PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ

This PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ will help you in revision during exams.

PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ

→ ਸਮਾਜ ਦੀ ਮਜ਼ਬੂਤੀ ਅਤੇ ਉੱਨਤੀ ਦੇ ਲਈ ਹੋ ਰਹੀ ਪ੍ਰਗਤੀ ਨੂੰ ਸਮਾਜਿਕ ਵਿਕਾਸ (Social Development) ਕਹਿੰਦੇ ਹਨ ।

→ ਵਿਕਾਸ ਦੇ ਦੋ ਮੁੱਖ ਪਹਿਲੂ ਹੁੰਦੇ ਹਨ – ਆਰਥਿਕ ਵਿਕਾਸ (Economic Development) ਅਤੇ ਸਮਾਜਿਕ ਵਿਕਾਸ (Social Development) । ਸਮਾਜ ਵਿਚ ਪ੍ਰਤੀ-ਵਿਅਕਤੀ ਦੀ ਔਸਤ ਆਮਦਨ (Per Capita Income) ਵਿਚ ਵਾਧੇ ਨੂੰ ਆਰਥਿਕ ਵਿਕਾਸ (Economic Development) ਕਹਿੰਦੇ ਹਨ !

→ ਆਰਥਿਕ ਵਿਕਾਸ (Economic Development) ਦੇ ਲਈ ਖੇਤੀ, ਨਿਰਮਾਣ, ਮੱਛੀ ਪਾਲਣ, ਖਣਨ ਆਦਿ ਕਿਰਿਆਵਾਂ ਜ਼ਿੰਮੇਵਾਰ ਹਨ ।

→ ਆਰਥਿਕ ਵਿਕਾਸ ਨਾਲ ਜੀਵਨ ਪੱਧਰ ਉੱਚਾ ਉੱਠਦਾ ਹੈ ਅਤੇ ਸਮਾਜਿਕ, ਸਭਿਆਚਾਰਿਕ ਸੇਵਾਵਾਂ ਮੁਹੱਈਆ ਹੁੰਦੀਆਂ ਹਨ ।

→ ਕਿਸੇ ਦੇਸ਼ ਦਾ ਆਰਥਿਕ ਵਿਕਾਸ ਉਸ ਦੇਸ਼ ਦੇ ਕੁੱਲ-ਖੇਤਰ, ਵਸੋਂ ਵਾਧਾ, ਕੁਦਰਤੀ ਸੰਸਾਧਨਾਂ ਦੀ ਉਪਲੱਬਧਤਾ, ਮਾਨਵ-ਭੂਮੀ ਅਨੁਪਾਤ, ਉਦਯੋਗਿਕ ਪ੍ਰਗਤੀ, ਰੋਜ਼ਗਾਰ | ਸੁਵਿਧਾਵਾਂ, ਸਿੱਖਿਆ, ਜਾਤੀ, ਆਰਥਿਕ ਨੀਤੀਆਂ ਅਤੇ ਪ੍ਰਤੀ ਵਿਅਕਤੀ ਉਤਪਾਦਨ ਪੈਦਾਵਾਰ) ਆਦਿ ‘ਤੇ ਨਿਰਭਰ ਕਰਦਾ ਹੈ । ਗਰੀਬੀ, ਅਨਪੜ੍ਹਤਾ, ਬੇਰੋਜ਼ਗਾਰੀ, ਖੇਤੀ ਖੇਤਰ ਵਿਚ ਪਿੱਛੜਾਪਨ, ਨਿਕੰਮਾ ਪ੍ਰਸ਼ਾਸਨ ਅਤੇ ਉਦਯੋਗੀਕਰਨ ਦੀ ਘਾਟ ਨਾਲ ਆਰਥਿਕ ਵਿਕਾਸ ਘੱਟ ਹੋ ਜਾਂਦਾ ਹੈ ।

→ ਆਰਥਿਕ ਅਤੇ ਸਮਾਜਿਕ ਵਿਕਾਸ ਇਕ-ਦੂਸਰੇ ਦੇ ਪੂਰਕ ਹਨ। .

→ ਸਿੱਖਿਆ ਸਭ ਤੋਂ ਮੁੱਖ ਸਮਾਜਿਕ ਲੋੜ ਹੈ। ਸਿੱਖਿਆ ਨਾਲ ਵਸੋਂ ‘ਤੇ ਰੋਕ, ਰੋਜ਼ਗਾਰ ਮਿਲਣਾ, ਇਸਤਰੀਆਂ ਨੂੰ ਸਨਮਾਨ ਯੋਗ ਥਾਂ ਦੇਣਾ ਅਤੇ ਸਮਾਜਿਕ ਕੁਰੀਤੀਆਂ ਆਦਿ ਨੂੰ ਦੂਰ ਕਰਨ ਵਿਚ ਸਹਾਇਤਾ ਮਿਲਦੀ ਹੈ ।

→ ਬਾਲ-ਮਜ਼ਦੂਰੀ (Child Labour) ਅਤੇ ਬਾਲ-ਵਿਆਹ (Child Marriage) ਦਾ : ਮੁੱਖ ਕਾਰਨ ਪਰਿਵਾਰਾਂ ਦੀ ਖਰਾਬ ਮਾਲੀ ਹਾਲਤ ਅਤੇ ਅਨਪੜਤਾ ਹੈ ।

PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ

→ ਹੋਰ ਸਮਾਜਿਕ ਲੋੜਾਂ ਵਿਚ ਲੰਬਾ ਜੀਵਨ, ਚੰਗੀਆਂ ਡਾਕਟਰੀ ਸੇਵਾਵਾਂ ਅਤੇ ਸਿਹਤ ਸੇਵਾਵਾਂ ਮੁੱਖ ਹਨ ।

→ ਛੂਤ ਦੀਆਂ ਬਿਮਾਰੀਆਂ (Communicable diseases) ਨੂੰ ਦੂਰ ਕਰਨ ਲਈ ਵਿਸ਼ਵ ਸਿਹਤ ਸੰਗਠਨ (WHO) ਅੰਤਰਰਾਸ਼ਟਰੀ ਪੱਧਰ ਤੇ ਕਾਰਜ ਕਰ ਰਿਹਾ ਹੈ ।

→ ਖੇਤੀ ਅਤੇ ਉਦਯੋਗ ਰਾਸ਼ਟਰ ਦੇ ਵਿਕਾਸ ਦੇ ਦੋ ਮੁੱਖ ਕਾਰਕ ਹਨ ।

→ ਆਦਿ ਕਾਲ ਵਿਚ ਬਿਨਾਂ ਮਸ਼ੀਨਾਂ ਦੇ ਕੀਤੀ ਜਾਣ ਵਾਲੀ ਖੇਤੀ ਪਰੰਪਰਾਗਤ ਖੇਤੀ (Traditional Agriculture) ਕਹਾਉਂਦੀ ਸੀ । ਇਸ ਖੇਤੀ ਦਾ ਮੁੱਖ ਉਦੇਸ਼ ਪਰਿਵਾਰ ਲਈ ਭੋਜਨ ਅਤੇ ਹੋਰ ਚੀਜ਼ਾਂ ਦਾ ਉਤਪਾਦਨ ਕਰਨਾ ਸੀ ।

→ ਖੇਤੀ ਤਕਨੀਕਾਂ ਦੇ ਵਿਕਾਸ ਦੇ ਕਾਰਨ ਖੇਤੀ ਵਿਚ ਮਸ਼ੀਨਾਂ ਦੀ ਲੋੜ ਵਧੀ ਅਤੇ ਖੇਤੀ ਦੇ ਖੇਤਰ ਵਿਚ ਨਵਾਂਪਨ ਆਇਆ ।

→ ਖੇਤੀ ਖੇਤਰ ਵਿਚ ਨਵੇਂ ਔਜ਼ਾਰਾਂ, ਬਿਜਲੀ ਉਰਜਾ, ਸਿੰਜਾਈ ਪ੍ਰਣਾਲੀ, ਖਾਦਾਂ,
ਕੀਟਨਾਸ਼ਕਾਂ ਅਤੇ ਉੱਚ ਪੱਧਰ ਦੀਆਂ ਖੇਤੀ ਤਕਨੀਕਾਂ ਦੇ ਉਪਯੋਗ ਦਾ ਨਤੀਜਾ ਹਰੀ ਕ੍ਰਾਂਤੀ (Green Revolution) ਸੀ ।

→ ਖੇਤੀ-ਵਪਾਰ, ਸ਼ਹਿਰੀਕਰਨ ਅਤੇ ਖੇਤੀ ਉਤਪਾਦਾਂ ਦੀ ਵਧਦੀ ਮੰਗ ਦੇ ਕਾਰਨ ਵਿਕਸਿਤ ਹੋਇਆ ।

→ ਖੇਤੀ-ਵਪਾਰ ਵਿਚ ਖੇਤੀ ਦੇ ਔਜ਼ਾਰਾਂ ਦਾ ਨਿਰਮਾਣ, ਖੇਤੀ ਵਿਚ ਵਾਧਾ ਉਤਪਾਦਕ | ਕਾਰਜ ਅਤੇ ਖੇਤੀ ਉਤਪਾਦਾਂ ਨੂੰ ਇਕੱਠੇ ਕਰਨਾ ਅਤੇ ਵੰਡਣਾ ਸ਼ਾਮਿਲ ਹੈ । ਖੇਤੀ-ਵਪਾਰ ਦੇ ਕਾਰਨ ਸਮਾਜ ਵਿਚ ਕਈ ਨਵੇਂ ਉਦਯੋਗਾਂ ਦਾ ਵਿਕਾਸ ਹੋਇਆ ਹੈ ; ਜਿਵੇਂ-ਖੇਤੀ ਔਜ਼ਾਰਾਂ ਨੂੰ ਬਣਾਉਣ ਦਾ ਉਦਯੋਗ, ਮੀਟ ਪ੍ਰਕਿਰਿਆਕਰਣ (Meat Processing), ਕੋਲਡ ਸਟੋਰ (Cold Store) ਆਦਿ ।

→ ਖੇਤੀ ਵਿਚ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਅਤੇ ਅਵਿਗਿਆਨਿਕ ਖੇਤੀ ਤਕਨੀਕਾਂ ਦੇ ਕਾਰਨ ਵਾਤਾਵਰਣ ਉੱਪਰ ਬੁਰੇ ਨਤੀਜੇ ਸਾਹਮਣੇ ਆ ਰਹੇ ਹਨ ।

→ ਕੱਚੇ ਮਾਲ ਨੂੰ ਤਿਆਰ ਉਤਪਾਦਾਂ ਵਿਚ ਬਦਲੀ ਕਰਨ ਨੂੰ ਉਦਯੋਗ ਕਿਹਾ ਜਾਂਦਾ ਹੈ ।

→ ਉਦਯੋਗਿਕ ਕ੍ਰਾਂਤੀ (Industrial Revolution) ਦੇ ਬਾਅਦ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਬਦਲਾਵ ਆਇਆ ।

→ ਉਦਯੋਗਾਂ ਦੇ ਵਿਕਾਸ ਦੇ ਨਤੀਜੇ ਵਜੋਂ ਰਹਿੰਦ-ਖੂੰਹਦ (ਗੰਦਗੀ) ਦੀ ਮਾਤਰਾ ਵਿਚ ਵਾਧਾ, ਗੰਦਗੀ, ਪ੍ਰਦੂਸ਼ਣ, ਬਿਮਾਰੀਆਂ ਅਤੇ ਸ਼ਹਿਰੀਕਰਨ ਵੱਧ ਰਿਹਾ ਹੈ । ਉਦਯੋਗਿਕ ਕ੍ਰਾਂਤੀ ਦੇ ਕਈ ਹਾਂ-ਪੱਖੀ (ਚੰਗੇ ਅਸਰ ਵੀ ਹਨ, ਜਿਵੇਂ-ਨਵੀਆਂ ਦਵਾਈਆਂ ਦਾ ਉਤਪਾਦਨ, ਛੂਤ ਦੀਆਂ ਬਿਮਾਰੀਆਂ ਤੇ ਰੋਕ, ਵਧੀਆ ਸਫਾਈ ਪ੍ਰਬੰਧ, ਲੰਬੀ ਉਮਰ, ਸੁਵਿਧਾਜਨਕ ਜੀਵਨ ਆਦਿ ।

→ ਖੇਤੀ ਅਤੇ ਉਦਯੋਗ ਇਕ ਦੂਸਰੇ ਦੇ ਪੂਰਕ ਹਨ । ਖੇਤੀ ਵਿਚੋਂ ਨਿਕਲਣ ਵਾਲਾ ਸ਼ਮਾਨ ਉਦਯੋਗਾਂ ਲਈ ਕੱਚਾ ਮਾਲ ਹੈ ।

→ ਦੇਸ਼ ਦੇ ਵਿਕਾਸ ਅਤੇ ਸੰਪੰਨਤਾ ਦੇ ਲਈ ਖੇਤੀ ਅਤੇ ਉਦਯੋਗ ਦੋਵੇਂ ਜ਼ਰੂਰੀ ਹਨ ।

→ ਕਿਸੇ ਵੀ ਦੇਸ਼ ਦਾ ਵਿਕਾਸ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਕਾਰਕਾਂ ‘ਤੇ ਨਿਰਭਰ ਕਰਦਾ ਹੈ |

→ ਬਾਲ ਵਿਆਹ, ਬਾਲ-ਮਜ਼ਦੂਰੀ, ਮਨੁੱਖੀ ਸਿਹਤ, ਗ਼ਰੀਬੀ, ਸਮਾਜਿਕ ਅਤੇ ਸਭਿਆਚਾਰਿਕ ਮੁੱਲ, ਧਨ ਦੀ ਮਾਤਰਾ, ਸਿੱਖਿਆ, ਰੁਜ਼ਗਾਰ ਆਦਿ ਵਿਕਾਸ ਨੂੰ | ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਕ ਹਨ ।.

→ ਕਿਸੇ ਆਦਮੀ ਜਾਂ ਪਰਿਵਾਰ ਦੀ ਮਾੜੀ ਮਾਲੀ ਹਾਲਤ ਦੀ ਸਥਿਤੀ ਨੂੰ ਗ਼ਰੀਬੀ . (Poverty) ਕਹਿੰਦੇ ਹਨ । ਗ਼ਰੀਬੀ ਰਾਸ਼ਟਰ ਦੇ ਵਿਕਾਸ ਨੂੰ ਰੋਕਦੀ ਹੈ ।

→ ਗਰੀਬੀ ਦੇ ਕਾਰਨ ਲੋਕ ਕੁਪੋਸ਼ਣ, ਅਸਿੱਖਿਆ, ਸਫਾਈ ਦਾ ਨਾ ਹੋਣਾ, ਬੇਰੋਜ਼ਗਾਰੀ ਅਤੇ ਯੋਗ ਡਾਕਟਰੀ ਸੇਵਾਵਾਂ ਨਾ ਹੋਣਾ ਆਦਿ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ । ਵਸੋਂ ਵਿਸਫੋਟ, ਕੁਦਰਤੀ ਸੋਮਿਆਂ ਦੀ ਅਸਮਾਨ ਵੰਡ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਗ਼ਰੀਬੀ ਦਾ ਮੁੱਖ ਕਾਰਨ ਹੈ ।

PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ

→ ਜੀਵਨ ਪੱਧਰ ਨੂੰ ਚੰਗਾ ਬਣਾਉਣ ਲਈ ਜ਼ਿਆਦਾ ਧਨ ਅਤੇ ਸੰਪੱਤੀ ਦਾ ਹੋਣਾ ਧਨ ਦੀ ਬਹੁਲਤਾ (Affluence) ਕਹਾਉਂਦਾ ਹੈ । ਜ਼ਿਆਦਾ ਧਨ ਨਾਲ ਸਮਾਜਿਕ ਵਿਕਾਸ ਹੁੰਦਾ ਹੈ । ਚੰਗੀਆਂ ਸੜਕਾਂ, ਚੰਗੀ ਸੰਚਾਰ ਵਿਵਸਥਾ, ਸੁਧਰਿਆ ਹੋਇਆ ਉਰਜਾ ਉਤਪਾਦਨ ਅਤੇ ਵੰਡ, ਚੰਗੀ ਸਿੱਖਿਆ ਆਦਿ ਧਨ ਖੁਸ਼ਹਾਲੀ ਦੇ ਪ੍ਰਤੀਕ ਹਨ । ਸਿੱਖਿਆ ਦੇ ਨਤੀਜੇ ਵਜੋਂ ਲੋਕਾਂ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਆਦਮੀ, ਆਪਣੀਆਂ ਲੋੜਾਂ ਅਤੇ ਰਾਸ਼ਟਰ ਦੇ ਪ੍ਰਤੀ ਜ਼ਿਆਦਾ ਜਾਗਰੁਕ ਹੋ ਜਾਂਦਾ ਹੈ ।

→ ਕੰਮ ਕਾਜੀ ਸਿੱਖਿਆ ਅਤੇ ਦਸਤੀ ਸਿਖਲਾਈ ਆਦਿ ਦੇਸ਼ ਦੇ ਵਿਕਾਸ ਅਤੇ ਵਾਧੇ ਲਈ ਵਰਤੇ ਜਾ ਸਕਦੇ ਹਨ ।

→ ਸਿੱਖਿਆ ਦੁਆਰਾ ਵਿਗਿਆਨਿਕ ਵਿਹਾਰ ਅਤੇ ਸਹਿਣਸ਼ੀਲਤਾ ਵਿਕਸਿਤ ਹੁੰਦੀ ਹੈ ।

→ ਕਿਸੇ ਵਿਅਕਤੀ ਅਤੇ ਉਸਦੇ ਪਰਿਵਾਰ ਦੀ ਅਜੀਵਿਕਾ ਨੂੰ ਸਹਾਰਾ ਦੇਣ ਨੂੰ ਰੁਜ਼ਗਾਰ (Employment) ਕਹਿੰਦੇ ਹਨ । ਇਹ ਦੋ ਪ੍ਰਕਾਰ ਦਾ ਹੁੰਦਾ ਹੈ-ਆਪਣਾ ਰੁਜ਼ਗਾਰ (Self Employment) ਅਤੇ ਪੈਸਿਆਂ ਲਈ ਕੀਤਾ ਰੁਜ਼ਗਾਰ’ (Wage Employment)

→ ਵਸੋਂ ਵਿਸਫੋਟ, ਵਿਕਾਸ ਦੀ ਦਰ ਦਾ ਘਟ ਹੋਣਾ, ਖੇਤੀ ਦਾ ਪਿੱਛੜਾਪਣ, ਉਦਯੋਗਾਂ ਦਾ ਘੱਟ ਵਿਕਾਸ ਅਤੇ ਅੱਜ ਦੀ ਸਿੱਖਿਆ ਬੇਰੁਜ਼ਗਾਰੀ ਦਾ ਮੁੱਖ ਕਾਰਨ ਹੈ ।

→ ਬਾਲ ਮਜ਼ਦੂਰੀ ਅਤੇ ਬਾਲ ਵਿਆਹ ਮੁੱਖ ਸਮਾਜਿਕ ਕੁਰੀਤੀਆਂ ਹਨ ।

→ ਗਰੀਬੀ ਅਤੇ ਸਿੱਖਿਆ ਦੀ ਘਾਟ ਬਾਲ-ਮਜ਼ਦੂਰੀ ਅਤੇ ਬਾਲ-ਵਿਆਹ ਦਾ ਮੁੱਖ ਕਾਰਨ ਹੈ । ਬਾਲ-ਮਜ਼ਦੂਰੀ ਅਤੇ ਹੋਰ ਮਜ਼ਦੂਰੀ ਵਾਲੇ ਕੰਮਾਂ ‘ਤੇ ਕੰਟਰੋਲ ਕਰਨ ਲਈ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (I) ਬਣਾਇਆ ਹੈ ।

→ ਬਾਲ ਵਿਆਹ ਰੋਕ ਕਾਨੂੰਨ ਨੇ ਲੜਕੀਆਂ ਕੁੜੀਆਂ ਲਈ ਵਿਆਹ ਯੋਗ ਉਮਰ ਵਧਾ ਕੇ 15 ਤੋਂ 18 ਸਾਲ ਅਤੇ ਮੁੰਡਿਆਂ ਲਈ 18 ਤੋਂ 21 ਸਾਲ ਕਰ ਦਿੱਤੀ ਹੈ ।

→ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸਿਹਤ ਇੱਕ ਪੁਰੀ ਸਰੀਰਕ ਮਾਨਸਿਕ ਅਤੇ ਸਮਾਜਿਕ ਕੁਸ਼ਲਤਾ ਦੀ ਅਵਸਥਾ ਹੈ ਅਤੇ ਕੇਵਲ ਰੋਗ ਅਤੇ ਬਲਹੀਣਤਾ ਦੀ ਗੈਰ ਹਾਜ਼ਰੀ ਨਹੀਂ ਹੈ । ਅਜਿਹੀ ਸਥਿਤੀ ਜਿਹੜੀ ਸਿਹਤ ਵਿਚ ਵਿਕਾਰ ਪੈਦਾ ਕਰੇ ਜਾਂ ਸਰੀਰ ਦੇ ਅੰਗਾਂ ਦੇ | ਆਮ ਕਾਰਜਾਂ ਵਿਚ ਮੁਸ਼ਕਿਲ ਪੈਦਾ ਕਰੇ, ਉਸਨੂੰ ਰੋਗ ਕਹਿੰਦੇ ਹਾਂ ।

→ ਵਿਕਾਸ ਦੇ ਨਾਲ-ਨਾਲ ਕਈ ਵਾਤਾਵਰਣ ਦੀਆਂ ਮੁਸ਼ਕਿਲਾਂ ਪੈਦਾ ਹੋਈਆਂ ਹਨ । ਜਿਨ੍ਹਾਂ ਦਾ ਨਤੀਜਾ ਸਿਹਤ ਸੰਬੰਧੀ ਵਿਕਾਰ ਹਨ | ਖਰਾਬ ਸਫਾਈ ਪ੍ਰਬੰਧਣ, ਓਜ਼ੋਨ ਦੀ ਪਰਤ ਦੀ ਕਮੀ ਅਤੇ ਪ੍ਰਦੂਸ਼ਿਤ ਪਾਣੀ ਦੇ ਕਾਰਨ ਕਈ ਛੂਤ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ ।

→ ਕੈਂਸਰ ਅਤੇ ਏਡਜ਼ 20ਵੀਂ ਸਦੀ ਦੀਆਂ ਦੋ ਸਭ ਤੋਂ ਭਿਅੰਕਰ ਬਿਮਾਰੀਆਂ ਹਨ ।

→ ਏਡਜ਼ (AIDS) ਦਾ ਪੂਰਾ ਨਾਂ- ਐਕੁਆਇਰਡ ਇਮੀਊਨੋ ਡੈਫੀਸ਼ਿਐਨਸੀ ਸਿੰਡਰੋਮ ਹੈ । AIDS ਲਾਇਲਾਜ ਰੋਗ ਹੈ ਜੋ ਮਾਨਵ ਪ੍ਰਤੀਰੋਧਕ ਹੀਣਤਾ ਵਾਈਰਸ (HIV) (ADS = Acquired Immuno Deficiency Syndrome) ਦੇ ਕਾਰਨ ਹੁੰਦਾ ਹੈ ।

→ HIV ਦੀ ਜਾਂਚ ਏਲੀਸਾ ਟੈਸਟ (ELISA TEST) ਅਤੇ ਵੈਸਟਰਨ ਬਲੋਟ ਟੈਸਟ (Western Blot Test) ਨਾਲ ਕੀਤੀ ਜਾਂਦੀ ਹੈ ।

→ AIDS ਫੈਲਣ ਦੇ ਮੁੱਖ ਕਾਰਨ ਹਨ-ਰੋਗੀ ਵਿਅਕਤੀ ਦੇ ਨਾਲ ਅਸੁਰੱਖਿਅਤ ਸੰਭੋਗ, ਦੂਸ਼ਿਤ ਸਰਿੰਜ ਦੀ ਵਰਤੋਂ, ਰੋਗੀ ਵਿਅਕਤੀ ਦੇ ਖੂਨ, ਵੀਰਜ ਦੇ ਇਕ ਬੰਦੇ ਤੋਂ ਦੂਸਰੇ ਬੰਦੇ ਵਿਚ ਜਾਣ ਸਮੇਂ ਅਤੇ ਰੋਗੀ ਮਾਂ ਤੋਂ ਭਰੂਣ ਨੂੰ ।

PSEB 11th Class Environmental Education Notes Chapter 4 ਆਰਥਿਕ ਅਤੇ ਸਮਾਜਿਕ ਵਿਕਾਸ

→ AIDS ਦੇ ਕਾਰਨ ਸਰੀਰ ਛੋਟੇ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਗਵਾ ਬੈਠਦਾ ਹੈ ।

→ ਪੂਰੀ ਤਰ੍ਹਾਂ ਵਿਕਸਿਤ AIDS ਦਾ ਰੋਗੀ ਲਗਭਗ ਤਿੰਨ ਸਾਲਾਂ ਵਿਚ ਮਰ ਜਾਂਦਾ ਹੈ ।

→ ਭਾਰਤ ਵਿਚ AIDS ਦੀ ਰੋਕਥਾਮ ਦੇ ਲਈ ‘ਰਾਸ਼ਟਰੀ AIDS ਸੁਰੱਖਿਅਣ ਕਾਰਜਕ੍ਰਮ’ ਅਤੇ ‘ਰਾਸ਼ਟਰੀ AIDS ਸੁਰੱਖਿਅਣ ਸੰਸਥਾਨ ਦੀ ਸਥਾਪਨਾ ਕੀਤੀ ਗਈ ਹੈ ।

→ ਹਰ ਸਾਲ, 1 ਦਿਸੰਬਰ ਨੂੰ ਵਿਸ਼ਵ AIDs ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ।

→ ਮੁੱਲ/ਕਦਰਾਂ ਕੀਮਤਾਂ ਨਾਲ ਭਰਪੂਰ ਸਿੱਖਿਆ ਦਾ ਮੁੱਖ ਉਦੇਸ਼ ਆਦਮੀ, ਸਮਾਜ, ਦੇਸ਼ ਅਤੇ ਵਿਸ਼ਵ ਦੇ ਚਰਿੱਤਰ ਨਿਰਮਾਣ, ਵਾਤਾਵਰਣ, ਸਿੱਖਿਅਕ ਅਤੇ ਸਾਹਿਤਕ ਜਾਗਰੂਕਤਾ ਨੂੰ ਵਧਾਉਣਾ ਹੈ ।

→ ਵਿਅਕਤੀ ਦੇ ਵਿਕਾਸ ਦੇ ਲਈ ਚੰਗੇ ਨਾਗਰਿਕ ਬਨਾਉਣ ਦੇ ਲਈ, ਸਮਾਜਿਕ ਅਤੇ | ਚਰਿੱਤਰ ਸੰਬੰਧੀ ਕਦਰਾਂ-ਕੀਮਤਾਂ ਨੂੰ ਪ੍ਰਸਾਰਿਤ ਕਰਨ ਦੇ ਲਈ ਸਿੱਖਿਆ ਪ੍ਰਣਾਲੀ ਵਿਚ ਮੁੱਲ ਕਦਰਾਂ ਕੀਮਤਾਂ ਵਾਲੀ ਸਿੱਖਿਆ ਦੀ ਬਹੁਤ ਲੋੜ ਹੈ ।

Leave a Comment