Punjab State Board PSEB 10th Class Social Science Book Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ Textbook Exercise Questions and Answers.
PSEB Solutions for Class 10 Social Science History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ
SST Guide for Class 10 PSEB ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 1-15 ਸ਼ਬਦਾਂ ਵਿਚ ਲਿਖੋ-
ਪ੍ਰਸ਼ਨ 1.
ਭਾਈ ਲਹਿਣਾ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ ?
ਉੱਤਰ-
ਗੁਰੂ ਅੰਗਦ ਸਾਹਿਬ ।
ਪ੍ਰਸ਼ਨ 2.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਲੰਗਰ ਪ੍ਰਥਾ ਜਾਂ ਪੰਗਤ ਤੋਂ ਭਾਵ ਉਸ ਪ੍ਰਥਾ ਤੋਂ ਹੈ ਜਿਸ ਅਨੁਸਾਰ ਸਾਰੀਆਂ ਜਾਤਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕ ਹੀ ਪੰਗਤ ਵਿਚ ਇਕੱਠੇ ਬੈਠ ਕੇ ਲੰਗਰ ਛਕਦੇ ਸਨ । ਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਛਕੇ ਬਿਨਾਂ ਉਨ੍ਹਾਂ ਨੂੰ ਕੋਈ ਨਹੀਂ ਮਿਲ ਸਕਦਾ ਸੀ ।
ਪ੍ਰਸ਼ਨ 3.
ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਕਿਸ ਗੁਰੂ ਨੇ ਰੱਖੀ ਸੀ ?
ਉੱਤਰ-
ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ ।
ਪ੍ਰਸ਼ਨ 4.
ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਗੋਇੰਦਵਾਲ ਆਇਆ ਸੀ ?
ਉੱਤਰ-
ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਣ ਗੋਇੰਦਵਾਲ ਆਇਆ ਸੀ ।
ਪ੍ਰਸ਼ਨ 5.
ਮਸੰਦ ਪ੍ਰਥਾ ਦੇ ਦੋ ਉਦੇਸ਼ ਲਿਖੋ ।
ਉੱਤਰ-
ਮਸੰਦ ਪ੍ਰਥਾ ਦੇ ਦੋ ਮੁੱਖ ਉਦੇਸ਼ ਸਨ-ਸਿੱਖ ਧਰਮ ਦੇ ਵਿਕਾਸ ਕੰਮਾਂ ਲਈ ਧਨ ਇਕੱਠਾ ਕਰਨਾ ਅਤੇ ਸਿੱਖਾਂ ਨੂੰ ਸੰਗਠਿਤ ਕਰਨਾ ।
ਪ੍ਰਸ਼ਨ 6.
ਸਿੱਖਾਂ ਦੇ ਚੌਥੇ ਗੁਰੂ ਕਿਹੜੇ ਸਨ ਤੇ ਉਨ੍ਹਾਂ ਨੇ ਕਿਹੜਾ ਸ਼ਹਿਰ ਵਸਾਇਆ ?
ਉੱਤਰ-
ਗੁਰੁ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ ਅਤੇ ਉਨ੍ਹਾਂ ਨੇ ਰਾਮਦਾਸਪੁਰ (ਅੰਮ੍ਰਿਤਸਰ ਨਾਂ ਦਾ ਸ਼ਹਿਰ ਵਸਾਇਆ ।
ਪ੍ਰਸ਼ਨ 7.
ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਕਦੋਂ ਅਤੇ ਕਿਸ ਨੇ ਰੱਖਿਆ ?
ਉੱਤਰ-
ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ 1589 ਈ: ਵਿਚ ਉਸ ਸਮੇਂ ਦੇ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖਿਆ ।
ਪ੍ਰਸ਼ਨ 8.
ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰੱਖਣ ਤੋਂ ਕੀ ਭਾਵ ਹੈ ?
ਉੱਤਰ-
ਹਰਿਮੰਦਰ ਸਾਹਿਬ ਵਿਚ ਚਾਰੇ ਪਾਸੇ ਦਰਵਾਜ਼ੇ ਰੱਖਣ ਤੋਂ ਭਾਵ ਇਹ ਹੈ ਕਿ ਇਹ ਪਵਿੱਤਰ ਸਥਾਨ ਸਾਰੇ ਵਰਗਾਂ, ਸਾਰੀਆਂ ਜਾਤਾਂ ਅਤੇ ਸਾਰੇ ਧਰਮਾਂ ਲਈ ਬਰਾਬਰ ਰੂਪ ਵਿਚ ਖੁੱਲ੍ਹਾ ਹੈ ।
ਪ੍ਰਸ਼ਨ 9.
ਗੁਰੂ ਅਰਜਨ ਦੇਵ ਜੀ ਰਾਹੀਂ ਸਥਾਪਿਤ ਕੀਤੇ ਚਾਰ ਸ਼ਹਿਰਾਂ ਦੇ ਨਾਂ ਲਿਖੋ ।
ਉੱਤਰ-
ਤਰਨ ਤਾਰਨ, ਕਰਤਾਰਪੁਰ, ਹਰਿਗੋਬਿੰਦਪੁਰ ਅਤੇ ਛੇਹਰਟਾ ।
ਪ੍ਰਸ਼ਨ 10.
‘ਦਸਵੰਧ’ ਤੋਂ ਕੀ ਭਾਵ ਹੈ ?
ਉੱਤਰ-
ਦਸਵੰਧ ਤੋਂ ਭਾਵ ਹੈ ਕਿ ਹਰੇਕ ਸਿੱਖ ਆਪਣੀ ਆਮਦਨ ਦਾ ਦਸਵਾਂ ਹਿੱਸਾ ਗੁਰੂ ਜੀ ਦੇ ਨਾਂ ਭੇਟ ਕਰੇ ।
ਪ੍ਰਸ਼ਨ 11.
‘ਆਦਿ ਗ੍ਰੰਥ’ ਦਾ ਸੰਕਲਨ ਕਿਉਂ ਕੀਤਾ ਗਿਆ ?
ਉੱਤਰ-
‘ਆਦਿ ਗ੍ਰੰਥ’ ਦਾ ਸੰਕਲਨ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸ਼ੁੱਧ ਅਤੇ ਪ੍ਰਮਾਣਿਕ ਬਾਣੀ ਦਾ ਗਿਆਨ ਕਰਵਾਉਣ ਲਈ ਕੀਤਾ ਗਿਆ । ਗੁਰੂ ਅਰਜਨ ਸਾਹਿਬ ਇਹ ਨਹੀਂ ਚਾਹੁੰਦੇ ਸਨ ਕਿ ਗ਼ਲਤ ਲੋਕਾਂ ਦੁਆਰਾ ਰਚਿਤ ਬਾਣੀ ਸਿੱਖਾਂ ਤਕ ਪਹੁੰਚੇ ।
ਪ੍ਰਸ਼ਨ 12.
ਲੰਗਰ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਲੰਗਰ ਪ੍ਰਥਾ ਦਾ ਆਰੰਭ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਭਾਈਚਾਰੇ ਲਈ ਕੀਤਾ ।
ਪ੍ਰਸ਼ਨ 13.
ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਊਚ-ਨੀਚ ਦੇ ਭੇਦ-ਭਾਵ ਨੂੰ ਭੁੱਲ ਕੇ ਪ੍ਰੇਮ ਨਾਲ ਰਹਿਣ ਦੀ ਸਿੱਖਿਆ ਦਿੰਦੇ ਸਨ ।
ਪ੍ਰਸ਼ਨ 14.
ਗੁਰੂ ਅੰਗਦ ਦੇਵ ਜੀ ਦੀ ਪੰਗਤ ਪ੍ਰਥਾ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੂ ਨਾਨਕ ਸਾਹਿਬ ਵਲੋਂ ਚਲਾਈ ਗਈ ਪੰਗਤ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ । ਇਸ ਦਾ ਖ਼ਰਚ ਸਿੱਖਾਂ ਦੀ ਕਾਰ ਸੇਵਾ ਤੋਂ ਚਲਦਾ ਸੀ ।
ਪ੍ਰਸ਼ਨ 15.
ਗੁਰੂ ਅੰਗਦ ਦੇਵ ਜੀ ਰਾਹੀਂ ਅਖਾੜੇ ਦੀ ਸਥਾਪਨਾ ਬਾਰੇ ਲਿਖੋ ।
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਰੀਰਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਖਡੂਰ ਸਾਹਿਬ ਦੇ ਸਥਾਨ ‘ਤੇ ਇਕ ਅਖਾੜਾ ਬਣਵਾਇਆ ।
ਪ੍ਰਸ਼ਨ 16.
ਗੋਇੰਦਵਾਲ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੋਇੰਦਵਾਲ ਸਾਹਿਬ ਨਾਂ ਦੇ ਸ਼ਹਿਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਜੋ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ ।
ਪ੍ਰਸ਼ਨ 17.
ਗੁਰੂ ਅਮਰਦਾਸ ਜੀ ਦੇ ਜਾਤ-ਪਾਤ ਬਾਰੇ ਵਿਚਾਰ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦੇ ਵਿਰੋਧੀ ਸਨ ।
ਪ੍ਰਸ਼ਨ 18.
ਸਤੀ ਪ੍ਰਥਾ ਬਾਰੇ ਗੁਰੂ ਅਮਰਦਾਸ ਜੀ ਦੇ ਕੀ ਵਿਚਾਰ ਸਨ ?
ਉੱਤਰ-
ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ।
ਪ੍ਰਸਨ 19.
ਗੁਰੂ ਅਮਰਦਾਸ ਨੇ ਜਨਮ, ਵਿਆਹ ਅਤੇ ਮੌਤ ਸੰਬੰਧੀ ਕੀ ਸੁਧਾਰ ਕੀਤੇ ?
ਉੱਤਰ-
ਗੁਰੂ ਅਮਰਦਾਸ ਜੀ ਨੇ ਜਨਮ ਅਤੇ ਵਿਆਹ ਦੇ ਮੌਕੇ ‘ਤੇ ‘ਆਨੰਦ ਬਾਣੀ’ ਦਾ ਪਾਠ ਕਰਨ ਦੀ ਪ੍ਰਥਾ ਚਲਾਈ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮੌਤ ਦੇ ਸਮੇਂ ਈਸ਼ਵਰ ਦੀ ਉਸਤਤ ਅਤੇ ਭਗਤੀ ਦੇ ਸ਼ਬਦ ਗਾਉਣ ।
ਪ੍ਰਸ਼ਨ 20.
ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦੀ ਮਹੱਤਤਾ ਦੱਸੋ ।
ਉੱਤਰ-
ਰਾਮਦਾਸਪੁਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਇਕ ਅਲੱਗ ਤੀਰਥ-ਸਥਾਨ ਅਤੇ ਮਹੱਤਵਪੂਰਨ ਵਪਾਰਕ ਕੇਂਦਰ ਮਿਲ ਗਿਆ |
ਪ੍ਰਸ਼ਨ 21.
ਲਾਹੌਰ ਦੀ ਬਾਉਲੀ ਬਾਰੇ ਜਾਣਕਾਰੀ ਦਿਓ ।
ਉੱਤਰ-
ਲਾਹੌਰ ਦੇ ਡੱਬੀ ਬਾਜ਼ਾਰ ਵਿਚ ਬਾਉਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ।
ਪ੍ਰਸ਼ਨ 22.
ਗੁਰੂ ਅਰਜਨ ਦੇਵ ਜੀ ਨੂੰ ਆਦਿ ਗ੍ਰੰਥ ਦੀ ਸਥਾਪਨਾ ਦੀ ਕਿਉਂ ਲੋੜ ਪਈ ?
ਉੱਤਰ-
ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਇਕ ਪਵਿੱਤਰ ਧਾਰਮਿਕ ਗ੍ਰੰਥ ਦੇਣਾ ਚਾਹੁੰਦੇ ਸਨ ਤਾਂ ਜੋ ਉਹ ਗੁਰੂ ਸਾਹਿਬਾਨ ਦੀ ਸ਼ੁੱਧ ਬਾਣੀ ਨੂੰ ਪੜ੍ਹ ਅਤੇ ਸੁਣ ਸਕਣ ।
ਪ੍ਰਸ਼ਨ 23.
ਗੁਰੂ ਅਰਜਨ ਦੇਵ ਜੀ ਦੇ ਸਮਾਜ ਸੁਧਾਰ ਸੰਬੰਧੀ ਕੋਈ ਦੋ ਕੰਮ ਲਿਖੋ ।
ਉੱਤਰ-
ਗੁਰੂ ਅਰਜਨ ਦੇਵ ਜੀ ਨੇ ਵਿਧਵਾ ਵਿਆਹ ਦੇ ਪੱਖ ਵਿਚ ਪ੍ਰਚਾਰ ਕੀਤਾ ਅਤੇ ਸਿੱਖਾਂ ਨੂੰ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਦਾ ਸੇਵਨ ਕਰਨ ਦੀ ਮਨਾਹੀ ਕੀਤੀ ।
ਪ੍ਰਸ਼ਨ 24.
ਗੁਰੂ ਅਰਜਨ ਦੇਵ ਜੀ ਅਤੇ ਅਕਬਰ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੇ ਬਾਦਸ਼ਾਹ ਅਕਬਰ ਨਾਲ ਦੋਸਤੀ ਭਰੇ ਸੰਬੰਧ ਸਨ ।
ਪ੍ਰਸ਼ਨ 25.
ਜਹਾਂਗੀਰ ਗੁਰੂ ਅਰਜਨ ਸਾਹਿਬ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦਾ ਸੀ ?
ਉੱਤਰ-
ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੀ ਵਧਦੀ ਹੋਈ ਪ੍ਰਸਿੱਧੀ ਨਾਲ ਈਰਖਾ ਸੀ !
ਜਾਂ
ਜਹਾਂਗੀਰ ਨੂੰ ਇਸ ਗੱਲ ਦਾ ਦੁੱਖ ਸੀ ਕਿ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਵੀ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਰਹੇ ਸਨ ।
ਪ੍ਰਸ਼ਨ 26
‘ਮੀਰੀ’ ਅਤੇ ‘ਪੀਰੀ’ ਦੀਆਂ ਤਲਵਾਰਾਂ ਦੀ ਵਿਸ਼ੇਸ਼ਤਾ ਦੱਸੋ ।
ਉੱਤਰ-
‘ਮੀਰੀ’ ਤਲਵਾਰ ਦੁਨਿਆਵੀ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ ਸੀ, ਜਦਕਿ ‘ਪੀਰੀ’ ਤਲਵਾਰ ਅਧਿਆਤਮਿਕ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ ਸੀ ।
ਪ੍ਰਸ਼ਨ 27.
ਅੰਮ੍ਰਿਤਸਰ ਦੀ ਕਿਲ੍ਹਾਬੰਦੀ ਬਾਰੇ ਗੁਰੂ ਹਰਿਗੋਬਿੰਦ ਜੀ ਨੇ ਕੀ ਕੀਤਾ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਉਸ ਦੇ ਚਾਰੇ ਪਾਸੇ ਇਕ ਕੰਧ ਬਣਵਾਈ ਅਤੇ ਸ਼ਹਿਰ ਵਿਚ ‘ਲੋਹਗੜ੍ਹ’ ਨਾਂ ਦੇ ਇਕ ਕਿਲ੍ਹੇ ਦਾ ਨਿਰਮਾਣ ਕਰਵਾਇਆ ।
II. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਲਿਖੋ-
ਪ੍ਰਸ਼ਨ 1.
ਗੋਇੰਦਵਾਲ ਵਿਚਲੀ ਬਾਉਲੀ ਦਾ ਵਰਣਨ ਕਰੋ ।
ਉੱਤਰ-
ਗੋਇੰਦਵਾਲ ਸਾਹਿਬ ਨਾਂ ਦੇ ਸਥਾਨ ‘ਤੇ ਬਾਉਲੀ (ਜਲ ਸੋਤ) ਦਾ ਨਿਰਮਾਣ ਕਾਰਜ ਗੁਰੂ ਅਮਰਦਾਸ ਜੀ ਨੇ ਪੂਰਾ ਕੀਤਾ ਤੇ ਜਿਸ ਦੀ ਨੀਂਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਰੱਖੀ ਗਈ ਸੀ । ਇਸਦਾ ਨਿਰਮਾਣ ਕੰਮ ਤੀਜੇ, ਸਿੱਖ ਗੁਰੂ ਅਮਰਦਾਸ ਜੀ ਨੇ ਕੀਤਾ । ਉਨ੍ਹਾਂ ਨੇ ਇਸ ਬਾਉਲੀ ਵਿਚ 84 ਪੌੜੀਆਂ ਬਣਵਾਈਆਂ । ਉਹਨਾਂ ਨੇ ਬਚਨ ਕੀਤਾ ਕਿ ਜੋ ਸਿੱਖ ਹਰੇਕ ਪੌੜੀ ਉੱਤੇ ਸ਼ਰਧਾ ਅਤੇ ਸੱਚੇ ਮਨ ਨਾਲ ‘ਜਪੁਜੀ ਸਾਹਿਬ’ ਦਾ ਪਾਠ ਕਰਕੇ 84ਵੀਂ ਪੌੜੀ ਤੇ ਇਸ਼ਨਾਨ ਕਰੇਗਾ ਉਹ ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ ਅਤੇ ਮੁਕਤੀ ਪ੍ਰਾਪਤ ਕਰੇਗਾ । ਡਾ: ਇੰਦੂ ਭੂਸ਼ਨ ਬੈਨਰਜੀ ਲਿਖਦੇ ਹਨ, ‘‘ਇਸ ਬਾਉਲੀ ਦੀ ਸਥਾਪਨਾ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਕੰਮ ਸੀ ” ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਪ੍ਰਸਿੱਧ ਤੀਰਥ ਸਥਾਨ ਬਣ ਗਈ । ਇਸ ਬਾਉਲੀ ਉੱਤੇ ਇਕੱਠੇ ਹੋਣ ਨਾਲ ਸਿੱਖਾਂ ਵਿਚ ਆਪਸੀ ਮੇਲ-ਜੋਲ ਦੀ ਭਾਵਨਾ ਵੀ ਵਧੀ ਅਤੇ ਉਹ ਆਪਸ ਵਿਚ ਸੰਗਠਿਤ ਹੋਣ ਲੱਗੇ ।
ਪ੍ਰਸ਼ਨ 2.
ਮੰਜੀ-ਪ੍ਰਥਾ ਤੋਂ ਕੀ ਭਾਵ ਹੈ ਤੇ ਇਸ ਦਾ ਕੀ ਉਦੇਸ਼ ਸੀ ?
ਉੱਤਰ-
ਮੰਜੀ-ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਸੀ । ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ । ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਦੇਸ਼ ਨੂੰ 22 ਹਿੱਸਿਆਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰੇਕ ਹਿੱਸੇ ਨੂੰ ‘ਮੰਜੀ ਕਿਹਾ ਜਾਂਦਾ ਸੀ । ਹਰੇਕ ਮੰਜੀ ਛੋਟੇ-ਛੋਟੇ ਸਥਾਨਕ ਕੇਂਦਰਾਂ
MBD ਸਮਾਜਿਕ ਸਿੱਖਿਆ (X PB.) ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜ੍ਹੀਆਂ (Piris) ਕਹਿੰਦੇ ਸਨ । ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਇਸਦਾ ਪ੍ਰਚਾਰ ਕੰਮ ਨੂੰ ਵਧਾਉਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ’’
ਪ੍ਰਸ਼ਨ 3.
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮੱਤ ਨਾਲੋਂ ਕਿਵੇਂ ਨਿਖੇੜਿਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਸੀ । ਉਸ ਦੇ ਨੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਪੱਸ਼ਟ ਕੀਤਾ ਕਿ ਸਿੱਖ ਧਰਮ ਹਿਸਥੀਆਂ ਦਾ ਧਰਮ ਹੈ । ਇਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ । ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਅਲੱਗ ਕਰਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੋਸ ਆਧਾਰ ਪ੍ਰਦਾਨ ਕੀਤਾ ।
ਪ੍ਰਸ਼ਨ 4.
ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤਾਂ ਵਿਚ ਕੀ-ਕੀ ਸੁਧਾਰ ਕੀਤੇ ?
ਉੱਤਰ-
ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਵਿਚ ਜਾਤੀ ਮਤਭੇਦ ਦਾ ਰੋਗ ਇੰਨਾ ਵਧ ਚੁੱਕਾ ਸੀ ਕਿ ਲੋਕ ਆਪਣੀ ਜਾਤ ਤੋਂ ਬਾਹਰ ਵਿਆਹ ਕਰਨਾ ਧਰਮ ਦੇ ਵਿਰੁੱਧ ਮੰਨਣ ਲੱਗੇ ਸਨ । ਗੁਰੂ ਜੀ ਦਾ ਵਿਸ਼ਵਾਸ ਸੀ ਕਿ ਅਜਿਹੇ ਰੀਤੀ-ਰਿਵਾਜ ਲੋਕਾਂ ਵਿਚ ਫੁੱਟ ਪਾਉਂਦੇ ਹਨ । ਇਸ ਲਈ ਉਨ੍ਹਾਂ ਨੇ ਸਿੱਖਾਂ ਨੂੰ ਜਾਤੀ ਮਤਭੇਦ ਭੁਲਾ ਕੇ ਅੰਤਰਜਾਤੀ ਵਿਆਹ ਕਰਨ ਦਾ ਹੁਕਮ ਦਿੱਤਾ । ਉਨ੍ਹਾਂ ਨੇ ਵਿਆਹ ਦੀਆਂ ਰਸਮਾਂ ਵਿਚ ਵੀ ਸੁਧਾਰ ਕੀਤਾ । ਉਨ੍ਹਾਂ ਨੇ ਵਿਆਹ ਦੇ ਸਮੇਂ ਫੇਰਿਆਂ ਦੀਆਂ ਰਸਮਾਂ ਦੀ ਥਾਂ ‘ਲਾਵਾਂ’ ਦੀ ਪ੍ਰਥਾ ਸ਼ੁਰੂ ਕੀਤੀ ।
ਪ੍ਰਸ਼ਨ 5.
ਆਨੰਦ ਸਾਹਿਬ ਬਾਰੇ ਲਿਖੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਇਕ ਨਵੀਂ ਬਾਣੀ ਦੀ ਰਚਨਾ ਕੀਤੀ ਜਿਸ ਨੂੰ ‘ਆਨੰਦ ਸਾਹਿਬ’ ਕਿਹਾ ਜਾਂਦਾ ਹੈ । ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਜਨਮ, ਵਿਆਹ ਅਤੇ ਖੁਸ਼ੀ ਦੇ ਹੋਰ ਮੌਕਿਆਂ ‘ਤੇ ‘ਆਨੰਦ ਸਾਹਿਬ’ ਦਾ ਪਾਠ ਕਰਨ । ਇਸ ਰਾਗ ਦੇ ਪ੍ਰਵਚਨ ਨਾਲ ਸਿੱਖਾਂ ਵਿਚ ਵੇਦ-ਮੰਤਰਾਂ ਦੇ ਉਚਾਰਨ ਦਾ ਮਹੱਤਵ ਬਿਲਕੁਲ ਖ਼ਤਮ ਹੋ ਗਿਆ । ਅੱਜ ਵੀ ਸਾਰੇ ਸਿੱਖ ਜਨਮ-ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ‘ਤੇ ਇਸੇ ਰਾਗ ਨੂੰ ਗਾਉਂਦੇ ਹਨ ।
ਪ੍ਰਸ਼ਨ 6.
ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦਾ ਵਰਣਨ ਕਰੋ ।
ਉੱਤਰ-
ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ । ਅੱਜ-ਕਲ੍ਹ ਇਸ ਸ਼ਹਿਰ ਨੂੰ ਅੰਮ੍ਰਿਤਸਰ ਕਹਿੰਦੇ ਹਨ । ਗੁਰੂ ਸਾਹਿਬ ਨੇ 1577 ਈ: ਵਿਚ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਪੁਟਾਈ ਸ਼ੁਰੂ ਕੀਤੀ । ਪਰ ਉਨ੍ਹਾਂ ਨੇ ਦੇਖਿਆ ਕਿ ਗੋਇੰਦਵਾਲ ਸਾਹਿਬ ਵਿਚ ਰਹਿ ਕੇ ਪੁਟਾਈ ਦੇ ਕੰਮ ਦਾ ਨਿਰੀਖਣ ਕਰਨਾ ਔਖਾ ਹੈ । ਇਸ ਲਈ ਉਨ੍ਹਾਂ ਨੇ ਇੱਥੇ ਹੀ ਡੇਰਾ ਲਾ ਲਿਆ । ਕਈ ਸ਼ਰਧਾਲੂ ਲੋਕ ਵੀ ਇੱਥੇ ਹੀ ਆ ਕੇ ਵਸ ਗਏ ਅਤੇ ਕੁੱਝ ਹੀ ਸਮੇਂ ਵਿਚ ਸਰੋਵਰ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਸ਼ਹਿਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ | ਗੁਰੂ ਜੀ ਨੇ ਇਸ ਸ਼ਹਿਰ ਨੂੰ ਹਰ ਤਰ੍ਹਾਂ ਆਤਮ-ਨਿਰਭਰ ਬਣਾਉਣ ਲਈ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ‘ਗੁਰੂ ਕਾ ਬਾਜ਼ਾਰ’ ਕਹਿੰਦੇ ਹਨ | ਸ਼ਹਿਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਤੀਰਥ ਸਥਾਨ ਮਿਲ ਗਿਆ, ਜਿਸ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਵਾਧਾ ਹੋਇਆ ।
ਪ੍ਰਸ਼ਨ 7.
ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੂ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ । ਇਸ ਦਾ ਨੀਂਹ-ਪੱਥਰ 1589 ਈ: ਵਿਚ ਸੂਫ਼ੀ ਫ਼ਕੀਰ ਮੀਆਂ ਮੀਰ ਜੀ ਨੇ ਰੱਖਿਆ । ਗੁਰੂ ਜੀ ਨੇ ਇਸ ਦੇ ਚਾਰੇ ਪਾਸੇ ਇਕ-ਇਕ ਦਰਵਾਜ਼ਾ ਰੱਖਵਾਇਆ । ਇਹ ਦਰਵਾਜ਼ੇ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਧਰਮ-ਸਥਾਨ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਲਈ ਬਰਾਬਰ ਰੂਪ ਵਿਚ ਖੁੱਲਾ ਹੈ । ਹਰਿਮੰਦਰ ਸਾਹਿਬ ਦਾ ਨਿਰਮਾਣ ਕੰਮ ਭਾਈ ਬੁੱਢਾ ਜੀ ਦੀ ਨਿਗਰਾਨੀ ਵਿਚ 1601 ਈ: ਵਿਚ ਪੂਰਾ ਹੋਇਆ । 1604 ਈ: ਵਿਚ ਹਰਿਮੰਦਰ ਸਾਹਿਬ ਵਿਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਅਤੇ ਭਾਈ ਬੁੱਢਾ ਜੀ ਉੱਥੋਂ ਦੇ ਪਹਿਲੇ ਗ੍ਰੰਥੀ ਬਣੇ ।
ਹਰਿਮੰਦਰ ਸਾਹਿਬ ਜਲਦੀ ਹੀ ਸਿੱਖਾਂ ਲਈ ‘ਮੱਕਾ’ ਅਤੇ ‘ਗੰਗਾ-ਬਨਾਰਸ’ ਭਾਵ ਇਕ ਬਹੁਤ ਵੱਡਾ ਤੀਰਥ ਸਥਾਨ ਬਣ ਗਿਆ |
ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ
ਪ੍ਰਸ਼ਨ 8.
ਤਰਨਤਾਰਨ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਤਰਨਤਾਰਨ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ । ਇਸ ਦੇ ਨਿਰਮਾਣ ਦਾ ਸਿੱਖ ਇਤਿਹਾਸ ਵਿਚ ਬੜਾ ਮਹੱਤਵ ਹੈ । ਅੰਮ੍ਰਿਤਸਰ ਦੀ ਤਰ੍ਹਾਂ ਤਰਨਤਾਰਨ ਵੀ ਸਿੱਖਾਂ ਦਾ ਪ੍ਰਸਿੱਧ ਤੀਰਥ ਅਸਥਾਨ ਬਣ ਗਿਆ । ਹਜ਼ਾਰਾਂ ਦੀ ਗਿਣਤੀ ਵਿਚ ਇੱਥੇ ਸਿੱਖ ਯਾਤਰੀ ਇਸ਼ਨਾਨ ਕਰਨ ਦੇ ਲਈ ਆਉਣ ਲੱਗੇ । ਉਨ੍ਹਾਂ ਦੇ ਪ੍ਰਭਾਵ ਵਿਚ ਆ ਕੇ ਮਾਝਾ ਪਦੇਸ਼ ਦੇ ਅਨੇਕਾਂ ਜੱਟ ਸਿੱਖ ਧਰਮ ਦੇ ਪੈਰੋਕਾਰ ਬਣ ਗਏ । ਇਨ੍ਹਾਂ ਹੀ ਜੱਟਾਂ ਨੇ ਅੱਗੇ ਚਲ ਕੇ ਮੁਗ਼ਲਾਂ ਦੇ ਵਿਰੁੱਧ ਯੁੱਧਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਅਸਾਧਾਰਨ ਬਹਾਦਰੀ ਦਾ ਵਿਖਾਵਾ ਕੀਤਾ | ਡਾ: ਇੰਦੂ ਭੂਸ਼ਣ ਬੈਨਰਜੀ ਠੀਕ ਹੀ ਲਿਖਦੇ ਹਨ, “ਜੱਟਾਂ ਦੇ ਧਰਮ ਵਿਚ ਪ੍ਰਵੇਸ਼ ਨਾਲ ਸਿੱਖਾਂ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਮਿਲਿਆ ।”
ਪ੍ਰਸ਼ਨ 9.
ਮਸੰਦ-ਪ੍ਰਥਾ ਤੋਂ ਸਿੱਖ ਧਰਮ ਨੂੰ ਕੀ-ਕੀ ਲਾਭ ਹੋਏ ?
ਉੱਤਰ-
ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ਮਸੰਦ-ਪ੍ਰਥਾ ਦਾ ਵਿਸ਼ੇਸ਼ ਮਹੱਤਵ ਰਿਹਾ । ਇਸ ਦੇ ਮਹੱਤਵ ਨੂੰ ਹੇਠ ਲਿਖੀਆਂ ਗੱਲਾਂ ਤੋਂ ਜਾਣਿਆ ਜਾਂ ਸਕਦਾ ਹੈ-
(1) ਗੁਰੂ ਜੀ ਦੀ ਆਮਦਨ ਹੁਣ ਨਿਯਮਿਤ ਅਤੇ ਲਗਪਗ ਨਿਸ਼ਚਿਤ ਹੋ ਗਈ । ਆਮਦਨ ਦੇ ਸਥਾਈ ਹੋ ਜਾਣ ਨਾਲ ਗੁਰੂ ਜੀ ਨੂੰ ਆਪਣੇ ਰਚਨਾਤਮਕ ਕੰਮਾਂ ਨੂੰ ਪੂਰਾ ਕਰਨ ਵਿਚ ਬਹੁਤ ਸਹਾਇਤਾ ਮਿਲੀ । ਉਨ੍ਹਾਂ ਨੇ ਇਸ ਧਨ ਰਾਸ਼ੀ ਨਾਲ ਨਾ ਸਿਰਫ਼ ਅੰਮ੍ਰਿਤਸਰ ਅਤੇ ਸੰਤੋਖਸਰ ਦੇ ਸਰੋਵਰਾਂ ਦਾ ਨਿਰਮਾਣ ਕੰਮ ਪੂਰਾ ਕੀਤਾ ਸਗੋਂ ਹੋਰ ਕਈ ਸ਼ਹਿਰਾਂ, ਤਲਾਬਾਂ, ਖੂਹਾਂ ਆਦਿ ਦਾ ਵੀ ਨਿਰਮਾਣ ਕੀਤਾ ।
(2) ਮਸੰਦ-ਪ੍ਰਥਾ ਦੇ ਕਾਰਨ ਜਿੱਥੇ ਗੁਰੂ ਜੀ ਦੀ ਆਮਦਨ ਨਿਸ਼ਚਿਤ ਹੋਈ ਉੱਥੇ ਸਿੱਖ ਧਰਮ ਦਾ ਪ੍ਰਚਾਰ ਵੀ ਜ਼ੋਰਾਂ ਨਾਲ ਹੋਇਆ । ਪਹਿਲਾਂ ਧਰਮ ਪ੍ਰਚਾਰ ਦਾ ਕੰਮ ਮੰਜੀਆਂ ਦੁਆਰਾ ਹੁੰਦਾ ਸੀ ਜੋ ਪੰਜਾਬ ਤਕ ਹੀ ਸੀਮਿਤ ਸੀ ਪਰੰਤੂ ਗੁਰੂ ਅਰਜਨ ਦੇਵ ਜੀ ਨੇ ਪੰਜਾਬ ਤੋਂ ਬਾਹਰ ਵੀ ਮਸੰਦਾਂ ਦੀ ਨਿਯੁਕਤੀ ਕੀਤੀ । ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਖੇਤਰ ਵਧ ਗਿਆ ।
(3) ਮਸੰਦ-ਪ੍ਰਥਾ ਤੋਂ ਪ੍ਰਾਪਤ ਹੋਣ ਵਾਲੀ ਸਥਾਈ ਆਮਦਨ ਨਾਲ ਗੁਰੂ ਜੀ ਆਪਣਾ ਦਰਬਾਰ ਲਗਾਉਣ ਲੱਗੇ । ਵਿਸਾਖੀ ਵਾਲੇ ਦਿਨ ਜਦੋਂ ਦੂਰ-ਦੂਰ ਤੋਂ ਆਏ ਮਸੰਦ ਅਤੇ ਸ਼ਰਧਾਲੂ ਗੁਰੁ ਜੀ ਨਾਲ ਭੇਂਟ ਕਰਨ ਆਉਂਦੇ ਤਾਂ ਉਹ ਬੜੀ ਨਿਮਰਤਾ ਨਾਲ ਗੁਰੂ ਜੀ ਸਾਹਮਣੇ ਸਿਰ ਝੁਕਾਉਂਦੇ ਸਨ । ਉਨ੍ਹਾਂ ਦੇ ਅਜਿਹਾ ਕਰਨ ਨਾਲ ਗੁਰੂ ਜੀ ਦਾ ਦਰਬਾਰ ਅਸਲ ਵਿਚ ਸ਼ਾਹੀ ਦਰਬਾਰ ਜਿਹਾ ਬਣ ਗਿਆ ਅਤੇ ਗੁਰੂ ਜੀ ਨੇ ਸੱਚਾ ਪਾਤਸ਼ਾਹ’ ਦੀ ਉਪਾਧੀ ਧਾਰਨ ਕਰ ਲਈ ।
ਪ੍ਰਸ਼ਨ 10.
ਗੁਰੂ ਹਰਿਗੋਬਿੰਦ ਜੀ ਦੇ ਰੋਜ਼ਾਨਾ ਜੀਵਨ ਬਾਰੇ ਦੱਸੇ ।
ਉੱਤਰ-
ਗੁਰੂ ਹਰਿਗੋਬਿੰਦ ਜੀ ਦੀ ਨਵੀਨ ਨੀਤੀ ਅਨੁਸਾਰ ਉਨ੍ਹਾਂ ਦੇ ਦਿਨ ਦੇ ਕੰਮਾਂ ਵਿਚ ਕੁਝ ਪਰਿਵਰਤਨ ਆਏ । ਨਵੇਂ ਨਿਤ-ਨੇਮ ਦੇ ਅਨੁਸਾਰ ਉਹ ਸੂਬਾ-ਸਵੇਰੇ ਇਸ਼ਨਾਨ ਆਦਿ ਕਰਕੇ ਹਰਿਮੰਦਰ ਸਾਹਿਬ ਵਿਚ ਧਾਰਮਿਕ ਉਪਦੇਸ਼ ਦੇਣ ਲਈ ਜਾਂਦੇ ਸਨ ਅਤੇ ਫਿਰ ਆਪਣੇ ਸਿੱਖਾਂ ਅਤੇ ਸੈਨਿਕਾਂ ਨੂੰ ਸਵੇਰ ਦਾ ਲੰਗਰ ਕਰਾਉਂਦੇ ਸਨ। ਇਸ ਮਗਰੋਂ ਉਹ ਕੁਝ ਸਮੇਂ ਲਈ ਆਰਾਮ ਕਰਕੇ ਸ਼ਿਕਾਰ ਲਈ ਜਾਂਦੇ ਸਨ । ਗੁਰੂ ਜੀ ਨੇ ਅਬਦੁਲ ਅਤੇ ਨੱਥਾ ਮੱਲ ਨੂੰ ਉੱਚੇ ਸੁਰ ਵਿਚ ਵੀਰ ਰਸੀ ਵਾਰਾਂ ਗਾਉਣ ਲਈ ਨਿਯੁਕਤ ਕੀਤਾ । ਉਨ੍ਹਾਂ ਨੇ ਕਮਜ਼ੋਰ ਮਨ ਨੂੰ ਮਜ਼ਬੂਤ ਕਰਨ ਲਈ ਹੋਰ ਵੀ ਕੀਰਤਨ ਮੰਡਲੀਆਂ ਬਣਵਾਈਆਂ । ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਵਿਚ ਨਵੀਂ ਚੇਤਨਾ ਅਤੇ ਨਵਾਂ ਉਤਸ਼ਾਹ ਭਰਿਆ ।
ਪ੍ਰਸ਼ਨ 11.
ਅਕਾਲ ਤਖ਼ਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਵਿਚ ਸਿੱਖਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ । ਪਰ ਸੰਸਾਰਿਕ ਵਿਸ਼ਿਆਂ ਦੇ ਨਾਲ ਗੁਰੂ ਸਾਹਿਬ ਨੇ ਰਾਜਨੀਤੀ ਦੀ ਸਿੱਖਿਆ ਦੇਣ ਲਈ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵਲ ਇਕ ਨਵਾਂ ਭਵਨ ਬਣਾਇਆ ਜਿਸ ਦਾ ਨਾਂ ਅਕਾਲ ਤਖ਼ਤ (ਈਸ਼ਵਰ ਦੀ ਗੱਦੀ ਰੱਖਿਆ ਗਿਆ । ਇਸ ਨਵੇਂ ਭਵਨ ਵਿਚ 12 ਫੁੱਟ ਉੱਚਾ ਇਕ ਚਬੂਤਰਾ ਵੀ ਬਣਵਾਇਆ ਗਿਆ | ਇਸ ਚਬੂਤਰੇ ‘ਤੇ ਬੈਠ ਕੇ ਉਹ ਸਿੱਖਾਂ ਦੀਆਂ ਰਾਜਨੀਤਿਕ ਅਤੇ ਸੈਨਿਕ ਸਮੱਸਿਆਵਾਂ ਦਾ ਹੱਲ ਕਰਨ ਲੱਗੇ । ਇਸੇ ਥਾਂ ਤੇ ਉਹ ਆਪਣੇ ਸੈਨਿਕਾਂ ਨੂੰ ਵੀਰਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਸਨ | ਅਕਾਲ ਤਖ਼ਤ ਦੇ ਨੇੜੇ ਉਹ ਸਿੱਖਾਂ ਨੂੰ ਕਸਰਤ ਕਰਨ ਲਈ ਪ੍ਰੇਰਿਤ ਕਰਦੇ ਸਨ ।
ਪ੍ਰਸ਼ਨ 12.
ਗੁਰੂ ਅੰਗਦ ਦੇਵ ਜੀ ਰਾਹੀਂ ਸਿੱਖ ਸੰਸਥਾ ਦੇ ਵਿਕਾਸ ਲਈ ਕੀਤੇ ਕੋਈ ਚਾਰ ਕਾਰਜਾਂ ਬਾਰੇ ਲਿਖੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ (1539 ਈ:) ਦੇ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰ-ਗੱਦੀ ‘ਤੇ ਬੈਠੇ ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ । ਅੱਗੇ ਲਿਖੇ ਢੰਗ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਗੁਰੂ ਜੀ ਨੇ ਯੋਗਦਾਨ ਦਿੱਤਾ-
1. ਗੁਰਮੁਖੀ ਲਿਪੀ ਵਿਚ ਸੁਧਾਰ – ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿਚ ਸੁਧਾਰ ਕੀਤਾ । ਉਨ੍ਹਾਂ ਨੇ ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ‘ਬਾਲ-ਬੋਧ’ ਦੀ ਰਚਨਾ ਕੀਤੀ । ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ । ਜਨ-ਸਾਧਾਰਨ ਭਾਸ਼ਾ ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਕੰਮ ਨੂੰ ਉਤਸ਼ਾਹ ਮਿਲਿਆ ।
2. ਗੁਰੂ ਨਾਨਕ ਦੇਵ ਜੀ ਦੀ ਜਨਮ – ਸਾਖੀ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਨੂੰ ਇਕੱਤਰ ਕਰ ਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਸਾਰੀ ਜਨਮ-ਸਾਖੀ (ਜੀਵਨ ਚਰਿੱਤਰ) ਲਿਖਵਾਈ । ਇਸ ਨਾਲ ਸਿੱਖ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ ।
3. ਲੰਗਰ ਪ੍ਰਥਾ – ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਜਾਰੀ ਰੱਖੀ । ਇਸ ਪ੍ਰਥਾ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ ।
4. ਉਦਾਸੀਆਂ ਨੂੰ ਸਿੱਖ ਧਰਮ ਵਿਚੋਂ ਕੱਢਣਾ – ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਗੁਰੂ ਅੰਗਦ ਦੇਵ ਜੀ ਨੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਗ੍ਰਹਿਸਥੀਆਂ ਦਾ ਧਰਮ ਹੈ ਜਿਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ । ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਵੱਖ ਕਰ ਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੋਸ ਆਧਾਰ ਪ੍ਰਦਾਨ ਕੀਤਾ ।
ਪ੍ਰਸ਼ਨ 13.
‘ਮਸੰਦ ਪ੍ਰਥਾ’ ਸਿੱਖ ਧਰਮ ਦੇ ਵਿਕਾਸ ਵਿਚ ਕਿਸ ਤਰ੍ਹਾਂ ਲਾਭਕਾਰੀ ਸਿੱਧ ਹੋਈ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਵਿਚ ਸਿੱਖਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ । ਪਰ ਸੰਸਾਰਿਕ ਵਿਸ਼ਿਆਂ ਦੇ ਨਾਲ ਗੁਰੂ ਸਾਹਿਬ ਨੇ ਰਾਜਨੀਤੀ ਦੀ ਸਿੱਖਿਆ ਦੇਣ ਲਈ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵਲ ਇਕ ਨਵਾਂ ਭਵਨ ਬਣਾਇਆ ਜਿਸ ਦਾ ਨਾਂ ਅਕਾਲ ਤਖ਼ਤ (ਈਸ਼ਵਰ ਦੀ ਗੱਦੀ ਰੱਖਿਆ ਗਿਆ । ਇਸ ਨਵੇਂ ਭਵਨ ਵਿਚ 12 ਫੁੱਟ ਉੱਚਾ ਇਕ ਚਬੂਤਰਾ ਵੀ ਬਣਵਾਇਆ ਗਿਆ | ਇਸ ਚਬੂਤਰੇ ‘ਤੇ ਬੈਠ ਕੇ ਉਹ ਸਿੱਖਾਂ ਦੀਆਂ ਰਾਜਨੀਤਿਕ ਅਤੇ ਸੈਨਿਕ ਸਮੱਸਿਆਵਾਂ ਦਾ ਹੱਲ ਕਰਨ ਲੱਗੇ । ਇਸੇ ਥਾਂ ਤੇ ਉਹ ਆਪਣੇ ਸੈਨਿਕਾਂ ਨੂੰ ਵੀਰਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਸਨ | ਅਕਾਲ ਤਖ਼ਤ ਦੇ ਨੇੜੇ ਉਹ ਸਿੱਖਾਂ ਨੂੰ ਕਸਰਤ ਕਰਨ ਲਈ ਪ੍ਰੇਰਿਤ ਕਰਦੇ ਸਨ ।
ਪ੍ਰਸ਼ਨ 14.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ਤੇ ਨੋਟ ਲਿਖੋ ।
ਉੱਤਰ-
ਮੁਗ਼ਲ ਬਾਦਸ਼ਾਹ ਅਕਬਰ ਦੇ ਪੰਜਵੇਂ ਪਾਤਸ਼ਾਹ ਸਿੱਖ ਗੁਰੂ ਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਚੰਗੇ ਸੰਬੰਧ ਸਨ, ਪਰੰਤੂ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਨੇ ਸਹਿਣਸ਼ੀਲਤਾ ਦੀ ਨੀਤੀ ਛੱਡ ਦਿੱਤੀ ।ਉਹ ਉਸ ਮੌਕੇ ਦੀ ਭਾਲ ਵਿਚ ਰਹਿਣ ਲੱਗਿਆ ਜਦੋਂ ਉਹ ਸਿੱਖ ਧਰਮ ‘ਤੇ ਕਰਾਰੀ ਸੱਟ ਮਾਰ ਸਕੇ । ਇਸ ਦੌਰਾਨ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਉਸ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ । ਖੁਸਰੋ ਹਾਰ ਕੇ ਗੁਰੂ ਅਰਜਨ ਦੇਵ ਜੀ ਕੋਲ ਆਇਆ । ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ । ਇਸ ਦੋਸ਼ ਕਾਰਨ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਉੱਤੇ ਦੋ ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ । ਪਰੰਤੂ ਗੁਰੂ ਜੀ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਅਤੇ ਕਈ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਭੜਕ ਉੱਠੇ । ਉਹ ਸਮਝ ਗਏ ਕਿ ਉਨ੍ਹਾਂ ਨੂੰ ਹੁਣ ਆਪਣੇ ਧਰਮ ਦੀ ਰੱਖਿਆ ਲਈ ਹਥਿਆਰ ਧਾਰਨ ਕਰਨੇ ਪੈਣਗੇ ।
III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ –
ਪ੍ਰਸ਼ਨ 1.
ਗੁਰੂ ਅੰਗਦ ਸਾਹਿਬ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ-
ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੁਸਰੇ ਗੁਰੂ ਸਨ । ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ । ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿਚ ਹੇਠ ਲਿਖਿਆ ਯੋਗਦਾਨ ਦਿੱਤਾ-
1. ਗੁਰਮੁਖੀ ਲਿਪੀ ਵਿਚ ਸੁਧਾਰ – ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿਚ ਸੁਧਾਰ ਕੀਤਾ । ਉਨ੍ਹਾਂ ਨੇ ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ‘ਬਾਲ ਬੋਧ’ ਦੀ ਰਚਨਾ ਕੀਤੀ । ਆਮ ਲੋਕਾਂ ਦੀ ਭਾਸ਼ਾ ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਦੇ ਕੰਮ ਨੂੰ ਉਤਸ਼ਾਹ ਮਿਲਿਆ | ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ ।
2. ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ – ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਇਕੱਠੀ ਕਰਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਜਨਮ-ਸਾਖੀ ਜੀਵਨ ਚਰਿੱਤਰ ਲਿਖਵਾਈ । ਇਸ ਨਾਲ ਸਿੱਖ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ ।
3. ਲੰਗਰ ਪ੍ਰਥਾ – ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਜਾਰੀ ਰੱਖੀ । ਉਨ੍ਹਾਂ ਨੇ ਇਹ ਹੁਕਮ ਦਿੱਤਾ ਕਿ ਜੋ ਕੋਈ ਉਨ੍ਹਾਂ ਦੇ ਦਰਸ਼ਨ ਕਰਨ ਆਵੇ ਉਸ ਨੂੰ ਪਹਿਲਾਂ ਲੰਗਰ ਛਕਾਇਆ ਜਾਵੇ । ਇੱਥੇ ਹਰ ਵਿਅਕਤੀ ਬਿਨਾਂ ਕਿਸੇ ਭੇਦ ਭਾਵ ਦੇ ਭੋਜਨ ਕਰਦਾ ਸੀ । ਇਸ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ ।
4. ਉਦਾਸੀ ਸੰਪਰਦਾਇ ਦਾ ਖੰਡਨ-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਇਸ ਲਈ ਗੁਰੂ ਅੰਗਦ ਦੇਵ ਜੀ ਨੇ ਉਦਾਸੀਆਂ ਨਾਲੋਂ ਰਿਸ਼ਤਾ ਤੋੜ ਲਿਆ ।
5. ਗੋਇੰਦਵਾਲ ਸਾਹਿਬ ਦਾ ਨਿਰਮਾਣ-ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ । ਗੁਰੂ ਅਮਰਦਾਸ ਜੀ ਦੇ ਸਮੇਂ ਵਿਚ ਇਹ ਨਗਰ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ | ਅੱਜ ਵੀ ਇਹ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ ।
6. ਅਨੁਸ਼ਾਸਨ ਨੂੰ ਉਤਸ਼ਾਹ – ਗੁਰੂ ਜੀ ਬੜੇ ਹੀ ਅਨੁਸ਼ਾਸਨ ਪਸੰਦ ਸਨ । ਉਨ੍ਹਾਂ ਨੇ ਸੱਤਾ ਤੇ ਬਲਵੰਡ ਨਾਮੀ ਦੋ ਪ੍ਰਸਿੱਧ ਰਬਾਬੀਆਂ ਨੂੰ ਅਨੁਸ਼ਾਸਨ ਭੰਗ ਕਰਨ ਦੇ ਕਾਰਨ ਦਰਬਾਰ ਵਿਚੋਂ ਕੱਢ ਦਿੱਤਾ | ਕਈ ਸਿੱਖਾਂ ਨੇ ਉਨ੍ਹਾਂ ਨੂੰ ਮੁਆਫ਼ ਕਰ ਦੇਣ ਲਈ ਗੁਰੂ ਜੀ ਕੋਲ ਬੇਨਤੀ ਕੀਤੀ, ਪਰ ਉਹ ਨਾ ਮੰਨੇ | ਪਰ ਬਾਅਦ ਵਿਚ ਭਾਈ ਲੱਧਾ ਜੀ ਦੀ ਬੇਨਤੀ ਤੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ।
ਪ੍ਰਸ਼ਨ 2.
ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ-ਕੀ ਕਾਰਜ ਕੀਤੇ ?
ਉੱਤਰ-
ਗੁਰੂ ਅਮਰਦਾਸ ਜੀ ਨੂੰ ਸਿੱਖ ਧਰਮ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ । ਗੁਰੂ ਨਾਨਕ ਦੇਵ ਜੀ ਨੇ ਧਰਮ ਦਾ ਜੋ ਬੀਜ ਬੀਜਿਆ ਸੀ, ਉਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਉੱਗ ਪਿਆ । ਗੁਰੂ ਅਮਰਦਾਸ ਜੀ ਨੇ ਆਪਣੇ ਕੰਮਾਂ ਨਾਲ ਇਸ ਨਵੇਂ ਪੌਦੇ ਦੀ ਰੱਖਿਆ ਕੀਤੀ । ਸੰਖੇਪ ਵਿਚ, ਗੁਰੂ ਅਮਰਦਾਸ ਜੀ ਦੇ ਕਾਰਜਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨਿਰਮਾਣ – ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਦੇ ਸਥਾਨ ਤੇ ਇਕ ਬਾਉਲੀ (ਜਲ ਸਰੋਤ ਦਾ ਨਿਰਮਾਣ ਕਾਰਜ ਪੂਰਾ ਕੀਤਾ ਜਿਸ ਦਾ ਨੀਂਹ ਪੱਥਰ ਗੁਰੁ ਅੰਗਦ ਦੇਵ ਜੀ ਦੇ ਸਮੇਂ ਰੱਖਿਆ ਗਿਆ ਸੀ । ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਦੀ ਤਹਿ ਤਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ । ਗੁਰੂ ਜੀ ਅਨੁਸਾਰ ਹਰੇਕ ਪੌੜੀ ਉੱਪਰ ਜਪੁਜੀ ਸਾਹਿਬ ਦਾ ਪਾਠ ਕਰਨ ਨਾਲ ਜਨਮ-ਮਰਨ ਦੀਆਂ ਚੌਰਾਸੀ ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲੇਗੀ । ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਈ ।
2. ਲੰਗਰ ਪ੍ਰਥਾ – ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਦਾ ਵਿਸਤਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਲ ਇਕ ਹੋਰ ਮਹੱਤਵਪੂਰਨ ਕਦਮ ਪੁੱਟਿਆ । ਉਨ੍ਹਾਂ ਨੇ ਲੰਗਰ ਲਈ ਕੁੱਝ ਵਿਸ਼ੇਸ਼ ਨਿਯਮ ਬਣਾਏ । ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਨਹੀਂ ਮਿਲ ਸਕਦਾ ਸੀ ।
ਲੰਗਰ ਪ੍ਰਥਾ ਨਾਲ ਜਾਤ-ਪਾਤ ਅਤੇ ਰੰਗ-ਰੂਪ ਦੇ ਭੇਦ-ਭਾਵਾਂ ਨੂੰ ਬੜਾ ਧੱਕਾ ਲੱਗਾ ਅਤੇ ਲੋਕਾਂ ਵਿਚ ਬਰਾਬਰੀ ਦੀ ਭਾਵਨਾ ਦਾ ਵਿਕਾਸ ਹੋਇਆ । ਸਿੱਟੇ ਵਜੋਂ ਸਿੱਖ ਏਕਤਾ ਦੇ ਸੂਤਰ ਵਿਚ ਬੱਝਣ ਲੱਗੇ ।
3. ਸਿੱਖ ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਇਕੱਠਾ ਕਰਨਾ-ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਅਤੇ ਸਲੋਕਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਇਕੱਠੇ ਕਰਕੇ ਉਨ੍ਹਾਂ ਨਾਲ ਆਪਣੇ ਰਚੇ ਹੋਏ ਸ਼ਬਦ ਵੀ ਜੋੜ ਦਿੱਤੇ ਸਨ । ਇਹ ਸਾਰੀ ਸਮੱਗਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਸੀ । ਗੁਰੂ ਅਮਰਦਾਸ ਜੀ ਨੇ ਵੀ ਕੁੱਝ ਇਕ ਨਵੇਂ ਸ਼ਬਦਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਨੂੰ ਪਹਿਲਾਂ ਵਾਲੇ ਸੰਕਲਨ (Collection) ਨਾਲ ਮਿਲਾ ਦਿੱਤਾ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਲੋਕਾਂ ਅਤੇ ਉਪਦੇਸ਼ਾਂ ਦੇ ਇਕੱਠਾ ਹੋ ਜਾਣ ਨਾਲ ਇਕ ਅਜਿਹੀ ਸਮੱਗਰੀ ਤਿਆਰ ਹੋ ਗਈ ਜੋ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦਾ ਆਧਾਰ ਬਣੀ ।
4. ਮੰਜੀ ਪ੍ਰਥਾ – ਬਿਰਧ ਅਵਸਥਾ ਦੇ ਕਾਰਨ ਗੁਰੁ ਸਾਹਿਬ ਜੀ ਦੇ ਲਈ ਹਰ ਇਕ ਸਥਾਨ ਤੇ ਜਾ ਕੇ ਆਪਣੀ ਸਿੱਖਿਆ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ, ਇਸ ਲਈ ਉਨ੍ਹਾਂ ਨੇ ਆਪਣੇ ਪੂਰੇ ਅਧਿਆਤਮਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰ ਇਕ ਪ੍ਰਾਂਤ ਨੂੰ ਮੰਜੀ ਕਿਹਾ ਜਾਂਦਾ ਸੀ । ਹਰ ਇਕ ਮੰਜੀ ਸਿੱਖ ਧਰਮ ਦੇ ਪ੍ਰਚਾਰ ਦਾ ਇਕ ਕੇਂਦਰ ਸੀ ।
ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿੱਚ, “ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਦਾ ਕੰਮ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ ।
5. ਉਦਾਸੀਆਂ ਨਾਲੋਂ ਸਿੱਖਾਂ ਨੂੰ ਅਲੱਗ ਕਰਨਾ – ਗੁਰੁ ਸਾਹਿਬਾਨ ਨੇ ਉਦਾਸੀ ਸੰਪਰਦਾਇ ਦੇ ਸਿਧਾਂਤਾਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ । ਉਨ੍ਹਾਂ ਨੇ ਆਪਣੇ ਸੈਵਕਾਂ ਨੂੰ ਸਮਝਾਇਆ ਕਿ ਕੋਈ ਵੀ ਵਿਅਕਤੀ ਜੋ ਉਦਾਸੀ ਨਿਯਮਾਂ ਦੀ ਪਾਲਣਾ ਕਰਦਾ ਹੈ, ਸੱਚਾ ਸਿੱਖ ਨਹੀਂ ਹੋ ਸਕਦਾ । ਗੁਰੂ ਜੀ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਉਦਾਸੀਆਂ ਨਾਲੋਂ ਵੱਖ ਹੋ ਗਏ ਅਤੇ ਸਿੱਖ ਧਰਮ ਦੀ ਹੋਂਦ ਮਿਟਣ ਤੋਂ ਬਚ ਗਈ ।
6. ਨਵੇਂ ਰੀਤੀ-ਰਿਵਾਜ – ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਅਰਥ ਦੇ ਰੀਤੀ-ਰਿਵਾਜਾਂ ਦਾ ਤਿਆਗ ਕਰਨ ਦਾ ਉਪਦੇਸ਼ .. ਦਿੱਤਾ । ਉਨ੍ਹਾਂ ਨੇ ਮੌਤ ਹੋਣ ਤੇ ਸਿੱਖਾਂ ਨੂੰ ਰੋਣ-ਪਿੱਟਣ ਦੀ ਥਾਂ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਵਿਆਹ ਦੀ ਨਵੀਂ ਰੀਤੀ ਸ਼ੁਰੂ ਕੀਤੀ ਜਿਸ ਨੂੰ ਆਨੰਦ ਕਾਰਜ ਕਹਿੰਦੇ ਹਨ ।
7. ਅਨੰਦੁ ਸਾਹਿਬ ਦੀ ਰਚਨਾ – ਗੁਰੂ ਅਮਰਦਾਸ ਜੀ ਨੇ ਇਕ ਨਵੇਂ ਰਾਗ ਦੀ ਰਚਨਾ ਕੀਤੀ ਜਿਸ ਨੂੰ ਅਨੰਦੁ ਸਾਹਿਬ ਕਿਹਾ ਜਾਂਦਾ ਹੈ ।
ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦਾ ਗੁਰੂ ਕਾਲ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ । ਗੁਰੂ ਜੀ ਦੁਆਰਾ ਬਾਉਲੀ ਦਾ ਨਿਰਮਾਣ, ਮੰਜੀ ਪ੍ਰਥਾ ਦਾ ਆਰੰਭ, ਲੰਗਰ ਪ੍ਰਥਾ ਦਾ ਵਿਸਥਾਰ ਅਤੇ ਨਵੇਂ ਰੀਤੀ-ਰਿਵਾਜਾਂ ਨੇ ਸਿੱਖ ਧਰਮ ਦੇ ਸੰਗਠਨ ਵਿਚ ਬੜੀ ਮਜ਼ਬੂਤੀ ਪ੍ਰਦਾਨ ਕੀਤੀ ।
ਪ੍ਰਸ਼ਨ 3.
ਗੁਰੂ ਅਮਰਦਾਸ ਜੀ ਦੇ ਕੀਤੇ ਗਏ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਅਨੇਕਾਂ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ । ਇਸ ਗੱਲ ਨੂੰ ਗੁਰੂ ਜੀ ਚੰਗੀ ਤਰ੍ਹਾਂ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ । ਸਮਾਜ ਸੁਧਾਰ ਦੇ ਖੇਤਰ ਵਿਚ ਗੁਰੂ ਜੀ ਦੇ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ-
- ਜਾਤ-ਪਾਤ ਦਾ ਵਿਰੋਧ – ਗੁਰੂ ਅਮਰਦਾਸ ਜੀ ਨੇ ਜਾਤ-ਪਾਤ ਦੇ ਮਤਭੇਦ ਦਾ ਖੰਡਨ ਕੀਤਾ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਾਤੀ ਮਤਭੇਦ ਪਰਮਾਤਮਾ ਦੀ ਮਰਜ਼ੀ ਦੇ ਵਿਰੁੱਧ ਹੈ ।
- ਛੂਤ-ਛਾਤ ਦੀ ਨਿੰਦਾ – ਗੁਰੂ ਅਮਰਦਾਸ ਜੀ ਨੇ ਛੂਤ-ਛਾਤ ਨੂੰ ਸਮਾਪਤ ਕਰਨ ਲਈ ਮਹੱਤਵਪੂਰਨ ਕੰਮ ਕੀਤਾ । ਉਨ੍ਹਾਂ ਦੇ ਲੰਗਰ ਵਿਚ ਜਾਤ-ਪਾਤ ਦਾ ਕੋਈ ਭੇਦ-ਭਾਵ ਨਹੀਂ ਸੀ । ਉੱਥੇ ਸਾਰੇ ਲੋਕ ਇਕੱਠੇ ਬੈਠ ਕੇ ਭੋਜਨ ਕਰਦੇ ਸਨ ।
- ਵਿਧਵਾ ਵਿਆਹ – ਗੁਰੂ ਅਮਰਦਾਸ ਦੇ ਸਮੇਂ ਵਿਚ ਵਿਧਵਾ ਵਿਆਹ ਦੀ ਮਨਾਹੀ ਸੀ । ਕਿਸੇ ਇਸਤਰੀ ਨੂੰ ਪਤੀ ਦੀ ਮੌਤ ਦੇ ਬਾਅਦ ਸਾਰਾ ਜੀਵਨ ਵਿਧਵਾ ਦੇ ਰੂਪ ਵਿਚ ਬਤੀਤ ਕਰਨਾ ਪੈਂਦਾ ਸੀ । ਗੁਰੂ ਜੀ ਨੇ ਵਿਧਵਾ ਵਿਆਹ ਨੂੰ ਉੱਚਿਤ ਦੱਸਿਆ ਅਤੇ ਇਸ ਤਰ੍ਹਾਂ ਇਸਤਰੀ ਜਾਤੀ ਨੂੰ ਸਮਾਜ ਵਿਚ ਯੋਗ ਥਾਂ ਦਿਵਾਉਣ ਦਾ ਯਤਨ ਕੀਤਾ ।
- ਸਤੀ ਪ੍ਰਥਾ ਦੀ ਨਿਖੇਧੀ – ਉਸ ਸਮੇਂ ਸਮਾਜ ਵਿਚ ਇਕ ਹੋਰ ਵੱਡੀ ਬੁਰਾਈ ਸਤੀ ਪ੍ਰਥਾ ਵੀ ਸੀ । ਜੀ. ਵੀ. ਸਟਾਕ ਅਨੁਸਾਰ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦੀ ਸਭ ਤੋਂ ਪਹਿਲਾਂ ਨਿੰਦਾ ਕੀਤੀ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸਤਰੀ ਸਤੀ ਨਹੀਂ ਕਹੀ ਜਾਂਦੀ ਜੋ ਆਪਣੇ ਪਤੀ ਦੇ ਮਰੇ ਸਰੀਰ ਦੇ ਨਾਲ ਸੜ ਜਾਂਦੀ ਹੈ । ਅਸਲ ਵਿਚ ਉਹ ਇਸਤਰੀ ਸਤੀ ਹੈ, ਜੋ ਪਤੀ ਦੇ ਵਿਛੋੜੇ ਦੇ ਦੁੱਖ ਨੂੰ ਸਹਿਣ ਕਰੇ ।
- ਪਰਦੇ ਦੀ ਰਸਮ ਦਾ ਵਿਰੋਧ – ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਰਸਮ ਦੀ ਘੋਰ ਨਿੰਦਾ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ । ਇਸ ਲਈ ਉਨ੍ਹਾਂ ਨੇ ਇਸਤਰੀਆਂ ਦਾ ਬਿਨਾਂ ਪਰਦਾ ਕੀਤੇ ਲੰਗਰ ਦੀ ਸੇਵਾ ਕਰਨ ਅਤੇ ਸੰਗਤ ਵਿਚ ਬੈਠਣ ਦਾ ਹੁਕਮ ਦਿੱਤਾ ।
- ਨਸ਼ੀਲੀਆਂ ਵਸਤਾਂ ਦੀ ਨਿੰਦਾ – ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੇ ਵਾਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਆਪਣੇ ਇਕ ਸ਼ਬਦ ਵਿਚ ਸ਼ਰਾਬ ਪੀਣ ਦੀ ਖ਼ਬ ਨਿੰਦਾ ਕੀਤੀ ਹੈ । ਗੁਰੂ ਜੀ ਗੁਰੁ ਨਾਨਕ ਦੇਵ ਜੀ ਵਾਂਗ ਅਜਿਹੀ ਸ਼ਰਾਬ ਦੀ ਵਰਤੋਂ ਕਰਨਾ ਚਾਹੁੰਦੇ ਸਨ, ਜਿਸ ਦਾ ਨਸ਼ਾ ਕਦੀ ਨਾ ਉੱਤਰੇ । ਉਹ ਨਸ਼ਾ ਬੇਹੋਸ਼ ਕਰਨ ਵਾਲਾ ਨਾ ਹੋਵੇ, ਸਗੋਂ ਸਮਾਜ ਸੇਵਾ ਦੇ ਲਈ ਮ੍ਰਿਤ ਕਰਨ ਵਾਲਾ ਹੋਣਾ ਚਾਹੀਦਾ ਹੈ ।
- ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ – ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮਾਘੀ, ਦੀਵਾਲੀ ਅਤੇ ਵਿਸਾਖੀ ਵਰਗੇ ਤਿਉਹਾਰਾਂ ਨੂੰ ਇਕੱਠੇ ਮਿਲ ਕੇ ਨਵੀਂ ਪਰੰਪਰਾ ਅਨੁਸਾਰ ਮਨਾਇਆ ਕਰਨ । ਇਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ ਜਾਗਿਤ ਕਰਨ ਦਾ ਯਤਨ ਕੀਤਾ |
- ਜਨਮ ਅਤੇ ਮੌਤ ਸੰਬੰਧੀ ਨਵੇਂ ਰਿਵਾਜ – ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਮੌਤ, ਜਨਮ ਅਤੇ ਵਿਆਹ ਦੇ ਮੌਕਿਆਂ ਤੇ ਨਵੇਂ ਰਿਵਾਜਾਂ ਦਾ ਪਾਲਣ ਕਰਨ ਨੂੰ ਕਿਹਾ । ਇਹ ਰਿਵਾਜ ਹਿੰਦੁਆਂ ਦੇ ਰੀਤੀ-ਰਿਵਾਜਾਂ ਤੋਂ ਬਿਲਕੁਲ ਵੱਖ, ਸਨ । ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਅਲੱਗ ਪਹਿਚਾਨ ਪ੍ਰਦਾਨ ਕੀਤੀ । : ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦੇ ਆਪਣੇ ਕੰਮਾਂ ਨਾਲ ਸਿੱਖ ਧਰਮ ਨੂੰ ਇਕ ਨਵਾਂ ਬਲ ਮਿਲਿਆ ।
ਪ੍ਰਸ਼ਨ 4.
ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯਤਨ ਕੀਤੇ ?
ਉੱਤਰ-
ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ । ਉਨ੍ਹਾਂ ਨੇ ਸਿੱਖ ਪੰਥ ਦੇ ਵਿਕਾਸ ਵਿਚ ਹੇਠ ਲਿਖਿਆ ਯੋਗਦਾਨ ਦਿੱਤਾ-
1. ਅੰਮ੍ਰਿਤਸਰ ਦਾ ਨੀਂਹ – ਪੱਥਰ-ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ । ਅੱਜ-ਕਲ੍ਹ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ | 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁੱਝ ਹੀ ਸਮੇਂ ਵਿਚ ਸਰੋਵਰਾਂ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ। ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜਕਲ਼ ਗੁਰੂ ਕਾ ਬਾਜ਼ਾਰ ਕਹਿੰਦੇ ਹਨ ।
2. ਮਸੰਦ ਪ੍ਰਥਾ ਦਾ ਆਰੰਭ – ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਸਰੋਵਰਾਂ ਦੀ ਖੁਦਾਈ ਲਈ ਕਾਫ਼ੀ ਧਨ ਦੀ ਜ਼ਰੂਰਤ ਸੀ । ਇਸ ਲਈ ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ । ਇਨ੍ਹਾਂ ਮਸੰਦਾਂ ਨੇ ਵੱਖ-ਵੱਖ ਦੇਸ਼ਾਂ ਦੇ ਸਿੱਖ ਧਰਮ ਦਾ ਖੂਬ ਪ੍ਰਚਾਰ ਕੀਤਾ ਅਤੇ ਕਾਫ਼ੀ ਧਨ ਰਾਸ਼ੀ ਇਕੱਠੀ ਕੀਤੀ ।
3. ਉਦਾਸੀਆਂ ਨਾਲ ਮਤ – ਭੇਦ ਦੀ ਸਮਾਪਤੀ-ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਸੰਪਰਦਾਇ ਤੋਂ ਅਲੱਗ ਕਰ ਦਿੱਤਾ ਸੀ ਪਰ ਗੁਰੁ ਰਾਮਦਾਸ ਜੀ ਨਾਲ ਉਦਾਸੀਆਂ ਨੇ ਬੜਾ ਨਿਮਰਤਾ-ਪੁਰਨ ਵਿਹਾਰ ਕੀਤਾ । ਉਦਾਸੀ ਸੰਪਰਦਾਇ ਦੇ ਨੇਤਾ ਬਾਬਾ ਸ੍ਰੀ ਚੰਦ ਜੀ ਇਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ । ਉਨ੍ਹਾਂ ਵਿਚਕਾਰ ਮਹੱਤਵਪੂਰਨ ਵਾਰਤਾਲਾਪ ਵੀ ਹੋਈ । ਸ੍ਰੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਗੁਰੂ ਜੀ ਦੀ ਸ਼ਟਤਾ ਨੂੰ ਸਵੀਕਾਰ ਕਰ ਲਿਆ ।
4. ਸਮਾਜਿਕ ਸੁਧਾਰ – ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੁਆਰਾ ਸ਼ੁਰੂ ਕੀਤੇ ਗਏ ਨਵੇਂ ਰੀਤੀ-ਰਿਵਾਜਾਂ ਨੂੰ ਜਾਰੀ ਰੱਖਿਆ । ਉਨ੍ਹਾਂ ਨੇ ਸਤੀ ਪ੍ਰਥਾ ਦੀ ਸਖ਼ਤ ਨਿੰਦਿਆ ਕੀਤੀ, ਵਿਧਵਾ ਮੁੜ ਵਿਆਹ ਦੀ ਮਨਜ਼ੂਰੀ ਦਿੱਤੀ ਅਤੇ ਵਿਆਹ ਤੇ ਮੌਤ ਸੰਬੰਧੀ ਕੁਝ ਨਵੇਂ ਨਿਯਮ ਜਾਰੀ ਕੀਤੇ ।
5. ਅਕਬਰ ਨਾਲ ਮਿੱਤਰਤਾ ਭਰੇ ਸੰਬੰਧ – ਮੁਗ਼ਲ ਬਾਦਸ਼ਾਹ ਅਕਬਰ ਸਾਰੇ ਧਰਮਾਂ ਲਈ ਸਹਿਣਸ਼ੀਲ ਸੀ । ਉਹ ਗੁਰੂ ਰਾਮਦਾਸ ਜੀ ਦੀ ਬਹੁਤ ਇੱਜ਼ਤ ਕਰਦਾ ਸੀ । ਕਿਹਾ ਜਾਂਦਾ ਹੈ ਕਿ ਗੁਰੁ ਰਾਮਦਾਸ ਜੀ ਦੇ ਸਮੇਂ ਵਿਚ ਇਕ ਵਾਰੀ ਪੰਜਾਬ ਬੁਰੀ ਤਰ੍ਹਾਂ ਅਕਾਲ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਕਿਸਾਨਾਂ ਦੀ ਦਸ਼ਾ ਬਹੁਤ ਖ਼ਰਾਬ ਹੋ ਗਈ । ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਪੂਰੇ ਸਾਲ ਦਾ ਲਗਾਨ ਮੁਆਫ਼ ਕਰ ਦਿੱਤਾ ।
6. ਗੁਰਗੱਦੀ ਦਾ ਜੱਦੀ ਸਿਧਾਂਤ – ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਰੂਪ ਪ੍ਰਦਾਨ ਕੀਤਾ । ਉਨ੍ਹਾਂ ਨੇ ਜੋਤੀ-ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਜੱਦੀ ਸਿਧਾਂਤ ਦਾ ਪਾਲਣ ਕਰਦੇ ਹੋਏ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਗੁਰਗੱਦੀ ਸੌਂਪ ਦਿੱਤੀ ।
ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਬਣਾ ਕੇ ਸਿੱਖ ਇਤਿਹਾਸ ਵਿਚ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ । ਲਤੀਫ਼ ਦੇ ਸ਼ਬਦਾਂ ਵਿਚ, “ਇਸ ਨੇ ਗੁਰੂ ਦੇ ਸਰੂਪ ਨੂੰ ਹੀ ਬਦਲ ਦਿੱਤਾ । ਇਸ ਤੋਂ ਬਾਅਦ ਸਿੱਖਾਂ ਨੇ ਗੁਰੂ ਨੂੰ ਆਪਣਾ ਧਾਰਮਿਕ ਨੇਤਾ ਹੀ ਨਹੀਂ, ਸਗੋਂ ਆਪਣਾ ਸ਼ਾਸਕ ਵੀ ਮੰਨ ਲਿਆ ” ਪਰੰਤੁ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਗੁਰੂ ਪਦ ਦਾ ਆਧਾਰ ਗੁਣ ਅਤੇ ਯੋਗਤਾ ਹੀ ਰਿਹਾ ।
ਸੱਚ ਤਾਂ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਬਹੁਤ ਹੀ ਘੱਟ ਸਮੇਂ ਤਕ ਸਿੱਖ ਮੱਤ ਦੀ ਅਗਵਾਈ ਕੀਤੀ ਪਰੰਤੂ ਇਸ ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸਿੱਖ ਧਰਮ ਦੇ ਰੂਪ ਵਿਚ ਵਿਸ਼ੇਸ਼ ਨਿਖਾਰ ਆਇਆ ।
ਪ੍ਰਸ਼ਨ 5.
ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ-
ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਸੰਭਾਲਦੇ ਹੀ ਸਿੱਖ ਧਰਮ ਦੇ ਇਤਿਹਾਸ ਨੇ ਨਵੇਂ ਦੌਰ ਵਿਚ ਪ੍ਰਵੇਸ਼ ਕੀਤਾ । ਉਨ੍ਹਾਂ ਦੇ ਯਤਨ ਨਾਲ ਹਰਿਮੰਦਰ ਸਾਹਿਬ ਬਣਿਆ ਅਤੇ ਸਿੱਖਾਂ ਨੂੰ ਅਨੇਕ ਤੀਰਥ ਸਥਾਨ ਮਿਲੇ । ਇਹੋ ਨਹੀਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਜਿਸ ਨੂੰ ਅੱਜ ਸਿੱਖ ਧਰਮ ਵਿਚ ਉਹੀ ਸਥਾਨ ਪ੍ਰਾਪਤ ਹੈ ਜੋ ਹਿੰਦੂਆਂ ਵਿਚ ਰਾਮਾਇਣ, ਮੁਸਲਮਾਨਾਂ ਵਿਚ ਕੁਰਾਨ ਸ਼ਰੀਫ਼ ਅਤੇ ਈਸਾਈਆਂ ਵਿਚ ਬਾਈਬਲ ਨੂੰ ਪ੍ਰਾਪਤ ਹੈ ।
ਸੰਖੇਪ ਵਿਚ ਗੁਰੂ ਅਰਜਨ ਦੇਵ ਜੀ ਦੇ ਕੰਮਾਂ ਤੇ ਸਫਲਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਹਰਿਮੰਦਰ ਸਾਹਿਬ ਦਾ ਨਿਰਮਾਣ – ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੇ ਸੰਤੋਖਸਰ ਨਾਮੀ ਸਰੋਵਰਾਂ ਦਾ ਨਿਰਮਾਣ ਕੰਮ ਪੂਰਾ ਕੀਤਾ । ਉਨ੍ਹਾਂ ਨੇ ‘ਅੰਮ੍ਰਿਤਸਰ’ ਸਰੋਵਰ ਦੇ ਵਿਚ ਹਰਿਮੰਦਰ ਦਾ ਨਿਰਮਾਣ ਕਰਵਾਇਆ । ਗੁਰੂ ਜੀ ਨੇ ਉਸ ਦੇ ਚਾਰੇ ਪਾਸੇ ਇਕ-ਇਕ ਦੁਆਰ ਰਖਵਾਇਆ । ਇਹ ਦੁਆਰ ਇਸ ਗੱਲ ਦਾ ਪ੍ਰਤੀਕ ਸਨ ਕਿ ਇਹ ਮੰਦਰ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕਾਂ ਲਈ ਖੁੱਲ੍ਹਿਆ ਹੈ ।
2. ਤਰਨਤਾਰਨ ਦੀ ਸਥਾਪਨਾ – ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੋਂ ਇਲਾਵਾ ਹੋਰ ਵੀ ਅਨੇਕ ਸ਼ਹਿਰਾਂ, ਸਰੋਵਰਾਂ ਅਤੇ ਸਮਾਰਕਾਂ ਦਾ ਨਿਰਮਾਣ ਕਰਵਾਇਆ । ਤਰਨਤਾਰਨ ਵੀ ਇਨ੍ਹਾਂ ਵਿਚੋਂ ਇਕ ਸੀ । ਇਸ ਦਾ ਨਿਰਮਾਣ ਉਨ੍ਹਾਂ ਨੇ ਮਾਝਾ ਪ੍ਰਦੇਸ਼ ਦੇ ਠੀਕ ਵਿਚਕਾਰ ਕਰਵਾਇਆ । ਅੰਮ੍ਰਿਤਸਰ ਦੀ ਤਰ੍ਹਾਂ ਤਰਨਤਾਰਨ ਵੀ ਸਿੱਖਾਂ ਦਾ ਪ੍ਰਸਿੱਧ ਤੀਰਥ ਸਥਾਨ ਬਣ ਗਿਆ ।
3. ਲਾਹੌਰ ਵਿਚ ਬਾਉਲੀ ਦਾ ਨਿਰਮਾਣ – ਗੁਰੂ ਅਰਜਨ ਦੇਵ ਜੀ ਨੇ ਆਪਣੀ ਲਾਹੌਰ ਯਾਤਰਾ ਦੌਰਾਨ ਡੱਬੀ ਬਾਜ਼ਾਰ ਵਿਚ ਇਕ ਬਾਉਲੀ ਦਾ ਨਿਰਮਾਣ ਕਰਵਾਇਆ । ਇਸ ਬਾਉਲੀ ਦੇ ਨਿਰਮਾਣ ਨਾਲ ਨੇੜੇ ਦੇ ਦੇਸ਼ਾਂ ਦੇ ਸਿੱਖਾਂ ਨੂੰ. ਇਕ ਤੀਰਥ ਸਥਾਨ ਦੀ ਪ੍ਰਾਪਤੀ ਹੋਈ ।
4. ਹਰਿਗੋਬਿੰਦਪੁਰ ਅਤੇ ਛੇਹਰਟਾ ਦੀ ਸਥਾਪਨਾ – ਗੁਰੂ ਜੀ ਨੇ ਆਪਣੇ ਪੁੱਤਰ ਹਰਿਗੋਬਿੰਦ ਦੇ ਜਨਮ ਦੀ ਖ਼ੁਸ਼ੀ ਵਿਚ ਬਿਆਸ ਨਦੀ ਦੇ ਕਿਨਾਰੇ ਹਰਿਗੋਬਿੰਦਪੁਰ ਨਾਂ ਦੇ ਸ਼ਹਿਰ ਦੀ ਸਥਾਪਨਾ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮ੍ਰਿਤਸਰ ਦੇ ਨਜ਼ਦੀਕ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਇਕ ਖੂਹ ਦਾ ਨਿਰਮਾਣ ਕਰਵਾਇਆ ਕਿਉਂਕਿ ਇਸ ਖੂਹ ‘ਤੇ ਛੇ ਹਰਟ ਚਲਦੇ ਸਨ, ਇਸ ਲਈ ਇਸ ਨੂੰ ਛੇਹਰਟਾ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ ।
5. ਕਰਤਾਰਪੁਰ ਦੀ ਨੀਂਹ ਰੱਖਣਾ – ਗੁਰੂ ਜੀ ਨੇ 1593 ਈ: ਵਿਚ ਜਲੰਧਰ ਦੁਆਬ ਵਿਚ ਇਕ ਸ਼ਹਿਰ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਉਨ੍ਹਾਂ ਨੇ ਕਰਤਾਰਪੁਰ ਰੱਖਿਆ । ਇੱਥੇ ਉਨ੍ਹਾਂ ਨੇ ਇਕ ਸਰੋਵਰ ਦਾ ਨਿਰਮਾਣ ਕਰਵਾਇਆਂ ਜੋ ਗੰਗਸਰ ਦੇ ਨਾਂ ਨਾਲ ਪ੍ਰਸਿੱਧ ਹੈ ।
6. ਮਸੰਦ ਪ੍ਰਥਾ ਦਾ ਵਿਕਾਸ – ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀ ਆਮਦਨ ਦਾ 1/10 ਭਾਗ ਦਸਵੰਧ ਜ਼ਰੂਰੀ ਤੌਰ ਤੇ ਮਸੰਦਾਂ ਨੂੰ ਜਮਾਂ ਕਰਾਉਣ । ਮਸੰਦ ਵਿਸਾਖੀ ਤੇ ਇਸ ਰਕਮ ਨੂੰ ਅੰਮ੍ਰਿਤਸਰ ਦੇ ਕੇਂਦਰੀ ਖ਼ਜ਼ਾਨੇ ਵਿਚ ਜਮਾਂ ਕਰਾ ਦਿੰਦੇ ਸਨ । ਰਾਸ਼ੀ ਨੂੰ ਇਕੱਠਾ ਕਰਨ ਲਈ ਉਹ ਆਪਣੇ ਪ੍ਰਤੀਨਿਧੀ ਨਿਯੁਕਤ ਕਰਨ ਲੱਗੇ । ਇਨ੍ਹਾਂ ਨੂੰ ‘ਸੰਗਤੀਆ ਕਹਿੰਦੇ ਸਨ ।
7. ਆਦਿ ਰੀਬ ਸਾਹਿਬ ਦਾ ਸੰਕਲਨ – ਗੁਰੁ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਰ ਕੇ ਸਿੱਖਾਂ ਨੂੰ ਇਕ ਧਾਰਮਿਕ ਗ੍ਰੰਥ ਪ੍ਰਦਾਨ ਕੀਤਾ । ਗੁਰੂ ਜੀ ਨੇ ਰਾਮਸਰ ਵਿਚ “ਆਦਿ ਗ੍ਰੰਥ ਸਾਹਿਬ’ ਦੇ ਸੰਕਲਨ ਦਾ ਕੰਮ ਸ਼ੁਰੂ ਕਰ ਦਿੱਤਾ । ਇਸ ਕੰਮ ਵਿਚ ਭਾਈ ਗੁਰਦਾਸ ਜੀ ਨੇ ਗੁਰੂ ਜੀ ਨੂੰ ਸਹਿਯੋਗ ਦਿੱਤਾ । ਅੰਤ ਵਿਚ 1604 ਈ: ਵਿਚ ਆਦਿ ਗ੍ਰੰਥ ਸਾਹਿਬ ਵਿਚ ਉਨ੍ਹਾਂ ਨੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ, ਫਿਰ ਭਗਤਾਂ ਦੀ ਬਾਣੀ ਅਤੇ ਉਸ ਦੇ ਬਾਅਦ ਭੱਟਾਂ ਦੀ ਬਾਣੀ ਦਾ ਸੰਗ੍ਰਹਿ ਕੀਤਾ ।
8. ਘੋੜਿਆਂ ਦਾ ਵਪਾਰ – ਗੁਰੂ ਜੀ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਪ੍ਰੇਰਿਤ ਕੀਤਾ । ਇਸ ਨਾਲ ਸਿੱਖਾਂ ਨੂੰ ਹੇਠ ਲਿਖੇ ਲਾਭ ਪ੍ਰਾਪਤ ਹੋਏ
- ਉਸ ਸਮੇਂ ਘੋੜਿਆਂ ਦੇ ਵਪਾਰ ਨਾਲ ਬਹੁਤ ਲਾਭ ਹੁੰਦਾ ਸੀ । ਸਿੱਟੇ ਵਜੋਂ ਸਿੱਖ ਲੋਕ ਅਮੀਰ ਹੋ ਗਏ । ਹੁਣ ਉਨ੍ਹਾਂ ਲਈ ਦਸਵੰਧ (1/10) ਦੇਣਾ ਔਖਾ ਨਾ ਰਿਹਾ ।
- ਇਸ ਵਪਾਰ ਨਾਲ ਸਿੱਖਾਂ ਨੂੰ ਘੋੜਿਆਂ ਦੀ ਚੰਗੀ ਪਰਖ ਹੋ ਗਈ । ਇਹ ਗੱਲ ਉਨ੍ਹਾਂ ਲਈ ਸੈਨਾ ਸੰਗਠਨ ਦੇ ਕੰਮਾਂ ਵਿਚ ਬੜੀ ਕੰਮ ਆਈ ।
9. ਧਰਮ ਪ੍ਰਚਾਰਕ ਕੰਮ – ਗੁਰੂ ਅਰਜਨ ਦੇਵ ਜੀ ਨੇ ਧਰਮ ਪ੍ਰਚਾਰ ਰਾਹੀਂ ਵੀ ਅਨੇਕ ਲੋਕਾਂ ਨੂੰ ਆਪਣਾ ਸਿੱਖ ਬਣਾ ਲਿਆ । ਉਨ੍ਹਾਂ ਨੇ ਆਪਣੀਆਂ ਆਦਰਸ਼ ਸਿੱਖਿਆਵਾਂ, ਚੰਗੇ ਵਿਹਾਰ, ਨਿਮਰ ਸੁਭਾਅ ਅਤੇ ਸਹਿਣਸ਼ੀਲਤਾ ਨਾਲ ਅਨੇਕ ਲੋਕਾਂ ਨੂੰ ਪ੍ਰਭਾਵਿਤ ਕੀਤਾ । | ਸੰਖੇਪ ਵਿਚ ਇੰਨਾ ਕਹਿਣਾ ਹੀ ਕਾਫ਼ੀ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਕਾਲ ਵਿੱਚ ਸਿੱਖ ਧਰਮ ਨੇ ਬਹੁਤ ਉੱਨਤੀ ਕੀਤੀ । ਆਦਿ ਗ੍ਰੰਥ ਸਾਹਿਬ ਦੀ ਰਚਨਾ ਹੋਈ, ਤਰਨਤਾਰਨ, ਕਰਤਾਰਪੁਰ ਅਤੇ ਛੇਹਰਟਾ ਹੋਂਦ ਵਿਚ ਆਏ ਅਤੇ ਹਰਿਮੰਦਰ ਸਾਹਿਬ ਸਿੱਖ ਧਰਮ ਦੀ ਸ਼ੋਭਾ ਬਣ ਗਿਆ ।
ਪ੍ਰਸ਼ਨ 6.
ਮਸੰਦ ਪ੍ਰਥਾ ਦਾ ਮੁੱਢ, ਵਿਕਾਸ ਅਤੇ ਫਾਇਦਿਆਂ ਬਾਰੇ ਦੱਸੋ ।
ਉੱਤਰ-
ਆਰੰਭ-ਮਸੰਦ ਪ੍ਰਥਾ ਨੂੰ ਚੌਥੇ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ । ਜਦੋਂ ਗੁਰੂ ਜੀ ਨੇ ਸੰਤੋਖਸਰ ਅਤੇ ਅੰਮ੍ਰਿਤਸਰ ਦੇ ਸਰੋਵਰਾਂ ਦੀ ਖੁਦਾਈ ਆਰੰਭ ਕਰਵਾਈ ਤਾਂ ਉਨ੍ਹਾਂ ਨੂੰ ਬਹੁਤ ਸਾਰੇ ਧਨ ਦੀ ਲੋੜ ਮਹਿਸੂਸ ਹੋਈ । ਇਸ ਲਈ ਉਨ੍ਹਾਂ ਨੇ ਆਪਣੇ ਸੱਚੇ ਚੇਲਿਆਂ ਨੂੰ ਆਪਣੇ ਪੈਰੋਕਾਰਾਂ ਤੋਂ ਚੰਦਾ ਇਕੱਠਾ ਕਰਨ ਲਈ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਭੇਜਿਆ । ਗੁਰੂ ਜੀ ਦੁਆਰਾ ਭੇਜੇ ਗਏ ਇਹ ਲੋਕ ਮਸੰਦ ਅਖਵਾਉਂਦੇ ਸਨ ।
ਵਿਕਾਸ – ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਤਾਂਕਿ ਉਨ੍ਹਾਂ ਨੂੰ ਆਪਣੇ ਉਸਾਰੀ ਦੇ ਕੰਮ ਨੂੰ ਪੂਰਾ ਕਰਨ ਲਈ ਲਗਾਤਾਰ ਅਤੇ ਲਗਪਗ ਨਿਸਚਿਤ ਧਨ ਰਾਸ਼ੀ ਪ੍ਰਾਪਤ ਹੁੰਦੀ ਰਹੇ । ਉਨ੍ਹਾਂ ਨੇ ਹੇਠ ਲਿਖੀਆਂ ਗੱਲਾਂ ਦੁਆਰਾ ਮਸੰਦ ਪ੍ਰਥਾ ਦਾ ਰੂਪ ਨਿਖਾਰਿਆਂ-
- ਗੁਰੂ ਜੀ ਨੇ ਆਪਣੇ ਪੈਰੋਕਾਰਾਂ ਤੋਂ ਭੇਟ ਵਿਚ ਲਈ ਜਾਣ ਵਾਲੀ ਧਨ ਰਾਸ਼ੀ ਨਿਸਚਿਤ ਕਰ ਦਿੱਤੀ । ਹਰੇਕ ਸਿੱਖ ਲਈ ਆਪਣੀ ਆਮਦਨ ਦਾ ਦਸਵਾਂ ਹਿੱਸਾ (ਦਸਵੰਧ) ਹਰ ਸਾਲ ਗੁਰੂ ਦੇ ਲੰਗਰ ਵਿਚ ਦੇਣਾ ਲਾਜ਼ਮੀ ਕਰ ਦਿੱਤਾ ਗਿਆ !
- ਗੁਰੂ ਅਰਜਨ ਦੇਵ ਜੀ ਨੇ ਦਸਵੰਧ ਰਾਸ਼ੀ ਇਕੱਠੀ ਕਰਨ ਲਈ ਆਪਣੇ ਪ੍ਰਤੀਨਿਧ ਨਿਯੁਕਤ ਕੀਤੇ ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ । ਇਹ ਮਸੰਦ ਇਕੱਠੀ ਕੀਤੀ ਗਈ ਧਨ ਰਾਸ਼ੀ ਨੂੰ ਹਰ ਸਾਲ ਵਿਸਾਖੀ ਦੇ ਦਿਨ ਅੰਮ੍ਰਿਤਸਰ ਵਿਚ ਸਥਿਤ ਗੁਰੂ ਜੀ ਦੇ ਖ਼ਜ਼ਾਨੇ ਵਿਚ ਜਮਾਂ ਕਰਾਉਂਦੇ ਸਨ ! ਜਮ੍ਹਾਂ ਕੀਤੀ ਗਈ ਧਨ ਰਾਸ਼ੀ ਦੇ ਬਦਲੇ ਮਸੰਦਾਂ ਨੂੰ ਰਸੀਦ ਦਿੱਤੀ ਜਾਂਦੀ ਸੀ ।
- ਇਨ੍ਹਾਂ ਮਸੰਦਾਂ ਨੇ ਦਸਵੰਧ ਇਕੱਠਾ ਕਰਨ ਲਈ ਅੱਗੇ ਆਪਣੇ ਪ੍ਰਤੀਨਿਧ ਨਿਯੁਕਤ ਕੀਤੇ ਹੋਏ ਸਨ ਜਿਨ੍ਹਾਂ ਨੂੰ ਸੰਗਤੀਆ ਆਖਦੇ ਸਨ । ਸੰਗਤੀਏ ਦੂਰ-ਦੂਰ ਦੇ ਖੇਤਰਾਂ ਤੋਂ ਦਸਵੰਧ ਇਕੱਠਾ ਕਰ ਕੇ ਮਸੰਦਾਂ ਨੂੰ ਦਿੰਦੇ ਸਨ ਜਿਹੜੇ ਉਨ੍ਹਾਂ ਨੂੰ ਗੁਰੂ ਦੇ ਖ਼ਜ਼ਾਨੇ ਵਿਚ ਜਮਾਂ ਕਰਾ ਦਿੰਦੇ ਸਨ ।
- ਮਸੰਦ ਜਾਂ ਸੰਗਤੀਏ ਦਸਵੰਧ ਦੀ ਰਕਮ ਵਿਚੋਂ ਇਕ ਪੈਸਾ ਵੀ ਆਪਣੇ ਕੋਲ ਰੱਖਣਾ ਪਾਪ ਸਮਝਦੇ ਸਨ । ਇਸ ਗੱਲ ਨੂੰ ਸਪੱਸ਼ਟ ਕਰਦੇ ਹੋਏ ਗੁਰੂ ਜੀ ਨੇ ਆਖਿਆ ਸੀ ਕਿ ਜੋ ਕੋਈ ਵੀ ਦਸਵੰਧ ਦੀ ਰਕਮ ਖਾਵੇਗਾ ਉਸ ਨੂੰ ਸਰੀਰਕ ਕਸ਼ਟ ਭੋਗਣਾ ਪਵੇਗਾ ।
- ਇਹ ਮਸੰਦ ਨਾ ਕੇਵਲ ਆਪਣੇ ਖੇਤਰ ਤੋਂ ਦਸਵੰਧ ਇਕੱਠਾ ਕਰਦੇ ਸਨ ਸਗੋਂ ਧਰਮ ਪ੍ਰਚਾਰ ਦਾ ਕੰਮ ਵੀ ਕਰਦੇ ਸਨ । ਮਸੰਦਾਂ ਦੀ ਨਿਯੁਕਤੀ ਕਰਦੇ ਸਮੇਂ ਗੁਰੂ ਜੀ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਸਨ ਕਿ ਉਹ ਉੱਚ ਚਰਿੱਤਰ ਦੇ ਮਾਲਕ ਹੋਣ ਅਤੇ ਸਿੱਖ ਧਰਮ ਵਿਚ ਉਨ੍ਹਾਂ ਨੂੰ ਅਟੁੱਟ ਸ਼ਰਧਾ ਹੋਵੇ ।
ਮਹੱਤਵ – ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ਮਸੰਦ ਪ੍ਰਥਾ ਦਾ ਖ਼ਾਸ ਮਹੱਤਵ ਰਿਹਾ । ਸਿੱਖ ਧਰਮ ਦੇ ਸੰਗਠਨ ਵਿਚ ਇਸ ਪ੍ਰਥਾ ਦੇ ਮਹੱਤਵ ਨੂੰ ਹੇਠ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ-
(1) ਗੁਰੂ ਜੀ ਦੀ ਆਮਦਨ ਹੁਣ ਨਿਸਚਿਤ ਅਤੇ ਲਗਪਗ ਸਥਿਰ ਹੋ ਗਈ । ਆਮਦਨ ਦੇ ਸਥਾਈ ਹੋ ਜਾਣ ਨਾਲ ਗੁਰੂ ਜੀ ਨੂੰ ਆਪਣੇ ਰਚਨਾਤਮਕ ਕੰਮਾਂ ਨੂੰ ਪੂਰਾ ਕਰਨ ਵਿਚ ਬਹੁਤ ਸਹਾਇਤਾ ਮਿਲੀ । ਉਨ੍ਹਾਂ ਦੇ ਇਨ੍ਹਾਂ ਕੰਮਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਕਾਫ਼ੀ ਸਹਾਇਤਾ ਕੀਤੀ ।
(2) ਪਹਿਲਾਂ ਧਰਮ ਪ੍ਰਚਾਰ ਦਾ ਕੰਮ ਮੰਜੀਆਂ ਦੁਆਰਾ ਹੁੰਦਾ ਸੀ । ਇਹ ਮੰਜੀਆਂ ਪੰਜਾਬ ਤਕ ਹੀ ਸੀਮਿਤ ਸਨ | ਪਰ ਗੁਰੂ ਅਰਜਨ ਦੇਵ ਜੀ ਨੇ ਪੰਜਾਬ ਦੇ ਬਾਹਰ ਵੀ ਮਸੰਦਾਂ ਦੀ ਨਿਯੁਕਤੀ ਕੀਤੀ । ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਖੇਤਰ ਵੱਧ ਗਿਆ ।
(3) ਮਸੰਦ ਪ੍ਰਥਾ ਤੋਂ ਪ੍ਰਾਪਤ ਹੋਣ ਵਾਲੀ ਸਥਾਈ ਆਮਦਨ ਨੇ ਗੁਰੂ ਜੀ ਨੂੰ ਆਪਣਾ ਦਰਬਾਰ ਲਾਉਣ ਦੇ ਯੋਗ ਬਣਾ ਦਿੱਤਾ । ਵਿਸਾਖੀ ਦੇ ਦਿਨ ਜਦੋਂ ਦੂਰ-ਦੂਰ ਤੋਂ ਆਉਂਦੇ ਮਸੰਦ ਅਤੇ ਸ਼ਰਧਾਲੂ ਭਗਤ ਗੁਰੂ ਜੀ ਨਾਲ ਭੇਟ ਕਰਨ ਆਉਂਦੇ ਤਾਂ ਉਹ ਬੜੀ ਨਿਮਰਤਾ ਨਾਲ ਗੁਰੂ ਜੀ ਦੇ ਸਨਮੁੱਖ ਸੀਸ ਨਿਵਾਉਂਦੇ ਸਨ । ਉਨ੍ਹਾਂ ਦੇ ਅਜਿਹਾ ਕਰਨ ਨਾਲ ਗੁਰੂ ਜੀ ਦਾ ਦਰਬਾਰ ਅਸਲ ਵਿਚ ਸ਼ਾਹੀ ਦਰਬਾਰ ਜਿਹਾ ਬਣ ਗਿਆ ਅਤੇ ਗੁਰੂ ਜੀ ਨੇ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕਰ ਲਈ ।
ਸੱਚ ਤਾਂ ਇਹ ਹੈ ਕਿ ਇਕ ਵਿਸ਼ੇਸ਼ ਅਵਧੀ ਤਕ ਮਸੰਦ ਪ੍ਰਥਾ ਨੇ ਸਿੱਖ ਧਰਮ ਦੇ ਪ੍ਰਸਾਰ ਵਿਚ ਸ਼ਲਾਘਾਯੋਗ ਯੋਗਦਾਨ ਦਿੱਤਾ ।
ਪ੍ਰਸ਼ਨ 7.
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦਾ ਵਰਣਨ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਬਣੇ । ਉਨ੍ਹਾਂ ਨੇ ਇਕ ਨਵੀਂ ਨੀਤੀ ਨੂੰ ਜਨਮ ਦਿੱਤਾ । ਇਸ ਨੀਤੀ ਦਾ ਮੁੱਖ ਉਦੇਸ਼ ਸਿੱਖਾਂ ਨੂੰ ਸ਼ਾਂਤੀਪ੍ਰਿਆ ਹੋਣ ਦੇ ਨਾਲ-ਨਾਲ ਨਿਡਰ ਅਤੇ ਹੌਸਲੇ ਵਾਲੇ ਬਣਾਉਣਾ ਸੀ । ਗੁਰੂ ਸਾਹਿਬ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-
1. ਰਾਜਸੀ ਚਿੰਨ੍ਹ ਅਤੇ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕਰਨਾ – ਨਵੀਂ ਨੀਤੀ ਤੇ ਚਲਦੇ ਹੋਏ ਗੁਰੂ ਹਰਿਗੋਬਿੰਦ ਜੀ ਨੇ ‘ਸੱਚੇ ਪਾਤਸ਼ਾਹ’ ਦੀ ਉਪਾਧੀ ਧਾਰਨ ਕੀਤੀ ਅਤੇ ਹੋਰ ਅਨੇਕ ਸ਼ਾਹੀ ਚਿੰਨ੍ਹ ਹਿਣ ਕਰਨੇ ਸ਼ੁਰੂ ਕੀਤੇ । ਉਨ੍ਹਾਂ ਨੇ ਹੁਣ ਸ਼ਾਹੀ ਬਸਤਰ ਪਹਿਨਣੇ ਵੀ ਆਰੰਭ ਕਰ ਦਿੱਤੇ ਤੇ ਦੋ ਤਲਵਾਰਾਂ, ਛਤਰ ਅਤੇ ਕਲਗੀ ਵੀ ਧਾਰਨ ਕਰ ਲਈ । ਗੁਰੂ ਜੀ ਹੁਣ ਬਾਦਸ਼ਾਹਾਂ ਵਾਂਗ ਅੰਗ ਰੱਖਿਅਕ ਵੀ ਰੱਖਣ ਲੱਗੇ ।
2. ਮੀਰੀ ਅਤੇ ਪੀਰੀ – ਗੁਰੂ ਹਰਿਗੋਬਿੰਦ ਜੀ ਹੁਣ ਸਿੱਖਾਂ ਦੇ ਅਧਿਆਤਮਕ ਨੇਤਾ ਦੇ ਨਾਲ-ਨਾਲ ਉਨ੍ਹਾਂ ਦੇ ਸੈਨਿਕ ਨੇਤਾ ਵੀ ਬਣ ਗਏ । ਉਹ ਸਿੱਖਾਂ ਦੇ ਪੀਰ ਵੀ ਸਨ ਅਤੇ ਮੀਰ ਵੀ । ਇਨ੍ਹਾਂ ਦੋਹਾਂ ਗੱਲਾਂ ਨੂੰ ਸਪੱਸ਼ਟ ਕਰਦੇ ਹੋਏ ਉਨ੍ਹਾਂ ਨੇ ਪੀਰੀ ਅਤੇ ਮੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ । ਉਨ੍ਹਾਂ ਨੇ ਸਿੱਖਾਂ ਨੂੰ ਕਸਰਤ ਕਰਨ, ਕੁਸ਼ਤੀਆਂ ਲੜਨ, ਸ਼ਿਕਾਰ ਖੇਡਣ ਅਤੇ ਘੋੜਸਵਾਰੀ ਕਰਨ ਦੀ ਪ੍ਰੇਰਨਾ ਦਿੱਤੀ । ਇਸ ਤਰ੍ਹਾਂ ਉਨ੍ਹਾਂ ਨੇ ਸੰਤ ਸਿੱਖਾਂ ਨੂੰ “ਸੰਤ ਸਿਪਾਹੀਆਂ ਦਾ ਰੂਪ ਵੀ ਦੇ ਦਿੱਤਾ ।
3. ਅਕਾਲ ਤਖ਼ਤ ਦੀ ਉਸਾਰੀ – ਗੁਰੂ ਜੀ ਸਿੱਖਾਂ ਨੂੰ ਅਧਿਆਤਮਕ ਸਿੱਖਿਆ ਦੇਣ ਤੋਂ ਬਿਨਾਂ ਸੰਸਾਰਿਕ ਵਿਸ਼ਿਆਂ ਵਿਚ ਵੀ ਉਨ੍ਹਾਂ ਦੀ ਅਗਵਾਈ ਕਰਨਾ ਚਾਹੁੰਦੇ ਸਨ । ਉਹ ਹਰਿਮੰਦਰ ਸਾਹਿਬ ਵਿਚ ਸਿੱਖਾਂ ਨੂੰ ਧਾਰਮਿਕ ਸਿੱਖਿਆ ਦੇਣ ਲੱਗੇ । ਪਰ ਸੰਸਾਰਿਕ ਵਿਸ਼ਿਆਂ ਵਿਚ ਸਿੱਖਾਂ ਦੀ ਅਗਵਾਈ ਕਰਨ ਲਈ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ ਨਵਾਂ ਭਵਨ ਬਣਾਇਆ ਜਿਸ ਦਾ ਨਾਂ ਅਕਾਲ ਤਖ਼ਤ ਈਸ਼ਵਰ ਦੀ ਗੱਦੀ ਰੱਖਿਆ ਗਿਆ ।
4. ਸੈਨਾ ਦਾ ਸੰਗਠਨ – ਗੁਰੂ ਹਰਿਗੋਬਿੰਦ ਜੀ ਨੇ ਆਤਮ-ਰੱਖਿਆ ਲਈ ਇਕ ਸੈਨਾ ਦਾ ਸੰਗਠਨ ਕੀਤਾ । ਇਸ ਸੈਨਾ ਵਿਚ ਅਨੇਕਾਂ ਸ਼ਸਤਰਧਾਰੀ ਸੈਨਿਕ ਅਤੇ ਵਲੰਟੀਅਰ ਸ਼ਾਮਲ ਸਨ । ਮਾਝਾ, ਮਾਲਵਾ ਅਤੇ ਦੋਆਬਾ ਦੇ ਅਨੇਕਾਂ ਯੁੱਧਿਆ ਜਵਾਨ ਗੁਰੂ ਜੀ ਦੀ ਸੈਨਾ ਵਿਚ ਭਰਤੀ ਹੋ ਗਏ । ਉਨ੍ਹਾਂ ਕੋਲ 500 ਅਜਿਹੇ ਵਲੰਟੀਅਰ ਵੀ ਸਨ ਜੋ ਵੇਤਨ ਨਹੀਂ ਲੈਂਦੇ ਸਨ । ਇਹ ਪੰਜ ਜੱਥਿਆਂ ਵਿਚ ਵੰਡੇ ਹੋਏ ਸਨ । ਇਸ ਤੋਂ ਇਲਾਵਾ ਪੈਂਦਾ ਖਾਂ ਨਾਂ ਦੇ ਪਠਾਣ ਦੇ ਅਧੀਨ ਪਠਾਣਾਂ ਦੀ ਇੱਕ ਵੱਖਰੀ ਸੈਨਾ ਸੀ ।
5. ਘੋੜਿਆਂ ਅਤੇ ਸ਼ਸਤਰਾਂ ਦੀ ਭੇਟ – ਗੁਰੂ ਹਰਿਗੋਬਿੰਦ ਜੀ ਨੇ ਆਪਣੀ ਨਵੀਂ ਨੀਤੀ ਨੂੰ ਵਧੇਰੇ ਸਫਲ ਕਰਨ ਲਈ ਇਕ ਹੋਰ ਵਿਸ਼ੇਸ਼ ਕਦਮ ਚੁੱਕਿਆ । ਉਨ੍ਹਾਂ ਨੇ ਸਿੱਖਾਂ ਨੂੰ ਵੀ ਕਿਹਾ ਕਿ ਉਹ ਜਿੱਥੋਂ ਤੀਕ ਸੰਭਵ ਹੋਵੇ ਸ਼ਸਤਰ ਅਤੇ ਘੋੜੇ ਉਪਹਾਰ ਵਿਚ ਭੇਟ ਕਰਨ । ਨਤੀਜੇ ਵਜੋਂ ਗੁਰੂ ਜੀ ਕੋਲ ਕਾਫ਼ੀ ਮਾਤਰਾ ਵਿਚ ਸਮੱਗਰੀ ਇਕੱਠੀ ਹੋ ਗਈ ।
6. ਅੰਮ੍ਰਿਤਸਰ ਦੀ ਕਿਲ੍ਹੇਬੰਦੀ – ਗੁਰੂ ਜੀ ਨੇ ਸਿੱਖਾਂ ਦੀ ਸੁਰੱਖਿਆ ਲਈ ਰਾਮਦਾਸਪੁਰ (ਅੰਮ੍ਰਿਤਸਰ) ਦੇ ਚਾਰੇ ਪਾਸੇ ਦੀਵਾਰ ਬਣਵਾਈ ।ਇਸ ਨਗਰ ਵਿਚ ਇਕ ਕਿਲ੍ਹਾ ਵੀ ਬਣਾਇਆ ਗਿਆ ਸੀ ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ । ਇਸ ਕਿਲ੍ਹੇ ਵਿਚ ਕਾਫ਼ੀ ਮਾਤਰਾ ਵਿਚ ਸੈਨਿਕ ਸਮੱਗਰੀ ਵੀ ਇਕੱਤਰ ਕੀਤੀ ਗਈ ।
7. ਗੁਰੂ ਜੀ ਦੇ ਨਿੱਤ – ਕਰਮ ਵਿਚ ਪਰਿਵਰਤਨ-ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਅਨੁਸਾਰ ਉਨ੍ਹਾਂ ਦੇ ਦਿਨ ਦੇ ਕੰਮਾਂ ਵਿਚ ਕੁਝ ਪਰਿਵਰਤਨ ਆਏ. । ਨਵੇਂ ਨਿਤ-ਨੇਮ ਅਨੁਸਾਰ ਉਹ ਬਾ-ਸਵੇਰੇ ਨਹਾ ਧੋ ਕੇ ਹਰਿਮੰਦਰ ਸਾਹਿਬ ਵਿਚ ਧਾਰਮਿਕ ਉਪਦੇਸ਼ ਦੇਣ ਲਈ ਜਾਂਦੇ ਸਨ ਅਤੇ ਫਿਰ ਆਪਣੇ ਸੈਨਿਕਾਂ ਵਿਚ ਸਵੇਰ ਦਾ ਭੋਜਨ ਵੰਡਦੇ ਸਨ । ਇਸ ਮਗਰੋਂ ਉਹ ਕੁੱਝ ਸਮੇਂ ਲਈ ਆਰਾਮ ਕਰ ਕੇ ਸ਼ਿਕਾਰ ਲਈ ਜਾਂਦੇ ਸਨ । ਅਬਦੁੱਲ ਅਤੇ ਨੱਥਾ ਮੱਲ ਨੂੰ ਉੱਚੇ ਸੁਰ ਵਿਚ ਵੀਰ ਰਸੀ ਵਾਰਾਂ ਗਾਉਣ ਲਈ ਨਿਯੁਕਤ ਕੀਤਾ । ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਵਿਚ ਨਵੀਂ ਚੇਤਨਾ ਅਤੇ ਨਵਾਂ ਉਤਸ਼ਾਹ ਭਰਿਆ ।
8. ਆਤਮ – ਰੱਖਿਆ ਦੀ ਭਾਵਨਾ-ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਆਤਮ-ਰੱਖਿਆ ਦੀ ਭਾਵਨਾ ‘ਤੇ ਆਧਾਰਿਤ ਸੀ । ਉਹ ਸੈਨਿਕ ਸ਼ਕਤੀ ਦੁਆਰਾ ਨਾ ਤਾਂ ਕਿਸੇ ਇਲਾਕੇ ‘ਤੇ ਕਬਜ਼ਾ ਕਰਨ ਦੇ ਪੱਖ ਵਿਚ ਸਨ ਅਤੇ ਨਾ ਹੀ ਉਹ ਕਿਸੇ ‘ਤੇ ਜ਼ਬਰਦਸਤੀ ਹਮਲਾ ਕਰਨ ਦੇ ਹੱਕ ਵਿਚ ਸਨ । ਉਨ੍ਹਾਂ ਨੇ ਮੁਗਲਾਂ ਦੇ ਵਿਰੁੱਧ ਅਨੇਕਾਂ ਯੁੱਧ ਕੀਤੇ ਪਰ ਇਨ੍ਹਾਂ ਯੁੱਧਾਂ ਦਾ ਉਦੇਸ਼ ਮੁਗ਼ਲਾਂ ਤੋਂ ਦੇਸ਼ ਖੋਹਣਾ ਨਹੀਂ ਸੀ, ਸਗੋਂ ਉਨ੍ਹਾਂ ਤੋਂ ਆਪਣੀ ਰੱਖਿਆ ਕਰਨਾ ਸੀ ।
ਪ੍ਰਸ਼ਨ 8.
ਨਵੀਂ ਨੀਤੀ ਤੋਂ ਬਿਨਾਂ ਗੁਰੂ ਹਰਿਗੋਬਿੰਦ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਹੋਰ ਕੀ-ਕੀ ਕੰਮ ਕੀਤੇ ?
ਉੱਤਰ-
ਗੁਰੂ ਹਰਿਗੋਬਿੰਦ ਜੀ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਸਪੁੱਤਰ ਸਨ । ਉਨ੍ਹਾਂ ਦਾ ਜਨਮ ਜੂਨ, 1595 ਈ: ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਪਿੰਡ ਵਡਾਲੀ ਵਿਚ ਹੋਇਆ ਸੀ । ਆਪਣੇ ਪਿਤਾ ਜੀ ਦੀ ਸ਼ਹੀਦੀ ‘ਤੇ 1606 ਈ: ਵਿਚ ਉਹ ਗੁਰਗੱਦੀ ‘ਤੇ ਬੈਠੇ ਅਤੇ 1645 ਈ: ਤਕ ਸਿੱਖ ਧਰਮ ਦੀ ਸਫਲਤਾ-ਪੂਰਵਕ ਅਗਵਾਈ ਕੀਤੀ । ਇਸ ਸੰਬੰਧ ਵਿਚ ਗੁਰੂ ਸਾਹਿਬ ਦੁਆਰਾ ਕੀਤੇ ਗਏ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਗੁਰੂ ਹਰਿਗੋਬਿੰਦ ਜੀ ਦਾ ਕੀਰਤਪੁਰ ਵਿਚ ਨਿਵਾਸ – ਕਹਿਲੂਰ ਦਾ ਰਾਜਾ ਕਲਿਆਣ ਚੰਦ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਭਗਤ ਸੀ, ਨੇ ਗੁਰੂ ਜੀ ਨੂੰ ਕੁੱਝ ਜ਼ਮੀਨ ਭੇਟਾ ਕੀਤੀ । ਉਸੇ ਧਰਤੀ ‘ਤੇ ਗੁਰੂ ਸਾਹਿਬ ਨੇ ਕੀਰਤਪੁਰ ਨਗਰ ਦਾ ਨਿਰਮਾਣ ਕਰਵਾਇਆ । 1635 ਈ: ਵਿਚ ਗੁਰੂ ਜੀ ਨੇ ਇਸ ਸ਼ਹਿਰ ਵਿਚ ਨਿਵਾਸ ਕਰ ਲਿਆ ।ਉਨ੍ਹਾਂ ਨੇ ਆਪਣੇ ਜੀਵਨ ਦੇ ਅੰਤਿਮ ਦਸ ਸਾਲ ਧਰਮ ਦਾ ਪ੍ਰਚਾਰ ਕਰਦਿਆਂ ਇੱਥੇ ਹੀ ਬਤੀਤ ਕੀਤੇ ।
2. ਗੁਰੂ ਹਰਿਗੋਬਿੰਦ ਜੀ ਦੀਆਂ ਧਾਰਮਿਕ ਯਾਤਰਾਵਾਂ – ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਦੇ ਮੁਗਲ ਸਮਰਾਟ ਜਹਾਂਗੀਰ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਹੋ ਗਏ ਸਨ । ਇਸ ਸ਼ਾਂਤੀ ਕਾਲ ਸਮੇਂ ਗੁਰੂ ਜੀ ਨੇ ਧਰਮ ਪ੍ਰਚਾਰ ਲਈ ਯਾਤਰਾਵਾਂ ਕੀਤੀਆਂ । ਸਭ ਤੋਂ ਪਹਿਲਾਂ ਉਹ ਅੰਮ੍ਰਿਤਸਰ ਤੋਂ ਚੱਲ ਕੇ ਲਾਹੌਰ ਗਏ । ਉੱਥੇ ਆਪ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਡੇਰਾ ਸਾਹਿਬ ਬਣਵਾਇਆ | ਲਾਹੌਰ ਤੋਂ ਗੁਰੂ ਜੀ ਗੁੱਜਰਾਂਵਾਲਾ ਅਤੇ ਭਿੰਬਰ (ਗੁਜਰਾਤ ਤੋਂ ਹੁੰਦੇ ਹੋਏ ਕਸ਼ਮੀਰ ਪੁੱਜੇ । ਇੱਥੇ ਆਪ ਨੇ ਸੰਗਤ ਦੀ ਸਥਾਪਨਾ ਕੀਤੀ ਅਤੇ ਭਾਈ ਸੇਵਾ ਦਾਸ ਨੂੰ ਉਸ ਸੰਗਤ ਦਾ ਮੁਖੀ ਨਿਯੁਕਤ ਕੀਤਾ ।
ਗੁਰੂ ਹਰਿਗੋਬਿੰਦ ਜੀ ਨਨਕਾਣਾ ਸਾਹਿਬ ਵੀ ਗਏ ।ਉੱਥੋਂ ਪਰਤ ਕੇ ਉਨ੍ਹਾਂ ਨੇ ਕੁੱਝ ਸਮਾਂ ਅੰਮ੍ਰਿਤਸਰ ਬਿਤਾਇਆ ।ਉਹ ਉੱਤਰ ਪ੍ਰਦੇਸ਼ ਵਿਚ ਨਾਨਕਮੱਤੇ (ਗੋਰਖਮੱਤਾ) ਵੀ ਗਏ । ਗੁਰੂ ਜੀ ਦੀ ਰਾਜਸੀ ਸ਼ਾਨ ਦੇਖ ਕੇ ਉੱਥੋਂ ਦੇ ਯੋਗੀ ਨਾਨਕਮੱਤਾ ਛੱਡ ਕੇ ਦੌੜ ਗਏ । ਉੱਥੋਂ ਮੁੜਦੀ ਵਾਰੀ ਗੁਰੂ ਜੀ ਪੰਜਾਬ ਦੇ ਮਾਲਵਾ ਖੇਤਰ ਵਿਚ ਵੀ ਗਏ ।ਤਖਤੂਪੁਰਾ, ਡਰੌਲੀ ਭਾਈ (ਫਿਰੋਜ਼ਪੁਰ ਵਿਖੇ ਕੁਝ ਸਮਾਂ ਠਹਿਰ ਕੇ ਗੁਰੂ ਜੀ ਮੁੜ ਅੰਮਿਤਸਰ ਚਲੇ ਗਏ ।
3. ਵੱਖ-ਵੱਖ ਥਾਂਵਾਂ ਤੇ ਧਰਮ ਪ੍ਰਚਾਰਕ ਭੇਜਣੇ – ਗੁਰੂ ਹਰਿਗੋਬਿੰਦ ਜੀ 1635 ਈ: ਤਕ ਯੁੱਧਾਂ ਵਿਚ ਰੁੱਝੇ ਰਹੇ । ਇਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸਿੱਖ ਧਰਮ ਦੇ ਪ੍ਰਚਾਰ ਦੀ ਦੇਖ-ਭਾਲ ਲਈ ਨਿਯੁਕਤ ਕਰ ਦਿੱਤਾ ਸੀ । ਬਾਬਾ ਗੁਰਦਿੱਤਾ ਜੀ ਨੇ ਅੱਗੇ ਸਿੱਖ ਧਰਮ ਦੇ ਪ੍ਰਚਾਰ ਲਈ ਚਾਰ ਮੁੱਖ ਪ੍ਰਚਾਰਕ ਅਲਮਸਤ, ਫੂਲ, ਗੈਂਡਾ ਅਤੇ ਬਲੂ ਹਸਨਾ ਨਿਯੁਕਤ ਕੀਤੇ । ਇਨ੍ਹਾਂ ਪ੍ਰਚਾਰਕਾਂ ਤੋਂ ਇਲਾਵਾ ਗੁਰੂ ਹਰਿਗੋਬਿੰਦ ਜੀ ਨੇ ਭਾਈ ਬਿਧੀ ਚੰਦ ਨੂੰ ਬੰਗਾਲ ਵਿਚ ਅਤੇ ਭਾਈ . ਗੁਰਦਾਸ ਨੂੰ ਕਾਬਲ ਅਤੇ ਉਸ ਤੋਂ ਪਿੱਛੋਂ ਬਨਾਰਸ ਵਿਚ ਧਰਮ-ਪ੍ਰਚਾਰ ਲਈ ਭੇਜਿਆ ।
4. ਹਰਿਰਾਇ ਨੂੰ ਉੱਤਰਾਧਿਕਾਰੀ ਬਣਾਉਣਾ – ਜਦੋਂ ਹਰਿਗੋਬਿੰਦ ਜੀ ਨੇ ਦੇਖਿਆ ਕਿ ਉਨ੍ਹਾਂ ਦਾ ਅੰਤ ਸਮਾਂ ਨੇੜੇ ਆ ਰਿਹਾ ਹੈ ਤਾਂ ਉਨ੍ਹਾਂ ਨੇ ਆਪਣੇ ਪੋਤਰੇ ਹਰਿਰਾਇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ) ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ ।
ਪ੍ਰਸ਼ਨ 9.
ਸਿੱਖ ਧਰਮ ਦੇ ਵਿਕਾਸ ਲਈ ਗੁਰੂ ਹਰਿਰਾਇ ਜੀ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਹਰਿਰਾਇ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ । ਉਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਸੰਭਾਲੀ । ਉਹ ਸੁਭਾਅ ਤੋਂ ਨਰਮ ਦਿਲ ਅਤੇ ਸ਼ਾਂਤੀ ਪਸੰਦ ਵਿਅਕਤੀ ਸਨ । ਉਨ੍ਹਾਂ ਦੇ ਗੁਰੂ ਕਾਲ (1645-1661) ਵਿਚ ਸਿੱਖ ਧਰਮ ਦੇ ਵਿਕਾਸ ਦਾ ਵਰਣਨ ਇਸ ਤਰ੍ਹਾਂ ਹੈ-
1. ਸਿੱਖ ਧਰਮ ਦੇ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ-ਗੁਰੂ ਹਰਿਰਾਇ ਜੀ ਨੇ ਯੁੱਧ ਨੀਤੀ ਨੂੰ ਤਿਆਗ ਦਿੱਤਾ ਅਤੇ ਸਦਾ ਸ਼ਾਂਤੀ ਦੀ ਨੀਤੀ ਦੀ ਪੈਰਵੀ ਕੀਤੀ । ਉਹ ਜ਼ਿੰਦਗੀ ਭਰ ਗੁਰੂ ਨਾਨਕ ਦੇਵ ਜੀ ਦੇ ਪਦ-ਚਿੰਨ੍ਹਾਂ ‘ਤੇ ਤੁਰੇ । ਉਨ੍ਹਾਂ ਨੇ ਵਧੇਰੇ ਸਮਾਂ ਕੀਰਤਪੁਰ ਸਾਹਿਬ ਵਿਚ ਗੁਜ਼ਾਰਿਆ । ਉਨ੍ਹਾਂ ਨੇ ਸਿੱਖ ਧਰਮ ਦਾ ਖ਼ੂਬ ਪ੍ਰਚਾਰ ਕੀਤਾ । ਉਹ ਲੋਕਾਂ ਨੂੰ ਧਾਰਮਿਕ ਜੀਵਨ ਬਤੀਤ ਕਰਨ ਦੇ ਲਈ ਪ੍ਰੇਰਿਤ ਕਰਦੇ ਸਨ ਅਤੇ ਉਨ੍ਹਾਂ ਨੂੰ ਚੰਗੇ ਰਸਤੇ ‘ਤੇ ਚੱਲਣ ਦੀ ਸਿੱਖਿਆ ਦਿੰਦੇ ਸਨ । ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਹੇਠ ਲਿਖੇ ਕੰਮ ਕੀਤੇ-
(1) ਉਹ ਪ੍ਰਤੀ ਦਿਨ ਸਵੇਰੇ ਅਤੇ ਸ਼ਾਮ ਧਰਮ ਸਭਾਵਾਂ ਕਰ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ । ਉਹ ਲੋਕਾਂ ਨੂੰ ਧਾਰਮਿਕ ਜੀਵਨ ਬਤੀਤ ਕਰਨ ਦੇ ਲਈ ਉਤਸ਼ਾਹਿਤ ਕਰਦੇ ਸਨ ।
(2) ਉਨ੍ਹਾਂ ਨੇ ਅਨੇਕਾਂ ਲੋਕਾਂ ਨੂੰ ਸਿੱਖ ਧਰਮ ਦੇ ਪੈਰੋਕਾਰ ਬਣਾਇਆ । ਉਨ੍ਹਾਂ ਦੇ ਨਵੇਂ ਚੇਲਿਆਂ ਵਿਚ ਪ੍ਰਮੁੱਖ ਵਿਅਕਤੀਆਂ ,, ਦੇ ਨਾਂ ਸਨ-ਬੈਰਾਗੀ ਭਗਤ ਗੀਰ, ਭਾਈ ਸੰਗਤੀਆ, ਭਾਈ ਗੋਂਦਾ ਅਤੇ ਭਾਈ ਭਗਤੂ ।
(3) ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਥਾਂ-ਥਾਂ ‘ਤੇ ਪ੍ਰਚਾਰਕ ਭੇਜੇ । ਉਨ੍ਹਾਂ ਨੇ “ਭਗਤ ਰ ਨਾਂ ਦੇ ਇਕ ਬੈਰਾਗੀ ਸਾਧੂ ਨੂੰ ਆਪਣਾ ਚੇਲਾ ਬਣਾ ਲਿਆ । ਗੁਰੂ ਜੀ ਨੇ ਉਸ ਦਾ ਨਾਂ ਭਗਤ ਭਗਵਾਨ ਰੱਖਿਆ ਅਤੇ ਪੂਰਬ ਵਿਚ ਧਰਮ ਪ੍ਰਚਾਰ ਦਾ ਕੰਮ ਉਸ ਨੂੰ ਹੀ ਸੌਂਪ ਦਿੱਤਾ । ਉਹ ਇੰਨਾ ਪ੍ਰਭਾਵਸ਼ਾਲੀ ਪ੍ਰਚਾਰਕ ਸਿੱਧ ਹੋਇਆ ਕਿ ਉਸ ਨੇ ਭਾਰਤ ਵਿਚ ਲਗਪਗ 360 ਗੱਦੀਆਂ ਸਥਾਪਿਤ ਕੀਤੀਆਂ । ਇਨ੍ਹਾਂ ਵਿਚੋਂ ਕੁਝ ਗੱਦੀਆਂ ਅੱਜ ਵੀ ਮੌਜੂਦ ਹਨ । ਗੁਰੂ ਹਰਿਰਾਇ ਜੀ ਆਪ ਵੀ ਧਰਮ ਦੇ ਪ੍ਰਚਾਰ ਲਈ ਪੰਜਾਬ ਵਿਚ ਕਈ ਥਾਂਵਾਂ ‘ਤੇ ਗਏ ਅਤੇ ਉਨ੍ਹਾਂ ਉੱਥੇ ਕਈ ਪੈਰੋਕਾਰ ਬਣਾਏ । ਉਨ੍ਹਾਂ ਮੁੱਖ ਰੂਪ ਵਿਚ ਕਰਤਾਰਪੁਰ, ਮੁਕੰਦਪੁਰ (ਜਲੰਧਰ), ਦੁਸਾਂਝ ਅਤੇ ਮਾਲਵਾ ਵਿਚ ਧਰਮ ਪ੍ਰਚਾਰ ਦਾ ਕੰਮ ਕੀਤਾ । ਇਸ ਤਰ੍ਹਾਂ ਗੁਰੂ ਹਰਿਰਾਇ ਜੀ ਦੇ ਕਾਲ ਵਿਚ ਸਿੱਖ ਧਰਮ ਦੇ ਪ੍ਰਚਾਰ ਵਿਚ ਬਹੁਤ ਉੱਨਤੀ ਹੋਈ ।
2. ਫੂਲ ਅਤੇ ਉਸ ਦੇ ਪਰਿਵਾਰ ਨੂੰ ਅਸ਼ੀਰਵਾਦ ਦੇਣਾ – ਗੁਰੂ ਹਰਿਰਾਇ ਜੀ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਇਕ ਵਾਰ ਮਾਲਵਾ ਦੇ ਇਕ ਪਿੰਡ ਨਥਾਣਾ (Nathana) ਵਿਚ ਗਏ ।ਉੱਥੇ ਉਨ੍ਹਾਂ ਨੇ ਫੁਲ ਨਾਂ ਦੇ ਇਕ ਗੁੰਗੇ ਬੱਚੇ ਨੂੰ ਅਸ਼ੀਰਵਾਦ ਦਿੱਤਾ ਕਿ ਉਹ ਬਹੁਤ ਧਨਵਾਨ ਅਤੇ ਪ੍ਰਸਿੱਧ ਵਿਅਕਤੀ ਬਣੇਗਾ ਅਤੇ ਇਸ ਦੀ ਸੰਤਾਨ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ । ਇਸ ਤੋਂ ਇਲਾਵਾ ਉਹ ਕਈ ਪੀੜੀਆਂ ਤਕ ਰਾਜ ਕਰਨਗੇ ਅਤੇ ਜਿੰਨੀ ਗੁਰੂ ਜੀ ਦੀ ਸੇਵਾ ਕਰਨਗੇ, ਓਨੀ ਹੀ ਉਨ੍ਹਾਂ ਦੀ ਇੱਜ਼ਤ ਵਧੇਗੀ । ਗੁਰੂ ਜੀ ਦੀ ਭਵਿੱਖਬਾਣੀ ਸੱਚੀ ਨਿਕਲੀ । ਫੂਲ ਦੀ ਸੰਤਾਨ ਨੇ ਨਾਭਾ, ਜੀਂਦ ਅਤੇ ਪਟਿਆਲਾ ਦੇ ਰਾਜਾਂ ‘ਤੇ ਰਾਜ ਕੀਤਾ ।
3. ਦਾਰਾ ਨੂੰ ਆਸ਼ੀਰਵਾਦ – ਗੁਰੂ ਹਰਿਰਾਇ ਜੀ ਬਹੁਤ ਸ਼ਾਂਤੀਖਿਆ ਵਿਅਕਤੀ ਸਨ ਅਤੇ ਲੜਾਈ ਝਗੜੇ ਤੋਂ ਦੂਰ ਹੀ ਰਹਿਣਾ ਚਾਹੁੰਦੇ ਸਨ । ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਦੇ ਨਾਲ ਉਨ੍ਹਾਂ ਦੇ ਮਿੱਤਰਤਾਪੂਰਨ ਸੰਬੰਧ ਸਨ । 1658 ਈ: ਵਿਚ ਸ਼ਾਹਜਹਾਂ ਦੇ ਪੁੱਤਰਾਂ ਵਿਚ ਸਿੰਘਾਸਨ ਪ੍ਰਾਪਤੀ ਦੇ ਲਈ ਯੁੱਧ ਸ਼ੁਰੂ ਹੋ ਗਿਆ । ਇਸ ਵਿਚ ਔਰੰਗਜ਼ੇਬ ਦੀ ਜਿੱਤ ਹੋਈ ਅਤੇ ਦਾਰਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ । ਦਾਰਾ ਆਪਣੇ ਬੱਚਿਆਂ ਸਮੇਤ ਪੰਜਾਬ ਵਲ ਭੱਜ ਨਿਕਲਿਆ । ਦਾਰਾ ਗੁਰੂ ਜੀ ਦਾ ਜਾਣਕਾਰ ਸੀ । ਇਸ ਲਈ ਉਹ ਗੁਰੂ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਉਨ੍ਹਾਂ ਤੋਂ ਸਹਾਇਤਾ ਲੈਣ ਦੇ ਲਈ ਉਨ੍ਹਾਂ ਦੇ ਕੋਲ ਗਿਆ । ਗੁਰੂ ਜੀ ਬਹੁਤ ਸ਼ਾਂਤੀਪਿਆ ਵਿਅਕਤੀ ਸਨ, ਇਸ ਲਈ ਉਹ ਦਾਰਾ ਨੂੰ ਸੈਨਿਕ ਸਹਾਇਤਾ ਨਹੀਂ ਦੇ ਸਕਦੇ ਸਨ । ਇਸ ਲਈ ਉਨ੍ਹਾਂ ਨੇ ਦਾਰਾ ਨੂੰ ਕੇਵਲ ਅਸ਼ੀਰਵਾਦ ਹੀ ਦਿੱਤਾ ।
4. ਗੁਰੂ ਹਰਿਰਾਇ ਜੀ ਦਾ ਦਿੱਲੀ ਬੁਲਾਇਆ ਜਾਣਾ – ਮੁਗ਼ਲ ਬਾਦਸ਼ਾਹ ਔਰੰਗਜ਼ੇਬ ਗੁਰੂ ਹਰਿਰਾਇ ਵਲੋਂ ਦਾਰਾ ਸ਼ਿਕੋਹ ਨੂੰ ਸਹਾਇਤਾ ਦੇ ਬਾਰੇ ਵਿਚ ਜਾਣਨਾ ਚਾਹੁੰਦਾ ਸੀ । ਇਸ ਲਈ ਉਸ ਨੇ ਗੁਰੂ ਜੀ ਨੂੰ ਦਿੱਲੀ ਬੁਲਵਾ ਲਿਆ ਗੁਰੂ ਜੀ ਨੇ ਆਪ ਜਾਣ ਦੀ ਬਜਾਇ ਆਪਣੇ ਪੁੱਤਰ ਰਾਮ ਰਾਇ ਨੂੰ ਔਰੰਗਜ਼ੇਬ ਦੇ ਦਰਬਾਰ ਵਿਚ ਭੇਜ ਦਿੱਤਾ | ਔਰੰਗਜ਼ੇਬ ਨੇ ਰਾਮ ਰਾਇ ਨੂੰ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਰਾਮ ਰਾਇ ਨੇ ਬਹੁਤ ਯੋਗਤਾਪੂਰਨ ਉੱਤਰ ਦਿੱਤਾ । ਔਰੰਗਜ਼ੇਬ ਇਹ ਸਿੱਧ ਕਰਨਾ ਚਾਹੁੰਦਾ ਸੀ ਕਿ ਕੁਝ ਗੱਲਾਂ ਗੁਰੂ ਗ੍ਰੰਥ ਸਾਹਿਬ ਵਿਚ ਮੁਸਲਮਾਨਾਂ ਦੇ ਵਿਰੁੱਧ ਲਿਖੀਆਂ ਹੋਈਆਂ ਹਨ । ਇਸੇ ਉਦੇਸ਼ ਨਾਲ ਉਸ ਨੇ ਗੁਰੂ ਨਾਨਕ ਦੇਵ ਜੀ ਦੀ ‘ਆਸਾ ਦੀ ਵਾਰ’ ਦੇ ਇਕ ਸਲੋਕ ਵਲ ਇਸ਼ਾਰਾ ਕੀਤਾ ਜਿਸ ਦਾ ਅਰਥ ਇਸ ਤਰ੍ਹਾਂ ਹੈ ਮੁਸਲਮਾਨ ਦੀ ਮਿੱਟੀ ਘੁਮਿਆਰ ਦੇ ਭੱਠੇ ਵਿਚ ਆ ਕੇ ਬਲ ਸਕਦੀ ਹੈ ਕਿਉਂਕਿ ਉਹ ਇਸੇ ਨਾਲ ਭਾਂਡੇ ਅਤੇ ਇੱਟਾਂ ਬਣਾਉਂਦਾ ਹੈ : ਜਿਵੇਂ-ਜਿਵੇਂ ਇਹ ਬਲਦੀ ਹੈ ਉਹ ਚੀਕਦੀ ਹੈ ।
ਰਾਮਰਾਇ ਨੇ ਚਤੁਰਾਈ ਵਿਖਾਉਂਦੇ ਹੋਏ ਜਾਣ-ਬੁਝ ਕੇ ਕੁਝ ਸ਼ਬਦ ਬਦਲ ਦਿੱਤੇ । ਰਾਮਰਾਇ ਨੇ ਔਰੰਗਜ਼ੇਬ ਨੂੰ ਦੱਸਿਆ ਕਿ ਸਲੋਕ ਵਿਚ ਮੁਸਲਮਾਨ ਸ਼ਬਦ ਭੁੱਲ ਨਾਲ ਲਿਖਿਆ ਗਿਆ ਹੈ । ਅਸਲ ਵਿਚ ਇਹ ਸ਼ਬਦ ਬੇਈਮਾਨ ਹੈ । ਜਦੋਂ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਏ । ਉਨ੍ਹਾਂ ਨੇ ਰਾਮਰਾਇ ਦੇ ਵਿਸ਼ੇ ਵਿਚ ਇਹ ਘੋਸ਼ਣਾ ਕੀਤੀ ਕਿ ਅਜਿਹੇ ਡਰਪੋਕ ਨੂੰ ਗੁਰੂ ਗੱਦੀ ‘ਤੇ ਬੈਠਣ ਦਾ ਕੋਈ ਹੱਕ ਨਹੀਂ ਹੈ ।
5. ਹਰਿਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨਾ – ਜਦੋਂ ਗੁਰੂ ਹਰਿਰਾਇ ਜੀ ਨੂੰ ਰਾਮਰਾਇ ਦੀ ਕਾਇਰਤਾ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਰਾਮਰਾਇ ਨੂੰ ਗੁਰਗੱਦੀ ਤੋਂ ਵਾਂਝੇ ਕਰ ਦਿੱਤਾ । ਉਨ੍ਹਾਂ ਨੇ ਆਪਣੇ ਪੰਜ ਸਾਲਾਂ ਦੇ ਪੁੱਤਰ ਹਰਿਕ੍ਰਿਸ਼ਨ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ | ਲਗਪਗ ਸਤਾਰਾਂ ਸਾਲ ਤਕ ਗੁਰਗੱਦੀ ਸੰਭਾਲਣ ਦੇ ਬਾਅਦ 6 ਅਕਤੂਬਰ, 1661 ਈ: ਵਿਚ ਗੁਰੂ ਹਰਿਰਾਇ ਜੀ ਜੋਤੀ-ਜੋਤ ਸਮਾ ਗਏ ।
ਪ੍ਰਸ਼ਨ 10.
ਗੁਰੂ ਹਰਿਕ੍ਰਿਸ਼ਨ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ-
ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ, 1656 ਈ: ਵਿਚ ਕੀਰਤਪੁਰ ਸਾਹਿਬ ਵਿਚ ਹੋਇਆ । ਉਨ੍ਹਾਂ ਦੀ ਮਾਤਾ ਦਾ ਨਾਂ ਸੁਲੱਖਣੀ ਅਤੇ ਉਨ੍ਹਾਂ ਦੇ ਪਿਤਾ ਦਾ ਨਾਂ ਗੁਰੂ ਹਰਿਰਾਇ ਜੀ ਸੀ । ਉਹ 1661 ਈ: ਵਿਚ ਸਿੱਖਾਂ ਦੇ ਅੱਠਵੇਂ ਗੁਰੂ ਬਣੇ । ਇਸ ਸਮੇਂ ਉਨ੍ਹਾਂ ਦੀ ਉਮਰ ਕੇਵਲ ਪੰਜ ਸਾਲ ਦੀ ਸੀ । ਬਾਲ ਅਵਸਥਾ ਹੋਣ ਦੇ ਕਾਰਨ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਾਲ ਗੁਰੂ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਦੇ ਗੁਰੂ ਕਾਲ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਰਾਮ ਰਾਇ ਦਾ ਵਿਰੋਧ – ਗੁਰੂ ਹਰਿਕ੍ਰਿਸ਼ਨ ਜੀ ਨੂੰ ਆਪਣੇ ਸੁਆਰਥੀ ਭਰਾ ਰਾਮਰਾਇ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ । ਰਾਮ ਰਾਇ ਸੱਤਵੇਂ ਗੁਰੂ ਹਰਿਰਾਇ ਜੀ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਗੁਰ-ਗੱਦੀ ‘ਤੇ ਆਪਣਾ ਅਧਿਕਾਰ ਸਮਝਦਾ ਸੀ । ਉਹ ਕਿਸੇ ਵੀ ਮੁੱਲ ‘ਤੇ ਗੁਰਗੱਦੀ ਦਾ ਹੱਕ ਗੁਆਉਣਾ ਨਹੀਂ ਚਾਹੁੰਦਾ ਸੀ । ਇਸ ਲਈ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਨਿਆਂ ਦੀ ਮੰਗ ਕੀਤੀ । ਔਰੰਗਜ਼ੇਬ ਉਸ ਸਮੇਂ ਵਿਦਰੋਹ ਦਬਾਉਂਣ ਵਿਚ ਲੱਗਾ ਹੋਇਆ ਸੀ । ਇਸ ਲਈ ਉਹ ਇਸ ਪਾਸੇ ਕੋਈ ਖ਼ਾਸ ਧਿਆਨ ਨਾ ਦੇ ਸਕਿਆ । ਪਰ ਕੁਝ ਸਮੇਂ ਬਾਅਦ ਉਸ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਆਉਣ ਲਈ ਸੱਦਾ ਭੇਜਿਆ ।
2. ਗੁਰੂ ਜੀ ਦਿੱਲੀ ਵਿਖੇ – ਗੁਰੂ ਹਰਿਕ੍ਰਿਸ਼ਨ ਜੀ ਰਸਤੇ ਵਿਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਦਿੱਲੀ ਪਹੁੰਚੇ ਅਤੇ ਮਿਰਜ਼ਾ ਰਾਜਾ ਜੈ ਸਿੰਘ ਦੇ ਘਰ ਠਹਿਰੇ 1 ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਦੀ ਸੂਝ-ਬੂਝ ਦੇਖਣ ਲਈ ਆਪਣੀ ਮਹਾਰਾਣੀ ਨੂੰ ਇਕ ਦਾਸੀ ਦੇ ਕੱਪੜੇ ਪਹਿਨਾ ਕੇ ਹੋਰਨਾਂ ਦਾਸੀਆਂ ਵਿਚਕਾਰ ਬਿਠਾ ਦਿੱਤਾ । ਤਦ ਗੁਰੂ ਜੀ ਨੂੰ ਮਹਾਰਾਣੀ ਦੀ ਗੋਦੀ ਵਿਚ ਬੈਠਣ ਲਈ ਕਿਹਾ ਗਿਆ । ਗੁਰੂ ਜੀ ਨੇ ਸਾਰੀਆਂ ਔਰਤਾਂ ਦੇ ਚਿਹਰਿਆਂ ਨੂੰ ਧਿਆਨ ਨਾਲ ਦੇਖਿਆ ਅਤੇ ਮਹਾਰਾਣੀ ਨੂੰ ਪਛਾਣ ਗਏ । ਉਹ ਝਟ ਨਾਲ ਉਸਦੀ ਗੋਦੀ ਵਿਚ ਜਾ ਬੈਠੇ । ਰਾਜਾ ਜੈ ਸਿੰਘ ਗੁਰੂ ਸਾਹਿਬ ਜੀ ਦੀ ਸੂਝ-ਬੂਝ ਤੋਂ ਬਹੁਤ ਪ੍ਰਭਾਵਿਤ ਹੋਇਆ | ਇਸ ਸਥਾਨ ‘ਤੇ ਅੱਜ-ਕਲ੍ਹ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ।
3. ਜੋਤੀ-ਜੋਤ ਸਮਾਉਣਾ – ਉਨੀਂ ਦਿਨੀਂ ਦਿੱਲੀ ਵਿਚ ਚੇਚਕ ਤੇ ਹੈਜ਼ੇ ਦੀਆਂ ਬਿਮਾਰੀਆਂ ਫੈਲੀਆਂ ਹੋਈਆਂ ਸਨ । ਗੁਰੂ ਜੀ ਨੇ ਬਿਮਾਰਾਂ ਤੇ ਲੋੜਵੰਦਾਂ ਦੀ ਅਣਥੱਕ ਸੇਵਾ ਕੀਤੀ ਪਰ ਗੁਰੂ ਜੀ ਨੂੰ ਚੇਚਕ ਦੇ ਭਿਆਨਕ ਰੋਗ ਨੇ ਜਕੜ ਲਿਆ । ਉਨ੍ਹਾਂ ਨੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ । ਉਹ ਕੇਵਲ ‘ਬਾਬਾ ਬਕਾਲਾ’ ਸ਼ਬਦ ਕਹਿ ਸਕੇ ਅਤੇ ਉਸ ਪਰਮ ਜੋਤ ਵਿਚ ਸਮਾ ਗਏ । ਬਾਬਾ ਬਕਾਲਾ ਤੋਂ ਭਾਵ ਇਹ ਸੀ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਬਕਾਲਾ ਪਿੰਡ (ਅੰਮ੍ਰਿਤਸਰ) ਵਿਚ ਹੈ । ਇਹ ਘਟਨਾ 30 ਮਾਰਚ, 1664 ਈ: ਦੀ ਸੀ । ਗੁਰੂ ਜੀ ਦੀ ਯਾਦ ਵਿਚ ਜਮਨਾ ਦੇ ਕੰਢੇ ਗੁਰਦੁਆਰਾ ਬਾਲਾ ਸਾਹਿਬ’ ਦਾ ਨਿਰਮਾਣ ਕਰਵਾਇਆ ਗਿਆ ।
ਪ੍ਰਸ਼ਨ 11.
ਗੁਰੂ ਤੇਗ ਬਹਾਦਰ ਜੀ ਦੀ ਮਾਲਵਾ ਯਾਤਰਾ ਬਾਰੇ ਵਰਣਨ ਕਰੋ ।
ਉੱਤਰ-
1672-73 ਈ: ਦੇ ਅੱਧ ਵਿਚ ਗੁਰੂ ਤੇਗ਼ ਬਹਾਦਰ ਜੀ ਮਾਲਵਾ ਦੇਸ਼ ਦੀ ਯਾਤਰਾ ਉੱਤੇ ਗਏ । ਇਸ ਯਾਤਰਾ ਵਿਚ ਉਨ੍ਹਾਂ ਦੀ ਪਤਨੀ ਗੁਜਰੀ ਜੀ ਅਤੇ ਪੁੱਤਰ ਗੋਬਿੰਦ ਦਾਸ ਵੀ ਉਨ੍ਹਾਂ ਦੇ ਨਾਲ ਸਨ ।
(1) ਗੁਰੂ ਸਾਹਿਬ ਸਭ ਤੋਂ ਪਹਿਲਾਂ ਸੈਫ਼ਾਬਾਦ ਪਹੁੰਚੇ । ਸੈਫ਼ਾਬਾਦ ਵਿਚ ਗੁਰੂ ਸਾਹਿਬ ਦੀ ਇਹ ਦੂਜੀ ਯਾਤਰਾ ਸੀ । ਇੱਥੇ ਦੇ ਮਨਸਬਦਾਰ ਨਵਾਬ ਸੈਫ਼ਉੱਦੀਨ ਨੇ ਉਨ੍ਹਾਂ ਦਾ ਮੁੜ ਹਾਰਦਿਕ ਸਵਾਗਤ ਕੀਤਾ । ਉਸ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਲ੍ਹੇ ਵਿਚ ਠਹਿਰਾਇਆ | ਗੁਰੂ ਸਾਹਿਬ ਇੱਥੇ ਤਿੰਨ ਮਹੀਨੇ ਤਕ ਰਹੇ । ਇੱਥੇ ਰਹਿ ਕੇ ਉਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ।
(2) ਸੈਫ਼ਾਬਾਦ ਤੋਂ ਬਾਅਦ ਗੁਰੂ ਸਾਹਿਬ ਨੇ ਮਾਲਵਾ ਅਤੇ ਬਾਂਗਰ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਦੀ ਯਾਤਰਾ ਕੀਤੀ । ਡਾ: ਤ੍ਰਿਲੋਚਨ ਸਿੰਘ ਅਨੁਸਾਰ ਇਸ ਇਲਾਕੇ ਵਿਚ ਗੁਰੂ ਸਾਹਿਬ ਨੇ ਲਗਪਗ 10 ਸਥਾਨਾਂ ਦਾ ਦੌਰਾ ਕੀਤਾ ਹੈ । ਇਨ੍ਹਾਂ ਵਿਚੋਂ ਕੁਝ ਮਹੱਤਵਪੂਰਨ ਸਥਾਨ ਇਹ ਸਨ : ਮੂਲੋਵਾਲ, ਸੇਖਾ, ਢਿੱਲਵਾਂ, ਜੋਗਾ, ਭੀਖੀ, ਖੀਵਾ, ਸਮਾਉਂ, ਖਿਆਲਾ, ਮੌੜ, ਤਲਵੰਡੀ ਸਾਬੋ, ਬਠਿੰਡਾ, ਬਰਾਰ ਅਤੇ ਧਮਧਾਨ ਆਦਿ । ਇਨ੍ਹਾਂ ਸਾਰੇ ਸਥਾਨਾਂ ‘ਤੇ ਅੱਜ ਵੀ ਗੁਰਦੁਆਰੇ ਬਣੇ ਹੋਏ ਹਨ ਜੋ ਗੁਰੂ ਸਾਹਿਬ ਦੀ ਯਾਤਰਾ ਦੀ ਯਾਦ ਦਿਵਾਉਂਦੇ ਹਨ । ਮੂਲੋਵਾਲ ਵਿਚ ਗੁਰੂ ਸਾਹਿਬ ਨੇ ਪਾਣੀ ਦੀ ਘਾਟ ਨੂੰ ਪੂਰਾ ਕਰਨ . ਲਈ ਇਕ ਖੂਹ ਪੁਟਵਾਇਆ । ਹੋਰ ਪਿੰਡ ਵੀ ਕਾਫ਼ੀ ਪਿਛੜੇ ਹੋਏ ਸਨ । ਗੁਰੂ ਸਾਹਿਬ ਨੇ ਇਨ੍ਹਾਂ ਸਾਰੇ ਕੰਮਾਂ ਵਿਚ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ । ਗੁਰੂ ਸਾਹਿਬ 1673 ਈ: ਤੋਂ 1675 ਈ: ਵਿਚਕਾਰ ਇਸ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਦੇ ਰਹੇ ਅਤੇ ਇੱਥੋਂ ਦੇ ਲੋਕਾਂ ਵਿਚ ਧਰਮ ਦਾ ਪ੍ਰਚਾਰ ਕਰਦੇ ਰਹੇ ।
ਪ੍ਰਭਾਵ-ਮਾਲਵਾ ਵਿਚ ਗੁਰੂ ਸਾਹਿਬ ਦੀਆਂ ਯਾਤਰਾਵਾਂ ਦਾ ਲੋਕਾਂ ਉੱਤੇ ਡੂੰਘਾ ਪ੍ਰਭਾਵ ਪਿਆ ।
- ਗੁਰੁ ਸਾਹਿਬ ਨੇ ਇੱਥੋਂ ਦੇ ਪਿਛੜੇ ਹੋਏ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਕਈ ਥਾਂਵਾਂ ‘ਤੇ ਖੂਹ ਅਤੇ ਤਲਾਬ ਪੁਟਵਾਏ ।
- ਗੁਰੂ ਸਾਹਿਬ ਦੇ ਪਿਆਰ ਭਰੇ ਵਤੀਰੇ ਤੋਂ ਪ੍ਰਭਾਵਿਤ ਹੋ ਕੇ ਉੱਥੋਂ ਦੇ ਜ਼ਿਮੀਂਦਾਰਾਂ ਨੇ ਕਿਸਾਨਾਂ ਨਾਲ ਚੰਗਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ।
- ਗੁਰੂ ਸਾਹਿਬ ਨੇ ਥਾਂ-ਥਾਂ ਧਰਮ-ਪ੍ਰਚਾਰ ਕੇਂਦਰ ਕਾਇਮ ਕੀਤੇ । ਉਨ੍ਹਾਂ ਦੀ ਆਕਰਸ਼ਕ ਸ਼ਖ਼ਸੀਅਤ ਅਤੇ ਮਿੱਠੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਉਨ੍ਹਾਂ ਦੇ ਸਿੱਖ ਬਣ ਗਏ ।
- ਉਨ੍ਹਾਂ ਦੇ ਉਪਦੇਸ਼ਾਂ ਦੇ ਫਲਸਰੂਪ ਲੋਕਾਂ ਵਿਚ ਨਵੀਂ ਚੇਤਨਾ ਦਾ ਸੰਚਾਰ ਹੋਇਆ । ਉਨ੍ਹਾਂ ਵਿਚ ਨਵਾਂ ਧਾਰਮਿਕ ਉਤਸ਼ਾਹ ਪੈਦਾ ਹੋਇਆ ਅਤੇ ਉਹ ਹੌਸਲੇ ਵਾਲੇ ਅਤੇ ਨਿਡਰ ਬਣੇ । ਸਿੱਖਾਂ ਵਿਚ ਅਜਿਹੇ ਉਤਸ਼ਾਹ ਅਤੇ ਏਕਤਾ ਨੂੰ ਦੇਖ ਕੇ ਮੁਗ਼ਲ ਸਰਕਾਰ ਵੀ ਚਿੰਤਾ ਵਿਚ ਪੈ ਗਈ ।
PSEB 10th Class Social Science Guide ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਸਿੱਖਾਂ ਦੇ ਦੂਸਰੇ ਗੁਰੂ ਕੌਣ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ।
ਪ੍ਰਸ਼ਨ 2.
ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਭਾਈ ਲਹਿਣਾ ਜੀ ।
ਪ੍ਰਸ਼ਨ 3.
ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਦੇ ਮਾਤਾ-ਪਿਤਾ ਦਾ ਨਾਂ ਕੀ ਸੀ ?
ਉੱਤਰ-
ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਦੇ ਪਿਤਾ ਦਾ ਨਾਂ ਫੇਰੂਮਲ ਤੇ ਮਾਤਾ ਦਾ ਨਾਂ ਸਭਰਾਈ ਦੇਵੀ ਸੀ ।
ਪ੍ਰਸ਼ਨ 4.
ਗੁਰੂ ਅੰਗਦ ਸਾਹਿਬ ਦਾ ਬਚਪਨ ਕਿਹੜੀਆਂ ਦੋ ਥਾਂਵਾਂ ‘ਤੇ ਬੀਤਿਆ ?
ਉੱਤਰ-
ਗੁਰੂ ਅੰਗਦ ਸਾਹਿਬ ਦਾ ਬਚਪਨ ਹਰੀਕੇ ਤੇ ਖਡੂਰ ਸਾਹਿਬ ਵਿਚ ਬੀਤਿਆ ।
ਪ੍ਰਸ਼ਨ 5.
ਗੁਰੂ ਅੰਗਦ ਦੇਵ ਜੀ ਦਾ ਨਾਂ ਅੰਗਦ ਦੇਵ ਕਿਵੇਂ ਪਿਆ ?
ਉੱਤਰ-
ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਲਈ ਸਰਦੀ ਦੀ ਰਾਤ ਵਿਚ ਕੰਧ ਬਣਾ ਸਕਦੇ ਤੇ ਚਿੱਕੜ ਨਾਲ ਭਰੀ ਘਾਹ ਦੀ ਗਠਰੀ ਚੁੱਕ ਸਕਦੇ ਸਨ । ਇਸ ਲਈ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਅੰਗਦ ਭਾਵ ਸਰੀਰ ਦਾ ਅੰਗ ਰੱਖ ਦਿੱਤਾ ।
ਪ੍ਰਸ਼ਨ 6.
ਗੁਰੂ ਅੰਗਦ ਦੇਵ ਜੀ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਇਆ ?
ਉੱਤਰ-
ਗੁਰੂ ਅੰਗਦ ਦੇਵ ਜੀ ਦਾ ਵਿਆਹ 15 ਸਾਲ ਦੀ ਉਮਰ ਵਿਚ ਮੱਤੇ ਦੀ ਸਰਾਂ ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ‘ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ ।
ਪ੍ਰਸ਼ਨ 7.
ਗੁਰੂ ਅੰਗਦ ਦੇਵ ਜੀ ਦੇ ਕਿੰਨੇ ਪੁੱਤਰ-ਪੁੱਤਰੀਆਂ ਸਨ ? ਉਨ੍ਹਾਂ ਦੇ ਨਾਂ ਵੀ ਦੱਸੋ ।
ਉੱਤਰ-
ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਦਾਤੂ ਤੇ ਦਾਸੂ ਤੇ ਦੋ ਪੁੱਤਰੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ ਸਨ ।
ਪ੍ਰਸ਼ਨ 8.
ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਸੌਂਪੀ ਗਈ ?
ਉੱਤਰ-
1538 ਈ: ਵਿਚ ।
ਪ੍ਰਸ਼ਨ 9.
ਲੰਗਰ ਪ੍ਰਥਾ ਕਿਸ ਨੇ ਚਲਾਈ ?
ਉੱਤਰ-
ਲੰਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ ।
ਪ੍ਰਸ਼ਨ 10.
ਉਦਾਸੀ ਮੱਤ ਕਿਸ ਨੇ ਸਥਾਪਿਤ ਕੀਤਾ ?
ਉੱਤਰ-
ਉਦਾਸੀ ਮੱਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਸਥਾਪਿਤ ਕੀਤਾ ।
ਪ੍ਰਸ਼ਨ 11.
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਪ੍ਰਤੀ ਕੀ ਰਵੱਈਆ ਅਪਣਾਇਆ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਨੂੰ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਦੇ ਉਲਟ ਦੱਸਿਆ ਤੇ ਇਸ ਦਾ ਵਿਰੋਧ ਕੀਤਾ ।
ਪ੍ਰਸ਼ਨ 12.
ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸਥਾਨ ਸੀ ?
ਉੱਤਰ-
ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਖਡੂਰ ਸਾਹਿਬ ਸੀ ।
ਪ੍ਰਸ਼ਨ 13.
ਗੋਇੰਦਵਾਲ ਸਾਹਿਬ ਦੀ ਸਥਾਪਨਾ (1546 ਈ:) ਵਿਚ ਕਿਸ ਨੇ ਕੀਤੀ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ।
ਪ੍ਰਸ਼ਨ 14.
ਗੁਰੂ ਅੰਗਦ ਦੇਵ ਜੀ ਨੇ ਅਖਾੜੇ ਦਾ ਨਿਰਮਾਣ ਕਿੱਥੇ ਕਰਵਾਇਆ ?
ਉੱਤਰ-
ਖਡੂਰ ਸਾਹਿਬ ਵਿਚ ।”
ਪ੍ਰਸ਼ਨ 15.
ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
1552 ਈ: ਵਿਚ ।
ਪ੍ਰਸ਼ਨ 16.
ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਅਮਰਦਾਸ ਜੀ ਦਾ ਜਨਮ 1479 ਈ: ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਸਰਕੇ ਪਿੰਡ ਵਿਚ ਹੋਇਆ ਸੀ ।
ਪ੍ਰਸ਼ਨ 17.
ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੰਭਾਲਦੇ ਸਮੇਂ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ,?
ਉੱਤਰ-
ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਸੁ ਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।
ਜਾਂ
ਗੁਰੂ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।
ਪ੍ਰਸ਼ਨ 18.
ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਾਰਜ ਕਿਸ ਨੇ ਪੂਰਾ ਕਰਵਾਇਆ ?
ਉੱਤਰ-
ਗੁਰੂ ਅਮਰਦਾਸ ਜੀ ਨੇ ।
ਪ੍ਰਸ਼ਨ 19.
ਮੰਜੀ ਪ੍ਰਥਾ ਕਿਹੜੇ ਗੁਰੂ ਜੀ ਨੇ ਆਰੰਭ ਕਰਵਾਈ ?
ਉੱਤਰ-
ਗੁਰੂ ਅਮਰਦਾਸ ਜੀ ਨੇ ।
ਪ੍ਰਸ਼ਨ 20.
‘ਆਨੰਦ’ ਨਾਂ ਦੀ ਬਾਣੀ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ।
ਪ੍ਰਸ਼ਨ 21.
ਗੁਰੂ ਅਮਰਦਾਸ ਜੀ ਦੇ ਕਿੰਨੇ ਪੁੱਤਰ ਤੇ ਕਿੰਨੀਆਂ ਪੁੱਤਰੀਆਂ ਸਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਮੋਹਨ ਤੇ ਮੋਹਰੀ ਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਸਨ ।
ਪ੍ਰਸ਼ਨ 22.
ਗੋਇੰਦਵਾਲ ਸਾਹਿਬ ਦੀ ਬਾਉਲੀ ਵਿਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਤੇ ਕਿਉਂ ?
ਉੱਤਰ-
ਇਸ ਬਾਉਲੀ ਵਿਚ 84 ਪੌੜੀਆਂ ਬਣਾਈਆਂ ਗਈਆਂ । ਉਦੋਂ ਗੁਰੂ ਸਾਹਿਬ ਨੇ ਐਲਾਨ ਕੀਤਾ ਸੀ ਕਿ ਹਰੇਕ ਪੌੜੀ ‘ਤੇ ਜਪੁਜੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ 84 ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲ ਜਾਵੇਗੀ ।
ਪ੍ਰਸ਼ਨ 23.
ਮੰਜੀਆਂ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ?
ਉੱਤਰ-
ਮੰਜੀਆਂ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ।
ਪ੍ਰਸ਼ਨ 24.
ਗੁਰੂ ਅਮਰਦਾਸ ਜੀ ਨੇ ਕਿਨ੍ਹਾਂ ਦੋ ਮੌਕਿਆਂ ਲਈ ਸਿੱਖਾਂ ਵਾਸਤੇ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ ?
ਉੱਤਰ-
ਗੁਰੂ ਅਮਰਦਾਸ ਜੀ ਨੇ ਆਨੰਦ ਕਾਰਜ ਦੀ ਰੀਤ ਆਰੰਭ ਕੀਤੀ । ਉਨ੍ਹਾਂ ਨੇ ਜਨਮ ਤੇ ਮੌਤ ਦੇ ਮੌਕਿਆਂ ‘ਤੇ ਸਿੱਖਾਂ ਲਈ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ ।
ਪ੍ਰਸ਼ਨ 25.
ਗੁਰੂ ਅਮਰਦਾਸ ਜੀ ਦੁਆਰਾ ਸਿੱਖ ਮੱਤ ਦੇ ਫੈਲਾਅ ਲਈ ਕੀਤਾ ਗਿਆ ਕੋਈ ਇਕ ਕੰਮ ਲਿਖੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਰਵਾਇਆ ।
ਜਾਂ
ਉਨ੍ਹਾਂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਤੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ ।
ਪ੍ਰਸ਼ਨ 26.
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕਿਹੜੇ-ਕਿਹੜੇ ਤਿੰਨ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ?
ਉੱਤਰ-
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਸਾਖੀ, ਮਾਘੀ ਅਤੇ ਦੀਵਾਲੀ ਦੇ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ।
ਪ੍ਰਸ਼ਨ 27.
ਗੁਰੂ ਅਮਰਦਾਸ ਜੀ ਦੇ ਕਾਲ ਵਿਚ ਸਿੱਖ ਆਪਣੇ ਤਿਉਹਾਰ ਲਈ ਜਿੱਥੇ ਇਕੱਠੇ ਹੁੰਦੇ ਸਨ ?
ਉੱਤਰ-
ਸਿੱਖ ਆਪਣੇ ਤਿਉਹਾਰ ਮਨਾਉਣ ਦੇ ਲਈ ਗੁਰੂ ਅਮਰਦਾਸ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਚ ਇਕੱਠੇ ਹੁੰਦੇ ਸਨ !
ਪ੍ਰਸ਼ਨ 28.
ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
ਉੱਤਰ-
ਗੁਰੂ ਅਮਰਦਾਸ ਜੀ 1574 ਈ: ਵਿਚ ਜੋਤੀ-ਜੋਤ ਸਮਾਏ ਸਨ ।
ਪ੍ਰਸ਼ਨ 29.
ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਕਿਸ ਨੇ ਦਿੱਤਾ ?
ਉੱਤਰ-
ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਗੁਰੂ ਅਮਰਦਾਸ ਜੀ ਨੇ ਦਿੱਤਾ ।
ਪ੍ਰਸ਼ਨ 30.
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿਸ ਵੰਸ਼ ਨੂੰ ਸੌਂਪੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ਇਹ ਗੱਦੀ ਗੁਰੁ ਰਾਮਦਾਸ ਜੀ ਅਤੇ ਬੀਬੀ ਭਾਨੀ ਦੇ ਸੋਢੀ ਵੰਸ਼ ਨੂੰ ਸੌਂਪੀ ।
ਪ੍ਰਸ਼ਨ 31.
ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ?
ਉੱਤਰ-
ਗੁਰੂ ਰਾਮਦਾਸ ਜੀ ।
ਪ੍ਰਸ਼ਨ 32.
ਮਸੰਦ ਪ੍ਰਥਾ ਦਾ ਆਰੰਭ ਸਿੱਖਾਂ ਦੇ ਕਿਹੜੇ ਗੁਰੂ ਨੇ ਆਰੰਭ ਕੀਤਾ ?
ਉੱਤਰ-
ਗੁਰੂ ਰਾਮਦਾਸ ਜੀ ਨੇ ।
ਪ੍ਰਸ਼ਨ 33.
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਂ ਸੀ ?
ਉੱਤਰ-
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਂ ਬੀਬੀ ਭਾਨੀ ਸੀ ।
ਪ੍ਰਸ਼ਨ 34.
ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ ? ਪੁੱਤਰਾਂ ਦੇ ਨਾਂ ਵੀ ਦੱਸੋ ।
ਉੱਤਰ-
ਗੁਰੁ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ-ਪ੍ਰਿਥਵੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ।
ਪ੍ਰਸ਼ਨ 35.
ਗੁਰੂ ਰਾਮਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਸਥਾਰ ਲਈ ਕੀਤਾ ਗਿਆ ਕੋਈ ਇਕ ਕੰਮ ਦੱਸੋ ।.
ਉੱਤਰ-
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ ।
ਜਾਂ
ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ । ਮਸੰਦਾਂ ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ।
ਪ੍ਰਸ਼ਨ 36.
ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਕੀ ਸੀ ? ਇਸਦੀ ਸਥਾਪਨਾ ਕਿਸ ਨੇ ਕੀਤੀ ?
ਉੱਤਰ-
ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਰਾਮਦਾਸਪੁਰ ਸੀ ਅਤੇ ਇਸ ਨਗਰ ਦੀ ਸਥਾਪਨਾ ਚੌਥੇ ਗੁਰੂ ਰਾਮਦਾਸ ਜੀ ਨੇ ਕੀਤੀ ।
ਪ੍ਰਸ਼ਨ 37.
ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰਾਂ ਦੇ ਨਾਂ ਲਿਖੋ ।
ਉੱਤਰ-
ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰ ਸੰਤੋਖਸਰ ਤੇ ਅੰਮ੍ਰਿਤਸਰ ਹਨ ।
ਪ੍ਰਸ਼ਨ 38.
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜੋ ਬਾਜ਼ਾਰ ਵਸਾਇਆ ਉਹ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
ਉੱਤਰ-
ਗੁਰੂ ਰਾਮਦਾਸ ਜੀ ਦੁਆਰਾ ਵਸਾਇਆ ਗਿਆ ਇਹ ਬਾਜ਼ਾਰ ‘ਗੁਰੂ ਕਾ ਬਾਜ਼ਾਰ ਦੇ ਨਾਂ ਨਾਲ ਪ੍ਰਸਿੱਧ ਹੋਇਆ ।
ਪ੍ਰਸ਼ਨ 39.
ਗੁਰੂ ਰਾਮਦਾਸ ਜੀ ਨੇ ‘ਗੁਰੂ ਕਾ ਬਾਜ਼ਾਰ’ ਦੀ ਸਥਾਪਨਾ ਕਿਸ ਉਦੇਸ਼ ਨਾਲ ਕੀਤੀ ?
ਉੱਤਰ-
ਗੁਰੂ ਰਾਮਦਾਸ ਜੀ ਅੰਮ੍ਰਿਤਸਰ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਕਾਰਨ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ ਤੇ ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕੀਤੀ ।
ਪ੍ਰਸ਼ਨ 40.
ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ ?
ਉੱਤਰ-
ਗੁਰੂ ਰਾਮਦਾਸ ਜੀ ਨੇ ।
ਪ੍ਰਸ਼ਨ 41.
ਗੁਰੂ ਰਾਮਦਾਸ ਜੀ ਨੇ ਮਹਾਂਦੇਵ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ ? ..
ਉੱਤਰ-
ਕਿਉਂਕਿ ਮਹਾਂਦੇਵ ਫ਼ਕੀਰ ਸੁਭਾਅ ਦਾ ਸੀ ਅਤੇ ਉਸ ਨੂੰ ਦੁਨਿਆਵੀ ਵਿਸ਼ਿਆਂ ਨਾਲ ਕੋਈ ਲਗਾਓ ਨਹੀਂ ਸੀ ।
ਪ੍ਰਸ਼ਨ 42.
ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ ?
ਉੱਤਰ-
ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਇਸ ਲਈ ਸਮਝਿਆ ਕਿਉਂਕਿ ਉਹ ਧੋਖੇਬਾਜ਼ ਅਤੇ ਸਾਜ਼ਿਸ਼ ਕਰਨ ਵਾਲਾ ਸੀ ।
ਪ੍ਰਸ਼ਨ 43.
ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ?
ਉੱਤਰ-
ਗੁਰੂ ਅਰਜਨ ਦੇਵ ਜੀ ।
ਪ੍ਰਸ਼ਨ 44.
ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉੱਤਰ-
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ।
ਪ੍ਰਸ਼ਨ 45.
ਗੁਰੂ ਅਰਜਨ ਦੇਵ ਜੀ ਦੇ ਮਾਤਾ-ਪਿਤਾ ਦਾ ਨਾਂ ਲਿਖੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਨਾਂ ਗੁਰੁ ਰਾਮਦਾਸ ਜੀ ਤੇ ਮਾਤਾ ਦਾ ਨਾਂ ਬੀਬੀ ਭਾਨੀ ਸੀ ।
ਪ੍ਰਸ਼ਨ 46.
ਗੁਰਗੱਦੀ ਦੀ ਪ੍ਰਾਪਤੀ ਵਿਚ ਗੁਰੂ ਅਰਜਨ ਦੇਵ ਜੀ ਦੀ ਕੋਈ ਇਕ ਮੁਸ਼ਕਲ ਦੱਸੋ ।
ਉੱਤਰ-
ਗੁਰੂ ਅਰਜਨ ਦੇਵ ਜੀ ਨੂੰ ਆਪਣੇ ਭਰਾ ਪ੍ਰਿਥੀਆ ਦੀ ਦੁਸ਼ਮਣੀ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।
ਜਾਂ
ਗੁਰੁ ਅਰਜਨ ਦੇਵ ਜੀ ਦਾ ਬਾਹਮਣਾਂ ਅਤੇ ਕੱਟੜ ਮੁਸਲਮਾਨਾਂ ਨੇ ਵਿਰੋਧ ਕੀਤਾ |
ਪ੍ਰਸ਼ਨ 47.
ਸ਼ਹੀਦੀ ਦੇਣ ਵਾਲੇ ਪਹਿਲੇ ਸਿੱਖ ਗੁਰੂ ਦਾ ਨਾਂ ਦੱਸੋ ।
ਉੱਤਰ-
ਸ਼ਹੀਦੀ ਦੇਣ ਵਾਲੇ ਪਹਿਲੇ ਸਿੱਖ ਗੁਰੂ ਦਾ ਨਾਂ ਗੁਰੂ ਅਰਜਨ ਸਾਹਿਬ ਸੀ ।
ਪ੍ਰਸ਼ਨ 48.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇਕ ਪ੍ਰਭਾਵ ਲਿਖੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਹਥਿਆਰ ਚੁੱਕਣ ਦੇ ਲਈ ਪ੍ਰੇਰਿਤ ਕੀਤਾ । ਉਹ ਸਮਝ ਗਏ ਕਿ ਧਰਮ ਦੀ ਰੱਖਿਆ ਦੇ ਲਈ ਹਥਿਆਰ ਚੁੱਕਣਾ ਜ਼ਰੂਰੀ ਹੈ ।
ਜਾਂ
ਗੁਰੂ ਜੀ ਦੀ ਸ਼ਹੀਦੀ ਦੇ ਸਿੱਟੇ ਵਜੋਂ ਸਿੱਖਾਂ ਤੇ ਮੁਗ਼ਲਾਂ ਦੇ ਸੰਬੰਧ ਵਿਗੜ ਗਏ ।
ਪ੍ਰਸ਼ਨ 49.
ਜਹਾਂਗੀਰ ਦੇ ਕਾਲ ਵਿਚ ਕਿਹੜੇ ਸਿੱਖ ਗੁਰੂ ਸ਼ਹੀਦ ਹੋਏ ਸਨ ? .
ਉੱਤਰ-
ਗੁਰੂ ਅਰਜਨ ਦੇਵ ਜੀ ।
ਪ੍ਰਸ਼ਨ 50.
ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦਾ ਨਿਰਮਾਣ ਕਿਸ ਨੇ ਕਰਵਾਇਆ ?
ਉੱਤਰ-
ਗੁਰੂ ਅਰਜਨ ਦੇਵ ਜੀ ਨੇ ।
ਪ੍ਰਸ਼ਨ 51.
ਗੁਰੂ ਅਰਜਨ ਦੇਵ ਜੀ ਨੇ ਕਿਹੜੇ-ਕਿਹੜੇ ਸ਼ਹਿਰ ਵਸਾਏ ?
ਉੱਤਰ-
ਤਰਨਤਾਰਨ, ਕਰਤਾਰਪੁਰ ਅਤੇ ਹਰਿਗੋਬਿੰਦਪੁਰ ।
ਪ੍ਰਸ਼ਨ 52.
‘ਦਸਵੰਧ’ ਆਮਦਨ ਦਾ ਦਸਵਾਂ ਹਿੱਸਾ ਦਾ ਸੰਬੰਧ ਕਿਹੜੀ ਪ੍ਰਥਾ ਨਾਲ ਹੈ ?
ਉੱਤਰ-
ਮਸੰਦ ਪ੍ਰਥਾ ਨਾਲ ।
ਪ੍ਰਸ਼ਨ 53.
‘ਆਦਿ ਗ੍ਰੰਥ’ ਸਾਹਿਬ ਦਾ ਸੰਕਲਨ ਕਾਰਜ ਕਦੋਂ ਪੂਰਾ ਹੋਇਆ ?
ਉੱਤਰ
1604 ਈ: ਵਿਚ ।
ਪ੍ਰਸ਼ਨ 54.
‘ਆਦਿ ਗ੍ਰੰਥ’ ਸਾਹਿਬ ਦਾ ਸੰਕਲਨ ਕਾਰਜ ਕਿਸ ਨੇ ਕੀਤਾ ?
ਉੱਤਰ-
ਗੁਰੂ ਅਰਜਨ ਦੇਵ ਜੀ ਨੇ ।
ਪ੍ਰਸ਼ਨ 55.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਦੋਂ ਹੋਈ ?
ਉੱਤਰ-
1606 ਈ: ਵਿਚ ।
ਪ੍ਰਸ਼ਨ 56.
ਹਰਿਮੰਦਰ ਸਾਹਿਬ ਦੀ ਯੋਜਨਾ ਨੂੰ ਕਾਰਜ ਰੂਪ ਦੇਣ ਵਿਚ ਕਿਨ੍ਹਾਂ ਦੋ ਵਿਅਕਤੀਆਂ ਨੇ ਗੁਰੂ ਅਰਜਨ ਸਾਹਿਬ ਦੀ ਸਹਾਇਤਾ ਕੀਤੀ ?
ਉੱਤਰ-
ਹਰਿਮੰਦਰ ਸਾਹਿਬ ਦੀ ਯੋਜਨਾ ਨੂੰ ਕਾਰਜ ਰੂਪ ਦੇਣ ਵਿਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਦੀ ਸਹਾਇਤਾ ਕੀਤੀ ।
ਪ੍ਰਸ਼ਨ 57.
ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ ?
ਉੱਤਰ-
ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ 1601 ਈ: ਵਿਚ ਪੂਰਾ ਹੋਇਆ।
ਪ੍ਰਸ਼ਨ 58.
ਗੁਰੂ ਜੀ ਦੇ ਪ੍ਰਤੀਨਿਧਾਂ ਨੂੰ ਕੀ ਕਹਿੰਦੇ ਸਨ ਅਤੇ ਇਹ ਸੰਗਤਾਂ ਤੋਂ ਉਨ੍ਹਾਂ ਦੀ ਆਮਦਨ ਦਾ ਕਿੰਨਵਾਂ ਹਿੱਸਾ ਇਕੱਠਾ ਕਰਦੇ ਸਨ ?
ਉੱਤਰ-
ਗੁਰੂ ਜੀ ਦੇ ਪ੍ਰਤੀਨਿਧਾਂ ਨੂੰ ਮਸੰਦ ਕਿਹਾ ਜਾਂਦਾ ਸੀ ਅਤੇ ਇਹ ਸੰਗਤਾਂ ਤੋਂ ਉਨ੍ਹਾਂ ਦੀ ਆਮਦਨ ਦਾ ਦਸਵਾਂ ਹਿੱਸਾ ਇਕੱਠਾ ਕਰਦੇ ਸਨ ।
ਪ੍ਰਸ਼ਨ 59.
ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਾਰਜ ਕਿਸ ਨੇ ਕੀਤਾ ?
ਉੱਤਰ-
ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਾਰਜ ਗੁਰੂ ਅਰਜਨ ਦੇਵ ਜੀ ਨੇ ਕੀਤਾ ।
ਪ੍ਰਸ਼ਨ 60.
ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਸੰਪੂਰਨ ਹੋਇਆ ?
ਉੱਤਰ-
ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਾਰਜ 1604 ਈ: ਵਿਚ ਸੰਪੂਰਨ ਹੋਇਆ ।
ਪ੍ਰਸ਼ਨ 61.
‘ਆਦਿ ਗ੍ਰੰਥ ਸਾਹਿਬ’ ਨੂੰ ਕਿੱਥੇ ਸਥਾਪਿਤ ਕੀਤਾ ਗਿਆ ?
ਉੱਤਰ-
ਸੰਕਲਨ ਮਗਰੋਂ ਆਦਿ ਗ੍ਰੰਥ ਸਾਹਿਬ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤਾ ਗਿਆ ।
ਪ੍ਰਸ਼ਨ 62.
ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕਿਸ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ ?
ਉੱਤਰ-
ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ ਗਿਆ ।
ਪ੍ਰਸ਼ਨ 63.
‘ਆਦਿ ਗ੍ਰੰਥ ਸਾਹਿਬ’ ਵਿਚ ਕ੍ਰਮਵਾਰ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਹਨ ?
ਉੱਤਰ-
ਆਦਿ ਗ੍ਰੰਥ ਸਾਹਿਬ’ ਵਿਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907 ਤੇ ਗੁਰੂ ਰਾਮਦਾਸ ਜੀ ਦੇ 679 ਸ਼ਬਦ ਹਨ ।
ਪ੍ਰਸ਼ਨ 64.
ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਕਿਸ ਨੇ ਧਾਰਨ ਕੀਤੀਆਂ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।
ਪ੍ਰਸ਼ਨ 65.
ਗੁਰੂ ਹਰਿਗੋਬਿੰਦ ਜੀ ਦਾ ਪਠਾਣ ਸੈਨਾਨਾਇਕ ਕੌਣ ਸੀ ?
ਉੱਤਰ-
ਪੈਂਦਾ ਏਂ ।
ਪ੍ਰਸ਼ਨ 66.
ਅਕਾਲ ਤਖ਼ਤ ਦਾ ਨਿਰਮਾਣ, ਲੋਹਗੜ੍ਹ ਦਾ ਨਿਰਮਾਣ ਅਤੇ ਸਿੱਖ ਸੈਨਾ ਦਾ ਸੰਗਠਨ ਸਿੱਖਾਂ ਦੇ ਕਿਹੜੇ ਗੁਰੂ ਜੀ ਨੇ ਕੀਤਾ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।
ਪ੍ਰਸ਼ਨ 67.
ਅੰਮ੍ਰਿਤਸਰ ਦੀ ਕਿਲ੍ਹੇਬੰਦੀ ਕਿਸ ਨੇ ਕਰਵਾਈ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।
ਪ੍ਰਸ਼ਨ 68.
ਕੀਰਤਪੁਰ ਸ਼ਹਿਰ ਲਈ ਜ਼ਮੀਨ ਕਿਸ ਨੇ ਭੇਂਟ ਕੀਤੀ ਸੀ ?
ਉੱਤਰ-
ਰਾਜਾ ਕਲਿਆਣ ਚੰਦ ਨੇ ।
ਪ੍ਰਸ਼ਨ 69.
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਧਾਰਮਿਕ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਧਾਰਮਿਕ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ।
ਪ੍ਰਸ਼ਨ 70.
ਗੁਰੂ ਹਰਿਗੋਬਿੰਦ ਜੀ ਦੀ ਗੁਰਗੱਦੀ ‘ਤੇ ਬੈਠਣ ਸਮੇਂ ਉਮਰ ਕਿੰਨੀ ਸੀ ?
ਉੱਤਰ-
ਗੁਰਗੱਦੀ ਉੱਤੇ ਬੈਠਣ ਸਮੇਂ ਗੁਰੂ ਸਾਹਿਬ ਦੀ ਉਮਰ ਸਿਰਫ਼ ਗਿਆਰਾਂ ਸਾਲਾਂ ਦੀ ਸੀ ।
ਪ੍ਰਸ਼ਨ 71.
ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ (ਸੈਨਿਕ ਨੀਤੀ) ਅਪਣਾਉਣ ਦਾ ਕੋਈ ਇਕ ਕਾਰਨ ਦੱਸੋ ।
ਉੱਤਰ-
ਮੁਗ਼ਲਾਂ ਅਤੇ ਸਿੱਖਾਂ ਦੇ ਆਪਸੀ ਸੰਬੰਧ ਵਿਗੜ ਚੁੱਕੇ ਸਨ । ਇਸ ਲਈ ਸਿੱਖਾਂ ਦੀ ਰੱਖਿਆ ਲਈ ਗੁਰੂ ਜੀ ਨੇ ਨਵੀਂ ਨੀਤੀ ਦਾ ਸਹਾਰਾ ਲਿਆ ।
ਜਾਂ
ਸਿੱਖ ਧਰਮ ਵਿਚ ਜੱਟਾਂ ਦੇ ਦਾਖ਼ਲੇ ਨਾਲ ਵੀ ਸੈਨਿਕ ਨੀਤੀ ਨੂੰ ਤਾਕਤ ਮਿਲੀ ।
ਪ੍ਰਸ਼ਨ 72.
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤਕ ਕਿਹੜੀਆਂ-ਕਿਹੜੀਆਂ ਚਾਰ ਥਾਂਵਾਂ ਸਿੱਖਾਂ ਦੇ ਤੀਰਥ-ਸਥਾਨ ਬਣ ਚੁੱਕੀਆਂ ਸਨ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤਕ ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨਤਾਰਨ ਅਤੇ ਕਰਤਾਰਪੁਰ ਸਿੱਖਾਂ ਦੇ ਤੀਰਥ-ਸਥਾਨ ਬਣ ਚੁੱਕੇ ਸਨ ।
ਪ੍ਰਸ਼ਨ 73.
ਸਿੱਖ ਧਰਮ ਦੇ ਸੰਗਠਨ ਤੇ ਵਿਕਾਸ ਵਿਚ ਕਿਨ੍ਹਾਂ ਚਾਰ ਸੰਸਥਾਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ?
ਉੱਤਰ-
ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ‘ਸੰਗਤ’, ‘ਪੰਗਤ’, ‘ਮੰਜੀ’ ਅਤੇ ‘ਮਸੰਦ ਸੰਸਥਾਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।
ਪ੍ਰਸ਼ਨ 74.
ਗੁਰੂ ਹਰਿਗੋਬਿੰਦ ਸਾਹਿਬ ਦੇ ਕੋਈ ਚਾਰ ਸੈਨਾਪਤੀਆਂ ਦੇ ਨਾਂ ਦੱਸੋ ।
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਦੇ ਚਾਰ ਸੈਨਾਪਤੀਆਂ ਦੇ ਨਾਂ ਬਿਧੀ ਚੰਦ, ਪੀਰਾਨਾ, ਜੇਠਾ ਤੇ ਪੈਂਦਾ ਸਨ ।
ਪ੍ਰਸ਼ਨ 75.
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਦਰਬਾਰ ਵਿਚ ਕਿਨ੍ਹਾਂ ਦੋ ਸੰਗੀਤਕਾਰਾਂ ਨੂੰ ਵੀਰ-ਰਸ ਦੀਆਂ ਵਾਰਾਂ ਗਾਉਣ ਲਈ ਨਿਯੁਕਤ ਕੀਤਾ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਆਪਣੇ ਦਰਬਾਰ ਵਿਚ ਅਬਦੁੱਲ ਅਤੇ ਨੱਥਾ ਮੱਲ ਨਾਂ ਦੇ ਦੋ ਸੰਗੀਤਕਾਰਾਂ ਨੂੰ ਵੀਰਰਸ ਦੀਆਂ ਵਾਰਾਂ ਗਾਉਣ ਦੇ ਲਈ ਨਿਯੁਕਤ ਕੀਤਾ ।
ਪ੍ਰਸ਼ਨ 76.
ਕਿਹੜੇ ਮੁਗ਼ਲ ਸ਼ਾਸਕ ਨੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਬਣਾਇਆ ?
ਉੱਤਰ-
ਜਹਾਂਗੀਰ ਨੇ ।
ਪ੍ਰਸ਼ਨ 77.
ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਬਣਾਏ ਜਾਣ ਦਾ ਇਕ ਕਾਰਨ ਦੱਸੋ ।
ਉੱਤਰ-
ਜਹਾਂਗੀਰ ਨੂੰ ਗੁਰੂ ਸਾਹਿਬ ਦੀ ਨੀਤੀ ਪਸੰਦ ਨਾ ਆਈ ।
ਜਾਂ
ਚੰਦੂ ਸ਼ਾਹ ਨੇ ਜਹਾਂਗੀਰ ਨੂੰ ਗੁਰੂ ਜੀ ਵਿਰੁੱਧ ਭੜਕਾਇਆ ਜਿਸ ਨਾਲ ਉਹ ਗੁਰੂ ਜੀ ਦਾ ਵਿਰੋਧੀ ਹੋ ਗਿਆ ।
ਪ੍ਰਸ਼ਨ 78.
ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ ਦੀ ਉਪਾਧੀ ਕਿਉਂ ਪ੍ਰਾਪਤ ਹੋਈ ?
ਉੱਤਰ-
52 ਕੈਦ ਰਾਜਿਆਂ ਨੂੰ ਛੁਡਾਉਣ ਕਾਰਨ ।
ਪ੍ਰਸ਼ਨ 79.
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚ ਕਿਹੜੇ ਯੁੱਧ ਹੋਏ ? ਇਹ ਯੁੱਧ ਕਦੋਂ ਅਤੇ ਕਿੱਥੇ ਹੋਏ ?
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚ ਤਿੰਨ ਯੁੱਧ ਹੋਏ । ਲਹਿਰਾ (1631), ਅੰਮ੍ਰਿਤਸਰ (1634) ਅਤੇ ਕਰਤਾਰਪੁਰ (1635) ।
ਪ੍ਰਸ਼ਨ 80.
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਦੇ ਚਾਰ ਪ੍ਰਮੁੱਖ ਪ੍ਰਚਾਰਕਾਂ (ਉਦਾਸੀਆਂ ਦੇ ਨਾਂ ਲਿਖੋ ।
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਦੇ ਚਾਰ ਪ੍ਰਮੁੱਖ ਪ੍ਰਚਾਰਕਾਂ (ਉਦਾਸੀਆਂ ਦੇ ਨਾਂ-ਅਲਮਸਤ, ਫੂਲ, ਦਾ ਅਤੇ ਬਲੂ ਹਸਨਾ ਸਨ ।
ਪ੍ਰਸ਼ਨ 81.
ਸਿੱਖਾਂ ਦੇ ਸੱਤਵੇਂ ਗੁਰੂ ਕੌਣ ਸਨ ?
ਉੱਤਰ-
ਗੁਰੂ ਹਰਿਰਾਇ ਜੀ ।
ਪ੍ਰਸ਼ਨ 82.
ਗੁਰੂ ਹਰਿਰਾਇ ਜੀ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਗੁਰੂ ਹਰਿਰਾਇ ਜੀ ਦੇ ਪਿਤਾ ਜੀ ਦਾ ਨਾਂ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਜੀ ਦਾ ਨਾਂ ਨਿਹਾਲ ਕੌਰ ਸੀ ।
ਪ੍ਰਸ਼ਨ 83.
ਗੁਰੂ ਹਰਿਰਾਇ ਜੀ ਦੇ ਪੁੱਤਰਾਂ ਦੇ ਨਾਂ ਦੱਸੋ ।
ਉੱਤਰ-
ਗੁਰੂ ਹਰਿਰਾਇ ਜੀ ਦੇ ਪੁੱਤਰਾਂ ਦੇ ਨਾਂ ਸਨ-ਰਾਮਰਾਇ ਅਤੇ ਹਰਿਕ੍ਰਿਸ਼ਨ ।
ਪ੍ਰਸ਼ਨ 84.
ਗੁਰੂ ਹਰਿਰਾਇ ਜੀ ਦੇ ਪੈਰੋਕਾਰਾਂ ਵਿਚੋਂ ਚਾਰ ਪ੍ਰਮੁੱਖ ਨਵੇਂ ਪੈਰੋਕਾਰਾਂ ਦੇ ਨਾਂ ਦੱਸੋ ।
ਉੱਤਰ-
ਗੁਰੂ ਜੀ ਦੇ ਚਾਰ ਪ੍ਰਮੁੱਖ ਨਵੇਂ ਪੈਰੋਕਾਰਾਂ ਦੇ ਨਾਂ ਸਨ-ਬੈਰਾਗੀ ਭਗਤ ਧੀਰ, ਭਾਈ ਸੰਗਤੀਆ, ਭਾਈ ਗੋਂਦਾ ਅਤੇ ਭਾਈ ਭਗਤੂ ।
ਪ੍ਰਸ਼ਨ 85.
ਗੁਰੂ ਹਰਿਰਾਇ ਜੀ ਨੇ ਧਰਮ ਪ੍ਰਚਾਰ ਲਈ ਕਿਨ੍ਹਾਂ ਤਿੰਨ ਵਿਅਕਤੀਆਂ ਨੂੰ ਨਿਯੁਕਤ ਕੀਤਾ ?
ਉੱਤਰ-
ਗੁਰੂ ਹਰਿਰਾਇ ਜੀ ਨੇ ਧਰਮ ਪ੍ਰਚਾਰ ਲਈ ਕਈ ਵਿਅਕਤੀਆਂ ਨੂੰ ਨਿਯੁਕਤ ਕੀਤਾ, ਜਿਸ ਵਿਚ ਪ੍ਰਮੁੱਖ ਸਨ- ਭਗਤ ਭਗਵਾਨ, ਭਾਈ ਫੇਰੁ ਅਤੇ ਭਾਈ ਗੋਂਦਾ ।
ਪ੍ਰਸ਼ਨ 86.
ਸ਼ਾਹਜਹਾਂ ਦੇ ਕਿਹੜੇ ਪੁੱਤਰ ਨੂੰ ਗੁਰੂ ਹਰਿਰਾਇ ਜੀ ਦਾ ਅਸ਼ੀਰਵਾਦ ਪ੍ਰਾਪਤ ਹੋਇਆ ?
ਉੱਤਰ-
ਦਾਰਾ ਸ਼ਿਕੋਹ ਨੂੰ ।
ਪ੍ਰਸ਼ਨ 87.
‘ਆਸਾ ਦੀ ਵਾਰ’ ਦੇ ਇਕ ਸਲੋਕ ਦਾ ਅਰਥ ਬਦਲਣ ਦੀ ਗ਼ਲਤੀ ਕਿਸ ਨੇ ਕੀਤੀ ?
ਉੱਤਰ-
ਰਾਮਰਾਇ ਨੇ ।
ਪ੍ਰਸ਼ਨ 88.
ਬਾਲ ਗੁਰੂ ਦੇ ਨਾਂ ਨਾਲ ਕੌਣ ਸਿੱਧ ਹਨ ?
ਉੱਤਰ-
ਗੁਰੂ ਹਰਿਕ੍ਰਿਸ਼ਨ ਜੀ ।
ਪ੍ਰਸ਼ਨ 89.
ਗੁਰੂ ਹਰਿਕ੍ਰਿਸ਼ਨ ਜੀ ਗੁਰਗੱਦੀ ‘ਤੇ ਕਦੋਂ ਬੈਠੇ ?
ਉੱਤਰ-
1661 ਈ: ਵਿਚ ।
ਪ੍ਰਸ਼ਨ 90.
ਦਿੱਲੀ ਵਿਚ ਗੁਰੂ ਹਰਿਕ੍ਰਿਸ਼ਨ ਜੀ ਕਿਸ ਦੇ ਬੰਗਲੇ ‘ਤੇ ਠਹਿਰੇ ?
ਉੱਤਰ-
ਰਾਜਾ ਜੈ ਸਿੰਘ ਦੇ ਬੰਗਲੇ ‘ਤੇ ।
ਪ੍ਰਸ਼ਨ 91.
ਗੁਰਦੁਆਰਾ ਬੰਗਲਾ ਸਾਹਿਬ ਕਿੱਥੇ ਸਥਿਤ ਹੈ ?
ਉੱਤਰ-
ਦਿੱਲੀ ਵਿਖੇ ।
ਪ੍ਰਸ਼ਨ 92.
ਦਿੱਲੀ ਵਿਚ ਗੁਰੂ ਹਰਿਕ੍ਰਿਸ਼ਨ ਜੀ ਜਿੱਥੇ ਰੁਕੇ ਸਨ ਉੱਥੇ ਅੱਜ-ਕਲ੍ਹ ਕਿਹੜਾ ਗੁਰਦੁਆਰਾ ਹੈ ?
ਉੱਤਰ-
ਦਿੱਲੀ ਵਿਚ ਗੁਰੂ ਹਰਿਕ੍ਰਿਸ਼ਨ ਜੀ ਮਿਰਜ਼ਾ ਰਾਜਾ ਜੈ ਸਿੰਘ ਦੇ ਘਰ ਠਹਿਰੇ ਸਨ, ਉੱਥੇ ਅੱਜ-ਕਲ੍ਹ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ।
ਪ੍ਰਸ਼ਨ 93.
‘ਬਾਬਾ ਬਕਾਲਾ’ ਅਸਲ ਵਿਚ ਕੌਣ ਸਨ ?
ਉੱਤਰ-
ਗੁਰੂ ਤੇਗ ਬਹਾਦਰ ਜੀ ।
ਪ੍ਰਸ਼ਨ 94.
ਗੁਰੂ ਤੇਗ਼ ਬਹਾਦਰ ਜੀ ਨੇ ਘੂਕੇ ਵਾਲੀ ਪਿੰਡ ਦਾ ਨਾਂ ਕੀ ਰੱਖਿਆ ?
ਉੱਤਰ-
ਗੁਰੂ ਕਾ ਬਾਗ਼ ।
ਪ੍ਰਸ਼ਨ 95.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਕਦੋਂ ਹੋਈ ?
ਉੱਤਰ-
1675 ਈ: ਵਿਚ 1
ਪ੍ਰਸ਼ਨ 96.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੋਈ ?
ਉੱਤਰ-
ਦਿੱਲੀ ਵਿਖੇ ।
ਪ੍ਰਸ਼ਨ 97.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿਹੜੇ ਮੁਗ਼ਲ ਸ਼ਾਸਕ ਦੇ ਕਾਲ ਵਿਚ ਹੋਈ ?
ਉੱਤਰ-
ਔਰੰਗਜ਼ੇਬ ਦੇ ।
ਪ੍ਰਸ਼ਨ 98.
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
22 ਦਸੰਬਰ, 1666 ਈ: ਨੂੰ ।
ਪ੍ਰਸ਼ਨ 99.
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਪਟਨਾ ਵਿਚ ।
II. ਖਾਲੀ ਥਾਂਵਾਂ ਭਰੇ-
1. ਗੁਰੂ ……………………… ਦਾ ਪਹਿਲਾ ਨਾਂ ਭਾਈ ਲਹਿਣਾ ਸੀ ।
ਉੱਤਰ-
ਅੰਗਦ ਸਾਹਿਬ
2. …………………….. ਸਿੱਖਾਂ ਦੇ ਚੌਥੇ ਗੁਰੂ ਸਨ ।
ਉੱਤਰ-
ਗੁਰੂ ਰਾਮਦਾਸ ਜੀ
3. ……………………. ਨਾਂ ਦੇ ਨਗਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ।
ਉੱਤਰ-
ਗੋਇੰਦਵਾਲ
4. ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਦਸ ਸਾਲ ……………….. ਵਿਚ ਧਰਮ ਪ੍ਰਚਾਰ ਵਿਚ ਗੁਜ਼ਾਰੇ ।
ਉੱਤਰ-
ਕੀਰਤਪੁਰ
5. ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਂ …………………….. ਅਤੇ ਮਾਂ ਦਾ ਨਾਂ ਮਾਤਾ ………………… ਸੀ ।
ਉੱਤਰ-
ਫੇਰੂਮਲ ਅਤੇ ਸਭਰਾਈ ਦੇਵੀ
6. ‘ਉਦਾਸੀ’ ਮਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ……………………….. ਜੀ ਨੇ ਸਥਾਪਿਤ ਕੀਤਾ ।
ਉੱਤਰ-
ਬਾਬਾ ਸ੍ਰੀ ਚੰਦ
7. ਮੰਜੀਆਂ ਦੀ ਸਥਾਪਨਾ ਗੁਰੂ ……………………… ਨੇ ਕੀਤੀ ।
ਉੱਤਰ-
ਅਮਰ ਦਾਸ ਜੀ
8. ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ………………………. ਵਿਚ ਹੋਇਆ ।
ਉੱਤਰ-
ਗੋਇੰਦਵਾਲ
9. ………………………. ਸ਼ਹੀਦੀ ਦੇਣ ਵਾਲੇ ਪਹਿਲੇ ਸਿੱਖ ਗੁਰੂ ਸਨ ।
ਉੱਤਰ-
ਗੁਰੂ ਅਰਜਨ ਸਾਹਿਬ
10. ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ……………………… ਈ: ਵਿਚ ਪੂਰਾ ਹੋਇਆ ।
ਉੱਤਰ-
1601.
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਗੋਇੰਦਵਾਲ ਵਿਚ ਬਾਉਲੀ ਦੀ ਨੀਂਹ ਰੱਖੀ-
(A) ਗੁਰੁ ਅਰਜਨ ਦੇਵ ਜੀ ਨੇ
(B) ਗੁਰੂ ਨਾਨਕ ਦੇਵ ਜੀ ਨੇ
(C) ਗੁਰੂ ਅੰਗਦ ਦੇਵ ਜੀ ਨੇ
(D) ਗੁਰੂ ਤੇਗ ਬਹਾਦਰ ਜੀ ਨੇ ।
ਉੱਤਰ-
(C) ਗੁਰੂ ਅੰਗਦ ਦੇਵ ਜੀ ਨੇ
ਪ੍ਰਸ਼ਨ 2.
ਗੁਰੁ ਰਾਮਦਾਸ ਜੀ ਨੇ ਨਗਰ ਵਸਾਇਆ-
(A) ਅੰਮ੍ਰਿਤਸਰ
(B) ਜਲੰਧਰ
(C) ਕੀਰਤਪੁਰ
(D) ਗੋਇੰਦਵਾਲ ।
ਉੱਤਰ-
(A) ਅੰਮ੍ਰਿਤਸਰ
ਪ੍ਰਸ਼ਨ 3.
ਗੁਰੁ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਵਿਚਕਾਰ ਕਿਸ ਨਗਰ ਦੀ ਨੀਂਹ ਰੱਖੀ ?
(A) ਜਲੰਧਰ
(B) ਗੋਇੰਦਵਾਲ
(C) ਅੰਮ੍ਰਿਤਸਰ
(D) ਤਰਨਤਾਰਨ ।
ਉੱਤਰ-
(D) ਤਰਨਤਾਰਨ ।
ਪ੍ਰਸ਼ਨ 4.
ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲੀ-
(A) 1479 ਈ: ਵਿਚ
(B) 1539 ਈ: ਵਿਚ
(C) 1546 ਈ: ਵਿਚ
(D) 1670 ਈ: ਵਿਚੀ ।
ਉੱਤਰ-
(B) 1539 ਈ: ਵਿਚ
ਪ੍ਰਸ਼ਨ 5.
ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਸਮਾਏ-
(A) 1552 ਈ: ਵਿਚ
(B) 1538 ਈ: ਵਿਚ
(C) 1546 ਈ: ਵਿਚ
(D) 1469 ਈ: ਵਿਚ ।
ਉੱਤਰ-
(A) 1552 ਈ: ਵਿਚ
ਪ੍ਰਸ਼ਨ 6.
ਜਹਾਂਗੀਰ ਦੇ ਸਮੇਂ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਗੁਰੂ ਸਨ-
(A) ਗੁਰੂ ਅੰਗਦ ਦੇਵ ਜੀ
(B) ਗੁਰੂ ਅਮਰਦਾਸ ਜੀ
(C) ਗੁਰੂ ਅਰਜਨ ਦੇਵ ਜੀ
(D) ਗੁਰੂ ਰਾਮਦਾਸ ਜੀ ।
ਉੱਤਰ-
(C) ਗੁਰੂ ਅਰਜਨ ਦੇਵ ਜੀ
ਪ੍ਰਸ਼ਨ 7.
ਗੁਰੂ ਹਰਕ੍ਰਿਸ਼ਨ ਜੀ ਗੁਰਗੱਦੀ ‘ਤੇ ਬੈਠੇ
(A) 1661 ਈ: ਵਿਚ
(B) 1670 ਈ: ਵਿਚ
(C) 1566 ਈ: ਵਿਚ
(D) 1538 ਈ: ਵਿਚ ।
ਉੱਤਰ-
(A) 1661 ਈ: ਵਿਚ
ਪ੍ਰਸ਼ਨ 8.
ਬਾਲ ਗੁਰੂ ਦੇ ਨਾਂ ਨਾਲ ਪ੍ਰਸਿੱਧ ਹੈ
(A) ਗੁਰੂ ਤੇਗ਼ ਬਹਾਦਰ ਜੀ
(B) ਗੁਰੂ ਹਰਕ੍ਰਿਸ਼ਨ ਜੀ
(C) ਗੁਰੂ ਗੋਬਿੰਦ ਸਿੰਘ ਜੀ
(D) ਗੁਰੂ ਅਮਰਦਾਸ ਜੀ ।
ਉੱਤਰ-
(B) ਗੁਰੂ ਹਰਕ੍ਰਿਸ਼ਨ ਜੀ
ਪ੍ਰਸ਼ਨ 9.
‘ਬਾਬਾ ਬਕਾਲਾ’ ਅਸਲ ਵਿਚ ਸਨ-
(A) ਗੁਰੂ ਤੇਗ਼ ਬਹਾਦਰ ਜੀ
(B) ਗੁਰੂ ਹਰਕ੍ਰਿਸ਼ਨ ਜੀ
(C) ਗੁਰੂ ਗੋਬਿੰਦ ਸਿੰਘ ਜੀ ।
(D) ਗੁਰੂ ਅਮਰਦਾਸ ਜੀ ।
ਉੱਤਰ-
(A) ਗੁਰੂ ਤੇਗ਼ ਬਹਾਦਰ ਜੀ
ਪ੍ਰਸ਼ਨ 10.
ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ-
(A) ਕੀਰਤਪੁਰ ਵਿਖੇ
(B) ਪਟਨਾ ਵਿਖੇ
(C) ਦਿੱਲੀ ਵਿਖੇ
(D) ਤਰਨਤਾਰਨ ਵਿਖੇ ।
ਉੱਤਰ-
(B) ਪਟਨਾ ਵਿਖੇ
ਪ੍ਰਸ਼ਨ 11.
ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ
(A) 1564 ਈ: ਵਿਚ
(B) 1538 ਈ: ਵਿਚ
(C) 1546 ਈ: ਵਿਚ
(D) 1574 ਈ: ਵਿਚ ।
ਉੱਤਰ-
(D) 1574 ਈ: ਵਿਚ ।
ਪ੍ਰਸ਼ਨ 12.
ਗੁਰਗੱਦੀ ਨੂੰ ਜੱਦੀ ਰੂਪ ਦਿੱਤਾ-
(A) ਗੁਰੂ ਅਮਰਦਾਸ ਜੀ ਨੇ
(B) ਗੁਰੂ ਰਾਮ ਦਾਸ ਜੀ ਨੇ
(C) ਗੁਰੂ ਗੋਬਿੰਦ ਸਿੰਘ ਜੀ ਨੇ
(D) ਗੁਰੂ ਤੇਗ ਬਹਾਦਰ ਜੀ ਨੇ ।
ਉੱਤਰ-
(A) ਗੁਰੂ ਅਮਰਦਾਸ ਜੀ ਨੇ
ਪ੍ਰਸ਼ਨ 13.
ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ
(A) ਗੁਰੂ ਅਮਰਦਾਸ ਜੀ ਨੇ
(B) ਗੁਰੂ ਅਰਜਨ ਦੇਵ ਜੀ ਨੇ
(C) ਗੁਰੂ ਰਾਮਦਾਸ ਜੀ ਨੇ
(D) ਗੁਰੁ ਤੇਗ ਬਹਾਦਰ ਜੀ ਨੇ ।
ਉੱਤਰ-
(B) ਗੁਰੂ ਅਰਜਨ ਦੇਵ ਜੀ ਨੇ
ਪ੍ਰਸ਼ਨ 14.
ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ-
(A) ਭਾਈ ਪਿਥੀਆ ਨੂੰ
(B) ਸ੍ਰੀ ਮਹਾਦੇਵ ਜੀ ਨੂੰ
(C) ਬਾਬਾ ਬੁੱਢਾ ਜੀ ਨੂੰ
(D) ਨੱਥਾ ਮਲ ਜੀ ਨੂੰ ।
ਉੱਤਰ-
(C) ਬਾਬਾ ਬੁੱਢਾ ਜੀ ਨੂੰ
ਪ੍ਰਸ਼ਨ 15.
ਦਿੱਲੀ ਵਿਖੇ ਗੁਰੂ ਹਰਿ ਰਾਇ ਜੀ ਕਿਸ ਦੇ ਘਰ ਠਹਿਰੇ ?
(A) ਰਾਜਾ ਜੈ ਸਿੰਘ ਦੇ
(B) ਗੁਰੂ ਹਰਿਗੋਬਿੰਦ ਜੀ ਦੇ
(C) ਵੈਰਾਗੀ ਭਗਤ ਗੀਰ ਦੇ
(D) ਮੁਗ਼ਲ ਸ਼ਾਸਕ ਜਹਾਂਗੀਰ ਦੇ।
ਉੱਤਰ-
(A) ਰਾਜਾ ਜੈ ਸਿੰਘ ਦੇ
IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਗੁਰੂ ਅੰਗਦ ਸਾਹਿਬ ਦਾ ਪਹਿਲਾ ਨਾਮ ਭਾਈ ਲਹਿਣਾ ਸੀ ।
ਉੱਤਰ-
√
2. ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਗੋਇੰਦਵਾਲ ਆਇਆ ਸੀ ।
ਉੱਤਰ-
√
3. ਗੁਰੁ ਰਾਮਦਾਸ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ ।
ਉੱਤਰ-
×
4. ਹਰਿਮੰਦਰ ਸਾਹਿਬ ਦੀ ਨੀਂਹ ਗੁਰੁ ਰਾਮਦਾਸ ਜੀ ਨੇ ਰੱਖੀ ।
ਉੱਤਰ-
×
5. ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਨਦੀਆਂ ਦੇ ਵਿਚ ਤਰਨਤਾਰਨ ਨਗਰ ਦੀ ਨੀਂਹ ਰੱਖੀ ।
ਉੱਤਰ-
√
6. ਗੋਇੰਦਵਾਲ ਨਾਮਕ ਨਗਰ ਦੀ ਸਥਾਪਨਾ ਗੁਰੂ ਤੇਗ਼ ਬਹਾਦਰ ਜੀ ਨੇ ਕੀਤੀ ।
ਉੱਤਰ-
×
7. ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੀ ਵਧਦੀ ਹੋਈ ਪ੍ਰਸਿੱਧੀ ਨਾਲ ਈਰਖਾ ਸੀ ।
ਉੱਤਰ-
√
8. ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਅੰਤਲੇ ਦਸ ਸਾਲ ਕੀਰਤਪੁਰ ਵਿਚ ਧਰਮ ਪ੍ਰਚਾਰ ਵਿਚ ਬਤੀਤ | ਕੀਤੇ ।
ਉੱਤਰ-
√
9. ਗੁਰਦੁਆਰਾ ਬੰਗਲਾ ਸਾਹਿਬ ਪਟਨਾ ਵਿਚ ਸਥਿਤ ਹੈ ।
ਉੱਤਰ-
×
10. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ 1675 ਈ: ਵਿਚ ਹੋਈ ।
ਉੱਤਰ-
√
V ਸਹੀ-ਮਿਲਾਨ ਕਰੋ-
1. ਭਾਈ ਲਹਿਣਾ | ਗੁਰੂ ਰਾਮਦਾਸ ਜੀ |
2. ਅਕਬਰ ਗੋਇੰਦਵਾਲ ਵਿਚ ਮਿਲਣ ਆਇਆ | ਸੂਫ਼ੀ ਸੰਤ ਮੀਆਂ ਮੀਰ |
3. ਸਿੱਖਾਂ ਦੇ ਚੌਥੇ ਗੁਰੂ | ਗੁਰੂ ਅੰਗਦ ਸਾਹਿਬ |
4. ਹਰਿਮੰਦਰ ਸਾਹਿਬ ਦੀ ਨੀਂਹ ਰੱਖੀ | ਗੁਰੂ ਅਮਰਦਾਸ ਜੀ ਨੂੰ । |
ਉੱਤਰ-
1 ਭਾਈ ਲਹਿਣਾ | ਗੁਰੂ ਅੰਗਦ ਸਾਹਿਬ |
2. ਅਕਬਰ ਗੋਇੰਦਵਾਲ ਵਿਚ ਮਿਲਣ ਆਇਆ | ਗੁਰੂ ਅਮਰਦਾਸ ਜੀ ਨੂੰ |
3. ਸਿੱਖਾਂ ਦੇ ਚੌਥੇ ਗੁਰੂ | ਗੁਰੂ ਰਾਮਦਾਸ ਜੀ |
4. ਹਰਿਮੰਦਰ ਸਾਹਿਬ ਦੀ ਨੀਂਹ ਰੱਖੀ | ਸੂਫ਼ੀ ਸੰਤ ਮੀਆਂ ਮੀਰ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਸਿੱਖ ਪੰਥ ਵਿਚ ਗੁਰੂ ਤੇ ਸਿੱਖ (ਚੇਲਾ) ਦੀ ਪਰੰਪਰਾ ਕਿਵੇਂ ਸਥਾਪਿਤ ਹੋਈ ?
ਉੱਤਰ-
1539 ਈ: ਵਿਚ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਇਕ ਵਿਸ਼ੇਸ਼ ਧਾਰਮਿਕ ਭਾਈਚਾਰਾ ਹੋਂਦ ਵਿਚ ਆ ਚੁੱਕਿਆ ਸੀ । ਗੁਰੂ ਨਾਨਕ ਦੇਵ ਜੀ ਉਸ ਨੂੰ ਜਾਰੀ ਰੱਖਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਹੀ ਆਪਣੇ ਇਕ ਪੈਰੋਕਾਰ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ । ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਮਗਰੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਗੁਰਗੱਦੀ ਸੰਭਾਲੀ । ਇਸ ਤਰ੍ਹਾਂ ਗੁਰੂ ਤੇ ਸਿੱਖ (ਚੇਲਾ) ਦੀ ਪਰੰਪਰਾ ਸਥਾਪਿਤ ਹੋਈ ਅਤੇ ‘ਸਿੱਖ ਇਤਿਹਾਸ ਦੇ ਬਾਅਦ ਦੇ ਸਮੇਂ ਵਿਚ ਇਹ ਵਿਚਾਰ ਗੁਰੂ ਪੰਥ ਦੇ ਸਿਧਾਂਤ ਦੇ ਰੂਪ ਵਿਚ ਵਿਕਸਿਤ ਹੋਇਆ ।
ਪ੍ਰਸ਼ਨ 2.
ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਦੇ ਹੁੰਦਿਆਂ ਹੋਇਆਂ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਕਿਉਂ ਬਣਾਇਆ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋ ਪੁੱਤਰਾਂ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਦੇ ਹੁੰਦੇ ਹੋਏ ਵੀ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਸੀ । ਇਸ ਪਿੱਛੇ ਕੁੱਝ ਖ਼ਾਸ ਕਾਰਨ ਸਨ-
- ਆਦਰਸ਼ ਗ੍ਰਹਿਸਥ ਜੀਵਨ ਦੀ ਪਾਲਣਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੁੱਖ ਸਿਧਾਂਤ ਸੀ, ਪਰ ਉਨ੍ਹਾਂ ਦੇ ਦੋਵੇਂ ਪੁੱਤਰ ਗੁਰੂ ਜੀ ਦੇ ਇਸ ਸਿਧਾਂਤ ਦੀ ਪਾਲਣਾ ਨਹੀਂ ਕਰ ਰਹੇ ਸਨ । ਇਸ ਤੋਂ ਉਲਟ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਇਸ ਸਿਧਾਂਤ ਦੀ ਸੱਚੇ ਦਿਲੋਂ ਪਾਲਣਾ ਕਰ ਰਹੇ ਸਨ ।
- ਨਿਮਰਤਾ ਤੇ ਸੇਵਾ-ਭਾਵ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਸੀ, ਪਰ ਬਾਬਾ ਸ੍ਰੀ ਚੰਦ ਨਿਮਰਤਾ ਤੇ ਸੇਵਾ ਭਾਵ ਦੋਵੇਂ ਗੁਣਾਂ ਤੋਂ ਕੋਰੇ ਸਨ । ਦੂਜੇ ਪਾਸੇ ਭਾਈ ਲਹਿਣਾ ਜੀ ਨਿਮਰਤਾ ਤੇ ਸੇਵਾ-ਭਾਵ ਦੀ ਪ੍ਰਤੱਖ ਮੂਰਤੀ ਸਨ ।
- ਗੁਰੂ ਨਾਨਕ ਦੇਵ ਜੀ ਨੂੰ ਵੇਦਾਂ, ਸ਼ਾਸਤਰਾਂ ਤੇ ਬ੍ਰਾਹਮਣ ਵਰਗ ਦੀ ਸਰਵ-ਉੱਚਤਾ ਵਿਚ ਭਰੋਸਾ ਨਹੀਂ ਸੀ । ਉਹ ਸੰਸਕ੍ਰਿਤ ਨੂੰ ਵੀ ਪਵਿੱਤਰ ਭਾਸ਼ਾ ਨਹੀਂ ਮੰਨਦੇ ਸਨ, ਪਰ ਉਨ੍ਹਾਂ ਦੇ ਪੁੱਤਰ ਸ੍ਰੀ ਚੰਦ ਜੀ ਨੂੰ ਸੰਸਕ੍ਰਿਤ ਭਾਸ਼ਾ ਦੇ ਵੇਦ ਮੰਤਰਾਂ ਵਿਚ ਡੂੰਘਾ ਵਿਸ਼ਵਾਸ ਸੀ ।
ਪ੍ਰਸ਼ਨ 3.
ਗੁਰੂ ਅੰਗਦ ਦੇਵ ਜੀ ਦੇ ਸਮੇਂ ਲੰਗਰ ਪ੍ਰਥਾ ਅਤੇ ਉਸ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਲੰਗਰ ਵਿਚ ਸਾਰੇ ਸਿੱਖ ਮਿਲ ਕੇ ਭੋਜਨ ਛੱਕਦੇ ਸਨ । ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਨੂੰ ਕਾਫ਼ੀ ਉਤਸ਼ਾਹ ਦਿੱਤਾ । ਲੰਗਰ ਪ੍ਰਥਾ ਦੇ ਵਿਸਥਾਰ ਤੇ ਉਤਸ਼ਾਹ ਦੇ ਕਈ ਮਹੱਤਵਪੂਰਨ ਸਿੱਟੇ ਨਿਕਲੇ । ਇਹ ਪ੍ਰਥਾ ਧਰਮ ਪ੍ਰਚਾਰ ਦੇ ਕੰਮ ਦਾ ਇਕ ਸ਼ਕਤੀਸ਼ਾਲੀ ਸਾਧਨ ਬਣ ਗਈ । ਗ਼ਰੀਬਾਂ ਦੇ ਲਈ ਇਕ ਆਸਰੇ ਦੀ ਥਾਂ ਦਾ ਕੰਮ ਕਰਨ ਤੋਂ ਇਲਾਵਾ ਇਹ ਪ੍ਰਚਾਰ ਤੇ ਪ੍ਰਸਿੱਧੀ ਦਾ ਇਕ ਮਹੱਤਵਪੂਰਨ ਸਾਧਨ ਬਣੀ । ਗੁਰੂ ਜੀ ਦੇ ਪੈਰੋਕਾਰਾਂ ਵਲੋਂ ਦਿੱਤੇ ਗਏ ਦਾਨ, ਚੜਾਵੇ ਆਦਿ ਨੂੰ ਇਸ ਨੇ ਨਿਸ਼ਚਿਤ ਰੂਪ ਦਿੱਤਾ । ਹਿੰਦੂਆਂ ਵਲੋਂ ਸਥਾਪਤ ਕੀਤੀਆਂ ਗਈਆਂ ਦਾਨ ਸੰਸਥਾਵਾਂ ਅਨੇਕਾਂ ਸਨ ਪਰ ਗੁਰੂ ਜੀ ਦਾ ਲੰਗਰ ਸ਼ਾਇਦ ਪਹਿਲੀ ਸੰਸਥਾ ਸੀ ਜਿਸ ਦਾ ਖ਼ਰਚ ਸਾਰੇ ਸਿੱਖਾਂ ਦੇ ਸਾਂਝੇ ਦਾਨ ਅਤੇ ਚੜ੍ਹਾਵੇ ਨਾਲ ਚਲਾਇਆ ਜਾਂਦਾ ਸੀ । ਇਸ ਗੱਲ ਨੇ ਸਿੱਖਾਂ ਵਿਚ ਉਚ-ਨੀਚ ਦੀ ਭਾਵਨਾ ਖ਼ਤਮ ਕਰਕੇ ਏਕਤਾ ਦੀ ਭਾਵਨਾ ਪੈਦਾ ਕੀਤੀ ।
ਪ੍ਰਸ਼ਨ 4.
ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀ ਕਿਸ ਘਟਨਾ ਤੋਂ ਉਨ੍ਹਾਂ ਦੇ ਅਨੁਸ਼ਾਸਨ ਪਸੰਦ ਹੋਣ ਦਾ ਸਬੂਤ ਮਿਲਦਾ ਹੈ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖਾਂ ਦੇ ਸਾਹਮਣੇ ਅਨੁਸ਼ਾਸਨ ਦੀ ਇਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ । ਕਿਹਾ ਜਾਂਦਾ ਹੈ ਕਿ ਸੱਤਾ ਤੇ ਬਲਵੰਡ ਨਾਂ ਦੇ ਦੋ ਪ੍ਰਸਿੱਧ ਰਬਾਬੀ ਉਨ੍ਹਾਂ ਦੇ ਦਰਬਾਰ ਵਿਚ ਰਹਿੰਦੇ ਸਨ । ਉਨ੍ਹਾਂ ਨੂੰ ਆਪਣੀ ਕਲਾ ਉੱਤੇ ਇੰਨਾ ਹੰਕਾਰ ਹੋ ਗਿਆ ਕਿ ਉਹ ਗੁਰੂ ਜੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲੱਗੇ । ਉਹ ਇਸ ਗੱਲ ਦਾ ਪ੍ਰਚਾਰ ਕਰਨ ਲੱਗੇ ਕਿ ਗੁਰੂ ਜੀ ਦੀ ਪ੍ਰਸਿੱਧੀ ਸਿਰਫ਼ ਸਾਡੇ ਹੀ ਮਿੱਠੇ ਰਾਗਾਂ ਤੇ ਸ਼ਬਦਾਂ ਦੇ ਕਾਰਨ ਹੈ । ਇੰਨਾ ਹੀ ਨਹੀਂ ਉਨ੍ਹਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਮਹੱਤਵ ਦਾ ਕਾਰਨ ਵੀ ਮਰਦਾਨੇ ਦਾ ਮਧੁਰ ਸੰਗੀਤ ਦੱਸਿਆ । ਗੁਰੂ ਜੀ ਨੇ ਇਸੇ ਅਨੁਸ਼ਾਸਨਹੀਣਤਾ ਦੇ ਕਾਰਨ ਸੱਤਾ ਤੇ ਬਲਵੰਡ ਨੂੰ ਦਰਬਾਰ ਵਿਚੋਂ ਕੱਢ ਦਿੱਤਾ | ਅੰਤ ਵਿਚ ਸ਼ਰਧਾਲੂ ਸਿੱਖ ਭਾਈ ਲੱਧਾ ਜੀ ਦੀ ਬੇਨਤੀ ‘ਤੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ । ਇਸ ਘਟਨਾ ਦਾ ਸਿੱਖਾਂ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਸਿੱਖ ਧਰਮ ਵਿਚ ਅਨੁਸ਼ਾਸਨ ਦਾ ਮਹੱਤਵ ਵਧ ਗਿਆ ।
ਪ੍ਰਸ਼ਨ 5.
ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਪੈਰੋਕਾਰ ਕਿਵੇਂ ਬਣੇ ? ਉਨ੍ਹਾਂ ਨੂੰ ਗੁਰਗੱਦੀ ਕਿਵੇਂ ਮਿਲੀ ? |
ਉੱਤਰ-
ਗੁਰੂ ਅਮਰਦਾਸ ਜੀ ਨੇ ਇਕ ਦਿਨ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਕੋਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ । ਉਹ ਇਸ ਬਾਣੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਤੁਰੰਤ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ ਅਤੇ ਉਨ੍ਹਾਂ ਦੇ ਸ਼ਿਸ਼ ਬਣ ਗਏ । ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 1541 ਈ: ਤੋਂ 1552 ਈ: ਤਕ ਗੁਰਗੱਦੀ ਮਿਲਣ ਤਕ) ਖਡੂਰ ਸਾਹਿਬ ਵਿਚ ਹੀ ਰਹਿ ਕੇ ਗੁਰੂ ਅੰਗਦ ਦੇਵ ਜੀ ਦੀ ਬਹੁਤ ਸੇਵਾ ਕੀਤੀ । ਇਕ ਦਿਨ ਕੜਾਕੇ ਦੀ ਠੰਢ ਵਿਚ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਪਾਣੀ ਦਾ ਘੜਾ ਲੈ ਕੇ ਆ ਰਹੇ ਸਨ । ਰਸਤੇ ਵਿਚ ਉਨ੍ਹਾਂ ਦੇ ਪੈਰ ਨੂੰ ਠੋਕਰ ਲੱਗੀ, ਉਹ ਡਿਗ ਪਏ ।ਇਹ ਦੇਖ ਕੇ ਇਕ ਜੁਲਾਹੇ ਦੀ ਪਤਨੀ ਨੇ ਕਿਹਾ ਕਿ ਇਹ ਜ਼ਰੂਰ ਨਿਥਾਵਾਂ ਅਮਰੂ ਹੀ ਹੋਵੇਗਾ । ਇਸ ਘਟਨਾ ਦੀ ਸੂਚਨਾ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਅਮਰਦਾਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਅੱਜ ਤੋਂ ਅਮਰਦਾਸ ਨਿਥਾਵਾਂ ਨਹੀਂ ਹੋਵੇਗਾ, ਬਲਕਿ ਨਿਥਾਵਿਆਂ ਦਾ ਥਾਂ ਬਣੇਗਾ | ਮਾਰਚ, 1552 ਈ: ਵਿਚ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣੇ ।
ਪ੍ਰਸ਼ਨ 6.
ਗੁਰੂ ਅਮਰਦਾਸ ਜੀ ਦੇ ਸਮੇਂ ਲੰਗਰ ਪ੍ਰਥਾ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਲੰਗਰ ਦੇ ਲਈ ਕੁਝ ਵਿਸ਼ੇਸ਼ ਨਿਯਮ ਬਣਾਏ । ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਮਿਲ ਨਹੀਂ ਸਕਦਾ ਸੀ । ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਕਬਰ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਛਕਣਾ ਪਿਆ ਸੀ । ਗੁਰੂ ਜੀ ਦਾ ਲੰਗਰ ਹਰੇਕ ਧਰਮ, ਜਾਤ ਅਤੇ ਵਰਗ ਦੇ ਲੋਕਾਂ ਦੇ ਲਈ ਖੁੱਲ੍ਹਾ ਸੀ । ਲੰਗਰ ਵਿਚ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਸਭ ਜਾਤਾਂ ਦੇ ਲੋਕ ਇਕ ਹੀ ਕਤਾਰ ਵਿਚ ਬੈਠ ਕੇ ਭੋਜਨ ਕਰਦੇ ਸਨ । ਇਸ ਨਾਲ ਜਾਤ-ਪਾਤ ਤੇ ਰੰਗ-ਰੁਪ ਦੇ ਵਿਤਕਰਿਆਂ ਵਿਚ ਬਹੁਤ ਸੁਧਾਰ ਹੋਇਆ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਵਿਕਾਸ ਹੋਇਆ । ਸਿੱਟੇ ਵਜੋਂ ਸਿੱਖ ਏਕਤਾ ਦੀ ਲੜੀ ਵਿਚ ਬੰਨੇ ਜਾਣ ਲੱਗੇ ।
ਪ੍ਰਸ਼ਨ 7.
ਗੁਰੂ ਅਮਰਦਾਸ ਜੀ ਦੇ ਸਮੇਂ ਮੰਜੀ ਪ੍ਰਥਾ ਦੇ ਵਿਕਾਸ ‘ਤੇ ਰੌਸ਼ਨੀ ਪਾਓ ।
ਉੱਤਰ-
ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਸੰਖਿਆ ਕਾਫ਼ੀ ਵੱਧ ਚੁੱਕੀ ਸੀ ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਕਿ ਉਹ ਹਰ ਇਕ ਸਥਾਨ ‘ਤੇ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ । ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰ ਇਕ ਪ੍ਰਾਂਤ ਨੂੰ ਮੰਜੀ ਕਿਹਾ ਜਾਂਦਾ ਸੀ । ਹਰ ਇਕ ਮੰਜੀ ਛੋਟੇ-ਛੋਟੇ ਸਥਾਨਿਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜੀਆਂ (Piris) ਕਹਿੰਦੇ ਸਨ ।
ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਥਾ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ ।’’.
ਪ੍ਰਸ਼ਨ 8.
‘‘ਗੁਰੂ ਅਮਰਦਾਸ ਜੀ ਇਕ ਸਮਾਜ-ਸੁਧਾਰਕ ਸਨ ।” ਇਸ ਦੇ ਪੱਖ ਵਿਚ ਕੋਈ ਚਾਰ ਦਲੀਲਾਂ ਦਿਓ ।
ਉੱਤਰ-
ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਕਈ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ । ਗੁਰੂ ਜੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ । ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ-
- ਗੁਰੂ ਅਮਰਦਾਸ ਜੀ ਨੇ ਜਾਤੀ ਭੇਦ-ਭਾਵ ਦਾ ਖੰਡਨ ਕੀਤਾ । ਗੁਰੂ ਜੀ ਦਾ ਵਿਸ਼ਵਾਸ ਸੀ ਕਿ ਜਾਤੀ ਭੇਦ-ਭਾਵ ਪਰਮਾਤਮਾ ਦੀ ਇੱਛਾ ਦੇ ਵਿਰੁੱਧ ਹੈ ਤੇ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਹੈ । ਇਸ ਲਈ ਗੁਰੂ ਜੀ ਦੇ ਲੰਗਰ ਵਿਚ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ ਰੱਖਿਆ ਜਾਂਦਾ ਸੀ ।
- ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ‘ਤੇ ਸੀ । ਗੁਰੂ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ।
- ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਪ੍ਰਥਾ ਦੀ ਵੀ ਘੋਰ ਨਿੰਦਿਆ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ ।
- ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦੇ ਵੀ ਘੋਰ ਵਿਰੋਧੀ ਸਨ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਤੋਂ ਦੂਰ ਰਹਿਣ ਦਾ ਨਿਰਦੇਸ਼ ਦਿੱਤਾ ।
ਪ੍ਰਸ਼ਨ 9.
ਸਿੱਖ ਪੰਥ ਦੇ ਵਿਕਾਸ ਵਿਚ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਦੀ ਚਰਚਾ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ । ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਅਨੇਕਾਂ ਕੰਮ ਕੀਤੇ-
- ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਪੂਰਾ ਕਰਵਾਇਆ ।
- ਉਨ੍ਹਾਂ ਨੇ ਤਰਨਤਾਰਨ ਅਤੇ ਕਰਤਾਰਪੁਰ ਨਗਰਾਂ ਦੀ ਨੀਂਹ ਰੱਖੀ।
- ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਤੇ ਉਸ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਤ ਕੀਤਾ । ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਉੱਥੋਂ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ।
- ਸਿੱਖ ਪਹਿਲਾਂ ਆਪਣੀ ਇੱਛਾ ਨਾਲ ਗੁਰੂ ਜੀ ਨੂੰ ਭੇਂਟ ਦਿੰਦੇ ਸਨ, ਪਰੰਤੂ ਹੁਣ ਗੁਰੂ ਜੀ ਨੇ ਸਿੱਖਾਂ ਤੋਂ ਆਮਦਨ ਦਾ ਦਸਵਾਂ ਹਿੱਸਾ ਇਕੱਠਾ ਕਰਨ ਦੇ ਲਈ ਥਾਂ-ਥਾਂ ‘ਤੇ ਸੇਵਕ ਰੱਖੇ । ਇਨ੍ਹਾਂ ਸੇਵਕਾਂ ਨੂੰ ਮਸੰਦ ਕਹਿੰਦੇ ਸਨ ।
ਪ੍ਰਸ਼ਨ 10.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ਤੇ ਇਕ ਸੰਖੇਪ ਨੋਟ ਲਿਖੋ । ਸਿੱਖ ਇਤਿਹਾਸ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਮੁਗ਼ਲ ਬਾਦਸ਼ਾਹ ਅਕਬਰ ਦੇ ਗੁਰੂ ਅਰਜਨ ਦੇਵ ਜੀ ਨਾਲ ਬਹੁਤ ਚੰਗੇ ਸੰਬੰਧ ਸਨ ਪਰੰਤੂ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਨੇ ਸਹਿਣਸ਼ੀਲਤਾ ਦੀ ਨੀਤੀ ਨੂੰ ਛੱਡ ਦਿੱਤਾ । ਉਹ ਉਸ ਮੌਕੇ ਦੀ ਖੋਜ ਵਿਚ ਰਹਿਣ ਲੱਗਾ ਜਦੋਂ ਉਹ ਸਿੱਖ ਧਰਮ ਉੱਤੇ ਕਰਾਰੀ ਸੱਟ ਮਾਰ ਸਕੇ । ਇਸੇ ਦੌਰਾਨ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ । ਖੁਸਰੋ ਹਾਰ ਕੇ ਗੁਰੂ ਅਰਜਨ ਦੇਵ ਜੀ ਕੋਲ ਆਇਆ । ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ । ਇਸ ਦੋਸ਼ ਵਿਚ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਕੀਤਾ । ਪਰੰਤੂ ਗੁਰੂ ਜੀ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਅਤੇ ਕਈ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਭੜਕ ਉੱਠੇ । ਉਹ ਸਮਝ ਗਏ ਕਿ ਉਨ੍ਹਾਂ ਨੂੰ ਹੁਣ ਆਪਣੇ ਧਰਮ ਦੀ ਰੱਖਿਆ ਲਈ ਹਥਿਆਰ ਧਾਰਨ ਕਰਨੇ ਪੈਣਗੇ ।
ਪ੍ਰਸ਼ਨ 11.
ਆਦਿ ਗ੍ਰੰਥ ਸਾਹਿਬ ਦਾ ਸਿੱਖ ਇਤਿਹਾਸ ਵਿਚ ਕੀ ਮਹੱਤਵ ਹੈ ? ਉੱਤਰ-ਆਦਿ ਗ੍ਰੰਥ ਸਾਹਿਬ ਦੇ ਸੰਕਲਨ ਨਾਲ ਸਿੱਖ ਇਤਿਹਾਸ ਨੂੰ ਇਕ ਠੋਸ ਨੀਂਹ ਮਿਲੀ । ਉਹ ਸਿੱਖਾਂ ਲਈ ਪਵਿੱਤਰ ਅਤੇ ਪ੍ਰਮਾਣਿਕ ਬਣ ਗਿਆ । ਉਨ੍ਹਾਂ ਦੇ ਜਨਮ, ਨਾਮਕਰਨ, ਵਿਆਹ, ਮੌਤ ਆਦਿ ਸਭ ਸੰਸਕਾਰ ਇਸੇ ਗ੍ਰੰਥ ਨੂੰ ਗਵਾਹ ਮੰਨ ਕੇ ਸੰਪੰਨ ਹੋਣ ਲੱਗੇ । ਇਸ ਤੋਂ ਇਲਾਵਾ ਆਦਿ ਗ੍ਰੰਥ ਸਾਹਿਬ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਸਾਰੇ ਸਿੱਖਾਂ ਵਿਚ ਜਾਤੀ ਪ੍ਰੇਮ ਦੀ ਭਾਵਨਾ ਜਾਗਿਤ ਹੋਈ ਅਤੇ ਉਹ ਅਲੱਗ ਪੰਥ ਦੇ ਰੂਪ ਵਿਚ ਉਭਰਨ ਲੱਗੇ । ਅੱਗੇ ਚੱਲ ਕੇ ਇਸ ਗ੍ਰੰਥ ਨੂੰ ‘ਗੁਰੂ ਪਦ’ ਪ੍ਰਦਾਨ ਕੀਤਾ ਗਿਆ ਅਤੇ ਸਭ ਸਿੱਖ ਇਸ ਨੂੰ ਗੁਰੂ ਮੰਨ ਕੇ ਪੂਜਣ ਲੱਗੇ । ਅੱਜ ਸਭ ਸਿੱਖ ਗੁਰੂ ਗ੍ਰੰਥ ਸਾਹਿਬ ਵਿਚ ਸੰਹਿਤ ਗੁਰੁ ਬਾਣੀ ਨੂੰ ਅਲੌਕਿਕ ਗਿਆਨ ਦਾ ਭੰਡਾਰ ਮੰਨਦੇ ਹਨ । ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਸ ਦਾ ਸ਼ਰਧਾਪੂਰਵਕ ਅਧਿਐਨ ਕਰਨ ਨਾਲ ਸੱਚਾ ਆਨੰਦ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 12.
ਆਦਿ ਗ੍ਰੰਥ ਸਾਹਿਬ ਦੇ ਇਤਿਹਾਸਿਕ ਮਹੱਤਵ ‘ਤੇ ਰੌਸ਼ਨੀ ਪਾਓ ।
ਉੱਤਰ-
ਆਦਿ ਗ੍ਰੰਥ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ । ਭਾਵੇਂ ਇਸ ਨੂੰ ਇਤਿਹਾਸਿਕ ਨਜ਼ਰੀਏ ਨਾਲ ਨਹੀਂ ਲਿਖਿਆ ਗਿਆ ਤਾਂ ਵੀ ਇਸ ਦੀ ਅਤਿਅੰਤ ਇਤਿਹਾਸਿਕ ਮਹੱਤਤਾ ਹੈ । ਇਸ ਦੇ ਅਧਿਐਨ ਤੋਂ ਸਾਨੂੰ 16ਵੀਂ ਅਤੇ 17ਵੀਂ ਸਦੀ ਦੇ ਪੰਜਾਬ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਦੀਆਂ ਅਨੇਕ ਗੱਲਾਂ ਦਾ ਪਤਾ ਲੱਗਦਾ ਹੈ । ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਲੋਧੀ ਸ਼ਾਸਨ ਅਤੇ ਪੰਜਾਬ ਦੇ ਲੋਕਾਂ ‘ਤੇ ਬਾਬਰ ਦੁਆਰਾ ਕੀਤੇ ਅੱਤਿਆਚਾਰਾਂ ਦੀ ਕਰੜੀ ਨਿੰਦਿਆ ਕੀਤੀ । ਉਸ ਸਮੇਂ ਦੀ ਸਮਾਜਿਕ ਅਵਸਥਾ ਦੇ ਬਾਰੇ ਵਿਚ ਪਤਾ ਲੱਗਦਾ ਹੈ ਕਿ ਦੇਸ਼ ਵਿਚ ਜਾਤੀ ਪ੍ਰਥਾ ਜ਼ੋਰਾਂ ‘ਤੇ ਸੀ । ਔਰਤ ਦਾ ਕੋਈ ਆਦਰ ਨਹੀਂ ਸੀ ਅਤੇ ਸਮਾਜ ਵਿਚ ਕਈ ਵਿਅਰਥ ਦੇ ਰੀਤੀ-ਰਿਵਾਜ ਪ੍ਰਚਲਿਤ ਸਨ । ਇਸ ਤੋਂ ਇਲਾਵਾ ਧਰਮ ਨਾਂ ਦੀ ਕੋਈ ਚੀਜ਼ ਨਹੀਂ ਰਹੀ ਸੀ । ਗੁਰੂ ਨਾਨਕ ਦੇਵ ਜੀ ਨੇ ਆਪ ਲਿਖਿਆ ਹੈ “ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ’’ ਭਾਵ ਦੋਹਾਂ ਹੀ ਧਰਮਾਂ ਦੇ ਲੋਕ ਰਾਹ ਤੋਂ ਭਟਕ ਗਏ ਸਨ ।
ਪ੍ਰਸ਼ਨ 13.
ਕੋਈ ਚਾਰ ਹਾਲਤਾਂ ਦਾ ਵਰਣਨ ਕਰੋ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਸਨ ।
ਉੱਤਰ-
ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਹੇਠ ਲਿਖੇ ਸਨ-
- ਜਹਾਂਗੀਰ ਦੀ ਧਾਰਮਿਕ ਕੱਟੜਤਾ – ਮੁਗ਼ਲ ਬਾਦਸ਼ਾਹ ਜਹਾਂਗੀਰ ਗੁਰੂ ਜੀ ਨਾਲ ਨਫ਼ਰਤ ਕਰਦਾ ਸੀ । ਉਹ ਜਾਂ ਤਾਂ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ ਜਾਂ ਫਿਰ ਉਨ੍ਹਾਂ ਨੂੰ ਮੁਸਲਮਾਨ ਬਣਾਉਣ ਲਈ ਮਜਬੂਰ ਕਰਨਾ ਚਾਹੁੰਦਾ ਸੀ ।
- ਪ੍ਰਿਥੀਆ ਦੀ ਦੁਸ਼ਮਣੀ – ਗੁਰੂ ਰਾਮ ਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਅਕਲਮੰਦੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ, ਪਰ ਇਹ ਗੱਲ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀਆ ਸਹਿਣ ਨਾ ਕਰ ਸਕਿਆ । ਇਸ ਲਈ ਉਹ ਗੁਰੂ ਸਾਹਿਬ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ ।
- ਗੁਰੂ ਜੀ ਦਾ ਸ਼ਾਹੀ ਠਾਠ – ਬਾਠ-ਗੁਰੂ ਜੀ ਨੇ ਇਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕਰ ਲਈ ਸੀ ਅਤੇ ਉਹ ਸ਼ਾਹੀ , ਠਾਠ-ਬਾਠ ਨਾਲ ਰਹਿਣ ਲੱਗੇ ਸਨ । ਉਨ੍ਹਾਂ ਨੇ ਹੁਣ ‘ਸੱਚਾ ਪਾਤਸ਼ਾਹ ਦੀ ਉਪਾਧੀ ਵੀ ਧਾਰਨ ਕਰ ਲਈ ਸੀ । ਮੁਗ਼ਲ ਬਾਦਸ਼ਾਹ ਜਹਾਂਗੀਰ ਇਸ ਗੱਲ ਨੂੰ ਸਹਿਣ ਨਾ ਕਰ ਸਕਿਆ ਅਤੇ ਉਸ ਨੇ ਗੁਰੂ ਜੀ ਦੇ ਵਿਰੁੱਧ ਕਾਰਵਾਈ ਕਰਨ ਦਾ ਨਿਸਚਾ ਕਰ ਲਿਆ ।
- ਗੁਰੂ ਅਰਜਨ ਦੇਵ ਜੀ ਨੂੰ ਜੁਰਮਾਨਾ – ਹੌਲੀ-ਹੌਲੀ ਜਹਾਂਗੀਰ ਦੀ ਧਾਰਮਿਕ ਕੱਟੜਤਾ ਸਿਖਰ ਹੱਦ ਤਕ ਪਹੁੰਚ ਗਈ । ਉਸਨੇ ਰਾਜ ਦੇ ਬਾਗੀ ਖੁਸਰੋ ਦੀ ਸਹਾਇਤਾ ਦੇ ਅਪਰਾਧ ਵਿਚ ਗੁਰੂ ਸਾਹਿਬ ‘ਤੇ 2 ਲੱਖ ਰੁਪਏ ਜੁਰਮਾਨਾ ਕਰ ਦਿੱਤਾ ਹੈ ਗੁਰੂ ਜੀ ਦੇ ਜੁਰਮਾਨਾ ਦੇਣ ਤੋਂ ਇਨਕਾਰ ਕਰਨ ਤੇ ਉਸ ਨੇ ਗੁਰੂ ਜੀ ਨੂੰ ਸਖ਼ਤ ਸਰੀਰਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ।
ਪ੍ਰਸ਼ਨ 14.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਕੀ ਪ੍ਰਤੀਕਿਰਿਆ ਹੋਈ ?
ਉੱਤਰ-
ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਮਹੱਤਵਪੂਰਨ ਪ੍ਰਤੀਕਿਰਿਆ ਹੋਈ-
(1) ਗੁਰੂ ਅਰਜਨ ਦੇਵ ਜੀ ਨੇ ਜੋਤੀਜੋਤ ਸਮਾਉਣ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਦੇ ਨਾਂ ਇਹ ਸੰਦੇਸ਼ ਛੱਡਿਆ, ਉਹ ਸਮਾਂ ਬੜੀ ਤੇਜ਼ੀ ਨਾਲ ਆ ਰਿਹਾ ਹੈ ਜਦੋਂ ਭਲਾਈ ਤੇ ਬੁਰਾਈ ਦੀਆਂ ਸ਼ਕਤੀਆਂ ਦੀ ਟੱਕਰ ਹੋਵੇਗੀ । ਇਸ ਲਈ ਮੇਰੇ ਪੁੱਤਰ ਤਿਆਰ ਹੋ ਜਾਹ । ਆਪ ਸ਼ਸਤਰ ਧਾਰਨ ਕਰ ਤੇ ਆਪਣੇ ਪੈਰੋਕਾਰਾਂ ਨੂੰ ਸ਼ਸਤਰ ਧਾਰਨ ਕਰਵਾ ।” ਗੁਰੂ ਜੀ ਦੇ ਇਨ੍ਹਾਂ ਅੰਤਮ ਸ਼ਬਦਾਂ ਨੇ ਸਿੱਖਾਂ ਵਿਚ ਸੈਨਿਕ ਭਾਵਨਾ ਨੂੰ ਜਾਗ੍ਰਿਤ ਕੀਤਾ । ਹੁਣ ਸਿੱਖ ‘ਸੰਤ ਸਿਪਾਹੀ ਬਣ ਗਏ ਜਿਨ੍ਹਾਂ ਦੇ ਇਕ ਹੱਥ ਵਿਚ ਮਾਲਾ ਸੀ ਤੇ ਦੂਸਰੇ ਹੱਥ ਵਿਚ ਤਲਵਾਰ ।
(2) ਗੁਰੁ ਜੀ ਦੀ ਸ਼ਹੀਦੀ ਤੋਂ ਪਹਿਲਾਂ ਸਿੱਖਾਂ ਤੇ ਮੁਗ਼ਲਾਂ ਦੇ ਆਪਸੀ ਸੰਬੰਧ ਚੰਗੇ ਸਨ, ਇਸ ਸ਼ਹੀਦੀ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਦਿੱਤਾ ਤੇ ਉਨ੍ਹਾਂ ਦੇ ਮਨ ਵਿਚ ਮੁਗ਼ਲ ਰਾਜ ਪ੍ਰਤੀ ਘਿਰਣਾ ਪੈਦਾ ਹੋ ਗਈ ।
(3) ਇਸ ਸ਼ਹੀਦੀ ਨਾਲ ਸਿੱਖ ਧਰਮ ਨੂੰ ਲੋਕ-ਪ੍ਰਿਅਤਾ ਮਿਲੀ । ਸਿੱਖ ਹੁਣ ਆਪਣੇ ਧਰਮ ਦੇ ਲਈ ਆਪਣਾ ਸਭ ਕੁੱਝ ਨਿਛਾਵਰ ਕਰਨ ਲਈ ਤਿਆਰ ਹੋ ਗਏ । ਬਿਨਾਂ ਸ਼ੱਕ ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਸਿੱਧ ਹੋਈ ।
ਪ੍ਰਸ਼ਨ 15.
ਗੁਰੂ ਅਰਜਨ ਦੇਵ ਜੀ ਦੇ ਚਰਿੱਤਰ ਅਤੇ ਸ਼ਖ਼ਸੀਅਤ ਦੇ ਕੋਈ ਚਾਰ ਮਹੱਤਵਪੂਰਨ ਪਹਿਲੂਆਂ ਨੂੰ ਸਪੱਸ਼ਟ ਕਰੋ ।
ਉੱਤਰ-
ਪੰਜਵੇਂ ਸਿੱਖ ਗੁਰੂ ਅਰਜਨ ਦੇਵ ਜੀ ਉੱਚ-ਕੋਟੀ ਦੇ ਚਰਿੱਤਰ ਅਤੇ ਸ਼ਖ਼ਸੀਅਤ ਦੇ ਮਾਲਕ ਸਨ । ਉਨ੍ਹਾਂ ਦੇ ਚਰਿੱਤਰ ਦੇ ਚਾਰ ਵੱਖ-ਵੱਖ ਪਹਿਲੂਆਂ ਦਾ ਵਰਣਨ ਇਸ ਤਰ੍ਹਾਂ ਹੈ-
- ਗੁਰੁ ਜੀ ਇਕ ਬਹੁਤ ਵੱਡੇ ਧਾਰਮਿਕ ਨੇਤਾ ਅਤੇ ਸੰਗਠਨ-ਕਰਤਾ ਸਨ । ਉਨ੍ਹਾਂ ਨੇ ਸਿੱਖ ਧਰਮ ਦਾ ਉਤਸ਼ਾਹ-ਪੂਰਵਕ ਪ੍ਰਚਾਰ ਕੀਤਾ ਅਤੇ ਮਸੰਦ ਪ੍ਰਥਾ ਵਿਚ ਜ਼ਰੂਰੀ ਸੁਧਾਰ ਕਰਕੇ ਸਿੱਖ ਸਮਾਜ ਨੂੰ ਇਕ ਸੰਗਠਿਤ ਰੂਪ ਪ੍ਰਦਾਨ ਕੀਤਾ ।
- ਗੁਰੁ ਸਾਹਿਬ ਇਕ ਮਹਾਨ ਨਿਰਮਾਤਾ ਵੀ ਸਨ ।ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦਾ ਨਿਰਮਾਣ ਕੰਮ ਪੂਰਾ ਕੀਤਾ, ਉੱਥੋਂ ਦੇ ਸਰੋਵਰ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ ਤਰਨਤਾਰਨ, ਹਰਿਗੋਬਿੰਦਪੁਰ ਆਦਿ ਸ਼ਹਿਰ ਵਸਾਏ ॥ ਲਾਹੌਰ ਵਿਚ ਉਨ੍ਹਾਂ ਨੇ ਇਕ ਬਾਉਲੀ ਬਣਵਾਈ ।
- ਉਨ੍ਹਾਂ ਨੇ ‘ਆਦਿ ਗ੍ਰੰਥ ਸਾਹਿਬ’ ਦਾ ਸੰਕਲਨ ਕਰਕੇ ਇਕ ਮਹਾਨ ਸੰਪਾਦਕ ਹੋਣ ਦਾ ਪਰਿਚੈ ਦਿੱਤਾ ।
- ਉਨ੍ਹਾਂ ਵਿਚ ਇਕ ਸਮਾਜ ਸੁਧਾਰਕ ਦੇ ਸਾਰੇ ਗੁਣ ਵੀ ਮੌਜੂਦ ਸਨ । ਉਨ੍ਹਾਂ ਨੇ ਵਿਧਵਾ ਵਿਆਹ ਦਾ ਪ੍ਰਚਾਰ ਕੀਤਾ ਅਤੇ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨੂੰ ਬੁਰਾ ਦੱਸਿਆ । ਉਨ੍ਹਾਂ ਨੇ ਇਕ ਬਸਤੀ ਦੀ ਸਥਾਪਨਾ ਕਰਵਾਈ ਜਿੱਥੇ ਰੋਗੀਆਂ ਨੂੰ ਦਵਾਈਆਂ ਦੇ ਨਾਲ-ਨਾਲ ਮੁਫ਼ਤ ਭੋਜਨ ਤੇ ਕੱਪੜੇ ਵੀ ਦਿੱਤੇ ਜਾਂਦੇ ਸਨ ।
ਪ੍ਰਸ਼ਨ 16.
ਕੋਈ ਚਾਰ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਦੇ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ਨਵੀਂ ਨੀਤੀ ਅਪਣਾਉਣੀ ਪਈ ।
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਹੇਠ ਲਿਖੇ ਕਾਰਨਾਂ ਕਰਕੇ ਨਵੀਂ ਨੀਤੀ ਨੂੰ ਅਪਣਾਇਆ-
- ਮੁਗ਼ਲਾਂ ਦੀ ਦੁਸ਼ਮਣੀ ਅਤੇ ਦਖ਼ਲ – ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਸਿੱਖਾਂ ਲਈ ਜਬਰ ਦੀ ਨੀਤੀ ਜਾਰੀ ਰੱਖੀ । ਸਿੱਟੇ ਵਜੋਂ ਨਵੇਂ ਗੁਰੂ ਹਰਿਗੋਬਿੰਦ ਜੀ ਲਈ ਸਿੱਖਾਂ ਦੀ ਰੱਖਿਆ ਕਰਨਾ ਜ਼ਰੂਰੀ ਹੋ ਗਿਆ ਅਤੇ ਉਨ੍ਹਾਂ ਨੂੰ ਨਵੀਂ ਨੀਤੀ ਦਾ ਆਸਰਾ ਲੈਣਾ ਪਿਆ ।
- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਜੇ ਸਿੱਖ ਧਰਮ ਨੂੰ ਬਚਾਉਣਾ ਹੈ ਤਾਂ ਸਿੱਖਾਂ ਨੂੰ ਮਾਲਾ ਦੇ ਨਾਲ-ਨਾਲ ਹਥਿਆਰ ਵੀ ਧਾਰਨ ਕਰਨੇ ਪੈਣਗੇ । ਇਸ ਉਦੇਸ਼ ਨਾਲ ਗੁਰੂ ।
- ਗੁਰੂ ਅਰਜਨ ਦੇਵ ਜੀ ਦੇ ਆਖ਼ਰੀ ਸ਼ਬਦ – ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਤੋਂ ਪਹਿਲਾਂ ਆਪਣੇ ਸੁਨੇਹੇ ਵਿਚ ਸਿੱਖਾਂ ਨੂੰ ਹਥਿਆਰ ਧਾਰਨ ਕਰਨ ਲਈ ਕਿਹਾ ਸੀ । ਇਸ ਲਈ ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਅਧਿਆਤਮਕ ਸਿੱਖਿਆ ਦੇ ਨਾਲ-ਨਾਲ ਸੈਨਿਕ ਸਿੱਖਿਆ ਵੀ ਦੇਣੀ ਸ਼ੁਰੂ ਕਰ ਦਿੱਤੀ ।
- ਜੱਟਾਂ ਦਾ ਸਿੱਖ ਧਰਮ ਵਿਚ ਦਾਖ਼ਲਾ – ਜੱਟਾਂ ਦੇ ਸਿੱਖ ਧਰਮ ਵਿਚ ਦਾਖ਼ਲੇ ਦੇ ਕਾਰਨ ਵੀ ਗੁਰੂ ਹਰਿਗੋਬਿੰਦ ਜੀ ਨੂੰ ਨਵੀਂ ਨੀਤੀ ਅਪਣਾਉਣ ਲਈ ਮਜਬੂਰ ਹੋਣਾ ਪਿਆ । ਇਹ ਲੋਕ ਸੁਭਾਅ ਤੋਂ ਹੀ ਸੁਤੰਤਰਤਾ ਪ੍ਰੇਮੀ ਸਨ ਅਤੇ ਯੁੱਧ ਵਿਚ ਉਨ੍ਹਾਂ ਦੀ ਖ਼ਾਸ ਰੁਚੀ ਸੀ ।
ਪ੍ਰਸ਼ਨ 17.
ਗੁਰੂ ਹਰਿਗੋਬਿੰਦ ਜੀ ਦੇ ਜੀਵਨ ਅਤੇ ਕੰਮਾਂ ‘ਤੇ ਪ੍ਰਕਾਸ਼ ਪਾਓ ।
ਉੱਤਰ-
ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ । ਉਨ੍ਹਾਂ ਨੇ ਸਿੱਖ ਪੰਥ ਨੂੰ ਇਕ ਨਵਾਂ ਮੋੜ ਦਿੱਤਾ ।
- ਉਨ੍ਹਾਂ ਨੇ ਗੁਰਗੱਦੀ ‘ਤੇ ਬੈਠਦੇ ਹੀ ਦੋ ਤਲਵਾਰਾਂ ਧਾਰਨ ਕੀਤੀਆਂ । ਇਕ ਤਲਵਾਰ ਮੀਰੀ ਦੀ ਸੀ ਅਤੇ ਦੂਸਰੀ ਪੀਰੀ ਦੀ । ਇਸ ਤਰ੍ਹਾਂ ਸਿੱਖ ਗੁਰੂ ਧਾਰਮਿਕ ਨੇਤਾ ਹੋਣ ਦੇ ਨਾਲ-ਨਾਲ ਰਾਜਨੀਤਿਕ ਨੇਤਾ ਵੀ ਬਣ ਗਏ । ਉਨ੍ਹਾਂ ਨੇ ਸਿੱਖਾਂ ਨੂੰ ਸੈਨਿਕ ਰੂਪ ਦੇਣ ਦਾ ਯਤਨ ਕੀਤਾ ।
- ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ ਨਵਾਂ ਭਵਨ ਬਣਵਾਇਆ । ਇਹ ਭਵਨ ਅਕਾਲ ਤਖ਼ਤ ਦੇ ਨਾਂ ਨਾਲ ਪ੍ਰਸਿੱਧ ਹੈ । ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਕਰਨੀ ਵੀ ਸਿਖਾਈ ।
- ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਵਿਚ ਕੈਦੀ ਬਣਾ ਲਿਆ | ਕੁਝ ਸਮੇਂ ਦੇ ਬਾਅਦ ਜਹਾਂਗੀਰ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਬੇਕਸੂਰ ਹਨ । ਇਸ ਲਈ ਉਨ੍ਹਾਂ ਨੂੰ ਛੱਡ ਦਿੱਤਾ ਗਿਆ । ਪਰ ਗੁਰੂ ਜੀ ਦੇ ਕਹਿਣ ‘ਤੇ ਜਹਾਂਗੀਰ ਨੂੰ ਉਨ੍ਹਾਂ ਦੇ ਨਾਲ ਵਾਲੇ ਕੈਦੀ ਰਾਜਿਆਂ ਨੂੰ ਵੀ ਛੱਡਣਾ ਪਿਆ ।
- ਗੁਰੂ ਜੀ ਨੇ ਮੁਗਲਾਂ ਨਾਲ ਯੁੱਧ ਵੀ ਕੀਤੇ । ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਤਿੰਨ ਵਾਰੀ ਗੁਰੂ ਜੀ ਦੇ ਵਿਰੁੱਧ ਫ਼ੌਜ ਭੇਜੀ । ਗੁਰੂ ਜੀ ਨੇ ਬੜੀ ਬਹਾਦਰੀ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ । ਸਿੱਟੇ ਵਜੋਂ ਮੁਗਲ ਜਿੱਤ ਪ੍ਰਾਪਤ ਕਰਨ ਵਿਚ ਸਫਲ ਨਾ ਹੋ ਸਕੇ ।
ਪ੍ਰਸ਼ਨ 18.
ਸਿੱਖ ਧਰਮ ਲਈ ਗੁਰੂ ਹਰਿਰਾਇ ਜੀ ਦੀਆਂ ਕੋਈ ਚਾਰ ਸੇਵਾਵਾਂ ਦੱਸੋ ।
ਉੱਤਰ-
ਗੁਰੂ ਹਰਿਰਾਇ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਹੇਠ ਲਿਖੇ ਕੰਮ ਕੀਤੇ-
- ਉਹ ਪ੍ਰਤੀ ਦਿਨ ਸਵੇਰੇ ਅਤੇ ਸ਼ਾਮ ਧਰਮ ਸਭਾਵਾਂ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ । ਉਹ ਲੋਕਾਂ ਨੂੰ ਧਾਰਮਿਕ ਜੀਵਨ ਬਤੀਤ ਕਰਨ ਦੇ ਲਈ ਉਤਸ਼ਾਹਿਤ ਕਰਦੇ ਸਨ ।
- ਉਨ੍ਹਾਂ ਨੇ ਅਨੇਕਾਂ ਲੋਕਾਂ ਨੂੰ ਇਸ ਧਰਮ ਦੇ ਭਗਤ ਬਣਾਇਆ । ਉਨ੍ਹਾਂ ਦੇ ਨਵੇਂ ਚੇਲਿਆਂ ਵਿਚ ਪ੍ਰਮੁੱਖ ਵਿਅਕਤੀਆਂ ਦੇ ਨਾਂ ਸਨ-ਬੈਰਾਗੀ ਭਗਤ ਧੀਰ, ਭਾਈ ਸੰਗਤੀਆ, ਭਾਈ ਗੋਂਦਾ ਅਤੇ ਭਾਈ ਭਗਤੁ ।
- ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਥਾਂ-ਥਾਂ ‘ਤੇ ਪ੍ਰਚਾਰਕ ਭੇਜੇ । ਉਨ੍ਹਾਂ ਨੇ ‘ਭਗਤ ਗੀਰ’ ਨਾਂ ਦੇ ਇਕ ਬੈਰਾਗੀ ਸਾਧੂ ਨੂੰ ਆਪਣਾ ਚੇਲਾ ਬਣਾ ਲਿਆ | ਗੁਰੂ ਜੀ ਨੇ ਉਸ ਦਾ ਨਾਂ ਭਗਤ ਭਗਵਾਨ ਰੱਖਿਆ ਅਤੇ ਉਸ ਨੇ ਭਾਰਤ ਵਿਚ ਲਗਪਗ 360 ਗੱਦੀਆਂ ਸਥਾਪਤ ਕੀਤੀਆਂ । ਇਨ੍ਹਾਂ ਵਿਚੋਂ ਕੁਝ ਗੱਦੀਆਂ ਅੱਜ ਵੀ ਮੌਜੂਦ ਹਨ ।
- ਗੁਰੂ ਹਰਿਰਾਇ ਜੀ ਆਪ ਵੀ ਧਰਮ ਦੇ ਪ੍ਰਚਾਰ ਲਈ ਪੰਜਾਬ ਵਿਚ ਕਈ ਥਾਂਵਾਂ ‘ਤੇ ਗਏ ਅਤੇ ਉਨ੍ਹਾਂ ਨੇ ਉੱਥੇ ਕਈ ਪੈਰੋਕਾਰ ਬਣਾਏ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਸਨ । ਇਸ ਸ਼ਹੀਦੀ ਦਾ ਕੀ ਮਹੱਤਵ ਹੈ ?
ਜਾਂ
‘‘ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਨੇ ਸਿੱਖ ਇਤਿਹਾਸ ਦੇ ਪੰਨੇ ਪਲਟ ਦਿੱਤੇ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਵੀ ਉਨ੍ਹਾਂ ਮਹਾਂਪੁਰਖਾਂ ਵਿਚੋਂ ਸਨ ਜਿਨ੍ਹਾਂ ਨੇ ਧਰਮ ਦੀ ਖ਼ਾਤਰ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਦਿੱਤਾ । ਉਨ੍ਹਾਂ ਦੀ ਸ਼ਹੀਦੀ ਦੇ ਮੁੱਖ ਕਾਰਨ ਹੇਠ ਲਿਖੇ ਹਨ-
1. ਸਿੱਖ ਧਰਮ ਦਾ ਵਿਸਥਾਰ – ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਦਾ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਸੀ । ਕਈ ਨਗਰਾਂ ਦੀ ਸਥਾਪਨਾ, ਸ੍ਰੀ ਹਰਿਮੰਦਰ ਸਾਹਿਬ ਦੇ ਨਿਰਮਾਣ ਅਤੇ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦੇ ਕਾਰਨ ਲੋਕਾਂ ਦੀ ਸਿੱਖ ਧਰਮ ਵਿਚ ਆਸਥਾ ਵੱਧਦੀ ਜਾ ਰਹੀ ਸੀ । ਦਸਵੰਧ ਪ੍ਰਥਾ ਦੇ ਕਾਰਨ ਗੁਰੂ ਸਾਹਿਬ ਦੀ ਆਮਦਨ ਵਿਚ ਵਾਧਾ ਹੋ ਰਿਹਾ ਸੀ । ਇਸ ਲਈ ਲੋਕ ਗੁਰੂ ਅਰਜਨ ਦੇਵ ਜੀ ਨੂੰ “ਸੱਚੇ ਪਾਤਸ਼ਾਹ’ ਕਹਿ ਕੇ ਸੱਦਣ ਲੱਗੇ ਸਨ । ਮੁਗ਼ਲ ਸਮਰਾਟ ਜਹਾਂਗੀਰ ਇਸ ਸਥਿਤੀ ਨੂੰ ਰਾਜਨੀਤਿਕ ਸੰਕਟ ਦੇ ਰੂਪ ਵਿਚ ਦੇਖ ਰਿਹਾ ਸੀ ।
2. ਜਹਾਂਗੀਰ ਦੀ ਧਾਰਮਿਕ ਕੱਟੜਤਾ – 1605 ਈ: ਵਿਚ ਜਹਾਂਗੀਰ ਮੁਗ਼ਲ ਸਮਰਾਟ ਬਣਿਆ । ਉਹ ਸਿੱਖਾਂ ਦੇ ਪ੍ਰਤੀ ਣਾ ਦੀ ਭਾਵਨਾ ਰੱਖਦਾ ਸੀ । ਇਸ ਲਈ ਉਹ ਗੁਰੂ ਜੀ ਨਾਲ ਘਿਣਾ ਕਰਦਾ ਸੀ । ਉਹ ਜਾਂ ਤਾਂ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ ਅਤੇ ਜਾਂ ਫਿਰ ਉਨ੍ਹਾਂ ਨੂੰ ਮੁਸਲਮਾਨ ਬਣਾਉਣ ਦੇ ਲਈ ਮਜ਼ਬੂਰ ਕਰਨਾ ਚਾਹੁੰਦਾ ਸੀ । ਇਸ ਲਈ ਇਹ ਮੰਨਣਾ ਹੀ ਪਵੇਗਾ ਕਿ ਗੁਰੂ ਜੀ ਦੀ ਸ਼ਹੀਦੀ ਵਿਚ ਜਹਾਂਗੀਰ ਦਾ ਪੂਰਾ ਹੱਥ ਸੀ ।
3. ਪ੍ਰਿਥੀਆ (ਪ੍ਰਿਥੀ ਚੰਦ ਦੀ ਦੁਸ਼ਮਣੀ – ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਬੁੱਧੀਮਤਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ । ਪਰੰਤੂ ਇਹ ਗੱਲ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀਆ ਸਹਿਣ ਨਾ ਕਰ ਸਕਿਆ । ਉਸ ਨੇ ਮੁਗ਼ਲ ਸਮਰਾਟ ਅਕਬਰ ਨੂੰ ਇਹ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਇਕ ਅਜਿਹੇ ਧਾਰਮਿਕ ਗ੍ਰੰਥ (ਆਦਿ ਗ੍ਰੰਥ ਸਾਹਿਬ) ਦੀ ਰਚਨਾ ਕਰ ਰਹੇ ਸਨ, ਜੋ ਇਸਲਾਮ ਧਰਮ ਦੇ ਸਿਧਾਂਤਾਂ ਦੇ ਵਿਰੁੱਧ ਹੈ, ਪਰ ਸਹਿਣਸ਼ੀਲ ਅਕਬਰ ਨੇ ਗੁਰੂ ਜੀ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ । ਇਸ ਤੋਂ ਬਾਅਦ ਪ੍ਰਿਥੀਆ ਲਾਹੌਰ ਦੇ ਗਵਰਨਰ ਸੁਲਹੀ ਖਾਂ ਅਤੇ ਉੱਥੇ ਦੇ ਵਿੱਤ ਮੰਤਰੀ ਚੰਦੂ ਸ਼ਾਹ ਨਾਲ ਮਿਲ ਕੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ । ਮਰਨ ਤੋਂ ਪਹਿਲਾਂ ਉਹ ਮੁਗ਼ਲਾਂ ਦੇ ਮਨ ਵਿਚ ਗੁਰੂ ਜੀ ਦੇ ਵਿਰੁੱਧ ਨਫ਼ਰਤ ਦੇ ਬੀਜ ਬੋ ਗਿਆ ।
4. ਨਕਸ਼ਬੰਦੀਆਂ ਦਾ ਵਿਰੋਧ – ਨਕਸ਼ਬੰਦੀ ਲਹਿਰ ਇਕ ਮੁਸਲਿਮ ਲਹਿਰ ਸੀ ਜੋ ਗ਼ੈਰ-ਮੁਸਲਮਾਨਾਂ ਨੂੰ ਕੋਈ ਸੁਵਿਧਾ ਦਿੱਤੇ ਜਾਣ ਦੇ ਵਿਰੁੱਧ ਸਨ । ਇਸ ਲਹਿਰ ਦੇ ਇਕ ਨੇਤਾ ਸ਼ੇਖ ਅਹਿਮਦ ਸਰਹਿੰਦੀ ਦੀ ਪ੍ਰਧਾਨਗੀ ਵਿਚ ਮੁਸਲਮਾਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸਮਰਾਟ ਅਕਬਰ ਨੂੰ ਸ਼ਿਕਾਇਤ ਕੀਤੀ, ਪਰ ਇਕ ਉਦਾਰਵਾਦੀ ਸ਼ਾਸਕ ਹੋਣ ਦੇ ਕਾਰਨ, ਅਕਬਰ
ਨੇ ਨਕਸ਼ਬੰਦੀਆਂ ਦੀਆਂ ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ । ਇਸ ਲਈ ਅਕਬਰ ਦੀ ਮੌਤ ਦੇ ਬਾਅਦ ਨਕਸ਼ਬੰਦੀਆਂ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ।
5. ਚੰਦੂ ਸ਼ਾਹ ਦੀ ਦੁਸ਼ਮਣੀ – ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ । ਗੁਰੂ ਅਰਜਨ ਦੇਵ ਜੀ ਨੇ ਉਸ ਦੀ ਪੁੱਤਰੀ ਦੇ ਨਾਲ ਆਪਣੇ ਪੁੱਤਰ ਦਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਇਸ ਲਈ ਉਸਨੇ ਪਹਿਲੇ ਸਮਰਾਟ ਅਕਬਰ ਨੂੰ ਅਤੇ ਬਾਅਦ ਵਿਚ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਇਹ ਕਹਿ ਕੇ ਭੜਕਾਇਆ ਕਿ ਉਨ੍ਹਾਂ ਨੇ ਵਿਦਰੋਹੀ ਰਾਜਕੁਮਾਰ ਦੀ ਸਹਾਇਤਾ ਕੀਤੀ ਹੈ । ਜਹਾਂਗੀਰ ਪਹਿਲੇ ਹੀ ਗੁਰੂ ਜੀ ਦੇ ਵੱਧਦੇ ਹੋਏ ਪ੍ਰਭਾਵ ਨੂੰ ਰੋਕਣਾ ਚਾਹੁੰਦਾ ਸੀ । ਇਸ ਲਈ ਉਹ ਗੁਰੂ ਜੀ ਦੇ ਵਿਰੁੱਧ ਕਠੋਰ ਕਦਮ ਉਠਾਉਣ ਲਈ ਤਿਆਰ ਹੋ ਗਿਆ ।
6. ਆਦਿ ਗ੍ਰੰਥ ਸਾਹਿਬ ਦਾ ਸੰਕਲਨ – ਗੁਰੂ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਸੀ । ਗੁਰੂ ਜੀ ਦੇ ਦੁਸ਼ਮਣਾਂ ਨੇ ਜਹਾਂਗੀਰ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਈ ਗੱਲਾਂ ਇਸਲਾਮ ਦੇ ਵਿਰੁੱਧ ਲਿਖੀਆਂ ਹਨ । ਸੋ, ਜਹਾਂਗੀਰ ਨੇ ਗੁਰੂ ਜੀ ਨੂੰ ਆਦੇਸ਼ ਦਿੱਤਾ ਕਿ ਆਦਿ ਗ੍ਰੰਥ ਸਾਹਿਬ ਵਿਚੋਂ ਅਜਿਹੀਆਂ ਸਭ ਗੱਲਾਂ ਕੱਢ ਦਿੱਤੀਆਂ ਜਾਣ ਜੋ ਇਸਲਾਮ ਧਰਮ ਦੇ ਵਿਰੁੱਧ ਹੋਣ । ਇਸ ‘ਤੇ ਗੁਰੂ ਜੀ ਨੇ ਉੱਤਰ ਦਿੱਤਾ, “ਆਦਿ ਗ੍ਰੰਥ ਸਾਹਿਬ ਵਿਚੋਂ ਅਸੀਂ ਇਕ ਵੀ ਅੱਖਰ ਕੱਢਣ ਲਈ ਤਿਆਰ ਨਹੀਂ ਹਾਂ ਕਿਉਂਕਿ ਇਸ ਵਿਚ ਅਸੀਂ ਕੋਈ ਵੀ ਅਜਿਹੀ ਗੱਲ ਨਹੀਂ ਲਿਖੀ ਜੋ ਕਿ ਕਿਸੇ ਧਰਮ ਦੇ ਵਿਰੁੱਧ ਹੋਵੇ ।” ਕਹਿੰਦੇ ਹਨ ਕਿ ਇਹ ਉੱਤਰ ਸੁਣ ਕੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਨੂੰ ਕਿਹਾ ਕਿ ਇਸ ਗ੍ਰੰਥ ਵਿਚ ਹਜ਼ਰਤ ਮੁਹੰਮਦ ਸਾਹਿਬ ਦੇ ਵਿਸ਼ੇ ਬਾਰੇ ਵੀ ਕੁੱਝ ਲਿਖ ਦੇਣ, ਪਰ ਗੁਰੂ ਜੀ ਨੇ ਜਹਾਂਗੀਰ ਦੀ ਇਹ ਗੱਲ ਸਵੀਕਾਰ ਨਾ ਕੀਤੀ ਅਤੇ ਕਿਹਾ ਕਿ ਇਸ ਸੰਬੰਧ ਵਿਚ ਪਰਮਾਤਮਾ ਦੇ ਆਦੇਸ਼ ਤੋਂ ਬਿਨਾਂ ਕਿਸੇ ਹੋਰ ਦੇ ਆਦੇਸ਼ ਦਾ ਪਾਲਣ ਨਹੀਂ ਕੀਤਾ ਜਾ ਸਕਦਾ ।”
7.ਰਾਜਕੁਮਾਰ ਖੁਸਰੋ ਦਾ ਮਾਮਲਾ (ਤੱਤਕਾਲਿਕ ਕਾਰਨ) – ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ । ਉਸਨੇ ਆਪਣੇ ਪਿਤਾ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਜਹਾਂਗੀਰ ਦੀਆਂ ਸੈਨਾਵਾਂ ਨੇ ਉਸਦਾ ਪਿੱਛਾ ਕੀਤਾ । ਉਹ ਭੱਜ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਪਹੁੰਚਿਆ । ਕਹਿੰਦੇ ਹਨ ਕਿ ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਅਤੇ ਉਸਨੂੰ ਲੰਗਰ ਵੀ ਛਕਾਇਆ | ਪਰ ਗੁਰੂ ਸਾਹਿਬ ਦੇ ਵਿਰੋਧੀਆਂ ਨੇ ਜਹਾਂਗੀਰ ਦੇ ਕੰਨ ਭਰ ਦਿੱਤੇ ਕਿ ਗੁਰੂ ਸਾਹਿਬ ਨੇ ਖੁਸਰੋ ਦੀ ਧਨ ਨਾਲ ਸਹਾਇਤਾ ਕੀਤੀ ਹੈ । ਇਸ ਨੂੰ ਗੁਰੂ ਜੀ ਦਾ ਅਪਰਾਧ ਮੰਨਿਆ ਗਿਆ ਅਤੇ ਉਨ੍ਹਾਂ ਨੂੰ ਬੰਦੀ ਬਣਾਉਣ ਦਾ ਆਦੇਸ਼ ਦਿੱਤਾ ਗਿਆ ।
ਸ਼ਹੀਦੀ-ਗੁਰੂ ਸਾਹਿਬ ਨੂੰ 24 ਮਈ, 1606 ਈ: ਨੂੰ ਬੰਦੀ ਦੇ ਰੂਪ ਵਿਚ ਲਾਹੌਰ ਲਿਆਇਆ ਗਿਆ ।
ਉਪਰੋਕਤ ਗੱਲਾਂ ਦੇ ਕਾਰਨ ਜਹਾਂਗੀਰ ਦਾ ਧਰਮ ਪਤੀ ਅੰਧਵਿਸ਼ਵਾਸ ਚਰਮ ਸੀਮਾ ‘ਤੇ ਸੀ । ਇਸ ਲਈ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ | ਸ਼ਹੀਦੀ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਕਠੋਰ ਤਸੀਹੇ ਦਿੱਤੇ ਗਏ । ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਤਪਦੇ ਲੋਹੇ ਉੱਤੇ ਬੈਠਾਇਆ ਗਿਆ ਅਤੇ ਉਨ੍ਹਾਂ ਦੇ ਸਰੀਰ ਉੱਤੇ ਗਰਮ ਰੇਤ ਪਾਈ ਗਈ । 30 ਮਈ, 1606 ਈ: ਨੂੰ ਗੁਰੂ ਜੀ ਸ਼ਹੀਦੀ ਨੂੰ ਪ੍ਰਾਪਤ ਹੋਏ । ਉਨ੍ਹਾਂ ਨੂੰ ਸ਼ਹੀਦਾਂ ਦਾ ‘ਸਿਰਤਾਜ’ ਕਿਹਾ ਜਾਂਦਾ ਹੈ ।
ਸ਼ਹੀਦੀ ਦਾ ਮਹੱਤਵ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਿੱਖ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ ।
- ਗੁਰੂ ਜੀ ਦੀ ਸ਼ਹੀਦੀ ਨੇ ਸਿੱਖਾਂ ਵਿਚ ਸੈਨਿਕ ਭਾਵਨਾ ਜਾਗ੍ਰਿਤ ਕੀਤੀ । ਇਸ ਲਈ ਸ਼ਾਂਤੀਆ ਸਿੱਖ ਜਾਤੀ ਨੇ ਲੜਾਕੂ ਜਾਤੀ ਦਾ ਰੂਪ ਧਾਰਨ ਕਰ ਲਿਆ | ਅਸਲ ਵਿਚ ਉਹ ‘ਸੰਤ ਸਿਪਾਹੀ ਬਣ ਗਏ !
- ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਸਿੱਖਾਂ ਤੇ ਮੁਗ਼ਲਾਂ ਦੇ ਆਪਸੀ ਸੰਬੰਧ ਚੰਗੇ ਸਨ ਪਰ ਇਸ ਸ਼ਹੀਦੀ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਦਿੱਤਾ ਅਤੇ ਸਿੱਖਾਂ ਦੇ ਮਨ ਵਿਚ ਮੁਗ਼ਲ ਰਾਜ ਦੇ ਪ੍ਰਤੀ ਨਫ਼ਰਤ ਪੈਦਾ ਹੋ ਗਈ ।
- ਇਸ ਸ਼ਹੀਦੀ ਨਾਲ ਸਿੱਖ ਧਰਮ ਨੂੰ ਪ੍ਰਸਿੱਧੀ ਮਿਲੀ । ਸਿੱਖ ਹੁਣ ਆਪਣੇ ਧਰਮ ਦੇ ਲਈ ਆਪਣਾ ਸਭ ਕੁਝ ਬਲੀਦਾਨ ਕਰਨ ਲਈ ਤਿਆਰ ਹੋ ਗਏ ।
ਬਿਨਾਂ ਸ਼ੱਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਸਿੱਧ ਹੋਈ । ਇਸ ਨੇ ਸ਼ਾਂਤੀਆ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ । ਉਨ੍ਹਾਂ ਨੇ ਸਮਝ ਲਿਆ ਕਿ ਜੇ ਉਨ੍ਹਾਂ ਨੇ ਆਪਣੇ ਧਰਮ ਦੀ ਰੱਖਿਆ ਕਰਨੀ ਹੈ ਤਾਂ ਉਨ੍ਹਾਂ ਨੂੰ ਹਥਿਆਰ ਚੁੱਕਣੇ ਹੀ ਪੈਣਗੇ ।
ਪ੍ਰਸ਼ਨ 2.
ਉਹਨਾਂ ਹਾਲਾਤਾਂ ਦਾ ਵਰਣਨ ਕਰੋ ਜੋ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਲਈ ਜ਼ਿੰਮੇਵਾਰ ਸਨ । ਸਿੱਖ ਧਰਮ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਹੇਠ ਲਿਖੇ ਕਾਰਨਾਂ ਕਰਕੇ ਹੋਈ-
1. ਸਿੱਖਾਂ ਅਤੇ ਮੁਗਲਾਂ ਵਿਚ ਵਧਦੀ ਹੋਈ ਦੁਸ਼ਮਣੀ – ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ | ਇਸ ਲਈ ਹੁਣ ਸਿੱਖਾਂ ਨੇ ਵੀ ਆਤਮ-ਰੱਖਿਆ ਦੇ ਲਈ ਸ਼ਸਤਰ ਧਾਰਨ ਸ਼ੁਰੂ ਕਰ ਦਿੱਤੇ । ਉਨ੍ਹਾਂ ਦੇ ਸ਼ਸਤਰ ਧਾਰਨ ਕਰਦੇ ਹੀ ਮੁਗ਼ਲਾਂ ਅਤੇ ਸਿੱਖਾਂ ਵਿਚ ਇਹ ਦੁਸ਼ਮਣੀ ਇੰਨੀ ਗਹਿਰੀ ਹੋ ਗਈ ਜੋ ਅੱਗੇ ਚੱਲ ਕੇ ਗੁਰੂ ਤੇਗ਼ ਬਹਾਦਰ ਜੀ ਦੇ ਬਲੀਦਾਨ ਦਾ ਕਾਰਨ ਬਣੀ ।
2. ਔਰੰਗਜ਼ੇਬ ਦੀ ਅਸਹਿਣਸ਼ੀਲਤਾ ਦੀ ਨੀਤੀ – ਔਰੰਗਜ਼ੇਬ ਇਕ ਕੱਟੜ ਸੁੰਨੀ ਮੁਸਲਮਾਨ ਸੀ । ਉਸ ਨੇ ਆਪਣੀ ਹਿੰਦੂ ਜਨਤਾ ‘ਤੇ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹਨਾਂ ‘ਤੇ ਅਨੇਕ ਪ੍ਰਤੀਬੰਧ ਲਗਾ ਦਿੱਤੇ । ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਯਤਨ ਵੀ ਕੀਤਾ ਗਿਆ | ਔਰੰਗਜ਼ੇਬ ਦੁਆਰਾ ਨਿਰਦੋਸ਼ ਲੋਕਾਂ ‘ਤੇ ਲਗਾਏ ਜਾ ਰਹੇ ਪ੍ਰਬੰਧਾਂ ਨੇ ਗੁਰੂ ਤੇਗ਼ ਬਹਾਦਰ ਜੀ ਦੇ ਮਨ ‘ਤੇ ਬੜਾ ਡੂੰਘਾ ਪ੍ਰਭਾਵ ਪਾਇਆ ਅਤੇ ਉਨ੍ਹਾਂ ਨੇ ਇਹ ਫ਼ੈਸਲਾ ਕਰ ਲਿਆ ਕਿ ਉਹ ਆਪਣੀ ਜਾਨ ਦੇ ਕੇ ਵੀ ਇਨ੍ਹਾਂ ਅੱਤਿਆਚਾਰਾਂ ਤੋਂ ਲੋਕਾਂ ਦੀ ਰੱਖਿਆ ਕਰਨਗੇ | ਆਖਿਰ ਉਨ੍ਹਾਂ ਨੇ ਇਹੋ ਕੀਤਾ ।
3. ਸਿੱਖ ਧਰਮ ਦਾ ਉਤਸ਼ਾਹ-ਪੂਰਨ ਪ੍ਰਚਾਰ – ਗੁਰੁ ਨਾਨਕ ਦੇਵ ਜੀ ਦੇ ਪਿੱਛੋਂ ਗੁਰੂ ਤੇਗ਼ ਬਹਾਦਰ ਜੀ ਹੀ ਇਕ ਅਜਿਹੇ ਗੁਰੁ ਸਨ, ਜਿਨ੍ਹਾਂ ਨੇ ਥਾਂ-ਥਾਂ ਘੁੰਮ ਫਿਰ ਕੇ ਸਿੱਖ ਮਤ ਦਾ ਪ੍ਰਚਾਰ ਕੀਤਾ | ਔਰੰਗਜ਼ੇਬ ਸਿੱਖ ਧਰਮ ਦੇ ਇਸ ਪ੍ਰਚਾਰ ਨੂੰ ਸਹਿਣ ਨਾ ਕਰ ਸਕਿਆ । ਉਹ ਮਨ ਹੀ ਮਨ ਸਿੱਖ ਗੁਰੂ ਤੇਗ ਬਹਾਦਰ ਜੀ ਨਾਲ ਈਰਖਾ ਕਰਨ ਲੱਗਾ ।
4. ਰਾਮਰਾਇ ਦੀ ਦੁਸ਼ਮਣੀ – ਗੁਰੂ ਹਰਿਕ੍ਰਿਸ਼ਨ ਜੀ ਦੇ ਭਰਾ ਰਾਮਰਾਇ ਨੇ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਜੀ ਦਾ ਧਰਮ ਪ੍ਰਚਾਰ ਦਾ ਕੰਮ ਰਾਸ਼ਟਰ ਹਿੱਤ ਦੇ ਵਿਰੁੱਧ ਹੈ । ਉਸ ਦੀਆਂ ਗੱਲਾਂ ਵਿਚ ਆ ਕੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਸਫ਼ਾਈ ਪੇਸ਼ ਕਰਨ ਲਈ ਮੁਗ਼ਲ ਦਰਬਾਰ ਵਿਚ ਦਿੱਲੀ ਬੁਲਾਇਆ ਅਤੇ ਜਿੱਥੇ ਗੁਰੂ ਜੀ ਨੇ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ ।
5. ਕਸ਼ਮੀਰੀ ਬ੍ਰਾਹਮਣਾਂ ਦੀ ਪੁਕਾਰ – ਕੁੱਝ ਕਸ਼ਮੀਰੀ ਬ੍ਰਾਹਮਣ ਮੁਸਲਮਾਨਾਂ ਦੇ ਅੱਤਿਆਚਾਰਾਂ ਤੋਂ ਤੰਗ ਆ ਚੁੱਕੇ ਸਨ । ਗੁਰੂ ਜੀ ਨੇ ਮਹਿਸੂਸ ਕੀਤਾ ਕਿ ਧਰਮ ਨੂੰ ਬਲੀਦਾਨ ਦੀ ਲੋੜ ਹੈ । ਇਸ ਲਈ ਉਨ੍ਹਾਂ ਨੇ ਬ੍ਰਾਹਮਣਾਂ ਨੂੰ ਕਿਹਾ ਕਿ ਉਹ ਔਰੰਗਜ਼ੇਬ ਨੂੰ ਜਾ ਕੇ ਕਹਿਣ ਕਿ ‘‘ਪਹਿਲਾਂ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾਓ, ਫਿਰ ਅਸੀਂ ਸਾਰੇ ਲੋਕ ਵੀ ਤੁਹਾਡੇ ਧਰਮ ਨੂੰ ਸਵੀਕਾਰ ਕਰ ਲਵਾਂਗੇ ।” ਇਸ ਤਰ੍ਹਾਂ ਆਤਮ-ਬਲੀਦਾਨ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਗੁਰੂ ਤੇਗ਼ ਬਹਾਦਰ ਜੀ ਦਿੱਲੀ ਵਲ ਚਲੇ ਗਏ ਜਿੱਥੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ।
ਮਹੱਤਵ – ਇਤਿਹਾਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਮਹੱਤਵ ਨੂੰ ਹੇਠ ਲਿਖੀਆਂ ਗੱਲਾਂ ਦੇ ਆਧਾਰ ‘ਤੇ ਜਾਣਿਆ ਜਾ ਸਕਦਾ ਹੈ-
- ਧਰਮ ਦੀ ਰੱਖਿਆ ਲਈ ਕੁਰਬਾਨੀ ਦੀ ਪਰੰਪਰਾ ਨੂੰ ਬਣਾਈ ਰੱਖਣਾ – ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਗੁਰੂਆਂ ਦੁਆਰਾ ਕੁਰਬਾਨੀ ਦੀ ਪਰੰਪਰਾ ਨੂੰ ਕਾਇਮ ਰੱਖਿਆ ।
- ਮੁਗ਼ਲਾਂ ਦੇ ਅੱਤਿਆਚਾਰਾਂ ਦੇ ਵਿਰੁੱਧ ਘਿਣਾ ਅਤੇ ਬਦਲੇ ਦੀਆਂ ਭਾਵਨਾਵਾਂ – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਾਰਨ ਸਾਰੇ ਪੰਜਾਬ ਵਿਚ ਮੁਗ਼ਲਾਂ ਦੇ ਅੱਤਿਆਚਾਰਾਂ ਦੇ ਵਿਰੁੱਧ ਘਿਣਾ ਅਤੇ ਬਦਲੇ ਦੀਆਂ ਭਾਵਨਾਵਾਂ ਭੜਕ ਪਈਆਂ ।
- ਖ਼ਾਲਸਾ ਦੀ ਸਥਾਪਨਾ – ਗੁਰੁ ਗੋਬਿੰਦ ਸਿੰਘ ਜੀ ਇਸ ਸਿੱਟੇ ‘ਤੇ ਪਹੁੰਚੇ ਕਿ ਜਦ ਤਕ ਭਾਰਤ ਵਿਚ ਮੁਗ਼ਲ ਰਾਜ ਰਹੇਗਾ ਤਦ ਤਕ ਧਾਰਮਿਕ ਅੱਤਿਆਚਾਰ ਖ਼ਤਮ ਨਹੀਂ ਹੋਣਗੇ । ਮੁਗ਼ਲ ਅੱਤਿਆਚਾਰਾਂ ਦਾ ਸਾਹਮਣਾ ਕਰਨ ਲਈ 1699 ਈ: ਵਿਚ ਉਨ੍ਹਾਂ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਦੀ ਸਥਾਪਨਾ ਕੀਤੀ ।
- ਮੁਗ਼ਲ ਸਾਮਰਾਜ ਨੂੰ ਧੱਕਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਮੁਗ਼ਲ ਸਾਮਰਾਜ ਦੀ ਨੀਂਹ ਹਿਲਾ ਦਿੱਤੀ । ਗੁਰੁ ਗੋਬਿੰਦ ਸਿੰਘ ਜੀ ਦੇ ਬਹਾਦਰ ਖ਼ਾਲਸਾ ਮੁਗ਼ਲ ਸਾਮਰਾਜ ਨਾਲ ਲਗਾਤਾਰ ਜੂਝਦੇ ਰਹੇ ਜਿਸ ਨਾਲ ਮੁਗ਼ਲਾਂ ਦੀ ਸ਼ਕਤੀ ਨੂੰ ਭਾਰੀ ਧੱਕਾ ਲੱਗਾ ।