This PSEB 12th Class History Notes Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ will help you in revision during exams.
PSEB 12th Class History Notes Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ
→ ਪਹਿਲੇ ਐਂਗਲੋ-ਸਿੱਖ ਯੁੱਧ ਦੇ ਕਾਰਨ (Causes of the First Anglo-Sikh War) – ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਉਸ ਦੇ ਇਰਦ-ਗਿਰਦ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀਪੰਜਾਬ ਦੀ ਡਾਵਾਂਡੋਲ ਰਾਜਨੀਤਿਕ ਸਥਿਤੀ ਵੀ ਅੰਗਰੇਜ਼ਾਂ ਲਈ ਇੱਕ ਸੱਦੇ ਦਾ ਕੰਮ ਕਰ ਰਹੀ ਸੀ1843 ਈ. ਵਿੱਚ ਅੰਗਰੇਜ਼ਾਂ ਵੱਲੋਂ ਸਿੰਧ ’ਤੇ ਅਧਿਕਾਰ ਨਾਲ ਆਪਸੀ ਸੰਬੰਧਾਂ ਵਿੱਚ ਕੜਵਾਹਟ ਹੋਰ ਵੱਧ ਗਈ-ਅੰਗਰੇਜ਼ਾਂ ਨੇ ਜ਼ੋਰਦਾਰ ਸੈਨਿਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ-ਲੁਧਿਆਣਾ ਵਿੱਚ ਨਵੇਂ ਨਿਯੁਕਤ ਹੋਏ ਪੁਲੀਟੀਕਲ ਏਜੰਟ ਮੇਜਰ ਬਰਾਡਫੁਟ ਨੇ ਕਈ ਅਜਿਹੇ ਕੰਮ ਕੀਤੇ ਜਿਸ ਨਾਲ ਸਿੱਖ ਭੜਕ ਉੱਠੇ-ਲਾਹੌਰ ਦੇ ਨਵੇਂ ਵਜ਼ੀਰ ਲਾਲ ਸਿੰਘ ਨੇ ਵੀ ਸਿੱਖ ਸੈਨਾ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ਸੀ ।
→ ਯੁੱਧ ਦੀਆਂ ਘਟਨਾਵਾਂ (Events of the War) – ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਹੋਏ ਪਹਿਲੇ ਯੁੱਧ ਦੀਆਂ ਮੁੱਖ ਘਟਨਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ-
(i) ਮੁਦਕੀ ਦੀ ਲੜਾਈ (Battle of Mudki) – ਇਹ ਲੜਾਈ 18 ਦਸੰਬਰ, 1845 ਈ. ਨੂੰ ਲੜੀ ਗਈ ਸੀ-ਇਸ ਵਿੱਚ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਅਤੇ ਅੰਗਰੇਜ਼ੀ ਸੈਨਾ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ-ਇਸ ਲੜਾਈ ਵਿੱਚ ਲਾਲ ਸਿੰਘ ਦੀ ਗੱਦਾਰੀ ਦੇ ਕਾਰਨ ਸਿੱਖ ਸੈਨਾ ਦੀ ਹਾਰ ਹੋਈ ।
(ii) ਫਿਰੋਜ਼ਸ਼ਾਹ ਦੀ ਲੜਾਈ (Battle of Ferozeshah) – ਇਹ ਲੜਾਈ 21 ਦਸੰਬਰ, 1845 ਈ. ਨੂੰ ਲੜੀ ਗਈ ਸੀ-ਇਸ ਲੜਾਈ ਵਿੱਚ ਇੱਕ ਸਥਿਤੀ ਅਜਿਹੀ ਵੀ ਆਈ ਕਿ ਅੰਗਰੇਜ਼ਾਂ ਨੇ ਬਿਨਾਂ ਸ਼ਰਤ ਹਥਿਆਰ ਸੁੱਟਣ ਦਾ ਵਿਚਾਰ ਕੀਤਾ-ਪਰ ਲਾਲ ਸਿੰਘ ਦੀ ਗੱਦਾਰੀ ਦੇ ਕਾਰਨ ਸਿੱਖਾਂ ਨੂੰ ਦੋਬਾਰਾ ਹਾਰ ਦਾ ਮੂੰਹ ਵੇਖਣਾ ਪਿਆ ।
(iii) ਬੱਦੋਵਾਲ ਦੀ ਲੜਾਈ (Battle of Baddowal) – ਬੱਦੋਵਾਲ ਦੀ ਲੜਾਈ ਰਣਜੋਧ ਸਿੰਘ ਦੀ ਅਗਵਾਈ ਵਿੱਚ 21 ਜਨਵਰੀ, 1846 ਈ. ਨੂੰ ਹੋਈ-ਇਸ ਲੜਾਈ ਵਿੱਚ ਅੰਗਰੇਜ਼ਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ।
(iv) ਅਲੀਵਾਲ ਦੀ ਲੜਾਈ (Battle of Aliwal) – ਅਲੀਵਾਲ ਦੀ ਲੜਾਈ 28 ਜਨਵਰੀ, 1846 ਈ. ਨੂੰ ਹੋਈ-ਇਸ ਵਿੱਚ ਅੰਗਰੇਜ਼ ਸੈਨਾ ਦੀ ਅਗਵਾਈ ਹੈਰੀ ਸਮਿਥ ਕਰ ਰਿਹਾ ਸੀ-ਰਣਜੋਧ ਸਿੰਘ ਦੀ ਗੱਦਾਰੀ ਦੇ ਕਾਰਨ ਸਿੱਖ ਇਸ ਲੜਾਈ ਵਿੱਚ ਹਾਰ ਗਏ ।
(v) ਸਭਰਾਉਂ ਦੀ ਲੜਾਈ (Battle of Sobraon) – ਸਭਰਾਉਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੇ ਯੁੱਧ ਦੀ ਅੰਤਿਮ ਲੜਾਈ ਸੀ-ਇਸ ਵਿੱਚ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਤੇ ਤੇਜਾ ਸਿੰਘ ਅਤੇ ਅੰਗਰੇਜ਼ੀ ਸੈਨਾ ਦੀ ਅਗਵਾਈ ਲਾਰਡ ਹਿਊਗ ਗਫ਼ ਤੇ ਲਾਰਡ ਹਾਰਡਿੰਗ ਕਰ ਰਹੇ ਸਨ-ਇਹ ਲੜਾਈ 10 ਫ਼ਰਵਰੀ, 1846 ਈ. ਨੂੰ ਹੋਈ-ਲਾਲ ਸਿੰਘ ਤੇ ਤੇਜਾ ਸਿੰਘ ਨੇ ਇਸ ਲੜਾਈ ਵਿੱਚ ਫਿਰ ਗੱਦਾਰੀ ਕੀਤੀ-ਇਸ ਲੜਾਈ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੀ ਬਹਾਦਰੀ ਦੇ ਕਾਰਨਾਮੇ ਵਿਖਾਏ-ਅਖ਼ੀਰ ਇਸ ਲੜਾਈ ਵਿੱਚ ਅੰਗਰੇਜ਼ ਜੇਤੂ ਰਹੇ ।
→ ਯੁੱਧ ਦੇ ਸਿੱਟੇ (Results of the War) – ਇਸ ਯੁੱਧ ਦੇ ਸਿੱਟੇ ਵੱਜੋਂ ਲਾਹੌਰ ਦਰਬਾਰ ਅਤੇ ਅੰਗਰੇਜ਼ੀ ਸਰਕਾਰ ਵਿਚਕਾਰ 9 ਮਾਰਚ, 1846 ਈ. ਨੂੰ ‘ਲਾਹੌਰ ਦੀ ਸੰਧੀ’ ਹੋਈ-ਇਸ ਦੇ ਅਨੁਸਾਰ ਲਾਹੌਰ ਦੇ ਮਹਾਰਾਜਾ ਨੇ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਦੇਸ਼ਾਂ ‘ਤੇ ਸਦਾ ਲਈ ਆਪਣਾ ਅਧਿਕਾਰ ਛੱਡ ਦਿੱਤਾ-ਯੁੱਧ ਦੀ ਨੁਕਸਾਨ ਪੂਰਤੀ ਦੇ ਰੂਪ ਵਿੱਚ ਅੰਗਰੇਜ਼ਾਂ ਨੇ 1.50 ਕਰੋੜ ਰੁਪਏ ਦੀ ਮੰਗ ਕੀਤੀ ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ, ਮਹਾਰਾਣੀ ਜਿੰਦਾਂ ਨੂੰ ਉਸ ਦੀ ਸਰਪ੍ਰਸਤ ਅਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਮੰਨ ਲਿਆ-16 ਦਸੰਬਰ, 1846 ਈ. ਨੂੰ ਹੋਈ ‘ਭੈਰੋਵਾਲ ਦੀ ਸੰਧੀ’ ਨਾਲ ਅੰਗਰੇਜ਼ਾਂ ਨੇ ਰਾਜ ਦਾ ਸ਼ਾਸਨ ਪ੍ਰਬੰਧ ਕੌਂਸਿਲ ਆਫ਼ ਰੀਜੈਂਸੀ ਦੇ ਹਵਾਲੇ ਕਰ ਦਿੱਤਾ-ਮਹਾਰਾਣੀ ਜਿੰਦਾਂ ਨੂੰ ਸ਼ਾਸਨ ਪ੍ਰਬੰਧ ਤੋਂ ਅਲੱਗ ਕਰ ਦਿੱਤਾ ਗਿਆ ।