PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

Punjab State Board PSEB 11th Class Sociology Book Solutions Chapter 11 ਸਮਾਜਿਕ ਪਰਿਵਰਤਨ Textbook Exercise Questions and Answers.

PSEB Solutions for Class 11 Sociology Chapter 11 ਸਮਾਜਿਕ ਪਰਿਵਰਤਨ

Sociology Guide for Class 11 PSEB ਸਮਾਜਿਕ ਪਰਿਵਰਤਨ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਸਮਾਜਿਕ ਸੰਬੰਧਾਂ ਵਿੱਚ ਕਈ ਪ੍ਰਕਾਰ ਦੇ ਪਰਿਵਰਤਨ ਆਉਂਦੇ ਰਹਿੰਦੇ ਹਨ ਅਤੇ ਇਸਨੂੰ ਹੀ ਸਮਾਜਿਕ ਪਰਿਵਰਤਨ ਕਹਿੰਦੇ ਹਨ ।

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੇ ਮੁੱਢਲੇ ਸੋਮੇ ਦੱਸੋ ।
ਉੱਤਰ-
ਸਮਾਜਿਕ ਪਰਿਵਤਰਨ ਦੇ ਤਿੰਨ ਮੁੱਢਲੇ ਸੋਮੇ ਹਨ-ਕਾਢ (Innovation), ਖੋਜ (Discovery) ਅਤੇ ਪ੍ਰਸਾਰ (Diffusion) ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜਿਕ ਪਰਿਵਰਤਨ ਸਰਵਵਿਆਪਕ ਪ੍ਰਕ੍ਰਿਆ ਹੈ ਜੋ ਹਰੇਕ ਸਮਾਜ ਵਿੱਚ ਆਉਂਦਾ ਹੈ ।
  2. ਸਮਾਜਿਕ ਪਰਿਵਰਤਨ ਵਿੱਚ ਤੁਲਨਾ ਜ਼ਰੂਰੀ ਹੈ ।

ਪ੍ਰਸ਼ਨ 4.
ਅੰਦਰੂਨੀ ਪਰਿਵਰਤਨ ਕੀ ਹੈ ?
ਉੱਤਰ-
ਜਿਹੜਾ ਪਰਿਵਰਤਨ ਸਮਾਜ ਦੇ ਅੰਦਰੂਨੀ ਕਾਰਕਾਂ ਕਰਕੇ ਆਉਂਦਾ ਹੋਵੇ ਉਸ ਨੂੰ ਅੰਦਰੂਨੀ ਪਰਿਵਰਤਨ ਕਹਿੰਦੇ ਹਨ ।

ਪ੍ਰਸ਼ਨ 5.
ਸਮਾਜਿਕ ਪਰਿਵਰਤਨ ਦੇ ਕਾਰਨ ਦੱਸੋ ।
ਉੱਤਰ-
ਪ੍ਰਾਕ੍ਰਿਤਕ ਕਾਰਕ, ਵਿਸ਼ਵਾਸਾਂ ਅਤੇ ਮੁੱਲ, ਸਮਾਜ ਸੁਧਾਰਕ, ਜਨਸੰਖਿਆਤਮਿਕ ਕਾਰਕ, ਤਕਨੀਕੀ ਕਾਰਕ, ਸਿੱਖਿਆਤਮਕ ਕਾਰਕ ਆਦਿ ।

ਪ੍ਰਸ਼ਨ 6.
ਪ੍ਰਤੀ ਕੀ ਹੈ ?
ਉੱਤਰ-
ਜਦੋਂ ਅਸੀਂ ਆਪਣੇ ਕਿਸੇ ਇੱਛਤ ਉਦੇਸ਼ ਦੀ ਪ੍ਰਾਪਤੀ ਦੇ ਰਸਤੇ ਵੱਲ ਵੱਧਦੇ ਹਾਂ, ਤਾਂ ਇਸ ਪਰਿਵਰਤਨ ਨੂੰ ਪ੍ਰਤੀ ਕਹਿੰਦੇ ਹਨ ।

ਪ੍ਰਸ਼ਨ 7.
ਯੋਜਨਾਬੱਧ ਪਰਿਵਰਤਨ ਦੀ ਉਦਾਹਰਨ ਦਿਓ ।
ਉੱਤਰ-
ਲੋਕਾਂ ਨੂੰ ਪੜ੍ਹਾਉਣਾ-ਲਿਖਾਉਣਾ, ਟ੍ਰੇਨਿੰਗ ਦੇਣਾ ਨਿਯੋਜਿਤ ਪਰਿਵਰਤਨ ਦੀ ਉਦਾਹਰਨ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 8.
ਅਯੋਜਨਾਬੱਧ ਪਰਿਵਰਤਨ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪ੍ਰਾਕ੍ਰਿਤਕ ਆਪਦਾ; ਜਿਵੇਂ ਕਿ ਹੜ੍ਹ, ਭੁਚਾਲ ਆਦਿ ਨਾਲ ਸਮਾਜ ਪੂਰੀ ਤਰਾਂ ਬਦਲ ਜਾਂਦਾ ਹੈ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦਾ ਅਰਥ ਲਿਖੋ ।
ਉੱਤਰ-
ਜਦੋਂ ਸਮਾਜ ਦੇ ਵੱਖ-ਵੱਖ ਭਾਗਾਂ ਵਿੱਚ ਪਰਿਵਰਤਨ ਆਵੇ ਅਤੇ ਉਹ ਪਰਿਵਰਤਨ ਜੇਕਰ ਸਾਰੇ ਨਹੀਂ ਤਾਂ ਸਮਾਜ ਦੇ ਜ਼ਿਆਦਾਤਰ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇ ਤਾਂ ਉਸ ਨੂੰ ਸਮਾਜਿਕ ਪਰਿਵਰਤਨ ਕਿਹਾ ਜਾਂਦਾ ਹੈ । ਇਸ ਦਾ ਅਰਥ ਹੈ ਕਿ ਸਮਾਜ ਦੇ ਲੋਕਾਂ ਦੇ ਜੀਵਨ ਜੀਣ ਦੇ ਤਰੀਕਿਆ ਵਿੱਚ ਸੰਰਚਨਾਤਮਕ ਪਰਿਵਰਤਨ ਆ ਜਾਂਦਾ ਹੈ ।

ਪ੍ਰਸ਼ਨ 2.
ਪ੍ਰਸਾਰ (Diffusion) ਕੀ ਹੈ ?
ਉੱਤਰ-
ਪ੍ਰਸਾਰ ਦਾ ਅਰਥ ਹੈ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਫੈਲਾਉਣਾ ।ਉਦਾਹਰਨ ਦੇ ਲਈ ਜਦੋਂ ਸੰਸਕ੍ਰਿਤਕ ਵਿਚਾਰ ਇੱਕ ਸਮੂਹ ਤੋਂ ਦੂਜੇ ਸਮੂਹ ਤੱਕ ਫੈਲ ਜਾਂਦੇ ਹਨ ਤਾਂ ਇਸਨੂੰ ਪ੍ਰਸਾਰ ਕਿਹਾ ਜਾਂਦਾ ਹੈ । ਸਾਰੇ ਸਮਾਜਾਂ ਵਿੱਚ ਸਮਾਜਿਕ ਪਰਿਵਰਤਨ ਆਮ ਤੌਰ ਉੱਤੇ ਪ੍ਰਸਾਰ ਦੇ ਕਾਰਨ ਹੀ ਆਉਂਦਾ ਹੈ ।

ਪ੍ਰਸ਼ਨ 3.
ਕੁਮਵਿਕਾਸ ਅਤੇ ਕ੍ਰਾਂਤੀ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-

  1. ਕ੍ਰਮਵਿਕਾਸ – ਜਦੋਂ ਪਰਿਵਰਤਨ ਇੱਕ ਨਿਸ਼ਚਿਤ ਦਿਸ਼ਾ ਵਿੱਚ ਹੋਵੇ ਅਤੇ ਤੱਥ ਦੇ ਗੁਣਾਂ ਅਤੇ ਰਚਨਾ ਵਿੱਚ ਪਰਿਵਰਤਨ ਹੋਵੇ ਤਾਂ ਉਸ ਨੂੰ ਕੁਵਿਕਾਸ ਕਹਿੰਦੇ ਹਨ ।
  2. ਕ੍ਰਾਂਤੀ – ਉਹ ਪਰਿਵਰਤਨ ਜਿਹੜਾ ਅਚਨਚੇਤ ਅਤੇ ਅਚਾਨਕ ਹੋ ਜਾਵੇ, ਕ੍ਰਾਂਤੀ ਹੁੰਦਾ ਹੈ । ਇਸ ਨਾਲ ਮੌਜੂਦਾ ਵਿਵਸਥਾ ਖਤਮ ਹੋ ਜਾਂਦੀ ਹੈ ਅਤੇ ਨਵੀਂ ਵਿਵਸਥਾ ਕਾਇਮ ਹੋ ਜਾਂਦੀ ਹੈ ।

ਪ੍ਰਸ਼ਨ 4.
ਸਮਾਜਿਕ ਪਰਿਵਰਤਨ ਦੇ ਤਿੰਨ ਮੁੱਖ ਕਾਰਨ ਕਿਹੜੇ ਹਨ ?
ਉੱਤਰ-
ਸਮਾਜ ਵਿੱਚ ਤਿੰਨ ਮੁਲ ਚੀਜ਼ਾਂ ਵਿੱਚ ਪਰਿਵਰਤਨ ਨਾਲ ਪਰਿਵਰਤਨ ਆਉਂਦਾ ਹੈ-

  1. ਸਮੂਹ ਦਾ ਵਿਵਹਾਰ
  2. ਸਮਾਜਿਕ ਸੰਰਚਨਾ
  3. ਸੰਸਕ੍ਰਿਤਕ ਗੁਣ ।

ਪ੍ਰਸ਼ਨ 5.
ਪਰਿਵਰਤਨ ਦੇ ਤਿੰਨ ਸੋਮੇ ਕੀ ਹਨ ?
ਉੱਤਰ-

  1. ਕਾਢ – ਮੌਜੂਦਾ ਚੀਜ਼ਾਂ ਦੀ ਮੱਦਦ ਨਾਲ ਕੁੱਝ ਨਵਾਂ ਤਿਆਰ ਕਰਨਾ ਕਾਢ ਹੁੰਦਾ ਹੈ । ਇਸ ਵਿੱਚ ਮੌਜੂਦਾ ਤਕਨੀਕਾਂ ਦਾ ਇਸਤੇਮਾਲ ਕਰਕੇ ਨਵੀਂ ਤਕਨੀਕ ਖੋਜੀ ਜਾਂਦੀ ਹੈ ।
  2. ਖੋਜ – ਖੋਜ ਦਾ ਅਰਥ ਹੈ ਕੁੱਝ ਨਵਾਂ ਪਹਿਲੀ ਵਾਰ ਕੱਢਣਾ ਜਾਂ ਸਿੱਖਣਾ । ਇਸ ਦਾ ਅਰਥ ਹੈ ਕਿ ਕੁੱਝ ਨਵਾਂ ਇਜ਼ਾਦ ਕਰਨਾ ਜਿਸ ਬਾਰੇ ਸਾਨੂੰ ਕੁੱਝ ਪਤਾ ਨਹੀਂ ਹੁੰਦਾ ।
  3. ਫੈਲਾਵ – ਫੈਲਾਵ ਦਾ ਅਰਥ ਹੈ ਕਿਸੇ ਚੀਜ਼ ਦਾ ਜ਼ਿਆਦਾ ਫੈਲਾਉਣਾ; ਜਿਵੇਂ ਜੇਕਰ ਸੰਸਕ੍ਰਿਤਕ ਵਿਚਾਰ ਇੱਕ ਸਮੂਹ ਤੋਂ ਦੂਜੇ ਤੱਕ ਫੈਲ ਜਾਣ ਤਾਂ ਇਹ ਫੈਲਾਵ ਹੁੰਦਾ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 6.
ਸਮਾਜਿਕ ਅਤੇ ਸੱਭਿਆਚਾਰਕ ਪਰਿਵਰਤਨ ਕਿਹੜੇ ਹਨ ? ਸੰਖੇਪ ਵਿੱਚ ਦੱਸੋ ।
ਉੱਤਰ-

  1. ਸਮਾਜਿਕ ਪਰਿਵਰਤਨ ਚੇਤਨ ਜਾਂ ਅਚੇਤਨ ਰੂਪ ਵਿੱਚ ਆ ਸਕਦਾ ਹੈ ਪਰ ਸੰਸਕ੍ਰਿਤਕ ਪਰਿਵਰਤਨ ਹਮੇਸ਼ਾਂ ਚੇਤਨ ਰੂਪ ਨਾਲ ਆਉਂਦਾ ਹੈ ।
  2. ਸਮਾਜਿਕ ਪਰਿਵਰਤਨ ਉਹ ਪਰਿਵਰਤਨ ਹੈ ਜੋ ਸਿਰਫ਼ ਸਮਾਜਿਕ ਸੰਬੰਧਾਂ ਵਿੱਚ ਆਉਂਦਾ ਹੈ ਪਰ ਸੰਸਕ੍ਰਿਤਕ ਪਰਿਵਰਤਨ ਉਹ ਪਰਿਵਰਤਨ ਹੈ ਜੋ ਧਰਮ, ਵਿਚਾਰਾਂ, ਮੁੱਲਾਂ, ਵਿਗਿਆਨ ਆਦਿ ਵਿੱਚ ਆਉਂਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦੀਆਂ ਖਾਸ ਕਿਸਮਾਂ ਸੰਖੇਪ ਵਿੱਚ ਦੱਸੋ ।
ਉੱਤਰ-
ਉਦਵਿਕਾਸ, ਪ੍ਰਗਤੀ, ਵਿਕਾਸ ਅਤੇ ਸ਼ਾਂਤੀ ਸਮਾਜਿਕ ਪਰਿਵਰਤਨ ਦੇ ਮੁੱਖ ਪ੍ਰਕਾਰ ਹਨ । ਜਦੋਂ ਪਰਿਵਰਤਨ ਅੰਦਰੂਨੀ ਤੌਰ ਉੱਤੇ ਕੁਮਵਾਰ, ਹੌਲੀ-ਹੌਲੀ ਹੋਵੇ ਅਤੇ ਸਮਾਜਿਕ ਸੰਸਥਾਵਾਂ ਸਧਾਰਨ ਤੋਂ ਜਟਿਲ ਹੋ ਜਾਣ ਤਾਂ ਉਹ ਉਦਵਿਕਾਸ ਹੁੰਦਾ ਹੈ । ਜਦੋਂ ਕਿਸੇ ਚੀਜ਼ ਵਿੱਚ ਪਰਿਵਰਤਨ ਆਵੇ ਅਤੇ ਪਰਿਵਰਤਨ ਕਿਸੇ ਇੱਛੁਕ ਦਿਸ਼ਾ ਵਿੱਚ ਆਵੇ ਤਾਂ ਇਸ ਨੂੰ ਵਿਕਾਸ ਕਹਿੰਦੇ ਹਨ । ਜਦੋਂ ਲੋਕ ਕਿਸੇ ਨਿਸ਼ਚਿਤ ਉਦੇਸ਼ ਨੂੰ ਪ੍ਰਾਪਤ ਕਰਨ ਦੇ ਅਤੇ ਵੱਲ ਵੱਧਣ ਅਤੇ ਉਦੇਸ਼ ਨੂੰ ਪ੍ਰਾਪਤ ਕਰ ਲੈਣ ਤਾਂ ਇਸ ਨੂੰ ਪ੍ਰਗਤੀ ਕਹਿੰਦੇ ਹਨ । ਜਦੋਂ ਪਰਿਵਰਤਨ ਅਚਨਚੇਤ ਅਤੇ ਅਚਾਨਕ ਆਵੇ ਅਤੇ ਮੌਜੂਦਾ ਵਿਵਸਥਾ ਬਦਲ ਜਾਵੇ ਤਾਂ ਇਸ ਨੂੰ ਸ਼ਾਂਤੀ ਕਹਿੰਦੇ ਹਨ ।

ਪ੍ਰਸ਼ਨ 2.
ਸੰਖੇਪ ਵਿੱਚ ਜਨਸੰਖਿਆਤਮਕ ਕਾਰਕਾਂ ਬਾਰੇ ਨੋਟ ਲਿਖੋ ।
ਉੱਤਰ-
ਜਨਸੰਖਿਆਤਮਕ ਪਰਿਵਰਤਨ ਦਾ ਵੀ ਸਮਾਜਿਕ ਪਰਿਵਰਤਨ ਦੇ ਉੱਪਰ ਅਸਰ ਪੈਂਦਾ ਹੈ । ਸਮਾਜਿਕ ਸੰਗਠਨ, ਪਰੰਪਰਾਵਾਂ, ਸੰਸਥਾਵਾਂ, ਪ੍ਰਥਾਵਾਂ ਆਦਿ ਉੱਪਰ ਜਨਸੰਖਿਆਤਮਕ ਕਾਰਕਾਂ ਦਾ ਪ੍ਰਭਾਵ ਪੈਂਦਾ ਹੈ । ਜਨਸੰਖਿਆ ਦਾ ਵੱਧਣਾ, ਘੱਟਣਾ, ਆਦਮੀ ਅਤੇ ਔਰਤ ਦੇ ਅਨੁਪਾਤ ਵਿੱਚ ਪਾਏ ਗਏ ਪਰਿਵਰਤਨ ਦਾ ਸਮਾਜਿਕ ਸੰਬੰਧਾਂ ਉੱਪਰ ਪ੍ਰਭਾਵ ਪੈਂਦਾ ਹੈ । ਜਨਸੰਖਿਆ ਵਿੱਚ ਆਇਆ ਪਰਿਵਰਤਨ ਸਮਾਜ ਦੀ ਆਰਥਿਕ ਪ੍ਰਗਤੀ ਵਿੱਚ ਰੁਕਾਵਟ ਦਾ ਕਾਰਨ ਵੀ ਬਣਦਾ ਹੈ ਅਤੇ ਕਈ ਤਰਾਂ ਦੀਆਂ ਸਮਾਜਿਕ ਸਮੱਸਿਆਵਾਂ ਦਾ ਕਾਰਨ ਬਣਦਾ ਹੈ । ਵੱਧ ਰਹੀ ਜਨਸੰਖਿਆ, ਬੇਰੁਜ਼ਗਾਰੀ, ਭੁੱਖਮਰੀ ਦੀ ਸਥਿਤੀ ਪੈਂਦਾ ਕਰਦੀ ਹੈ ਜਿਸ ਨਾਲ ਸਮਾਜ ਵਿੱਚ ਅਸ਼ਾਂਤੀ, ਭ੍ਰਿਸ਼ਟਾਚਾਰ ਆਦਿ ਵਿੱਚ ਵਾਧਾ ਹੁੰਦਾ ਹੈ ।

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਦੇ ਚਾਰ ਕਾਰਨਾਂ ਬਾਰੇ ਨੋਟ ਲਿਖੋ ।
ਉੱਤਰ-

  1. ਪ੍ਰਾਕ੍ਰਿਤਕ ਕਾਰਕ – ਪ੍ਰਾਕ੍ਰਿਤਕ ਕਾਰਕ ਜਿਵੇਂ-ਹੜ੍ਹ, ਭੂਚਾਲ ਆਦਿ ਕਰਕੇ ਸਮਾਜ ਵਿੱਚ ਪੂਰੀ ਤਰਾਂ ਪਰਿਵਰਤਨ ਆ ਜਾਂਦਾ ਹੈ ਅਤੇ ਸਮਾਜ ਦਾ ਸਰੂਪ ਹੀ ਬਦਲ ਜਾਂਦਾ ਹੈ ।
  2. ਜਨਸੰਖਿਆਤਮਕ ਕਾਰਕ – ਜਨਸੰਖਿਆ ਦੇ ਘੱਟਣ-ਵੱਧਣ ਕਾਰਨ, ਆਦਮੀ ਔਰਤ ਦੇ ਅਨੁਪਾਤ ਵਿੱਚ ਘਾਟੇ-ਵਾਧੇ ਕਾਰਨ ਵੀ ਸਮਾਜਿਕ ਪਰਿਵਰਤਨ ਆ ਜਾਂਦਾ ਹੈ ।
  3. ਤਕਨੀਕੀ ਕਾਰਕ – ਸਮਾਜ ਵਿੱਚ ਜੇਕਰ ਮੌਜੂਦਾ ਤਕਨੀਕਾਂ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਆ ਜਾਵੇ ਤਾਂ ਵੀ ਸਮਾਜਿਕ ਪਰਿਵਰਤਨ ਆ ਜਾਂਦਾ ਹੈ ।
  4. ਸਿੱਖਿਆਤਮਕ ਕਾਰਕ – ਜਦੋਂ ਸਮਾਜ ਦੀ ਜ਼ਿਆਦਾਤਰ ਜਨਸੰਖਿਆ ਸਿੱਖਿਆ ਗ੍ਰਹਿਣ ਕਰਨ ਲੱਗ ਜਾਵੇ ਤਾਂ ਵੀ ਸਮਾਜਿਕ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ ।

ਪ੍ਰਸ਼ਨ 4.
ਤਕਨੀਕੀ ਅਤੇ ਸਿੱਖਿਆਤਮਕ ਕਾਰਕ ਵਿੱਚ ਸੰਖੇਪ ਵਿੱਚ ਅੰਤਰ ਦੱਸੋ ।
ਉੱਤਰ-

  1. ਸਿੱਖਿਆਤਮਕ ਕਾਰਕ ਤਕਨੀਕੀ ਕਾਰਕ ਦਾ ਕਾਰਨ ਬਣ ਸਕਦੇ ਹਨ ਪਰ ਤਕਨੀਕੀ ਕਾਰਕਾਂ ਕਰਕੇ ਸਿੱਖਿਆਤਮਕ ਕਾਰਕ ਪ੍ਰਭਾਵਿਤ ਨਹੀਂ ਹੁੰਦਾ ।
  2. ਸਿੱਖਿਆ ਦੇ ਵੱਧਣ ਨਾਲ ਜਨਤਾ ਦਾ ਹਰੇਕ ਮੈਂਬਰ ਪ੍ਰਭਾਵਿਤ ਹੋ ਸਕਦਾ ਹੈ ਪਰ ਤਕਨੀਕੀ ਕਾਰਕਾਂ ਕਾਰਨ ਜਨਤਾ ਉੱਤੇ ਪ੍ਰਭਾਵ ਹੌਲੀ-ਹੌਲੀ ਪੈਂਦਾ ਹੈ ।
  3. ਸਿੱਖਿਆ ਨਾਲ ਨਿਯੋਜਿਤ ਪਰਿਵਰਤਨ ਲਿਆਇਆ ਜਾ ਸਕਦਾ ਹੈ ਪਰ ਤਕਨੀਕੀ ਕਾਰਕਾਂ ਕਰਕੇ ਨਿਯੋਜਿਤ ਅਤੇ ਅਨਿਯੋਜਿਤ ਪਰਿਵਰਤਨ ਆ ਸਕਦੇ ਹਨ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਨੂੰ ਪਰਿਭਾਸ਼ਿਤ ਕਰੋ । ਇਸ ਦੀਆਂ ਵਿਸ਼ੇਸ਼ਤਾਵਾਂ ਵਿਸਤਾਰਪੂਰਵਕ ਲਿਖੋ ।
ਉੱਤਰ-
ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਪਰਿਵਰਤਨ ਸ਼ਬਦ ਸਾਨੂੰ ਕਿਸੇ ਚੰਗੇ ਜਾਂ ਮਾੜੇ ਦੇ ਬਾਰੇ ਵਿਚ ਨਹੀਂ ਦੱਸਦਾ ਹੈ ਬਲਕਿ ਇਹ ਤਾਂ ਇਕ ਕੀਮਤ ਰਹਿਤ ਸ਼ਬਦ ਹੈ । ਜੇਕਰ ਅਸੀਂ ਸਾਧਾਰਨ ਵਿਅਕਤੀ ਦੀ ਨਜ਼ਰ ਨਾਲ ਇਸਦਾ ਅਰਥ ਵੇਖੀਏ ਤਾਂ ਪਰਿਵਰਤਨ ਕਿਸੇ ਵੀ ਚੀਜ਼ ਦੀ ਪਿਛਲੀ ਸਥਿਤੀ ਅਤੇ ਵਰਤਮਾਨ ਸਥਿਤੀ ਵਿਚ ਅੰਤਰ ਨੂੰ ਕਹਿੰਦੇ ਹਨ । ਜਿਵੇਂ ਕਿ ਕੱਲ੍ਹ ਕੋਈ ਵਿਅਕਤੀ ਗ਼ਰੀਬ ਸੀ ਅਤੇ ਅੱਜ ਉਹ ਅਮੀਰ ਹੈ । ਉਸਦੀ ਆਰਥਿਕ ਸਥਿਤੀ ਵਿਚ ਪਰਿਵਰਤਨ ਆਇਆ ਹੈ ਅਤੇ ਇਹ ਪਰਿਵਰਤਨ ਪੈਸੇ ਦੇ ਕਾਰਨ ਆਇਆ ਹੈ । ਜੇਕਰ ਅਸੀਂ ਕਿਸੇ ਵੀ ਪਰਿਵਰਤਨ ਨੂੰ ਸਪੱਸ਼ਟ ਰੂਪ ਵਿਚ ਦਰਸਾਉਣਾ ਹੈ ਤਾਂ ਉਸ ਚੀਜ਼ ਦੀ ਵੱਖ-ਵੱਖ ਸਮੇਂ ਵਿਚ ਤੁਲਨਾ ਜ਼ਰੂਰੀ ਹੈ । ਇਸ ਤਰ੍ਹਾਂ ਜੇਕਰ ਸਮਾਜ, ਸਮਾਜਿਕ ਸੰਸਥਾਵਾਂ, ਸਮਾਜਿਕ ਸੰਬੰਧਾਂ ਵਿਚ ਕਿਸੇ ਪ੍ਰਕਾਰ ਦਾ ਪਰਿਵਰਤਨ ਆਉਂਦਾ ਹੈ ਤਾਂ ਉਸਨੂੰ ਸਮਾਜਿਕ ਪਰਿਵਰਤਨ ਦਾ ਨਾਮ ਦਿੱਤਾ ਜਾਂਦਾ ਹੈ ।

  • ਗਿਲਿਨ ਅਤੇ ਗਿਲਿਨ (Gillin and Gillin) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਜ਼ਿੰਦਗੀ ਦੇ ਪ੍ਰਚਲਿਤ ਤਰੀਕਿਆਂ ਵਿਚ ਪਾਏ ਗਏ ਅੰਤਰ ਨੂੰ ਕਹਿੰਦੇ ਹਨ, ਭਾਵੇਂ ਇਹ ਪਰਿਵਰਤਨ ਭੂਗੋਲਿਕ ਹਾਲਤਾਂ ਦੇ ਪਰਿਵਰਤਨ ਨਾਲ ਹੋਣ ਜਾਂ ਸੰਸਕ੍ਰਿਤਕ ਸਾਧਨਾਂ, ਜਨਸੰਖਿਆ ਦੀ ਬਣਤਰ ਜਾਂ ਵਿਚਾਰਧਾਰਾਵਾਂ ਦੇ ਪਰਿਵਰਤਨ ਨਾਲ ਅਤੇ ਭਾਵੇਂ ਪਸਾਰ ਰਾਹੀਂ ਸੰਭਵ ਹੋ ਸਕਦੇ ਹੋਣ ਜਾਂ ਸਮੂਹ ਅੰਦਰ ਹੋਈਆਂ ਨਵੀਆਂ ਕਾਢਾਂ ਦੇ ਨਤੀਜੇ ਵਜੋਂ ਹੋਣ ।”
  • ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਤੋਂ ਅਰਥ ਕੇਵਲ ਉਨ੍ਹਾਂ ਪਰਿਵਰਤਨਾਂ ਤੋਂ ਹੈ ਜਿਹੜੇ ਸਮਾਜਿਕ ਸੰਗਠਨ ਭਾਵ ਸਮਾਜ ਦੇ ਢਾਂਚੇ ਅਤੇ ਕੰਮਾਂ ਵਿਚ ਹੁੰਦੇ ਹਨ ।”
  • ਜੌਨਸ (Jones) ਦੇ ਅਨੁਸਾਰ, “ਸਮਾਜਿਕ ਪਰਿਵਰਤਨ, ਉਹ ਸ਼ਬਦ ਹੈ ਜਿਸ ਨੂੰ ਅਸੀਂ ਸਮਾਜਿਕ ਕ੍ਰਿਆਵਾਂ, ਸਮਾਜਿਕ ਤਰੀਕਿਆਂ, ਸਮਾਜਿਕ ਅੰਤਰ-ਕ੍ਰਿਆਵਾਂ ਜਾਂ ਸਮਾਜਿਕ ਸੰਗਠਨ ਆਦਿ ਵਿਚ ਪਾਈਆਂ ਗਈਆਂ ਤਬਦੀਲੀਆਂ ਦੇ ਵਰਣਨ ਕਰਨ ਲਈ ਵਰਤਦੇ ਹਾਂ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਸੰਬੰਧਾਂ, ਸੰਗਠਨ, ਸੰਰਚਨਾ, ਸਮਾਜਿਕ ਅੰਤਰਕ੍ਰਿਆਵਾਂ ਵਿਚ ਹੋਣ ਵਾਲੇ ਕਿਸੇ ਵੀ ਪ੍ਰਕਾਰ ਦੇ ਪਰਿਵਰਤਨ ਨੂੰ ਸਮਾਜਿਕ ਪਰਿਵਰਤਨ ਦਾ ਨਾਮ ਦਿੱਤਾ ਜਾਂਦਾ ਹੈ । ਸਮਾਜ ਵਿਚ ਹੋਣ ਵਾਲਾ ਹਰੇਕ ਪ੍ਰਕਾਰ ਦਾ ਪਰਿਵਰਤਨ ਸਮਾਜਿਕ ਪਰਿਵਰਤਨ ਨਹੀਂ ਹੁੰਦਾ । ਸਿਰਫ਼ ਸਮਾਜਿਕ ਸੰਬੰਧਾਂ, ਸਮਾਜਿਕ ਕ੍ਰਿਆਵਾਂ ਆਦਿ ਵਿਚ ਮਿਲਣ ਵਾਲਾ ਪਰਿਵਰਤਨ ਹੀ ਸਮਾਜਿਕ ਪਰਿਵਰਤਨ ਹੁੰਦਾ ਹੈ । ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਜੀਵਨ ਜੀਣ ਦੇ ਢੰਗਾਂ ਵਿਚ ਹੋਣ ਵਾਲਾ ਪਰਿਵਰਤਨ ਹੀ ਸਮਾਜਿਕ ਪਰਿਵਰਤਨ ਹੁੰਦਾ ਹੈ । ਇਹ ਹਮੇਸ਼ਾ ਸਮੂਹਿਕ ਅਤੇ ਸੰਸਕ੍ਰਿਤਕ ਹੁੰਦਾ ਹੈ । ਸਮਾਜਿਕ ਪਰਿਵਰਤਨ ਕੁੱਝ ਕੁ ਵਿਅਕਤੀਆਂ ਦੇ ਜੀਵਨ ਵਿਚ ਹੋਣ ਵਾਲਾ ਪਰਿਵਰਤਨ ਨਹੀਂ ਬਲਕਿ ਪੂਰੇ ਨਹੀਂ ਤਾਂ ਜ਼ਿਆਦਾਤਾਰ ਲੋਕਾਂ ਦੇ ਜੀਵਨ ਵਿਚ ਹੋਣ ਵਾਲਾ ਪਰਿਵਰਤਨ ਹੈ । ਜਦੋਂ ਵੀ ਮਨੁੱਖਾਂ ਦੇ ਵਿਵਹਾਰ ਵਿਚ ਪਰਿਵਰਤਨ ਆਉਂਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਪਰਿਵਰਤਨ ਹੋ ਰਿਹਾ ਹੈ ।

ਸਮਾਜਿਕ ਪਰਿਵਰਤਨ ਦੀ ਪ੍ਰਕ੍ਰਿਤੀ ਜਾਂ ਵਿਸ਼ੇਸ਼ਤਾਵਾਂ (Nature or Characteristics of Social Change)

1. ਸਮਾਜਿਕ ਪਰਿਵਰਤਨ ਸਰਬਵਿਆਪਕ ਹੁੰਦਾ ਹੈ (Social Change is Universal) – ਪਰਿਵਰਤਨ ਕ੍ਰਿਤੀ ਦਾ ਨਿਯਮ ਹੈ ਅਤੇ ਇਹ ਹਰੇਕ ਪ੍ਰਕਾਰ ਦੇ ਸਮਾਜ ਅਤੇ ਹਰੇਕ ਸਮੇਂ ਵਿਚ ਆਉਂਦਾ ਹੈ । ਇਸੇ ਤਰ੍ਹਾਂ ਹੀ ਕੋਈ ਵੀ ਸਮਾਜ ਸਥਿਰ ਨਹੀਂ ਹੈ । ਸਮਾਜ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਪਰਿਵਰਤਨ ਆਉਂਦਾ ਹੀ ਰਹਿੰਦਾ ਹੈ । ਸਮਾਜ ਚਾਹੇ ਆਦਿਮ ਸੀ ਜਾਂ ਆਧੁਨਿਕ ਹੈ, ਸਮਾਜਿਕ ਪਰਿਵਰਤਨ ਹਰੇਕ ਸਮਾਜ ਵਿਚ ਆਉਂਦਾ ਹੀ ਰਿਹਾ ਹੈ । ਇਸ ਦਾ ਕਾਰਨ ਇਹ ਹੈ ਕਿ ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਵਿਚ ਕੁੱਝ ਨਾ ਕੁੱਝ ਨਵੀਂ ਖੋਜ ਕਰਨ ਦੀ ਪ੍ਰਕਿਰਤੀ ਰਹੀ ਹੈ । ਇਸ ਕਾਰਨ ਹੀ ਲੋਕਾਂ ਦੇ ਆਦਰਸ਼ਾਂ, ਨਿਯਮਾਂ, ਮੁੱਲਾਂ ਆਦਿ ਵਿਚ ਪਰਿਵਰਤਨ ਆਉਂਦਾ ਹੀ ਰਿਹਾ ਹੈ । ਚਾਹੇ ਸਮਾਜਿਕ ਪਰਿਵਰਤਨ ਦੀ ਗਤੀ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਰਹੀ ਹੈ ਪਰ ਫਿਰ ਵੀ ਕੋਈ ਵੀ ਸਮਾਜ ਇਸ ਤੋਂ ਬਚ ਨਹੀਂ ਸਕਿਆ ਹੈ ।

2. ਸਮਾਜਿਕ ਪਰਿਵਰਤਨ ਵਿਚ ਨਿਸ਼ਚਿਤ ਭਵਿੱਖਵਾਣੀ ਨਹੀਂ ਹੋ ਸਕਦੀ (Definite prediction is not possible in Social Change) – ਅਸੀਂ ਕਿਸੇ ਵੀ ਪ੍ਰਕਾਰ ਦੇ ਸਮਾਜਿਕ ਪਰਿਵਰਤਨ ਦੇ ਬਾਰੇ ਵਿਚ ਨਿਸ਼ਚਿਤ ਤੌਰ ਉੱਤੇ ਕੁੱਝ ਨਹੀਂ ਕਹਿ ਸਕਦੇ ਕਿ ਇਹ ਕਦੋਂ ਅਤੇ ਕਿਵੇਂ ਹੋਵੇਗਾ ਕਿਉਂਕਿ ਵਿਅਕਤੀਆਂ ਦੇ ਵਿਚ ਮਿਲਣ ਵਾਲੇ ਸਮਾਜਿਕ ਸੰਬੰਧ ਨਿਸ਼ਚਿਤ ਨਹੀਂ ਹੁੰਦੇ । ਸੰਬੰਧਾਂ ਵਿਚ ਹਮੇਸ਼ਾਂ ਪਰਿਵਰਤਨ ਆਉਂਦੇ ਹੀ ਰਹਿੰਦੇ ਹਨ ਜਿਸ ਕਾਰਨ ਇਹਨਾਂ ਦੇ ਬਾਰੇ ਵਿਚ ਨਿਸ਼ਚਿਤ ਰੂਪ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ ।

3. ਸਮਾਜਿਕ ਪਰਿਵਰਤਨ ਦੀ ਗਤੀ ਇੱਕੋ ਜਿਹੀ ਨਹੀਂ ਹੁੰਦੀ (Speed of Social Change is not uniform) – ਚਾਹੇ ਸਮਾਜਿਕ ਪਰਿਵਰਤਨ ਸਾਰੇ ਸਮਾਜਾਂ ਵਿਚ ਸਮਾਨ ਰੂਪ ਨਾਲ ਹੁੰਦਾ ਹੈ ਪਰ ਵੱਖ-ਵੱਖ ਸਮਾਜਾਂ ਵਿਚ ਇਸ ਦੀ ਗਤੀ ਵੱਖ-ਵੱਖ ਹੁੰਦੀ ਹੈ । ਕਈ ਸਮਾਜਾਂ ਵਿਚ ਤਾਂ ਇਸਦੀ ਗਤੀ ਕਾਫ਼ੀ ਘੱਟ ਹੁੰਦੀ ਹੈ ਜਿਵੇਂ ਕਿ ਭਾਰਤੀ ਸਮਾਜ ਅਤੇ ਕਈ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਤੇਜ਼ ਹੁੰਦੀ ਹੈ ਜਿਵੇਂ ਕਿ ਪੱਛਮੀ ਸਮਾਜ । ਜੇਕਰ ਅਸੀਂ ਵੱਖ-ਵੱਖ ਸਮਾਜਾਂ ਦੀ ਤੁਲਨਾ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਆਧੁਨਿਕ ਸਮਾਜਾਂ ਜਾਂ ਪਰੰਪਰਾਗਤ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਘੱਟ ਹੁੰਦੀ ਹੈ । ਇਸੇ ਤਰ੍ਹਾਂ ਪਿੰਡਾਂ ਵਿਚ ਪਰਿਵਰਤਨ ਦੀ ਗਤੀ ਘੱਟ ਹੁੰਦੀ ਹੈ ਅਤੇ ਸ਼ਹਿਰਾਂ ਵਿਚ ਇਸ ਦੀ ਗਤੀ ਕਾਫ਼ੀ ਜ਼ਿਆਦਾ ਹੁੰਦੀ ਹੈ ।

4. ਸਮਾਜਿਕ ਪਰਿਵਰਤਨ ਸਮੁਦਾਇਕ ਪਰਿਵਰਤਨ ਹੁੰਦਾ ਹੈ (Social change is Community Change) – ਸਮਾਜਿਕ ਪਰਿਵਰਤਨ ਹਮੇਸ਼ਾ ਸਮੁਦਾਇਕ ਪਰਿਵਰਤਨ ਹੁੰਦਾ ਹੈ ਕਿਉਂਕਿ ਇਹ ਸਿਰਫ਼ ਇਕ ਜਾਂ ਦੋ ਵਿਅਕਤੀਆਂ ਦੇ ਜੀਵਨ ਵਿਚ ਆਇਆ ਪਰਿਵਰਤਨ ਨਹੀਂ ਹੁੰਦਾ ਬਲਕਿ ਇਹ ਤਾਂ ਪੂਰੇ ਸਮੁਦਾਇ ਵਿਚ ਆਇਆ ਪਰਿਵਰਤਨ ਹੁੰਦਾ ਹੈ । ਜੇਕਰ ਪਰਿਵਰਤਨ ਕੁੱਝ ਕੁ ਵਿਅਕਤੀਆਂ ਦੇ ਜੀਵਨ ਵਿਚ ਆਇਆ ਹੋਵੇ ਤਾਂ ਉਸ ਨੂੰ ਸਮਾਜਿਕ ਪਰਿਵਰਤਨ ਨਹੀਂ ਕਹਿੰਦੇ ਬਲਕਿ ਵਿਅਕਤੀਗਤ ਪਰਿਵਰਤਨ ਹੀ ਕਹਿੰਦੇ ਹਨ । ਸਮਾਜਿਕ ਪਰਿਵਰਤਨ ਤਾਂ ਉਹ ਹੁੰਦਾ ਹੈ ਜੋ ਪੂਰੇ ਸਮੁਦਾਇ ਨਹੀਂ ਤਾਂ ਸਮੁਦਾਇ ਦੇ ਜ਼ਿਆਦਾਤਰ ਲੋਕਾਂ ਦੇ ਜੀਵਨ ਵਿਚ ਆਉਂਦਾ ਹੈ ।

5. ਸਮਾਜਿਕ ਪਰਿਵਰਤਨ ਕਈ ਕਾਰਕਾਂ ਦੀਆਂ ਅੰਤਰਕ੍ਰਿਆਵਾਂ ਦੇ ਕਾਰਨ ਹੁੰਦਾ ਹੈ (Social change comes due to result of interaction of many factors) – ਸਾਡੇ ਸਮਾਜ ਦੀ ਪ੍ਰਕ੍ਰਿਤੀ ਕਾਫ਼ੀ ਜਟਿਲ ਹੈ । ਇਸ ਵਿਚ ਕਿਸੇ ਵੀ ਕੰਮ ਦਾ ਸਿਰਫ਼ ਇਕ ਹੀ ਕਾਰਨ ਨਹੀਂ ਹੁੰਦਾ ਬਲਿਕ ਕਈ ਕਾਰਨ ਹੁੰਦੇ ਹਨ । ਇਸੇ ਤਰ੍ਹਾਂ ਸਮਾਜਿਕ ਪਰਿਵਰਤਨ ਦੇ ਹੋਣ ਦੇ ਲਈ ਸਿਰਫ਼ ਇਕ ਹੀ ਕਾਰਕ ਜ਼ਿੰਮੇਵਾਰ ਨਹੀਂ ਹੁੰਦਾ ਬਲਕਿ ਕਈ ਕਾਰਕ ਹੁੰਦੇ ਹਨ । ਸਮਾਜ ਵਿਚ ਕਈ ਪ੍ਰਕਾਰ ਦੇ ਪਰਿਵਰਤਨ ਹੁੰਦੇ ਰਹਿੰਦੇ ਹਨ, ਜਿਵੇਂ ਕਿ-ਜਨਸੰਖਿਆ ਦਾ ਵੱਧਣਾ, ਤਕਨੀਕੀ ਖੋਜਾਂ, ਵਾਤਾਵਰਨ ਵਿਚ ਪਰਿਵਰਤਨ ਆਉਣਾ, ਸਮਾਜ ਦੀ ਆਰਥਿਕ ਪ੍ਰਤੀ ਹੋਣਾ ਆਦਿ । ਚਾਹੇ ਕੋਈ ਵਿਸ਼ੇਸ਼ ਕਾਰਕ ਵੀ ਪਰਿਵਰਤਨ ਦੇ ਲਈ ਜ਼ਿੰਮੇਵਾਰ ਹੁੰਦਾ ਹੈ ਪਰ ਉਸ ਕਾਰਕ ਦੇ ਨਾਲ ਹੋਰ ਕਾਰਕਾਂ ਦਾ ਵੀ ਪ੍ਰਭਾਵ ਹੁੰਦਾ ਹੈ ।

6. ਸਮਾਜਿਕ ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ (Change is law of nature) – ਇਸ ਸਮਾਜ ਵਿਚ ਕੋਈ ਵੀ ਚੀਜ਼ ਸਥਿਰ ਨਹੀਂ ਹੈ ਅਤੇ ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜਿਸ ਵਿਚ ਪਰਿਵਰਤਨ ਨਾ ਆਇਆ ਹੋਵੇ । ਜੇਕਰ ਮਨੁੱਖ ਨਾ ਵੀ ਚਾਹੇ ਤਾਂ ਵੀ ਪਰਿਵਰਤਨ ਤਾਂ ਆਏਗਾ ਹੀ । ਜੇਕਰ ਮਨੁੱਖ ਪਰਿਵਰਤਨ ਉੱਤੇ ਨਿਯੰਤਰਨ ਕਰ ਲਵੇ ਤਾਂ ਇਹ ਪ੍ਰਾਕ੍ਰਿਤਕ ਸ਼ਕਤੀਆਂ ਕਾਰਨ ਆ ਜਾਵੇਗਾ । ਵੈਸੇ ਵੀ ਮਨੁੱਖ ਦੇ ਸੁਭਾਅ ਵਿਚ ਪਰਿਵਰਤਨ ਵਸਿਆ ਹੋਇਆ ਹੈ । ਸਮਾਜ ਵਿਚ ਲੋਕਾਂ ਦੀਆਂ ਇੱਛਾਵਾਂ, ਜ਼ਰੂਰਤਾਂ ਸਮੇਂ ਦੇ ਨਾਲ-ਨਾਲ ਬਦਲਦੀਆਂ ਰਹਿੰਦੀਆਂ ਹਨ । ਲੋਕ ਹਮੇਸ਼ਾ ਪੁਰਾਣੀ ਚੀਜ਼ ਨੂੰ ਛੱਡ ਕੇ ਨਵੀਂ ਚੀਜ਼ ਦੀ ਇੱਛਾ ਕਰਦੇ ਹਨ ਅਤੇ ਉਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਇਸ ਕਾਰਨ ਹੀ ਮਨੁੱਖ ਦੀ ਪਰਿਵਰਤਨ ਲਿਆਉਣ ਦੀ ਆਦਤ ਹੀ ਸਮਾਜਿਕ ਪਰਿਵਰਤਨ ਨੂੰ ਪ੍ਰੇਰਿਤ ਕਰਦੀ ਹੈ ।

7. ਸਮਾਜਿਕ ਪਰਿਵਰਤਨ ਦੀ ਗਤੀ ਇਕ ਸਾਰ ਨਹੀਂ ਹੁੰਦੀ (Speed of Social change is not the same) – ਸਮਾਜਿਕ ਪਰਿਵਰਤਨ ਚਾਹੇ ਹਰੇਕ ਸਮਾਜ ਵਿਚ ਮੌਜੂਦ ਹੈ ਅਤੇ ਹਰੇਕ ਕਾਲ ਵਿਚ ਇਹ ਹੁੰਦਾ ਰਿਹਾ ਹੈ ਪਰ ਇਸ ਦੀ ਗਤੀ ਹਰੇਕ ਸਮਾਜ ਤੇ ਹਰੇਕ ਸਮੇਂ ਵਿਚ ਵੱਖ-ਵੱਖ ਹੁੰਦੀ ਹੈ | ਕਈ ਸਮਾਜਾਂ ਵਿਚ ਤਾਂ ਇਸਦੀ ਗਤੀ ਬਹੁਤ ਘੱਟ ਹੁੰਦੀ ਹੈ ਜਿਵੇਂ ਕਿ ਆਦਿਮ ਸਮਾਜ ਅਤੇ ਪ੍ਰਾਚੀਨ ਸਮਾਜ ਤੇ ਕਈ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਤੇਜ਼ ਹੁੰਦੀ ਹੈ ਜਿਵੇਂਕਿ ਆਧੁਨਿਕ ਸਮਾਜ । ਹਰੇਕ ਵਿਅਕਤੀ ਨੂੰ ਆਪਣੇ ਸਮਾਜ ਵਿਚ ਆ ਰਹੇ ਪਰਿਵਰਤਨਾਂ ਅਤੇ ਉਹਨਾਂ ਦੀ ਗਤੀ ਦੇ ਬਾਰੇ ਵਿਚ ਪਤਾ ਹੁੰਦਾ ਹੈ ਕਿ ਪਰਿਵਰਤਨ ਘੱਟ ਗਤੀ ਨਾਲ ਆ ਰਹੇ ਹਨ ਕਿ ਤੇਜ਼ ਗਤੀ ਨਾਲ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੇ ਸੋਮਿਆਂ ‘ਤੇ ਵਿਸਤਾਰਪੂਰਵਕ ਨੋਟ ਲਿਖੋ ।
ਉੱਤਰ-
ਸਮਾਜਿਕ ਪਰਿਵਰਤਨ ਦੇ ਸਰੋਤਾਂ ਬਾਰੇ ਡਬਲਯੂ. ਜੀ. ਆਗਬਰਨ (W.G.Ogburn) ਨੇ ਵਿਸਤਾਰ ਨਾਲ ਵਰਣਨ ਕੀਤਾ ਹੈ । ਆਗਬਰਨ ਦੇ ਅਨੁਸਾਰ ਸਮਾਜਿਕ ਪਰਿਵਰਤਨ ਮੁੱਖ ਤੌਰ ਉੱਤੇ ਹੇਠਾਂ ਲਿਖੇ ਤਿੰਨ ਸਰੋਤਾਂ ਵਿੱਚੋਂ ਇੱਕ ਜਾਂ ਵੱਧ ਸੋਮਿਆਂ ਅਨੁਸਾਰ ਆਉਂਦਾ ਹੈ ਅਤੇ ਉਹ ਤਿੰਨ ਸੋਮੇ ਹਨ-
(i) ਕਾਢ (Innovation)
(ii) ਖੋਜ (Discovery)
(iii) ਫੈਲਾਵ (Diffusion) ।

(i) ਕਾਢ (Innovation) – ਕਾਢ ਦਾ ਅਰਥ ਹੈ ਮੌਜੂਦਾ ਤੱਤਾਂ ਨੂੰ ਵਰਤ ਕੇ ਕੁੱਝ ਨਵਾਂ ਤਿਆਰ ਕਰਨਾ । ਇਸ ਦਾ ਅਰਥ ਹੈ ਕਿ ਮੌਜੂਦਾ ਗਿਆਨ ਦੀ ਮੱਦਦ ਨਾਲ ਨਵੇਂ ਗਿਆਨ ਦੀ ਵਿਵਸਥਾ ਤਿਆਰ ਕਰਨਾ । ਉਦਾਹਰਨ ਦੇ ਲਈ ਪੁਰਾਣੀ ਕਾਰ ਦੀ ਤਕਨੀਕ ਦਾ ਪ੍ਰਯੋਗ ਕਰਕੇ ਕਾਰ ਦੀ ਨਵੀਂ ਤਕਨੀਕ ਤਿਆਰ ਕਰਕੇ, ਉਸਦੇ ਤੇਜ਼ ਭੱਜਣ ਦੀ ਤਕਨੀਕ ਲੱਭਣਾ ਅਤੇ ਉਸਦੀ ਪੈਟਰੋਲ ਦੀ ਖਪਤ ਨੂੰ ਘੱਟ ਕਰਨ ਦੇ ਤਰੀਕੇ ਲੱਭਣੇ । ਕਾਢ ਭੌਤਿਕ ਤਕਨੀਕੀ) ਅਤੇ ਸਮਾਜਿਕ ਵੀ ਹੋ ਸਕਦੀ ਹੈ। ਇਹ ਰੂਪ (Form) ਵਿੱਚ, ਕੰਮ (Function) ਵਿੱਚ, ਅਰਥ (Meaning) ਜਾਂ ਸਿਧਾਂਤ (Principle) ਵਿੱਚ ਵੀ ਪਰਿਵਰਤਨ ਆ ਜਾਂਦੇ ਹਨ ਜਿਸ ਕਾਰਨ ਪੂਰਾ ਸਮਾਜ ਹੀ ਬਦਲ ਜਾਂਦਾ ਹੈ ।

(ii) ਖੋਜ (Discovery) – ਜਦੋਂ ਕਿਸੇ ਚੀਜ਼ ਨੂੰ ਪਹਿਲੀ ਵਾਰ ਲੱਭਿਆ ਜਾਂਦਾ ਹੈ ਜਾਂ ਕਿਸੇ ਚੀਜ਼ ਬਾਰੇ ਪਹਿਲੀ ਵਾਰ ਪਤਾ ਚਲਦਾ ਹੈ ਤਾਂ ਇਸ ਨੂੰ ਖੋਜ ਕਿਹਾ ਜਾਂਦਾ ਹੈ । ਉਦਾਹਰਨ ਦੇ ਲਈ ਕਿਸੇ ਨੇ ਪਹਿਲੀ ਵਾਰ ਕਾਰ ਬਣਾਈ ਹੋਣੀ ਜਾਂ ਸਕੂਟਰ ਬਣਾਇਆ ਹੋਣਾ ਜਾਂ ਕਿਸੇ ਵਿਗਿਆਨੀ ਨੇ ਕੋਈ ਨਵਾਂ ਪੌਦਾ ਲੱਭਿਆ ਹੋਣਾ । ਇਸ ਨੂੰ ਅਸੀਂ ਖੋਜ ਕਹਿ ਸਕਦੇ ਹਾਂ । ਇਸ ਦਾ ਅਰਥ ਹੈ ਕਿ ਚੀਜ਼ਾਂ ਤਾਂ ਦੁਨੀਆ ਵਿੱਚ ਪਹਿਲਾਂ ਹੀ ਮੌਜੂਦ ਹਨ ਪਰ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੈ । ਇਸ ਨਾਲ ਸੰਸਕ੍ਰਿਤੀ ਵਿੱਚ ਕਾਫੀ ਕੁੱਝ ਜੁੜ ਜਾਂਦਾ ਹੈ । ਚਾਹੇ ਇਸ ਨੂੰ ਬਣਾਉਣ ਵਾਲੀਆਂ ਚੀਜ਼ਾਂ ਪਹਿਲਾਂ ਹੀ ਸੰਸਾਰ ਵਿੱਚ ਮੌਜੂਦ ਸਨ ਪਰ ਇਸਦੀ ਖੋਜ ਹੋਣ ਤੋਂ ਬਾਅਦ ਹੀ ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਬਣਦਾ ਹੈ । ਪਰ ਇਹ ਸਮਾਜਿਕ ਪਰਿਵਰਤਨ ਦਾ ਕਾਰਕ ਉਸ ਸਮੇਂ ਬਣਦਾ ਹੈ ਜਦੋਂ ਇਸਨੂੰ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ ਨਾ ਕਿ ਜਦੋਂ ਇਸ ਬਾਰੇ ਪਤਾ ਚਲਦਾ ਹੈ । ਸਮਾਜਿਕ ਅਤੇ ਸੰਸਕ੍ਰਿਤਕ ਹਾਲਤਾਂ ਖੋਜ ਦੀ ਸਮਰੱਥਾ ਨੂੰ ਵਧਾ ਦਿੰਦੇ ਹਨ ਜਾਂ ਫਿਰ ਘਟਾ ਦਿੰਦੇ ਹਨ ।

(iii) ਫੈਲਾਵ (Diffusion) – ਫੈਲਾਵ ਦਾ ਅਰਥ ਹੈ ਕਿਸੇ ਚੀਜ਼ ਦਾ ਜ਼ਿਆਦਾ ਤੋਂ ਜ਼ਿਆਦਾ ਫੈਲਣਾ । ਉਦਾਹਰਨ ਦੇ ਲਈ ਜਦੋਂ ਇੱਕ ਸਮੂਹ ਦੇ ਸੰਸਕ੍ਰਿਤਕ ਵਿਚਾਰ ਦੂਜੇ ਸਮੂਹ ਤੱਕ ਫੈਲ ਜਾਂਦੇ ਹਨ ਤਾਂ ਇਸ ਨੂੰ ਫੈਲਾਵ ਕਿਹਾ ਜਾਂਦਾ ਹੈ । ਲਗਭਗ ਸਾਰੇ ਸਮਾਜਾਂ ਵਿੱਚ ਸਮਾਜਿਕ ਪਰਿਵਰਤਨ ਫੈਲਾਵ ਦੇ ਕਾਰਨ ਹੀ ਆਉਂਦਾ ਹੈ । ਇਹ ਸਮਾਜ ਦੇ ਵਿੱਚ ਅਤੇ ਸਮਾਜਾਂ ਦੇ ਵਿੱਚ ਕੰਮ ਕਰਦਾ ਹੈ । ਜਦੋਂ ਸਮਾਜਾਂ ਵਿਚਕਾਰ ਸੰਬੰਧ ਬਣਦੇ ਹਨ ਤਾਂ ਫੈਲਾਵ ਹੁੰਦਾ ਹੈ । ਇਹ ਦੋ ਤਰਫ਼ੀ ਪ੍ਰਕਿਰਿਆ ਹੈ । ਫੈਲਾਵ ਕਾਰਨ ਜਦੋਂ ਇੱਕ ਸੰਸਕ੍ਰਿਤੀ ਦੇ ਤੱਤ ਦੂਜੇ ਸਮਾਜ ਵਿੱਚ ਜਾਂਦੇ ਹਨ ਤਾਂ ਉਸ ਵਿੱਚ ਪਰਿਵਰਤਨ ਆ ਜਾਂਦੇ ਹਨ ਅਤੇ ਫਿਰ ਦੁਜੀ ਸੰਸਕ੍ਰਿਤੀ ਉਹਨਾਂ ਨੂੰ ਅਪਣਾ ਲੈਂਦੀ ਹੈ । ਉਦਾਹਰਨ ਦੇ ਲਈ ਇੰਗਲੈਂਡ ਦੀ ਅੰਗਰੇਜ਼ੀ ਅਤੇ ਭਾਰਤੀਆਂ ਦੀ ਅੰਗਰੇਜ਼ੀ ਵਿੱਚ ਕਾਫੀ ਅੰਤਰ ਹੁੰਦਾ ਹੈ । ਜਦੋਂ ਭਾਰਤ ਉੱਤੇ ਬ੍ਰਿਟਿਸ਼ ਕਬਜ਼ਾ ਸੀ ਤਾਂ ਬ੍ਰਿਟਿਸ਼ ਤੱਤ ਭਾਰਤੀ ਸੰਸਕ੍ਰਿਤੀ ਵਿੱਚ ਮਿਲ ਗਏ ਪਰ ਉਹਨਾਂ ਦੇ ਸਾਰੇ ਤੱਤਾਂ ਨੂੰ ਭਾਰਤੀਆਂ ਨੇ ਨਹੀਂ ਅਪਣਾਇਆ । ਇਸ ਤਰਾਂ ਫੈਲਾਵ ਹੁੰਦੇ ਸਮੇਂ ਤੱਤਾਂ ਵਿੱਚ ਪਰਿਵਰਤਨ ਵੀ ਆ ਜਾਂਦਾ ਹੈ ।

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਦੇ ਕਾਰਨਾਂ ਉੱਤੇ ਵਿਸਤਾਰਪੂਰਵਕ ਨੋਟ ਲਿਖੋ ।
ਉੱਤਰ-
1. ਭੌਤਿਕ ਵਾਤਾਵਰਨ (Physical Environment) – ਭੌਤਿਕ ਵਾਤਾਵਰਨ ਵਿਚ ਉਨ੍ਹਾਂ ਕ੍ਰਿਆਵਾਂ ਦੁਆਰਾ ਪਰਿਵਰਤਨ ਹੁੰਦੇ ਹਨ ਜਿਨ੍ਹਾਂ ਉੱਤੇ ਮਨੁੱਖਾਂ ਦਾ ਕੋਈ ਨਿਯੰਤਰਨ ਨਹੀਂ ਹੁੰਦਾ । ਇਨ੍ਹਾਂ ਪਰਿਵਰਤਨਾਂ ਕਰਕੇ ਮਨੁੱਖ ਲਈ ਨਵੀਆਂ ਦਿਸ਼ਾਵਾਂ ਪੈਦਾ ਹੁੰਦੀਆਂ ਹਨ ਜੋ ਮਨੁੱਖੀ ਸੰਸਕ੍ਰਿਤੀ ਨੂੰ ਅਪ੍ਰਤੱਖ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ । ਭੂਗੋਲਿਕ ਵਾਤਾਵਰਨ ਵਿਚ ਉਹ ਸਾਰੀਆਂ ਨਿਰਜੀਵ ਘਟਨਾਵਾਂ ਆਉਂਦੀਆਂ ਹਨ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ | ਮੌਸਮ ਵਿਚ ਪਰਿਵਰਤਨ ; ਜਿਵੇਂ-ਮੀਂਹ, ਗਰਮੀ, ਸਰਦੀ, ਰੁੱਤ ਦਾ ਬਦਲਣਾ, ਭੂਚਾਲ, ਬਿਜਲੀ ਡਿੱਗਣਾ ਅਤੇ ਟੋਪੋਗਰਾਫ਼ੀ ਸੰਬੰਧੀ ਪਰਿਵਰਤਨ ਜਿਵੇਂ ਮਿੱਟੀ ਵਿਚ ਖਣਿਜ ਪਦਾਰਥਾਂ ਦਾ ਹੋਣਾ, ਨਹਿਰਾਂ ਦਾ ਹੋਣਾ, ਚੱਟਾਨਾਂ ਦਾ ਹੋਣਾ ਆਦਿ ਡੂੰਘੇ ਰੂਪ ਵਿਚ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ । ਭੌਤਿਕ ਪਰਿਵਰਤਨ ਵਿਅਕਤੀ ਦੇ ਸਰੀਰ ਦੀ ਕੰਮ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਵਿਅਕਤੀ ਦਾ ਵਿਵਹਾਰ ਗਰਮੀ ਤੇ ਸਰਦੀ ਦੇ ਦਿਨਾਂ ਵਿਚ ਵੱਖ-ਵੱਖ ਹੁੰਦਾ ਹੈ । ਮੌਸਮ ਦੇ ਬਦਲਣ ਨਾਲ ਸਰੀਰ ਦੇ ਕੰਮ ਦੇ ਤਰੀਕੇ ਵਿਚ ਵੀ ਫਰਕ ਪੈਂਦਾ ਹੈ । ਸਰਦੀ ਵਿਚ ਲੋਕ ਤੇਜ਼ੀ ਨਾਲ ਕੰਮ ਕਰਦੇ ਹਨ । ਗਰਮੀਆਂ ਵਿਚ ਲੋਕਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਹੈ ।

ਵਿਅਕਤੀ ਉਨ੍ਹਾਂ ਭੂਗੋਲਿਕ ਹਾਲਾਤਾਂ ਵਿਚ ਰਹਿਣਾ ਪਸੰਦ ਕਰਦਾ ਹੈ ਜਿੱਥੇ ਜੀਵਨ ਆਸਾਨੀ ਨਾਲ ਜੀਆ ਜਾ ਸਕਦਾ ਹੈ । ਵਿਅਕਤੀ ਉੱਥੇ ਰਹਿਣਾ ਪਸੰਦ ਨਹੀਂ ਕਰੇਗਾ ਜਿੱਥੇ ਕੁਦਰਤੀ ਆਫਤਾਂ ; ਜਿਵੇਂ-ਹੜ੍ਹ, ਭੂਚਾਲ ਆਦਿ ਹਮੇਸ਼ਾ ਆਉਂਦੇ ਰਹਿੰਦੇ ਹਨ । ਇਸ ਦੇ ਉਲਟ ਵਿਅਕਤੀ ਉੱਥੇ ਰਹਿਣ ਲੱਗਦੇ ਹਨ ਜਿੱਥੇ ਜੀਵਨ ਜੀਣ ਦੀਆਂ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ । ਭੂਗੋਲਿਕ ਵਾਤਾਵਰਨ ਵਿਚ ਪਰਿਵਰਤਨਾਂ ਕਾਰਨ ਜਨਸੰਖਿਆ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਰਕੇ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਭੂਗੋਲਿਕ ਵਾਤਾਵਰਨ ਸੰਸਕ੍ਰਿਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ । ਜਿੱਥੇ ਭੂਮੀ ਉਪਜਾਊ ਹੋਵੇਗੀ, ਉੱਥੇ ਲੋਕ ਜ਼ਿਆਦਾਤਰ ਖੇਤੀ ਕਰਨਗੇ ਅਤੇ ਸਮੁੰਦਰ ਦੇ ਨੇੜੇ ਰਹਿਣ ਵਾਲੇ ਲੋਕ ਮੱਛੀਆਂ ਫੜ ਕੇ ਗੁਜ਼ਾਰਾ ਕਰਦੇ ਹਨ ।

2. ਜੈਵਿਕ ਕਾਰਕ (Biological Factor) – ਕਈ ਸਮਾਜ ਵਿਗਿਆਨੀਆਂ ਅਨੁਸਾਰ ਜੈਵਿਕ ਕਾਰਕ ਸਮਾਜਿਕ ਪਰਿਵਰਤਨ ਦਾ ਮਹੱਤਵਪੂਰਨ ਕਾਰਨ ਹੈ । ਜੈਵਿਕ ਕਾਰਕ ਦਾ ਅਰਥ ਹੈ ਜਨਸੰਖਿਆ ਦੇ ਉਹ ਗੁਣਾਤਮਕ ਪੱਖ ਜੋ ਕਿ ਵੰਸ਼ ਪਰੰਪਰਾ (Heredity) ਦੇ ਕਾਰਨ ਪੈਦਾ ਹੁੰਦੇ ਹਨ । ਜਿਵੇਂ ਮਨੁੱਖ ਦਾ ਲਿੰਗ ਜਨਮ ਸਮੇਂ ਹੀ ਨਿਸਚਿਤ ਹੋ ਜਾਂਦਾ ਹੈ ਅਤੇ ਇਸੇ ਆਧਾਰ ਉੱਤੇ ਹੀ ਆਦਮੀ ਤੇ ਔਰਤ ਵਿਚਕਾਰ ਵੱਖ-ਵੱਖ ਸਰੀਰਕ ਅੰਤਰ ਮਿਲਦੇ ਹਨ । ਇਸ ਅੰਤਰ ਕਰਕੇ ਹੀ ਉਨ੍ਹਾਂ ਦਾ ਸਮਾਜਿਕ ਵਿਵਹਾਰ ਵੀ ਵੱਖਰਾ ਹੁੰਦਾ ਹੈ । ਔਰਤਾਂ ਘਰ ਸਾਂਭਦੀਆਂ ਹਨ, ਬੱਚੇ ਪਾਲਦੀਆਂ ਹਨ ਜਦਕਿ ਆਦਮੀ ਪੈਸੇ ਕਮਾਉਣ ਦੇ ਕੰਮ ਕਰਦਾ ਹੈ । ਜੇਕਰ ਕਿਸੇ ਸਮਾਜ ਵਿਚ ਆਦਮੀ ਤੇ ਔਰਤਾਂ ਵਿਚ ਸਮਾਨ ਅਨੁਪਾਤ ਨਹੀਂ ਹੁੰਦਾ ਤਾਂ ਕਈ ਸਮਾਜਿਕ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ ।

ਸਰੀਰਕ ਲੱਛਣ ਪਿੱਤਰਤਾ ਦੁਆਰਾ ਨਿਸਚਿਤ ਹੁੰਦੇ ਹਨ ਅਤੇ ਇਹ ਲੱਛਣ ਸਮਾਨਤਾ ਤੇ ਭਿੰਨਤਾ ਨੂੰ ਪੈਦਾ ਕਰਦੇ ਹਨ । ਜਿਵੇਂ ਜੇ ਕੋਈ ਗੋਰਾ ਹੈ ਜਾਂ ਕਾਲਾ ਹੈ । ਅਮਰੀਕਾ ਵਿਚ ਇਹ ਗੋਰੇ ਕਾਲੇ ਦਾ ਅੰਤਰ ਈਰਖਾ ਦਾ ਕਾਰਨ ਹੁੰਦਾ ਹੈ । ਗੋਰੀ ਇਸਤਰੀ ਨੂੰ ਸੁੰਦਰ ਸਮਝਦੇ ਹਨ ਅਤੇ ਕਾਲੀ ਔਰਤ ਨੂੰ ਉਹ ਸਤਿਕਾਰ ਨਹੀਂ ਮਿਲਦਾ ਜੋ ਗੋਰੀ ਔਰਤ ਨੂੰ ਮਿਲਦਾ ਹੈ । ਵਿਅਕਤੀ ਦਾ ਸੁਭਾਅ ਵੀ ਪਿੱਤਰਤਾ ਦੇ ਲੱਛਣਾਂ ਨਾਲ ਸੰਬੰਧਿਤ ਹੁੰਦਾ ਹੈ । ਬੱਚੇ ਦਾ ਸੁਭਾਅ ਮਾਤਾ-ਪਿਤਾ ਦੇ ਸੁਭਾਅ ਅਨੁਸਾਰ ਹੁੰਦਾ ਹੈ । ਵਿਅਕਤੀਆਂ ਵਿਚ ਘੱਟ-ਵੱਧ ਗੁੱਸਾ ਹੁੰਦਾ ਹੈ । ਗ੍ਰੰਥੀਆਂ ਵਿਚ ਦੋਸ਼ ਵਿਅਕਤੀ ਨੂੰ ਸੰਤੁਲਨ ਸਥਾਪਿਤ ਨਹੀਂ ਕਰਨ ਦਿੰਦਾ । ਪਿੱਤਰਤਾ ਤੇ ਬੁੱਧੀ ਦਾ ਸੰਬੰਧ ਵੀ ਮੰਨਿਆ ਜਾਂਦਾ ਹੈ । ਮਨੁੱਖ ਦਾ ਸੁਭਾਅ ਅਤੇ ਦਿਮਾਗ਼ ਸਮਾਜਿਕ ਜੀਵਨ ਵਿਚ ਬਹੁਤ ਮਹੱਤਵਪੂਰਨ ਹੁੰਦੇ ਹਨ । ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੂੰ ਵਿਰਾਸਤ ਵਿਚ ਮਿਲੇ ਗੁਣ ਉਸਦੇ ਵਿਅਕਤੀਗਤ ਗੁਣਾਂ ਨੂੰ ਨਿਰਧਾਰਿਤ ਕਰਦੇ ਹਨ । ਇਹ ਗੁਣ ਮਨੁੱਖੀ ਅੰਤਰ-ਛਿਆਵਾਂ ਨੂੰ ਪ੍ਰਭਾਵਿਤ ਕਰਦੇ ਹਨ । ਅੰਤ-ਕ੍ਰਿਆਵਾਂ ਕਰਕੇ ਮਾਨਵੀ ਸੰਬੰਧ ਪੈਦਾ ਹੁੰਦੇ ਹਨ ਜਿਨ੍ਹਾਂ ਦੇ ਆਧਾਰ ਉੱਤੇ ਸਮਾਜਿਕ ਵਿਵਸਥਾ ਅਤੇ ਬਣਤਰ ਨਿਰਧਾਰਿਤ ਹੁੰਦੀ ਹੈ ਅਤੇ ਜੇਕਰ ਇਨ੍ਹਾਂ ਵਿਚ ਕੋਈ ਪਰਿਵਰਤਨ ਹੁੰਦਾ ਹੈ ਤਾਂ ਉਹ ਸਮਾਜਿਕ ਪਰਿਵਰਤਨ ਹੁੰਦਾ ਹੈ ।

3. ਜਨਸੰਖਿਆਤਮਕ ਕਾਰਕ (Demographic Factor) – ਜਨਸੰਖਿਆ ਦੀ ਬਣਾਵਟ, ਆਕਾਰ, ਵਿਤਰਨ ਆਦਿ ਵਿਚ ਪਰਿਵਰਤਨ ਵੀ ਸਮਾਜਿਕ ਸੰਗਠਨ ਉੱਤੇ ਪ੍ਰਭਾਵ ਪਾਉਂਦੇ ਹਨ । ਜਿਹੜੇ ਦੇਸ਼ਾਂ ਦੀ ਜਨਸੰਖਿਆ ਜ਼ਿਆਦਾ ਹੁੰਦੀ ਹੈ ਉੱਥੇ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ; ਜਿਵੇਂ-ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਨੀਵਾਂ ਜੀਵਨ ਪੱਧਰ ਆਦਿ ਪੈਦਾ ਹੋ ਜਾਂਦੀਆਂ ਹਨ । ਜਿਵੇਂ ਭਾਰਤ ਅਤੇ ਚੀਨ ਜਿੱਥੇ ਜ਼ਿਆਦਾ ਜਨਸੰਖਿਆ ਹੈ ਉੱਥੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਤੇ ਨੀਵਾਂ ਜੀਵਨ ਪੱਧਰ ਪਾਇਆ ਜਾਂਦਾ ਹੈ । ਉਹ ਦੇਸ਼ ਜਿਨ੍ਹਾਂ ਦੀ ਜਨਸੰਖਿਆ ਘੱਟ ਹੈ; ਜਿਵੇਂ-ਇੰਗਲੈਂਡ, ਅਮਰੀਕਾ, ਆਸਟਰੇਲੀਆ ਆਦਿ ਉੱਥੇ ਸਮੱਸਿਆਵਾਂ ਵੀ ਘੱਟ ਹਨ ਅਤੇ ਜੀਵਨ ਪੱਧਰ ਵੀ ਉੱਚਾ ਹੈ । ਜਿਨ੍ਹਾਂ ਦੇਸ਼ਾਂ ਦੀ ਜਨਸੰਖਿਆ ਜ਼ਿਆਦਾ ਹੁੰਦੀ ਹੈ, ਉੱਥੇ ਜਨਮ ਦਰ ਘੱਟ ਕਰਨ ਦੀਆਂ ਕਈ ਪ੍ਰਥਾਵਾਂ ਪ੍ਰਚਲਿਤ ਹੁੰਦੀਆਂ ਹਨ । ਉਦਾਹਰਨ ਦੇ ਤੌਰ ‘ਤੇ ਭਾਰਤ ਵਿਚ ਪਰਿਵਾਰ ਨਿਯੋਜਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰਿਵਾਰ ਨਿਯੋਜਨ ਕਰਕੇ ਛੋਟੇ ਪਰਿਵਾਰ ਸਾਹਮਣੇ ਆਉਂਦੇ ਹਨ ਅਤੇ ਛੋਟੇ ਪਰਿਵਾਰਾਂ ਕਰਕੇ ਸਮਾਜਿਕ ਸੰਬੰਧਾਂ ਵਿਚ ਪਰਿਵਰਤਨ ਆ ਜਾਂਦੇ ਹਨ । ਜਿਹੜੇ ਦੇਸ਼ਾਂ ਦੀ ਜਨਸੰਖਿਆ ਘੱਟ ਹੁੰਦੀ ਹੈ ਉੱਥੇ ਵੱਖ ਤਰ੍ਹਾਂ ਦੇ ਸੰਬੰਧ ਪਾਏ ਜਾਂਦੇ ਹਨ । ਔਰਤਾਂ ਦੀ ਸਥਿਤੀ ਉੱਚੀ ਹੁੰਦੀ ਹੈ । ਪਰਿਵਾਰ ਨਿਯੋਜਨ ਦੀ ਕੋਈ ਧਾਰਨਾ ਨਹੀਂ ਪਾਈ ਜਾਂਦੀ । ਸੰਖੇਪ ਵਿਚ ਜਨਸੰਖਿਆ ਦੇ ਆਕਾਰ ਕਰਕੇ ਲੋਕਾਂ ਦੇ ਵਿਚਕਾਰ ਦੀ ਅੰਤਰਕ੍ਰਿਆ ਦੇ ਪ੍ਰਤਿਮਾਨਾਂ ਵਿਚ ਪਰਿਵਰਤਨ ਨਿਸ਼ਚਿਤ ਤੌਰ ਤੇ ਆ ਜਾਂਦਾ ਹੈ ।

ਇਸ ਤਰ੍ਹਾਂ ਜਨਸੰਖਿਆ ਦੀ ਬਨਾਵਟ ਕਰਕੇ ਵੀ ਪਰਿਵਰਤਨ ਆ ਜਾਂਦੇ ਹਨ । ਜਨਸੰਖਿਆ ਦੀ ਬਨਾਵਟ ਵਿਚ ਆਮ ਉਮਰ ਵਿਭਾਜਨ, ਜਨਸੰਖਿਆ ਦੇ ਖੇਤਰੀ ਵੰਡ, ਲਿੰਗ ਅਨੁਪਾਤ, ਨਸਲੀ ਬਨਾਵਟ, ਪੇਂਡੂ ਸ਼ਹਿਰੀ ਅਨੁਪਾਤ, ਤਕਨੀਕੀ ਪੱਧਰ ਤੇ ਜਨਸੰਖਿਆ ਅਨੁਪਾਤ, ਆਵਾਸ ਅਤੇ ਪ੍ਰਵਾਸ ਆਦਿ ਕਰਕੇ ਵੀ ਪਰਿਵਰਤਨ ਆਉਂਦਾ ਹੈ । ਜਨਸੰਖਿਆ ਦੇ ਇਹ ਗੁਣ ਸਮਾਜਿਕ ਢਾਂਚੇ ਉੱਤੇ ਬਹੁਤ ਅਸਰ ਪਾਉਂਦੇ ਹਨ ਤੇ ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖੇ ਬਿਨਾਂ ਕੋਈ ਸਮੱਸਿਆ ਹੱਲ ਨਹੀਂ ਹੋ ਸਕਦੀ ।

4. ਸੰਸਕ੍ਰਿਤਕ ਕਾਰਕ (Cultural Factors) – ਸੰਸਕ੍ਰਿਤੀ ਦੇ ਭੌਤਿਕ ਅਤੇ ਅਭੌਤਿਕ ਹਿੱਸੇ ਵਿਚ ਪਰਿਵਰਤਨ ਸਮਾਜਿਕ ਸੰਬੰਧਾਂ ਉੱਤੇ ਗੂੜਾ ਪ੍ਰਭਾਵ ਪਾਉਂਦੇ ਹਨ । ਪਰਿਵਾਰ ਨਿਯੋਜਨ ਦੀ ਧਾਰਨਾ ਨੇ ਪਰਿਵਾਰਿਕ ਸੰਸਥਾ ਉੱਤੇ ਡੂੰਘਾ ਅਸਰ ਪਾਇਆ ਹੈ । ਘੱਟ ਬੱਚਿਆਂ ਕਰਕੇ ਉਨ੍ਹਾਂ ਦੀ ਚੰਗੀ ਦੇਖ-ਭਾਲ, ਉੱਚੀ ਸਿੱਖਿਆ ਤੇ ਚੰਗੇ ਤੇ ਉੱਚੇ ਵਿਅਕਤਿੱਤਵ ਦਾ ਵਿਕਾਸ ਹੋਇਆ ਹੈ । ਸੰਸਕ੍ਰਿਤਕ ਕਾਰਨਾਂ ਕਰਕੇ ਸਮਾਜਿਕ ਪਰਿਵਰਤਨ ਦੀ ਦਿਸ਼ਾ ਵੀ ਨਿਸਚਿਤ ਹੋ ਜਾਂਦੀ ਹੈ । ਇਹ ਨਾ ਸਿਰਫ਼ ਸਮਾਜਿਕ ਪਰਿਵਰਤਨ ਦੀ ਦਿਸ਼ਾ ਨਿਸਚਿਤ ਕਰਦੀ ਹੈ ਬਲਕਿ ਗਤੀ ਪ੍ਰਦਾਨ ਕਰਕੇ ਉਸਦੀ ਸੀਮਾ ਵੀ ਨਿਰਧਾਰਿਤ ਕਰਦੀ ਹੈ ।

5. ਤਕਨੀਕੀ ਕਾਰਕ (Technological Factor) – ਚਾਹੇ ਤਕਨੀਕੀ ਕਾਰਕ ਸੰਸਕ੍ਰਿਤੀ ਦੇ ਭੌਤਿਕ ਹਿੱਸੇ ਦਾ ਅੰਗ ਹਨ ਪਰ ਇਸ ਦਾ ਆਪਣਾ ਹੀ ਬਹੁਤ ਜ਼ਿਆਦਾ ਮਹੱਤਵ ਹੈ । ਸਮਾਜਿਕ ਪਰਿਵਰਤਨ ਵਿਚ ਤਕਨੀਕੀ ਕਾਰਕ ਬਹੁਤ ਮਹੱਤਵਪੂਰਨ ਹਿੱਸਾ ਪਾਉਂਦੇ ਹਨ । ਤਕਨੀਕ ਸਾਡੇ ਸਮਾਜ ਨੂੰ ਪਰਿਵਰਤਿਤ ਕਰ ਦਿੰਦੀ ਹੈ । ਇਹ ਪਰਿਵਰਤਨ ਚਾਹੇ ਭੌਤਿਕ ਵਾਤਾਵਰਨ ਵਿਚ ਹੁੰਦਾ ਹੈ, ਪਰ ਇਸ ਨਾਲ ਸਾਡੇ ਸਮਾਜ ਦੀਆਂ ਪ੍ਰਥਾਵਾਂ, ਪਰੰਪਰਾਵਾਂ, ਸੰਸਥਾਵਾਂ ਵਿਚ ਪਰਿਵਰਤਨ ਆ ਜਾਂਦਾ ਹੈ, ਬਿਜਲੀ ਨਾਲ ਚਲਣ ਵਾਲੇ ਯੰਤਰ, Communication ਦੇ ਸਾਧਨ, ਰੋਜ਼ਾਨਾ ਜ਼ਿੰਦਗੀ ਵਿਚ ਪ੍ਰਯੋਗ ਹੋਣ ਵਾਲੀਆਂ ਸੈਂਕੜਿਆਂ ਦੀ ਤਾਦਾਦ ਵਿਚ ਮਸ਼ੀਨਾਂ ਨੇ ਸਾਡੇ ਜੀਵਨ ਅਤੇ ਸਾਡੇ ਸਮਾਜ ਨੂੰ ਬਦਲ ਕੇ ਰੱਖ ਦਿੱਤਾ ਹੈ । ਮਸ਼ੀਨਾਂ ਦੀ ਖੋਜ ਨਾਲ ਉਤਪਾਦਨ ਵੱਡੇ ਪੈਮਾਨੇ ‘ਤੇ ਸ਼ੁਰੂ ਹੋ ਗਿਆ, ਕਿਰਤ ਵੰਡ ਤੇ ਵਿਸ਼ੇਸ਼ੀਕਰਨ ਵਿਚ ਵਾਧਾ ਹੋਇਆ, ਵਪਾਰ ਵਧਿਆ, ਸ਼ਹਿਰਾਂ ਦਾ ਤੇਜ਼ੀ ਨਾਲ ਵਿਕਾਸ ਹੋਇਆ, ਜੀਵਨ ਪੱਧਰ ਉੱਚਾ ਹੋਇਆ, ਉਦਯੋਗ ਵਧੇ ਪਰ ਨਾਲ ਹੀ ਝਗੜੇ, ਬਿਮਾਰੀਆਂ, ਦੁਰਘਟਨਾਵਾਂ ਵਧੀਆਂ | ਪਿੰਡ ਸ਼ਹਿਰਾਂ ਜਾਂ ਕਸਬਿਆਂ ਵਿਚ ਬਦਲਣ ਲੱਗ ਪਏ, ਧਰਮ ਦਾ ਪ੍ਰਭਾਵ ਘਟਿਆ, ਸੰਘਰਸ਼ ਵੱਧ ਗਿਆ ਆਦਿ ਕੁਝ ਅਜਿਹੇ ਸਾਡੇ ਸਮਾਜਿਕ ਜੀਵਨ ਦੇ ਪੱਖ ਹਨ ਜਿਨ੍ਹਾਂ ਉੱਤੇ ਤਕਨੀਕ ਦਾ ਬਹੁਤ ਅਸਰ ਹੋਇਆ ਹੈ । ਅੱਜਕਲ੍ਹ ਦੇ ਸਮੇਂ ਵਿਚ ਤਕਨੀਕੀ ਕਾਰਕ ਸਮਾਜਿਕ ਪਰਿਵਰਤਨ ਦਾ ਬਹੁਤ ਵੱਡਾ ਕਾਰਕ ਹੈ ।

6. ਮਨੋਵਿਗਿਆਨਿਕ ਕਾਰਕ (Psychological Factors) – ਗਿਲਿਨ ਅਤੇ ਗਿਲਿਨ ਦੇ ਅਨੁਸਾਰ ਲੋਕ ਸਮਾਜ ਵਿਚ ਸਥਿਰਤਾ ਚਾਹੁੰਦੇ ਹਨ ਤੇ ਇਸ ਕਰਕੇ ਉਹ ਪੁਰਾਣੇ ਰੀਤੀ-ਰਿਵਾਜਾਂ ਨੂੰ ਛੱਡਣਾ ਨਹੀਂ ਚਾਹੁੰਦੇ । ਇਸ ਦੇ ਨਾਲ ਉਹ ਦੇਸ਼ ਦੀ ਤਰੱਕੀ ਤੇ ਨਵੀਂ ਵਿਚਾਰਧਾਰਾ ਵੀ ਵੇਖਣਾ ਚਾਹੁੰਦੇ ਹਨ । ਇਸੇ ਗੱਲ ਕਰਕੇ ਹੀ ਸਮਾਜ ਵਿਚ ਕਈ ਤਰ੍ਹਾਂ ਦੇ ਪਰਿਵਰਤਨ ਆ ਜਾਂਦੇ ਹਨ । ਪੁਰਾਣੀ ਸੋਚ ਵੀ ਬਚੀ ਰਹਿੰਦੀ ਹੈ ਅਤੇ ਲੋਕ ਪੁਰਾਣੀ ਸੋਚ ਦੇ ਨਾਲ-ਨਾਲ ਬਦਲਦੇ ਵੀ ਰਹਿੰਦੇ ਹਨ । ਪਰ ਇਹ ਗੱਲ ਜੀਵਨ ਦੇ ਸੁਭਾ ਦੇ ਵਿਰੁੱਧ ਹੈ । ਜਦੋਂ ਸਮਾਂ ਆਉਣ ਉੱਤੇ ਪਰਿਵਰਤਨ ਨਹੀਂ ਹੁੰਦਾ, ਤਾਂ ਕ੍ਰਾਂਤੀ ਆ ਜਾਂਦੀ ਹੈ ਅਤੇ ਪਰਿਵਰਤਨ ਹੋ ਜਾਂਦਾ ਹੈ ।

7. ਵਿਚਾਰਾਤਮਕ ਕਾਰਕ (Ideological Factor) – ਇਨ੍ਹਾਂ ਕਾਰਕਾਂ ਤੋਂ ਇਲਾਵਾ ਵੱਖ-ਵੱਖ ਵਿਚਾਰਧਾਰਾਵਾਂ ਦਾ ਅੱਗੇ ਆਉਣਾ ਵੀ ਪਰਿਵਰਤਨ ਦਾ ਕਾਰਨ ਬਣਦਾ ਹੈ । ਜਿਵੇਂ ਪਰਿਵਾਰ ਦੀ ਸੰਸਥਾ ਵਿਚ ਪਰਿਵਰਤਨ, ਦਹੇਜ ਪ੍ਰਥਾ ਦਾ ਅੱਗੇ ਆਉਣਾ, ਔਰਤਾਂ ਦੀ ਸਿੱਖਿਆ ਦਾ ਵੱਧਣਾ, ਜਾਤ ਪ੍ਰਥਾ ਦਾ ਪ੍ਰਭਾਵ ਘਟਣਾ, ਲੈਂਗਿਕ ਸੰਬੰਧਾਂ ਵਿਚ ਬਦਲਾਓ ਆਉਣ ਨਾਲ ਸਮਾਜਿਕ ਪਰਿਵਰਤਨ ਆਏ ਹਨ । ਨਵੀਆਂ ਵਿਚਾਰਧਾਰਾਵਾਂ ਕਰਕੇ ਵਿਅਕਤੀਗਤ ਸੰਬੰਧਾਂ ਤੇ ਸਮਾਜਿਕ ਸੰਬੰਧਾਂ ਵਿਚ ਬਹੁਤ ਪਰਿਵਰਤਨ ਆਏ ਹਨ ।

ਸੰਖੇਪ ਵਿਚ ਨਵੇਂ ਵਿਚਾਰਾਂ ਤੇ ਸਿਧਾਂਤਾਂ, ਖੋਜਾਂ ਤੇ ਆਰਥਿਕ ਦਸ਼ਾਵਾਂ ਨੂੰ ਪ੍ਰਭਾਵਿਤ ਕਰਦੇ ਹਨ । ਉਹ ਸਿੱਧੇ ਰੂਪ ਵਿਚ ਪੁਰਾਣੀਆਂ ਪਰੰਪਰਾਵਾਂ, ਵਿਸ਼ਵਾਸਾਂ, ਵਿਵਹਾਰਾਂ, ਆਦਰਸ਼ਾਂ ਵਿਰੁੱਧ ਖੜ੍ਹੇ ਹੁੰਦੇ ਹਨ | ਅਸਲ ਵਿਚ ਸਮਾਜ ਵਿਚ ਸ਼ਾਂਤੀ ਹੀ ਨਵੀਂ ਵਿਚਾਰਧਾਰਾ ਕਰਕੇ ਆਉਂਦੀ ਹੈ ।

ਇਸ ਤਰ੍ਹਾਂ ਅਸੀਂ ਉੱਪਰ ਸਮਾਜਿਕ ਪਰਿਵਰਤਨ ਦੇ ਕਈ ਕਾਰਨਾਂ ਦਾ ਜਿਕਰ ਹੈ । ਚਾਹੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਪਰ ਇੱਕ ਗੱਲ ਧਿਆਨ ਰੱਖਣ ਵਾਲੀ ਹੈ ਤੇ ਉਹ ਇਹ ਹੈ ਕਿ ਕੋਈ ਵੀ ਪਰਿਵਰਤਨ ਇੱਕ ਕਾਰਕ ਕਰਕੇ ਨਹੀਂ ਹੁੰਦਾ । ਉਸ ਵਿਚ ਬਹੁਤ ਸਾਰੇ ਕਾਰਕਾਂ ਦਾ ਯੋਗ ਹੁੰਦਾ ਹੈ । ਅਸਲ ਵਿਚ ਸਮਾਜਿਕ ਪਰਿਵਰਤਨ ਦੀ ਪ੍ਰਕ੍ਰਿਆ ਇਕ ਜਟਿਲ ਪ੍ਰਕ੍ਰਿਆ ਹੈ ਤੇ ਇਸ ਨੂੰ ਸਿਰਫ਼ ਇਕ ਕਾਰਕ ਦੇ ਆਧਾਰ ਉੱਤੇ ਨਹੀਂ ਸਮਝਿਆ ਜਾ ਸਕਦਾ । ਇਸ ਲਈ ਸਾਨੂੰ ਸਾਰੇ ਕਾਰਕਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 4.
ਸਮਾਜਿਕ ਪਰਿਵਰਤਨ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਇਸਦੇ ਜਨਸੰਖਿਆਤਮਕ ਕਾਰਨ ਲਿਖੋ ।
ਉੱਤਰ-
ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਪਰਿਵਰਤਨ ਸ਼ਬਦ ਸਾਨੂੰ ਕਿਸੇ ਚੰਗੇ ਜਾਂ ਮਾੜੇ ਦੇ ਬਾਰੇ ਵਿਚ ਨਹੀਂ ਦੱਸਦਾ ਹੈ ਬਲਕਿ ਇਹ ਤਾਂ ਇਕ ਕੀਮਤ ਰਹਿਤ ਸ਼ਬਦ ਹੈ । ਜੇਕਰ ਅਸੀਂ ਸਾਧਾਰਨ ਵਿਅਕਤੀ ਦੀ ਨਜ਼ਰ ਨਾਲ ਇਸਦਾ ਅਰਥ ਵੇਖੀਏ ਤਾਂ ਪਰਿਵਰਤਨ ਕਿਸੇ ਵੀ ਚੀਜ਼ ਦੀ ਪਿਛਲੀ ਸਥਿਤੀ ਅਤੇ ਵਰਤਮਾਨ ਸਥਿਤੀ ਵਿਚ ਅੰਤਰ ਨੂੰ ਕਹਿੰਦੇ ਹਨ । ਜਿਵੇਂ ਕਿ ਕੱਲ੍ਹ ਕੋਈ ਵਿਅਕਤੀ ਗ਼ਰੀਬ ਸੀ ਅਤੇ ਅੱਜ ਉਹ ਅਮੀਰ ਹੈ । ਉਸਦੀ ਆਰਥਿਕ ਸਥਿਤੀ ਵਿਚ ਪਰਿਵਰਤਨ ਆਇਆ ਹੈ ਅਤੇ ਇਹ ਪਰਿਵਰਤਨ ਪੈਸੇ ਦੇ ਕਾਰਨ ਆਇਆ ਹੈ । ਜੇਕਰ ਅਸੀਂ ਕਿਸੇ ਵੀ ਪਰਿਵਰਤਨ ਨੂੰ ਸਪੱਸ਼ਟ ਰੂਪ ਵਿਚ ਦਰਸਾਉਣਾ ਹੈ ਤਾਂ ਉਸ ਚੀਜ਼ ਦੀ ਵੱਖ-ਵੱਖ ਸਮੇਂ ਵਿਚ ਤੁਲਨਾ ਜ਼ਰੂਰੀ ਹੈ । ਇਸ ਤਰ੍ਹਾਂ ਜੇਕਰ ਸਮਾਜ, ਸਮਾਜਿਕ ਸੰਸਥਾਵਾਂ, ਸਮਾਜਿਕ ਸੰਬੰਧਾਂ ਵਿਚ ਕਿਸੇ ਪ੍ਰਕਾਰ ਦਾ ਪਰਿਵਰਤਨ ਆਉਂਦਾ ਹੈ ਤਾਂ ਉਸਨੂੰ ਸਮਾਜਿਕ ਪਰਿਵਰਤਨ ਦਾ ਨਾਮ ਦਿੱਤਾ ਜਾਂਦਾ ਹੈ ।

  • ਗਿਲਿਨ ਅਤੇ ਗਿਲਿਨ (Gillin and Gillin) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਜ਼ਿੰਦਗੀ ਦੇ ਪ੍ਰਚਲਿਤ ਤਰੀਕਿਆਂ ਵਿਚ ਪਾਏ ਗਏ ਅੰਤਰ ਨੂੰ ਕਹਿੰਦੇ ਹਨ, ਭਾਵੇਂ ਇਹ ਪਰਿਵਰਤਨ ਭੂਗੋਲਿਕ ਹਾਲਤਾਂ ਦੇ ਪਰਿਵਰਤਨ ਨਾਲ ਹੋਣ ਜਾਂ ਸੰਸਕ੍ਰਿਤਕ ਸਾਧਨਾਂ, ਜਨਸੰਖਿਆ ਦੀ ਬਣਤਰ ਜਾਂ ਵਿਚਾਰਧਾਰਾਵਾਂ ਦੇ ਪਰਿਵਰਤਨ ਨਾਲ ਅਤੇ ਭਾਵੇਂ ਪਸਾਰ ਰਾਹੀਂ ਸੰਭਵ ਹੋ ਸਕਦੇ ਹੋਣ ਜਾਂ ਸਮੂਹ ਅੰਦਰ ਹੋਈਆਂ ਨਵੀਆਂ ਕਾਢਾਂ ਦੇ ਨਤੀਜੇ ਵਜੋਂ ਹੋਣ ।”
  • ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਤੋਂ ਅਰਥ ਕੇਵਲ ਉਨ੍ਹਾਂ ਪਰਿਵਰਤਨਾਂ ਤੋਂ ਹੈ ਜਿਹੜੇ ਸਮਾਜਿਕ ਸੰਗਠਨ ਭਾਵ ਸਮਾਜ ਦੇ ਢਾਂਚੇ ਅਤੇ ਕੰਮਾਂ ਵਿਚ ਹੁੰਦੇ ਹਨ ।”
  • ਜੌਨਸ (Jones) ਦੇ ਅਨੁਸਾਰ, “ਸਮਾਜਿਕ ਪਰਿਵਰਤਨ, ਉਹ ਸ਼ਬਦ ਹੈ ਜਿਸ ਨੂੰ ਅਸੀਂ ਸਮਾਜਿਕ ਕ੍ਰਿਆਵਾਂ, ਸਮਾਜਿਕ ਤਰੀਕਿਆਂ, ਸਮਾਜਿਕ ਅੰਤਰ-ਕ੍ਰਿਆਵਾਂ ਜਾਂ ਸਮਾਜਿਕ ਸੰਗਠਨ ਆਦਿ ਵਿਚ ਪਾਈਆਂ ਗਈਆਂ ਤਬਦੀਲੀਆਂ ਦੇ ਵਰਣਨ ਕਰਨ ਲਈ ਵਰਤਦੇ ਹਾਂ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਸੰਬੰਧਾਂ, ਸੰਗਠਨ, ਸੰਰਚਨਾ, ਸਮਾਜਿਕ ਅੰਤਰਕ੍ਰਿਆਵਾਂ ਵਿਚ ਹੋਣ ਵਾਲੇ ਕਿਸੇ ਵੀ ਪ੍ਰਕਾਰ ਦੇ ਪਰਿਵਰਤਨ ਨੂੰ ਸਮਾਜਿਕ ਪਰਿਵਰਤਨ ਦਾ ਨਾਮ ਦਿੱਤਾ ਜਾਂਦਾ ਹੈ । ਸਮਾਜ ਵਿਚ ਹੋਣ ਵਾਲਾ ਹਰੇਕ ਪ੍ਰਕਾਰ ਦਾ ਪਰਿਵਰਤਨ ਸਮਾਜਿਕ ਪਰਿਵਰਤਨ ਨਹੀਂ ਹੁੰਦਾ । ਸਿਰਫ਼ ਸਮਾਜਿਕ ਸੰਬੰਧਾਂ, ਸਮਾਜਿਕ ਕ੍ਰਿਆਵਾਂ ਆਦਿ ਵਿਚ ਮਿਲਣ ਵਾਲਾ ਪਰਿਵਰਤਨ ਹੀ ਸਮਾਜਿਕ ਪਰਿਵਰਤਨ ਹੁੰਦਾ ਹੈ । ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਜੀਵਨ ਜੀਣ ਦੇ ਢੰਗਾਂ ਵਿਚ ਹੋਣ ਵਾਲਾ ਪਰਿਵਰਤਨ ਹੀ ਸਮਾਜਿਕ ਪਰਿਵਰਤਨ ਹੁੰਦਾ ਹੈ । ਇਹ ਹਮੇਸ਼ਾ ਸਮੂਹਿਕ ਅਤੇ ਸੰਸਕ੍ਰਿਤਕ ਹੁੰਦਾ ਹੈ । ਸਮਾਜਿਕ ਪਰਿਵਰਤਨ ਕੁੱਝ ਕੁ ਵਿਅਕਤੀਆਂ ਦੇ ਜੀਵਨ ਵਿਚ ਹੋਣ ਵਾਲਾ ਪਰਿਵਰਤਨ ਨਹੀਂ ਬਲਕਿ ਪੂਰੇ ਨਹੀਂ ਤਾਂ ਜ਼ਿਆਦਾਤਾਰ ਲੋਕਾਂ ਦੇ ਜੀਵਨ ਵਿਚ ਹੋਣ ਵਾਲਾ ਪਰਿਵਰਤਨ ਹੈ । ਜਦੋਂ ਵੀ ਮਨੁੱਖਾਂ ਦੇ ਵਿਵਹਾਰ ਵਿਚ ਪਰਿਵਰਤਨ ਆਉਂਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਪਰਿਵਰਤਨ ਹੋ ਰਿਹਾ ਹੈ ।

ਸਮਾਜਿਕ ਪਰਿਵਰਤਨ ਦੀ ਪ੍ਰਕ੍ਰਿਤੀ ਜਾਂ ਵਿਸ਼ੇਸ਼ਤਾਵਾਂ (Nature or Characteristics of Social Change)

1. ਸਮਾਜਿਕ ਪਰਿਵਰਤਨ ਸਰਬਵਿਆਪਕ ਹੁੰਦਾ ਹੈ (Social Change is Universal) – ਪਰਿਵਰਤਨ ਕ੍ਰਿਤੀ ਦਾ ਨਿਯਮ ਹੈ ਅਤੇ ਇਹ ਹਰੇਕ ਪ੍ਰਕਾਰ ਦੇ ਸਮਾਜ ਅਤੇ ਹਰੇਕ ਸਮੇਂ ਵਿਚ ਆਉਂਦਾ ਹੈ । ਇਸੇ ਤਰ੍ਹਾਂ ਹੀ ਕੋਈ ਵੀ ਸਮਾਜ ਸਥਿਰ ਨਹੀਂ ਹੈ । ਸਮਾਜ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਪਰਿਵਰਤਨ ਆਉਂਦਾ ਹੀ ਰਹਿੰਦਾ ਹੈ । ਸਮਾਜ ਚਾਹੇ ਆਦਿਮ ਸੀ ਜਾਂ ਆਧੁਨਿਕ ਹੈ, ਸਮਾਜਿਕ ਪਰਿਵਰਤਨ ਹਰੇਕ ਸਮਾਜ ਵਿਚ ਆਉਂਦਾ ਹੀ ਰਿਹਾ ਹੈ । ਇਸ ਦਾ ਕਾਰਨ ਇਹ ਹੈ ਕਿ ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਵਿਚ ਕੁੱਝ ਨਾ ਕੁੱਝ ਨਵੀਂ ਖੋਜ ਕਰਨ ਦੀ ਪ੍ਰਕਿਰਤੀ ਰਹੀ ਹੈ । ਇਸ ਕਾਰਨ ਹੀ ਲੋਕਾਂ ਦੇ ਆਦਰਸ਼ਾਂ, ਨਿਯਮਾਂ, ਮੁੱਲਾਂ ਆਦਿ ਵਿਚ ਪਰਿਵਰਤਨ ਆਉਂਦਾ ਹੀ ਰਿਹਾ ਹੈ । ਚਾਹੇ ਸਮਾਜਿਕ ਪਰਿਵਰਤਨ ਦੀ ਗਤੀ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਰਹੀ ਹੈ ਪਰ ਫਿਰ ਵੀ ਕੋਈ ਵੀ ਸਮਾਜ ਇਸ ਤੋਂ ਬਚ ਨਹੀਂ ਸਕਿਆ ਹੈ ।

2. ਸਮਾਜਿਕ ਪਰਿਵਰਤਨ ਵਿਚ ਨਿਸ਼ਚਿਤ ਭਵਿੱਖਵਾਣੀ ਨਹੀਂ ਹੋ ਸਕਦੀ (Definite prediction is not possible in Social Change) – ਅਸੀਂ ਕਿਸੇ ਵੀ ਪ੍ਰਕਾਰ ਦੇ ਸਮਾਜਿਕ ਪਰਿਵਰਤਨ ਦੇ ਬਾਰੇ ਵਿਚ ਨਿਸ਼ਚਿਤ ਤੌਰ ਉੱਤੇ ਕੁੱਝ ਨਹੀਂ ਕਹਿ ਸਕਦੇ ਕਿ ਇਹ ਕਦੋਂ ਅਤੇ ਕਿਵੇਂ ਹੋਵੇਗਾ ਕਿਉਂਕਿ ਵਿਅਕਤੀਆਂ ਦੇ ਵਿਚ ਮਿਲਣ ਵਾਲੇ ਸਮਾਜਿਕ ਸੰਬੰਧ ਨਿਸ਼ਚਿਤ ਨਹੀਂ ਹੁੰਦੇ । ਸੰਬੰਧਾਂ ਵਿਚ ਹਮੇਸ਼ਾਂ ਪਰਿਵਰਤਨ ਆਉਂਦੇ ਹੀ ਰਹਿੰਦੇ ਹਨ ਜਿਸ ਕਾਰਨ ਇਹਨਾਂ ਦੇ ਬਾਰੇ ਵਿਚ ਨਿਸ਼ਚਿਤ ਰੂਪ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ ।

3. ਸਮਾਜਿਕ ਪਰਿਵਰਤਨ ਦੀ ਗਤੀ ਇੱਕੋ ਜਿਹੀ ਨਹੀਂ ਹੁੰਦੀ (Speed of Social Change is not uniform) – ਚਾਹੇ ਸਮਾਜਿਕ ਪਰਿਵਰਤਨ ਸਾਰੇ ਸਮਾਜਾਂ ਵਿਚ ਸਮਾਨ ਰੂਪ ਨਾਲ ਹੁੰਦਾ ਹੈ ਪਰ ਵੱਖ-ਵੱਖ ਸਮਾਜਾਂ ਵਿਚ ਇਸ ਦੀ ਗਤੀ ਵੱਖ-ਵੱਖ ਹੁੰਦੀ ਹੈ । ਕਈ ਸਮਾਜਾਂ ਵਿਚ ਤਾਂ ਇਸਦੀ ਗਤੀ ਕਾਫ਼ੀ ਘੱਟ ਹੁੰਦੀ ਹੈ ਜਿਵੇਂ ਕਿ ਭਾਰਤੀ ਸਮਾਜ ਅਤੇ ਕਈ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਤੇਜ਼ ਹੁੰਦੀ ਹੈ ਜਿਵੇਂ ਕਿ ਪੱਛਮੀ ਸਮਾਜ । ਜੇਕਰ ਅਸੀਂ ਵੱਖ-ਵੱਖ ਸਮਾਜਾਂ ਦੀ ਤੁਲਨਾ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਆਧੁਨਿਕ ਸਮਾਜਾਂ ਜਾਂ ਪਰੰਪਰਾਗਤ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਘੱਟ ਹੁੰਦੀ ਹੈ । ਇਸੇ ਤਰ੍ਹਾਂ ਪਿੰਡਾਂ ਵਿਚ ਪਰਿਵਰਤਨ ਦੀ ਗਤੀ ਘੱਟ ਹੁੰਦੀ ਹੈ ਅਤੇ ਸ਼ਹਿਰਾਂ ਵਿਚ ਇਸ ਦੀ ਗਤੀ ਕਾਫ਼ੀ ਜ਼ਿਆਦਾ ਹੁੰਦੀ ਹੈ ।

4. ਸਮਾਜਿਕ ਪਰਿਵਰਤਨ ਸਮੁਦਾਇਕ ਪਰਿਵਰਤਨ ਹੁੰਦਾ ਹੈ (Social change is Community Change) – ਸਮਾਜਿਕ ਪਰਿਵਰਤਨ ਹਮੇਸ਼ਾ ਸਮੁਦਾਇਕ ਪਰਿਵਰਤਨ ਹੁੰਦਾ ਹੈ ਕਿਉਂਕਿ ਇਹ ਸਿਰਫ਼ ਇਕ ਜਾਂ ਦੋ ਵਿਅਕਤੀਆਂ ਦੇ ਜੀਵਨ ਵਿਚ ਆਇਆ ਪਰਿਵਰਤਨ ਨਹੀਂ ਹੁੰਦਾ ਬਲਕਿ ਇਹ ਤਾਂ ਪੂਰੇ ਸਮੁਦਾਇ ਵਿਚ ਆਇਆ ਪਰਿਵਰਤਨ ਹੁੰਦਾ ਹੈ । ਜੇਕਰ ਪਰਿਵਰਤਨ ਕੁੱਝ ਕੁ ਵਿਅਕਤੀਆਂ ਦੇ ਜੀਵਨ ਵਿਚ ਆਇਆ ਹੋਵੇ ਤਾਂ ਉਸ ਨੂੰ ਸਮਾਜਿਕ ਪਰਿਵਰਤਨ ਨਹੀਂ ਕਹਿੰਦੇ ਬਲਕਿ ਵਿਅਕਤੀਗਤ ਪਰਿਵਰਤਨ ਹੀ ਕਹਿੰਦੇ ਹਨ । ਸਮਾਜਿਕ ਪਰਿਵਰਤਨ ਤਾਂ ਉਹ ਹੁੰਦਾ ਹੈ ਜੋ ਪੂਰੇ ਸਮੁਦਾਇ ਨਹੀਂ ਤਾਂ ਸਮੁਦਾਇ ਦੇ ਜ਼ਿਆਦਾਤਰ ਲੋਕਾਂ ਦੇ ਜੀਵਨ ਵਿਚ ਆਉਂਦਾ ਹੈ ।

5. ਸਮਾਜਿਕ ਪਰਿਵਰਤਨ ਕਈ ਕਾਰਕਾਂ ਦੀਆਂ ਅੰਤਰਕ੍ਰਿਆਵਾਂ ਦੇ ਕਾਰਨ ਹੁੰਦਾ ਹੈ (Social change comes due to result of interaction of many factors) – ਸਾਡੇ ਸਮਾਜ ਦੀ ਪ੍ਰਕ੍ਰਿਤੀ ਕਾਫ਼ੀ ਜਟਿਲ ਹੈ । ਇਸ ਵਿਚ ਕਿਸੇ ਵੀ ਕੰਮ ਦਾ ਸਿਰਫ਼ ਇਕ ਹੀ ਕਾਰਨ ਨਹੀਂ ਹੁੰਦਾ ਬਲਿਕ ਕਈ ਕਾਰਨ ਹੁੰਦੇ ਹਨ । ਇਸੇ ਤਰ੍ਹਾਂ ਸਮਾਜਿਕ ਪਰਿਵਰਤਨ ਦੇ ਹੋਣ ਦੇ ਲਈ ਸਿਰਫ਼ ਇਕ ਹੀ ਕਾਰਕ ਜ਼ਿੰਮੇਵਾਰ ਨਹੀਂ ਹੁੰਦਾ ਬਲਕਿ ਕਈ ਕਾਰਕ ਹੁੰਦੇ ਹਨ । ਸਮਾਜ ਵਿਚ ਕਈ ਪ੍ਰਕਾਰ ਦੇ ਪਰਿਵਰਤਨ ਹੁੰਦੇ ਰਹਿੰਦੇ ਹਨ, ਜਿਵੇਂ ਕਿ-ਜਨਸੰਖਿਆ ਦਾ ਵੱਧਣਾ, ਤਕਨੀਕੀ ਖੋਜਾਂ, ਵਾਤਾਵਰਨ ਵਿਚ ਪਰਿਵਰਤਨ ਆਉਣਾ, ਸਮਾਜ ਦੀ ਆਰਥਿਕ ਪ੍ਰਤੀ ਹੋਣਾ ਆਦਿ । ਚਾਹੇ ਕੋਈ ਵਿਸ਼ੇਸ਼ ਕਾਰਕ ਵੀ ਪਰਿਵਰਤਨ ਦੇ ਲਈ ਜ਼ਿੰਮੇਵਾਰ ਹੁੰਦਾ ਹੈ ਪਰ ਉਸ ਕਾਰਕ ਦੇ ਨਾਲ ਹੋਰ ਕਾਰਕਾਂ ਦਾ ਵੀ ਪ੍ਰਭਾਵ ਹੁੰਦਾ ਹੈ ।

6. ਸਮਾਜਿਕ ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ (Change is law of nature) – ਇਸ ਸਮਾਜ ਵਿਚ ਕੋਈ ਵੀ ਚੀਜ਼ ਸਥਿਰ ਨਹੀਂ ਹੈ ਅਤੇ ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜਿਸ ਵਿਚ ਪਰਿਵਰਤਨ ਨਾ ਆਇਆ ਹੋਵੇ । ਜੇਕਰ ਮਨੁੱਖ ਨਾ ਵੀ ਚਾਹੇ ਤਾਂ ਵੀ ਪਰਿਵਰਤਨ ਤਾਂ ਆਏਗਾ ਹੀ । ਜੇਕਰ ਮਨੁੱਖ ਪਰਿਵਰਤਨ ਉੱਤੇ ਨਿਯੰਤਰਨ ਕਰ ਲਵੇ ਤਾਂ ਇਹ ਪ੍ਰਾਕ੍ਰਿਤਕ ਸ਼ਕਤੀਆਂ ਕਾਰਨ ਆ ਜਾਵੇਗਾ । ਵੈਸੇ ਵੀ ਮਨੁੱਖ ਦੇ ਸੁਭਾਅ ਵਿਚ ਪਰਿਵਰਤਨ ਵਸਿਆ ਹੋਇਆ ਹੈ । ਸਮਾਜ ਵਿਚ ਲੋਕਾਂ ਦੀਆਂ ਇੱਛਾਵਾਂ, ਜ਼ਰੂਰਤਾਂ ਸਮੇਂ ਦੇ ਨਾਲ-ਨਾਲ ਬਦਲਦੀਆਂ ਰਹਿੰਦੀਆਂ ਹਨ । ਲੋਕ ਹਮੇਸ਼ਾ ਪੁਰਾਣੀ ਚੀਜ਼ ਨੂੰ ਛੱਡ ਕੇ ਨਵੀਂ ਚੀਜ਼ ਦੀ ਇੱਛਾ ਕਰਦੇ ਹਨ ਅਤੇ ਉਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਇਸ ਕਾਰਨ ਹੀ ਮਨੁੱਖ ਦੀ ਪਰਿਵਰਤਨ ਲਿਆਉਣ ਦੀ ਆਦਤ ਹੀ ਸਮਾਜਿਕ ਪਰਿਵਰਤਨ ਨੂੰ ਪ੍ਰੇਰਿਤ ਕਰਦੀ ਹੈ ।

7. ਸਮਾਜਿਕ ਪਰਿਵਰਤਨ ਦੀ ਗਤੀ ਇਕ ਸਾਰ ਨਹੀਂ ਹੁੰਦੀ (Speed of Social change is not the same) – ਸਮਾਜਿਕ ਪਰਿਵਰਤਨ ਚਾਹੇ ਹਰੇਕ ਸਮਾਜ ਵਿਚ ਮੌਜੂਦ ਹੈ ਅਤੇ ਹਰੇਕ ਕਾਲ ਵਿਚ ਇਹ ਹੁੰਦਾ ਰਿਹਾ ਹੈ ਪਰ ਇਸ ਦੀ ਗਤੀ ਹਰੇਕ ਸਮਾਜ ਤੇ ਹਰੇਕ ਸਮੇਂ ਵਿਚ ਵੱਖ-ਵੱਖ ਹੁੰਦੀ ਹੈ | ਕਈ ਸਮਾਜਾਂ ਵਿਚ ਤਾਂ ਇਸਦੀ ਗਤੀ ਬਹੁਤ ਘੱਟ ਹੁੰਦੀ ਹੈ ਜਿਵੇਂ ਕਿ ਆਦਿਮ ਸਮਾਜ ਅਤੇ ਪ੍ਰਾਚੀਨ ਸਮਾਜ ਤੇ ਕਈ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਤੇਜ਼ ਹੁੰਦੀ ਹੈ ਜਿਵੇਂਕਿ ਆਧੁਨਿਕ ਸਮਾਜ । ਹਰੇਕ ਵਿਅਕਤੀ ਨੂੰ ਆਪਣੇ ਸਮਾਜ ਵਿਚ ਆ ਰਹੇ ਪਰਿਵਰਤਨਾਂ ਅਤੇ ਉਹਨਾਂ ਦੀ ਗਤੀ ਦੇ ਬਾਰੇ ਵਿਚ ਪਤਾ ਹੁੰਦਾ ਹੈ ਕਿ ਪਰਿਵਰਤਨ ਘੱਟ ਗਤੀ ਨਾਲ ਆ ਰਹੇ ਹਨ ਕਿ ਤੇਜ਼ ਗਤੀ ਨਾਲ ।

ਜੇਕਰ ਅਸੀਂ ਸਮਾਜ ਨੂੰ ਧਿਆਨ ਨਾਲ ਵੇਖੀਏ ਤਾਂ ਅਸੀਂ ਵੇਖਦੇ ਹਾਂ ਕਿ ਜਨਸੰਖਿਆ ਸਾਡੇ ਸਮਾਜ ਦੇ ਵਿਚ ਘੱਟਦੀ-ਵੱਧਦੀ ਰਹਿੰਦੀ ਹੈ । ਸਮਾਜ ਦੇ ਵਿਚ ਬਹੁਤੀਆਂ ਸਮੱਸਿਆਵਾਂ ਤਾਂ ਕੇਵਲ ਜਨਸੰਖਿਆ ਦੇ ਵੱਧਣ-ਘੱਟਣ ਨਾਲ ਹੀ ਸੰਬੰਧਿਤ ਹੁੰਦੀਆਂ ਹਨ । ਜੇਕਰ ਅਸੀਂ ਉਨੀਵੀਂ ਸਦੀ ਉੱਪਰ ਝਾਤ ਮਾਰੀਏ ਤਾਂ ਅਸੀਂ ਕੀ ਵੇਖਦੇ ਹਾਂ ਕਿ ਜਨਸੰਖਿਆਤਮਕ ਕਾਰਕ ਕਾਫ਼ੀ ਹੱਦ ਤਕ ਸਮਾਜਿਕ ਪਰਿਵਰਤਨ ਲਿਆਉਣ ਲਈ ਜ਼ਿੰਮੇਵਾਰ ਰਿਹਾ ਹੈ । ਜਨਸੰਖਿਆਤਮਕ ਕਾਰਕ ਦਾ ਪ੍ਰਭਾਵ ਕੇਵਲ ਭਾਰਤ ਦੇਸ਼ ਨਾਲ ਹੀ ਸੰਬੰਧਿਤ ਨਹੀਂ ਰਿਹਾ ਬਲਕਿ ਸਮੁੱਚੇ ਸੰਸਾਰ ਵਿਚ ਸਮਾਜਿਕ ਜੀਵਨ ਇਸੇ ਨਾਲ ਪ੍ਰਭਾਵਿਤ ਰਿਹਾ ਹੈ । ਇਹ ਠੀਕ ਹੈ ਕਿ ਸਾਡੇ ਭਾਰਤ ਦੇਸ਼ ਵਿੱਚ ਵੀ ਵੱਧਦੀ ਹੋਈ ਜਨਸੰਖਿਆ ਕਈ ਸਮੱਸਿਆਵਾਂ ਪੈਦਾ ਕਰ ਰਹੀ ਹੈ ਜਿਵੇਂ ਆਰਥਿਕ ਪੱਖੋਂ ਦੇਸ਼ ਨੂੰ ਕਮਜ਼ੋਰ ਕਰਨਾ, ਸਮਾਜਿਕ ਬੁਰਾਈਆਂ ਪੈਦਾ ਕਰਨੀਆਂ ਆਦਿ ਪਰੰਤੁ ਇਸ ਦਾ ਪ੍ਰਭਾਵ ਵੱਖੋ-ਵੱਖਰੇ ਦੇਸ਼ਾਂ ਵਿਚ ਵੱਖੋਵੱਖਰਾ ਹੀ ਰਿਹਾ ਹੈ ।

ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਜਨਸੰਖਿਆਤਮਕ ਕਾਰਕ ਸਾਡੇ ਸਮਾਜ ਦੇ ਢਾਂਚੇ, ਸੰਗਠਨ, ਕੰਮਾਂ, ਕਿਰਿਆਵਾਂ, ਆਦਰਸ਼ਾਂ ਆਦਿ ਵਿਚ ਕਾਫ਼ੀ ਤਬਦੀਲੀਆਂ ਲਿਆਉਂਦਾ ਹੈ | ਸਮਾਜਿਕ ਪਰਿਵਰਤਨ ਵੀ ਇਸ ਨਾਲ ਸੰਬੰਧਿਤ ਰਹਿੰਦਾ ਹੈ । ਜਨਸੰਖਿਆਤਮਕ ਕਾਰਕ ਬਾਰੇ ਵਿਸਤ੍ਰਿਤ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਜਨਸੰਖਿਆਤਮਕ ਕਾਰਕ ਦਾ ਕੀ ਅਰਥ ਹੈ ।

ਜਨਸੰਖਿਆਤਮਕ ਕਾਰਕ ਦਾ ਅਰਥ (Meaning of Demographic Factor) – ਜਨਸੰਖਿਆਤਮਕ ਕਾਰਕ ਦਾ ਸੰਬੰਧ ਜਨਸੰਖਿਆ ਦੇ ਵੱਧਣ-ਘੱਟਣ ਨਾਲ ਹੁੰਦਾ ਹੈ | ਅਰਥਾਤ ਇਸ ਵਿਚ ਅਸੀਂ ਜਨਸੰਖਿਆ ਦਾ ਆਕਾਰ, ਘਣਤਾ ਅਤੇ ਵੰਡ ਆਦਿ ਨੂੰ ਸ਼ਾਮਲ ਕਰਦੇ ਹਾਂ । ਜਨਸੰਖਿਆਤਮਕ ਕਾਰਕ ਸਮਾਜਿਕ ਪਰਿਵਰਤਨ ਦਾ ਅਜਿਹਾ ਕਾਰਕ ਹੈ ਜਿਹੜਾ ਸਾਡੇ ਸਮਾਜ ਦੇ ਉੱਪਰ ਸਿੱਧਾ ਪ੍ਰਭਾਵ ਪਾਉਂਦਾ ਹੈ । ਕਿਸੇ ਸਮਾਜ ਦਾ ਅਮੀਰ ਜਾਂ ਗਰੀਬ ਹੋਣਾ ਵੀ ਜਨਸੰਖਿਆਤਮਕ ਕਾਰਕ ਉੱਪਰ ਹੀ ਨਿਰਭਰ ਕਰਦਾ ਹੈ ਅਰਥਾਤ ਜਿਨ੍ਹਾਂ ਦੇਸ਼ਾਂ ਦੇ ਵਿਚ ਜਨਸੰਖਿਆ ਵਧੇਰੇ ਹੁੰਦੀ ਹੈ, ਉੱਥੋਂ ਦੇ ਲੋਕਾਂ ਦਾ ਰਹਿਣ-ਸਹਿਣ ਦਾ ਪੱਧਰ ਨੀਵਾਂ ਹੁੰਦਾ ਹੈ। ਅਤੇ ਜਿਨ੍ਹਾਂ ਦੇਸ਼ਾਂ ਦੀ ਜਨਸੰਖਿਆ ਘੱਟ ਹੁੰਦੀ ਹੈ, ਉਨ੍ਹਾਂ ਸਮਾਜਾਂ ਜਾਂ ਦੇਸ਼ਾਂ ਦੇ ਵਿਚ ਰਹਿਣ-ਸਹਿਣ ਦਾ ਪੱਧਰ ਕਾਫ਼ੀ ਉੱਚਾ ਹੁੰਦਾ ਹੈ । ਉਦਾਹਰਨ ਦੇ ਤੌਰ ‘ਤੇ ਅਸੀਂ ਵੇਖਦੇ ਹਾਂ ਕਿ ਚੀਨ ਅਤੇ ਭਾਰਤ ਵਰਗੇ ਦੇਸ਼ਾਂ ਦੀ ਜਨਸੰਖਿਆ ਇੰਨੀ ਜ਼ਿਆਦਾ ਹੈ ਕਿ ਜਿਸ ਕਰਕੇ ਗਰੀਬੀ, ਬੇਰੁਜ਼ਗਾਰੀ ਆਦਿ ਵਰਗੀਆਂ ਸਮੱਸਿਆਵਾਂ ਦਿਨ-ਬ-ਦਿਨ ਵੱਧਦੀਆਂ ਹੀ ਰਹਿੰਦੀਆਂ ਹਨ ਅਤੇ ਦੂਸਰੇ ਪਾਸੇ ਕੈਨੇਡਾ, ਆਸਟਰੇਲੀਆ ਤੇ ਅਮਰੀਕਾ ਆਦਿ ਵਰਗੇ ਦੇਸ਼ਾਂ ਦੀ ਜਨਸੰਖਿਆ ਕਾਫ਼ੀ ਘੱਟ ਹੈ ਜਿਸ ਕਰਕੇ ਇਨ੍ਹਾਂ ਦੇਸ਼ਾਂ ਵਿਚ ਲੋਕਾਂ ਦੇ ਰਹਿਣ-ਸਹਿਣ ਦਾ ਦਰਜਾ ਵੀ ਕਾਫ਼ੀ ਉੱਚਾ ਹੈ । ਇਸ ਪ੍ਰਕਾਰ ਉਪਰੋਕਤ ਉਦਾਹਰਨਾਂ ਤੋਂ ਅਸੀਂ ਇਹ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਜਨਸੰਖਿਆ ਦਾ ਸਾਡੇ ਸਮਾਜ ਵਿਚ ਸਮਾਜਿਕ ਪਰਿਵਰਤਨ ਲਈ ਬਹੁਤ ਵੱਡਾ ਹੱਥ ਹੈ ।

ਜਨਸੰਖਿਆਤਮਕ ਕਾਰਕ ਵਿਚ ਜਨਮ-ਦਰ ਅਤੇ ਮੌਤ-ਦਰ ਦੇ ਵੱਧਣ-ਘੱਟਣ ਦਾ ਪ੍ਰਭਾਵ ਵੀ ਸਾਡੇ ਸਮਾਜ ਤੇ ਪੈਂਦਾ ਹੈ । ਉਪਰੋਕਤ ਵਿਵਰਣ ਤੋਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਸਮਾਜ ਦੇ ਵਿਚ ਕਈ ਤਰ੍ਹਾਂ ਦੇ ਪਰਿਵਰਤਨ ਕੇਵਲ ਜਨਸੰਖਿਆ ਦੇ ਵਧਣ-ਘਟਣ ਨਾਲ ਹੀ ਸੰਬੰਧਿਤ ਹੁੰਦੇ ਹਨ । ਕਿਸੇ ਵੀ ਦੇਸ਼ ਦੀ ਵੱਧਦੀ ਜਨਸੰਖਿਆ, ਉਸ ਲਈ ਕਈ ਸਮੱਸਿਆਵਾਂ ਖੜੀਆਂ ਕਰ ਦਿੰਦੀ ਹੈ ।

1. ਗਰੀਬੀ (Poverty) – ਤੇਜ਼ੀ ਨਾਲ ਵੱਧਦੀ ਹੋਈ ਜਨਸੰਖਿਆ ਲੋਕਾਂ ਨੂੰ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਰੋਟੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਵੀ ਵਾਂਝਿਆਂ ਕਰ ਦਿੰਦੀ ਹੈ । ਮਾਲਥਸ ਦੇ ਸਿਧਾਂਤ ਅਨੁਸਾਰ ਜਨਸੰਖਿਆ ਦੇ ਵਿਚ ਵਾਧਾ ਰੇਖਾ ਗਣਿਤ (Geometrically) ਦੀ ਤਰ੍ਹਾਂ ਹੁੰਦਾ ਹੈ । ਭਾਵ 6 × 6 = 36 ਪਰੰਤੁ ਆਰਥਿਕ ਸੋਮਿਆਂ ਜਾਂ ਉਤਪਾਦਨ ਦੇ ਵਿਚ ਵਾਧਾ ਅੰਕ ਗਣਿਤ (Arithmetically) ਵਾਂਗ ਹੁੰਦਾ ਹੈ ਭਾਵ 6 + 6 = 12 । ਕਹਿਣ ਦਾ ਅਰਥ ਇਹ ਹੈ ਕਿ ਜੇਕਰ ਦੇਸ਼ ਵਿਚ 36 ਵਿਅਕਤੀ ਅਨਾਜ ਖਾਣ ਵਾਲੇ ਹੁੰਦੇ ਹਨ ਤਾਂ ਉਤਪਾਦਨ ਕੇਵਲ 12 ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ । ਇਸੇ ਕਰਕੇ ਗ਼ਰੀਬੀ ਜਾਂ ਭੁੱਖਮਰੀ ਵਰਗੀਆਂ ਸਮੱਸਿਆਵਾਂ ਵਿਚ ਵਾਧਾ ਹੁੰਦਾ ਹੈ । ਕਹਿਣ ਤੋਂ ਭਾਵ ਇਹ ਕਿ ਆਰਥਿਕ ਸੋਮਿਆਂ ਵਿਚ ਵਿਕਾਸ ਕਾਫ਼ੀ ਧੀਮੀ ਗਤੀ ਨਾਲ ਹੁੰਦਾ ਹੈ ਅਤੇ ਜਦੋਂ ਵੀ ਜਨਮ-ਦਰ ਵਿਚ ਵਾਧਾ ਹੁੰਦਾ ਹੈ ਤਾਂ ਉਸ ਦਾ ਪ੍ਰਭਾਵ ਦੇਸ਼ ਦੀ ਆਰਥਿਕਤਾ ਉੱਪਰ ਤਾਂ ਪੈਦਾ ਹੀ ਹੈ ।

2. ਜੱਦੀ ਕਿੱਤਾ ਜਾਂ ਖੇਤੀਬਾੜੀ (Hereditary occupation or agriculture) – ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਇਸ ਦੀ ਵਧੇਰੇ ਜਨਸੰਖਿਆ ਇਸੇ ਕਿੱਤੇ ਨਾਲ ਹੀ ਸੰਬੰਧਿਤ ਹੈ । ਅਸਲ ਵਿਚ ਖੇਤੀਬਾੜੀ ਅਜਿਹਾ ਕਿੱਤਾ ਹੈ ਜਿਸ ਵਿੱਚ ਵਧੇਰੇ ਗਿਣਤੀ ਸੰਬੰਧਿਤ ਹੁੰਦੀ ਹੈ । ਇਹ ਇਕੱਲੇ ਇਕ ਵਿਅਕਤੀ ਦਾ ਕੰਮ ਨਹੀਂ ਬਲਕਿ ਕਈ ਵਿਅਕਤੀਆਂ ਦਾ ਇਕੱਲੇ ਮਿਲ ਕੇ ਕਰਨ ਨਾਲ ਹੀ ਸੰਬੰਧਿਤ ਹੈ । ਇਸੇ ਕਰਕੇ ਬੱਚਿਆਂ ਦੀ ਜ਼ਿਆਦਾ ਗਿਣਤੀ ਵੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜੇਕਰ ਪਰਿਵਾਰ ਵੱਡਾ ਹੋਵੇਗਾ ਤਾਂ ਹੀ ਖੇਤੀਬਾੜੀ ਸੰਭਵ ਹੋਵੇਗੀ ।

3. ਅਨਪੜ੍ਹਤਾ (Illiteracy) – ਭਾਰਤ ਵਰਗੇ ਦੇਸ਼ ਵਿਚ ਅਨਪੜ੍ਹਤਾ ਵੀ ਜਨਸੰਖਿਆ ਦੇ ਵਧਣ ਲਈ ਇਕ ਕਾਰਨ ਹੈ । ਇਸ ਵਿਚ ਵਧੇਰੇ ਜਨਸੰਖਿਆ ਅਨਪੜ੍ਹ ਹੈ । ਅਨਪੜ੍ਹ ਲੋਕ ਕੁੱਝ ਤਾਂ ਵਹਿਮਾਂ-ਭਰਮਾਂ ਵਿਚ ਫਸੇ ਰਹਿੰਦੇ ਹਨ ਜਿਵੇਂ ਪੁੱਤਰ ਦਾ ਹੋਣਾ ਜ਼ਰੂਰੀ ਸਮਝਣਾ, ਬੱਚੇ ਪਰਮਾਤਮਾ ਦੀ ਦੇਣ ਆਦਿ ਜਾਂ ਫਿਰ ਉਨ੍ਹਾਂ ਵਿਚ ਛੋਟੇ ਪਰਿਵਾਰ ਪ੍ਰਤੀ ਚੇਤਨਤਾ ਹੀ ਨਹੀਂ ਹੁੰਦੀ ।ਉਨ੍ਹਾਂ ਨੂੰ ਛੋਟੇ ਪਰਿਵਾਰ ਦੇ ਕੋਈ ਲਾਭ ਵੀ ਨਜ਼ਰ ਨਹੀਂ ਆਉਂਦੇ। ਇਸ ਕਰਕੇ ਉਨ੍ਹਾਂ ਦਾ ਰਹਿਣ-ਸਹਿਣ ਦਾ ਪੱਧਰ ਵੀ ਬਿਲਕੁਲ ਨੀਂਵਾ ਹੀ ਰਹਿੰਦਾ ਹੈ । ਉਹ ਸਿੱਖਿਆ ਲੈਣ ਸੰਬੰਧੀ, ਆਪਣਾ ਜੀਵਨ ਪੱਧਰ ਉੱਚਾ ਕਰਨ ਸੰਬੰਧੀ, ਬੱਚਿਆਂ ਦੇ ਸਿਹਤਮੰਦ ਹੋਣ ਸੰਬੰਧੀ ਬਿਲਕੁਲ ਹੀ ਚੇਤੰਨ ਨਹੀਂ ਹੁੰਦੇ । ਇਹ ਸਭ ਅਨਪੜ੍ਹਤਾ ਦੇ ਕਾਰਨ ਹੀ ਹੁੰਦਾ ਹੈ ।

4. ਸੰਸਕ੍ਰਿਤਕ ਪਾਬੰਦੀਆਂ (Cultural restrictions) – ਭਾਰਤੀ ਦੀ ਸੰਸਕ੍ਰਿਤੀ ਦਾ ਲੋਕਾਂ ਦੇ ਜੀਵਨ ਉੱਪਰ ਇੰਨਾ ਗਹਿਰਾ ਪ੍ਰਭਾਵ ਹੈ ਕਿ ਉਹ ਇਸ ਸੰਸਕ੍ਰਿਤੀ ਦੀਆਂ ਪਾਬੰਦੀਆਂ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਦੇ ਅਤੇ ਜੇਕਰ ਕੋਈ ਵਿਅਕਤੀ ਇਨ੍ਹਾਂ ਪਾਬੰਦੀਆਂ ਨੂੰ ਤੋੜਦਾ ਵੀ ਹੈ ਤਾਂ ਸਮਾਜ ਦੇ ਲੋਕ ਉਸ ਨਾਲ ਗੱਲਬਾਤ ਤੱਕ ਕਰਨੀ ਬੰਦ ਕਰ ਦਿੰਦੇ ਹਨ । ਉਦਾਹਰਨ ਦੇ ਤੌਰ ‘ਤੇ ਭਾਰਤ ਦੇ ਵਿਚ ਵੇਦਾਂ ਦੇ ਅਨੁਸਾਰ ਪਿਤਾ ਨੂੰ ਮਰਨ ਉਪਰੰਤ ਮੁਕਤੀ ਤਾਂ ਹੀ ਪ੍ਰਾਪਤ ਹੋਵੇਗੀ ਜੇਕਰ ਉਸ ਦਾ ਪੁੱਤਰ ਉਸ ਨੂੰ ਅਗਨੀ ਦੇਵੇਗਾ । ਇਸੇ ਕਰਕੇ ਪੁੱਤਰ ਦੀ ਪ੍ਰਾਪਤੀ ਉਸ ਲਈ ਜ਼ਰੂਰੀ ਹੋ ਜਾਂਦੀ ਹੈ । ਉੱਥੋਂ ਤਕ ਕਿ ਸਮਾਜ ਦੇ ਵਿਚ ਵੀ ਪੁੱਤਰ ਪੈਦਾ ਹੋਣ ਤੋਂ ਬਾਅਦ ਹੀ ਉਸ ਨੂੰ ਵਧੇਰੇ ਇੱਜ਼ਤ ਮਿਲਦੀ ਹੈ । ਇਸ ਪ੍ਰਕਾਰ ਸੰਸਕ੍ਰਿਤਕ ਪਾਬੰਦੀਆਂ ਵੀ ਵਿਅਕਤੀ ਨੂੰ ਮਜਬੂਰ ਕਰ ਦਿੰਦੀਆਂ ਹਨ ਜਿਸ ਕਰਕੇ ਉਹ ਪ੍ਰਗਤੀ ਕਰਨ ਦੇ ਬਾਰੇ ਸੋਚ ਹੀ ਨਹੀਂ ਸਕਦਾ ।

5. ਸੁਰੱਖਿਆ (Protection) – ਅਸਲ ਦੇ ਵਿਚ ਹਰ ਇਕ ਵਿਅਕਤੀ ਇਹ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਜਦੋਂ ਉਹ ਬੁੱਢਾ ਹੋ ਜਾਵੇਗਾ ਅਤੇ ਉਸਦੇ ਜੇਕਰ ਬੱਚੇ ਹੋਣਗੇ ਤਦ ਹੀ ਉਹ ਸੁਰੱਖਿਅਤ ਰਹਿ ਸਕੇਗਾ । ਬੱਚਿਆਂ ਦੀ ਵਧੇਰੇ ਗਿਣਤੀ ਹੀ ਉਸ ਨੂੰ ਇਹ ਤਸੱਲੀ ਦੇ ਦਿੰਦੀ ਹੈ ਕਿ ਉਸ ਦੇ ਬੁਢਾਪੇ ਦਾ ਸਹਾਰਾ ਰਹੇਗਾ ।

ਉਪਰੋਕਤ ਕੁੱਝ ਕਾਰਨਾਂ ਤੋਂ ਇਲਾਵਾ ਵੱਡੇ ਪਰਿਵਾਰ ਦਾ ਪਾਏ ਜਾਣ ਪ੍ਰਤੀ ਪਰੰਪਰਾਵਾਦੀ ਦ੍ਰਿਸ਼ਟੀਕੋਣ ਦਾ ਹੋਣਾ, ਪੁੱਤਰ ਦੀ ਮਹੱਤਤਾ ਨੂੰ ਜ਼ਰੂਰੀ ਸਮਝਣਾ ਜਾਂ ਫਿਰ ਸਿੱਖਿਆ ਦੀ ਕਮੀ ਆਦਿ ਵਰਗੇ ਅਨੇਕਾਂ ਕਾਰਨ ਹਨ ਜਿਹੜੇ ਜਨਸੰਖਿਆ ਦੇ ਵਾਧੇ ਲਈ ਜ਼ਿੰਮੇਵਾਰ ਹੁੰਦੇ ਹਨ । ਦੇਸ਼ ਦੀ ਤਰੱਕੀ ਜਾਂ ਉਨ੍ਹਾਂ ਦੇ ਲਈ ਵੱਧਦੀ ਜਨਸੰਖਿਆ ਉੱਪਰ ਨਿਯੰਤਰਨ ਰੱਖਣਾ ਵੀ ਕਾਫ਼ੀ ਜ਼ਰੂਰੀ ਹੋ ਗਿਆ ਹੈ । ਇਸ ਸਮੱਸਿਆ ਦਾ ਹੱਲ ਲੱਭਣ ਦੇ ਲਈ ਲੋਕਾਂ ਨੂੰ ਸਿੱਖਿਅਤ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ । ਗਿਆਨ ਦੇ ਵਿਚ ਵਾਧਾ ਹੋਣ ਦੇ ਨਾਲ ਵੀ ਲੋਕ ਇਸ ਪ੍ਰਤੀ ਜਾਗਰੂਕ ਹੋਣਗੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਲੱਭਿਆ ਜਾ ਸਕੇਗਾ ।

6. ਬੇਰੁਜ਼ਗਾਰੀ (Unemployment) – ਜਿਵੇਂ-ਜਿਵੇਂ ਸਮਾਜ ਵਿਚ ਉਦਯੋਗੀਕਰਨ ਤੇ ਸ਼ਹਿਰੀਕਰਨ ਦਾ ਵਿਕਾਸ ਹੋਇਆ ਤਾਂ ਉਸ ਨਾਲ ਬੇਰੁਜ਼ਗਾਰੀ ਵਿਚ ਵੀ ਵਾਧਾ ਹੋਇਆ । ਲੋਕਾਂ ਨੂੰ ਰੁਜ਼ਗਾਰ ਦੇਣ ਲੱਭਣ ਲਈ ਘਰ ਤੋਂ ਬਾਹਰ ਨਿਕਲਣਾ ਪਿਆ । ਪਿੰਡਾਂ ਦੇ ਲੋਕ ਵਧੇਰੇ ਕਰ ਕੇ ਸ਼ਹਿਰਾਂ ਵਿਚ ਜਾ ਕੇ ਵੱਸਣ ਲੱਗ ਪਏ । ਇਸੇ ਕਰਕੇ ਸ਼ਹਿਰਾਂ ਦੇ ਵਿਚ ਜਨਸੰਖਿਆ ਵਧੇਰੇ ਹੋ ਗਈ ਜਿਸ ਕਾਰਨ ਰਹਿਣ-ਸਹਿਣ ਦੇ ਲਈ ਮਕਾਨਾਂ ਦੀ ਕਮੀ ਹੋ ਗਈ ਅਤੇ ਮਹਿੰਗਾਈ ਵੱਧੀ । ਘਰੇਲੂ ਉਤਪਾਦਨ ਦਾ ਕੰਮ ਕਾਰਖ਼ਾਨਿਆਂ ਕੋਲ ਚਲਾ ਗਿਆ | ਮਸ਼ੀਨਾਂ ਦੇ ਨਾਲ ਕੰਮ ਪਹਿਲਾਂ ਨਾਲੋਂ ਵਧੀਆਂ ਅਤੇ ਘੱਟ ਸਮੇਂ ਦੇ ਵਿਚ ਹੋਣ ਲੱਗ ਪਿਆ । ਇਸੇ ਕਰਕੇ ਜਦੋਂ ਮਸ਼ੀਨਾਂ ਨੇ ਕਈ ਆਦਮੀਆਂ ਦੀ ਜਗਾ-ਲੈ ਲਈ ਤਾਂ ਬੇਰੁਜ਼ਗਾਰੀ ਦਾ ਹੋਣਾ ਵੀ ਸੁਭਾਵਿਕ ਹੀ ਹੈ ।

7. ਰਹਿਣ-ਸਹਿਣ ਦਾ ਨੀਵਾਂ ਪੱਧਰ (Low standard of living) – ਜਨਸੰਖਿਆ ਦੇ ਵਧਣ ਨਾਲ ਜਦੋਂ ਗ਼ਰੀਬੀ ਅਤੇ ਬੇਰੁਜ਼ਗਾਰੀ ਵੀ ਉਸੇ ਰਫ਼ਤਾਰ ਵਿਚ ਵਧਣ ਲੱਗ ਪਈ ਤਾਂ ਉਸ ਨਾਲ ਲੋਕਾਂ ਦੇ ਰਹਿਣ-ਸਹਿਣ ਦਾ ਪੱਧਰ ਵੀ ਨੀਵਾਂ ਹੋਇਆ । ਕਮਾਉਣ ਵਾਲੇ ਮੈਂਬਰਾਂ ਦੀ ਗਿਣਤੀ ਘੱਟਣ ਲੱਗ ਪਈ ਅਤੇ ਖਾਣ ਵਾਲੇ ਮੈਂਬਰਾਂ ਦੀ ਗਿਣਤੀ ਵੱਧੀ । ਦਿਨਬ-ਦਿਨ ਮਹਿੰਗਾਈ ਦੇ ਵੱਧਣ ਨਾਲ ਲੋਕਾਂ ਲਈ ਇਹ ਮੁਸ਼ਕਿਲ ਹੋ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਪੂਰੀਆਂ ਸਹੂਲਤਾਂ ਦੇ ਸਕਣ । ਰਹਿਣ-ਸਹਿਣ ਦੀ ਕੀਮਤ ਵਿਚ ਵਾਧਾ ਹੋਣ ਦੇ ਨਾਲ ਲੋਕਾਂ ਦੇ ਰਹਿਣ-ਸਹਿਣ ਦਾ ਪੱਧਰ ਵੀ ਨੀਵਾਂ ਹੋਇਆ ।

ਜਨਸੰਖਿਆ ਸੰਬੰਧੀ ਆਈਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਭਾਰਤੀ ਸਰਕਾਰ ਨੇ ਵੀ ਕਈ ਕਦਮ-ਚੁੱਕੇ । ਸਭ ਤੋਂ ਪਹਿਲਾਂ ਗਰੀਬੀ ਦੀ ਸਮੱਸਿਆ ਦੇ ਪਿੱਛੇ ਵੱਧਦੀ ਜਨਸੰਖਿਆ ਨੂੰ ਹੀ ਦੋਸ਼ੀ ਪਾਇਆ । ਇਸ ਦਾ ਹੱਲ ਲੱਭਣ ਲਈ ਪਰਿਵਾਰ ਨਿਯੋਜਨ ਨਾਲ ਸੰਬੰਧਿਤ ਪ੍ਰੋਗਰਾਮਾਂ ਨੂੰ ਸ਼ੁਰੂ ਕੀਤਾ ਗਿਆ ਜਿਨ੍ਹਾਂ ਦੇ ਅਧੀਨ ਕਾਪਰ-ਟੀ, ਗਰਭ-ਨਿਰੋਧਕ ਗੋਲੀਆਂ ਦੀ ਵਰਤੋਂ ਤੇ ਨਸਬੰਦੀ ਆਪੇਸ਼ਨ ਆਦਿ ਵਰਗੇ ਨਵੇਂ ਢੰਗਾਂ ਦੀ ਵਰਤੋਂ ਕੀਤੀ ਗਈ । ਇਸ ਤੋਂ ਇਲਾਵਾ ਲੋਕਾਂ ਦੇ ਲੜਕਾ ਪੈਦਾ ਹੋਣ ਸੰਬੰਧੀ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆਉਣ ਲਈ ਫਿਲਮਾਂ, ਟੀ. ਵੀ. ਆਦਿ ਦੀ ਮੱਦਦ ਲਈ ਗਈ ਤਾਂ ਕਿ ਵਿਅਕਤੀ ਲੜਕੀ ਅਤੇ ਲੜਕੇ ਦੇ ਵਿਚ ਫ਼ਰਕ ਨਾ ਸਮਝਣ, ਇਸ ਨਾਲ ਵੀ ਵੱਧਦੀ ਜਨਸੰਖਿਆ ਤੇ ਕਾਬੂ ਪਾਇਆ ਜਾਵੇਗਾ । ਵੱਡੇ ਪਰਿਵਾਰਾਂ ਦੀ ਜਗਾ ਛੋਟੇ ਪਰਿਵਾਰਾਂ ਨੂੰ ਸਰਕਾਰ ਵਲੋਂ ਵੀ ਮਾਨਤਾ ਪ੍ਰਾਪਤ ਹੋਈ । ਇਸ ਪ੍ਰਕਾਰ ਉਪਰੋਕਤ ਵਿਵਰਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵੱਧਦੀ ਜਨਸੰਖਿਆ ਨਾਲ ਪਾਈਆਂ ਗਈਆਂ ਸਮੱਸਿਆਵਾਂ ਦਾ ਹੱਲ ਪਰਿਵਾਰ ਨਿਯੋਜਨ ਦੇ ਤਰੀਕਿਆਂ ਨੂੰ ਅਪਣਾ ਕੇ ਵੀ ਕੀਤਾ ਜਾ ਸਕਦਾ ਹੈ ।

8. ਆਵਾਸ (Immigration) – ਜਨਸੰਖਿਆ ਦੇ ਉੱਪਰ ਆਵਾਸ ਤੇ ਪ੍ਰਵਾਸ ਦਾ ਵੀ ਕਾਫ਼ੀ ਪ੍ਰਭਾਵ ਪੈਂਦਾ ਹੈ । ਉਦਾਹਰਨ ਦੇ ਤੌਰ ‘ਤੇ ਅਸੀਂ ਵੇਖਦੇ ਹਾਂ ਕਿ ਭਾਰਤ ਵਿਚ ਬਾਹਰਲੇ ਦੇਸ਼ਾਂ ਜਿਵੇਂ ਬੰਗਲਾਦੇਸ਼, ਤਿੱਬਤ, ਨੇਪਾਲ ਅਤੇ ਸ੍ਰੀਲੰਕਾ ਆਦਿ ਦੇ ਲੋਕ ਵਧੇਰੇ ਗਿਣਤੀ ਵਿਚ ਆ ਕੇ ਰਹਿਣ ਲੱਗ ਪੈਂਦੇ ਹਨ । ਇਨ੍ਹਾਂ ਦੇ ਆਵਾਸ ਨਾਲ ਸਾਡੀ ਜਨਸੰਖਿਆ ਵਿਚ ਬਹੁਤ ਹੀ ਵਾਧਾ ਹੁੰਦਾ ਹੈ । ਗਰੀਬੀ, ਭੁੱਖਮਰੀ, ਮਹਿੰਗਾਈ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਦੇ ਨਤੀਜੇ ਵਜੋਂ ਹੀ ਪੈਦਾ ਹੁੰਦੀਆਂ ਹਨ ।

9. ਪ੍ਰਵਾਸ (Emigration) – ਜਿਵੇਂ ਅਸੀਂ ਵੇਖਦੇ ਹਾਂ ਕਿ ਭਾਰਤ ਵਿਚ ਆਵਾਸ ਪਾਇਆ ਜਾਂਦਾ ਹੈ ਉਸੇ ਤਰ੍ਹਾਂ ਪ੍ਰਵਾਸ ਵੀ ਪਾਇਆ ਜਾਂਦਾ ਹੈ । ਪ੍ਰਵਾਸ ਦਾ ਅਰਥ ਹੈ ਕਿ ਸਾਡੇ ਦੇਸ਼ ਦੇ ਲੋਕ ਬਾਹਰਲੇ ਦੇਸ਼ਾਂ ਵਿਚ ਜਾ ਕੇ ਵੱਸਣ ਲੱਗ ਪਏ ਹਨ । ਵੱਡੀ ਗੱਲ ਤਾਂ ਇਸ ਸੰਬੰਧ ਵਿਚ ਇਹ ਹੈ ਕਿ ਭਾਰਤ ਦੇਸ਼ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਨ ਵਾਲੇ ਜਿਵੇਂ ਡਾਕਟਰ, ਇੰਜੀਨੀਅਰ ਵਗੈਰਾ ਲੋਕ ਬਾਹਰਲੇ ਦੇਸ਼ਾਂ ਵਿਚ ਜਾ ਕੇ ਵੱਸਣਾ ਪਸੰਦ ਕਰਨ ਲੱਗ ਪੈਂਦੇ ਹਨ । ਭਾਰਤ ਦੇਸ਼ ਉਨ੍ਹਾਂ ਨੂੰ ਸਿੱਖਿਅਤ ਕਰਨ ਲਈ ਕਾਫ਼ੀ ਧਨ ਵੀ ਖਰਚ ਕਰਦਾ ਹੈ ਪਰੰਤੂ ਉਨ੍ਹਾਂ ਦੁਆਰਾ ਪ੍ਰਾਪਤ ਕੀਤੀ ਸਿੱਖਿਆ ਦਾ ਲਾਭ ਦੂਸਰੇ ਮੁਲਕ ਪ੍ਰਾਪਤ ਕਰਨ ਲੱਗ ਜਾਂਦੇ ਹਨ । ਇਕ ਕਾਰਨ ਤਾਂ ਇਹ ਵੀ ਹੈ ਕਿ ਸਾਡਾ ਦੇਸ਼ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਮੁਤਾਬਿਕ ਪੈਸਾ ਨਹੀਂ ਦਿੰਦਾ ਇੱਥੋਂ ਤਕ ਕਿ ਕਈ ਵਾਰੀ ਉਨ੍ਹਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਕਿਉਂਕਿ ਪੜੇਲਿਖੇ ਲੋਕ ਜੋ ਦੇਸ਼ ਨੂੰ ਸੁਧਾਰਨ ਵਿਚ ਮਦਦ ਕਰ ਸਕਦੇ ਹਨ ਉਹ ਆਪਣੀ ਯੋਗਤਾ ਦੀ ਵਰਤੋਂ ਦੂਸਰੇ ਦੇਸ਼ਾਂ ਲਈ ਕਰਦੇ ਹਨ । ਇੱਥੋਂ ਤਕ ਕਿ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਾਲ ਉਨ੍ਹਾਂ ਦਾ ਆਪਣਾ ਪਰਿਵਾਰ ਵੀ ਟੁੱਟ ਜਾਂਦਾ ਹੈ । ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ । ਇਸ ਦਾ ਪ੍ਰਭਾਵ ਵੀ ਸਾਡੀ ਸਮੁੱਚੀ ਸਮਾਜਿਕ ਸੰਰਚਨਾ ਉੱਪਰ ਹੀ ਪੈਂਦਾ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 5.
ਸਿੱਖਿਆ ਦੀ ਸਮਾਜਿਕ ਪਰਿਵਰਤਨ ਵਿੱਚ ਭੂਮਿਕਾ ਦਰਸਾਓ ।
ਉੱਤਰ-
ਸਮਾਜਿਕ ਪਰਿਵਰਤਨ ਲਿਆਉਣ ਦੇ ਲਈ ਸਿੱਖਿਆ ਵੀ ਮਹੱਤਵਪੂਰਨ ਕਾਰਕਾਂ ਵਿਚੋਂ ਇਕ ਹੈ | ਅਸਲ ਵਿਚ ਸਿੱਖਿਆ ਪ੍ਰਗਤੀ ਦਾ ਮੁੱਖ ਆਧਾਰ ਹੈ । ਇਸ ਨੂੰ ਪ੍ਰਾਪਤ ਕਰਕੇ ਵਿਅਕਤੀ ਦੇ ਗਿਆਨ ਵਿਚ ਵੀ ਵਾਧਾ ਹੁੰਦਾ ਹੈ । ਇਸੇ ਕਰਕੇ ਇਸ ਨੂੰ ਪ੍ਰਾਪਤ ਕਰਕੇ ਹੀ ਵਿਅਕਤੀ ਮਨੁੱਖੀ ਸਮਾਜ ਵਿਚ ਪਾਈਆਂ ਜਾਣ ਵਾਲੀਆਂ ਸਮੱਸਿਆਵਾਂ ਦਾ ਵੀ ਹੱਲ ਲੱਭ ਲੈਂਦਾ ਹੈ । ਜਿਨ੍ਹਾਂ ਦੇਸ਼ਾਂ ਵਿਚ ਪੜ੍ਹੇ-ਲਿਖੇ ਵਿਅਕਤੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ, ਉਹ ਦੇਸ਼ ਦੂਸਰੇ ਦੇਸ਼ਾਂ ਦੇ ਮੁਕਾਬਲੇ ਤਰੱਕੀ ਵੀ ਵਧੇਰੇ ਕਰਦੇ ਹਨ । ਇਸ ਦਾ ਕਾਰਨ ਇਹ ਹੈ ਕਿ ਪੜ੍ਹਿਆ-ਲਿਖਿਆ ਵਿਅਕਤੀ ਸਮਾਜ ਵਿਚ ਪਾਈਆਂ ਗਈਆਂ ਬੁਰਾਈਆਂ ਨੂੰ ਦੂਰ ਕਰਨ ਵਿਚ ਆਪਣਾ ਸਹਿਯੋਗ ਦਿੰਦਾ ਹੈ । ਭਾਰਤੀ ਸਮਾਜ ਦੇ ਵਿਚ ਅਨਪੜ੍ਹ ਲੋਕਾਂ ਦੀ ਪ੍ਰਤੀਸ਼ਤ ਵਧੇਰੇ ਪਾਈ ਜਾਂਦੀ ਹੈ । ਇਸੇ ਕਰਕੇ ਵਧੇਰੇ ਲੋਕ ਅੰਧਵਿਸ਼ਵਾਸੀ, ਵਹਿਮਾਂ-ਭਰਮਾਂ ਵਿਚ ਫਸੇ ਅਤੇ ਭੈੜੀਆਂ ਪਰੰਪਰਾਵਾਂ ਆਦਿ ਨਾਲ ਜੁੜੇ ਹੋਏ ਹਨ । ਇਨ੍ਹਾਂ ਤੋਂ ਬਾਹਰ ਨਿਕਲਣ ਲਈ ਵਿਅਕਤੀ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਦੇ ਮਨ ਨੂੰ ਉੱਚਿਤ ਰੂਪ ਵਿਚ ਸਿੱਖਿਅਤ ਕੀਤਾ ਜਾਵੇ । ਸਿੱਖਿਅਕ ਕਾਰਕ ਦੇ ਸਮਾਜ ਉੱਪਰ ਪਏ ਪ੍ਰਭਾਵਾਂ ਨੂੰ ਜਾਣਨ ਤੋਂ ਪਹਿਲਾਂ ਅਸੀਂ ਸਿੱਖਿਆ ਦੇ ਅਰਥ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ।

ਸ਼ਬਦ ‘education’ ਲਾਤੀਨੀ ਭਾਸ਼ਾ ਦੇ ਸ਼ਬਦ ‘educere’ ਤੋਂ ਨਿਕਲਿਆ ਹੈ ਜਿਸਦਾ ਅਰਥ ਹੁੰਦਾ ਹੈ ‘to bring up’ । ਸਿੱਖਿਆ ਦਾ ਅਰਥ ਵਿਅਕਤੀ ਨੂੰ ਕੇਵਲ ਕਿਤਾਬੀ ਗਿਆਨ ਦੇਣ ਨਾਲ ਹੀ ਸੰਬੰਧਿਤ ਨਹੀਂ ਬਲਕਿ ਵਿਅਕਤੀ ਵਿਚ ਚੰਗੀਆਂ ਆਦਤਾਂ ਦਾ ਨਿਰਮਾਣ ਕਰਕੇ ਉਸ ਨੂੰ ਭਵਿੱਖ ਲਈ ਤਿਆਰ ਕਰਨ ਤੋਂ ਵੀ ਹੁੰਦਾ ਹੈ । ਐਂਡਰਸਨ (Anderson) ਦੇ ਅਨੁਸਾਰ, “ਸਿੱਖਿਆ ਇਕ ਸਮਾਜਿਕ ਪ੍ਰਕ੍ਰਿਆ ਹੈ ਜਿਸ ਦੇ ਦੁਆਰਾ ਵਿਅਕਤੀ ਉਨ੍ਹਾਂ ਚੀਜ਼ਾਂ ਦੀ ਸਿਖਲਾਈ ਪ੍ਰਾਪਤ ਕਰਦਾ ਹੈ ਜਿਹੜੀਆਂ ਉਸ ਨੂੰ ਸਮਾਜ ਵਿਚ ਜ਼ਿੰਦਗੀ ਬਿਤਾਉਣ ਲਈ ਤਿਆਰ ਕਰਦੀਆਂ ਹਨ ।”

ਇਸ ਪ੍ਰਕਾਰ ਅਸੀਂ ਉਪਰੋਕਤ ਵਿਵਰਨ ਦੇ ਆਧਾਰ ਤੇ ਇਹ ਕਹਿ ਸਕਦੇ ਹਾਂ ਕਿ ਸਿੱਖਿਆ ਦੇ ਦੁਆਰਾ ਸਮਾਜ ਦੀਆਂ ਰੁੜੀਆਂ, ਰੀਤੀ-ਰਿਵਾਜਾਂ, ਪਰੰਪਰਾਵਾਂ ਆਦਿ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਇਆ ਜਾਂਦਾ ਹੈ । ਇਹ ਰਸਮੀ ਅਤੇ ਗ਼ੈਰ-ਰਸਮੀ ਦੋਨੋਂ ਤਰੀਕਿਆਂ ਨਾਲ ਪ੍ਰਦਾਨ ਕੀਤੀ ਜਾਂਦੀ ਹੈ । ਰਸਮੀ ਸਿੱਖਿਆ ਪ੍ਰਣਾਲੀ ਵਿਅਕਤੀ ਸਿੱਖਿਅਕ ਸੰਸਥਾਵਾਂ : ਜਿਵੇਂ-ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਿਚੋਂ ਪ੍ਰਾਪਤ ਕਰਦਾ ਹੈ ।

ਸਿੱਖਿਅਕ ਕਾਰਕ ਅਤੇ ਸਮਾਜਿਕ ਪਰਿਵਰਤਨ (Educational Factor and Social Change)

1. ਸਿੱਖਿਅਕ ਕਾਰਕ ਅਤੇ ਪਰਿਵਾਰ (Educational factor and family) – ਸਿੱਖਿਅਕ ਕਾਰਕ ਦਾ ਪਰਿਵਾਰ ਦੀ ਸੰਸਥਾ ਦੇ ਉੱਪਰ ਗਹਿਰਾ ਪ੍ਰਭਾਵ ਪਿਆ ਹੈ । ਪ੍ਰਾਚੀਨ ਸਮਾਜਾਂ ਦੇ ਵਿਚ ਵਿਅਕਤੀ ਕੇਵਲ ਜਿਉਂਦੇ ਰਹਿਣ ਲਈ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਦਾ ਹੁੰਦਾ ਸੀ । ਪਰਿਵਾਰ ਦੇ ਸਾਰੇ ਹੀ ਮੈਂਬਰ ਇੱਕੋ ਹੀ ਕਿੱਤੇ ਵਿਚ ਰੁੱਝੇ ਰਹਿੰਦੇ ਸਨ । ਰਹਿਣਸਹਿਣ ਦਾ ਪੱਧਰ ਕਾਫ਼ੀ ਨੀਵਾਂ ਸੀ ਕਿਉਂਕਿ ਲੋਕਾਂ ਵਿਚ ਚੇਤਨਤਾ ਹੀ ਨਹੀਂ ਸੀ ਕਿ ਉਹ ਪ੍ਰਗਤੀ ਕਰਨ । ਜਿਵੇਂ-ਜਿਵੇਂ ਸਿੱਖਿਆ ਸੰਬੰਧੀ ਵਿਅਕਤੀਆਂ ਵਿਚ ਜਾਗ੍ਰਿਤੀ ਆਈ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਨਵੀਆਂ ਕਦਰਾਂ-ਕੀਮਤਾਂ ਦੇ ਮੁਤਾਬਿਕ ਰਹਿਣਾ ਸ਼ੁਰੂ ਕਰ ਦਿੱਤਾ । ਜਿੱਥੇ ਪਹਿਲਾਂ ਪਰਿਵਾਰ ਦੇ ਸਾਰੇ ਮੈਂਬਰ ਇੱਕੋ ਹੀ ਕਿੱਤੇ ਵਿਚ ਰੁੱਝੇ ਰਹਿੰਦੇ ਸਨ, ਉੱਥੇ ਉਹ ਆਪਣੀ ਇੱਛਾ ਤੇ ਯੋਗਤਾ ਮੁਤਾਬਿਕ ਵੱਖੋ-ਵੱਖਰੇ ਕਿੱਤਿਆਂ ਨੂੰ ਅਪਣਾਉਣ ਲੱਗ ਪਏ । ਇਸ ਦੇ ਨਾਲ ਪ੍ਰਾਚੀਨ ਸਮਾਜ ਤੋਂ ਚਲੀ ਆ ਰਹੀ ਸੰਯੁਕਤ ਪਰਿਵਾਰਕ ਪ੍ਰਣਾਲੀ ਦੀ ਜਗਾ ਕੇਂਦਰੀ ਪਰਿਵਾਰ ਦੀ ਸਥਾਪਨਾ ਹੋਈ ।

ਆਧੁਨਿਕ ਪਰਿਵਾਰਾਂ ਦੇ ਵਿਚ ਜੇਕਰ ਵਿਅਕਤੀ ਆਪ ਮਿਹਨਤ ਕਰਦਾ ਹੈ ਤਾਂ ਹੀ ਉਹ ਆਪਣਾ ਗੁਜ਼ਾਰਾ ਚਲਾ ਸਕਦਾ ਹੈ ਤੇ ਆਪਣੇ ਰਹਿਣ-ਸਹਿਣ ਦਾ ਪੱਧਰ ਵੀ ਉੱਚਾ ਕਰ ਸਕਦਾ ਹੈ । ਹੁਣ ਉਸ ਨੂੰ ਸਥਿਤੀ ਆਪਣੀ ਯੋਗਤਾ ਦੇ ਅਨੁਸਾਰ ਪ੍ਰਾਪਤ ਹੁੰਦੀ ਹੈ ਨਾ ਕਿ ਉਸਨੂੰ ਵਿਰਸੇ ਵਿਚ ਮਿਲਦੀ ਹੈ । ਇਸ ਪ੍ਰਕਾਰ ਸਿੱਖਿਅਕ ਕਾਰਕਾਂ ਦੇ ਪ੍ਰਭਾਵ ਨਾਲ ਪਰਿਵਾਰ ਦੀ ਬਣਤਰ ਤੇ ਕੰਮਾਂ ਵਿਚ ਵੀ ਪਰਿਵਰਤਨ ਆਇਆ | ਅਜੋਕੇ ਪਰਿਵਾਰਾਂ ਦੇ ਵਿਚ ਜਿੱਥੇ ਪਤੀ-ਪਤਨੀ ਦੋਵੇਂ ਕੰਮਾਂ-ਕਾਰਾਂ ਵਿਚ ਰੁੱਝੇ ਹੁੰਦੇ ਹਨ ਉੱਥੇ ਬੱਚਿਆਂ ਦੀ ਪਰਵਰਿਸ਼ ਵੀ ਕਰੈਚਾਂ ਵਿਚ ਹੁੰਦੀ ਹੈ । ਇਸੇ ਕਰਕੇ ਪਰਿਵਾਰ ਦਾ ਆਪਣੇ ਮੈਂਬਰਾਂ ਉੱਪਰ ਨਿਯੰਤਰਨ ਵੀ ਘੱਟ ਗਿਆ ਹੈ ।

2. ਸਿੱਖਿਅਕ ਕਾਰਕ ਦਾ ਜਾਤੀ ਪ੍ਰਥਾ ਉੱਪਰ ਪ੍ਰਭਾਵ (Effect of educational factor on caste system) – ਭਾਰਤੀ ਸਮਾਜ ਦੇ ਵਿਚ ਜਾਤੀ ਪ੍ਰਥਾ ਇਕ ਅਜਿਹੀ ਸਮਾਜਿਕ ਬੁਰਾਈ ਰਹੀ ਹੈ ਜਿਸ ਨੇ ਪ੍ਰਤੀ ਦੇ ਰਸਤੇ ਵਿਚ ਰੁਕਾਵਟ ਪੈਦਾ ਕੀਤੀ ਸੀ । ਜਾਤੀ ਪ੍ਰਥਾ ਦੇ ਵਿਚ ਸਿੱਖਿਆ ਕੇਵਲ ਉੱਪਰਲੀਆਂ ਜਾਤਾਂ ਦੇ ਮੈਂਬਰਾਂ ਤਕ ਹੀ ਸੀਮਿਤ ਸੀ ਅਤੇ ਸਿੱਖਿਆ ਦੀ ਕਿਸਮ ਵੀ ਧਾਰਮਿਕ ਸੀ । ਅੰਗਰੇਜ਼ੀ ਹਕੂਮਤ ਦੇ ਆਉਣ ਤੋਂ ਬਾਅਦ ਜਾਤੀ ਪ੍ਰਥਾ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਕਿਉਂਕਿ ਅੰਗਰੇਜ਼ਾਂ ਦੇ ਲਈ ਸਾਰੇ ਹੀ ਵਿਅਕਤੀ ਭਾਰਤੀ ਸਨ । ਉਨ੍ਹਾਂ ਨੇ ਸਭ ਜਾਤਾਂ ਦੇ ਵਿਅਕਤੀਆਂ ਨਾਲ ਬਰਾਬਰੀ ਦਾ ਸਲੂਕ ਕੀਤਾ । ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਨੇ ਪੱਛਮੀ ਸਿੱਖਿਆ ਨੂੰ ਮਹੱਤਵ ਦਿੱਤਾ । ਇਸੇ ਕਰਕੇ ਸਿੱਖਿਆ ਧਰਮ ਨਿਰਪੱਖ ਹੋ ਗਈ । ਆਧੁਨਿਕ ਸਿੱਖਿਆ ਪ੍ਰਣਾਲੀ ਨੇ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਵਾਲੀਆਂ ਕੀਮਤਾਂ ਉੱਪਰ ਜ਼ੋਰ ਦਿੱਤਾ । ਰਸਮੀ ਸਿੱਖਿਆ ਲਈ ਸਕੂਲ, ਕਾਲਜ ਆਦਿ ਖੋਲ੍ਹੇ । ਇਨ੍ਹਾਂ ਵਿਚ ਹਰ ਜਾਤ ਦਾ ਵਿਅਕਤੀ ਸਿੱਖਿਆ ਪ੍ਰਾਪਤ ਕਰ ਸਕਣ ਲੱਗਾ । ਸਾਰੇ ਵਿਅਕਤੀ ਇੱਕੋ ਸਕੂਲ ਵਿਚ ਪੜ੍ਹਨ ਲੱਗ ਪਏ, ਜਿਸ ਨਾਲ ਛੂਤ-ਛਾਤ ਦਾ ਭੇਦ-ਭਾਵ ਵੀ ਖ਼ਤਮ ਹੋਇਆ ।

3. ਸਿੱਖਿਅਕ ਕਾਰਕ ਦਾ ਵਿਆਹ ਉੱਪਰ ਪ੍ਰਭਾਵ (Effects of educational factor on marriage) – ਵਿਆਹ ਦੀ ਸੰਸਥਾ ਵੀ ਸਿੱਖਿਅਕ ਕਾਰਕ ਦੇ ਪ੍ਰਭਾਵ ਹੇਠ ਆ ਕੇ ਕਾਫ਼ੀ ਬਦਲ ਗਈ ਹੈ । ਪੜ੍ਹੇ-ਲਿਖੇ ਲੋਕਾਂ ਦਾ ਵਿਆਹ ਸੰਬੰਧੀ ਨਜ਼ਰੀਆ ਹੀ ਬਦਲ ਗਿਆ । ਸ਼ੁਰੂ ਵਿਚ ਵਿਆਹ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਨਹੀਂ ਸਨ ਹੋ ਸਕਦੇ । ਪਰਿਵਾਰ ਦੇ ਵੱਡੇ ਬਜ਼ੁਰਗ ਆਪ ਲੜਕੀ ਤੇ ਲੜਕੇ ਦਾ ਵਿਆਹ ਤੈਅ ਕਰਦੇ ਸਨ ਅਤੇ ਵਿਆਹ ਸੰਬੰਧੀ ਉਨ੍ਹਾਂ ਦਾ ਵਿਚਾਰ ਸੀ ਕਿ ਆਪਣੇ ਬਰਾਬਰ ਦੇ ਪਰਿਵਾਰ ਵਿਚ ਕੀਤਾ ਜਾਵੇ । ਉਹ ਲੜਕੀ ਅਤੇ ਲੜਕੇ ਦੇ ਗੁਣਾਂ ਵੱਲ ਇੰਨਾ ਧਿਆਨ ਨਹੀਂ ਸਨ ਦਿੰਦੇ ਜਿੰਨਾ ਕਿ ਉਨ੍ਹਾਂ ਦੇ ਖਾਨਦਾਨ ਵਲ ਦਿੰਦੇ ਸਨ ।

ਇਸ ਤੋਂ ਇਲਾਵਾ ਪਤੀ-ਪਤਨੀ ਦੇ ਸੰਬੰਧਾਂ ਦੇ ਵਿਚ ਸਮਝੌਤੇ ਦਾ ਤੱਤ ਮੌਜੂਦ ਹੈ ਨਾ ਕਿ ਧਾਰਮਿਕ ਬੰਧਨ ਦਾ । ਹੁਣਪੜ੍ਹੀ-ਲਿਖੀ ਔਰਤ, ਆਦਮੀ ਦੀ ਗੁਲਾਮ ਨਹੀਂ । ਜੇਕਰ ਉਸ ਦਾ ਪਤੀ ਉਸ ਨਾਲ ਬੁਰਾ ਸਲੂਕ ਕਰਦਾ ਹੈ ਤਾਂ ਉਹ ਕਾਨੂੰਨ ਦੀ ਮਦਦ ਨਾਲ ਉਸ ਤੋਂ ਵੱਖ ਹੋ ਜਾਂਦੀ ਹੈ । ਪੜੇ-ਲਿਖੇ ਨੌਜਵਾਨ ਵਿਆਹ ਕਰਵਾਉਣ ਲਈ ਬਿਲਕੁਲ ਕਾਹਲੇ ਨਹੀਂ ਹੁੰਦੇ, ਬਲਕਿ ਉਹ ਆਪਣਾ ਕੈਰੀਅਰ ਬਣਾਉਣਾ ਜ਼ਰੂਰੀ ਸਮਝਦੇ ਸਨ । ਇਸ ਤੋਂ ਇਲਾਵਾ ਪ੍ਰੇਮ ਵਿਆਹ ਤੇ ਕੋਰਟ ਦੁਆਰਾ ਵਿਆਹ ਵਧੇਰੇ ਪ੍ਰਚਲਿਤ ਹੈ ।

4. ਸਿੱਖਿਆ ਦਾ ਸਮਾਜਿਕ ਦਰਜਾਬੰਦੀ ਉੱਪਰ ਪ੍ਰਭਾਵ (Effect of education on social stratification) – ਸਿੱਖਿਆ, ਸਮਾਜਿਕ ਦਰਜਾਬੰਦੀ ਦੇ ਆਧਾਰਾਂ ਵਿਚੋਂ ਇਕ ਪ੍ਰਮੁੱਖ ਆਧਾਰ ਹੈ । ਇਸ ਨੇ ਸਾਡੇ ਸਮਾਜ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੈ-
(i) ਪੜ੍ਹੇ-ਲਿਖੇ (Literate)
(ii) ਅਨਪੜ੍ਹ (Illiterate) ।

ਵਿਅਕਤੀ ਨੂੰ ਸਮਾਜ ਦੇ ਵਿਚ ਸਥਿਤੀ ਸਿੱਖਿਆ ਦੇ ਦੁਆਰਾ ਵੀ ਪ੍ਰਾਪਤ ਹੁੰਦੀ ਹੈ । ਵਿਅਕਤੀ ਸਮਾਜ ਦੇ ਵਿਚ ਉੱਚਾ ਅਹੁਦਾ ਪ੍ਰਾਪਤ ਕਰਨ ਦੇ ਲਈ ਉਚੇਰੀ ਸਿੱਖਿਆ ਪ੍ਰਾਪਤ ਕਰਦਾ ਹੈ । ਜਿਸ ਤਰ੍ਹਾਂ ਦੀ ਸਿੱਖਿਅਕ ਯੋਗਤਾ ਵਿਅਕਤੀ ਕੋਲ ਹੁੰਦੀ ਹੈ, ਉਹ ਉਸੇ ਤਰ੍ਹਾਂ ਦੀ ਸਮਾਜ ਵਿਚ ਪਦਵੀ ਪ੍ਰਾਪਤ ਕਰਨ ਦੇ ਯੋਗ ਹੋ ਜਾਂਦਾ ਹੈ । ਇਸ ਪ੍ਰਕਾਰ ਆਧੁਨਿਕ ਸਮਾਜ ਦੀ ਜਨਸੰਖਿਆ ਦੀ ਸਿੱਖਿਆ ਦੇ ਆਧਾਰ ਤੇ ਦਰਜਾਬੰਦੀ ਕੀਤੀ ਜਾਂਦੀ ਹੈ । ਪੜੇ-ਲਿਖੇ ਵਿਅਕਤੀ ਨੂੰ ਸਮਾਜ ਦੇ ਵਿਚ ਆਦਰ ਸਨਮਾਨ ਵੀ ਪ੍ਰਾਪਤ ਹੁੰਦਾ ਹੈ ।

ਪ੍ਰਾਚੀਨ ਸਮਾਜ ਦੇ ਵਿਚ ਵਿਅਕਤੀ ਦੀ ਸਥਿਤੀ ਪ੍ਰਦਤ (ascribed) ਹੁੰਦੀ ਸੀ | ਅਰਥਾਤ ਉਹ ਜਿਸ ਪਰਿਵਾਰ ਵਿਚ ਜਨਮ ਲੈਂਦਾ ਸੀ ਉਸ ਨੂੰ ਸਥਿਤੀ ਵੀ ਉਸੇ ਤਰ੍ਹਾਂ ਦੀ ਮਿਲਦੀ ਸੀ, ਲੇਕਿਨ ਸਿੱਖਿਆ ਦੇ ਖੇਤਰ ਵਿਚ ਪ੍ਰਤੀ ਹੋਣ ਦੇ ਨਾਲ ਵਿਅਕਤੀ ਦੀ ਸਥਿਤੀ ਅਰਜਿਤ ਪਦ ਦੀ (achieved) ਹੁੰਦੀ ਹੈ । ਅਰਥਾਤ ਵਰਤਮਾਨ ਸਮਾਜ ਦੇ ਵਿਚ ਵਿਅਕਤੀ ਨੂੰ ਆਪਣੀ ਸਥਿਤੀ ਨਿੱਜੀ ਯੋਗਤਾ ਤੇ ਗੁਣਾਂ ਦੇ ਆਧਾਰ ਤੇ ਪ੍ਰਾਪਤ ਹੁੰਦੀ ਹੈ । ਵਿਅਕਤੀ ਆਪਣੀ ਇੱਛਾ ਅਨੁਸਾਰ, ਆਪਣੀ ਮਿਹਨਤ ਅਤੇ ਯੋਗਤਾ ਨਾਲ ਉੱਚੇ ਤੋਂ ਉੱਚਾ ਪਦ ਪ੍ਰਾਪਤ ਕਰ ਸਕਦਾ ਹੈ ।

5. ਸਿੱਖਿਆਤਮਕ ਕਾਰਕ ਦੇ ਕੁੱਝ ਹੋਰ ਪ੍ਰਭਾਵ (Some other effects of educational factor) – ਸਿੱਖਿਆਤਮਕ ਕਾਰਕ ਦੇ ਪ੍ਰਭਾਵ ਨਾਲ ਔਰਤਾਂ ਦੀ ਸਥਿਤੀ ਵਿਚ ਮਹੱਤਵਪੂਰਨ ਪਰਿਵਰਤਨ ਪਾਇਆ ਗਿਆ । ਆਧੁਨਿਕ ਸਮਾਜ ਦੀ ਸਿੱਖਿਅਤੇ ਔਰਤ ਦੇਸ਼ ਦੇ ਹਰ ਖੇਤਰ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੀ ਹੈ | ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਬਹੁਤ ਲੰਬਾ ਸਮਾਂ ਰਾਜਨੀਤੀ ਵਿਚ ਗੁਜ਼ਾਰਿਆ ਤੇ ਦੇਸ਼ ਉੱਪਰ ਰਾਜ ਕੀਤਾ । ਸਿੱਖਿਆ ਦੇ ਪ੍ਰਸਾਰ ਨਾਲ ਔਰਤਾਂ ਵਿਚ ਵਿਆਹ ਦੀ ਉਮਰ ਵਿਚ ਵਾਧਾ ਹੋ ਰਿਹਾ ਹੈ । ਉਹ ਆਪਣਾ ਜੀਵਨ ਸਾਥੀ ਚੁਣਨ ਦੇ ਲਈ ਪੂਰੀ ਤਰ੍ਹਾਂ ਆਜ਼ਾਦ ਹੋ ਗਈਆਂ ਹਨ । ਪ੍ਰੇਮ ਵਿਆਹ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਤਲਾਕਾਂ ਦੀ ਦਰ ਵਿਚ ਵੀ ਵਾਧਾ ਹੋਇਆ ਹੈ । ਸਿੱਖਿਆ ਦੇ ਪ੍ਰਭਾਵ ਨੇ ਔਰਤ ਦੀ ਹਾਲਤ ਵਿਚ ਸੁਧਾਰ ਲਿਆਂਦਾ ਹੈ ।

ਇਸੇ ਕਰਕੇ ਪਰਿਵਾਰ ਦਾ ਆਕਾਰ ਵੀ ਛੋਟਾ ਹੋ ਗਿਆ ਹੈ । ਪੜੀ-ਲਿਖੀ ਔਰਤ ਜਦੋਂ ਨੌਕਰੀ ਕਰਨ ਲੱਗ ਜਾਂਦੀ ਹੈ ਤਾਂ ਉਹ ਵਧੇਰੇ ਸੰਤਾਨ ਪੈਦਾ ਕਰਨ ਦੀ ਨੀਤੀ ਨੂੰ ਠੀਕ ਨਹੀਂ ਸਮਝਦੀ । ਬੱਚਿਆਂ ਦੀ ਪਰਵਰਿਸ਼ ਤਾਂ ਪਹਿਲਾਂ ਹੀ ਘਰੋਂ ਬਾਹਰ ਹੁੰਦੀ ਹੈ ਤੇ ਦੂਸਰਾ ਰਹਿਣ-ਸਹਿਣ ਦਾ ਪੱਧਰ ਉੱਚਾ ਚਾਹੁਣ ਦੀ ਇੱਛਾ ਨੇ ਆਰਥਿਕ ਦਬਾਅ ਵੀ ਪਾ ਦਿੱਤਾ ਹੈ । ਇਕ ਜਾਂ ਦੋ ਬੱਚਿਆਂ ਨੂੰ ਪੜ੍ਹਾਉਣਾ-ਲਿਖਾਉਣਾ ਸੰਭਵ ਹੈ । ਭਾਰਤੀ ਸਮਾਜ ਦੇ ਵਿੱਚ ਔਰਤ ਆਰਥਿਕ, ਰਾਜਨੀਤਿਕ ਤੇ ਸਮਾਜਿਕ ਆਦਿ ਖੇਤਰਾਂ ਵਿਚ ਪੁਰਸ਼ਾਂ ਦੀ ਬਰਾਬਰੀ ਕਰ ਰਹੀ ਹੈ । ਹੁਣ ਉਹ ਆਦਮੀ ਦੀ ਗੁਲਾਮ ਬਣ ਕੇ ਜ਼ਿੰਦਗੀ ਬਤੀਤ ਨਹੀਂ ਕਰ ਰਹੀ ਬਲਕਿ ਉਸ ਦੀ ਮਿੱਤਰ ਦੇ ਰੂਪ ਵਿਚ ਖੜੀ ਹੋਈ ਹੈ ।

6. ਸਮਾਜਿਕ ਕਦਰਾਂ-ਕੀਮਤਾਂ ਉੱਤੇ ਪ੍ਰਭਾਵ (Effect on Social Values) – ਵਿੱਦਿਆ ਨਾ ਸਿਰਫ਼ ਵਿਅਕਤੀਗਤ ਕਦਰਾਂ-ਕੀਮਤਾਂ ਨੂੰ ਉਤਪੰਨ ਕਰਦੀ ਹੈ ਬਲਕਿ ਸਮਾਜਿਕ ਕਦਰਾਂ-ਕੀਮਤਾਂ ; ਜਿਵੇਂ-ਲੋਕਤੰਤਰ, ਸਮਾਨਤਾ ਆਦਿ ਨੂੰ ਵੀ ਵਧਾਉਂਦੀ ਹੈ । ਇਹ ਸਿੱਖਿਆ ਕਰਕੇ ਹੀ ਹੈ ਜਿਸ ਕਾਰਨ ਕਾਨੂੰਨ ਦੇ ਸਾਹਮਣੇ ਸਾਰੇ ਵਿਅਕਤੀ ਬਰਾਬਰ ਸਮਝੇ ਜਾਂਦੇ ਹਨ । ਸਿੱਖਿਆ ਦੇ ਪ੍ਰਭਾਵ ਅਧੀਨ ਹੀ ਸਾਡੇ ਸਮਾਜ ਵਿੱਚੋਂ ਕਈ ਗ਼ਲਤ ਪ੍ਰਥਾਵਾਂ ਜਿਵੇਂ ਸਤੀ ਪ੍ਰਥਾ, ਜਾਤ ਪ੍ਰਥਾ, ਬਾਲ ਵਿਆਹ, ਵਿਧਵਾ ਵਿਆਹ ਨਾ ਹੋਣਾ ਆਦਿ ਖ਼ਤਮ ਹੋ ਗਈਆਂ ਹਨ ਜਾਂ ਫਿਰ ਖਤਮ ਹੋ ਰਹੀਆਂ ਹਨ । ਵਿੱਦਿਆ ਨਾਲ ਹੀ ਕਈ ਚੰਗੀਆਂ ਪਥਾਵਾਂ ਜਿਵੇਂ ਵਿਧਵਾ ਵਿਆਹ, ਅੰਤਰ-ਜਾਤੀ ਵਿਆਹ ਆਦਿ ਅੱਗੇ ਆ ਗਏ ਹਨ । ਹੁਣ ਸਿੱਖਿਆ ਦੇ ਪ੍ਰਭਾਵ ਅਧੀਨ ਹੀ ਭੇਦ-ਭਾਵ ਖਤਮ ਹੋ ਗਿਆ ਹੈ, ਔਰਤਾਂ ਦੀ ਦਸ਼ਾ ਵਿੱਚ ਬਹੁਤ ਸੁਧਾਰ ਹੋ ਗਿਆ ਹੈ ਤੇ ਹੋ ਵੀ ਰਿਹਾ ਹੈ । ਆਧੁਨਿਕ ਸਮਾਜ ਤੇ ਆਧੁਨਿਕ ਸਮਾਜ ਦੀਆਂ ਕਦਰਾਂ-ਕੀਮਤਾਂ ਸਿੱਖਿਆ ਦੀ ਹੀ ਦੇਣ ਹਨ ।

7. ਸਿੱਖਿਆ ਦਾ ਕਿੱਤਿਆਂ ਉੱਤੇ ਪ੍ਰਭਾਵ (Effect of Education on occupations) – ਪੁਰਾਣੇ ਸਮਿਆਂ ਵਿਚ ਕਿੱਤਿਆਂ ਦਾ ਆਧਾਰ ਸਿੱਖਿਆ ਨਾ ਹੋ ਕੇ ਜਾਤ ਵਿਵਸਥਾ ਹੁੰਦਾ ਸੀ । ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ ਉਸ ਨੂੰ ਉਸ ਜਾਤ ਨਾਲ ਸੰਬੰਧਿਤ ਕਿੱਤਾ ਹੀ ਅਪਣਾਉਣਾ ਪੈਂਦਾ ਸੀ । ਜਿਵੇਂ ਲੁਹਾਰ ਦਾ ਪੁੱਤਰ ਲੁਹਾਰ ਦਾ ਹੀ ਕੰਮ ਕਰੇਗਾ, ਸੁਨਿਆਰੇ ਦਾ ਪੁੱਤਰ ਸੁਨਿਆਰੇ ਦਾ ਹੀ ਕੰਮ ਕਰੇਗਾ । ਇਸ ਤਰ੍ਹਾਂ ਸਿੱਖਿਆ ਦਾ ਕੋਈ ਪ੍ਰਭਾਵ ਨਹੀਂ ਸੀ । ਪਰ ਆਧੁਨਿਕ ਸਿੱਖਿਆ ਦੇ ਅਧੀਨ ਹੁਣ ਜਾਤ ਦੀ ਥਾਂ ਉੱਤੇ ਵਿਅਕਤੀਗਤ ਯੋਗਤਾ ਨੂੰ ਮਹੱਤਵ ਦਿੱਤਾ ਜਾਣ ਲੱਗ ਪਿਆ ਹੈ । ਹੁਣ ਵਿਅਕਤੀ ਦਾ ਕਿੱਤਾ ਇਸ ਗੱਲ ਉੱਤੇ ਨਿਰਭਰ ਨਹੀਂ ਕਰਦਾ ਹੈ ਕਿ ਵਿਅਕਤੀ ਨੇ ਕਿਸ ਜਾਤ ਵਿੱਚ ਜਨਮ ਲਿਆ ਹੈ ਬਲਕਿ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੀ ਹੈ ? ਉਸ ਦੀ ਸਿੱਖਿਅਕ ਯੋਗਤਾ ਕੀ ਹੈ ? ਅੱਜ-ਕਲ੍ਹ ਜੇਕਰ ਵਿਅਕਤੀ ਨੇ ਆਪਣੀ ਯੋਗਤਾ ਵਿੱਚ ਵਾਧਾ ਕਰਨਾ ਹੈ ਤਾਂ ਉਸ ਲਈ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ । ਜੇਕਰ ਵਿਅਕਤੀ ਨੇ ਉੱਚੀ ਪਦਵੀ ਲੈਣੀ ਹੈ ਤਾਂ ਉਸ ਲਈ ਪੜ੍ਹਨਾ-ਲਿਖਣਾ ਬਹੁਤ ਜ਼ਰੂਰੀ ਹੈ । ਪੜ੍ਹਾਈ-ਲਿਖਾਈ ਨੇ ਜਾਤ ਦੀ ਮਹੱਤਤਾ ਨੂੰ ਬਹੁਤ ਘਟਾ ਦਿੱਤਾ ਹੈ । ਸਿੱਖਿਆ ਕਾਰਨ ਹੀ ਜਾਤ ਨਾਲ ਸੰਬੰਧਿਤ ਸਮਾਨਤਾ ਕਾਫੀ ਘੱਟ ਗਈ ਹੈ । ਹੁਣ ਕੋਈ ਵੀ ਸਿੱਖਿਆ ਪ੍ਰਾਪਤ ਕਰਕੇ ਕਿਸੇ ਵੀ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 6.
‘ਤਕਨੀਕੀ ਕਾਰਨ’ ਉੱਤੇ ਵਿਸਤਾਰਪੂਰਵਕ ਨੋਟ ਲਿਖੋ ।
ਉੱਤਰ-
ਸਮਾਜਿਕ ਪਰਿਵਰਤਨ ਲਿਆਉਣ ਦੇ ਲਈ ਤਕਨੀਕੀ ਕਾਰਕ ਵੀ ਭਾਰਤੀ ਸਮਾਜ ਵਿਚ ਵਧੇਰੇ ਪ੍ਰਬਲ ਹੈ ਅਤੇ ਪ੍ਰਮੁੱਖ ਹੈ । ਸਮਾਜ ਦੇ ਵਿਚ ਨਿੱਤ ਨਵੀਆਂ ਕਾਢਾਂ ਅਤੇ ਨਵੇਂ ਆਵਿਸ਼ਕਾਰ ਹੁੰਦੇ ਰਹਿੰਦੇ ਹਨ ਜਿਨ੍ਹਾਂ ਦਾ ਪ੍ਰਭਾਵ ਸਮੁੱਚੇ ਸਮਾਜ ਉੱਪਰ ਵੀ ਪੈਂਦਾ ਹੈ । ਆਧੁਨਿਕ ਸਮੇਂ ਵਿਚ ਤਾਂ ਕਾਢਾਂ ਅਤੇ ਖੋਜਾਂ ਦੀ ਰਫ਼ਤਾਰ ਵਿਚ ਵੀ ਤੇਜ਼ੀ ਆਈ ਹੈ ਜਿਸ ਕਰਕੇ ਆਧੁਨਿਕ ਸਦੀ ਨੂੰ ਵਿਗਿਆਨ ਦਾ ਯੁੱਗ ਵੀ ਕਿਹਾ ਗਿਆ ਹੈ । ਤਕਨੀਕ ਵਿਚ ਲਗਾਤਾਰ ਵਿਕਾਸ ਹੁੰਦਾ ਰਹਿੰਦਾ ਹੈ ਜਿਸ ਕਰਕੇ ਸਮਾਜ ਦੇ ਵਿਚ ਪਰਿਵਰਤਨ ਵੀ ਆਉਂਦਾ ਰਹਿੰਦਾ ਹੈ । ਕਿਸੇ ਵੀ ਸਮਾਜ ਦੀ ਪ੍ਰਤੀ ਵੀ ਉੱਥੋਂ ਦੀ ਤਕਨੀਕ ਨਾਲ ਸੰਬੰਧਿਤ ਹੁੰਦੀ ਹੈ । ਅੱਜ-ਕਲ੍ਹ ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ, ਡਾਕ-ਤਾਰ ਵਿਭਾਗ ਆਦਿ ਵਿਚ ਤਕਨੀਕੀ ਪੱਖੋਂ ਬਹੁਤ ਹੀ ਤਰੱਕੀ ਹੋਈ ਹੈ ।

ਅਜੋਕਾ ਯੁੱਗ ਮਸ਼ੀਨੀ ਯੁੱਗ ਕਿਹਾ ਜਾਂਦਾ ਹੈ ਜਿਸ ਵਿਚ ਸਮਾਜ ਦੇ ਹਰ ਖੇਤਰ ਵਿਚ ਮਸ਼ੀਨਾਂ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ । ਕਈ ਸਮਾਜ ਵਿਗਿਆਨੀਆਂ ਨੇ ਤਾਂ ਤਕਨੀਕੀ ਕਾਰਕ ਨੂੰ ਹੀ ਸਮਾਜਿਕ ਪਰਿਵਰਤਨ ਦਾ ਮੁੱਖ ਕਾਰਕ ਦੱਸਿਆ ਹੈ ।

ਅਸਲ ਵਿਚ ਤਕਨੀਕੀ ਕਾਰਕ ਦੇ ਵਿਚ ਮਸ਼ੀਨਾਂ, ਸੰਦ ਅਤੇ ਉਹ ਸਭ ਚੀਜ਼ਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਸ ਵਿਚ ਮਨੁੱਖੀ ਸ਼ਕਤੀ ਦਾ ਇਸਤੇਮਾਲ ਕੀਤਾ ਜਾਂਦਾ ਹੈ ।

ਤਕਨੀਕ ਅਤੇ ਸਮਾਜਿਕ ਪਰਿਵਰਤਨ (Technology and Social Change) – ਇੱਥੇ ਹੁਣ ਅਸੀਂ ਦੇਖਾਂਗੇ ਕਿ ਕਿਵੇਂ ਤਕਨੀਕੀ ਕਾਰਕਾਂ ਨੇ ਸਮਾਜਿਕ ਪਰਿਵਰਤਨ ਕੀਤਾ ਹੈ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਪਰਿਵਰਤਨ ਲਿਆਉਣ ਵਿਚ ਯੋਗਦਾਨ ਪਾਇਆ ਹੈ-
1. ਉਤਪਾਦਨ ਦੇ ਖੇਤਰ ਵਿਚ ਪਰਿਵਰਤਨ (Changes in the area of production) – ਤਕਨੀਕ ਨੇ ਉਤਪਾਦਨ ਦੇ ਖੇਤਰ ਨੂੰ ਤਾਂ ਆਪਣੇ ਕਬਜ਼ੇ ਵਿਚ ਹੀ ਕਰ ਲਿਆ ਹੈ । ਕਾਰਖ਼ਾਨਿਆਂ ਦੇ ਖੁੱਲ੍ਹਣ ਨਾਲ ਘਰੇਲੂ ਉਤਪਾਦਨ ਪ੍ਰਭਾਵਿਤ ਹੋਏ । ਸਭ ਤੋਂ ਵੱਡੀ ਤਬਦੀਲੀ ਤਾਂ ਇਹ ਆਈ ਕਿ ਮਸ਼ੀਨਾਂ ਦੇ ਆਉਣ ਨਾਲ ਘਰੇਲੂ ਜਾਂ ਵਿਅਕਤੀਗਤ ਉਤਪਾਦਨ ਫੈਕਟਰੀਆਂ ਵਿਚ ਚਲਾ ਗਿਆ । ਵੱਡੇ-ਵੱਡੇ ਕਾਰਖ਼ਾਨਿਆਂ ਦੇ ਵਿਚ ਕਈ ਲੋਕ ਕੰਮ ਕਰਨ ਲੱਗ ਪਏ । ਹਰ ਖੇਤਰ ਵਿਚ ਨਵੀਆਂ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਣ ਲੱਗ ਪਿਆ । ਇਸ ਦੇ ਨਾਲ ਹੀ ਉਦਯੋਗੀਕਰਨ ਦਾ ਵਿਕਾਸ ਵੀ ਹੋਇਆ । ਘਰੇਲੂ ਉਤਪਾਦਨ ਦੇ ਖ਼ਤਮ ਹੋਣ ਦੇ ਨਾਲ ਔਰਤਾਂ ਵੀ ਘਰ ਤੋਂ ਬਾਹਰ ਨਿਕਲ ਆਈਆਂ । ਇਸ ਨਾਲ ਔਰਤ ਦੀ ਸਮਾਜਿਕ ਜ਼ਿੰਦਗੀ ਵਿਚ ਵੀ ਬਿਲਕੁਲ ਪਰਿਵਰਤਨ ਆ ਗਿਆ ਹੈ ।

ਆਧੁਨਿਕ ਤਕਨੀਕ ਦਾ ਬੋਲ-ਬਾਲਾ ਹੋਣ ਲੱਗ ਪਿਆ ਕਿਉਂਕਿ ਇਸ ਨਾਲ ਉਤਪਾਦਨ ‘ਤੇ ਵੀ ਘੱਟ ਖਰਚ ਹੋਣ ਲੱਗਾ ਅਤੇ ਕੰਮ ਵੀ ਪਹਿਲਾਂ ਨਾਲੋਂ ਜਲਦੀ ਅਤੇ ਵਧੀਆ ਪਾਇਆ ਜਾਣ ਲੱਗ ਪਿਆ । ਇਨ੍ਹਾਂ ਵੱਡੇ-ਵੱਡੇ ਕਾਰਖ਼ਾਨਿਆਂ ਦੇ ਵਿਚ ਔਰਤਾਂ ਵੀ ਰੁਜ਼ਗਾਰ ਵਿਚ ਆ ਗਈਆਂ । ਭਾਰਤੀ ਸਮਾਜ ਦੇ ਵਿਚ ਪ੍ਰਾਚੀਨ ਸਮੇਂ ਵਿਚ ਕੱਪੜਾ ਘਰੇਲੂ ਉਤਪਾਦਨ ਨਾਲ ਸੰਬੰਧਿਤ ਸੀ । ਇਸ ਤੋਂ ਇਲਾਵਾ ਚੀਨੀ ਵੀ ਲੋਕ ਘਰਾਂ ਦੇ ਵਿਚ ਹੀ ਰਹਿ ਕੇ ਬਣਾ ਲੈਂਦੇ ਸਨ । ਪਰੰਤੁ ਕਾਰਖ਼ਾਨਿਆਂ ਦੇ ਖੁੱਲਣ ਨਾਲ ਇਹ ਉਤਪਾਦਨ ਵੀ ਕਾਰਖ਼ਾਨਿਆਂ ਦੇ ਘੇਰੇ ਵਿਚ ਆ ਗਏ ਹਨ । ਅਜੋਕੇ ਸਮੇਂ ਵਿਚ ਭਾਰਤ ਵਿਚ ਕੱਪੜਾ, ਚੀਨੀ ਆਦਿ ਦੇ ਕਈ ਕਾਰਖ਼ਾਨੇ ਖੁੱਲ ਚੁੱਕੇ ਹਨ ਜਿਨ੍ਹਾਂ ਦੇ ਵਿਚ ਕਾਫ਼ੀ ਗਿਣਤੀ ਵਿਚ ਲੋਕ ਕੰਮ ਕਰ ਰਹੇ ਹਨ ।

2. ਸੰਚਾਰ ਦੇ ਸਾਧਨਾਂ ਵਿਚ ਵਿਕਾਸ (Development in means of communication) – ਕਾਰਖ਼ਾਨਿਆਂ ਦੇ ਵਿਚ ਮਸ਼ੀਨੀਕਰਨ ਹੋਣ ਦੇ ਨਾਲ ਵੱਡੇ ਪੈਮਾਨੇ ਉੱਤੇ ਉਤਪਾਦਨ ਦਾ ਵਿਕਾਸ ਜਿਸ ਨਾਲ ਸੰਚਾਰਕ ਵਿਕਾਸ ਹੋਣਾ ਵੀ ਜ਼ਰੂਰੀ ਹੋ ਗਿਆ ਸੀ । ਸੰਚਾਰ ਦੇ ਸਾਧਨਾਂ ਵਿਚ ਹੋਏ ਵਿਕਾਸ ਦੇ ਨਾਲ ਸਮੇਂ ਅਤੇ ਸਥਾਨ ਵਿਚ ਸੰਬੰਧ ਸਥਾਪਤ ਹੋਇਆ । ਆਧੁਨਿਕ ਸੰਚਾਰ ਦੀਆਂ ਤਕਨੀਕਾਂ ਨੂੰ ਜਿਵੇਂ-ਟੈਲੀਫ਼ੋਨ, ਰੇਡੀਓ, ਟੈਲੀਵਿਜ਼ਨ, ਰਸਾਲੇ, ਪ੍ਰਿੰਟਿੰਗ ਪ੍ਰੈਸ ਆਦਿ ਦੀ ਮਦਦ ਦੇ ਨਾਲ ਆਪਸੀ ਸੰਬੰਧਾਂ ਵਿਚ ਨਿਰਭਰਤਾ ਪੈਦਾ ਹੋਈ ।

ਸੰਚਾਰ ਦੇ ਸਾਧਨਾਂ ਵਿਚ ਪਾਏ ਗਏ ਵਿਕਾਸ ਦੇ ਨਤੀਜੇ ਵਜੋਂ ਹੀ ਅਲੱਗ-ਅਲੱਗ ਸੰਸਕ੍ਰਿਤੀਆਂ ਦੇ ਵਿਚ ਆਦਾਨ-ਪ੍ਰਦਾਨ ਹੋਇਆ, ਜਿਸ ਨਾਲ ਵਿਅਕਤੀ ਵਿਚ ਨੇੜਤਾ ਵੀ ਪੈਦਾ ਹੋਈ ।

ਸ਼ੁਰੂ ਦੇ ਸਮਾਜ ਵਿਚ ਸੰਚਾਰ ਕੇਵਲ ਬੋਲ-ਚਾਲ ਜਾਂ ਸੰਕੇਤਾਂ ਦੀ ਮੱਦਦ ਨਾਲ ਹੀ ਪਾਇਆ ਜਾਂਦਾ ਸੀ ਪਰ ਜਦੋਂ ਬੋਲਚਾਲ ਸਮੇਂ ਲਿਖਤ ਦੀ ਵਰਤੋਂ ਕੀਤੀ ਜਾਣ ਲੱਗੀ ਤਾਂ ਉਸ ਨਾਲ ਵਿਅਕਤੀਆਂ ਵਿਚ ਨਿੱਜੀਪਣ ਆ ਗਿਆ ਅਤੇ ਵੱਖ-ਵੱਖ ਸਮੂਹ ਦੇ ਲੋਕ ਇਕ-ਦੂਸਰੇ ਨੂੰ ਸਮਝਣ ਵੀ ਲੱਗ ਪਏ । ਇਸ ਨਾਲ ਸਾਡੀ ਜ਼ਿੰਦਗੀ ਦੇ ਰੋਜ਼ਾਨਾ ਦੇ ਸਮੇਂ ਵਿਚ ਬਹੁਤ ਹੀ ਤੇਜ਼ੀ ਆਈ । ਅਸੀਂ ਦੁਰ ਵਿਦੇਸ਼ਾਂ ਵਿਚ ਬੈਠੇ ਵਿਅਕਤੀਆਂ ਨਾਲ ਸੰਬੰਧ ਸਥਾਪਿਤ ਕਰਨ ਵਿਚ ਵੀ ਸਫਲ ਹੋਏ । ਅੱਜ-ਕਲ੍ਹ ਦੇ ਸਮੇਂ ਵਿਚ ਵਿਅਕਤੀ ਆਪਣੇ ਕੰਮ ਨੂੰ ਯੋਗਤਾ ਅਨੁਸਾਰ ਫੈਲਾ ਰਿਹਾ ਹੈ ਜਿਸ ਨਾਲ ਉਸ ਦੀ ਪ੍ਰਤੀ ਵੀ ਹੋਈ ਹੈ ਅਤੇ ਰਹਿਣ-ਸਹਿਣ ਦੇ ਪੱਧਰ ਵਿਚ ਵੀ ਵਾਧਾ ਹੋਇਆ ਹੈ ।

3. ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ (New techniques of agriculture) – ਅਜੋਕੇ ਯੁੱਗ ਦੇ ਵਿਚ ਖੇਤੀਬਾੜੀ ਕਿੱਤੇ ਦੇ ਖੇਤਰ ਵਿਚ ਕਈ ਨਵੀਆਂ ਤਕਨੀਕਾਂ ਦੀ ਵਰਤੋਂ ਹੋਣ ਲੱਗ ਪਈ ਹੈ । ਜਿਵੇਂ ਖੇਤੀਬਾੜੀ ਨਾਲ ਸੰਬੰਧਿਤ ਔਜ਼ਾਰਾਂ ਵਿਚ, ਰਸਾਇਣਿਕ ਖਾਦਾਂ ਦਾ ਪ੍ਰਯੋਗ, ਨਵੀਆਂ ਮਸ਼ੀਨਾਂ ਆਦਿ ਦੀ ਵਰਤੋਂ ਨਾਲ ਪਿੰਡ ਦੇ ਲੋਕਾਂ ਦਾ ਰਹਿਣ-ਸਹਿਣ ਦਾ ਪੱਧਰ ਵੀ ਬਦਲਿਆ | ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਦੇ ਨਾਲ ਖੇਤੀਬਾੜੀ ਦੇ ਉਤਪਾਦਨ ਵਿਚ ਵਧੇਰੇ ਵਾਧਾ ਹੋਇਆ । ਨਵੀਂ ਕਿਸਮ ਦੇ ਬੀਜਾਂ ਦਾ ਇਸਤੇਮਾਲ ਹੋਣ ਲੱਗ ਪਿਆ । ਪੁਰਾਣੇ ਸਮੇਂ ਵਿਚ ਸਾਰਾ ਟੱਬਰ ਹੀ ਖੇਤੀਬਾੜੀ ਦੇ ਕਿੱਤੇ ਨਾਲ ਜੁੜਿਆ ਰਹਿੰਦਾ ਸੀ । ਮਸ਼ੀਨਾਂ ਦੀ ਵਰਤੋਂ ਨਾਲ ਘੱਟ ਵਿਅਕਤੀ ਵੀ ਕਾਫ਼ੀ ਕੰਮ ਕਰਨ ਦੇ ਕਾਬਲ ਹੋ ਗਏ ! ਭਾਰਤ ਦੇ ਵਪਾਰ ਵਿਚ ਵੀ ਵਾਧਾ ਖੇਤੀਬਾੜੀ ਦੇ ਉਤਪਾਦਨ ਵਿਚ ਪਾਏ ਗਏ ਵਾਧੇ ਕਾਰਨ ਹੀ ਹੋਇਆ । ਇਸ ਨਾਲ ਸਮੁੱਚੇ ਭਾਰਤ ਦੀ ਪ੍ਰਗਤੀ ਹੋਈ । ਘੱਟ ਵਿਅਕਤੀ ਖੇਤੀ ਨਾਲ ਸੰਬੰਧਿਤ ਹੋਣ ਕਾਰਨ ਬਾਕੀ ਦੇ ਵਿਅਕਤੀ ਕਾਰਖ਼ਾਨਿਆਂ ਵਿਚ ਜਾਂ ਹੋਰ ਛੋਟੇ ਪੈਮਾਨੇ ਦੇ ਉਦਯੋਗਾਂ ਵਿਚ ਸ਼ਾਮਲ ਹੋ ਗਏ ।

4. ਆਵਾਜਾਈ ਦੇ ਸਾਧਨਾਂ ਦਾ ਵਿਕਾਸ (Development of means of transportation) – ਸੰਚਾਰ ਦੇ ਸਾਧਨਾਂ ਦੇ ਵਿਕਾਸ ਦੇ ਨਾਲ-ਨਾਲ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਵੀ ਹੋਇਆ । ਇਸ ਦਾ ਵਿਕਾਸ ਵੀ ਵਿਅਕਤੀ ਦੇ ਇਕ-ਦੁਸਰੇ ਦੇ ਸੰਪਰਕ ਵਿਚ ਆਉਣ ਦੇ ਨਤੀਜੇ ਵਜੋਂ ਹੀ ਹੋਇਆ । ਹਵਾਈ ਜਹਾਜ਼, ਬੱਸਾਂ, ਕਾਰਾਂ, ਸਾਈਕਲਾਂ, ਰੇਲ ਗੱਡੀਆਂ, ਸਮੁੰਦਰੀ ਜ਼ਹਾਜ਼ਾਂ ਆਦਿ ਦੀਆਂ ਕਾਢਾਂ ਦੇ ਨਾਲ ਇਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਜਾਣ ਵਿਚ ਬਹੁਤ ਹੀ ਆਸਾਨੀ ਹੋਈ । ਵਿਅਕਤੀ ਆਪਣੇ ਘਰ ਤੋਂ ਦੂਰ ਜਾ ਕੇ ਵੀ ਕੰਮ ਕਰਨ ਲੱਗ ਪਿਆ ਕਿਉਂਕਿ ਇਕ ਥਾਂ ਤੋਂ ਦੂਸਰੀ ਥਾਂ ‘ਤੇ ਜਾਣ ਲਈ ਉਸ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਹੋਈਆਂ । ਇਸੇ ਕਰਕੇ ਵਿਅਕਤੀ ਦੀ ਗਤੀਸ਼ੀਲਤਾ ਵਿਚ ਵੀ ਵਾਧਾ ਹੋਇਆ ।

ਭਾਰਤ ਦੇ ਵਿਚ ਪੁਰਾਣੇ ਸਮੇਂ ਤੋਂ ਚਲਿਆ ਆ ਰਿਹਾ ਛੂਤਛਾਤ ਦਾ ਭੇਦ-ਭਾਵ ਵੀ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਦੇ ਨਤੀਜੇ ਵਜੋਂ ਖ਼ਤਮ ਹੋ ਗਿਆ | ਬੱਸਾਂ, ਰੇਲ ਗੱਡੀਆਂ ਆਦਿ ਵਿਚ ਹਰ ਜਾਤ ਦੇ ਵਿਅਕਤੀ ਮਿਲ ਕੇ ਸਫਰ ਕਰਨ ਲੱਗ ਪਏ । ਇਸ ਨਾਲ ਵਿਭਿੰਨ ਜਾਤਾਂ ਦੇ ਵਿਅਕਤੀਆਂ ਦੇ ਵਿਚ ਸਮਾਨਤਾ ਵਾਲੇ ਸੰਬੰਧ ਵੀ ਸਥਾਪਤ ਹੋਏ

5. ਤਕਨੀਕੀ ਕਾਰਕ ਦਾ ਪਰਿਵਾਰ ਦੀ ਸੰਸਥਾ ‘ਤੇ ਪਿਆ ਪ੍ਰਭਾਵ (Impact of technological factor on the institution of marriage) – ਸਭ ਤੋਂ ਪਹਿਲਾਂ ਅਸੀਂ ਇਹ ਵੇਖਦੇ ਹਾਂ ਕਿ ਤਕਨੀਕੀ ਕਾਰਕਾਂ ਦੇ ਪ੍ਰਭਾਵ ਨੇ ਪਰਿਵਾਰ ਦੀ ਸੰਸਥਾ ਨੂੰ ਤਾਂ ਬਿਲਕੁਲ ਹੀ ਬਦਲ ਦਿੱਤਾ ਹੈ ।

ਆਧੁਨਿਕ ਪਰਿਵਾਰ ਦਾ ਤਾਂ ਨਕਸ਼ਾ ਹੀ ਬਦਲ ਗਿਆ ਹੈ । ਪਰਿਵਾਰ ਦੇ ਮੈਂਬਰਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਲਈ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ । ਇਸੇ ਕਰਕੇ ਜੋ ਕੰਮ ਪਰਿਵਾਰ ਪੁਰਾਣੇ ਸਮੇਂ ਵਿਚ ਖ਼ੁਦ ਕਰਦਾ ਸੀ ਉਹ ਸਭ ਕੰਮ ਹੁਣ ਦੂਸਰੀਆਂ ਸੰਸਥਾਵਾਂ ਕੋਲ ਚਲੇ ਗਏ ਹਨ । ਬੱਚਿਆਂ ਦੀ ਪਰਵਰਿਸ਼ ਦੀ ਘਰ ਤੋਂ ਬਾਹਰ ਕਰੈਚਾਂ ਵਿਚ ਹੋਣ ਲੱਗ ਪਈ ਹੈ । ਸਿਹਤ ਸੰਬੰਧੀ ਕੰਮ ਹਸਪਤਾਲਾਂ ਆਦਿ ਕੋਲ ਚਲੇ ਗਏ ਹਨ । ਵਿਅਕਤੀ ਆਪਣਾ ਮਨੋਰੰਜਨ ਵੀ ਘਰ ਤੋਂ ਬਾਹਰ ਜਾਂ ਵੇਖਣ-ਸੁਣਨ ਵਾਲੇ ਸਾਧਨਾਂ ਦੀ ਮੱਦਦ ਨਾਲ ਹੀ ਕਰਦਾ ਹੈ । ਉਸ ਦਾ ਨਜ਼ਰੀਆ ਵੀ ਵਿਅਕਤੀਗਤ ਹੋ ਗਿਆ ਹੈ । ਪਰਿਵਾਰਿਕ ਬਣਤਰ ਦਾ ਸਰੂਪ ਹੀ ਬਦਲ ਗਿਆ ਹੈ । ਵੱਡੇ ਪਰਿਵਾਰਾਂ ਦੀ ਜਗ੍ਹਾ ਛੋਟੇ ਤੇ ਸੀਮਿਤ ਪਰਿਵਾਰ ਵਿਕਸਿਤ ਹੋ ਗਏ ਹਨ । ਪਰਿਵਾਰ ਨੂੰ ਪ੍ਰਾਚੀਨ ਸਮੇਂ ਵਿਚ ਪ੍ਰਾਇਮਰੀ ਸਮੂਹ ਦੀ ਏਜੰਸੀ ਵਜੋਂ ਜੋ ਮਾਨਤਾ ਪ੍ਰਾਪਤ ਸੀ, ਉਹ ਹੁਣ ਨਹੀਂ ਰਹੀ ।

6. ਤਕਨੀਕੀ ਕਾਰਕ ਦਾ ਵਿਆਹ ਦੀ ਸੰਸਥਾ ਦੇ ਉੱਪਰ ਪ੍ਰਭਾਵ (Impact of technological factor on the Institution of Marriage) – ਪ੍ਰਾਚੀਨ ਸਮਾਜ ਦੇ ਵਿਚ ਵਿਆਹ ਨੂੰ ਇਕ ਧਾਰਮਿਕ ਬੰਧਨ ਦਾ ਨਾਮ ਦਿੱਤਾ ਜਾਂਦਾ ਸੀ । ਵਿਅਕਤੀ ਦਾ ਵਿਆਹ ਉਸ ਦੇ ਪੁਰਵਜ਼ਾਂ ਦੀ ਸਹਿਮਤੀ ਨਾਲ ਹੀ ਹੁੰਦਾ ਸੀ । ਇਸ ਸੰਸਥਾ ਦੇ ਵਿਚ ਪ੍ਰਵੇਸ਼ ਕਰਕੇ ਵਿਅਕਤੀ ਹਿਸਥ ਆਸ਼ਰਮ ਨਾਲ ਸੰਬੰਧਿਤ ਹੋ ਜਾਂਦਾ ਸੀ । ਲੇਕਿਨ ਤਕਨੀਕੀ ਕਾਰਕਾਂ ਦੇ ਪ੍ਰਭਾਵ ਨਾਲ ਵਿਆਹ ਦੀ ਸੰਸਥਾ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਹੀ ਬਦਲ ਗਿਆ ਹੈ ।

ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਵਿਆਹ ਦੀ ਸੰਸਥਾ ਹੁਣ ਅਜੋਕੇ ਸਮਾਜ ਦੇ ਵਿਚ ਧਾਰਮਿਕ ਬੰਧਨ ਨਾ ਰਹਿ ਕੇ ਇਕ ਸਮਾਜਿਕ ਸਮਝੌਤੇ (Social Contract) ਦੇ ਰੂਪ ਵਿਚ ਸਵੀਕਾਰੀ ਜਾਣ ਲੱਗ ਪਈ ਹੈ । ਵਿਆਹ ਦੀ ਨੀਂਹ ਸਮਝੌਤੇ ਦੇ ਉੱਪਰ ਆਧਾਰਿਤ ਹੈ ਅਤੇ ਸਮਝੌਤਾ ਨਾ ਹੋਣ ਦੀ ਸੂਰਤ ਵਿਚ ਟੁੱਟ ਵੀ ਜਾਂਦੀ ਹੈ ।

ਹੁਣ ਵਿਆਹ ਦੀ ਸੰਸਥਾ ਦਾ ਨਕਸ਼ਾ ਹੀ ਬਦਲ ਗਿਆ ਹੈ । ਵਿਆਹ ਦੀ ਚੋਣ ਦਾ ਖੇਤਰ ਵੀ ਵੱਧ ਗਿਆ ਹੈ । ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਵੀ ਜਾਤ ਵਿਚ ਵਿਆਹ ਕਰਵਾ ਸਕਦਾ ਹੈ । ਪਤੀ-ਪਤਨੀ ਦੇ ਜੇਕਰ ਵਿਚਾਰ ਨਹੀਂ ਮਿਲਦੇ ਤਾਂ ਇਹ ਇਕ-ਦੂਸਰੇ ਤੋਂ ਅਲੱਗ ਵੀ ਹੋ ਸਕਦੇ ਹਨ । ਔਰਤਾਂ ਨੇ ਜਦੋਂ ਦਾ ਉਤਪਾਦਨ ਦੇ ਖੇਤਰ ਵਿਚ ਹਿੱਸਾ ਲਿਆ ਹੈ ਉਦੋਂ ਤੋਂ ਉਹ ਆਪਣੇ ਆਪ ਨੂੰ ਆਦਮੀਆਂ ਤੋਂ ਘੱਟ ਨਹੀਂ ਸਮਝਦੀਆਂ । ਆਰਥਿਕ ਪੱਖੋਂ ਉਹ ਬਿਲਕੁਲ ਆਦਮੀ ‘ਤੇ ਨਿਰਭਰ ਨਹੀਂ ਹੁੰਦੀਆਂ । ਇਸੇ ਕਰਕੇ ਉਨ੍ਹਾਂ ਦੀ ਸਥਿਤੀ ਵੀ ਆਦਮੀ ਦੇ ਬਰਾਬਰ ਸਮਝੀ ਜਾਣ ਲੱਗ ਪਈ ਹੈ । .

7. ਤਕਨੀਕੀ ਕਾਰਕਾਂ ਦੁਆਰਾ ਜਾਤੀ ਵਿਵਸਥਾ ਵਿਚ ਆਏ ਪਰਿਵਰਤਨ (Changes in Caste System) – ਪ੍ਰਾਚੀਨ ਭਾਰਤ ਦੇ ਵਿਚ ਜਾਤ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਵਿਅਕਤੀ ਆਪਣੀ ਜਾਤ ਤੋਂ ਬਾਹਰ ਨਿਕਲ ਕੇ ਨਾ ਤਾਂ ਕੋਈ ਕੰਮ ਕਰ ਸਕਦਾ ਸੀ ਤੇ ਨਾ ਹੀ ਦੁਸਰੀਆਂ ਜਾਤਾਂ ਦੇ ਲੋਕਾਂ ਨਾਲ ਮੇਲ-ਜੋਲ ਸਥਾਪਤ ਕਰ ਸਕਦਾ ਸੀ । ਸਮਾਜ ਕਈ ਜਾਤੀਆਂ ਦੇ ਆਧਾਰ ‘ਤੇ ਵੰਡਿਆ ਹੋਇਆ ਸੀ । ਵਿਅਕਤੀ ਨੂੰ ਸਮਾਜ ਵਿਚ ਸਥਿਤੀ ਵੀ ਜਾਤੀ ਦੇ ਆਧਾਰ ਤੇ ਹੀ ਪ੍ਰਾਪਤ ਹੁੰਦੀ ਸੀ । ਲੇਕਿਨ ਤਕਨੀਕੀ ਖੇਤਰ ਵਿਚ ਪਾਈ ਗਈ ਪ੍ਰਤੀ ਨੇ ਜਾਤੀ-ਵਿਵਸਥਾ ਨੂੰ ਬਿਲਕੁਲ ਹੀ ਕਮਜ਼ੋਰ ਕਰ ਦਿੱਤਾ ਹੈ । ਸਮਾਜ ਦੀ ਵੰਡ ਜਾਤ ਦੇ ਆਧਾਰ ‘ਤੇ ਨਾ ਹੋ ਕੇ ਵਰਗ ਦੇ ਆਧਾਰ ‘ਤੇ ਹੋ ਗਈ ਹੈ । ਸਮਾਜ ਦੇ ਵਿਚ ਕਾਰਖ਼ਾਨਿਆਂ ਦੇ ਵਿਚ ਮਸ਼ੀਨਾਂ ਦੀ ਵਰਤੋਂ ਹੋਣ ਦੇ ਨਾਲ ਘਰੇਲੂ ਉਤਪਾਦਨ ਕਾਰਖ਼ਾਨਿਆਂ ਦੇ ਕੋਲ ਚਲਾ ਗਿਆ ਹੈ । ਵਿਅਕਤੀ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਘਰ ਤੋਂ ਬਾਹਰ ਨਿਕਲਣਾ ਪਿਆ । ਸਾਰੀਆਂ ਜਾਤਾਂ ਦੇ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਪਿਆ, ਜਿਸ ਨਾਲ ਛੂਤ-ਛਾਤ ਦਾ ਭੇਦ-ਭਾਵ ਵੀ ਖਤਮ ਹੋ ਗਿਆ । ਵਿਅਕਤੀ ਨੂੰ ਕਿਸੇ ਵੀ ਜਗਾ ਤੇ ਕੰਮ ਯੋਗਤਾ ਦੇ ਦੁਆਰਾ ਪ੍ਰਾਪਤ ਹੋਣ ਲੱਗ ਪਿਆ । ਸਭ ਧਰਮਾਂ ਅਤੇ ਜਾਤਾਂ ਦੇ ਲੋਕਾਂ ਵਿਚ ਬਰਾਬਰੀ ਵਾਲੇ ਸੰਬੰਧ ਸਥਾਪਤ ਹੋਏ ।

Leave a Comment