PSEB 12th Class History Notes Chapter 2 ਪੰਜਾਬ ਦੇ ਇਤਿਹਾਸਿਕ ਸੋਮੇ

This PSEB 12th Class History Notes Chapter 2 ਪੰਜਾਬ ਦੇ ਇਤਿਹਾਸਿਕ ਸੋਮੇ will help you in revision during exams.

PSEB 12th Class History Notes Chapter 2 ਪੰਜਾਬ ਦੇ ਇਤਿਹਾਸਿਕ ਸੋਮੇ

→ ਪੰਜਾਬ ਦੇ ਇਤਿਹਾਸ ਸੰਬੰਧੀ ਔਕੜਾਂ (Difficulties Regarding the History of the Punjab) – ਮੁਸਲਿਮ ਇਤਿਹਾਸਕਾਰਾਂ ਦੁਆਰਾ ਲਿਖੇ ਗਏ ਫ਼ਾਰਸੀ ਦੇ ਸੋਮਿਆਂ ਵਿੱਚ ਪੱਖਪਾਤ-ਪੂਰਨ ਵਿਚਾਰ ਪ੍ਰਗਟ ਕੀਤੇ ਗਏ ਹਨ-ਪੰਜਾਬ ਵਿੱਚ ਫੈਲੀ ਅਫਰਾ-ਤਫਰੀ ਕਾਰਨ ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਹੀ ਨਹੀਂ ਮਿਲਿਆ-ਵਿਦੇਸ਼ੀ ਹਮਲਾਵਰਾਂ ਦੇ ਕਾਰਨ ਪੰਜਾਬ ਦੇ ਬਹੁਮੁੱਲੇ ਇਤਿਹਾਸਿਕ ਸੋਮੇ ਬਰਬਾਦ ਹੋ ਗਏ-1947 ਈ. ਦੀ ਪੰਜਾਬ ਦੀ ਵੰਡ ਦੇ ਕਾਰਨ ਬਹੁਤ ਸਾਰੇ ਇਤਿਹਾਸਿਕ ਸੋਮੇ ਨਸ਼ਟ ਹੋ ਗਏ ।

→ ਸੋਮਿਆਂ ਦੀਆਂ ਕਿਸਮਾਂ (Kinds of Sources) – ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਸੋਮਿਆਂ ਦੇ ਮੁੱਖ ਤੱਥ ਇਸ ਤਰ੍ਹਾਂ ਹਨ-

(i) ਸਿੱਖਾਂ ਦਾ ਧਾਰਮਿਕ ਸਾਹਿਤ (Religious Literature of the Sikhs)-ਆਦਿ ਗ੍ਰੰਥ ਸਾਹਿਬ ਜੀ ਤੋਂ, ਸਾਨੂੰ ਉਸ ਕਾਲ ਦੀ ਸਭ ਤੋਂ ਵੱਧ ਪ੍ਰਮਾਣਿਤ ਇਤਿਹਾਸਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ-ਇਸ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਸਾਹਿਬ ਨੇ ਕੀਤਾ-ਦਸਮ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ-ਇਸ ਦਾ ਸੰਕਲਨ ਭਾਈ ਮਨੀ ਸਿੰਘ ਜੀ ਨੇ 1721 ਈ. ਵਿੱਚ ਕੀਤਾ-ਇਤਿਹਾਸਿਕ ਪੱਖ ਤੋਂ ਇਸ ਵਿੱਚ ‘ਬਚਿੱਤਰ ਨਾਟਕ’ ਅਤੇ ‘ਜ਼ਫ਼ਰਨਾਮਾ ਸਭ ਤੋਂ ਮਹੱਤਵਪੂਰਨ ਹਨ-ਭਾਈ ਗੁਰਦਾਸ ਦੁਆਰਾ ਲਿਖੀਆਂ ਗਈਆਂ 39 ਵਾਰਾਂ ਤੋਂ ਸਾਨੂੰ ਗੁਰੁ ਸਾਹਿਬਾਨ ਦੇ ਜੀਵਨ ਅਤੇ ਪ੍ਰਸਿੱਧ ਤੀਰਥ ਸਥਾਨਾਂ ਦਾ ਪਤਾ ਚਲਦਾ ਹੈ-ਗੁਰੁ ਨਾਨਕ ਦੇਵ ਜੀ ਦੇ ਜੀਵਨ ‘ਤੇ ਆਧਾਰਿਤ ਜਨਮ ਸਾਖੀਆਂ ਵਿੱਚ ਪੁਰਾਤਨ ਜਨਮ ਸਾਖੀ, ਮਿਹਰਬਾਨ ਦੀ ਜਨਮ ਸਾਖੀ, ਭਾਈ ਬਾਲਾ ਦੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਮਹੱਤਵਪੂਰਨ ਹੈ-ਸਿੱਖ ਗੁਰੂਆਂ ਨਾਲ ਸੰਬੰਧਿਤ ਹੁਕਮਨਾਮਿਆਂ ਤੋਂ ਸਾਨੂੰ ਸਮਕਾਲੀਨ ਸਮਾਜ ਦੀ ਵੱਡਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ-ਗੁਰੂ ਗੋਬਿੰਦ ਸਿੰਘ ਜੀ ਦੇ 34 ਹੁਕਮਨਾਮਿਆਂ ਅਤੇ ਗੁਰੂ ਤੇਗ ਬਹਾਦਰ ਜੀ ਦੇ 23 ਹੁਕਮਨਾਮਿਆਂ ਦਾ ਸੰਕਲਨ ਕੀਤਾ ਜਾ ਚੁੱਕਾ ਹੈ ।

(ii) ਪੰਜਾਬੀ ਅਤੇ ਹਿੰਦੀ ਵਿੱਚ ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਲਿਖਤਾਂ (Historical and Semi-Historical works in Punjabi and Hindi) – ਗੁਰਸੋਭਾ ਤੋਂ ਸਾਨੂੰ 1699 ਈ. ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਤੋਂ ਲੈ ਕੇ 1708 ਈ. ਤਕ ਦੀਆਂ ਘਟਨਾਵਾਂ ਦਾ ਅੱਖੀਂ ਦੇਖਿਆ ਹਾਲ ਮਿਲਦਾ ਹੈ-ਗੁਰਸੋਭਾ ਦੀ ਰਚਨਾ 1741 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤ ਨੇ ਕੀਤੀ ਸੀ-‘ਸਿੱਖਾਂ ਦੀ ਭਗਤ ਮਾਲਾ’ ਤੋਂ ਸਾਨੂੰ ਸਿੱਖ ਗੁਰੂਆਂ ਦੇ ਸਮੇਂ ਦੀਆਂ ਸਮਾਜਿਕ ਹਾਲਤਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ-ਇਸ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ-ਕੇਸਰ ਸਿੰਘ ਛਿੱਬਰ ਦੁਆਰਾ ਰਚੇ ਗਏ ‘ਬੰਸਾਵਲੀ ਨਾਮਾ’ ਵਿੱਚ ਸਿੱਖ ਗੁਰੂਆਂ ਤੋਂ ਲੈ ਕੇ 18ਵੀਂ ਸਦੀ ਤਕ ਦੀਆਂ ਘਟਨਾਵਾਂ ਦਾ ਵੇਰਵਾ ਹੈ-ਭਾਈ ਸੰਤੋਖ ਸਿੰਘ ਦੁਆਰਾ ਲਿਖੇ ‘ਗੁਰੂਪ੍ਰਤਾਪ ਸੂਰਜ ਗ੍ਰੰਥ’ ਅਤੇ ਰਤਨ ਸਿੰਘ ਭੰਗੂ ਦੁਆਰਾ ਲਿਖੇ ‘ਪ੍ਰਾਚੀਨ ਪੰਥ ਪ੍ਰਕਾਸ਼’ ਦੀ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਵਿਸ਼ੇਸ਼ ਥਾਂ ਹੈ ।

(iii) ਫ਼ਾਰਸੀ ਵਿੱਚ ਇਤਿਹਾਸਿਕ ਪੁਸਤਕਾਂ (Historical Books in Persian) – ਮੁਗ਼ਲ ਬਾਦਸ਼ਾਹ ਬਾਬਰ ਦੀ ਰਚਨਾ ‘ਬਾਬਰਨਾਮਾ` ਤੋਂ ਸਾਨੂੰ 16ਵੀਂ ਸਦੀ ਦੇ ਸ਼ੁਰੂ ਦੇ ਪੰਜਾਬ ਦੀ ਇਤਿਹਾਸਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ-ਅਬੁਲ ਫ਼ਜ਼ਲ ਦੁਆਰਾ ਰਚੇ ‘ਆਇਨ-ਏ-ਅਕਬਰੀ’ ਅਤੇ “ਅਕਬਰਨਾਮਾ` ਤੋਂ ਸਾਨੂੰ ਅਕਬਰ ਦੇ ਸਿੱਖ ਗੁਰੂਆਂ ਨਾਲ ਸੰਬੰਧਾਂ ਦਾ ਪਤਾ ਚਲਦਾ ਹੈ-ਮੁਬੀਦ ਜੁਲਫਿਕਾਰ ਅਰਦਿਸਤਾਨੀ ਦੁਆਰਾ ਰਚੇ ‘ਦਬਿਸਤਾਨ ਏ-ਮਜ਼ਾਹਿਬ’ ਵਿੱਚ ਸਿੱਖ ਗੁਰੂਆਂ ਨਾਲ ਸੰਬੰਧਿਤ ਬਹੁਮੁੱਲੀ ਇਤਿਹਾਸਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ-ਸੁਜਾਨ ਰਾਏ ਭੰਡਾਰੀ ਦੀ ਖੁਲਾਸਤ-ਉਤ-ਤਵਾਰੀਖ’ ਖਾਫ਼ੀ ਮਾਂ ਦੀ ਮੁੰਖਿਬ-ਉਲਲੁਬਾਬ’ ਅਤੇ ਕਾਜ਼ੀ ਨੂਰ ਮੁਹੰਮਦ ਦੀ ‘ਜੰਗਨਾਮਾ` ਤੋਂ ਸਾਨੂੰ 18ਵੀਂ ਸਦੀ ਦੇ ਪੰਜਾਬ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ-ਸੋਹਨ ਲਾਲ ਸੂਰੀ ਦੁਆਰਾ ਲਿਖੇ ਉਮਦਤ-ਉਤ-ਤਵਾਰੀਖ’ ਅਤੇ ਗਣੇਸ਼ ਦਾਸ ਵਡੇਹਰਾ ਦੁਆਰਾ ਲਿਖੇ ‘ਚਾਰ ਬਾਗ਼-ਏ-ਪੰਜਾਬ’ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਸੰਬੰਧਿਤ ਘਟਨਾਵਾਂ ਦਾ ਵਿਸਤ੍ਰਿਤ ਵੇਰਵਾ ਪ੍ਰਾਪਤ ਹੁੰਦਾ ਹੈ ।

(iv) ਭੱਟ ਵਹੀਆਂ (Bhat Vahis) – ਭੱਟ ਲੋਕ ਮਹੱਤਵਪੂਰਨ ਘਟਨਾਵਾਂ ਨੂੰ ਮਿਤੀਆਂ ਸਹਿਤ ਆਪਣੀਆਂ ਵਹੀਆਂ ਵਿੱਚ ਦਰਜ ਕਰ ਲੈਂਦੇ ਸਨ-ਇਨ੍ਹਾਂ ਤੋਂ ਸਾਨੂੰ ਸਿੱਖ ਗੁਰੂਆਂ ਦੇ ਜੀਵਨ, ਯਾਤਰਾਵਾਂ ਅਤੇ ਯੁੱਧਾਂ ਦੇ ਸੰਬੰਧ ਵਿੱਚ ਕਾਫ਼ੀ ਨਵੀਂ ਜਾਣਕਾਰੀ ਪ੍ਰਾਪਤ ਹੋਈ ਹੈ ।

PSEB 12th Class History Notes Chapter 2 ਪੰਜਾਬ ਦੇ ਇਤਿਹਾਸਿਕ ਸੋਮੇ

(v) ਖ਼ਾਲਸਾ ਦਰਬਾਰ ਰਿਕਾਰਡ (Khalsa Darbar Records) – ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਸਰਕਾਰੀ ਰਿਕਾਰਡ ਹਨ-ਇਹ ਫ਼ਾਰਸੀ ਭਾਸ਼ਾ ਵਿੱਚ ਹਨ ਅਤੇ ਇਨ੍ਹਾਂ ਦੀ ਸੰਖਿਆ ਇੱਕ ਲੱਖ ਤੋਂ ਵੀ ਉੱਪਰ ਹੈ-ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਘਟਨਾਵਾਂ ਤੇ ਮਹੱਤਵਪੂਰਨ ਰੌਸ਼ਨੀ ਪਾਉਂਦੇ ਹਨ ।

(vi) ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ (Writings of Foreign Travellers and Europeans) – ਵਿਦੇਸ਼ੀਆਂ ਯਾਤਰੀਆਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀਆਂ ਹਨ-ਇਨ੍ਹਾਂ ਵਿੱਚ ਜਾਰਜ ਫੋਰਸਟਰ ਦੀ ਏ ਜਰਨੀ ਫ਼ਰਾਮ ਬੰਗਾਲ ਟੂ ਇੰਗਲੈਂਡ, ਮੈਲਕੋਮ ਦੀ ‘ਸਕੈਚ ਆਫ਼ ਦੀ ਸਿੱਖਜ਼’, ਐੱਚ. ਟੀ. ਪਰਿਸੇਪ ਦੀ “ਉਰਿਜਿਨ ਆਫ਼ ਸਿੱਖ ਪਾਵਰ ਇਨ ਦੀ ਪੰਜਾਬ, ਕੈਪਟਨ ਉਸਬੋਰਨ ‘ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ, ਸਟਾਈਨਬੱਖ ਦੀ ‘ਦੀ ਪੰਜਾਬ’ ਅਤੇ ਜੇ. ਡੀ. ਕਨਿੰਘਮ ਦੁਆਰਾ ਰਚਿਤ “ਹਿਸਟਰੀ ਆਫ਼ ਦੀ ਸਿੱਖਜ਼’ ਮੁੱਖ ਹਨ ।

(vii) ਇਤਿਹਾਸਿਕ ਭਵਨ, ਚਿੱਤਰ ਅਤੇ ਸਿੱਕੇ (Historical Buildings, Paintings and Coins) – ਪੰਜਾਬ ਦੇ ਇਤਿਹਾਸਿਕ ਭਵਨ, ਚਿੱਤਰ ਅਤੇ ਸਿੱਕੇ ਪੰਜਾਬ ਦੇ ਇਤਿਹਾਸ ਲਈ ਇੱਕ ਵੱਡਮੁੱਲਾ ਸੋਮਾ ਹਨਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨ ਤਾਰਨ, ਕਰਤਾਰਪੁਰ ਅਤੇ ਪਾਉਂਟਾ ਸਾਹਿਬ ਆਦਿ ਨਗਰ, ਵੱਖ-ਵੱਖ ਕਿਲ੍ਹਿਆਂ, ਗੁਰਦੁਆਰਿਆਂ ਵਿੱਚ ਬਣੇ ਚਿੱਤਰਾਂ ਅਤੇ ਸਿੱਖ ਸਰਦਾਰਾਂ ਦੇ ਸਿੱਕਿਆਂ ਤੋਂ ਉਸ ਸਮੇਂ ਦੇ ਸਮਾਜ ‘ਤੇ ਖ਼ਾਸ ਰੌਸ਼ਨੀ ਪੈਂਦੀ ਹੈ ।

Leave a Comment