Punjab State Board PSEB 10th Class Social Science Book Solutions History Source Based Questions and Answers.
PSEB Solutions for Class 10 Social Science History Source Based Questions and Answers.
1. ‘ਪੰਜਾਬ’ ਫ਼ਾਰਸੀ ਦੇ ਦੋ ਸ਼ਬਦਾਂ-ਪੰਜ ਅਤੇ ਆਬ ਦੇ ਸੁਮੇਲ ਨਾਲ ਬਣਿਆ ਹੈ । ਇਸ ਦਾ ਅਰਥ ਹੈ-ਪੰਜ ਪਾਣੀ ਜਾਂ ਪੰਜ ਦਰਿਆਵਾਂ ਦੀ ਧਰਤੀ । ਇਹ ਪੰਜ ਦਰਿਆਂ ਹਨ- ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ । ਪੰਜਾਬ ਭਾਰਤ ਦੀ ਉੱਤਰ ਪੱਛਮੀ ਸੀਮਾ ਉੱਤੇ ਸਥਿਤ ਹੈ । 1947 ਈ: ਵਿੱਚ ਭਾਰਤ ਦੀ ਵੰਡ ਹੋਣ ‘ਤੇ ਪੰਜਾਬ ਦੋ ਭਾਗਾਂ ਵਿੱਚ ਵੰਡਿਆ ਗਿਆ । ਇਸ ਦਾ ਪੱਛਮੀ ਭਾਗ ਪਾਕਿਸਤਾਨ ਬਣਾ ਦਿੱਤਾ ਗਿਆ । ਪੰਜਾਬ ਦਾ ਪੁਰਬੀ ਭਾਗ ਵਰਤਮਾਨ ਭਾਰਤੀ ਗਣਰਾਜ ਦਾ ਉੱਤਰੀ-ਪੱਛਮੀ ਸੀਮਾ ਪੁੱਤ ਬਣ ਗਿਆ ਹੈ । ਅੱਜ-ਕੱਲ੍ਹ ਪਾਕਿਸਤਾਨੀ ਪੰਜਾਬ ਜਿਸ ਨੂੰ ‘ਪੱਛਮੀ ਪੰਜਾਬ’ ਕਿਹਾ ਜਾਂਦਾ ਹੈ, ਵਿੱਚ ਤਿੰਨ ਦਰਿਆ ਰਾਵੀ, ਚਨਾਬ ਅਤੇ ਜਿਹਲਮ ਵਗਦੇ ਹਨ । ਭਾਰਤੀ ਪੰਜਾਬ, ਜਿਸ ਨੂੰ ‘ਪੂਰਬੀ ਪੰਜਾਬ’ ਕਿਹਾ ਜਾਂਦਾ ਹੈ, ਵਿੱਚ ਦੋ ਦਰਿਆ ਬਿਆਸ ਅਤੇ ਸਤਲੁਜ ਰਹਿ ਗਏ । ਉਂਝ ਇਹ ਨਾਂ ਇੰਨਾ ਹਰਮਨ-ਪਿਆਰਾ ਹੋ ਗਿਆ ਹੈ ਕਿ ਦੋਹਾਂ ਪੰਜਾਬਾਂ ਦੇ ਲੋਕ ਅੱਜ ਵੀ ਆਪਣੀ-ਆਪਣੀ ਵੰਡ ਵਿੱਚ ਆਏ ਪੰਜਾਬ ਨੂੰ ‘ਪੱਛਮੀ’ ਜਾਂ ‘ਪੂਰਬੀ’ ਪੰਜਾਬ ਕਹਿਣ ਦੀ ਥਾਂ ‘ਪੰਜਾਬ’ ਹੀ ਆਖਦੇ ਹਨ । ਅਸੀਂ ਇਸ ਪੁਸਤਕ ਵਿੱਚ ਜਮਨਾ ਤੇ ਸਿੰਧ ਵਿਚਕਾਰਲੇ ਪੁਰਾਤਨ ਪੰਜਾਬ ਬਾਰੇ ਪੜਾਂਗੇ ।
ਪ੍ਰਸ਼ਨ-
1. ‘ਪੰਜਾਬੀ’ ਸ਼ਬਦ ਕਿਸ ਭਾਸ਼ਾ ਦੇ ਸ਼ਬਦ-ਜੋੜਾਂ ਨਾਲ ਬਣਿਆ ਹੈ ? ਇਸ ਦੇ ਅਰਥ ਵੀ ਲਿਖੋ ।
2. ਭਾਰਤ ਦੀ ਵੰਡ ਹੋਣ ‘ਤੇ ‘ਪੰਜਾਬ’ ਸ਼ਬਦ ਕਿਉਂ ਅਢੁੱਕਵਾਂ ਬਣਿਆ ?
3. ਕੋਈ ਤਿੰਨ ਦੁਆਬਿਆਂ ਦਾ ਸੰਖੇਪ ਵਰਣਨ ਕਰੋ ।
ਉੱਤਰ-
1. ‘ਪੰਜਾਬ’ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ- ‘ਪੰਜ’ ਅਤੇ ਆਬ ਦੇ ਮੇਲ ਤੋਂ ਬਣਿਆ ਹੈ, ਜਿਸ ਦਾ ਅਰਥ ਹੈ-ਪੰਜ ਪਾਣੀਆਂ ਅਰਥਾਤ ਪੰਜ ਦਰਿਆਵਾਂ (ਨਦੀਆਂ) ਦੀ ਧਰਤੀ ।
2. ਵੰਡ ਤੋਂ ਪਹਿਲਾਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ । ਪਰ ਵੰਡ ਦੇ ਕਾਰਨ ਇਸ ਦੇ ਤਿੰਨ ਦਰਿਆ ਪਾਕਿਸਤਾਨ ਵਿਚ ਚਲੇ ਗਏ ਅਤੇ ਵਰਤਮਾਨ ਪੰਜਾਬ ਵਿਚ ਸਿਰਫ਼ ਦੋ ਦਰਿਆ ਬਿਆਸ ਅਤੇ ਸਤਲੁਜ) ਹੀ ਬਾਕੀ ਰਹਿ ਗਏ ।
3.
- ਦੁਆਬਾ ਸਿੰਧ ਸਾਗਰ – ਇਸ ਦੁਆਬੇ ਵਿਚ ਦਰਿਆ ਸਿੰਧ ਅਤੇ ਦਰਿਆ ਜੇਹਲਮ ਦੇ ਵਿਚਕਾਰਲਾ ਦੇਸ਼ ਆਉਂਦਾ ਹੈ । ਇਹ ਭਾਗ ਜ਼ਿਆਦਾ ਉਪਜਾਊ ਨਹੀਂ ਹੈ ।
- ਦੁਆਬਾ ਚੱਜ – ਚਿਨਾਬ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਚੱਜ ਦੁਆਬਾ ਦੇ ਨਾਂ ਨਾਲ ਬੁਲਾਉਂਦੇ ਹਨ । ਇਸ ਦੁਆਬ ਦੇ ਪ੍ਰਸਿੱਧ ਨਗਰ ਗੁਜਰਾਤ, ਭੇਰਾ ਅਤੇ ਸ਼ਾਹਪੁਰ ਹਨ ।
- ਦੁਆਬਾ ਰਚਨਾ – ਇਸ ਭਾਗ ਵਿਚ ਰਾਵੀ ਅਤੇ ਚਿਨਾਬ ਨਦੀਆਂ ਦੇ ਵਿਚਕਾਰਲਾ ਦੇਸ਼ ਸ਼ਾਮਲ ਹੈ ਜੋ ਕਾਫ਼ੀ ਉਪਜਾਊ ਹੈ । ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ ।
2. ਇਬਰਾਹੀਮ ਲੋਧੀ ਦੇ ਭੈੜੇ ਵਰਤਾਉ ਕਾਰਨ ਅਫ਼ਗਾਨ ਸਰਦਾਰ ਉਸ ਨਾਲ ਨਾਰਾਜ਼ ਸਨ | ਆਪਣੀ ਨਾਰਾਜ਼ਗੀ ਦਿਖਾਉਣ ਲਈ ਉਹਨਾਂ ਨੇ ਆਲਮ ਖਾਂ ਨੂੰ ਦਿੱਲੀ ਦਾ ਹਾਕਮ ਬਨਾਉਣ ਦੀ ਵਿਉਂਤ ਬਣਾਈ । ਉਹਨਾਂ ਨੇ ਇਸ ਮੰਤਵ ਲਈ ਬਾਬਰ ਦੀ ਸਹਾਇਤਾ ਲੈਣ ਦਾ ਫੈਸਲਾ ਕਰ ਲਿਆ | ਪਰੰਤੂ 1524 ਈ: ਵਿੱਚ ਆਪਣੇ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਕਰਕੇ ਬਾਬਰ ਕਾਬਲ ਗਿਆ ਹੀ ਸੀ ਕਿ ਦੌਲਤ ਖਾਂ ਲੋਧੀ ਨੇ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਅਬਦੁਲ ਅਜੀਜ਼ ਤੋਂ ਲਾਹੌਰ ਖੋਹ ਲਿਆ । ਉਸ ਤੋਂ ਉਪਰੰਤ ਉਸ ਨੇ ਸੁਲਤਾਨਪੁਰ, ਵਿੱਚੋਂ ਦਿਲਾਵਰ ਖਾਂ ਨੂੰ ਕੱਢ ਕੇ ਦੀਪਾਲਪੁਰ ਵਿਖੇ ਆਲਮ ਖਾਂ ਨੂੰ ਵੀ ਹਰਾ ਦਿੱਤਾ | ਆਲਮ ਖਾਂ ਕਾਬਲ ਵਿਖੇ ਬਾਬਰ ਦੀ ਸ਼ਰਨ ਵਿੱਚ ਚਲਾ ਗਿਆ । ਫਿਰ ਦੌਲਤ ਖਾਂ ਲੋਧੀ ਨੇ ਸਿਆਲਕੋਟ ਉੱਤੇ ਹਮਲਾ ਕੀਤਾ, ਪਰ ਉਹ ਅਸਫਲ ਰਿਹਾ । ਦੌਲਤ ਖਾਂ ਦੀ ਵੱਧ ਰਹੀ ਸ਼ਕਤੀ ਨੂੰ ਖਤਮ ਕਰਨ ਲਈ ਅਤੇ ਬਾਬਰ ਦੀ ਸੈਨਾ ਨੂੰ ਪੰਜਾਬ ਵਿੱਚੋਂ ਕੱਢਣ ਲਈ ਇਬਰਾਹੀਮ ਲੋਧੀ ਨੇ ਫਿਰ ਆਪਣੀ ਸੈਨਾ ਭੇਜੀ । ਦੌਲਤ ਖਾਂ ਲੋਧੀ ਨੇ ਉਸ ਫੌਜ ਨੂੰ ਕਰਾਰੀ ਹਾਰ ਦਿੱਤੀ । ਸਿੱਟੇ ਵਜੋਂ ਕੇਂਦਰੀ ਪੰਜਾਬ ਵਿੱਚ ਦੌਲਤ ਖਾਂ ਲੋਧੀ ਦਾ ਸੁਤੰਤਰ ਰਾਜ ਸਥਾਪਿਤ ਹੋ ਗਿਆ ।
ਪ੍ਰਸ਼ਨ-
1. ਇਬਰਾਹੀਮ ਲੋਧੀ ਦੇ ਦੋ ਔਗੁਣਾਂ ਦਾ ਵਰਣਨ ਕਰੋ ।
2. ਦਿਲਾਵਰ ਖਾਂ ਲੋਧੀ ਦਿੱਲੀ ਕਿਉਂ ਗਿਆ ? ਇਬਰਾਹੀਮ ਲੋਧੀ ਨੇ ਉਸ ਨਾਲ ਕੀ ਵਰਤਾਉ ਕੀਤਾ ?
ਉੱਤਰ-
1.
- ਇਬਰਾਹੀਮ ਲੋਧੀ ਪਠਾਣਾਂ ਦੇ ਸੁਭਾਅ ਅਤੇ ਆਚਰਨ ਨੂੰ ਨਹੀਂ ਸਮਝ ਸਕਿਆ ਅਤੇ
- ਉਸ ਨੇ ਪਠਾਣਾਂ ਵਿਚ ਅਨੁਸ਼ਾਸਨ ਕਾਇਮ ਕਰਨ ਦਾ ਅਸਫਲ ਯਤਨ ਕੀਤਾ ।
2. ਦਿਲਾਵਰ ਖਾਂ ਲੋਧੀ ਆਪਣੇ ਪਿਤਾ ਵਲੋਂ ਦੋਸ਼ਾਂ ਦੀ ਸਫ਼ਾਈ ਦੇਣ ਲਈ ਦਿੱਲੀ ਗਿਆ । ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਖੂਬ ਡਰਾਇਆ-ਧਮਕਾਇਆ । ਉਸ ਨੇ ਉਸਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਬਾਗੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ । ਉਸ ਨੇ ਉਸ ਨੂੰ ਉਨ੍ਹਾਂ ਤਸੀਹਿਆਂ ਦੇ ਦ੍ਰਿਸ਼ ਦਿਖਾਏ ਜੋ ਬਾਗੀ ਲੋਕਾਂ ਨੂੰ ਦਿੱਤੇ ਜਾਂਦੇ ਸਨ ਅਤੇ ਫਿਰ ਉਸ ਨੂੰ ਕੈਦੀ ਬਣਾ ਲਿਆ । ਪਰੰਤੂ ਉਹ ਕਿਸੇ-ਨਾ-ਕਿਸੇ ਤਰ੍ਹਾਂ ਜੇਲ੍ਹ ਤੋਂ ਦੌੜ ਗਿਆ । ਲਾਹੌਰ ਪਹੁੰਚ ਕੇ ਉਸ ਨੇ ਆਪਣੇ ਪਿਤਾ ਨੂੰ ਦਿੱਲੀ ਵਿਚ ਹੋਈਆਂ ਸਾਰੀਆਂ ਗੱਲਾਂ ਸੁਣਾਈਆਂ । ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ ।
3. ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਵਿੱਚ ਮੁਸਲਮਾਨ ਹਾਕਮਾਂ ਦੀ ਸਰਕਾਰ ਸੀ । ਇਸ ਲਈ ਮੁਸਲਮਾਨ ਸਰਕਾਰ ਵਿੱਚ ਉੱਚੇ ਤੋਂ ਉੱਚਾ ਆਹੁਦਾ ਪ੍ਰਾਪਤ ਕਰ ਸਕਦੇ ਸਨ । ਉਹਨਾਂ ਨਾਲ ਆਦਰ ਭਰਪੂਰ ਸਲੂਕ ਹੁੰਦਾ ਸੀ । ਸਰਕਾਰੀ ਇਨਸਾਫ ਉਹਨਾਂ ਦੇ ਹੱਕ ਵਿੱਚ ਹੁੰਦਾ ਸੀ । ਉਸ ਸਮੇਂ ਦਾ ਮੁਸਲਿਮ ਸਮਾਜ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ । ਅਮੀਰ ਅਤੇ ਸਰਦਾਰ, ਉਲਮਾ ਅਤੇ ਸੱਯਦ, ਮੱਧ ਸ਼੍ਰੇਣੀ ਅਤੇ ਗੁਲਾਮ ।
ਮੁਸਲਮਾਨੀ ਸਮਾਜ ਵਿੱਚ ਇਸਤਰੀ ਨੂੰ ਸਤਿਕਾਰਯੋਗ ਸਥਾਨ ਪ੍ਰਾਪਤ ਨਹੀਂ ਸੀ । ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਇਸਤਰੀਆਂ ਦੇ ਹਰਮ ਹੁੰਦੇ ਸਨ । ਉਹਨਾਂ ਇਸਤਰੀਆਂ ਦੀ ਸੇਵਾ ਲਈ ਦਾਸੀਆਂ ਲਈ ਰਖੇਲਾਂ ਰੱਖੀਆਂ ਜਾਂਦੀਆਂ ਸਨ । ਉਸ ਸਮੇਂ ਪਰਦੇ ਦਾ ਰਿਵਾਜ ਆਮ ਸੀ । ਸਧਾਰਨ ਮੁਸਲਿਮ-ਘਰਾਂ ਵਿੱਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਬਣੀ ਹੁੰਦੀ ਸੀ । ਉਸ ਥਾਂ ਨੂੰ ‘ਜ਼ਾਨਾਨ ਖਾਨ ਕਿਹਾ ਜਾਂਦਾ ਸੀ । ਉਹਨਾਂ ਘਰਾਂ ਦੀਆਂ ਇਸਤਰੀਆਂ ਬੁਰਕਾ ਪਾ ਕੇ ਬਾਹਰ ਨਿਕਲਦੀਆਂ ਸਨ । ਪੇਂਡੂ ਮੁਸਲਮਾਨ ਇਸਤਰੀਆਂ ਵਿੱਚ ਕਰੜੇ ਪਰਦੇ ਦਾ ਰਿਵਾਜ ਨਹੀਂ ਸੀ ।
ਪ੍ਰਸ਼ਨ-
1. ਮੁਸਲਿਮ ਸਮਾਜ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ ?
2. ਮੁਸਲਿਮ ਸਮਾਜ ਦੀ ਇਸਤਰੀ ਦੀ ਹਾਲਤ ਦਾ ਵਰਣਨ ਕਰੋ ।
ਉੱਤਰ-
1. 15ਵੀਂ ਸਦੀ ਦੇ ਅੰਤ ਵਿਚ ਮੁਸਲਿਮ ਸਮਾਜ ਚਾਰ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-
- ਅਮੀਰ ਅਤੇ ਸਰਦਾਰ
- ਉਲਮਾ ਅਤੇ ਸੱਯਦ
- ਮੱਧ ਸ਼੍ਰੇਣੀ ਅਤੇ
- ਗੁਲਾਮ ਜਾਂ ਦਾਸ ।
2. ਮੁਸਲਿਮ ਸਮਾਜ ਵਿਚ ਇਸਤਰੀਆਂ ਦੀ ਹਾਲਤ ਦਾ ਵਰਣਨ ਇਸ ਪ੍ਰਕਾਰ ਹੈ-
- ਮੁਸਲਮਾਨੀ ਸਮਾਜ ਵਿਚ ਇਸਤਰੀ ਨੂੰ ਸਤਿਕਾਰਤ ਸਥਾਨ ਪ੍ਰਾਪਤ ਨਹੀਂ ਸੀ ।
- ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿਚ ਇਸਤਰੀਆਂ ਦੇ ਹਰਮ ਹੁੰਦੇ ਸਨ । ਉਨ੍ਹਾਂ ਇਸਤਰੀਆਂ ਦੀ ਸੇਵਾ ਲਈ ਦਾਸੀਆਂ ਅਤੇ ਰਖੇਲਾਂ ਰੱਖੀਆਂ ਜਾਂਦੀਆਂ ਸਨ ।
- ਉਸ ਸਮੇਂ ਪਰਦੇ ਦਾ ਰਿਵਾਜ ਆਮ ਸੀ । ਪਰੰਤੂ ਪੇਂਡੂ ਮੁਸਲਮਾਨਾਂ ਵਿਚ ਪਰਦੇ ਦਾ ਰਿਵਾਜ ਸਖ਼ਤ ਨਹੀਂ ਸੀ ।
- ਸਾਧਾਰਨ ਮੁਸਲਿਮ ਘਰਾਂ ਵਿਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਬਣੀ ਹੁੰਦੀ ਸੀ । ਉਸ ਥਾਂ ਨੂੰ ‘ਜ਼ਨਾਨ ਖ਼ਾਨਾ’ ਕਿਹਾ ਜਾਂਦਾ ਸੀ । ਉੱਥੋਂ ਇਸਤਰੀਆਂ ਬੁਰਕਾ ਪਾ ਕੇ ਹੀ ਬਾਹਰ ਨਿਕਲ ਸਕਦੀਆਂ ਸਨ ।
4. ਗਿਆਨ-ਪ੍ਰਾਪਤੀ ਪਿਛੋਂ ਜਦ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਾਪਸ ਪੁੱਜੇ ਤਾਂ ਉਹ ਚੁੱਪ ਸਨ । ਜਦ ਉਹਨਾਂ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਤਾਂ ਉਹਨਾਂ ਨੇ ਕੇਵਲ ਕਿਹਾ-‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ । ਜਦ ਦੌਲਤ ਖਾਂ, ਬ੍ਰਾਹਮਣਾਂ ਅਤੇ ਕਾਜ਼ੀ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਆਪੋਆਪਣੇ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਬੈਠੇ ਹਨ । ਇਹਨਾਂ ਸ਼ਬਦਾਂ ਦਾ ਅਰਥ ਇਹ ਵੀ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ ਅਤੇ ਉਹ ਇੱਕ ਸਮਾਨ ਹਨ । ਉਹਨਾਂ ਨੇ ਇਹਨਾਂ ਮਹੱਤਵਪੂਰਨ ਸ਼ਬਦਾਂ ਨਾਲ ਆਪਣੇ ਉਪਦੇਸ਼ਾਂ ਦਾ ਆਰੰਭ ਕੀਤਾ । ਉਹਨਾਂ ਨੇ ਆਪਣਾ ਅਗਲਾ ਜੀਵਨ ਗਿਆਨ-ਪਰਚਾਰ ਵਿੱਚ ਹੀ ਬਤੀਤ ਕੀਤਾ । ਆਪਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਲੰਮੀਆਂ ਉਦਾਸੀਆਂ (ਯਾਤਰਾਵਾਂ) ਸ਼ੁਰੂ ਕਰ ਦਿੱਤੀਆਂ ।
ਪ੍ਰਸ਼ਨ-
1. ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ ਇਸ ਦਾ ਕੀ ਭਾਵ ਸੀ ?
2. ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਹਨ ? ਵਿਸਥਾਰ ਸਹਿਤ ਲਿਖੋ ।
ਉੱਤਰ-
1. ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਇਹ ਸ਼ਬਦ ਕਹੇ-‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ । ਇਸ ਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪਣੇ ਧਰਮ ਦੇ ਰਸਤੇ ਤੋਂ ਭਟਕ ਚੁੱਕੇ ਸਨ ।
2. ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਵਰਣਨ ਇਸ ਪ੍ਰਕਾਰ ਹੈ-
- ਪਰਮਾਤਮਾ ਇਕ ਹੈ – ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ । ਉਸ ਨੂੰ ਵੰਡਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ੴ ਦਾ ਸੰਦੇਸ਼ ਦਿੱਤਾ ।
- ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਅਤੇ ਕਿਹਾ ਹੈ ਕਿ ਪਰਮਾਤਮਾ ਦਾ ਕੋਈ ਆਕਾਰ ਅਤੇ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਅਨੇਕ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਦੇ ਅਨੁਸਾਰ ਉਹ ਨਿਰਾਕਾਰ ਅਤੇ ਅਕਾਲਮੂਰਤ ਹੈ । ਸੋ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।
- ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ – ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ । ਉਨ੍ਹਾਂ ਦੇ ਅਨੁਸਾਰ ਉਹ ਕੁਦਰਤ ਦੇ ਹਰੇਕ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ।
- ਪਰਮਾਤਮਾ ਸਰਵ-ਸ਼ੇਸ਼ਟ ਹੈ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ਼ੇਸ਼ਟ ਹੈ । ਉਹ ਅਦੁੱਤੀ ਹੈ। ਉਸ ਦੀ ਮਹਿਮਾ ਅਤੇ ਮਹਾਨਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ ।
- ਪਰਮਾਤਮਾ ਦਿਆਲੂ ਹੈ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ ।
5. ਗੁਰੂ ਨਾਨਕ ਦੇਵ ਜੀ ਦੇ ਸੰਸਾਰਕ ਕਾਰ ਵਿਹਾਰ ਵਿੱਚ ਅਣਗਹਿਲੀ ਦੇਖ ਕੇ ਕਾਲੂ ਜੀ ਨਿਰਾਸ਼ ਰਹਿਣ ਲੱਗੇ । ਆਖਰ ਨੂੰ ਗੁਰੂ ਜੀ ਦੀਆਂ ਰੁਚੀਆਂ ਵਿੱਚ ਤਬਦੀਲੀ ਲਿਆਉਣ ਲਈ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਘਰ ਦੀਆਂ ਮੱਝਾਂ ਚਰਾਉਣ ਦਾ ਕੰਮ ਸੰਭਾਲ ਦਿੱਤਾ । ਗੁਰੂ ਜੀ ਮੱਝਾਂ ਤਾਂ ਖੇਤਾਂ ਵੱਲ ਲੈ ਜਾਂਦੇ ਪਰ ਉਹ ਉਹਨਾਂ ਦਾ ਧਿਆਨ ਨਾ ਰੱਖਦੇ । ਉਹ ਆਪਣਾ ਧਿਆਨ ਪ੍ਰਭੂ ਨਾਲ ਲਾ ਲੈਂਦੇ । ਮੱਝਾਂ ਖੇਤਾਂ ਦਾ ਉਜਾੜਾ ਕਰ ਦਿੰਦੀਆਂ । ਮਹਿਤਾ ਕਾਲੂ ਜੀ ਨੂੰ ਉਲਾਂਭੇ ਆਉਂਦੇ ਰਹਿੰਦੇ । ਉਹਨਾਂ ਉਲਾਂਭਿਆਂ ਤੋਂ ਤੰਗ ਆ ਕੇ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਖੇਤੀ ਦਾ ਕੰਮ ਸੰਭਾਲ ਦਿੱਤਾ । ਗੁਰੂ ਜੀ ਨੇ ਉਸ ਕੰਮ ਵਿੱਚ ਵੀ ਦਿਲਚਸਪੀ ਨਾ ਦਿਖਾਈ । ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਵਪਾਰ ਵਿੱਚ ਪਾਉਣਾ ਚਾਹਿਆ । ਮਹਿਤਾ ਜੀ ਨੇ ਉਹਨਾਂ ਨੂੰ ਵੀਹ ਰੁਪਏ ਦਿੱਤੇ ਅਤੇ ਕਿਸੇ ਮੰਡੀ ਵਿੱਚ ਖਰਾ ਅਤੇ ਮੁਨਾਫੇ ਵਾਲਾ ਸੌਦਾ ਕਰਨ ਲਈ ਭੇਜਿਆ । ਉਹਨਾਂ ਦੀ ਸੋਤ ਸੰਬੰਧੀ ਪ੍ਰਸ਼ਨ ਛੋਟੀ ਉਮਰ ਹੋਣ ਕਰਕੇ ਉਨ੍ਹਾਂ ਦੇ ਨਾਲ ਭਾਈ ਬਾਲਾ ਨੂੰ ਭੇਜਿਆ ਗਿਆ । ਉਹਨਾਂ ਨੂੰ ਰਸਤੇ ਵਿੱਚ ਫਕੀਰਾਂ ਦਾ ਇੱਕ ਟੋਲਾ ਮਿਲਿਆ, ਜੋ ਭੁੱਖਾ ਸੀ । ਗੁਰੂ ਨਾਨਕ ਦੇਵ ਜੀ ਨੇ ਸਾਰੀ ਰਕਮ ਦੀ ਰਸਦ ਲਿਆ ਕੇ ਉਹਨਾਂ ਫਕੀਰਾਂ ਨੂੰ ਰੋਟੀ ਖੁਆ ਦਿੱਤੀ । ਜਦੋਂ ਉਹ ਖਾਲੀ ਹੱਥ ਘਰ ਪੁੱਜੇ ਤਾਂ ਮਹਿਤਾ ਜੀ ਬੜੇ ਦੁੱਖੀ ਹੋਏ । ਜਦੋਂ ਉਹਨਾਂ ਨੇ ਵੀਹ ਰੁਪਏ ਦਾ ਹਿਸਾਬ ਮੰਗਿਆ ਤਾਂ ਗੁਰੂ ਜੀ ਨੇ ਸੱਚੋ ਸੱਚ ਦੱਸ ਦਿੱਤਾ । ਇਸ ਘਟਨਾ ਨੂੰ ‘ਸੱਚਾ ਸੌਦਾ’ ਕਿਹਾ ਜਾਂਦਾ ਹੈ ।
ਪ੍ਰਸ਼ਨ-
1. ਸੱਚੇ ਸੌਦੇ ਤੋਂ ਕੀ ਭਾਵ ਹੈ ?
2. ਗੁਰੂ ਨਾਨਕ ਦੇਵ ਜੀ ਨੇ ਮੁੱਢਲੇ ਜੀਵਨ ਵਿਚ ਕੀ-ਕੀ ਕਿੱਤੇ ਅਪਣਾਏ ?
ਉੱਤਰ-
1. ਸੱਚੇ ਸੌਦੇ ਤੋਂ ਭਾਵ ਹੈ-ਪਵਿੱਤਰ ਵਪਾਰ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ 20 ਰੁਪਇਆਂ ਨਾਲ ਫ਼ਕੀਰਾਂ ਨੂੰ ਰੋਟੀ ਖੁਆ ਕੇ ਕੀਤਾ ਸੀ ।
2. ਗੁਰੂ ਨਾਨਕ ਸਾਹਿਬ ਪੜ੍ਹਾਈ ਅਤੇ ਹੋਰ ਦੁਨਿਆਵੀ ਵਿਸ਼ਿਆਂ ਦੀ ਅਣਦੇਖੀ ਕਰਨ ਲੱਗੇ ਸਨ । ਉਨ੍ਹਾਂ ਦੇ ਵਤੀਰੇ ਵਿਚ ਪਰਿਵਰਤਨ ਲਿਆਉਣ ਲਈ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਪਸ਼ੂ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦਾ ਯਤਨ ਕੀਤਾ । ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ 20 ਰੁਪਏ ਸੰਤਾਂ ਨੂੰ ਖਾਣਾ ਖੁਆਉਣ ‘ਤੇ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।
6. ਲੰਗਰ ਪ੍ਰਥਾ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ, ਗੁਰੂ ਅੰਗਦ ਦੇਵ ਜੀ ਨੇ ਜਾਰੀ ਰੱਖਿਆ ਸੀ, ਗੁਰੂ ਅਮਰਦਾਸ ਜੀ ਦੇ ਸਮੇਂ ਵਿੱਚ ਇਹ ਪ੍ਰਥਾ ਵਿਸਤਿਤ ਰੂਪ ਵਿਚ ਜਾਰੀ ਰਹੀ ।ਉਹਨਾਂ ਦੇ ਲੰਗਰ ਵਿੱਚ ਬਾਹਮਣ, ਖੱਤਰੀ, ਵੈਸ਼, ਦਰ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਇੱਕੋ ਹੀ ਪੰਗਤ ਵਿੱਚ ਇਕੱਠਿਆਂ ਲੰਗਰ ਛਕਣਾ ਪੈਂਦਾ ਸੀ । ਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਵਿਚੋਂ ਭੋਜਨ ਛਕਣ ਤੋਂ ਬਿਨਾਂ ਕੋਈ ਵੀ ਉਹਨਾਂ ਨੂੰ ਨਹੀਂ ਮਿਲ ਸਕਦਾ ਸੀ । ਮੁਗ਼ਲ ਸਮਰਾਟ ਅਕਬਰ ਅਤੇ ਹਰੀਪੁਰ ਦੇ ਰਾਜੇ ਨੂੰ ਵੀ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਲੰਗਰ ਵਿਚੋਂ ਭੋਜਨ ਛਕਣਾ ਪਿਆ ਸੀ । ਇਸ ਤਰ੍ਹਾਂ ਇਹ ਪ੍ਰਥਾ ਸਿੱਖ ਧਰਮ ਦੇ ਪ੍ਰਚਾਰ ਦਾ ਇੱਕ ਸ਼ਕਤੀਸ਼ਾਲੀ ਸਾਧਨ ਸਿੱਧ ਹੋਈ ।
ਪ੍ਰਸ਼ਨ-
1. ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
2. ਮੰਜੀ-ਪ੍ਰਥਾ ਤੋਂ ਕੀ ਭਾਵ ਹੈ ਤੇ ਇਸ ਦਾ ਕੀ ਉਦੇਸ਼ ਸੀ ?
ਉੱਤਰ-
1. ਲੰਗਰ ਪ੍ਰਥਾ ਜਾਂ ਪੰਗਤ ਤੋਂ ਭਾਵ ਉਸ ਪ੍ਰਥਾ ਤੋਂ ਹੈ ਜਿਸ ਅਨੁਸਾਰ ਸਾਰੀਆਂ ਜਾਤਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕ ਹੀ ਪੰਗਤ ਵਿਚ ਇਕੱਠੇ ਬੈਠ ਕੇ ਲੰਗਰ ਛਕਦੇ ਸਨ । ਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਛਕੇ ਬਿਨਾਂ ਉਨ੍ਹਾਂ ਨੂੰ ਕੋਈ ਨਹੀਂ ਮਿਲ ਸਕਦਾ ਸੀ ।
2. ਮੰਜੀ-ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿੱਚ ਸਿੱਖਾਂ ਦੀ ਗਿਣਤੀ ਕਾਫ਼ੀ
ਵਧ ਚੁੱਕੀ ਸੀ । ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਂਨਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ । ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਦੇਸ਼ ਨੂੰ 22 ਹਿੱਸਿਆਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰੇਕ ਹਿੱਸੇ ਨੂੰ ‘ਮੰਜੀ’ ਕਿਹਾ ਜਾਂਦਾ ਸੀ । ਹਰੇਕ ਮੰਜੀ ਛੋਟੇ-ਛੋਟੇ ਸਥਾਨਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜੀਆਂ (Piris) ਕਹਿੰਦੇ ਸਨ । ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਕੰਮ ਨੂੰ ਵਧਾਉਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ।”
7. ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ 1588 ਈ: ਵਿੱਚ ‘ਹਰਿਮੰਦਰ ਸਾਹਿਬ’ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ | ਮੰਨਿਆ ਜਾਂਦਾ ਹੈ ਕਿ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ 1589 ਈ: ਵਿੱਚ ਸੂਫ਼ੀ ਫ਼ਕੀਰ, ਮੀਆਂ ਮੀਰ ਨੇ ਰੱਖਿਆ | ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰੱਖੇ ਗਏ, ਭਾਵ ਇਹ ਮੰਦਰ ਚਾਰੇ ਜਾਤਾਂ ਅਤੇ ਚਾਰੇ ਪਾਸਿਉਂ ਆਉਣ ਵਾਲੇ ਲੋਕਾਂ ਲਈ ਖੁੱਲ੍ਹੇ ਹਨ । ਹਰਿਮੰਦਰ ਸਾਹਿਬ ਦੀ ਉਸਾਰੀ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖ-ਰੇਖ ਹੇਠ 1601 ਈ: ਵਿੱਚ ਸੰਪੂਰਨ ਹੋਈ । ਸਤੰਬਰ 1604 ਈ: ਵਿੱਚ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕਰ ਦਿੱਤੀ ਗਈ । ਭਾਈ ਬੁੱਢਾ ਜੀ ਨੂੰ ਉਥੋਂ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ ।
ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦਾ ਨਿਰਮਾਣ ਸਿੱਖ ਧਰਮ ਦੀ ਦ੍ਰਿੜ੍ਹਤਾ-ਪੂਰਵਕ ਸਥਾਪਨਾ ਲਈ ਸਭ ਤੋਂ ਵੱਧ ਮਹੱਤਵਪੂਰਨ ਕਾਰਜ ਸੀ । ਇਸ ਨਾਲ ਸਿੱਖਾਂ ਨੂੰ ਹਿੰਦੂ-ਤੀਰਥ ਸਥਾਨਾਂ ਦੀ ਯਾਤਰਾ ਕਰਨ ਦੀ ਲੋੜ ਨਾ ਰਹੀ । ਅੰਮ੍ਰਿਤਸਰ ਸਿੱਖਾਂ ਦਾ ‘ਮੱਕਾ ਅਤੇ ਗੰਗਾ-ਬਨਾਰਸ’ ਬਣ ਗਿਆ ।
ਪ੍ਰਸ਼ਨ-
1. ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਕਦੋਂ ਅਤੇ ਕਿਸ ਨੇ ਰੱਖਿਆ ?
2. ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਦਿਓ ।
ਉੱਤਰ-
1. ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ 1589 ਈ: ਵਿਚ ਉਸ ਸਮੇਂ ਦੇ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖਿਆ ।
2. ਗੁਰੁ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਅੰਮਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ । ਇਸ ਦਾ ਨੀਂਹ-ਪੱਥਰ 1589 ਈ: ਵਿਚ ਸੂਫ਼ੀ ਫ਼ਕੀਰ ਮੀਆਂ ਮੀਰ ਜੀ ਨੇ ਰੱਖਿਆ । ਗੁਰੂ ਜੀ ਨੇ ਇਸ ਦੇ ਚਾਰੇ ਪਾਸੇ ਇਕ-ਇਕ ਦਰਵਾਜ਼ਾ ਰਖਵਾਇਆ । ਇਹ ਦਰਵਾਜ਼ੇ ਇਸ ਗੱਲ ਦੇ ਪ੍ਰਤੀਕ ਹਨ ਕਿ ਇਹ ਮੰਦਰ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਲਈ ਬਰਾਬਰ ਰੂਪ ਵਿਚ ਖੁੱਲ੍ਹਾ ਹੈ । ਹਰਿਮੰਦਰ ਸਾਹਿਬ ਦਾ ਨਿਰਮਾਣ ਕੰਮ ਭਾਈ ਬੁੱਢਾ ਜੀ ਦੀ ਨਿਗਰਾਨੀ ਵਿਚ 1601 ਈ: ਵਿਚ ਪੂਰਾ ਹੋਇਆ । 1604 ਈ: ਵਿਚ ਹਰਿਮੰਦਰ ਸਾਹਿਬ ਵਿਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਅਤੇ ਭਾਈ ਬੁੱਢਾ ਜੀ ਉੱਥੋਂ ਦੇ ਪਹਿਲੇ ਗ੍ਰੰਥੀ ਬਣੇ ।
ਹਰਿਮੰਦਰ ਸਾਹਿਬ ਜਲਦੀ ਹੀ ਸਿੱਖਾਂ ਲਈ ‘ਮੱਕਾ’ ਅਤੇ ‘ਗੰਗਾ-ਬਨਾਰਸ’ ਭਾਵ ਇਕ ਬਹੁਤ ਵੱਡਾ ਤੀਰਥ ਸਥਾਨ ਬਣ ਗਿਆ ।
8. ਦੋ ਮੁਗ਼ਲ ਬਾਦਸ਼ਾਹ-ਅਕਬਰ ਅਤੇ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਸਮਕਾਲੀਨ ਸਨ, ਕਿਉਂ ਜੋ ਗੁਰੂਆਂ ਦੇ ਉਪਦੇਸ਼ਾਂ ਦਾ ਮੰਤਵ ਜਾਤ ਰਹਿਤ, ਵਹਿਮ ਰਹਿਤ, ਊਚ-ਨੀਚ ਅਤੇ ਧਰਮ ਦੇ ਵਿਤਕਰਿਆਂ ਸਹਿਤ ਸਮਾਜ ਸਥਾਪਤ ਕਰਨਾ ਸੀ, ਇਸ ਲਈ ਅਕਬਰ ਗੁਰੂਆਂ ਨੂੰ ਪਸੰਦ ਕਰਦਾ ਸੀ | ਪਰ ਜਹਾਂਗੀਰ ਗੁਰੁ ਅਰਜਨ ਦੇਵ ਜੀ ਦੀ ਵਧਦੀ ਹੋਈ ਪ੍ਰਸਿੱਧਤਾ ਨੂੰ ਪਸੰਦ ਨਹੀਂ ਕਰਦਾ ਸੀ । ਉਸ ਨੂੰ ਇਹ ਵੀ ਗੁੱਸਾ ਸੀ ਕਿ ਜਿੱਥੇ ਗੁਰੂ ਸਾਹਿਬ ਦੇ ਹਿੰਦੂ ਲੋਕ ਅਨੁਯਾਈ ਬਣ ਰਹੇ ਸਨ ਉੱਥੇ ਕੁਝ ਮੁਸਲਮਾਨ ਵੀ ਉਹਨਾਂ ਦੇ ਪ੍ਰਭਾਵ ਵਿੱਚ ਆ ਰਹੇ ਸਨ । ਸ਼ਹਿਜ਼ਾਦਾ ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਜਦੋਂ ਸ਼ਾਹੀ ਸੈਨਾਵਾਂ ਨੇ ਖੁਸਰੋ ਦਾ ਪਿੱਛਾ ਕੀਤਾ ਤਾਂ ਉਹ ਦੌੜ ਕੇ ਪੰਜਾਬ ਆਇਆ ਤੇ ਗੁਰੂ ਸਾਹਿਬ ਨੂੰ ਮਿਲਿਆ । ਇਸ ‘ਤੇ ਜਹਾਂਗੀਰ ਨੇ ਜੋ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਾਰਵਾਈ ਕਰਨ ਦਾ ਬਹਾਨਾ ਲੱਭ ਰਿਹਾ ਸੀ, ਰਾਜ ਦੇ ਬਾਗੀ ਖੁਸਰੋ ਦੀ ਸਹਾਇਤਾ ਕਰਨ ਦੇ ਅਪਰਾਧ ਵਿੱਚ ਗੁਰੂ ਸਾਹਿਬ ਉੱਤੇ ਦੋ ਲੱਖ ਰੁਪਏ ਜੁਰਮਾਨਾ ਕਰ ਦਿੱਤਾ । ਗੁਰੂ ਜੀ ਨੇ ਇਸ ਜੁਰਮਾਨੇ ਨੂੰ ਅਣਉੱਚਿਤ ਸਮਝਦਿਆਂ ਹੋਇਆਂ ਦੇਣ ਤੋਂ ਨਾਂਹ ਕਰ ਦਿੱਤੀ । ਇਸ ‘ਤੇ ਉਹਨਾਂ ਨੂੰ ਸਰੀਰਕ ਤਸੀਹੇ ਦੇ ਕੇ 1606 ਈ: ਵਿਚ ਸ਼ਹੀਦ ਕਰ ਦਿੱਤਾ ਗਿਆ ।
ਪ੍ਰਸ਼ਨ-
1. ਜਹਾਂਗੀਰ ਗੁਰੂ ਅਰਜਨ ਸਾਹਿਬ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦਾ ਸੀ ?
2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ਤੇ ਨੋਟ ਲਿਖੋ ।
ਉੱਤਰ-
1. ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੀ ਵਧਦੀ ਹੋਈ ਪ੍ਰਸਿੱਧੀ ਨਾਲ ਈਰਖਾ ਸੀ ।
ਜਾਂ
ਜਹਾਂਗੀਰ ਨੂੰ ਇਸ ਗੱਲ ਦਾ ਦੁੱਖ ਸੀ ਕਿ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਵੀ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਰਹੇ ਸਨ ।
2. ਮੁਗ਼ਲ ਬਾਦਸ਼ਾਹ ਅਕਬਰ ਦੇ ਪੰਜਵੇਂ ਪਾਤਸ਼ਾਹ ਸਿੱਖ ਗੁਰੂ) ਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਚੰਗੇ ਸੰਬੰਧ ਸਨ, ਪਰੰਤੂ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਨੇ ਸਹਿਣਸ਼ੀਲਤਾ ਦੀ ਨੀਤੀ ਨੂੰ ਛੱਡ ਦਿੱਤਾ । ਉਹ ਉਸ ਮੌਕੇ ਦੀ ਭਾਲ ਵਿਚ ਰਹਿਣ ਲੱਗਿਆ ਜਦੋਂ ਉਹ ਸਿੱਖ ਧਰਮ ‘ਤੇ ਕਰਾਰੀ ਸੱਟ ਮਾਰ ਸਕੇ । ਇਸ ਦੌਰਾਨ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ । ਖੁਸਰੋ ਹਾਰ ਕੇ ਗੁਰੂ ਅਰਜਨ ਦੇਵ ਜੀ ਕੋਲ ਆਇਆ । ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ । ਇਸ ਦੋਸ਼ ਕਾਰਨ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਉੱਤੇ ਦੋ ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ । ਪਰੰਤੁ ਗੁਰੁ ਜੀ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਅਤੇ ਕਈ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਭੜਕ ਉੱਠੇ ।ਉਹ ਸਮਝ ਗਏ ਕਿ ਉਨ੍ਹਾਂ ਨੂੰ ਹੁਣ ਆਪਣੇ ਧਰਮ ਦੀ ਰੱਖਿਆ ਲਈ ਹਥਿਆਰ ਧਾਰਨ ਕਰਨੇ ਪੈਣਗੇ ।
9. ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਆਖਰੀ ਗੁਰੂ ਹੋਏ ਹਨ । ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਦਾ ਕਾਰਜ ਕੀਤਾ । ਉਹਨਾਂ ਦੇ ਅੱਠ ਉੱਤਰਾਧਿਕਾਰੀਆਂ ਨੇ ਹੌਲੀ-ਹੌਲੀ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ | ਪਰ ਉਸ ਕਾਰਜ ਨੂੰ ਸੰਪੂਰਨ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਹੀ ਸਨ । ਉਹਨਾਂ ਨੇ 1699 ਈ: ਵਿੱਚ ਖਾਲਸਾ ਦੀ ਸਾਜਨਾ ਕਰਕੇ ਸਿੱਖ ਮੱਤ ਨੂੰ ਅੰਤਿਮ ਰੂਪ ਦਿੱਤਾ । ਉਹਨਾਂ ਨੇ ਸਿੱਖਾਂ ਵਿੱਚ ਵਿਸ਼ੇਸ਼ ਦਲੇਰੀ, ਬਹਾਦਰੀ ਅਤੇ ਏਕਤਾ ਦੀ ਭਾਵਨਾ ਉਤਪੰਨ ਕਰ ਦਿੱਤੀ । ਸੀਮਤ ਸਾਧਨਾਂ ਅਤੇ ਬਹੁਤ ਥੋੜੇ ਸਿੱਖ-ਸੈਨਿਕਾਂ ਦੀ ਸਹਾਇਤਾ ਨਾਲ ਉਹਨਾਂ ਨੇ ਮੁਗ਼ਲ ਸਾਮਰਾਜ ਦੇ ਜ਼ੁਲਮਾਂ ਦੇ ਵਿਰੁੱਧ ਟੱਕਰ ਲਈ । ਗੁਰੂ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਦੇਹਧਾਰੀ ਗੁਰੂ ਦੀ ਪਰੰਪਰਾ ਖ਼ਤਮ ਕਰਕੇ ਗੁਰੂ ਦੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਅਤੇ ਖ਼ਾਲਸਾ ਪੰਥ ਵਿੱਚ ਵੰਡ ਦਿੱਤੀ । ਇਸੇ ਲਈ ਉਹਨਾਂ ਵਿੱਚ ਇੱਕੋ ਸਮੇਂ ਅਧਿਆਤਮਕ ਨੇਤਾ, ਉੱਚ ਕੋਟੀ ਦਾ ਸੰਗਠਨ ਕਰਤਾ, ਜਮਾਂਦਰੂ ਸੈਨਾਨਾਇਕ, ਪ੍ਰਤਿਭਾਸ਼ਾਲੀ ਵਿਦਵਾਨ ਅਤੇ ਉੱਤਮ ਸੁਧਾਰਕ ਦੇ ਗੁਣ ਵਿਦਵਾਨ ਸਨ ।
ਪ੍ਰਸ਼ਨ-
1. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ? ਉਨ੍ਹਾਂ ਦੇ ਮਾਤਾ-ਪਿਤਾ ਜੀ ਦਾ ਨਾਂ ਵੀ ਦੱਸੋ ।
2. ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾਨਾਇਕ ਦੇ ਰੂਪ ਵਿੱਚ ਸ਼ਖ਼ਸੀਅਤ ਬਾਰੇ ਲਿਖੋ ।
ਉੱਤਰ-
1. ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ: ਨੂੰ ਪਟਨਾ ਵਿਚ ਹੋਇਆ । ਉਨ੍ਹਾਂ ਦੀ ਮਾਤਾ ਦਾ ਨਾਂ ਗੁਜਰੀ ਜੀ ਅਤੇ ਪਿਤਾ ਦਾ ਨਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸੀ ।
2. ਗੁਰੂ ਗੋਬਿੰਦ ਸਿੰਘ ਜੀ ਇਕ ਕੁਸ਼ਲ ਸੈਨਾਪਤੀ ਅਤੇ ਵੀਰ ਸੈਨਿਕ ਸਨ । ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਵਿਰੁੱਧ ਲੜੀ ਗਈ ਹਰੇਕ ਲੜਾਈ ਵਿਚ ਉਨ੍ਹਾਂ ਨੇ ਆਪਣੇ ਵੀਰ ਸੈਨਿਕ ਹੋਣ ਦਾ ਸਬੂਤ ਦਿੱਤਾ । ਤੀਰ ਚਲਾਉਣ, ਤਲਵਾਰ ਚਲਾਉਣ ਅਤੇ ਘੋੜ-ਸਵਾਰੀ ਕਰਨ ਵਿਚ ਤਾਂ ਉਹ ਵਿਸ਼ੇਸ਼ ਰੂਪ ਨਾਲ ਨਿਪੁੰਨ ਸਨ । ਗੁਰੂ ਜੀ ਵਿਚ ਇਕ ਉੱਚ-ਕੋਟੀ ਦੇ ਸੈਨਾਪਤੀ ਦੇ ਗੁਣ ਵੀ ਮੌਜੂਦ ਸਨ ।ਉਨ੍ਹਾਂ ਨੇ ਘੱਟ ਸੈਨਿਕ ਅਤੇ ਘੱਟ ਯੁੱਧ ਸਮੱਗਰੀ ਦੇ ਹੁੰਦੇ ਹੋਏ ਵੀ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਨੱਕ ਵਿਚ ਦਮ ਕਰ ਦਿੱਤਾ । ਚਮਕੌਰ ਸਾਹਿਬ ਦੀ ਲੜਾਈ ਵਿਚ ਤਾਂ ਉਨ੍ਹਾਂ ਦੇ ਨਾਲ ਕੇਵਲ 40 ਸਿੱਖ ਸਨ । ਪਰ ਗੁਰੂ ਜੀ ਦੀ ਅਗਵਾਈ ਵਿਚ ਉਨ੍ਹਾਂ ਨੇ ਉਹ ਹੱਥ ਦਿਖਾਏ ਕਿ ਇਕ ਵਾਰ ਤਾਂ ਹਜ਼ਾਰਾਂ ਦੀ ਮੁਗਲ ਸੈਨਾ ਘਬਰਾ ਗਈ ।
10. 1699 ਈ: ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਅਨੰਦਪੁਰ ਸਾਹਿਬ ਵਿਖੇ ਸਭਾ ਬੁਲਾਈ । ਉਸ ਸਭਾ ਦੀ ਗਿਣਤੀ ਲਗਪਗ 80,000 ਸੀ । ਜਦੋਂ ਸਾਰੇ ਲੋਕ ਆਪੋ ਆਪਣੇ ਸਥਾਨ ਉੱਤੇ ਬੈਠ ਗਏ ਤਾਂ ਗੁਰੂ ਜੀ ਨੇ ਮਿਆਨ ਵਿੱਚੋਂ ਤਲਵਾਰ ‘ਕੱਢ ਕੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ-ਤੁਹਾਡੇ ਵਿੱਚੋਂ ਕੋਈ ਅਜਿਹਾ ਵਿਅਕਤੀ ਹੈ ਜੋ ਧਰਮ ਲਈ ਆਪਣਾ ਸੀਸ ਦੇ ਸਕੇ ? ਗੁਰੂ ਜੀ ਨੇ ਇਹ ਸ਼ਬਦ ਤਿੰਨ ਵਾਰ ਦੁਹਰਾਏ । ਤੀਜੀ ਵਾਰ ਕਹਿਣ ‘ਤੇ ਲਾਹੌਰ ਨਿਵਾਸੀ ਦਇਆ ਰਾਮ ਖੱਤਰੀ ਨੇ ਉੱਠ ਕੇ ਗੁਰੂ ਜੀ ਅੱਗੇ ਆਪਣਾ ਸੀਸ ਝੁਕਾ ਦਿੱਤਾ । ਗੁਰੂ ਜੀ ਉਸ ਨੂੰ ਨੇੜੇ ਦੇ ਇੱਕ ਤੰਬੂ ਵਿਚ ਲੈ ਗਏ । ਫਿਰ ਉਹ ਤੰਬੂ ਤੋਂ ਬਾਹਰ ਆਏ ਅਤੇ ਉਹਨਾਂ ਨੇ ਪਹਿਲਾਂ ਵਾਂਗ ਹੀ ਇੱਕ ਹੋਰ ਵਿਅਕਤੀ ਦਾ ਸਿਰ ਮੰਗਿਆ । ਇਸ ਵਾਰ ਦਿੱਲੀ ਦਾ ਧਰਮ ਦਾਸ (ਜੱਟ) ਆਪਣਾ ਸੀਸ ਭੇਂਟ ਕਰਨ ਲਈ ਅੱਗੇ ਆਇਆ । ਗੁਰੂ ਸਾਹਿਬ ਉਸ ਨੂੰ ਨਾਲ ਦੇ ਤੰਬੂ ਵਿੱਚ ਲੈ ਗਏ । ਇਸ ਤਰ੍ਹਾਂ ਗੁਰੂ ਸਾਹਿਬ ਨੇ ਪੰਜ ਵਾਰ ਸਿਰਾਂ ਦੀ ਮੰਗ ਕੀਤੀ ਅਤੇ ਪੰਜ ਵਿਅਕਤੀਆਂ ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ ਅਤੇ ਭਾਈ ਹਿੰਮਤ ਰਾਇ ਨੇ ਆਪਣੇ ਸੀਸ ਭੇਟ ਕੀਤੇ । ਕੁਝ ਸਮੇਂ ਬਾਅਦ ਗੁਰੂ ਜੀ ਉਹਨਾਂ ਪੰਜਾਂ ਵਿਅਕਤੀਆਂ ਨੂੰ ਕੇਸਰੀ ਰੰਗ ਦੇ ਸੁੰਦਰ ਵਸਤਰ ਪਹਿਨਾ ਕੇ ਲੋਕਾਂ ਵਿੱਚ ਲੈ ਆਏ । ਉਸ ਵੇਲੇ ਗੁਰੂ ਜੀ ਨੇ ਆਪ ਵੀ ਉਹੋ ਜਿਹੇ ਹੀ ਵਸਤਰ ਪਹਿਨੇ ਹੋਏ ਸਨ । ਲੋਕ ਉਹਨਾਂ ਪੰਜਾਂ ਵਿਅਕਤੀਆਂ ਨੂੰ ਦੇਖ ਕੇ ਬੜੇ ਹੈਰਾਨ ਹੋਏ । ਗੁਰੁ ਸਾਹਿਬ ਨੇ ਉਹਨਾਂ ਨੂੰ ‘ਪੰਜ ਪਿਆਰੇ’ ਦੀ ਸਮੂਹਿਕ ਉਪਾਧੀ ਦਿੱਤੀ ।
ਪ੍ਰਸ਼ਨ-
1. ਖ਼ਾਲਸਾ ਦੀ ਸਾਜਨਾ ਕਦੋਂ ਅਤੇ ਕਿੱਥੇ ਕੀਤੀ ਗਈ ?
2. ਖ਼ਾਲਸਾ ਦੇ ਨਿਯਮਾਂ ਦਾ ਵਰਣਨ ਕਰੋ ।
ਉੱਤਰ-
1. 1699 ਈ: ਵਿਚ ਆਨੰਦਪੁਰ ਸਾਹਿਬ ਵਿਚ ।
2. ਖ਼ਾਲਸਾ ਦੀ ਸਥਾਪਨਾ 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ । ਖ਼ਾਲਸਾ ਦੇ ਮੁੱਖ ਨਿਯਮ ਹੇਠ ਲਿਖੇ ਸਨ-
- ਹਰੇਕ ਖ਼ਾਲਸਾ ਆਪਣੇ ਨਾਂ ਪਿੱਛੇ ‘ਸਿੰਘ’ ਸ਼ਬਦ ਲਗਾਏਗਾ । ਖ਼ਾਲਸਾ ਔਰਤ ਆਪਣੇ ਨਾਂ ਨਾਲ ‘ਕੌਰ’ ਸ਼ਬਦ ਲਗਾਏਗੀ ।
- ਖ਼ਾਲਸਾ ਵਿਚ ਪ੍ਰਵੇਸ਼ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਖੰਡੇ ਦੀ ਪਾਹੁਲ ਦਾ ਸੇਵਨ ਕਰਨਾ ਪਵੇਗਾ ਤਦ ਹੀ ਉਹ ਆਪਣੇ ਆਪ ਨੂੰ ਖ਼ਾਲਸਾ ਅਖਵਾਏਗਾ ।
- ਹਰ ਇਕ ਸਿੰਘ ਜ਼ਰੂਰੀ ਤੌਰ ‘ਤੇ ਪੰਜ ਕਕਾਰ ਧਾਰਨ ਕਰੇਗਾ । ਉਹ ਹਨ-ਕੇਸ, ਕੜਾ, ਕਛਹਿਰਾ, ਕੰਘਾ ਤੇ ਕਿਰਪਾਨ ।
- ਹਰ ਇਕ ‘ਸਿੰਘ’ ਹਰ ਰੋਜ਼ ਸਵੇਰੇ ਇਸ਼ਨਾਨ ਕਰਕੇ ਉਹਨਾਂ ਪੰਜ ਬਾਣੀਆਂ ਦਾ ਪਾਠ ਕਰੇਗਾ, ਜਿਨ੍ਹਾਂ ਦਾ , ਉਚਾਰਨ ‘ਖੰਡੇ ਦਾ ਪਾਹੁਲ’ ਤਿਆਰ ਕਰਨ ਸਮੇਂ ਕੀਤਾ ਗਿਆ ਸੀ ।
11. ਬੰਦਾ ਸਿੰਘ ਬਹਾਦਰ ਦਾ ਅਸਲੀ ਨਿਸ਼ਾਨਾ ਸਰਹਿੰਦ ਸੀ । ਇੱਥੋਂ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਤੰਗ ਕੀਤਾ ਸੀ । ਉਸ ਨੇ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੇ ਯੁੱਧਾਂ ਵਿੱਚ ਗੁਰੂ ਜੀ ਦੇ ਖਿਲਾਫ਼ ਫੌਜ ਭੇਜੀ ਸੀ । ਇੱਥੇ ਹੀ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਿਣਿਆ ਗਿਆ । ਬੰਦਾ ਸਿੰਘ ਬਹਾਦਰ ਅਤੇ ਸਿੱਖਾਂ ਨੂੰ ਵਜ਼ੀਰ ਖਾਂ ਤੇ ਬਹੁਤ ਗੁੱਸਾ ਸੀ । ਜਿਉਂ ਹੀ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਵੱਲ ਵਧਣ ਦੀਆਂ ਖਬਰਾਂ ਪਹੁੰਚੀਆਂ ਤਾਂ ਹਜ਼ਾਰਾਂ ਲੋਕ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ । ਸਰਹਿੰਦ ਦੇ ਕਰਮਚਾਰੀ, ਸੁੱਚਾ ਨੰਦ ਦਾ ਭਤੀਜਾ ਵੀ 1,000 ਸੈਨਿਕਾਂ ਨਾਲ ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਜਾ ਰਲਿਆ । ਦੂਜੇ ਪਾਸੇ ਵਜ਼ੀਰ ਖਾਂ ਦੀ ਫੌਜ ਦੀ ਗਿਣਤੀ ਲਗਭਗ 20,000 ਸੀ । ਉਸ ਦੀ ਸੈਨਾ ਵਿੱਚ ਘੋੜ ਸਵਾਰਾਂ ਤੋਂ ਬਿਨਾਂ ਬੰਦੂਕਚੀ, ਤੋਪਚੀ ਅਤੇ ਹਾਥੀ ਸਵਾਰ ਵੀ ਸਨ ।
ਪ੍ਰਸ਼ਨ-
1. ਹੁਕਮਨਾਮੇ ਵਿਚ ਗੁਰੂ ਜੀ ਨੇ ਪੰਜਾਬ ਦੇ ਸਿੱਖਾਂ ਨੂੰ ਕੀ ਆਦੇਸ਼ ਦਿੱਤੇ ?
2. ਚੱਪੜ-ਚਿੜੀ ਅਤੇ ਸਰਹਿੰਦ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
1. ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਰਾਜਨੀਤਿਕ ਨੇਤਾ ਹੋਵੇਗਾ ਅਤੇ ਉਹ ਮੁਗਲਾਂ ਦੇ ਵਿਰੁੱਧ ਧਰਮ ਯੁੱਧ ਵਿਚ ਬੰਦੇ ਦਾ ਸਾਥ ਦੇਣ ।
2. ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਤੰਗ ਕੀਤਾ ਸੀ । ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਹੀ ਕੰਧ ਵਿਚ ਚਿਣਵਾ ਦਿੱਤਾ ਸੀ । ਇਸ ਲਈ ਬੰਦਾ ਸਿੰਘ ਬਹਾਦਰ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ । ਜਿਉਂ ਹੀ ਉਹ ਸਰਹਿੰਦ ਵਲ ਵਧਿਆ, ਹਜ਼ਾਰਾਂ ਲੋਕ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ । ਸਰਹਿੰਦ ਦੇ ਕਰਮਚਾਰੀ ਸੁੱਚਾ ਨੰਦ ਦਾ ਭਤੀਜਾ ਵੀ 1000 ਸੈਨਿਕਾਂ ਨਾਲ ਬੰਦਾ ਸਿੰਘ ਦੀ ਸੈਨਾ ਨਾਲ ਜਾ ਮਿਲਿਆ । ਪਰੰਤੂ ਬਾਅਦ ਵਿਚ ਉਸ ਨੇ ਧੋਖਾ ਦਿੱਤਾ । ਦੂਜੇ ਪਾਸੇ ਵਜ਼ੀਰ ਕੋਲ ਲਗਪਗ 20,000 ਸੈਨਿਕ ਸਨ । ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਿਚ ਚੱਪੜ-ਚਿੜੀ ਦੇ ਸਥਾਨ ‘ਤੇ 22 ਮਈ, 1710 ਈ: ਨੂੰ ਦੋਹਾਂ ਫ਼ੌਜਾਂ ਵਿਚ ਘਮਸਾਣ ਦਾ ਯੁੱਧ ਹੋਇਆ । ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਦੁਸ਼ਮਣ ਦੇ ਸੈਨਿਕ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਤਲਵਾਰਾਂ ਦੇ ਸ਼ਿਕਾਰ ਹੋਏ । ਵਜ਼ੀਰ ਖਾਂ ਦੀ ਲਾਸ਼ ਨੂੰ ਇਕ ਦਰੱਖ਼ਤ ਉੱਤੇ ਟੰਗ ਦਿੱਤਾ ਗਿਆ । ਸੁੱਚਾ ਨੰਦ ਜਿਸਨੇ ਸਿੱਖਾਂ ‘ਤੇ ਅੱਤਿਆਚਾਰ ਕਰਵਾਏ ਸਨ, ਦੇ ਨੱਕ ਵਿਚ ਨਕੇਲ ਪਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ ਗਿਆ ।
12. 1837 ਈ: ਵਿੱਚ ਭਾਰਤ ਦਾ ਗਵਰਨਰ-ਜਨਰਲ ਲਾਰਡ ਆਕਲੈਂਡ ਅਫਗਾਨਿਸਤਾਨ ਵਿੱਚ ਰੂਸ ਦੇ ਵਧਦੇ ਹੋਏ ਪ੍ਰਭਾਵ ਕਾਰਨ ਭੈ-ਭੀਤ ਹੋ ਗਿਆ ਸੀ । ਉਹ ਇਹ ਵੀ ਮਹਿਸੂਸ ਕਰਦਾ ਸੀ ਕਿ ਦੋਸਤ ਮੁਹੰਮਦ ਅੰਗਰੇਜ਼ਾਂ ਦੇ ਦੁਸ਼ਮਣ ਰੂਸ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰ ਰਿਹਾ ਸੀ । ਇਹਨਾਂ ਹਾਲਤਾਂ ਵਿੱਚ ਲਾਰਡ ਆਕਲੈਂਡ ਨੇ ਦੋਸਤ ਮੁਹੰਮਦ ਦੀ ਥਾਂ ਸ਼ਾਹ ਸੁਜਾ ਨੂੰ ਅਫ਼ਗਾਨਿਸਤਾਨ ਦਾ ਭੂਤਪੂਰਵ ਹਾਕਮ, ਅੰਗਰੇਜ਼ਾਂ ਦੀ ਪੈਨਸ਼ਨ ਤੇ ਪਲਦਾ ਸੀ ਅਫ਼ਗਾਨਿਸਤਾਨ ਦਾ ਹਾਕਮ ਬਨਾਉਣਾ ਚਾਹਿਆ । ਇਸ ਉਦੇਸ਼ ਨਾਲ 26 ਜੂਨ, 1838 ਈ: ਨੂੰ ਅੰਗਰੇਜ਼ ਸਰਕਾਰ ਦੀ ਆਗਿਆ ਨਾਲ ਅੰਗਰੇਜ਼ਾਂ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸੁਜਾ ਵਿਚਕਾਰ ਇੱਕ ਸੰਧੀ ਹੋਈ, ਜਿਸ ਨੂੰ ਤੁੰਪੱਖੀ ਸੰਧੀ ਕਹਿੰਦੇ ਹਨ । ਇਸ ਅਨੁਸਾਰ ਅਫ਼ਗਾਨਿਸਤਾਨ ਦੇ ਹੋਣ ਵਾਲੇ ਹਾਕਮ ਸ਼ਾਹ ਸੁਜਾ ਨੇ ਆਪਣੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਕੋਲੋਂ ਜਿੱਤੇ ਹੋਏ ਸਾਰੇ ਦੇਸ਼ (ਕਸ਼ਮੀਰ, ਮੁਲਤਾਨ, ਪੇਸ਼ਾਵਰ, ਅਟਕ, ਰਾਜਾਤ ਆਦਿ) ਉੱਤੇ ਉਸ ਦਾ ਅਧਿਕਾਰ ਸਵੀਕਾਰ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਉਸ ਸੰਧੀ ਦੀ ਇੱਕ ਸ਼ਰਤ ਕਿ ਅਫ਼ਗਾਨ-ਯੁੱਧ ਸਮੇਂ ਉਹ ਅੰਗਰੇਜ਼ਾਂ ਨੂੰ ਆਪਣੇ ਹਲਕੇ ਵਿੱਚੋਂ ਦੀ ਅੱਗੇ ਜਾਣ ਦੇਵੇਗਾ, ਨਹੀਂ ਮੰਨੀ। ਇਸ ਗੱਲ ਤੇ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ਵਿਚਕਾਰ ਇੱਕ ਵੱਡੀ ਦਰਾੜ ਪੈ ਗਈ । ਜੂਨ 1839 ਈ: ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ।
ਪ੍ਰਸ਼ਨ-
1. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ? ਉਸ ਦੇ ਪਿਤਾ ਦਾ ਕੀ ਨਾਂ ਸੀ ?
2. ਡੈਪੱਖੀ ਸੰਧੀ ਕੀ ਸੀ ?
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਨੂੰ ਹੋਇਆ । ਉਸ ਦੇ ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਸੀ ।
2. ਉਪੱਖੀ ਸੰਧੀ 26 ਜੂਨ, 1838 ਈ: ਵਿਚ ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਅਤੇ ਸ਼ਾਹ ਸ਼ੁਜਾ ਵਿਚਕਾਰ ਹੋਈ ਇਸ ਦੀਆਂ ਸ਼ਰਤਾਂ ਹੇਠ ਲਿਖੀਆਂ ਸਨ-
- ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਇਲਾਕੇ ਸ਼ਾਹ ਸ਼ੁਜਾ ਦੇ ਰਾਜ ਵਿਚ ਨਹੀਂ ਮਿਲਾਏ ਜਾਣਗੇ ।
- ਤਿੰਨਾਂ ਵਿਚੋਂ ਕੋਈ ਵੀ ਕਿਸੇ ਵਿਦੇਸ਼ੀ ਦੀ ਸਹਾਇਤਾ ਨਹੀਂ ਕਰੇਗਾ ।
- ਮਹਾਰਾਜਾ ਰਣਜੀਤ ਸਿੰਘ ਸਿੰਧ ਦੇ ਉਸ ਹਿੱਸੇ ਉੱਤੇ ਵੀ ਨਿਯੰਤ੍ਰਣ ਕਰ ਸਕੇਗਾ ਜਿਸ ਉੱਤੇ ਉਸ ਦਾ ਹੁਣੇ ਹੁਣੇ ਕਬਜ਼ਾ ਹੋਇਆ ਸੀ ।
- ਇਕ ਦਾ ਦੁਸ਼ਮਣ ਹੋਰ ਤਿੰਨਾਂ ਦਾ ਦੁਸ਼ਮਣ ਸਮਝਿਆ ਜਾਵੇਗਾ ।
- ਸਿੰਧ ਦੇ ਮਾਮਲੇ ਵਿਚ ਅੰਗਰੇਜ਼ ਅਤੇ ਮਹਾਰਾਜਾ ਰਣਜੀਤ ਸਿੰਘ ਮਿਲ ਕੇ ਜੋ ਵੀ ਫ਼ੈਸਲਾ ਕਰਨਗੇ, ਉਹ ਸ਼ਾਹ ਸ਼ੁਜਾ ਨੂੰ ਮੰਨਣਾ ਪਵੇਗਾ ।
- ਸ਼ਾਹ ਸ਼ੁਜਾ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਦੇਸ਼ ਨਾਲ ਆਪਣੇ ਸੰਬੰਧ ਕਾਇਮ ਨਹੀਂ ਕਰੇਗਾ ।
13.
ਭਾਵੇਂ ਲਾਰਡ ਹਾਰਡਿੰਗ ਨੇ ਸਿੱਖਾਂ ਨੂੰ ਹਰਾ ਕੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਨਾ ਕੀਤਾ ਪਰ ਲਾਹੌਰ ਸਰਕਾਰ ਨੂੰ ਕਮਜ਼ੋਰ ਜ਼ਰੂਰ ਕਰ ਦਿੱਤਾ । ਅੰਗਰੇਜ਼ਾਂ ਨੇ ਲਾਹੌਰ ਰਾਜ ਦੇ ਸਤਲੁਜ ਦੇ ਦੱਖਣ ਵਿਚਲੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ । ਉਹਨਾਂ ਨੇ ਦੁਆਬਾ ਬਿਸਤ ਜਲੰਧਰ ਦੇ ਉਪਜਾਊ ਇਲਾਕਿਆਂ ਉੱਤੇ ਵੀ ਅਧਿਕਾਰ ਕਰ ਲਿਆ । ਕਸ਼ਮੀਰ, ਕਾਂਗੜਾ ਅਤੇ ਹਜ਼ਾਰਾ ਦੇ ਪਹਾੜੀ ਰਾਜ ਵੀ ਲਾਹੌਰ ਰਾਜ ਤੋਂ ਅਜ਼ਾਦ ਕਰ ਦਿੱਤੇ ਗਏ । ਲਾਹੌਰ ਰਾਜ ਦੀ ਸੈਨਾ ਘਟਾ ਦਿੱਤੀ ਗਈ । ਲਾਹੌਰ ਰਾਜ ਤੋਂ ਬਹੁਤ ਵੱਡੀ ਧਨ ਰਾਸ਼ੀ ਵਸੂਲ ਕੀਤੀ ਗਈ । ਪੰਜਾਬ ਨੂੰ ਆਰਥਿਕ ਅਤੇ ਸੈਨਿਕ ਰੂਪ ਵਿੱਚ ਐਨਾ ਕਮਜ਼ੋਰ ਕਰ ਦਿੱਤਾ ਗਿਆ ਕਿ ਅੰਗਰੇਜ਼ ਜਦੋਂ ਵੀ ਚਾਹੁਣ ਉਸ ਉੱਤੇ ਕਬਜ਼ਾ ਕਰ ਸਕਦੇ ਸਨ ।
ਪ੍ਰਸ਼ਨ-
1. ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੌਣ ਉਸ ਦਾ ਉੱਤਰਾਧਿਕਾਰੀ ਬਣਿਆ ?
2. ਲਾਹੌਰ ਦੀ ਦੂਜੀ ਸੰਧੀ ਦੀਆਂ ਧਾਰਾਵਾਂ ਦਿਓ ।
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖੜਕ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ ।
2. ਲਾਹੌਰ ਦੀ ਦੂਜੀ ਸੰਧੀ 11 ਮਾਰਚ, 1846 ਈ: ਵਿਚ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਹੋਈ । ਉਸ ਸੰਧੀ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-
- ਬਿਟਿਸ਼ ਸਰਕਾਰ ਮਹਾਰਾਜਾ ਦਲੀਪ ਸਿੰਘ ਅਤੇ ਸ਼ਹਿਰ ਵਾਸੀਆਂ ਦੀ ਰੱਖਿਆ ਲਈ ਲਾਹੌਰ ਵਿੱਚ ਵੱਡੀ ਸੰਖਿਆ ਵਿਚ ਸੈਨਾ ਰੱਖੇਗੀ । ਇਹ ਸੈਨਾ 1846 ਈ: ਤਕ ਉੱਥੇ ਰਹੇਗੀ ।
- ਲਾਹੌਰ ਦਾ ਕਿਲ੍ਹਾ ਅਤੇ ਸ਼ਹਿਰ ਅੰਗਰੇਜ਼ ਸੈਨਾ ਦੇ ਅਧਿਕਾਰ ਵਿਚ ਰਹਿਣਗੇ ।
- ਲਾਹੌਰ ਸਰਕਾਰ 9 ਮਾਰਚ, 1846 ਈ: ਦੀ ਸੰਧੀ ਰਾਹੀਂ ਅੰਗਰੇਜ਼ਾਂ ਨੂੰ ਦਿੱਤੇ ਗਏ ਦੇਸ਼ਾਂ ਵਿਚਲੇ ਜਾਗੀਰਦਾਰਾਂ ਅਤੇ ਅਧਿਕਾਰੀਆਂ ਦਾ ਸਨਮਾਨ ਕਰੇਗੀ ।
- ਲਾਹੌਰ ਸਰਕਾਰ ਨੂੰ ਅੰਗਰੇਜ਼ਾਂ ਨੂੰ ਦਿੱਤੇ ਗਏ ਇਲਾਕਿਆਂ ਦੇ ਕਿਲ੍ਹਿਆਂ ਵਿਚੋਂ, ਤੋਪਾਂ ਨੂੰ ਛੱਡ ਕੇ ਖ਼ਜ਼ਾਨਾ ਅਤੇ ਸੰਪੱਤੀ ਕੱਢ ਕੇ ਲਿਆਉਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ ।
14. ਜਨਵਰੀ 1848 ਈ: ਵਿੱਚ ਲਾਰਡ ਹਾਰਡਿੰਗ ਦੀ ਥਾਂ ਲਾਰਡ ਡਲਹੌਜ਼ੀ ਭਾਰਤ ਦਾ ਗਵਰਨਰ ਜਨਰਲ ਬਣਿਆ । ਉਹ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦਾ ਵਿਸਥਾਰ ਕਰਨ ਵਿੱਚ ਯਕੀਨ ਰੱਖਦਾ ਸੀ । ਸਭ ਤੋਂ ਪਹਿਲਾਂ ਉਸ ਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਉਣ ਦਾ ਫੈਸਲਾ ਕੀਤਾ | ਮੁਲਤਾਨ ਦੇ ਮੁਲ ਰਾਜ ਅਤੇ ਹਜ਼ਾਰਾ ਦੇ ਚਤਰ ਸਿੰਘ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ ਦੇ ਵਿਦਰੋਹਾਂ ਤੋਂ ਉਸ ਨੂੰ ਸਿੱਖਾਂ ਨਾਲ ਯੁੱਧ ਕਰਨ ਦਾ ਬਹਾਨਾ ਮਿਲ ਗਿਆ । ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਪਿੱਛੋਂ ਪਹਿਲਾਂ ਹੀ ਮਿਥੀ ਆਪਣੀ ਨੀਤੀ ਨੂੰ ਅਮਲੀ ਰੂਪ ਦੇਣ ਦਾ ਕੰਮ ਵਿਦੇਸ਼ ਸਕੱਤਰ ਹੈਨਰੀ ਇਲੀਅਟ (Henry Elliot) ਨੂੰ ਸੌਂਪਿਆ । ਇਲੀਅਟ ਨੇ ਕੌਂਸਲ ਆਫ ਰੀਜੈਂਸੀ ਦੇ ਮੈਂਬਰਾਂ ਨਾਲ ਗੱਲ-ਬਾਤ ਕੀਤੀ ।
29 ਮਾਰਚ, 1849 ਈ: ਮਹਾਰਾਜਾ ਦਲੀਪ ਸਿੰਘ ਅਤੇ ਕੌਂਸਲ ਆਫ਼ ਰੀਜੈਂਸੀ ਦੇ ਮੈਂਬਰਾਂ ਨੂੰ ਇੱਕ ਸੰਧੀ-ਪੱਤਰ ਉੱਤੇ ਹਸਤਾਖ਼ਰ ਕਰਨ ਲਈ ਮਜਬੂਰ ਕਰ ਦਿੱਤਾ । ਉਸ ਸੰਧੀ ਅਨੁਸਾਰ ਮਹਾਰਾਜਾ ਦਲੀਪ ਸਿੰਘ ਨੂੰ ਰਾਜਗੱਦੀ ਤੋਂ ਉਤਾਰ ਦਿੱਤਾ ਗਿਆ । ਪੰਜਾਬ ਦੀ ਸਾਰੀ ਸੰਪਤੀ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ । ਕੋਹੇਨੂਰ ਹੀਰਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ) ਕੋਲ ਭੇਜ . ਦਿੱਤਾ ਗਿਆ । ਮਹਾਰਾਜਾ ਦਲੀਪ ਸਿੰਘ ਦੀ 4 ਤੋਂ 5 ਲੱਖ ਤੱਕ ਸਾਲਾਨਾ ਪੈਨਸ਼ਨ ਕਰ ਦਿੱਤੀ ਗਈ । ਉਸੇ ਦਿਨ ਹੈਨਰੀ ਇਲੀਅਟ ਨੇ ਲਾਹੌਰ ਦਰਬਾਰ ਵਿੱਚ ਲਾਰਡ ਡਲਹੌਜ਼ੀ ਵੱਲੋਂ ਐਲਾਨ ਪੜ੍ਹ ਕੇ ਸੁਣਾਇਆ । ਉਸ ਐਲਾਨ ਵਿੱਚ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਉਣ ਨੂੰ ਉੱਚਿਤ ਦੱਸਿਆ ਗਿਆ ।
ਪ੍ਰਸ਼ਨ-
1. ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ? ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ?
2. ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
1. ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ 1849 ਈ: ਵਿਚ ਮਿਲਾਇਆ ਗਿਆ । ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਲਾਰਡ ਡਲਹੌਜ਼ੀ ਸੀ ।
2. ਮਹਾਰਾਜਾ ਦਲੀਪ ਸਿੰਘ ਪੰਜਾਬ (ਲਾਹੌਰ ਰਾਜ ਦਾ ਆਖ਼ਰੀ ਸਿੱਖ ਹਾਕਮ ਸੀ । ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ , ਉਹ ਨਾਬਾਲਿਗ ਸੀ । ਇਸ ਲਈ 1846 ਈ: ਦੀ ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਰਾਜ ਦੇ ਪ੍ਰਬੰਧ ਲਈ ਇਕ ਕੌਂਸਲ ਆਫ਼ ਰੀਜੈਂਸੀ ਦੀ ਸਥਾਪਨਾ ਕੀਤੀ ਗਈ । ਇਸ ਨੇ ਮਹਾਰਾਜਾ ਦੇ ਬਾਲਗ਼ ਹੋਣ ਤਕ ਕੰਮ ਕਰਨਾ ਸੀ । ਪਰ ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਸਿੱਖ ਮੁੜ ਹਾਰ ਗਏ । ਸਿੱਟੇ ਵਜੋਂ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੀ 45 ਲੱਖ ਰੁਪਏ ਵਿਚ ਸਾਲਾਨਾ ਪੈਨਸ਼ਨ ਨਿਸਚਿਤ ਕਰ ਦਿੱਤੀ ਗਈ । ਪੰਜਾਬ ਅੰਗਰੇਜ਼ੀ ਸਾਮਰਾਜ ਦਾ ਅੰਗ ਬਣ ਗਿਆ ।
15. ਅੰਮ੍ਰਿਤਸਰ ਤੇ ਰਾਏਕੋਟ ਦੇ ਬੁਚੜਖਾਨਿਆਂ ‘ਤੇ ਹਮਲਾ ਕਰਕੇ ਕਈ ਬੁੱਚੜਾਂ ਨੂੰ ਮਾਰ ਦਿੱਤਾ । ਕੂਕਿਆਂ ਨੂੰ ਸ਼ਰੇਆਮ ਫਾਂਸੀ ਦੀ ਸਜ਼ਾ ਵੀ ਦਿੱਤੀ ਜਾਂਦੀ ਪਰ ਕੁਕੇ ਆਪਣੇ ਮਨੋਰਥ ਤੋਂ ਪਿੱਛੋਂ ਨਾ ਹੁੰਦੇ । ਜਨਵਰੀ, 1872 ਈ: ਨੂੰ 150 ਕੁਕਿਆਂ ਦਾ ਜੱਥਾ ਬੁੱਚੜਾਂ ਨੂੰ ਸਜ਼ਾ ਦੇਣ ਲਈ ਮਲੇਰਕੋਟਲੇ ਪੁੱਜਾ । 15 ਜਨਵਰੀ, 1872 ਈ: ਨੂੰ ਕੁਕਿਆਂ ਅਤੇ ਮਲੇਰਕੋਟਲਾ ਦੀ ਸੈਨਾ ਵਿਚਕਾਰ ਘਮਸਾਨ ਦੀ ਲੜਾਈ ਹੋਈ । ਦੋਹਾਂ ਪਾਸਿਆਂ ਦੇ ਅਨੇਕਾਂ ਆਦਮੀ ਮਾਰੇ ਗਏ । ਅੰਗਰੇਜ਼ ਸਰਕਾਰ ਨੇ ਕੂਕਿਆਂ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਸੈਨਾ ਮਲੇਰਕੋਟਲਾ ਭੇਜੀ । 65 ਕੂਕਿਆਂ ਨੇ ਗ੍ਰਿਫ਼ਤਾਰੀ ਲਈ ਆਪਣੇ ਆਪ ਨੂੰ ਪੇਸ਼ ਕੀਤਾ । ਉਹਨਾਂ ਵਿੱਚੋਂ 49 ਕੂਕਿਆਂ ਨੂੰ 17 ਜਨਵਰੀ, 1872 ਈ: ਨੂੰ ਤੋਪਾਂ ਨਾਲ ਉਡਾ ਦਿੱਤਾ ।
ਫ਼ਰਜ਼ੀ ਸਰਕਾਰੀ ਮੁਕੱਦਮਿਆਂ ਤੋਂ ਬਾਅਦ 16 ਕੁਕਿਆਂ ਨੂੰ ਵੀ 18 ਜਨਵਰੀ, 1872 ਈ: ਨੂੰ ਤੋਪਾਂ ਨਾਲ ਉਡਾ ਦਿੱਤਾ । ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ । ਬਹੁਤ ਨਾਮਧਾਰੀ ਕੂਕਿਆਂ ਨੂੰ ਕਾਲੇ ਪਾਣੀ ਭੇਜ ਦਿੱਤਾ । ਕਈਆਂ ਨੂੰ ਸਮੁੰਦਰ ਦੇ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ ਅਤੇ ਬਹੁਤ ਸਾਰਿਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ । ਹਰ ਤਰ੍ਹਾਂ ਦੇ ਤਸੀਹੇ ਅੰਗਰੇਜ਼ ਸਰਕਾਰ ਨੇ ਦਿੱਤੇ ਪਰ ਲਹਿਰ ਤਦ ਤੱਕ ਚਲਦੀ ਰਹੀ ਜਦ ਤੱਕ 15 ਅਗਸਤ, 1947 ਨੂੰ ਦੇਸ਼ ਅਜ਼ਾਦ ਨਹੀਂ ਹੋ ਗਿਆ ।
ਪ੍ਰਸ਼ਨ-
1. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਸਰਕਾਰ ਨਾਲ ਨਾ-ਮਿਲਵਰਤਨ ਕਿਵੇਂ ਦਿਖਾਈ ?
2. ਨਾਮਧਾਰੀਆਂ ਅਤੇ ਅੰਗਰੇਜ਼ਾਂ ਵਿਚਕਾਰ ਮਲੇਰਕੋਟਲਾ ਵਿਖੇ ਹੋਈ ਦੁਰਘਟਨਾ ਦਾ ਹਾਲ ਲਿਖੋ ।
ਉੱਤਰ-
1. ਕਿਉਂਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵਿਦੇਸ਼ੀ ਸਰਕਾਰ, ਵਿਦੇਸ਼ੀ ਸੰਸਥਾਵਾਂ ਅਤੇ ਵਿਦੇਸ਼ੀ ਮਾਲ ਦੇ ਕੱਟੜ ਵਿਰੋਧੀ ਸਨ ।
2. ਨਾਮਧਾਰੀ ਲੋਕਾਂ ਨੇ ਗਊ-ਰੱਖਿਆ ਦਾ ਕੰਮ ਸ਼ੁਰੂ ਕਰ ਦਿੱਤਾ ਸੀ । ਗਊ-ਰੱਖਿਆ ਲਈ ਉਹ ਕਸਾਈਆਂ ਨੂੰ ਮਾਰ ਦਿੰਦੇ ਸਨ 1 ਜਨਵਰੀ, 1872 ਨੂੰ 150 ਕੂਕਿਆਂ ਨਾਮਧਾਰੀਆਂ ਦਾ ਇਕ ਜੱਥਾ ਕਸਾਈਆਂ ਨੂੰ ਸਜ਼ਾ ਦੇਣ ਲਈ ਮਲੇਰਕੋਟਲਾ ਪਹੁੰਚਿਆ । 15 ਜਨਵਰੀ, 1872 ਈ: ਨੂੰ ਕੁਕਿਆਂ ਅਤੇ ਮਲੇਰਕੋਟਲਾ ਦੀ ਸੈਨਾ ਵਿਚਕਾਰ । ਘਮਸਾਣ ਦੀ ਲੜਾਈ ਹੋਈ । ਦੋਹਾਂ ਪੱਖਾਂ ਦੇ ਕਈ ਵਿਅਕਤੀ ਮਾਰੇ ਗਏ । ਅੰਗਰੇਜ਼ਾਂ ਨੇ ਕੂਕਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਵਿਸ਼ੇਸ਼ ਸੈਨਾ ਮਲੇਰਕੋਟਲਾ ਭੇਜੀ ! 68 ਕੂਕਿਆਂ ਨੇ ਖ਼ੁਦ ਆਪਣੀ ਗ੍ਰਿਫ਼ਤਾਰੀ ਦਿੱਤੀ ।ਉਨ੍ਹਾਂ ਵਿਚੋਂ 49 ਕੁਕਿਆਂ ਨੂੰ 18 ਜਨਵਰੀ, 1872 ਈ: ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ । ਸਰਕਾਰੀ ਮੁਕੱਦਮਿਆਂ ਤੋਂ ਬਾਅਦ 16 ਕੁਕਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ । ਬਾਬਾ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ ।
16. ਅਸ਼ਾਂਤੀ ਅਤੇ ਕ੍ਰੋਧ ਦੇ ਇਸ ਵਾਤਾਵਰਨ ਵਿੱਚ ਅੰਮ੍ਰਿਤਸਰ ਅਤੇ ਪਿੰਡਾਂ ਦੇ ਲਗਪਗ 25,000 ਲੋਕ 13 ਅਪ੍ਰੈਲ, 1919 ਈ: . ਨੂੰ ਵਿਸਾਖੀ ਵਾਲੇ ਦਿਨ, ਜਲਿਆਂਵਾਲਾ ਬਾਗ਼ ਵਿੱਚ ਜਲਸਾ ਕਰਨ ਲਈ ਇਕੱਠੇ ਹੋਏ । ਜਨਰਲ ਡਾਇਰ ਨੇ ਉਸੇ ਦਿਨ ਸਾਢੇ . ਨੌਂ ਵਜੇ ਅਜਿਹੇ ਜਲਸਿਆਂ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਸੀ, ਪਰ ਲੋਕਾਂ ਨੂੰ ਉਸ ਐਲਾਨ ਦਾ ਪਤਾ ਨਹੀਂ ਸੀ । ਇਸ ਲਈ ਜਲਿਆਂਵਾਲਾ ਬਾਗ਼ ਵਿੱਚ ਜਲਸਾ ਹੋ ਰਿਹਾ ਸੀ । ਜਨਰਲ ਡਾਇਰ ਨੂੰ ਅੰਗਰੇਜ਼ਾਂ ਦੇ ਕਤਲ ਦਾ ਬਦਲਾ ਲੈਣ ਦਾ ਮੌਕਾ ਮਿਲ ਗਿਆ । ਉਹ ਆਪਣੇ 150 ਸੈਨਿਕਾਂ ਸਮੇਤ ਜਲਿਆਂਵਾਲਾ ਬਾਗ਼ ਦੇ ਦਰਵਾਜ਼ੇ ਅੱਗੇ ਪੁੱਜ ਗਿਆ । ਬਾਗ਼ ਵਿੱਚ ਜਾਣਆਉਣ ਲਈ ਕੇਵਲ ਇੱਕੋ ਤੰਗ ਜਿਹਾ ਰਸਤਾ ਸੀ । ਜਨਰਲ ਡਾਇਰ ਨੇ ਉਸੇ ਰਸਤੇ ਅੱਗੇ ਖਲੋ ਕੇ ਲੋਕਾਂ ਨੂੰ ਤਿੰਨ ਮਿੰਟਾਂ ਦੇ ਅੰਦਰ-ਅੰਦਰ ਤਿਤਰ-ਬਿਤਰ ਹੋਣ ਦਾ ਹੁਕਮ ਦਿੱਤਾ, ਜੋ ਕਿ ਅਸੰਭਵ ਸੀ । ਜਨਰਲ ਡਾਇਰ ਨੇ ਤਿੰਨ ਮਿੰਟਾਂ ਮਗਰੋਂ ਗੋਲੀ ਦਾ ਹੁਕਮ ਦੇ ਦਿੱਤਾ ਲਗਪਗ 1,000 ਲੋਕ ਮਾਰੇ ਗਏ ਅਤੇ 3,000 ਤੋਂ ਵੱਧ ਲੋਕ ਜ਼ਖਮੀ ਹੋਏ ।
ਜਲ੍ਹਿਆਂਵਾਲਾ ਬਾਗ ਦੀ ਦੁਰਘਟਨਾ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਇੱਕ ਨਵਾਂ ਮੋੜ ਮਿਲਿਆ । ਇਸ ਘਟਨਾ ਦਾ ਬਦਲਾ ਸਰਦਾਰ ਉਧਮ ਸਿੰਘ ਨੇ 21 ਸਾਲ ਬਾਅਦ ਇੰਗਲੈਂਡ ਵਿੱਚ ਸਰ ਮਾਈਕਲ ਓਡਵਾਇਰ (ਜੋ ਘਟਨਾ ਸਮੇਂ ਪੰਜਾਬ ਦਾ ਲੈਫ਼ਟੀਨੈਂਟ ਗਵਰਨਰ ਸੀ) ਨੂੰ ਗੋਲੀ ਨਾਲ ਮਾਰ ਕੇ ਲਿਆ ।
ਪ੍ਰਸ਼ਨ-
1. ਜਲ੍ਹਿਆਂਵਾਲਾ ਬਾਗ਼ ਦੁਰਘਟਨਾ ਦਾ ਬਦਲਾ ਕਿਸਨੇ ਅਤੇ ਕਿਵੇਂ ਲਿਆ ?
2. ਜਲ੍ਹਿਆਂਵਾਲਾ ਬਾਗ਼ ਦੀ ਦੁਰਘਟਨਾ ਦੇ ਕੀ ਕਾਰਨ ਸਨ ?
ਉੱਤਰ-
1. ਜਲ੍ਹਿਆਂਵਾਲਾ ਬਾਗ ਦੀ ਦੁਰਘਟਨਾ ਦਾ ਬਦਲਾ ਸ਼ਹੀਦ ਉਧਮ ਸਿੰਘ ਨੇ 21 ਸਾਲ ਦੇ ਬਾਅਦ ਇੰਗਲੈਂਡ ਵਿੱਚ ਸਰ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਲਿਆ ।
2. ਜਲ੍ਹਿਆਂਵਾਲਾ ਬਾਗ਼ ਦੀ ਦੁਰਘਟਨਾ ਹੇਠ ਲਿਖੇ ਕਾਰਨਾਂ ਕਰਕੇ ਹੋਈ-
- ਰੌਲਟ ਬਿੱਲ – 1919 ਵਿਚ ਅੰਗਰੇਜ਼ੀ ਸਰਕਾਰ ਨੇ ‘ਰੌਲਟ ਬਿੱਲ ਪਾਸ ਕੀਤਾ । ਇਸ ਦੇ ਅਨੁਸਾਰ ਪੁਲਿਸ ‘ ਨੂੰ ਜਨਤਾ ‘ਤੇ ਜਬਰ ਲਈ ਕਈ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ । ਇਸ ਲਈ ਲੋਕਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ।
- ਡਾ: ਸਤਪਾਲ ਅਤੇ ਡਾ: ਕਿਚਲੁ ਦੀ ਗ੍ਰਿਫ਼ਤਾਰੀ – ਰੌਲਟ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਅਤੇ ਹੋਰ ਸਥਾਨਾਂ ‘ਤੇ ਹੜਤਾਲ ਹੋਈ । ਕੁਝ ਸ਼ਹਿਰਾਂ ਵਿਚ ਦੰਗੇ ਵੀ ਹੋਏ । ਇਸ ਲਈ ਸਰਕਾਰ ਨੇ ਪੰਜਾਬ ਦੇ ਦੋ ਲੋਕਪ੍ਰਿਆ ਨੇਤਾਵਾਂ ਡਾ: ਸਤਪਾਲ ਅਤੇ ਡਾ: ਕਿਚਲੂ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਨਾਲ ਜਨਤਾ ਹੋਰ ਵੀ ਭੜਕ ਉੱਠੀ ।
- ਅੰਗਰੇਜ਼ਾਂ ਦਾ ਕਤਲ – ਭੜਕੇ ਹੋਏ ਲੋਕਾਂ ਉੱਤੇ ਅੰਮ੍ਰਿਤਸਰ ਵਿਚ ਗੋਲੀ ਚਲਾਈ ਗਈ । ਜਵਾਬ ਵਿਚ ਲੋਕਾਂ ਨੇ ਪੰਜ ਅੰਗਰੇਜ਼ਾਂ ਨੂੰ ਮਾਰ ਦਿੱਤਾ । ਇਸ ਲਈ ਸ਼ਹਿਰ ਦਾ ਪ੍ਰਬੰਧ ਜਨਰਲ ਡਾਇਰ ਨੂੰ ਸੌਂਪ ਦਿੱਤਾ ਗਿਆ ।
ਇਨ੍ਹਾਂ ਸਾਰੀਆਂ ਘਟਨਾਵਾਂ ਦੇ ਵਿਰੋਧ ਵਿਚ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਵਿਚ ਇਕ ਆਮ ਸਭਾ ਹੋਈ ਜਿੱਥੇ ਭਿਆਨਕ ਕਤਲਕਾਂਡ ਹੋਇਆ ।
17. ਅਕਾਲੀ ਜੱਥਿਆਂ ਨੇ ਬਦਚਲਣ ਮਹੰਤਾਂ ਕੋਲੋਂ ਗੁਰਦੁਆਰਿਆਂ ਨੂੰ ਖਾਲੀ ਕਰਵਾਉਣ ਦਾ ਕੰਮ ਆਰੰਭ ਕੀਤਾ । ਉਹਨਾਂ ਨੇ ਹਸਨ ਅਬਦਾਲ ਵਿਚਲਾ ਗੁਰਦੁਆਰਾ ਪੰਜਾ ਸਾਹਿਬ, ਜ਼ਿਲ੍ਹਾ ਸ਼ੇਖੁਪੁਰਾ ਦਾ ਗੁਰਦੁਆਰਾ ਸੱਚਾ ਸੌਦਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਚੋਲਾ/ਚੋਹਲਾ ਸਾਹਿਬ ਗੁਰਦੁਆਰੇ ਮਹੰਤਾਂ ਤੋਂ ਖਾਲੀ ਕਰਵਾਏ । ਤਰਨਤਾਰਨ ਵਿਖੇ ਅਕਾਲੀਆਂ ਦੀ ਮਹੰਤਾਂ ਨਾਲ ਮੁੱਠ ਭੇੜ ਹੋਈ । ਇਸੇ ਤਰ੍ਹਾਂ ਸਿਆਲਕੋਟ ਵਿਖੇ ਬਾਬਾ ਕੀ ਬੇਰ ਅਤੇ ਲਾਇਲਪੁਰ (ਫੈਸਲਾਬਾਦ ਜ਼ਿਲ੍ਹਾ ਦੇ ਗੁਰਦੁਆਰਾ ਗੋਜਰਾਂ । ਵਿਖੇ ਵਾਪਰਿਆ । ਅਕਾਲੀ ਦਲ ਫਿਰ ਵੀ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਵਿੱਚ ਜੁਟਿਆ ਰਿਹਾ । 20 ਫਰਵਰੀ, 1921 ਈ: ਨੂੰ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਦੁਰਘਟਨਾ ਵਾਪਰੀ । ਜਦੋਂ ਕਿ ਅਕਾਲੀ ਜੱਥਾ ਅਮਨ ਅਮਾਨ ਨਾਲ ਗੁਰਦੁਆਰਾ ਵਿਖੇ ਪੁੱਜਾ ਤਾਂ ਵੀ ਉੱਥੋਂ ਦੇ ਮਹੰਤ ਨਰੈਣ ਦਾਸ ਨੇ 130 ਅਕਾਲੀਆਂ ਦਾ ਕਤਲ ਕਰਵਾ ਦਿੱਤਾ । ਅੰਗਰੇਜ਼ ਸਰਕਾਰ ਨੇ ਅਕਾਲੀਆਂ ਪ੍ਰਤੀ ਕੋਈ ਵੀ ਹਮਦਰਦੀ ਨਾ ਜਤਾਈ, ਜਦ ਕਿ ਸੂਬਾ ਭਰ ਦੇ ਮੁਸਲਮਾਨਾਂ ਅਤੇ ਹਿੰਦੁਆਂ ਨੇ ਅਕਾਲੀਆਂ ਨਾਲ ਵੱਡੀ ਹਮਦਰਦੀ ਦਿਖਾਈ ।
ਪ੍ਰਸ਼ਨ-
1. ਚਾਬੀਆਂ ਵਾਲਾ ਮੋਰਚਾ ਕਿਉਂ ਲੱਗਾ ?
2. ‘ਗੁਰੂ ਕਾ ਬਾਗ਼’ ਘਟਨਾ (ਮੋਰਚੇ) ਦਾ ਹਾਲ ਲਿਖੋ ।
ਉੱਤਰ-
1. ਅੰਗਰੇਜ਼ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੋਲਕ ਦੀਆਂ ਚਾਬੀਆਂ ਆਪਣੇ ਕੋਲ ਦਬਾ ਰੱਖੀਆਂ ਸਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਿੱਖਾਂ ਨੇ ਚਾਬੀਆਂ ਵਾਲਾ ਮੋਰਚਾ ਲਗਾਇਆ ।
2. ਗੁਰਦੁਆਰਾ ‘ਗੁਰੂ ਕਾ ਬਾਗ’ ਅੰਮ੍ਰਿਤਸਰ ਤੋਂ ਲਗਪਗ 13 ਮੀਲ ਦੂਰ ਅਜਨਾਲਾ ਤਹਿਸੀਲ ਵਿਚ ਸਥਿਤ ਹੈ । ਇਹ ਗੁਰਦੁਆਰਾ ਮਹੰਤ ਸੁੰਦਰਦਾਸ ਦੇ ਕੋਲ ਸੀ ਜੋ ਇਕ ਚਰਿੱਤਰਹੀਣ ਵਿਅਕਤੀ ਸੀ । ਸ਼੍ਰੋਮਣੀ ਕਮੇਟੀ ਨੇ ਇਸ ਗੁਰਦੁਆਰੇ ਨੂੰ ਆਪਣੇ ਹੱਥਾਂ ਵਿਚ ਲੈਣ ਲਈ 23 ਅਗਸਤ, 1921 ਈ: ਨੂੰ ਦਾਨ ਸਿੰਘ ਦੀ ਅਗਵਾਈ ਵਿਚ ਇਕ ਜੱਥਾ ਭੇਜਿਆ । ਅੰਗਰੇਜ਼ਾਂ ਨੇ ਇਸ ਜੱਥੇ ਦੇ ਮੈਂਬਰਾਂ ਨੂੰ ਕੈਦ ਕਰ ਲਿਆ । ਇਸ ਘਟਨਾ ਨਾਲ ਸਿੱਖ ਭੜਕ ਉੱਠੇ । ਸਿੱਖਾਂ ਨੇ ਕਈ ਹੋਰ ਜੱਥੇ ਭੇਜੇ ਜਿਨ੍ਹਾਂ ਨਾਲ ਅੰਗਰੇਜ਼ਾਂ ਨੇ ਬਹੁਤ ਭੈੜਾ ਸਲੂਕ ਕੀਤਾ | ਸਾਰੇ ਦੇਸ਼ ਦੇ ਰਾਜਨੀਤਿਕ ਦਲਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਿਆ ਕੀਤੀ । ਅੰਤ ਵਿਚ ਅਕਾਲੀਆਂ ਨੇ ‘ਗੁਰੁ ਕਾ ਬਾਗ਼`’ਮੋਰਚਾ ਸ਼ਾਂਤੀਪੂਰਨ ਢੰਗ ਨਾਲ ਜਿੱਤ ਲਿਆ ।