PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

This PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ will help you in revision during exams.

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

→ ਮਨੁੱਖ ਆਪਣੀਆਂ ਮੂਲ ਜ਼ਰੂਰਤਾਂ ਅਤੇ ਵਿਲਾਸ ਪਸੰਦ ਸਾਧਨਾਂ ਦੀ ਪੂਰਤੀ ਲਈ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਦਾ ਹੈ । ਇਹਨਾਂ ਗਤੀਵਿਧੀਆਂ ਤੋਂ ਉਸਨੂੰ ਸੁੱਖਸੁਵਿਧਾਵਾਂ ਤਾਂ ਮਿਲ ਜਾਂਦੀਆਂ ਹਨ ਪਰ ਵਾਤਾਵਰਣ ਤੇ ਇਹਨਾਂ ਦਾ ਮਾੜਾ ਅਸਰ ਪੈਂਦਾ ਹੈ ।

ਮਨੁੱਖੀ ਕਾਰਜਾਂ ਦੇ ਵਾਤਾਵਰਣ ਉੱਪਰ ਮੁੱਖ ਬੁਰੇ ਨਤੀਜੇ (III Effects of Human Activities on Environment)-ਸ਼ਹਿਰੀਕਰਨ, ਮੋਟਰਾਂ ਤੋਂ ਨਿਕਲਣ ਵਾਲਾ ਧੂੰਆਂ, ਸ਼ਹਿਰੀ ਸੁਵਿਧਾਵਾਂ ਤੇ ਦਬਾਅ, ਕੁਦਰਤੀ ਸਾਧਨਾਂ ਦਾ ਅੰਨ੍ਹੇਵਾਹ ਦੋਹਣ, ਵਾਤਾਵਰਣ ਪ੍ਰਦੂਸ਼ਣ ਆਦਿ ਹਨ ।

→ ਸ਼ਹਿਰੀ ਖੇਤਰਾਂ ਦੇ ਵਿਕਾਸ ਦੇ ਨਤੀਜੇ ਵਜੋਂ ਜੰਗਲਾਂ ਦਾ ਵਿਨਾਸ਼ ਹੋ ਰਿਹਾ ਹੈ । ਜਿਸ ਦੇ ਕਾਰਨ ਵਾਤਾਵਰਣ ਦੀਆਂ ਗੰਭੀਰ ਮੁਸ਼ਕਿਲਾਂ; ਜਿਵੇਂ-ਵਿਸ਼ਵਤਾਪਨ ਅਤੇ ਹੋਰਾ ਹਿ ਪ੍ਰਭਾਵ (Green House Effect) ਪੈਦਾ ਹੋ ਰਹੇ ਹਨ ।

→ ਸ਼ਹਿਰਾਂ ਦੀ ਅਬਾਦੀ ਵਧਣ ਦੇ ਬੁਰੇ ਨਤੀਜੇ ਗੰਦੀਆਂ ਬਸਤੀਆਂ ਦੇ ਵਿਕਾਸ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ ।

→ ਅਨਿਯਮਿਤ ਅਤੇ ਸੰਘਣੀ ਵਸੋਂ ਵਾਲੇ ਖੇਤਰ ਜਿੱਥੇ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ (ਜ਼ਰੂਰਤਾਂ) ਨਾਂਹ ਦੇ ਬਰਾਬਰ ਦੀਆਂ ਹੁੰਦੀਆਂ ਹਨ, ਸੀਵਰੇਜ ਪ੍ਰਬੰਧ ਖੁੱਲ੍ਹੇ ਵਿਚ ਹੁੰਦਾ ਹੈ, ਉਹਨਾਂ ਨੂੰ ਗੰਦੀਆਂ ਬਸਤੀਆਂ ਕਿਹਾ ਜਾਂਦਾ ਹੈ ।

→ ਭਾਰਤ ਵਿਚ 25 ਮਿਲੀਅਨ ਤੋਂ ਵੀ ਜ਼ਿਆਦਾ ਲੋਕੀ ਗੰਦੀਆਂ ਬਸਤੀਆਂ (Slums) ਵਿਚ ਰਹਿੰਦੇ ਹਨ ।

→ ਰੋਜ਼ਗਾਰ ਦੀ ਭਾਲ ਵਿਚ ਆਏ ਗ਼ਰੀਬ, ਲੋਕਾਂ ਨੂੰ ਸ਼ਹਿਰਾਂ ਵਿਚ ਰਹਿਣਾ ਮਹਿੰਗਾ ਹੋਣ ਕਰਕੇ, ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ ।

→ ਸ਼ਹਿਰਾਂ ਦੀ ਵਸੋਂ ਵਿਚ ਵਾਧੇ ਦਾ ਅਸਰ ਪਾਣੀ ਅਤੇ ਬਿਜਲੀ ਸੰਸਾਧਨਾਂ ‘ਤੇ ਵੀ ਪੈਂਦਾ ਹੈ । ਇਹਨਾਂ ਦੀ ਮੰਗ ਜ਼ਿਆਦਾ ਅਤੇ ਸਪਲਾਈ ਘੱਟ ਹੋਣ ਕਾਰਨ ਇਕ ਸਮਾਨ ਵੰਡ ਦੀ ਸਥਿਤੀ ਨਹੀਂ ਰਹਿ ਜਾਂਦੀ ।

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

→ ਸ਼ਹਿਰਾਂ ਵਿਚ ਗੱਡੀਆਂ-ਮੋਟਰਾਂ ਦੀ ਸੰਘਣਤਾ ਹੋਣ ਕਾਰਨ ਵਾਯੂ ਪ੍ਰਦੂਸ਼ਣ (Air Pollution) ਦਾ ਪੱਧਰ ਵਧ ਰਿਹਾ ਹੈ ।

→ ਪੇਂਡੂ ਖੇਤਰਾਂ ਦੀਆਂ ਔਕੜਾਂ (Problems of Rural Areas) ਵਿਚ ਸਿੱਖਿਆ ਅਤੇ ਡਾਕਟਰੀ ਸੇਵਾਵਾਂ ਦਾ ਨਾ ਹੋਣਾ, ਪ੍ਰਦੂਸ਼ਣ, ਅਸੁਰੱਖਿਅਤ ਸਫ਼ਾਈ ਪ੍ਰਬੰਧਨ ਅਤੇ ਨਿਕਾਸ ਪ੍ਰਣਾਲੀ ਦਾ ਉੱਚਿਤ ਨਾ ਹੋਣਾ ਆਦਿ ਮੁੱਖ ਹਨ ।

→ ਪੇਂਡੂ ਖੇਤਰਾਂ ਵਿਚ ਮਨੁੱਖ ਦੀਆਂ ਅਨਿਆਂਸੰਗਤ ਗਤੀਵਿਧੀਆਂ; ਜਿਵੇਂ-ਜ਼ਿਆਦਾ ਚਰਾਉਣਾ, ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕਰਨਾ ਅਤੇ ਭੂਮੀਗਤ ਪਾਣੀ ਦੇ ਦੁਰਉਪਯੋਗ ਨਾਲ ਕਈ ਨਵੀਆਂ ਔਕੜਾਂ ਪੈਦਾ ਹੋ ਗਈਆਂ ਹਨ । ਇਹਨਾ ਵਿਚ ਭੂਮੀ ਵਿਚ ਲੂਣਾਂ ਦਾ ਵਧਣਾ, ਮਾਰੂਥਲੀਕਰਨ, ਭੋਂ-ਖੁਰਨ ਅਤੇ ਭੂਮੀ ਵਿਤਕੀਕਰਨ ਆਦਿ ਮੁੱਖ ਹਨ ।

→ ਜੈਵਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਨਾਲ ਕਈ ਸਿਹਤ ਸੰਬੰਧੀ ਔਕੜਾਂ ਪੈਦਾ ਹੋ ਗਈਆਂ ਹਨ । ਜ਼ਿਆਦਾਤਰ ਜੀਵਨਾਸ਼ਕ ਦਵਾਈਆਂ ਦਾ ਅਪਘਟਣ ਨਹੀਂ ਹੁੰਦਾ ਹੈ ਅਤੇ ਇਹ ਭੋਜਨ ਲੜੀ ਨਾਲ ਜੀਵ ਅਵਰਧਨ ਕਰਦੀਆਂ ਹਨ ।

→ ਕੁਦਰਤੀ ਸੋਮਿਆਂ ਵਿਚ ਮਨੁੱਖੀ ਸਹਿਤ ਸਾਰੇ ਜੀਵ-ਜੰਤੂਆਂ ਦੀ ਵਰਤੋਂ ਲਈ ਉਰਜਾ ਅਤੇ ਵਾਤਾਵਰਣ ਤੋਂ ਮਿਲਣ ਵਾਲੇ ਪਦਾਰਥ ਮਿਲੇ ਹੁੰਦੇ ਹਨ ।

→ ਕੁਦਰਤੀ ਸੋਮੇ (Natural Resources) ਦੋ ਤਰ੍ਹਾਂ ਦੇ ਹੁੰਦੇ ਹਨ-ਨਵਿਆਉਣਯੋਗ ਸੋਮੇ (Renewable Resources) ਅਤੇ ਨਾ-ਨਵਿਆਉਣਯੋਗ ਸੋਮੇ (Nonrenewable Resources) ਨਵਿਆਉਣਯੋਗ ਕੁਦਰਤੀ ਸੋਮੇ (Renewable Resources) ਉਹ ਹੁੰਦੇ ਹਨ ਜਿਨ੍ਹਾਂ ਦਾ ਨਵੀਕਰਨ ਜਾਂ ਮੁੜ-ਉਤਪਾਦਨ ਭੌਤਿਕ, ਯੰਤਰਿਕ ਅਤੇ ਰਸਾਇਣਿਕ ਕਿਰਿਆਵਾਂ ਨਾਲ ਕੀਤਾ ਜਾ ਸਕਦਾ ਹੈ , ਜਿਵੇਂ-ਸੁਰਜ, ਜਲ, ਹਵਾ, ਮਿੱਟੀ, ਜੰਗਲੀ ਸੰਪੱਤੀ, ਜੰਗਲ, ਮਨੁੱਖ ਆਦਿ ।

→ ਨਾ-ਨਵਿਆਉਣਯੋਗ ਸੋਮੇ ਉਹ ਹਨ ਜਿਨ੍ਹਾਂ ਦੀ ਇਕ ਵਾਰੀ ਮੁੱਕਣ ਤੋਂ ਬਾਅਦ ਉਹਨਾਂ ਦੀ ਮੁੜ-ਪੂਰਤੀ ਨਹੀਂ ਹੁੰਦੀ, ਜਿਵੇਂ-ਖਣਿਜ, ਕੋਲਾ, ਪੈਟਰੋਲੀਅਮ ਆਦਿ ।

→ ਕੁਦਰਤੀ ਸੋਮਿਆਂ ਦੇ ਵਿਘਟਨ ਦੇ ਮੁੱਖ ਕਾਰਨ ਅਬਾਦੀ ਵਿਚ ਵਾਧਾ, ਸੋਮਿਆਂ ਦਾ ਜ਼ਿਆਦਾ ਸ਼ੋਸ਼ਣ, ਸੋਮਿਆਂ ਦੀ ਇਕ ਸਮਾਨ ਵੰਡ ਨਾ ਹੋਣਾ ਅਤੇ ਨਵੀਆਂ ਤਕਨੀਕਾਂ ਦਾ ਵਿਕਾਸ ਹੈ ।

→ ਆਬਾਦੀ ਵਧਣ ਦੇ ਕਾਰਨ ਭੋਜਨ, ਖਣਿਜਾਂ, ਲੱਕੜੀ ਆਦਿ ਦੀ ਮੰਗ ਵਧਣ ਦੇ ਨਤੀਜੇ ਵਜੋਂ ਕੁਦਰਤੀ ਸੋਮਿਆਂ ‘ਤੇ ਭਾਰ ਵਧ ਗਿਆ ਹੈ । ਭੂਮੀ ਦੀ ਜ਼ਿਆਦਾ ਵਰਤੋਂ ਨਾਲ ਮਿੱਟੀ ਦੇ ਪੋਸ਼ਟਿਕ ਤੱਤਾਂ ਦਾ ਨਾਸ਼ ਹੁੰਦਾ ਹੈ ਅਤੇ ਭੂਮੀ ਦੀ ਉਪਜਾਊ ਸ਼ਕਤੀ ਮੁੱਕ ਜਾਂਦੀ ਹੈ । ਇਸ ਤੋਂ ਇਲਾਵਾ ਇਕ ਹੀ ਤਰ੍ਹਾਂ ਦੀ ਫ਼ਸਲ ਨੂੰ ਬਾਰ-ਬਾਰ ਬੀਜਣਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ । ਭੂਮੀ ਦੀ ਉਪਜਾਊ ਸ਼ਕਤੀ ਦੀ ਭਰਾਈ ਦੇ ਲਈ ਵਰਤੋਂ ਵਿਚ ਲਿਆਂਦੀਆਂ ਗਈਆਂ ਰਸਾਇਣਿਕ ਖਾਦਾਂ ਮਿੱਟੀ ਅਤੇ ਪਾਣੀ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ |

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

→ ਪਾਣੀ ਦੀ ਵਰਤੋਂ ਖੇਤੀ, ਉਦਯੋਗਾਂ ਅਤੇ ਘਰੇਲੂ ਕਾਰਜਾਂ ਵਿਚ ਕੀਤੀ ਜਾਂਦੀ ਹੈ ।

→ ਸਿੰਚਾਈ ਕਿਰਿਆਵਾਂ ਅਤੇ ਪਾਣੀ ਦੀ ਅਨਿਆਂਪੂਰਨ ਮਨੁੱਖੀ ਵਰਤੋਂ ਪਾਣੀ ਦੇ ਘੱਟ ਹੋਣ ਦਾ ਮੁੱਖ ਕਾਰਨ ਹੈ |

→ ਖੇਤੀ, ਉਦਯੋਗਿਕ ਅਤੇ ਘਰੇਲੂ ਰਹਿੰਦ-ਖੂੰਹਦ ਪਦਾਰਥ ਪੱਧਰੀ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ।

→ ਆਬਾਦੀ ਵਾਧੇ ਦੇ ਕਾਰਨ ਬਣੇ ਵੱਡੇ ਬੰਨ, ਬਨਸਪਤੀ ਆਵਰਨ ਅਤੇ ਪ੍ਰਸਥਿਤਕੀ ਤੰਤਰ ‘ਤੇ ਪ੍ਰਤੀਕੂਲ ਪ੍ਰਭਾਵ ਪਾਉਂਦੇ ਹਨ ।

→ ਸਮੁੰਦਰੀ ਪਾਣੀ ਤੋਂ ਮਨੁੱਖ ਨੂੰ ਮੱਛੀ, ਝੀਗਾ ਅਤੇ ਹੋਰ ਸਮੁੰਦਰੀ ਚੀਜ਼ਾਂ ਮਿਲਦੀਆਂ ਹਨ | ਮਨੁੱਖ ਦੀਆਂ ਵਧਦੀਆਂ ਹੋਈਆਂ ਜ਼ਰੂਰਤਾਂ ਦੇ ਕਾਰਨ ਅਤੇ ਸਮੁੰਦਰੀ ਭੋਜਨ ਦੀ ਜ਼ਿਆਦਾ ਵਰਤੋਂ ਸਮੁੰਦਰੀ ਸੋਮਿਆਂ ਤੇ ਭਾਰ ਵਧਾਉਂਦੀ ਹੈ ।

→ ਖਣਿਜਾਂ ਦੀ ਵਧੀ ਮੰਗ ਦਾ ਕਾਰਨ ਵਸੋਂ ਵਿਚ ਹੋਇਆ ਵਾਧਾ ਅਤੇ ਉਦਯੋਗੀਕਰਨ ਹੈ ।

→ ਜੰਗਲਾਂ ਤੋਂ ਸਾਨੂੰ ਬਾਲਣ ਅਤੇ ਇਮਾਰਤੀ ਲੱਕੜੀ, ਉਦਯੋਗਾਂ ਦੇ ਲਈ ਕੱਚਾ ਮਾਲ, ਮਸਾਲੇ, ਦਵਾਈਆਂ, ਰੇਸ਼ਮ, ਲਾਖ, ਗੁੰਦ ਆਦਿ ਜ਼ਰੂਰੀ ਸਮੱਗਰੀ ਮਿਲਦੀ ਹੈ ।

→ ਜੰਗਲ, ਭੂ-ਖੋਰ ਨੂੰ ਰੋਕਣ, ਹੜ੍ਹ ਨੂੰ ਰੋਕਣ, ਜਲਵਾਯੂ ਸਥਿਰਤਾ, ਜਲ-ਚੱਕਰ ਨੂੰ ਸੰਤੁਲਿਤ ਰੱਖਣ ਅਤੇ ਪਰਿਸਥਿਤੀਕਰਨ ਤੰਤਰ ਵਿਚ ਸੰਤੁਲਨ ਬਣਾਈ ਰੱਖਣ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ । ਜੰਗਲ ਪੇੜ ਪੌਦੇ ਅਤੇ ਜੀਵ-ਜੰਤੂਆਂ ਦੇ ਕੁਦਰਤੀ ਨਿਵਾਸ ਵੀ ਹਨ ।

→ ਜੰਗਲਾਂ ਦੀ ਕਟਾਈ ਦੇ ਮੁੱਖ ਕਾਰਨ (Main Reasons for Cutting of Forests) – ਉਦਯੋਗੀਕਰਨ, ਸ਼ਹਿਰੀਕਰਨ, ਖਣਨ, ਸਥਾਨਾਂਤਰੀ ਖੇਤੀ, ਵਿਕਾਸਸ਼ੀਲ ਗਤੀਵਿਧੀਆਂ, ਖ਼ਰਾਬ ਜੰਗਲ ਪ੍ਰਬੰਧ ਆਦਿ ਹਨ । ਜੰਗਲ ਕਟਾਈ ਦੇ ਕਾਰਨ ਜਲਵਾਯੂ ਪਰਿਵਰਤਣ, ਭੁ-ਤਲ ਦੇ ਤਾਪਮਾਨ ਵਿਚ ਵਾਧਾ, ਜੈਵ ਵਿਵਧਤਾ ਵੰਨ-ਸੁਵੰਨਤਾ) ਵਿਚ ਘਾਟ, ਜ਼ਿਆਦਾ ਭੋਂ-ਖੋਰ, ਹੜ੍ਹ ਆਉਣੇ, ਹਵਾ ਵਿਚ ਆਕਸੀਜਨ ਦੀ ਘਾਟ ਅਤੇ ਭੂਮੀ ਦਾ ਮਰੁ ਭੂਮੀ ਵਿਚ ਬਦਲਣਾ ਆਦਿ ਗੰਭੀਰ ਵਾਤਾਵਰਣ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਕੁਦਰਤੀ ਸੋਮਿਆਂ ਦੀ ਅਸਾਂਵੀ ਵੰਡ ਦੇ ਕਾਰਨ ਇਹਨਾਂ ਦੀ ਵਰਤੋਂ ਸੰਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ।

→ ਸਾਧਨਾਂ ਦੀ ਅਸਾਵੀਂ ਵੰਡ ਉਤਪਾਦਨ ਦੀ ਲਾਗਤ ਨੂੰ ਵਧਾ ਦਿੰਦੀ ਹੈ ਅਤੇ ਇਸਦੇ | ਕਾਰਨ ਵੱਖ-ਵੱਖ ਰਾਜਾਂ ਅਤੇ ਦੇਸ਼ਾਂ ਵਿਚ ਵਿਵਾਦ ਹੁੰਦੇ ਹਨ ।

→ ਵਰਤਮਾਨ ਸਮੇਂ ਵਿਚ ਵਿਗਿਆਨਿਕ ਤਰੱਕੀ ਦੇ ਕਾਰਨ ਤਕਨੀਕਾਂ ਦਾ ਵਿਕਾਸ ਹੋਇਆ ਹੈ ਜਿਸ ਨਾਲ ਸੋਮਿਆਂ ਦੇ ਜ਼ਿਆਦਾ ਦੋਹਣ ਲਈ ਨਵੀਆਂ ਵਿਧੀਆਂ ਨੂੰ ਵਿਕਸਿਤ ਕੀਤਾ ਗਿਆ ਹੈ ।

→ ਸੋਮਿਆਂ ਦੇ ਸ਼ੋਸ਼ਣ ਦੇ ਲਈ ਬਣਾਈ ਗਈ ਤਕਨੀਕ ਵਿਚ ਜੈਵ ਤਕਨੀਕ ਅਤੇ ਜੈਵ ਸੂਚਨਾ ਤਕਨੀਕ ਮੁੱਖ ਹਨ ।

→ ਭਵਿੱਖ ਵਿਚ ਇਹਨਾਂ ਨਵੀਆਂ ਅਤੇ ਵਧੀਆ ਤਕਨੀਕਾਂ ਦਾ ਉਪਯੋਗ ਭਿਅੰਕਰ ਬਿਮਾਰੀਆਂ ਦੇ ਇਲਾਜ, ਉਰਜਾ ਦੇ ਹੋਰ ਸਾਧਨਾਂ ਦੇ ਰੂਪ ਵਿਚ ਕੀਤੇ ਜਾਣ ਦੀ ਉਮੀਦ ਹੈ ।

→ ਆਬਾਦੀ ਦੇ ਵਾਧੇ ਦਾ ਅਸਰ ਸਮਾਜਿਕ ਸੁਵਿਧਾਵਾਂ ਜਿਵੇਂ ਪੀਣ ਦਾ ਸਾਫ਼ ਪਾਣੀ, ਬਿਜਲੀ ਦੀ ਪੂਰਤੀ, ਡਾਕਟਰੀ ਸੇਵਾਵਾਂ ਅਤੇ ਬਚੇ ਹੋਏ ਪਦਾਰਥਾਂ ਦੇ ਪ੍ਰਬੰਧਣ ‘ਤੇ ਵੀ ਪੈਂਦਾ ਹੈ ।

→ ਸ਼ਹਿਰਾਂ ਅਤੇ ਕਸਬਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਜੀਵਨ ਨੂੰ ਆਰਾਮਦਾਇਕ ਬਣਾਉਣ ਲਈ ਪ੍ਰਸ਼ਾਸਨ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਨਗਰੀ ਸੁਵਿਧਾਵਾਂ (Civil Amenities) ਕਹਿੰਦੇ ਹਨ ।

→ ਪੀਣ ਦੇ ਸਾਫ਼ ਪਾਣੀ ਸੰਬੰਧੀ ਮੁਸ਼ਕਿਲਾਂ ਵਿਚ ਅਸ਼ੁੱਧ ਪਾਣੀ ਪੀਣ ਨਾਲ ਹੋਣ ਵਾਲੇ ਰੋਗ, ਗਰਮੀਆਂ ਵਿਚ ਪਾਣੀ ਦੀ ਘਾਟ, ਖ਼ਰਾਬ ਪਾਣੀ ਪ੍ਰਣਾਲੀ, ਪਾਣੀ ਦੀ ਜ਼ਿਆਦਾ ਵਰਤੋਂ ਆਦਿ ਮੁੱਖ ਹਨ ।

→ ਉਦਯੋਗਾਂ ਵਲੋਂ ਜ਼ਿਆਦਾ ਬਿਜਲੀ ਵਰਤੋਂ ਕਰ ਲੈਣ ਦੇ ਕਾਰਨ ਘਰੇਲੂ ਕੰਮਾਂ ਲਈ ਬਿਜਲੀ ਦੀ ਘਾਟ ਰਹਿੰਦੀ ਹੈ ।

→ ਏਅਰ-ਕੰਡੀਸ਼ਨਰ ਦੀ ਵਰਤੋਂ ਗਰਮੀਆਂ ਦੇ ਮੌਸਮ ਵਿਚ ਬਿਜਲੀ ਦੀ ਘਾਟ ਨਾਲ ਪੈਦਾ ਹੋਣ ਵਾਲੀਆਂ ਔਕੜਾਂ ਨੂੰ ਹੋਰ ਜ਼ਿਆਦਾ ਔਖਾ ਕਰ ਦਿੰਦੀ ਹੈ ।

→ ਬਿਜਲੀ ਨਾ ਹੋਣ ਤੇ ਜਨਰੇਟਰ ਦੀ ਵਰਤੋਂ ਧੁਨੀ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਫ਼ੈਲਾਉਂਦੀ ਹੈ ।

→ ਵੱਡੇ ਸ਼ਹਿਰਾਂ ਦੀ ਵਸੋਂ ਜ਼ਿਆਦਾ ਹੋਣ ਨਾਲ ਆਵਾਜਾਈ ਅਤੇ ਢੋਆ-ਢੁਆਈ ਵਿਚ ਔਕੜ ਆਉਂਦੀ ਹੈ ।

→ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਵਿਚ ਆਉਣ ਵਾਲੇ ਪੈਟਰੋਲ ਦੇ ਜਲਣ ਤੇ ਲੈਂਡ, ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਆਕਸਾਈਡ, ਹਾਈਡ੍ਰੋਕਾਰਬਨ ਆਦਿ ਦਾ ਨਿਕਾਸ ਹੁੰਦਾ ਹੈ ਜਿਨ੍ਹਾਂ ਦੇ ਕਾਰਨ ਵਾਯੂ ਪ੍ਰਦੂਸ਼ਣ ਹੁੰਦਾ ਹੈ । ਆਵਾਜਾਈ ਦੇ ਖ਼ਰਾਬ ਪ੍ਰਬੰਧਣ ਦੇ ਕਾਰਨ ਧੁਨੀ ਪ੍ਰਦੂਸ਼ਣ ਦੀ ਸਮੱਸਿਆ ਵੀ ਸ਼ਹਿਰਾਂ ਵਿਚ ਕਾਫ਼ੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ |

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

→ ਵਾਹਨਾਂ ਤੋਂ ਪੈਦਾ ਹੋਣ ਵਾਲੇ ਧੂੰਏਂ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਅਤੇ ਵਸੋਂ ਦੇ ਵਾਧੇ ਦੇ ਕਾਰਨ ਸਿਹਤ ਸੇਵਾਵਾਂ ਘੱਟ ਹੋ ਰਹੀਆਂ ਹਨ ।

→ ਆਮ ਸਿਹਤ ਸੇਵਾਵਾਂ ਅਤੇ ਅਰੋਗਕਰ ਸੇਵਾਵਾਂ ਦੀ ਘਾਟ ਦੇ ਕਾਰਨ ਅਨੇਕਾਂ ਬੀਮਾਰੀਆਂ ਫੈਲ ਰਹੀਆਂ ਹਨ । ਸਿਹਤ ਸੇਵਾਵਾਂ ਵਿਚ ਘਾਟ ਦੇ ਕਾਰਨ ਹੁਣ ਹਸਪਤਾਲਾਂ ਅਤੇ ਸਿਹਤ ਕੇਂਦਰਾਂ ‘ਤੇ ਦਬਾਅ ਵਧ ਰਿਹਾ ਹੈ ।

→ ਰਹਿੰਦ-ਖੂੰਹਦ ਪਦਾਰਥ ਉਹ ਪਦਾਰਥ ਹਨ ਜੋ ਫਾਲਤੂ ਰੂਪ ਵਿਚ ਵਾਤਾਵਰਣ ਵਿਚ | ਪਾਏ ਜਾਂਦੇ ਹਨ ਤੇ ਇਹਨਾਂ ਪਦਾਰਥਾਂ ਦੀ ਸਿੱਧੇ ਤੌਰ ‘ਤੇ ਕੋਈ ਵਰਤੋਂ ਨਹੀਂ ਹੁੰਦੀ ਹੈ ।

→ ਸ਼ਹਿਰਾਂ ਦੀ ਵਧਦੀ ਅਬਾਦੀ ਦੇ ਨਾਲ ਹਰ ਤਰ੍ਹਾਂ ਦੇ ਠੋਸ ਵਿਅਰਥ ਪਦਾਰਥ ਜਿਵੇਂਮਿਉਂਸੀਪਲ ਵਿਅਰਥ ਪਦਾਰਥ, ਉਦਯੋਗਿਕ ਬਾਹਰੀ ਵਹਿਣ ਅਤੇ ਸੰਕਟਮਈ ਫਾਲਤੂ ਕੂੜਾ-ਕਰਕਟ ਦਾ ਉਤਪਾਦਨ ਵੀ ਬੜੀ ਤੇਜ਼ੀ ਨਾਲ ਵਧ ਰਿਹਾ ਹੈ ।

→ ਸ਼ਹਿਰਾਂ ਵਿਚ ਕਾਰਬਨਿਕ ਅਤੇ ਅਕਾਰਬਨਿਕ ਅਤੇ ਮੁੜ-ਚੱਕਰੀਏ (Renewable) ਵਿਅਰਥ ਪਦਾਰਥਾਂ ਨੂੰ ਵੱਖ ਕਰਨ ਦੀ ਘਰੇਲੂ ਪੱਧਰ ‘ਤੇ ਕੋਈ ਪ੍ਰਣਾਲੀ ਨਹੀਂ ਹੈ ।

→ ਫਾਲਤੂ ਕੂੜੇ-ਕਰਕਟ ਨੂੰ ਸੁੱਟਣ ਵਾਲੀਆਂ ਜਗਾਂ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਉੱਥੇ ਕੂੜੇ ਦੇ ਢੇਰ ਬੀਮਾਰੀਆਂ ਫੈਲਾਉਣ ਵਾਲੇ ਮੱਖੀ, ਮੱਛਰ ਆਦਿ ਦੇ ਮੁੜ-ਜੀਊਣ ਸਥਾਨ ਦਾ ਕੰਮ ਕਰਦੇ ਹਨ |

→ ਸੁਰੱਖਿਅਤ ਤਰੀਕਿਆਂ ਨਾਲ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨਾ ਸ਼ਹਿਰੀ ਪ੍ਰਸ਼ਾਸਨ ਦੀ ਮੁੱਖ ਜ਼ਿੰਮੇਵਾਰੀ ਹੈ ।

→ ਮੋਟਰ ਵਾਹਨਾਂ ਤੋਂ ਹਾਈਡ੍ਰੋਕਾਰਬਨ ਪੈਦਾ ਹੁੰਦੇ ਹਨ ਜੋ ਰਸਾਇਣਿਕ ਰੂਪ ਨਾਲ ਸਰਗਰਮ (Active) ਫਾਰਮਲਡੀਹਾਇਡ ਪੈਦਾ ਕਰਦੇ ਹਨ ਜਿਹੜਾ ਕਿ ਅੱਖਾਂ ਦੀ ਜਲਣ ਲਈ ਜ਼ਿੰਮੇਵਾਰ ਹੁੰਦਾ ਹੈ ।

→ ਉਤਸਰਜਨ ਤੋਂ ਇਕੱਲੀ ਨਾਈਟ੍ਰੋਜਨ ਆਕਸਾਈਡ, ਸੂਰਜ ਦੀ ਰੌਸ਼ਨੀ ਦੀ ਹੋਂਦ ਵਿਚ ਹਵਾ ਵਿਚ ਮੌਜੂਦ ਕਣਾਂ ਨਾਲ ਕਿਰਿਆ ਕਰਦੀ ਹੈ ਅਤੇ ਧੁਆਂਖਿਆ ਧੂਆਂ/ ਧੁੰਦ-ਧੁਆਂ (Smog) ਪੈਦਾ ਕਰਦੀ ਹੈ । ਧੁਆਂਖਿਆ ਧੂਆਂ ਦੇਖਣ ਦੀ ਸਮਰੱਥਾ ਨੂੰ ਘੱਟ ਕਰਦਾ ਹੈ ਅਤੇ ਅੱਖਾਂ, ਗਲੇ ਅਤੇ ਫੇਫੜਿਆਂ ਵਿਚ ਜਲਣ ਦਾ ਕਾਰਨ ਬਣਦਾ ਹੈ | ਹਵਾਈ ਅਤੇ ਜ਼ਮੀਨੀ ਵਾਂਸਪੋਰਟ ਵੀ ਪ੍ਰਭਾਵਿਤ ਹੁੰਦੇ ਹਨ ।

→ ਸ਼ਹਿਰੀਕਰਨ (Urbanisation) ਉਹ ਪ੍ਰਕਿਰਿਆ ਹੈ ਜਿਸ ਨਾਲ ਵੱਡੀ ਸੰਖਿਆ ਵਿਚ ਲੋਕ ਸ਼ਹਿਰਾਂ ਵਿਚ ਵਸ ਜਾਂਦੇ ਹਨ ।

→ ਤਕਨੀਕ ਅਤੇ ਵਸੋਂ ਵਾਧੇ ਨੇ ਸ਼ਹਿਰੀਕਰਨ ਦੀ ਪ੍ਰਕਿਰਿਆ ਨੂੰ ਬਹੁਤ ਵਧਾ ਦਿੱਤਾ ਹੈ । ਸ਼ਹਿਰੀਕਰਨ ਨੇ ਭੂਮੀ ਉਪਯੋਗ, ਘਰ ਵਿਕਾਸ, ਪ੍ਰਵਾਸ ਅਤੇ ਗਤੀਸ਼ੀਲ ਅਬਾਦੀ ਨੂੰ ਪ੍ਰਭਾਵਿਤ ਕੀਤਾ ਹੈ ।

→ ਸ਼ਹਿਰਾਂ ਦੇ ਵਿਕਾਸ ਦੇ ਕਾਰਨ ਆਵਾਸ ਦੀ ਸਮੱਸਿਆ ਪੈਦਾ ਹੋ ਗਈ ਹੈ ਜਿਸਦੇ ਕਾਰਨ ਜੰਗਲਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ ।

→ ਸ਼ਹਿਰੀਕਰਨ ਨੇ ਗੰਦੀਆਂ ਬਸਤੀਆਂ ਵਿਚ ਵਾਧਾ ਕੀਤਾ ਹੈ । ਗੰਦੀਆਂ ਬਸਤੀਆਂ ਵਿਚ ਜਲ, ਸੜਕ, ਆਵਾਜਾਈ ਆਦਿ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਈ ਵਿਵਸਥਾ ਨਹੀਂ ਹੁੰਦੀ ।

PSEB 11th Class Environmental Education Notes Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

→ ਪੇਂਡੂ ਇਲਾਕਿਆਂ ਤੋਂ ਜ਼ਿਆਦਾਤਰ ਲੋਕੀ ਰੋਜ਼ਗਾਰ, ਵਪਾਰ, ਸਿੱਖਿਆ ਆਦਿ ਦੇ | ਲਈ ਸ਼ਹਿਰੀ ਖੇਤਰਾਂ ਵਿਚ ਚਲੇ ਜਾਂਦੇ ਹਨ ।

→ ਗਤੀਸ਼ੀਲ ਵਸੋਂ (Floating Population) ਵਿਚ ਉਹ ਲੋਕ ਸ਼ਾਮਿਲ ਹਨ ਜੋ | ਹਰ ਰੋਜ਼ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਇਕ ਥਾਂ ਤੋਂ ਦੂਸਰੀ ਥਾਂ ‘ਤੇ ਜਾਂਦੇ ਹਨ ।

Leave a Comment