This PSEB 11th Class Sociology Notes Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ will help you in revision during exams.
PSEB 11th Class Sociology Notes Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ
→ ਹਰੇਕ ਸਮਾਜ ਨੇ ਆਪਣੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੁੱਝ ਸੰਸਥਾਵਾਂ ਬਣਾਈਆਂ ਹੁੰਦੀਆਂ ਹਨ । ਸੰਸਥਾ ਸਮਾਜਿਕ ਵਿਵਸਥਾ ਦਾ ਇੱਕ ਢਾਂਚਾ ਹੈ ਜਿਹੜੀ ਇੱਕ ਸਮੁਦਾਇ ਦੇ ਮੈਂਬਰਾਂ ਦੇ ਵਿਵਹਾਰ ਨੂੰ ਨਿਰਦੇਸ਼ਿਤ ਕਰਦੀ ਹੈ । ਇਹ ਵਿਸ਼ੇਸ਼ ਪ੍ਰਕਾਰ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ ਜੋ ਕਿ ਸਮਾਜ ਦੀ ਹੋਂਦ ਲਈ ਜ਼ਰੂਰੀ ਹੈ ।
→ ਸੰਸਥਾਵਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਇਹ ਵਿਸ਼ੇਸ਼ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ, ਇਹ ਨਿਯਮਾਂ ਦਾ ਇੱਕ ਗੁੱਛਾ ਹੈ, ਇਹ ਅਮੂਰਤ ਹੁੰਦੀਆਂ ਹਨ, ਇਹ ਸਰਵਵਿਆਪਕ ਹੁੰਦੀਆਂ ਹਨ, ਇਹ ਸਥਾਈ ਹੁੰਦੀਆਂ ਹਨ ਜਿਨ੍ਹਾਂ ਵਿੱਚ ਪਰਿਵਰਤਨ ਆਸਾਨੀ ਨਾਲ ਨਹੀਂ ਆਉਂਦੇ, ਇਹਨਾਂ ਦੀ ਪ੍ਰਕ੍ਰਿਤੀ ਸਮਾਜਿਕ ਹੁੰਦੀ ਹੈ ਆਦਿ ।
→ ਵਿਆਹ ਇੱਕ ਅਜਿਹੀ ਸਮਾਜਿਕ ਸੰਸਥਾ ਹੈ ਜਿਹੜੀ ਹਰੇਕ ਸਮਾਜ ਵਿੱਚ ਪਾਈ ਜਾਂਦੀ ਹੈ । ਇਹ ਸਮਾਜ ਦੀ ਇੱਕ ਮੌਲਿਕ ਸੰਸਥਾ ਹੈ । ਵਿਆਹ ਨਾਲ ਦੋ ਵਿਰੋਧੀ ਲਿੰਗਾਂ ਦੇ ਵਿਅਕਤੀਆਂ ਨੂੰ ਪਤੀ-ਪਤਨੀ ਦੇ ਰੂਪ ਵਿੱਚ ਇਕੱਠੇ ਰਹਿਣ ਦੀ ਮਾਨਤਾ ਮਿਲ ਜਾਂਦੀ ਹੈ । ਇਹ ਲੈਂਗਿਕ ਸੰਬੰਧ ਸਥਾਪਿਤ ਕਰਦੇ ਹਨ, ਬੱਚੇ ਪੈਦਾ ਕਰਦੇ ਹਨ ਅਤੇ ਸਮਾਜ ਦੇ ਅੱਗੇ ਵੱਧਣ ਵਿੱਚ ਯੋਗਦਾਨ ਦਿੰਦੇ ਹਨ ।
→ ਵੈਸੇ ਤਾਂ ਸਮਾਜ ਵਿੱਚ ਵਿਆਹ ਦੇ ਕਈ ਪ੍ਰਕਾਰ ਮਿਲਦੇ ਹਨ ਪਰ ਇੱਕ ਵਿਆਹ ਅਤੇ ਬਹੁ-ਵਿਆਹ ਹੀ ਪ੍ਰਮੁੱਖ ਹਨ । ਬਹੁ-ਵਿਆਹ ਅੱਗੇ ਫਿਰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਬਹੁ-ਪਤੀ ਵਿਆਹ ਅਤੇ ਬਹੁ-ਪਤਨੀ ਵਿਆਹ ! ਬਹੁ-ਪਤੀ ਵਿਆਹ ਕਈ ਕਬਾਇਲੀ ਸਮਾਜਾਂ ਵਿੱਚ ਪ੍ਰਚਲਿਤ ਹੈ ਅਤੇ ਬਹੁ-ਪਤਨੀ ਵਿਆਹ ਸਾਡੇ ਸਮਾਜਾਂ ਵਿੱਚ ਪਹਿਲਾਂ ਪ੍ਰਚਲਿਤ ਸੀ ।
→ ਸਾਡੇ ਸਮਾਜ ਵਿੱਚ ਜੀਵਨ ਸਾਥੀ ਦੇ ਚੁਨਾਵ ਦੇ ਕਈ ਤਰੀਕੇ ਪ੍ਰਚਲਿਤ ਹਨ ਜਿਨ੍ਹਾਂ ਵਿੱਚੋਂ ਅੰਤਰ ਵਿਆਹ (Endogamy) ਅਤੇ ਬਾਹਰ ਵਿਆਹ (Exogamy) ਪ੍ਰਮੁੱਖ ਹਨ । ਅੰਤਰ ਵਿਆਹ ਵਿੱਚ ਵਿਅਕਤੀ ਨੂੰ ਇੱਕ ਨਿਸ਼ਚਿਤ ਸਮੂਹ ਦੇ ਵਿੱਚ ਹੀ ਵਿਆਹ ਕਰਵਾਉਣਾ ਪੈਂਦਾ ਹੈ ਅਤੇ ਬਾਹਰ ਵਿਆਹ ਵਿੱਚ ਵਿਅਕਤੀ ਨੂੰ ਇਕ ਨਿਸ਼ਚਿਤ ਸਮੂਹ ਤੋਂ ਬਾਹਰ ਵਿਆਹ ਕਰਵਾਉਣਾ ਪੈਂਦਾ ਹੈ ।
→ ਵਿਆਹ ਨਾਮਕ ਸੰਸਥਾ ਵਿੱਚ ਪਿਛਲੇ ਕੁੱਝ ਸਮੇਂ ਵਿੱਚ ਕਈ ਪ੍ਰਕਾਰ ਦੇ ਪਰਿਵਰਤਨ ਆਏ ਹਨ । ਇਹਨਾਂ ਪਰਿਵਰਤਨਾਂ ਦੇ ਕਈ ਮੁੱਖ ਕਾਰਨ ਹਨ ਜਿਵੇਂ ਕਿ ਉਦਯੋਗੀਕਰਨ, ਸ਼ਹਿਰੀਕਰਨ, ਆਧੁਨਿਕ ਸਿੱਖਿਆ, ਨਵੇਂ ਕਾਨੂੰਨਾਂ ਦਾ ਬਣਨਾ, ਔਰਤਾਂ ਦੀ ਸੁਤੰਤਰਤਾ, ਪੱਛਮੀ ਸਮਾਜਾਂ ਦਾ ਪ੍ਰਭਾਵ ਆਦਿ ।’
→ ਪਰਿਵਾਰ ਇੱਕ ਅਜਿਹੀ ਸਰਵਵਿਆਪਕ ਸਮਾਜਿਕ ਸੰਸਥਾ ਹੈ ਜਿਹੜੀ ਹਰੇਕ ਸਮਾਜ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ । ਵਿਅਕਤੀ ਦੇ ਜੀਵਨ ਵਿੱਚ ਪਰਿਵਾਰ ਨਾਮਕ ਸੰਸਥਾ ਦਾ ਬਹੁਤ ਡੂੰਘਾ ਪ੍ਰਭਾਵ ਹੁੰਦਾ ਹੈ ਅਤੇ ਇਸਦੇ ਬਿਨਾਂ ਵਿਅਕਤੀ ਜਿਊਂਦਾ ਨਹੀਂ ਰਹਿ ਸਕਦਾ ।
→ ਪਰਿਵਾਰ ਦੀਆਂ ਕਈ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਇਹ ਸਰਵਵਿਆਪਕ ਸੰਸਥਾ ਹੈ, ਇਸਦਾ ਭਾਵਨਾਤਮਕ ਆਧਾਰ ਹੁੰਦਾ ਹੈ, ਇਸਦਾ ਆਕਾਰ ਛੋਟਾ ਹੁੰਦਾ ਹੈ, ਇਹ ਸਥਾਈ ਅਤੇ ਅਸਥਾਈ ਦੋਵੇਂ ਪ੍ਰਕਾਰ ਦਾ ਹੁੰਦਾ ਹੈ, ਇਹ ਵਿਅਕਤੀ ਦੇ ਵਿਵਹਾਰ ਨੂੰ ਨਿਯੰਤਰਿਤ ਕਰਦਾ ਹੈ ।
→ ਪਰਿਵਾਰ ਦੇ ਕਈ ਪ੍ਰਕਾਰ ਹੁੰਦੇ ਹਨ ਅਤੇ ਇਹਨਾਂ ਨੂੰ ਰਹਿਣ ਦੇ ਸਥਾਨ, ਸੁੱਤਾ, ਮੈਂਬਰਾਂ ਆਦਿ ਦੇ ਆਧਾਰ ਉੱਤੇ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।
→ ਪਿਛਲੇ ਕੁੱਝ ਸਮੇਂ ਵਿੱਚ ਪਰਿਵਾਰ ਨਾਮਕ ਸੰਸਥਾ ਵਿੱਚ ਕਈ ਪ੍ਰਕਾਰ ਦੇ ਪਰਿਵਰਤਨ ਆ ਰਹੇ ਹਨ ਅਤੇ ਉਹ ਹਨ, ਆਕਾਰ ਦਾ ਛੋਟਾ ਹੋਣਾ, ਪਰਿਵਾਰਾਂ ਦਾ ਟੁੱਟਣਾ, ਔਰਤਾਂ ਦੀ ਸਥਿਤੀ ਵਿੱਚ ਪਰਿਵਰਤਨ, ਰਿਸ਼ਤੇਦਾਰੀ ਦੇ ਸੰਬੰਧਾਂ ਦਾ ਕਮਜ਼ੋਰ ਪੈਣਾ, ਕੰਮਾਂ ਵਿੱਚ ਪਰਿਵਰਤਨ ਆਦਿ ।
→ ਨਾਤੇਦਾਰੀ ਵਿਅਕਤੀ ਦੇ ਰਿਸ਼ਤਿਆਂ ਦੀ ਵਿਵਸਥਾ ਹੈ । ਇਸ ਵਿੱਚ ਕਈ ਪ੍ਰਕਾਰ ਦੇ ਰਿਸ਼ਤੇ ਆਉਂਦੇ ਹਨ । ਰਿਸ਼ਤੇਦਾਰੀ ਨੂੰ ਦੋ ਆਧਾਰਾਂ ਉੱਤੇ ਵੰਡਿਆ ਜਾ ਸਕਦਾ ਹੈ ਅਤੇ ਉਹ ਦੋ ਆਧਾਰ ਹਨ-ਰਕਤ ਸੰਬੰਧ ਅਤੇ ਵਿਆਹ । ਨੇੜਤਾ ਅਤੇ ਦੂਰੀ ਦੇ ਆਧਾਰ ਉੱਤੇ ਤਿੰਨ ਪ੍ਰਕਾਰ ਦੇ ਰਿਸ਼ਤੇਦਾਰ ਪਾਏ ਹਨ-ਪਹਿਲੇ, ਦੂਤੀਆ ਅਤੇ ਤੀਜੇ ਪ੍ਰਕਾਰ ਦੇ ਰਿਸ਼ਤੇਦਾਰ । ਪ੍ਰਾਥਮਿਕ ਰਿਸ਼ਤੇਦਾਰ ਮਾਤਾ-ਪਿਤਾ, ਭੈਣ-ਭਰਾ ਹੁੰਦੇ ਹਨ । ਦੂਤੀਆ ਪ੍ਰਕਾਰ ਦੇ ਰਿਸ਼ਤੇਦਾਰ ਸਾਡੇ ਪ੍ਰਾਥਮਿਕ ਰਿਸ਼ਤੇਦਾਰ ਦੇ ਪ੍ਰਾਥਮਿਕ ਰਿਸ਼ਤੇਦਾਰ ਹੁੰਦੇ ਹਨ ਜਿਵੇਂ ਪਿਤਾ ਦਾ ਪਿਤਾ-ਦਾਦਾ । ਤੀਜੇ ਪ੍ਰਕਾਰ ਦੇ ਰਿਸ਼ਤੇਦਾਰ ਦੂਤੀਆ ਰਿਸ਼ਤੇਦਾਰਾਂ ਦੇ ਪਹਿਲੇ ਰਿਸ਼ਤੇਦਾਰ ਹੁੰਦੇ ਹਨ ਜਿਵੇਂ ਕਿ ਚਾਚੇ ਦਾ ਪੁੱਤਰ-ਕਜ਼ਨ ।