PSEB 12th Class History Notes Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ

This PSEB 12th Class History Notes Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ will help you in revision during exams.

PSEB 12th Class History Notes Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ

→ ਪੰਜਾਬ ਦੇ ਵੱਖ-ਵੱਖ ਨਾਂ (Different Names of the Punjab) – ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ‘ਪੰਜ’ ਅਤੇ ‘ਆਬ’ ਦੇ ਮੇਲ ਤੋਂ ਬਣਿਆ ਹੈ-ਪੰਜਾਬ ਦਾ ਸ਼ਬਦੀ ਅਰਥ ਹੈ ਪੰਜ ਦਰਿਆਵਾਂ ਦਾ ਦੇਸ਼-ਪੰਜਾਬ ਨੂੰ ਪ੍ਰਾਚੀਨ ਕਾਲ ਵਿੱਚ ‘ਟੱਕ ਦੇਸ਼’, ਰਿਗਵੈਦਿਕ ਕਾਲ ਵਿੱਚ ‘ਸਪਤ ਸਿੰਧੂ’, ਪੁਰਾਣ ਕਾਲ ਵਿੱਚ ‘ਪੰਚਨਦ` ਯੂਨਾਨੀਆਂ ਦੁਆਰਾ ਪੈਂਟਾਪੋਟਾਮੀਆ’, ਮੱਧ ਕਾਲ ਵਿੱਚ ਲਾਹੌਰ ਸੂਬਾ’ ਅਤੇ ਅੰਗਰੇਜ਼ਾਂ ਦੁਆਰਾ ‘ਪੰਜਾਬ ਪ੍ਰਾਂਤ’ ਕਿਹਾ ਜਾਂਦਾ ਸੀ । 1966 ਈ. ਵਿੱਚ ਪੰਜਾਬ ਦੀ ਭਾਸ਼ਾ ਦੇ ਆਧਾਰ ‘ਤੇ ਵੰਡ ਹੋਈ-2021 ਈ. ਵਿੱਚ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨ ਕੀਤਾ ਗਿਆ ।

→ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ (Physical Features of the Punjab)-

(i) ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ (The Himalayas and Sulaiman Mountain Ranges) – ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ । ਇਹ ਪਰਬਤ ਆਸਾਮ ਤੋਂ ਲੈ ਕੇ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ-ਇਹ ਪੰਜਾਬ ਲਈ ਵਰਦਾਨ ਸਿੱਧ ਹੋਇਆ ਹੈ-ਹਿਮਾਲਿਆ ਪਰਬਤ ਦੇ ਸਿੱਟੇ ਵਜੋਂ ਪੰਜਾਬ ਦੀ ਧਰਤੀ ਵਧੇਰੇ ਉਪਜਾਊ ਬਣ ਗਈ ਹੈ-ਸੁਲੇਮਾਨ ਪਰਬਤ ਸ਼੍ਰੇਣੀਆਂ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹਨ-ਇਨ੍ਹਾਂ ਸ਼੍ਰੇਣੀਆਂ ਵਿੱਚ ਖੈਬਰ, ਬੋਲਾਨ, ਟੋਚੀ ਅਤੇ ਗੋਮਲ ਨਾਂ ਦੇ ਦੱਰੇ ਸਥਿਤ ਹਨ ।

(ii) ਅਰਧ-ਪਹਾੜੀ ਦੇਸ਼ (Sub-Mountainous Region) – ਇਹ ਦੇਸ਼ ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਾਲੇ ਸਥਿਤ ਹੈ-ਇਸ ਨੂੰ ਤਰਾਈ ਪ੍ਰਦੇਸ਼ ਵੀ ਕਿਹਾ ਜਾਂਦਾ ਹੈ-ਇਸ ਵਿੱਚ ਹੁਸ਼ਿਆਰਪੁਰ, ਕਾਂਗੜਾ, ਅੰਬਾਲਾ, ਗੁਰਦਾਸਪੁਰ ਅਤੇ ਸਿਆਲਕੋਟ ਦੇ ਪ੍ਰਦੇਸ਼ ਆਉਂਦੇ ਹਨ ।

(iii) ਮੈਦਾਨੀ ਪ੍ਰਦੇਸ਼ (The Plains) – ਮੈਦਾਨੀ ਪ੍ਰਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ-ਇਹ ਪ੍ਰਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਵਿਚਾਲੇ ਸਥਿਤ ਹੈ-ਇਸ ਦਾ ਵਧੇਰੇ ਭਾਗ ਪੰਜ ਦੁਆਬਿਆਂ ਨਾਲ ਘਿਰਿਆ ਹੋਇਆ ਹੈ-ਇਨ੍ਹਾਂ ਦੁਆਬਿਆਂ ਨੂੰ ਬਿਸਤ ਜਲੰਧਰ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਚੱਜ ਦੁਆਬ ਅਤੇ ਸਿੰਧ ਸਾਗਰ ਦੁਆਬ ਕਿਹਾ ਜਾਂਦਾ ਹੈ-ਪੰਜਾਬ ਦੇ ਮੈਦਾਨੀ ਭਾਗ ਵਿੱਚ ਸਤਲੁਜ ਅਤੇ ਘੱਗਰ ਦਰਿਆਵਾਂ ਵਿਚਾਲੇ ਖੇਤਰ ਨੂੰ ਮਾਲਵਾ ਅਤੇ ਬਾਂਗਰ ਕਿਹਾ ਜਾਂਦਾ ਹੈ-ਪੰਜਾਬ ਦੇ ਦੱਖਣ-ਪੱਛਮ ਦਾ ਦੇਸ਼ ਮਾਰੂਥਲੀ ਹੈ ਜਿਸ ਕਾਰਨ ਇੱਥੇ ਵਸੋਂ ਬਹੁਤ ਘੱਟ ਹੈ ।

PSEB 12th Class History Notes Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

→ ਭੌਤਿਕ ਵਿਸ਼ੇਸ਼ਤਾਵਾਂ ਦਾ ਪੰਜਾਬ ਦੇ ਇਤਿਹਾਸ ਉੱਤੇ ਪ੍ਰਭਾਵ (Influence of Physical Features on the History of the Punjab) – ਪੰਜਾਬ ’ਤੇ ਉਸ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਪ੍ਰਭਾਵਾਂ ਨਾਲ ਸੰਬੰਧਿਤ ਮੁੱਖ ਤੱਥ ਇਸ ਤਰ੍ਹਾਂ ਹਨ-

  • ਰਾਜਨੀਤਿਕ ਪ੍ਰਭਾਵ (Political Effects) – ਉੱਤਰ-ਪੱਛਮ ਵਿੱਚ ਵੱਖ-ਵੱਖ ਦੱਰੇ ਸਥਿਤ ਹੋਣ ਕਾਰਨ ਪੰਜਾਬ ਵਿਦੇਸ਼ੀ ਹਮਲਾਵਰਾਂ ਲਈ ਭਾਰਤ ਦਾ ਪ੍ਰਵੇਸ਼ ਦੁਆਰ ਬਣ ਗਿਆ-ਸਭ ਮਹੱਤਵਪੂਰਨ ਅਤੇ ਫ਼ੈਸਲਾਕੁੰਨ ਲੜਾਈਆਂ ਇਸੇ ਖੇਤਰ ਵਿੱਚ ਹੋਈਆਂ-ਪੰਜਾਬ ਦੇ ਸ਼ਹਿਰਾਂ ਦਾ ਰਾਜਨੀਤਿਕ ਮਹੱਤਵ ਵੱਧ ਗਿਆ-ਪੰਜਾਬੀਆਂ ਨੂੰ ਸਦੀਆਂ ਤਕ ਭਾਰੀ ਤਕਲੀਫ਼ਾਂ ਅਤੇ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ।
  • ਸਮਾਜਿਕ ਪ੍ਰਭਾਵ (Social Effects) – ਪੰਜਾਬੀਆਂ ਵਿੱਚ ਬਹਾਦਰੀ, ਹਿੰਮਤ, ਦੁੱਖ ਝੱਲਣ ਅਤੇ ਕੁਰਬਾਨੀ ਦੇ ਵਿਸ਼ੇਸ਼ ਗੁਣ ਪੈਦਾ ਹੋ ਗਏ-ਸਮਾਜ ਵਿੱਚ ਜਾਤਾਂ ਅਤੇ ਉਪ-ਜਾਤਾਂ ਦੀ ਸੰਖਿਆ ਵਿੱਚ ਵਾਧਾ ਹੋਇਆ-ਪੰਜਾਬ ਵਿੱਚ ਕਲਾ ਅਤੇ ਸਾਹਿਤ ਨੂੰ ਸੱਟ ਵੱਜੀ ।
  • ਧਾਰਮਿਕ ਪ੍ਰਭਾਵ (Religious Effects) – ਪੰਜਾਬ ਨੂੰ ਹਿੰਦੂ ਧਰਮ ਦੀ ਜਨਮ ਭੂਮੀ ਕਿਹਾ ਜਾਂਦਾ ਹੈ-ਪੰਜਾਬ ਵਿੱਚ ਇਸਲਾਮ ਦਾ ਪ੍ਰਚ·ਰ ਭਾਰਤ ਦੇ ਹੋਰ ਭਾਗਾਂ ਦੀ ਤੁਲਨਾ ਵਿੱਚ ਜ਼ਿਆਦਾ ਹੋਇਆ-ਪੰਜਾਬ ਦੀ ਧਰਤੀ ਨੂੰ ਸਿੱਖ ਧਰਮ ਦੀ ਉਤਪੱਤੀ ਅਤੇ ਵਿਕਾਸ ਦਾ ਸਿਹਰਾ ਜਾਂਦਾ ਹੈ ।
  • ਆਰਥਿਕ ਪ੍ਰਭਾਵ (Economic Effects) – ਪੰਜਾਬ ਦੀ ਧਰਤੀ ਵਧੇਰੇ ਉਪਜਾਊ ਹੋਣ ਦੇ ਕਾਰਨ ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀ ਹੈ-ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਕਾਫ਼ੀ ਉੱਨਤ ਹੋ ਗਿਆ-ਪੰਜਾਬ ਵਿੱਚ ਅਨੇਕਾਂ ਵਪਾਰਿਕ ਸ਼ਹਿਰ ਹੋਂਦ ਵਿੱਚ ਆਏ-ਪੰਜਾਬੀ ਆਰਥਿਕ ਤੌਰ ‘ਤੇ ਕਾਫ਼ੀ ਖੁਸ਼ਹਾਲ ਹੋ ਗਏ ।

Leave a Comment