This PSEB 12th Class Environmental Education Notes Chapter 15 ਵਾਤਾਵਰਣੀ ਕਿਰਿਆ (ਭਾਗ-2) will help you in revision during exams.
PSEB 12th Class Environmental Education Notes Chapter 15 ਵਾਤਾਵਰਣੀ ਕਿਰਿਆ (ਭਾਗ-2)
→ ਕਿਸੇ ਵਿਸ਼ੇਸ਼ ਸਥਾਨ ਅਤੇ ਵਿਸ਼ੇਸ਼ ਸਮੇਂ ਤੇ ਰਹਿਣ ਵਾਲੇ ਜੀਵਾਂ ਦੀ ਜਾਤੀ (Species) ਵਲੋਂ ਬਣਾਈ ਗਈ ਬਣਤਰ ਨੂੰ ਜਨਸੰਖਿਆ ਕਹਿੰਦੇ ਹਨ । ਕਲਾਰਕ (Clark)
→ ਮਨੁੱਖੀ ਜਨਸੰਖਿਆ ਦੇ ਅੰਕੜਾ ਅਧਿਐਨ ਨੂੰ ਜਿਹੜਾ ਲਿੰਗ ਅਨੁਪਾਤ, ਜਨਮ ਦਰ ਅਤੇ ਮੌਤ ਦਰ ਨੂੰ ਦਰਸਾਉਂਦਾ ਹੋਵੇ, ਉਸਨੂੰ ਜਨ-ਅੰਕੜਾ ਵਿਗਿਆਨ (Demography) ਆਖਦੇ ਹਨ ।
ਸੰਨ 2011 ਦੀ ਮਰਦਮ-ਸ਼ੁਮਾਰੀ/ਜਨਸੰਖਿਆ ਦੀ ਰਿਪੋਰਟ
(REPORT OF 2011 CENSUS)
ਇਕ ਰਿਪੋਰਟ ਵਿਚ ਦਿੱਤੇ ਗਏ ਅੰਕੜੇ ਆਰਜ਼ੀ (Provisional) ਹਨ ਅਤੇ ਮਹੱਤਵਪੂਰਨ ਹੇਠਲੀ ਟਿੱਪਣੀਆਂ (Foot notes) ਉੱਪਰ ਦਿੱਤੇ ਗਏ ਹਨ ।
ਜਨਸੰਖਿਆ ਸੰਬੰਧੀ ਸਾਰਣੀਆਂ ਆਉਣ ਤੇ ਪੂਰੀ ਸੂਚਨਾ ਦਿੱਤੀ ਜਾਵੇਗੀ ।
FIGURES AT A GLANCE INDIA
→ ਜਨਸੰਖਿਆ ਦੋ ਤਰ੍ਹਾਂ ਦੀ ਹੁੰਦੀ ਹੈ । ਇਕ ਕਿਸਮ ਦੀ ਜਾਤੀ ਵਾਲੀ ਵਸੋਂ-ਇਸ ਵਜੋਂ ਵਿਚ ਕੇਵਲ ਇੱਕੋ ਹੀ ਤਰ੍ਹਾਂ ਦੇ ਸਜੀਵ ਮੌਜੂਦ ਹੁੰਦੇ ਹਨ । ਬਹੁਤ ਜਾਤੀ ਵਾਲੀ ਜਾਂ ਭਾਂਤ-ਭਾਂਤ ਦੀ ਵਸੋਂ (Multiple Population)-ਇਸ ਪ੍ਰਕਾਰ ਦੀ ਵਸੋਂ ਵਿਚ ਦੋ ਜਾਂ ਦੋ ਤੋਂ ਜ਼ਿਆਦਾ ਕਿਸਮਾਂ ਦੀਆਂ ਜਾਤੀਆਂ ਸ਼ਾਮਿਲ ਹੁੰਦੀਆਂ ਹਨ ।
→ ਵਸੋਂ ਘਣਤਾ (Population Density) ਕਿਸੇ ਖੇਤਰ ਦੀ ਇਕਾਈ ਵਿਚ ਮੌਜੂਦ ਇਕ ਜਾਤੀ ਦੇ ਵਿਅਕਤੀਆਂ ਦੀ ਮੌਜੂਦਗੀ ਵਸੋਂ ਘਣਤਾ ਅਖਵਾਉਂਦੀ ਹੈ ।
→ ਆਬਾਦੀ ਦੇ ਵਾਧੇ ਨੂੰ ਜਿਨ੍ਹਾਂ ਵਕਰਾਂ ਦੁਆਰਾ ਦਰਸਾਇਆ ਜਾਂਦਾ ਹੈ, ਉਨ੍ਹਾਂ ਵਕਰਾਂ (Curves) ਨੂੰ ਜਨਸੰਖਿਆ ਵਾਧੇ ਦਾ ਵਕਰ ਆਖਦੇ ਹਨ ਵਕਰ ਵਿਚ ਵਿਅਕਤੀਆਂ ਨੂੰ ਸਮੇਂ ਦੇ ਮੁਕਾਬਲੇ (ਸਾਹਮਣੇ) ਦਰਸਾਇਆ ਜਾਂਦਾ ਹੈ ।
→ ਜੇਕਰ ਜਨਮ ਦਰ ਅਤੇ ਮੌਤ ਦਰ ਇਕ ਸਮਾਨ ਹੋਣ, ਤਾਂ ਵਜੋਂ ਵਿਚ ਵਾਧਾ ਨਹੀਂ, ਹੁੰਦਾ । ਅਜਿਹੀ ਹਾਲਤ ਦੇ ਪੈਦਾ ਹੋਣ ਨੂੰ ਸਿਫ਼ਰ ਜਨਸੰਖਿਆ ਵਾਧਾ (Zero Population Growth) ਆਖਦੇ ਹਨ ।
→ ਜਨਸੰਖਿਆ ਨੂੰ ਦਰਸਾਉਣ ਵਾਲੇ ਕਰ ਦੋ ਪ੍ਰਕਾਰ ਦੇ ਹਨ । ਇਨ੍ਹਾਂ ਵਕਰਾਂ ਨੂੰ ਉਨ੍ਹਾਂ ਦੇ ਰੂਪ ਦੇ ਆਧਾਰ ਤੇ “s ਰੂਪੀ” (Sigmoid) ਜਾਂ ਅੰਗਰੇਜ਼ੀ ਦੇ ਅੱਖਰ !
ਦੀ ਸ਼ਕਲ ਦੇ ਆਧਾਰ ਤੇ J ਵਕਰ’ (J-Curve) ਆਖਦੇ ਹਨ ।
→ ਆਬਾਦੀ ਦੇ ਵਾਧੇ ਨੂੰ ਦਰਸਾਉਣ ਵਾਲੀ J ਰੂਪੀ ਵਕਰ ਇਹ ਦਰਸਾਉਂਦੀ ਹੈ ਕਿ ਵਸੋਂ ਦੇ ਵਾਧੇ ਉੱਤੇ ਕੋਈ ਕੰਟਰੋਲ ਨਹੀਂ ਹੈ ਅਤੇ ਜਨਮ ਦਰ, ਮੌਤ ਦਰ ਨਾਲੋਂ ਵੱਧ ਹੋਣ ਦੇ ਫਲਸਰੂਪ ਆਬਾਦੀ ਵੱਧਦੀ ਜਾਂਦੀ ਹੈ ।
→ s ਰੁਪੀ (Sigmoid) ਵਕਰ ਦੇ ਅਧਿਐਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਹਿਲਾਂ ਤਾਂ ਵਲੋਂ ਦਾ ਗ੍ਰਾਫ ਉੱਪਰ ਨੂੰ ਜਾਂਦਾ ਹੈ, ਪਰ ਜੇ ਵਾਤਾਵਰਣੀ ਪਰਿਸਥਿਤੀਆਂ ਹੋਰ ਅਜਿਹਾ ਨਹੀਂ ਹੋਣ ਦਿੰਦੀਆਂ, ਤਾਂ ਵਸੋਂ ਦੀ ਦਰ ਸਿਫ਼ਰ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਵਸੋਂ ਦੀ ਵਕਰ ‘S’ ਦਾ ਰੂਪ ਧਾਰਨ ਕਰ ਲੈਂਦੀ ਹੈ । ਇਸ ਵਕਰ ਨੂੰ
ਸਿਗਮਾਇਡ ਵਕਰ (Sigmoid Curve) ਆਖਦੇ ਹਨ ।
→ ਵਸੋਂ ਦੇ ਵਾਧੇ ਦੇ ਕਾਰਨ ਮਕਾਨ ਉਸਾਰੀ ਦੇ ਵਾਸਤੇ ਜ਼ਮੀਨ ਘੱਟ ਜਾਂਦੀ ਹੈ, ਖੇਤੀ ਲਈ ਜ਼ਮੀਨ ਦੇ ਘਟਣ ਦੇ ਸਿੱਟੇ ਵਜੋਂ ਭੋਜਨ ਦੀ ਮਾਤਰਾ ਵਿਚ ਵੀ ਕਮੀ ਪੈਦਾ ਹੋ ਜਾਂਦੀ ਹੈ ਅਤੇ ਗ਼ਰੀਬੀ ਅਤੇ ਬੇਰੋਜ਼ਗਾਰੀ ਵਿਚ ਵਾਧਾ ਹੋ ਜਾਂਦਾ ਹੈ ।
→ ਵਸੋਂ ਦੇ ਵਾਧੇ ਉੱਤੇ ਨਿਯੰਤਰਣ ਹੋਣਾ ਚਾਹੀਦਾ ਹੈ । ਅਜਿਹਾ ਕਰਨ ਦੇ ਲਈ ਜਨਮ ਦਰ ਨੂੰ ਕੰਟਰੋਲ ਕਰਨ ਦੇ ਕਈ ਢੰਗ ਤਰੀਕੇ ਹਨ ਅਤੇ ਲੋੜ ਪੈਣ ਤੇ ਮਨੁੱਖ ਮੁੜ ਸੰਤਾਨ ਪੈਦਾ ਕਰਨ ਦੇ ਯੋਗ ਹੋ ਜਾਂਦਾ ਹੈ ।
→ ਲੋਕਾਂ ਨੂੰ ਜਨਮ ਦਰ ‘ਤੇ ਕੰਟਰੋਲ ਕਰਨ ਸੰਬੰਧੀ ਜਨ-ਮਾਧਿਅਮਾਂ, ਜਿਵੇਂ ਕਿ ਟੈਲੀਵਿਜ਼ਨ, ਰੇਡੀਓ, ਸਿਨੇਮਾ, ਅਖ਼ਬਾਰਾਂ, ਰਸਾਲੇ, ਵੱਡੇ-ਵੱਡੇ ਇਸ਼ਤਿਹਾਰ ਆਦਿ ਰਾਹੀਂ ਜਾਗਰੂਕ ਕੀਤਾ ਜਾ ਸਕਦਾ ਹੈ ।
→ ਜਨਮ ਤੇ ਕੰਟਰੋਲ ਦੇ ਲਈ ਮਕੈਨੀਕਲ ਤਰੀਕੇ ਵੀ ਹਨ । ਕੰਡੋਮਜ਼ (ਨਿਰੋਧ ਆਦਿ) ਦੀ ਵਰਤੋਂ ਅਤੇ ਕਾਪਰ ਟੀ (Copper-T) ਅਤੇ ਲੁਪ/ਛੱਲਾ (Loop) ਵਰਗੀਆਂ ਵਿਧੀਆਂ ਦੇ ਇਲਾਵਾ ਗਰਭ ਰੋਕੂ ਰਸਾਇਣਿਕ ਪਦਾਰਥਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।
→ ਗਰਭ ਰੋਕੂ ਰਸਾਇਣਿਕ ਪਦਾਰਥਾਂ ਵਿਚ ਮੌਖਿਕ ਗੋਲੀਆਂ (Oral pills), ਸ਼ੁਕਰਾਣੂ ਨਾਸ਼ਕ ਕਰੀਮਾਂ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।
→ ਬੇਪੈਦ ਕਰਨਾ (Steilization), ਔਰਤਾਂ ਨੂੰ ਆਪ੍ਰੇਸ਼ਨ ਦੁਆਰਾ ਬੱਚੇ ਨੂੰ ਪੈਦਾ ਕਰਨ ਦੀ ਸ਼ਕਤੀ ਨੂੰ ਖ਼ਤਮ ਕਰਨਾ ਅਤੇ ਗਰਭਪਾਤ ਵਰਗੇ ਤਰੀਕੇ ਅਪਣਾਅ ਕੇ ਜਨਮ ਦਰ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ । ਅਜਿਹੀਆਂ ਵਿਧੀਆਂ ਦੇ ਅਪਣਾਉਣ ਨਾਲ ਵਸੋਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ।
→ ਪੈਦਾਇਸ਼ ‘ਤੇ ਨਿਯੰਤਰਣ ਰੱਖਣ ਦੇ ਲਈ ਸੰਭੋਗ ਲਈ ਸੰਜਮ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।
→ ਮਰਦਾਂ ਨੂੰ ਬਾਂਝ ਕਰਨ ਦੇ ਵਾਸਤੇ ਉਨ੍ਹਾਂ ਦੀ ਨਸਬੰਦੀ ਕੀਤੀ ਜਾ ਸਕਦੀ ਹੈ । ਨਸਬੰਦੀ ਕਰਦੇ ਸਮੇਂ ਸ਼ੁਕਰਾਣੂ ਵਹਿਣੀਆਂ (Vasa deferentia) ਨੂੰ ਕੱਟ ਕੇ ਅਤੇ ਮੋੜ ਕੇ ਸੀਂ ਦਿੱਤਾ ਜਾਂਦਾ ਹੈ । ਮਰਦਾਂ ਨੂੰ ਬੇਪੈਦ ਕਰਨ ਦੇ ਵਾਸਤੇ ਆਪ੍ਰੇਸ਼ਨ ਰਾਹੀਂ ਉਨ੍ਹਾਂ ਦੇ ਪੰਤਾਲੂ (Testes) ਕੱਢ ਦਿੱਤੇ ਜਾਂਦੇ ਹਨ । ਇਸ ਵਿਧੀ ਨੂੰ ਖੱਸੀ ਕਰਨਾ (Castration) ਵੀ ਆਖਦੇ ਹਨ ।
→ ਔਰਤਾਂ ਨੂੰ ਬੇਦ ਕਰਨ ਦੇ ਲਈ ਜਾਂ ਤਾਂ ਉਨ੍ਹਾਂ ਦੇ ਅੰਡਕੋਸ਼ (Ovaries) ਨੂੰ ਆਪ੍ਰੇਸ਼ਨ ਦੁਆਰਾ ਕੱਢ ਦਿੱਤਾ ਜਾਂਦਾ ਹੈ, ਜਾਂ ਫੈਲੋਪੀਅਨ ਨਲੀਆਂ (Fallopian tubes) ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ।