PSEB 11th Class Sociology Notes Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

This PSEB 11th Class Sociology Notes Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ will help you in revision during exams.

PSEB 11th Class Sociology Notes Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

→ 19ਵੀਂ ਅਤੇ 20ਵੀਂ ਸਦੀ ਦੇ ਦੌਰਾਨ ਯੂਰਪੀ ਸਮਾਜ ਵਿੱਚ ਬਹੁਤ ਸਾਰੇ ਪਰਿਵਰਤਨ ਆਏ ਅਤੇ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਪਰਿਵਰਤਨਾਂ ਦੇ ਅਧਿਐਨ ਵਾਸਤੇ ਹੀ ਸਮਾਜ ਸ਼ਾਸਤਰ ਦਾ ਜਨਮ ਹੋਇਆ ।

→ 17ਵੀਂ, 18ਵੀਂ ਅਤੇ 19ਵੀਂ ਸਦੀ ਵਿੱਚ ਬਹੁਤ ਸਾਰੇ ਵਿਚਾਰਕਾਂ ਨੇ ਕਿਤਾਬਾਂ ਲਿਖੀਆਂ ਜਿਨ੍ਹਾਂ ਨੇ ਸਮਾਜ ਵਿਗਿਆਨ ਦੇ ਉਦਭਵ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ ਅਤੇ ਇਹਨਾਂ ਵਿੱਚ ਮਾਂਨਟੇਸਕਿਯੂ (Montesquieu), ਰੂਸੋ (Rousseau) ਆਦਿ ਪ੍ਰਮੁੱਖ ਹਨ ।

PSEB 11th Class Sociology Notes Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

→ ਅਗਸਤੇ ਕਾਮਤੇ (Auguste Comte), ਜੋ ਕਿ ਇੱਕ ਫਰਾਂਸੀਸੀ ਦਾਰਸ਼ਨਿਕ ਸੀ, ਨੂੰ ਸਮਾਜ ਸ਼ਾਸਤਰ ਦਾ ਜਨਕ ਮੰਨਿਆ ਜਾਂਦਾ ਹੈ । ਉਸਨੇ ਆਪਣੀ ਕਿਤਾਬ “The Course on Positive Philosophy’ ਲਿਖੀ ਜਿਸ ਵਿੱਚ ਉਸਨੇ 1839 ਵਿੱਚ ਪਹਿਲੀ ਵਾਰ ਸ਼ਬਦ Sociology ਦਾ ਪ੍ਰਯੋਗ ਕੀਤਾ ਅਤੇ ਇਸਨੂੰ ਸਮਾਜ ਦਾ ਵਿਗਿਆਨ
ਕਿਹਾ ।

→ ਕਾਮਤੇ ਨੇ ਸਕਾਰਾਤਮਕਵਾਦ ਦਾ ਸਿਧਾਂਤ ਦਿੱਤਾ ਅਤੇ ਕਿਹਾ ਕਿ ਸਮਾਜਿਕ ਘਟਨਾਵਾਂ ਨੂੰ ਵੀ ਵਿਗਿਆਨਿਕ ਵਿਆਖਿਆ ਨਾਲ ਸਮਝਿਆ ਜਾ ਸਕਦਾ ਹੈ ਅਤੇ ਸਕਾਰਾਤਮਕ ਜਾਂ ਪ੍ਰਤੱਖਵਾਦ ਉਹ ਵਿਧੀ ਹੈ । ਇਸ ਤਰ੍ਹਾਂ ਸਕਾਰਾਤਮਕਵਾਦ ਪ੍ਰੇਖਣ, ਤਜਰਬੇ, ਤੁਲਨਾ ਅਤੇ ਇਤਿਹਾਸਿਕ ਵਿਧੀ ਦੀ ਇੱਕ ਵਿਵਸਥਿਤ ਕਾਰਜ ਪ੍ਰਣਾਲੀ ਹੈ ਜਿਸ ਨਾਲ ਸਮਾਜ ਦਾ ਵਿਗਿਆਨਿਕ ਅਧਿਐਨ ਕੀਤਾ ਜਾ ਸਕਦਾ ਹੈ ।

→ ਕਾਮਤੇ ਨੇ ਵੱਖ-ਵੱਖ ਸਮਾਜਾਂ ਦਾ ਅਧਿਐਨ ਕੀਤਾ ਅਤੇ ਕਿਹਾ ਕਿ ਵਰਤਮਾਨ ਅਵਸਥਾ ਵਿੱਚ ਪਹੁੰਚਣ ਲਈ ਸਮਾਜ ਨੂੰ ਤਿੰਨ ਪ੍ਰਮੁੱਖ ਪੱਧਰਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਅਤੇ ਉਹ ਪੱਧਰ ਜਾਂ ਪੜਾਅ ਹਨ-ਅਧਿਆਤਮਿਕ ਪੜਾਅ, ਅਧਿਭੌਤਿਕ ਪੜਾਅ ਅਤੇ ਸਕਾਰਾਤਮਕ ਪੜਾਅ । ਇਹ ਹੀ ਕਾਮਤੇ ਦਾ ਤਿੰਨ ਪੜਾਵਾਂ ਦਾ ਸਿਧਾਂਤ ਹੈ ।

→ ਕਾਰਲ ਮਾਰਕਸ (Karl Marx) ਇੱਕ ਜਰਮਨ ਦਾਰਸ਼ਨਿਕ ਸੀ ਜਿਸਨੂੰ ਸੰਸਾਰ ਵਿੱਚ ਉਸਦੇ ਵਰਗ ਅਤੇ ਵਰਗ ਸੰਘਰਸ਼ ਉੱਤੇ ਦਿੱਤੇ ਵਿਚਾਰਾਂ ਬਾਰੇ ਜਾਣਿਆ ਜਾਂਦਾ ਹੈ । ਸਮਾਜਵਾਦ ਅਤੇ ਸਾਮਵਾਦ ਦੀ ਧਾਰਨਾ ਕਾਰਲ ਮਾਰਕਸ ਦੀ ਹੀ ਦੇਣ ਹੈ ।

PSEB 11th Class Sociology Notes Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

→ ਮਾਰਕਸ ਦੇ ਅਨੁਸਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਸਾਰੇ ਸਮਾਜਾਂ ਵਿੱਚ ਦੋ ਤਰ੍ਹਾਂ ਦੇ ਵਰਗ ਹੁੰਦੇ ਹਨ-ਪਹਿਲਾ ਪੂੰਜੀਪਤੀ ਵਰਗ ਜਿਸ ਕੋਲ ਉਤਪਾਦਨ ਦੇ ਸਾਰੇ ਸਾਧਨ ਮੌਜੂਦ ਹਨ ਅਤੇ ਦੂਜਾ ਮਜ਼ਦੂਰ ਵਰਗ ਜਿਸ ਕੋਲ ਆਪਣੀ ਕਿਰਤ ਵੇਚਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ । ਦੋਹਾਂ ਵਿਚਕਾਰ ਵੱਧ ਪ੍ਰਾਪਤ ਕਰਨ ਲਈ ਸੰਘਰਸ਼ ਚਲਦਾ ਰਹਿੰਦਾ ਹੈ ਅਤੇ ਇਸ ਨੂੰ ਹੀ ਵਰਗ ਸੰਘਰਸ਼ ਕਹਿੰਦੇ ਹਨ ।

→ ਇਮਾਈਲ ਦੁਰਖੀਮ (Emile Durkheim) ਵੀ ਸਮਾਜ ਵਿਗਿਆਨ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ । ਉਸਨੇ ਸਮਾਜ ਵਿਗਿਆਨ ਨੂੰ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ । ਉਹ ਸਮਾਜ ਵਿਗਿਆਨ ਦਾ ਪਹਿਲਾ ਪ੍ਰੋਫ਼ੈਸਰ ਵੀ ਸੀ ।

→ ਵੈਸੇ ਤਾਂ ਸਮਾਜ ਵਿਗਿਆਨ ਨੂੰ ਦੁਰਖੀਮ ਦਾ ਬਹੁਤ ਸਾਰਾ ਯੋਗਦਾਨ ਹੈ ਪਰ ਉਸਦੇ ਕੁੱਝ ਮਹੱਤਵਪੂਰਨ ਸਿਧਾਂਤ ਹਨ-ਸਮਾਜਿਕ ਤੱਥ ਦਾ ਸਿਧਾਂਤ, ਆਤਮ ਹੱਤਿਆ ਦਾ ਸਿਧਾਂਤ, ਕਿਰਤ ਵੰਡ ਦਾ ਸਿਧਾਂਤ, ਧਰਮ ਦਾ ਸਿਧਾਂਤ ਆਦਿ ।

→ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਸਿਧਾਂਤ ਸਾਡੇ ਸਮਾਜ ਵਿੱਚ ਪ੍ਰਾਚੀਨ ਸਮੇਂ ਤੋਂ ਹੀ ਮੌਜੂਦ ਹੈ । ਕਿਰਤ ਵੰਡ ਦੇ ਕਾਰਨ ਹੀ ਸਮਾਜ ਦੀ ਪ੍ਰਕਿਰਤੀ ਨਿਸ਼ਚਿਤ ਹੁੰਦੀ ਹੈ ਅਤੇ ਇਸਦੇ ਵਿੱਚ ਮੌਜੂਦ ਕਾਨੂੰਨਾਂ ਦੀ ਪ੍ਰਕਿਰਤੀ ਵੀ ਨਿਸ਼ਚਿਤ ਹੁੰਦੀ ਹੈ ।

→ ਮੈਕਸ ਵੈਬਰ (Max Weber) ਵੀ ਇੱਕ ਪ੍ਰਮੁੱਖ ਸਮਾਜ ਵਿਗਿਆਨੀ ਸੀ । ਮਾਰਕਸ ਦੀ ਤਰ੍ਹਾਂ ਉਹ ਵੀ ਜਰਮਨੀ ਦਾ ਦਾਰਸ਼ਨਿਕ ਸੀ । ਉਸਨੇ ਵੀ ਸਮਾਜ ਵਿਗਿਆਨ ਨੂੰ ਬਹੁਤ ਸਾਰੇ ਸਿਧਾਂਤ ਦਿੱਤੇ ਜਿਨ੍ਹਾਂ ਵਿੱਚ ਪ੍ਰਮੁੱਖ ਹਨਸਮਾਜਿਕ ਕ੍ਰਿਆ ਦਾ ਸਿਧਾਂਤ, ਵਰਸਟੈਹਨ, ਪ੍ਰੋਟੈਸਟੈਂਟ ਐਥਿਕਸ ਅਤੇ ਸਪਿਰਿਟ ਆਫ਼ ਕੈਪੀਟਲਿਜ਼ਮ, ਸੱਤਾ ਅਤੇ ਉਸਦੇ ਪ੍ਰਕਾਰ ਆਦਿ ।

Leave a Comment