PSEB 11th Class Environmental Education Notes Chapter 1 ਵਾਤਾਵਰਣ

This PSEB 11th Class Environmental Education Notes Chapter 1 ਵਾਤਾਵਰਣ will help you in revision during exams.

PSEB 11th Class Environmental Education Notes Chapter 1 ਵਾਤਾਵਰਣ

→ ਸਾਡੇ ਤੋਂ ਇਲਾਵਾ ਸਾਡੇ ਆਲੇ-ਦੁਆਲੇ ਨੂੰ ਸਾਡਾ ਵਾਤਾਵਰਣ ਕਿਹਾ ਜਾਂਦਾ ਹੈ । ਇਸ ਦੇ ਕਈ ਅੰਗ ਹਨ । ਸਾਰੇ ਅੰਗ ਆਪਸ ਵਿਚ ਇਕ-ਦੂਜੇ ਨਾਲ ਕਈ ਅਕਿਰਿਆਵਾਂ ਕਰਦੇ ਹਨ । ਇਸ ਨਾਲ ਕੁਦਰਤੀ ਵਾਤਾਵਰਣ ਬਣਦਾ ਹੈ ।

→ ਸਾਡੇ ਵਾਤਾਵਰਣ ਵਿਚਲੀ ਊਰਜਾ ਵਿੱਚ ਮਨੁੱਖਾਂ ਅਤੇ ਦੂਸਰੇ ਅੰਗਾਂ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਹੈ ।
→ ਅੱਜ ਦੇ ਸਮੇਂ ਵਿਚ ਮਨੁੱਖ ਕੁਦਰਤ ਦਾ ਵਿਨਾਸ਼ ਕਰ ਰਿਹਾ ਹੈ ਅਤੇ ਵਕਤ ਲੰਘਣ ਦੇ ਨਾਲ-ਨਾਲ ਵਾਤਾਵਰਣ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ।
→ ਥਾਂ ਅਤੇ ਸਮੇਂ ਦੇ ਨਾਲ-ਨਾਲ ਵਾਤਾਵਰਣ ਬਦਲਦਾ ਰਹਿੰਦਾ ਹੈ ਅਤੇ ਸਾਰੀਆਂ ਥਾਂਵਾਂ ‘ਤੇ ਅਤੇ ਹਰ ਵੇਲੇ ਇਹ ਇੱਕੋ ਜਿਹਾ ਨਹੀਂ ਰਹਿੰਦਾ ।

→ ਵਾਤਾਵਰਟ ਦੇ ਅੰਗ (Components of Environment)
ਵਾਤਾਵਰਣ ਦੇ ਅੰਗਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ –

 • ਜੈਵਿਕ ਅੰਗ (Abiotic Components)
 • ਜੈਵਿਕ ਅੰਗ (Biotic Components) |

1. ਅਜੈਵਿਕ ਅੰਗ (Abiotic Components) -ਇਸ ਵਿਚ ਨਿਰਜੀਵ ਅੰਗ ਹੁੰਦੇ ਹਨ । ਇਹ ਸਾਰੇ ਨਿਰਜੀਵ ਪਦਾਰਥ, ਮਨੁੱਖ ਅਤੇ ਹੋਰ ਸੰਘਟਕਾਂ ਦੇ ਜੀਵਨ ਦੇ ਲਈ ਜ਼ਰੂਰੀ ਹਨ । ਜਿਵੇਂ-ਮੀਂਹ, ਊਰਜਾ, ਸੌਰ ਵਿਕਿਰਣ, ਤਾਪਮਾਨ, ਹਵਾ, ਜਲ ਪ੍ਰਵਾਹ ਆਦਿ ਜਲਵਾਯੂ ਅੰਗ ਹਨ । ਰਸਾਇਣਿਕ ਅੰਗ ਜਿਵੇਂ ਆਕਸੀਜਨ, ਤੇਜ਼ਾਬੀ ਮਾਦਾ, ਖਾਰਾਪਣ, ਕਾਰਬਨ ਡਾਈਆਕਸਾਈਡ, ਪ੍ਰਕਾਸ਼ ਆਦਿ ।

2. ਜੈਵਿਕ ਅੰਗ (Biotic Components)-ਇਸ ਵਿਚ ਸਜੀਵ ਅੰਗ ਸ਼ਾਮਿਲ ਹਨ । ਇਹਨਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਅਭਿਕਿਰਿਆਵਾਂ ਵਿਚ ਉਰਜਾ ਫ਼ੈਸਲਾਕੁੰਨ ਰੋਲ ਅਦਾ ਕਰਦੀ ਹੈ ; ਜਿਵੇਂ-ਸੂਖ਼ਮਜੀਵ (ਨਿਖੇੜਕ), ਪੌਦੇ ਉਤਪਾਦਕ) ਅਤੇ ਮਨੁੱਖ ਦੇ ਨਾਲ ਜੀਵ-ਜੰਤੂ ਖ਼ਪਤਕਾਰ) ਆਦਿ । ਸੂਰਜ ਊਰਜਾ ਦਾ ਮੁੱਖ ਸੋਮਾ ਹੈ । ਜੈਵਿਕ ਅੰਗ ਊਰਜਾ ਨੂੰ ਮੁੜ ਵਾਤਾਵਰਣ ਵਿਚ ਭੇਜ ਦਿੰਦੇ ਹਨ ।

PSEB 11th Class Environmental Education Notes Chapter 1 ਵਾਤਾਵਰਣ

ਜੈਵਿਕ ਅੰਗਾਂ ਵਿੱਚ ਸੂਖ਼ਮਜੀਵਾਂ (Decomposers) ਦੇ ਇਲਾਵਾ ਪੌਦੇ (Producers) ਅਤੇ ਸਾਰੇ ਸਜੀਵ ਜਿਹੜੇ ਉਤਪਾਦਕਾਂ ਉੱਤੇ ਨਿਰਭਰ ਹਨ, ਖ਼ਪਤਕਾਰ (Consumers) ਅਖਵਾਉਂਦੇ ਹਨ । ਊਰਜਾ ਦਾ ਮੁੱਖ ਸਰੋਤ ਸੂਰਜ (Sun) ਹੈ ! ਪਦਾਰਥ (Matter) ਜਾਂ ਪੁੰਜ ਦਾ ਕਾਰਨ ਸਾਧਨ ਹਨ ।

→ ਵਾਤਾਵਰਣ ਦੀਆਂ ਕਿਸਮਾਂ (Types of Environment)-ਇਹ ਤਿੰਨ ਤਰ੍ਹਾਂ ਦੇ ਹਨ

 1. ਭੌਤਿਕ ਵਾਤਾਵਰਣ (Physical Environment)
 2. ਜੈਵਿਕ ਵਾਤਾਵਰਣ (Biological Environment)
 3. ਸਮਾਜਿਕ ਵਾਤਾਵਰਣ (Social Environment) ।

1. ਭੌਤਿਕ ਵਾਤਾਵਰਣ (Physical Environment) -ਇਸ ਵਾਤਾਵਰਣ ਦੇ ਤਿੰਨ ਪ੍ਰਮੁੱਖ ਅੰਗ ਹੁੰਦੇ ਹਨ । ਵਾਯੂ ਮੰਡਲ (Atmosphere), ਜਲ-ਮੰਡਲ (Hydrosphere) ਅਤੇ ਥਲ-ਮੰਡਲ (Lithosphere) । ਵਾਯੂ ਮੰਡਲ ਵਿਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਪਰਦਾ ਹੈ । ਇਹ ਦੋਵੇਂ ਗੈਸਾਂ ਧਰਤੀ ਉੱਤੇ ਜੀਵਨ ਦੀ ਹੋਂਦ ਲਈ ਜ਼ਿੰਮੇਵਾਰ ਹਨ । ਆਕਸੀਜਨ ਦਾ ਉਪਯੋਗ ਮਨੁੱਖ ਵਲੋਂ ਜੀਵਨ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਕਰਨ ਲਈ ਭੋਜਨ ਦੇ ਆਕਸੀਕਰਨ ਕਾਰਨ ਪੈਦਾ ਹੋਈ ਊਰਜਾ ਸਜੀਵਾਂ ਅੰਦਰ ਹੋਣ ਵਾਲੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਹੈ | ਕਾਰਬਨ ਡਾਈਆਕਸਾਈਡ ਦੀ ਵਰਤੋਂ ਪੌਦਿਆਂ ਵਲੋਂ ਆਪਣਾ ਭੋਜਨ ਬਣਾਉਣ ਲਈ ਕੀਤੀ ਜਾਂਦੀ ਹੈ ।

ਵਾਤਾਵਰਣ ਸੂਰਜ ਦੀ ਝੁਲਸਾਉਣ ਵਾਲੀ ਗਰਮੀ ਅਤੇ ਰਾਤ ਦੇ ਸਮੇਂ ਬਹੁਤ ਜ਼ਿਆਦਾ ਘੱਟ ਤਾਪਮਾਨ ਤੋਂ ਸਾਡੇ ਹਿ ਦੀ ਰੱਖਿਆ ਕਰਦਾ ਹੈ । ਸਾਰੇ ਜੀਵ ਧਾਰੀਆਂ ਵਿਚ ਢਾਅ-ਉਸਾਰ ਕਿਰਿਆਵਾਂ (Metabolic Activities) ਨੂੰ ਔਸਤ ‘ਤੇ ਰੱਖਣ ਅਤੇ ਕਰਨ ਲਈ ਜਲ ਬਹੁਤ ਜ਼ਰੂਰੀ ਹੈ । ਇਸ ਲਈ ਇਸ ਨੂੰ ਜੀਵਨ ਦਾ ਪੰਘੂੜਾ (Cradle of Life) ਕਿਹਾ ਜਾਂਦਾ ਹੈ । ‘ਪਾਣੀ ਜੀਵਨ ਹੈ । (Water is life) ਇਹ ਕਥਨ ਹਮੇਸ਼ਾਂ ਪ੍ਰਭਾਵਸ਼ਾਲੀ ਰਿਹਾ ਹੈ। ਅਤੇ ਇਹ ਕਥਨ ਸਰਵ-ਵਿਆਪੀ ਸੱਚਾਈ ਹੈ । ਥਲ-ਮੰਡਲ (Lithosphere) ਦਾ ਮਤਲਬ, ਧਰਤੀ ਦੀ ਸਤਾ ਦੇ ਕੱਚੇ ਮਾਲ ਤੋਂ ਹੈ ਜਿਹੜਾ ਪੌਦਿਆਂ, ਜੀਵ-ਜੰਤੂਆਂ ਅਤੇ ਸੂਖਮ ਜੀਵਾਂ ਦੇ ਵਿਕਾਸ ਲਈ ਖਣਿਜ ਅਤੇ ਮਿੱਟੀ ਦਿੰਦਾ ਹੈ ।

ਵਾਯੂ-ਮੰਡਲ, ਜਲ-ਮੰਡਲ ਅਤੇ ਥਲ-ਮੰਡਲ ਦੇ ਵਿਚ ਹੋਰ ਇਕ ਪਤਲਾ ਖੇਤਰ ਬਣਿਆ ਹੋਇਆ ਹੈ । ਜਿਸ ਨੂੰ ਜੀਵ-ਮੰਡਲ ਕਿਹਾ ਜਾਂਦਾ ਹੈ । ਇਸ ਖੇਤਰ ਵਿਚ ਸਾਰੇ ਜੀਵ ਅਤੇ ਪੌਦੇ ਪਾਏ ਜਾਂਦੇ ਹਨ । ਇਸ ਲਈ ਇਸਨੂੰ ਧਰਤੀ ਦਾ ਜੀਵਨ ਖੇਤਰ ਵੀ ਕਿਹਾ ਜਾਂਦਾ ਹੈ । ਜਲ-ਮੰਡਲ ਅਤੇ ਥਲ-ਮੰਡਲ ਦਾ ਆਪਸੀ ਸੰਪਰਕ ਖੇਤਰ ਸਮੁੰਦਰੀ ਕਿਨਾਰਿਆ ਲਾਗੇ ਅਤੇ ਘੱਟ ਡੂੰਘੇ ਸਮੁੰਦਰੀ ਪਾਣੀ ਵਿਚ ਮਿਲਣ ਵਾਲੇ ਜੀਵਾਂ ਨਾਲ ਭਰਪੂਰ ਹੁੰਦਾ ਹੈ ।

2. ਜੈਵਿਕ ਵਾਤਾਵਰਣ (Biological Environment) -ਇਸ ਵਿਚ ਮਨੁੱਖ ਸਾਰੇ ਜੀਵ ਸ਼ਾਮਿਲ ਹੁੰਦੇ ਹਨ । ਇਹਨਾਂ ਨੂੰ ਖੁਰਾਕੀ ਸੰਬੰਧਾਂ ਦੇ ਆਧਾਰ ‘ਤੇ ਉਤਪਾਦਕ, ਖ਼ਪਤਕਾਰ ਅਤੇ ਨਿਖੇੜਕਾਂ ਵਿਚ ਵੰਡ ਦਿੱਤਾ ਗਿਆ ਹੈ । ਪ੍ਰਕਾਸ਼ ਸੰਸ਼ਲੇਸ਼ਿਤ ਬੈਕਟੀਰੀਆ (Photosynthetic Bacteria) ਅਤੇ ਹਰੇ ਪੌਦੇ ਉਤਪਾਦਕ ਹਨ ਕਿਉਂਕਿ ਉਹ ਕਾਰਬਨਿਕ ਭੋਜਨ ਬਣਾ ਲੈਂਦੇ ਹਨ । ਮਨੁੱਖ ਸਹਿਤ ਸਾਰੇ ਜੀਵ ਖ਼ਪਤਕਾਰ ਵਰਗ ਵਿਚੋਂ ਹਨ, ਕਿਉਂਕਿ ਉਹ ਖ਼ੁਦ ਆਪਣਾ ਭੋਜਨ ਤਿਆਰ ਨਹੀਂ ਕਰ ਸਕਦੇ ।

→ ਖ਼ਪਤਕਾਰਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ –

 • ਪਹਿਲੇ ਦਰਜੇ ਦੇ ਖਪਤਕਾਰ
 • ਦੂਜੇ ਦਰਜੇ ਦੇ ਖਪਤਕਾਰ ।

→ ਪਹਿਲੇ ਦਰਜੇ ਦੇ ਖ਼ਪਤਕਾਰ (Primary Consumers) -ਇਹ ਸ਼ਾਕਾਹਾਰੀ ਜੀਵ ਹੁੰਦੇ ਹਨ, ਜਿਹੜੇ ਸਿੱਧਿਆਂ ਪੌਦਿਆਂ ਤੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ; ਜਿਵੇਂ-ਖ਼ਰਗੋਸ਼, ਹਿਰਨ, ਹਾਥੀ ਆਦਿ ।

→ ਦੂਜੇ ਦਰਜੇ ਦੇ ਖ਼ਪਤਕਾਰ (Secondary Consumers)- ਇਹ ਮਾਸਾਹਾਰੀ ਜੀਵ-ਜੰਤੂ ਹੁੰਦੇ ਹਨ, ਜਿਹੜੇ ਸ਼ਾਕਾਹਾਰੀ ਜਾਨਵਰਾਂ ਨੂੰ ਖਾਂਦੇ ਹਨ, ਜਿਵੇਂ-ਸ਼ੇਰ, ਚੀਤਾ, ਤੇਂਦੂਆ ਆਦਿ ।

→ ਨਿਖੇੜਕ (Decomposers)-ਸੂਖਮ ਜੀਵ, (ਬੈਕਟੀਰੀਆ, ਉੱਲੀ ਅਤੇ ਕੀਟ ਨਿਖੇੜਕਾਂ ਦੇ ਵਰਗ ਵਿਚ ਸ਼ਾਮਿਲ ਹਨ । ਇਹ ਨਵੇਂ ਜੀਵਨ ਨੂੰ ਬਣਾਉਣ ਵਿਚ ਭੂਮਿਕਾ ਅਦਾ ਕਰਦੇ ਹਨ |

3. ਸਮਾਜਿਕ ਵਾਤਾਵਰਣ (Social Environment)-ਸਮਾਜਿਕ ਵਾਤਾਵਰਣ ਵਿਚ ਸਭਿਆਚਾਰਕ ਨਜ਼ਰੀਆ ਅਤੇ ਸਮਾਜਿਕ ਕਦਰਾਂ-ਕੀਮਤਾਂ ਸ਼ਾਮਿਲ ਹਨ।

→ ਸਮਝਦਾਰ ਮਨੁੱਖਾਂ ਵਲੋਂ ਵਾਤਾਵਰਣ ਵਿਚ ਕੀਤੇ ਗਏ ਬਦਲਾਵਾਂ ਨਾਲ ਲੋਕਾਂ ਦਾ ਰਹਿਣ-ਸਹਿਣ ਉੱਨਤ, ਹੋਇਆ ਹੈ, ਪਰ ਕੁਦਰਤੀ ਸਾਧਨਾਂ ਦੇ ਬਹੁਤ ਜ਼ਿਆਦਾ ਸ਼ੋਸ਼ਣ ਦੇ ਕਾਰਨ ਜਲ, ਵਾਯੂ ਅਤੇ ਭੂਮੀ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਖ਼ਜ਼ਾਨਿਆਂ ਵਿਚ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ । ਜਿਸ ਨਾਲ ਖ਼ੁਦ ਮਨੁੱਖ ਨੂੰ ਵੱਡੀ ਸਮੱਸਿਆ ਖੜੀ ਹੋਣ ਦਾ ਡਰ ਹੈ ।

ਇਸ ਸਮੱਸਿਆ ਤੋਂ ਬਚਣ ਲਈ ਸਰਕਾਰ ਨੇ ਜੈਵ ਮੰਡਲ ਸੁਰੱਖਿਅਤ ਕੇਂਦਰ (Biosphere Reserves) ਜਾਂ ਰਾਸ਼ਟਰੀ ਪਾਰਕ (National Parks) ਅਤੇ ਜੰਗਲੀਜੀਵ ਪਨਾਹਗਾਹਾਂ (wildlife Sancturies) ਆਦਿ ਸਥਾਪਿਤ ਕੀਤੇ ਹਨ । ‘

ਸਮਾਜ ਅਤੇ ਵਾਤਾਵਰਣ (Society and Environment)-ਸਮਾਜ ਅਤੇ ਵਾਤਾਵਰਣ ਇਕ ਦੂਸਰੇ ਦੇ ਪੂਰਕ ਹਨ । ਇਸ ਤੋਂ ਭਾਵ ਹੈ ਕਿ ਦੋਵੇਂ ਇਕ ਦੂਸਰੇ ਤੋਂ ਬਗੈਰ ਆਪਣੀ ਹੋਂਦ ਨੂੰ ਬਣਾਉਣ ਵਿਚ ਸਫਲ ਨਹੀਂ ਹੋ ਸਕਦੇ । ਸਮਾਜ ਦੇ ਹਰੇਕ ਵਿਅਕਤੀ ਦਾ ਇਹ ਪਹਿਲਾ ਫ਼ਰਜ਼ ਹੈ ਕਿ ਉਹ ਮਹਿਸੂਸ ਕਰੇ ਕਿ ਜੇ ਅਸੀਂ ਇਸੇ ਤਰ੍ਹਾਂ ਕੁਦਰਤੀ ਵਾਤਾਵਰਣ ਅਤੇ ਕੁਦਰਤੀ ਸਾਧਨਾਂ ਨੂੰ ਮਿਟਾਉਂਦੇ ਰਹੇ ਤਾਂ ਆਉਣ ਵਾਲੀ ਪੀੜੀ ਦਾ ਭਵਿੱਖ ਹਨ੍ਹੇਰ ਭਰਿਆ ਹੋ ਸਕਦਾ ਹੈ ।

→ ਜਨਤਾਂ ਦੀ ਪਸੰਦ ਨੂੰ ਬਦਲਣ ਲਈ ਡਾਊਨ (Down) ਦੁਆਰਾ ਦਿੱਤਾ ਗਿਆ ਪੰਜ ਪੜਾਵਾਂ ਦਾ ਚੱਕਰ ਪੂਰਾ ਕਰਨਾ ਹੋਵੇਗਾ –

 • ਜਦੋਂ ਲੋਕ ਵਾਤਾਵਰਣ ਸਮੱਸਿਆਵਾਂ ਪ੍ਰਤੀ ਜਾਣਕਾਰ ਨਹੀਂ ਹੁੰਦੇ ।
 • ਜਿਸ ਵਿਚ ਸੰਚਾਰ ਦੇ ਵੱਖ-ਵੱਖ ਤਰੀਕਿਆਂ ਅਤੇ ਅਸਲੀ ਟੋਹ ਦੁਆਰਾ ਜਨਤਾ ਦਾ ਧਿਆਨ ਵਾਤਾਵਰਣ ਸਮੱਸਿਆਵਾਂ ਵੱਲ ਖਿੱਚਣਾ ।
 • ਲੋਕੀ ਸੁਧਾਰਾਂ ਪ੍ਰਤੀ ਡੂੰਘੀ ਰੁਚੀ ਦਿਲਚਸਪੀ ਦਰਸਾਉਂਦੇ ਹਨ ।
 • ਇਸ ਵਿਚ ਦੋ ਕਾਰਨਾਂ ਕਰਕੇ ਲੋਕਾਂ ਦੀ ਪਸੰਦ ਵਿਚ ਦਿਲਚਸਪੀ ਵਿਚ ਘਾਟ ਆਉਣ ਲਗਦੀ ਹੈ । ਇਕ ਸੁਧਾਰ ਕਾਰਜਾਂ ਨੂੰ ਲਾਗੂ ਕਰਨ ਵਿਚ ਔਕੜ, ਦੂਜੀ ਜ਼ਿਆਦਾ ਲਾਗਤ ਸ਼ਾਮਿਲ ਹਨ ।
 • ਜਨਤਾ ਦੀ ਦਿਲਚਸਪੀ ਸਮੇਂ-ਸਮੇਂ ਤੇ ਵੱਧਦੀ ਅਤੇ ਘੱਟਦੀ ਹੈ । ਪੂੰਜੀਵਾਦੀ ਸਮਾਜ ਵਿਚ ਆਪਣੇ ਫ਼ਾਇਦੇ ਲਈ ਕੁਦਰਤੀ ਸਾਧਨਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਜਾਂਦਾ ਹੈ | ਪਰ ਸਮਾਜਵਾਦੀ ਸਮਾਜ ਇਹਨਾਂ ਕੁਦਰਤੀ ਸੋਮਿਆਂ ਦਾ ਖ਼ਿਆਲ ਰੱਖਦਾ ਹੈ ।

PSEB 11th Class Environmental Education Notes Chapter 1 ਵਾਤਾਵਰਣ

ਅਤੀਤ ਦੇ ਰੀਤੀ-ਰਿਵਾਜ ਅਤੇ ਸਭਿਆਚਾਰ (Early customs and Culture) -ਮਨੁੱਖੀ ਅਤੇ ਵਾਤਾਵਰਣ ਦੇ ਆਪਸੀ ਸੰਬੰਧਾਂ ਅਤੇ ਅੰਤਰਕਿਰਿਆਵਾਂ ਬਾਰੇ ਸਾਰੀ ਜਾਣਕਾਰੀ ਇਤਿਹਾਸਿਕ ਤੱਥਾਂ ਰਾਹੀਂ ਪਤਾ ਚੱਲਦਾ ਹੈ । ਪ੍ਰਾਚੀਨ ਕਾਲ ਵਿਚ ਸਾਡੀ ਸਭਿਅਤਾ ਅਤੇ ਸੰਸਕ੍ਰਿਤੀ ਬਾਰੇ ਰਿਗਵੇਦ (Rigveda) ਵਿਚ ਬਹੁਤ ਕੁੱਝ ਦਰਜ ਕੀਤਾ ਹੋਇਆ ਮਿਲਦਾ ਹੈ । ਪਾਣੀ, ਹਵਾ, ਪ੍ਰਿਥਵੀ, ਪੁਲਾੜ ਅਤੇ ਊਰਜਾ ਵਾਤਾਵਰਣ ਦੇ ਪੰਜ-ਪੰਜ ਮਹੱਤਵਪੂਰਨ ਅੰਸ਼ ਹਨ ਅਤੇ ਇਹ ਸਾਰੇ ਦੇ ਸਾਰੇ ਅੰਸ਼ ਮਨੁੱਖ ਜਾਤੀ ਦੀ ਖ਼ੈਰ-ਖੀਅਤ (Well-being) ਲਈ ਹਨ ।

→ ਅਜੋਕੇ ਰੀਤੀ-ਰਿਵਾਜ ਅਤੇ ਸਭਿਆਚਾਰ ਅੱਜ-ਕਲ੍ਹ ਦੀਆਂ ਰੀਤਾਂ ਅਤੇ ਸਭਿਆਚਾਰਕ ਵਾਤਾਵਰਣ ਨਾਲ ਸੰਬੰਧਿਤ ਹਨ ।

Leave a Comment