This PSEB 11th Class Environmental Education Notes Chapter 2 ਵਸੋਂ ਅਤੇ ਵਾਤਾਵਰਣ will help you in revision during exams.
PSEB 11th Class Environmental Education Notes Chapter 2 ਵਸੋਂ ਅਤੇ ਵਾਤਾਵਰਣ
→ ਵਸੋਂ (Population-ਕਿਸੇ ਖਾਸ ਭੂਗੋਲਿਕ ਖੇਤਰ ਵਿੱਚ ਰਹਿਣ ਵਾਲੇ ਅਤੇ ਆਪਸ ਵਿੱਚ ਅੰਤਰ ਕਿਰਿਆ ਕਰਨ ਵਾਲੇ ਮੈਂਬਰਾਂ ਦੀ ਇੱਕੋ ਜਾਤੀ ਸਮੂਹ ਨੂੰ ਵਸੋਂ (Population) ਕਹਿੰਦੇ ਹਨ ।
→ ਵਸੋਂ ਦੇ ਵੱਖ-ਵੱਖ ਪਹਿਲ ਜਿਵੇਂ ਵਸੋਂ ਵਿਚ ਵਾਧਾ, ਵੰਡ, ਵਸੋਂ ਵਾਧੇ ਦੇ ਕਾਰਕ ਆਦਿ ਦੀ ਜਾਣਕਾਰੀ ਹਾਸਿਲ ਕਰਨ ਨੂੰ ਜਨ-ਅੰਕਣ (Demography) ਕਿਹਾ ਜਾਂਦਾ ਹੈ।
→ ਵਸੋਂ (Population) ਕਿਸੇ ਵੀ ਦੇਸ਼ ਦਾ ਇਕ ਮਹੱਤਵਪੂਰਨ ਖ਼ਜ਼ਾਨਾ ਹੈ। ਵਸੋਂ ਹੀ ਆਪਣੇ ਦੇਸ਼ ਦੇ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਦੇਸ਼ ਦਾ ਆਰਥਿਕ ਵਿਕਾਸ ਕਰਦੀ ਹੈ। ਕਿਸੇ ਦੇਸ਼ ਦੀ ਕੁੱਲ ਵਸੋਂ ਅਤੇ ਉਸਦੇ ਕੁੱਲ ਖੇਤਰਫਲ ਦੇ ਅਨੁਪਾਤ (ਆਇਤਨ) ਨੂੰ ਉੱਥੇ ਦੀ ਵਸੋਂ ਦੀ ਘਣਤਾ (Population Density) ਕਹਿੰਦੇ ਹਨ।
→ ਕਿਸੇ ਦੇਸ਼ ਦੀ ਵਸੋਂ ਦਾ ਵਾਧਾ, ਉਸ ਦੇਸ਼ ਦੀ ਜਨਮ ਦਰ ਅਤੇ ਮੌਤ ਦਰ ਵਿਚ ਫ਼ਰਕ, ਜੀਵਨ ਦੀ ਉਮਰ ਅਤੇ ਉਤਪਰਵਾਸ ਤੇ ਆਪਰਵਾਸ ਦੇ ਅੰਤਰ ‘ਤੇ ਨਿਰਭਰ ਕਰਦੀ ਹੈ। ਕਿਸੇ ਖੇਤਰ ਵਿਚ ਪ੍ਰਤੀ ਹਜ਼ਾਰ ਆਦਮੀਆਂ ਪਿੱਛੇ ਜਨਮ ਲੈਣ ਵਾਲਿਆਂ ਬੱਚਿਆਂ ਦੀ ਗਿਣਤੀ ਦੀ ਔਸਤ ਨੂੰ ਜਨਮ ਦਰ (Average Birth Rate) ਕਹਿੰਦੇ ਹਨ।
→ ਜਨਮ ਦਰ ਜ਼ਿਆਦਾ ਹੋਣ ਦੇ ਸਮਾਜਿਕ, ਆਰਥਿਕ, ਸਭਿਆਚਾਰਿਕ, ਇਤਿਹਾਸਿਕ ਅਤੇ ਰਾਜਨੀਤਿਕ ਕਾਰਨ ਹੁੰਦੇ ਹਨ।
→ ਮੌਤ ਦਰ (Mortality Rate)-ਕਿਸੇ ਖੇਤਰ ਵਿਚ ਹਰ ਸਾਲ ਪ੍ਰਤੀ ਹਜ਼ਾਰ ਵਿਅਕਤੀਆਂ ਪਿੱਛੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਦੱਸਦੀ ਹੈ।
ਵਸੋਂ ਦੇ ਇਕ ਜਗ੍ਹਾ ਤੋਂ ਦੂਜੀ ਜਗਾ ਤੇ ਤਬਾਦਲੇ ਨੂੰ ਪਰਵਾਸ ਕਹਿੰਦੇ ਹਨ।
→ ਜਦੋਂ ਲੋਕ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਜਾ ਕੇ ਵਸਦੇ ਹਨ ਉਸਨੂੰ ਹਿਜਰਤ (Emigration) ਕਹਿੰਦੇ ਹਨ।
→ ਜਦੋਂ ਲੋਕ ਦੂਜੇ ਦੇਸ਼ਾਂ ਤੋਂ ਆ ਕੇ ਕਿਸੇ ਦੇਸ਼ ਵਿਚ ਵਸਦੇ ਹਨ ਤਾਂ ਉਸਨੂੰ ਆਵਾਸ (Immigration) ਕਹਿੰਦੇ ਹਨ।
→ ਕਦੀ-ਕਦੀ ਲੋਕ ਆਪਣੇ ਪਿੰਡ ਤੋਂ ਛੋਟੇ ਸ਼ਹਿਰ ਵਿਚ ਜਾ ਵਸਦੇ ਹਨ ਤੇ ਥੋੜ੍ਹੇ ਦਿਨਾਂ ਬਾਅਦ ਕਿਸੇ ਵੱਡੇ ਸ਼ਹਿਰ ਵਿਚ ਜਾ ਕੇ ਰਹਿੰਦੇ ਹਨ, ਤਾਂ ਇਸਨੂੰ ਅਸਥਾਈ ਪਰਵਾਸ (Transient migration) ਕਹਿੰਦੇ ਹਨ।
→ ਸ਼ਹਿਰ ਦੀਆਂ ਸਹੂਲਤਾਂ ਅਤੇ ਆਰਥਿਕ ਮੌਕੇ ਨੂੰ ਵੇਖਦੇ ਹੋਏ ਪਿੰਡਾਂ ਦੇ ਲੋਕ ਸ਼ਹਿਰ ਵੱਲ ਨੂੰ ਪਰਵਾਸ ਕਰਦੇ ਹਨ, ਜਿਸ ਨੂੰ ਅਪਕਰਸ਼ਨ ਪਰਵਾਸ (Impulsive migration) ਕਹਿੰਦੇ ਹਨ।
→ ਲੋਕਾਂ ਦਾ ਬੇਰੁਜ਼ਗਾਰੀ, ਗ਼ਰੀਬੀ, ਭੁੱਖਮਰੀ, ਅਸੁਰੱਖਿਆ ਅਤੇ ਸਮਾਜਿਕ ਕਾਰਨਾਂ ਕਰਕੇ ਜਿਹੜਾ ਪਰਵਾਸ ਹੁੰਦਾ ਹੈ ਉਸਨੂੰ ਪ੍ਰਤੀਕਰਸ਼/ਮਜਬੂਰ ਕਰਨ ਵਾਲਾ ਪਰਵਾਸ (Compulsive migration) ਕਹਿੰਦੇ ਹਨ।
→ ਵਸੋਂ ਦੀ ਗਤੀ ਦੇ ਆਧਾਰ ਤੇ ਪਰਵਾਸ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈਅੰਤਰਰਾਜੀ ਪਰਵਾਸ (Inter State Migration) ਅਤੇ ਅੰਤਰਾਰਾਜੀ ਪਰਵਾਸ (Intra State Migration) ਜਦੋਂ ਵਸੋਂ ਦਾ ਤਬਾਦਲਾ ਇਕ ਹੀ ਰਾਜ ਦੀ ਹੱਦ ਦੇ ਅੰਦਰ ਹੋਵੇ ਤਾਂ ਉਸਨੂੰ ਅੰਤਰਰਾਜੀ ਪਰਵਾਸ (Intra State Migration) ਕਹਿੰਦੇ ਹਨ।
→ ਜਦੋਂ ਵਸੋਂ ਦਾ ਤਬਾਦਲਾ ਰਾਜ ਦੀ ਹੱਦ ਦੇ ਬਾਹਰ ਹੋਵੇ ਤਾਂ ਉਸਨੂੰ ਅੰਤਰਰਾਜੀ ਪਰਵਾਸ (Inter State Migration) ਕਹਿੰਦੇ ਹਨ।
→ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪ੍ਰਤੀ ਹਜ਼ਾਰ ਜਨਮੇ ਬੱਚਿਆਂ ਪਿੱਛੇ ਮਰਨ ਵਾਲੇ ਬੱਚਿਆਂ ਦੀ ਗਿਣਤੀ ਨੂੰ ਬਾਲ ਮੌਤ ਦਰ (Infant mortality rate) ਕਹਿੰਦੇ ਹਨ।
→ ਅਲੱਗ-ਅਲੱਗ ਉਮਰਾਂ ਦੇ ਵਰਗਾਂ ਦੇ ਅਨੁਪਾਤ ਨੂੰ ਵਸੋਂ ਦਾ ਉਮਰ ਸੰਯੋਜਨ (Age structure of population) ਕਹਿੰਦੇ ਹਨ।
→ ਪ੍ਰਤੀ ਹਜ਼ਾਰ ਆਦਮੀਆਂ ਪਿੱਛੇ ਇਸਤਰੀਆਂ ਦੀ ਗਿਣਤੀ ਨੂੰ ਲਿੰਗ ਅਨੁਪਾਤ (Sex Ratio) ਕਹਿੰਦੇ ਹਨ।
→ ਪ੍ਰਤੀ 100 ਆਦਮੀਆਂ ਦੇ ਪਿੱਛੇ ਸਾਖਰ ਆਦਮੀਆਂ ਦੀ ਗਿਣਤੀ ਨੂੰ ਸਾਖਰਤਾ ਦਰ (Literacy Rate) ਕਹਿੰਦੇ ਹਨ।
→ ਵਸੋਂ ਦੇ ਸ਼ੁਰੂ ਦੇ ਸਿਧਾਂਤ ਪਲੈਟੋ ਅਤੇ ਅਰਸਤੂ ਦੁਆਰਾ ਪ੍ਰਸਤਾਵਿਤ ਹਨ । ਇਸਦੇ ਅਨੁਸਾਰ ਵਸੋਂ ਦਾ ਅਨੁਕੂਲਨ ਅਕਾਰ ਰੂਪ ਉਹ ਹੈ ਜਿਸ ਵਿਚ ਮਨੁੱਖ ਦੀ ਯੋਗਤਾ ਦੀ ਵਰਤੋਂ ਅਨੁਸਾਰ ਉੱਥੋਂ ਦਾ ਵਿਕਾਸ ਹੋਵੇ ।
→ ਥਾਮਸ ਰਾਬਰਟ ਮਾਲਕਸ (Thomas Robert Malthus) ਨੇ ਵਜੋਂ ਸੰਬੰਧੀ ਆਪਣੇ ਵਿਚਾਰ ਵਸੋਂ ਦੇ ਸਿਧਾਂਤ ਨੂੰ (An essay on Principles of Population) ਵਿਚ ਹੇਠ ਲਿਖੇ ਅਨੁਸਾਰ ਪ੍ਰਗਟਾਏ ।
→ ਮਾਲਸ ਦੇ ਵਿਚਾਰਾਂ ਅਨੁਸਾਰ ਮਨੁੱਖੀ ਵਸੋਂ ਵਿਚ ਵਾਧਾ ਰੇਖਾ ਗੁਣਸੂਤਰ ਲੜੀ (Geometrical Progression) ਭਾਵ 2, 4, 8, 16, 32 ……………. ਅਨੁਸਾਰ ਹੁੰਦਾ ਹੈ । ਜਦ ਕਿ ਭੋਜਨ ਵਿਚ ਹੋਣ ਵਾਲਾ ਵਾਧਾ ਸਮਾਂਤਰੀ ਲੜੀ (Arithmetical Progression) ਅਨੁਸਾਰ (2, 4, 6, 8, 10 ……………) ਹੋਣ ਦੇ ਕਾਰਨ ਵਸੋਂ ਅਤੇ ਖਾਧ ਪਦਾਰਥਾਂ/ਭੋਜਨ ਦੇ ਦਰਮਿਆਨ ਇਹ ਅੰਤਰ ਹਮੇਸ਼ਾ ਕਾਇਮ ਰਹੇ ।
→ ਵਜੋਂ ਕੁਦਰਤੀ ਤੌਰ ‘ਤੇ ਘੱਟ ਵੀ ਹੋ ਜਾਂਦੀ ਹੈ। ਇਸ ਵਿਚ ਕੁਦਰਤੀ ਆਫ਼ਤਾਂ : ਜਿਵੇਂ-ਜੰਗ, ਭੁੱਖਮਰੀ, ਹੜ੍ਹ, ਸੁਨਾਮੀ, ਬਿਮਾਰੀਆਂ ਆਦਿ ਵਰਗੇ ਕਾਰਨ ਸ਼ਾਮਲ ਹਨ ।
→ ਸੰਨ 2000 ਦੇ ਅੰਕੜੇ ਅਨੁਸਾਰ ਸਾਰੇ ਸੰਸਾਰ ਦੀ ਕੁੱਲ ਵਸੋਂ 6 ਅਰਬ 17 ਕਰੋੜ ਹੈ । ਸੰਸਾਰ ਵਿਚ ਵਸੋਂ ਦੀ ਵੰਡ ਅਸਮਾਨ ਅਤੇ ਅਸਤ-ਵਿਅਸਤ ਹੈ। ਧਰਤੀ ਤੇ ਵਸੋਂ ਦੀ ਵੰਡ ਉੱਥੇ ਪਾਈਆਂ ਜਾਣ ਵਾਲੀਆਂ ਕੁਦਰਤੀ ਸੁਵਿਧਾਵਾਂ ‘ਤੇ ਆਧਾਰਿਤ ਹੈ।
→ ਸੰਸਾਰ ਦੀ 20% ਵਸੋਂ ਧਰਤੀ ਦੇ ਕੁੱਲ ਖੇਤਰ ਦੇ ਅੱਧੇ ਹਿੱਸੇ ਵਿਚ ਰਹਿੰਦੀ ਹੈ। ਜਿਸ ਵਿਚ ਯੂਰਪ, ਉੱਤਰੀ ਅਮਰੀਕਾ ਅਤੇ ਪੁਰਾਣਾ ਰੁਸ ਆਉਂਦੇ ਹਨ।
ਵਸੋਂ ਵਹਨ ਕਰਨ ਦੇ ਉਦੇਸ਼ ਨਾਲ ਵਾਤਾਵਰਣ ਦੇ ਦੋ ਅੰਗ ਹਨ-
- ਜੀਵਨ ਰੱਖਿਅਕ ਅੰਗ, (Life Supportive Components) ·
- ਰਹਿੰਦ-ਖੂੰਹਦ ਪਾਚਣਸ਼ੀਲ ਅੰਗ (Waste Assimilative Components) |
→ ਜੀਵਨ ਰੱਖਿਅਕ ਅੰਗ (Life Supportive Components) ਵਾਤਾਵਰਣ ਦਾ ਉਹ ਹਿੱਸਾ ਹੈ ਜੋ ਵਸੋਂ ਲਈ ਭੋਜਨ, ਉਰਜਾ, ਹਵਾ ਅਤੇ ਜਲ ਪੈਦਾ ਕਰਦਾ ਹੈ।
→ ਰਹਿੰਦ-ਖੂੰਹਦ ਪਾਚਨਸ਼ੀਲ ਅੰਗ (Waste Assimilative Components) ਵਿਚ ਮਨੁੱਖੀ ਕਿਰਿਆਵਾਂ ਦੁਆਰਾ ਫਾਲਤੂ ਪਦਾਰਥ ਅਤੇ ਰਹਿੰਦ-ਖੂੰਹਦ ਵਾਤਾਵਰਣ ਵਿਚ ਮਿਲ ਜਾਂਦੇ ਹਨ ।
→ ਵਸੋਂ ਵਿਤਰਣ ਲਈ ਉੱਤਰਦਾਈ ਕੁਦਰਤੀ ਕਾਰਕਾਂ ਵਿਚ ਧਰਤੀ, ਨਦੀਆਂ, ਘਾਟੀਆਂ, ਜਲਵਾਯੂ, ਖਣਿਜ ਪਦਾਰਥਾਂ ਦੀ ਪ੍ਰਾਪਤੀ ਅਤੇ ਬਨਸਪਤੀ ਪ੍ਰਮੁੱਖ ਹਨ।
→ ਵਸੋਂ ਵਿਤਰਣ ਲਈ ਉੱਤਰਦਾਈ ਮਨੁੱਖੀ ਕਾਰਕ-ਖੇਤੀ-ਬਾੜੀ, ਉਦਯੋਗਿਕ ਵਿਕਾਸ, ਆਵਾਜਾਈ ਦੇ ਸਾਧਨਾ ਦਾ ਵਿਕਾਸ ਸ਼ਹਿਰੀਕਰਨ, ਸਮਾਜਿਕ ਕਾਰਕ, ਰਾਜਨੀਤਿਕ ਕਾਰਕ, ਸੁਰੱਖਿਆ ਆਦਿ ਹਨ।
→ ਕਿਸੇ ਦੇਸ਼ ਦੀ ਜਨਮ ਦਰ ਅਤੇ ਮੌਤ ਦਰ ਦੇ ਫ਼ਰਕ ਨੂੰ ਉੱਥੇ ਦੀ ਵਸੋਂ ਦੀ ਕੁਦਰਤੀ ਵਾਧਾ ਦਰ (Natural Population Growth Rate) ਕਹਿੰਦੇ ਹਨ।
→ ਕਿਸੇ ਦੇਸ਼ ਦੀ ਵਸੋਂ ਦਾ ਵਾਧਾ, ਜਨਮ ਦਰ ਅਤੇ ਮੌਤ ਦਰ ਦੇ ਫ਼ਰਕ ਤੇ ਆਧਾਰਿਤ ਹੈ।
→ ਮੌਤ ਦਰ ਵਿਚ ਕਮੀ ਅਤੇ ਜਨਮ ਦਰ ਵਿਚ ਵਾਧਾ ਹੀ ਵਸੋਂ ਵੱਧਣ ਦਾ ਮੁੱਖ ਕਾਰਨ ਹੈ।
→ ਜਨਮ ਦਰ ਦਾ ਵਾਧਾ ਅਤੇ ਮੌਤ ਦਰ ਦੀ ਕਮੀ ਨੂੰ ਵਧਾਉਣ ਵਾਲੇ ਕਾਰਨ ਹਨ –
- ਮਹਾਂਮਾਰੀ ਅਤੇ ਅਕਾਲ ਦੀ ਸਥਿਤੀ ਤੇ ਕਾਬੂ
- ਸਿੱਖਿਆ ਦੀ ਕਮੀ
- ਸਮਾਜਿਕ ਸੁਰੱਖਿਆ
- ਧਾਰਮਿਕ ਕਾਰਨ
- ਸੁੱਖ ਸੁਵਿਧਾਵਾਂ ਵਿਚ ਵਾਧਾ।
→ ਵਸੋਂ ਦੇ ਵਾਧੇ ਕਾਰਨ ਭੋਜਨ ‘ਤੇ, ਗ਼ਰੀਬੀ ’ਤੇ, ਉਰਜਾ ਅਤੇ ਕੱਚੇ ਮਾਲ ਦੀ , ਮਾਤਰਾ ਅਤੇ ਉਹਨਾਂ ਦੀ ਵੰਡ ‘ਤੇ ਭੈੜਾ ਅਸਰ ਪੈਂਦਾ ਹੈ। ਵਸੋਂ ਵਧਣ ਦੇ ਕਾਰਨ ਖਾਣ ਵਾਲੀਆਂ ਚੀਜ਼ਾਂ ਦੀ ਮੰਗ ਬਹੁਤ ਜ਼ਿਆਦਾ ਵਧਣ ਕਾਰਨ ਖੇਤੀ-ਬਾੜੀ ਯੋਗ ਧਰਤੀ ਉੱਪਰ ਅਸਰ ਹੁੰਦਾ ਹੈ।
→ ਉਰਜਾ ਦੀ ਜ਼ਿਆਦਾ ਵਰਤੋਂ ਊਰਜਾ ਸੰਸਾਧਨਾਂ ਲਈ ਹਾਨੀਕਾਰਕ ਹੈ।
→ ਵਸੋਂ ਵਧਣ ਨਾਲ ਮਹੱਤਵਪੂਰਨ ਕਮੀਆਂ ਹੇਠਾਂ ਲਿਖੀਆਂ ਜਾਂਦੀਆਂ ਹਨ
- ਕੁਦਰਤੀ ਸਾਧਨਾਂ ਦਾ ਸ਼ੋਸ਼ਣ,
- ਖੇਤੀਬਾੜੀ ਯੋਗ ਧਰਤੀ ਉੱਪਰ ਜ਼ਿਆਦਾ ਦਬਾਅ,
- ਬੇਰੁਜ਼ਗਾਰੀ ਦੀ ਸਮੱਸਿਆ,
- ਜੀਵਨ ਪੱਧਰ ਵਿਚ ਕਮੀ,
- ਸ਼ਹਿਰੀਕਰਨ,
- ਅਮੀਰ ਅਤੇ ਗ਼ਰੀਬ ਰਾਸ਼ਟਰ ਦੇ ਵਿਚ ਫ਼ਰਕ,
- ਵਾਤਾਵਰਣ ਦਾ ਦੂਸ਼ਿਤ ਹੋਣਾ ।
→ ਵਸੋਂ ਵਾਧੇ ਕਾਰਨ ਰਹਿੰਦ-ਖੂੰਹਦ ਪ੍ਰਬੰਧਨ (Waste management) ਸੰਬੰਧੀ ਸਮੱਸਿਆ ਪੈਦਾ ਹੁੰਦੀ ਹੈ।
→ ਪਰਵਾਸ ਦੇ ਮੁੱਖ ਉਦੇਸ਼ (Main Objectives of Migration)-ਧਰਤੀ ਦੀ ਪ੍ਰਾਪਤੀ, ਆਜੀਵਿਕਾ, ਧਨ ਦਾ ਲਾਲਚ, ਧਾਰਮਿਕ ਕਾਰਨ, ਸਿੱਖਿਆ ਦੇ ਚੰਗੇ ਮੌਕਿਆਂ ਦੀ ਪ੍ਰਾਪਤੀ, ਮਨੋਰੰਜਨ ਅਤੇ ਸਿਹਤ ਸੇਵਾਵਾਂ ਦੀ ਪ੍ਰਾਪਤੀ ਆਦਿ ਹਨ । ਪਿੰਡ ਵਾਸੀਆਂ ਦਾ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾਣਾ ਸ਼ਹਿਰੀਕਰਨ (Urbanization) ਕਹਾਉਂਦਾ ਹੈ।
→ ਜੀ.ਟੀ. ਵਾਰਥ ਦੇ ਅਨੁਸਾਰ, “ਕੁੱਲ ਵਸੋਂ ਦੇ ਅਨੁਪਾਤ ਵਿਚ ਸ਼ਹਿਰੀ ਵਸੋਂ ਦੇ | ਵਾਧੇ ਨੂੰ ਸ਼ਹਿਰੀਕਰਨ ਕਹਿੰਦੇ ਹਨ।”
→ ਅਲੱਗ-ਅਲੱਗ ਸਮੇਂ ਅਨੁਸਾਰ ਕੁੱਲ ਵਸੋਂ ਵਿਚ ਸ਼ਹਿਰੀ ਬਸਤੀਆਂ ਵਿਚ ਰਹਿਣ ਵਾਲੀ ਵਸੋਂ ਦੇ ਅਨੁਪਾਤ ਵਿਚ ਹੋਣ ਵਾਲੇ ਪ੍ਰਤੀਸ਼ਤ ਵਾਧੇ ਨੂੰ ਸ਼ਹਿਰੀਕਰਨ ਦਰ (Urbanization Rate) ਕਿਹਾ ਜਾਂਦਾ ਹੈ।
ਸ਼ਹਿਰੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ (Factors Affecting Urbanization)-ਸ਼ਹਿਰੀ ਜੀਵਨ ਸੁਵਿਧਾਵਾਂ, ਸਮਾਜਿਕ ਗਤੀਸ਼ੀਲੜਾ, ਉਦਯੋਗੀਕਰਨ, ਕਾਰੋਬਾਰੀ ਸੁਵਿਧਾਵਾਂ, ਆਵਾਜਾਈ, ਰੋਜ਼ਗਾਰ ਦੇ ਮੌਕੇ, ਸਰਕਾਰੀ ਨੀਤੀਆਂ ਆਦਿ ਹਨ।
ਸ਼ਹਿਰੀ ਖੇਤਰ ਦੀਆਂ ਵਾਤਾਵਰਣੀ ਮੁਸ਼ਕਿਲਾਂ (Environmental Problems in Urban Areas)-ਗੰਦੀ ਬਸਤੀਆਂ ਦਾ ਫੈਲਾਅ, ਪ੍ਰਦੂਸ਼ਣ ਵਿਚ ਵਾਧਾ, ਠੋਸ ਰਹਿੰਦ-ਖੂੰਹਦ ਵਿਚ ਵਾਧਾ ਹੋਣਾ ਅਤੇ ਖੇਤੀਬਾੜੀ ਯੋਗ ਧਰਤੀ ‘ਤੇ ਦਬਾਅ ਆਦਿ ਹਨ ।
→ ਪੜ੍ਹਨ-ਲਿਖਣ ਦੀ ਯੋਗਤਾ ਨੂੰ ਸਾਖਰਤਾ (Literacy) ਕਹਿੰਦੇ ਹਨ।
→ ਸਾਖਰਤਾ ਨਾਲ ਲੋਕਾਂ ਵਿਚ ਵਾਤਾਵਰਣ ਸੰਬੰਧੀ ਜਾਗਰੁਕਤਾ ਆਉਂਦੀ ਹੈ।
→ ਵਸੋਂ ਦੇ ਵਾਧੇ ਨੂੰ ਰੋਕਣ ਦੇ ਤਰੀਕੇ (Methods for controlling increase in Population)
- ਵਿਆਹ ਯੋਗ ਉਮਰ ਵਿਚ ਵਾਧਾ
- ਇਸ ਸੰਬੰਧੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ
- ਸਿੱਖਿਆ ਦਾ ਪ੍ਰਸਾਰ
- ਪਰਿਵਾਰ ਨਿਯੋਜਨ ਪ੍ਰੋਗਰਾਮ
- ਸਮਾਜਿਕ ਸੁਰੱਖਿਆ
- ਸਸਤੇ ਮਨੋਰੰਜਨ ਸਾਧਨ ॥