Punjab State Board PSEB 12th Class Environmental Education Book Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) Textbook Exercise Questions and Answers.
PSEB Solutions for Class 12 Environmental Education Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)
Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) Textbook Questions and Answers
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਸਿੰਚਾਈ (Irrigation) ਤੋਂ ਕੀ ਭਾਵ ਹੈ ?
ਉੱਤਰ-
ਫ਼ਸਲਾਂ ਦੀ ਕਾਸ਼ਤ ਕਰਨ ਵਾਲੀਆਂ ਜ਼ਮੀਨਾਂ ਨੂੰ ਬਨਾਉਟੀ ਢੰਗਾਂ ਨਾਲ ਪਾਣੀ ਲਾਉਣ ਨੂੰ ਸ਼ਿੰਚਾਈ ਕਰਨਾ ਜਾਂ ਸਿੰਜਣਾ ਆਖਦੇ ਹਨ । ਇਹ ਮੀਂਹ ਦੀ ਘਾਟ ਨੂੰ ਪੂਰਿਆਂ ਕਰਦੀ ਹੈ ਅਤੇ ਪਾਣੀ ਦਾ ਸੰਤੁਲਨ ਕਾਇਮ ਰੱਖ ਕੇ ਉਤਪਾਦਿਕਤਾ ਵਿੱਚ ਵਾਧਾ ਕਰਦੀ ਹੈ ।
ਪ੍ਰਸ਼ਨ 2.
ਰਸਾਇਣਕ ਖਾਦਾਂ (Chemical Fertilizers) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਫਰਟੀਲਾਈਜ਼ਰਜ਼ ਅਕਾਰਬਨੀ ਜਾਂ ਕਾਰਬਨੀ ਪਦਾਰਥ ਹੋ ਸਕਦੇ ਹਨ । ਇਹ ਪ੍ਰਕਿਰਤੀ ਵਿਚ ਪਾਈਆਂ ਜਾਣ ਵਾਲੀਆਂ ਖਾਦਾਂ, ਜਿਵੇਂ ਕਿ ਪੀਟ (Peat) ਜਾਂ ਖਣਿਜੀ ਨਿਖੇਧ (Mineral Deposits) ਹੋ ਸਕਦੇ ਹਨ ਜਾਂ ਉਹ ਕੁਦਰਤੀ ਪ੍ਰਕਿਰਿਆਵਾਂ (ਜਿਵੇਂ ਕਿ ਬਨਸਪਤੀ ਖਾਦ (Compost)) ਦੁਆਰਾ ਤਿਆਰ ਕੀਤੇ ਹੋਏ ਵੀ ਹੋ ਸਕਦੇ ਹਨ ਜਾਂ ਇਹ ਫਰਟੇਲਾਈਜ਼ਰਜ਼ ਰਸਾਇਣਿਕ ਵਿਧੀਆਂ ਦੁਆਰਾ ਤਿਆਰ ਕੀਤੇ ਗਏ ਹੋ ਸਕਦੇ ਹਨ । ਫਰਟੇਲਾਈਜ਼ਰਜ਼ ਤੋਂ ਪਮੁੱਖ ਪੌਸ਼ਟਿਕ ਪਦਾਰਥ, ਜਿਹੜੇ ਪੌਦਿਆਂ ਨੂੰ ਪ੍ਰਾਪਤ ਹੁੰਦੇ ਹਨ, ਉਹ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਹਨ । ਇਨ੍ਹਾਂ ਖਾਦਾਂ ਤੋਂ ਪੌਦਿਆਂ ਨੂੰ ਜਿਹੜੇ ਸੈਕੰਡਰੀ ਕਿਸਮ ਦੇ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ, ਉਹ ਕੈਲਸ਼ੀਅਮ, ਗੰਧਕ ਅਤੇ ਮੈਗਨੀਸ਼ੀਅਮ ਹਨ । ਕਈ ਵਾਰੀ ਬੋਰਾਨ, ਕਲੋਰੀਨ, ਮੈਂਗਨੀਜ਼, ਲੋਹਾ, ਤਾਂਬਾ ਅਤੇ ਮੋਲਿਬਡਿਨਮ ਵਰਗੇ ਸੂਖਮ ਤੱਤ (Trace Elements) ਹਨ ।
ਪ੍ਰਸ਼ਨ 3.
ਪੌਦਿਆਂ ਦੀਆਂ ਕੁੱਝ ਬੀਮਾਰੀਆਂ ਦੇ ਨਾਮ ਦੱਸੋ ।
ਉੱਤਰ-
ਪੌਦਿਆਂ ਦੀਆਂ ਕੁੱਝ ਬੀਮਾਰੀਆਂ ਦੇ ਨਾਮ-
ਕਣਕ ਦੀਆਂ ਬੀਮਾਰੀਆਂ (Diseases of Wheat) – ਕਣਕ ਦੀ ਕੁੰਗੀ (Rust of Wheat) ਅਤੇ ਕਣਕ ਦੀ ਕਾਂਗਿਆਰੀ (Wheat Smut) ।
ਚੌਲਾਂ ਦੀਆਂ ਬੀਮਾਰੀਆਂ (Diseases of Rice) – ਚੌਲਾਂ ਦਾ ਝੁਲਸ ਰੋਗ (Blast of Rice) ਅਤੇ ਚੌਲਾਂ ਦੇ ਭੂਰੇ ਧੱਬੇ (Brown Spot of Rice) ।
ਗੰਨੇ ਦੀਆਂ ਬੀਮਾਰੀਆਂ (Diseases of Sugarcane) – ਗੰਨੇ ਦਾ ਲਾਲ ਧਾਰੀ ਵਿਗਲਣ ਰੋਗ (Red rot of Sugarcane) ਅਤੇ ਗੰਨੇ ਦਾ ਡਿੱਗਣੀ ਸ਼ਾਖ਼ ਰੋਗ (Grassy Shoot of sugarcane) ।
ਆਲੂ ਦੀਆਂ ਬੀਮਾਰੀਆਂ (Diseases of Potato) – ਆਲੂ ਦਾ ਪਛੇਤਾ ਝੁਲਸ ਰੋਗ (Late Blight of Potato), ਉੱਲੀ ਰੋਗ (Fungal Disease) ।
ਪ੍ਰਸ਼ਨ 4.
ਜੈਵਿਕ ਵਿਸ਼ਾਲੀਕਰਨ (Bio-Magnification) ਤੋਂ ਕੀ ਭਾਵ ਹੈ ?
ਉੱਤਰ-
ਇਕ ਪੌਸ਼ਟਿਕ ਪਦਾਰਥਾਂ ਦੀ ਪੱਧਰ ਤੋਂ ਅਗਲੇ ਪੌਸ਼ਕ ਪੱਧਰ ਤਕ ਹਾਨੀਕਾਰਕ ਪਦਾਰਥਾਂ ਦੇ ਸਜੀਵ ਦੇ ਸਰੀਰ ਅੰਦਰ ਪੈਦਾ ਹੋਣ ਵਾਲੀ ਸੰਘਣਤਾ ਨੂੰ ਜੈਵਿਕ ਵਿਸ਼ਾਲੀਕਰਨ ਆਖਦੇ ਹਨ । ਉੱਚ ਕੋਟੀ ਵਾਲੇ ਸਜੀਵ ਦੇ ਸਰੀਰ ਅੰਦਰ ਇਹ ਸੰਘਣਤਾ ਸਭ ਤੋਂ ਜ਼ਿਆਦਾ ਹੁੰਦੀ ਹੈ ।
ਪ੍ਰਸ਼ਨ 5.
ਕੁਦਰਤੀ ਖਾਦ (Manure) ਅਤੇ ਬਣਾਉਟੀ ਖਾਦਾਂ (Fertilizers) ਵਿਚ ਕੀ ਅੰਤਰ ਹਨ ?
ਉੱਤਰ-
ਕੁਦਰਤੀ ਖਾਦ ਅਤੇ ਬਣਾਉਟੀ ਖਾਦ (ਫਰਟੇਲਾਈਜ਼ਰਜ਼) ਵਿਚ ਅੰਤਰ-
ਲੜੀ ਨੂੰ: | ਕੁਦਰਤੀ ਖਾਦਾਂ (Manures) | ਬਣਾਉਟੀ ਖਾਦਾਂ (Fertilizers) |
1. | ਕੁਦਰਤੀ ਖਾਦ ਪੌਦਿਆਂ ਦੀ ਰਹਿੰਦ-ਖੂੰਹਦ, ਮਵੇਸ਼ੀਆਂ ਦੇ ਮਲ-ਮੂਤਰ ਅਤੇ miss ਜੀਵਾਂ ਦੇ ਆਸ਼ਕ ਤੌਰ ਤੇ ਵਿਘਟਣ ਅਤੇ ਗਲਣ-ਸੜਣ ਦੇ ਕਾਰਨ ਬਣਦੀ ਹੈ । | ਬਣਾਉਟੀ ਖਾਦ ਅਕਾਰਬਨੀ ਲੁਣ ਹੁੰਦੇ ਹਨ ਜਾਂ ਇਹ ਕਾਰਬਨੀ ਯੌਗਿਕ ਹੁੰਦੇ ਹਨ । |
2. | ਕੁਦਰਤੀ ਖਾਦ ਵਿਚ ਕਾਰਬਨੀ ਪਦਾਰਥ ਅਧਿਕ ਮਾਤਰਾ ਵਿਚ ਮੌਜੂਦ ਹੁੰਦਾ ਹੈ । | ਬਣਾਉਟੀ ਖਾਦ ਵਿਚ ਕਾਰਬਨੀ ਪਦਾਰਥ ਬਿਲਕੁਲ ਨਹੀਂ ਹੁੰਦਾ । |
3. | ਕੁਦਰਤੀ ਖਾਦ ਵਿਚ, ਪੌਸ਼ਟਿਕ ਪਦਾਰਥਾਂ ਦੀ ਮਾਤਰਾ ਬਹੁਤ ਥੋੜੀ ਹੋਣ ਦੇ ਕਾਰਨ ਇਨ੍ਹਾਂ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਕਰਨੀ ਪੈਂਦੀ ਹੈ । | ਬਣਾਉਟੀ ਖਾਦਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਬਹੁਤਾਤ ਹੋਣ ਦੇ ਕਾਰਨ, ਵਰਤੋਂ ਕਰਨ ਲਈ ਇਨ੍ਹਾਂ ਦੀ ਬਹੁਤ ਘੱਟ ਮਾਤਰਾ ਦੀ ਲੋੜ ਹੁੰਦੀ ਹੈ । |
4. | ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਇਹ ਖਾਦ ਨਿਸ਼ਚਿਤਤਾ (Nutrient specific) ਹੁੰਦੀ ਹੈ । | ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਬਣਾਉਟੀ ਖਾਦ ਨਿਸ਼ਚਿਤਤਾ ਵਾਲੀ ਨਹੀਂ ਹੈ । |
5. | ਕੁਦਰਤੀ ਖਾਦ ਦਾ ਆਇਤਨ ਜ਼ਿਆਦਾ ਹੋਣ ਅਤੇ ਭਾਰੀ ਹੋਣ ਦੇ ਕਾਰਨ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਢੋਆ-ਢੁਆਈ ਕਰਨੀ ਮੁਸ਼ਕਿਲ ਹੈ । | ਬਣਾਉਟੀ ਖਾਦਾਂ ਸੰਘਣੀਆਂ ਹੋਣ ਕਾਰਨ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਢੋਆ ਢੁਆਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ । |
6. | ਕੁਦਰਤੀ ਖਾਦਾਂ ਪਾਣੀ ਦਾ ਪ੍ਰਦੂਸ਼ਣ ਨਹੀਂ ਕਰਦੀਆਂ । | ਬਣਾਉਟੀ ਖਾਦਾਂ ਪਾਣੀ ਦਾ ਪ੍ਰਦੂਸ਼ਣ ਕਰਦੀਆਂ ਹਨ । |
7. | ਮੱਲ੍ਹੜ (Humus) ਕੁਦਰਤੀ ਖਾਦ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਮੱਲ੍ਹੜ ਦੀ ਪ੍ਰਾਪਤੀ ਹੁੰਦੀ ਹੈ। ਮੱਲ੍ਹੜ ਮਿੱਟੀ ਦੀ ਗਠਤਾ (Texture) ਨੂੰ ਉੱਨਤ ਕਰਦਾ ਹੈ । | ਬਣਾਉਟੀ ਖਾਦ ਤੋਂ ਮੱਲ੍ਹੜ ਬਿਲਕੁਲ ਹੀ ਪ੍ਰਾਪਤ ਨਹੀਂ ਹੁੰਦਾ ਹੈ । |
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਸਿੰਚਾਈ ਦੀ ਕੀ ਮਹੱਤਤਾ ਹੈ ?
ਉੱਤਰ-
ਸਿੰਚਾਈ (Irrigation) – ਦੀ ਮਹੱਤਤਾਥੋਂ ਨੂੰ ਪਾਣੀ ਲਾਉਣ ਦਾ ਮੰਤਵ ਉੱਥੇ ਉੱਗਣ ਵਾਲੀਆਂ ਫ਼ਸਲਾਂ ਦੀ ਮਦਦ ਕਰਨਾ ਹੈ । ਰੁਕ-ਰੁਕ ਕੇ ਜਾਂ ਘੱਟ ਵਰਖਾ ਪੈਣ ਦੇ ਕਾਰਨ ਘੱਟ ਪਾਣੀ ਦੀ ਉਪਲੱਬਧੀ ਦੀ ਸਮੱਸਿਆ ਦੇ ਹੱਲ ਕਰਨ ਦੇ ਵਾਸਤੇ ਕੀਤੀ ਜਾਂਦੀ ਬਣਾਉਟੀ ਸਿੰਚਾਈ, ਧਰਤੀ ਹੇਠਲੇ ਪਾਣੀ ਦਾ ਸੰਤੁਲਨ ਕਾਇਮ ਰੱਖਦਿਆਂ ਹੋਇਆਂ, ਉਤਪਾਦਕਤਾ ਵਿਚ ਵਾਧਾ ਕਰਨ ਵਿਚ ਸਹਾਈ ਹੁੰਦੀ ਹੈ । ਸਿੰਜਣ ਦੇ ਲਈ ਅਸੀਂ ਸਤੱਈ ਪਾਣੀ (Surface Water) ਅਤੇ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਕਰਦੇ ਹਾਂ ।
ਸਿੰਚਾਈ ਦੀ ਮਹੱਤਤਾ (Importance of Irrigation)-
- ਮਿੱਟੀ ਵਿਚ ਮੌਜੂਦ ਪੌਸ਼ਟਿਕ ਪਦਾਰਥਾਂ ਦੇ ਸੋਖਣ ਵਿਚ ਸਿੰਚਾਈ (Irrigation) ਸਹਾਇਤਾ ਕਰਦੀ ਹੈ । ਮਿੱਟੀ ਵਿਚ ਮੌਜੂਦ ਪੌਸ਼ਟਿਕ ਪਦਾਰਥ ਸਿੰਚਾਈ ਕਰਨ ਵਾਲੇ ਪਾਣੀ ਵਿਚ ਘੁਲ ਕੇ ਘੋਲ ਬਣਾ ਦਿੰਦੇ ਹਨ ਅਤੇ ਇਨ੍ਹਾਂ ਘੋਲਾਂ (Solutions) ਨੂੰ ਪੌਦੇ ਜੜ੍ਹਾਂ ਰਾਹੀਂ ਸੋਖ ਲੈਂਦੇ ਹਨ ।
- ਸਿੰਚਾਈ ਕਰਨ ਦੇ ਫਲਸਰੂਪ ਮਿੱਟੀ ਸਿੱਲ੍ਹੀ ਹੋ ਜਾਂਦੀ ਹੈ ਅਤੇ ਮਿੱਟੀ ਦੀ ਇਹ ਸਿੱਲ੍ਹ ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਹੁੰਦੀ ਹੈ । ਖੁਸ਼ਕ ਤੋਂ ਵਿਚ ਬੀਜ ਚੰਗੀ ਤਰ੍ਹਾਂ ਨਹੀਂ ਵੱਧਦੇਫੁੱਲਦੇ ।
- ਜੜ੍ਹਾਂ ਦੇ ਵਾਧੇ ਵਾਸਤੇ ਸਿੰਚਾਈ ਜ਼ਰੂਰੀ ਹੈ । ਖੁਸ਼ਕ ਚੋਂ ਵਿਚ ਜੜਾਂ ਠੀਕ ਤਰ੍ਹਾਂ ਨਹੀਂ ਵੱਧਦੀਆਂ-ਫੁੱਲਦੀਆਂ ।
- ਸਿੰਚਾਈ ਲਈ ਵਰਤਿਆ ਜਾਣ ਵਾਲਾ ਪਾਣੀ ਫ਼ਸਲਾਂ ਨੂੰ ਦੋ ਮਹੱਤਵਪੂਰਨ ਤੱਤ ਹਾਈਡਰੋਜਨ (Hydrogen) ਅਤੇ ਆਕਸੀਜਨ (Oxygen) ਦੀ ਪੂਰਤੀ ਕਰਦਾ ਹੈ । ਇਹ ਪਦਾਰਥ ਪੌਦਿਆਂ ਦੇ ਵੱਧਣ ਲਈ ਜ਼ਰੂਰੀ ਹਨ ।
ਪ੍ਰਸ਼ਨ 2.
ਸਿੰਚਾਈ ਦੀਆਂ ਕਿਹੜੀਆਂ ਵਿਧੀਆਂ ਹਨ ? ਅਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਕਿਹੜੀਆਂ ਹਨ ?
ਉੱਤਰ-
ਸਿੰਚਾਈ ਕਰਨ ਦੇ ਮਕਸਦ ਨਾਲ ਜਲ ਸਰੋਤਾਂ ਤੋਂ ਪ੍ਰਾਪਤ ਕੀਤੇ ਗਏ ਪਾਣੀ ਦੀ ਖੇਤਾਂ ਵਿਚ ਵੰਡ ਕਰਨ ਦੇ ਤਰੀਕਿਆਂ ਵਿਚ ਕਾਫ਼ੀ ਅੰਤਰ ਹਨ | ਪਾਣੀ ਦੀ ਵੰਡ ਕਰਨ ਦਾ · ਅਸਲ ਮੁੱਦਾ ਪੂਰੇ ਖੇਤ ਨੂੰ ਇਕ ਸਮਾਨ ਪਾਣੀ ਸਪਲਾਈ ਕਰਨ ਦਾ ਹੈ ਤਾਂ ਜੋ ਹਰੇਕ ਪੌਦੇ ਨੂੰ ਉਸ ਦੀ ਜ਼ਰੂਰਤ ਦੇ ਮੁਤਾਬਿਕ ਪਾਣੀ ਮਿਲ ਸਕੇ ਜਿਹੜਾ ਕਿ ਨਾ ਤਾਂ ਬਹੁਤ ਜ਼ਿਆਦਾ ਹੀ ਹੋਵੇ ਅਤੇ ਨਾ ਬਹੁਤ ਹੀ ਘੱਟ ।
ਸਿੰਚਾਈ ਦੀਆਂ ਵਿਧੀਆਂ (Methods of Irrigation-
ਸਿੰਚਾਈ (Irrigation) ਕਰਨ ਦੀਆਂ ਵਿਧੀਆਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ –
1. ਸਿਆੜ/ਖਾਲ ਸਿੰਚਾਈ (Furrow Irrigation) – ਸਿੰਚਾਈ ਕਰਨ ਦੀ ਇਸ ਵਿਧੀ ਵਿਚ ਪਾਣੀ ਖੇਤ ਵਿਚ ਬਣਾਏ ਗਏ ਦੋ ਉਭਾਰਾਂ (Ridges) ਦੇ ਦਰਮਿਆਨ ਵਾਲੇ ਖਾਲਾਂ ਰਾਹੀਂ ਦਿੱਤਾ ਜਾਂਦਾ ਹੈ । ਸਿੰਚਾਈ ਕਰਨ ਦੀ ਇਸ ਵਿਧੀ ਦੀ ਵਰਤੋਂ ਕਤਾਰਾਂ ਵਿਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਫ਼ਸਲਾਂ, ਜਿਵੇਂ ਕਿ-ਰੀਨਾ, ਕਪਾਹ ਅਤੇ ਆਲੂ ਆਦਿ ਨੂੰ ਪਾਣੀ ਦੇਣ ਲਈ ਕੀਤੀ ਜਾਂਦੀ ਹੈ ।
2. ਹੜ ਸਿੰਚਾਈ (Flood Irrigation) – ਹੜ ਸਿੰਚਾਈ ਦਾ ਇਕ ਅਜਿਹਾ ਤਰੀਕਾ ਹੈ। ਜਿਸ ਵਿਚ ਪਾਣੀ ਦੀ ਕਾਫ਼ੀ ਮਾਤਰਾ ਵਿਅਰਥ ਚਲੀ ਜਾਂਦੀ ਹੈ ਅਤੇ ਇਸ ਵਿਧੀ ਦੀ ਵਰਤੋਂ ਉਹਨਾਂ ਥਾਂਵਾਂ ‘ਤੇ ਕੀਤੀ ਜਾਂਦੀ ਹੈ ਜਿੱਥੇ ਪਾਣੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਮਿਲਦਾ ਹੈ । ਸਿੰਚਾਈ ਕਰਨ ਦੀ ਇਹ ਵਿਧੀ ਪੱਧਰੀ ਅਤੇ ਖੁੱਲ੍ਹੀ (Open) ਜ਼ਮੀਨ ਲਈ ਅਪਣਾਈ ਜਾਂਦੀ ਹੈ । ਪੰਪਾਂ ਦੀ ਸਹਾਇਤਾ ਨਾਲ ਖੇਤਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਉੱਚੇ ਖੇਤਾਂ ਨੂੰ ਪੰਪਾਂ ਦੀ ਸਹਾਇਤਾ ਨਾਲ ਪਾਣੀ ਦਿੱਤਾ ਜਾਂਦਾ ਹੈ । ਫੈਲਿਆ ਹੋਇਆ ਪਾਣੀ ਖੇਤਾਂ ਵਿਚ ਉੱਗ ਰਹੀ ਫ਼ਸਲਾਂ ਨੂੰ ਇਕ ਸਮਾਨ ਪ੍ਰਾਪਤ ਹੋ ਜਾਂਦਾ ਹੈ ।
3. ਚੈੱਕ-ਬੇਸਿਨ ਸਿੰਚਾਈ (Check basin Irrigation) – ਸਿੰਚਾਈ ਕਰਨ ਦੀ ਇਸ ਵਿਧੀ ਵਿਚ ਆਇਤਾਕਾਰ (Rectangular) ਜਾਂ ਚੌਰਸ (Square) ਦੀ ਸ਼ਕਲ ਦੀਆਂ ਨਿਯਮਿਤ ਰੋਕਾਂ (Regulators) ਦੀ ਵਰਤੋਂ ਕੀਤੀ ਜਾਂਦੀ ਹੈ ।
4. ਫੁਹਾਰਾ ਸਿੰਚਾਈ (Sprinkle Irrigation System) – ਸਿੰਚਾਈ ਕਰਨ ਦੇ ਇਸ ਤਰੀਕੇ ਵਿਚ ਪਾਣੀ ਦੇ ਦਬਾਓ (Water Pressure) ਦੀ ਵਰਤੋਂ ਕਰਦਿਆਂ ਹੋਇਆਂ ਪਾਣੀ ਦੀ ਮਾਮੂਲੀ ਜਿਹੀ ਫੁਹਾਰ ਜਾਂ ਛਿੜਕਾਓ ਫ਼ਸਲ ਦੇ ਉੱਪਰ ਕੀਤਾ ਜਾਂਦਾ ਹੈ । ਇਸ ਵਿਧੀ ਦੀ ਤੁਲਨਾ ਬਣਾਉਟੀ ਵਰਖਾ (Artificial Rain) ਨਾਲ ਕੀਤੀ ਜਾਂਦੀ ਹੈ ।
5. ਪਾਣੀ ਉੱਪਰ ਚੁੱਕਣ ਵਾਲੇ ਉਪਕਰਣ (Water lifting Devices) – ਸਿੰਚਾਈ ਕਰਨ ਦੀਆਂ ਵਿਧੀਆਂ ਵਿਚ ਪਾਣੀ ਉੱਪਰ ਚੁੱਕਣ ਵਾਲੇ ਉਪਕਰਣ ਦੀ ਵਰਤੋਂ ਨੀਵੀਆਂ ਥਾਂਵਾਂ; ਜਿਵੇਂ ਕਿ-ਖੂਹ, ਝੀਲਾਂ ਅਤੇ ਦਰਿਆਵਾਂ ਆਦਿ ਤੋਂ ਪਾਣੀ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ ।
6. ਤੁਪਕਾ ਸਿੰਚਾਈ ਪ੍ਰਣਾਲੀ (Drip Irrigation System) – ਸਿੰਚਾਈ ਕਰਨ ਦੀ ਇਸ ਪ੍ਰਣਾਲੀ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਜਾਂ ਬ੍ਰਕਲ ਪ੍ਰਣਾਲੀ ਵੀ ਆਖਦੇ ਹਨ । ਸਿੰਜਣ ਦੀ ਇਸ ਵਿਧੀ ਵਿਚ ਪਾਣੀ ਤੁਪਕਿਆਂ ਦੇ ਰੂਪ ਵਿਚ ਪੌਦਿਆਂ ਦੀਆਂ ਜੜ੍ਹਾਂ ਦੇ ਨਜ਼ਦੀਕ ਪਾਇਆ ਜਾਂਦਾ ਹੈ ।
ਮੁਸ਼ਕਿਲਾਂ (Difficulties) – ਸਿੰਚਾਈ ਕਰਨ ਦੇ ਪਰੰਪਰਾਗਤ ਤਰੀਕੇ ਵਰਤਦੇ ਸਮੇਂ ਪਾਣੀ ਦਾ ਨੁਕਸਾਨ ਬਹੁਤ ਵਧੇਰੇ ਹੁੰਦਾ ਹੈ ਜਿਵੇਂ ਕਿ ਸਿਆੜ, ਸਿੰਚਾਈ, ਹੜ ਸਿੰਚਾਈ ਆਦਿ ਸਿੰਚਾਈ ਕਰਦੇ ਸਮੇਂ ਪਾਣੀ ਨੂੰ ਜ਼ਾਇਆ ਹੋਣ ਤੋਂ ਬਚਾਉਣ ਦੇ ਲਈ ਫੁਹਾਰ ਸਿੰਚਾਈ ਅਤੇ ਤੁਪਕਾ ਸਿੰਚਾਈ ਕਰਨ ਦੀਆਂ ਵਿਧੀਆਂ ਅਪਣਾਉਣ ਨਾਲ ਪਾਣੀ ਨੂੰ ਜ਼ਾਇਆ ਜਾਣ ਤੋਂ ਬਚਾਇਆ ਜਾ ਸਕਦਾ ਹੈ ।
ਪ੍ਰਸ਼ਨ 3.
ਰੇਹ/ਰੂੜੀ ਖਾਦ ਤੋਂ ਕੀ ਭਾਵ ਹੈ ? ਇਸ ਦੀਆਂ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਰੇਹ (Manue) – ਇਸਨੂੰ ਕੁਦਰਤੀ ਖਾਦ ਵੀ ਆਖਦੇ ਹਨ । ਰੇਹ ਕਾਰਬਨੀ ਖਾਦਾਂ ਹਨ ਜਿਹੜੀਆਂ ਸਬਜ਼ੀਆਂ ਅਤੇ ਪਸ਼ੂਆਂ ਦੀ ਰਹਿੰਦ-ਖੂੰਹਦ ਦੇ ਬੈਕਟੀਰੀਆ ਦੁਆਰਾ ਕੀਤੇ ਗਏ ਵਿਘਟਨ ਦੇ ਕਾਰਨ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਬਹੁਤਾਤ ਹੁੰਦੀ ਹੈ । ਮਿੱਟੀ ਵਿਚ ਮਿਲਾਉਣ ਨਾਲ ਖਾਦਾਂ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੀਆਂ ਹਨ ।
ਸਾਡੇ ਦੇਸ਼ ਵਿਚ ਡੰਗਰਾਂ ਦੇ ਗੋਹੇ ਦੀ ਹੀ ਵਰਤੋਂ ਰੇਹ ਵਜੋਂ ਕੀਤੀ ਜਾਂਦੀ ਹੈ ।
ਰੂੜੀ ਖਾਦਰੇਹ ਦੀਆਂ ਕਿਸਮਾਂ (Types of Manures)
- ਵਾੜੇ ਦੀ ਰੂੜੀ ਖਾਦ (Farm Yard Manure)
- ਬਨਸਪਤੀ ਜਾਂ ਕੰਪੋਸਟ ਖਾਦ (Compost Manure)
- ਹਰੀ ਖਾਦ (Green Manure) ।
1. ਵਾੜੇ ਦੀ ਰੂੜੀ ਖਾਦ (Farm Yard Manure) – ਇਹ ਖਾਦ ਮਵੇਸ਼ੀਆ ਦੇ ਗੋਹੇ ਅਤੇ ਫ਼ਲਾਂ ਤੇ ਸਬਜ਼ੀਆਂ ਦੀ ਰਹਿੰਦ-ਖੂੰਹਦ ਦੇ ਮਿਸ਼ਰਣ ਤੋਂ ਤਿਆਰ ਕੀਤੀ ਜਾਂਦੀ ਹੈ । ਇਨ੍ਹਾਂ ਚੀਜ਼ਾਂ ਦੇ ਮਿਸ਼ਰਣ ਨੂੰ ਢੇਰਾਂ ਦੀ ਸ਼ਕਲ ਵਿਚ ਇਕੱਠਾ ਕਰ ਦਿੱਤਾ ਜਾਂਦਾ ਹੈ । ਬੈਕਟੀਰੀਆ ਵੀ ਪ੍ਰਕਿਰਿਆਵਾਂ ਦੁਆਰਾ ਇਹ ਮਿਸ਼ਰਣ ਮੱਲੜ ਵਿਚ ਬਦਲ ਜਾਂਦਾ ਹੈ । ਇਸ ਵਿਚ ਪੌਸ਼ਟਿਕ ਪਦਾਰਥ ਜਿਵੇਂਕਿ N(0.5%), 0.2% P2O5 ਅਤੇ 0.5% K2O ਹੁੰਦੇ ਹਨ । ਇਹ ਬੜੀ ਵੱਡਮੁੱਲੀ ਰੇਹ ਹੈ । ਇਸ ਨੂੰ ਦੇਸੀ ਖਾਦ ਜਾਂ ਰਿਹਲੀ ਆਖਦੇ ਹਨ ।
2. ਬਨਸਪਤੀ ਕੰਪੋਸਟ ਖਾਦ (Compost Manure) – ਇਹ ਖਾਦ ਵੀ ਪਾਣੀਆਂ ਦੀ ਅਤੇ ਬਨਸਪਤੀ ਦੀ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਜਾਂਦੀ ਹੈ । ਇਹ ਖਾਦ ਟੋਇਆਂ ਵਿਚ ਤਿਆਰ ਕੀਤੀ ਜਾਂਦੀ ਹੈ ਅਤੇ ਇਹ ਖਾਦ 1-2 ਮਹੀਨਿਆਂ ਵਿਚ ਤਿਆਰ ਕੀਤੀ ਜਾਂਦੀ ਹੈ ।
3. ਹਰੀ ਖਾਦ (Green Manure) – ਇਹ ਖਾਦ ਫਲਦਾਰੀ ਪੌਦਿਆਂ ਤੋਂ ਤਿਆਰ ਕੀਤੀ ਜਾਂਦੀ ਹੈ । ਫਲਦਾਰੀ ਪੌਦਿਆਂ ਦੀਆਂ ਜੜ੍ਹਾਂ ਵਿਚ ਨੌਡਿਊਲਜ਼ ਹੁੰਦੇ ਹਨ, ਜਿਨ੍ਹਾਂ ਵਿਚ ਨਾਈਟ੍ਰੋਜਨ ਯੋਗਿਕੀਕਰਨ ਬੈਕਟੀਰੀਆ ਪਾਏ ਜਾਂਦੇ ਹਨ । ਇਹ ਬੈਕਟੀਰੀਆ ਵਾਤਾਵਰਣੀ ਨਾਈਟ੍ਰੋਜਨ ਨੂੰ ਨਾਈਟ੍ਰੇਟ ਵਿਚ ਪਰਿਵਰਤਿਤ ਕਰਦੇ ਹਨ ਅਤੇ ਇਸ ਤਰ੍ਹਾਂ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ । ਗੁਆਰਾ (Guara) ਅਤੇ ਵੈਂਚਾਂ ਦੋ ਪ੍ਰਮੁੱਖ ਫਲੀਦਾਰ ਪੌਦਿਆਂ ਦੀ ਵਰਤੋਂ ਹਰੀ ਖਾਦ ਵਜੋਂ ਕੀਤੀ ਜਾਂਦੀ ਹੈ । ਇਹ ਪੌਦੇ ਬੀਜੇ ਜਾਂਦੇ ਹਨ 6-8 ਹਫਤਿਆਂ ਦੇ ਬਾਅਦ ਜਦੋਂ ਇਹ 6-8 ਉੱਚੇ ਹੋ ਜਾਣ ਤਾਂ ਇਨ੍ਹਾਂ ਨੂੰ ਹਲ ਚਲਾ ਕੇ ਮਿੱਟੀ ਵਿਚ ਰਲਾ ਦਿੱਤਾ ਜਾਂਦਾ ਹੈ । ਜਿੱਥੇ 1-2 ਮਹੀਨਿਆਂ ਵਿਚ ਇਹ ਗਲ-ਸੜ ਕੇ ਮੱਲ੍ਹੜ ਬਣ ਜਾਂਦਾ ਹੈ ।
ਬਨਸਪਤੀ ਖਾਦ ਤਿਆਰੀਂ ਕਰਦੇ ਸਮੇਂ ਇਸਦੇ ਸੰਘਟਕਾਂ ਵਿਚ ਰਸਾਇਣਿਕ ਪਦਾਰਥਾਂ ਦੀ ਕੁਝ ਮਾਤਰਾ ਮਿਲਾਈ ਜਾਂਦੀ ਹੈ । ਇਸ ਖਾਦ ਵਿਚ 1.4% ਨਾਈਟ੍ਰੋਜਨ, 1.4% ਪੋਟਾਸ਼ੀਅਮ ਅਤੇ 1% ਫਾਸਫੋਰਸ ਹੁੰਦੇ ਹਨ ।
ਹਰੀ ਖਾਦ ਲਈ ਵਰਤੇ ਜਾਂਦੇ ਕੁੱਝ ਪੌਦਿਆਂ ਦੇ ਨਾਂ-
Bigt (Sesbania awteate) = S. Cannabina) Sesbania rostrata fen ùe ਦੀਆਂ ਜੜ੍ਹਾਂ ਅਤੇ ਤਣਾਂ ਉੱਤੇ ਸ਼ਕੂਰ (Nodules) ਹਨ । ਸੂਣਾ (Crotolaria jancacea Sun Hemp) ਗੁਆਰਾ ਜਾਂ ਸੁਆਰ (Cyamopsis tetra gonolobata) = Clusterbean ਸੇਂਜੀ (Melilotus) parviflord (M. Indica/Sweet clover) ਬਰਸੀਸ . (Trifolium alexandrium = Egyptian Clover)
ਪ੍ਰਸ਼ਨ 4.
ਕ੍ਰਿਸ਼ੀ-ਰਸਾਇਣ/ਐਗਰੋ-ਰਸਾਇਣ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਖੇਤੀਬਾੜੀ ਤੋਂ ਵਧੇਰੇ ਉਪਜ ਪ੍ਰਾਪਤ ਕਰਨ ਦੇ ਲਈ ਜਿਨ੍ਹਾਂ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਪਦਾਰਥਾਂ ਨੂੰ ਐਗਰੋ-ਰਸਾਇਣ (Agro-chemicals) ਕਹਿੰਦੇ ਹਨ । ਇਹਨਾਂ ਰਸਾਇਣਿਕ ਪਦਾਰਥਾਂ ਵਿਚ ਕੀਟਨਾਸ਼ਕ, ਸਟਨਾਸ਼ਕ, ਨਦੀਨਨਾਸ਼ਕ ਅਤੇ ਰਸਾਇਣਿਕ ਖਾਦਾਂ ਸ਼ਾਮਿਲ ਹਨ ।
ਐਗਰੋ-ਰਸਾਇਣਾਂ ਦੁਆਰਾ ਪੈਣ ਵਾਲੇ ਮੁੱਖ ਪ੍ਰਭਾਵ-
1. ਰਸਾਇਣਿਕ ਪਦਾਰਥ ਦੀ ਲੋੜ ਨਾਲੋਂ ਜ਼ਿਆਦਾ ਅਤੇ ਬੇਸਮਝੀ ਨਾਲ ਕੀਤੀ ਗਈ ਵਰਤੋਂ ਦੇ ਕਾਰਨ ਵਾਤਾਵਰਣ ਦਾ ਅਪਰਦਨ, ਜਿਵੇਂ ਕਿ-ਜ਼ਮੀਨ ਦਾ ਅਪਰਦਨ, ਹਵਾਪ੍ਰਦੂਸ਼ਣ ਅਤੇ ਜਲ-ਪ੍ਰਦੂਸ਼ਣ ਹੋ ਜਾਂਦਾ ਹੈ ।
2. ਜੀਵਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਅਧਿਕ ਮਾਤਰਾ ਵਿਚ ਵਰਤੋਂ ਕਰਨ ਨਾਲ ਇਹ ਰਸਾਇਣ ਵਾਤਾਵਰਣ ਦੇ ਘਟਕਾਂ ਵਿਚ ਇਕੱਤਰ ਹੋ ਜਾਂਦੇ ਹਨ ।
3. ਜ਼ਰਾਇਤੀ ਖੇਤਾਂ ਵਿਚੋਂ ਵਹਿਣ ਵਾਲਾ ਪਾਣੀ ਝੀਲਾਂ ਅਤੇ ਨਦੀਆਂ ਆਦਿ ਨੂੰ ਦੂਸ਼ਿਤ ਕਰ ਦਿੰਦਾ ਹੈ, ਜਿਸਦੇ ਫਲਸਰੂਪ ਇਹਨਾਂ ਥਾਂਵਾਂ ਦਾ ਸੁਪੋਸ਼ਣ (Europhication) ਹੋ ਜਾਂਦਾ ਹੈ |
4. ਰਸਾਇਣਿਕ ਪਦਾਰਥ ਭੂਮੀ ਹੇਠਲੇ ਅਤੇ ਸਤੱਈ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ ।
5. ਐਗਰੋ ਰਸਾਇਣਕ ਪਦਾਰਥਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਦੇ ਨਾਲ ਜ਼ਮੀਨ ਦਾ ਵੀ ਅਪਰਦਨ (Degradation) ਹੋ ਜਾਂਦਾ ਹੈ ਕਿਉਂਕਿ ਰਸਾਇਣਿਕ ਖਾਦਾਂ ਵਿਚ ਭਾਰੀ ਧਾਤਾਂ (Heavy metals) ਅਸ਼ੁੱਧੀਆਂ ਵਜੋਂ ਮੌਜੂਦ ਹੁੰਦੀਆਂ ਹਨ । ਚੱਟਾਨ ਫ਼ਾਸਫੇਟ (Rock Phosphate) ਦੀ ਜਾਂ ਇਸ ਦੇ ਉਤਪਾਦਾਂ ਦੀ ਵਰਤੋਂ ਕਰਨ ਦੇ ਫਲਸਰੂਪ ਤੋਂ ਵਿਚ ਲੈਂਡ (Lead) ਅਤੇ ਕੈਡਮੀਅਮ (Cadmium) ਜਮਾਂ ਹੋ ਕੇ ਮਿੱਟੀ ਨੂੰ ਦੂਸ਼ਿਤ ਕਰ ਦਿੰਦੇ ਹਨ ।
6. ਐਗਰੋ ਰਸਾਇਣਾਂ ਦਾ ਸਿਹਤ ਦੀਆਂ ਸਮੱਸਿਆਵਾਂ ਨਾਲ ਵੀ ਨਿਕਟਵਰਤੀ ਸੰਬੰਧ ਹੈ । ਇਹ ਰਸਾਇਣ ਥਾਇਰਾਇਡ (Thyroid), ਪੈਰਾਥਾਇਰਾਇਡ (Parathyroid) ਪਿਚੂਟਰੀ (Pituitary) ਗੁਰਦੇ ਅਤੇ ਐਡਰੀਨਲਜ਼ (Adrenals), ਜਿਹੜੇ ਕਿ ਅੰਤਰ ਰਿਸਾਵੀ ਗਲੈਂਡਜ਼ (Endocrine glands) ਹਨ, ਦੀਆਂ ਬੀਮਾਰੀਆਂ ਲਈ ਜ਼ਿੰਮੇਵਾਰ ਹਨ | ਐਗਰੋ-ਰਸਾਇਣਾਂ ਦੀ ਵਰਤੋਂ ਦੇ ਕਾਰਨ ਪੰਜਾਬ ਵਿਚ ਕੈਂਸਰ, ਦਮਾ (Asthma), ਗੁਰਦਿਆਂ, ਚਮੜੀ ਅਤੇ ਪਾਚਨ ਨਲੀ (Digestive Tract) ਦੀਆਂ ਬੀਮਾਰੀਆਂ ਦਾ 20-25% ਤਕ ਵਾਧਾ ਹੋਇਆ ਹੈ । 20-30 ਸਾਲ ਦੀ ਉਮਰ ਵਾਲੇ ਯੁਵਕ ਦਿਲ ਦੀਆਂ ਬੀਮਾਰੀਆਂ ਅਤੇ ਬੇ-ਪੈਦਗੀ (Infertility) ਦੇ ਸ਼ਿਕਾਰ ਹੋ ਗਏ ਹਨ । ਜਿਹੜੀ ਅਸੀਂ ਖ਼ੁਰਾਕ ਖਾਂਦੇ ਹਾਂ, ਪਾਣੀ ਅਤੇ ਦੁੱਧ ਪੀਂਦੇ ਹਾਂ, ਉਹ ਇਕ ਜਾਂ ਦੂਸਰੇ ਪ੍ਰਕਾਰ ਦੇ ਪ੍ਰਦੂਸ਼ਕਾਂ ਦੁਆਰਾ ਦੂਸ਼ਿਤ ਹੋ ਚੁੱਕੇ ਹਨ ।
ਪ੍ਰਸ਼ਨ 5.
ਫ਼ਸਲਾਂ ਉੱਪਰ ਬਣਾਉਟੀ ਖਾਦਾਂ ਕਿਉਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਫ਼ਸਲਾਂ ਉੱਪਰ ਰਸਾਇਣਿਕ ਖਾਦਾਂ ਦੀ ਵਰਤੋਂ-ਪੌਦਿਆਂ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਇਹ ਖਾਦਾਂ ਪੌਦਿਆਂ ਨੂੰ ਉਪਲੱਬਧ ਹੋ ਸਕਣ, ਇਹਨਾਂ ਦੀ ਵਰਤੋਂ ਮਿੱਟੀ ਰਾਹੀਂ ਕੀਤੀ ਜਾਂਦੀ ਹੈ, ਜਾਂ ਇਨ੍ਹਾਂ ਦੀ ਵਰਤੋਂ ਪੱਤਿਆਂ ਉੱਤੇ ਛਿੜਕਾਅ ਕਰਕੇ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਇਹ ਖਾਦਾਂ ਪੱਤਿਆਂ ਦੁਆਰਾ ਪੌਦਿਆਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ । ਫ਼ਸਲਾਂ ਦੇ ਭਲੇ ਅਤੇ ਵੱਧ ਉਪਜ ਪ੍ਰਾਪਤ ਕਰਨ ਦੇ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਬੜੀ ਜ਼ਰੂਰੀ ਹੋ ਜਾਂਦੀ ਹੈ ।
ਬਨਾਉਟੀ ਖਾਦਾਂ ਦੇ ਮੁੱਖ ਗੁਣ (Main Properties of Fertilizers)-
- ਇਨ੍ਹਾਂ ਖਾਦਾਂ ਵਿਚ ਪੌਦਿਆਂ ਦੇ ਵਾਸਤੇ ਜ਼ਰੂਰੀ ਅੰਸ਼ ਮੌਜੂਦ ਹੁੰਦੇ ਹਨ ।
- ਖਾਦਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਰੂੜੀ ਖਾਦ ਦੇ ਮੁਕਾਬਲੇ ਬਹੁਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਲੋੜ ਥੋੜ੍ਹੀ ਮਾਤਰਾ ਵਿਚ ਪੈਂਦੀ ਹੈ ।
- ਪਾਣੀ ਵਿਚ ਘੁਲਣਸ਼ੀਲ ਹੋਣ ਕਾਰਨ, ਪੌਦੇ ਇਨ੍ਹਾਂ ਨੂੰ ਬੜੀ ਛੇਤੀ ਸੋਖ ਲੈਂਦੇ ਹਨ ।
- ਇਹ ਖਾਦਾਂ ਆਮ ਤੌਰ ‘ਤੇ ਪੌਸ਼ਟਿਕ ਪਦਾਰਥ ਸੰਬੰਧੀ ਨਿਸ਼ਚਿਤ ਹੁੰਦੀਆਂ ਹਨ । ਭਾਵ ਇਹਨਾਂ ਖਾਦਾਂ ਤੋਂ ਕੇਵਲ ਇਕ ਜਾਂ ਇਕ ਤੋਂ ਵੱਧ ਨਿਸ਼ਚਿਤ ਪੌਸ਼ਟਿਕ ਪਦਾਰਥ ਪ੍ਰਾਪਤ ਹੁੰਦਾ ਹੈ ।
- ਇਹਨਾਂ ਖਾਦਾਂ ਦੀ ਢੋਆ-ਢੁਆਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ ।
ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਭਾਵੇਂ ਉਤਪਾਦਨ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ, ਪਰ ਇਨ੍ਹਾਂ ਖਾਦਾਂ ਦੀ ਲਗਾਤਾਰ ਵਰਤੋਂ ਨੇ ਮਿੱਟੀ ਦੀ ਗੁਣਵੱਤਾ ਵਿਚ ਪਰਿਵਰਤਨ ਕਰਨ ਦੇ ਇਲਾਵਾ ਪਾਣੀ ਵਿਚ ਵੀ ਪ੍ਰਦੂਸ਼ਣ ਫੈਲਾਇਆ ਹੈ ।