This PSEB 12th Class Environmental Education Notes Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) will help you in revision during exams.
PSEB 12th Class Environmental Education Notes Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)
→ ਐਗਰੀਕਲਚਰ (Agriculture) ਜਾਂ ਖੇਤੀਬਾੜੀ ਦਾ ਸ਼ਬਦ ਲਾਤੀਨੀ ਭਾਸ਼ਾ (Latin) ਦੇ ਦੋ ਸ਼ਬਦਾਂ ਐਗਰ (Agre) ਜਿਸ ਦਾ ਅਰਥ ਹੈ “ਖੇਤ’ (Fields) ਅਤੇ ਕਲਚਰ (Culture) ਜਿਸਦਾ ਅਰਥ ਹੈ ਕਾਸ਼ਤ ਕਰਨਾ (Cultivation), ਖੇਤੀ ਬਾੜੀ ਫ਼ਸਲਾਂ ਦੇ ਉਗਾਉਣ ਅਤੇ ਕੰਮ ਆਉਣ ਵਾਲੇ ਜਾਨਵਰਾਂ ਦੀ ਪਾਲਣਾ ਕਰਨ ਦੀ ਸਾਇੰਸ ਹੈ ।
→ ਜਿਸ ਭੂਮੀ ‘ਤੇ ਫ਼ਸਲਾਂ ਬੀਜੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਖੇਤ (Field) ਆਖਦੇ ਹਨ ਅਤੇ ਖੇਤਾਂ ਵਿਚ ਉਗਾਏ ਜਾਣ ਵਾਲੇ ਪੌਦਿਆਂ ਨੂੰ ਫ਼ਸਲੀ ਪੌਦੇ ਜਾਂ ਫਸਲਾਂ (Crop Plants) ਕਹਿੰਦੇ ਹਨ ।
→ ਖੇਤ ਵਿਚ ਫ਼ਸਲ ਦੀ ਕਾਮਯਾਬ ਖੇਤੀਬਾੜੀ ਕਰਨ ਲਈ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਖੇਤੀਬਾੜੀ ਪ੍ਰਚਲਨ (Agricultural Practices) ਆਖਦੇ ਹਨ । ਜ਼ਮੀਨ ਦੀ ਤਿਆਰੀ, ਬਿਜਾਈ, ਰੂੜੀ (ਦੇਸੀ ਖਾਦ) ਅਤੇ ਰਸਾਇਣਿਕ ਖਾਦਾਂ ਦੀ ਵਰਤੋਂ, ਸਿੰਚਾਈ, ਨਦੀਨ ਕੰਟਰੋਲ, ਫ਼ਸਲਾਂ ਦੀ ਰੱਖਿਆ, ਕਟਾਈ, ਗਹਾਈ (Thrashing), ਉਡਾਈ (Winnowing), ਭੰਡਾਰਨ, ਫ਼ਸਲਾਂ ਦਾ ਸੁਧਾਰ, ਫ਼ਸਲੀ ਗੇੜ, ਮਿਸ਼ਰਿਤ ਅਤੇ ਭਾਂਤ-ਭਾਂਤ ਦੀ ਖੇਤੀ, ਖੇਤੀਬਾੜੀ ਦੇ ਪ੍ਰਚਲਨ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਹਨ । ਉੱਪਰ ਦੱਸੀਆਂ ਗਈਆਂ ਖੇਤੀਬਾੜੀ ਗਤੀਵਿਧੀਆਂ ਵਿਚ ਫ਼ਸਲਾਂ ਦਾ ਉਤਪਾਦਨ, ਪ੍ਰਬੰਧਨ, ਫ਼ਸਲਾਂ ਦੀ ਸੁਰੱਖਿਆ ਦਾ ਪ੍ਰਬੰਧ ਅਤੇ ਫ਼ਸਲਾਂ ਦੀ ਸੋਧ ਵੀ ਸ਼ਾਮਿਲ ਹਨ ।
→ ਜੇਕਰ ਖੇਤੀਬਾੜੀ ਪਰਿਸਥਿਤਿਕ ਪੱਖ ਤੋਂ ਨਰੋਈ, ਵਿਹਾਰਿਕ, ਸਮਾਜਿਕ ਪੱਖ ਤੋਂ ਠੀਕ, ਸਭਿਆਚਾਰਕ ਪੱਖ ਤੋਂ ਢੁੱਕਵੀਂ ਅਤੇ ਰਚਨਾਤਮਕ ਵਿਗਿਆਨਿਕ ਪਹੁੰਚ ‘ਤੇ ਆਧਾਰਤ ਹੋਵੇ ਤਾਂ ਅਜਿਹੀ ਖੇਤੀਬਾੜੀ ਨੂੰ ਕਾਇਮ ਰਹਿਣਯੋਗ/ਟਿਕਾਊ ਖੇਤੀਬਾੜੀ ਜਾਂ ਕਾਇਮ ਰਹਿਣਯੋਗ ਟਿਕਾਉ ਜ਼ਰਾਇਤ ਆਖਿਆ ਜਾਂਦਾ ਹੈ ।
→ ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀਬਾੜੀ ਵਿਚ ਉਤਪਾਦਕਤਾ ਵਿਚ ਲੰਮੇ ਸਮੇਂ ਵਿਚ ਵਾਧਾ ਕੀਤਾ ਜਾਂਦਾ ਹੈ, ਕੁਦਰਤੀ ਸਾਧਨਾਂ ਦੇ ਨਿਵੇਸ਼ ਨੂੰ ਘੱਟ ਕਰਨਾ, ਭੋਂ-ਖੋਰ ਨੂੰ ਰੋਕਣਾ ਅਤੇ ਜ਼ਮੀਨ ਹੇਠਲੇ ਪਾਣੀ ਦੀ ਹਾਨੀ ਨੂੰ ਨਿਊਨਤਮ ਪੱਧਰ ‘ਤੇ ਰੱਖਣਾ ਸ਼ਾਮਿਲ ਹਨ ।
→ ਕਈ ਪ੍ਰਕਾਰ ਦੇ ਪ੍ਰਚਲਨ ਦੀਆਂ ਲੜੀਆਂ, ਜਿਵੇਂ ਕਿ ਹਾਨੀਕਾਰਕ ਕੀਟਾਂ ਦਾ ਏਕੀਕ੍ਰਿਤ ਵਿਨਾਸ਼ ਅਤੇ ਪ੍ਰਬੰਧਣ, ਫ਼ਸਲਾਂ ਦੀ ਅਦਲਾ-ਬਦਲੀ, ਜੁਤਾਈ (Tillage). ਅਤੇ ਤੋਂ ਖੁਰਨ ਨੂੰ ਨਿਊਨਤਮ ਪੱਧਰ ‘ਤੇ ਰੱਖਣਾ ਅਤੇ ਨਦੀਨਾਂ ‘ਤੇ ਕੰਟਰੋਲ ਕਰਨਾ ਕਾਇਮ ਰਹਿਣਯੋਗ ਖੇਤੀਬਾੜੀ ਵਿਚ ਸ਼ਾਮਿਲ ਹਨ ।
(IPM-Integrated Pest Management)
→ ਭਾਰਤ ਵਿਚ 1960 ਤੋਂ ਲੈ ਕੇ 2005 ਤਕ ਅਨਾਜ ਉਤਪਾਦਨ ਵਿਚ ਚਾਰ ਗੁਣਾ ‘ ਵਾਧਾ ਹੋਇਆ ਹੈ । ਇਸ ਨੂੰ ਹਰਾ ਇਨਕਲਾਬ ਜਾਂ ਹਰੀ ਕ੍ਰਾਂਤੀ (Green
Revolution) ਆਖਿਆ ਜਾਂਦਾ ਹੈ ।
→ ਬੀਜਾਂ ਦੀਆਂ ਵਧੀਆ ਅਤੇ ਸੁਧਰੀਆਂ ਹੋਈਆਂ ਕਿਸਮਾਂ ਦੀ ਵਰਤੋਂ, ਸਿੰਜਣ ਦੇ ਉੱਨਤ ਤਰੀਕੇ, ਕੀਟਨਾਸ਼ਕਾਂ ਅਤੇ ਹਾਨੀਕਾਰਕ ਕੀਟਾਂ ਦੇ ਵਿਨਾਸ਼ ਲਈ ਜੀਵਨਾਸ਼ਕਾਂ ਅਤੇ ਫਰਟੀਲਾਈਜ਼ਰ ਦੀ ਸੂਝ-ਬੂਝ ਅਤੇ ਸਮਝਦਾਰੀ ਨਾਲ ਵਰਤੋਂ ਅਤੇ ਭੰਡਾਰਨ ਦੇ ਸੁਚੱਜੇ ਢੰਗ-ਤਰੀਕਿਆਂ ਦੇ ਕਾਰਨ ਹੀ ਹਰੀ ਕ੍ਰਾਂਤੀ ਸੰਭਵ ਹੋ ਸਕੀ ਹੈ ।
→ ਪੰਜਾਬ ਵਿਚ ਹਰੀ ਕ੍ਰਾਂਤੀ (ਹਰਾ ਇਨਕਲਾਬ) ਦਾ ਅਸਰ ਬਹੁਤ ਜ਼ਿਆਦਾ ਹੋਇਆ, ਭਾਵੇਂ ਕਿ ਐੱਨ. ਪੀ. ਕੇ. (ਨਾਈਟ੍ਰੋਜਨ-ਫਾਸਫੋਰਸ) ਅਤੇ ਪੋਟਾਸ਼ੀਅਮ ਬਨਾਉਟੀ ਖਾਦਾਂ (Fertilizers) ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਕਰਨ ਦੇ ਕਾਰਨ ਫ਼ਸਲਾਂ ਦੇ ਝਾੜ ‘ਤੇ ਮਾੜੇ ਪ੍ਰਭਾਵ ਪਏ ਹਨ । ਪੌਦਿਆਂ ਨੂੰ ਐੱਨ. ਪੀ. ਕੇ. ਦੇ ਇਲਾਵਾ ਹੋਰ ਵੀ ਕਈ ਤੱਤਾਂ ਦੀ ਵਿਸ਼ੇਸ਼ ਕਰਕੇ ਮਾਈਕ੍ਰੋਨਿਉਟੀਐਂਟ (Micronutrients) ਜਾਂ ਲਘੂ ਪੌਸ਼ਟਿਕ-ਆਹਾਰ ਦੀ, ਜਿਵੇਂ ਕਿ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮਾਲੀਬਡੀਨਮ ਅਤੇ ਬੋਰਾਨ ਆਦਿ ਦੀ ਵੀ ਲੋੜ ਹੈ । ਪੰਜਾਬ ਦੀ ਮਿੱਟੀ ਵਿਚ ਜ਼ਿੰਕ ਦੀ ਸੂਖ਼ਮ ਪੌਸ਼ਟਿਕ-ਆਹਾਰ ਵਜੋਂ ਸਭ ਤੋਂ ਜ਼ਿਆਦਾ ਘਾਟ ਹੈ ।
→ ਹਰੀ ਕ੍ਰਾਂਤੀ ਨੇ ਕਣਕ ਅਤੇ ਧਾਨ ਦੀ ਇਕ ਫ਼ਸਲੀ ਖੇਤੀ ਲੈ ਆਂਦੀ ਹੈ ਅਤੇ ਇਨ੍ਹਾਂ ਫ਼ਸਲਾਂ ਨੂੰ ਸੁਣਿਆਉਣੀਆਂ (Depleting) ਫ਼ਸਲਾਂ ਮੰਨਿਆ ਜਾਂਦਾ ਹੈ । ਇਨ੍ਹਾਂ ਫ਼ਸਲਾਂ ਨੇ ਮੱਕੀ, ਬਾਜਰਾ, ਦਾਲਾਂ ਅਤੇ ਤੇਲ-ਬੀਜਾਂ ਵਰਗੀਆਂ ਰਵਾਇਤੀ ਮਿਸ਼ਰਤ ਫ਼ਸਲੀ ਚੱਕਰਾਂ ਵਾਲੀਆਂ ਫ਼ਸਲਾਂ ਦੀ ਥਾਂ ਲੈ ਲਈ ਹੈ। ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੀਆਂ ਫਲਦਾਰ ਫ਼ਸਲਾਂ ਦੀ ਘੱਟ ਕਾਸ਼ਤ ਕਰਨ ਦੇ ਫਲਸਰੂਪ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨ ਵਾਲੇ ਕੁਦਰਤੀ ਪਦਾਰਥਾਂ ਵਿਚ ਕਮੀ ਪੈਦਾ ਹੋ ਗਈ ਹੈ | ਕਣਕ ਅਤੇ ਧਾਨ ਦੀ ਮੁੜ-ਮੁੜ ਕੇ ਕੀਤੀ ਜਾਂਦੀ ਕਾਸ਼ਤ ਦੇ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਤੱਤਾਂ ਵਿਚ ਭਾਰੀ ਕਮੀ ਪੈਦਾ ਹੋ ਗਈ ਹੈ । ਕਣਕ-ਧਾਨ ਕਰਕੇ ਫਲੀਦਾਰ ਪੌਦਿਆਂ ਦੀ ਖੇਤੀ ਵਿਚ ਆਈ ਘਾਟ ਦੇ ਕਾਰਨ ਬੰਜਰ ਤੋਂ (Waste land) ਪੈਦਾ ਹੋ ਗਈ ਹੈ ।
→ ਲੋੜ ਤੋਂ ਵੱਧ ਸਿੰਚਾਈ (Intensive Irrigation) ਹਰੀ ਕ੍ਰਾਂਤੀ ਦਾ ਵੱਡਾ ਅੰਸ਼ ਰਿਹਾ ਹੈ । ਪਾਣੀ ਦੀ ਇਸ ਮੰਗ ਦੇ ਕਾਰਨ ਹੀ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਉੱਪਰ ਭਾਰੀ ਭਾਰ ਪੈ ਰਿਹਾ ਹੈ ।
→ ਹਰੀ ਕ੍ਰਾਂਤੀ ਦਾ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ ਗਰੀਬ ਕਿਸਾਨਾਂ ਉੱਤੇ ਪਿਆ ਹੈ ਜਿਨ੍ਹਾਂ ਕੋਲ ਥੋੜੀ ਜ਼ਮੀਨ ਹੈ, ਕਿਉਂਕਿ ਵੱਡੇ ਕਿਸਾਨਾਂ ਕੋਲ ਫਰਟੀਲਾਈਜ਼ਰਜ਼, ਬੀਜ ਅਤੇ ਸੰਦ ਆਦਿ ਤਕ ਪਹੁੰਚ ਕਰਨ ਦੀ ਵਧੇਰੇ ਸਮਰੱਥਾ ਹੈ । ਇਸ ਦੀ ਵਜ੍ਹਾ ਕਰਕੇ ਅਮੀਰ ਕਿਸਾਨ ਹੋਰ ਅਮੀਰ ਹੋ ਰਹੇ ਹਨ ਅਤੇ ਗ਼ਰੀਬ ਕਿਸਾਨ ਹੋਰ ਗ਼ਰੀਬ ਹੋ ਰਹੇ ਹਨ । ਧਰਤੀ ਦੀ ਸਭ ਉੱਪਰਲੀ ਪਰਤ-ਪੇਪੜੀ (Crust) ਦੇ ਸਭ ਤੋਂ ਉੱਪਰਲੀ ਉਪਜਾਊ ਪਰਤ ਨੂੰ ਮਿੱਟੀ (Soil) ਆਖਦੇ ਹਨ । ਮਿੱਟੀ ਦੀ ਇਸ ਪਰਤ ਵਿਚ ਮੱਲ੍ਹੜ (Humus) ਵੀ ਮੌਜੂਦ ਹੁੰਦਾ ਹੈ । (ਮੱਲੜ ਕਾਰਬਨੀ ਪਦਾਰਥਾਂ ਤੋਂ ਤਿਆਰ ਹੋਇਆ ਪਦਾਰਥ ਹੈ) ਮਿੱਟੀ ਕਾਰਬਨੀ, ਅਕਾਰਬਨੀ ਪਦਾਰਥਾਂ ਦਾ ਸੰਪੂਰਨ ਮਿਸ਼ਰਨ ਹੈ ਜਿਸ ਵਿਚ ਪਾਣੀ ਅਤੇ ਹਵਾ ਦੀ ਮਾਤਰਾ ਭਿੰਨ-ਭਿੰਨ ਹੁੰਦੀ ਹੈ ।
→ ਮਿੱਟੀ, ਪੌਦਿਆਂ ਦੇ ਵਾਧੇ ਦਾ ਮਾਧਿਅਮ ਹੈ ਅਤੇ ਇਸ ਮਾਧਿਅਮ ਦੇ ਕਾਰਨ ਹੀ ਭੋਜਨ ਦਾ ਉਤਪਾਦਨ ਕਰਨ ਵਾਲੀਆਂ ਫ਼ਸਲਾਂ ਦੇ ਝਾੜ ਵਿਚ ਵਾਧਾ ਹੁੰਦਾ ਹੈ । ਮਿੱਟੀ ਤੋਂ ਹੀ ਪੌਸ਼ਟਿਕ ਪਦਾਰਥ ਪ੍ਰਾਪਤ ਹੁੰਦੇ ਹਨ ।
→ ਮਿੱਟੀ ਵਿਚ ਪ੍ਰਾਣੀ ਸਮੂਹ (Fauna) ਮੌਜੂਦ ਹੁੰਦੇ ਹਨ । ਇਹ ਪ੍ਰਾਣੀ ਸਮੂਹ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਤੋੜਣ ਦਾ ਕਾਰਜ ਕਰਦੇ ਹਨ, ਵਾਯੂਮੰਡਲ ਤੋਂ ਸੰਘਟਕ ਪ੍ਰਾਪਤ ਕਰਦਿਆਂ ਹੋਇਆਂ ਮਿੱਟੀ ਵਿਚ ਵਾਯੁ ਸੰਚਾਰਨ ਦਾ ਕਾਰਜ ਵੀ ਕਰਦੇ ਹਨ ।
→ ਫ਼ਸਲਾਂ ਦੀ ਕਾਸ਼ਤ ਕਰਨ ਦੇ ਵਾਸਤੇ ਮਿੱਟੀ ਦੀ ਬਹੁਤ ਮਹੱਤਤਾ ਹੈ ਕਿਉਂਕਿ ਫ਼ਸਲਾਂ ਆਪਣੇ ਪੌਸ਼ਟਿਕ ਤੱਤਾਂ ਦੀ ਪ੍ਰਾਪਤੀ ਮਿੱਟੀ ਵਿਚੋਂ ਹੀ ਕਰਦੀਆਂ ਹਨ । ਚੰਗੀ ਗੁਣਵਤਾ ਵਾਲੀ ਤੋਂ ਤੋਂ ਹੀ ਵਧੇਰੇ ਉਪਜ ਪ੍ਰਾਪਤ ਕੀਤੀ ਜਾਂਦੀ ਹੈ ।
ਚੰਗੀ ਕਿਸਮ ਦੀ ਮਿੱਟੀ ਖਣਿਜ ਪਦਾਰਥਾਂ, ਕਾਰਬਨੀ ਮਾਦਾ ਅਤੇ ਹਵਾ ਆਦਿ ਤੋਂ ਬਣੀ ਹੋਈ ਹੁੰਦੀ ਹੈ ਅਤੇ ਇਨ੍ਹਾਂ ਪਦਾਰਥਾਂ ਦੀ ਮਾਤਰਾ ਹੇਠਾਂ ਦਿੱਤੀ ਗਈ ਹੈ-
- ਖਣਿਜ ਪਦਾਰਥ (Mineral matter) = 50-60%
- ਕਾਰਬਨੀ ਪਦਾਰਥ (Organic matter) = 7-10%
- ਤੋਂ ਪਾਣੀ (Soil Water) = 25-35%
- ਤੋਂ ਹਵਾ (Soil Air) = 15-25%.