PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

Punjab State Board PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) Important Questions and Answers.

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਖੇਤੀਬਾੜੀ (Agriculture) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਖੇਤੀਬਾੜੀ (Agriculture) ਮਨੁੱਖ ਜਾਤੀ ਦੇ ਫਾਇਦੇ ਲਈ ਪੌਦਿਆਂ ਦੀ ਕਾਸ਼ਤ ਅਤੇ ਜਾਨਵਰਾਂ ਦੇ ਪਾਲਣ ਨੂੰ ਖੇਤੀਬਾੜੀ ਆਖਦੇ ਹਨ ।

ਪ੍ਰਸ਼ਨ 2.
ਤੁਸੀਂ (i) ਖੇਤ (Field) – ਅਤੇ ਫ਼ਸਲੀ ਪੌਦੇ (Crop plant) ਦੇ ਸ਼ਬਦਾਂ ਦਾ ਕੀ ਭਾਵ ਲੈਂਦੇ ਹੋ ?
ਉੱਤਰ-
ਖੇਤ (Field) – ਉਹ ਜ਼ਮੀਨ, ਜਿੱਥੇ ਫ਼ਸਲਾਂ ਬੀਜੀਆਂ ਜਾਂਦੀਆਂ ਹੋਣ, ਉਸ ਜ਼ਮੀਨ ਨੂੰ ਖੇਤ ਆਖਦੇ ਹਨ ।
ਫ਼ਸਲੀ-ਪੌਦੇ (Crop plant) – ਜਿਨ੍ਹਾਂ ਪੌਦਿਆਂ ਦੀ ਖੇਤ ਵਿਚ ਕਾਸ਼ਤ ਕੀਤੀ ਜਾਂਦੀ ਹੋਵੇ ਅਤੇ ਖਿਆਲ ਰੱਖਿਆ ਜਾਵੇ, ਉਹਨਾਂ ਪੌਦਿਆਂ ਨੂੰ ਫ਼ਸਲੀ ਪੌਦੇ ਆਖਿਆ ਜਾਂਦਾ ਹੈ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 3.
ਕਾਇਮ ਰਹਿਣਯੋਗ/ਬੁੱਲਣਯੋਗ ਖੇਤੀਬਾੜੀ (Sustainable Agriculture) ਕੀ ਹੈ ?
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ (Sustainable Agriculture) – ਜੇਕਰ ਖੇਤੀਬਾੜੀ ਪਰਿਸਥਿਤਿਕ ਪੱਖ ਤੋਂ ਨਰੋਈ, ਵਿਵਹਾਰਿਕ, ਸਮਾਜਿਕ ਪੱਖ ਤੋਂ ਠੀਕ, ਸਭਿਆਚਾਰਕ ਪੱਖ ਤੋਂ ਢੁੱਕਵੀਂ ਅਤੇ ਰਚਨਾਤਮਕ ਅਤੇ ਵਿਗਿਆਨਿਕ ਪਹੁੰਚ ਤੇ ਆਧਾਰਿਤ ਹੋਵੇ ਤਾਂ ਅਜਿਹੀ ਖੇਤੀਬਾੜੀ ਨੂੰ ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਆਖਦੇ ਹਨ ।

ਪ੍ਰਸ਼ਨ 4.
ਕਾਇਮ ਰਹਿਣਯੋਗ/ਬੁੱਲਣਯੋਗ ਖੇਤੀਬਾੜੀ ਦੇ ਤਿੰਨ ਟੀਚਿਆਂ ਦੀ ਲਿਸਟ ਦਿਓ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਦੇ ਤਿੰਨ ਟੀਚੇ ਹਨ-

  1. ਵਾਤਾਵਰਣ ਦਾ ਨਰੋਆਪਨ ਜਾਂ ਸਿਹਤ
  2. ਆਰਥਿਕ ਪੱਖ ਤੋਂ ਲਾਹੇਵੰਦ
  3. ਸਮਾਜਿਕ ਅਤੇ ਆਰਥਿਕ ਨਿਆਇ ਸੰਗਤੀ (Equity) ।

ਪ੍ਰਸ਼ਨ 5.
ਹਰੇ ਇਨਕਲਾਬ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਹਰੇ ਇਨਕਲਾਬ ਦਾ ਪਿਤਾਮਾ ਐੱਮ. ਐੱਸ. ਸਵਾਮੀਨਾਥਨ ਨੂੰ ਮੰਨਿਆ ਜਾਂਦਾ ਹੈ ।

ਪ੍ਰਸ਼ਨ 6.
ਆਈ. ਪੀ. ਐੱਮ. (IPM) ਦਾ ਵਿਸਥਾਰ ਕਰੋ ।
ਉੱਤਰ-
ਆਈ. ਪੀ. ਐੱਮ. = ਹਾਨੀਕਾਰਕ ਜੀਵਾਂ ਦਾ ਏਕੀਕ੍ਰਿਤ ਬੰਧਣ (IPM = Integrated Pest Management) /

ਪ੍ਰਸ਼ਨ 7.
ਪੌਦਿਆਂ ਦੁਆਰਾ ਵਰਤੇ ਜਾਣ ਵਾਲੇ ਕੁੱਝ ਲਘੂ ਪੌਸ਼ਟਿਕ ਪਦਾਰਥਾਂ (Micro nutrients) ਦੇ ਨਾਮ ਦੱਸੋ ।
ਉੱਤਰ-
ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡੇਨਮ ਅਤੇ ਬੋਰਾਂਨ ।

ਪ੍ਰਸ਼ਨ 8.
ਲੂਣ ਦੁਆਰਾ ਪੈਦਾ ਹੋਣ ਵਾਲੇ ਮਿੱਟੀ ਦੇ ਪ੍ਰਦੂਸ਼ਣ ਦਾ ਕੀ ਨਾਮ ਹੈ ?
ਉੱਤਰ-
ਨਮਕੀਨੀਕਰਨ (Salinization) ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 9.
ਮਿੱਟੀ ਵਿਚ ਸੂਖ਼ਮ ਪੌਸ਼ਟਿਕਾਂ ਦੀ ਘਾਟ ਨੂੰ ਕਿਸ ਤਰ੍ਹਾਂ ਪੂਰਿਆਂ ਕੀਤਾ ਜਾ ਸਕਦਾ ਹੈ ?
ਉੱਤਰ-
ਮਿੱਟੀ ਵਿਚ ਰਸਾਇਣਿਕ ਖਾਦਾਂ ਜਾਂ ਗੋਹਾ ਪਾ ਕੇ ।

ਪ੍ਰਸ਼ਨ 10.
ਭਾਰਤ ਵਿਚ ਹਰਾ ਇਨਕਲਾਬ ਕਿਸ ਨੇ ਸ਼ੁਰੂ ਕੀਤਾ ਸੀ ?
ਉੱਤਰ-
ਐੱਮ. ਐੱਸ. ਸਵਾਮੀਨਾਥਨ ।

ਪ੍ਰਸ਼ਨ 11.
ਵਿਚ ਪਾਏ ਜਾਂਦੇ ਅਕਾਰਬਨੀ ਪਦਾਰਥ ਕਿਹੜੇ ਹਨ ?
ਉੱਤਰ-
ਤੋਂ ਵਿਚ ਪਾਏ ਜਾਂਦੇ ਅਕਾਰਬਨੀ ਪਦਾਰਥ-ਚੀਕਣੀ ਮਿੱਟੀ (clay) ਲੂਣ, ਰੇਤ, ਕੰਕਰੀ/ਬਜਰੀ (Gravel) ਅਤੇ ਚੱਟਾਨ ਆਦਿ ।

ਪ੍ਰਸ਼ਨ 12.
ਭੋਂ ਵਿਚ ਮਿਲਣ ਵਾਲੇ ਕੁੱਝ ਜੀਵਿਤ ਜੀਵਾਂ ਦੇ ਨਾਂ ਦੱਸੋ ।
ਉੱਤਰ-
ਛਾਂ ਵਿਚ ਮਿਲਣ ਵਾਲੇ ਕੁੱਝ ਜੀਵਿਤ ਜੀਵ-ਰੀਡੋਏ, ਕੀਟ ਅਤੇ ਭਾਰੀ ਸੰਖਿਆ ਵਿਚ ਪਾਏ ਜਾਣ ਵਾਲੇ ਸੂਖ਼ਮ ਜੀਵ ।

ਪ੍ਰਸ਼ਨ 13.
ਤੋਂ ਦੀਆਂ ਸਮੱਸਿਆਵਾਂ ਦਾ ਕੇਵਲ ਇੱਕੋ ਹੀ ਹੱਲ ਕੀ ਹੈ ?
ਉੱਤਰ-
ਗੋਬਰ (Dung) ।

ਪ੍ਰਸ਼ਨ 14.
ਜੈਵਿਕ ਖਾਦਾਂ (Biological fertilizers) ਦੀ ਪਰਿਭਾਸ਼ਾ ਦਿਓ ।
ਉੱਤਰ-
ਜੈਵਿਕ ਖਾਦਾਂ (Biological fertilizers) – ਜਿਨ੍ਹਾਂ ਖਾਦਾਂ ਵਿਚ ਜੈਵਿਕ ਸਰੋਤਾਂ ਤੋਂ ਪੈਦਾ ਹੋਣ ਵਾਲੇ ਕਾਰਬਨੀ ਪਦਾਰਥ ਮੌਜੂਦ ਹੋਣ, ਅਜਿਹੀਆਂ ਖਾਦਾਂ ਜੈਵਿਕ ਖਾਦਾਂ ਅਖਵਾਉਂਦੀਆਂ ਹਨ ।

ਪ੍ਰਸ਼ਨ 15.
ਫ਼ਸਲਾਂ ਦਾ ਹੇਰ-ਫੇਰ ਜਾਂ ਫ਼ਸਲ ਚੱਕਰ (Crop Rotation) ਕੀ ਹੈ ?
ਜਾਂ
ਫ਼ਸਲ ਚੱਕਰ ਕੀ ਹੈ ?
ਉੱਤਰ-
ਇੱਕੋ ਹੀ ਖੇਤ ਵਿਚ ਵੱਖ-ਵੱਖ ਪ੍ਰਕਾਰ ਦੀਆਂ ਫ਼ਸਲਾਂ ਨੂੰ ਬਦਲ-ਬਦਲ ਕੇ ਕਾਸ਼ਤ ਕਰਨ ਨੂੰ ਫ਼ਸਲ ਚੱਕਰ ਜਾਂ ਫ਼ਸਲਾਂ ਦਾ ਹੇਰ-ਫੇਰ ਆਖਦੇ ਹਨ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 16.
ਰਸਾਇਣਿਕ/ਬਨਾਉਟੀ ਖਾਦ (Chemical fertilizers) ਦੀ ਪਰਿਭਾਸ਼ਾ ਦਿਓ ।
ਉੱਤਰ-
ਰਸਾਇਣਿਕ ਖਾਦਾਂ ਉਹ ਪਦਾਰਥ ਹਨ ਜਿਹੜੇ ਤੋਂ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨ ਦੇ ਨਾਲ-ਨਾਲ ਪੌਦਿਆਂ ਨੂੰ ਵੱਧਣ-ਫੁੱਲਣ ਵਿਚ ਸਹਾਇਤਾ ਕਰਨ ਦੇ ਨਾਲ-ਨਾਲ ਉਪਜ ਵਿਚ ਵੀ ਵਾਧਾ ਕਰਦੇ ਹਨ ।

ਪ੍ਰਸ਼ਨ 17.
ਸਿੰਚਾਈ (Irrigation) ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਨਹਿਰਾਂ, ਹੌਜ਼ਾਂ (Reservoirs) ਅਤੇ ਬੰਬੀਆਂ ਆਦਿ ਦੁਆਰਾ ਖੇਤਾਂ ਵਿਚ ਉੱਗਦੀਆਂ ਹੋਈਆਂ ਫ਼ਸਲਾਂ ਨੂੰ ਪਾਣੀ ਲਾਉਣ ਨੂੰ ਸਿੰਜਾਈਆਬਪਾਸ਼ੀ ਆਖਦੇ ਹਨ ।

ਪ੍ਰਸ਼ਨ 18.
ਮਿਸ਼ਰਿਤ ਖੇਤੀ/ਮਿਸ਼ਰਿਤ ਕਾਸ਼ਤ (Mixed Cropping) ਕੀ ਹੈ ?
ਜਾਂ
ਮਿਸ਼ਰਤ ਖੇਤੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਾਸ਼ਤ ਕਰਨ ਦੀ ਉਹ ਵਿਧੀ ਜਿਸ ਵਿਚ ਇੱਕੋ ਹੀ ਸਮੇਂ, ਇਕ ਹੀ ਪੈਲੀ ਵਿਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਬੀਜੀਆਂ ਜਾਣ, ਮਿਸ਼ਰਿਤ ਖੇਤੀ/ਮਿਸ਼ਰਿਤ ਕਾਸ਼ਤ ਅਖਵਾਉਂਦੀ ਹੈ ।

ਪ੍ਰਸ਼ਨ 19.
ਮਿਸ਼ਰਤ ਕਿਰਸਾਣੀ (Mixed farming) ਕੀ ਹੈ ?
ਉੱਤਰ-
ਮਿਸ਼ਰਿਤ ਕਿਰਸਾਣੀ (Mixed farming) – ਫ਼ਸਲਾਂ ਉਗਾਉਣ ਦੇ ਨਾਲ-ਨਾਲ ਦੁਧਾਰੂ ਪਸ਼ੂਆਂ ਦੇ ਪਾਲਣ ਨੂੰ ਮਿਸ਼ਰਿਤ ਕਿਰਸਾਣੀ ਆਖਿਆ ਜਾਂਦਾ ਹੈ ।

ਪ੍ਰਸ਼ਨ 20.
ਰੂੜੀ ਖਾਦ/ਦੇਸੀ ਖਾਦ (Manure) ਦੀ ਪਰਿਭਾਸ਼ਾ ਦਿਓ ।
ਜਾਂ
ਡੰਗਰਾਂ ਦੇ ਵਾੜੇ ਵਾਲੀ ਖਾਦ ਦਾ ਕੀ ਮਤਲਬ ਹੈ ?
ਉੱਤਰ-
ਰੂੜੀ ਖਾਦ (Manure) – ਜਿਹੜੀ ਖਾਦ ਪੌਦਿਆਂ ਦੀ ਰਹਿੰਦ-ਖੂੰਹਦ ਅਤੇ ਜਾਨਵਰਾਂ , ਵਿਸ਼ੇਸ਼ ਕਰਕੇ ਡੰਗਰਾਂ ਦੇ ਮਲ ਮੂਤਰ ਤੋਂ ਪ੍ਰਾਪਤ ਕੀਤੀ ਜਾਂਦੀ ਹੈ, ਉਸ ਨੂੰ ਰੂੜੀ ਖਾਦ ਆਖਦੇ ਹਨ । ਇਸ ਖਾਦ ਦੀ ਤਿਆਰੀ ਵਿਚ ਸੂਖ਼ਮ ਜੀਵਾਂ ਦੀ ਭੂਮਿਕਾ ਵੀ ਸ਼ਾਮਲ ਹੈ ।

ਪ੍ਰਸ਼ਨ 21.
ਤੋਂ (ਮਿੱਟੀ) ਕੀ ਹੈ ?
ਉੱਤਰ-
ਝੋ (ਮਿੱਟੀ) (Soil) – ਧਰਤੀ ਦੀ ਸਭ ਤੋਂ ਉੱਪਰਲੀ ਪਰਤ-ਪੇਪੜੀ (Crust) ਦੇ ਖੁਰਨ ਦੇ ਕਾਰਨ ਪੈਦਾ ਹੋਣ ਵਾਲੀ ਸਭ ਤੋਂ ਉੱਪਰਲੀ ਪਰਤ ਨੂੰ ਭੋ ਜਾਂ ਮਿੱਟੀ ਆਖਦੇ ਹਨ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 22.
N.P.K. ਸਪਲਾਈ ਕਰਨ ਵਾਲੇ ਦੋ ਫਰਟੇਲਾਈਜ਼ਰਜ਼ ਦੇ ਨਾਂ ਦੱਸੋ ।
ਉੱਤਰ-
ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਸਪਲਾਈ ਕਰਨ ਵਾਲੇ ਫਰਟੇਲਾਈਜ਼ਰਜ਼ਨਾਈਟ੍ਰੋਫਾਸਫੇਟ, ਪੋਟਾਸ਼ੀਅਮ ਸਲਫੇਟ ।

ਪ੍ਰਸ਼ਨ 23.
ਦੇਸੀ ਖਾਦ/ਰੂੜੀ ਖਾਦ (Manure) ਦੀ ਵਰਤੋਂ ਕਰਨ ਦੇ ਕੀ ਲਾਭ ਹਨ ?
ਉੱਤਰ-
ਰੂੜੀ ਖਾਦ ਤੋਂ ਭਾਂ ਨੂੰ ਮੱਲ੍ਹੜ (Humus) ਪ੍ਰਾਪਤ ਹੁੰਦਾ ਹੈ । ਮੱਲ੍ਹੜ ਤੋਂ ਦੀ ਭੌਤਿਕ ਅਤੇ ਰਸਾਇਣਿਕ ਗਠਤਾ (Texture) ਵਿਚ ਸੁਧਾਰ ਕਰਦਾ ਹੈ ।

ਪ੍ਰਸ਼ਨ 24.
ਉਹਨਾਂ ਕਾਰਕਾਂ ਦੇ ਨਾਂ ਦੱਸੋ ਜਿਨ੍ਹਾਂ ‘ਤੇ ਸਿੰਚਾਈ ਦੀਆਂ ਜ਼ਰੂਰਤਾਂ ਨਿਰਭਰ ਕਰਦੀਆਂ ਹਨ ।
ਉੱਤਰ-

  1. ਫ਼ਸਲਾਂ ਦਾ ਸੁਭਾਅ ।
  2. ਜਿੱਥੇ ਫ਼ਸਲ ਉਗਾਈ ਜਾਂਦੀ ਹੈ, ਉਸ ਤੋਂ ਮਿੱਟੀ ਦਾ ਸੁਭਾਅ ।

ਪ੍ਰਸ਼ਨ 25.
ਕੋਈ ਦੋ ਨਾਈਟਰੋਜਨੀ ਖਾਦਾਂ ਦੇ ਨਾਮ ਲਿਖੋ ।
ਜਾਂ
ਚਾਰ ਨਾਈਟਰੋਜਨੀ ਖ਼ਾਦਾਂ ਦੇ ਨਾਂ ਲਿਖੋ ।
ਉੱਤਰ-ਨਾਈਟ੍ਰੋਜਨੀ ਖਾਦਾਂ-

  1. ਅਮੋਨੀਅਮ ਸਲਫੇਟ (Ammonium sulphate, [(NH4)2 SO4]
  2. ਅਮੋਨੀਅਮ ਨਾਈਟਰੇਟ (Ammonium nitrate) [\(\mathrm{NI}_{4}^{+}\) NO3.
  3. ਸੋਡੀਅਮ ਨਾਈਟਰੇਟ (Sodium nitrate) [Na NO3]
  4. ਕੈਲਸ਼ੀਅਮ ਅਮੋਨੀਅਮ ਨਾਈਟਰੇਟ (Calcium ammonium nitrate) [Ca (NO3)2 NH4 NO3]

ਪ੍ਰਸ਼ਨ 26.
ਕੋਈ ਦੋ ਫਾਸਫੇਟੀ ਖਾਦਾਂ ਦੇ ਨਾਮ ਲਿਖੋ ।
ਉੱਤਰ-
ਫਾਸਫੇਟੀ ਖਾਦਾਂ-

  1. ਸੁਪਰਫਾਸਫੇਟ (Super-phosphate (Calcium dihydrogen phosphate)] Ca (H2PO4)2
  2. ਅਮੋਨੀਅਮ ਫਾਸਫੇਟ (Ammonium Phosphate [(NH4)3PO4]
  3. ਐਮੋਫਾਸ ਜਾਂ ਅਮੋਨੀਅਮ ਹਾਈਡ੍ਰੋਜਨ ਫਾਸਫੇਟ (Ammophos or Ammonium hydrogen phosphate) (NH4 H2PO4]

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 27.
ਨਕਦੀ ਫ਼ਸਲਾਂ (Cash Crops) ਤੋਂ ਕੀ ਭਾਵ ਹੈ ?
ਉੱਤਰ-
ਉਹ ਫ਼ਸਲ ਜਿਹੜੀ ਉਸ ਦੀ ਵਪਾਰਿਕ ਮੁੱਲ ਵਜੋਂ ਬੀਜੀ ਜਾਂਦੀ ਹੈ, ਉਸ ਨੂੰ ਨਕਦੀ ਫ਼ਸਲਾਂ ਕਹਿੰਦੇ ਹਨ । ਉਦਾਹਰਣ-ਕਾਫ਼ੀ ਅਤੇ ਚਾਹ ।

ਪ੍ਰਸ਼ਨ 28
ਕੌਂ ਦੀ ਸਾਂਭ-ਸੰਭਾਲ ਦਾ ਇਕ ਢੰਗ ਲਿਖੋ ।
ਉੱਤਰ-
ਦਰਖਤਾਂ ਦੀ ਕਾਸ਼ਤ ਕਰਨਾ । ਇਸ ਨਾਲ ਦਰਖਤ ਦੀਆਂ ਜੜ੍ਹਾਂ ਤੌਂ ਨੂੰ ਬੰਨ੍ਹ ਕੇ ਰੱਖਦੀਆਂ ਹਨ ।

ਪ੍ਰਸ਼ਨ 29.
ਕੋਈ ਦੋ ਪੋਟਾਸ਼ੀਅਮ ਖਾਦਾਂ ਦੇ ਨਾਂ ਲਿਖੋ ।
ਉੱਤਰ-

  1. ਪੋਟਾਸ਼ੀਅਮ ਸਲਫੇਟ ।
  2. ਪੋਟਾਸ਼ੀਅਮ ਨਾਈਟਰੇਟ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀਬਾੜੀ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪੱਧਤੀਆਂ (Practices) ਦੀ ਸੂਚੀ ਦੁਆਰਾ ਦਰਸਾਓ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀਬਾੜੀ ਦੀਆਂ ਪੱਧਤੀਆਂ, (Agriculture Practices)-

  1. ਭੂਮੀ ਦੀ ਤਿਆਰੀ
  2. ਬਿਜਾਈ (Sowing)
  3. ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ
  4. ਸਿੰਜਾਈ/ਆਬਪਾਸ਼ੀ
  5. ਨਦੀਨਾਂ ‘ਤੇ ਕਾਬੂ
  6. ਫ਼ਸਲਾਂ ਦੀ ਸੁਰੱਖਿਆ
  7. ਫ਼ਸਲ ਦੀ ਕਟਾਈ, ਗਹਾਈ, ਦਾਣੇ ਕੱਢਣਾ (Winnowing) ਅਤੇ ਭੰਡਾਰਨ ।
  8. ਫ਼ਸਲਾਂ ਦਾ ਸੁਧਾਰ (Crop improvement) ਅਤੇ ਫ਼ਸਲ ਗੇੜ ।
  9. ਮਿਸ਼ਰਿਤ ਫ਼ਸਲੀ ਅਤੇ ਬਹੁ-ਫ਼ਸਲੀ ਖੇਤੀ (Multiple Cropping) ।

ਪ੍ਰਸ਼ਨ 2.
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀਬਾੜੀ ਦੇ ਤਿੰਨ ਮੁੱਖ ਮੰਤਵ ਕੀ ਹਨ ?
ਉੱਤਰ-
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀਬਾੜੀ (Sustainable Agriculture) ।

ਪਰਿਭਾਸ਼ਾ (Definition) – ਮਨੁੱਖ ਜਾਤੀ ਦੀਆਂ ਬਦਲ ਰਹੀਆਂ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਵਾਤਾਵਰਣ ਦੀ ਗੁਣਵੱਤਾ ਦੀ ਸਾਂਭ-ਸੰਭਾਲ, ਸੁਧਾਰ ਅਤੇ ਖੇਤੀਬਾੜੀ ਨਾਲ ਸੰਬੰਧਿਤ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਨੂੰ ਝੱਲਣਯੋਗ ਖੇਤੀਬਾੜੀ ਕਹਿੰਦੇ ਹਨ ।

ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਉ ਖੇਤੀਬਾੜੀ ਦੇ ਮੰਤਵ (Objective of Sustainable Agriculture) – ਝੱਲਣਯੋਗ ਜ਼ਰਾਇਤ ਪ੍ਰਣਾਲੀ ਦੀ ਵਰਤੋਂ ਦਾ ਇਕ ਅਜਿਹਾ ਤਰੀਕਾ ਹੈ ਜਿਹੜਾ ਹੇਠ ਲਿਖਿਆਂ ਨੂੰ ਜਾਂ ਤਾਂ ਕਾਇਮ ਰੱਖਦਾ ਹੈ ਜਾਂ ਇਨ੍ਹਾਂ ਵਿਚ ਵਾਧਾ ਕਰਦਾ ਹੈ-

  1. ਖੇਤੀਬਾੜੀ ਦੇ ਉਤਪਾਦਨ ਦੀ ਆਰਥਿਕ ਮਹੱਤਤਾ
  2. ਸਾਧਨਾਂ ਦੀ ਕੁਦਰਤੀ ਬੁਨਿਆਦ
  3. ਖੇਤੀਬਾੜੀ ਗਤੀਵਿਧੀਆਂ ਦੇ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਦੂਸਰੀਆਂ ਪਰਿਸਥਿਤਿਕ ਪ੍ਰਣਾਲੀਆਂ ।
  4. ਝੱਲਣਯੋਗ ਖੇਤੀਬਾੜੀ ਤਿੰਨ ਟੀਚਿਆਂ ਦਾ ਏਕੀਕਰਨ ਕਰਦੀ ਹੈ ।
    • ਵਾਤਾਵਰਣ ਦੀ ਸਿਹਤ
    • ਲਾਹੇਵੰਦ ਆਰਥਿਕਤਾ
    • ਸਮਾਜਿਕ ਅਤੇ ਪਲਰਨਯੋਗ (Viable) ਆਰਥਿਕਤਾ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 3.
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀਬਾੜੀ ਵਿਚ ਵਰਤੀਆਂ ਜਾਂਦੀਆਂ ਵਿਧੀਆਂ ਦੀ ਰੇਂਜ ਤੇ ਸੰਖਿਪਤ ਰੂਪ ਵਿਚ ਚਰਚਾ ਕਰੋ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਵਿਚ ਵਰਤੀਆਂ ਜਾਂਦੀਆਂ ਵਿਧੀਆਂ ਹੇਠ ਲਿਖੀਆਂ ਹਨ-

  1. ਹਾਨੀਕਾਰਕ ਜੀਵਾਂ (Pests) ਦਾ ਏਕੀਕ੍ਰਿਤ ਪ੍ਰਬੰਧਣ ਪ੍ਰੋਗਰਾਮ (Integrated Pest Management)
  2. ਫ਼ਸਲਾਂ ਤੋਂ ਹਾਨੀਕਾਰਕ ਜੀਵਾਂ ਤੋਂ ਪੁੱਜਣ ਵਾਲੇ ਨੁਕਸਾਨ ਨੂੰ ਘਟਾਉਣ ਦੇ ਮੰਤਵ ਨਾਲ ਫ਼ਸਲ ਚੱਕਰ, ਫ਼ਸਲਾਂ ਦੀ ਸਿਹਤ ਵਿਚ ਸੁਧਾਰ, ਭੋਂ-ਖੁਰਨ ਨੂੰ ਘਟਾਉਣ ਅਤੇ ਨਾਈਟ੍ਰੋਜਨ ਦੇ ਯੋਗਿਕੀਕਰਨ ਦੇ ਮੰਤਵ ਨਾਲ ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨਾ ।
  3. ਭਾਂ ਨੂੰ ਖੁਰਣ ਤੋਂ ਬਚਾਉਣ ਦੇ ਲਈ ਵਾਹੀ ਕਰਨ ਅਤੇ ਪੌਦੇ ਲਗਾਉਣ ਦੀਆਂ ਵਿਧੀਆਂ ਵਿਚ ਪਰਿਵਰਤਨ ਅਤੇ ਜ਼ਿਆਦਾ ਪਾਣੀ ਲਗਾਉਣ ਤੇ ਰੋਕ ਲਗਾਉਣਾ ਅਤੇ ਜੇਕਰ ਖ਼ਤਮ ਕਰਨਾ ਸੰਭਵ ਨਾ ਹੋ ਸਕੇ ਤਾਂ ਫਰਟੇਲਾਈਜ਼ਰਜ਼ ਅਤੇ ਹਾਨੀਕਾਰਕ ਜੀਵਾਂ ਤੇ ਕੰਟਰੋਲ ।

ਪ੍ਰਸ਼ਨ 4.
1965 ਤੋਂ ਲੈ ਕੇ 1980 ਦੇ ਦਰਮਿਆਨ ਹਰੇ ਇਨਕਲਾਬ ਦੇ ਕੀ ਲਾਭ ਹਨ ?
ਉੱਤਰ-
1965 ਤੋਂ 1980 ਦੇ ਦਰਮਿਆਨ ਹਰੇ ਇਨਕਲਾਬ ਦੇ ਲਾਭ-

  1. ਚਾਵਲਾਂ ਦੇ ਉਤਪਾਦਨ ਵਿਚ 292 ਹਜ਼ਾਰ ਮੀਟ੍ਰਿਕ ਟਨ ਤੋਂ 3228 ਹਜ਼ਾਰ ਮੀਟ੍ਰਿਕ ਟਨ ਦਾ ਵਾਧਾ ।
  2. 1916 ਹਜ਼ਾਰ ਮੀਟ੍ਰਿਕ ਟਨ ਤੋਂ 7694 ਹਜ਼ਾਰ ਮੀਟ੍ਰਿਕ ਟਨ ਤਕ ਕਣਕ ਦੀ ਉਪਜ ਵਿਚ ਵਾਧਾ ।

ਪ੍ਰਸ਼ਨ 5.
1965 ਤੋਂ ਲੈ ਕੇ 1980 ਤਕ ਹਰੇ ਇਨਕਲਾਬ ਦਾ ਪੰਜਾਬ ‘ਤੇ ਕੀ ਅਸਰ ਹੋਇਆ ?
ਉੱਤਰ-

  1. ਦਾਲਾਂ ਦਾ ਉਤਪਾਦਨ 370 ਹਜ਼ਾਰ ਮੀਟ੍ਰਿਕ ਟਨ ਤੋਂ ਘੱਟ ਕੇ ਕੇਵਲ 150 ਹਜ਼ਾਰ ਮੀਟ੍ਰਿਕ ਟਨ ਤਕ ਰਹਿ ਗਿਆ ।
  2. ਤੇਲ ਵਾਲੇ ਬੀਜਾਂ ਵਿਚ ਕਮੀ ਹੋਈ, ਇਹ ਤੇਲ ਬੀਜਾਂ ਦਾ ਉਤਪਾਦਨ 214 ਹਜ਼ਾਰ ਮੀਟਿਕ ਟਨ ਤੋਂ ਘੱਟ ਕੇ 176 ਹਜ਼ਾਰ ਮੀਟਿਕ ਟਨ ਤਕ ਰਹਿ ਗਿਆ ।
  3. ਚਾਵਲਾਂ (Rice) ਅਤੇ ਕਣਕ ਦੀ ਇਸ ਫ਼ਸਲੀ ਖੇਤੀ ਕਰਨ ਦੇ ਕਾਰਨ ਜਨਿਕ ਵਿਭਿੰਨਤਾ ਤਬਾਹ ਹੋ ਗਈ ।
  4. ਚਾਵਲਾਂ ਦੀ ਇਕ ਫ਼ਸਲੀ ਖੇਤੀ ਦੇ ਕਾਰਨ ਹਾਨੀਕਾਰਕ ਕੀਟਾਂ ਦੀਆਂ 40 ਨਵੀਆਂ ਕਿਸਮਾਂ ਅਤੇ ਬਿਮਾਰੀਆਂ ਦੀਆਂ 12 ਨਵੀਆਂ ਕਿਸਮਾਂ ਪੈਦਾ ਹੋਈਆਂ ।
  5. ਤੋਂ ਵਿਚ ਖਾਰਾਪਣ, ਜ਼ਹਿਰੀਲਾਪਣ ਵਧਿਆ ਅਤੇ ਅਲਪ ਮਾਤਰੀ ਪੋਸ਼ਕ ਤੱਤਾਂ ਦੀ ਮਾਤਰਾ ਘੱਟ ਗਈ । 2.6 ਲੱਖ ਹੈਕਟੇਅਰਜ਼ ਭੂਮੀ ਸੇਮ ਨਾਲ ਪ੍ਰਭਾਵਿਤ ਹੋਈ ।

ਪ੍ਰਸ਼ਨ 6.
ਭੂਮੀ ਵਿਚਲੇ ਸੂਖਮ ਜੀਵਾਂ ਦੀ ਮਹੱਤਤਾ ‘ਤੇ ਟਿੱਪਣੀ ਕਰੋ ।
ਉੱਤਰ-
ਜੀਵਿਤ ਤੋਂ (The living soil) – ਜ਼ਮੀਨ ਵਿਚਲੇ ਸਜੀਵਾਂ ਦੀ ਮਹੱਤਤਾ (The Importance of Soil Organism) ਜੀਵਤ ਭੋਂ ਦੇ ਇਕ ਏਕੜ ਰਕਬੇ ਵਿਚ ਪਾਏ ਜਾਂਦੇ ਗੰਡੋਇਆਂ (Earth worm) ਦਾ ਭਾਰ 900 ਪੌਂਡਜ਼ ਦੇ ਕਰੀਬ ਹੈ । ਉੱਲੀਆਂ ਦਾ ਵਜ਼ਨ ਤਕਰੀਬਨ 2,400 ਪੌਂਡ, ਬੈਕਟੀਰੀਆ ਦਾ ਭਾਰ 1,500 ਪੌਂਡ, ਪੋਟੋਜ਼ੋਆ ਦਾ ਵਜ਼ਨ 133 ਪੌਂਡ, ਆਰਥੋਪੌਡਜ਼ (Arthropods) ਅਤੇ ਐਲਗੀ ਦਾ ਭਾਰ 890 ਪੌਂਡ ਦੇ ਕਰੀਬ ਹੈ । ਉਪਰੋਕਤ ਦੇ ਇਲਾਵਾ ਕਈ ਹਾਲਤਾਂ ਵਿਚ ਭੋ ਵਿਚ ਛੋਟੇ ਆਕਾਰ ਵਾਲੇ ਜੀਵ ਵੀ ਪਾਏ ਜਾਂਦੇ ਹਨ । ਇਸ ਕਾਰਨ ਤੋਂ ਨੂੰ ਜੀਵਿਤ ਸਮੁਦਾਇ ਵਜੋਂ ਮੰਨਿਆ ਜਾਂਦਾ ਹੈ ।

ਰਾਈਜ਼ੋਬੀਅਮ (Rhizobium) ਨਾਂ ਦਾ ਬੈਕਟੀਰੀਅਮ ਜਿਹੜਾ ਕਿ ਫਲੀਦਾਰ ਪੌਦਿਆਂ ਦੀਆਂ ਗੰਢਾਂ (Nodulas) ਅੰਦਰ ਨਿਵਾਸ ਕਰਦਾ ਹੈ, ਵਾਤਾਵਰਣੀ ਨਾਈਟ੍ਰੋਜਨ ਦਾ ਯੋਗਿਕੀਕਰਨ ਕਰਕੇ ਨਾਈਟ੍ਰੇਟ ਉਤਪੰਨ ਕਰਦਿਆਂ ਹੋਇਆਂ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦਾ ਹੈ ।

ਮਿੱਟੀ ਅੰਦਰ ਪਾਇਆ ਜਾਣ ਵਾਲਾ ਨਾਈਟੋਸੋਮੋਨਾਸ (Nitrosomonas) ਦਾ ਬੈਕਟੀਰੀਅਮ, ਰਾਈਜ਼ੋਬੀਅਮ ਦੁਆਰਾ ਕੀਤੀ ਜਾਣ ਵਾਲੀ ਕਿਰਿਆ (ਯੋਗਿਕੀਕਰਨ) ਦੌਰਾਨ ਪੈਦਾ ਹੋਏ ਅਮੋਨੀਆ (Ammonia) ਦਾ ਵਿਘਟਨ (Reduction) ਕਰਦਿਆਂ ਹੋਇਆਂ ਅਮੋਨੀਆਂ ਨੂੰ ਨਾਈਟ ਵਿੱਚ ਤਬਦੀਲ ਕਰਦਿਆਂ ਹੋਇਆਂ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ ।

ਮਿੱਟੀ ਵਿੱਚ ਪਾਏ ਜਾਂਦੇ ਗੰਡੋਏ (Earth Warm) ਉੱਪਰਲੀ-ਹੇਠਲੀ ਮਿੱਟੀ ਨੂੰ ਆਪਸ ਵਿਚ ਰਲਾ-ਮਿਲਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੇ ਹਨ । ਗਤੀ ਕਰਦੇ ਸਮੇਂ ਜਿਹੜੀਆਂ ਮਹੀਨ ਨਲੀਆਂ ਗੰਡੋਏ ਬਣਾਉਂਦੇ ਹਨ, ਉਹ ਮਿੱਟੀ ਵਿਚਲੀ ਵਾਯੁ ਸੰਚਾਰਨ ਪ੍ਰਣਾਲੀ ਨੂੰ ਠੀਕ ਰੱਖਦੇ ਹਨ ਅਤੇ ਇਹ ਨਲੀਆਂ ਪਾਣੀ ਦੇ ਸੋਖਣ ਵਿੱਚ ਵੀ ਸਹਾਈ ਹੁੰਦੀਆਂ ਹਨ । ਇਸੇ ਲਈ ਗੰਡੋਇਆਂ ਨੂੰ ਕਿਸਾਨਾਂ ਦਾ ਮਿੱਤਰ ਆਖਦੇ ਹਨ ।

ਧਰਤੀ ਵਿਚ ਮੌਜੂਦ ਖੂੰਡੀਆਂ (Beetles) ਵਾੜੇ ਦੀ ਖਾਦ ਨੂੰ ਮੱਲੜ ਵਿੱਚ ਤਬਦੀਲ ਕਰਨ ਦੇ ਨਾਲ-ਨਾਲ ਹਾਨੀਕਾਰਕ ਜੀਵਾਂ ਨੂੰ ਵੀ ਨਸ਼ਟ ਕਰਦੇ ਹਨ ।

ਪ੍ਰਸ਼ਨ 7.
ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਕੀ ਲੋੜ ਹੈ ?
ਉੱਤਰ-
ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ ਹੈ, ਕਿਉਂਕਿ-

  1. ਮਿੱਟੀ ਤੋਂ ਪੌਦਿਆਂ ਨੂੰ ਖ਼ਰਾਕ ਮਿਲਦੀ ਹੈ ।
  2. ਮਿੱਟੀ ਪੌਦਿਆਂ ਦੇ ਲਈ ਪਾਣੀ ਅਤੇ ਖ਼ਣਿਜ ਪਦਾਰਥਾਂ ਦਾ ਸਰੋਤ ਹੈ ।
  3. ਮਿੱਟੀ, ਧਰਤੀ ਦੀ ਪੇਪੜੀ ਦੇ ਭੁਰਨ ਕਾਰਨ ਬਣਦੀ ਹੈ ਪਰ ਅਜਿਹਾ ਹੋਣ ਵਿਚ ਕਾਫ਼ੀ ਲੰਮਾ ਸਮਾਂ ਲੱਗਦਾ ਹੈ । ਇਸ ਕਾਰਨ ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ ਹੈ ।
  4. ਮਿੱਟੀ ਆਪਣੇ ਅੰਦਰ ਮੀਂਹ ਆਦਿ ਦੇ ਪਾਣੀ ਨੂੰ ਸਮੋ ਕੇ ਰੱਖਦੀ ਹੈ ਅਤੇ ਇਹ ਪੌਦਿਆਂ ਲਈ ਪਾਣੀ ਦਾ ਇਕ ਮਹੱਤਵਪੂਰਨ ਸਰੋਤ ਹੈ ।
  5. ਮਿੱਟੀ ਵਿਚ ਕਈ ਪ੍ਰਕਾਰ ਦੇ ਲਾਹੇਵੰਦ ਬੈਕਟੀਰੀਆ ਅਤੇ ਹੋਰ ਸ਼ਖ਼ਮਜੀਵ ਨਿਵਾਸ ਕਰਦੇ ਹਨ ਅਤੇ ਜੇਕਰ ਮਿੱਟੀ ਦਾ ਵਿਨਾਸ਼ ਹੋ ਗਿਆ, ਤਾਂ ਇਹ ਜੀਵ ਵੀ ਨਸ਼ਟ ਹੋ ਜਾਣਗੇ।
  6. ਮਿੱਟੀ ਦੀ ਪਕੜ ਦੇ ਕਾਰਨ ਹੀ ਰੁੱਖ ਖੜੇ ਰਹਿੰਦੇ ਹਨ । ਉਪਰੋਕਤ ਕਾਰਨਾਂ ਕਰਕੇ ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣਾ ਬੜਾ ਜ਼ਰੂਰੀ ਹੋ ਜਾਂਦਾ ਹੈ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 8.
ਮਿੱਟੀ ਖੁਰਣ ਦੇ ਕੋਈ ਦੋ ਮਾੜੇ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਮਿੱਟੀ ਖੁਰਣ ਦੇ ਦੋ ਮਾੜੇ ਪ੍ਰਭਾਵ-

  1. ਉਪਜਾਊ ਮਿੱਟੀ ਦਾ ਜ਼ਾਇਆ ਹੋਣਾ ।
  2. ਮਿੱਟੀ ਵਿੱਚ ਰਹਿਣ ਵਾਲੇ ਜੀਵਾਂ ਦੇ ਨਿਵਾਸ ਸਥਾਨ ਦਾ ਨਸ਼ਟ ਹੋਣਾ ।
  3. ਪੌਦਿਆਂ ਨੂੰ ਪੌਸ਼ਟਿਕ ਪਦਾਰਥਾਂ ਦੀ ਸਪਲਾਈ ਵਿਚ ਵਿਘਨ ।
  4. ਮਿੱਟੀ ਦੇ ਖੁਰਣ ਨਾਲ ਪੌਦਿਆਂ ਦੇ ਵਾਧੇ ਅਤੇ ਵਿਕਾਸ ‘ਤੇ ਦੁਸ਼ਟ/ਮਾੜੇ-ਪ੍ਰਭਾਵ ।

ਪ੍ਰਸ਼ਨ 9.
ਹਰੀ ਕ੍ਰਾਂਤੀ (Green Revolution) ਦੀ ਸਫਲਤਾ ਦੇ ਕੀ ਕਾਰਨ ਹਨ ?
ਉੱਤਰ-
ਹਰੀ ਕ੍ਰਾਂਤੀ ਦੀ ਸਫਲਤਾ ਦੇ ਕਾਰਨ-

  1. ਵਧੀਆ ਬੀਜਾਂ ਅਤੇ ਸੁਧਰੀਆਂ ਹੋਈਆਂ ਕਿਸਮਾਂ ਦੀ ਵਰਤੋਂ ।
  2. ਸਿੰਜਣ ਦੇ ਉੱਨਤ ਤਰੀਕੇ ।
  3. ਕੀਟਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ।
  4. ਉਪਜ ਦੇ ਭੰਡਾਰਨ ਦੇ ਸੁਚੱਜੇ ਢੰਗ-ਤਰੀਕੇ ।
  5. ਰਸਾਇਣਿਕ ਖਾਦਾਂ ਦੀ ਸੁਚੱਜੀ ਅਤੇ ਸੂਝ-ਬੂਝ ਨਾਲ ਕੀਤੀ ਜਾਂਦੀ ਵਰਤੋਂ ।
  6. ਭੂਮੀਗਤ ਪਾਣੀ ਦੀ ਪੱਧਰ ਦਾ ਨੀਵਾਂ ਹੋਣਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਤੋਂ ਮਿੱਟੀ ਕੀ ਹੈ ? ਦੇ ਕੋਈ ਤਿੰਨ ਕਾਰਜਾਂ ਦੀ ਸੂਚੀ ਦਿਓ ।
ਉੱਤਰ-
(Soil) – ਧਰਤੀ ਦੀ ਸਭ ਤੋਂ ਉੱਪਰਲੀ ਪਰਤ ਪੇਪੜੀ (Crust) ਦੇ ਖੁਰਣ ਕਾਰਨ ਪੈਦਾ ਹੋਣ ਵਾਲੀ ਸਭ ਤੋਂ ਉੱਪਰਲੀ ਪਰਤ ਜਿਸ ਵਿਚ ਜੀਵ ਅਤੇ ਮ੍ਰਿਤ ਜੀਵਾਂ ਦੇ ਗਲੇ-ਸੜੇ ਅੰਸ਼ ਮੌਜੂਦ ਹੁੰਦੇ ਹਨ, ਨੂੰ ਛੋਂ ਆਖਦੇ ਹਨ । ਝੋ ਕਾਰਬਨੀ ਅਤੇ ਅਕਾਰਬਨੀ ਮਾਦੇ ਦਾ ਮਿਸ਼ਰਣ ਹੈ ਜਿਸ ਵਿਚ ਪਾਣੀ ਅਤੇ ਹਵਾ ਵੱਖ-ਵੱਖ ਮਾਤਰਾ ਵਿਚ ਮੌਜੂਦ ਹੁੰਦੇ ਹਨ ।
ਥੋਂ ਦੇ ਜ਼ਰੂਰੀ ਕਾਰਜ (Important Functions of Soil)-

1. ਤੋਂ ਮਾਧਿਅਮ ਵਜੋਂ (Soil as a Medium) – ਥੋਂ ਦਾ ਸਭ ਤੋਂ ਮਹੱਤਵਪੂਰਨ ਕਾਰਜ ਜ਼ਰਾਇਤੀ ਅਤੇ ਬਾਗ਼ਬਾਨੀ ਵਾਲੀਆਂ ਫ਼ਸਲਾਂ ਉਗਾਉਣ ਅਤੇ ਇਹਨਾਂ ਫ਼ਸਲਾਂ ਵਿਚ ਵਾਧਾ ਕਰਨ ਦਾ ਹੈ । ਇਸ ਵਾਧੇ ਦੇ ਫਲਸਰੂਪ ਖ਼ੁਰਾਕ ਪੈਦਾ ਕਰਨ ਵਾਲੀਆਂ ਫ਼ਸਲਾਂ ਦੇ ਝਾੜ ਵਿਚ ਵਾਧਾ ਹੁੰਦਾ ਹੈ ।

2. ਪੌਸ਼ਟਿਕ ਤੱਤਾਂ ਦੀ ਪੂਰਤੀ (Provides Nutrientsਥੋਂ ਪ੍ਰਾਣੀ ਸਮੂਹ ਲਈ ਬੜੀ ਮਹੱਤਤਾ ਰੱਖਦਾ ਹੈ । ਭਾਂ ਵਿਚ ਮੌਜੂਦ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਚੱਕਰਾਂ ਵਿਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਇਹ ਚੱਕਰ ਕੁਦਰਤੀ ਅਤੇ ਅਰਧ-ਕੁਦਰਤੀ ਬਨਸਪਤੀ ਦੇ ਵੱਧਣ-ਫੁਲਣ ਅਤੇ ਪ੍ਰਫੁਲਿਤ ਹੋਣ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ ਕੀਤਿਆਂ ਬਗ਼ੈਰ, ਤੋਂ ਦੀ ਸਹਾਇਤਾ ਕਰਦੇ ਹਨ । ਇਹ ਸਮੂਹ ਰਹਿੰਦ-ਖੂੰਹਦ ਦਾ ਵਿਘਟਨ ਕਰਦੇ ਹਨ, ਵਾਯੂਮੰਡਲ ਤੋਂ ਅੰਸ਼ ਪ੍ਰਾਪਤ ਕਰਦੇ ਹਨ ਅਤੇ ਖੋਂ ਨੂੰ ਗਠਿਤ ਕਰਦੇ ਹਨ ।

3. ਪਾਣੀ ਦੀ ਪੂਰਤੀ (Supply of Water) – ਚੋਂ ਆਪਣੇ ਭੂ-ਦ੍ਰਿਸ਼ (Land Scape) ਅਤੇ ਇਸ ਤੋਂ ਦਿਸ਼) ਤੇ ਉੱਗਣ ਵਾਲੀ ਬਨਸਪਤੀ ਬਰਸਾਤ ਦੇ ਪਾਣੀ ਦੀ ਵੰਡ ਲਈ ਜ਼ਿੰਮੇਵਾਰ ਹਨ । ਕੀ ਮੀਂਹ ਦਾ ਪਾਣੀ ਤੋਂ ਦੀ ਸੜਾ ਤੋਂ ਰੁੜ੍ਹ ਕੇ ਪਾਣੀ ਦੇ ਸਤੱਈ ਜਲ ਭੰਡਾਰਾਂ, ਜਿਵੇਂ ਕਿ ਝੀਲਾਂ ਅਤੇ ਦਰਿਆ ਆਦਿ ਲਈ ਪੂਰਕ ਵਜੋਂ ਕਾਰਜ ਕਰੇਗਾ ਅਤੇ ਅੱਤ ਦੇ ਹਾਲਾਤ (Extreme Cases) ਵਿਚ ਇਹ ਪਾਣੀ ਤੇਜ਼ੀ ਨਾਲ ਹੜ੍ਹ ਲਿਆਵੇਗਾ ਜਾਂ ਰਿਸ ਕੇ ਇਹ ਪਾਣੀ ਜ਼ਮੀਨ ਹੇਠ ਇਕੱਠਾ ਹੋ ਜਾਵੇਗਾ ਜਾਂ ਰਿਸ ਕੇ ਇਹ ਪਾਣੀ, ਪੌਦਿਆਂ ਅਤੇ ਸੂਖ਼ਮ ਜੀਵਾਂ ਦੁਆਰਾ ਵਰਤੇ ਜਾਣ ਦੇ ਲਈ ਜ਼ਮੀਨ ਹੇਠਾਂ ਇਕੱਠਾ ਹੋ ਜਾਵੇਗਾ, ਇਹ ਸਾਰਾ ਕੁੱਝ ਤੋਂ ਦੀ ਗਠਿਤਾ ਉੱਪਰ ਨਿਰਭਰ ਕਰਦਾ ਹੈ । ਜਾਂ ਕੀ ਮੀਂਹ ਦਾ ਇਹ ਪਾਣੀ ਜ਼ਮੀਨਦੋਜ ਹੋ ਜਾਵੇਗਾ ਅਤੇ ਇਸ ਸਿੰਮਣ ਦੀ ਗਤੀ ਦੀ ਦਰ ਕੀ ਹੋਵੇਗੀ ।

PSEB 12th Class Environmental Education Important Questions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 2.
ਤੋਂ ਦੀ ਰਚਨਾ ਬਾਰੇ ਲਿਖੋ ।
ਜਾਂ
ਚੰਗੀ ਛਾਂ ਦੇ ਦੋ ਗੁਣ ਲਿਖੋ ।
ਉੱਤਰ-
ਤੋਂ ਦੀ ਰਚਨਾ (Structure of Soilਚੰਗੀ ਕਿਸਮ ਦੀ ਤੋਂ (Soil) – ਅਕਾਰਬਨੀ (Inorganic) ਅਤੇ ਕਾਰਬਨੀ (Organic) ਪਦਾਰਥਾਂ ਦਾ ਇਕ ਜਟਿਲ ਮਿਸ਼ਰਣ ਹੈ ਜਿਸ ਵਿਚ ਹਵਾ ਅਤੇ ਪਾਣੀ ਦੀ ਮਾਤਰਾ ਵਿਚ ਭਿੰਨਤਾਵਾਂ ਹਨ । ਇਹਨਾਂ ਪਦਾਰਥਾਂ ਦੀ ਪ੍ਰਤੀਸ਼ਤ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ ।

  1. ਖਣਿਜ ਪਦਾਰਥ (Mineral Matter) 50-60 ਪ੍ਰਤੀਸ਼ਤ
  2. ਕਾਰਬਨੀ ਪਦਾਰਥ (Organic Matter) 7-10 ਪ੍ਰਤੀਸ਼ਤ
  3. ਭੂਮੀ ਵਿਚਲਾ ਪਾਣੀ (Soil Water) 25-35 ਪ੍ਰਤੀਸ਼ਤ
  4. ਭੂਮੀ ਵਿਚਲੀ ਹਵਾ (Soil Air) 15-25 ਪ੍ਰਤੀਸ਼ਤ ।

ਅਕਾਰਬਨੀ ਪਦਾਰਥ (Inorganic substances) – ਚੀਕਣੀ ਮਿੱਟੀ (Clay), ਗਾਰ (Silt), ਕੰਕਰ (Gravel) ਅਤੇ ਚੱਟਾਨ (Rock) ਤੋਂ ਵਿਚ ਮਿਲਣ ਵਾਲੇ ਅਕਾਰਬਨੀ ਪਦਾਰਥ ਹਨ ।

ਕਾਰਬਨੀ ਪਦਾਰਥ (Organic Matter) – ਕਾਰਬਨੀ ਪਦਾਰਥ ਵਿਚ ਸਜੀਵ ਅਤੇ ਨਿਰਜੀਵ ਅਤੇ ਮਿਤ ਪੌਦਿਆਂ ਅਤੇ ਪਾਣੀਆਂ ਦੇ ਅੰਸ਼ ਸ਼ਾਮਿਲ ਹਨ । ਜੀਵਿਤ ਜੀਵਾਂ ਵਿਚ ਗੰਡੋਏ ਅਤੇ ਸੂਖ਼ਮ ਜੀਵ ਸ਼ਾਮਿਲ ਸਨ । ਪੌਦਿਆਂ ਅਤੇ ਪ੍ਰਾਣੀਆਂ ਦੀ ਰਹਿੰਦ-ਖੂੰਹਦ ਅਤੇ ਇਹਨਾਂ ਸਜੀਵਾਂ ਦੇ ਮਰਨ ਉਪਰੰਤ, ਅਪਰਦਨ ਦੇ ਵੱਖ-ਵੱਖ ਪੜਾਵਾਂ ਵਾਲਾ ਕਚਰਾ ਨਿਰਜੀਵ ਮਾਦਾ ਹੈ, ਜਿਹੜਾ ਕਿ ਤੋਂ ਵਿਚ ਪਾਇਆ ਜਾਂਦਾ ਹੈ ।

ਤੋਂ ਇਕ ਅਜਿਹਾ ਕੁਦਰਤੀ ਸਾਧਨ ਹੈ, ਜਿਹੜਾ ਕਿਸੇ ਰਾਸ਼ਟਰ ਦੀ ਕਾਮਯਾਬੀ ਵਿਚ ਬੜਾ ਯੋਗਦਾਨ ਪਾਉਂਦਾ ਹੈ । ਪਰ ਵਾਹੀ ਯੋਗ ਜ਼ਮੀਨ ਦਾ ਬੜੀ ਤੇਜ਼ੀ ਨਾਲ ਪਤਨ ਹੋ ਰਿਹਾ ਹੈ, ਜਿਸ ਦੇ ਕਾਰਨ ਕਾਇਮ ਰਹਿਣਯੋਗ ਖੇਤੀ ਦਾ ਭਵਿੱਖ ਖ਼ਤਰੇ ਵਿਚ ਜਾਪਦਾ ਹੈ ।

Leave a Comment