This PSEB 11th Class Environmental Education Notes Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ will help you in revision during exams.
PSEB 11th Class Environmental Education Notes Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ
→ ਮੂਲ ਅਰਥਾਂ ਵਿਚ ਉਦਾਰੀਕਰਨ (Liberalization) ਸ਼ਬਦ ਦਾ ਮਤਲਬ ਸਰਕਾਰ ਅਤੇ ਹੋਰ ਕਿਸੇ ਸ਼ਕਤੀ ਦੀਆਂ ਪਾਬੰਦੀਆਂ ਦੇ ਬਗੈਰ ਆਪਣੀ ਇੱਛਾ ਅਨੁਸਾਰ ਅਜ਼ਾਦ ਰਹਿਣਾ ਹੈ।
→ ਵਿਸ਼ਵੀਕਰਨ (Globalization) ਇਕ ਵਿਸ਼ਵਵਿਆਪੀ ਵਰਤਾਰਾ ਹੈ ਜਿਸ ਵਿਚ ਸੰਚਾਰ, ਵਪਾਰ ਅਤੇ ਆਰਥਿਕ ਸੁਧਾਰਾਂ ਦਾ ਅੰਤਰ-ਰਾਸ਼ਟਰੀਕਰਨ ਸ਼ਾਮਿਲ ਹੈ। ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਵਪਾਰ ਸੰਗਠਨ (WTO) ਵਿਸ਼ਵੀਕਰਨ ਦੇ ਲਈ ਉੱਤਰਦਾਈ ਸੰਗਠਨ ਹਨ।
→ ਉਦਾਰੀਕਰਨ (Liberalization) ਅਤੇ ਵਿਸ਼ਵੀਕਰਨ (Globalization) ਨੇ ਦੁਨੀਆਂ ਨੂੰ ਧਰਤ ਪਿੰਡ (Global Village) ਬਣਾ ਦਿੱਤਾ ਹੈ।
→ ਮੋਬਾਇਲ ਅਤੇ ਸੈਟੇਲਾਈਟ/ਉਪਗਹਿ ਫੋਨਾਂ ਰਾਹੀਂ ਕੋਈ ਵੀ ਮਨੁੱਖ ਆਪਣੇ ਨਜ਼ਦੀਕੀਆਂ ਜਾਂ ਰਿਸ਼ਤੇਦਾਰਾਂ ਨਾਲ ਵਿਸ਼ਵ ਵਿਚ ਕਿਤੇ ਵੀ ਕੁੱਝ ਹੀ ਪਲਾਂ ਵਿਚ
ਗੱਲ ਕਰ ਸਕਦਾ ਹੈ। ਇੰਟਰਨੈੱਟ ਸੇਵਾ ਵਿਸ਼ਵੀਕਰਨ ਦਾ ਇਕ ਹੋਰ ਉਦਾਹਰਨ ਹੈ।
→ ਉਦਾਰੀਕਰਨ ਦੇ ਕਾਰਨ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿਚ ਸੱਭਿਆਚਾਰਿਕ ਆਦਾਨ-ਪ੍ਰਦਾਨ ਵਿਚ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰਾਂ ਅਤੇ ਸਾਰਕ (ਦੱਖਣੀ ਏਸ਼ਿਆਈ ਖੇਤਰੀ ਸੰਗਠਨ) ਦੇਸ਼ਾਂ ਦੇ ਮੈਂਬਰਾਂ ਨੇ ਸੰਸਾਰ ਦੇ ਲੋਕਾਂ ਦੀ ਅੱਤਵਾਦ ਤੋਂ ਸੁਰੱਖਿਆ ਕਰਕੇ ਸੁਰੱਖਿਅਤ ਵਾਤਾਵਰਣ ਦੇਣ ਲਈ ਵੱਖ-ਵੱਖ ਏਜੰਸੀਆਂ ਦੀ ਸਥਾਪਨਾ ਕੀਤੀ ਹੈ ।
→ ਵਿਦੇਸ਼ੀ ਮੁਦਰਾ ਨਿਯੰਤਰਣ ਐਕਟ (FERA-1973) ਵਿਚ ਸੁਧਾਰ ਕਰਕੇ ਬਹੁਰਾਸ਼ਟਰੀ ਕੰਪਨੀਆਂ ਨੂੰ ਅਚੱਲ ਸੰਪੱਤੀ ਖਰੀਦਣ, ਵਿਦੇਸ਼ੀਆਂ ਨੂੰ ਰੁਜ਼ਗਾਰ ਅਤੇ ਉਹਨਾਂ ਵੱਲੋਂ ਇਕੱਠੀ ਕੀਤੀ ਕਮਾਈ ਦਾ ਭੁਗਤਾਨ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ ।
→ ਭਾਰਤ ਬਹੁਦੇਸ਼ੀ ਪੂੰਜੀ-ਨਿਵੇਸ਼ ਗਾਰੰਟੀ ਏਜੰਸੀ (MIGA) ਦਾ ਮੈਂਬਰ ਬਣ ਚੁੱਕਾ ਹੈ। ਇਸ ਦੇ ਸਿੱਟੇ ਵਜੋਂ ਸਰਕਾਰ ਦੁਆਰਾ ਪ੍ਰਵਾਣਿਤ ਸਾਰੇ ਪੂੰਜੀ ਨਿਵੇਸ਼ ਜਬਤੀ ਵਿਰੁੱਧ ਬੀਮਾਕ੍ਰਿਤ ਹਨ।
→ ਉਦਾਰੀਕਰਨ ਦੀ ਨੀਤੀ (Policy of Liberalization) ਨਾਲ ਜ਼ਿਆਦਾ ਪਾਰਦਰਸ਼ਿਤਾ ਆਈ ਹੈ। ਬਹੁਤ ਸਾਰੀਆਂ ਬਹੁ-ਰਾਸ਼ਟਰੀ ਕੰਪਨੀਆਂ ਨੇ ਭਾਰਤ ਸਮੇਤ ਹੋਰ ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਵਿਚ ਆਪਣੇ ਉਤਪਾਦਨ ਅਤੇ ਵਪਾਰ ਦੀਆਂ ਇਕਾਈਆਂ ਲਗਾਈਆਂ ਹਨ। ਵਿਸ਼ਵੀਕਰਨ ਦੇ ਦੋ ਤਰ੍ਹਾਂ ਦੇ ਅਸਰ ਹੁੰਦੇ ਹਨ-ਚੰਗੇ ਅਤੇ ਮਾੜੇ । ਉਦਾਰੀਕਰਨ ਅਤੇ ਵਿਸ਼ਵੀਕਰਨ ਦੇ ਕਾਰਨ ਪਹਿਲੀ ਹਰੀ ਕ੍ਰਾਂਤੀ 1960 ਵਿਚ ਹੋਈ ਸੀ। ਇਸ ਦੇ ਕੁੱਝ ਚੰਗੇ ਪ੍ਰਭਾਵ ਇਸ ਤਰ੍ਹਾਂ ਹਨ –
- ਇਸ ਨਾਲ ਫ਼ਸਲਾਂ ਦਾ ਉਤਪਾਦਨ ਜੋ ਕਿ 1950 ਵਿਚ 50 ਲੱਖ ਮੀਟ੍ਰਿਕ ਟਨ | ਸੀ 1985 ਵਿਚ ਵੱਧ ਕੇ 150 ਲੱਖ ਮੀਟ੍ਰਿਕ ਟਨ ਹੋ ਗਿਆ।
- ਖੇਤੀ ਵੰਨ-ਸੁਵੰਨਤਾ ਦੇ ਕਾਰਨ, ਸਬਜ਼ੀਆਂ ਦੀਆਂ ਵਿਦੇਸ਼ੀ ਕਿਸਮਾਂ, ਫ਼ਲ, ਸੋਹਣੇ ਫੁੱਲਾਂ ਵਾਲੀਆਂ ਝਾੜੀਆਂ ਆਦਿ ਦੀ ਅੰਤਰ-ਰਾਸ਼ਟਰੀ ਮੰਗ ਪੈਦਾ ਹੋ ਰਹੀ ਹੈ।
- ਬਹੁਤ ਸਾਰੀਆਂ ਭੋਜਨ ਤਿਆਰੀ ਅਤੇ ਸੁਰੱਖਿਅਣ ਦੀਆਂ ਇਕਾਈਆਂ ਹੋਂਦ ਵਿਚ ਆਈਆਂ ਹਨ।
- ਉੱਨਤ ਤਕਨੀਕਾਂ ਦੇ ਕਾਰਣ ਬੰਜਰ ਭੂਮੀ ਵੀ ਉਪਜਾਊ ਭੂਮੀ ਵਿਚ ਬਦਲ ਦਿੱਤੀ ਗਈ ਹੈ। ਇਸ ਦੇ ਕੁੱਝ ਮਾੜੇ ਪ੍ਰਭਾਵ ਇਸ ਤਰ੍ਹਾਂ ਹਨ ਅੱਜ-ਕੱਲ੍ਹ ਖੇਤੀ ਵਿਚ ਜ਼ਿਆਦਾਤਰ ਰਸਾਇਣਿਕ ਖਾਦਾਂ ਜਿਨ੍ਹਾਂ ਵਿਚ ਸੂਖਮ ਤੱਤ ਜਿਵੇਂ ਪੋਟਾਸ਼ੀਅਮ, ਫਾਸਫੋਰਸ ਅਤੇ ਨਾਈਟ੍ਰੋਜਨ ਹੁੰਦੇ ਹਨ ਦੀ ਬਹੁਤੀ ਵਰਤੋਂ ਹੋ ਰਹੀ ਹੈ।
ਇਹਨਾਂ ਦੀ ਬਹੁਤੀ ਵਰਤੋਂ ਨਾਲ ਮਿੱਟੀ ਵਿਚ ਇਨ੍ਹਾਂ –
- ਸੁਖਮ ਤੱਤਾਂ ਦੀ ਘਾਟ ਹੋ ਜਾਂਦੀ ਹੈ।
- ਜ਼ਿਆਦਾ ਖਾਦਾਂ ਦੀ ਵਰਤੋਂ ਨਾਲ ਇਹ, ਮਿੱਟੀ ਦੇ ਹੇਠਾਂ ਚਲੀਆਂ ਜਾਂਦੀਆਂ ਹਨ ਅਤੇ ਭੂਮੀ ਹੇਠਲੇ ਪਾਣੀ ਨੂੰ ਗੰਦਾ ਕਰ ਦਿੰਦੀਆਂ ਹਨ। ਫ਼ਸਲਾਂ, ਅਨਾਜਾਂ, ਫਲਾਂ, ਸਬਜ਼ੀਆਂ ਅਤੇ ਬੀਜਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਕੀਟਾਣੂਨਾਸ਼ਕ ਛਿੜਕੇ ਜਾਂਦੇ ਹਨ।
- ਜੈਵ ਅਵਿਘਟਨਕਾਰੀ ਕੀਟਾਣੂਨਾਸ਼ਕ ਅਨਾਜ ਸਾਰਣੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ।
- ਕਦੀ-ਕਦੀ ਇਹਨਾਂ ਰਸਾਇਣਾਂ ਦੇ ਛਿੜਕਾ ਦੇ ਕਾਰਨ ਤੱਤਕਾਲ ਮੌਤ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ।
ਵਿਸ਼ਵੀਕਰਨ ਅਤੇ ਉਦਾਰੀਕਰਨ (Globalisation and Liberalization) – ਦੇ ਕਾਰਨ ਨਾ ਸਿਰਫ ਵਿਕਸਿਤ ਦੇਸ਼ਾਂ ਵਿਚ ਸਗੋਂ ਭਾਰਤ ਸਮੇਤ ਅਨੇਕ ਵਿਕਾਸਸ਼ੀਲ ਦੇਸ਼ਾਂ ਵਿਚ ਵੀ ਉਦਯੋਗਾਂ ਦਾ ਤੇਜ਼ ਗਤੀ ਨਾਲ ਵਿਕਾਸ ਹੋਇਆ ਹੈ। ਇਸ ਨਾਲ ਕੋਈ ਹੋਰ ਖੇਤਰਾਂ ਵਿਚ ਵੱਡੇ ਉਦਯੋਗ ਹੋਂਦ ਵਿਚ ਆਏ ਹਨ। ਉਦਯੋਗਿਕ ਇਕਾਈਆਂ ਪਿਛੜੇ ਖੇਤਰਾਂ ਵਿਚ ਸਥਾਪਿਤ ਹੋ ਰਹੀਆਂ ਹਨ ਜਿਹੜੇ ਉੱਥੋਂ ਦੇ ਲੋਕਾਂ ਦਾ ਜੀਵਨਸਤਰ ਉੱਚਾ ਚੁੱਕ ਰਹੀਆਂ ਹਨ। ਖੇਤੀ ਆਧਾਰਿਤ ਉਦਯੋਗਿਕ ਇਕਾਈਆਂ ਪਿੰਡਾਂ ਦੇ ਨੇੜੇ ਸਥਾਪਿਤ ਹੋ ਕੇ ਉਹਨਾਂ ਨੂੰ ਖੇਤੀ ਸੰਬੰਧੀ ਮਾਲ ਦੀਆਂ ਸਹੀ ਕੀਮਤਾਂ ਮੁਹੱਈਆ ਕਰਵਾਉਂਦੀਆਂ ਹਨ।
ਵਿਸ਼ਵੀਕਰਨ ਦੇ ਉਦਯੋਗਾਂ ਤੋਂ ਕੁੱਝ ਮਾੜੇ ਪੱਖ ਅਸਰ ਹੇਠ ਲਿਖੇ ਹਨ-
- ਅਸਮਾਨ ਪ੍ਰਤੀਯੋਗਤਾ ਦੇ ਕਾਰਨ ਛੋਟੀਆਂ ਅਤੇ ਘਰਾਂ ਵਿਚ ਚੱਲਣ ਵਾਲੀਆਂ ‘ ਉਦਯੋਗਿਕ ਇਕਾਈਆਂ ਬੰਦ ਹੋ ਰਹੀਆਂ ਹਨ।
- ਉਦਯੋਗੀਕਰਨ ਦੁਆਰਾ ਵਾਤਾਵਰਣ ਵਿਚ ਭਾਰੀ ਨਿਘਾਰ ਆਇਆ ਹੈ।
- ਦਿਨ-ਬ-ਦਿਨ ਜਲ, ਵਾਯੂ ਅਤੇ ਧੁਨੀ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ।
→ ਮਨੁੱਖੀ ਸ਼ਕਤੀ ਦਾ ਬਿਖਰਾਵ ਅਤੇ ਬੇਰੁਜ਼ਗਾਰੀ –
- ਇਸ ਨਾਲ ਲੋਕਾਂ ਦੀਆਂ ਮਾਲੀ ਹਾਲਤਾਂ ਠੀਕ ਹੋਈਆਂ ਹਨ। ਪਰ ਇਸ ਨਾਲ | ਮਨੁੱਖੀ ਸ਼ਕਤੀ ਵਿਚ ਬਿਖਰਾਵ ਅਤੇ ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ।
- ਬੇਰੁਜ਼ਗਾਰੀ ਨਾਲ ਮਨੁੱਖੀ ਸ਼ਕਤੀ ਵਿਚ ਬਿਖਰਾਵ ਦੀ ਹਾਲਤ ਪੈਦਾ ਹੋਈ ਹੈ।
- ਸਮਾਜਿਕ ਹੀਣਭਾਵਨਾ ਤੇ ਸਮਾਜਿਕ ਬਿਖਰਾਵ ਦੇ ਹਾਲਾਤ ਪੈਦਾ ਹੋ ਰਹੇ ਹਨ। ਸਮਾਜਿਕ ਸਦਭਾਵਨਾ ‘ਤੇ ਪ੍ਰਭਾਵ-ਵਿਸ਼ਵੀਕਰਨ ਸਮਾਜਿਕ ਸਦਭਾਵਨਾ ਦੇ ਪਤੀ ਚੰਗਾ ਵੀ ਹੈ ਅਤੇ ਮਾੜਾ ਵੀ।
(ਉ) ਵਿਸ਼ਵੀਕਰਨ ਦੇ ਸਮਾਜਿਕ ਸਦਭਾਵਨਾ ਤੇ ਕੁੱਝ ਚੰਗੇ ਪ੍ਰਭਾਵ ਇਸ ਤਰ੍ਹਾਂ ਹਨ –
- ਵਿਸ਼ਵੀਕਰਨ ਚੰਗੀਆਂ ਡਾਕਟਰੀ ਸੇਵਾਵਾਂ ਮੁਹੱਈਆ ਕਰਾਂਦਾ ਹੈ। ਜਿਸ ਨਾਲ ਬੱਚਿਆਂ ਵਿਚੋਂ ਮੌਤ ਦਰ ਘੱਟ ਹੋਈ ਹੈ ਅਤੇ ਉਮਰ ਵਧੀ ਹੈ।
- ਭਾਰਤ ਸਮੇਤ ਸਾਰਿਆਂ ਦੇਸ਼ਾਂ ਵੱਲੋਂ ਮਿਹਨਤ ਕਾਨੂੰਨਾਂ ਨੂੰ ਕਠੋਰਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ।
(ਅ) ਵਿਸ਼ਵੀਕਰਨ ਦੇ ਸਮਾਜਿਕ ਸਦਭਾਵਨਾ ਤੇ ਕੁੱਝ ਮਾੜੇ ਪ੍ਰਭਾਵ ਇਸ ਤਰ੍ਹਾਂ ਹਨ
- ਪ੍ਰਿੰਟ ਮੀਡਿਆ ਅਤੇ ਟੈਲੀਵਿਜ਼ਨ ਤੋਂ ਖੁੱਲ੍ਹੀ ਜਾਣਕਾਰੀ।
- ਸਮਾਜਿਕ ਕਦਰਾਂ-ਕੀਮਤਾਂ ਅਤੇ ਰੀਤੀ-ਰਿਵਾਜਾਂ ਦੇ ਪਤਨ ਦੇ ਕਾਰਨ ਪਰਿਵਾਰਿਕ ਸੰਬੰਧਾਂ ਵਿਚ ਸਖ਼ਤ ਬਦਲਾਵ ਆ ਰਹੇ ਹਨ ।
- ਵਿਸ਼ਵੀਕਰਨ ਦੇ ਨਤੀਜੇ ਵਜੋਂ ਇਕੱਲੇ ਪਰਿਵਾਰ ਬਣ ਰਹੇ ਹਨ। ਜਿਸ ਵਿਚ ਹਰ ਕੋਈ ਆਪਣੀ ਆਜ਼ਾਦੀ ਚਾਹੁੰਦਾ ਹੈ ।
→ ਇਸ ਨਾਲ ਇਹ ਨਤੀਜਾ ਨਿਕਲਦਾ ਹੈ ਕਿ ਉਦਾਰੀਕਰਨ ਅਤੇ ਵਿਸ਼ਵੀਕਰਨ ਤੋਂ ਕੁੱਝ ਲਾਭਦਾਇਕ ਅਤੇ ਕੁੱਝ ਹਾਨੀਕਾਰਕ ਅਸਰ ਵੀ ਪੈਦਾ ਹੋਏ ਹਨ ।