PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Punjab State Board PSEB 11th Class Environmental Education Book Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ Textbook Exercise Questions and Answers.

PSEB Solutions for Class 11 Environmental Education Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Environmental Education Guide for Class 11 PSEB ਸੁਰੱਖਿਅਤ ਕੰਮ ਕਾਜੀ ਵਾਤਾਵਰਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ (Safe Work Environment) ਦਾ ਕੀ ਮਹੱਤਵ ਹੈ ?
ਉੱਤਰ-
ਸੁਰੱਖਿਅਤ ਕੰਮ-ਵਾਤਾਵਰਣ ਦੁਰਘਟਨਾਵਾਂ ਨੂੰ ਘੱਟ ਕਰਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਖ਼ਤਰਿਆਂ ਨੂੰ ਘੱਟ ਕਰਦਾ ਹੈ। ਇਸਦੇ ਨਾਲ-ਨਾਲ ਚੰਗੇ ਵਾਤਾਵਰਣ ਵਿਚ ਕਰਮਚਾਰੀਆਂ ਨੂੰ ਵੱਧ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ, ਜਿਸਦੇ ਨਾਲ ਉਤਪਾਦਕਤਾ ਵਿਚ ਵਾਧਾ ਹੁੰਦਾ |

ਪ੍ਰਸ਼ਨ 2.
ਉਦਯੋਗਿਕ ਦੁਰਘਟਨਾਵਾਂ ਦੇ ਦੋ ਮੁੱਖ ਕਾਰਨ ਲਿਖੋ ।
ਉੱਤਰ-
ਉਦਯੋਗਿਕ ਦੁਰਘਟਨਾਵਾਂ ਅਸੁਰੱਖਿਅਕ ਕੰਮ ਵਾਤਾਵਰਣ, ਮਨੁੱਖੀ ਲਾਪਰਵਾਹੀ ਅਤੇ ਵੱਖ-ਵੱਖ ਤਰੀਕਿਆਂ ਦੇ ਵਿਵਸਾਇਕ ਖ਼ਤਰਿਆਂ ਦੇ ਸਿੱਟੇ ਵਜੋਂ ਹੁੰਦੀਆਂ ਹਨ।

ਪ੍ਰਸ਼ਨ 3.
ਸੁਰੱਖਿਅਤ ਕੰਮ-ਵਾਤਾਵਰਣ ਦੇ ਪ੍ਰਮੁੱਖ ਅੰਗਾਂ ਦੇ ਨਾਮ ਦੱਸੋ ।
ਉੱਤਰ-
ਸੁਰੱਖਿਅਤ ਕੰਮ-ਵਾਤਾਵਰਣ ਦੇ ਪ੍ਰਮੁੱਖ ਅੰਗ ਹਨ

  • ਪੂਰੀ ਰੋਸ਼ਨੀ
  • ਹਵਾਦਾਰੀ
  • ਸਫ਼ਾਈ ਅਤੇ ਘਰੇਲੂ ਪ੍ਰਬੰਧ |

ਪ੍ਰਸ਼ਨ 4.
ਕਾਰਜ ਸਥਾਨ `ਤੇ ਟਿਮਟਿਮਾਉਂਦੀਆਂ ਲਾਈਟਾਂ (Flickering lights) ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਾਰਜ ਸਥਾਨ ‘ਤੇ ਟਿਮਟਿਮਾਉਂਦੀਆਂ ਲਾਈਟਾਂ ਦੇ ਕਾਰਨ ਅੱਖਾਂ ‘ਤੇ ਦਬਾਅ ਪੈਂਦਾ ਹੈ ਤੇ ਕਾਰਜਸ਼ੀਲਤਾ ਪ੍ਰਭਾਵਿਤ ਹੁੰਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 5.
ਕੁਦਰਤੀ ਹਵਾਦਾਰੀ ਕਿਵੇਂ ਬਣਦੀ ਹੈ ?
ਉੱਤਰ-
ਕੁਦਰਤੀ ਹਵਾਦਾਰੀ ਬਾਰੀਆਂ ਅਤੇ ਖੁੱਲ੍ਹੇ ਥਾਂ ਤੋਂ ਆਉਣ ਵਾਲੀ ਹਵਾ ਦੇ ਨਤੀਜੇ ਵਜੋਂ ਬਣਦੀ ਹੈ ।

ਪ੍ਰਸ਼ਨ 6.
ਚੰਗੇ ਘਰੇਲੂ-ਪ੍ਰਬੰਧ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਚੰਗੇ ਘਰੇਲੂ-ਪ੍ਰਬੰਧ ਵਿਚ ਸਫ਼ਾਈ ਅਤੇ ਚੀਜ਼ਾਂ ਨੂੰ ਸਹੀ ਸਥਾਨ ‘ਤੇ ਅਤੇ ਵਿਵਸਥਿਤ ਢੰਗ ਨਾਲ ਰੱਖਣਾ ਸ਼ਾਮਲ ਹੈ।

ਪ੍ਰਸ਼ਨ 7.
ਵਰਕਸ਼ਾਪ (Workshop) ਕਿਸ ਨੂੰ ਆਖਦੇ ਹਨ ?
ਉੱਤਰ-
ਵਰਕਸ਼ਾਪ (Workshop) ਉਹ ਇਕਾਈ ਹੈ ਜਿੱਥੇ ਔਜ਼ਾਰਾਂ ਤੇ ਮਸ਼ੀਨਾਂ ਦੀ ਵਰਤੋਂ ਨਾਲ ਵਸਤੂਆਂ ਦਾ ਨਿਰਮਾਣ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਖ਼ਤਰੇ (Hazard) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਉਹ ਖ਼ਤਰਨਾਕ ਕਾਰਕ ਜਿਸਦੇ ਕਾਰਨ ਸੱਟ ਲੱਗੇ ਜਾਂ ਨੁਕਸਾਨ ਹੋਵੇ, ਉਸਨੂੰ ਖ਼ਤਰਾ ਕਹਿੰਦੇ ਹਾਂ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਤੇਜ਼ ਚਮਕਦਾਰ ਲਾਈਟਾਂ (Fluorescent Lights) ਦਾ ਕਾਰਜ-ਸਥਾਨ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਤੇਜ਼ ਚਮਕਦਾਰ ਲਾਈਟਾਂ (Fluorescent Lights) ਦੇ ਕਾਰਨ ਸਿਰ ਵਿਚ ਦਰਦ, ਅੱਖਾਂ ‘ਤੇ ਦਬਾਅ, ਅੱਖਾਂ ਵਿਚ ਸਾੜ, ਤਣਾਅ, ਥਕਾਵਟ ਆਦਿ ਬੁਰੇ ਪ੍ਰਭਾਵ ਹੁੰਦੇ ਹਨ। ਇਸ ਤੋਂ ਇਲਾਵਾ ਚਮੜੀ ਦਾ ਕੈਂਸਰ ਅਤੇ ਅਲਰਜੀ ਹੋ ਜਾਂਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਹਵਾਦਾਰੀ (Ventilation) ਕਿਸ ਨੂੰ ਆਖਦੇ ਹਨ ?
ਉੱਤਰ-
ਇਕ ਬੰਦ ਕਮਰੇ ਅਤੇ ਜਗਾ ਦੇ ਅੰਦਰ ਤਾਜ਼ਾ ਅਤੇ ਸਾਫ਼ ਹਵਾ ਦੇ ਪ੍ਰਬੰਧ ਨੂੰ ਹਵਾਦਾਰੀ ਕਹਿੰਦੇ ਹਨ।

ਪ੍ਰਸ਼ਨ 3.
ਤੇਜ਼ ਜਲਨਸ਼ੀਲ ਪਦਾਰਥਾਂ ਨੂੰ ਬਿਜਲਈ ਪਲੱਗਾਂ ਦੇ ਨੇੜੇ ਸਟੋਰ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਜਲਨਸ਼ੀਲ ਪਦਾਰਥ ਬੜੀ ਛੇਤੀ ਅੱਗ ਫੜ ਲੈਂਦੇ ਹਨ ਅਤੇ ਬਿਜਲਈ ਸਾਮਾਨ ਦੇ ਕੋਲ ਰੱਖਣ ‘ਤੇ ਇਨ੍ਹਾਂ ਵਿਚ ਭਿਆਨਕ ਅੱਗ ਲੱਗ ਸਕਦੀ ਹੈ। ਇਸ ਲਈ ਜਲਨਸ਼ੀਲ ਚੀਜ਼ਾਂ ਨੂੰ ਬਿਜਲਈ ਸਾਮਾਨ ਤੋਂ ਦੂਰ ਰੱਖਣਾ ਚਾਹੀਦਾ ਹੈ। .

ਪ੍ਰਸ਼ਨ 4.
ਇੱਕ ਚਾਲਕ ਨੂੰ ਏਨ (ਸੁਰੱਖਿਆ-ਕੋਟ) ਕਿਉਂ ਪਹਿਨਣਾ ਚਾਹੀਦਾ ਹੈ ?
ਉੱਤਰ-
ਕਰਮਚਾਰੀ ਨੂੰ ਕਾਰਜ ਖੇਤਰ ਵਿਚ ਕਿਸੇ ਵੀ ਪ੍ਰਕਾਰ ਦੀਆਂ ਵਿਕਿਰਣਾਂ, ਅਮਲ ਅਤੇ ਊਰਜਾ ਫੁੱਟਣ ਦੇ ਨਤੀਜੇ ਵਜੋਂ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਕਵਚ ਦੇ ਰੂਪ ਵਿਚ ਏਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

ਪ੍ਰਸ਼ਨ 5.
ਪ੍ਰਮੁੱਖ ਕੰਮ-ਕਾਜੀ ਖ਼ਤਰਿਆਂ ਦੀ ਸੂਚੀ ਬਣਾਓ ।
ਉੱਤਰ-
ਕੰਮ-ਕਾਜੀ ਖ਼ਤਰਿਆਂ ਦੇ ਹੇਠ ਲਿਖੇ ਪ੍ਰਕਾਰ ਹਨ

  • ਭੌਤਿਕ ਖ਼ਤਰੇ (Physical Hazards)-ਇਹ ਵਾਤਾਵਰਣ ਦੀਆਂ ਸਥਿਤੀਆਂ ਜਿਵੇਂਪ੍ਰਕਾਸ਼, ਊਸ਼ਮਾ, ਹਵਾਦਾਰੀ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਹਨ ।
  • ਮਨੋਵਿਗਿਆਨਿਕ ਖ਼ਤਰੇ (Psychological Hazards)-ਸਭ ਤੋਂ ਵੱਡਾ ਮਨੋਵਿਗਿਆਨਿਕ ਖ਼ਤਰਾ ਤਣਾਅ ਹੈ।
  • ਰਸਾਇਣਕ ਖ਼ਤਰੇ (Chemical Hazards)-ਇਹ ਰਸਾਇਣਾਂ ਦੀ ਵਰਤੋਂ ਅਤੇ ਸੰਭਾਲ ਦੇ ਦੌਰਾਨ ਪੈਦਾ ਹੋਣ ਵਾਲੇ ਖ਼ਤਰੇ ਹਨ।
  • ਮਸ਼ੀਨੀ ਖ਼ਤਰੇ (Mechanical Hazards)-ਅਸੁਰੱਖਿਅਕ ਮਸ਼ੀਨੀ ਸਥਿਤੀਆਂ ਦੇ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਮਸ਼ੀਨੀ ਖ਼ਤਰੇ ਕਹਾਉਂਦੇ ਹਨ।
  • ਬਿਜਲਈ ਖ਼ਤਰੇ (Electrical Hazards)-ਬਿਜਲੀ ਨਾਲ ਸੰਬੰਧਿਤ ਖ਼ਤਰੇ, ਜਿਵੇਂਸ਼ਾਰਟ-ਸਰਕਟ, ਚਿੰਗਾਰੀ ਅਤੇ ਬਿਜਲੀ ਰੋਧਕਤਾ ਵਿਚ ਗੜਬੜੀ ਸ਼ਾਮਲ ਹੈ।
  • ਜੈਵਿਕ ਖ਼ਤਰੇ (Biological Hazards)-ਰੋਗ ਦੇ ਵਾਹਨ ਵਜੋਂ ਕੰਮ ਕਰਨ ਵਾਲੇ ਕਾਰਕ, ਜਿਵੇਂ-ਬੈਕਟੀਰਿਆ, ਫਫੰਦੀ, ਕੀੜਿਆਂ ਨਾਲ ਸੰਬੰਧਿਤ ਖ਼ਤਰੇ ਜੈਵਿਕ ਖ਼ਤਰੇ ਹੁੰਦੇ ਹਨ।

ਪ੍ਰਸ਼ਨ 6.
ਰੇਡੀਏਸ਼ਨ ਦੇ ਪ੍ਰਭਾਵ ਕਾਰਨ ਭਵਿੱਖ ਦੀਆਂ ਪੀੜੀਆਂ (Future Generation) ਕਿਵੇਂ ਪ੍ਰਭਾਵਿਤ ਹੋ ਸਕਦੀਆਂ ਹਨ ?
ਉੱਤਰ-
ਉੱਚ ਊਰਜਾ ਵਾਲੀਆਂ ਆਇਨੀਕਰਨ ਵਿਕਿਰਣਾਂ (lonising radiation) ਦੇ ਕਾਰਨ ਕੰਮ ਕਰਨ ਵਾਲੇ ਅਤੇ ਹੋਰਨਾਂ ਲੋਕਾਂ ਵਿੱਚ ਕੈਂਸਰ ਹੱਡੀਆਂ, ਚਮੜੀ ਅਤੇ ਫੇਫੜਿਆਂ ਦੇ ਕੈਂਸਰ ਦੇ ਇਲਾਵਾ ਦਿਲ ਅਤੇ ਦਿਮਾਗੀ ਵਿਕਾਰ ਅਤੇ ਦੋਸ਼ ਪੈਦਾ ਹੋ ਜਾਂਦੇ ਹਨ । ਇਨ੍ਹਾਂ ਵਿਕੀਰਣਾਂ ਦੇ ਪ੍ਰਭਾਵ ਦੇ ਫਲਸਰੂਪ ਡੀ.ਐਨ.ਏ ਵਿੱਚ ਮਿਉਟੇਸ਼ਨ ਪੈਦਾ ਹੋ ਜਾਂਦੇ ਹਨ ਅਤੇ ਇਹ ਅਨੁਵੰਸ਼ਿਕ ਪਰਿਵਰਤਨ ਇਕ ਪੀੜੀ ਤੋਂ ਅਗਲੀ ਪੀੜ੍ਹੀ ਵਿੱਚ ਚਲੇ ਜਾਂਦੇ ਹਨ ਜਿਸ ਦੇ ਫਲਸਰੂਪ ਪੈਦਾ ਹੋਣ ਵਾਲੇ ਸ਼ਿਸ਼ੂਆਂ ਵਿਚ ਕਈ ਪ੍ਰਕਾਰ ਦੀਆਂ ਲਾਇਲਾਜ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ ਪੈਦਾ ਕਰਨ ਵਿੱਚ ਉੱਚਿਤ ਰੋਸ਼ਨੀ ਦੀ ਭੂਮਿਕਾ ਉੱਪਰ ਛੋਟਾ ਜਿਹਾ ਨੋਟ ਲਿਖੋ ।
ਉੱਤਰ-
ਕਿਸੇ ਵੀ ਪ੍ਰਕਿਰਿਆ ਨੂੰ ਕਿਰਿਆਤਮਕ ਕਰਨ ਲਈ ਰੋਸ਼ਨੀ ਦਾ ਬੜਾ ਮਹੱਤਵ ਹੈ। ਕਿਸੇ ਵੀ ਕਿਰਿਆ ਦਾ ਹੋਣਾ ਅੱਖਾਂ ‘ਤੇ ਸਭ ਤੋਂ ਜ਼ਿਆਦਾ ਨਿਰਭਰ ਕਰਦਾ ਹੈ।
ਰੋਸ਼ਨੀ ਸਾਡੀਆਂ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ ਅਤੇ ਕਾਰਜ ਕੁਸ਼ਲਤਾ ਨੂੰ ਪ੍ਰਭਾਵਿਤ ਕਰਦੀ ਹੈ। ਕਾਰਜ ਸਥਾਨ ‘ਤੇ ਜ਼ਿਆਦਾ ਮਾਤਰਾ ਵਿਚ ਰੋਸ਼ਨੀ ਆਦਮੀ ਨੂੰ ਕੁੱਝ ਸਮੇਂ ਲਈ ਅੰਨ੍ਹਾਂ ਕਰ ਸਕਦੀ ਹੈ। ਰੋਸ਼ਨੀ ਦੀ ਮਾਤਰਾ ਇੰਨੀ ਬਹੁਤ ਹੁੰਦੀ ਹੈ ਕਿ ਕਰਮਚਾਰੀ ਆਪਣੀਆਂ ਅੱਖਾਂ ‘ਤੇ ਦਬਾਅ ਨਾ ਮਹਿਸੂਸ ਕਰੇ ਅਤੇ ਚੰਗੇ ਤਰੀਕੇ ਨਾਲ ਕੰਮ ਕਰ ਸਕੇ। ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਵਿਵਸਥਿਤ ਪ੍ਰਵਰਤਕ ਚਕਾਚੌਂਧ ਪੈਦਾ ਕਰਦੇ ਹਨ। ਜਿਸ ਨਾਲ ਦੁਰਘਟਨਾਵਾਂ ਹੋ ਸਕਦੀਆਂ ਹਨ। ਚਕਾਚੌਂਧ ਵਾਲੀ ਰੋਸ਼ਨੀ ਅਤੇ ਜਗਮਗ ਕਰਦੀ ਬਿਜਲੀ ਵੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਪੂਰੀ ਰੋਸ਼ਨੀ ਦੀ ਥੁੜ੍ਹ ਵਿਚ ਸਿਰ-ਪੀੜ, ਅੱਖਾਂ ‘ਤੇ ਦਬਾਅ, ਤਣਾਅ, ਥਕਾਵਟ, ਯਾਦਦਾਸ਼ਤ ਵਿਚ ਕਮੀ, ਚਮੜੀ ਦੇ ਰੋਗ ਆਦਿ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਉੱਚਿਤ ਹਵਾਦਾਰੀ (Proper Ventilation) ਦੀ ਜ਼ਰੂਰਤ ਦੀ ਸੰਖੇਪ ਰੂਪ ਵਿੱਚ ਵਿਆਖਿਆ ਕਰੋ ।
ਉੱਤਰ-
ਉੱਚਿਤ ਹਵਾਦਾਰੀ ਦਾ ਮੁੱਖ ਉਦੇਸ਼ ਕਾਰਜ ਸਥਲ ‘ਤੇ ਤਾਜ਼ੀ ਅਤੇ ਸ਼ੁੱਧ ਹਵਾ ਦਾ ਪ੍ਰਬੰਧ ਕਰਨਾ ਹੈ। ਜਿਹੜੇ ਉਦਯੋਗਾਂ ਦੇ ਨਿਰਮਾਣ ਸਮੇਂ ਧੂੰਆਂ, ਧੂੜ, ਬੋ ਵਾਲਾ ਧੂੰਆਂ ਆਦਿ ਨਿਕਲਦਾ ਹੈ, ਉੱਥੇ ਉੱਚਿਤ ਹਵਾਦਾਰੀ ਜ਼ਿਆਦਾ ਜ਼ਰੂਰੀ ਹੈ। ਉੱਚਿਤ ਹਵਾਦਾਰੀ ਦੀ ਥੁੜ੍ਹ ਕੰਮ ਵਾਲੀ ਜਗ੍ਹਾ ਨੂੰ ਅਸੁਵਿਧਾਜਨਕ ਅਤੇ ਅਸੁਰੱਖਿਅਕ ਬਣਾਉਂਦੀ ਹੈ। ਪੂਰੀ ਹਵਾਦਾਰੀ ਦੀ ਥੁੜ ਵਿਚ ਸਾਹ ਕਿਰਿਆ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਮਸ਼ੀਨਾਂ ਦੁਆਰਾ ਪੈਦਾ ਕੀਤੀ ਗਈ ਉਰਜਾ ਦੇ ਚੰਗੇ ਵਿਕਾਸ ਦੀ ਕਮੀ ਨਾਲ ਕੰਮ ਵਾਲੀ ਜਗ੍ਹਾ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਕਰਮਚਾਰੀਆਂ ਲਈ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉੱਚਿਤ ਹਵਾਦਾਰੀ ਦੇ ਪਰਿਣਾਮ ਵਜੋਂ ਸੁਵਿਧਾਜਨਕ ਵਾਤਾਵਰਣ ਅਤੇ ਸੁਰੱਖਿਅਕ ਵਾਤਾਵਰਣ ਮਿਲਦਾ ਹੈ ਜਿਸ ਨਾਲ ਕਰਮਚਾਰੀਆਂ ਦੀ ਥਕਾਵਟ ਦੂਰ ਹੁੰਦੀ ਹੈ|ਉੱਚਿਤ ਹਵਾਦਾਰੀ ਸਾਹ ਲਈ ਪੂਰੀ ਆਕਸੀਜਨ ਪ੍ਰਦਾਨ ਕਰਦੀ ਹੈ ਅਤੇ ਊਰਜਾ, ਧੂੜ, ਧੂੰਆਂ, ਨਮੀ ਆਦਿ ਨੂੰ ਇਕੱਠਿਆਂ ਹੋਣ ਤੋਂ ਰੋਕਦੀ ਹੈ।

ਪ੍ਰਸ਼ਨ 3.
ਚੰਗਾ ਘਰੇਲੂ-ਪ੍ਰਬੰਧ (Good House Keeping) ਉਦਯੋਗਿਕ ਦੁਰਘਟਨਾਵਾਂ ਦੀ ਸੰਭਾਵਨਾ ਨੂੰ ਕਿਵੇਂ ਘਟਾਉਂਦਾ ਹੈ ?
ਉੱਤਰ-
ਚੰਗੇ ਘਰੇਲੂ-ਪ੍ਰਬੰਧ ਵਿਚ ਚੀਜ਼ਾਂ ਨੂੰ ਉਨ੍ਹਾਂ ਦੇ ਸਹੀ ਟਿਕਾਣਿਆਂ ‘ਤੇ ਟਿਕਾ ਕੇ ਰੱਖਿਆ ਜਾਂਦਾ ਹੈ। ਉਦਯੋਗਾਂ ਵਿਚ ਉਪਯੋਗ ਹੋਣ ਵਾਲੀਆਂ ਜ਼ਹਿਰੀਲੀਆਂ ਅਭਿਕਿਰਿਆਵਾਂ, ਜਲਨਸ਼ੀਲ ਚੀਜ਼ਾਂ, ਜਿਵੇਂ-LPG ਸਿਲੰਡਰ, ਡੀਜ਼ਲ, ਪੈਟਰੋਲ ਨੂੰ ਸਹੀ ਥਾਂ ‘ਤੇ ਰੱਖਣ ਨਾਲ ਉਦਯੋਗਿਕ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਚੰਗੇ ਘਰੇਲੂ ਪ੍ਰਬੰਧ ਦੇ ਕਾਰਨ ਕਾਰਜ ਕੁਸ਼ੀਲਤਾ ਵਧਦੀ ਹੈ, ਉਤਪਾਦਨ ਵਿੱਚ ਵਾਧਾ ਹੁੰਦਾ ਹੈ ਅਤੇ ਕਿੱਤਾਮਈ ਹਾਦਸਿਆਂ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ ।

ਪ੍ਰਸ਼ਨ 4.
ਘਰ ਵਿੱਚ ਅਪਨਾਉਣ ਯੋਗ ਸੁਰੱਖਿਆ ਸਾਵਧਾਨੀਆਂ (Safety Precautions) ਦੀ ਸੂਚੀ ਬਣਾਓ।
ਉੱਤਰ-
ਘਰ ਵਿਚ ਹੇਠ ਲਿਖੀਆਂ ਸੁਰੱਖਿਆ ਸਾਵਧਾਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ –

  • ਗੈਸ ਪਾਈਪਾਂ ਦੀ ਲਗਾਤਾਰ ਦੇਖ-ਰੇਖ, ਗੈਸ ਕੱਢਣ ਲਈ ਵਧੀਆ ਪ੍ਰਬੰਧ, ਲੀਕੇਜ ਅਤੇ ਅੱਗ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦਾ ਹੈ।
  • ਜ਼ਹਿਰੀਲੇ ਪਦਾਰਥ, ਦਵਾਈਆਂ, ਤੇਜ਼ਾਬ, ਬਿਜਲੀ ਦੇ ਯੰਤਰ, ਤੇਜ਼ ਧਾਰ ਵਾਲੇ ਯੰਤਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣੇ ਚਾਹੀਦੇ ਹਨ।
  • ਬਿਜਲੀ ਦੇ ਸਰਕਟਾਂ ਦੇ ਬਾਰੇ ਵਿਚ ਸੁਰੱਖਿਆ ਸਾਵਧਾਨੀ ਨੂੰ ਪੂਰੀ ਤਰ੍ਹਾਂ ਲਾਜ਼ਮੀ ਕਰਨਾ ਚਾਹੀਦਾ ਹੈ, ਜਿਵੇਂ- ਬਿਜਲੀ ਦੀ ਵਧੀਆ ਅਰਬਿੰਗ (Earthing), ਸ਼ਾਰਟ-ਸਰਕਟਾਂ ਦਾ ਪਤਾ ਹੋਣਾ, ਦੁਰਘਟਨਾ ਵੇਲੇ ਦੀ ਰੋਕਥਾਮ ਲਈ ਤਰੀਕਿਆਂ ਦਾ ਪਤਾ ਹੋਣਾ ਆਦਿ।
  • ਘਰ ਵਿਚ ਰਹਿਣ ਵਾਲਿਆਂ ਨੂੰ ਵਧੀਆ ਸਥਿਤੀ ਵਿਚ ਰੱਖਣ ਲਈ ਘਰ ਦੀ ਪੂਰੀ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ।

ਪ੍ਰਸ਼ਨ 5.
ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸੱਟਾਂ-ਚੋਟਾਂ ਤੋਂ ਕਿਵੇਂ ਬਚ ਸਕਦੇ ਹਨ ?
ਉੱਤਰ-
ਵਰਕਸ਼ਾਪ ਵਿੱਚ ਕਰਮਚਾਰੀ ਤੈਅ ਕੀਤੀਆਂ ਸੁਰੱਖਿਆ ਸਾਵਧਾਨੀਆਂ ਦੀ ਵਰਤੋਂ ਕਰਕੇ ਦੁਰਘਟਨਾਵਾਂ ਨੂੰ ਟਾਲ ਸਕਦੇ ਹਨ। ਕਰਮਚਾਰੀਆਂ ਨੂੰ ਮਸ਼ੀਨੀ ਸੁਰੱਖਿਆ ਕਵਚ ਜਿਵੇਂ-ਕੱਪੜੇ, ਜੁੱਤੀਆਂ, ਐਨਕਾਂ, ਹੈਲਮੇਟ ਆਦਿ ਪਾਉਣੇ ਚਾਹੀਦੇ ਹਨ। ਮਾਨਕ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਪਯੋਗ ਤੋਂ ਬਾਅਦ ਯੰਤਰਾਂ ਨੂੰ ਉਨ੍ਹਾਂ ਦੀ ਸਹੀ ਜਗਾ ‘ਤੇ ਰੱਖ ਦੇਣਾ ਚਾਹੀਦਾ ਹੈ। ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਊਰਜਾ ਸਪਲਾਈ ਦਾ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।

ਪ੍ਰਸ਼ਨ 6.
ਇੱਕ ਕਾਰਜ-ਥਾਂ (Worksite) ‘ਤੇ ਕਿਹੜੀਆਂ-ਕਿਹੜੀਆਂ ਸੁਰੱਖਿਆ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ?
ਉੱਤਰ-
ਕੰਮ ਦੀ ਜਗਾ ਉਹ ਜਗਾ ਹੈ ਜਿੱਥੇ ਬੰਨ, ਇਮਾਰਤਾਂ, ਪੁਲ, ਸੜਕਾਂ ਦਾ ਨਿਰਮਾਣ ਅਤੇ ਖਾਨਾਂ ਦਾ ਕਾਰਜ ਚਲ ਰਿਹਾ ਹੋਵੇ। ਇੱਥੇ ਵੱਡੀ ਸੰਖਿਆ ਵਿਚ ਮਜ਼ਦੂਰ ਅਤੇ ਹੋਰ ਲੋਕ ਕੰਮ ਕਰਦੇ ਹਨ। ਇਸ ਲਈ ਇਨ੍ਹਾਂ ਕਾਰਜ ਖੇਤਰਾਂ ‘ਤੇ ਸੁਰੱਖਿਆ ਦੇ ਵਧੀਆ ਨਿਯਮ ਵਰਤੇ ਜਾਣੇ ਚਾਹੀਦੇ ਹਨ। ਕਾਰਜ ਖੇਤਰ ‘ਤੇ ਹੇਠ ਲਿਖੀਆਂ ਸੁਰੱਖਿਆ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ –

  1. ਬੰਨ੍ਹਾਂ ਅਤੇ ਸੁਰੱਖਿਆ ਖੇਤਰਾਂ ਵਿਚ ਨਿਰਮਾਣ ਤੋਂ ਪਹਿਲਾਂ ਅਤੇ ਵਿਸਫੋਟ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
  2. ਨਿਰਮਾਣ ਖੇਤਰ ਵਿਚ ਉਪਯੋਗ ਹੋਣ ਵਾਲੀਆਂ ਮਸ਼ੀਨਾਂ ਅਤੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਸਰਵੇਖਣ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਖ਼ਤਰੇ ਦਾ ਪਤਾ ਚਲ ਸਕੇ।
  3. ਮਜ਼ਦੂਰਾਂ ਨੂੰ ਸਰੀਰਕ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।
  4. ਭਾਰੀ ਵਜ਼ਨ ਉੱਪਰ ਚੁੱਕਣ ਵਾਲੀਆਂ ਕੁੰਨਾਂ ਦੀਆਂ ਤਾਰਾਂ ਦਾ ਸਮੇਂ-ਸਮੇਂ ਤੇ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।
  5. ਬਿਜਲੀ ਵੰਡਣ ਤੋਂ ਪਹਿਲਾਂ ਲਾਇਨਾਂ ਦੀ ਜਾਂਚ ਨਾਲ ਬਿਜਲੀ ਕਰੰਟ ਤਾਂ ਜੋ ਅੱਗ ਤੋਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
  6. ਦੂਰ-ਦਰਾਜ ਦੇ ਕਾਰਜ ਖੇਤਰਾਂ ਵਿਚ ਸ਼ੁਰੂਆਤੀ ਇਲਾਜ ਅਤੇ ਡਾਕਟਰੀ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।
  7. ਕਾਰਜ ਖੇਤਰ ਤੇ ਨਿਰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ।

ਪ੍ਰਸ਼ਨ 7.
ਬਿਜਲਈ ਖ਼ਤਰਿਆਂ ਦਾ ਸੰਖੇਪ ਵੇਰਵਾ ਦਿਓ।
ਉੱਤਰ-
ਬਿਜਲਈ ਖ਼ਤਰਿਆਂ ਵਿਚ ਬਿਜਲੀ ਦੇ ਝਟਕਿਆਂ ਨਾਲ ਤੱਤਕਾਲ ਮੌਤ ਹੋ ਜਾਂਦੀ ਹੈ। ਸੜਨ ਦੇ ਡੂੰਘੇ ਨਿਸ਼ਾਨ ਅਤੇ ਵਿਨਾਸ਼ਕਾਰੀ ਅੱਗ ਲੱਗ ਸਕਦੀ ਹੈ। ਇਸ ਤਰ੍ਹਾਂ ਦੇ ਖ਼ਤਰਿਆਂ ਵਿਚ ਸ਼ਾਰਟ ਸਰਕਟ, ਬਿਜਲੀ ਦੀਆਂ ਚਿੰਗਾਰੀਆਂ, ਢਿੱਲੇ ਸੰਯੋਜਨ, ਮਸ਼ੀਨਾਂ ਦੇ ਅਣਉੱਚਿਤ ਭੂ-ਸੰਪਰਕ ਤਾਰ, ਹਾਈ ਵੋਲਟੇਜ ਵਾਲੇ ਯੰਤਰਾਂ ਦਾ ਅਵਿਵਸਥਿਤ ਨਿਰਮਾਣ ਅਤੇ ਵਾਂਸਫਾਰਮਰ ਅਤੇ ਖੰਭਿਆਂ ਦਾ ਅਸੁਰੱਖਿਅਤ ਲਗਾਉਣਾ ਆਦਿ ਸ਼ਾਮਿਲ ਹਨ। ਬਿਜਲਈ ਖ਼ਤਰਿਆਂ ਤੋਂ ਬਚਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ –

  • ਕਿਸੇ ਬਿਜਲਈ ਯੰਤਰ ‘ਤੇ ਕੰਮ ਕਰਦੇ ਸਮੇਂ ਜਾਂ ਉਸਦੀ ਮੁਰੰਮਤ ਕਰਦੇ ਸਮੇਂ ਰਬੜ ਦੇ ਦਸਤਾਨੇ, ਮੈਟ ਜਾਂ ਬਿਜਲੀ ਰੋਧੀ ਯੰਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ।
  • ਕਰਮਚਾਰੀਆਂ ਨੂੰ ਬਿਜਲਈ ਖ਼ਤਰਿਆਂ ਨਾਲ ਸੰਬੰਧਿਤ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ।
  • ਬਿਜਲੀ ਸੰਬੰਧੀ ਗੜਬੜੀਆਂ ਨੂੰ ਠੀਕ ਕਰਨ ਲਈ ਸਿਰਫ਼ ਸਿਖਲਾਈ ਪ੍ਰਾਪਤ ਕਰਮਚਾਰੀ ਨੂੰ ਹੀ ਕਾਰਜ ਕਰਨ ‘ਤੇ ਰੱਖਣਾ ਚਾਹੀਦਾ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਨ ਕੇ ਭਈਆ –

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ (Safe Work Environment) ਦੇ ਅੰਗਾਂ ਵਜੋਂ ਉੱਚਿਤ ਰੋਸ਼ਨ (Proper Light) ਅਤੇ ਢੁੱਕਵੀਂ ਹਵਾਦਾਰੀ (Proper Ventilation) ਦੀ ਚਰਚਾ ਕਰੋ।
ਉੱਤਰ-
ਕੰਮ ਦਾ ਇਸ ਤਰ੍ਹਾਂ ਦਾ ਵਾਤਾਵਰਣ ਜਿਹੜਾ ਸਰੀਰਕ ਅਤੇ ਮਾਨਸਿਕ ਤਣਾਅ ਤੋਂ ਮੁਕਤ ਹੋਵੇ ਅਤੇ ਦੁਰਘਟਨਾਵਾਂ ਤੋਂ ਸੁਰੱਖਿਅਤ ਹੋਵੇ, ਉਸ ਨੂੰ ਸੁਰੱਖਿਅਤ ਕਾਰਜ ਵਾਤਾਵਰਣ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਵਾਤਾਵਰਣ ਵਿਚ ਕਾਰਜ ਕਰਨ ਦੀ ਸਮਰੱਥਾ ਵਧਦੀ ਹੈ। ਸੁਰੱਖਿਅਤ ਕੰਮ-ਵਾਤਾਵਰਣ ਦੁਰਘਟਨਾਵਾਂ ਨੂੰ ਘੱਟ ਕਰਦਾ ਹੈ ਅਤੇ ਉਦਯੋਗਾਂ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ। ਸੁਰੱਖਿਅਤ ਕੰਮ-ਵਾਤਾਵਰਣ ਵਿਚ ਪੂਰੀ ਰੋਸ਼ਨੀ ਅਤੇ ਉੱਚਿਤ ਹਵਾਦਾਰੀ ਪ੍ਰਮੁੱਖ ਹਿੱਸੇ ਹਨ ।

ਜਿਨ੍ਹਾਂ ਦੇ ਪ੍ਰਭਾਵ ਹੇਠ ਲਿਖੇ ਹਨ –
1. ਉੱਚਿਤ ਰੋਸ਼ਨੀ (Proper Light) -ਕਿਸੇ ਵੀ ਕਾਰਜ ਨੂੰ ਕਰਦੇ ਸਮੇਂ ਅੱਖਾਂ ਦੀ ਭੂਮਿਕਾ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਰੋਸ਼ਨੀ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ। ਇਸ ਤਰ੍ਹਾਂ ਪੂਰੀ ਰੋਸ਼ਨੀ ਅੱਖਾਂ ਵਲੋਂ ਕਾਰਜ ਕਰਨ ਲਈ ਬਹੁਤ ਜ਼ਰੂਰੀ ਹੈ। ਕਾਰਜ ਸਥਾਨ ਤੇ ਤੇਜ਼ ਰੋਸ਼ਨੀ ਦਾ ਹੋਣਾ ਵਿਅਕਤੀ ਨੂੰ ਥੋੜ੍ਹੀ ਦੇਰ ਲਈ ਅੰਨਾ ਬਣਾ ਸਕਦਾ ਹੈ। ਇਸ ਲਈ ਸੁਰੱਖਿਅਤ ਕਾਰਜ ਵਾਤਾਵਰਣ ਨੂੰ ਯਕੀਨੀ ਬਨਾਉਣ ਲਈ ਪੂਰੀ ਰੋਸ਼ਨੀ ਦਾ ਇੰਤਜਾਮ ਬਹੁਤ ਜ਼ਰੂਰੀ ਹੈ।

ਕਾਰਜ ਖੇਤਰ ਵਿਚ ਉੱਚਿਤ ਰੂਪ ਨਾਲ ਰੋਸ਼ਨੀ ਦਾ ਇੰਤਜਾਮ ਹੋਣਾ ਚਾਹੀਦਾ ਹੈ ਤਾਂ ਜੋ ਕਰਮਚਾਰੀ ਮਸ਼ੀਨਾਂ ਦੇ ਉਪਯੋਗ ਵਿਚ, ਵੱਖ-ਵੱਖ ਉਪਕਰਨਾਂ ਨੂੰ ਸੰਭਾਲਣ ਵਿਚ ਕੋਈ ਪਰੇਸ਼ਾਨੀ ਮਹਿਸੂਸ ਨਾ ਕਰਨ ਅਤੇ ਕਾਰਜ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ‘ਤੇ ਕੋਈ ਦਬਾਅ ਨਾ ਹੋਵੇ। ਜਿੱਥੋਂ ਤਕ ਸੰਭਵ ਹੋਵੇ ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਵਿਵਸਥਿਤ ਪਰਵਰਤਕ ਅਤੇ ਤੀਜੀਪਤ ਰੋਸ਼ਨੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਸਥਿਤੀ ਵਿਚ ਸਿਰ ਦਰਦ, ਅੱਖਾਂ ‘ਤੇ ਦਬਾਅ, ਤਣਾਅ, ਥਕਾਵਟ, ਮਾਨਸਿਕ ਪਰੇਸ਼ਾਨੀ, ਯਾਦਦਾਸ਼ਤ ਵਿਚ ਕਮੀ, ਚਮੜੀ ਆਦਿ ਦੇ ਰੋਗ ਦੇਖਣ ਨੂੰ ਮਿਲਦੇ ਹਨ।
ਇਸ ਤਰ੍ਹਾਂ ਕਰਮਚਾਰੀਆਂ ਦੀ ਸੁਵਿਧਾ ਅਨੁਸਾਰ ਰੋਸ਼ਨੀ ਦੀ ਮਾਤਰਾ ਅਤੇ ਕਿਸਮ ਦੀ ਉੱਚਿਤ ਇੰਤਜਾਮ ਨਾਲ ਉਨ੍ਹਾਂ ਤੋਂ ਉੱਚ ਸਤਰ ਦੀ ਕਾਰਜ ਸਮਰੱਥਾ ਦੀ ਉਮੀਦ ਕਰ ਸਕਦੇ ਹਾਂ ।

2. ਢੁੱਕਵੀਂ ਹਵਾਦਾਰੀ (Proper Ventilation)-ਹਵਾਦਾਰੀ ਦਾ ਮੁੱਖ ਉਦੇਸ਼ ਕਿਸੇ ਬੰਦ ਕਮਰੇ ਜਾਂ ਜਗਾ ਦੇ ਅੰਦਰ ਤਾਜ਼ੀ ਅਤੇ ਸ਼ੁੱਧ ਹਵਾ ਲਈ ਜਗਾ ਰੱਖਣੀ ਹੈ। ਜਿਹੜੇ ਉਦਯੋਗਾਂ ਵਿਚ ਨਿਰਮਾਣ ਪ੍ਰਕਿਰਿਆਵਾਂ ਦੇ ਦੌਰਾਨ ਧੂੰਆਂ, ਧੂੜ, ਬੋ ਵਾਲਾ ਧੂੰਆਂ ਆਦਿ ਨਿਕਲਦਾ ਹੋਵੇ, ਉਸ ਥਾਂ ਉੱਚਿਤ ਹਵਾਦਾਰੀ ਦੀ ਜ਼ਿਆਦਾ ਜ਼ਰੂਰਤ ਹੈ। ਉੱਚਿਤ ਹਵਾਦਾਰੀ ਦੀ ਅਣਹੋਂਦ ਵਿਚ ਕੰਮ ਵਾਲੀ ਜਗਾ ‘ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਣ ਦੇ ਨਾਲ-ਨਾਲ ਪੈਦਾ ਹੋਏ ਤਾਪ ਦੀ
ਨਿਕਾਸੀ ਨਾ ਹੋਣ ਦੇ ਕਾਰਨ ਤਾਪਮਾਨ ਵਿਚ ਵਾਧਾ ਹੁੰਦਾ ਹੈ। ਇਹਨਾਂ ਔਖੀਆਂ ਘੜੀਆਂ ਵਿਚ ਕਾਰਜ-ਖੇਤਰ ਅਸੁਵਿਧਾਜਨਕ ਅਤੇ ਅਸੁਰੱਖਿਅਕ ਜਗ੍ਹਾ
ਵਿਚ ਬਦਲ ਜਾਂਦਾ ਹੈ ਜਿੱਥੇ ਕਰਮਚਾਰੀਆਂ ਲਈ ਕਾਰਜ ਕਰਨਾ ਔਖਾ ਹੋ ਜਾਂਦਾ ਹੈ।

ਉੱਚਿਤ ਹਵਾਦਾਰੀ ਨਾ ਹੋਣ ਦੇ ਕਾਰਨ ਕਰਮਚਾਰੀ ਸਾਹ ਕਿਰਿਆ ਸੰਬੰਧੀ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਵਧੀਆ ਹਵਾਦਾਰੀ ਦੇਣ ਲਈ ਕਾਰਜ ਖੇਤਰ ਖੁੱਲਾ ਅਤੇ ਹਵਾਦਾਰ ਬਣਾਉਣਾ ਚਾਹੀਦਾ ਹੈ। ਇਸਦੇ ਲਈ ਚੰਗੀ ਮਾਤਰਾ ਵਿਚ ਬੂਹੇ ਅਤੇ ਬਾਰੀਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਅੰਦਰ ਦੀ ਗੰਦੀ ਹਵਾ ਨੂੰ ਬਾਹਰ ਕੱਢਣ ਲਈ ਨਿਕਾਸੀ ਪੱਖੇ ਲਾਉਣੇ ਚਾਹੀਦੇ ਹਨ। ਵਾਤਾਵਰਣ ਦੇ ਅਨੁਕੂਲ ਪ੍ਰਣਾਲੀ ਵਿਚ ਦੁਬਾਰਾ ਪਰਿਸੰਚਰਣ ਤੋਂ ਪਹਿਲਾਂ ਹਵਾ-ਫਿਲਟਰ ਹੋਣੀ ਚਾਹੀਦੀ ਹੈ। ਉੱਚਿਤ ਹਵਾਦਾਰੀ ਕਰਮਚਾਰੀਆਂ ਨੂੰ ਕੰਮ ਕਰਨ ਲਈ ਵਧੀਆ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਂਦਾ ਹੈ। ਜਿਸ ਨਾਲ ਕਰਮਚਾਰੀਆਂ ਦੀ ਬਕਾਵਟ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਾਹ ਲੈਣ ਲਈ ਲੋੜੀਂਦੀ ਆਕਸੀਜਨ ਦੀ ਪੂਰਤੀ ਕਰਦਾ ਹੈ । ਇਸ ਤਰ੍ਹਾਂ ਲੋੜੀਂਦੀ ਰੋਸ਼ਨੀ ਅਤੇ ਉੱਚਿਤ ਹਵਾਦਾਰੀ ਕਾਰਜ ਸਮਰੱਥਾ ਅਤੇ ਉਤਪਾਦਨ ਵਿਚ ਵਾਧੇ ਲਈ ਬਹੁਤ ਜਰੂਰੀ ਹਨ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਸਫ਼ਾਈ ਤੇ ਚੰਗਾ ਘਰੇਲੂ-ਪ੍ਰਬੰਧ ਸੁਰੱਖਿਅਤ ਕੰਮ-ਵਾਤਾਵਰਣ ਪੈਦਾ ਕਰਨ ਵਿੱਚ ਕਿਵੇਂ ਸਹਾਇਤਾ ਕਰਦੇ ਹਨ ?
ਉੱਤਰ-
ਸਫ਼ਾਈ ਤੇ ਚੰਗੇ ਘਰੇਲੂ-ਪ੍ਰਬੰਧ ਨਾਲ ਕਾਰਜ ਖੇਤਰ ਨੂੰ ਸੁਰੱਖਿਅਤ ਅਤੇ ਸੁਖਾਵਾਂ ਬਣਾਇਆ ਜਾ ਸਕਦਾ ਹੈ। ਸਾਫ਼-ਸਫ਼ਾਈ (Cleanliness)-ਸਾਫ਼ ਕਾਰਜ ਵਾਤਾਵਰਣ ਕਰਮਚਾਰੀਆਂ ਦੀ ਸਮਰੱਥਾ ਅਤੇ ਇਕਾਗਰਤਾ ਵਿਚ ਵਾਧਾ ਕਰਦਾ ਹੈ। ਇਸਦੇ ਨਾਲ-ਨਾਲ ਸਫ਼ਾਈ, ਸਿਹਤ ਲਈ ਵੀ ਮਹੱਤਵਪੂਰਨ ਹੈ। ਕਾਰਜ ਖੇਤਰ ’ਤੇ ਸਾਫ਼-ਸਫ਼ਾਈ ਬਿਮਾਰੀਆਂ, ਦੁਰਘਟਨਾਵਾਂ ਤੋਂ ਬਚਾਓ ਅਤੇ ਯੰਤਰਾਂ ਦੇ ਸੁਰੱਖਿਅਤ ਰੱਖ-ਰਖਾਉ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਕਾਰਜ ਖੇਤਰ ਦਾ ਵਾਤਾਵਰਣ ਸੁਰੱਖਿਅਤ ਅਤੇ ਸੁਖਾਵਾਂ ਬਣ ਜਾਂਦਾ ਹੈ।

ਕਾਰਜ ਖੇਤਰ ਦੀ ਸਾਫ਼-ਸਫ਼ਾਈ ਬਣਾਈ ਰੱਖਣ ਲਈ ਹੇਠ ਲਿਖੇ ਉਪਰਾਲੇ ਕੀਤੇ ਜਾ ਸਕਦੇ ਹਨ –

  1. ਕਾਰਜ ਖੇਤਰ, ਅਰਾਮ ਖੇਤਰ, ਫਰਨੀਚਰ, ਮਸ਼ੀਨਾਂ ਅਤੇ ਯੰਤਰਾਂ ਦੀ ਸਾਫ਼-ਸਫ਼ਾਈ ਲਈ ਕਾਰਜ ਖੇਤਰ ’ਤੇ ਕਰਮਚਾਰੀਆਂ ਨੂੰ ਆਪਣੀ ਮਰਜ਼ੀ ਨਾਲ ਯੋਗਦਾਨ ਦੇਣਾ ਚਾਹੀਦਾ ਹੈ।
  2. ਕਾਰਜ ਖੇਤਰ ਤੇ ਫਾਲਤੂ ਚੀਜ਼ਾਂ, ਜਿਵੇਂ ਕਾਗਜ਼, ਰਬੜ ਦੇ ਟੁਕੜੇ, ਪਲਾਸਟਿਕ ਦੇ ਟੁਕੜਿਆਂ, ਫਾਇਲਾਂ ਆਦਿ ਨੂੰ ਕੁੜੇਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ।
  3. ਕੰਟੀਨ, ਕਰਮਚਾਰੀ ਕਮਰਾ, ਆਰਾਮ ਕਮਰਾ ਅਤੇ ਹੋਰ ਥਾਂਵਾਂ ‘ਤੇ ਲੋੜੀਂਦੀ ਸੰਖਿਆ ਵਿਚ ਕੂੜੇਦਾਨ ਰੱਖਣੇ ਚਾਹੀਦੇ ਹਨ।
  4. ਕਾਰਜ ਖੇਤਰ ਨੂੰ ਸਾਫ਼ ਰੱਖਣ ਲਈ ਖਾਣ ਦੀਆਂ ਵਸਤਾਂ ਇੱਧਰ-ਉੱਧਰ ਨਹੀਂ ਸੁੱਟਣੀਆਂ ਚਾਹੀਦੀਆਂ ਅਤੇ ਗੁਸਲਖਾਨੇ ਅਤੇ ਸ਼ੌਚਾਲਿਆਂ ਨੂੰ ਸਾਫ਼ ਰੱਖਣਾ ਚਾਹੀਦਾ ਹੈ।
  5. ਸੁਖਮ ਜੀਵਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਕੀਟਾਣੂਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਫ ਵਾਤਾਵਰਣ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਅਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਂਦਾ ਹੈ। ਸਾਫ ਵਾਤਾਵਰਣ ਕਰਮਚਾਰੀਆਂ ਨੂੰ ਸਿਹਤਮੰਦ ਰੱਖਣ ਦੇ ਨਾਲ ਉਤਪਾਦਨ ਵਧਾਉਣ ਵਿਚ ਵੀ ਸਹਾਇਕ ਹੁੰਦਾ ਹੈ।

ਚੰਗਾ ਘਰੇਲੂ-ਪ੍ਰਬੰਧ (Good House Keeping)-ਚੰਗੇ ਘਰੇਲੂ-ਪ੍ਰਬੰਧ ਵਿਚ ਸਫ਼ਾਈ ਦੇ ਨਾਲ-ਨਾਲ ਚੀਜ਼ਾਂ ਨੂੰ ਸਹੀ ਜਗ੍ਹਾ ‘ਤੇ ਟਿਕਾਉਣਾ ਵੀ ਸ਼ਾਮਿਲ ਹੈ|ਚੰਗਾ ਘਰੇਲੂ-ਪ੍ਰਬੰਧ ਸੱਟਾਂ ਅਤੇ ਦੁਰਘਟਨਾਵਾਂ ਰੋਕਣ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਵਿਵਸਥਿਤ ਕਾਰਜ ਖੇਤਰ ਨਾ ਹੋਣ ਤੇ ਉਤਸ਼ਾਹਹੀਨ ਵਾਤਾਵਰਣ ਪੈਦਾ ਹੁੰਦਾ ਹੈ। ਖਿੱਲਰੇ ਹੋਏ ਕਾਗਜ਼, ਉਤਪਾਦ ਅਤੇ ਯੰਤਰ ਕਾਰਜ ਸਮਰੱਥਾ ਨੂੰ ਘੱਟ ਕਰਦੇ ਹਨ ਅਤੇ ਸਮੇਂ ਦੀ ਬਰਬਾਦੀ ਕਰਦੇ ਹਨ। ਅਵਿਵਸਥਾ ਦੀ ਸਥਿਤੀ ਵਿਚ ਚੀਜ਼ਾਂ ਅਤੇ ਸਥਾਨਾਂ ਦੀ ਉੱਚਿਤ ਵਰਤੋਂ ਸੰਭਵ ਨਹੀਂ ਹੋ ਸਕਦੀ। ਇਸਦੇ ਨਾਲ-ਨਾਲ ਕੁੱਝ ਹਾਨੀਕਾਰਕ ਵਸਤੂਆਂ, ਜਿਵੇਂ ਪੁਰਾਣੀਆਂ ਕਿੱਲਾਂ, ਕੱਚ ਦੇ ਟੁੱਕੜੇ, ਤਾਰਾਂ, ਬਿਜਲੀ ਯੰਤਰ ਆਦਿ ਸੱਟਾਂ ਅਤੇ ਦੁਰਘਟਨਾਵਾਂ ਦੇ ਕਾਰਨ ਬਣ ਸਕਦੇ ਹਨ। ਜਲਣਸ਼ੀਲ ਅਤੇ ਜ਼ਹਿਰੀਲੀਆਂ ਵਸਤੂਆਂ ਨੂੰ ਗਲਤ ਜਗ੍ਹਾ ‘ਤੇ ਰੱਖਿਆ ਜਾਣਾ ਗੰਭੀਰ ਉਦਯੋਗਿਕ ਵਿਨਾਸ਼ਕਾਰੀ ਮੁਸੀਬਤਾਂ ਦਾ ਕਾਰਨ ਬਣਦਾ ਹੈ। ਇਹਨਾਂ ਸਭ ਮੁਸੀਬਤਾਂ ਦਾ ਹੱਲ ਸਿਰਫ ਚੰਗਾ ਘਰੇਲ-ਪਬੰਧ ਹੀ ਹੈ।

ਚੰਗੇ ਘਰੇਲ-ਪਬੰਧ ਦੇ ਨਤੀਜੇ ਵਜੋਂ ਸਮੇਂ ਦੇ ਨਾਲ-ਨਾਲ ਵਸਤੂਆਂ ਦਾ ਸਦਉਪਯੋਗ ਹੁੰਦਾ ਹੈ। ਤਰੀਕੇ ਨਾਲ ਕੀਤਾ ਚੰਗਾ ਘਰੇਲ-ਪਬੰਧ ਅਤੇ ਸਫ਼ਾਈ ਇਕ ਸੁਰੱਖਿਅਤ, ਸੁਖਾਲਾ ਅਤੇ ਨਿਪੁੰਨ ਕਾਰਜ ਵਾਤਾਵਰਣ ਦੇਣ ਵਿਚ ਸਹਾਈ ਸਿੱਧ ਹੁੰਦਾ ਹੈ। ਇਹ ਕਾਰਜ ਸਥਲ ‘ਤੇ ਹੋਣ ਵਾਲੇ ਕਿੱਤਿਆਂ ਵਿੱਚ ਖ਼ਤਰਿਆਂ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।

ਪ੍ਰਸ਼ਨ 3.
ਕਾਰਜ-ਥਾਵਾਂ ‘ਤੇ ਅਪਨਾਉਣ ਯੋਗ ਕੁੱਝ ਆਮ ਸੁਰੱਖਿਆ ਸਾਵਧਾਨੀਆਂ ਦੀ ਚਰਚਾ ਕਰੋ।
ਉੱਤਰ-
ਵੱਖ-ਵੱਖ ਕਾਰਜ ਖੇਤਰਾਂ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਅਤੇ ਆਪਾਤਕਾਲੀਨ ਸਥਿਤੀ ਵਿਚ ਸੁਰੱਖਿਆ ਕਦਮ ਚੁੱਕਣ ਦੇ ਬਾਰੇ ਕਰਮਚਾਰੀਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਕਾਰਜ ਖੇਤਰਾਂ ਵਿਚ ਘਰ,’ ਪ੍ਰਯੋਗਸ਼ਾਲਾਵਾਂ, ਕਾਰਖਾਨੇ ਅਤੇ ਕਾਰਜ ਖੇਤਰ ਮਹੱਤਵਪੂਰਨ ਹਨ।

ਘਰ ਵਿਚ ਸੁਰੱਖਿਆ ਨਾਲ ਸੰਬੰਧਿਤ ਸਾਵਧਾਨੀਆਂ (Safety Precautions at Home) -ਘਰ ਕਿਸੇ ਵਿਅਕਤੀ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਘਰ ਵਿਚ ਕੁਦਰਤੀ ਹਵਾਦਾਰੀ ਇੰਤਜਾਮ ਦੇ ਨਾਲ-ਨਾਲ ਕੁੱਝ ਸੁਰੱਖਿਆ ਸੰਬੰਧੀ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ। ਇਸੇ ਲਈ ਕੁੱਝ ਮਹੱਤਵਪੂਰਨ ਨਿਰਦੇਸ਼ ਹੇਠ ਲਿਖੇ ਹਨ –

  • ਗੈਸ ਪਾਈਪਾਂ ਦਾ ਲਗਾਤਾਰ ਨਿਰੀਖਣ ਅਤੇ ਗੈਸ ਨਿਕਾਸ ਦਾ ਵਧੀਆ ਪ੍ਰਬੰਧ ਗੈਸ ਲੀਕੇਜ ਅਤੇ ਅੱਗ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦਾ ਹੈ।
  • ਪੌੜੀਆਂ ਅਤੇ ਗਿੱਲੇ ਫ਼ਰਸ਼ ਤੇ ਸਾਵਧਾਨੀ ਨਾਲ ਚਲਣਾ ਚਾਹੀਦਾ ਹੈ। ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ ਅਤੇ ਬੱਚਿਆਂ ਲਈ ਇਸ ਗੱਲ ਦਾ ਧਿਆਨ ਬਹੁਤ ਜ਼ਰੂਰੀ ਹੈ।
  • ਘਰ ਵਿਚ ਵਰਤੇ ਜਾਣ ਵਾਲੇ ਰਸਾਇਣਾਂ, ਦਵਾਈਆਂ, ਬਿਜਲੀ ਯੰਤਰਾਂ ਅਤੇ ਤੇਜ਼ ਧਾਰ ਵਾਲੇ ਯੰਤਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।
  • ਬਿਜਲੀ ਸੰਬੰਧੀ ਯੰਤਰਾਂ ਦੇ ਬਾਰੇ ਵਿਚ ਪੂਰੇ ਤੌਰ ‘ਤੇ ਸੁਰੱਖਿਆ ਸਾਵਧਾਨੀਆਂ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ। ਘਰ ਦੇ ਮੈਂਬਰਾਂ ਨੂੰ ਬਿਜਲੀ ਦੀ ਸਹੀ ਵਾਇਰਿੰਗ, ਸ਼ਾਰਟ-ਸਰਕਟਾਂ ਦਾ ਗਿਆਨ ਅਤੇ ਹਾਦਸਾ ਵਾਪਰਨ ਦੀ ਹਾਲਤ ਵਿਚ ਵਰਤੇ ਗਏ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ।

ਪ੍ਰਯੋਗਸ਼ਾਲਾਵਾਂ ਵਿਚ ਸੁਰੱਖਿਆ ਸੰਬੰਧੀ ਸਾਵਧਾਨੀਆਂ (Safety Precautions at Laboratories)-ਪ੍ਰਯੋਗਸ਼ਾਲਾਵਾਂ ਵਿਚ ਕਾਰਜ ਕਰਨ ਵਾਲੇ ਕਰਮਚਾਰੀਆਂ ਦੇ ਲਈ ਸੁਰੱਖਿਆ ਅਤੇ ਸਿਹਤ ਬਾਰੇ ਜਾਗਰੁਕਤਾ ਜ਼ਰੂਰੀ ਹੈ ਅਤੇ ਲੋੜੀਂਦਾ ਗਿਆਨ ਵੀ ਹੋਣਾ ਚਾਹੀਦਾ ਹੈ। ਪ੍ਰਯੋਗਸ਼ਾਲਾਵਾਂ ਵਿਚ ਵੱਖ-ਵੱਖ ਤਰ੍ਹਾਂ ਦੇ ਜ਼ਹਿਰੀਲੇ ਅਤੇ ਵਿਸਫੋਟਕ ਪਦਾਰਥਾਂ, ਬਿਜਲਈ ਯੰਤਰਾਂ ਆਦਿ ਦਾ ਉਪਯੋਗ ਕੀਤਾ ਜਾਂਦਾ ਹੈ ਜੋ ਵੱਖ-ਵੱਖ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਪ੍ਰਯੋਗਸ਼ਾਲਾਵਾਂ ਵਿਚ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ –

  1. ਹਰੇਕ ਕਰਮਚਾਰੀ ਨੂੰ ਐਪਰਨ ਅਤੇ ਮਾਸਕ ਦਾ ਉਪਯੋਗ ਕਰਨਾ ਚਾਹੀਦਾ ਹੈ।
  2. ਵੱਖ-ਵੱਖ ਰਸਾਇਣਿਕ ਪਦਾਰਥਾਂ ਦੀਆਂ ਬੋਤਲਾਂ ’ਤੇ ਲੇਬਲ ਲਾਉਣੇ ਚਾਹੀਦੇ ਹਨ।
  3. ਜਲਣਸ਼ੀਲ ਪਦਾਰਥ ਬਿਜਲਈ ਯੰਤਰਾਂ ਤੋਂ ਦੁਰ ਸਟੋਰ ਕਰਨੇ ਚਾਹੀਦੇ ਹਨ।
  4. ਅੱਗ ਬੁਝਾਉਣ ਵਾਲੇ ਯੰਤਰਾਂ ਦਾ ਇੰਤਜਾਮ ਹੋਣਾ ਚਾਹੀਦਾ ਹੈ।
  5. ਵਧੀਆ ਹਵਾਦਾਰੀ ਅਤੇ ਦੂਸ਼ਿਤ ਹਵਾ ਦੇ ਲਈ ਨਿਕਾਸ-ਪੱਖਿਆਂ ਦਾ ਹੋਣਾ ਚਾਹੀਦਾ ਜਰੂਰੀ ਹੈ।
  6. ਕਾਰਜ ਖੇਤਰ ਸਾਫ਼ ਹੋਣਾ ਚਾਹੀਦਾ ਹੈ।
  7. ਪ੍ਰਯੋਗਸ਼ਾਲਾ ਦੇ ਬਿਜਲੀ ਯੰਤਰਾਂ ਨੂੰ ਲੋੜ ਹੋਣ ਤੇ ਹੀ ਚਲਾਉ।
  8. ਪ੍ਰਯੋਗਸ਼ਾਲਾ ਵਿਚ ਨਿਕਾਸ-ਪ੍ਰਣਾਲੀ ਸੁਚਾਰੁ ਹੋਵੇ ਤਾਂ ਜੋ ਉਸ ਵਿਚ ਕੋਈ ਰੁਕਾਵਟ ਨਾ ਆਵੇ ।
  9. ਮੁੱਢਲੀ ਡਾਕਟਰੀ ਸਹਾਇਤਾ ਬਕਸਾ ਮੌਜੂਦ ਹੋਣਾ ਚਾਹੀਦਾ ਹੈ।

ਕਾਰਖਾਨਿਆਂ ਵਿਚ ਸੁਰੱਖਿਆ ਸੰਬੰਧੀ ਸਾਵਧਾਨੀਆਂ (Safety Precautions at Factories) -ਕਾਰਖਾਨਿਆਂ ਵਿਚ ਮਨੁੱਖੀ ਲਾਪਰਵਾਹੀ, ਅਸੁਰੱਖਿਅਤ ਕਿਰਿਆਵਾਂ ਅਤੇ ਅਸੁਰੱਖਿਅਤ ਵਾਤਾਵਰਣਿਤ ਪਰਿਸਥਿਤੀਆਂ ਦੇ ਕਾਰਨ ਪੈਦਾ ਹੋਈਆਂ ਦੁਰਘਟਨਾਵਾਂ ਆਮ ਗੱਲ ਹੈ। ਹੇਠ ਲਿਖੀਆਂ ਸਾਵਧਾਨੀਆਂ ਨਾਲ ਇਹਨਾਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ –

  1. ਮਸ਼ੀਨਾਂ ਅਤੇ ਯੰਤਰਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ।
  2. ਕਾਰਖ਼ਾਨਿਆਂ ਵਿਚ ਚੰਗੀ ਰੋਸ਼ਨੀ ਵਿਵਸਥਾ, ਹਵਾਦਾਰੀ, ਤਾਪਮਾਨ ਆਦਿ ਕਾਰਜ ਦੇ ਅਨੁਰੂਪ ਹੋਣਾ ਚਾਹੀਦਾ ਹੈ।
  3. ਸਰੀਰ ਦੇ ਵੱਖ-ਵੱਖ ਅੰਗਾਂ ਲਈ ਕਰਮਚਾਰੀ ਨੂੰ ਸੁਰੱਖਿਆ ਕਵਚ, ਜਿਵੇਂ ਸੁਰੱਖਿਅਤ ਕੱਪੜੇ, ਜੁੱਤੀਆਂ, ਐਨਕਾਂ, ਹੈਲਮੇਟ ਆਦਿ ਦਾ ਉਪਯੋਗ ਕਰਨਾ ਚਾਹੀਦਾ ਹੈ।
  4. ਯੰਤਰਾਂ ਨੂੰ ਵਰਤੋਂ ਦੇ ਬਾਅਦ ਸਹੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ।
  5. ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਊਰਜਾ ਸਪਲਾਈ ਦਾ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।
  6. ਨਿਯਮਿਤ ਵਕਫੇ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਅਤੇ ਯੰਤਰਾਂ ਦੀ ਜਾਂਚ-ਪੜਤਾਲ ਹੋਣੀ ਚਾਹੀਦੀ ਹੈ।

ਕਾਰਜ ਖੇਤਰ ਵਿਚ ਸੁਰੱਖਿਆ ਸਾਵਧਾਨੀਆਂ (Safety Precautions at Work Place)-ਕਾਰਜ ਖੇਤਰ ਉੱਤੇ ਸੁਰੱਖਿਆ ਦੇ ਵਧੀਆ ਮਾਪਦੰਡ ਵਰਤਣੇ ਚਾਹੀਦੇ ਹਨ-

  • ਬੰਨ ਅਤੇ ਸੜਕ ਦੇ ਨਿਰਮਾਣ ਤੋਂ ਪਹਿਲਾਂ ਅਤੇ ਵਿਸਫੋਟ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
  • ਕਾਮਿਆਂ ਨੂੰ ਸਰੀਰਕ ਸੁਰੱਖਿਆ ਢੰਗਾਂ ਦਾ ਗਿਆਨ ਦੇਣਾ ਚਾਹੀਦਾ ਹੈ।
  • ਕਾਰਜ ਖੇਤਰਾਂ ‘ਤੇ ਨਿਰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕਦਾ ਹੈ।
  • ਬਿਜਲੀ ਵੰਡ ਲਾਇਨਾਂ ਚਾਲੂ ਕਰਨ ਤੋਂ ਪਹਿਲਾਂ ਨਿਰੀਖਣ ਨਾਲ ਬਿਜਲੀ ਦੇ ਕਰੰਟ ਅਤੇ ਅੱਗ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
  • ਸੰਭਾਵਿਤ ਖਤਰਿਆਂ ਦਾ ਪਤਾ ਲਾਉਣ ਲਈ ਨਿਰਮਾਣ ਖੇਤਰ, ਮਸ਼ੀਨਾਂ ਅਤੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਸਰਵੇਖਣ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਕਾਰਜ ਸਥਲ ਦੇ ਅਨੁਰੂਪ ਸੁਰੱਖਿਆ ਸਾਵਧਾਨੀਆਂ ਅਪਣਾ ਕੇ ਕੰਮ-ਕਾਜੀ ਖਤਰਿਆਂ ਨੂੰ ਇਕ ਨਿਸ਼ਚਿਤ ਸੀਮਾ ਤੱਕ ਘੱਟ ਕੀਤਾ ਜਾ ਸਕਦਾ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 4.
ਵੱਖ-ਵੱਖ ਪ੍ਰਕਾਰ ਦੇ ਕੰਮ-ਕਾਜੀ ਖਤਰਿਆਂ ਦਾ ਵੇਰਵਾ ਦਿਓ ।
ਉੱਤਰ-
ਵੱਖ-ਵੱਖ ਕਾਰਜ ਸਥਾਨਾਂ ‘ਤੇ ਕੰਮ ਕਰਨ ਵਾਲੇ ਲੋਕਾਂ ਨੂੰ ਕਾਰਜ ਦੇ ਅਨੁਰੂਪ ਜਿਹੜੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਨੂੰ ਕੰਮ-ਕਾਜੀ ਖਤਰੇ ਕਿਹਾ ਜਾਂਦਾ ਹੈ ।

ਕੰਮ-ਕਾਜੀ ਖਤਰੇ ਇਸ ਤਰ੍ਹਾਂ ਹਨ –
1. ਭੌਤਿਕ ਖ਼ਤਰੇ (Physical Hazards)-ਵਾਤਾਵਰਣਿਕ ਸਥਿਤੀਆਂ ਜਿਵੇਂ ਪ੍ਰਕਾਸ਼, ਹੁੱਸੜ, ਹਵਾਦਾਰੀ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਭੌਤਿਕ ਖ਼ਤਰਿਆਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਕਾਰਜ ਖੇਤਰ ਦੇ ਤਾਪਮਾਨ, ਰੋਸ਼ਨੀ ਦੀ ਮਾਤਰਾ, ਹਵਾਦਾਰੀ ਆਦਿ ਦਾ ਸੁਰੱਖਿਆ ਅਤੇ ਸਿਹਤ ਨਾਲ ਗਹਿਰਾ ਸੰਬੰਧ ਹੁੰਦਾ ਹੈ। ਜ਼ਿਆਦਾ ਤਾਪਮਾਨ ਤੋਂ ਚਮੜੀ ਝੁਲਸ ਜਾਣ ਦੀ ਸਮੱਸਿਆ ਆਉਂਦੀ ਹੈ। ਜ਼ਿਆਦਾ ਗਰਮੀ ਅਤੇ ਨਮੀ ਥਕਾਵਟ ਵਧਾਉਂਦੀ ਹੈ। ਵੱਖਵੱਖ ਪ੍ਰਦੂਸ਼ਕਾਂ ਦੇ ਕਾਰਨ ਸਿਹਤ ਲਾਪਰਵਾਹੀਆਂ ਅਤੇ ਸਾਹ ਕਿਰਿਆ ਪ੍ਰਭਾਵਿਤ ਹੁੰਦੀ ਹੈ। ਉੱਚੀ ਧੁਨੀ ਦੇ ਕਾਰਨ ਵੱਧ ਬਲੱਡ ਪ੍ਰੈਸ਼ਰ, ਮਾਨਸਿਕ ਤਣਾਅ, ਚਿੜਚਿੜਾਪਨ ਅਤੇ ਉਦਾਸੀ ਵਰਗੇ ਰੋਗ ਹੋ ਜਾਂਦੇ ਹਨ।

2. ਰਸਾਇਣਿਕ ਖ਼ਤਰੇ (Chemical Hazards-ਰਸਾਇਣਿਕ ਪਦਾਰਥਾਂ ਦੇ ਉਦਯੋਗ ਨਾਲ ਜੁੜੇ ਕਾਰਖਾਨਿਆਂ ਵਿਚ ਇਹਨਾਂ ਦੇ ਉਤਪਾਦਨ, ਵਿਤਰਣ ਅਤੇ ਪ੍ਰਯੋਗ ਵਿਚ ਅਨੇਕਾਂ ਖਤਰੇ ਆਉਂਦੇ ਹਨ। ਉਦਯੋਗਾਂ ਵਿਚ ਜ਼ਹਿਰੀਲੇ ਪਦਾਰਥਾਂ, ਵਿਸਫੋਟਕਾਂ, ਵੱਧ ਅਭਿਕਿਰਿਆ ਅਤੇ ਖੈ-ਕਾਰੀ ਰਸਾਇਣਾਂ ਦੀ ਸੰਭਾਲ ਬੜੀ ਸਾਵਧਾਨੀ ਨਾਲ ਕਰਨੀ ਪੈਂਦੀ ਹੈ। ਇਹਨਾਂ ਰਸਾਇਣਾਂ ਦੇ ਸੰਪਰਕ ਨਾਲ ਅੱਖਾਂ ਵਿਚ ਜਲਨ, ਸਾਹ ਸੰਬੰਧੀ ਰੋਗ, ਚਮੜੀ ਦੇ ਰੋਗ ਆਦਿ ਹੋ ਜਾਂਦੇ ਹਨ। ਰਸਾਇਣਿਕ ਕਾਰਖਾਨਿਆਂ ਵਿਚ ਸਾਹ ਲੈਣ ‘ਤੇ ਪ੍ਰਦੂਸ਼ਿਤ ਹਵਾ, ਬਦਬੂ, ਧੂੰਆਂ ਆਦਿ ਮਾਨਵ ਸਰੀਰ ਵਿਚ ਪਹੁੰਚ ਜਾਂਦੇ ਹਨ। ਇਸ ਨਾਲ ਫੇਫੜਿਆਂ ਦੇ ਰੋਗ, ਐਸਬੈਸਟੋਸਿਸ, ਸਿਲੀਕੋਸਿਸ ਵਰਗੇ ਰੋਗ ਹੋ ਜਾਂਦੇ ਹਨ। ਜ਼ਹਿਰੀਲੇ ਰਸਾਇਣਾਂ ਦੇ ਲੀਕ ਹੋਣ ਨਾਲ ਮੌਤ ਵੀ ਹੋ ਸਕਦੀ ਹੈ। ਜਲਣਸ਼ੀਲ ਪਦਾਰਥਾਂ ਦੇ ਰੱਖ-ਰਖਾਓ ਵਿਚ ਲਾਪਰਵਾਹੀ ਖਤਰਨਾਕ ਅੱਗ ਦਾ ਕਾਰਨ ਬਣ ਸਕਦੀ ਹੈ।

3. ਮਸ਼ੀਨੀ ਖਤਰੇ (Mechanical Hazards)-ਪੁਰਾਣੀਆਂ ਅਤੇ ਦੋਸ਼ਪੂਰਨ ਮਸ਼ੀਨਾਂ ਅਤੇ ਔਜ਼ਾਰਾਂ ਆਦਿ ਦੇ ਕਾਰਨ ਵੀ ਦੁਰਘਟਨਾਵਾਂ ਹੁੰਦੀਆਂ ਹਨ।ਅਸੁਰੱਖਿਅਤ ਮਸ਼ੀਨਾਂ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਮਸ਼ੀਨ ਤੇ ਕਾਰਜ ਕਰਦੇ ਸਮੇਂ, ਸਰੀਰਕ ਸੁਰੱਖਿਆ ਯੰਤਰ ਜਿਵੇਂ-ਐਪਰਨ, ਹੈਲਮੈਟ, ਚਸ਼ਮੇ ਆਦਿ ਦੀ ਵਰਤੋਂ ਨਾ ਕਰਨਾ ਮੌਤ ਜਾਂ ਅਪੰਗਤਾ ਦਾ ਕਾਰਨ ਬਣ ਸਕਦੀ ਹੈ।

4. ਬਿਜਲਈ ਖਤਰੇ (Electrical Hazards)-ਬਿਜਲਈ ਖਤਰਿਆਂ ਵਿਚ ਸ਼ਾਰਟਸਰਕਟ, ਬਿਜਲਈ ਚਿੰਗਾਰੀ, ਢਿੱਲੇ ਸੰਯੋਜਨ, ਅਨੁਚਿਤ ਭੂ-ਸੰਪਰਕ ਤਾਰ, ਟਾਂਸਫਾਰਮਰ ਅਤੇ ਖੰਭਿਆਂ ਦੀ ਅਸੁਰੱਖਿਅਤ ਸਥਾਪਨਾ ਆਦਿ ਸ਼ਾਮਿਲ ਹੈ। ਬਿਜਲੀ ਨਾਲ ਜੁੜੇ ਖਤਰਿਆਂ ਨਾਲ ਤਤਕਾਲ ਮੌਤ, ਜਲਣ ਦੇ ਡੂੰਘੇ ਨਿਸ਼ਾਨ ਅਤੇ ਵਿਨਾਸ਼ਕਾਰੀ ਅੱਗ ਲੱਗ ਸਕਦੀ ਹੈ। ਕਰਮਚਾਰੀਆਂ ਵਲੋਂ ਬਿਜਲੀ ਯੰਤਰਾਂ ਨੂੰ ਠੀਕ ਕਰਦੇ ਸਮੇਂ ਰਬੜ ਦੇ ਦਸਤਾਨੇ, ਮੈਟ ਅਤੇ ਬਿਜਲੀ-ਰੋਧੀ ਯੰਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ।

5. ਜੈਵਿਕ ਖਤਰੇ (Biological Hazards)-ਹਸਪਤਾਲਾਂ, ਡਾਕਟਰੀ ਨਿਦਾਨ ਸੂਚਕ ਪ੍ਰਯੋਗਸ਼ਾਲਾਵਾਂ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਲੱਗੇ ਹੋਏ ਲੋਕਾਂ ਨੂੰ ਜੈਵਿਕ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੂਤ ਵਾਲੇ ਰੋਗ ਅਤੇ ਵਿਸ਼ਾਣੁ ਗੰਭੀਰ ਰੂਪ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸਦੇ ਨਾਲ ਦਿਮਾਗੀ ਬੁਖਾਰ, ਟਿਟਨੇਸ਼, ਛੂਤ ਰੋਗ ਆਦਿ ਦਾ ਖਤਰਾ ਬਣਿਆ ਰਹਿੰਦਾ ਹੈ।

6. ਵਿਕਿਰਣਾਂ ਦੇ ਖਤਰੇ (Radiational Hazards)-ਪਰਮਾਣੂ ਯੰਤਰ ਵਿਚ ਰੇਡਿਓ ਐਕਟਿਵ ਪਦਾਰਥਾਂ ਨਾਲ ਸੰਬੰਧਿਤ ਪ੍ਰਯੋਗਸ਼ਾਲਾਵਾਂ ਵਿਚ ਕਾਰਜ ਕਰਨ ਵਾਲੇ ਲੋਕ ਵਿਕਿਰਣਾਂ ਤੋਂ ਪ੍ਰਭਾਵਿਤ ਹੁੰਦੇ ਹਨ। ਵਿਕਿਰਣਾਂ ਦੇ ਖਤਰਿਆਂ ਨਾਲ ਕੈਂਸਰ, ਚਮੜੀ ਰੋਗ, ਹਾਰਮੋਨਸ ਵਿਚ ਬਦਲਾਵ, ਅਨੁਵੰਸ਼ਿਕ ਪਰਿਵਰਤਨ, ਮਾਨਸਿਕ ਪੱਛੜਿਆਪਨ ਆਦਿ ਰੋਗ ਹੋ ਸਕਦੇ ਹਨ।

7. ਮਨੋਵਿਗਿਆਨਿਕ ਖਤਰੇ (Psychological Hazards)-ਬਹੁਤ ਸਾਰੇ ਬਾਹਰੀ ਅਤੇ ਅੰਦਰੁਨੀ ਕਾਰਨ ਮਨੋਵਿਗਿਆਨਕ ਸਮੱਸਿਆਵਾਂ ਨੂੰ ਜਨਮ ਦਿੰਦੇ ਹਨ। ਕਰਮਚਾਰੀਆਂ ਨੂੰ ਘੱਟ ਵੇਤਨ ਦੇਣ ਅਤੇ ਜ਼ਿਆਦਾ ਕੰਮ ਲੈਣ ਨਾਲ, ਅਸੁਰੱਖਿਅਤ ਕਾਰਜ ਵਾਤਾਵਰਣ ਵਿਚ ਸੰਗਠਨ ਦੇ ਖਰਾਬ ਪ੍ਰਬੰਧਨ, ਦੁਰਘਟਨਾ ਅਤੇ ਸਿਹਤ ਸੁਵਿਧਾਵਾਂ ਨਾ ਦੇਣ ਤੇ ਉਹਨਾਂ ਵਿਚ ਕੰਮ ਦੇ ਪ੍ਰਤੀ ਅਸੰਤੋਸ਼ ਦੀ ਭਾਵਨਾ ਜਾਗ੍ਰਤ ਹੁੰਦੀ ਹੈ। ਇਨ੍ਹਾਂ ਸਥਿਤੀਆਂ ਵਿਚ ਉਹਨਾਂ ਅੰਦਰ ਥਕਾਵਟ, ਉਦਾਸੀ, ਤਣਾਅ ਆਦਿ ਪੈਦਾ ਹੋ ਜਾਂਦੇ ਹਨ। ਤਣਾਅ ਸਭ ਤੋਂ ਮੁੱਖ ਮਨੋਵਿਗਿਆਨਿਕ ਵਿਕਾਰ ਹੈ ਜੋ ਗੰਭੀਰ ਸਿਹਤ ਅਨਿਯਮਿਤਤਾ, ਘਬਰਾਹਟ, ਚਿੜਚਿੜਾਪਨ ਅਤੇ ਅਸੰਤੁਲਿਤ ਵਿਵਹਾਰ ਪੈਦਾ ਕਰਦਾ ਹੈ ।

Leave a Comment