PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

Punjab State Board PSEB 11th Class Environmental Education Book Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ Textbook Exercise Questions and Answers.

PSEB Solutions for Class 11 Environmental Education Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

Environmental Education Guide for Class 11 PSEB ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਸ਼ਵੀਕਰਨ (Globalisation) ਤੋਂ ਕੀ ਭਾਵ ਹੈ ?
ਉੱਤਰ-
ਵਿਸ਼ਵੀਕਰਨ ਦਾ ਅਰਥ ਹੈ ਕਿ ਵੱਖ-ਵੱਖ ਦੇਸ਼ਾਂ ਦੇ ਆਰਥਿਕ-ਤੰਤਰਾਂ ਦਾ ਇਕ ਦੂਸਰੇ ਦੇ ਨਾਲ ਬਹੁਤ ਗਹਿਰਾਈ ਵਿਚ ਜੁੜਨਾ ਅਤੇ ਪੂੰਜੀ, ਵਸਤੂਆਂ, ਸੇਵਾਵਾਂ ਅਤੇ ਲੋਕਾਂ ਦਾ ਵਿਸ਼ਵ ਪੱਧਰ ਉੱਤੇ ਬਹੁਤ ਆਸਾਨੀ ਦੇ ਨਾਲ ਅਦਾਨ-ਪ੍ਰਦਾਨ ਅਤੇ ਆਵਾਜਾਈ ਦੀ ਖੁੱਲ੍ਹ ।

ਪ੍ਰਸ਼ਨ 2.
ਵਿਸ਼ਵੀਕਰਨ ਲਈ ਜੁੰਮੇਵਾਰ ਦੋ ਸੰਸਥਾਵਾਂ ਦੇ ਨਾਮ ਲਿਖੋ ।
ਉੱਤਰ-
ਵਿਸ਼ਵ ਬੈਂਕ (World Bank), ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund) ਅਤੇ ਵਿਸ਼ਵ ਵਪਾਰ ਸੰਗਠਨ (World Trade Organisation) ਵਿਸ਼ਵੀਕਰਨ ਦੇ ਲਈ ਜੁੰਮੇਵਾਰ ਸੰਗਠਨ ਹਨ ।

ਪ੍ਰਸ਼ਨ 3.
ਖਾਦਾਂ ਦੀ ਅਧਿਕ ਵਰਤੋਂ ਭੂਮੀਗਤ ਪਾਣੀ (Underground Water) ਨੂੰ ਕਿਵੇਂ ਪ੍ਰਦੂਸ਼ਿਤ ਕਰਦੀ ਹੈ ?
ਉੱਤਰ-
ਜ਼ਿਆਦਾ ਖਾਦਾਂ ਵਿਚਲੇ ਰਸਾਇਣ ਪਾਣੀ ਵਿਚ ਘੁਲ ਕੇ ਅਤੇ ਮਿੱਟੀ ਵਿਚੋਂ ਰਿਸ ਕੇ ਥੱਲੇ ਚਲੇ ਜਾਂਦੇ ਹਨ ਅਤੇ ਧਰਤੀ ਹੇਠਲੇ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦੇ ਹਨ ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਉਦਾਰੀਕਰਨ (Liberalisation) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਮੁਲ ਅਰਥਾਂ ਵਿੱਚ ਇਸ ਸ਼ਬਦ ਦਾ ਮਤਲਬ ਸਰਕਾਰ ਅਤੇ ਹੋਰ ਕਿਸੇ ਸ਼ਕਤੀ ਦੀਆਂ ਪਾਬੰਦੀਆਂ ਦੇ ਬਗੈਰ ਆਪਣੀ ਇੱਛਾ ਅਨੁਸਾਰ ਅਜ਼ਾਦ ਰਹਿਣਾ ਹੈ। ਉਦਾਰੀਕਰਨ ਦਾ ਮੁੱਖ ਮੰਤਵ ਅਧਿਕ ਨਿਯੰਤਰਨ ਵਾਲੀ ਵਿਵਸਥਾ ਨੂੰ ਘੱਟ ਕਰਨਾ ਹੈ। ਉਦਾਰੀਕਰਨ ਦੁਆਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਦਯੋਗ, ਵਪਾਰ ਅਤੇ ਖੇਤੀ ਦੀਆਂ ਸ਼ਰਤਾਂ ਵਿਚ ਢਿਲ ਦੇ ਕੇ ਅਧਿਕ ਸੁਤੰਤਰਤਾ ਦਿੱਤੀ ਗਈ ਹੈ।

ਪ੍ਰਸ਼ਨ 2.
ਵਿਸ਼ਵੀਕਰਨ (Globalisaiton) ਕਰਕੇ ਮਨੁੱਖੀ ਸ਼ਕਤੀ ਦਾ ਬਿਖਰਾਵਾ ਕਿਵੇਂ ਹੁੰਦਾ ਹੈ ?
ਉੱਤਰ-
ਵਿਸ਼ਵੀਕਰਨ ਤੋਂ ਸਮਾਜ ਦੀਆਂ ਆਰਥਿਕ ਸਥਿਤੀਆਂ ਵਧੀਆਂ ਹੋਈਆਂ ਹਨ ਪੰਤੁ ਮਨੁੱਖੀ ਸ਼ਕਤੀ ਦੇ ਬਿਖਰਾਵ ਦੇ ਹਾਲਾਤ ਵੀ ਪੈਦਾ ਹੋਏ ਹਨ। ਮਸ਼ੀਨੀਕਰਨ ਦੇ ਕਾਰਨ ਮਨੁੱਖ ਦੀ ਕੰਮ ਖੇਤਰ ਵਿਚ ਮੰਗ ਘੱਟ ਹੋ ਗਈ ਹੈ। ਜੋ ਕੰਮ ਪਹਿਲਾਂ ਮਨੁੱਖ ਕਰਦੇ ਸੀ ਉਹੀ ਕੰਮ ਹੁਣ ਮਸ਼ੀਨਾਂ ਦੁਆਰਾ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਬੈਂਕਾਂ ਵਿਚ ਇਕੋ ਕੰਪਿਊਟਰ ਹਿਸਾਬਕਿਤਾਬ ਦਾ ਸਾਰਾ ਕੰਮ ਕਰ ਸਕਦਾ ਹੈ ਜਿਸ ਦੇ ਨਾਲ ਬੈਂਕ ਵਿਚ ਕਰਮਚਾਰੀਆਂ ਦੀ ਸੰਖਿਆ ਵਿਚ ਕਟੌਤੀ ਦੀ ਲੋੜ ਪੈਦਾ ਹੋ ਗਈ ਹੈ, ਇਸ ਤਰ੍ਹਾਂ ਬੇਰੁਜ਼ਗਾਰੀ ਵਧ ਰਹੀ ਹੈ |ਬੇਰੁਜ਼ਗਾਰੀ ਦੇ ਕਾਰਨ ਮਨੁੱਖੀ ਸ਼ਕਤੀ ਵਿਚ ਬਿਖਰਾਵ ਪੈਦਾ ਹੋ ਗਿਆ ਹੈ। ਨੌਕਰੀ ਦੀ ਭਾਲ ਵਿਚ ਲੋਕ ਇਕ ਦੇਸ਼ ਤੋਂ ਦੂਸਰੇ ਦੇਸ਼ ਤਕ ਜਾ ਰਹੇ ਹਨ ਜਿਸ ਦੇ ਕਾਰਨ ਮਨੁੱਖੀ ਸ਼ਕਤੀ ਬੇਕਾਰ ਹੋ ਰਹੀ ਹੈ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

ਪ੍ਰਸ਼ਨ 3.
ਛੋਟੇ ਕਿਸਾਨਾਂ (Marginal Farmers) ਨੂੰ ਵਿਸ਼ਵੀਕਰਨ ਦੇ ਸ਼ਿਕਾਰ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਵਿਸ਼ਵੀਕਰਨ ਵੱਡੇ ਕਿਸਾਨਾਂ ਦੇ ਲਈ ਆਰਥਿਕ ਲਾਭ ਲਿਆਉਂਦਾ ਹੈ ਪਰੰਤੂ ਛੋਟੇ ਕਿਸਾਨ (ਜਿਹਨਾਂ ਕੋਲ ਥੋੜ੍ਹੀ ਮਾਤਰਾ ਵਿੱਚ ਜ਼ਮੀਨ ਹੈ ਜਾਂ ਜਿਹਨਾਂ ਦੀ ਜ਼ਮੀਨ ਦੀ ਉਤਪਾਦਕਤਾ ਘੱਟ ਹੈ। ਵਿਸ਼ਵੀਕਰਨ ਦੇ ਕਾਰਨ ਦੁਖੀ ਹਨ। ਛੋਟੇ ਕਿਸਾਨਾਂ ਦੇ ਕੋਲ ਵਿੱਤੀ ਘਾਟਾਂ ਦੇ ਕਾਰਨ ਵਿਸ਼ਵੀਕਰਨ ਨਾਲ ਹੋੜ ਲੈਣ ਦੀ ਸੁਵਿਧਾ ਨਹੀਂ ਹੁੰਦੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਭਾਰਤ ਦੁਆਰਾ 1991 ਵਿਚ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ (Economic Reforms) ਦਾ ਵੇਰਵਾ ਦਿਓ।
ਉੱਤਰ-
ਭਾਰਤ ਵਿਚ 1991 ਵਿਚ ਉਦਾਰੀਕਰਨ ਅਤੇ ਆਰਥਿਕ ਸੁਧਾਰਾਂ ਨੂੰ ਲਾਗੂ ਕੀਤਾ ਗਿਆ। ਭਾਰਤ ਨੇ ਕੁੱਝ ਨਵੀਆਂ ਨੀਤੀਆਂ ਦੇ ਨਾਲ ਆਰਥਿਕ ਸੁਧਾਰ ਅਤੇ ਉਦਾਰੀਕਰਨ ਦੇ ਲਈ ਹੇਠ ਲਿਖੇ ਕਦਮ ਚੁੱਕੇ ਹਨ

  1. ਵਿਦੇਸ਼ੀ ਨਿਵੇਸ਼ ‘ਤੇ ਪ੍ਰਤਿਬੰਧ ਲਗਾ ਦਿੱਤਾ ਹੈ ਅਤੇ ਉਦਯੋਗਿਕ ਲਾਇਸੈਂਸ ਪ੍ਰਣਾਲੀ ਵਿਚ ਸੁਧਾਰ ਕੀਤਾ ਹੈ।
  2. M.R.T.P. Act (Monopolies and Restrictive Trade Practices Act) ਅਤੇ F.E.R.A. (Foreign Exchange Regulation Act) ਦੇ ਅਧੀਨ ਕੰਪਨੀਆਂ ਨੂੰ ਭਾਰੀ ਛੋਟ ਦਿੱਤੀ ਗਈ ਹੈ।
  3. ਬਹੁ-ਰਾਸ਼ਟਰੀ ਕੰਪਨੀਆਂ ਨੂੰ ਅਚੱਲ ਸੰਪੱਤੀ ਖਰੀਦਣ ਦੀ ਛੂਟ ਦਿੱਤੀ ਗਈ ਹੈ।
  4. ਵਿੱਤ ਸੰਪੱਤੀਆਂ ‘ਤੇ ਜਾਇਦਾਦ ਟੈਕਸ (ਕਰ) ਨੂੰ ਰੱਦ ਕਰ ਦਿੱਤਾ ਗਿਆ ਹੈ।
  5. ਵਪਾਰ ਲਈ ਅਯਾਤ ਲਾਇਸੈਂਸ ‘ਤੇ ਕਾਨੂੰਨ ਦੀ ਮਨਜ਼ੂਰੀ ਸਮਾਪਤ ਕਰ ਦਿੱਤੀ ਹੈ।
  6. ਵਿਦੇਸ਼ੀਆਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਅਤੇ ਉਹਨਾਂ ਦੁਆਰਾ ਕੀਤੀ ਕਮਾਈ ਦਾ ਭੁਗਤਾਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।

ਪ੍ਰਸ਼ਨ 2.
ਵਿਸ਼ਵੀਕਰਨ (Globalisation) ਦੇ ਸਮਾਜਿਕ ਇਕਸੁਰਤਾ (Social Harmony) ਉੱਪਰ ਪ੍ਰਭਾਵਾਂ ਸੰਬੰਧੀ ਇਕ ਨੋਟ ਲਿਖੋ।
ਉੱਤਰ-
ਵਿਸ਼ਵੀਕਰਨ ਦੇ ਕਾਰਨ ਵਿਸ਼ਵੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ ਹੈ। ਵਿਸ਼ਵੀਕਰਨ ਦੇ ਫਲਸਰੂਪ ਭਾਰਤ ਅਤੇ ਵਿਦੇਸ਼ਾਂ ਵਿਚ ਵਿਦਿਆਰਥੀਆਂ ਦਾ ਅਦਾਨ-ਪ੍ਰਦਾਨ ਹੋਇਆ ਹੈ। ਵਿਕਸਿਤ ਦੇਸ਼ਾਂ ਤੋਂ ਅਨੇਕਾਂ ਵਿਦਿਆਰਥੀ ਸਿੱਖਿਆ ਲਈ ਭਾਰਤ ਆ ਰਹੇ ਹਨ । ਇਸੇ ਪ੍ਰਕਾਰ ਭਾਰਤ ਤੋਂ ਵੀ ਬਹੁਤ ਸਾਰੇ ਵਿਦਿਆਰਥੀ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਇਸ ਤਰਾਂ ਸੱਭਿਆਚਾਰਿਕ ਅਦਾਨ-ਪ੍ਰਦਾਨ ਦੇ ਨਾਲ ਸਮਾਜ ਦੀਆਂ ਕਈ ਕਦਰਾਂ-ਕੀਮਤਾਂ ਵਿਕਸਿਤ ਹੋ ਰਹੀਆਂ ਹਨ। ਇਕ ਦੂਜੇ ਦੇਸ਼ਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਵਿਕਸਿਤ ਹੋ ਰਹੀ ਹੈ। ਵਸੁਦੇਵ ਕੁੱਟਮਬਕਮ ਦਾ ਉਦੇਸ਼ ਪੂਰਾ ਹੋ ਰਿਹਾ ਹੈ।

ਬਹੁਰਾਸ਼ਟਰੀ ਕੰਪਨੀਆਂ ਨੇ ਭਿੰਨ-ਭਿੰਨ ਦੇਸ਼ਾਂ ਵਿਚ ਆਪਣੀਆਂ ਇਕਾਈਆਂ ਸਥਾਪਤ ਕਰ ਕੇ ਪੜੇਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਹਨ। ਇਸ ਦੇ ਨਾਲ ਵਾਤਾਵਰਣ ਸੁਰੱਖਿਅਣ ਇਕ ਵੈਸ਼ਵਿਕ ਮੁੱਦਾ ਬਣ ਗਿਆ ਹੈ ਜਿਸ ਦੇ ਕਾਰਨ ਇਸ ਕੰਮ ਵਿਚ ਤੇਜ਼ੀ ਆਈ ਹੈ। ਵਿਸ਼ਵੀਕਰਨ ਨੇ ਸਮਾਜਿਕ ਸਦਭਾਵਨਾ ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ ਪਰੰਤੂ ਇਸ ਦੇ ਕੁੱਝ ਨਕਾਰਾਤਮਕ ਪਹਿਲੂ ਵੀ ਹਨ। ਵਿਸ਼ਵੀਕਰਨ ਦੁਆਰਾ ਪ੍ਰਿੰਟ ਮੀਡੀਆ ਅਤੇ ਟੈਲੀਵਿਜ਼ਨ ਦੇ ਖੇਤਰ ਵਿਚ ਬਹੁਤ ਪ੍ਰਤੀ ਆਈ ਹੈ ਜਿਸ ਨਾਲ ਇਸ ਤੋਂ ਪ੍ਰਾਪਤ ਜਾਣਕਾਰੀ ਚਰਿੱਤਰ ਨਿਰਮਾਣ ਵਿਚ ਕਮੀ ਲਿਆ ਰਹੀ ਹੈ। ਖਾਣ-ਪੀਣ ਦੀਆਂ ਆਦਤਾਂ ਵਿਚ ਆਇਆ ਬਦਲਾਉ ਸਿਹਤ ਲਈ ਹਾਨੀਕਾਰਕ ਸਿੱਧ ਹੋ ਰਿਹਾ ਹੈ। ਸਮਾਜਿਕ ਕਦਰਾਂ-ਕੀਮਤਾਂ ਦਾ ਪਤਨ ਹੋ ਰਿਹਾ ਹੈ ਅਤੇ ਸੰਯੁਕਤ ਪਰਿਵਾਰ ਪ੍ਰਣਾਲੀ ਦਾ ਅੰਤ ਹੋ ਚੁੱਕਾ ਹੈ। ਇਸ ਤਰ੍ਹਾਂ ਵਿਸ਼ਵੀਕਰਨ ਨਾਲ ਸਮਾਜਿਕ ਸਦਭਾਵਨਾ ਦੇ ਪ੍ਰਤੀ ਕੁੱਝ ਚੰਗੀਆਂ ਅਤੇ ਕੁੱਝ ਬੁਰਾਈਆਂ ਵੀ ਹਨ ।

ਪ੍ਰਸ਼ਨ 3.
ਕੀਟਨਾਸ਼ਕ (Pesticides) ਮਨੁੱਖੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਆਧੁਨਿਕ ਖੇਤੀ ਪ੍ਰਣਾਲੀ ਵਿਚ ਫ਼ਸਲਾਂ ਅਤੇ ਖਾਣ ਵਾਲੀਆਂ ਸਬਜ਼ੀਆਂ ਆਦਿ ਨੂੰ ਕੀੜਿਆਂ ਤੋਂ ਬਚਾਉਣ ਲਈ ਕੀਟਨਾਸ਼ਕ (Pesticides) ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਰਸਾਇਣ ਜ਼ਹਿਰੀਲੇ ਅਤੇ ਜੀਵ ਅਵਿਘਟਨਸ਼ੀਲ ਹੁੰਦੇ ਹਨ । | W.H.0. ਦੇ ਇਕ ਸਰਵੇਖਣ ਦੇ ਆਧਾਰ ‘ਤੇ ਵਿਕਾਸਸ਼ੀਲ ਦੇਸ਼ਾਂ ਵਿਚ ਹਰੇਕ ਸਾਲ 50,000 ਲੋਕ ਇਨ੍ਹਾਂ ਦੇ ਜ਼ਹਿਰੀਲੇ ਪ੍ਰਭਾਵ ਵਿਚ ਆਉਂਦੇ ਹਨ ਅਤੇ ਲਗਭਗ 5000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਡੀ. ਡੀ. ਟੀ., ਬੀ. ਐੱਚ. ਸੀ., ਅਲੈਡਰਿਨ, ਕਲੋਰੋਡਿਨ ਆਦਿ ਕੁੱਝ ਜ਼ਹਿਰੀਲੇ ਕੀਟਨਾਸ਼ਕ ਹਨ। ਇਹ ਘੁਲਣਸ਼ੀਲ ਕੀਟਨਾਸ਼ਕ ਭੋਜਨ ਪਦਾਰਥਾਂ ਵਿਚ ਜਮਾਂ ਹੋ ਕੇ ਇਨ੍ਹਾਂ ਕੀਟਨਾਸ਼ਕ ਯੁਕਤ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਮਨੁੱਖ ਦੀ ਸਿਹਤ ‘ਤੇ ਪ੍ਰਭਾਵ ਪੈਂਦਾ ਹੈ। ਦੂਸ਼ਿਤ ਭੋਜਨ ਨਾਲ ਮਨੁੱਖ ਦੇ ਸਰੀਰ ਵਿਚ ਕੀਟਨਾਸ਼ਕਾਂ ਦਵਾਈਆਂ ਪ੍ਰਦੂਸ਼ਣ ਫੈਲਦਾ ਹੈ । ਸਰਵੇਖਣ ਤੋਂ ਪਤਾ ਲੱਗਾ ਹੈ ਕਿ ਭਾਰਤ ਵਿਚ ਦੁੱਧ D.D.T. ਅਤੇ B.H.C. ਤੋਂ ਪ੍ਰਦੂਸ਼ਣ ਫੈਲਣਾ ਹੈ।

ਕਣਕ ਦੇ ਨਮੂਨਿਆਂ ਵਿਚ ਭਾਰੀ ਗਿਣਤੀ ਵਿਚ ਜ਼ਹਿਰੀਲੇ ਕੀਟਨਾਸ਼ਕਾਂ ਦੇ ਕਣ ਮਿਲੇ ਹਨ। ਇਹਨਾਂ ਦੇ ਕਾਰਨ ਮਨੁੱਖ ਨੂੰ ਬਦਹਜ਼ਮੀ, ਨਾੜਾਂ ਸੰਬੰਧੀ ਬਿਮਾਰੀਆਂ, ਕੈਂਸਰ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ। ਕੈਡਮੀਅਮ ਯੁਕਤ ਚਾਵਲ ਦੇ ਪ੍ਰਯੋਗ ਤੋਂ ਹੱਡੀਆਂ ਦਾ ਬੇਰੀ-ਬੇਰੀ ਰੋਗ ਹੋ ਜਾਂਦਾ ਹੈ। ਨਾਈਟ੍ਰੇਟ ਯੁਕਤ ਪਾਣੀ ਪੀਣ ਨਾਲ ਗੁਰਦੇ ਸੰਬੰਧੀ ਰੋਗ ਹੋ ਜਾਂਦੇ ਹਨ। ਸੀਸੇ ਯੁਕਤ ਪਾਣੀ ਦੇ ਪ੍ਰਯੋਗ ਨਾਲ ਦਿਮਾਗੀ ਕਮਜ਼ੋਰੀ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ। ਸੀਲੀਅਮ ਦੇ ਪ੍ਰਯੋਗ ਨਾਲ ਮਨੁੱਖ ਦੀ ਵੱਧਣ-ਫੁਲਣ ਦੀ ਸ਼ਕਤੀ ਰੁਕ ਜਾਂਦੀ ਹੈ ।

ਪ੍ਰਸ਼ਨ 4.
ਵਿਸ਼ਵੀਕਰਨ (Globlalisation) ਦੇ ਖੇਤੀਬਾੜੀ ਉੱਪਰ ਬੁਰੇ ਪ੍ਰਭਾਵ ਕਿਹੜੇਕਿਹੜੇ ਹਨ ?
ਉੱਤਰ-
ਵਿਸ਼ਵੀਕਰਨ ਦੇ ਖੇਤੀਬਾੜੀ ’ਤੇ ਬੁਰੇ ਪ੍ਰਭਾਵ ਹੇਠ ਲਿਖੇ ਹਨ-

  1. ਵਿਸ਼ਵੀਕਰਨ ਦੇ ਕਾਰਨ ਛੋਟੇ ਕਿਸਾਨ ਦੁਖੀ ਹਨ, ਕਿਉਂਕਿ ਗਰੀਬੀ ਦੇ ਕਾਰਨ ਉਹਨਾਂ ਨੂੰ ਪੈਸੇ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਹ ਵਿਸ਼ਵੀਕਰਨ ਤੋਂ ਫ਼ਾਇਦਾ ਲੈਣ ਅਤੇ ਸੁਵਿਧਾਵਾਂ ਜੁਟਾ ਪਾਉਣ ਵਿਚ ਅਸਮਰਥ ਹੁੰਦੇ ਹਨ।
  2. ਆਧੁਨਿਕ ਖੇਤੀ ਦੇ ਕਾਰਨ ਰਸਾਇਣਕ ਵਸਤੂਆਂ ਦੇ ਉਪਯੋਗ ਵਿਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੇ ਪ੍ਰਯੋਗ ਨਾਲ ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਹੁੰਦੀ ਜਾ ਰਹੀ ਹੈ।
  3. ਰਸਾਇਣਿਕ ਤੱਤ ਧਰਤੀ ਦੁਆਰਾ ਸੋਖ ਲਏ ਜਾਂਦੇ ਹਨ ਜਿਸ ਨਾਲ ਭੂਮੀ ਹੇਠਲਾ ਪਾਣੀ ਵੀ ਗੰਦਾ ਹੋ ਜਾਂਦਾ ਹੈ ।
  4. ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਖੇਤੀ ਵਿਚ ਪ੍ਰਯੋਗ ਨਾਲ ਕਈ ਸਮੱਸਿਆਵਾਂ ਆਉਂਦੀਆਂ ਹਨ। ਕੀਟਨਾਸ਼ਕਾਂ ਦੀ ਮਾਤਰਾ ਖਾਣ ਵਾਲੇ ਪਦਾਰਥਾਂ ਵਿਚ ਵੱਧਦੀ ਜਾਂਦੀ ਹੈ ਅਤੇ ਵਿਸ਼ੈਲੇ ਪਦਾਰਥ ਖਾਣ ਵਾਲੀਆਂ ਵਸਤਾਂ ਦੁਆਰਾ ਮਨੁੱਖ ਦੇ ਸਰੀਰ ਅੰਦਰ ਚਲੇ ਜਾਂਦੇ ਹਨ ਜਿਸ ਨਾਲ ਬਦਹਜ਼ਮੀ, ਕੈਂਸਰ, ਨਾੜਾਂ ਦੇ ਰੋਗ, ਖੂਨ ਦੀ ਕਮੀ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

(ਸ) ਵੱਡ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਸ਼ਵੀਕਰਨ (Globalisation) ਦੇ ਚੰਗੇ ਅਤੇ ਬੁਰੇ ਪ੍ਰਭਾਵ ਕੀ ਹਨ ?
ਉੱਤਰ-
ਵਿਸ਼ਵੀਕਰਨ ਦਾ ਅਰਥ ਹੈ ਕਿ ਵੱਖ-ਵੱਖ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਦਾ ਇਕ ਦੂਸਰੇ ਨਾਲ ਅਧਿਕ ਗਹਿਰਾਈ ਨਾਲ ਜੁੜਨਾ ਅਤੇ ਪੂੰਜੀ, ਵਸਤੂਆਂ, ਸੇਵਾਵਾਂ ਅਤੇ ਵਿਅਕਤੀਆਂ ਦਾ ਵਿਸ਼ਵੀ ਪੱਧਰ ਤੇ ਆਸਾਨੀ ਨਾਲ ਅਦਾਨ-ਪ੍ਰਦਾਨ। ਅੱਜ ਦਾ ਸੰਸਾਰ ਆਧੁਨਿਕ ਸੰਚਾਰ ਅਤੇ ਤਕਨਾਲੋਜੀ ਕਰਕੇ ਇਕ ਦੂਜੇ ਨਾਲ ਜੁੜਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਬਜ਼ਾਰ ਕਾਇਮ ਹੋ ਰਹੇ ਹਨ ਜਿਸ ਵਿਚ ਚੀਜ਼ਾਂ ਦਾ ਉਤਪਾਦਨ ਅਤੇ ਬਜ਼ਾਰ ਸੰਬੰਧੀ ਸੂਚਨਾਵਾਂ ਛੇਤੀ ਹੀ ਪ੍ਰਾਪਤ ਹੋ ਸਕਦੀਆਂ ਹਨ। ਵਿਸ਼ਵੀਕਰਨ ਲਈ ਵਿਸ਼ਵ ਬੈਂਕ, ਅੰਤਰ ਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਗਠਨ ਉਤਰਦਾਈ ਹੈ। ਇਹਨਾਂ ਦੀਆਂ ਕੋਸ਼ਿਸ਼ਾਂ ਦੇ ਫਲਸਰੂਪ ਅੰਤਰਰਾਸ਼ਟਰੀ ਸਮਾਜ ਦਾ ਨਿਰਮਾਣ ਹੋਇਆ ਹੈ। ਵਿਸ਼ਵੀਕਰਨ ਦੇ ਚੰਗੇ ਅਤੇ ਬੁਰੇ ਪ੍ਰਭਾਵ ਹੇਠ ਲਿਖੇ ਹਨ ਵਿਸ਼ਵੀਕਰਨ ਦੇ ਚੰਗੇ ਪ੍ਰਭਾਵ (Positive Effects of Globalisation) -ਵਿਸ਼ਵੀਕਰਨ ਦੇ ਚੰਗੇ ਪ੍ਰਭਾਵ ਅੱਗੇ ਹਨ

  • ਵਿਸ਼ਵੀਕਰਨ ਆਰਥਿਕ ਸੰਪੰਨਤਾ ਦੇ ਲਈ ਉੱਤਰਦਾਈ ਹੈ ਕਿਉਂਕਿ ਇਸਨੇ ਅੰਤਰਰਾਸ਼ਟਰੀ ਬਜ਼ਾਰ ਵਿਚ ਚੀਜ਼ਾਂ ਦੀ ਖਰੀਦੋ-ਫਰੋਖਤ ਦੀ ਮੁਸ਼ਕਿਲ ਨੂੰ ਹੱਲ ਕਰ ਦਿੱਤਾ ਹੈ।
  • ਕੰਮਕਾਜੀ ਲੋਕਾਂ ਲਈ ਵਿਸ਼ਵੀਕਰਨ ਇਕ ਵਰਦਾਨ ਸਿੱਧ ਹੋਇਆ ਹੈ। ਇਸਦੇ ਫਲਸਰੂਪ ਵਪਾਰੀ ਲੋਕਾਂ ਨੂੰ ਵੱਧ ਬਜ਼ਾਰ ਵਿਕਲਪ ਅਤੇ ਲਾਭ ਲਈ ਚੰਗੇ ਮੌਕੇ ਪ੍ਰਾਪਤ ਹੋਏ ਹਨ।
  • ਅਰਥ ਮੁਕਤ ਬਜ਼ਾਰ ਦੀ ਸਥਾਪਨਾ ਵਿਸ਼ਵੀਕਰਨ ਦਾ ਹੀ ਨਤੀਜਾ ਹੈ। ਇਸ ਨਾਲ ਕੰਪਨੀਆਂ ਅਤੇ ਲੋਕਾਂ ਦੇ ਵਿਚਕਾਰ ਸਿੱਧੇ ਸੰਪਰਕ ਪੈਦਾ ਹੋਏ ਹਨ।
  • ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿਚ ਉਦਯੋਗਿਕ ਵਸਤੂਆਂ ਦੀ ਖਰੀਦ-ਦਾਰੀ ਵਿਚ ਕਾਫੀ ਤੇਜ਼ੀ ਆਈ ਹੈ।
  • ਦੇਸ਼ਾਂ ਦੀ ਨਿਰਯਾਤ ਕਰਨ ਦੀ ਸ਼ਕਤੀ ਵਧਣ ਨਾਲ ਉਹਨਾਂ ਦੀ ਰਾਸ਼ਟਰੀ ਆਮਦਨੀ ਵਿਚ ਵਾਧਾ ਹੋਇਆ ਹੈ ।

ਵਿਸ਼ਵੀਕਰਨ ਦੇ ਬੁਰੇ ਪ੍ਰਭਾਵ (Negative Effects of Globalisation-ਵਿਸ਼ਵੀਕਰਨ ਦੇ ਬੁਰੇ ਪ੍ਰਭਾਵ ਹੇਠ ਲਿਖੇ ਹਨ –

  1. ਵਿਸ਼ਵੀਕਰਨ ਦੇ ਕਾਰਨ ਕੁੱਝ ਲੋਕਾਂ ਦੇ ਰਹਿਣ-ਸਹਿਣ ਦਾ ਢੰਗ ਚੰਗਾ ਹੋ ਗਿਆ ਹੈ ਪਰ ਗਰੀਬ ਲੋਕਾਂ ਦੀ ਆਰਥਿਕ ਹਾਲਤ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਇਸ ਦੇ ਕਾਰਨ ਆਰਥਿਕ ਅਸਮਾਨਤਾਵਾਂ ਪੈਦਾ ਹੋ ਗਈਆਂ ਹਨ।
  2. ਵਪਾਰ ਦੀ ਦੁਨੀਆਂ ਵਿਚ ਵੱਧ ਰਹੀਆਂ ਮੁਸ਼ਕਿਲਾਂ ਅਤੇ ਅੱਗੇ ਲੰਘਣ ਦੀ ਹੋੜ ਵਿਸ਼ਵੀਕਰਨ ਦੀ ਦੇਣ ਹੈ।
  3. ਅਨੇਕਾਂ ਘਰੇਲੂ ਚੰਗੀਆਂ ਕੰਪਨੀਆਂ ਯੋਗ ਵਿਅਕਤੀਆਂ ਅਤੇ ਪੂੰਜੀ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਅੰਤਰਰਾਸ਼ਟਰੀ ਮੁਕਾਬਲੇ ਦੀ ਹੋੜ ਵਿਚ ਬਣੇ ਰਹਿਣ ਲਈ ਅਸਮਰੱਥ ਹਨ।
  4. ਕਈ ਤਰ੍ਹਾਂ ਦੀਆਂ ਬਿਮਾਰੀਆਂ, ਨਸ਼ੀਲੇ ਪਦਾਰਥਾਂ ਦਾ ਵਪਾਰ, ਅਪਰਾਧ, ਅਤੰਕਵਾਦ ਅਤੇ ਅਨਿਯੰਤਰਿਤ ਪ੍ਰਸ਼ਾਸਨ ਵਿਸ਼ਵੀਕਰਨ ਦੀ ਹੀ ਦੇਣ ਹਨ।
  5. ਪੁਰਾਣੀ ਤਕਨੀਕ ਉਤੇ ਆਧਾਰਿਤ ਉਦਯੋਗ ਬੰਦ ਹੋ ਰਹੇ ਹਨ ਜਿਸ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ।
  6. ਉਦਯੋਗ ਅਤੇ ਬਜ਼ਾਰ ਦੇ ਵੱਧਣ ਨਾਲ ਵਿਸ਼ਵੀਕਰਨ ਕਰਕੇ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।
  7. ਵਿਸ਼ਵੀਕਰਨ ਨਾਲ ਵਾਤਾਵਰਣ ਸੰਬੰਧੀ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

ਪ੍ਰਸ਼ਨ 2.
ਵਿਸ਼ਵੀਕਰਨ (Globalisation) ਅਤੇ ਉਦਾਰੀਕਰਨ (Liberalisation) ਦੇ ਉਦਯੋਗਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਲਿਖੋ।
ਉੱਤਰ-
ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਕਾਰਨ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਉਦਯੋਗਾਂ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ ਹੈ। ਦੇਸ਼ਾਂ ਵਿਚ ਉਦਯੋਗਿਕ ਵਸਤੂਆਂ ਦੇ ਅਦਾਨ-ਪ੍ਰਦਾਨ ਵਿਚ ਕਾਫ਼ੀ ਤੇਜ਼ੀ ਆਈ ਹੈ। ਵੱਖ-ਵੱਖ ਥਾਂਵਾਂ ਉੱਤੇ ਵੱਡੇ-ਵੱਡੇ ਉਦਯੋਗ ਹੋਂਦ ਵਿਚ ਆਏ ਹਨ। ਇਹ ਉਦਯੋਗ ਆਰਥਿਕ ਰੂਪ ਅਤੇ ਵਿਵਹਾਰਿਕ ਉਤਪਾਦਕ ਦੇ ਕਾਬਿਲ ਹਨ। ਉਦਯੋਗਾਂ ਦੇ ਵਿਕਾਸ ਨਾਲ ਰੋਜ਼ਗਾਰ ਦੇ ਮੌਕਿਆਂ ਵਿਚ ਵੀ ਵਾਧਾ ਹੋਇਆ ਹੈ ਜਿਸ ਨਾਲ ਬੇਰੁਜ਼ਗਾਰੀ ਘਟੀ ਹੈ।

ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਪਿਛੜੇ ਇਲਾਕਿਆਂ ਦਾ ਵਿਕਾਸ ਹੋਇਆ ਹੈ ਅਤੇ ਲੋਕਾਂ ਦੇ ਰਹਿਣ ਦਾ ਪੱਧਰ ਉੱਚਾ ਹੋਇਆ ਹੈ। ਵਿਸ਼ਵੀਕਰਨ ਦਾ ਹੀ ਨਤੀਜ਼ਾ ਹੈ ਕਿ ਵਿਕਾਸਸ਼ੀਲ ਦੇਸ਼ ਅੰਤਰਰਾਸ਼ਟਰੀ ਬਜ਼ਾਰ ਵਿਚ ਟਿਕੇ ਹੋਏ ਹਨ। ਨਵੇਂ ਪ੍ਰਯੋਗਾਂ ਅਤੇ ਸੂਚਨਾ ਦਾ ਅਦਾਨ ਪ੍ਰਦਾਨ ਇਸ ਦੇ ਵਿਕਾਸ ਲਈ ਉੱਤਰਦਾਈ ਹੈ।

ਉਦਯੋਗਾਂ ਨਾਲ ਸੰਬੰਧਿਤ ਹੋਰ ਕੰਮਕਾਰ ਜਿਸ ਤਰ੍ਹਾਂ-ਆਵਾਜਾਈ, ਦੂਰ ਸੰਚਾਰ ਦੇ ਸਾਧਨ, ਪੱਛੜੇ ਇਲਾਕਿਆਂ ਵਿਚ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ| ਤੇਜ਼ੀ ਨਾਲ ਵਿਕਸਿਤ ਹੋ ਰਹੀ ਉਦਯੋਗਿਕ ਨੀਤੀ ਉਤਪਾਦਨ ਲਾਗਤ ਨੂੰ ਘੱਟ ਕਰਕੇ ਅਤੇ ਵੱਧ ਪੈਦਾਵਾਰ ਕਰਨ ਵਿਚ ਮੁਹਾਰਤ ਹਾਸਿਲ ਕਰਾ ਰਹੀ ਹੈ ।
ਖੇਤੀ ਉੱਤੇ ਆਧਾਰਿਤ ਉਦਯੋਗਿਕ ਇਕਾਈਆਂ ਦੀ ਸਥਾਪਨਾ ਪਿੰਡਾਂ ਦੇ ਨੇੜੇ ਕੀਤੀ ਜਾਂਦੀ ਹੈ। ਜਿਸ ਨਾਲ ਖੇਤੀ ਸੰਬੰਧੀ ਮਾਲ ਦਾ ਉੱਥੋਂ ਦੇ ਲੋਕਾਂ ਨੂੰ ਸਹੀ ਮੁੱਲ ਮਿਲਦਾ ਹੈ।

ਇਸ ਤਰ੍ਹਾਂ ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਉਦਯੋਗਿਕ ਨੀਤੀਆਂ ਵਿਚ ਸੁਧਾਰ ਹੋਇਆ ਹੈ। ਇਹਨਾਂ ਨੀਤੀਆਂ ਦਾ ਲਾਭ ਪ੍ਰਾਪਤ ਕਰਨ ਲਈ ਵਿਦੇਸ਼ੀ ਵਪਾਰੀ ਬਹੁਤ ਜ਼ਿਆਦਾ ਧਨ ਭਾਰਤੀ ਬਜ਼ਾਰ ਵਿਚ ਲਗਾ ਰਹੇ ਹਨ। ਪਰੰਤੂ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਨਾਲ ਹੋ ਰਹੇ ਉਦਯੋਗਿਕ ਵਿਕਾਸ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਸੰਸਾਰੀ ਪੱਧਰ ‘ਤੇ ਬਹੁਤ ਸਾਰੀਆਂ ਵਾਤਾਵਰਣ ਸਮੱਸਿਆਵਾਂ ਜਿਵੇਂ ਪ੍ਰਦੂਸ਼ਣ ਅਤੇ ਕਾਰਖਾਨਿਆਂ ਦੀ ਰਹਿੰਦ-ਖੂੰਹਦ, ਓਜ਼ੋਨ ਪਰਤ ਦਾ ਘੱਟ ਹੋਣਾ ਅਤੇ ਜੀਵ ਵਿਭਿੰਨਤਾ ਵਿਚ . ਕਮੀ ਹੋ ਰਹੀ ਹੈ।

ਇਸ ਦਾ ਵੱਡਾ ਕਾਰਨ ਉਦਯੋਗਿਕ ਵਿਕਾਸ ਹੀ ਹੈ। ਛੋਟੇ ਉਦਯੋਗ ਵਿਕਾਸ ਅਤੇ ਅਸਮਾਨ ਵਿਕਾਸ ਦਰ ਦੇ ਕਾਰਣ ਬੰਦ ਹੋ ਰਹੇ ਹਨ ਇਸ ਤਰ੍ਹਾਂ ਛੋਟੇ ਉਦਯੋਗਾਂ ਨਾਲ, ਜੁੜੇ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵੀਕਰਨ ਅਤੇ ਉਦਾਰੀਕਰਨ ਦਾ ਬਹੁਤਾ ਲਾਭ ਵਿਕਾਸਸ਼ੀਲ ਦੇਸ਼ਾਂ ਨੂੰ ਹੀ ਹੋ ਰਿਹਾ ਹੈ। ਸਿੱਟਾ ਇਹ ਕਹਿ ਰਿਹਾ ਹੈ ਕਿ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਕਾਰਨ ਉਦਯੋਗਿਕ ਵਿਕਾਸ ਦੇ ਨਾਲ-ਨਾਲ ਵਾਤਾਵਰਣ ਦਾ ਪਤਨ ਵੀ ਹੋ ਰਿਹਾ ਹੈ ।

ਪਸ਼ਨ 3.
ਵਿਸ਼ਵੀਕਰਨ ਅਤੇ ਉਦਾਰੀਕਰਨ (Globalisation and Liberalisation ਦੇ ਖੇਤੀਬਾੜੀ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰੋ ।
ਉੱਤਰ-
ਖੇਤੀ ਦੇ ਵਿਕਾਸ ਲਈ ਵਿਸ਼ਵੀਕਰਨ ਅਤੇ ਉਦਾਰੀਕਰਨ ਨੇ ਆਧੁਨਿਕ ਪ੍ਰਯੋਗ ਹੋਂਦ ਵਿਚ ਲਿਆਂਦੇ ਹਨ ਜਿਨ੍ਹਾਂ ਦਾ ਨਤੀਜਾ ਹਰੀ-ਕ੍ਰਾਂਤੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਖੇਤੀ ਉਤਪਾਦਨਾਂ ਦਾ ਬੁਨਿਆਦੀ ਅੰਤਰ ਰਾਸ਼ਟਰੀ ਬਜ਼ਾਰ ਵਿਚ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਦੋਹਾਂ ਤਰ੍ਹਾਂ ਦੇ ਪ੍ਰਭਾਵ ਹੇਠਾਂ ਲਿਖੇ ਹਨ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਚੰਗੇ ਪ੍ਰਭਾਵ (Positive Effects of Globalisation and Liberalisation)-ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਖੇਤੀਬਾੜੀ ਉੱਪਰ ਪੈਣ ਵਾਲੇ ਚੰਗੇ ਪ੍ਰਭਾਵ ਹੇਠ ਲਿਖੇ ਹਨ-.

  • ਖੇਤੀ ਦੇ ਵਿਕਾਸ ਵਿਚ ਉਦਾਰੀਕਰਨ ਅਤੇ ਵਿਸ਼ਵੀਕਰਨ ਨਾਲ ਅਨਾਜ ਉਤਪਾਦਨ ਵਿਚ ਵਾਧਾ ਹੋਇਆ ਹੈ ਜਿਸ ਕਰਕੇ ਇਹ ਸੰਭਵ ਹੋਇਆ ਹੈ ਕਿ ਕਿਸਾਨ ਲੋੜ ਅਨੁਸਾਰ ਵਰਤੋਂ ਕਰਨ ਤੋਂ ਬਾਅਦ ਵਾਧੂ ਅਨਾਜ ਬਜ਼ਾਰ ਵਿਚ ਵੇਚ ਕੇ ਧਨ ਪ੍ਰਾਪਤ ਕਰ ਸਕਦਾ ਹੈ ।
  • ਵਿਸ਼ਵੀਕਰਨ ਦੇ ਕਾਰਨ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ ।
  • ਉੱਨਤ ਤਕਨੀਕ ਨਾਲ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਜਾ ਸਕਿਆ ਹੈ ।
  • ਕਿਸਾਨਾਂ ਲਈ ਬੀਜਣ ਵਾਲੀਆਂ ਫਸਲਾਂ ਵੱਧ ਗਈਆਂ ਹਨ ਜਿਸ ਨਾਲ ਕਿਸਾਨ ਸਬਜ਼ੀਆਂ ਦੀਆਂ ਵਿਦੇਸ਼ੀ ਕਿਸਮਾਂ, ਫਲ, ਫੁੱਲ, ਮਸਾਲੇ, ਸੁੱਕੇ ਮੇਵੇ ਆਦਿ ਅੰਤਰ-ਰਾਸ਼ਟਰੀ ਬਜ਼ਾਰ ਦੀ ਮੰਗ ਦੇ ਹਿਸਾਬ ਨਾਲ ਉਗਾ ਸਕਦਾ ਹੈ ਅਤੇ ਆਮਦਨ ਵਿਚ ਵਾਧਾ ਕਰ ਸਕਦਾ ਹੈ।

ਵਿਸ਼ਵੀਕਰਨ ਅਤੇ ਉਦਾਰੀਕਰਨ ਮਾੜੇ ਪ੍ਰਭਾਵ (Negative Effects of Globalisation and Liberalisation)- ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਖੇਤੀਬਾੜੀ ਉੱਪਰ ਪੈਣ ਵਾਲੇ ਮਾੜੇ ਪ੍ਰਭਾਵ ਹੇਠ ਲਿਖੇ ਹਨ –

  1. ਉਦਾਰੀਕਰਨ ਦੇ ਅੰਤਰਗਤ ਵਿਕਾਸਸ਼ੀਲ ਦੇਸ਼ਾਂ ਦੇ ਕਿਸਾਨਾਂ ਨੂੰ ਉਪਲੱਬਧ ਸਹੂਲਤਾਂ ਵਿਚ ਕਟੌਤੀ ਕਰਨੀ ਚਾਹੀਦੀ ਹੈ ਇਸ ਨਾਲ ਖਾਦ, ਕੀਟਨਾਸ਼ਕ ਰਸਾਇਣ, ਜ਼ਿਆਦਾ ਉਪਜ ਦੇਣ ਵਾਲੇ ਬੀਜਾਂ ਦੇ ਮੁੱਲਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ।
  2. ਵਿਸ਼ਵੀਕਰਨ ਅਮੀਰ ਕਿਸਾਨਾਂ ਨੂੰ ਹੋਰ ਅਮੀਰ ਬਣਾਉਂਦਾ ਹੈ ਪਰ ਸੁਵਿਧਾਵਾਂ ਦੇ ਘੱਟ ਹੋਣ ਕਰਕੇ ਛੋਟੇ ਕਿਸਾਨ ਇਸ ਤੋਂ ਦੁਖੀ ਹੋ ਜਾਂਦੇ ਹਨ, ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਹੋੜ ਵਿਚ ਪਿੱਛੇ ਰਹਿ ਜਾਂਦੇ ਹਨ।
  3. ਅੱਜ-ਕਲ ਖੇਤੀ ਪ੍ਰਣਾਲੀ ਵਿਚ ਰਸਾਇਣਿਕ ਵਸਤਾਂ ਦੇ ਪ੍ਰਯੋਗ ਲਈ ਜ਼ੋਰ ਦਿੱਤਾ ਜਾਂਦਾ ਹੈ। ਇਹਨਾ ਰਸਾਇਣਾਂ ਦੇ ਉਪਯੋਗ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਅਤੇ ਸੂਖਮ ਤੱਤਾਂ ਵਿਚ ਕਮੀ ਆ ਜਾਂਦੀ ਹੈ।
  4. ਰਸਾਇਣਿਕ ਤੱਤ ਜ਼ਮੀਨ ਵਿਚ ਰਿਸ ਜਾਂਦੇ ਹਨ ਜਿਸ ਨਾਲ ਭੂਮੀ ਹੇਠਲਾ ਪਾਣੀ ਗੰਦਾ ਹੋ ਜਾਂਦਾ ਹੈ ।
  5. ਜੀਵ ਕੀਟਨਾਸ਼ਕਾਂ ਦਾ ਖੇਤੀ ਵਿਚ ਪ੍ਰਯੋਗ ਸਿਹਤ ਸੰਬੰਧੀ ਮੁਸ਼ਕਿਲਾਂ ਦਾ ਵੱਡਾ ਕਾਰਨ ਹੈ। ਵਿਸ਼ੈਲੇ ਹਾਨੀਕਾਰਕ ਕੀਟਨਾਸ਼ਕ ਦੀ ਮਾਤਰਾ ਖਾਣ ਵਾਲੇ ਪਦਾਰਥਾਂ ਵਿਚ ਵਧ ਜਾਣ ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ ਕਾਰਨ ਇਹ ਭੋਜਨ ਪਦਾਰਥਾਂ ਦੇ ਨਾਲ ਹੀ

ਮਨੁੱਖੀ ਸਰੀਰ ਵਿਚ ਚਲੇ ਜਾਂਦੇ ਹਨ ਜਿਸ ਨਾਲ ਬਦਹਜ਼ਮੀ, ਕੈਂਸਰ, ਖ਼ੂਨ ਦੀ ਕਮੀ ਅਤੇ ਨਾੜਾਂ ਦੇ ਰੋਗ ਵਰਗੀਆਂ ਬੀਮਾਰੀਆਂ ਪੈਦਾ ਕਰਦੇ ਹਨ। ਇਸ ਤਰ੍ਹਾਂ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਸਿੱਟੇ ਵਜੋਂ ਖੇਤੀ ਦੇ ਵਿਕਾਸ ਵਿਚ ਬਹੁਤ ਵਾਧਾ ਹੋਇਆ ਹੈ ਪਰੰਤੂ ਇਸ ਵਰਤਾਰੇ ਨੇ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਜੇਕਰ ਮਨੁੱਖ ਸਮਾਜ) ਵਿਕਾਸ ਅਤੇ ਵਾਤਾਵਰਣ ਵਿਚ ਤਾਲਮੇਲ ਨਾ ਬਿਠਾਅ ਸਕਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨਸ਼ਟ ਹੋ ਜਾਣਗੀਆਂ।

Leave a Comment