PSEB 11th Class Sociology Notes Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

This PSEB 11th Class Sociology Notes Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ will help you in revision during exams.

PSEB 11th Class Sociology Notes Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

→ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹੁੰਦੀਆਂ ਹਨ । ਸਮਾਜਿਕ ਸੰਸਥਾਵਾਂ ਵਿੱਚ ਅਸੀਂ ਵਿਆਹ, ਪਰਿਵਾਰ ਅਤੇ ਨਾਤੇਦਾਰੀ ਨੂੰ ਸ਼ਾਮਲ ਕਰਦੇ ਹਾਂ । ਸਮਾਜਿਕ ਸੰਸਥਾਵਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਹੁੰਦੀਆਂ ਹਨ , ਜਿਵੇਂ ਕਿ-ਰਾਜਨੀਤਿਕ, ਧਾਰਮਿਕ, ਆਰਥਿਕ, ਸਿੱਖਿਅਕ ਆਦਿ ।

→ ਰਾਜਨੀਤਿਕ ਵਿਵਸਥਾ ਸਮਾਜ ਦੀ ਹੀ ਇੱਕ ਉਪ-ਵਿਵਸਥਾ ਹੈ । ਇਹ ਮਨੁੱਖਾਂ ਦੀਆਂ ਉਨ੍ਹਾਂ ਭੂਮਿਕਾਵਾਂ ਨੂੰ ਨਿਰਧਾਰਿਤ ਕਰਦੀ ਹੈ ਜਿਹੜੀ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੁੰਦੀਆਂ ਹਨ । ਰਾਜਨੀਤੀ ਅਤੇ ਸਮਾਜ ਵਿਚਕਾਰ ਬਹੁਤ ਡੂੰਘਾ ਸੰਬੰਧ ਹੈ ।

→ ਸਮਾਜ ਸ਼ਾਸਤਰ ਵਿੱਚ ਰਾਜਨੀਤਿਕ ਸੰਸਥਾਵਾਂ ਦੀ ਮੱਦਦ ਲਈ ਜਾਂਦੀ ਹੈ ਅਤੇ ਕਈ ਸੰਕਲਪਾਂ ਨੂੰ ਸਮਝਿਆ ਜਾਂਦਾ ਹੈ ; ਜਿਵੇਂ ਕਿ-ਸ਼ਕਤੀ, ਨੇਤਾਗਿਰੀ, ਸੱਤਾ ਆਦਿ । ਇਹ ਰਾਜਨੀਤਿਕ ਸੰਸਥਾਵਾਂ ਸਮਾਜ ਵਿਚ ਸ਼ਾਂਤੀ ਅਤੇ ਵਿਵਸਥਾ ਰੱਖਣ ਵਿੱਚ ਮੱਦਦ ਕਰਦੀਆਂ ਹਨ ।

→ ਸ਼ਕਤੀ ਸਮੂਹ ਜਾਂ ਵਿਅਕਤੀਆਂ ਦੀ ਉਹ ਸਮਰੱਥਾ ਹੁੰਦੀ ਹੈ, ਜਿਸ ਨਾਲ ਉਹ ਉਸ ਸਮੇਂ ਆਪਣੀ ਗੱਲ ਮੰਨਵਾਉਂਦੇ ਹਨ ਜਦੋਂ ਉਹਨਾਂ ਦਾ ਵਿਰੋਧ ਹੋ ਰਿਹਾ ਹੁੰਦਾ ਹੈ । ਸਮਾਜ ਵਿੱਚ ਸ਼ਕਤੀ ਇੱਕ ਨਿਸ਼ਚਿਤ ਮਾਤਰਾ ਵਿੱਚ ਮੌਜੂਦ ਹੈ । ਕੁੱਝ ਸਮੂਹਾਂ ਕੋਲ ਵੱਧ ਸ਼ਕਤੀ ਹੁੰਦੀ ਹੈ ਅਤੇ ਉਹ ਘੱਟ ਸ਼ਕਤੀ ਵਾਲੇ ਵਿਅਕਤੀਆਂ ਜਾਂ ਸਮੂਹਾਂ ਉੱਤੇ ਆਪਣੀ ਗੱਲ ਥੋਪਦੇ ਹਨ ।

→ ਸ਼ਕਤੀ ਨੂੰ ਸੱਤਾ ਦੀ ਮੱਦਦ ਨਾਲ ਲਾਗੂ ਕੀਤਾ ਜਾਂਦਾ ਹੈ । ਸੱਤਾ ਸ਼ਕਤੀ ਦਾ ਉਹ ਰੂਪ ਹੈ ਜਿਸ ਨੂੰ ਸਹੀ ਅਤੇ ਵੈਧ ਸਮਝਿਆ ਜਾਂਦਾ ਹੈ । ਜਿਨ੍ਹਾਂ ਕੋਲ ਸੱਤਾ ਹੁੰਦੀ ਹੈ, ਉਹ ਸ਼ਕਤੀ ਦਾ ਪ੍ਰਯੋਗ ਕਰਦੇ ਹਨ ਕਿਉਂਕਿ ਇਸ ਨੂੰ ਨਿਆਂਕਾਰੀ ਸਮਝਿਆ ਜਾਂਦਾ ਹੈ ।

→ ਮੈਕਸ ਵੈਬਰ ਨੇ ਸੱਤਾ ਦੇ ਤਿੰਨ ਪ੍ਰਕਾਰ ਦਿੱਤੇ ਹਨ-ਪਰੰਪਰਾਗਤ ਸੱਤਾ, ਕਾਨੂੰਨੀ ਸੱਤਾ ਅਤੇ ਕਰਿਸ਼ਮਈ ਸੱਤਾ । ਪਿਤਾ ਦੀ ਸੱਤਾ ਪਰੰਪਰਾਗਤ ਹੁੰਦੀ ਹੈ, ਸਰਕਾਰ ਦੀ ਸ਼ਕਤੀ ਕਾਨੂੰਨੀ ਸੱਤਾ ਹੁੰਦੀ ਹੈ ਅਤੇ ਕਿਸੇ ਗੁਰੂ ਦੀ ਗੱਲ ਮੰਨਣਾ ਕਰਿਸ਼ਮਈ ਸੱਤਾ ਹੁੰਦੀ ਹੈ ।

→ ਅਲੱਗ-ਅਲੱਗ ਪ੍ਰਕਾਰ ਦੇ ਸਮਾਜਾਂ ਵਿਚ ਅਲੱਗ-ਅਲੱਗ ਰਾਜ ਹੁੰਦੇ ਹਨ | ਕਈ ਸਮਾਜਾਂ ਵਿੱਚ ਰਾਜ ਨਾਮ ਦਾ ਕੋਈ ਸੰਕਲਪ ਨਹੀਂ ਹੁੰਦਾ ਜਿਸ ਕਰਕੇ ਇਹਨਾਂ ਨੂੰ ਰਾਜ ਰਹਿਤ ਸਮਾਜ ਕਿਹਾ ਜਾਂਦਾ ਹੈ ਅਤੇ ਇਹ ਪੁਰਾਤਨ ਸਮਾਜਾਂ ਵਿੱਚ ਮਿਲਦੇ ਸਨ । ਆਧੁਨਿਕ ਸਮਾਜਾਂ ਵਿੱਚ ਸੱਤਾ ਨੂੰ ਰਾਜ ਨਾਮਕ ਸੰਸਥਾ ਦੇ ਵਿੱਚ ਸ਼ਾਮਲ ਕੀਤਾ ਹੈ ਅਤੇ ਇਹ ਸੱਤਾ ਜਨਤਾ ਤੋਂ ਹੀ ਪ੍ਰਾਪਤ ਕੀਤੀ ਜਾਂਦੀ ਹੈ ।

PSEB 11th Class Sociology Notes Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

→ ਰਾਜ ਰਾਜਨੀਤਿਕ ਵਿਵਸਥਾ ਦੀ ਇੱਕ ਮੂਲ ਸੰਸਥਾ ਹੈ । ਇਸ ਦੇ ਚਾਰ ਜ਼ਰੂਰੀ ਤੱਤ ਹੁੰਦੇ ਹਨ ਅਤੇ ਉਹ ਹਨ ਜਨਸੰਖਿਆ, ਭੂਗੋਲਿਕ ਖੇਤਰ, ਸੁਤੰਤਰਤਾ ਅਤੇ ਸਰਕਾਰ ॥

→ ਸਰਕਾਰ ਦੇ ਤਿੰਨ ਅੰਗ ਹੁੰਦੇ ਹਨ ਅਤੇ ਉਹ ਹਨ-ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਰਾਜ ਅਤੇ ਸਰਕਾਰ ਨੂੰ ਬਣਾਈ ਰੱਖਣ ਲਈ ਇਹਨਾਂ ਤਿੰਨਾਂ ਵਿਚਕਾਰ ਤਾਲਮੇਲ ਦਾ ਹੋਣਾ ਬਹੁਤ ਜ਼ਰੂਰੀ ਹੈ ।

→ ਅੱਜ-ਕਲ੍ਹ ਦੀ ਰਾਜਨੀਤਿਕ ਵਿਵਸਥਾ ਲੋਕਤੰਤਰ ਦੇ ਨਾਲ ਚਲਦੀ ਹੈ । ਲੋਕਤੰਤਰ ਦੋ ਪ੍ਰਕਾਰ ਦਾ ਹੁੰਦਾ ਹੈ । ਪ੍ਰਤੱਖ ਲੋਕਤੰਤਰ ਵਿੱਚ ਜਨਤਾ ਆਪਣੇ ਫ਼ੈਸਲੇ ਆਪ ਲੈਂਦੀ ਹੈ ਅਤੇ ਅਪ੍ਰਤੱਖ ਲੋਕਤੰਤਰ ਵਿੱਚ ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀ ਸਾਰੇ ਫੈਸਲੇ ਲੈਂਦੇ ਹਨ ।

→ ਸਾਡੇ ਦੇਸ਼ ਵਿਚ ਸਰਕਾਰ ਨੇ ਵਿਕੇਂਦਰੀਕਰਣ ਦੀ ਵਿਵਸਥਾ ਨੂੰ ਅਪਣਾਇਆ ਹੈ ਅਤੇ ਸਥਾਨਕ ਪੱਧਰ ਤੱਕ ਸਰਕਾਰ ਬਣਾਈ ਜਾਂਦੀ ਹੈ । ਪੇਂਡੂ ਖੇਤਰਾਂ ਵਿੱਚ ਪਿੰਡ ਦੇ ਪੱਧਰ ਉੱਤੇ ਪੰਚਾਇਤ, ਬਲਾਕ ਪੱਧਰ ਉੱਤੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪੱਧਰ ਉੱਤੇ ਜ਼ਿਲ੍ਹਾ ਪਰਿਸ਼ਦ ਹੁੰਦੇ ਹਨ ਜਿਹੜੇ ਆਪਣੇ ਇਲਾਕਿਆਂ ਵਿੱਚ ਵਿਕਾਸ ਕਰਵਾਉਂਦੇ ਹਨ ।

→ ਲੋਕਤੰਤਰ ਵਿੱਚ ਰਾਜਨੀਤਿਕ ਦਲ ਮਹੱਤਵਪੂਰਨ ਸਥਾਨ ਰੱਖਦੇ ਹਨ । ਇੱਕ ਰਾਜਨੀਤਿਕ ਦਲ ਉਨ੍ਹਾਂ ਲੋਕਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਦਾ ਮੁੱਖ ਮੰਤਵ ਚੋਣਾਂ ਲੜ ਕੇ ਸੱਤਾ ਪ੍ਰਾਪਤ ਕਰਨਾ ਹੁੰਦਾ ਹੈ । ਕੁੱਝ ਦਲ ਰਾਸ਼ਟਰੀ ਦਲ ਹੁੰਦੇ ਹਨ ਅਤੇ ਕੁੱਝ ਦਲ ਪ੍ਰਦੇਸ਼ਿਕ ਦਲ ਹੁੰਦੇ ਹਨ ।

→ ਲੋਕਤੰਤਰ ਵਿੱਚ ਹਿੱਤ ਸਮੂਹਾਂ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ । ਇਹ ਹਿੱਤ ਸਮੁਹ ਕਿਸੇ ਵਿਸ਼ੇਸ਼ ਸਮੁਹ ਨਾਲ | ਜੁੜੇ ਹੁੰਦੇ ਹਨ ਅਤੇ ਉਹ ਆਪਣੇ ਸਮੂਹ ਦੇ ਹਿੱਤਾਂ ਦੀ ਪ੍ਰਾਪਤੀ ਲਈ ਕੰਮ ਕਰਦੇ ਰਹਿੰਦੇ ਹਨ ।

→ ਜਦੋਂ ਤੋਂ ਮਨੁੱਖੀ ਸਮਾਜ ਸ਼ੁਰੂ ਹੋਏ ਹਨ, ਧਰਮ ਉਸ ਸਮੇਂ ਤੋਂ ਹੀ ਮੌਜੂਦ ਹਨ । ਧਰਮ ਹੋਰ ਕੁੱਝ ਨਹੀਂ ਬਲਕਿ ਉਸ ਅਲੌਕਿਕ ਸ਼ਕਤੀ ਵਿੱਚ ਵਿਸ਼ਵਾਸ ਹੈ ਜੋ ਸਾਡੇ ਅਸਤਿੱਤਵ ਅਤੇ ਪਹੁੰਚ ਤੋਂ ਬਹੁਤ ਦੂਰ ਹੈ ।

→ ਸਾਡੇ ਦੇਸ਼ ਭਾਰਤ ਵਿੱਚ ਬਹੁਤ ਸਾਰੇ ਧਰਮ ਮੌਜੂਦ ਹਨ ; ਜਿਵੇਂ ਕਿ-ਹਿੰਦੂ, ਇਸਲਾਮ, ਸਿੱਖ, ਇਸਾਈ, ਬੋਧ ਧਰਮ, ਜੈਨ ਧਰਮ, ਪਾਰਸੀ ਧਰਮ ਆਦਿ । ਭਾਰਤ ਇੱਕ ਬਹੁ-ਧਰਮੀ ਦੇਸ਼ ਹੈ ਜਿੱਥੇ ਬਹੁਤ ਸਾਰੇ ਧਰਮਾਂ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਹਨ ।

→ ਹਰੇਕ ਵਿਅਕਤੀ ਨੂੰ ਭੋਜਨ, ਕੱਪੜਾ, ਮਕਾਨ, ਸਿਹਤ ਸੁਵਿਧਾਵਾਂ ਨੂੰ ਪ੍ਰਾਪਤ ਕਰਨ ਲਈ ਪੈਸੇ ਦੀ ਜ਼ਰੂਰਤ ਪੈਂਦੀ ਹੈ ਅਤੇ ਇਹ ਸਭ ਸਾਡੀ ਆਰਥਿਕਤਾ ਦਾ ਮਹੱਤਵਪੂਰਨ ਭਾਗ ਹੁੰਦੇ ਹਨ | ਆਰਥਿਕਤਾ ਸਾਡੇ ਪੈਸੇ ਅਤੇ ਖ਼ਰਚ ਦਾ ਧਿਆਨ ਰੱਖਦੀ ਹੈ ।

→ ਵੱਖ-ਵੱਖ ਸਮਾਜਾਂ ਵਿੱਚ ਵੱਖ-ਵੱਖ ਆਰਥਿਕਤਾ ਮੌਜੂਦ ਹੁੰਦੀ ਹੈ | ਕਈ ਸਮਾਜ ਚੀਜ਼ਾਂ ਇਕੱਠਾ ਕਰਨ ਵਾਲੇ ਹੁੰਦੇ ਹਨ, ਕਈ ਸਮਾਜ ਚਰਾਗਾਹ ਆਰਥਿਕਤਾ ਵਾਲੇ ਹੁੰਦੇ ਹਨ, ਕਈ ਸਮਾਜ ਪੇਂਡੂ ਆਰਥਿਕਤਾ ਵਾਲੇ ਹੁੰਦੇ ਹਨ, ਕਈ ਸਮਾਜ ਉਦਯੋਗਿਕ ਆਰਥਿਕਤਾ ਅਤੇ ਕਈ ਸਮਾਜ ਪੂੰਜੀਵਾਦ ਵਾਲੇ ਵੀ ਹੁੰਦੇ ਹਨ । ਕਾਰਲ ਮਾਰਕਸ ਨੇ | ਸਮਾਜਵਾਦੀ ਆਰਥਿਕਤਾ ਬਾਰੇ ਦੱਸਿਆ ਹੈ ।

→ ਕਿਰਤ ਵੰਡ ਦਾ ਸੰਕਲਪ ਸਾਡੇ ਸਮਾਜ ਲਈ ਨਵਾਂ ਨਹੀਂ ਹੈ । ਜਦੋਂ ਲੋਕ ਕਿਸੇ ਵਿਸ਼ੇਸ਼ ਕੰਮ ਨੂੰ ਕਰਨ ਲੱਗ ਜਾਣ ਅਤੇ ਉਹ ਸਾਰੇ ਕੰਮਾਂ ਨੂੰ ਨਾ ਕਰ ਸਕਣ ਤਾਂ ਇਸ ਨੂੰ ਵਿਸ਼ੇਸ਼ੀਕਰਣ ਅਤੇ ਕਿਰਤ ਵੰਡ ਦਾ ਨਾਮ ਦਿੱਤਾ ਜਾਂਦਾ ਹੈ । ਭਾਰਤੀ ਸਮਾਜ ਵਿੱਚ ਜਾਤੀ ਵਿਵਸਥਾ ਅਤੇ ਜਜਮਾਨੀ ਵਿਵਸਥਾ ਕਿਰਤ ਵੰਡ ਦਾ ਹੀ ਇੱਕ ਪ੍ਰਕਾਰ ਹੈ ।

PSEB 11th Class Sociology Notes Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

→ ਜੇਕਰ ਅਸੀਂ ਆਪਣੇ ਸਮਾਜ ਵੱਲ ਦੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਿੱਖਿਆ ਬਿਨਾਂ ਸਮਾਜ ਵਿੱਚ ਕੁੱਝ ਨਹੀਂ ਹੁੰਦਾ । ਸਿੱਖਿਆ ਵਿਅਕਤੀ ਨੂੰ ਜਾਨਵਰ ਤੋਂ ਸਭਿਅ ਮਨੁੱਖ ਦੇ ਰੂਪ ਵਿੱਚ ਪਰਿਵਰਤਿਤ ਕਰ ਦਿੰਦੀ ਹੈ ।

→ ਸਿੱਖਿਆ ਦੋ ਪ੍ਰਕਾਰ ਦੀ ਹੁੰਦੀ ਹੈ ਅਤੇ ਉਹ ਹਨ-ਰਸਮੀ ਸਿੱਖਿਆ ਅਤੇ ਗੈਰ-ਰਸਮੀ ਸਿੱਖਿਆ । ਰਸਮੀ ਸਿੱਖਿਆ | ਉਹ ਹੁੰਦੀ ਹੈ ਜਿਹੜੀ ਅਸੀਂ ਸਕੂਲ, ਕਾਲਜ ਆਦਿ ਤੋਂ ਪ੍ਰਾਪਤ ਕਰਦੇ ਹਾਂ ਅਤੇ ਗੈਰ ਰਸਮੀ ਸਿੱਖਿਆ ਉਹ ਹੁੰਦੀ ਹੈ ਜਿਹੜੀ ਅਸੀਂ ਆਪਣੇ ਰੋਜ਼ਾਨਾ ਦੇ ਅਨੁਭਵਾਂ, ਬਜ਼ੁਰਗਾਂ ਤੋਂ ਪ੍ਰਾਪਤ ਕਰਦੇ ਹਾਂ ।

Leave a Comment