This PSEB 11th Class Sociology Notes Chapter 3 ਸਮਾਜ, ਸਮੂਦਾਇ ਅਤੇ ਸਭਾ will help you in revision during exams.
PSEB 11th Class Sociology Notes Chapter 3 ਸਮਾਜ, ਸਮੂਦਾਇ ਅਤੇ ਸਭਾ
→ ਅਰਸਤੂ ਦੇ ਅਨੁਸਾਰ ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਹ ਇਕੱਲਾ ਨਹੀਂ ਕਹਿ ਸਕਦਾ । ਵਿਅਕਤੀ ਸਮਾਜ ਤੋਂ ਬਾਹਰ ਨਾ ਤੇ ਰਹਿ ਸਕਦਾ ਹੈ ਅਤੇ ਨਾ ਹੀ ਇਸ ਬਾਰੇ ਸੋਚ ਸਕਦਾ ਹੈ । ਉਸ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।
→ ਵਿਅਕਤੀ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦੂਜੇ ਵਿਅਕਤੀਆਂ ਨਾਲ ਸੰਬੰਧ ਬਣਾਉਣੇ ਪੈਂਦੇ ਹਨ ਅਤੇ ਸਮਾਜਿਕ ਸੰਬੰਧਾਂ ਦੇ ਜਾਲ ਨੂੰ ਸਮਾਜ ਕਹਿੰਦੇ ਹਨ | ਜਦੋਂ ਦੋ ਜਾਂ ਦੋ ਤੋਂ ਵੱਧ ਲੋਕਾਂ ਵਿਚਕਾਰ, ਸੰਬੰਧ ਬਣਦੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਦਾ ਨਿਰਮਾਣ ਹੋ ਰਿਹਾ ਹੈ ।
→ ਸਾਰੇ ਸੰਸਾਰ ਵਿਚ ਬਹੁਤ ਸਾਰੇ ਸਮਾਜ ਮਿਲ ਜਾਂਦੇ ਹਨ ਜਿਵੇਂ ਕਿ ਕਬਾਇਲੀ ਸਮਾਜ, ਪੇਂਡੂ ਸਮਾਜ, ਉਦਯੋਗਿਕ ਸਮਾਜ, ਉੱਤਰ ਉਦਯੋਗਿਕ ਸਮਾਜ ਆਦਿ ਅਲੱਗ-ਅਲੱਗ ਸਮਾਜ ਵਿਗਿਆਨੀਆਂ ਨੇ ਸਮਾਜਾਂ ਨੂੰ ਅਲੱਗਅਲੱਗ ਆਧਾਰਾਂ ਉੱਤੇ ਵੰਡਿਆ ਹੈ । ਉਦਾਹਰਨ ਦੇ ਲਈ ਕਾਮਤੇ ਬੌਧਿਕ ਵਿਕਾਸ), ਸਪੈਂਸਰ ਸੰਰਚਨਾਤਮਕ ਜਟਿਲਤਾ), ਮਾਰਗਨ (ਸਮਾਜਿਕ ਵਿਕਾਸ), ਟੋਨੀਜ਼ (ਸਮਾਜਿਕ ਸੰਬੰਧਾਂ ਦੇ ਪ੍ਰਕਾਰ), ਦੁਰਖੀਮ (ਏਕਤਾ ਦੇ ਪ੍ਰਕਾਰ) ਆਦਿ ।
→ ਸਮਾਜ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਇਹ ਅਮੂਰਤ ਹੁੰਦਾ ਹੈ, ਇਹ ਸਮਾਨਤਾਵਾਂ ਅਤੇ ਭਿੰਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ, ਇਸ ਵਿਚ ਸਹਿਯੋਗ ਅਤੇ ਸੰਘਰਸ਼ ਦੋਵੇਂ ਹੁੰਦੇ ਹਨ ਅਤੇ ਇਸ ਵਿਚ ਸਤਰੀਕਰਣ ਦੀ ਵਿਵਸਥਾ ਹੁੰਦੀ ਹੈ ।
→ ਵਿਅਕਤੀ ਦਾ ਸਮਾਜ ਨਾਲ ਬਹੁਤ ਡੂੰਘਾ ਸੰਬੰਧ ਹੁੰਦਾ ਹੈ ਕਿਉਂਕਿ ਕੋਈ ਵਿਅਕਤੀ ਇਕੱਲਾ ਨਹੀਂ ਰਹਿ ਸਕਦਾ । ਉਸ ਨੂੰ ਜੀਵਨ ਜੀਣ ਲਈ ਹੋਰ ਵਿਅਕਤੀਆਂ ਦੀ ਲੋੜ ਪੈਂਦੀ ਹੈ । ਦੁਰਖੀਮ ਦੇ ਅਨੁਸਾਰ ਸਮਾਜ ਸਾਡੇ ਜੀਵਨ ਦੇ ਹਰੇਕ ਪੱਖ ਨਾਲ ਸੰਬੰਧਿਤ ਹੈ ਅਤੇ ਉਸ ਵਿਚ ਮੌਜੂਦ ਹੈ । ਸਮਾਜ ਲਈ ਵੀ ਵਿਅਕਤੀ ਸਭ ਤੋਂ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਵਿਅਕਤੀਆਂ ਤੋਂ ਬਿਨਾਂ ਸਮਾਜ ਦੀ ਕੋਈ ਹੋਂਦ ਹੀ ਨਹੀ ਹੈ ।
→ ਜਦੋਂ ਕੁਝ ਵਿਅਕਤੀ ਇਕ ਸਮੂਹ ਵਿਚ ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸਨੂੰ ਸਮੁਦਾਇ ਕਹਿੰਦੇ ਹਨ । ਸਮੁਦਾਇ ਵਿਚ ਅਸੀਂ ਭਾਵਨਾ ਜ਼ਰੂਰੀ ਰੂਪ ਵਿਚ ਪਾਈ ਜਾਂਦੀ ਹੈ ।
→ ਸਮੁਦਾਇ ਦੇ ਕੁਝ ਜ਼ਰੂਰੀ ਤੱਤ ਹੁੰਦੇ ਹਨ ਜਿਵੇਂ ਕਿ ਲੋਕਾਂ ਦਾ ਸਮੂਹ, ਨਿਸਚਿਤ ਖੇਤਰ, ਸਮੁਦਾਇਕ ਭਾਵਨਾ, ਸਮਾਨ ਸੰਸਕ੍ਰਿਤੀ ਆਦਿ । ਸਮਾਜ ਅਤੇ ਸਮੁਦਾਇ ਵਿਚ ਕਾਫ਼ੀ ਅੰਤਰ ਹੁੰਦਾ ਹੈ ।
→ ਸਭਾ ਸਹਿਯੋਗ ਉੱਤੇ ਆਧਾਰਿਤ ਹੁੰਦੀ ਹੈ । ਜਦੋਂ ਕੁਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿਚ ਸਹਿਯੋਗ ਕਰਦੇ ਹਨ ਅਤੇ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਸੰਗਠਨ ਨੂੰ ਸਭਾ ਕਿਹਾ ਜਾਂਦਾ ਹੈ ।