੱਸੀ ਪੀਣਾ ਪਸੰਦ ਕਰਦੇ ਸਨ ।
ਪ੍ਰਸ਼ਨ 13.
ਮੁਸਲਮਾਨਾਂ ਦੇ ਪਹਿਰਾਵੇ ਬਾਰੇ ਲਿਖੋ ।
ਉੱਤਰ-
- ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦਾ ਪਹਿਰਾਵਾ ਭੜਕੀਲਾ ਅਤੇ ਕੀਮਤੀ ਹੁੰਦਾ ਸੀ । ਉਨ੍ਹਾਂ ਦੇ ਕੱਪੜੇ ਰੇਸ਼ਮੀ ਅਤੇ ਵਧੀਆ ਸੂਤ ਦੇ ਬਣੇ ਹੁੰਦੇ ਸਨ | ਅਮੀਰ ਲੋਕ ਤੱਰੇ ਤੁਰਲੇ ਵਾਲੀਆਂ ਪਗੜੀਆਂ ਬੰਨ੍ਹਦੇ ਸਨ । ਪੱਗ ਨੂੰ ‘ਚੀਰਾ’ ਵੀ ਕਿਹਾ ਜਾਂਦਾ ਸੀ ।
- ਸ਼ਾਹੀ ਗੁਲਾਮ ਕਮਰ ਕਸਾ ਕਰਦੇ ਸਨ | ਆਪਣੀ ਜੇਬ ਵਿਚ ਉਹ ਰੁਮਾਲ ਰੱਖਦੇ ਸਨ । ਉਹ ਲਾਲ ਜੁੱਤੀ ਪਹਿਨਦੇ ਸਨ । ਉਨ੍ਹਾਂ ਦੇ ਸਿਰ ਉੱਤੇ ਆਮ ਜਿਹੀ ਪੱਗ ਹੁੰਦੀ ਸੀ ।
- ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ । ਉਹ ਸੱਤਾਂ ਗਜ਼ਾਂ ਦੀ ਪੱਗ ਬੰਨ੍ਹਦੇ ਸਨ । ਉਹ ਪਿੱਠ ਉੱਤੇ ‘ ਪੱਗ ਦਾ ਲੜ ਵੀ ਛੱਡਦੇ ਸਨ । ਸੂਫ਼ੀ ਲੋਕ ਖੁੱਲ੍ਹਾ ਚੋਗਾ ਪਹਿਨਦੇ ਸਨ ।
- ਸਧਾਰਨ ਲੋਕ ਕਮੀਜ਼ ਅਤੇ ਪਜਾਮਾ ਪਹਿਨਦੇ ਸਨ । ਉਹ ਜੁਰਾਬ ਅਤੇ ਜੁੱਤੀ ਵੀ ਪਹਿਨਦੇ ਸਨ ।
- ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਉਸ ਦੇ ਹੇਠ ਤੰਗ ਪਜਾਮਾ ਪਹਿਨਦੀਆਂ ਸਨ ।
ਪ੍ਰਸ਼ਨ 14.
ਮੁਸਲਿਮ ਸਮਾਜ ਦੀ ਇਸਤਰੀ ਦੀ ਹਾਲਤ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਸਮਾਜ ਵਿਚ ਇਸਤਰੀਆਂ ਦੀ ਹਾਲਤ ਦਾ ਵਰਣਨ ਇਸ ਪ੍ਰਕਾਰ ਹੈ-
- ਮੁਸਲਮਾਨੀ ਸਮਾਜ ਵਿਚ ਇਸਤਰੀ ਨੂੰ ਸਤਿਕਾਰਤ ਸਥਾਨ ਪ੍ਰਾਪਤ ਨਹੀਂ ਸੀ ।
- ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿਚ ਇਸਤਰੀਆਂ ਦੇ ਹਰਮ ਹੁੰਦੇ ਸਨ । ਉਨ੍ਹਾਂ ਇਸਤਰੀਆਂ ਦੀ ਸੇਵਾ ਲਈ ਦਾਸੀਆਂ ਅਤੇ ਰਖੇਲਾਂ ਰੱਖੀਆਂ ਜਾਂਦੀਆਂ ਸਨ ।
- ਉਸ ਸਮੇਂ ਪਰਦੇ ਦਾ ਰਿਵਾਜ ਆਮ ਸੀ । ਪਰੰਤੂ ਪੇਂਡੂ ਮੁਸਲਮਾਨਾਂ ਵਿਚ ਪਰਦੇ ਦਾ ਰਿਵਾਜ ਸਖ਼ਤ ਨਹੀਂ ਸੀ ।
- ਸਾਧਾਰਨ ਮੁਸਲਿਮ ਘਰਾਂ ਵਿਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਬਣੀ ਹੁੰਦੀ ਸੀ । ਉਸ ਥਾਂ ਨੂੰ ‘ਜ਼ਨਾਨ ਖ਼ਾਨਾ’ ਕਿਹਾ ਜਾਂਦਾ ਸੀ । ਉੱਥੋਂ ਇਸਤਰੀਆਂ ਬੁਰਕਾ ਪਾ ਕੇ ਹੀ ਬਾਹਰ ਨਿਕਲ ਸਕਦੀਆਂ ਸਨ ।
ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੇ ਸਮੇਂ ਦੀ ਜਾਤ-ਪਾਤ ਬਾਰੇ ਲਿਖੋ ।
ਉੱਤਰ-
ਗੁਰੁ ਨਾਨਕ ਸਾਹਿਬ ਦੇ ਕਾਲ ਤੋਂ ਪਹਿਲਾਂ ਦਾ ਹਿੰਦੂ ਸਮਾਜ ਵੱਖ-ਵੱਖ ਸ਼੍ਰੇਣੀਆਂ ਜਾਂ ਜਾਤਾਂ ਵਿਚ ਵੰਡਿਆ ਹੋਇਆ ਸੀ ।ਉਹ ਜਾਤਾਂ ਸਨ-ਬਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ । ਇਨ੍ਹਾਂ ਜਾਤਾਂ ਤੋਂ ਇਲਾਵਾ ਹੋਰ ਵੀ ਉਪ-ਜਾਤਾਂ ਪੈਦਾ ਹੋ ਚੁੱਕੀਆਂ ਸਨ ।
- ਬ੍ਰਾਹਮਣ – ਬਾਹਮਣ ਸਮਾਜ ਵਿਚ ਆਪਣਾ ਫ਼ਰਜ਼ ਭੁੱਲ ਕੇ ਸੁਆਰਥੀ ਬਣ ਗਏ ਸਨ । ਉਹ ਉਸ ਸਮੇਂ ਦੇ ਸ਼ਾਸਕਾਂ ਦੀ ਚਾਪਲੂਸੀ ਕਰਕੇ ਆਪਣੀ ਸ਼੍ਰੇਣੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਸਨ | ਆਮ ਲੋਕਾਂ ਉੱਤੇ ਬ੍ਰਾਹਮਣਾਂ ਦਾ ਪ੍ਰਭਾਵ ਬਹੁਤ ਸੀ । ਬ੍ਰਾਹਮਣਾਂ ਦੇ ਕਾਰਨ ਲੋਕ ਕਈ ਅੰਧ-ਵਿਸ਼ਵਾਸਾਂ ਵਿਚ ਫਸੇ ਹੋਏ ਸਨ ।
- ਵੈਸ਼ ਅਤੇ ਖੱਤਰੀ – ਵੈਸ਼ ਅਤੇ ਖੱਤਰੀਆਂ ਦੀ ਹਾਲਤ ਠੀਕ ਸੀ ।
- ਸ਼ੂਦਰ – ਸ਼ੂਦਰਾਂ ਦੀ ਹਾਲਤ ਬਹੁਤ ਤਰਸਯੋਗ ਸੀ । ਉਨ੍ਹਾਂ ਨੂੰ ਅਛੂਤ ਸਮਝ ਕੇ ਉਨ੍ਹਾਂ ਨਾਲ ਘਿਰਣਾ ਕੀਤੀ ਜਾਂਦੀ ਸੀ ।
ਹਿੰਦੂਆਂ ਦੀਆਂ ਜਾਤਾਂ ਅਤੇ ਉਪ-ਜਾਤਾਂ ਵਿਚ ਆਪਸੀ ਸੰਬੰਧ ਘੱਟ ਹੀ ਸਨ ।ਉਨ੍ਹਾਂ ਦੇ ਰੀਤੀ-ਰਿਵਾਜ ਵੀ ਵੱਖ-ਵੱਖ ਸਨ ।
ਪ੍ਰਸ਼ਨ 16.
ਬਾਬਰ ਅਤੇ ਇਬਰਾਹੀਮ ਲੋਧੀ ਦੇ ਸੈਨਾ ਪ੍ਰਬੰਧ ਬਾਰੇ ਲਿਖੋ ।
ਉੱਤਰ-
ਇਸ ਲਈ ਪ੍ਰਸ਼ਨ ਨੰ: 8 ਦਾ ਉੱਤਰ ਪੜ੍ਹੋ ।
III. ਹੇਠ ਲਿਖੇ ਹਰ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ-
ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ (16ਵੀਂ ਸਦੀ ਦੇ ਸ਼ੁਰੂ ਵਿਚ) ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਇਹ ਦੇਸ਼ ਉਨ੍ਹਾਂ ਦਿਨਾਂ ਵਿਚ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਦਿੱਲੀ ਸਲਤਨਤ ਦਾ ਅੰਗ ਸੀ । ਪਰ ਦਿੱਲੀ ਸਲਤਨਤ ਦੀ ਸ਼ਾਨ ਹੁਣ ਜਾਂਦੀ ਰਹੀ ਸੀ, ਇਸ ਲਈ ਕੇਂਦਰੀ ਸੱਤਾ ਦੀ ਕਮੀ ਕਾਰਨ ਪੰਜਾਬ ਦੇ ਸ਼ਾਸਨ ਵਿਚ ਢਿੱਲ ਆ ਗਈ ਸੰਖੇਪ ਵਿਚ 16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੇ ਰਾਜਨੀਤਿਕ ਜੀਵਨ ਦੀ ਝਾਕੀ ਇਸ ਤਰ੍ਹਾਂ ਪੇਸ਼ ਕੀਤੀ ਜਾ ਸਕਦੀ ਹੈ-
1. ਨਿਰੰਕੁਸ਼ ਸ਼ਾਸਨ – ਉਸ ਸਮੇਂ ਪੰਜਾਬ ਵਿਚ ਨਿਰੰਕੁਸ਼ ਸ਼ਾਸਨ ਸੀ । ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ) ਨਿਰੰਕੁਸ਼ ਸਨ । ਰਾਜ ਦੀਆਂ ਸਾਰੀਆਂ ਸ਼ਕਤੀਆਂ ਇਨ੍ਹਾਂ ਦੇ ਹੱਥਾਂ ਵਿਚ ਕੇਂਦਰਿਤ ਸਨ । ਉਨ੍ਹਾਂ ਦੀ ਇੱਛਾ ਹੀ ਕਾਨੂੰਨ ਸੀ । ਅਜਿਹੇ ਨਿਰੰਕੁਸ਼ ਸ਼ਾਸਨ ਦੇ ਅਧੀਨ ਪਰਜਾ ਦੇ ਅਧਿਕਾਰਾਂ ਦੀ ਕਲਪਨਾ ਵੀ ਵਿਅਰਥ ਸੀ ।
2. ਰਾਜਨੀਤਿਕ ਅਰਾਜਕਤਾ – ਲੋਧੀ ਸ਼ਾਸਕਾਂ ਅਧੀਨ ਸਾਰਾ ਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਸਿਕੰਦਰ ਲੋਧੀ ਦੇ ਸ਼ਾਸਨ ਕਾਲ ਦੇ ਅਖੀਰਲੇ ਸਾਲਾਂ ਵਿਚ ਸਾਰੇ ਦੇਸ਼ ਵਿਚ ਵਿਦਰੋਹ ਹੋਣ ਲੱਗੇ । ਇਬਰਾਹੀਮ ਲੋਧੀ ਦੇ ਕਾਲ ਵਿਚ ਤਾਂ ਇਨ੍ਹਾਂ ਵਿਦਰੋਹਾਂ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ । ਉਸ ਦੇ ਸਾਰੇ ਸਰਦਾਰ ਅਤੇ ਦਰਬਾਰੀ ਉਸ ਦੇ ਬੁਰੇ ਵਿਹਾਰ ਤੋਂ ਤੰਗ ਆ ਕੇ ਉਸ ਦੇ ਵਿਰੁੱਧ ਸਾਜ਼ਿਸ਼ਾਂ ਰਚਣ ਲੱਗੇ ਸਨ । ਪ੍ਰਾਂਤਾਂ ਦੇ ਸ਼ਾਸਕ ਜਾਂ ਤਾਂ ਆਪਣੀ ਸੁਤੰਤਰਤਾ ਸਥਾਪਤ ਕਰਨ ਦੇ ਯਤਨ ਵਿਚ ਸਨ ਜਾਂ ਫਿਰ ਸਲਤਨਤ ਦੇ ਹੋਰ ਦਾਅਵੇਦਾਰਾਂ ਦਾ ਪੱਖ ਲੈ ਰਹੇ ਸਨ । ਪਰ ਉਹ ਜਾਣਦੇ ਸਨ ਕਿ ਪੰਜਾਬ ‘ਤੇ ਅਧਿਕਾਰ ਕੀਤੇ ਬਿਨਾਂ ਕੋਈ ਵੀ ਵਿਅਕਤੀ ਦਿੱਲੀ ਦਾ ਸਿੰਘਾਸਨ ਨਹੀਂ ਸੀ ਪਾ ਸਕਦਾ । ਇਸ ਲਈ ਸਾਰੇ ਸੂਬੇਦਾਰਾਂ ਦੀ ਦ੍ਰਿਸ਼ਟੀ ਪੰਜਾਬ ‘ਤੇ ਟਿਕੀ ਹੋਈ ਸੀ । ਸਿੱਟੇ ਵਜੋਂ ਸਾਰਾ ਪੰਜਾਬ ਅਰਾਜਕਤਾ ਦੀ ਲਪੇਟ ਵਿਚ ਆ ਗਿਆ ।
3. ਅਨਿਆਂ ਦਾ ਬੋਲਬਾਲਾ – 16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਵਿਚ ਅਨਿਆਂ ਦਾ ਬੋਲਬਾਲਾ ਸੀ । ਸ਼ਾਸਕ ਵਰਗ ਭੋਗ-ਵਿਲਾਸ ਵਿਚ ਮਗਨ ਸਨ | ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ‘‘ਨਿਆਂ ਦੁਨੀਆਂ ਤੋਂ ਉੱਡ ਗਿਆ ਹੈ ।’’ ਉਹ ਅੱਗੇ ਲਿਖਦੇ ਹਨ, “ਕੋਈ ਵੀ ਅਜਿਹਾ ਵਿਅਕਤੀ ਨਹੀਂ ਜੋ ਰਿਸ਼ਵਤ ਲੈਂਦਾ ਜਾਂ ਦਿੰਦਾ ਨਾ ਹੋਵੇ | ਸ਼ਾਸਕ ਵੀ ਤਦ ਨਿਆਂ ਕਰਦਾ ਹੈ ਜਦ ਉਸ ਦੀ ਮੁੱਠੀ ਗਰਮ ਕਰ ਦਿੱਤੀ ਜਾਵੇ ।
4. ਯੁੱਧ – ਇਸ ਕਾਲ ਵਿਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਹੋਇਆ ਸੀ । ਸਾਰੇ ਪੰਜਾਬ ਉੱਤੇ ਆਪਣਾ ਅਧਿਕਾਰ ਜਮਾ ਕੇ ਦਿੱਲੀ ਦੀ ਸੱਤਾ ਹਥਿਆਉਣ ਦੀ ਕੋਸ਼ਿਸ਼ ਵਿਚ ਸਨ | ਸਰਦਾਰਾਂ, ਸੂਬੇਦਾਰਾਂ ਅਤੇ ਦਰਬਾਰੀਆਂ ਦੀਆਂ ਸਾਜ਼ਿਸ਼ਾਂ ਅਤੇ ਅਭਿਲਾਸ਼ਾਵਾਂ ਨੇ ਕਈ ਯੁੱਧਾਂ ਨੂੰ ਜਨਮ ਦਿੱਤਾ । ਇਸ ਸਮੇਂ ਇਬਰਾਹੀਮ ਲੋਧੀ ਅਤੇ ਦੌਲਤ ਖ਼ਾਂ ਵਿਚ ਸੰਘਰਸ਼ ਚੱਲਿਆ । ਇੱਥੇ ਬਾਬਰ ਨੇ ਹਮਲੇ ਸ਼ੁਰੂ ਕੀਤੇ ।
ਪ੍ਰਸ਼ਨ 2.
ਬਾਬਰ ਦੀ ਪੰਜਾਬ ਉੱਤੇ ਜਿੱਤ ਦਾ ਵਰਣਨ ਕਰੋ |
ਉੱਤਰ-
ਬਾਬਰ ਦੀ ਪੰਜਾਬ ਉੱਤੇ ਜਿੱਤ ਪਾਣੀਪਤ ਦੀ ਪਹਿਲੀ ਲੜਾਈ ਦਾ ਸਿੱਟਾ ਸੀ । ਇਹ ਲੜਾਈ 1526 ਈ: ਵਿਚ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਵਿਚਕਾਰ ਹੋਈ । ਇਸ ਵਿਚ ਬਾਬਰ ਜੇਤੂ ਰਿਹਾ ਅਤੇ ਪੰਜਾਬ ਉੱਤੇ ਉਸ ਦਾ ਅਧਿਕਾਰ ਹੋ ਗਿਆ ।
ਬਾਬਰ ਦਾ ਹਮਲਾ – ਨਵੰਬਰ, 1525 ਈ: ਵਿਚ ਬਾਬਰ 12000 ਸੈਨਿਕਾਂ ਸਹਿਤ ਕਾਬੁਲ ਤੋਂ ਪੰਜਾਬ ਵਲ ਵਧਿਆ । ਰਸਤੇ ਵਿਚ ਦੌਲਤ ਖਾਂ ਲੋਧੀ ਨੂੰ ਹਰਾਉਂਦਾ ਹੋਇਆ ਉਹ ਦਿੱਲੀ ਵਲ ਵਧਿਆ । ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਇਕ ਲੱਖ ਫ਼ੌਜ ਲੈ ਕੇ ਉਸ ਦੇ ਵਿਰੁੱਧ ਉੱਤਰ-ਪੱਛਮ ਵਲ ਨਿਕਲ ਪਿਆ ਉਸ ਦੀ ਫ਼ੌਜ ਚਾਰ ਹਿੱਸਿਆਂ ਵਿਚ ਵੰਡੀ ਹੋਈ ਸੀ-ਅੱਗੇ ਰਹਿਣ ਵਾਲੀ ਫ਼ੌਜੀ ਟੁਕੜੀ, ਕੇਂਦਰੀ ਫ਼ੌਜ, ਸੱਜੇ ਪਾਸੇ ਦੀ ਫ਼ੌਜੀ ਟੁਕੜੀ ਅਤੇ ਖੱਬੇ ਪਾਸੇ ਦੀ ਫ਼ੌਜੀ ਟੁਕੜੀ । ਫ਼ੌਜ ਦੇ ਅੱਗੇ ਲਗਪਗ 5000 ਹਾਥੀ ਸਨ । ਦੋਹਾਂ ਪੱਖਾਂ ਦੀਆਂ ਫ਼ੌਜਾਂ ਦਾ ਪਾਣੀਪਤ ਦੇ ਮੈਦਾਨ ਵਿਚ ਸਾਹਮਣਾ ਹੋਇਆ ।
ਯੁੱਧ ਦਾ ਆਰੰਭ – ਪਹਿਲੇ ਅੱਠ ਦਿਨ ਤਕ ਕਿਸੇ ਪਾਸਿਓਂ ਵੀ ਕੋਈ ਹਮਲਾ ਨਹੀਂ ਹੋਇਆ । ਪਰੰਤੁ 21 ਅਪਰੈਲ, 1526 ਈ: ਦੀ ਸਵੇਰ ਇਬਰਾਹੀਮ ਲੋਧੀ ਦੀ ਫ਼ੌਜ ਨੇ ਬਾਬਰ ਉੱਤੇ ਹਮਲਾ ਕਰ ਦਿੱਤਾ । ਬਾਬਰ ਦੇ ਤੋਪਚੀਆਂ ਨੇ ਵੀ ਲੋਧੀ ਫ਼ੌਜ ਉੱਤੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ | ਬਾਬਰ ਦੀ ਤੁਲੁਮਾ ਫ਼ੌਜ ਨੇ ਅੱਗੇ ਵਧ ਕੇ ਦੁਸ਼ਮਣ ਨੂੰ ਘੇਰ ਲਿਆ । ਬਾਬਰ ਦੀ ਫ਼ੌਜ ਦੇ ਸੱਜੇ ਅਤੇ ਖੱਬੇ ਪੱਖ ਅੱਗੇ ਵਧੇ ਅਤੇ ਉਨ੍ਹਾਂ ਨੇ ਜ਼ਬਰਦਸਤ ਹਮਲਾ ਕਰ ਦਿੱਤਾ । ਇਬਰਾਹੀਮ ਲੋਧੀ ਦੀਆਂ ਫ਼ੌਜਾਂ ਚਾਰੇ ਪਾਸਿਆਂ ਤੋਂ ਘਿਰ ਗਈਆਂ । ਉਹ ਨਾ ਤਾਂ ਅੱਗੇ ਵੱਧ ਸਕਦੀਆਂ ਸਨ ਅਤੇ ਨਾ ਪਿੱਛੇ ਹਟ ਸਕਦੀਆਂ ਸਨ । ਇਬਰਾਹੀਮ ਲੋਧੀ ਦੇ ਹਾਥੀ ਜ਼ਖ਼ਮੀ ਹੋ ਕੇ ਪਿੱਛੇ ਵਲ ਦੌੜੇ ਅਤੇ ਉਨ੍ਹਾਂ ਨੇ ਆਪਣੇ ਹੀ ਫ਼ੌਜੀਆਂ ਨੂੰ ਕੁਚਲ ਦਿੱਤਾ । ਦੇਖਦੇ ਹੀ ਦੇਖਦੇ ਪਾਣੀਪਤ ਦੇ ਮੈਦਾਨ ਵਿਚ ਲਾਸ਼ਾਂ ਦੇ ਢੇਰ ਲੱਗ ਗਏ । ਦੁਪਹਿਰ ਤਕ ਯੁੱਧ ਖ਼ਤਮ ਹੋ ਗਿਆ । ਇਬਰਾਹੀਮ ਲੋਧੀ ਹਜ਼ਾਰਾਂ ਲਾਸ਼ਾਂ ਵਿਚਕਾਰ ਮਰਿਆ ਹੋਇਆ ਪਾਇਆ ਗਿਆ । ਬਾਬਰ ਨੂੰ ਪੰਜਾਬ ਉੱਤੇ ਪੂਰੀ ਜਿੱਤ ਪ੍ਰਾਪਤ ਹੋਈ ।
PSEB 10th Class Social Science Guide ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਇਬਰਾਹੀਮ ਲੋਧੀ ਦੇ ਅਧੀਨ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ?
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਪੰਜਾਬ ਦਾ ਗਵਰਨਰ ਦੌਲਤ ਖਾਂ ਲੋਧੀ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ‘ਤੇ । ਹਮਲਾ ਕਰਨ ਲਈ ਸੱਦਾ ਦੇ ਕੇ ਸਾਜ਼ਿਸ਼ ਰਚ ਰਿਹਾ ਸੀ ।
ਪ੍ਰਸ਼ਨ 2.
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਕਿਉਂ ਬੁਲਾਇਆ ?
ਉੱਤਰ-
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ।
ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
1469 ਈ: ਵਿਚ ਤਲਵੰਡੀ ਨਾਮਕ ਸਥਾਨ ਉੱਤੇ ।
ਪ੍ਰਸ਼ਨ 4.
ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ ?
ਉੱਤਰ-
ਬਹਿਲੋਲ ਲੋਧੀ ਨੇ ।
ਪ੍ਰਸ਼ਨ 5.
ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਸਿਕੰਦਰ ਲੋਧੀ ਨੂੰ ।
ਪ੍ਰਸ਼ਨ 6.
ਤਾਤਾਰ ਖਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ ਕੌਣ ਬਣਿਆ ?
ਉੱਤਰ-
ਦੌਲਤ ਖਾਂ ਲੋਧੀ ।
ਪ੍ਰਸ਼ਨ 7.
ਦੌਲਤ ਖਾਂ ਲੋਧੀ ਦੇ ਛੋਟੇ ਪੁੱਤਰ ਦਾ ਨਾਂ ਦੱਸੋ ।
ਉੱਤਰ-
ਦਿਲਾਵਰ ਖਾਂ ਲੋਧੀ ।
ਪ੍ਰਸ਼ਨ 8.
ਬਾਬਰ ਨੇ 1519 ਦੇ ਆਪਣੇ ਪੰਜਾਬ ਹਮਲੇ ਵਿਚ ਕਿਹੜੇ ਸਥਾਨਾਂ ‘ਤੇ ਆਪਣਾ ਅਧਿਕਾਰ ਕੀਤਾ ?
ਉੱਤਰ-
ਬਜੌਰ ਅਤੇ ਭਰਾ ਉੱਤੇ ।
ਪ੍ਰਸ਼ਨ 9.
ਬਾਬਰ ਦਾ ਲਾਹੌਰ ‘ਤੇ ਕਬਜ਼ਾ ਕਦੋਂ ਹੋਇਆ ?
ਉੱਤਰ-
1524 ਈ: ਨੂੰ ।
ਪ੍ਰਸ਼ਨ 10.
ਪਾਣੀਪਤ ਦੀ ਪਹਿਲੀ ਲੜਾਈ (21 ਅਪਰੈਲ, 1526) ਕਿਨ੍ਹਾਂ ਵਿਚਾਲੇ ਹੋਈ ?
ਉੱਤਰ-
ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ।
ਪ੍ਰਸ਼ਨ 11.
ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਕੌਣ ਮੰਨਦਾ ਸੀ ?
ਉੱਤਰ-
ਸੱਯਦ ।
ਪ੍ਰਸ਼ਨ 12.
ਨਿਆਂ ਸੰਬੰਧੀ ਕੰਮ ਕੌਣ ਕਰਦੇ ਸਨ ?
ਉੱਤਰ-
ਕਾਜੀ ।
ਪ੍ਰਸ਼ਨ 13.
ਮੁਸਲਿਮ ਸਮਾਜ ਵਿਚ ਸਭ ਤੋਂ ਹੇਠਲੇ ਦਰਜੇ ਤੇ ਕੌਣ ਸੀ ?
ਉੱਤਰ-
ਗੁਲਾਮ ।
ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਨੂੰ ਕੀ ਸਮਝਿਆ ਜਾਂਦਾ ਸੀ ?
ਉੱਤਰ-
ਜਿੰਮੀ ।
ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ‘ਤੇ ਕਿਹੜਾ ਧਾਰਮਿਕ ਕਰ ਸੀ ?
ਉੱਤਰ-
ਜਜ਼ੀਆ ।
ਪ੍ਰਸ਼ਨ 16.
‘ਸਤੀ’ ਦੀ ਕੁਪ੍ਰਥਾ ਕਿਹੜੀ ਜਾਤੀ ਵਿਚ ਪ੍ਰਚਲਿਤ ਸੀ ?
ਉੱਤਰ-
ਹਿੰਦੂਆਂ ਵਿਚ ।
ਪ੍ਰਸ਼ਨ 17.
ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਣ ਵਾਲੀ ਤੁੱਰੇਦਾਰ ਪੱਗੜੀ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਚੀਰਾ ।
ਪ੍ਰਸ਼ਨ 18.
ਦੌਲਤ ਖਾਂ ਲੋਧੀ ਨੇ ਦਿੱਲੀ ਦੇ ਸੁਲਤਾਨ ਕੋਲ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਕਿਉਂ ਭੇਜਿਆ ?
ਉੱਤਰ-
ਦੌਲਤ ਖਾਂ ਲੋਧੀ ਨੇ ਅਨੁਮਾਨ ਲਗਾਇਆ ਸੀ ਕਿ ਸੁਲਤਾਨ ਉਸ ਨੂੰ ਸਜ਼ਾ ਦੇਣਾ ਚਾਹੁੰਦਾ ਹੈ ਇਸ ਲਈ ਉਸਨੇ ਆਪ ਦਿੱਲੀ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਸੁਲਤਾਨ ਕੋਲ ਭੇਜਿਆ ।
ਪ੍ਰਸ਼ਨ 19.
ਦੌਲਤ ਖਾਂ ਲੋਧੀ ਨੇ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਕਿਉਂ ਬੁਲਾਇਆ ?
ਉੱਤਰ-
ਦੌਲਤ ਖਾਂ ਲੋਧੀ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦੀ ਸ਼ਕਤੀ ਖ਼ਤਮ ਕਰ ਕੇ ਆਪ ਪੰਜਾਬ ਦਾ ਸੁਤੰਤਰ ਸ਼ਾਸ਼ਕ ਬਣਨਾ ਚਾਹੁੰਦਾ ਸੀ ।
ਪ੍ਰਸ਼ਨ 20.
ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਕਿਉਂ ਹੋਇਆ ?
ਉੱਤਰ-
ਦੌਲਤ ਖਾਂ ਲੋਧੀ ਨੂੰ ਵਿਸ਼ਵਾਸ ਸੀ ਕਿ ਜਿੱਤ ਮਗਰੋਂ ਬਾਬਰ ਉਸ ਨੂੰ ਸਾਰੇ ਪੰਜਾਬ ਦਾ ਗਵਰਨਰ ਬਣਾ ਦੇਵੇਗਾ ਪਰੰਤੂ ਜਦੋਂ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦਾ ਹੀ ਸ਼ਾਸਨ ਸੌਂਪਿਆ ਤਾਂ ਉਹ ਬਾਬਰ ਦੇ ਵਿਰੁੱਧ ਹੋ ਗਿਆ ।
ਪ੍ਰਸ਼ਨ 21.
ਦੌਲਤ ਖਾਂ ਲੋਧੀ ਨੇ ਬਾਬਰ ਦਾ ਸਾਹਮਣਾ ਕਦੋਂ ਕੀਤਾ ?
ਉੱਤਰ-
ਬਾਬਰ ਵਲੋਂ ਭਾਰਤ ਉੱਤੇ ਪੰਜਵੇਂ ਹਮਲੇ ਦੇ ਸਮੇਂ ਦੌਲਤ ਖਾਂ ਲੋਧੀ ਨੇ ਉਸ ਦਾ ਸਾਹਮਣਾ ਕੀਤਾ ।
ਪ੍ਰਸ਼ਨ 22.
ਬਾਬਰ ਦੇ ਭਾਰਤ ‘ਤੇ ਪੰਜਵੇਂ ਹਮਲੇ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਇਸ ਹਮਲੇ ਦਾ ਸਿੱਟਾ ਇਹ ਨਿਕਲਿਆ ਕਿ ਇਸ ਲੜਾਈ ਵਿਚ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਸਾਰੇ ਪੰਜਾਬ ’ਤੇ ਬਾਬਰ ਦਾ ਕਬਜ਼ਾ ਹੋ ਗਿਆ ।
ਪ੍ਰਸ਼ਨ 23.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਸਥਿਤੀ ਦੇ ਵਿਸ਼ੇ ਵਿਚ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ‘ਤੇ ਦੋ ਵਾਕ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਆਖਦੇ ਹਨ-“ਰਾਜਾ ਸ਼ੇਰ ਹੈ ਤੇ ਮੁਕੱਦਮ ਕੁੱਤੇ ਹਨ ਜੋ ਦਿਨ-ਰਾਤ ਪਰਜਾ ਦਾ ਸ਼ੋਸ਼ਣ ਕਰਨ ਵਿਚ ਲੱਗੇ ਰਹਿੰਦੇ ਹਨ ।” ਭਾਵ ਸ਼ਾਸਕ ਵਰਗ ਜ਼ਾਲਮ ਹੈ । ਇਨ੍ਹਾਂ ਕੁੱਤਿਆਂ ਲੋਧੀ ਸ਼ਾਸਕਾਂ) ਨੇ ਹੀਰੇ ਵਰਗੇ ਦੇਸ਼ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ ।
II. ਖ਼ਾਲੀ ਥਾਂਵਾਂ ਭਰੋ-
1. ਬਾਬਰ ਨੇ ਪੰਜਾਬ ਨੂੰ ……………………… ਈ: ਵਿਚ ਜਿੱਤਿਆ ।
2. ਸੱਈਅਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ ………………………. ਦੀ ਸੰਤਾਨ ਮੰਨਦੇ ਹਨ ।
3. ਇਬਰਾਹੀਮ ਲੋਧੀ ਨੇ …………………………….. ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ।
4. ਤਾਤਾਰ ਖਾਂ ਲੋਧੀ ਦੇ ਬਾਅਦ ……………………. ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਗਿਆ ।
5. ਮੁਸਲਿਮ ਅਮੀਰਾਂ ਦੁਆਰਾਂ ਪਹਿਣੀ ਜਾਂਦੀ ਤੁਰੇਦਾਰ ਪਗੜੀ ਨੂੰ ……………….. ਕਿਹਾ ਜਾਂਦਾ ਸੀ ।
6. …………………… ਦੌਲਤ ਖਾਂ ਲੋਧੀ ਦਾ ਪੁੱਤਰ ਸੀ ।
ਉੱਤਰ-
(1) 1526
(2) ਬੀਬੀ ਫਾਤਿਮਾ
(3) ਦੌਲਤ ਖ਼ਾ
(4) ਦੌਲਤ ਖਾਂ
(5) ਚੀਰਾ
(6) ਦਿਲਾਵਰ ਖਾਂ ਲੋਧੀ ।
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਬਾਬਰ ਨੇ 1526 ਦੀ ਲੜਾਈ ਵਿਚ ਹਰਾਇਆ-
(A) ਦੌਲਤ ਖਾਂ ਲੋਧੀ ਨੂੰ
(B) ਬਹਿਲੋਲ ਲੋਧੀ ਨੂੰ
(C) ਇਬਰਾਹੀਮ ਲੋਧੀ ਨੂੰ
(D) ਸਿਕੰਦਰ ਲੋਧੀ ਨੂੰ ।
ਉੱਤਰ-
(C) ਇਬਰਾਹੀਮ ਲੋਧੀ ਨੂੰ
ਪ੍ਰਸ਼ਨ 2.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ
(A) 1269 ਈ: ਵਿਚ
(B) 1469 ਈ: ਵਿਚ
(C) 1526 ਈ: ਵਿਚ
(D) 1360 ਈ: ਵਿਚ ।
ਉੱਤਰ-
(B) 1469 ਈ: ਵਿਚ
ਪ੍ਰਸ਼ਨ 3.
ਤਾਤਾਰ ਖ਼ਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ
(A) ਬਹਿਲੋਲ ਲੋਧੀ ਨੇ
(B) ਇਬਰਾਹੀਮ ਲੋਧੀ ਨੇ
(C) ਦੌਲਤ ਖਾਂ ਲੋਧੀ ਨੇ
(D) ਸਿਕੰਦਰ ਲੋਧੀ ਨੇ ।
ਉੱਤਰ-
(A) ਬਹਿਲੋਲ ਲੋਧੀ ਨੇ
ਪ੍ਰਸ਼ਨ 4.
ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ-
(A) ਬਹਿਲੋਲ ਲੋਧੀ ਨੂੰ
(B) ਇਬਰਾਹੀਮ ਲੋਧੀ ਨੂੰ
(C) ਦੌਲਤ ਖਾਂ ਲੋਧੀ ਨੂੰ
(D) ਸਿਕੰਦਰ ਲੋਧੀ ਨੂੰ ।
ਉੱਤਰ-
(D) ਸਿਕੰਦਰ ਲੋਧੀ ਨੂੰ ।
ਪ੍ਰਸ਼ਨ 5.
ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਹਨ-
(A) ਸ਼ੇਖ਼
(B) ਉਲੇਮਾ
(C) ਸੱਈਅਦ
(D) ਕਾਜ਼ੀ ।
ਉੱਤਰ-
(C) ਸੱਈਅਦ
IV ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ’ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਬਾਬਰ ਨੂੰ ਪੰਜਾਬ ਉੱਤੇ 1530 ਈ: ਵਿਚ ਜਿੱਤ ਪ੍ਰਾਪਤ ਹੋਈ ।
2. ਸੱਈਅਦ ਆਪਣੇ ਆਪ ਨੂੰ ਖ਼ਲੀਫ਼ਾ ਅਬ-ਬਕਰ ਦੇ ਉੱਤਰਾਧਿਕਾਰੀ ਮੰਨਦੇ ਸੀ ।
3. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਨਾਮਕ ਸਥਾਨ ‘ਤੇ ਹੋਇਆ ।
4. ਪਾਣੀਪਤ ਦੀ ਪਹਿਲੀ ਲੜਾਈ ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਹੋਈ ।
5. ‘ਸਤੀ’ ਦੀ ਕੁਪ੍ਰਥਾ ਮੁਸਲਿਮ ਸਮਾਜ ਵਿਚ ਪ੍ਰਚਲਿਤ ਸੀ ।
ਉੱਤਰ-
1. ×
2. ×
3. √
4. √
5. ×
V ਸਹੀ-ਮਿਲਾਨ ਕਰੋ-
1. ਹਜ਼ਰਤ ਮੁਹੰਮਦ ਦੀ ਧੀ ਨਾਲ ਸੰਬੰਧਿਤ | ਦੌਲਤ ਖਾਂ ਲੋਧੀ |
2. ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਬਣਾਇਆ | ਬਾਬਰ ਅਤੇ ਇਬਰਾਹੀਮ ਲੋਧੀ |
3. ਤਾਤਾਰ ਖ਼ਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ | ਬਹਿਲੋਲ ਲੋਧੀ |
4. ਪਾਣੀਪਤ ਦੀ ਪਹਿਲੀ ਲੜਾਈ | ਸੱਈਅਦ ਨਾਲ ਸੰਬੰਧਿਤ । |
ਉੱਤਰ-
1. ਹਜ਼ਰਤ ਮੁਹੰਮਦ ਦੀ ਧੀ ਨਾਲ ਸੰਬੰਧਿਤ | ਸੱਈਅਦ ਨਾਲ ਸੰਬੰਧਿਤ |
2. ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਬਣਾਇਆ | ਬਹਿਲੋਲ ਲੋਧੀ |
3. ਤਾਤਾਰ ਖ਼ਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ | ਦੌਲਤ ਖਾਂ ਲੋਧੀ |
4. ਪਾਣੀਪਤ ਦੀ ਪਹਿਲੀ ਲੜਾਈ | ਬਾਬਰ ਅਤੇ ਇਬਰਾਹੀਮ ਲੋਧੀ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Shot Answer Type Questions)
ਪ੍ਰਸ਼ਨ 1.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਮੁੱਲਾਂਕਣ ਕਰੋ ।
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਉਨ੍ਹਾਂ ਦਿਨਾਂ ਵਿਚ ਇਹ ਪ੍ਰਦੇਸ਼ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਇਹ ਦਿੱਲੀ ਸਲਤਨਤ ਦਾ ਅੰਗ ਸੀ ।ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ ਨਿਰੰਕੁਸ਼ ਸਨ । ਉਨ੍ਹਾਂ ਦੇ ਅਧੀਨ ਪੰਜਾਬ ਵਿਚ ਰਾਜਨੀਤਿਕ ਅਰਾਜਕਤਾ ਫੈਲੀ ਹੋਈ ਸੀ । ਸਾਰਾ ਪ੍ਰਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਪੂਰੇ ਪੰਜਾਬ ਵਿਚ ਅਨਿਆਂ ਦਾ ਨੰਗਾ ਨਾਚ ਹੋ ਰਿਹਾ ਸੀ । ਸ਼ਾਸਕ ਵਰਗ ਭੋਗ ਵਿਲਾਸ ਵਿਚ ਮਗਨ ਸੀ । ਸਰਕਾਰੀ ਕਰਮਚਾਰੀ ਭਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਨਿਆਂ ਦੁਨੀਆਂ ਤੋਂ ਉੱਡ ਗਿਆ ਹੈ ” ਭਾਈ ਗੁਰਦਾਸ ਨੇ ਵੀ ਇਸ ਸਮੇਂ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਵਰਣਨ ਕੀਤਾ ਹੈ ।
ਪ੍ਰਸ਼ਨ 2.
16ਵੀਂ ਸਦੀ ਦੇ ਸ਼ੁਰੂ ਵਿਚ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਦੇ ਵਿਚਕਾਰ ਹੋਣ ਵਾਲੇ ਸੰਘਰਸ਼ ਦਾ ਕੀ ਕਾਰਨ ਸੀ ? ਇਬਰਾਹੀਮ ਲੋਧੀ ਨਾਲ ਨਿਪਟਣ ਦੇ ਲਈ ਦੌਲਤ ਖਾਂ ਨੇ ਕੀ ਕੀਤਾ ?
ਉੱਤਰ-
ਦੌਲਤ ਖਾਂ ਲੋਧੀ ਇਬਰਾਹੀਮ ਲੋਧੀ ਦੇ ਸਮੇਂ ਵਿਚ ਪੰਜਾਬ ਦਾ ਗਵਰਨਰ ਸੀ । ਉਂਝ ਤਾਂ ਉਹ ਦਿੱਲੀ ਦੇ ਸੁਲਤਾਨ ਦੇ ਅਧੀਨ ਸੀ, ਪਰ ਅਸਲ ਵਿਚ ਉਹ ਇਕ ਸੁਤੰਤਰ ਸ਼ਾਸਕ ਦੇ ਰੂਪ ਵਿਚ ਕੰਮ ਕਰ ਰਿਹਾ ਸੀ । ਉਸ ਨੇ ਇਬਰਾਹੀਮ ਲੋਧੀ ਦੇ ਚਾਚੇ ਆਲਮ ਖਾਂ ਲੋਧੀ ਨੂੰ ਦਿੱਲੀ ਦੀ ਰਾਜਗੱਦੀ ਦਿਵਾਉਣ ਵਿਚ ਸਹਾਇਤਾ ਦੇਣ ਦਾ ਵਚਨ ਦੇ ਕੇ । ਉਸ ਨੂੰ ਆਪਣੇ ਨਾਲ ਜੋੜ ਲਿਆ । ਇਬਰਾਹੀਮ ਨੂੰ ਜਦੋਂ ਦੌਲਤ ਖ਼ਾਂ ਦੀਆਂ ਸਾਜ਼ਿਸ਼ਾਂ ਦੀ ਸੂਚਨਾ ਮਿਲੀ ਤਾਂ ਉਸ ਨੇ ਦੌਲਤ ਮਾਂ ਨੂੰ ਦਿੱਲੀ ਬੁਲਾਇਆ । ਪਰ ਦੌਲਤ ਖਾਂ ਨੇ ਆਪ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੱਤਾ । ਦਿੱਲੀ ਪਹੁੰਚਣ ‘ਤੇ ਸੁਲਤਾਨ ਨੇ ਦਿਲਾਵਰ ਖਾਂ ਨੂੰ ਕੈਦੀ ਬਣਾ ਲਿਆ ਪਰ ਕੁਝ ਹੀ ਸਮੇਂ ਬਾਅਦ ਦਿਲਾਵਰ ਖਾਂ ਜੇਲ੍ਹ ਤੋਂ ਭੱਜ ਨਿਕਲਿਆ ਅਤੇ ਆਪਣੇ ਪਿਤਾ ਕੋਲ ਲਾਹੌਰ ਜਾ ਪੁੱਜਿਆ । ਦੌਲਤ ਖਾਂ ਨੇ ਇਬਰਾਹੀਮ ਲੋਧੀ ਦੇ ਇਸ ਵਿਹਾਰ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦਿੱਤਾ ।
ਪ੍ਰਸ਼ਨ 3.
ਬਾਬਰ ਅਤੇ ਦੌਲਤ ਖਾਂ ਵਿਚਕਾਰ ਹੋਏ ਸੰਘਰਸ਼ ’ਤੇ ਰੌਸ਼ਨੀ ਪਾਓ ।
ਉੱਤਰ-
ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਦੌਲਤ ਖਾਂ ਲੋਧੀ ਨੇ ਹੀ ਸੱਦਾ ਦਿੱਤਾ ਸੀ । ਦੌਲਤ ਖਾਂ ਨੂੰ ਉਮੀਦ ਸੀ ਕਿ ਜੇਤੁ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ, ਪਰ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦੇ ਹੀ ਦੇਸ਼ ਸੌਪੇ । ਇਸ ਲਈ ਉਸ ਨੇ ਬਾਬਰ ਦੇ ਵਿਰੁੱਧ ਬਗਾਵਤ ਦਾ ਝੰਡਾ ਝੁਲਾ ਦਿੱਤਾ । ਛੇਤੀ ਹੀ ਦੋਹਾਂ ਪੱਖਾਂ ਵਿਚਾਲੇ ਯੁੱਧ ਛਿੜ ਪਿਆ ਜਿਸ ਵਿਚ ਦੌਲਤ ਖਾਂ ਉਸ ਦਾ ਪੁੱਤਰ ਗਾਜ਼ੀ ਹਾਰ ਗਏ । ਇਸ ਤੋਂ ਬਾਅਦ ਬਾਬਰ ਵਾਪਸ ਕਾਬੁਲ ਮੁੜ ਗਿਆ । ਉਸ ਦੇ ਵਾਪਸ ਮੁੜਦਿਆਂ ਹੀ ਦੌਲਤ ਖਾਂ ਨੇ ਬਾਬਰ ਦੇ ਪ੍ਰਤੀਨਿਧੀ ਆਲਮ ਖ਼ਾਂ ਨੂੰ ਮਾਰ ਨਠਾਇਆ ਅਤੇ ਆਪ ਮੁੜ ਸਾਰੇ ਪੰਜਾਬ ਦਾ ਸ਼ਾਸਕ ਬਣ ਬੈਠਿਆ । ਆਲਮ ਖਾਂ ਦੀ ਬੇਨਤੀ ‘ਤੇ ਬਾਬਰ ਨੇ 1525 ਈ: ਨੂੰ ਪੰਜਾਬ ‘ਤੇ ਦੁਬਾਰਾ ਹਮਲਾ ਕੀਤਾ ਤੇ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਪਹਾੜਾਂ ਵਿਚ ਜਾ ਲੁਕਿਆ ।
ਪ੍ਰਸ਼ਨ 4.
ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਸੰਘਰਸ਼ ਦਾ ਵਰਣਨ ਕਰੋ ।
ਜਾਂ
ਪਾਣੀਪਤ ਦੀ ਪਹਿਲੀ ਲੜਾਈ ਦਾ ਵਰਣਨ ਕਰੋ | ਪੰਜਾਬ ਦੇ ਇਤਿਹਾਸ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਬਾਬਰ ਦੌਲਤ ਖਾਂ ਲੋਧੀ ਨੂੰ ਹਰਾ ਕੇ ਦਿੱਲੀ ਵਲ ਵਧਿਆ । ਦੂਜੇ ਪਾਸੇ ਇਬਰਾਹੀਮ ਲੋਧੀ ਵੀ ਇਕ ਵਿਸ਼ਾਲ ਸੈਨਾ ਨਾਲ ਦੁਸ਼ਮਣ ਦਾ ਸਾਹਮਣਾ ਕਰਨ ਲਈ ਦਿੱਲੀ ਤੋਂ ਚਲ ਪਿਆ । 21 ਅਪਰੈਲ, 1526 ਈ: ਦੇ ਦਿਨ ਪਾਣੀਪਤ ਦੇ ਇਤਿਹਾਸਿਕ ਮੈਦਾਨ ਵਿਚ ਦੋਵੇਂ ਸੈਨਾਵਾਂ ਵਿਚ ਯੁੱਧ ਹੋਇਆ । ਇਬਰਾਹੀਮ ਲੋਧੀ ਹਾਰ ਗਿਆ ਅਤੇ ਰਣਖੇਤਰ ਵਿਚ ਹੀ ਮਾਰਿਆ ਗਿਆ । ਬਾਬਰ ਆਪਣੀ ਜੇਤੂ ਸੈਨਾ ਸਹਿਤ ਦਿੱਲੀ ਪੁੱਜਾ ਅਤੇ ਉੱਥੇ ਉਸ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ । ਇਹ ਭਾਰਤ ਵਿਚ ਦਿੱਲੀ ਸਲਤਨਤ ਦਾ ਅੰਤ ਅਤੇ ਮੁਗ਼ਲ ਸੱਤਾ ਦਾ ਸ਼ੀ-ਗਣੇਸ਼ ਸੀ । ਇਸ ਤਰ੍ਹਾਂ ਪਾਣੀਪਤ ਦੀ ਲੜਾਈ ਨੇ ਨਾ ਕੇਵਲ ਪੰਜਾਬ ਦਾ, ਸਗੋਂ ਸਾਰੇ ਭਾਰਤ ਦੀ ਕਿਸਮਤ ਦਾ ਫ਼ੈਸਲਾ ਕਰ ਦਿੱਤਾ ।
ਪ੍ਰਸ਼ਨ 5.
ਸੋਵੀਂ ਸਦੀ ਦੇ ਪੰਜਾਬ ਵਿਚ ਹਿੰਦੁਆਂ ਦੀ ਸਥਿਤੀ ‘ਤੇ ਰੌਸ਼ਨੀ ਪਾਓ ।
ਉੱਤਰ-
16ਵੀਂ ਸਦੀ ਦੇ ਹਿੰਦੂ ਸਮਾਜ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ । ਹਰੇਕ ਹਿੰਦੂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ । ਉਨ੍ਹਾਂ ਨੂੰ ਉੱਚ ਪਦਵੀਆਂ ‘ਤੇ ਨਿਯੁਕਤ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਕੋਲੋਂ ਜਜ਼ੀਆ ਅਤੇ ਤੀਰਥ ਯਾਤਰਾ ਆਦਿ ਕਰ ਬਹੁਤ ਸਖ਼ਤੀ ਨਾਲ ਵਸੂਲ ਕੀਤੇ ਜਾਂਦੇ ਸਨ । ਉਨ੍ਹਾਂ ਦੇ ਰੀਤੀ-ਰਿਵਾਜਾਂ, ਤਿਉਹਾਰਾਂ ਅਤੇ ਪਹਿਰਾਵੇ ‘ਤੇ ਵੀ ਸਰਕਾਰ ਨੇ ਕਈ ਤਰ੍ਹਾਂ ਦੀ ਰੋਕ ਲਗਾ ਦਿੱਤੀ ਸੀ । ਹਿੰਦੁਆਂ ‘ਤੇ ਵੱਖ-ਵੱਖ ਤਰ੍ਹਾਂ ਦੇ ਅੱਤਿਆਚਾਰ ਕੀਤੇ ਜਾਂਦੇ ਸਨ। ਤਾਂ ਜੋ ਉਹ ਤੰਗ ਆ ਕੇ ਇਸਲਾਮ ਧਰਮ ਨੂੰ ਸਵੀਕਾਰ ਕਰ ਲੈਣ । ਸਿਕੰਦਰ ਲੋਧੀ ਨੇ ਬੋਧਨ (Bodhan) ਨਾਂ ਦੇ ਇਕ ਬਾਹਮਣ ਨੂੰ ਇਸਲਾਮ ਧਰਮ ਨਾ ਸਵੀਕਾਰ ਕਰਨ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ । ਕਿਹਾ ਜਾਂਦਾ ਹੈ ਕਿ ਸਿਕੰਦਰ ਲੋਧੀ ਇਕ ਵਾਰ ਕੁਰੂਕਸ਼ੇਤਰ ਦੇ ਇਕ ਮੇਲੇ ਵਿਚ ਇਕੱਠੇ ਹੋਣ ਵਾਲੇ ਸਾਰੇ ਹਿੰਦੁਆਂ ਨੂੰ ਮਰਵਾ ਦੇਣਾ ਚਾਹੁੰਦਾ ਸੀ, ਪਰ ਉਹ ਹਿੰਦੂਆਂ ਦੇ ਵਿਦਰੋਹ ਦੇ ਡਰ ਨਾਲ ਅਜਿਹਾ ਕਰ ਨਹੀਂ ਸਕਿਆ ।
ਪ੍ਰਸ਼ਨ 6.
16ਵੀਂ ਸਦੀ ਵਿਚ ਪੰਜਾਬ ਵਿਚ ਮੁਸਲਿਮ ਸਮਾਜ ਦੇ ਵੱਖ-ਵੱਖ ਵਰਗਾਂ ਦਾ ਵਰਣਨ ਕਰੋ ।
ਉੱਤਰ-
16ਵੀਂ ਸਦੀ ਵਿਚ ਮੁਸਲਿਮ ਸਮਾਜ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-
- ਉੱਚ ਸ਼੍ਰੇਣੀ – ਇਸ ਸ਼੍ਰੇਣੀ ਵਿਚ ਅਫ਼ਗਾਨ ਅਮੀਰ, ਸ਼ੇਖ਼, ਕਾਜ਼ੀ, ਉਲਮਾ ਧਾਰਮਿਕ ਨੇਤਾ), ਵੱਡੇ-ਵੱਡੇ ਜਾਗੀਰਦਾਰ ਆਦਿ ਸ਼ਾਮਲ ਸਨ । ਸੁਲਤਾਨ ਦੇ ਮੰਤਰੀ, ਉੱਚ ਸਰਕਾਰੀ ਕਰਮਚਾਰੀ ਤੇ ਸੈਨਾ ਦੇ ਵੱਡੇ-ਵੱਡੇ ਅਧਿਕਾਰੀ ਵੀ ਇਸੇ ਸ਼੍ਰੇਣੀ ਵਿਚ ਆਉਂਦੇ ਸਨ । ਇਹ ਲੋਕ ਆਪਣਾ ਸਮਾਂ ਆਰਾਮ ਅਤੇ ਭੋਗ-ਵਿਲਾਸ ਵਿਚ ਬਿਤਾਉਂਦੇ ਸਨ ।
- ਮੱਧ ਸ਼੍ਰੇਣੀ – ਇਸ ਸ਼੍ਰੇਣੀ ਵਿਚ ਛੋਟੇ ਕਾਜ਼ੀ, ਸੈਨਿਕ, ਛੋਟੇ ਪੱਧਰ ਦੇ ਸਰਕਾਰੀ ਕਰਮਚਾਰੀ, ਵਪਾਰੀ ਆਦਿ ਸ਼ਾਮਲ ਸਨ । ਉਨ੍ਹਾਂ ਨੂੰ ਰਾਜ ਵਲੋਂ ਕਾਫ਼ੀ ਸੁਤੰਤਰਤਾ ਪ੍ਰਾਪਤ ਸੀ ਅਤੇ ਸਮਾਜ ਵਿਚ ਉਨ੍ਹਾਂ ਦਾ ਚੰਗਾ ਸਨਮਾਨ ਸੀ ।
- ਹੇਠਲੀ ਸ਼੍ਰੇਣੀ – ਇਸ ਸ਼੍ਰੇਣੀ ਵਿਚ ਦਾਸ, ਘਰੇਲੂ ਨੌਕਰ ਅਤੇ ਹਿਜੜੇ ਸ਼ਾਮਲ ਸਨ । ਦਾਸਾਂ ਵਿਚ ਇਸਤਰੀਆਂ ਵੀ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕਾਂ ਦਾ ਜੀਵਨ ਚੰਗਾ ਨਹੀਂ ਸੀ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
16ਵੀਂ ਸਦੀ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਸਮਾਜਿਕ ਦਸ਼ਾ ਦਾ ਵਰਣਨ ਕਰੋ ।
ਉੱਤਰ-
16ਵੀਂ ਸਦੀ ਦੇ ਆਰੰਭ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਕਾਫ਼ੀ ਗਿਣਤੀ ਸੀ। ਉਨ੍ਹਾਂ ਦੀ ਸਥਿਤੀ ਹਿੰਦੂਆਂ ਨਾਲੋਂ ਵਧੇਰੇ ਚੰਗੀ ਸੀ । ਇਸ ਦਾ ਕਾਰਨ ਇਹ ਸੀ ਕਿ ਉਸ ਸਮੇਂ ਦੇ ਪੰਜਾਬ ’ਤੇ ਮੁਸਲਮਾਨ ਸ਼ਾਸਕਾਂ ਦਾ ਸ਼ਾਸਨ ਸੀ । ਮੁਸਲਮਾਨਾਂ ਨੂੰ ਉੱਚ ਸਰਕਾਰੀ ਪਦਵੀਆਂ ‘ਤੇ ਨਿਯੁਕਤ ਕੀਤਾ ਜਾਂਦਾ ਸੀ ।
ਮੁਸਲਮਾਨਾਂ ਦੀਆਂ ਸ਼੍ਰੇਣੀਆਂ-ਮੁਸਲਿਮ ਸਮਾਜ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-
(i) ਉੱਚ ਸ਼੍ਰੇਣੀ – ਇਸ ਸ਼੍ਰੇਣੀ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਹੁੰਦੀ ਹੈ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰ` ਆਦਿ ਕਿਹਾ ਜਾਂਦਾ ਸੀ । ਇਕਤਾਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਾਰੇ ਸਰਦਾਰਾਂ ਦਾ ਜੀਵਨ ਅਕਸਰ ਅੱਯਾਸ਼ੀ ਦਾ ਜੀਵਨ ਸੀ । ਉਹ ਮਹੱਲਾਂ ਜਾਂ ਵਿਸ਼ਾਲ ਭਵਨਾਂ ਵਿਚ ਨਿਵਾਸ ਕਰਦੇ ਸਨ । ਉਹ ਸ਼ਰਾਬ, ਸ਼ਬਾਬ ਅਤੇ ਸੰਗੀਤ ਵਿਚ ਗੁਆਚੇ ਰਹਿੰਦੇ ਸਨ । ਉਲਮਾ ਲੋਕਾਂ ਦਾ ਸਮਾਜ ਵਿਚ ਬੜਾ ਆਦਰ ਸੀ । ਉਨਾਂ ਨੂੰ ਅਰਬੀ ਭਾਸ਼ਾ ਅਤੇ ਕੁਰਾਨ ਦੀ ਪੂਰਨ ਜਾਣਕਾਰੀ ਹੁੰਦੀ ਸੀ । ਅਨੇਕਾਂ ਉਲਮਾ ਰਾਜ ਵਿਚ ਨਿਆਂ ਕਾਰਜਾਂ ਵਿਚ ਲੱਗੇ ਹੋਏ ਸਨ ।ਉਹ ਕਾਜ਼ੀਆਂ ਦੀਆਂ ਪਦਵੀਆਂ ‘ਤੇ ਲੱਗੇ ਹੋਏ ਸਨ ਅਤੇ ਧਾਰਮਿਕ ਅਤੇ ਨਿਆਇਕ ਅਹੁਦਿਆਂ ‘ਤੇ ਕੰਮ ਕਰ ਰਹੇ ਸਨ ।
(ii) ਮੱਧ ਸ਼੍ਰੇਣੀ – ਮੱਧ ਸ਼੍ਰੇਣੀ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ | ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਸ਼੍ਰੇਣੀ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਸ਼੍ਰੇਣੀ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਸ਼੍ਰੇਣੀ ਜਿਹਾ ਉੱਚਾ ਨਹੀਂ ਸੀ । ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਅਤੇ ਸਥਿਤੀ ਹਿੰਦੂਆਂ ਦੇ ਮੁਕਾਬਲੇ ਵਿਚ ਜ਼ਰੂਰ ਚੰਗੀ ਸੀ । ਇਸ ਸ਼੍ਰੇਣੀ ਦਾ ਜੀਵਨ-ਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।
(iii) ਨੀਵੀਂ ਸ਼੍ਰੇਣੀ – ਨੀਵੀਂ ਸ਼੍ਰੇਣੀ ਵਿਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ-ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ । ਇਸ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ-ਪੱਧਰ ਵਧੇਰੇ ਉੱਚਾ ਨਹੀਂ ਸੀ ।ਉਨ੍ਹਾਂ ਨੂੰ ਰੋਜ਼ੀ ਕਮਾਉਣ ਦੇ ਲਈ ਬੜੀ ਮਿਹਨੇਤ ਕਰਨੀ ਪੈਂਦੀ ਸੀ । ਸ਼ਿਲਪਕਾਰ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਹੀ ਆਪਣਾ ਪੇਟ ਭਰ ਸਕਦੇ ਸਨ । ਨਿਜੀ ਸੇਵਕਾਂ ਅਤੇ ਦਾਸ-ਦਾਸੀਆਂ ਨੂੰ ਵੱਡੇ-ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ ।
ਪ੍ਰਸ਼ਨ 2.
16ਵੀਂ ਸਦੀ ਦੇ ਪੰਜਾਬ ਵਿਚ ਇਸਤਰੀਆਂ ਦੀ ਦਸ਼ਾ ਕਿਹੋ ਜਿਹੀ ਸੀ ?
ਉੱਤਰ-
16ਵੀਂ ਸਦੀ ਦੇ ਪੰਜਾਬ ਵਿਚ ਇਸਤਰੀਆਂ ਦਾ ਜੀਵਨ ਇਸ ਪ੍ਰਕਾਰ ਸੀ-
ਇਸਤਰੀਆਂ ਦੀ ਦਸ਼ਾ-16ਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ । ਉਸ ਨੂੰ ਅਬਲਾ, ਹੀਨ ਅਤੇ ਪੁਰਸ਼ਾਂ ਤੋਂ ਘਟੀਆ ਸਮਝਿਆ ਜਾਂਦਾ ਸੀ । ਘਰ ਵਿਚ ਉਸ ਦੀ ਦਸ਼ਾ ਇਕ ਨੌਕਰਾਣੀ ਦੇ ਸਮਾਨ ਸੀ । ਸੋ, ਉਸ ਨੂੰ ਸਦਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ । ਕੁਝ ਰਾਜਪੂਤ ਕਬੀਲੇ ਅਜਿਹੇ ਵੀ ਸਨ ਜੋ ਕੰਨਿਆ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੰਦੇ ਸਨ । ਮੁਸਲਿਮ ਸਮਾਜ ਵਿਚ ਵੀ ਇਸਤਰੀਆਂ ਦੀ ਹਾਲਤ ਚਿੰਤਾਜਨਕ ਸੀ । ਉਹ ਮਨ ਪਰਚਾਵੇ ਦਾ ਸਾਧਨ ਮਾਤਰ ਹੀ ਸਮਝੀ ਜਾਂਦੀ ਸੀ । ਇਸ ਪ੍ਰਕਾਰ ਜਨਮ ਤੋਂ ਲੈ ਕੇ ਮੌਤ ਤਕ ਇਸਤਰੀ ਨੂੰ ਬੜਾ ਹੀ ਤਰਸਯੋਗ ਜੀਵਨ ਬਿਤਾਉਣਾ ਪੈਂਦਾ ਸੀ ।
ਕੁਪ੍ਰਥਾਵਾਂ – ਸਮਾਜ ਵਿਚ ਅਨੇਕ ਕੁਰੀਤੀਆਂ ਪ੍ਰਚਲਿਤ ਸਨ ਜੋ ਇਸਤਰੀ ਦੇ ਵਿਕਾਸ ਦੇ ਮਾਰਗ ਵਿਚ ਰੋਕ ਬਣੀਆਂ ਹੋਈਆਂ ਸਨ । ਇਨ੍ਹਾਂ ਵਿਚੋਂ ਮੁੱਖ ਪ੍ਰਥਾਵਾਂ ਸਤੀ-ਪ੍ਰਥਾ, ਕੁੜੀਆਂ ਨੂੰ ਮਾਰਨਾ, ਬਾਲ-ਵਿਆਹ, ਜੌਹਰ-ਪ੍ਰਥਾ, ਪਰਦਾ ਪ੍ਰਥਾ, ਅਤੇ ਬਹੁ-ਪਤਨੀ ਪ੍ਰਥਾ ਆਦਿ ਸਨ । ਸਤੀ-ਪ੍ਰਥਾ ਦੇ ਅਨੁਸਾਰ ਜਦੋਂ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਵੀ ਆਪਣੇ ਮਿਤਕ ਪਤੀ ਦੇ ਨਾਲ ਜਿਉਂਦੇ ਸੜ ਜਾਣਾ ਪੈਂਦਾ ਸੀ । ਜੇਕਰ ਕੋਈ ਇਸਤਰੀ ਇਸ ਬੁਰੀ ਪ੍ਰਥਾ ਦੀ ਪਾਲਣਾ ਨਹੀਂ ਕਰਦੀ ਸੀ ਤਾਂ ਉਸ ਦੇ ਨਾਲ ਬੜਾ ਕਠੋਰ ਵਿਵਹਾਰ ਕੀਤਾ ਜਾਂਦਾ ਸੀ ਤੇ ਉਸ ਨੂੰ ਘਿਣਾ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ । ਅਸਲ ਵਿਚ ਉਸ ਤੋਂ ਜੀਵਨ ਦੀਆਂ ਸਾਰੀਆਂ ਸਹੂਲਤਾਂ ਖੋਹ ਲਈਆਂ ਜਾਂਦੀਆਂ ਸਨ । ਜੌਹਰ ਦੀ ਪ੍ਰਥਾ ਰਾਜਪੂਤ ਇਸਤਰੀਆਂ ਵਿਚ ਪ੍ਰਚਲਿਤ ਸੀ । ਇਸ ਦੇ ਅਨੁਸਾਰ ਉਹ ਆਪਣੇ ਸਤ ਅਤੇ ਸਨਮਾਨ ਦੀ ਰੱਖਿਆ ਦੇ ਲਈ ਜਿਉਂਦੀਆਂ ਸੜ ਜਾਂਦੀਆਂ ਸਨ ।
ਪਰਦਾ ਥਾ – ਪਰਦਾ ਪ੍ਰਥਾ ਹਿੰਦੂ ਅਤੇ ਮੁਸਲਮਾਨ ਦੋਨਾਂ ਵਿਚ ਹੀ ਪ੍ਰਚਲਿਤ ਸੀ । ਹਿੰਦੂ ਇਸਤਰੀਆਂ ਨੂੰ ਘੁੰਡ ਕੱਢਣਾ ਪੈਂਦਾ ਸੀ ਅਤੇ ਮੁਸਲਮਾਨ ਇਸਤਰੀਆਂ ਬੁਰਕੇ ਵਿਚ ਰਹਿੰਦੀਆਂ ਸਨ । ਮੁਸਲਮਾਨਾਂ ਵਿਚ ਬਹੁ-ਪਤਨੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ । ਸੁਲਤਾਨ ਅਤੇ ਵੱਡੇ ਸਰਦਾਰ ਆਪਣੇ ਮਨੋਰੰਜਨ ਦੇ ਲਈ ਸੈਂਕੜੇ ਇਸਤਰੀਆਂ ਰੱਖਦੇ ਸਨ । ਇਸਤਰੀ ਸਿੱਖਿਆ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਸੀ । ਕੇਵਲ ਕੁਝ ਉੱਚ ਘਰਾਣੇ ਦੀਆਂ ਇਸਤਰੀਆਂ ਹੀ ਆਪਣੇ ਘਰ ਵਿਚ ਸਿੱਖਿਆ ਪ੍ਰਾਪਤ ਕਰ ਸਕਦੀਆਂ ਸਨ । ਬਾਕੀ ਇਸਤਰੀਆਂ ਅਕਸਰ ਅਨਪੜ੍ਹ ਹੀ ਸਨ । ਇਸਤਰੀਆਂ ‘ਤੇ ਕੁਝ ਹੋਰ ਪਾਬੰਦੀਆਂ ਵੀ ਲੱਗੀਆਂ ਹੋਈਆਂ ਸਨ । ਉਦਾਹਰਨ ਵਜੋਂ ਉਹ ਘਰ ਦੀ ਚਾਰਦੀਵਾਰੀ ਵਿਚ ਹੀ ਬੰਦ ਰਹਿੰਦੀਆਂ ਸਨ । ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ । ਪੰਜਾਬ ਵਿਚ ਅਕਸਰ ਇਸਤਰੀ ਦੇ ਵਿਸ਼ੇ ਵਿਚ ਇਹ ਅਖੌਤ ਪ੍ਰਸਿੱਧ ਸੀ, “ਘਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ ।”
ਪ੍ਰਸ਼ਨ 3.
ਪੰਜਾਬ ਵਿਚ ਦੌਲਤ ਖਾਂ ਲੋਧੀ ਦੀਆਂ ਸਾਜ਼ਿਸ਼ਾਂ ਅਤੇ ਮਹੱਤਵਪੂਰਨ ਕੰਮਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਦੌਲਤ ਖਾਂ ਲੋਧੀ ਤਾਤਾਰ ਖਾਂ (Tatar Khan) ਦਾ ਪੁੱਤਰ ਪੰਜਾਬ ਦਾ ਗਵਰਨਰ ਸੀ । ਉਹ ਸਿਕੰਦਰ ਲੋਧੀ ਦੇ ਜੀਵਨ ਕਾਲ ਵਿਚ ਤਾਂ ਦਿੱਲੀ ਸਲਤਨਤ ਦੇ ਪ੍ਰਤੀ ਵਫ਼ਾਦਾਰ ਰਿਹਾ, ਪਰ ਉਸ ਦੀ ਮੌਤ ਤੋਂ ਬਾਅਦ ਉਹ ਸੁਤੰਤਰ ਸ਼ਾਸਕ ਬਣਨ ਦੇ ਲਈ ਸਾਜ਼ਿਸ਼ਾਂ ਕਰਨ ਲੱਗਾ । ਨਵਾਂ ਸੁਲਤਾਨ ਇਬਰਾਹੀਮ ਲੋਧੀ ਇਕ ਘੁਮੰਡੀ ਅਤੇ ਮੂਰਖ ਸ਼ਾਸਕ ਸੀ । ਉਹ ਆਪਣੇ ਰਿਸ਼ਤੇਦਾਰਾਂ ਦਾ ਸਖ਼ਤ ਵਿਰੋਧੀ ਸੀ । ਦੌਲਤ ਖਾਂ ਲੋਧੀ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਸ਼ੁਰੂ ਕਰ ਦਿੱਤਾ । ਇਸ ਦੇ ਲਈ ਉਸ ਨੇ ਸਾਜ਼ਿਸ਼ਾਂ ਦਾ ਸਹਾਰਾ ਲਿਆ ।
1. ਇਬਰਾਹੀਮ ਲੋਧੀ ਦੇ ਵਿਰੁੱਧ ਸਾਜ਼ਿਸ਼ਾਂ – ਇਬਰਾਹੀਮ ਲੋਧੀ ਨੂੰ ਦੌਲਤ ਖਾਂ ਦੀਆਂ ਸਾਜ਼ਿਸ਼ਾਂ ਦਾ ਪਤਾ ਲੱਗ ਗਿਆ । ਉਸ ਨੇ ਉਸ ਨੂੰ ਸਫ਼ਾਈ ਦੇਣ ਲਈ ਦਿੱਲੀ ਬੁਲਾਇਆ । ਦੌਲਤ ਖਾਂ ਨੇ ਆਪ ਜਾਣ ਦੀ ਬਜਾਇ ਆਪਣੇ ਪੁੱਤਰ ਦਿਲਾਵਰ ਖ਼ਾ (Dilawar Khan) ਨੂੰ ਦਿੱਲੀ ਭੇਜ ਦਿੱਤਾ । ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਬਹੁਤ ਡਰਾਇਆ-ਧਮਕਾਇਆ । ਉਸ ਨੇ ਉਸ ਨੂੰ ਉਨ੍ਹਾਂ ਤਸੀਹਿਆਂ ਦੇ ਦ੍ਰਿਸ਼ ਵੀ ਦਿਖਾਏ ਜੋ ਵਿਦਰੋਹੀਆਂ ਨੂੰ ਦਿੱਤੇ ਜਾਂਦੇ ਸਨ ਅਤੇ ਫਿਰ ਦਿਲਾਵਰ ਖਾਂ ਨੂੰ ਬੰਦੀ ਬਣਾ ਲਿਆ । ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹ ਵਿਚੋਂ ਭੱਜ ਗਿਆ । ਇਸ ਘਟਨਾ ਨਾਲ ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ । ਇਸ ਲਈ ਉਸ ਨੇ ਤੁਰੰਤ ਹੀ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਘੋਸ਼ਿਤ ਕਰ ਦਿੱਤਾ ਅਤੇ ਆਪਣੇ ਹੱਥ ਮਜ਼ਬੂਤ ਕਰਨ ਲਈ ਕਾਬੁਲ ਦੇ ਸ਼ਾਸਕ ਬਾਬਰ ਨਾਲ ਗਠਜੋੜ ਕਰਨ ਲੱਗਾ |
ਬਾਬਰ ਭਾਰਤ ਦਾ ਸਮਰਾਟ ਬਣਨ ਦੀ ਆਸ ਰੱਖਦਾ ਸੀ । ਉਹ ਪਹਿਲਾਂ ਵੀ ਭਾਰਤ ਉੱਤੇ ਕਈ ਹਮਲੇ ਕਰ ਚੁੱਕਾ ਸੀ । ਇਸ ਲਈ ਦੌਲਤ ਖਾਂ ਦਾ ਸੱਦਾ ਪਾ ਕੇ ਉਹ ਪੂਰੀ ਸ਼ਕਤੀ ਨਾਲ ਅੱਗੇ ਵਧਿਆ ਅਤੇ ਬੜੀ ਆਸਾਨੀ ਨਾਲ ਉਸ ਨੇ ਲਾਹੌਰ ‘ਤੇ ਜਿੱਤ ਪ੍ਰਾਪਤ ਕਰ ਲਈ । ਪਰ ਜਦ ਉਹ ਅੱਗੇ ਵਧਿਆ ਤਾਂ ਕੁੱਝ ਅਫ਼ਗਾਨ ਸਰਦਾਰਾਂ ਨੇ ਉਸ ਦਾ ਘੋਰ ਵਿਰੋਧ ਕੀਤਾ । ਇਸ ‘ਤੇ ਉਸ ਨੇ ਆਪਣੀ ਸੈਨਾ ਨੂੰ ਲਾਹੌਰ ਵਿਚ ਲੁੱਟ-ਮਾਰ ਕਰਨ ਦੀ ਆਗਿਆ ਦੇ ਦਿੱਤੀ । ਬਾਅਦ ਵਿਚ ਉਸ ਨੇ ਦੀਪਾਲਪੁਰ ਅਤੇ ਜਲੰਧਰ ਨੂੰ ਵੀ ਲੁੱਟਿਆ । ਪੰਜਾਬ ਜਿੱਤਣ ਦੇ ਬਾਅਦ ਬਾਬਰ ਨੇ ਦੌਲਤ ਖਾਂ ਨੂੰ ਜਲੰਧਰ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਬਾਕੀ ਸਾਰਾ ਦੇਸ਼ ਉਸਨੇ ਆਲਮ ਖ਼ਾਂ ਨੂੰ ਸੌਂਪ ਦਿੱਤਾ ।
2. ਬਾਬਰ ਦੇ ਵਿਰੁੱਧ ਵਿਦਰੋਹ – ਦੌਲਤ ਖਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਬਾਬਰ ਉਸ ਨੂੰ ਪੂਰੇ ਪੰਜਾਬ ਦਾ ਸੁਤੰਤਰ ਸ਼ਾਸਕ ਬਣਾਏਗਾ । ਪਰ ਜਦ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਦੁਆਬ ਦਾ ਹੀ ਸੂਬੇਦਾਰ ਨਿਯੁਕਤ ਕੀਤਾ ਤਾਂ ਉਹ ਗੁੱਸੇ ਵਿਚ ਆ ਗਿਆ । ਉਸ ਨੇ ਆਪਣੇ ਪੁੱਤਰ ਗਾਜ਼ੀ ਖ਼ਾਂ ਨੂੰ ਨਾਲ ਲੈ ਕੇ ਬਾਬਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਬਾਬਰ ਨੇ ਬੜੀ ਆਸਾਨੀ ਨਾਲ ਵਿਦਰੋਹ ਕੁਚਲ ਦਿੱਤਾ । ਪਰ ਬਾਬਰ ਦੇ ਵਾਪਸ ਜਾਣ ਦੇ ਬਾਅਦ ਉਸ ਨੇ ਆਲਮ ਖ਼ਾਂ ਅਤੇ ਇਬਰਾਹੀਮ ਲੋਧੀ ਦੀਆਂ ਸੈਨਾਵਾਂ ਨੂੰ ਹਰਾ ਕੇ ਪੰਜਾਬ ਦੇ ਜ਼ਿਆਦਾਤਰ ਹਿੱਸੇ ‘ਤੇ ਆਪਣਾ ਅਧਿਕਾਰ ਕਰ ਲਿਆ ।
3. ਦੌਲਤ ਖਾਂ ਦੀ ਹਾਰ ਅਤੇ ਮੌਤ – ਬਾਬਰ ਦੌਲਤ ਖ਼ਾਂ ਦੀਆਂ ਗਤੀਵਿਧੀਆਂ ਤੋਂ ਬੇਖ਼ਬਰ ਨਹੀਂ ਸੀ । ਉਸ ਨੂੰ ਜਦ ਪਤਾ ਚੱਲਿਆ ਕਿ ਦੌਲਤ ਖਾਂ ਨੇ ਪੰਜਾਬ ‘ਤੇ ਅਧਿਕਾਰ ਕਰ ਲਿਆ ਹੈ ਤਾਂ ਉਸ ਨੇ ਨਵੰਬਰ 1525 ਈ: ਵਿਚ ਭਾਰਤ ਵਲ ਕੂਚ ਕੀਤਾ । ਲਾਹੌਰ ਪਹੁੰਚਣ ‘ਤੇ ਉਸ ਨੂੰ ਸੂਚਨਾ ਮਿਲੀ ਕਿ ਦੌਲਤ ਖਾਂ ਨੇ ਹੁਸ਼ਿਆਰਪੁਰ ਵਿਚ ਸਥਿਤ ਮਲੋਟ ਨਾਂ ਦੇ ਸਥਾਨ ‘ਤੇ ਡੇਰੇ ਲਾਏ ਹੋਏ ਹਨ । ਇਸ ਲਈ ਬਾਬਰ ਨੇ ਜਲਦੀ ਹੀ ਮਲੋਟ ‘ਤੇ ਹਮਲਾ ਕਰ ਦਿੱਤਾ । ਦੌਲਤ ਖ਼ਾਂ ਬਾਬਰ ਦੀ ਸ਼ਕਤੀ ਦੇ ਸਾਹਮਣੇ ਜ਼ਿਆਦਾ ਦੇਰ ਤਕ ਨਾ ਟਿਕ ਸਕਿਆ ਅਤੇ ਹਾਰ ਗਿਆ ।