PSEB 12th Class Environmental Education Notes Chapter 19 ਵਾਤਾਵਰਣੀ ਕਿਰਿਆ (ਭਾਗ-6)

This PSEB 12th Class Environmental Education Notes Chapter 19 ਵਾਤਾਵਰਣੀ ਕਿਰਿਆ (ਭਾਗ-6) will help you in revision during exams.

PSEB 12th Class Environmental Education Notes Chapter 19 ਵਾਤਾਵਰਣੀ ਕਿਰਿਆ (ਭਾਗ-6)

→ ਸ੍ਰੀ ਕੇ. ਐੱਮ. ਮੁਨਸ਼ੀ (Shri K.M. Munshi) ਜਿਹੜੇ ਕਿ ਉਸ ਸਮੇਂ ਭਾਰਤ ਸਰਕਾਰ ਵਿੱਚ ਖੇਤੀ ਅਤੇ ਖ਼ੁਰਾਕ ਮੰਤਰੀ ਸਨ, ਨੇ ਵਣ ਮਹਾਂਉਤਸਵ ਨੂੰ ਸ਼ੁਰੂ ਕੀਤਾ ਸੀ ।

→ ਵਣ ਮਹਾਂਉਤਸਵ ਦਾ ਮੁੱਖ ਉਦੇਸ਼ ਵਣ ਸਾਧਨਾਂ ਵਿਚ ਵਾਧਾ ਕਰਨ ਦੇ ਨਾਲ-ਨਾਲ ਮਿੱਟੀ ਨੂੰ ਖੁਰਣ ਤੋਂ ਰੋਕਣਾ ਵੀ ਸੀ ।

→ ਫ਼ਰਵਰੀ ਅਤੇ ਸਤੰਬਰ ਦੇ ਪਹਿਲੇ ਹਫ਼ਤੇ, ਵਣ ਮਹਾਂਉਤਸਵ ਹਰ ਸਾਲ ਮਨਾਉਂਦੇ ਹਨ ।

→ ਸਾਈਲੈਂਟ ਘਾਟੀ, ਕੇਰਲ ਦੇ ਪੱਛਮੀ ਘਾਟ ਵਿਖੇ ਸਥਿਤ ਇਕ ਅਲੱਗ ਅਤੇ ਨਿਵੇਕਲਾ ਜੰਗਲ ਹੈ । ਭਾਰਤ ਦੇ ਕੁੱਝ ਥੋੜੀਆਂ ਜਿਹੀਆਂ ਥਾਂਵਾਂ ਵਿਚ ਇਕ ਅਜਿਹੀ ਥਾਂ ਹੈ, ਜਿੱਥੇ ਮਨੁੱਖੀ ਆਬਾਦੀ ਨਹੀਂ ਹੈ ।

→ ਜੈਵਿਕ ਵਿਰਾਸਤ ਦੇ ਦ੍ਰਿਸ਼ਟੀਕੋਣ ਤੋਂ ਸਾਈਲੈਂਟ ਘਾਟੀ ਦੀ ਬੜੀ ਮਹੱਤਤਾ ਹੈ । ਇਸ ਘਾਟੀ ਵਿਚ ਪੌਦਿਆਂ ਅਤੇ ਪਾਣੀਆਂ ਦੀਆਂ ਅਨੇਕਾਂ ਦੁਰਲੱਭ ਜਾਤੀਆਂ ਪਾਈਆਂ ਜਾਂਦੀਆਂ ਹਨ ।

PSEB 12th Class Environmental Education Notes Chapter 19 ਵਾਤਾਵਰਣੀ ਕਿਰਿਆ (ਭਾਗ-6)

→ ਸਾਈਲੈਂਟ ਘਾਟੀ ਦੀ ਯੋਜਨਾ ਦੇ ਤਿਆਰ ਹੋਣ ਦੇ ਫਲਸਰੂਪ, ਉੱਥੇ, ਉੱਗਣ ਵਾਲੀ ਦੁਰਲੱਭ ਬਨਸਪਤੀ ਅਤੇ ਮਿਲਣ ਵਾਲੇ ਦੁਰਲੱਭ ਜਾਨਵਰਾਂ ਦੇ ਨਸ਼ਟ ਹੋਣ ਦੇ ਡਰ ਦੇ ਕਾਰਨ ਇਸ ਪ੍ਰਾਜੈਕਟ ਦਾ ਬੜੀ ਵੱਡੀ ਪੱਧਰ ‘ਤੇ ਵਿਰੋਧ ਕੀਤਾ ਗਿਆ ।

→ ਇਸ ਜਨਤਕ ਵਿਰੋਧ ਦੇ ਕਾਰਨ ਹੀ ਕੇਂਦਰੀ ਸਰਕਾਰ ਦੀ ਸਲਾਹ ਤੇ ਕੇਰਲ ਸਰਕਾਰ ਨੇ ਇਹ ਪ੍ਰਾਜੈਕਟ ਵਾਪਿਸ ਲੈ ਲਿਆ ਅਤੇ ਸਾਈਲੈਂਟ ਘਾਟੀ ਨੂੰ ਸੰਨ 1985 ਵਿਚ ਰਾਸ਼ਟਰੀ ਪਾਰਕ ਵਜੋਂ ਘੋਸ਼ਿਤ ਕਰ ਦਿੱਤਾ ਗਿਆ ।

→ ਗੰਗਾ ਐਕਸ਼ਨ ਪਲੈਨ (Ganga Action Plan) ਸੰਨ 1985 ਨੂੰ ਸ਼ੁਰੂ ਕੀਤਾ ਗਿਆ । ਇਸ ਯੋਜਨਾ ਦਾ ਮੁੱਖ ਮਕਸਦ ਗੰਗਾ ਦੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ ਹੈ ਤਾਂ ਜੋ ਲੋਕਾਂ ਨੂੰ ਨਹਾਉਣ ਲਈ ਸਾਫ਼ ਪਾਣੀ ਮਿਲ ਸਕੇ ।

→ ਗੰਗਾ ਐਕਸ਼ਨ ਪਲੈਨ (GAP) ਦੇ ਘੇਰੇ ਹੇਠ ਆਉਣ ਵਾਲੇ ਕਸਬਿਆਂ/ਸ਼ਹਿਰਾਂ ਦੀ ਸੰਖਿਆ 25 ਹੈ । ਇਨ੍ਹਾਂ ਵਿਚੋਂ 6 ਉੱਤਰ ਪ੍ਰਦੇਸ਼ ਵਿਚ, 4 ਬਿਹਾਰ ਵਿਚ ਅਤੇ 15 ਪੱਛਮੀ ਬੰਗਾਲ ਵਿਖੇ ਸਥਿਤ ਹਨ ।

→ ਉਦਯੋਗਾਂ ਤੋਂ ਨਿਕਲਣ ਵਾਲੇ ਵਹਿਣ, ਮੁਰਦਿਆਂ ਦੇ ਸਾੜਣ ਉਪਰੰਤ ਬਚੀ ਰਾਖ ਅਤੇ ਹੱਡੀਆਂ ਦਾ ਗੰਗਾ ਦੇ ਪਾਣੀ ਵਿਚ ਸੁੱਟਣਾ, ਵੱਡੀ ਸੰਖਿਆ ਵਿਚ ਲੋਕਾਂ ਦਾ ਨਹਾਉਣਾ ਅਤੇ ਧਾਰਮਿਕ ਰਸਮਾਂ ਆਦਿ ਗੰਗਾ ਦੇ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ ।

→ ਗੰਗਾ ਦੇ ਪ੍ਰਦੂਸ਼ਣ ਲਈ ਬਹੁਤ ਵੱਡੀ ਸੰਖਿਆ ਵਿਚ ਕੱਪੜੇ ਧੋਣਾ, ਡੰਗਰਾਂ ਦਾ ਪਾਣੀ ਅੰਦਰ ਲੇਟਣਾ ਵੀ ਜ਼ਿੰਮੇਵਾਰ ਹਨ ।

→ ਗੰਗਾ ਐਕਸ਼ਨ ਪਲੈਨ (Ganga Action Plan) ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ । ਪਹਿਲੇ ਪੜਾ ਵਿਚ ਯੂ. ਪੀ., ਉਤਰਾਖੰਡ, ਝਾਰਖੰਡ, ਬਿਹਾਰ ਅਤੇ ਪੱਛਮੀ ਬੰਗਾਲ ਦੇ 25 ਕਸਬਿਆਂ/ਸ਼ਹਿਰਾਂ ਤੋਂ ਗੰਗਾ ਦੇ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਪਦਾਰਥਾਂ ਦਾ ਨਿਪਟਾਰਾ ਕਰਨਾ ਹੈ ਅਤੇ ਇਸ ਪੜਾਅ ਨੂੰ ਸੰਨ 1997 ਤਕ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਸੀ, ਬਾਅਦ ਵਿਚ ਇਸ ਦੀ ਮਿਆਦ ਵਧਾ ਕੇ ਇਸ ਪੜਾਅ ਨੂੰ GAP-II ਦਾ ਨਾਮ ਦੇ ਦਿੱਤਾ ਗਿਆ ਅਤੇ ਇਸ ਕੰਮ ਨੂੰ 1999 ਤਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ । ਗੰਗਾ ਐਕਸ਼ਨ ਪਲੈਨ-II ਵਿਚ 29 ਕਸਬੇ/ਸ਼ਹਿਰ ਸ਼ਾਮਿਲ ਕੀਤੇ ਗਏ ।

→ ਡਾ: ਐੱਮ. ਸੀ. ਮਹਿਤਾ ਦਾ ਕਹਿਣਾ ਹੈ ਕਿ ਲੋਕਾਂ ਦਾ ਸਹਿਯੋਗ ਨਾ ਮਿਲਣ ਕਾਰਨ ਇਹ ਯੋਜਨਾ ਸਫ਼ਲ ਨਹੀਂ ਹੋ ਸਕੀ ।

→ ਸੰਯੁਕਤ ਵਣ ਪ੍ਰਬੰਧਣ (Joint Forest Management) – ਇਸ ਪ੍ਰੋਗਰਾਮ ਦਾ ਸੰਬੰਧ ਵਣਾਂ ਦੇ ਪ੍ਰਬੰਧਣ ਨਾਲ ਹੈ । ਇਸ ਪ੍ਰੋਗਰਾਮ ਨੂੰ ਸੰਨ 1990 ਨੂੰ ਸ਼ੁਰੂ ਕੀਤਾ ਗਿਆ | ਵਣਾਂ ਦੇ ਪ੍ਰਬੰਧਣ ਅਤੇ ਦੇਖਭਾਲ ਕਰਨ ਦੇ ਵਾਸਤੇ ਵਣ ਵਿਭਾਗ ਅਤੇ ਪਿੰਡਾਂ ਦੇ ਲੋਕਾਂ ਦਾ ਮਿਲ ਕੇ ਕੰਮ ਕਰਨ ਦੀ ਵਿਵਸਥਾ ਕੀਤੀ ਗਈ ਹੈ । ਇਹ ਦੋਵੇਂ ਰਲ ਕੇ ਨਾ ਕੇਵਲ ਵਣਾਂ ਦੀ ਸਾਂਭ-ਸੰਭਾਲ ਹੀ ਕਰਨਗੇ, ਸਗੋਂ ਜਿਨ੍ਹਾਂ ਥਾਂਵਾਂ ਤੋਂ ਜੰਗਲ ਨਸ਼ਟ ਕੀਤੇ ਗਏ ਹਨ, ਉੱਥੇ ਨਵੇਂ ਰੁੱਖ ਵੀ ਲਗਾਉਣਗੇ ।

→ ਸੰਯੁਕਤ ਵਣ ਪ੍ਰਬੰਧਣ ਪ੍ਰੋਗਰਾਮ ਦਾ ਮੁੱਖ ਮੰਤਵ ਲੋਕਾਂ ਨੂੰ ਈਂਧਨ, ਚਾਰਾ ਅਤੇ ਛੋਟੀ-ਮੋਟੀ ਇਮਾਰਤੀ ਲੱਕੜੀ ਦੀ ਉਪਲੱਬਧੀ ਦਾ ਪ੍ਰਬੰਧ ਕਰਨਾ ਹੈ ।

→ ਵਣਾਂ ਦਾ ਪ੍ਰਬੰਧਣ ਕਰਨ ਦੇ ਵਾਸਤੇ ਗੈਰ-ਸਰਕਾਰੀ ਸੰਗਠਨਾਂ, ਸਰਕਾਰੀ ਮਹਿਕਮਿਆਂ ਅਤੇ ਸਥਾਨਿਕ ਸਮੁਦਾਇ ਰਲ ਕੇ ਇਹ ਕਾਰਜ ਕਰ ਸਕਦੇ ਹਨ ।

→ ਸੰਯੁਕਤ ਵਣ ਪ੍ਰਬੰਧਣ ਦੇ ਪ੍ਰੋਗਰਾਮ ਅਨੁਸਾਰ ਚੋਣਵੀਆਂ ਥਾਂਵਾਂ ‘ਤੇ ਫਲਦਾਰ ਬੂਟੇ ਅਤੇ ਦੂਸਰੀਆਂ ਕਿਸਮਾਂ ਦੇ ਰੁੱਖ ਲਗਾਏ ਜਾਣ ਦੀ ਆਗਿਆ ਹੈ ਪਰ ਮਵੇਸ਼ੀਆਂ ਆਦਿ ਦੇ ਚਰਨ ‘ਤੇ ਮੁਕੰਮਲ ਰੋਕ ਲਗਾਈ ਗਈ ਹੈ ।

PSEB 12th Class Environmental Education Notes Chapter 19 ਵਾਤਾਵਰਣੀ ਕਿਰਿਆ (ਭਾਗ-6)

→ ਸਮਾਜਿਕ ਫਾਰੈਸਟਰੀ (Social Forestry) ਵੀ ਵਾਤਾਵਰਣ ਨਾਲ ਸੰਬੰਧਿਤ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਵਾਤਾਵਰਣ ਦੀ ਸੁਰੱਖਿਆ ਹੈ । ਇਸੇ ਪ੍ਰੋਗਰਾਮ ਦਾ ਉਦੇਸ਼ ਖ਼ਾਲੀ ਪਈਆਂ ਜ਼ਮੀਨਾਂ ਵਿਚ ਸਮੁਦਾਇ ਦੇ ਲਈ ਲਾਹੇਵੰਦ ਪੌਦਿਆਂ ਦਾ ਲਗਾਉਣਾ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਈਂਧਨ, ਚਾਰਾ ਅਤੇ ਛਾਂ ਪ੍ਰਾਪਤ ਹੋ ਸਕੇ ।

→ ਸਮਾਜਿਕ ਫਾਰੈਸਟਰੀ-ਇਹ ਪਹਿਲਾਂ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਪ੍ਰੋਗਰਾਮ (National Rural Employment Programme) ਦੇ ਅਧੀਨ ਸੀ । ਪਰ ਹੁਣ ਇਸ ਨੂੰ ਏਕੀਕ੍ਰਿਤ ਗ੍ਰਾਮੀਣ ਵਿਕਾਸ ਪ੍ਰੋਗਰਾਮ (Integrated Rural Development Programme) ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ ।

→ ਸਮਾਜਿਕ ਫਾਰੈਸਟਰੀ ਦਾ ਤਿੰਨ ਹਿੱਸਿਆਂ (ਉ) ਫਾਰਮ ਫਾਰੈਸਟਰੀ (Farm Forestry) (ਅ) ਸਮੁਦਾਇ ਫਾਰੈਸਟਰੀ (Community Forestry) ਅਤੇ (ਈ ਐਗੋ-ਫਾਰੈਸਟਰੀ (Agro-Forestry) ਵਿਚ ਵਰਗੀਕਰਨ ਕੀਤਾ ਗਿਆ ਹੈ ।

→ ਫਾਰਮ (ਖੇਤ) ਫਾਰੈਸਟਰੀ (Farm Forestry) – ਇਸ ਸਕੀਮ ਦੇ ਅਧੀਨ ਕਿਸਾਨ ਆਪਣੇ ਖੇਤਾਂ ਦੇ ਕਿਨਾਰਿਆਂ ‘ਤੇ ਗੈਰ-ਵਣਜਕ ਕੰਮਾਂ (Non-Commercial purposes) ਲਈ ਰੁੱਖ ਲਗਾਉਂਦੇ ਹਨ । ਇਨ੍ਹਾਂ ਦਰੱਖ਼ਤਾਂ ਤੋਂ ਨਾ ਕੇਵਲ ਛਾਂ ਹੀ ਮਿਲਦੀ ਹੈ, ਸਗੋਂ ਇਹ ਮਿੱਟੀ ਨੂੰ ਖੁਰਣ ਤੋਂ ਬਚਾਉਂਦੇ ਹਨ, ਭੂਮੀ ਜਲ ਸਤਰ (Water table) ਨੂੰ ਕਾਇਮ ਰੱਖਦੇ ਹਨ ਅਤੇ ਹਵਾ ਦੀ ਤੇਜ਼ ਗਤੀ ਨੂੰ ਘਟਾਉਣ ਦਾ ਕਾਰਜ ਵੀ ਕਰਦੇ ਹਨ ।

→ ਸਮਾਜਿਕ ਫਾਰੈਸਟਰੀ (Social Forestry) – ਇਸ ਪ੍ਰੋਗਰਾਮ ਦੇ ਅਧੀਨ ਸਮੁਦਾਇ ਦੀ ਖ਼ਾਲੀ ਪਈ ਜ਼ਮੀਨ (ਸ਼ਾਮਲਾਟ ਭੁਮੀ) ਨੂੰ ਰੁੱਖ ਲਗਾਉਣ ਦੇ ਵਾਸਤੇ ਵਰਤਿਆ ਜਾਂਦਾ ਹੈ । ਇਸ ਸਕੀਮ ਦੇ ਅਧੀਨ ਰੁੱਖ ਰੇਲਵੇ ਪਟੜੀਆਂ ਦੇ ਨਜ਼ਦੀਕ, ਪਿੰਡਾਂ ਦੇ ਆਲੇ-ਦੁਆਲੇ, ਸੜਕਾਂ ਦੇ ਕਿਨਾਰਿਆਂ ‘ਤੇ ਅਤੇ ਘਰਾਂ ਦੇ ਸਾਹਮਣੇ ਉਗਾਏ ਜਾਂਦੇ ਹਨ । ਰੁੱਖ ਲਗਾਉਣ ਦੀ ਇਸ ਸਕੀਮ ਦਾ ਮੰਤਵ ਸਮੁਦਾਇ ਨੂੰ ਲਾਭ ਪਹੁੰਚਾਉਣ ਤੋਂ ਹੈ ।

→ ਐਗੋ-ਫਾਰੈਸਟਰੀ (Agro-Forestry) – ਇਸ ਸਕੀਮ ਦੇ ਅਧੀਨ ਰੁੱਖ ਖੇਤੀ ਕਰਨ ਯੋਗ ਜ਼ਮੀਨ ਉੱਤੇ ਜਾਂ ਖੇਤਾਂ ਦੇ ਆਲੇ-ਦੁਆਲੇ ਉਗਾਏ ਜਾਂਦੇ ਹਨ । ਐਗੋਫਾਰੈਸਟਰੀ ਇਕ ਪ੍ਰਾਚੀਨ ਪ੍ਰਥਾ ਹੈ ਜਿਸ ਵਿਚ ਭੂਮੀ ਨੂੰ ਜ਼ਰਾਇਤੀ ਕਾਰਜਾਂ ਦੇ ਨਾਲ-ਨਾਲ ਵਣ ਲਗਾਉਣ, ਪਸ਼ੂ-ਪਾਲਣ ਦੇ ਲਈ ਵੀ ਵਰਤਿਆ ਹੈ । ਫਾਰੈਸਟਰੀ ਦੇ ਇਸ ਪ੍ਰੋਗਰਾਮ ਦੇ ਅਧੀਨ ਕਿੱਕਰ, ਅੰਬ, ਸਫ਼ੈਦਾ, ਪਾਪਲਰ ਅਤੇ ਸਰੀਂਹ (Siris) ਆਦਿ ਰੁੱਖ ਲਗਾਏ ਜਾਂਦੇ ਹਨ ।

Leave a Comment