PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

Punjab State Board PSEB 11th Class Environmental Education Book Solutions Chapter 2 ਵਸੋਂ ਅਤੇ ਵਾਤਾਵਰਣ Textbook Exercise Questions and Answers.

PSEB Solutions for Class 11 Environmental Education Chapter 2 ਵਸੋਂ ਅਤੇ ਵਾਤਾਵਰਣ

Environmental Education Guide for Class 11 PSEB ਵਸੋਂ ਅਤੇ ਵਾਤਾਵਰਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਨ-ਅੰਕਣ (Demography) ਕੀ ਹੈ ?
ਉੱਤਰ-
ਵਸੋਂ ਦੇ ਅਲੱਗ-ਅਲੱਗ ਪਹਿਲੂ ਜਿਵੇਂ ਵਸੋਂ ਵਿਚ ਵਾਧਾ, ਵੰਡ, ਵਸੋਂ ਵਾਧੇ ਦੇ ਕਾਰਕ ਆਦਿ ਬਾਰੇ ਅੰਕੜੇ ਇਕੱਠੇ ਕਰਨ ਨੂੰ ਜਨ-ਅੰਕਣ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਜਨਮ ਦਰ (Birth Rate) ਦੀ ਪਰਿਭਾਸ਼ਾ ਦਿਓ।
ਉੱਤਰ-
ਕਿਸੇ ਖੇਤਰ ਵਿਚ ਪ੍ਰਤੀ ਹਜ਼ਾਰ ਵਿਅਕਤੀਆਂ ਉੱਪਰ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਦੀ ਔਸਤ ਨੂੰ ਜਨਮ ਦਰ ਕਹਿੰਦੇ ਹਾਂ ।

ਪ੍ਰਸ਼ਨ 3.
ਲਿੰਗ ਅਨੁਪਾਤ (Sex Ratio) ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰਤੀ ਹਜ਼ਾਰ ਆਦਮੀਆਂ (ਮਰਦਾਂ) ਦੀ ਵਸੋਂ ਪਿੱਛੇ ਔਰਤਾਂ ਦੀ ਪ੍ਰਤੀਸ਼ਤ/ਵਸੋਂ ਨੂੰ ਲਿੰਗ ਅਨੁਪਾਤ ਆਖਦੇ ਹਾਂ ।

ਪ੍ਰਸ਼ਨ 4.
ਮੌਤ ਦਰ (Death Rate) ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਦੇਸ਼ ਜਾਂ ਦੇਸ਼ ਵਿਚ ਇਕ ਸਾਲ ਵਿਚ ਵਸੋਂ ਦੇ ਪ੍ਰਤੀ ਹਜ਼ਾਰ ਆਦਮੀਆਂ ਉੱਪਰ ਮਰਨ ਵਾਲੇ ਆਦਮੀਆਂ ਦੀ ਸੰਖਿਆ ਨੂੰ ਮੌਤ ਦਰ ਕਹਿੰਦੇ ਹਨ|

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 5.
ਵਸੋਂ ਦੇ ਵਾਧੇ, ਪਰਵਾਸ ਜਾਂ ਆਵਾਸ ਲਈ ਕਿਹੜਾ ਕਾਰਕ ਜ਼ਿੰਮੇਵਾਰ ਹੈ ?
ਉੱਤਰ-
ਵਸੋਂ ਦੇ ਵਾਧੇ, ਪਰਵਾਸ ਜਾਂ ਆਵਾਸ ਲਈ ਰੋਜ਼ੀ-ਰੋਟੀ ਕਮਾਉਣਾ ਅਤੇ ਆਪਣੇ ਪਰਿਵਾਰ ਦਾ ਪਾਲਨ-ਪੋਸ਼ਣ ਕਰਨਾ ਆਦਿ ਕਾਰਨ ਜਾਂ ਕਾਰਕ ਜੁੰਮੇਵਾਰ ਹਨ।

ਪ੍ਰਸ਼ਨ 6.
ਗਰੀਬੀ (Poverty) ਕੀ ਹੈ ?
ਉੱਤਰ-
ਆਪਣੀਆਂ ਆਰਥਿਕ ਅਤੇ ਮਾਲੀ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਅਸਮਰਥ ਹੋਣ ਨੂੰ ਗ਼ਰੀਬੀ ਕਹਿੰਦੇ ਹਨ ।

ਪ੍ਰਸ਼ਨ 7.
ਸਾਖਰਤਾ (Literacy) ਦੀ ਪਰਿਭਾਸ਼ਾ ਦਿਓ ।
ਉੱਤਰ-
ਪੜ੍ਹਨ ਅਤੇ ਲਿਖਣ ਦੀ ਯੋਗਤਾ ਨੂੰ ਸਾਖਰਤਾ ਕਹਿੰਦੇ ਹਨ।

(ਅ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪਾਲਣ-ਸੰਭਾਲਣ ਸਮਰੱਥਾ (Carrying Capacity) ਦੀ ਵਿਆਖਿਆ ਕਰੋ ।
ਉੱਤਰ-
ਵਸੋਂ ਦੀ ਵਾਧੂ ਗਿਣਤੀ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ, ਕਿਸੇ ਵੀ ਖੇਤਰ ਦੀ ਵਾਤਾਵਰਣ ਸਥਿਤੀ ਦੇ ਅਨੁਸਾਰ ਉਸ ਖੇਤਰ ਦੀ ਵਸੋਂ ਦੇ ਵਾਧੂਪਣ ਨੂੰ ਪਾਲਣ-ਸੰਭਾਲਣ ਦੀ ਸਮਰੱਥਾ ਤੋਂ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਅਨੁਸਾਰ ਵਸੋਂ ਦੇ ਵਾਧੂਪਣ ਦੇ ਆਧਾਰ ਤੇ ਵਾਤਾਵਰਣ ਦੇ ਦੋ ਮਹੱਤਵਪੂਰਨ ਘਟਕ ਹਨ ।

  • ਜੀਵਨ ਰੱਖਿਅਕ ਘਟਕ (Life Supportive Components)-ਉਹ ਘਟਕ ਜੋ ਹਵਾ, ਭੋਜਨ, ਜਲ ਅਤੇ ਗਰਮੀ ਦਿੰਦੇ ਹਨ।
  • ਰਹਿੰਦ-ਖੂੰਹਦ ਪਾਚਣਸ਼ੀਲ ਘਟਕ (Waste Assimilative Components) ਵਾਤਾਵਰਣ ਦੇ ਇਸ ਹਿੱਸੇ ਵਿਚ ਮਨੁੱਖੀ ਕਿਰਿਆ ਦੁਆਰਾ ਉਤਪੰਨ ਵਿਅਰਥ ਪਦਾਰਥਾਂ ਦਾ ਪਾਚਨ ਸ਼ਾਮਿਲ ਹੈ।

ਪ੍ਰਸ਼ਨ 2.
ਵਾਧੇ ਦੀ ਦਰ ਨੇ ਭੋਜਨ ਦੇ ਉਤਪਾਦਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?
ਉੱਤਰ-
ਵਧਦੀ ਹੋਈ ਵਸੋਂ ਦੇ ਕਾਰਨ ਖਾਣ ਵਾਲੀਆਂ ਚੀਜ਼ਾਂ ਦੀ ਮੰਗ ਵੀ ਵਧਦੀ ਹੈ। ਇਸਦੇ ਨਤੀਜੇ ਵਜੋਂ, ਖੇਤੀ ਕਰਨ ਵਾਸਤੇ ਧਰਤੀ ਨੂੰ ਪ੍ਰਕਾਸ਼, ਜਲ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਸਹਾਇਤਾ ਅਤੇ ਆਧੁਨਿਕ ਤਰੀਕਿਆਂ ਨਾਲ ਜ਼ਿਆਦਾ ਵਰਤੋਂ ਵਿਚ ਲਿਆਂਦਾ ਗਿਆ ਹੈ। ਇਸ ਨਾਲ ਸੰਸਾਰ ਵਿਚ ਖਾਣ ਵਾਲੀਆਂ ਚੀਜ਼ਾਂ ਦਾ ਉਤਪਾਦਨ 50 ਪ੍ਰਤੀਸ਼ਤ ਤੋਂ ਜ਼ਿਆਦਾ ਵਧ ਗਿਆ ਹੈ। ਪਰੰਤੁ ਮਨੁੱਖ ਦੀਆਂ ਮਾੜੀਆਂ ਗਤੀਵਿਧੀਆਂ ਨਾਲ ਜਿਵੇਂ ਪਸ਼ੂਆਂ ਦਾ ਜ਼ਿਆਦਾ ਚਾਰਨਾ , ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਅਤੇ ਭੂਮੀਗਤ ਜਲ ਦਾ ਗ਼ਲਤ ਉਪਯੋਗ ਆਦਿ ਦੇ ਕਾਰਨ ਕਈ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ । ਧਰਤੀ ਦਾ ਖਾਰਾਪਨ, ਰੇਗਿਸਤਾਨੀ ਕਰਨ, ਭੂਮੀ ਦਾ ਕਟਾਵ ਹੋਣਾ, ਭੂਮੀ ਦਾ ਵਿਤੀਕਰਨ ਆਦਿ ਇਸ ਦੇ ਨਤੀਜੇ ਹਨ। ਇਸ ਤੋਂ ਇਲਾਵਾ ਵਸੋਂ ਦੇ ਵਾਧੁਪਨ ਦੇ ਕਾਰਨ ਬਹੁਤ ਸਾਰੇ ਲੋਕੀ ਕੁਪੋਸ਼ਣ ਦਾ ਸ਼ਿਕਾਰ ਹੋਏ ਹਨ। ਭਾਰਤ ਵਿਚ ਲਗਪਗ 70 ਤੋਂ 80 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ । ਇਸ ਕਾਰਨ ਵਸੋਂ ਵਿਸਫੋਟ ਦੇ ਕਾਰਨ ਵਧਦੀ ਹੋਈ ਆਬਾਦੀ ਦੇ ਕਾਰਨ ਖਾਣ ਵਾਲੇ ਪਦਾਰਥਾਂ ਦੀ ਮੰਗ ਨੂੰ ਪੂਰਾ ਕਰਨਾ ਮੁਸ਼ਕਿਲ ਹੈ।

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 3.
ਚਾਰ ਸੈਟੇਲਾਇਟ ਸ਼ਹਿਰਾਂ ਦੇ ਨਾਂ ਲਿਖੋ ।
ਉੱਤਰ-
ਨੋਇਡਾ, ਫਰੀਦਾਬਾਦ, ਗਾਜ਼ੀਆਬਾਦ, ਗੁੜਗਾਂਵ, ਮੁਹਾਲੀ ਅਤੇ ਪੰਚਕੂਲਾ ।

ਪ੍ਰਸ਼ਨ 4.
ਵਸੋਂ ਦੇ ਵਾਧੇ ਦਾ ਊਰਜਾ ਉੱਪਰ ਕੀ ਪ੍ਰਭਾਵ ਹੈ ?
ਉੱਤਰ-
ਸੰਸਾਰ ਦੇ ਜ਼ਿਆਦਾ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਵਧਦੀ ਹੋਈ ਵਸੋਂ ਵਾਸਤੇ ਰੋਜ਼ਗਾਰ ਵਧਾਉਣ ਅਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਾਸਤੇ ਉਤਪਾਦਨ ਨੂੰ ਵਧਾਉਣ ਵਾਸਤੇ ਕਾਰਖਾਨਿਆਂ ਦੀ ਜ਼ਰੂਰਤ ਪੈ ਰਹੀ ਹੈ। ਊਰਜਾ ਦੇ ਬਗੈਰ ਕਾਰਖਾਨੇ ਚਲਾਉਣੇ ਬੜੇ ਮੁਸ਼ਕਿਲ ਹਨ । ਵਧਦੀ ਵਸੋਂ ਦੇ ਕਾਰਨ ਊਰਜਾ ਦੇ ਸੋਮੇ ਪਹਿਲਾਂ ਤੋਂ ਬੜੇ ਘੱਟ ਹਨ, ਜਿਵੇਂ ਲੱਕੜੀ, ਪਥਰਾਟ ਬਾਲਣ ਅਤੇ ਬਿਜਲੀ ਦੀ ਜ਼ਰੂਰਤ ਵੱਧ ਰਹੀ ਹੈ। ਪਥਰਾਟ ਬਾਲਣ ਸੀਮਿਤ ਮਾਤਰਾ ਵਿਚ ਹੀ ਮਿਲ ਰਿਹਾ ਹੈ, ਅਤੇ ਇਹ ਹੌਲੀ-ਹੌਲੀ ਖ਼ਤਮ ਹੋ ਰਹੇ ਹਨ। ਇਹਨਾਂ ਕਾਰਨਾਂ ਕਰਕੇ ਹੀ ਊਰਜਾ ਉੱਪਰ ਵਧਦੀ ਵਸੋਂ ਦਾ ਦਬਾਅ ਹੈ । ਇਸ ਤਰ੍ਹਾਂ ਊਰਜਾ ਦੀ ਜ਼ਿਆਦਾ ਵਰਤੋਂ ਨਾਲ ਊਰਜਾ ਸੰਕਟ ਪੈਦਾ ਹੋ ਰਿਹਾ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਵਸੋਂ ਨਾਲ ਸੰਬੰਧਿਤ ਮਾਲਬੇਸ ਦਾ ਸਿਧਾਂਤ ਕੀ ਹੈ ?
ਉੱਤਰ-
18ਵੀਂ ਸ਼ਤਾਬਦੀ ਦੇ ਅੰਤ ਤੇ ਇਕ ਅੰਗਰੇਜ਼ੀ ਆਰਥਿਕ ਵਿਗਿਆਨੀ ਅਤੇ ਵਸੋਂ ਵਿਵਰਨ ਸ਼ਾਸਤਰੀ ਥਾਮਸ ਰਾਬਰਟ ਮਾਲਥਸ (1798) ਨੇ ਆਪਣੇ ਵਲੋਂ ਸਿਧਾਂਤ ਦਾ ਵਰਣਨ ਕੀਤਾ ਹੈ। ਇਸ ਸਿਧਾਂਤ ਦੇ ਅਨੁਸਾਰ ਵਸੋਂ ਹਮੇਸ਼ਾ ਰੇਖਾ ਗਣਿਤ ਵਾਧਾ (2, 4, 8, 16, 32) ਵਿਚ ਵਧਦੀ ਹੈ। ਜਦੋਂ ਕਿ ਭੋਜਨ ਅਤੇ ਜੀਵਤ ਰਹਿਣ ਦੇ ਸਾਧਨ ਸਮਾਂਤਰੀ ਸ਼੍ਰੇਣੀ (2, 4, 6, 8, 10) ਵਿਚ ਵਧਦੀ ਹੈ। ਇਸ ਲਈ ਵਸੋਂ, ਭੋਜਨ ਅਤੇ ਥਾਂ ਦੇ ਵਿਚ ਅਸੰਤੁਲਨ ਬਣਿਆ ਰਹਿੰਦਾ ਹੈ। ਮਾਲਥਸ ਨੇ ਇਹ ਨਤੀਜਾ ਕੱਢਿਆ ਕਿ ਜੇਕਰ ਵਸੋਂ ਦਾ ਵਾਧੂਪਣ ਨਹੀਂ ਰੁਕਦਾ ਤੇ ਕੁਦਰਤ ਆਪਣੇ ਤਰੀਕੇ ਨਾਲ; ਜਿਵੇਂ-ਜੰਗ, ਭੁੱਖਮਰੀ, ਹੜ੍ਹ, ਸੁਨਾਮੀ, ਬੀਮਾਰੀਆਂ ਆਦਿ ਨਾਲ ਵਸੋਂ ਵਿਚ ਕਮੀ ਕਰਦੀ ਹੈ।

ਪ੍ਰਸ਼ਨ 2.
ਸ਼ਹਿਰੀਕਰਨ (Urbanisation) ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਵਸੋਂ ਵਿਚ ਵਾਧਾ ਹੋਣ ਕਰਕੇ ਕਈ ਲੋਕੀਂ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾਣਾ ਸ਼ੁਰੂ ਹੋ ਗਏ ਹਨ ਤੇ ਸ਼ਹਿਰਾਂ ਦਾ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। ਇਸਨੂੰ ਸ਼ਹਿਰੀਕਰਨ ਕਿਹਾ ਜਾਂਦਾ ਹੈ । ਜਿਸ ਕਾਰਨ ਖੇਤੀ ਕਰਨ ਯੋਗ ਧਰਤੀ ਘਟ ਰਹੀ ਹੈ। ਇਸ ਤਰ੍ਹਾਂ ਸ਼ਹਿਰੀਕਰਨ ਦਾ ਵਾਤਾਵਰਣ ਉੱਪਰ ਕਾਫ਼ੀ ਮਾੜਾ ਅਸਰ ਹੋਇਆ ਹੈ। ਸ਼ਹਿਰੀਕਰਨ ਦੇ ਵਾਤਾਵਰਣ ਉੱਪਰ ਹੋਣ ਵਾਲੇ ਕੁੱਝ ਮਾੜੇ ਪ੍ਰਭਾਵ ਹੇਠ ਲਿਖੇ ਹਨ-

  1. ਸ਼ਹਿਰਾਂ ਦੀ ਵਧਦੀ ਵਸੋਂ ਦੇ ਕਾਰਨ ਠੋਸ ਫਾਲਤੂ ਪਦਾਰਥ ਜਿਵੇਂ ਘਰੇਲੂ ਕਚਰਾ, ਕਾਰਖਾਨਿਆਂ ਦਾ ਰਿਸਾਵ ਆਦਿ ਦਾ ਉਤਪਾਦਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਕਰਕੇ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਤੇ ਬੀਮਾਰੀਆਂ ਵਧ ਰਹੀਆਂ ਹਨ ।
  2. ਜ਼ਿਆਦਾ ਸ਼ਹਿਰੀਕਰਨ ਅਤੇ ਕਾਰਖਾਨਿਆਂ ਤੋਂ ਕੁਦਰਤੀ ਸੰਸਾਧਨਾਂ ਦੀ ਖਪਤ ਦਰ ਵਧ ਗਈ ਹੈ, ਇਸ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋਇਆ ਹੈ ।
  3. ਸ਼ਹਿਰੀਕਰਨ ਦੇ ਨਾਲ ਸ਼ਹਿਰੀ ਖੇਤਰਾਂ ਦੇ ਚਾਰੋਂ ਪਾਸੇ ਗੰਦੀਆਂ ਬਸਤੀਆਂ ਪੈ ਗਈਆਂ ਹਨ । ਇਹਨਾਂ ਬਸਤੀਆਂ ਦੇ ਨਾਲ ਸ਼ਹਿਰਾਂ ਦਾ ਵਾਤਾਵਰਣ ਖ਼ਰਾਬ ਹੋਇਆ ਹੈ।
  4. ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ, ਜਲ ਪ੍ਰਦੂਸ਼ਣ ਆਦਿ ਵਾਤਾਵਰਣ ਨੂੰ ਖ਼ਰਾਬ ਕਰਦੇ ਹਨ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਵਸੋਂ ਵਾਧੇ ਦੇ ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਵੱਖ-ਵੱਖ ਅੰਗਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰੋ।
ਉੱਤਰ-
ਵਸੋਂ ਵਾਧਾ ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਵੱਖ-ਵੱਖ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ। ਵਾਤਾਵਰਣ ਅਤੇ ਵਸੋਂ ਆਪਸ ਵਿਚ ਬਹੁਤ ਡੂੰਘਾਈ ਤੋਂ ਜੁੜੇ ਹਨ। ਸਾਡਾ ਜੀਵਨ ਕੁਦਰਤੀ ਸਾਧਨਾਂ ਦੇ ਸੰਤੁਲਿਤ ਉਪਯੋਗ ‘ਤੇ ਨਿਰਭਰ ਕਰਦਾ ਹੈ। ਇਹ ਸੰਤੁਲਿਤ ਪ੍ਰਯੋਗ ਤਾਂ ਹੀ ਸੰਭਵ ਹਨ ਜਦੋਂ ਵਸੋਂ ਘੱਟ ਹੋਵੇ । ਜੇ ਵਸੋਂ ਵਿਚ ਵਾਧਾ ਹੁੰਦਾ ਰਹਿੰਦਾ ਹੈ ਤਾਂ ਕੁਦਰਤ ਦੇ ਵਾਧੂ ਦੋਹਣ ਦੀ ਲੋੜ ਪਏਗੀ । ਇਸ ਵਾਧੂ ਦੋਹਣ ਤੋਂ ਵਾਤਾਵਰਣ ਦੀ ਸਮੱਸਿਆ ਦਾ ਜਨਮ ਹੁੰਦਾ ਹੈ। ਵਸੋਂ ਵਿਸਫੋਟ ਦੇ ਕਾਰਨ ਵਾਤਾਵਰਣ ਸੁਰੱਖਿਆ ਦਾ ਸੰਕਟ ਪੈਦਾ ਹੋ ਗਿਆ ਹੈ। ਵਾਤਾਵਰਣ ‘ਤੇ ਉਸ ਦੀ ਪਾਲਣ ਸੰਭਾਲਣ ਸਮਰੱਥਾ ਤੋਂ ਜ਼ਿਆਦਾ ਭਾਰ ਪੈ ਰਿਹਾ ਹੈ। ਜਿਸ ਨਾਲ ਜੀਵਨਦਾਇਕ ਕਾਰਕ ਪ੍ਰਭਾਵਿਤ ਹੁੰਦੇ ਹਨ। ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਆਧਾਰ ‘ਤੇ ਉਸ ਦੇ ਦੋ ਪ੍ਰਕਾਰ ਦੇ ਘਟਕ ਹੁੰਦੇ ਹਨ|

ਜੀਵਨ ਰੱਖਿਅਕ ਸੰਘਟਕ (Life Supportive Components)-ਵਾਤਾਵਰਣ ਦਾ ਉਹ ਭਾਗ ਹੈ ਜੋ ਉਰਜਾ, ਭੋਜਨ, ਹਵਾ ਅਤੇ ਪਾਣੀ ਦਿੰਦਾ ਹੈ।
ਰਹਿੰਦ-ਖੂੰਹਦ ਪਾਚਣਸ਼ੀਲ ਘਟਕ (Waste Assimilative Components)ਵਾਤਾਵਰਣ ਦੇ ਇਸ ਭਾਗ ਵਿਚ ਮਨੁੱਖੀ ਕਿਰਿਆਂ ਵਲੋਂ ਪੈਦਾ ਫਾਲਤੂ ਪਦਾਰਥਾਂ ਦਾ ਪਾਚਣ ਜਾਂ ਨਿਪਟਾਰਾ ਸ਼ਾਮਿਲ ਹੈ। ਧਰਤੀ ਦੀ ਪਾਲਣ ਸੰਭਾਲਣ ਦੀ ਸਮਰੱਥਾ ਸੀਮਿਤ ਹੈ, ਇਸ ਲਈ ਵਸੋਂ ਵਾਧੇ ਦੇ ਕਾਰਨ ਵਾਤਾਵਰਣ ਦੀ ਪਾਲਣ ਸੰਭਾਲਣ ਦੀ ਸਮਰੱਥਾ ਦੇ ਹਿੱਸਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਇਹਨਾਂ ਦਾ ਵਿਵਰਣ ਹੇਠਾਂ ਲਿਖਿਆ ਹੈ –
ਖਾਣ ਵਾਲੇ ਪਦਾਰਥਾਂ ‘ ਤੇ ਅਸਰ (Impact on Food Stuffs)ਵੱਧਦੀ ਹੋਈ ਵਸੋਂ ਦੇ ਕਾਰਨ ਖਾਣ ਵਾਲੇ ਪਦਾਰਥਾਂ ਦੀ ਮੰਗ ਵਧਦੀ ਹੈ। ਇਸ ਲਈ ਖੇਤੀ ਯੋਗ ਜ਼ਮੀਨ ਨੂੰ ਉਰਜਾ, ਪਾਣੀ, ਖਾਦਾਂ ਅਤੇ ਕੀਟਾਣੂ ਨਾਸ਼ਕ ਦਵਾਈਆਂ ਦੀ ਮਦਦ ਨਾਲ ਤੇ ਆਧੁਨਿਕ ਤਰੀਕਿਆਂ ਦੀ ਵਰਤੋਂ ਦੁਆਰਾ ਜ਼ਿਆਦਾ ਵਰਤਿਆ ਜਾ ਰਿਹਾ ਹੈ। ਇਸ ਨਾਲ ਸੰਸਾਰ ਵਿਚ ਖਾਣ ਵਾਲੇ ਪਦਾਰਥਾਂ ਦੀ ਉਤਪਾਦਕਤਾ 50 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਵੱਧ ਗਈ ਹੈ, ਪਰ ਮਾਨਵ ਦੀਆਂ ਅਨਿਆਂਸੰਗਤ ਗਤੀਵਿਧੀਆਂ ਦੇ ਵੱਧ ਚਾਰਨ, ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਅਤੇ ਭੂਮੀਗਤ ਪਾਣੀ ਦੇ ਦੁਰਉਪਯੋਗ ਦੇ ਕਾਰਨ ਨਵੀਆਂ-ਨਵੀਆਂ ਵਾਤਾਵਰਣ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਭੂਮੀ ਦਾ ਲੂਣੀਕਰਣ, ਮਾਰੂਸਥਲੀਕਰਣ, ਭੂ-ਖੋਰਣ, ਭੂਮੀ ਵਿਕਤੀਕਰਣ ਆਦਿ ਇਸਦੇ ਨਤੀਜੇ ਹਨ। ਇਸਦੇ ਨਾਲ-ਨਾਲ ਖਾਣ ਦੇ ਪਦਾਰਥਾਂ ਦੀ ਕਮੀ ਦੇ ਕਾਰਨ ਜ਼ਿਆਦਾਤਰ ਲੋਕ, ਅਲਪ-ਪੋਸ਼ਿਤ ਹਨ । ਭਾਰਤ ਵਿਚ ਲਗਪਗ 70 ਤੋਂ 80 ਪ੍ਰਤੀਸ਼ਤ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ ।

ਊਰਜਾ ’ਤੇ ਪ੍ਰਭਾਵ (Impact on Energy) -ਵਿਸ਼ਵ ਦੇ ਜ਼ਿਆਦਾਤਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਵੱਧਦੀ ਹੋਈ ਆਬਾਦੀ ਦੇ ਲਈ ਰੋਜ਼ਗਾਰ ਵਧਾਉਣ ਅਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ, ਉਤਪਾਦਨ ਵਧਾਉਣ ਲਈ ਉਦਯੋਗੀਕਰਨ ਦੇ ਵੱਲ ਵੱਧ ਰਹੇ ਹਨ ਅਤੇ ਊਰਜਾ ਦੇ ਬਗੈਰ ਉਦਯੋਗ ਨਹੀਂ ਚਲ ਸਕਦੇ । ਇਸ ਤਰ੍ਹਾਂ ਵਸੋਂ ਵਾਧਾ, ਤੇਜ਼ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਘੱਟ ਮਾਤਰਾ ਵਿਚ ਹਾਸਿਲ ਊਰਜਾ ਸਰੋਤ ਜਿਵੇਂ, ਲੱਕੜੀ, ਪਥਰਾਟ ਬਾਲਣ ਅਤੇ ਬਿਜਲੀ ਦੀ ਮੰਗ ਵੱਧ ਰਹੀ ਹੈ। ਪਥਰਾਟ ਬਾਲਣ ਸੀਮਿਤ ਮਾਤਰਾ ਵਿਚ ਹਾਸਲ ਹੋਣ ਦੇ ਕਾਰਨ ਹੌਲੀ-ਹੌਲੀ ਖ਼ਤਮ ਹੋ ਰਹੇ ਹਨ। ਇਸ ਤਰ੍ਹਾਂ ਵਸੋਂ ਦੇ ਵਾਧੇ ਦੇ ਕਾਰਨ ਕੁਦਰਤੀ ਸੋਮਿਆਂ ਵਿਚ ਨਾ-ਬਰਾਬਰਤਾ ਦੀ ਸਥਿਤੀ ਪੈਦਾ ਹੋਣ ‘ਤੇ ਵਾਤਾਵਰਣ ਵਿਕੂਤ ਹੋਣ ਦੀ ਸਥਿਤੀ ਪੈਦਾ ਹੋ ਗਈ ਹੈ।

ਗਰੀਬੀ ‘ ਤੇ ਪ੍ਰਭਾਵ (Impact on Poverty)-ਵਸੋਂ ਅਤੇ ਗਰੀਬੀ ਦਾ ਇਕ ਦੁਸਰੇ ਨਾਲ ਬਹੁਤ ਗਹਿਰਾ ਸੰਬੰਧ ਹੈ। ਵਿਸ਼ਵ ਦੀ ਤਿੰਨ-ਚੌਥਾਈ ਵਸੋਂ ਕਾਸਸ਼ੀਲ ਦੇਸ਼ਾਂ ਵਿਚ ਰਹਿੰਦੀ ਹੈ। ਇਹਨਾਂ ਦੇਸ਼ਾਂ ਵਿਚ ਬੇਰੋਜ਼ਗਾਰੀ ਇਕ ਵੱਡੀ ਸਮੱਸਿਆ ਹੈ ਜੋ ਗਰੀਬੀ ਨੂੰ ਵਜੋਂ ਅਤੇ ਵਾਤਾਵਰਣ ਜਨਮ ਦਿੰਦੀ ਹੈ। ਗਰੀਬੀ ਦੇ ਕਾਰਨ ਲੋਕਾਂ ਨੂੰ ਪੌਸ਼ਟਿਕ ਆਹਾਰ, ਘਰਾਂ ਅਤੇ ਕੱਪੜਿਆਂ ਦੀ ਕਮੀ ਰਹਿੰਦੀ ਹੈ। ਨਾਲ ਹੀ ਸਿੱਖਿਆ ਅਤੇ ਸਫ਼ਾਈ ਦੀ ਵੀ ਕਮੀ ਰਹਿੰਦੀ ਹੈ। ਇਹਨਾਂ ਸਭ ਕਾਰਨਾਂ ਨਾਲ ਉਤਪਾਦਕਤਾ ਘੱਟ ਹੋ ਜਾਂਦੀ ਹੈ। ਉਤਪਾਦਕਤਾ ਦੀ ਕਮੀ ਨਾਲ ਮੁੜ ਗਰੀਬੀ ਵਿਚ ਵਾਧਾ ਹੋ ਜਾਂਦਾ ਹੈ। ਆਰਥਿਕ ਸੰਸਾਧਨਾਂ ਦੀ ਇੱਕੋ ਜਿਹੀ ਵੰਡ ਨਾ ਹੋਣ ਅਤੇ ਆਬਾਦੀ ਵਧਣ ਨਾਲ ਸਮੱਸਿਆ ਹੋਰ ਵੀ ਭਿਆਨਕ ਹੋ ਜਾਂਦੀ ਹੈ ਕਿਉਂਕਿ ਵਸੋਂ ਵਾਧਾ ਮੁੱਢਲੀਆਂ ਲੋੜਾਂ ਜਿਵੇਂ ਘਰ, ਰੁਜ਼ਗਾਰ, ਚਿਕਿਤਸਾ ਸੁਵਿਧਾਵਾਂ ਆਦਿ ‘ਤੇ ਦਬਾਓ ਪਾਉਂਦੀ ਹੈ। ਇਸ ਨਾਲ ਗਰੀਬੀ ਵਿਚ ਵਾਧਾ ਹੁੰਦਾ ਹੈ।

ਕੱਚੇ ਮਾਲ ‘ਤੇ ਪ੍ਰਭਾਵ (Impact on Raw Materials)-ਆਬਾਦੀ ਵਿਚ ਵਾਧੇ ਦਾ ਸਿੱਧਾ ਅਸਰ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਦਯੋਗਾਂ ‘ਤੇ ਵੱਧ ਤੋਂ ਵੱਧ ਮਾਲ ਬਨਾਉਣ ਦਾ ਦਬਾਓ ਪਾਉਣ ਤੋਂ ਹੈ। ਉਦਯੋਗਾਂ ਵਿਚ ਉਤਪਾਦਨ ਲਈ ਕੱਚੇ ਮਾਲ ਦੀ ਲੋੜ ਹੁੰਦੀ ਹੈ।

ਕੱਚੇ ਮਾਲ ਦੇ ਦੋ ਮੁੱਖ ਸੋਮੇ (Two Major Sources of Raw Materials) -ਕੱਚੇ ਮਾਲ ਦੇ ਦੋ ਮੁੱਖ ਸੋਮੇ ਜੰਗਲ ਅਤੇ ਖਾਣਾਂ ਹਨ । ਖਾਣਾਂ ਤੋਂ ਸਾਨੂੰ ਕੋਲਾ, ਲੋਹਾ ਅਤੇ ਹੋਰ ਧਾਤੂ ਮਿਲਦੇ ਹਨ। ਪਰ ਆਬਾਦੀ ਵਧਣ ਨਾਲ ਜ਼ਿਆਦਾ ਉਤਪਾਦਨ ਲਈ ਖਾਣਾਂ ਖੋਦਣ ਕਿਰਿਆਵਾਂ ਖਣਨ) ਵਿਚ ਵਾਧਾ ਹੁੰਦਾ ਹੈ। ਜਿਸਦੇ ਨਤੀਜੇ ਵਜੋਂ ਕਿੰਨੀਆਂ ਖਾਣਾਂ ਖ਼ਤਮ ਹੋ ਜਾਂਦੀਆਂ ਹਨ ।

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

ਜੰਗਲਾਂ ਤੋਂ ਸਾਨੂੰ ਬਹੁਤ ਸਾਰੇ ਉਪਯੋਗੀ ਪਦਾਰਥ ਜਿਵੇਂ ਇਮਾਰਤੀ ਲੱਕੜੀ, ਰਬੜ, ਦਵਾਈਆਂ ਆਦਿ ਮਿਲਦੇ ਹਨ ਪਰ ਇਹਨਾਂ ਦੀ ਪੂਰਤੀ ਲਈ ਜੰਗਲਾਂ ਦੀ ਅੰਨ੍ਹੇਵਾਹ ਦੋਹਣ ਕੀਤਾ ਜਾਂਦਾ ਹੈ। | ਜੰਗਲਾਂ ਦੇ ਵਿਨਾਸ਼ ਦੇ ਬਹੁਤ ਸਾਰੇ ਬੁਰੇ ਨਤੀਜੇ ਹਨ। ਜੰਗਲਾਂ ਦੇ ਨਸ਼ਟ ਹੋਣ ਨਾਲ ਗਰੀਨ ਹਾਊਸ ਪ੍ਰਭਾਵ ਵੱਧ ਰਿਹਾ ਹੈ। ਜਿਸ ਨਾਲ ਵਿਸ਼ਵ-ਵਿਆਪੀ ਤਾਪਮਾਨ ਵਿਚ ਵਾਧਾ ਹੋਣ ਦੀ ਸਮੱਸਿਆ ਪੈਦਾ ਹੋ ਰਹੀ ਹੈ।

ਵਿਸ਼ਵ-ਵਿਆਪੀ ਤਾਪਮਾਨ ਵਿਚ ਵਾਧਾ (Global Warming) ਹੋਣ ਕਾਰਨ ਧਰੁਵਾਂ ‘ਤੇ ਜੰਮੀ ਬਰਫ਼ ਪਿਘਲ ਰਹੀ ਹੈ ਅਤੇ ਸਮੁੰਦਰ ਦੇ ਪਾਣੀ ਦਾ ਪੱਧਰ ਉੱਪਰ ਉੱਠ ਰਿਹਾ ਹੈ। | ਜਿਸ ਦੇ ਨਤੀਜੇ ਵਜੋਂ ਕਈ ਦੀਪਾਂ ਅਤੇ ਸਮੁੰਦਰ ਦੇ ਕੰਡੇ ਦੇ ਖੇਤਰਾਂ ਦੇ ਪਾਣੀ ਵਿਚ ਡੁੱਬਣ ਦੀ ਸੰਭਾਵਨਾ ਬਣੀ ਹੋਈ ਹੈ।

Leave a Comment