PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

Punjab State Board PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ Important Questions and Answers.

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦੀ ਕ੍ਰਿਤੀ ਕਿਸ ਪ੍ਰਕਾਰ ਦੀ ਹੁੰਦੀ ਹੈ ?
(a) ਵਿਅਕਤੀਗਤ
(b) ਸਮੂਹਿਕ
(c) ਸਮਾਜਿਕ
(d) ਸੰਸਕ੍ਰਿਤਿਕ ।
ਉੱਤਰ-
(c) ਸਮਾਜਿਕ ।

ਪ੍ਰਸ਼ਨ 2.
ਕਿਸੇ ਵਿਸ਼ੇਸ਼ ਸਮਾਜ ਦੀ ਸੰਸਕ੍ਰਿਤੀ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਕੀ ਕਹਿੰਦੇ ਹਨ ?
(a) ਸਮਾਜਿਕ ਪਰਿਵਰਤਨ
(b) ਸਮੂਹਿਕ ਪਰਿਵਰਤਨ
(c) ਸੰਸਕ੍ਰਿਤਿਕ ਪਰਿਵਰਤਨ
(d) ਕੋਈ ਨਹੀਂ ।
ਉੱਤਰ-
(c) ਸੰਸਕ੍ਰਿਤਿਕ ਪਰਿਵਰਤਨ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 3.
ਜਦੋਂ ਸਮਾਜ ਦੇ ਜ਼ਿਆਦਾਤਰ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਆਉਂਦਾ ਹੈ, ਤਾਂ ਉਸਨੂੰ ਕੀ ਕਹਿੰਦੇ ਹਨ ?
(a) ਸਮਾਜਿਕ ਪਰਿਵਰਤਨ
(b) ਸਮੁਹਿਕ ਪਰਿਵਰਤਨ
(c) ਸੰਸਕ੍ਰਿਤਿਕ ਪਰਿਵਰਤਨ
(d) ਕੋਈ ਨਹੀਂ ।
ਉੱਤਰ-
(a) ਸਮਾਜਿਕ ਪਰਿਵਰਤਨ ।

ਪ੍ਰਸ਼ਨ 4.
ਉਸ ਪਰਿਵਰਤਨ ਨੂੰ ਕੀ ਕਹਿੰਦੇ ਹਨ ਜਿਹੜਾ ਸਮਾਜਿਕ ਵਿਵਸਥਾ ਨੂੰ ਬਦਲਣ ਦੇ ਲਈ ਇੱਕਦਮ ਅਤੇ ਅਚਨਚੇਤ ਹੋ ਜਾਏ ?
(a) ਪ੍ਰਗਤੀ
(b) ਵਿਕਾਸ
(c) ਕ੍ਰਾਂਤੀ
(d) ਉਦਵਿਕਾਸ ।
ਉੱਤਰ-
(c) ਕ੍ਰਾਂਤੀ ।

ਪ੍ਰਸ਼ਨ 5.
ਉਸ ਪਰਿਵਰਤਨ ਨੂੰ ਕੀ ਕਹਿੰਦੇ ਹਨ ਜਿਹੜਾ ਸਾਡੀਆਂ ਇੱਛਾਵਾਂ ਦੇ ਅਨੁਸਾਰ ਹੋਵੇ ਅਤੇ ਹਮੇਸ਼ਾ ਲਾਭਦਾਇਕ ਸਥਿਤੀ ਪੈਦਾ ਕਰੇ ?
(a) ਉਦਵਿਕਾਸ
(b) ਪ੍ਰਗਤੀ
(c) ਸ਼ਾਂਤੀ
(d) ਵਿਕਾਸ ।
ਉੱਤਰ-
(b) ਪ੍ਰਗਤੀ ।

ਪ੍ਰਸ਼ਨ 6.
ਜਦੋਂ ਪਰਿਵਰਤਨ ਇੱਕ ਨਿਸ਼ਚਿਤ ਦਿਸ਼ਾ ਵਿੱਚ ਹੋਵੇ ਅਤੇ ਤੱਥ ਦੇ ਗੁਣਾਂ ਅਤੇ ਰਚਨਾ ਵਿੱਚ ਵੀ ਪਰਿਵਰਤਨ ਆ ਜਾਵੇ ਤਾਂ ਉਸਨੂੰ ਕੀ ਕਹਿੰਦੇ ਹਨ ?
(a) ਉਦਵਿਕਾਸ
(b) ਕ੍ਰਾਂਤੀ
(c) ਵਿਕਾਸ
(d) ਪ੍ਰਗਤੀ ।
ਉੱਤਰ-
(a) ਉਦਵਿਕਾਸ ।

ਪ੍ਰਸ਼ਨ 7.
ਸੰਸਕ੍ਰਿਤਿਕ ਪਿਛੜੇਪਨ ਦਾ ਸਿਧਾਂਤ ਕਿਸਨੇ ਦਿੱਤਾ ਸੀ ?
(a) ਮੈਕਾਈਵਰ
(b) ਜਿੰਸਬਰਗ
(c) ਆਗਬਰਨ
(d) ਵੈਬਰ ।
ਉੱਤਰ-
(c) ਆਗਬਰਨ ।

ਪ੍ਰਸ਼ਨ 8.
ਕ੍ਰਾਂਤੀ ਦੀ ਵਿਸ਼ੇਸ਼ਤਾ ਦੱਸੋ ।
(a) ਅਚਾਨਕ ਨਤੀਜੇ
(b) ਸ਼ਕਤੀ ਦਾ ਪ੍ਰਤੀਕ
(c) ਤੇਜ਼ ਪਰਿਵਰਤਨ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

II. ਖ਼ਾਲੀ ਥਾਂਵਾਂ ਭਰੋ Fill in the blanks :

1. ……………………….. ਪ੍ਰਕ੍ਰਿਤੀ ਦਾ ਨਿਯਮ ਹੈ ।
ਉੱਤਰ-
ਪਰਿਵਰਤਨ

2. ……………………. ਦਾ ਅਰਥ ਹੈ ਅੰਦਰੂਨੀ ਤੌਰ ਉੱਤੇ ਕ੍ਰਮਵਾਰ ਪਰਿਵਰਤਨ ।
ਉੱਤਰ-
ਉਦਵਿਕਾਸ

3. ……………………… ਨਾਲ ਸਮਾਜ ਵਿੱਚ ਅਚਾਨਕ ਅਤੇ ਤੇਜ਼ ਪਰਿਵਰਤਨ ਆਉਂਦੇ ਹਨ ।
ਉੱਤਰ-
ਕ੍ਰਾਂਤੀ

4. …………………. , …………….. ਅਤੇ ………………….. ਸਮਾਜਿਕ ਪਰਿਵਰਤਨ ਦੇ ਮੁੱਢਲੇ ਸੋਮੇਂ ਹਨ ।
ਉੱਤਰ-
ਕਾਢ, ਖੋਜ, ਪ੍ਰਸਾਰ

5. ………………….. ਉਹ ਪ੍ਰਕ੍ਰਿਆ ਹੈ ਜਿਸ ਨਾਲ ਸੰਸਕ੍ਰਿਤਿਕ ਤੱਤ ਇੱਕ ਸੰਸਕ੍ਰਿਤੀ ਤੋਂ ਦੂਜੀ ਤੱਕ ਫੈਲ ਜਾਂਦੇ ਹਨ ।
ਉੱਤਰ-
ਪ੍ਰਸਾਰ

6. ਜਦੋਂ ਅਸੀ ਆਪਣੇ ਇੱਛਤ ਉਦੇਸ਼ ਦੀ ਪ੍ਰਾਪਤੀ ਦੇ ਰਸਤੇ ਵੱਲ ਵੱਧਦੇ ਹਾਂ ਤਾਂ ਇਸ ਨੂੰ …………………….. ਕਹਿੰਦੇ ਹਨ ।
ਉੱਤਰ-
ਪ੍ਰਗਤੀ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

III. ਸਹੀ/ਗ਼ਲਤ True/False :

1. ਕ੍ਰਾਂਤੀ ਤੇਜ਼ ਪਰਿਵਰਤਨ ਲਿਆਉਂਦੀ ਹੈ ।
ਉੱਤਰ-
ਸਹੀ

2. ਪਸਾਰ ਨਾਲ ਸੰਸਕ੍ਰਿਤਿਕ ਤੱਤ ਨਹੀਂ ਫੈਲਦੇ ।
ਉੱਤਰ-
ਗ਼ਲਤ

3. ਕਾਢ ਨਾਲ ਸਮਾਜਿਕ ਪਰਿਵਰਤਨ ਨਹੀਂ ਆਉਂਦਾ ।
ਉੱਤਰ-
ਗ਼ਲਤ

4. ਜਨਸੰਖਿਆ ਦੇ ਘੱਟਣ-ਵੱਧਣ ਨਾਲ ਸਮਾਜਿਕ ਪਰਿਵਰਤਨ ਆਉਂਦਾ ਹੈ ।
ਉੱਤਰ-
ਸਹੀ

5. ਕ੍ਰਾਂਤੀ ਸਮਾਜਿਕ ਪਰਿਵਰਤਨ ਦਾ ਪ੍ਰਕਾਰ ਨਹੀਂ ਹੈ ।
ਉੱਤਰ-
ਗ਼ਲਤ

6. ਕ੍ਰਾਂਤੀ ਨਾਲ ਸਾਰੀ ਸਮਾਜਿਕ ਸੰਰਚਨਾ ਬਦਲ ਜਾਂਦੀ ਹੈ ।
ਉੱਤਰ-
ਸਹੀ

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਕੀ ਹੁੰਦਾ ਹੈ ?
ਉੱਤਰ-
ਸਮਾਜਿਕ ਸੰਬੰਧਾਂ ਵਿੱਚ ਹੋਣ ਵਾਲਾ ਪਰਿਵਰਤਨ ਸਮਾਜਿਕ ਪਰਿਵਰਤਨ ਹੁੰਦਾ ਹੈ ।

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦਾ ਕੋਈ ਕਾਰਨ ਦੱਸੋ ।
ਉੱਤਰ-
ਭੂਗੋਲਿਕ ਕਾਰਕ; ਜਿਵੇਂ ਕਿ-ਭੂਚਾਲ, ਹੜ੍ਹ ਆਦਿ ਨਾਲ ਸਮਾਜਿਕ ਪਰਿਵਰਤਨ ਹੋ ਜਾਂਦਾ ਹੈ ।

ਪ੍ਰਸ਼ਨ 3.
ਕੀ ਸਮਾਜਿਕ ਪਰਿਵਰਤਨ ਦੇ ਬਾਰੇ ਵਿੱਚ ਪਹਿਲਾਂ ਦੱਸਿਆ ਜਾ ਸਕਦਾ ਹੈ ?
ਉੱਤਰ-
ਜੀ ਨਹੀਂ, ਸਮਾਜਿਕ ਪਰਿਵਰਤਨ ਬਾਰੇ ਪਹਿਲਾਂ ਨਹੀਂ ਦੱਸਿਆ ਜਾ ਸਕਦਾ ।

ਪ੍ਰਸ਼ਨ 4.
ਸਮਾਜਿਕ ਪਰਿਵਰਤਨ ਦੇ ਕਾਰਕਾਂ ਨੂੰ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ ?
ਉੱਤਰ-
ਸਮਾਜਿਕ ਪਰਿਵਰਤਨ ਦੇ ਕਾਰਕਾਂ ਨੂੰ ਦੋ ਭਾਗਾਂ-ਪ੍ਰਾਕ੍ਰਿਤਕ ਕਾਰਕਾਂ ਅਤੇ ਮਨੁੱਖੀ ਕਾਰਕਾਂ ਵਿੱਚ ਵੰਡ ਸਕਦੇ ਹਾਂ ।

ਪ੍ਰਸ਼ਨ 5.
ਸਮਾਜਿਕ ਪਰਿਵਰਤਨ ਦੀ ਪ੍ਰਕਿਰਤੀ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਸਮਾਜਿਕ ਪਰਿਵਰਤਨ ਦੀ ਪ੍ਰਕਿਰਤੀ ਸਮਾਜਿਕ ਹੁੰਦੀ ਹੈ ।

ਪ੍ਰਸ਼ਨ 6.
ਸੰਸਕ੍ਰਿਤਕ ਪਰਿਵਰਤਨ ਕੀ ਹੁੰਦਾ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਮਾਜ ਦੀ ਸੰਸਕ੍ਰਿਤੀ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਸੰਸਕ੍ਰਿਤਕ ਪਰਿਵਰਤਨ ਕਹਿੰਦੇ ਹਨ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 7.
ਉਦਵਿਕਾਸ ਕੀ ਹੁੰਦਾ ਹੈ ?
ਉੱਤਰ-
ਜਦੋਂ ਪਰਿਵਰਤਨ ਇੱਕ ਨਿਸ਼ਚਿਤ ਦਿਸ਼ਾ ਵਿੱਚ ਹੋਵੇ ਅਤੇ ਤੱਥ ਦੇ ਗੁਣਾਂ ਤੇ ਰਚਨਾ ਵਿੱਚ ਵੀ ਪਰਿਵਰਤਨ ਹੋਵੇ ਤਾਂ ਉਸਨੂੰ ਉਦਵਿਕਾਸ ਕਹਿੰਦੇ ਹਨ ।

ਪ੍ਰਸ਼ਨ 8.
ਪ੍ਰਤੀ ਕੀ ਹੈ ?
ਉੱਤਰ-
ਅਜਿਹੇ ਪਰਿਵਰਤਨ ਜੋ ਸਾਡੀਆਂ ਇੱਛਾਵਾਂ ਅਤੇ ਲੱਛਣਾਂ ਦੇ ਅਨੁਸਾਰ ਹੋਣ ਅਤੇ ਹਮੇਸ਼ਾਂ ਲਾਭਦਾਇਕ ਸਥਿਤੀ ਪੈਦਾ ਕਰਨ ਉਸਨੂੰ ਪ੍ਰਗਤੀ ਕਹਿੰਦੇ ਹਨ ।

ਪ੍ਰਸ਼ਨ 9.
ਕ੍ਰਾਂਤੀ ਕੀ ਹੈ ?
ਉੱਤਰ-
ਜਦੋਂ ਸਮਾਜਿਕ ਵਿਵਸਥਾ ਨੂੰ ਬਦਲਣ ਦੇ ਲਈ ਅਚਾਨਕ ਅਤੇ ਇਕਦਮ ਪਰਿਵਤਰਨ ਹੋ ਜਾਵੇ, ਤਾਂ ਇਸਨੂੰ ਕ੍ਰਾਂਤੀ ਕਹਿੰਦੇ ਹਨ ।

ਪ੍ਰਸ਼ਨ 10.
ਮਾਰਕਸ ਦੇ ਅਨੁਸਾਰ ਸਮਾਜਿਕ ਪਰਿਵਰਤਨ ਦਾ ਕੀ ਕਾਰਨ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਸਮਾਜਿਕ ਪਰਿਵਰਤਨ ਦਾ ਕਾਰਨ ਆਰਥਿਕ ਕਾਰਨ ਹੈ ।

ਪ੍ਰਸ਼ਨ 11.
ਕ੍ਰਾਂਤੀ ਦੀ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਕ੍ਰਾਂਤੀ ਨਾਲ ਤੇਜ਼ ਪਰਿਵਰਤਨ ਆਉਂਦਾ ਹੈ ਜਿਸਦੇ ਅਚਾਨਕ ਨਤੀਜੇ ਨਿਕਲਦੇ ਹਨ ।

ਪ੍ਰਸ਼ਨ 12.
ਸਮਾਜਿਕ ਪਰਿਵਰਤਨ ਦੇ ਕਿਹੜੇ ਕਾਰਕ ਹੁੰਦੇ ਹਨ ?
ਉੱਤਰ-
ਭੂਗੋਲਿਕ ਕਾਰਕ, ਜਨਸੰਖਿਆਤਮਕ ਕਾਰਕ, ਜੈਵਿਕ ਕਾਰਕ, ਤਕਨੀਕੀ ਆਦਿ ਸਮਾਜਿਕ ਪਰਿਵਰਤਨ ਦੇ ਕਾਰਨ ਹਨ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦੀ ਪਰਿਭਾਸ਼ਾ ਦਿਉ ।
ਉੱਤਰ-
ਜੋਂਸ (Jones) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਉਹ ਸ਼ਬਦ ਹੈ ਜਿਸਨੂੰ ਅਸੀਂ ਸਮਾਜਿਕ ਕ੍ਰਿਆਵਾਂ, ਸਮਾਜਿਕ ਢੰਗਾਂ, ਸਮਾਜਿਕ ਅੰਤਰਕ੍ਰਿਆਵਾਂ ਜਾਂ ਸਮਾਜਿਕ ਸੰਗਠਨ ਆਦਿ ਵਿੱਚ ਪਾਏ ਗਏ ਪਰਿਵਰਤਨਾਂ ਦੇ ਵਰਣਨ ਕਰਨ ਦੇ ਲਈ ਹੈ ।”

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

 1. ਸਮਾਜਿਕ ਪਰਿਵਰਤਨ ਸਰਵਵਿਆਪਕ ਹੁੰਦਾ ਹੈ ਕਿਉਂਕਿ ਕੋਈ ਵੀ ਸਮਾਜ ਪੂਰੀ ਤਰਾਂ ਸਥਿਰ ਨਹੀਂ ਹੁੰਦਾ ਅਤੇ ਪਰਿਵਰਤਨ ਕਿਰਿਤੀ ਦਾ ਨਿਯਮ ਹੈ ।
 2. ਸਮਾਜਿਕ ਪਰਿਵਰਤਨ ਵਿੱਚ ਕਿਸੇ ਪ੍ਰਕਾਰ ਦੀ ਨਿਸ਼ਚਿਤ ਭੱਵਿਖਬਾਣੀ ਨਹੀਂ ਹੋ ਸਕਦੀ ਕਿਉਂਕਿ ਸਮਾਜਿਕ ਸੰਬੰਧਾਂ ਵਿੱਚ ਕੋਈ ਵੀ ਨਿਸ਼ਚਿਤਤਾ ਨਹੀਂ ਹੁੰਦੀ ।

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਤੁਲਨਾਤਮਕ ਕਿਵੇਂ ਹੈ ?
ਉੱਤਰ-
ਜਦੋਂ ਅਸੀਂ ਕਿਸੇ ਪਰਿਵਰਤਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਵਰਤਮਾਨ ਸਥਿਤੀ ਦੀ ਤੁਲਨਾ ਪ੍ਰਾਚੀਨ ਸਥਿਤੀ ਨਾਲ ਕਰਦੇ ਹਾਂ ਕਿ ਪ੍ਰਾਚੀਨ ਸਥਿਤੀ ਅਤੇ ਵਰਤਮਾਨ ਸਥਿਤੀ ਵਿੱਚ ਕੀ ਅੰਤਰ ਹੈ । ਇਹ ਅੰਤਰ ਸਿਰਫ਼ ਦੋ ਸਥਿਤੀਆਂ ਦੀ ਤੁਲਨਾ ਕਰਕੇ ਹੀ ਪਤਾ ਕੀਤਾ ਜਾ ਸਕਦਾ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਪਰਿਵਰਤਨ ਤੁਲਨਾਤਮਕ ਹੁੰਦਾ ਹੈ ।

ਪ੍ਰਸ਼ਨ 4.
ਉਦਵਿਕਾਸ ਨੂੰ ਸਮਝਣ ਦਾ ਸੂਤਰ ਦੱਸੋ ।
ਉੱਤਰ-
ਉਦਵਿਕਾਸ ਨੂੰ ਅਸੀਂ ਹੇਠਾਂ ਲਿਖੇ ਸਤਰ ਨਾਲ ਸਮਝ ਸਕਦੇ ਹਾਂ-
ਉਦਵਿਕਾਸ = ਗੁਣਾਤਮਕ ਪਰਿਵਰਤਨ + ਰਚਨਾ ਵਿੱਚ ਪਰਿਵਰਤਨ + ਨਿਰੰਤਰਤਾ + ਦਿਸ਼ਾ ।

ਪ੍ਰਸ਼ਨ 5.
ਸਮਾਜਿਕ ਪਰਿਵਰਤਨ ਦੇ ਕਿਹੜੇ ਕਾਰਕ ਹੁੰਦੇ ਹਨ ?
ਉੱਤਰ-

 1. ਭੂਗੋਲਿਕ ਕਾਰਕਾਂ ਦੇ ਕਾਰਨ ਸਮਾਜਿਕ ਪਰਿਵਰਤਨ ਆਉਂਦਾ ਹੈ ।
 2. ਜੈਵਿਕ ਕਾਰਕ ਵੀ ਸਮਾਜਿਕ ਪਰਿਵਰਤਨ ਲਿਆਉਂਦੇ ਹਨ ।
 3. ਜਨਸੰਖਿਆਤਮਕ ਕਾਰਕਾਂ ਨਾਲ ਵੀ ਸਮਾਜਿਕ ਪਰਿਵਰਤਨ ਆਉਂਦਾ ਹੈ ।
 4. ਸੰਸਕ੍ਰਿਤਕ ਅਤੇ ਤਕਨੀਕੀ ਕਾਰਕ ਵੀ ਸਮਾਜਿਕ ਪਰਿਵਰਤਨ ਦਾ ਕਾਰਨ ਬਣਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦਾ ਅਰਥ ।
ਉੱਤਰ-
ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ । ਇਸ ਦੁਆਰਾ ਸਾਨੂੰ ਭਿੰਨਤਾ ਦਾ ਗਿਆਨ ਹੁੰਦਾ ਹੈ । ਸਮਾਜਿਕ ਪਰਿਵਰਤਨ ਦਾ ਸੰਬੰਧ ਸਮਾਜ ਵਿਚ ਪਾਏ ਗਏ ਸਾਰੇ ਪਰਿਵਰਤਨਾਂ ਨਾਲ ਨਹੀਂ ਹੁੰਦਾ ਬਲਕਿ ਸਮਾਜਿਕ ਪਰਿਵਰਤਨ ਦਾ ਅਰਥ ਉਸ ਪਰਿਵਰਤਨ ਤੋਂ ਹੈ ਜਿਹੜਾ ਸਾਡੀ ਸਮਾਜਿਕ ਵਿਵਸਥਾ, ਸਮਾਜਿਕ ਸੰਸਥਾਵਾਂ, ਪ੍ਰਕ੍ਰਿਆਵਾਂ, ਸੰਬੰਧਾਂ, ਵਿਵਹਾਰਾਂ, ਸਮਾਜਿਕ ਢਾਂਚੇ, ਆਦਿ ਵਿਚ ਪਾਇਆ ਜਾਂਦਾ ਹੈ । ਇਸ ਪ੍ਰਕਾਰ ਸਮਾਜਿਕ ਪਰਿਵਰਤਨ ਦਾ ਸੰਬੰਧ ਸਮਾਜਿਕ ਵਿਅਕਤੀ ਦੇ ਸਮਾਜਿਕ ਜੀਵਨ ਨਾਲ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

 • ਸਮਾਜਿਕ ਪਰਿਵਰਤਨ ਸਰਬਵਿਆਪਕ ਹੈ (Social Change is Universal) – ਸਮਾਜਿਕ ਪਰਿਵਰਤਨ ਹਰ ਸਮਾਜ ਦੀ ਜ਼ਰੂਰਤ ਹੈ । ਇਸ ਕਰਕੇ ਹਰ ਸਮਾਜ ਦੇ ਵਿਚ ਪਰਿਵਰਤਨ ਦੀ ਪ੍ਰਕ੍ਰਿਆ ਨਿਰੰਤਰ ਚਲਦੀ ਰਹਿੰਦੀ ਹੈ । ਇਤਿਹਾਸ ਦੇ ਵਿਚ ਕੋਈ ਵੀ ਸਮਾਜ ਅਜਿਹਾ ਨਹੀਂ ਜਿੱਥੇ ਪਰਿਵਰਤਨ ਨਾ ਪਾਇਆ ਗਿਆ ਹੋਵੇ । ਪਾਚੀਨ ਸਮਾਜ ਤੇ ਆਧੁਨਿਕ ਸਮਾਜ ਦੋਨਾਂ ਵਿਚ ਹੀ ਪਰਿਵਰਤਨ ਪਾਇਆ ਗਿਆ ਹੈ ।
 • ਸਮਾਜਿਕ ਪਰਿਵਰਤਨ ਦੀ ਗਤੀ ਅਸਮਾਨ ਹੁੰਦੀ ਹੈ (Rate of Social Change is not uniform) – ਭਾਵੇਂ ਸਮਾਜਿਕ ਪਰਿਵਰਤਨ ਸਰਬ-ਵਿਆਪਕ ਹੈ ਪਰੰਤੂ ਇਸ ਦੀ ਗਤੀ ਵਿਭਿੰਨ ਸਮਾਜਾਂ ਦੇ ਵਿਚ ਬਦਲਦੀ ਰਹਿੰਦੀ ਹੈ । ਕਿਤੇ ਇਸ ਦੀ ਰਫ਼ਤਾਰ ਹੌਲੀ ਹੁੰਦੀ ਹੈ ਤੇ ਕਿਤੇ ਤੇਜ਼ । ਜਿਵੇਂ ਪਿੰਡਾਂ ਦੇ ਵਿਚ ਇਸ ਦੀ ਰਫ਼ਤਾਰ ਸ਼ਹਿਰਾਂ ਦੇ ਮੁਕਾਬਲੇ ਕਾਫ਼ੀ ਧੀਮੀ ਹੈ ।
 • ਸਮਾਜਿਕ ਪਰਿਵਰਤਨ ਕੋਈ ਨਿਸ਼ਚਿਤ ਭਵਿੱਖਬਾਣੀ ਨਹੀਂ ਹੋ ਸਕਦੀ ਕਿਉਂਕਿ ਸਮਾਜ ਦੇ ਵਿਚ ਪਾਏ ਜਾਣ ਵਾਲੇ ਸਮਾਜਿਕ ਸੰਬੰਧਾਂ ਵਿਚ ਕੋਈ ਨਿਸ਼ਚਿਤਤਾ ਨਹੀਂ ਹੁੰਦੀ ।
 • ਸਮਾਜਿਕ ਪਰਿਵਰਤਨ ਕਈ ਕਾਰਕਾਂ ਦੇ ਆਕਰਸ਼ਣ ਦੇ ਨਤੀਜਿਆਂ ਕਰਕੇ ਹੁੰਦਾ ਹੈ । ਇਸ ਪਿੱਛੇ ਸਿਰਫ ਇਕ ਹੀ ਕਾਰਕ ਨਹੀਂ ਹੁੰਦਾ ਕਿਉਂਕਿ ਸਾਡਾ ਸਮਾਜ ਗੁੰਝਲਦਾਰ ਪ੍ਰਵਿਰਤੀ ਦਾ ਹੈ ।
 • ਸਮਾਜਿਕ ਪਰਿਵਰਤਨ ਕੁਦਰਤ ਦਾ ਨਿਯਮ ਹੈ ਕਿਉਂਕਿ ਅਸੀਂ ਪ੍ਰਾਕ੍ਰਿਤਿਕ ਸ਼ਕਤੀਆਂ ਉੱਤੇ ਨਿਯੰਤਰਨ ਨਹੀਂ ਰੱਖ ਸਕਦੇ ਤੇ ਇਹ ਆਪਣੇ ਨਾਲ ਪਰਿਵਰਤਨ ਲੈ ਕੇ ਆਉਂਦੇ ਹਨ ।

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਵਿਚ ਭਵਿੱਖਬਾਣੀ ਸੰਭਵ ਨਹੀਂ ।
ਉੱਤਰ-
ਸਮਾਜਿਕ ਪਰਿਵਰਤਨ ਦੇ ਸੰਬੰਧ ਵਿਚ ਨਿਸ਼ਚਿਤ ਭਵਿੱਖਬਾਣੀ ਕਰਨੀ ਅਸੰਭਵ ਹੁੰਦੀ ਹੈ । ਜਦੋਂ ਵੀ ਅਸੀਂ ਕਿਸੇ ਸਮੱਸਿਆ ਦੇ ਹੱਲ ਬਾਰੇ ਨਿਸ਼ਚਿਤ ਵਿਚਾਰ ਦੇ ਦਿੰਦੇ ਹਾਂ ਤਾਂ ਸਮਾਜਿਕ ਸੰਬੰਧਾਂ ਦੀ ਵਿਵਸਥਾ ਨੂੰ ਅਸੀਂ ਨਿਸ਼ਚਿਤ ਨਹੀਂ ਰੱਖ ਸਕਦੇ । ਉਦਾਹਰਨ ਦੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਵਿਚੋਂ ਜਾਤੀ ਪ੍ਰਥਾ ਖ਼ਤਮ ਹੋ ਜਾਵੇਗੀ ਜਾਂ ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ । ਪਰੰਤੂ ਸਮਾਜਿਕ ਸੰਬੰਧਾਂ ਦੀ ਅਸਥਿਰ ਪ੍ਰਵਿਰਤੀ ਕਾਰਨ ਇਹ ਜ਼ਰੂਰੀ ਨਹੀਂ ਕਿ ਕੀਤੀ ਹੋਈ ਭਵਿੱਖਬਾਣੀ ਠੀਕ ਸਿੱਧ ਹੋ ਸਕੇ ਜਿਵੇਂ ਅਸੀਂ ਵੇਖ ਹੀ ਰਹੇ ਹਾਂ ਕਿ ਪੂਰੀ ਤਰ੍ਹਾਂ ਨਾਲ ਜਾਤੀ ਪ੍ਰਥਾ ਦਾ ਪ੍ਰਭਾਵ ਅਜੇ ਤਕ ਸਮਾਜ ਵਿਚ ਖ਼ਤਮ ਨਹੀਂ ਹੋਇਆ ।

ਪ੍ਰਸ਼ਨ 4.
ਸਮਾਜਿਕ ਪਰਿਵਰਤਨ ਦੇ ਮੁੱਖ ਕਾਰਕ ।
ਉੱਤਰ-
ਸਮਾਜਿਕ ਪਰਿਵਰਤਨ ਦੇ ਮੁੱਖ ਕਾਰਕ ਹਨ-

 1. ਤਕਨੀਕੀ ਕਾਰਕ (Technological Factor)
 2. ਸੰਸਕ੍ਰਿਤਕ ਕਾਰਕ (Cultural Factor)
 3. ਜੀਵ ਵਿਗਿਆਨਿਕ ਕਾਰਕ (Biological Factor)
 4. ਜਨਸੰਖਿਆਤਮਕ ਕਾਰਕ (Demographic Factor)
 5. ਮਨੋਵਿਗਿਆਨਿਕ ਕਾਰਕ (Psychological Factor)
 6. ਸਿੱਖਿਅਕ ਕਾਰਕ (Educational Factor)
 7. ਆਰਥਿਕ ਕਾਰਕ (Economic Factor) ।

ਪ੍ਰਸ਼ਨ 5.
ਸਮਾਜਿਕ ਕੁਮ ਵਿਕਾਸ ।
ਉੱਤਰ-
ਸਮਾਜਿਕ ਕੂਮ ਵਿਕਾਸ ਸਮਾਜਿਕ ਪਰਿਵਰਤਨ ਦੀਆਂ ਕਿਸਮਾਂ ਵਿਚੋਂ ਇਕ ਹੈ । ਸ਼ਬਦ ਕ੍ਰਮਵਿਕਾਸ ਅੰਗਰੇਜ਼ੀ ਭਾਸ਼ਾ ਦੇ ਸ਼ਬਦ (Evolution) ਤੋਂ ਨਿਕਲਿਆ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ (Evolvere) ਤੋਂ ਨਿਕਲਿਆ ਹੈ । ਜਿਸਦਾ ਅਰਥ ਹੈ ਬਾਹਰ ਵੱਲ ਫੈਲਣਾ । ਕ੍ਰਮ ਵਿਕਾਸੀ ਪਰਿਵਰਤਨ ਨਾਲ ਨਾ ਸਿਰਫ਼ ਵਾਧਾ ਹੁੰਦਾ ਹੈ ਬਲਕਿ ਉਸ ਪਰਿਵਰਤਨ ਦੇ ਨਾਲ ਸੰਰਚਨਾਤਮਕ ਵਾਧੇ ਦਾ ਗਿਆਨ ਹੁੰਦਾ ਹੈ । ਇਸ ਤਰ੍ਹਾਂ ਗ਼ਮ ਵਿਕਾਸੀ ਪਰਿਵਰਤਨ ਅਜਿਹਾ ਪਰਿਵਰਤਨ ਹੁੰਦਾ ਹੈ ਜਿਸ ਵਿਚ ਨਿਰੰਤਰ ਪਰਿਵਰਤਨ ਨਿਸ਼ਚਿਤ ਦਿਸ਼ਾ ਵੱਲ ਹੁੰਦਾ ਹੈ । ਇਹ ਸਧਾਰਨ ਤੋਂ ਜਟਿਲ ਵੱਲ ਜਾਣ ਦੀ ਪ੍ਰਕ੍ਰਿਆ ਹੈ ।

ਪ੍ਰਸ਼ਨ 6.
ਕੁਮਵਿਕਾਸ ਦੀਆਂ ਤਿੰਨ ਵਿਸ਼ੇਸ਼ਤਾਵਾਂ ।
ਉੱਤਰ-

 1. ਸਮਾਜਿਕ ਕ੍ਰਮ ਵਿਕਾਸ ਨਿਰੰਤਰ ਪਾਇਆ ਜਾਣ ਵਾਲਾ ਪਰਿਵਰਤਨ ਹੁੰਦਾ ਹੈ ਤੇ ਇਹ ਪਰਿਵਰਤਨ ਲਗਾਤਾਰ ਹੁੰਦਾ ਰਹਿੰਦਾ ਹੈ ।
 2. ਨਿਰੰਤਰਤਾ ਦੇ ਨਾਲ-ਨਾਲ ਸਮਾਜਿਕ ਕੂਮ ਵਿਕਾਸੀ ਪਰਿਵਰਤਨ ਵਿਚ ਨਿਸ਼ਚਿਤ ਦਿਸ਼ਾ ਵੀ ਪਾਈ ਜਾਂਦੀ ਹੈ ਕਿਉਂਕਿ ਇਹ ਸਿਰਫ ਆਕਾਰ ਵਿਚ ਨਹੀਂ, ਬਣਤਰ ਵਿਚ ਵੀ ਪਾਈ ਜਾਂਦੀ ਹੈ ।
 3. ਸਮਾਜਿਕ ਕੁਮਵਿਕਾਸ ਉੱਪਰ ਕਿਸੇ ਕਿਸਮ ਦਾ ਕੋਈ ਬਾਹਰੀ ਦਬਾਅ ਨਹੀਂ ਹੁੰਦਾ, ਬਲਕਿ ਇਸ ਵਿਚ ਅੰਦਰੂਨੀ ਗੁਣ ਬਾਹਰ ਨਿਕਲਦੇ ਹਨ ।
 4. ਕੁਮਵਿਕਾਸੀ ਪਰਿਵਰਤਨ ਹਮੇਸ਼ਾ ਸਾਧਾਰਨ ਤੋਂ ਜਟਿਲਤਾ ਵੱਲ ਪਾਇਆ ਜਾਂਦਾ ਹੈ ਤੇ ਨਿਸ਼ਚਿਤ ਦਿਸ਼ਾ ਵਿਚ ਪਾਇਆ ਜਾਂਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 7.
ਕ੍ਰਾਂਤੀ ।
ਉੱਤਰ-
ਭਾਂਤੀ ਵੀ ਸਮਾਜਿਕ ਪਰਿਵਰਤਨ ਦੀ ਇਕ ਕਿਸਮ ਹੈ । ਇਸ ਦੇ ਦੁਆਰਾ ਸਮਾਜ ਵਿਚ ਇਸ ਤਰ੍ਹਾਂ ਦਾ ਪਰਿਵਰਤਨ ਹੁੰਦਾ ਹੈ ਕਿ ਜਿਸ ਦਾ ਪ੍ਰਭਾਵ ਵਰਤਮਾਨ ਸਮੇਂ ਉੱਤੇ ਤਾਂ ਪੈਂਦਾ ਹੀ ਹੈ ਪਰ ਭਵਿੱਖ ਤੱਕ ਵੀ ਇਸ ਦਾ ਅਸਰ ਰਹਿੰਦਾ ਹੈ । ਅਸਲ ਵਿਚ ਸਮਾਜ ਵਿਚ ਕਈ ਵਾਰੀ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਸ ਦੇ ਦੁਆਰਾ ਸਮਾਜ ਵਿਘਟਨ ਦੇ ਰਸਤੇ ਉੱਤੇ ਤੁਰ ਪੈਂਦਾ ਹੈ । ਅਜਿਹੇ ਹਾਲਾਤਾਂ ਨੂੰ ਖਤਮ ਕਰਨ ਦੇ ਲਈ ਸਮਾਜ ਵਿਚ ਕ੍ਰਾਂਤੀਕਾਰੀ ਪਰਿਵਰਤਨ ਪੈਦਾ ਹੋ ਜਾਂਦੇ ਹਨ । ਇਹ ਭਾਂਤਿਕ ਪਰਿਵਰਤਨ ਅਚਾਨਕ ਤੇ ਇਕਦਮ ਵਾਪਰਦਾ ਹੈ । ਇਸ ਉੱਤੇ ਬਾਹਰੀ ਸ਼ਕਤੀਆਂ ਦਾ ਵੀ ਪ੍ਰਭਾਵ ਪੈਂਦਾ ਹੈ । ਕ੍ਰਾਂਤੀ ਨਾਲ ਇਕੱਦਮ ਪਰਿਵਰਤਨ ਆਉਂਦਾ ਹੈ ਜਿਸ ਨਾਲ ਸਮਾਜ ਦਾ ਢਾਂਚਾ ਹੀ ਬਦਲ ਜਾਂਦਾ ਹੈ ।

ਪ੍ਰਸ਼ਨ 8.
ਕ੍ਰਾਂਤੀ ਦੀਆਂ ਤਿੰਨ ਵਿਸ਼ੇਸ਼ਤਾਵਾਂ ।
ਉੱਤਰ-

 1. ਕ੍ਰਾਂਤੀ ਵਿਚ ਸਮਾਜਿਕ ਵਿਵਸਥਾ ਵਿਚ ਇਕਦਮ ਪਰਿਵਰਤਨ ਆ ਜਾਂਦਾ ਹੈ ਜਿਸ ਕਾਰਨ ਅਚਨਚੇਤ ਸਿੱਟੇ ਨਿਕਲਦੇ ਹਨ ।
 2. ਭਾਂਤੀ ਨਾਲ ਸੰਸਕ੍ਰਿਤੀ ਦੇ ਦੋਵੇਂ ਭਾਗਾਂ, ਚਾਹੇ ਉਹ ਭੌਤਿਕ ਹੋਵੇ ਜਾਂ ਅਭੌਤਿਕ ਵਿਚ ਤੇਜ਼ੀ ਨਾਲ ਪਰਿਵਰਤਨ ਆਉਂਦਾ ਹੈ ਜਿਸ ਨਾਲ ਸਮਾਜ ਪੂਰੀ ਤਰ੍ਹਾਂ ਬਦਲ ਜਾਂਦਾ ਹੈ ।
 3. ਕ੍ਰਾਂਤੀ ਇਕ ਚੇਤਨ ਪ੍ਰਕ੍ਰਿਆ ਹੈ ਅਚੇਤਨ ਨਹੀਂ ਜਿਸ ਵਿਚ ਚੇਤਨ ਤੌਰ ਉੱਤੇ ਕਾਫ਼ੀ ਸਮੇਂ ਤੋਂ ਕੋਸ਼ਿਸ਼ਾਂ ਚਲਦੀਆਂ ਹਨ ਤੇ ਰਾਜ ਸੱਤਾ ਨੂੰ ਬਦਲਿਆ ਜਾਂਦਾ ਹੈ ।
 4. ਕ੍ਰਾਂਤੀ ਵਿਚ ਹਿੰਸਕ ਜਾਂ ਅਹਿੰਸਕ ਤਰੀਕੇ ਨਾਲ ਪੁਰਾਣੀ ਵਿਵਸਥਾ ਨੂੰ ਉਖਾੜ ਸੁੱਟਿਆ ਜਾਂਦਾ ਹੈ ਤੇ ਨਵੀਂ ਵਿਵਸਥਾ ਨੂੰ ਕਾਇਮ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਕ੍ਰਾਂਤੀ ਦਾ ਸਮਾਜਿਕ ਕਾਰਨ ।
ਉੱਤਰ-
ਬਹੁਤ ਸਾਰੇ ਸਮਾਜਿਕ ਕਾਰਨ ਸ਼ਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਸਮਾਜ ਸ਼ਾਸਤਰੀਆਂ ਅਨੁਸਾਰ ਜੇਕਰ ਸਮਾਜ ਵਿਚ ਪ੍ਰਚੱਲਿਤ ਰੀਤੀ ਰਿਵਾਜ, ਪਰੰਪਰਾਵਾਂ ਠੀਕ ਨਹੀਂ ਹਨ ਤਾਂ ਉਹ ਕ੍ਰਾਂਤੀ ਦਾ ਕਾਰਨ ਬਣ ਸਕਦੇ ਹਨ | ਹਰੇਕ ਸਮਾਜ ਵਿਚ ਕੁੱਝ ਪ੍ਰਥਾਵਾਂ, ਪਰੰਪਰਾਵਾਂ ਹੁੰਦੀਆਂ ਹਨ, ਜਿਹੜੀਆਂ ਸਮਾਜ ਦੀ ਏਕਤਾ ਤੇ ਅਖੰਡਤਾ ਦੇ ਵਿਰੁੱਧ ਹੁੰਦੀਆਂ ਹਨ । ਤੀ ਕਈ ਵਾਰ ਇਹਨਾਂ ਪਰੰਪਰਾਵਾਂ ਨੂੰ ਖ਼ਤਮ ਕਰਨ ਵਾਸਤੇ ਕੀਤੀ ਜਾਂਦੀ ਹੈ । ਕਈ ਵਾਰ ਇਹਨਾਂ ਪਰੰਪਰਾਵਾਂ ਕਰਕੇ ਸਮਾਜ ਵਿਚ ਵਿਘਟਨ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਇਸ ਵਿਘਟਨ ਨੂੰ ਖ਼ਤਮ ਕਰਨ ਵਾਸਤੇ ਕ੍ਰਾਂਤੀ ਕਰਨੀ ਪੈਂਦੀ ਹੈ । ਜਿਵੇਂ 20ਵੀਂ ਸਦੀ ਵਿਚ ਭਾਰਤ ਵਿਚ ਕਈ ਬੁਰਾਈਆਂ ਸਤੀ ਪ੍ਰਥਾ, ਬਾਲ ਵਿਆਹ, ਛੂਤ-ਛਾਤ ਆਦਿ ਕਰਕੇ ਸਮਾਜਿਕ ਵਿਘਟਨ ਪੈਦਾ ਹੁੰਦਾ ਸੀ ।

ਪ੍ਰਸ਼ਨ 10.
ਕ੍ਰਾਂਤੀ ਦਾ ਰਾਜਨੀਤਿਕ ਕਾਰਨ ।
ਉੱਤਰ-
ਜੇਕਰ ਅਸੀਂ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਆਮ ਤੌਰ ਉੱਤੇ ਸਾਰੀਆਂ ਹੀ ਕ੍ਰਾਂਤੀਆਂ ਦੇ ਕਾਰਨ ਰਾਜਨੀਤਿਕ ਰਹੇ ਹਨ ਤੇ ਇਹ ਕਾਰਨ ਵਰਤਮਾਨ ਰਾਜ ਦੀ ਸੱਤਾ ਦੇ ਵਿਰੁੱਧ ਹੁੰਦੇ ਹਨ । ਬਹੁਤ ਵਾਰੀ ਰਾਜ ਦੀ ਸੱਤਾ ਇੰਨੀ ਜ਼ਿਆਦਾ ਨਿਰੰਕੁਸ਼ ਹੋ ਜਾਂਦੀ ਹੈ ਕਿ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੀ ਹੈ । ਉਸ ਨੂੰ ਲੋਕਾਂ ਦੀਆਂ ਇੱਛਾਵਾਂ ਦਾ ਖਿਆਲ ਵੀ ਨਹੀਂ ਰਹਿੰਦਾ | ਆਮ ਜਨਤਾ ਦੀਆਂ ਇੱਛਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ । ਇੱਛਾਵਾਂ ਦੇ ਦੱਬਣ ਕਾਰਨ ਜਨਤਾ ਵਿਚ ਅਸੰਤੋਸ਼ ਫੈਲ ਜਾਂਦਾ ਹੈ । ਹੌਲੀ-ਹੌਲੀ ਇਹ ਅਸੰਤੋਸ਼ ਸਾਰੇ ਸਮਾਜ ਵਿਚ ਫੈਲ ਜਾਂਦਾ ਹੈ ਤੇ ਇਹੀ ਅਸੰਤੋਸ਼ ਸਮਾਂ ਆਉਣ ਉੱਤੇ ਕ੍ਰਾਂਤੀ ਬਣ ਜਾਂਦਾ ਹੈ ।

ਪ੍ਰਸ਼ਨ 11.
ਕ੍ਰਾਂਤੀ ਦਾ ਆਰਥਿਕ ਕਾਰਨ ।
ਉੱਤਰ-
ਕਈ ਵਾਰੀ ਆਰਥਿਕ ਕਾਰਨ ਵੀ ਸ਼ਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਮਨੁੱਖੀ ਸਮਾਜ ਦਾ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਮਾਰਕਸ ਦੇ ਅਨੁਸਾਰ ਹਰੇਕ ਸਮਾਜ ਵਿਚ ਦੋ ਵਰਗ ਰਹੇ ਹਨ । ਪੂੰਜੀਵਾਦੀ ਵਰਗ ਆਪਣੇ ਪੈਸੇ ਤੇ ਰਾਜਨੀਤਿਕ ਸੱਤਾ ਦੇ ਬਲ ਉੱਤੇ ਹਮੇਸ਼ਾ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਆਇਆ ਹੈ । ਇਸ ਸ਼ੋਸ਼ਣ ਕਰਕੇ ਮਜ਼ਦੂਰ ਵਰਗ ਨੂੰ ਦੋ ਵੇਲੇ ਦੀ ਰੋਟੀ ਵੀ ਨਹੀਂ ਮਿਲਦੀ ਹੈ । ਮਜ਼ਦੂਰਾਂ ਤੇ ਪੂੰਜੀਪਤੀਆਂ ਵਿਚ ਬਹੁਤ ਜ਼ਿਆਦਾ ਆਰਥਿਕ ਅੰਤਰ ਆ ਜਾਂਦਾ ਹੈ । ਪੂੰਜੀਪਤੀ ਐਸ਼ੋ ਇਸ਼ਰਤ ਦਾ ਜੀਵਨ ਬਤੀਤ ਕਰਦਾ ਹੈ ਤੇ ਮਜ਼ਦੂਰ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਹੈ । ਮਜ਼ਦੂਰ ਵਰਗ ਇਸ ਗਰੀਬੀ ਦੇ ਜੀਵਨ ਤੋਂ ਛੁਟਕਾਰਾ ਪਾਉਣਾ ਚਾਉਂਦਾ ਹੈ । ਇਸ ਕਰਕੇ ਹੌਲੀ-ਹੌਲੀ ਮਜ਼ਦੂਰ ਵਰਗ ਵਿਚ ਅਸੰਤੋਸ਼ ਫੈਲ ਜਾਂਦਾ ਹੈ । ਇਸ ਕਰਕੇ ਉਹ ਕਾਂਤੀ ਕਰ ਦਿੰਦੇ ਹਨ ਤੇ ਪੂੰਜੀਪਤੀ ਵਰਗ ਨੂੰ ਉਖਾੜ ਸੁੱਟਦੇ ਹਨ । ਇਸ ਤਰ੍ਹਾਂ ਆਰਥਿਕ ਕਾਰਨ ਵੀ ਲੋਕਾਂ ਨੂੰ ਸ਼ਾਂਤੀ ਕਰਨ ਲਈ ਮਜਬੂਰ ਕਰ ਦਿੰਦੇ ਹਨ ।

ਪ੍ਰਸ਼ਨ 12.
ਵਿਕਾਸ ।
ਉੱਤਰ-
ਸਮਾਜਿਕ ਵਿਕਾਸ ਇੱਕ ਅਜਿਹੀ ਪ੍ਰਕ੍ਰਿਆ ਹੈ । ਜਿਸ ਵਿਚ ਕਈ ਚੀਜ਼ਾਂ ਆਪਣੇ ਵੱਡੇ ਅਤੇ ਖੱਲੇ ਆਕਾਰ ਵੱਲ ਵੱਧਦੀਆਂ ਹਨ । ਇਸ ਦਾ ਅਰਥ ਇਹ ਹੁੰਦਾ ਹੈ ਵਿਕਾਸ ਅਜਿਹਾ ਪਰਿਵਰਤਨ ਹੈ ਜਿਸ ਵਿਚ ਵਿਸ਼ੇਸ਼ੀਕਰਨ ਤੇ ਵਿਭੇਦੀਕਰਨ ਵਿਚ ਵਾਧਾ ਹੁੰਦਾ ਹੈ ਤੇ ਉਹ ਚੀਜ਼ ਜਿਸਦਾ ਅਸੀਂ ਮੁੱਲਾਂਕਣ ਕਰ ਰਹੇ ਹਾਂ, ਹਮੇਸ਼ਾਂ ਉੱਨਤੀ ਵੱਲ ਵੱਧਦੀ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 13.
ਵਿਕਾਸ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

 1. ਵਿਕਾਸ ਇੱਕ ਸਰਵ-ਵਿਆਪਕ ਪ੍ਰਕ੍ਰਿਆ ਹੈ ।
 2. ਵਿਕਾਸ ਵਿਚ ਇੱਕ ਚੀਜ਼ ਇੱਕ ਸਥਿਤੀ ਤੋਂ ਦੂਜੀ ਸਥਿਤੀ ਵਿਚ ਪਰਿਵਰਤਿਤ ਹੋ ਜਾਂਦੀ ਹੈ ।
 3. ਵਿਕਾਸ ਸਰਲਤਾ ਤੋਂ ਜਟਿਲਤਾ ਵੱਲ ਵੱਧਣ ਦੀ ਪ੍ਰਕ੍ਰਿਆ ਹੈ । (iv) ਵਿਕਾਸ ਜੀਵਨ ਦੇ ਸਾਰੇ ਪੱਖਾਂ ਵਿਚ ਹੁੰਦਾ ਹੈ ।
 4. ਵਿਕਾਸ ਕਰਨ ਦੀਆਂ ਕੋਸ਼ਿਸ਼ਾਂ ਹਮੇਸ਼ਾਂ ਚਲਦੀਆਂ ਰਹਿੰਦੀਆਂ ਹਨ ।

ਪ੍ਰਸ਼ਨ 14.
ਸਮਾਜਿਕ ਵਿਕਾਸ ਦੇ ਤਿੰਨ ਮਾਪਦੰਡ ਦੱਸੋ ।
ਉੱਤਰ-

 1. ਜਦੋਂ ਕਾਨੂੰਨ ਦੀਆਂ ਨਜ਼ਰਾਂ ਵਿਚ ਸਮਾਨਤਾ ਜਾਂ ਬਰਾਬਰੀ ਵੱਧ ਜਾਂਦੀ ਹੈ ਤਾਂ ਇਹ ਵਿਕਾਸ ਦਾ ਪ੍ਰਤੀਕ ਹੁੰਦਾ ਹੈ ।
 2. ਜਦੋਂ ਦੇਸ਼ ਦੇ ਸਾਰੇ ਬਾਲਗਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋ ਜਾਵੇ ਤੇ ਦੇਸ਼ ਵਿਚ ਲੋਕਤੰਤਰ ਸਥਾਪਿਤ ਹੋ ਜਾਵੇ ਤਾਂ ਇਹ ਰਾਜਨੀਤਿਕ ਵਿਕਾਸ ਦਾ ਸੂਚਕ ਹੈ ।
 3. ਜਦੋਂ ਔਰਤਾਂ ਤੇ ਹੋਰ ਸਾਰੇ ਲੋਕਾਂ ਨੂੰ ਸਮਾਜ ਵਿਚ ਬਰਾਬਰ ਅਧਿਕਾਰ ਪ੍ਰਾਪਤ ਹੋ ਜਾਣ ਤਾਂ ਇਹ ਸਮਾਜਿਕ ਵਿਕਾਸ ਦਾ ਸੂਚਕ ਹੈ ।
 4. ਜਦੋਂ ਸਮਾਜ ਵਿਚ ਪੈਸੇ ਜਾਂ ਪੂੰਜੀ ਦੀ ਬਰਾਬਰ ਵੰਡ ਹੋਵੇ ਤਾਂ ਇਹ ਆਰਥਿਕ ਪ੍ਰਗਤੀ ਦਾ ਸੂਚਕ ਮੰਨਿਆ ਜਾਂਦਾ ਹੈ ।

ਪ੍ਰਸ਼ਨ 15.
ਪਰਿਵਰਤਨ ਦੇ ਤਕਨੀਕੀ ਕਾਰਕ ਦੀ ਪਰਿਭਾਸ਼ਾ ।
ਉੱਤਰ-
ਆਗਬਰਨ (Ogbum) ਦੇ ਅਨੁਸਾਰ, “ਤਕਨੀਕ ਵਾਤਾਵਰਨ ਨੂੰ ਬਦਲ ਕੇ, ਜਿਸ ਨਾਲ ਅਸੀਂ ਅਨੁਕੂਲਣ ਕਰਦੇ ਹਾਂ, ਸਾਡੇ ਸਮਾਜ ਨੂੰ ਬਦਲਦੀ ਹੈ । ਇਹ ਪਰਿਵਰਤਨ ਆਮ ਤੌਰ ‘ਤੇ ਭੌਤਿਕ ਵਾਤਾਵਰਨ ਵਿਚ ਹੁੰਦਾ ਹੈ ਅਤੇ ਅਸੀਂ ਇਹਨਾਂ ਪਰਿਵਰਤਨਾਂ ਨਾਲ ਜੋ ਅਨੁਕੂਲਣ ਕਰਦੇ ਹਾਂ ਉਸ ਨਾਲ ਅਕਸਰ ਪਰੰਪਰਾਵਾਂ ਤੇ ਸਮਾਜਿਕ ਸੰਸਥਾਵਾਂ ਪਰਿਵਰਤਿਤ ਹੋ ਜਾਂਦੀਆਂ ਹਨ ।’’

ਪ੍ਰਸ਼ਨ 16.
ਤਕਨੀਕ ਅਤੇ ਸ਼ਹਿਰੀਕਰਨ ।
ਉੱਤਰ-
ਤਕਨੀਕ ਕਰਕੇ ਵੱਡੇ-ਵੱਡੇ ਉਦਯੋਗ ਖੁੱਲ੍ਹ ਗਏ ਹਨ ਜਿਸ ਨਾਲ ਦੇਸ਼ਾਂ ਦਾ ਉਦਯੋਗੀਕਰਨ ਹੋ ਗਿਆ ਹੈ । ਉਦਯੋਗੀਕਰਨ ਕਰਕੇ ਵੱਡੇ-ਵੱਡੇ ਸ਼ਹਿਰ ਉਹਨਾਂ ਉਦਯੋਗਾਂ ਦੇ ਆਲੇ-ਦੁਆਲੇ ਵੱਸ ਗਏ ਹਨ । ਸ਼ੁਰੂ ਵਿਚ ਪਿੰਡਾਂ ਤੋਂ ਕਾਰਖ਼ਾਨਿਆਂ ਵਿਚ ਕੰਮ ਕਰਨ ਲਈ ਆਉਣ ਵਾਲੇ ਮਜ਼ਦੂਰਾਂ ਵਾਸਤੇ ਉਦਯੋਗਾਂ ਦੇ ਆਲੇ-ਦੁਆਲੇ ਬਸਤੀਆਂ ਵਸੀਆਂ । ਫਿਰ ਉਹਨਾਂ ਬਸਤੀਆਂ ਨੂੰ ਜੀਵਨ ਜੀਣ ਦੇ ਲਈ ਚੀਜ਼ਾਂ ਮੁਹੱਈਆ ਕਰਵਾਉਣ ਲਈ ਦੁਕਾਨਾਂ ਤੇ ਬਜ਼ਾਰ ਖੁੱਲ ਗਏ । ਫਿਰ ਜਨਸੰਖਿਆ ਲਈ ਹੋਟਲ ਖੁੱਲ੍ਹ ਗਏ, ਸਕੂਲ ਖੁੱਲ੍ਹ ਗਏ, ਵਪਾਰਕ ਕੰਪਨੀਆਂ ਖੁੱਲ੍ਹ ਗਈਆਂ, ਦਫ਼ਤਰ ਬਣ ਗਏ । ਇਸ ਤਰ੍ਹਾਂ ਹੌਲੀ-ਹੌਲੀ ਇਹਨਾਂ ਕਰਕੇ ਸ਼ਹਿਰਾਂ ਦਾ ਵਿਕਾਸ ਹੋਇਆ ਤੇ ਸ਼ਹਿਰੀਕਰਨ ਵੱਧ ਗਿਆ । ਇਸ ਤਰ੍ਹਾਂ ਸ਼ਹਿਰੀਕਰਨ ਨੂੰ ਵਧਾਉਣ ਵਿਚ ਤਕਨੀਕ ਦਾ ਸਭ ਤੋਂ ਵੱਡਾ ਹੱਥ ਹੈ ।

ਪ੍ਰਸ਼ਨ 17.
ਤਕਨੀਕ ਦਾ ਔਰਤਾਂ ਦੀ ਸਥਿਤੀ ਉੱਤੇ ਪ੍ਰਭਾਵ ।
ਉੱਤਰ-
ਤਕਨੀਕ ਨੇ ਔਰਤਾਂ ਦੀ ਦਸ਼ਾ ਸੁਧਾਰਨ ਵਿਚ ਕਾਫੀ ਵੱਡਾ ਹਿੱਸਾ ਪਾਇਆ ਹੈ । ਤਕਨੀਕ ਦੇ ਵੱਧਣ ਕਰਕੇ ਵਿੱਦਿਆ ਦਾ ਪ੍ਰਸਾਰ ਹੋਇਆ ਤੇ ਔਰਤਾਂ ਨੇ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ । ਸਿੱਖਿਆ ਲੈ ਕੇ ਉਹ ਆਰਥਿਕ ਖੇਤਰ ਵਿਚ ਮਰਦਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ ! ਉਹ ਦਫ਼ਤਰਾਂ, ਫੈਕਟਰੀਆਂ ਵਿਚ ਜਾ ਕੇ ਕੰਮ ਕਰ ਰਹੀਆਂ ਹਨ ਤੇ ਪੈਸੇ ਕਮਾ ਰਹੀਆਂ ਹਨ । ਮਸ਼ੀਨਾਂ ਦੇ ਵੱਧਣ ਨਾਲ ਔਰਤਾਂ ਉੱਤੇ ਪਰਿਵਾਰ ਦੇ ਕੰਮ ਕਰਨ ਦਾ ਬੋਝ ਕਾਫ਼ੀ ਘੱਟ ਗਿਆ ਹੈ । ਅੱਜ-ਕਲ੍ਹ ਹਰ ਕੰਮ ਕਰਨ ਵਿਚ ਮਸ਼ੀਨਾਂ ਦਾ ਪ੍ਰਯੋਗ ਹੋ ਰਿਹਾ ਹੈ ਜਿਵੇਂ ਕੱਪੜੇ ਧੋਣ, ਘਰ ਦੀ ਸਫਾਈ ਕਰਨ, ਬਰਤਨ ਸਾਫ਼ ਕਰਨ ਇੱਥੋਂ ਤੱਕ ਕਿ ਆਟਾ ਗੁੰਨਣ ਦੀਆਂ ਵੀ ਮਸ਼ੀਨਾਂ ਆ ਗਈਆਂ ਹਨ ਜਿਸ ਨਾਲ ਔਰਤਾਂ ਦਾ ਕੰਮ ਕਾਫੀ ਘੱਟ ਗਿਆ ਹੈ । ਇਹ ਸਭ ਕੁੱਝ ਤਕਨੀਕ ਕਰਕੇ ਹੀ ਮੁਮਕਿਨ ਹੋਇਆ ਹੈ ।

ਪ੍ਰਸ਼ਨ 18.
ਤਕਨੀਕ ਦਾ ਵਿਆਹ ਉੱਤੇ ਪ੍ਰਭਾਵ ।
ਉੱਤਰ-
ਪੁਰਾਣੇ ਸਮਿਆਂ ਵਿਚ ਵਿਆਹ ਇਕ ਧਾਰਮਿਕ ਸੰਸਕਾਰ ਹੁੰਦਾ ਸੀ ਪਰੰਤੂ ਤਕਨੀਕ ਦੇ ਵੱਧਣ ਕਰਕੇ ਆਧੁਨਿਕ ਸਮਾਜ ਅੱਗੇ ਆਏ ਹਨ ਜਿੱਥੇ ਵਿਆਹ ਇਕ ਧਾਰਮਿਕ ਸੰਸਕਾਰ ਨਾ ਰਹਿ ਕਿ ਇਕ ਸਮਾਜਿਕ ਸਮਝੌਤੇ ਦੇ ਰੂਪ ਵਿਚ ਮੰਨਿਆ ਜਾਣ ਲੱਗ ਪਿਆ ਹੈ । ਵਿਆਹ ਦੀ ਨੀਂਹ ਸਮਝੌਤੇ ਉੱਤੇ ਆਧਾਰਿਤ ਹੁੰਦੀ ਹੈ ਤੇ ਸਮਝੌਤਾ ਨਾ ਹੋਣ ਦੀ ਸੂਰਤ ਵਿਚ ਵਿਆਹ ਟੁੱਟ ਵੀ ਜਾਂਦਾ ਹੈ । ਹੁਣ ਵਿਆਹ ਦੀ ਚੋਣ ਦਾ ਖੇਤਰ ਵੀ ਵੱਧ ਗਿਆ ਹੈ । ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਵੀ ਜਾਤ ਵਿਚ ਵਿਆਹ ਕਰਵਾ ਸਕਦਾ ਹੈ । ਜੇਕਰ ਪਤੀ-ਪਤਨੀ ਦੇ ਵਿਚਾਰ ਨਹੀਂ ਮਿਲਦੇ ਤਾਂ ਉਹ ਵੱਖ ਵੀ ਹੋ ਸਕਦੇ ਹਨ । ਔਰਤਾਂ ਆਰਥਿਕ ਖੇਤਰ ਵਿਚ ਵੀ ਆ ਗਈਆਂ ਹਨ ਤੇ ਆਪਣੇ ਆਪ ਨੂੰ ਆਦਮੀਆਂ ਤੋਂ ਘੱਟ ਨਹੀਂ ਸਮਝਦੀਆਂ । ਉਹ ਹੁਣ ਆਦਮੀਆਂ ਉੱਤੇ ਬਿਲਕੁਲ ਵੀ ਨਿਰਭਰ ਨਹੀਂ ਹਨ ਅਤੇ ਇਹ ਸਭ ਕੁੱਝ ਤਕਨੀਕ ਕਰਕੇ ਹੀ ਹੁੰਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 19.
ਤਕਨੀਕ ਦਾ ਜਾਤ ਵਿਵਸਥਾ ਉੱਤੇ ਪ੍ਰਭਾਵ ।
ਉੱਤਰ-
ਪੁਰਾਣੇ ਸਮੇਂ ਵਿਚ ਜਾਤ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਵਿਅਕਤੀ ਆਪਣੀ ਜਾਤ ਤੋਂ ਬਾਹਰ ਕੋਈ ਕੰਮ ਨਹੀਂ ਕਰ ਸਕਦਾ ਸੀ ਤੇ ਵਿਅਕਤੀ ਨੂੰ ਸਮਾਜ ਵਿਚ ਸਥਿਤੀ ਜਾਤ ਦੇ ਆਧਾਰ ਉੱਤੇ ਹੀ ਪ੍ਰਾਪਤ ਹੁੰਦੀ ਸੀ । ਪਰ ਤਕਨੀਕੀ ਖੇਤਰ ਵਿਚ ਹੋਈ ਪ੍ਰਤੀ ਨੇ ਜਾਤ ਵਿਵਸਥਾ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ । ਹੁਣ ਸਮਾਜ ਦੀ ਵੰਡ ਜਾਤ ਦੇ ਆਧਾਰ ਉੱਤੇ ਨਾ ਹੋ ਕੇ ਵਰਗ ਦੇ ਆਧਾਰ ਉੱਤੇ ਹੁੰਦੀ ਹੈ । ਹੁਣ ਸਮਾਜ ਵਿਚ ਕਾਰਖ਼ਾਨਿਆਂ ਤੇ ਮਸ਼ੀਨਾਂ ਕਰਕੇ ਘਰੇਲੂ ਉਤਪਾਦਨ ਕਾਰਖ਼ਾਨਿਆਂ ਕੋਲ ਚਲਾ ਗਿਆ ਹੈ । ਹੁਣ ਸਾਰੀਆਂ ਜਾਤਾਂ ਦੇ ਲੋਕ ਇਕੱਠੇ ਮਿਲ ਕੇ ਕੰਮ ਕਰਨ ਲੱਗ ਪਏ ਹਨ ਜਿਸ ਕਰਕੇ ਛੂਤ-ਛਾਤ ਤੇ ਜਾਤ ਦਾ ਆਧਾਰ ਬਿਲਕੁਲ ਹੀ ਖਤਮ ਹੋ ਗਿਆ ਹੈ । ਹੁਣ ਵਿਅਕਤੀ ਨੂੰ ਕੋਈ ਕੰਮ ਉਸਦੀ ਯੋਗਤਾ ਦੇ ਆਧਾਰ ਉੱਤੇ ਪ੍ਰਾਪਤ ਹੁੰਦਾ ਹੈ । ਸਾਰੇ ਧਰਮਾਂ ਤੇ ਜਾਤਾਂ ਦੇ ਲੋਕਾਂ ਦੇ ਵਿਚਕਾਰ ਬਰਾਬਰੀ ਦੇ ਸੰਬੰਧ ਸਥਾਪਿਤ ਹੋ ਗਏ ਹਨ । ਇਸ ਤਰ੍ਹਾਂ ਜਾਤ ਵਿਵਸਥਾ ਦਾ ਆਧਾਰ ਬਿਲਕੁਲ ਹੀ ਬਦਲ ਗਿਆ ਹੈ ਜੋ ਕਿ ਤਕਨੀਕ ਕਰਕੇ ਹੀ ਹੁੰਦਾ ਹੈ ।

ਪ੍ਰਸ਼ਨ 20.
ਜਨ-ਸੰਖਿਆਤਮਕ ਕਾਰਕ ।
ਉੱਤਰ-
ਸਮਾਜਿਕ ਸੰਗਠਨ, ਪਰੰਪਰਾਵਾਂ, ਸੰਸਥਾਵਾਂ, ਥਾਵਾਂ ਆਦਿ ਉੱਪਰ ਜਨ-ਸੰਖਿਆਤਮਕ ਕਾਰਕ ਦਾ ਪ੍ਰਭਾਵ ਪੈਂਦਾ ਹੈ । ਜਨ-ਸੰਖਿਆ ਦਾ ਵੱਧਣਾ, ਘੱਟਣਾ, ਆਦਮੀ ਤੇ ਔਰਤ ਦੀ ਅਨੁਪਾਤ ਵਿਚ ਪਾਏ ਗਏ ਪਰਿਵਰਤਨ ਦਾ ਸਮਾਜਿਕ ਸੰਬੰਧਾਂ ਉੱਪਰ ਵੀ ਪ੍ਰਭਾਵ ਪੈਂਦਾ ਹੈ । ਜਨ-ਸੰਖਿਆ ਵਿਚ ਪਾਇਆ ਗਿਆ ਪਰਿਵਰਤਨ ਸਮਾਜ ਦੀ ਆਰਥਿਕ ਪ੍ਰਗਤੀ ਵਿਚ ਰੁਕਾਵਟ ਦਾ ਕਾਰਨ ਵੀ ਬਣਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਪੈਦਾ ਕਰਦਾ ਹੈ ।

ਪ੍ਰਸ਼ਨ 21.
ਜਨ-ਸੰਖਿਆਤਮਕ ਕਾਰਕ ਦੇ ਕੋਈ ਦੋ ਪ੍ਰਭਾਵ ।
ਉੱਤਰ-

 • ਆਰਥਿਕ ਹਾਲਤਾਂ ਉੱਪਰ ਪ੍ਰਭਾਵ (Effect on economic life) – ਜਨ-ਸੰਖਿਆਤਮਕ ਕਾਰਕ ਦਾ ਉਤਪਾਦਨ ਦੇ ਢੰਗ, ਜਾਇਦਾਦ ਦੀ ਮਲਕੀਅਤ, ਆਰਥਿਕ ਪ੍ਰਗਤੀ ਉੱਪਰ ਵੀ ਪ੍ਰਭਾਵ ਪੈਂਦਾ ਹੈ । ਜਿਵੇਂ ਜਨ-ਸੰਖਿਆ ਦੇ ਵਧਣ ਕਾਰਨ ਖੇਤੀ ਦੇ ਉਤਪਾਦਨ ਨੂੰ ਵਧਾਉਣਾ ਵੀ ਜ਼ਰੂਰੀ ਹੋ ਜਾਂਦਾ ਹੈ ।
 • ਸਮਾਜਿਕ ਜੀਵਨ ਉੱਪਰ ਪ੍ਰਭਾਵ (Effect on social life) – ਵੱਧ ਰਹੀ ਜਨ-ਸੰਖਿਆ ਬੇਰੁਜ਼ਗਾਰੀ, ਭੁੱਖਮਰੀ ਦੀ ਸਥਿਤੀ ਪੈਦਾ ਕਰਦੀ ਹੈ, ਜਿਸ ਨਾਲ ਸਮਾਜ ਵਿਚ ਅਸ਼ਾਂਤੀ, ਭ੍ਰਿਸ਼ਟਾਚਾਰ ਆਦਿ ਵਿਚ ਵਾਧਾ ਹੁੰਦਾ ਹੈ ।

ਪ੍ਰਸ਼ਨ 22.
ਸਿੱਖਿਆਤਮਕ ਕਾਰਕ ।
ਉੱਤਰ-
ਸਿੱਖਿਆ ਦੇ ਦੁਆਬਾ ਵਿਅਕਤੀ ਦਾ ਸਮਾਜੀਕਰਨ ਵੀ ਹੁੰਦਾ ਹੈ, ਤੇ ਉਸਦੇ ਵਿਚਾਰਾਂ, ਆਦਰਸ਼ਾਂ, ਕੀਮਤਾਂ ਆਦਿ ਉੱਪਰ ਵੀ ਪ੍ਰਭਾਵ ਪੈਂਦਾ ਹੈ । ਮਨੁੱਖ ਦੀ ਪ੍ਰਗਤੀ ਵੀ ਸਿੱਖਿਆ ਉੱਪਰ ਹੀ ਆਧਾਰਿਤ ਹੁੰਦੀ ਹੈ । ਇਹ ਵਿਅਕਤੀ ਨੂੰ ਵਹਿਮਾਂ-ਭਰਮਾਂ, ਅਗਿਆਨਤਾ ਆਦਿ ਤੋਂ ਛੁਟਕਾਰਾ ਦਿਵਾਉਂਦੀ ਹੈ । ਵਿਅਕਤੀਆਂ ਵਿਚ ਹਰ ਪੱਖੋਂ ਪਰਿਵਰਤਨ ਲਿਆਉਣ ਦੇ ਲਈ ਸਿੱਖਿਆਤਮਕ ਕਾਰਕ ਮਹੱਤਵਪੂਰਨ ਹੈ ।

ਪ੍ਰਸ਼ਨ 23.
ਸਿੱਖਿਆਤਮਕ ਕਾਰਕ ਦੇ ਕੋਈ ਦੋ ਪ੍ਰਭਾਵ ।
ਉੱਤਰ-

 • ਜਾਤੀ ਪ੍ਰਥਾ ਉਪਰ ਪ੍ਰਭਾਵ (Change in caste system) – ਅਨਪੜ੍ਹਤਾ, ਵਿਅਕਤੀਆਂ ਨੂੰ ਗਤੀਹੀਣ ਬਣਾ ਦਿੰਦੀ ਹੈ ਤੇ ਵਿਅਕਤੀ ਵਹਿਮਾਂ-ਭਰਮਾਂ, ਪਰੰਪਰਾਵਾਂ ਵਿਚ ਫਸੇ ਰਹਿੰਦੇ ਹਨ । ਆਧੁਨਿਕ ਸਿੱਖਿਆ ਦੇ ਦੁਆਰਾ ਜਾਤੀ ਪ੍ਰਥਾ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਗਿਆ ਹੈ । ਇਹ ਸਿੱਖਿਆ ਧਰਮ-ਨਿਰਪੱਖ ਹੁੰਦੀ ਹੈ । ਇਸਦੇ ਦੁਆਰਾ ਆਜ਼ਾਦੀ, ਸਮਾਨਤਾ, ਭਾਈਚਾਰੇ ਆਦਿ ਵਰਗੀਆਂ ਕੀਮਤਾਂ ਉੱਪਰ ਜ਼ੋਰ ਦਿੱਤਾ ਜਾਂਦਾ ਹੈ ।
 • ਇਸਤਰੀਆਂ ਦੀ ਸਥਿਤੀ ਉੱਪਰ ਪ੍ਰਭਾਵ (Change in status of women) – ਸਿੱਖਿਆਤਮਕ ਕਾਰਕਾਂ ਦੇ ਦੁਆਰਾ ਔਰਤਾਂ ਦੀ ਦਸ਼ਾ ਵਿਚ ਕਾਫ਼ੀ ਸੁਧਾਰ ਹੋਇਆ ।ਉਹ ਘਰਾਂ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਦੇ ਪ੍ਰਤੀ ਜਾਗਰੂਕ ਹੋਈਆਂ । ਆਰਥਿਕ ਤੌਰ ‘ਤੇ ਸਵੈ-ਨਿਰਭਰਤਾ ਵਲ ਵੀ ਪ੍ਰੇਰਿਤ ਹੋਈਆਂ ।

ਪ੍ਰਸ਼ਨ 24.
ਸਿੱਖਿਆ ।
ਉੱਤਰ-
ਸਿੱਖਿਆ ਅੰਗਰੇਜ਼ੀ ਦੇ ਸ਼ਬਦ Education ਦਾ ਪੰਜਾਬੀ ਰੁਪਾਂਤਰ ਹੈ । Education ਲਾਤੀਨੀ ਭਾਸ਼ਾ ਦੇ ਸ਼ਬਦ Educere ਤੋਂ ਨਿਕਲਿਆ ਹੈ ਜਿਸਦਾ ਅਰਥ ਹੁੰਦਾ ਹੈ to bring up ਸਿੱਖਿਆ ਦਾ ਅਰਥ ਵਿਅਕਤੀ ਨੂੰ ਸਿਰਫ਼ ਕਿਤਾਬੀ ਗਿਆਨ ਦੇਣ ਨਾਲ ਹੀ ਸੰਬੰਧਿਤ ਨਹੀਂ ਬਲਕਿ ਵਿਅਕਤੀ ਵਿਚ ਚੰਗੀਆਂ ਆਦਤਾਂ ਦਾ ਨਿਰਮਾਣ ਕਰਕੇ ਉਸ ਨੂੰ ਭਵਿੱਖ ਲਈ ਤਿਆਰ ਕਰਨ ਤੋਂ ਵੀ ਹੁੰਦਾ ਹੈ । ਐਂਡਰਸਨ (Anderson) ਦੇ ਅਨੁਸਾਰ, “ਸਿੱਖਿਆ ਇਕ ਸਮਾਜਿਕ ਪ੍ਰਕ੍ਰਿਆ ਹੈ ਜਿਸ ਦੇ ਦੁਆਰਾ ਵਿਅਕਤੀ ਉਹਨਾਂ ਚੀਜ਼ਾਂ ਦੀ ਸਿਖਲਾਈ ਪ੍ਰਾਪਤ ਕਰਦਾ ਹੈ ਜਿਹੜੀਆਂ ਉਸਨੂੰ ਸਮਾਜ ਵਿਚ ਜ਼ਿੰਦਗੀ ਬਿਤਾਉਣ ਲਈ ਤਿਆਰ ਕਰਦੀਆਂ ਹਨ ।”

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 25.
ਸਿੱਖਿਆ ਦਾ ਪਰਿਵਾਰ ਉੱਤੇ ਪ੍ਰਭਾਵ ।
ਉੱਤਰ-
ਸਿੱਖਿਅਕ ਕਾਰਕ ਦਾ ਪਰਿਵਾਰ ਉੱਤੇ ਗਹਿਰਾ ਪ੍ਰਭਾਵ ਪਿਆ ਹੈ । ਸਿੱਖਿਆ ਵਿਚ ਪ੍ਰਗਤੀ ਦੇ ਨਾਲ ਲੋਕਾਂ ਵਿਚ ਜਾਗਿਤੀ ਆਈ ਤੇ ਉਹਨਾਂ ਨੇ ਨਵੀਆਂ ਕਦਰਾਂ-ਕੀਮਤਾਂ ਦੇ ਅਨੁਸਾਰ ਰਹਿਣਾ ਸ਼ੁਰੂ ਕਰ ਦਿੱਤਾ । ਹੁਣ ਉਹ ਆਪਣੀ ਇੱਛਾ ਤੇ ਯੋਗਤਾ ਮੁਤਾਬਿਕ ਵੱਖ-ਵੱਖ ਕੰਮ ਕਰਨ ਲਗ ਪਏ ਜਿਸ ਨਾਲ ਸੰਯੁਕਤ ਪਰਿਵਾਰਾਂ ਦੀ ਥਾਂ ਕੇਂਦਰੀ ਪਰਿਵਾਰ ਹੋਂਦ ਵਿਚ ਆਏ । ਹੁਣ ਵਿਅਕਤੀ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ ਵਿਚ ਨੌਕਰੀ ਕਰਨ ਲਈ ਜਾਣ ਲੱਗ ਪਏ । ਲੋਕ ਹੁਣ ਵਿਅਕਤੀਵਾਦੀ ਤੇ ਪਦਾਰਥਵਾਦੀ ਹੋ ਗਏ । ਬੱਚਿਆਂ ਨੇ ਰਸਮੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਉਹਨਾਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਜਾਣਾ ਸ਼ੁਰੂ ਕਰ ਦਿੱਤਾ | ਹੁਣ ਸਿੱਖਿਆ ਕਰਕੇ ਹੀ ਛੋਟੇ ਪਰਿਵਾਰ ਨੂੰ ਸਹੀ ਮੰਨਿਆ ਜਾਣ ਲੱਗ ਪਿਆ ਹੈ । ਹੁਣ ਬੱਚੇ ਦੇ ਸਮਾਜੀਕਰਨ ਵਿਚ ਸਿੱਖਿਆ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਕਿਉਂਕਿ ਬੱਚਾ ਆਪਣੇ ਜੀਵਨ ਦਾ ਸ਼ੁਰੂਆਤੀ ਸਮਾਂ ਸਿੱਖਿਅਕ ਸੰਸਥਾਵਾਂ ਵਿਚ ਬਿਤਾਉਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕੁਮ-ਵਿਕਾਸ ਦੀ ਪਰਿਭਾਸ਼ਾ ਦਿਉ ਅਤੇ ਇਸ ਦੇ ਲੱਛਣਾਂ ਦੀ ਵਿਆਖਿਆ ਕਰੋ ।
ਜਾਂ
ਕੁਮ-ਵਿਕਾਸ ਨੂੰ ਪਰਿਭਾਸ਼ਿਤ ਕਰੋ । ਇਸ ਦੀਆਂ ਵਿਸ਼ੇਸ਼ਤਾਵਾਂ ਉੱਤੇ ਚਾਨਣਾ ਪਾਉ ।
ਉੱਤਰ-
ਸਮਾਜਿਕ ਭੂਮ-ਵਿਕਾਸ ਸਮਾਜਿਕ ਪਰਿਵਰਤਨ ਦੀਆਂ ਕਿਸਮਾਂ ਵਿਚੋਂ ਇਕ ਹੈ । ਭੂਮ-ਵਿਕਾਸ ਅੰਗਰੇਜ਼ੀ ਭਾਸ਼ਾ ਦੇ ਸ਼ਬਦ EVOLUTION ਦਾ ਪੰਜਾਬੀ ਰੂਪਾਂਤਰ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ EVOLVERE ਵਿਚੋਂ ਨਿਕਲਿਆ ਹੈ । ਕ੍ਰਮ ਵਿਕਾਸ ਕਿਸੇ ਚੀਜ਼ ਦਾ ਛੋਟੀ ਤੋਂ ਵੱਡੀ ਹੋਣ ਤਕ ਦਾ ਪਰਿਵਰਤਨ ਹੈ । ਇਸ ਪਰਿਵਰਤਨ ਨਾਲ ਵਾਧਾ ਤਾਂ ਹੁੰਦਾ ਹੀ ਹੈ ਪਰ ਇਸਦੇ ਨਾਲ ਸੰਰਚਨਾਤਮਕ ਗਿਆਨ ਵੀ ਵੱਧਦਾ ਹੈ । ਇਸ ਤਰ੍ਹਾਂ ਕੂਮ-ਵਿਕਾਸ ਇਕ ਅਜਿਹਾ ਪਰਿਵਰਤਨ ਹੈ। ਜਿਸ ਵਿਚ ਪਰਿਵਰਤਨ ਲਗਾਤਾਰ ਇਕ ਨਿਸ਼ਚਿਤ ਦਿਸ਼ਾ ਦੇ ਵੱਲ ਹੁੰਦਾ ਹੈ । ਮੈਕਾਈਵਰ ਅਤੇ ਪੇਜ ਦਾ ਕਹਿਣਾ ਹੈ ਕਿ “ਪਰਿਵਰਤਨ ਵਿਚ ਗਤੀਸ਼ੀਲਤਾ ਨਹੀਂ ਹੁੰਦੀ ਬਲਕਿ ਪਰਿਵਰਤਨ ਦੀ ਇਕ ਦਿਸ਼ਾ ਹੁੰਦੀ ਹੈ ਤਾਂ ਅਜਿਹੇ ਪਰਿਵਰਤਨ ਨੂੰ ਭ੍ਰਮ ਵਿਕਾਸ ਕਹਿੰਦੇ ਹਨ ।”

ਇਕ ਹੋਰ ਥਾਂ ਉੱਤੇ ਮੈਕਾਈਵਰ (MacIver) ਨੇ ਕਿਹਾ ਹੈ ਕਿ, “ਜਿਵੇਂ-ਜਿਵੇਂ ਵਿਅਕਤੀ ਦੀਆਂ ਜ਼ਰੂਰਤਾਂ ਵੱਧਦੀਆਂ ਹਨ ਉਸੇ ਤਰ੍ਹਾਂ ਸਮਾਜਿਕ ਸੰਰਚਨਾ ਵੀ ਉਸਦੇ ਅਨੁਸਾਰ ਬਦਲਦੀ ਰਹਿੰਦੀ ਹੈ ਜਿਸ ਨਾਲ ਇਨ੍ਹਾਂ ਜ਼ਰੂਰਤਾਂ ਦੀ ਪੂਰਤੀ ਵੀ ਹੁੰਦੀ ਹੈ ਅਤੇ ਇਹ ਹੀ ਕੂਮ ਵਿਕਾਸ ਦਾ ਅਰਥ ਹੁੰਦਾ ਹੈ ।”

ਹਰਬਰਟ ਸਪੈਂਸਰ (Herbert Spencer) ਦੇ ਅਨੁਸਾਰ, ‘ਕੁਮ-ਵਿਕਾਸ ਵਿਚ ਵਾਧਾ ਤੱਤਾਂ ਦਾ ਏਕੀਕਰਨ ਅਤੇ ਉਸ ਨਾਲ ਸੰਬੰਧਿਤ ਉਹ ਗਤੀ ਹੈ ਜਿਸ ਦੇ ਦੌਰਾਨ ਕੋਈ ਤੱਤ ਇਕ ਅਨਿਸ਼ਚਿਤ ਅਤੇ ਅਸੰਬੰਧਿਤ ਸਮਾਨਤਾ ਤੋਂ ਨਿਸ਼ਚਿਤ ਸੰਬੰਧਿਤ ਭਿੰਨਤਾ ਵਿਚ ਬਦਲ ਜਾਂਦੀ ਹੈ ।” (“Evolution is the integration of matter and concomitant dissipation of motion during which matter passes from an indefinite in-coherent homogeneity to a definite coherent heterogeneity.”)

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਮਾਜਿਕ ਕੁਮ-ਵਿਕਾਸ ਬਾਹਰੀ ਦਬਾਅ ਦੇ ਕਾਰਨ ਨਹੀਂ ਬਲਕਿ ਅੰਦਰੁਨੀ ਸ਼ਕਤੀਆਂ ਦੇ ਕਾਰਨ ਹੋਣ ਵਾਲਾ ਪਰਿਵਰਤਨ ਹੈ । ਅਗਸਤੇ ਕਾਮਤੇ ਦੇ ਅਨੁਸਾਰ ਹਰੇਕ ਸਮਾਜ ਕੁਮਵਿਕਾਸ ਦੇ ਤਿੰਨ ਹਿੱਸਿਆਂ ਵਿਚੋਂ ਹੋ ਕੇ ਲੰਘਦਾ ਹੈ ਤੇ ਉਹ ਹਨ-

 1. ਧਾਰਮਿਕ ਪੱਧਰ (Theological Stage)
 2. ਅਰਧਭੌਤਿਕ ਪੱਧਰ (Metaphysical Stage)
 3. ਵਿਗਿਆਨਿਕ ਪੱਧਰ (Scientific Stage) ।

ਸਪੈਂਸਰ (Spencer) ਨੇ ਕ੍ਰਮਵਿਕਾਸ ਦੇ ਚਾਰ ਹੇਠ ਲਿਖੇ ਨਿਯਮ ਦੱਸੇ ਹਨ-

 1. ਸਮਾਜਿਕ ਕੁਮ-ਵਿਕਾਸ ਕ੍ਰਿਮੰਡ ਦੇ ਵਿਕਾਸ ਦੇ ਨਿਯਮ ਦਾ ਇਕ ਸੰਸਕ੍ਰਿਤਕ ਅਤੇ ਮਨੁੱਖੀ ਰੂਪ ਹੁੰਦਾ ਹੈ ।
 2. ਸਮਾਜਿਕ ਭੂਮ-ਵਿਕਾਸ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਦੁਨੀਆਂ ਦੇ ਹੋਰ ਵਾਧੇ ।
 3. ਸਮਾਜਿਕ ਕੁਮ-ਵਿਕਾਸ ਦੀ ਪ੍ਰਕ੍ਰਿਆ ਬਹੁਤ ਹੀ ਹੌਲੀ ਹੁੰਦੀ ਹੈ ।
 4. ਸਮਾਜਿਕ ਕੁਮ-ਵਿਕਾਸ ਤਰੱਕੀ ਵਾਲਾ ਹੁੰਦਾ ਹੈ ।

ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਅੰਦਰੂਨੀ ਛੁਪੀਆਂ ਹੋਈਆਂ ਚੀਜ਼ਾਂ ਵਲੋਂ ਲਿਆਇਆ ਗਿਆ ਪਰਿਵਰਤਨ ਕੂਮਵਿਕਾਸ ਹੁੰਦਾ ਹੈ ।

ਸਮਾਜਿਕ ਕੁਮ-ਵਿਕਾਸ ਦੀਆਂ ਵਿਸ਼ੇਸ਼ਤਾਵਾਂ (Characteristics of Social Evolution)

 • ਕੂਮ-ਵਿਕਾਸ ਜਿਉਂਦੀਆਂ ਵਸਤਾਂ ਜਾਂ ਮਨੁੱਖਾਂ ਵਿਚ ਹੋਣ ਵਾਲੇ ਪਰਿਵਰਤਨਾਂ ਨਾਲ ਸੰਬੰਧਿਤ ਹੁੰਦਾ ਹੈ । ਸਪੈਂਸਰ ਦੇ ਅਨੁਸਾਰ ਇਹ ਜੈਵਿਕ ਵਿਕਾਸ ਹੈ ਅਤੇ ਇਹ ਵਿਕਾਸ ਹਰੇਕ ਸਮਾਜ ਵਿਚ ਸਮਾਨ ਰੂਪ ਨਾਲ ਚਲਦਾ ਰਹਿੰਦਾ ਹੈ । ਜਿਵੇਂ ਕਿ ਅਮੀਬਾ (Amoeba) ਇਕ ਅਜਿਹਾ ਜੀਵ ਹੈ ਜਿਸ ਦੇ ਸਰੀਰ ਦੇ ਪੂਰੇ ਕੰਮ ਸਿਰਫ ਸੈਲ (Cell) ਦੇ ਵਲੋਂ ਹੀ ਪੂਰੇ ਕੀਤੇ ਜਾਂਦੇ ਹਨ | ਮਨੁੱਖਾਂ ਦਾ ਸਰੀਰ ਵੱਧ ਵਿਕਸਿਤ ਰੂਪ ਦਾ ਹੁੰਦਾ ਹੈ ਜਿਸਦੇ ਵੱਖ-ਵੱਖ ਕੰਮ ਵੱਖ-ਵੱਖ ਅੰਗ ਕਰਦੇ ਹਨ । ਜਿਵੇਂਜਿਵੇਂ ਜੈਵਿਕ ਵਿਕਾਸ ਵੱਧਦਾ ਜਾਂਦਾ ਹੈ, ਉਸ ਦੇ ਨਾਲ ਹੀ ਉਸਦੀ ਪ੍ਰਕ੍ਰਿਤੀ ਵਿਚ ਵੀ ਜਟਿਲਤਾ ਆ ਜਾਂਦੀ ਹੈ ।
 • ਸਮਾਜਿਕ ਕੁਮ-ਵਿਕਾਸ ਇਕ ਅਜਿਹਾ ਪਰਿਵਰਤਨ ਹੈ ਜੋ ਲਗਾਤਾਰ ਹੁੰਦਾ ਰਹਿੰਦਾ ਹੈ ਅਤੇ ਨਿਰੰਤਰਤਾ ਇਸਦਾ ਪ੍ਰਮੁੱਖ ਗੁਣ ਹੈ ।
 • ਸਮਾਜਿਕ ਭੂਮ-ਵਿਕਾਸ ਵਿਚ ਨਿਰੰਤਰਤਾ ਤਾਂ ਹੁੰਦੀ ਹੈ ਪਰ ਇਸ ਤਰ੍ਹਾਂ ਦੇ ਪਰਿਵਰਤਨ ਵਿਚ ਨਿਸ਼ਚਿਤ ਦਿਸ਼ਾ ਵੀ ਹੁੰਦੀ ਹੈ । ਇਸਦਾ ਕਾਰਨ ਹੈ ਕਿ ਕੂਮ ਵਿਕਾਸ ਸਿਰਫ਼ ਆਕਾਰ ਵਿਚ ਹੀ ਨਹੀਂ ਬਲਕਿ ਸੰਰਚਨਾ ਵਿਚ ਵੀ ਹੁੰਦਾ ਹੈ । ਕੁਮ ਵਿਕਾਸ ਵਿਚ ਸਾਨੂੰ ਨਿਸ਼ਚਿਤ ਦਿਸ਼ਾ ਦਾ ਪਤਾ ਚਲ ਜਾਂਦਾ ਹੈ ।
 • ਸਮਾਜਿਕ ਕੁਮ-ਵਿਕਾਸ ਵਿਚ ਹਮੇਸ਼ਾਂ ਉਸ ਚੀਜ਼ ਦੇ ਅੰਦਰ ਛੁਪੇ ਹੋਏ ਗੁਣ ਬਾਹਰ ਨਿਕਲ ਕੇ ਆਉਂਦੇ ਹਨ ਅਤੇ ਇਸਦੇ ਉੱਪਰ ਕਿਸੇ ਤਰ੍ਹਾਂ ਦਾ ਬਾਹਰੀ ਦਬਾਵ ਨਹੀਂ ਹੁੰਦਾ ਹੈ । ਪਰਿਵਰਤਿਤ ਹੋਈ ਚੀਜ਼ ਦੇ ਅੰਦਰ ਹੀ ਕਈ ਤੱਤ ਮੌਜੂਦ ਹੁੰਦੇ ਹਨ ਅਤੇ ਇਸ ਕਾਰਨ ਹੀ ਪਰਿਵਰਤਨ ਇਨ੍ਹਾਂ ਅੰਦਰੁਨੀ ਚੀਜ਼ਾਂ ਦੇ ਬਾਹਰ ਆਉਣ ਦੇ ਨਤੀਜੇ ਦੇ ਕਾਰਨ ਹੀ ਹੁੰਦਾ ਹੈ ।
 • ਉਦਵਿਕਾਸ ਵਿਚ ਅੰਦਰੂਨੀ ਤੱਤ ਤਾਂ ਬਾਹਰ ਨਿਕਲਦੇ ਹਨ ਪਰ ਇਨ੍ਹਾਂ ਅੰਦਰੂਨੀ ਤੱਤਾਂ ਦੇ ਦੁਆਰਾ ਲਿਆਇਆ ਗਿਆ ਪਰਿਵਰਤਨ ਕਾਫੀ ਘੱਟ ਗਤੀ ਨਾਲ ਹੁੰਦਾ ਹੈ । ਇਸਦਾ ਕਾਰਨ ਇਹ ਹੈ ਕਿ ਅਸੀਂ ਚੀਜ਼ ਦੇ ਅੰਦਰ ਛੁਪੇ ਹੋਏ ਗੁਣਾਂ ਦੇ ਬਾਰੇ ਵਿਚ ਅਸਾਨੀ ਨਾਲ ਪਤਾ ਨਹੀਂ ਲਗਾ ਸਕਦੇ ਅਤੇ ਹਰੇਕ ਪਰਿਵਰਤਿਤ ਹੋਣ ਵਾਲੀ ਚੀਜ਼ ਦੇ ਵਿਚ ਬਹੁਤ ਸਾਰੇ ਅੰਦਰੂਨੀ ਤੱਤ ਛੁਪੇ ਹੋਏ ਹੁੰਦੇ ਹਨ ।
 • ਕੁਮ-ਵਿਕਾਸ ਵਿਚ ਪਰਿਵਰਤਨ ਹਮੇਸ਼ਾਂ ਹੀ ਸਾਧਾਰਨ ਤੋਂ ਜਟਿਲ ਦੇ ਵੱਲ ਹੀ ਹੁੰਦਾ ਹੈ । ਉਦਾਹਰਨ ਦੇ ਤੌਰ ਉੱਤੇ ਪ੍ਰਾਚੀਨ ਸਮੇਂ ਵਿਚ ਮਨੁੱਖਾਂ ਦਾ ਸਮਾਜ ਸਰਲ ਹੁੰਦਾ ਸੀ ਪਰ ਸਮੇਂ ਦੇ ਨਾਲ-ਨਾਲ ਸਮਾਜ ਵਿਚ ਕਿਰਤ ਵੰਡ ਵੱਧਦਾ ਗਿਆ ਅਤੇ ਮਨੁੱਖਾਂ ਦਾ ਸਮਾਜ ਸਰਲਤਾ ਤੋਂ ਜਟਿਲਤਾ ਦੇ ਵੱਲ ਵੱਧਦਾ ਗਿਆ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਭੂਮ-ਵਿਕਾਸ ਵਿਚ ਸਾਧਾਰਨਤਾ ਤੋਂ ਜਟਿਲਤਾ ਦੇ ਵੱਲ ਜਾਂ ਅਸਪੱਸ਼ਟਤਾ ਤੋਂ ਸਪੱਸ਼ਟਤਾ ਦੇ ਵੱਲ ਪਰਿਵਰਤਨ ਹੁੰਦਾ ਹੈ । ਪਰਿਵਰਤਨ ਦੀ ਇਸ ਕਿਸਮ ਵਿਚ ਪਰਿਵਰਤਨ ਦੀ ਦਿਸ਼ਾ ਹਮੇਸ਼ਾਂ ਨਿਸਚਿਤ ਹੁੰਦੀ ਹੈ ਅਤੇ ਇਹ ਪਰਿਵਰਤਨ ਉਸ ਵਿਸ਼ੇਸ਼ ਚੀਜ਼ ਦੇ ਅੰਦਰ ਛੁਪੇ ਹੋਏ ਗੁਣਾਂ ਦੇ ਕਾਰਨ ਹੁੰਦਾ ਹੈ ਨਾ ਕਿ ਕਿਸੇ ਬਾਹਰੀ ਦਬਾਅ ਦੇ ਕਾਰਨ ।

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੇ ਇਕ ਪ੍ਰਕਾਰ ਦੇ ਰੂਪ ਵਿਚ ਪ੍ਰਗਤੀ ਦਾ ਵਰਣਨ ਕਰੋ ।
ਉੱਤਰ-
ਪ੍ਰਤੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ PROGRESS ਦਾ ਪੰਜਾਬੀ ਰੂਪਾਂਤਰ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ PROGREDIOR ਤੋਂ ਲਿਆ ਗਿਆ ਹੈ ਜਿਸ ਦਾ ਅਰਥ ਅੱਗੇ ਵੱਧਣਾ ਹੈ । ਪ੍ਰਤੀ ਨਾਲ ਨਾ ਸਿਰਫ ਭੌਤਿਕ ਵਿਕਾਸ ਹੁੰਦਾ ਹੈ ਬਲਕਿ ਇਸ ਨਾਲ ਗਿਆਨ ਵੀ ਵੱਧਦਾ ਹੈ ਅਤੇ ਨਵੇਂ ਵਿਚਾਰ ਵੀ ਸਾਹਮਣੇ ਆਉਂਦੇ ਹਨ । ਪ੍ਰਗਤੀ ਹਮੇਸ਼ਾਂ ਇੱਛਕ ਦਿਸ਼ਾ ਦੇ ਵੱਲ ਅੱਗੇ ਵੱਧਦੀ ਹੈ ਅਤੇ ਅਸੀਂ ਸਿਰਫ਼ ਤੁਲਨਾ ਕਰਕੇ ਹੀ ਪ੍ਰਗਤੀ ਦੇ ਬਾਰੇ ਪਤਾ ਕਰ ਸਕਦੇ ਹਾਂ । ਜੇਕਰ ਅਸੀਂ ਕਹੀਏ ਕਿ ਪਰਿਵਾਰ, ਸਮਾਜ ਜਾਂ ਦੇਸ਼ ਅੱਗੇ ਵੱਧ ਰਿਹਾ ਹੈ ਤਾਂ ਸਾਨੂੰ ਇਸ ਗੱਲ ਦਾ ਸਿਰਫ਼ ਉਸ ਸਮੇਂ ਹੀ ਪਤਾ ਚਲ ਸਕੇਗਾ ਜਦੋਂ ਸਾਨੂੰ ਇਹ ਪਤਾ ਚਲੇਗਾ ਕਿ ਉਹ ਕਿਸ ਦਿਸ਼ਾ ਦੇ ਵੱਲ ਵੱਧ ਰਿਹਾ ਹੈ ।

ਜੇਕਰ ਪਰਿਵਾਰ, ਸਮਾਜ ਜਾਂ ਦੇਸ਼ ਅਮੀਰੀ ਤੋਂ ਗਰੀਬੀ ਦੇ ਵੱਲ ਵੱਧ ਰਿਹਾ ਹੈ ਜਾਂ ਉਹ ਗਰੀਬ ਹੋ ਰਿਹਾ ਹੈ ਤਾਂ ਉਹ ਪ੍ਰਗਤੀ ਨਹੀਂ ਬਲਕਿ ਵਿਨਾਸ਼ ਹੋਵੇਗਾ । ਪਰ ਜੇਕਰ ਉਹ ਗ਼ਰੀਬੀ ਤੋਂ ਅਮੀਰੀ ਦੇ ਵੱਲ ਵਧ ਰਿਹਾ ਹੈ ਤੇ ਐਸ਼ੋ ਇਸ਼ਰਤ ਦੇ ਸਮਾਨ ਉਸਦੇ ਕੋਲ ਆ ਰਹੇ ਹਨ ਤਾਂ ਉਹ ਨਿਸ਼ਚੇ ਹੀ ਪ੍ਰਗਤੀ ਕਰ ਰਿਹਾ ਹੈ । ਉਦਾਹਰਨ ਦੇ ਤੌਰ ਉੱਤੇ ਜੇਕਰ ਕਿਸੇ ਵਪਾਰੀ ਨੂੰ ਆਪਣੇ ਵਪਾਰ ਵਿਚ ਘਾਟਾ ਪੈ ਜਾਂਦਾ ਹੈ ਅਤੇ ਉਹ ਅਮੀਰ ਤੋਂ ਗ਼ਰੀਬ ਹੋ ਜਾਂਦਾ ਹੈ ਤਾਂ ਨਿਸ਼ਚੇ ਹੀ ਇਸਨੂੰ ਪ੍ਰਗਤੀ ਨਹੀਂ ਕਿਹਾ ਜਾਵੇਗਾ ਕਿਉਂਕਿ ਜਦੋਂ ਵਿਅਕਤੀ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਹੀ ਪ੍ਰਗਤੀ ਹੁੰਦੀ ਹੈ । ਇਸ ਤਰ੍ਹਾਂ ਪ੍ਰਤੀ ਹਮੇਸ਼ਾਂ ਨਿਸਚਿਤ ਉਦੇਸ਼ ਨੂੰ ਪ੍ਰਾਪਤ ਕਰਨ ਨਾਲ ਸੰਬੰਧਿਤ ਹੁੰਦੀ ਹੈ । ਇਸ ਤਰ੍ਹਾਂ ਜਦੋਂ ਵਿਅਕਤੀ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਇਸ ਨੂੰ ਪ੍ਰਤੀ ਕਿਹਾ ਜਾਂਦਾ ਹੈ ।

 1. ਆਗਬਰਨ ਅਤੇ ਨਿਮਕਾਫ (Ogburn and Nimkof) ਦੇ ਅਨੁਸਾਰ, “ਪ੍ਰਗਤੀ ਦਾ ਅਰਥ ਕਲਿਆਣ ਦੇ ਲਈ ਹੋਣ ਵਾਲਾ ਪਰਿਵਰਤਨ ਹੈ ਜਿਸ ਵਿਚ ਮੁੱਲ ਨਿਰਧਾਰਨ ਦਾ ਜ਼ਰੂਰੀ ਤੱਤ ਹੈ ।”
 2. ਗਰੂਵਜ਼ ਅਤੇ ਮੂਰ (Groves and Moore) ਦੇ ਅਨੁਸਾਰ, “ਪ੍ਰਤੀ ਸਵੀਕ੍ਰਿਤ ਕੀਮਤਾਂ ਦੇ ਆਧਾਰ ਉੱਤੇ ਇੱਛੁਕ ਦਿਸ਼ਾ ਦੇ ਵੱਲ ਗਤੀਸ਼ੀਲ ਹੋਣ ਨੂੰ ਕਹਿੰਦੇ ਹਨ ।”
 3. ਫੇਅਰਚਾਈਲਡ (Fairchild) ਦੇ ਅਨੁਸਾਰ, “ਕਿਸੇ ਸਵੀਕ੍ਰਿਤ ਅਤੇ ਇੱਛੁਕ ਟੀਚੇ ਜਾਂ ਉਦੇਸ਼ ਦੇ ਵੱਲ ਵੱਧਣਾ ਹੀ ਪ੍ਰਤੀ ਹੈ ।”

ਪ੍ਰਗਤੀ ਦੀਆਂ ਵਿਸ਼ੇਸ਼ਤਾਵਾਂ (Characteristics of Progress)

1. ਪ੍ਰਤੀ ਹਮੇਸ਼ਾਂ ਤੁਲਨਾਤਮਕ ਹੁੰਦੀ ਹੈ (Progress is always comparative) – ਪ੍ਰਗਤੀ ਹਮੇਸ਼ਾਂ ਤੁਲਨਾਤਮਕ ਹੁੰਦੀ ਹੈ । ਦੋ ਸਥਿਤੀਆਂ ਦੀ ਤੁਲਨਾ ਕਰਕੇ ਹੀ ਸਾਨੂੰ ਪਤਾ ਚਲ ਸਕਦਾ ਹੈ ਕਿ ਪ੍ਰਗਤੀ ਹੋਈ ਹੈ ਜਾਂ ਨਹੀਂ । ਉਦਾਹਰਨ ਦੇ ਤੌਰ ਉੱਤੇ ਜੇਕਰ ਅਸੀਂ ਪਤਾ ਕਰਨਾ ਹੋਵੇ ਕਿ ਕਿਸੇ ਵਿਅਕਤੀ ਨੇ ਪ੍ਰਤੀ ਕੀਤੀ ਹੈ ਜਾਂ ਘਾਟਾ ਖਾਇਆ ਹੈ ਤਾਂ ਸਾਨੂੰ ਉਸ ਵਿਅਕਤੀ ਦੀ ਵਰਤਮਾਨ ਸਥਿਤੀ ਅਤੇ ਕੁੱਝ ਸਾਲ ਪਹਿਲਾਂ ਦੀ ਸਥਿਤੀ ਦੀ ਤੁਲਨਾ ਕਰਨੀ ਪਵੇਗੀ । ਜੇਕਰ ਉਸ ਦੀ ਵਰਤਮਾਨ ਸਥਿਤੀ ਪਹਿਲਾਂ ਦੀ ਸਥਿਤੀ ਤੋਂ ਚੰਗੀ ਹੋਈ ਹੈ ਅਤੇ ਉਸਦੇ ਕੋਲ ਚੰਗਾ ਜੀਵਨ ਜੀਉਣ ਦੇ ਸਾਰੇ ਸਾਧਨ ਆ ਰਹੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਵਿਅਕਤੀ ਪ੍ਰਤੀ ਕਰ ਰਿਹਾ ਹੈ । ਪਰ ਜੇਕਰ ਉਸਦੀ ਵਰਤਮਾਨ ਸਥਿਤੀ ਪਹਿਲਾਂ ਦੀ ਸਥਿਤੀ ਤੋਂ ਵੀ ਖ਼ਰਾਬ ਹੋ ਗਈ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਪ੍ਰਗਤੀ ਨਹੀਂ ਕਰ ਰਿਹਾ ਬਲਕਿ ਪਿੱਛੇ ਜਾ ਰਿਹਾ ਹੈ ।

2.ਪ੍ਰਤੀ ਇੱਛੁਕ ਪਰਿਵਰਤਨ ਹੁੰਦਾ ਹੈ (Progress is desired change) – ਪ੍ਰਤੀ ਵਿਚ ਹਮੇਸ਼ਾਂ ਇੱਛੁਕ ਪਰਿਵਰਤਨ ਹੁੰਦਾ ਹੈ । ਇਹ ਕਦੇ ਵੀ ਆਪਣੇ ਆਪ ਨਹੀਂ ਆਉਂਦੇ ਹਨ | ਹਰੇਕ ਵਿਅਕਤੀ ਪ੍ਰਗਤੀ ਕਰਨਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਆਪਣੀ ਇੱਛਾ ਦੇ ਅਨੁਸਾਰ ਕੁੱਝ ਉਦੇਸ਼ ਰੱਖਦਾ ਹੈ । ਉਹ ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਕੋਸ਼ਿਸ਼ ਕਰਦਾ ਹੈ । ਇਸ ਵਿਚ ਅਸੀਂ ਜਦੋਂ ਚਾਹੀਏ ਤਾਂ ਜੀਵਨ ਵਿਚ ਪਰਿਵਰਤਨ ਲਿਆ ਸਕਦੇ ਹਾਂ । ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਜੋ ਪਰਿਵਰਤਨ ਵਿਅਕਤੀ ਦੇ ਜੀਵਨ ਜਾਂ ਸਮਾਜ ਵਿਚ ਆਉਂਦਾ ਹੈ ਉਸ ਨੂੰ ਪ੍ਰਗਤੀ ਦਾ ਹੀ ਨਾਮ ਦਿੱਤਾ ਜਾਂਦਾ ਹੈ ।

3. ਪ੍ਰਤੀ ਵਿਚ ਚੇਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ (Conscious efforts are being done in progress) – ਪ੍ਰਤੀ ਹਮੇਸ਼ਾਂ ਆਪਣੇ ਆਪ ਨਹੀਂ ਆਉਂਦੀ ਹੈ । ਇਸਨੂੰ ਪ੍ਰਾਪਤ ਕਰਨ ਦੇ ਲਈ ਸਮਾਜ ਅਤੇ ਵਿਅਕਤੀ ਚੇਤਨ ਰੂਪ ਨਾਲ ਕੋਸ਼ਿਸ਼ ਕਰਦੇ ਹਨ | ਹਰੇਕ ਸਮਾਜ ਅਤੇ ਵਿਅਕਤੀ ਆਪਣੀ ਪ੍ਰਗਤੀ ਕਰਨ ਦੇ ਲਈ ਕੁੱਝ ਟੀਚੇ ਰੱਖਦਾ ਹੈ ਅਤੇ ਉਹ ਲਕਸ਼ ਆਪਣੇ ਆਪ ਹੀ ਪ੍ਰਾਪਤ ਨਹੀਂ ਹੁੰਦੇ ਬਲਕਿ ਇਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਵਿਅਕਤੀ ਚੇਤਨ ਰੂਪ ਨਾਲ ਕੋਸ਼ਿਸ਼ਾਂ ਕਰਦਾ ਹੈ । ਇਸ ਤਰ੍ਹਾਂ ਵਿਅਕਤੀ ਆਪਣੇ ਨਿਰਧਾਰਤ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ । ਉਦਾਹਰਨ ਦੇ ਤੌਰ ਉੱਤੇ ਹਰੇਕ ਦੇਸ਼ ਉਦਯੋਗਿਕ ਖੇਤਰ ਵਿਚ ਪ੍ਰਗਤੀ ਕਰਨਾ ਚਾਹੁੰਦਾ ਹੈ । ਇਸਦੇ ਲਈ ਉਸਦੀ ਸਰਕਾਰ ਕੁੱਝ ਟੀਚੇ ਰੱਖਦੀ ਹੈ ਅਤੇ ਉਸਦੇ ਲਈ ਕੁੱਝ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ । ਇਸਨੂੰ ਪ੍ਰਾਪਤ ਕਰਨ ਦੇ ਲਈ ਸਰਕਾਰ, ਉਦਯੋਗਪਤੀਆਂ ਅਤੇ ਜਨਤਾ ਵਲੋਂ ਚੇਤੰਨ ਰੂਪ ਨਾਲ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ।

4. ਪ੍ਰਗਤੀ ਵਿਚ ਲਾਭ ਵੱਧ ਹੁੰਦਾ ਹੈ (More progress is there in progress) – ਚਾਹੇ ਕੁੱਝ ਵਿਸ਼ੇਸ਼ ਸਥਿਤੀਆਂ ਵਿਚ ਪ੍ਰਗਤੀ ਵਿਚ ਨੁਕਸਾਨ ਵੀ ਹੁੰਦਾ ਹੈ ਪਰ ਪ੍ਰਗਤੀ ਵਿਚ ਨੁਕਸਾਨ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ ਅਤੇ ਇਸ ਵਿਚ ਲਾਭ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ । ਜੇਕਰ ਵੱਧ ਨੁਕਸਾਨ ਦੀ ਮਾਤਰਾ ਹੋਵੇ ਤਾਂ ਉਸਨੂੰ ਪ੍ਰਗਤੀ ਨਹੀਂ ਬਲਕਿ ਅਵਨਤੀ ਕਿਹਾ ਜਾਵੇਗਾ ।

5. ਪ੍ਰਗਤੀ ਵਿਚ ਪਰਿਵਰਤਨ ਹੋ ਸਕਦਾ ਹੈ (Progress could be changed) – ਪ੍ਰਤੀ ਦੀ ਧਾਰਣਾ ਹਮੇਸ਼ਾਂ ਇੱਕੋ ਜਿਹੀ ਨਹੀਂ ਰਹਿੰਦੀ ਹੈ ਬਲਕਿ ਇਹ ਤਾਂ ਵੱਖ-ਵੱਖ ਕਾਲਾਂ, ਸਮਾਜਾਂ ਅਤੇ ਦੇਸ਼ਾਂ ਨਾਲ ਸੰਬੰਧਿਤ ਹੁੰਦੀ ਹੈ । ਹੋ ਸਕਦਾ ਹੈ ਕਿ ਅੱਜ-ਕਲ੍ਹ ਅਸੀਂ ਜਿਸ ਚੀਜ਼ ਨੂੰ ਪ੍ਰਤੀ ਦਾ ਸੂਚਕ ਮੰਨ ਰਹੇ ਹਾਂ ਉਹ ਆਉਣ ਵਾਲੇ ਸਮੇਂ ਵਿਚ ਪ੍ਰਤੀ ਦਾ ਸੂਚਕ ਨਾ ਰਹਿ ਕੇ ਘਾਟੇ ਦਾ ਸੂਚਕ ਮੰਨਿਆ ਜਾਵੇ । ਉਦਾਹਰਨ ਦੇ ਤੌਰ ਉੱਤੇ ਪ੍ਰਾਚੀਨ ਸਮੇਂ ਵਿਚ ਵਿਅਕਤੀ ਅਧਿਆਤਮਿਕ ਗਿਆਨ ਪ੍ਰਾਪਤ ਕਰ ਲੈਂਦਾ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਉਸਨੇ ਪ੍ਰਗਤੀ ਕਰ ਲਈ ਹੈ ਅਤੇ ਭੌਤਿਕ ਪ੍ਰਗਤੀ ਕਰਨ ਵਾਲੇ ਨੂੰ ਨੀਵੀਂ ਨਜ਼ਰ ਨਾਲ ਵੇਖਿਆ ਜਾਂਦਾ ਸੀ । ਪਰ ਅੱਜ-ਕਲ ਦੇ ਸਮੇਂ ਵਿਚ ਅਧਿਆਤਮਿਕ ਪ੍ਰਗਤੀ ਦਾ ਕੋਈ ਮਹੱਤਵ ਨਹੀਂ ਹੈ ਬਲਕਿ ਭੌਤਿਕ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀ ਅਤੇ ਸਮਾਜ ਦੇ ਬਾਰੇ ਵਿਚ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪ੍ਰਤੀ ਕਰ ਲਈ ਹੈ । ਇਸ ਤਰ੍ਹਾਂ ਪ੍ਰਤੀ ਦੇ ਸੂਚਕ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਹੁੰਦੇ ਹਨ ਅਤੇ ਪ੍ਰਤੀ ਦੇ ਸੂਚਕਾਂ ਵਿਚ ਸਮੇਂ ਦੇ ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ ।

6. ਪ੍ਰਤੀ ਹਮੇਸ਼ਾਂ ਸਮੂਹਿਕ ਹੁੰਦੀ ਹੈ (Progress is always collective) – ਪ੍ਰਗਤੀ ਹਮੇਸ਼ਾਂ ਸਮੂਹਿਕ ਹੁੰਦੀ ਹੈ। ਵਿਅਕਤੀਗਤ ਨਹੀਂ । ਜੇਕਰ ਸਮਾਜ ਦੇ ਕੁੱਝ ਵਿਅਕਤੀ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਤਾਂ ਉਸਨੂੰ ਸਮਾਜਿਕ ਪ੍ਰਤੀ ਨਹੀਂ ਕਿਹਾ ਜਾਵੇਗਾ ਬਲਕਿ ਵਿਅਕਤੀਗਤ ਪ੍ਰਤੀ ਕਿਹਾ ਜਾਵੇਗਾ । ਸਮਾਜਿਕ ਪ੍ਰਤੀ ਵਿਚ ਤਾਂ ਜੇਕਰ ਪੂਰਾ ਸਮਾਜ ਹੀ ਨਹੀਂ ਤਾਂ ਘੱਟੋ-ਘੱਟ ਸਮਾਜ ਦੀ ਬਹੁਸੰਖਿਆ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿਚ ਸਫਲ ਹੋ ਜਾਂਦੀ ਹੈ । ਇਸ ਤਰ੍ਹਾਂ ਜਦੋਂ ਸਮਾਜ ਦੀ ਬਹੁਸੰਖਿਆ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦੀ ਹੈ ਤਾਂ ਸਿਰਫ ਉਸਨੂੰ ਹੀ ਪ੍ਰਗਤੀ ਕਿਹਾ ਜਾਂਦਾ ਹੈ । ਜਦੋਂ ਪੁਰਾ ਸਮੁਹ ਕਿਸੇ ਇੱਛੁਕ ਦਿਸ਼ਾ ਵੱਲ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਅੱਗੇ ਵੱਧਦਾ ਹੈ। ਤਾਂ ਉਸਨੂੰ ਪ੍ਰਗਤੀ ਦਾ ਨਾਮ ਦਿੱਤਾ ਜਾਂਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 3.
ਕ੍ਰਾਂਤੀ ਕਿਸ ਨੂੰ ਕਹਿੰਦੇ ਹਨ ? ਵਿਸਥਾਰ ਨਾਲ ਵਰਣਨ ਕਰੋ ।
ਉੱਤਰ-
ਸਮਾਜਿਕ ਪਰਿਵਰਤਨ ਦੀ ਇਕ ਕਿਸਮ ਦੇ ਰੂਪ ਵਿਚ ਸ਼ਾਂਤੀ ਦਾ ਬਹੁਤ ਮਹੱਤਵ ਹੈ । ਇਸ ਦਾ ਕਾਰਨ ਇਹ ਹੈ ਕਿ ਕੂਮ-ਵਿਕਾਸ ਅਤੇ ਪ੍ਰਤੀ ਵਰਗੇ ਪਰਿਵਰਤਨ ਤਾਂ ਹੌਲੀ-ਹੌਲੀ ਆਉਂਦੇ ਹਨ ਪਰ ਕ੍ਰਾਂਤੀ ਇਕ ਅਜਿਹਾ ਪਰਿਵਰਤਨ ਹੈ ਜੋ ਇਕਦਮ ਅਚਾਨਕ ਅਤੇ ਤੇਜ਼ੀ ਨਾਲ ਆਉਂਦਾ ਹੈ । ਇਸ ਨਾਲ ਨਾ ਸਿਰਫ਼ ਵਰਤਮਾਨ ਪ੍ਰਭਾਵਿਤ ਹੁੰਦਾ ਹੈ ਬਲਕਿ ਇਸਦਾ ਤਾਂ ਭਵਿੱਖ ਉੱਤੇ ਵੀ ਕਾਫ਼ੀ ਡੂੰਘਾ ਪ੍ਰਭਾਵ ਪੈਂਦਾ ਹੈ । ਸਮਾਜ ਵਿਚ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਨਾਲ ਸਮਾਜ ਵਿਚ ਅਵਿਵਸਥਾ ਪੈਦਾ ਹੋ ਜਾਂਦੀ ਹੈ ਅਤੇ ਸਮਾਜ ਵਿਚ ਵਿਘਟਨ ਆਉਣਾ ਸ਼ੁਰੂ ਹੋ ਜਾਂਦਾ ਹੈ । ਅਜਿਹੀ ਸਥਿਤੀ ਤੋਂ ਬਚਣ ਦੇ ਲਈ ਅਤੇ ਇਸ ਨੂੰ ਖ਼ਤਮ ਕਰਨ ਦੇ ਲਈ ਸਮਾਜ ਵਿਚ ਅਚਾਨਕ ਪਰਿਵਰਤਨ ਲਿਆਇਆ ਜਾਂਦਾ ਹੈ ਅਤੇ ਵਰਤਮਾਨ ਸੱਤਾ ਨੂੰ ਉਖਾੜ ਕੇ ਸੁੱਟ ਦਿੱਤਾ ਜਾਂਦਾ ਹੈ । ਇਸ ਨੂੰ ਹੀ ਕ੍ਰਾਂਤੀ ਦਾ ਨਾਮ ਦਿੱਤਾ ਜਾਂਦਾ ਹੈ । ਇਸਦੇ ਉੱਪਰ ਨਾ ਸਿਰਫ ਅੰਦਰੁਨੀ ਸ਼ਕਤੀਆਂ ਦਾ ਬਲਕਿ ਬਾਹਰੀ ਸ਼ਕਤੀਆਂ ਦਾ ਵੀ ਪ੍ਰਭਾਵ ਪੈਂਦਾ ਹੈ । ਕ੍ਰਾਂਤੀ ਇਕਦਮ ਅਤੇ ਅਚਾਨਕ ਆਉਂਦੀ ਹੈ ।

ਕ੍ਰਾਂਤੀਕਾਰੀ ਪਰਿਵਰਤਨ ਅਚਾਨਕ ਹੁੰਦਾ ਹੈ ਜਿਸ ਨਾਲ ਸਮਾਜ ਦੀ ਪੂਰੀ ਸੰਰਚਨਾ ਹੀ ਬਦਲ ਜਾਂਦੀ ਹੈ ਅਤੇ ਵਰਤਮਾਨ ਸੱਤਾ ਦੀ ਥਾਂ ਨਵੀਂ ਸੱਤਾ ਸਾਹਮਣੇ ਆਉਂਦੀ ਹੈ । ਮਾਰਕਸ ਦਾ ਕਹਿਣਾ ਸੀ ਕਿ ਕ੍ਰਾਂਤੀ ਦੇ ਸਮੇਂ ਸਮਾਜ ਵੱਖ-ਵੱਖ ਅਵਸਥਾਵਾਂ ਵਿਚੋਂ ਲੰਘਦਾ ਹੈ ਜਿਸ ਕਾਰਨ ਇਕ ਸਮਾਜ ਦੀ ਵਿਵਸਥਾ ਦੀ ਥਾਂ ਨਵੀਂ ਸਮਾਜਿਕ ਵਿਵਸਥਾ ਸਾਹਮਣੇ ਆਉਂਦੀ ਹੈ ਕ੍ਰਾਂਤੀਕਾਰੀ ਪਰਿਵਰਤਨ ਦੀ ਗਤੀ ਇੰਨੀ ਤੇਜ਼ ਹੁੰਦੀ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ ਚਲਦਾ ਕਿ ਕੀ ਹੋ ਰਿਹਾ ਹੈ ਅਤੇ ਅੱਗੇ ਕੀ ਹੋਵੇਗਾ । ਇਸ ਨਾਲ ਸਾਡਾ ਸਮਾਜਿਕ ਸੰਗਠਨ ਵੀ ਬਦਲ ਜਾਂਦਾ ਹੈ ਅਤੇ ਸਮਾਜ ਇਕ ਸਥਿਤੀ ਵਿਚੋਂ ਨਿਕਲ ਕੇ ਦੂਜੀ ਸਥਿਤੀ ਵਿਚ ਪ੍ਰਵੇਸ਼ ਕਰਦਾ ਹੈ ।

 1. ਆਗਬਰਨ ਅਤੇ ਨਿਕਾਫ (Ogburn and Nimkoff) ਦੇ ਅਨੁਸਾਰ, “ਕ੍ਰਾਂਤੀ ਸੰਸਕ੍ਰਿਤੀ ਵਿਚ ਮਹੱਤਵਪੂਰਨ ਅਤੇ ਤੇਜ਼ ਪਰਿਵਰਤਨ ਨੂੰ ਕਹਿੰਦੇ ਹਨ ।”
 2. ਗਾਏ ਰੋਸ਼ਰ ਦੇ ਅਨੁਸਾਰ, “ਸ਼ਾਂਤੀ ਇਕ ਖ਼ਤਰਨਾਕ ਅਤੇ ਜ਼ਬਰਦਸਤ ਲੋਕਾਂ ਦੀ ਬਗਾਵਤ ਹੁੰਦੀ ਹੈ ਜਿਸਦਾ ਉਦੇਸ਼ ਸੱਤਾ ਜਾਂ ਸ਼ਾਸਨ, ਉਖਾੜ ਦੇਣਾ ਅਤੇ ਸਥਿਤੀ ਵਿਸ਼ੇਸ਼ ਵਿਚ ਪਰਿਵਰਤਨ ਕਰਨਾ ਹੁੰਦਾ ਹੈ।”
 3. ਕਿੰਬਲ ਯੰਗ (Kimball Young) ਦੇ ਅਨੁਸਾਰ, “ਰਾਜ ਸ਼ਕਤੀ ਦਾ ਰਾਸ਼ਟਰੀ ਰਾਜ ਦੇ ਅਧੀਨ ਨਵੇਂ ਤਰੀਕਿਆਂ ਨਾਲ ਸੱਤਾ ਨੂੰ ਖੋਹ ਲੈਣਾ ਹੀ ਕਾਂਤੀ ਹੈ।”
 4. ਕਰੇਨ ਬਿਨਟਨ (Crene Brintidton) ਦੇ ਅਨੁਸਾਰ, “ਸਮਾਜ ਸ਼ਾਸਤਰੀ ਸ਼ਬਦਾਂ ਵਿਚ ਸਮਾਜਿਕ ਕ੍ਰਾਂਤੀ, ਸਮਾਜਿਕ ਸੰਰਚਨਾ ਦੇ ਅਧੀਨ ਵਿਅਕਤੀਆਂ ਦੀਆਂ ਆਦਤਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਨਵਾਂ ਮੁਲਾਂਕਨ ਹੈ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਸ਼ਾਂਤੀ ਸਮਾਜਿਕ ਬਣਤਰ ਵਿੱਚ ਹੋਣ ਵਾਲੀ ਅਚਨਚੇਤ ਪੜਿਆ ਅਤੇ ਤੇਜ਼ੀ ਨਾਲ ਹੋਣ ਵਾਲਾ ਪਰਿਵਰਤਨ ਹੈ । ਇਸ ਵਿਚ ਵਰਤਮਾਨ ਸੱਤਾ ਨੂੰ ਉਖਾੜ ਸੁੱਟਿਆ ਜਾਂਦਾ ਹੈ ਅਤੇ ਨਵੀਂ ਸੱਤਾ ਨੂੰ ਕਾਬਿਜ਼ ਕੀਤਾ ਜਾਂਦਾ ਹੈ । ਭਾਂਤੀ ਖ਼ੂਨ-ਖ਼ਰਾਬੇ ਵਾਲੀ ਵੀ ਹੋ ਸਕਦੀ ਹੈ ਅਤੇ ਇਸ ਵਿਚ ਹਿੰਸਾ ਦਾ ਪ੍ਰਯੋਗ ਲਾਜ਼ਮੀ ਹੁੰਦਾ ਹੈ । ਜਿਹੜੀ ਸ਼ਕਤੀ ਹਿੰਸਾ ਨਾਲ ਪ੍ਰਾਪਤ ਹੁੰਦੀ ਹੈ ਉਹ ਕਈ ਵਾਰੀ ਹਿੰਸਾ ਨਾਲ ਖ਼ਤਮ ਹੋ ਜਾਂਦੀ ਹੈ ।

ਕ੍ਰਾਂਤੀ ਦੀਆਂ ਵਿਸ਼ੇਸ਼ਤਾਵਾਂ (Characteristics of Revolution)

1. ਅਚਨਚੇਤ ਸਿੱਟੇ (Contingency Results) – ਭਾਂਤੀ ਇੱਕ ਅਜਿਹਾ ਸਾਧਨ ਹੈ ਜਿਸ ਵਿਚ ਹਿੰਸਾ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਕਿਸੇ ਵੀ ਸਰੂਪ ਚਾਹੇ ਉਹ ਧਾਰਮਿਕ, ਆਰਥਿਕ ਜਾਂ ਰਾਜਨੀਤਿਕ ਨੂੰ ਧਾਰਨ ਕਰ ਸਕਦੀ ਹੈ । ਇਸ ਕ੍ਰਾਂਤੀ ਦਾ ਨਤੀਜਾ ਨਿਕਲਦਾ ਹੈ ਕਿ ਸਮਾਜਿਕ ਵਿਵਸਥਾ ਦੇ ਢਾਂਚੇ ਵਿੱਚ ਇੱਕਦਮ ਪਰਿਵਰਤਨ ਆ ਜਾਂਦਾ ਹੈ । ਇਸੇ ਕਰਕੇ ਸਮਾਜਿਕ ਕ੍ਰਾਂਤੀ ਸਮਾਜਿਕ ਕਦਰਾਂ-ਕੀਮਤਾਂ ਵਿੱਚ ਪਰਿਵਰਤਨ ਕਰਨ ਦਾ ਮੁੱਖ ਸਾਧਨ ਹੈ ।

2. ਤੇਜ਼ ਪਰਿਵਰਤਨ (Rapid Change) – ਕ੍ਰਾਂਤੀ ਦੀ ਇੱਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਸ ਦੇ ਨਤੀਜੇ ਵਜੋਂ ਸੰਸਕ੍ਰਿਤੀ ਦੇ ਦੋਵੇਂ ਭਾਗਾਂ, ਚਾਹੇ ਉਹ ਭੌਤਿਕ ਹੋਵੇ ਜਾਂ ਅਭੌਤਿਕ, ਵਿੱਚ ਪਰਿਵਰਤਨ ਆ ਜਾਂਦਾ ਹੈ ਅਤੇ ਸ਼ਾਂਤੀ ਦੇ ਕਾਰਨ ਜਿਹੜੇ ਵੀ ਪਰਿਵਰਤਨ ਹੁੰਦੇ ਹਨ ਉਹ ਬਹੁਤ ਤੇਜ਼ ਗਤੀ ਨਾਲ ਹੁੰਦੇ ਹਨ । ਇਸ ਕਰਕੇ ਸਮਾਜ ਪੂਰੀ ਤਰ੍ਹਾਂ ਬਦਲ ਜਾਂਦਾ ਹੈ ।

3. ਖੋਜ ਦਾ ਸਾਧਨ (Means of Invention) – ਭਾਂਤੀ ਇੱਕ ਸਾਧਨ ਹੈ ਜਿਸ ਨਾਲ ਸਮਾਜਿਕ ਵਿਵਸਥਾ ਨੂੰ ਤੋੜ ਦਿੱਤਾ ਜਾਂਦਾ ਹੈ । ਇਸ ਸਮਾਜਿਕ ਵਿਵਸਥਾ ਦੇ ਟੁੱਟਣ ਕਰਕੇ ਬਹੁਤ ਸਾਰੇ ਨਵੇਂ ਵਰਗ ਹੋਂਦ ਵਿਚ ਆ ਜਾਂਦੇ ਹਨ । ਇਨ੍ਹਾਂ ਨਵੇਂ ਵਰਗਾਂ ਦੀ ਹੋਂਦ ਕਾਇਮ ਰੱਖਣ ਲਈ ਬਹੁਤ ਸਾਰੇ ਨਵੇਂ ਨਿਯਮ ਬਣਾਏ ਜਾਂਦੇ ਹਨ । ਇਸ ਤਰ੍ਹਾਂ ਸ਼ਾਂਤੀ ਕਰਕੇ ਬਹੁਤ ਸਾਰੇ ਨਵੇਂ ਵਰਗ ਤੇ ਨਿਯਮ ਹੋਂਦ ਵਿੱਚ ਆ ਜਾਂਦੇ ਹਨ ।

4. ਸ਼ਕਤੀ ਦਾ ਪ੍ਰਤੀਕ (Symbol of Power) – ਭਾਂਤੀ ਵਿਚ ਤਾਕਤ ਦੀ ਵਰਤੋਂ ਜ਼ਰੂਰੀ ਤੌਰ ‘ਤੇ ਹੁੰਦੀ ਹੈ । ਰਾਜਨੀਤਿਕ ਕ੍ਰਾਂਤੀ ਤਾਂ ਖ਼ੂਨ-ਖ਼ਰਾਬੇ ਤੇ ਕਤਲੇਆਮ ਉੱਤੇ ਆਧਾਰਿਤ ਹੁੰਦੀ ਹੈ, ਜਿਵੇਂ 1789 ਦੀ ਫਰਾਂਸੀਸੀ ਕ੍ਰਾਂਤੀ ਅਤੇ 1917 ਦੀ ਰੂਸੀ ਕ੍ਰਾਂਤੀ । ਰਾਜ ਦੀ ਸੱਤਾ ਨੂੰ ਪਲਟਣ ਲਈ ਹਿੰਸਾ ਨੂੰ ਸਾਧਨ ਬਣਾਇਆ ਜਾਂਦਾ ਹੈ ਜਿਸ ਕਰਕੇ ਲੁੱਟਮਾਰ, ਖੂਨ-ਖਰਾਬਾ, ਕਤਲੇਆਮ ਹੁੰਦਾ ਹੈ । ਕ੍ਰਾਂਤੀ ਦੇ ਸਫਲ ਜਾਂ ਅਸਫਲ ਹੋਣ ਵਿਚ ਵੀ ਤਾਕਤ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ । ਜੇਕਰ ਕਾਂਤੀ ਕਰਨ ਵਾਲਿਆਂ ਦੀ ਤਾਕਤ ਜ਼ਿਆਦਾ ਹੋਵੇਗੀ ਤਾਂ ਰਾਜਸੱਤਾ ਪਲਟ ਦਿੰਦੇ ਹਨ ਨਹੀਂ ਤਾਂ ਰਾਜ ਉਨ੍ਹਾਂ ਦੀ ਸ਼ਾਂਤੀ ਨੂੰ ਅਸਫਲ ਕਰ ਦੇਵੇਗਾ ।

5. ਕ੍ਰਾਂਤੀ ਇੱਕ ਚੇਤਨ ਪ੍ਰਕ੍ਰਿਆ ਹੈ (Revolution is a conscious process) – ਭਾਂਤੀ ਇੱਕ ਚੇਤਨ ਪ੍ਰਕ੍ਰਿਆ ਹੈ । ਅਚੇਤਨ ਨਹੀਂ । ਇਸ ਵਿੱਚ ਚੇਤਨ ਤੌਰ ‘ਤੇ ਕੋਸ਼ਿਸ਼ਾਂ ਹੁੰਦੀਆਂ ਹਨ ਤੇ ਰਾਜ ਸੱਤਾ ਨੂੰ ਪਲਟਿਆ ਜਾਂਦਾ ਹੈ । ਕ੍ਰਾਂਤੀ ਦੀਆਂ ਕੋਸ਼ਿਸ਼ਾਂ ਕਾਫ਼ੀ ਸਮੇਂ ਤੋਂ ਸ਼ੁਰੂ ਹੋ ਜਾਂਦੀਆਂ ਹਨ ਤੇ ਸਮਾਂ ਆਉਣ ‘ਤੇ ਉਹ ਪੂਰੇ ਵੇਗ ਨਾਲ ਕ੍ਰਾਂਤੀ ਕਰ ਦਿੰਦੇ ਹਨ । ਕ੍ਰਾਂਤੀਕਾਰੀਆਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਕ੍ਰਾਂਤੀ ਕਰਨ ਦੇ ਕੀ ਨਤੀਜੇ ਨਿਕਲਣਗੇ ।

6. ਕ੍ਰਾਂਤੀ ਸਮਾਜਿਕ ਅਸੰਤੋਸ਼ ਕਰਕੇ ਹੁੰਦੀ ਹੈ (Revolution is because of Social dissatisfaction) – ਕ੍ਰਾਂਤੀ ਸਮਾਜਿਕ ਅਸੰਤੋਸ਼ ਦਾ ਹੀ ਸਿੱਟਾ ਹੁੰਦੀ ਹੈ । ਜਦੋਂ ਸਮਾਜ ਵਿੱਚ ਅਸੰਤੋਸ਼ ਸ਼ੁਰੂ ਹੁੰਦਾ ਹੈ ਤਾਂ ਸ਼ੁਰੂ ਵਿਚ ਇਹ ਹੌਲੀ-ਹੌਲੀ ਉਬਲਦਾ ਹੈ । ਸਮਾਂ ਪੈਣ ਉੱਤੇ ਇਹ ਤੇਜ਼ ਹੋ ਜਾਂਦਾ ਤੇ ਜਦੋਂ ਅਸੰਤੋਸ਼ ਬੇਕਾਬੂ ਹੋ ਜਾਂਦਾ ਹੈ ਤਾਂ ਇਹ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ । ਸਮਾਜ ਦਾ ਜ਼ਿਆਦਾ ਹਿੱਸਾ ਵਰਤਮਾਨ ਸੱਤਾ ਦੇ ਵਿਰੁੱਧ ਹੋ ਜਾਂਦਾ ਹੈ ਅਤੇ ਇਹ ਅਸੰਤੋਸ਼ ਕ੍ਰਾਂਤੀ ਦਾ ਰੂਪ ਧਾਰਨ ਕਰਕੇ ਸੱਤਾ ਨੂੰ ਉਖਾੜ ਸੁੱਟਦਾ ਹੈ ।

7. ਨਵੀਂ ਵਿਵਸਥਾ ਦੀ ਸਥਾਪਨਾ (Establishment of new System) – ਭਾਂਤੀ ਵਿੱਚ ਹਿੰਸਕ ਜਾਂ ਅਹਿੰਸਕ ਤਰੀਕੇ ਨਾਲ ਪੁਰਾਣੀ ਵਿਵਸਥਾ ਨੂੰ ਉਖਾੜ ਸੁੱਟਿਆ ਜਾਂਦਾ ਹੈ ਤੇ ਨਵੀਂ ਵਿਵਸਥਾ ਨੂੰ ਕਾਇਮ ਕੀਤਾ ਜਾਂਦਾ ਹੈ । ਅਸੀਂ ਕਈ ਉਦਾਹਰਨਾਂ ਦੇਖ ਸਕਦੇ ਹਾਂ । ਜਿਵੇਂ 1789 ਦੀ ਫਰਾਂਸੀਸੀ ਕ੍ਰਾਂਤੀ ਵਿੱਚ ਲੂਈ 16ਵੇਂ ਦੀ ਸੱਤਾ ਉਖਾੜ ਕੇ ਨੈਸ਼ਨਲ ਅਸੈਂਬਲੀ ਸਰਕਾਰ ਬਣਾਈ ਗਈ ਸੀ ਅਤੇ 1917 ਦੀ ਰੂਸੀ ਕ੍ਰਾਂਤੀ ਵਿਚ ਜ਼ਾਰ ਦੀ ਸੱਤਾ ਉਖਾੜ ਕੇ ਬੋਲਸ਼ੇਵਿਕ ਪਾਰਟੀ ਦੀ ਸੱਤਾ ਸਥਾਪਿਤ ਕੀਤੀ ਗਈ ਸੀ । ਇਸ ਤਰ੍ਹਾਂ ਸ਼ਾਂਤੀ ਨਾਲ ਪੁਰਾਣੀ ਵਿਵਸਥਾ ਦਾ ਖ਼ਾਤਮਾ ਹੋ ਜਾਂਦਾ ਹੈ ਤੇ ਨਵੀਂ ਵਿਵਸਥਾ ਬਣ ਜਾਂਦੀ ਹੈ ।

ਪ੍ਰਸ਼ਨ 4.
ਕ੍ਰਾਂਤੀ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰ-
1. ਸਮਾਜਿਕ ਕਾਰਨ (Social Causes) – ਬਹੁਤ ਸਾਰੇ ਸਮਾਜਿਕ ਕਾਰਨ ਸ਼ਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਸਮਾਜ ਸ਼ਾਸਤਰੀਆਂ ਅਨੁਸਾਰ ਜੇਕਰ ਸਮਾਜ ਵਿਚ ਪ੍ਰਚਲਿਤ ਰੀਤੀ-ਰਿਵਾਜ ਪਰੰਪਰਾਵਾਂ ਠੀਕ ਨਹੀਂ ਹਨ ਤਾਂ ਉਹ ਕ੍ਰਾਂਤੀ ਦਾ ਕਾਰਨ ਬਣ ਸਕਦੇ ਹਨ । ਹਰ ਇੱਕ ਸਮਾਜ ਵਿਚ ਕੁਝ ਅਜਿਹੀਆਂ ਪ੍ਰਥਾਵਾਂ, ਪਰੰਪਰਾਵਾਂ ਪ੍ਰਚਲਿਤ ਹੁੰਦੀਆਂ ਹਨ ਜਿਹੜੀਆਂ ਸਮਾਜ ਦੀ ਏਕਤਾ ਤੇ ਅਖੰਡਤਾ ਦੇ ਵਿਰੁੱਧ ਹੁੰਦੀਆਂ ਹਨ । ਜਿਵੇਂ ਭਾਰਤ ਵਿੱਚ 19ਵੀਂ ਸਦੀ ਵਿੱਚ ਸਤੀ-ਪ੍ਰਥਾ, ਬਾਲ ਵਿਆਹ, ਵਿਧਵਾ ਵਿਆਹ ਨਾ ਹੋਣਾ ਤੇ 20ਵੀਂ ਸਦੀ ਵਿਚ ਦਹੇਜ ਪ੍ਰਥਾ, ਛੂਤ-ਛਾਤ ਆਦਿ । ਕਈ ਵਾਰੀ ਕਾਂਤੀ ਕਰਨ ਦਾ ਉਦੇਸ਼ ਹੀ ਸਮਾਜ ਵਿਚ ਇਨ੍ਹਾਂ ਪ੍ਰਭਾਵਾਂ ਨੂੰ ਖ਼ਤਮ ਕਰਨਾ ਹੁੰਦਾ ਹੈ ।

ਇਸੇ ਤਰ੍ਹਾਂ ਸਮਾਜ ਵਿੱਚ ਫੈਲੀਆਂ ਕੁਝ ਪ੍ਰਥਾਵਾਂ ਵਿਘਟਨ ਨੂੰ ਵੀ ਉਤਪੰਨ ਕਰਦੀਆਂ ਹਨ । ਵੇਸਵਾਵਿਤੀ, ਜੂਆ, ਸ਼ਰਾਬ ਆਦਿ ਕਰ ਕੇ ਵਿਅਕਤੀ ਦੀ ਨੈਤਿਕਤਾ ਖ਼ਤਮ ਹੋ ਜਾਂਦੀ ਹੈ । ਉਸ ਨੂੰ ਇਨ੍ਹਾਂ ਦੇ ਚੱਕਰ ਸਮਾਜ ਦੀਆਂ ਮਾਨਤਾ, ਕਦਰਾਂ-ਕੀਮਤਾਂ, ਨੈਤਿਕਤਾ ਆਦਿ ਦਾ ਖ਼ਿਆਲ ਹੀ ਨਹੀਂ ਰਹਿੰਦਾ । ਇਸ ਤਰ੍ਹਾਂ ਇਨ੍ਹਾਂ ਨਾਲ ਹੌਲੀ-ਹੌਲੀ ਸਮਾਜ ਵਿਚ ਵਿਘਟਨ ਫੈਲ ਜਾਂਦਾ ਹੈ । ਜਦੋਂ ਇਹ ਵਿਘਟਨ ਆਪਣੀ ਹੱਦ ਪਾਰ ਕਰ ਜਾਂਦਾ ਹੈ ਤਾਂ ਸਮਾਜ ਵਿੱਚ ਕ੍ਰਾਂਤੀ ਆ ਜਾਂਦੀ ਹੈ । ਇਸ ਤਰ੍ਹਾਂ ਬਹੁਤ ਸਾਰੇ ਸਮਾਜਿਕ ਕਾਰਨ ਹੁੰਦੇ ਹਨ ਜਿਨ੍ਹਾਂ ਕਰਕੇ ਸਮਾਜ ਵਿਚ ਕ੍ਰਾਂਤੀ ਆ ਜਾਂਦੀ ਹੈ ।

2. ਮਨੋਵਿਗਿਆਨਿਕ ਕਾਰਨ (Psychological Causes) – ਬਹੁਤ ਵਾਰੀ ਮਨੋਵਿਗਿਆਨਿਕ ਕਾਰਨ ਵੀ ਕ੍ਰਾਂਤੀ ਦਾ ਮੁੱਖ ਕਾਰਨ ਬਣ ਜਾਂਦੇ ਹਨ । ਕਈ ਵਾਰੀ ਵਿਅਕਤੀ ਦੀਆਂ ਜਾਂ ਵਿਅਕਤੀਆਂ ਦੀਆਂ ਮੌਲਿਕ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ । ਉਹ ਇਨ੍ਹਾਂ ਇੱਛਾਵਾਂ ਨੂੰ ਆਪਣੇ ਅੰਦਰ ਹੀ ਖ਼ਤਮ ਕਰ ਲੈਂਦੇ ਹਨ ਪਰ ਇੱਛਾ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਕਦੇ ਵੀ ਖ਼ਤਮ ਨਹੀਂ ਹੁੰਦੀ । ਇਹ ਵਿਅਕਤੀ ਦੇ ਮਨ ਵਿੱਚ ਸੁਲਗਦੀ ਹੋਈ ਚਿੰਗਾਰੀ ਵਾਂਗ ਸੁਲਗਦੀਆਂ ਰਹਿੰਦੀਆਂ ਹਨ । ਕੁੱਝ ਸਮੇਂ ਬਾਅਦ ਕਿਸੇ ਦੇ ਇਸ ਚਿੰਗਾਰੀ ਨੂੰ ਹਵਾ ਦੇਣ ਤੇ ਅੱਗ ਵਾਂਗ ਜਲ ਪੈਂਦੀਆਂ ਹਨ ਤੇ ਅੱਗ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਇਸ ਤਰ੍ਹਾਂ ਇਹ ਦਬੀਆਂ ਹੋਈਆਂ ਇੱਛਾਵਾਂ ਸ਼ਾਂਤੀ ਨੂੰ ਉਤਪੰਨ ਕਰਦੀਆਂ ਹਨ ।

ਕੁੱਝ ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਵਿਅਕਤੀਆਂ ਵਿੱਚ ਆਵੇਗ ਇਕੱਠੇ ਹੁੰਦੇ ਰਹਿੰਦੇ ਹਨ ਮਤਲਬ ਵਿਅਕਤੀਆਂ ਦੀਆਂ ਸਾਰੀਆਂ ਇੱਛਾਵਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ।ਉਹ ਵਿਅਕਤੀ ਦੇ ਮਨ ਵਿੱਚ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ । ਸਮਾਂ ਆਉਣ ‘ਤੇ ਇਹ ਆਵੇਗ ਬਣ ਜਾਂਦੀਆਂ ਹਨ | ਅੰਤ ਇਹ ਆਵੇਗ ਇਕੱਠੇ ਹੋ ਕੇ ਕ੍ਰਾਂਤੀ ਦਾ ਕਾਰਨ ਬਣਦੇ ਹਨ ।

ਇਨ੍ਹਾਂ ਤੋਂ ਇਲਾਵਾ ਵਿਅਕਤੀਆਂ ਅੰਦਰ ਕੁੱਝ ਦੋਸ਼, ਕੁੱਝ ਸਮੱਸਿਆਵਾਂ ਅਚੇਤਨ ਰੂਪ ਵਿੱਚ ਪੈਦਾ ਹੋ ਜਾਂਦੇ ਹਨ ਤੇ ਸਮਾਂ ਆਉਣ ‘ਤੇ ਇਹ ਦੋਸ਼ ਆਪਣਾ ਪ੍ਰਭਾਵ ਵਿਖਾਉਂਦੇ ਹਨ । ਹਰ ਇੱਕ ਵਿਅਕਤੀ ਵਿੱਚ ਹਿੰਸਾ ਦੀ ਪ੍ਰਵਿਰਤੀ ਹੁੰਦੀ ਹੈ ਜਿਹੜੀ ਅਚੇਤਨ ਰੂਪ ਵਿਚ ਹੀ ਵਿਅਕਤੀ ਦੇ ਮਨ ਅੰਦਰ ਪਨਪਦੀ ਰਹਿੰਦੀ ਹੈ । ਜਦੋਂ ਸਮਾਂ ਆਉਂਦਾ ਹੈ ਤਾਂ ਇਹ ਹਿੰਸਾ ਧਮਾਕੇ ਨਾਲ ਵਿਅਕਤੀ ਦੇ ਵਿਚੋਂ ਨਿਕਲਦੀ ਹੈ । ਜਦੋਂ ਸ਼ਾਂਤੀ ਹੁੰਦੀ ਹੈ ਤਾਂ ਲੋਕ ਹਿੰਸਾ ਤੇ ਉਤਾਰੂ ਹੋ ਜਾਂਦੇ ਹਨ । ਇਸ ਤਰ੍ਹਾਂ ਵਿਅਕਤੀ ਦੇ ਅਚੇਤਨ ਮਨ ਵਿੱਚ ਵੀ ਕ੍ਰਾਂਤੀ ਦੇ ਕਾਰਨ ਪੈਦਾ ਹੋ ਸਕਦੇ ਹਨ ।

3. ਰਾਜਨੀਤਿਕ ਕਾਰਨ (Political Causes) – ਜੇਕਰ ਅਸੀਂ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚਲੇਗਾ। ਕਿ ਆਮ ਤੌਰ ‘ਤੇ ਸਾਰੀਆਂ ਹੀ ਕਾਂਤੀਆਂ ਦੇ ਕਾਰਨ ਰਾਜਨੀਤਿਕ ਰਹੇ ਹਨ ਅਤੇ ਖ਼ਾਸ ਕਰਕੇ ਇਹ ਕਾਰਨ ਵਰਤਮਾਨ ਰਾਜ ਦੀ ਸੱਤਾ ਦੇ ਵਿਰੁੱਧ ਹੁੰਦੇ ਹਨ । ਬਹੁਤ ਵਾਰੀ ਰਾਜ ਦੀ ਸੱਤਾ ਇੰਨੀ ਜ਼ਿਆਦਾ ਨਿਰੰਕੁਸ਼ ਹੋ ਜਾਂਦੀ ਹੈ ਕਿ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੀ ਹੈ । ਉਸ ਨੂੰ ਲੋਕਾਂ ਦੀਆਂ ਇੱਛਾਵਾਂ ਦਾ ਖ਼ਿਆਲ ਵੀ ਨਹੀਂ ਰਹਿੰਦਾ । ਆਮ ਜਨਤਾ ਦੀਆਂ ਇੱਛਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ । ਇੱਛਾਵਾਂ ਦੇ ਦਬਣ ਕਰਕੇ ਜਨਤਾ ਵਿੱਚ ਅਸੰਤੋਸ਼ ਫੈਲ ਜਾਂਦਾ ਹੈ । ਹੌਲੀ-ਹੌਲੀ ਇਹ ਅਸੰਤੋਸ਼ ਸਾਰੇ ਸਮਾਜ ਵਿਚ ਫੈਲ ਜਾਂਦਾ ਹੈ ਤੇ ਇਹੀ ਅਸੰਤੋਸ਼ ਸਮਾਂ ਆਉਣ ਤੇ ਕ੍ਰਾਂਤੀ ਬਣ ਜਾਂਦਾ ਹੈ ।

ਇਸੇ ਤਰ੍ਹਾਂ ਬਹੁਤ ਵਾਰੀ ਅਜਿਹਾ ਹੁੰਦਾ ਹੈ ਕਿ ਸਰਕਾਰੀ ਅਧਿਕਾਰੀਆਂ ਵਿੱਚ ਭ੍ਰਿਸ਼ਟਾਚਾਰ ਫੈਲ ਜਾਂਦਾ ਹੈ । ਉਹ ਆਪਣੀ ਪਦਵੀ ਦਾ ਫ਼ਾਇਦਾ ਆਪਣੀ ਜੇਬਾਂ ਭਰਨ ਵਿੱਚ ਲਗਾਉਂਦੇ ਹਨ ਤੇ ਆਮ ਜਨਤਾ ਦੀਆਂ ਤਕਲੀਫਾਂ ਵੱਲ ਕੋਈ ਧਿਆਨ ਨਹੀਂ ਦਿੰਦੇ | ਆਮ ਜਨਤਾ ਵਿਚ ਉਨ੍ਹਾਂ ਸਰਕਾਰੀ ਅਧਿਕਾਰੀਆਂ ਵਿਰੁੱਧ ਅਸੰਤੋਸ਼ ਫੈਲ ਜਾਂਦਾ ਹੈ ਤੇ ਉਹ ਇਨ੍ਹਾਂ ਅਧਿਕਾਰੀਆਂ ਨੂੰ ਉਨ੍ਹਾਂ ਦੀ ਪਦਵੀ ਤੋਂ ਉਤਾਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਸਨ ਤੇ ਇਹ ਕੋਸ਼ਿਸ਼ਾਂ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ ।

ਕਈ ਦੇਸ਼ਾਂ ਵਿਚ ਸਰਕਾਰ ਕਿਸੇ ਵਿਸ਼ੇਸ਼ ਧਰਮ ਉੱਤੇ ਆਧਾਰਿਤ ਹੁੰਦੀ ਹੈ ਤੇ ਉਸ ਧਰਮ ਦੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ । ਕਈ ਵਾਰੀ ਇਸ ਕਰਕੇ ਹੋਰ ਧਰਮਾਂ ਦੇ ਲੋਕਾਂ ਵਿੱਚ ਅਸੰਤੋਸ਼ ਪੈਦਾ ਹੋ ਜਾਂਦਾ ਹੈ ਜਿਸ ਕਰਕੇ ਲੋਕ ਅਜਿਹੀ ਸਰਕਾਰ ਤੋਂ ਮੁਕਤੀ ਪ੍ਰਾਪਤ ਕਰਨ ਬਾਰੇ ਸੋਚਣ ਲੱਗ ਜਾਂਦੇ ਹਨ । ਉਨ੍ਹਾਂ ਦਾ ਇਹ ਸੋਚਣਾ ਹੀ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ । ਇਸੇ ਦੇ ਨਾਲ ਹੀ ਜੇਕਰ ਸਰਕਾਰ ਆਮ ਜਨਤਾ ਦੇ ਰੀਤੀ-ਰਿਵਾਜਾਂ ਪਰੰਪਰਾਵਾਂ ਵਿੱਚ ਦਖ਼ਲ ਦੇਣ ਲੱਗ ਜਾਵੇ ਤਾਂ ਲੋਕ ਆਪਣੀਆਂ ਪਰੰਪਰਾਵਾਂ ਨੂੰ ਬਚਾਉਣ ਦੀ ਖ਼ਾਤਰ ਸਰਕਾਰ ਵਿਰੁੱਧ ਵਿਦਰੋਹ ਕਰ ਦਿੰਦੇ ਹਨ । 1857 ਈ: ਦਾ ਵਿਦਰੋਹ ਇਨ੍ਹਾਂ ਹੀ ਕੁਝ ਕਾਰਨਾਂ ਉੱਤੇ ਆਧਾਰਿਤ ਸੀ ।

ਅੱਜ-ਕਲ੍ਹ ਦੇ ਸਮਾਜ ਵਿਚ ਲੋਕਤੰਤਰ ਦਾ ਯੁੱਗ ਹੈ । ਲੋਕਤੰਤਰ ਵਿੱਚ ਇੱਕ ਪਾਰਟੀ ਸੱਤਾ ਵਿੱਚ ਹੁੰਦੀ ਹੈ ਤੇ ਦੂਜੀ ਸੱਤਾ ਤੋਂ ਬਾਹਰ । ਜਿਹੜੀ ਪਾਰਟੀ ਸੱਤਾ ਤੋਂ ਬਾਹਰ ਹੁੰਦੀ ਹੈ ਉਹ ਆਮ ਜਨਤਾ ਨੂੰ ਸੱਤਾਧਾਰੀ ਪਾਰਟੀ ਵਿਰੁੱਧ ਭੜਕਾਉਂਦੀ ਹੈ। ਤੇ ਕਈ ਵਾਰੀ ਇਹ ਭੜਕਾਉਣਾ ਹੀ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ ।

4. ਆਰਥਿਕ ਕਾਰਨ (Economic Causes) – ਕਈ ਵਾਰੀ ਆਰਥਿਕ ਕਾਰਨ ਵੀ ਕ੍ਰਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਮਨੁੱਖੀ ਸਮਾਜ ਦਾ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਮਾਰਕਸ ਦੇ ਅਨੁਸਾਰ ਹਰ ਇੱਕ ਸਮਾਜ ਵਿੱਚ ਦੋ ਵਰਗ ਰਹੇ ਹਨ । ਪੂੰਜੀਵਾਦੀ ਵਰਗ ਯਾਨਿ ਕਿ ਸ਼ੋਸ਼ਕ ਵਰਗ ਅਤੇ ਮਜ਼ਦੂਰ ਵਰਗ ਯਾਨਿ ਕਿ ਸ਼ੋਸ਼ਿਤ ਵਰਗ । ਪੂੰਜੀਪਤੀ ਵਰਗ ਆਪਣੇ ਪੈਸੇ ਤੇ ਰਾਜਨੀਤਿਕ ਸੱਤਾ ਦੇ ਬਲ ਉੱਤੇ ਹਮੇਸ਼ਾ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਆਇਆ ਹੈ । ਇਸ ਸ਼ੋਸ਼ਣ ਕਰਕੇ ਮਜ਼ਦੂਰ ਵਰਗ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ । ਮਜ਼ਦੂਰਾਂਪੂੰਜੀਪਤੀਆਂ, ਮਜ਼ਦੂਰਾਂ-ਜ਼ਿਮੀਂਦਾਰਾਂ ਵਿਚ ਬਹੁਤ ਜ਼ਿਆਦਾ ਆਰਥਿਕ ਫ਼ਰਕ ਆ ਜਾਂਦਾ ਹੈ ।

ਸ਼ੋਸ਼ਕ ਵਰਗ ਯਾਨਿ ਕਿ ਪੂੰਜੀਪਤੀ ‘ਤੇ ਜ਼ਿਮੀਂਦਾਰ ਵਰਗ ਐਸ਼ੋ-ਇਸ਼ਰਤ ਦਾ ਜੀਵਨ ਬਤੀਤ ਕਰਦਾ ਹੈ ਅਤੇ ਮਜ਼ਦੂਰ ਭਾਵ ਸ਼ੋਸ਼ਿਤ ਵਰਗ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ । ਉਹ ਇਸ ਜੀਵਨ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ । ਇਸ ਕਰਕੇ ਹੌਲੀ-ਹੌਲੀ ਮਜ਼ਦੂਰ ਵਰਗ ਵਿਚ ਅਸੰਤੋਸ਼ ਫੈਲ ਜਾਂਦਾ ਹੈ ਜਿਸ ਕਰਕੇ ਉਹ ਕ੍ਰਾਂਤੀ ਕਰ ਦਿੰਦੇ ਹਨ ਤੇ ਪੂੰਜੀਪਤੀ ਵਰਗ ਨੂੰ ਉਖਾੜ ਸੁੱਟਦੇ ਹਨ । ਇਸ ਤਰ੍ਹਾਂ ਆਰਥਿਕ ਕਾਰਨ ਵੀ ਲੋਕਾਂ ਨੂੰ ਸ਼ਾਂਤੀ ਕਰਨ ਲਈ ਮਜਬੂਰ ਕਰ ਦਿੰਦੇ ਹਨ ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕਾਂਤੀ ਇਕਦਮ ਹੋਣ ਵਾਲੀ ਪ੍ਰਕ੍ਰਿਆ ਹੈ ਜਿਸ ਨਾਲ ਸਾਰੇ ਸਮਾਜ ਦਾ ਢਾਂਚਾ ਤੇ ਵਿਵਸਥਾ ਇਕਦਮ ਬਦਲ ਜਾਂਦਾ ਹੈ । ਭਾਂਤੀ ਸਿਰਫ਼ ਇੱਕ ਕਾਰਨ ਕਰਕੇ ਨਹੀਂ ਹੁੰਦੀ ਬਲਕਿ ਬਹੁਤ ਸਾਰੇ ਕਾਰਨਾਂ ਕਰਕੇ ਆਉਂਦੀ ਹੈ । ਆਮ ਤੌਰ ‘ਤੇ ਰਾਜਨੀਤਿਕ ਕਾਰਨ ਹੀ ਕ੍ਰਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ ਪਰ ਹੋਰ ਕਾਰਨਾਂ ਦਾ ਵੀ ਇਸ ਵਿਚ ਮਹੱਤਵਪੂਰਨ ਹਿੱਸਾ ਹੁੰਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 5.
ਸਮਾਜਿਕ ਵਿਕਾਸ ਕੀ ਹੁੰਦਾ ਹੈ ? ਵਿਸਤਾਰ ਨਾਲ ਲਿਖੋ ।
ਉੱਤਰ-
ਸਮਾਜਿਕ ਪਰਿਵਰਤਨ ਦੇ ਅਨੇਕ ਰੂਪ ਹੁੰਦੇ ਹਨ, ਜਿਵੇਂ-ਕੂਮ-ਵਿਕਾਸ, ਪ੍ਰਤੀ, ਕਾਂਤੀ, ਵਿਕਾਸ ਆਦਿ । ਇਸ ਤਰ੍ਹਾਂ ਵਿਕਾਸ ਵੀ ਪਰਿਵਰਤਨ ਦੇ ਅਨੇਕਾਂ ਰੂਪਾਂ ਵਿੱਚੋਂ ਇੱਕ ਸੀ । ਇਹ ਸਾਰੀਆਂ ਕਿਰਿਆਵਾਂ ਆਪਸ ਵਿੱਚ ਐਨੀਆਂ ਰਲਗੱਡ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਵੱਖਰਾ ਕਰਨਾ ਬਹੁਤ ਔਖਾ ਹੈ ।

ਅੱਜ-ਕਲ੍ਹ ਦੇ ਸਮੇਂ ਵਿੱਚ ਵਿਕਾਸ ਸ਼ਬਦ ਨੂੰ ਆਰਥਿਕ ਵਿਕਾਸ ਦੇ ਲਈ ਵਰਤਿਆ ਜਾਂਦਾ ਹੈ । ਵਿਅਕਤੀ ਦੀ ਆਮਦਨੀ ਵਿੱਚ ਵਾਧਾ, ਪੂੰਜੀ ਵਿੱਚ ਵਾਧਾ, ਕੁਦਰਤੀ ਸਾਧਨਾਂ ਦੀ ਜ਼ਿਆਦਾ ਵਰਤੋਂ, ਉਤਪਾਦਨ ਵਿੱਚ ਵਾਧਾ, ਉਦਯੋਗਾਂ ਵਿਚ ਵਾਧਾ, ਆਦਿ ਕੁਝ ਅਜਿਹੇ ਸੰਕਲਪ ਹਨ ਜਿਨ੍ਹਾਂ ਦੇ ਵਾਧੇ ਨੂੰ ਪੂਰੇ ਵਿਕਾਸ ਲਈ ਵਰਤਿਆ ਜਾਂਦਾ ਹੈ । ਪਰ ਸਿਰਫ ਇਨ੍ਹਾਂ ਸੰਕਲਪਾਂ ਵਿੱਚ ਵਾਧੇ ਨੂੰ ਹੀ ਅਸੀਂ ਵਿਕਾਸ ਨਹੀਂ ਕਹਿ ਸਕਦੇ । ਸਮਾਜ ਵਿੱਚ ਪਰੰਪਰਾਵਾਂ, ਸੰਸਥਾਵਾਂ, ਬਣਤਰ, ਧਰਮ, ਸੰਸਕ੍ਰਿਤੀ ਆਦਿ ਵੀ ਹੁੰਦੇ ਹਨ । ਇਨ੍ਹਾਂ ਵਿੱਚ ਵੀ ਵਿਕਾਸ ਹੁੰਦਾ ਹੈ । ਜੇਕਰ ਸਮਾਜਿਕ ਸੰਬੰਧਾਂ ਵਿਚ ਵਿਸਤਾਰ ਹੁੰਦਾ ਹੈ, ਪੁਰਾਣੀ ਸਮਾਜਿਕ ਬਣਤਰ, ਆਦਤਾਂ, ਕਦਰਾਂ-ਕੀਮਤਾਂ, ਵਿਚਾਰਾਂ ਵਿੱਚ ਬਦਲਾਓ ਆਦਿ ਵਿੱਚ ਵੀ ਵਾਧਾ ਤੇ ਵਿਕਾਸ ਹੁੰਦਾ ਹੈ । ਵਿਅਕਤੀ ਦੀ ਸੁਤੰਤਰਤਾ ਸਮੂਹ ਦੀ ਆਮਦਨੀ, ਨੈਤਿਕਤਾ, ਸਹਿਯੋਗ ਆਦਿ ਵਿੱਚ ਵੀ ਵਾਧਾ ਹੁੰਦਾ ਹੈ । ਇਸ ਤਰ੍ਹਾਂ ਆਰਥਿਕ ਵਿਕਾਸ ਨੂੰ ਹੀ ਸਮਾਜਿਕ ਵਿਕਾਸ ਮੰਨਿਆ ਜਾਂਦਾ ਹੈ ਤੇ ਇਸ ਆਧਾਰ ਉੱਤੇ ਵੱਖ-ਵੱਖ ਆਧਾਰਾਂ ਨੂੰ ਵੇਖਣਾ ਆਸਾਨ ਹੁੰਦਾ ਹੈ ।

ਬੋਟੋਮੋਰ (Botomore) ਦੇ ਅਨੁਸਾਰ, “ਆਧੁਨਿਕ ਯੁੱਗ ਵਿਚ ਵਿਕਾਸ ਸ਼ਬਦ ਦੀ ਵਰਤੋਂ ਦੋ ਤਰ੍ਹਾਂ ਦੇ ਸਮਾਜਾਂ ਵਿਚਕਾਰ ਅੰਤਰ ਦਰਸਾਉਣ ਦੀ ਨਜ਼ਰ ਤੋਂ ਕੀਤੀ ਜਾਂਦੀ ਹੈ । ਇੱਕ ਪਾਸੇ ਤਾਂ ਅਜੋਕੇ ਉਦਯੋਗਿਕ ਸਮਾਜ ਹਨ ਤੇ ਦੂਜੇ ਪਾਸੇ ਉਹ ਸਮਾਜ ਹਨ ਜੋ ਪੂਰੀ ਤਰ੍ਹਾਂ ਪੇਂਡੂ ਹਨ ਤੇ ਜਿਨ੍ਹਾਂ ਦੀ ਆਮਦਨ ਕਾਫ਼ੀ ਘੱਟ ਹੈ।”

ਹਾਬਹਾਊਸ (Hobhouse) ਦੇ ਅਨੁਸਾਰ, “ਸਮੁਦਾਇ ਦਾ ਵਿਕਾਸ ਉਸ ਸਮੇਂ ਮੰਨਿਆ ਜਾਂਦਾ ਹੈ ਜਦੋਂ ਕਿ ਕਿਸੇ ਵਸਤੂ ਦੀ ਮਾਤਰਾ, ਕਾਰਜ ਸਮਰੱਥਾ ਤੇ ਸੇਵਾ ਦੀ ਨੇੜਤਾ ਵਿੱਚ ਵਾਧਾ ਹੁੰਦਾ ਹੈ ।”

Oxford Dictionary ਦੇ ਅਨੁਸਾਰ, “ਆਮ ਵਰਤੋਂ ਵਿਚ ਵਿਕਾਸ ਦਾ ਅਰਥ ਹੈ ਭੂਮਿਕਾ ਪ੍ਰਗਟਾਵਾ, ਕਿਸੇ ਵਸਤੂ ਦੀ ਵੱਧ ਤੋਂ ਵੱਧ ਜਾਣਕਾਰੀ ਤੇ ਜੀਵਨ ਦਾ ਵਿਕਾਸ ।”

ਇਸ ਤਰ੍ਹਾਂ ਜੇਕਰ ਅਸੀਂ ਇਨ੍ਹਾਂ ਪਰਿਭਾਸ਼ਾਵਾਂ ਨੂੰ ਗੌਰ ਨਾਲ ਵੇਖੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਵਿਦਵਾਨਾਂ ਦੇ ਵਿਕਾਸ ਬਾਰੇ ਅਰਥ ਅਸਪੱਸ਼ਟ ਹਨ ਤੇ ਸਾਨੂੰ ਇਸ ਬਾਰੇ ਕਾਫ਼ੀ ਘੱਟ ਜਾਣਕਾਰੀ ਮਿਲਦੀ ਹੈ । ਪਰੰਤੂ ਸਮਾਜ ਵਿਗਿਆਨ ਦੀ ਭਾਸ਼ਾ ਵਿਚ ਵਿਕਾਸ ਸ਼ਬਦ ਅਜਿਹੀ ਸਥਿਤੀ ਨੂੰ ਦਰਸਾਉਂਦਾ ਹੈ ਜਿਸ ਵਿਚ ਮਨੁੱਖ ਆਪਣੇ ਲਗਾਤਾਰ ਵੱਧਦੇ ਗਿਆਨ ‘ਤੇ ਤਕਨੀਕੀ ਕੁਸ਼ਲਤਾ ਨਾਲ ਕੁਦਰਤੀ ਵਾਤਾਵਰਨ ਉੱਤੇ ਜ਼ਿਆਦਾ ਤੋਂ ਜ਼ਿਆਦਾ ਨਿਯੰਤਰਨ ਕਰਦਾ ਜਾਂਦਾ ਹੈ ਤੇ ਸਮਾਜਿਕ ਜੀਵਨ ਦੇ ਹਰੇਕ ਖੇਤਰ ਵਿੱਚ ਅੱਗੇ ਵੱਧਦਾ ਜਾਂਦਾ ਹੈ । ਦੂਜੇ ਸ਼ਬਦਾਂ ਵਿੱਚ ਉਹ ਹਰੇਕ ਖੇਤਰ ਵਿਚ ਪਿਛਲੇ ਜੀਵਨ ਨਾਲੋਂ ਉੱਨਤੀ ਕਰਦਾ ਹੈ ਤੇ ਬੇਹਤਰ ਹੁੰਦਾ ਜਾਂਦਾ ਹੈ ।

ਵਿਕਾਸ ਦੀਆਂ ਵਿਸ਼ੇਸ਼ਤਾਵਾਂ (Characteristics of Development)

 • ਵਿਕਾਸ ਇੱਕ ਸਰਵਵਿਆਪਕ ਪ੍ਰਕ੍ਰਿਆ ਹੈ ਜਿਹੜੀ ਹਰ ਇੱਕ ਸਮਾਜ ਵਿਚ ਪਾਈ ਜਾਂਦੀ ਹੈ । ਵਿਕਾਸ ਨਾਮ ਦੀ ਪ੍ਰਕ੍ਰਿਆ ਆਧੁਨਿਕ ਸਮਾਜਾਂ ਵਿੱਚ ਵੀ ਚਲ ਰਹੀ ਹੈ । ਅੱਜ ਦਾ ਆਧੁਨਿਕ ਸਮਾਜ ਪੁਰਾਤਨ ਸਮਾਜਾਂ ਦੇ ਵਿਚ ਹੋਣ ਵਾਲੇ ਵਿਕਾਸ ਦਾ ਹੀ ਨਤੀਜਾ ਹੈ । ਪੁਰਾਤਨ ਸਮਾਜਾਂ ਵਿੱਚ ਵਿਕਾਸ ਹੋਇਆ ਹੈ ਤਾਂ ਹੀ ਅੱਜ ਦਾ ਆਧੁਨਿਕ ਸਮਾਜ ਸਾਡੇ ਸਾਹਮਣੇ ਆਇਆ ਹੈ । ਜ਼ਿਮੀਂਦਾਰੀ ਸਮਾਜ ਤੋਂ ਉਦਯੋਗਿਕ ਸਮਾਜ ਵਿੱਚ ਪਹੁੰਚਣਾ ਵਿਕਾਸ ਕਰਕੇ ਹੀ ਹੋਇਆ ਹੈ ।
 • ਵਿਕਾਸ ਵਿੱਚ ਇੱਕ ਚੀਜ਼ ਇੱਕ ਸਥਿਤੀ ਤੋਂ ਦੂਜੀ ਸਥਿਤੀ ਵਿੱਚ ਪਰਿਵਰਤਿਤ ਹੋ ਜਾਂਦੀ ਹੈ । ਇਹ ਪਰਿਵਰਤਨ ਸਹੀ ਜਾਂ ਗ਼ਲਤ ਵੀ ਹੋ ਸਕਦਾ ਹੈ । ਇਸੇ ਕਰਕੇ ਕਹਿੰਦੇ ਹਨ ਕਿ ਮਨੁੱਖੀ ਵਿਕਾਸ ਦਾ ਸੰਬੰਧ ਦਿਨ-ਪ੍ਰਤੀ-ਦਿਨ ਬਦਲਾਓ ਕਰਨ ਤੇ ਇੱਕ ਸਥਿਤੀ ਤੋਂ ਦੂਜੀ ਸਥਿਤੀ ਵੱਲ ਵੱਧਣਾ ਹੈ ।
 • ਵਿਕਾਸ ਵਿੱਚ ਸਿਰਫ਼ ਚੰਗਿਆਈ ਨਹੀਂ ਹੁੰਦੀ ਬਲਕਿ ਬੁਰਾਈ ਵੀ ਹੋ ਸਕਦੀ ਹੈ । ਇਸ ਤਰ੍ਹਾਂ ਵਿਕਾਸ ਵਿੱਚ ਚੰਗਿਆਈ ਤੇ ਬੁਰਾਈ ਦੋਹਾਂ ਦੀ ਹੋਂਦ ਹੁੰਦੀ ਹੈ ।
 • ਵਿਕਾਸ ਸਰਲਤਾ ਤੋਂ ਜਟਿਲਤਾ ਵੱਲ ਵੱਧਣ ਦੀ ਪ੍ਰਕ੍ਰਿਆ ਹੈ । ਜੇਕਰ ਕਿਸੇ ਚੀਜ਼ ਦਾ ਵਿਕਾਸ ਹੋਵੇਗਾ ਤਾਂ ਹੀ ਉਹ ਸਰਲਤਾ ਤੋਂ ਜਟਿਲਤਾ ਵੱਲ ਵਧੇਗੀ । ਇਸ ਤਰ੍ਹਾਂ ਵਿਕਾਸ ਇੱਕ ਜਟਿਲ ਪ੍ਰਕ੍ਰਿਆ ਹੈ ।
 • ਵਿਕਾਸ ਵਿੱਚ ਇੱਕ ਬਦਲੀ ਹੋਈ ਰੂਪ-ਰੇਖਾ ਨੂੰ ਬਣਾਉਣਾ ਪੈਂਦਾ ਹੈ । ਇਸ ਵਿਚ ਉਨ੍ਹਾਂ ਸਾਰੇ ਸਾਧਨਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਹੜੇ ਵਿਕਾਸ ਦੀ ਪ੍ਰਕ੍ਰਿਆ ਵਿੱਚ ਮੱਦਦ ਕਰ ਸਕਦੇ ਹਨ । ਇਸ ਲਈ ਇਸ ਰੂਪ-ਰੇਖਾ ਦੇ ਨਿਰਮਾਣ ਲਈ ਵਿਕਾਸ ਦੇ ਕਾਰਜਕ੍ਰਮ ਨੂੰ ਨਿਰਧਾਰਿਤ ਕਰਨਾ ਪੈਂਦਾ ਹੈ । ਜੇਕਰ ਅਸੀਂ ਕਾਰਜਕ੍ਰਮ ਨੂੰ ਨਿਰਧਾਰਿਤ ਨਹੀਂ ਕਰਾਂਗੇ ਤਾਂ ਵਿਕਾਸ ਅਸਫਲ ਹੋ ਕੇ ਉਲਟੀ ਦਿਸ਼ਾ ਵਿੱਚ ਵੀ ਜਾ ਸਕਦਾ ਹੈ ।
 • ਵਿਕਾਸ ਸਿਰਫ਼ ਆਰਥਿਕ ਵਿਕਾਸ ਨਹੀਂ ਹੁੰਦਾ ਬਲਕਿ ਇਹ ਜੀਵਨ ਦੇ ਸਾਰੇ ਪੱਖਾਂ ਚਾਹੇ ਉਹ ਸਮਾਜਿਕ ਹੋਵੇ, ਰਾਜਨੀਤਿਕ, ਨੈਤਿਕ ਪੱਖ ਹੋਵੇ, ਸਾਰਿਆਂ ਵਿੱਚ ਹੁੰਦਾ ਹੈ ।
 • ਵਿਕਾਸ ਦੀ ਪ੍ਰਕ੍ਰਿਆ ਅਜਿਹੀ ਪ੍ਰਕ੍ਰਿਆ ਹੈ ਜਿਸ ਵਿੱਚ ਸਮਾਜਿਕ ਤੇ ਲੈਂਗਿਕ ਪਰਿਵਰਤਨਾਂ ਦੀ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ।
 • ਵਿਕਾਸ ਕਰਨ ਦੀਆਂ ਕੋਸ਼ਿਸ਼ਾਂ ਹਮੇਸ਼ਾ ਚਲਦੀਆਂ ਰਹਿੰਦੀਆਂ ਹਨ ਪਰ ਕਈ ਵਾਰੀ ਅਜਿਹਾ ਵੀ ਹੁੰਦਾ ਹੈ । ਇਸ ਪ੍ਰਕ੍ਰਿਆ ਦੇ ਕਾਰਨ ਸਮਾਜ ਦੇ ਵਿਕਾਸ ਦੇ ਨਾਲ-ਨਾਲ ਵਿਅਕਤੀਆਂ ਦਾ ਆਪਣਾ ਵਿਕਾਸ ਯਾਨਿ ਕਿ ਆਤਮ ਵਿਕਾਸ ਵੀ ਹੋ ਜਾਂਦਾ ਹੈ ।

ਸਮਾਜਿਕ ਵਿਕਾਸ ਦੇ ਮਾਪਦੰਡ (Measurement of Social Development)

ਕਈ ਸਮਾਜ ਵਿਗਿਆਨੀਆਂ ਨੇ ਸਮਾਜਿਕ ਵਿਕਾਸ ਦੇ ਕਈ ਮਾਪਦੰਡ ਦਿੱਤੇ ਹਨ । ਇਨ੍ਹਾਂ ਦਾ ਮਿਲਿਆ-ਜੁਲਿਆ ਰੂਪ ਇਸ ਪ੍ਰਕਾਰ ਹੈ-

 1. ਜਦੋਂ ਕਾਨੂੰਨ ਦੀਆਂ ਨਜ਼ਰਾਂ ਵਿਚ ਲੋਕਾਂ ਦੀ ਸਮਾਨਤਾ ਜਾਂ ਬਰਾਬਰੀ ਵੱਧ ਜਾਂਦੀ ਹੈ ਤਾਂ ਇਹ ਵਿਕਾਸ ਦਾ ਪ੍ਰਤੀਕ ਹੁੰਦਾ ਹੈ ।
 2. ਜਦੋਂ ਲੋਕਾਂ ਨੂੰ ਪੜ੍ਹਾਉਣ-ਲਿਖਾਉਣ ਲਈ ਜਾਂ ਅਨਪੜ੍ਹਤਾ ਦੂਰ ਕਰਨ ਲਈ ਕੋਈ ਅੰਦੋਲਨ ਚਲਾਇਆ ਜਾਵੇ ਤਾਂ ਇਹ ਸੰਸਕ੍ਰਿਤਕ ਵਿਕਾਸ ਦਾ ਮਾਪਦੰਡ ਹੈ ।
 3. ਜਦੋਂ ਦੇਸ਼ ਦੇ ਸਾਰੇ ਬਾਲਗਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋ ਜਾਵੇ ਤੇ ਦੇਸ਼ ਵਿੱਚ ਲੋਕਤੰਤਰ ਸਥਾਪਿਤ ਹੋ ਜਾਵੇ ਤਾਂ ਇਹ ਰਾਜਨੀਤਿਕ ਵਿਕਾਸ ਦਾ ਸੂਚਕ ਹੈ ।
 4. ਜੇਕਰ ਔਰਤਾਂ ਨੂੰ ਸਮਾਨ ਅਧਿਕਾਰ ਦਿੱਤੇ ਜਾਣ ਤੇ ਉਨ੍ਹਾਂ ਨੂੰ ਬਰਾਬਰ ਦਾ ਸਾਥੀ ਸਮਝਿਆ ਜਾਵੇ ਤੇ ਸਾਰੇ ਲੋਕਾਂ ਨੂੰ ਸਮਾਜ ਵਿਚ ਬਰਾਬਰ ਅਧਿਕਾਰ ਪ੍ਰਾਪਤ ਹੋ ਜਾਣ ਤਾਂ ਇਹ ਸਮਾਜਿਕ ਵਿਕਾਸ ਦਾ ਸੂਚਕ ਹੈ ।
 5. ਜਦੋਂ ਸਮਾਜ ਵਿਚ ਪੈਸੇ ਜਾਂ ਪੂੰਜੀ ਦੀ ਬਰਾਬਰ ਵੰਡ ਹੋਵੇ ਤਾਂ ਇਹ ਆਰਥਿਕ ਪ੍ਰਗਤੀ ਦਾ ਸੂਚਕ ਮੰਨਿਆ ਜਾਂਦਾ ਹੈ |
 6. ਜਦੋਂ ਸਮੂਹ ਜਾਂ ਸਮੁਦਾਇ ਦੇ ਹਰ ਇੱਕ ਮੈਂਬਰ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਕੋਈ ਵੀ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਹੋ ਜਾਵੇ ਤਾਂ ਉਹ ਸਮਾਜਿਕ ਸੁਤੰਤਰਤਾ ਦਾ ਸੂਚਕ ਹੈ ।
 7. ਜਦੋਂ ਲੋਕਾਂ ਵਿਚ ਸੇਵਾ ਦੀ ਭਾਵਨਾ ਅਤੇ ਸਹਿਯੋਗ ਦੀ ਭਾਵਨਾ ਵਧੇ ਤਾਂ ਇਹ ਸਮਾਜਿਕ ਨੈਤਿਕਤਾ ਦਾ ਸੂਚਕ ਹੈ ।

Leave a Comment