PSEB 11th Class Sociology Notes Chapter 4 ਸਮਾਜਿਕ ਸਮੂਹ

This PSEB 11th Class Sociology Notes Chapter 4 ਸਮਾਜਿਕ ਸਮੂਹ will help you in revision during exams.

PSEB 11th Class Sociology Notes Chapter 4 ਸਮਾਜਿਕ ਸਮੂਹ

→ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਉਹ ਇਕੱਲਾ ਨਹੀਂ ਰਹਿ ਸਕਦਾ । ਉਸ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹੋਰ ਲੋਕਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਇਸ ਤਰ੍ਹਾਂ ਉਸ ਦੀਆਂ ਲਗਭਗ ਸਾਰੀਆਂ ਕ੍ਰਿਆਵਾਂ ਦਾ ਕੇਂਦਰ ਸਮੂਹ ਹੁੰਦਾ ਹੈ ।

→ ਇਕ ਸਮਾਜਿਕ ਸਮੂਹ ਉਹਨਾਂ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦਾ ਇਕੱਠ ਹੁੰਦਾ ਹੈ ਜਿਹਨਾਂ ਵਿੱਚ ਅੰਤਰਕਿਰਿਆ ਹੁੰਦੀ ਹੈ । ਪਰ ਇਹ ਅੰਤਰਕਿਰਿਆ ਲਗਾਤਾਰ ਹੁੰਦੀ ਰਹਿਣੀ ਚਾਹੀਦੀ ਹੈ । ਇਹ ਅੰਤਰਕਿਰਿਆ ਵਿਅਕਤੀ ਨੂੰ ਸਮੂਹ ਨਾਲ ਸੰਬੰਧਿਤ ਹੋਣ ਲਈ ਪ੍ਰੇਰਿਤ ਕਰਦੀ ਹੈ ।

→ ਇੱਕ ਸਮਾਜਿਕ ਸਮੂਹ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜਿਵੇਂ ਕਿ ਇਹ ਵਿਅਕਤੀਆਂ ਦਾ ਇਕੱਠ ਹੁੰਦਾ ਹੈ, ਸਮੂਹ ਦੇ ਮੈਂਬਰਾਂ ਵਿਚਕਾਰ ਅੰਤਰਕ੍ਰਿਆਵਾਂ ਹੁੰਦੀਆਂ ਰਹਿੰਦੀਆਂ ਹਨ, ਮੈਂਬਰ ਆਪਣੀ ਮੈਂਬਰਸ਼ਿਪ ਪ੍ਰਤੀ ਚੇਤਨ ਹੁੰਦੇ ਹਨ, ਉਹਨਾਂ ਵਿੱਚ “ਅਸੀਂ’ ਦੀ ਭਾਵਨਾ ਹੁੰਦੀ ਹੈ, ਸਮੂਹ ਦੇ ਕੁਝ ਨਿਯਮ ਹੁੰਦੇ ਹਨ ਆਦਿ ।

PSEB 11th Class Sociology Notes Chapter 4 ਸਮਾਜਿਕ ਸਮੂਹ

→ ਵੈਸੇ ਤਾਂ ਸਮਾਜ ਵਿੱਚ ਬਹੁਤ ਸਾਰੇ ਸਮੂਹ ਹੁੰਦੇ ਹਨ ਅਤੇ ਕਈ ਸਮਾਜ ਸ਼ਾਸਤਰੀਆਂ ਨੇ ਇਹਨਾਂ ਦਾ ਵਰਗੀਕਰਨ ਅੱਡ-ਅੱਡ ਆਧਾਰਾਂ ਉੱਤੇ ਦਿੱਤਾ ਹੈ । ਪਰੰਤੂ ਕੂਲੇ (Cooley) ਵੱਲੋਂ ਦਿੱਤਾ ਸਮੂਹਾਂ ਦਾ ਵਰਗੀਕਰਨ ਹਰੇਕ ਵਿਦਵਾਨ ਨੇ ਕਿਸੇ ਨਾ ਕਿਸੇ ਰੂਪ ਵਿੱਚ ਸਵੀਕਾਰ ਕੀਤਾ ਹੈ । ਕੁਲੇ ਅਨੁਸਾਰ ਸਰੀਰਿਕ ਨਜ਼ਦੀਕੀ ਅਤੇ ਦੂਰੀ ਦੇ ਅਨੁਸਾਰ ਦੋ ਪ੍ਰਕਾਰ ਦੇ ਸਮੂਹ ਹੁੰਦੇ ਹਨ-ਪ੍ਰਾਥਮਿਕ ਸਮੂਹ ਅਤੇ ਦੂਤੀਆ ਸਮੂਹ ।

→ ਪ੍ਰਾਥਮਿਕ ਸਮੂਹ ਉਹ ਹੁੰਦੇ ਹਨ ਜਿਨ੍ਹਾਂ ਨਾਲ ਸਾਡੀ ਸਰੀਰਿਕ ਤੌਰ ਉੱਤੇ ਨਜ਼ਦੀਕੀ ਹੁੰਦੀ ਹੈ । ਅਸੀਂ ਇਸ ਸਮੂਹ ਦੇ ਮੈਂਬਰਾਂ ਨੂੰ ਰੋਜ਼ਾਨਾ ਮਿਲਦੇ ਹਾਂ, ਉਹਨਾਂ ਨਾਲ ਗੱਲਾਂ ਸਾਂਝੀਆਂ ਕਰਦੇ ਹਾਂ ਅਤੇ ਉਹਨਾਂ ਨਾਲ ਰਹਿਣਾ ਪਸੰਦ ਕਰਦੇ ਹਾਂ । ਉਦਾਹਰਨ ਦੇ ਤੌਰ ਉੱਤੇ ਪਰਿਵਾਰ, ਗੁਆਂਢ, ਖੇਡ ਸਮੂਹ ।

→ ਦੂਤੀਆ ਸਮੂਹ ਪ੍ਰਾਥਮਿਕ ਸਮੂਹ ਤੋਂ ਬਿਲਕੁਲ ਹੀ ਉਲਟ ਹਨ । ਉਹ ਸਮੂਹ ਜਿਨ੍ਹਾਂ ਦੀ ਮੈਂਬਰਸ਼ਿਪ ਆਪਣੀ ਇੱਛਾ ਅਤੇ ਜ਼ਰੂਰਤ ਅਨੁਸਾਰ ਲੈਂਦਾ ਹੈ ਉਹ ਦੂਤੀਆ ਸਮੂਹ ਹੁੰਦੇ ਹਨ । ਵਿਅਕਤੀ ਇਹਨਾਂ ਦੀ ਮੈਂਬਰਸ਼ਿਪ ਕਦੇ ਵੀ ਛੱਡ ਸਕਦਾ ਹੈ ਅਤੇ ਕਦੇ ਵੀ ਗ੍ਰਹਿਣ ਕਰ ਸਕਦਾ ਹੈ । ਉਦਾਹਰਨ ਦੇ ਤੌਰ ਉੱਤੇ ਰਾਜਨੀਤਿਕ ਦਲ, ਟਰੇਡ ਯੂਨੀਅਨ ਆਦਿ ।

→ ਪਾਥਮਿਕ ਸਮੂਹਾਂ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ ਕਿਉਂਕਿ ਇਹਨਾਂ ਬਿਨਾਂ ਵਿਅਕਤੀ ਨਹੀਂ ਰਹਿ ਸਕਦਾ ਹੈ । ਇਹ ਸਮੂਹ ਵਿਅਕਤੀ ਦਾ ਸਮਾਜੀਕਰਨ ਕਰਨ ਵਿੱਚ ਮੱਦਦ ਕਰਦੇ ਹਨ : ਇਹ ਸਮੂਹ ਵਿਅਕਤੀ ਦੇ ਵਿਵਹਾਰ ਉੱਪਰ ਆਪਣਾ ਨਿਯੰਤਰਣ ਰੱਖਦੇ ਹਨ ।

→ ਦੁਤੀਆ ਸਮੂਹ ਦੀਆਂ ਕਈ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਸਰੀਰਿਕ ਨਜ਼ਦੀਕੀ ਦਾ ਹੋਣਾ, ਇਹ ਅਸਥਾਈ ਹੁੰਦੇ ਹਨ, ਇਹਨਾਂ ਵਿੱਚ ਰਸਮੀ ਸੰਬੰਧ ਹੁੰਦੇ ਹਨ ਅਤੇ ਇਹਨਾਂ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ।

→ ਸਮਰ (Sumner) ਨੇ ਵੀ ਸਮੂਹਾਂ ਦਾ ਵਰਗੀਕਰਨ ਦਿੱਤਾ ਹੈ ਤੇ ਉਹ ਹਨ-ਅੰਤਰੀ ਸਮੂਹ (In-group) ਅਤੇ ਬਾਹਰੀ ਸਮੂਹ (Out-group) । ਅੰਤਰੀ ਸਮੂਹ ਉਹ ਹੁੰਦਾ ਹੈ ਜਿਨ੍ਹਾਂ ਦੀ ਮੈਂਬਰਸ਼ਿਪ ਬਾਰੇ ਵਿਅਕਤੀ ਪੂਰੀ ਤਰ੍ਹਾਂ ਚੇਤਨ ਹੁੰਦਾ ਹੈ । ਬਾਹਰੀ ਸਮੂਹ ਉਹ ਹੁੰਦਾ ਹੈ ਜਿਨ੍ਹਾਂ ਵਿੱਚ ਵਿਅਕਤੀ ਆਪਣੇਪਨ ਦੀ ਭਾਵਨਾ ਨਹੀਂ ਪਾਉਂਦਾ ਹੈ ।

PSEB 11th Class Sociology Notes Chapter 4 ਸਮਾਜਿਕ ਸਮੂਹ

→ ਰਾਬਰਟ ਮਰਟਨ ਨੇ ਇੱਕ ਨਵੇਂ ਪ੍ਰਕਾਰ ਦੇ ਸਮੁਹ ਬਾਰੇ ਦੱਸਿਆ ਹੈ ਅਤੇ ਉਹ ਹੈ ਸੰਦਰਭ ਸਮੂਹ (Reference Group) । ਵਿਅਕਤੀ ਕਈ ਵਾਰੀ ਕਿਸੇ ਵਿਸ਼ੇਸ਼ ਸਮੂਹ ਦੇ ਅਨੁਸਾਰ ਆਪਣੇ ਵਿਵਹਾਰ ਨੂੰ ਨਿਯੰਤਰਿਤ ਅਤੇ ਕੇਂਦਰਿਤ ਕਰਦਾ ਹੈ । ਇਸ ਤਰ੍ਹਾਂ ਦੇ ਸਮੂਹ ਨੂੰ ਸੰਦਰਭ ਸਮੂਹ ਕਿਹਾ ਜਾਂਦਾ ਹੈ ।

Leave a Comment