PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ

Punjab State Board PSEB 12th Class History Book Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ Textbook Exercise Questions and Answers.

PSEB Solutions for Class 12 History Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ

Long Answer Type Questions

ਪ੍ਰਸ਼ਨ 1.
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ । (Describe in brief physical features of the Punjab.)
ਜਾਂ
ਪੰਜਾਬ ਦੀਆਂ ਕਿਸੇ ਛੇ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (Explain any six physical features of Punjab.)
ਉੱਤਰ-
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-
1. ਹਿਮਾਲਿਆ ਪਰਬਤ – ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ । ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ । ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ । ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ । ਹਿਮਾਲਿਆ ਪਰਬਤ ਪੰਜਾਬ ਲਈ ਕਈ ਪੱਖਾਂ ਤੋਂ ਇੱਕ ਵਰਦਾਨ ਸਿੱਧ ਹੋਇਆ ਹੈ ।

2. ਸੁਲੇਮਾਨ ਪਰਬਤ ਸ਼੍ਰੇਣੀਆਂ – ਸੁਲੇਮਾਨ ਪਰਬਤ ਸ਼੍ਰੇਣੀਆਂ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹਨ । ਇਨ੍ਹਾਂ ਪਰਬਤ ਸ਼੍ਰੇਣੀਆਂ ਵਿੱਚ ਅਨੇਕਾਂ ਦੱਰੇ ਸਥਿਤ ਹਨ । ਇਨ੍ਹਾਂ ਦੱਰਿਆਂ ਵਿੱਚ ਖੈਬਰ, ਬੋਲਾਨ, ਕੁੱਰਮ, ਟੋਚੀ ਤੇ ਗੋਮਲ ਨਾਂ ਦੇ ਦੱਰੇ ਪ੍ਰਸਿੱਧ ਹਨ । ਪੰਜਾਬ ਵਿੱਚ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਹਮਲਾਵਰ ਅਤੇ ਵਪਾਰੀ ਇਨ੍ਹਾਂ ਦੱਰਿਆਂ ਰਾਹੀਂ ਹੀ ਆਏ ।

3. ਅਰਧ-ਪਹਾੜੀ ਦੇਸ਼ – ਇਹ ਦੇਸ਼ ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਾਲੇ ਸਥਿਤ ਹੈ । ਇਸ ਦੇਸ਼ ਨੂੰ ਤਰਾਈ ਪਦੇਸ਼ ਵੀ ਕਿਹਾ ਜਾਂਦਾ ਹੈ । ਇਸ ਦੇਸ਼ ਵਿੱਚ ਹੁਸ਼ਿਆਰਪੁਰ, ਕਾਂਗੜਾ, ਅੰਬਾਲਾ, ਗੁਰਦਾਸਪੁਰ ਦੇ ਉੱਤਰੀ ਖੇਤਰ ਅਤੇ ਸਿਆਲਕੋਟ ਦੇ ਕੁਝ ਇਲਾਕੇ ਸ਼ਾਮਲ ਹਨ । ਪਹਾੜੀ ਦੇਸ਼ ਹੋਣ ਕਾਰਨ ਇੱਥੋਂ ਦੀ ਭੂਮੀ ਘੱਟ ਉਪਜਾਊ ਹੈ ਅਤੇ ਵਸੋਂ ਬਹੁਤੀ ਸੰਘਣੀ ਨਹੀਂ ਹੈ ।

4. ਮੈਦਾਨੀ ਦੇਸ਼ – ਮੈਦਾਨੀ ਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ । ਇਹ ਪ੍ਰਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ । ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ । ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ-ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ-ਇਸੇ ਪ੍ਰਦੇਸ਼ ਵਿੱਚ ਵਹਿੰਦੇ ਹਨ । ਇਹ ਪ੍ਰਦੇਸ਼ ਤਿੰਨ ਭਾਗਾਂ-ਪੰਜ ਦੁਆਬ, ਮਾਲਵਾ ਤੇ ਬਾਂਗਰ ਅਤੇ ਦੱਖਣ-ਪੱਛਮ ਦੇ ਮਾਰੂਥਲ ਵਿੱਚ ਵੰਡਿਆ ਹੋਇਆ ਹੈ ।

5. ਪੰਜਾਬ ਦਾ ਜਲਵਾਯੂ – ਪੰਜਾਬ ਦੇ ਜਲਵਾਯੂ ਵਿੱਚ ਵੀ ਬਹੁਤ ਭਿੰਨਤਾ ਪਾਈ ਜਾਂਦੀ ਹੈ । ਇੱਥੇ ਸਰਦੀਆਂ ਵਿੱਚ ਅਤਿ ਦੀ ਸਰਦੀ ਪੈਂਦੀ ਹੈ ਅਤੇ ਗਰਮੀਆਂ ਵਿੱਚ ਅਤਿ ਦੀ ਗਰਮੀ ਪੈਂਦੀ ਹੈ । ਜਨਵਰੀ ਅਤੇ ਫ਼ਰਵਰੀ ਦੇ ਮਹੀਨਿਆਂ ਵਿੱਚ ਇੱਥੇ ਸਖ਼ਤ ਠੰਢ ਪੈਂਦੀ ਹੈ । ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਮੈਦਾਨੀ ਭਾਗਾਂ ਵਿੱਚ ਲੁਆਂ ਚਲਦੀਆਂ ਹਨ । ਜੁਲਾਈ ਤੋਂ ਲੈ ਕੇ ਸਤੰਬਰ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਵਰਖਾ ਹੁੰਦੀ ਹੈ । ਅਕਤੂਬਰ-ਨਵੰਬਰ ਅਤੇ ਫ਼ਰਵਰੀ-ਮਾਰਚ ਦੇ ਮਹੀਨਿਆਂ ਵਿੱਚ ਪੰਜਾਬ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ।

6. ਪੰਜਾਬ ਦੀ ਮਿੱਟੀ-ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਵੱਖੋ-ਵੱਖਰੀ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ । ਪੰਜਾਬ ਦੇ ਤਰਾਈ ਅਤੇ ਪਰਬਤੀ ਪ੍ਰਦੇਸ਼ ਦੀ ਜ਼ਮੀਨ ਪਥਰੀਲੀ ਹੋਣ ਕਾਰਨ ਉਪਜਾਊ ਨਹੀਂ ਹੈ । ਦੂਜੇ ਪਾਸੇ ਇਸ ਦੇ ਮੈਦਾਨੀ ਭਾਗ ਦੀ ਗਿਣਤੀ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ । ਪੰਜਾਬ ਦੇ ਦੱਖਣ-ਪੱਛਮ ਵਿੱਚ ਮਾਰੂਥਲੀ ਪ੍ਰਦੇਸ਼ ਸਥਿਤ ਹੈ । ਇੱਥੋਂ ਦੀ ਭੂਮੀ ਬਹੁਟ ਘੱਟ ਉਪਜਾਊ ਹੈ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 2.
ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ? (Why is Punjab called as the Gateway of India ?)
ਉੱਤਰ-
ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ । ਇਸ ਦੇ ਉੱਤਰ ਪੱਛਮ ਵੱਲ ਖੈਬਰ, ਕੁਰਮ, ਟੋਚੀ ਅਤੇ ਬੋਲਾਨ ਨਾਂ ਦੇ ਦੱਰੇ ਸਥਿਤ ਹਨ । ਇਨ੍ਹਾਂ ਦੱਰਿਆਂ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ । ਇਸ ਲਈ ਪ੍ਰਾਚੀਨ ਕਾਲ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਨੂੰ ਪਾਰ ਕਰਕੇ ਭਾਰਤ ਉੱਤੇ ਹਮਲਾ ਕਰਦੇ ਰਹੇ । ਆਰੀਆਂ, ਈਰਾਨੀਆਂ, ਯੂਨਾਨੀਆਂ, ਕੁਸ਼ਾਣਾਂ, ਹੂਣਾਂ, ਤੁਰਕਾਂ, ਮੁਗ਼ਲਾਂ ਅਤੇ ਦੁੱਰਾਨੀਆਂ ਨੇ ਇਸ ਰਸਤੇ ਤੋਂ ਵੇਸ਼ ਕਰਕੇ ਭਾਰਤ ਉੱਤੇ ਹਮਲੇ ਕੀਤੇ । ਇਨ੍ਹਾਂ ਹਮਲਾਵਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪਿਆ । ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਦੇ ਬਾਅਦ ਹੀ ਉਹ ਅੱਗੇ ਕਦਮ ਵਧਾ ਸਕੇ । ਅਸਲ ਵਿੱਚ ਪੰਜਾਬ ਦੀ ਜਿੱਤ ਹੀ ਇਨ੍ਹਾਂ ਹਮਲਾਵਰਾਂ ਨੂੰ ਭਾਰਤ ਦੀ ਜਿੱਤ ਪ੍ਰਦਾਨ ਕਰਦੀ ਸੀ । ਇਸ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕੀ ਮਹੱਤਵ ਹੈ ? (What is the importance of Punjab in the Indian History ?)
ਉੱਤਰ-
ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਅਨੇਕ ਕਾਰਨਾਂ ਕਰਕੇ ਵਿਸ਼ੇਸ਼ ਮਹੱਤਵ ਹੈ । ਅੱਜ ਤੋਂ ਲਗਭਗ ਪੰਜ ਹਜ਼ਾਰ ਵਰੇ ਪਹਿਲਾਂ ਇਸ ਧਰਤੀ ‘ਤੇ ਹੀ ਭਾਰਤ ਦੀ ਸਭ ਤੋਂ ਪ੍ਰਾਚੀਨ ਅਤੇ ਗੌਰਵਮਈ ਸਿੰਧ ਘਾਟੀ ਸਭਿਅਤਾ ਦਾ ਜਨਮ ਹੋਇਆ । ਆਰੀਆਂ ਨੇ ਆਪਣੇ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਰਿਗਵੇਦ ਦੀ ਰਚਨਾ ਇਸੇ ਪਵਿੱਤਰ ਧਰਤੀ ‘ਤੇ ਕੀਤੀ । ਰਾਮਾਇਣ ਅਤੇ ਮਹਾਂਭਾਰਤ ਦੇ ਮਹਾਨ ਪਾਤਰਾਂ ਦਾ ਸੰਬੰਧ ਵੀ ਪੰਜਾਬ ਨਾਲ ਸੀ । ਮਹਾਂਭਾਰਤ ਦਾ ਯੁੱਧ ਵੀ ਇਸ ਧਰਤੀ ‘ਤੇ ਲੜਿਆ ਗਿਆ ਸੀ ਅਤੇ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਸੰਦੇਸ਼ ਵੀ ਇੱਥੇ ਹੀ ਦਿੱਤਾ ਸੀ । ਸੰਸਾਰ ਪ੍ਰਸਿੱਧ ਤਕਸ਼ਿਲਾ ਵਿਸ਼ਵਵਿਦਿਆਲਾ ਅਤੇ ਗੰਧਾਰ ਕਲਾ ਦਾ ਕੇਂਦਰ ਇੱਥੇ ਹੀ ਸਥਾਪਿਤ ਸਨ ।ਇਸੇ ਧਰਤੀ ‘ਤੇ ਚੰਦਰਗੁਪਤ ਮੌਰੀਆ ਨੇ ਭਾਰਤ ਦੇ ਪਹਿਲੇ ਸਾਮਰਾਜ ਦੀ ਸਥਾਪਨਾ ਕੀਤੀ ।

ਭਾਰਤੀ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂਤਰਾਇਨ ਦੀਆਂ ਦੋ ਅਤੇ ਪਾਨੀਪਤ ਦੀਆਂ ਤਿੰਨ ਲੜਾਈਆਂ ਇੱਥੇ ਹੀ ਲੜੀਆਂ ਗਈਆਂ ।ਇਸੇ ਹੀ ਪਵਿੱਤਰ ਧਰਤੀ ਉੱਤੇ ਸਿੱਖ ਧਰਮ ਦੇ ਨੌਂ ਗੁਰੂਆਂ ਨੇ ਅਵਤਾਰ ਧਾਰਿਆ । ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਬਹੁਤਾ ਹਿੱਸਾ ਇੱਥੇ ਹੀ ਬਤੀਤ ਹੋਇਆ । ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਿਰਜਣਾ ਵੀ ਇਸੇ ਧਰਤੀ ‘ਤੇ ਕੀਤੀ ।ਇਸੇ ਧਰਤੀ ‘ਤੇ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ । ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾ ਸਿੱਖ ਸਾਮਰਾਜ ਸਥਾਪਿਤ ਕੀਤਾ ਜਿਸ ਦੀ ਸ਼ਾਨੋ-ਸ਼ੌਕਤ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ । ਭਾਰਤ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿੱਚ ਪੰਜਾਬ ਦੇ ਦੇਸ਼-ਭਗਤਾਂ ਨੇ ਸਭ ਤੋਂ ਵੱਧ ਯੋਗਦਾਨ ਦਿੱਤਾ ।

ਪ੍ਰਸ਼ਨ 4.
ਹਿਮਾਲਿਆ ਪਰਬਤ ਬਾਰੇ ਤੁਸੀਂ ਕੀ ਜਾਣਦੇ ਹੋ ? ਇਸ ਦੇ ਪੰਜਾਬ ਨੂੰ ਮੁੱਖ ਕੀ ਲਾਭ ਹੋਏ ? (What do you know about Himalayas ? What were its main benefits to Punjab ?)
ਜਾਂ
ਹਿਮਾਲਿਆ ਪਰਬਤ ਦੇ ਪੰਜਾਬ ਨੂੰ ਕੀ ਮੁੱਖ ਲਾਭ ਹੋਏ ? (What were the main benefits of the Himalayas to Punjab ?)
ਉੱਤਰ-
ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ । ਹਿਮਾਲਿਆ ਤੋਂ ਭਾਵ ਹੈ ਬਰਫ਼ ਦਾ ਘਰ । ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ । ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ । ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ । ਉਚਾਈ ਦੇ ਆਧਾਰ ‘ਤੇ ਹਿਮਾਲਿਆ ਪਰਬਤ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ | ਪਹਿਲੇ ਭਾਗ ਵਿੱਚ ਉਹ ਚੋਟੀਆਂ ਆਉਂਦੀਆਂ ਹਨ, ਜਿਨ੍ਹਾਂ ਦੀ ਉਚਾਈ 20,000 ਫੁੱਟ ਅਤੇ ਇਸ ਤੋਂ ਉੱਪਰ ਹੈ । ਮਾਊਂਟ ਐਵਰੈਸਟ ਇਸ ਦੀ ਸੰਸਾਰ ਵਿੱਚ ਸਭ ਤੋਂ ਉੱਚੀ ਚੋਟੀ ਹੈ । ਇਸ ਦੀ ਉਚਾਈ 29,028 ਫੁੱਟ ਹੈ । ਇਹ ਚੋਟੀਆਂ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ । ਦੂਜੇ ਭਾਗ ਵਿੱਚ ਉਹ ਚੋਟੀਆਂ ਆਉਂਦੀਆਂ ਹਨ ਜਿਨ੍ਹਾਂ ਦੀ ਉਚਾਈ 10,000 ਫੁੱਟ ਤੋਂ 20,000 ਫੁੱਟ ਦੇ ਵਿਚਾਲੇ ਹੈ । ਇਸ ਨੂੰ ਮੱਧ ਹਿਮਾਲਿਆ ਕਹਿੰਦੇ ਹਨ । ਇੱਥੇ ਸ਼ਿਮਲਾ, ਡਲਹੌਜ਼ੀ ਅਤੇ ਕਸ਼ਮੀਰ ਸਥਿਤ ਹਨ । ਹਿਮਾਲਿਆ ਦੇ ਤੀਜੇ ਭਾਗ ਵਿੱਚ 3,000 ਤੋਂ 10,000 ਫੁੱਟ ਉੱਚੀਆਂ ਚੋਟੀਆਂ ਆਉਂਦੀਆਂ ਹਨ । ਇਹ ਭਾਗ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਂ ਨਾਲ ਪ੍ਰਸਿੱਧ ਹੈ ।

ਹਿਮਾਲਿਆ ਪਰਬਤ ਪੰਜਾਬ ਲਈ ਉਸੇ ਤਰ੍ਹਾਂ ਇੱਕ ਵਰਦਾਨ ਸਿੱਧ ਹੋਇਆ ਹੈ ਜਿਵੇਂ ਨੀਲ ਨਦੀ ਮਿਸਰ ਲਈ ।ਇਸ ਦੇ ਪੰਜਾਬ ਨੂੰ ਅਨੇਕਾਂ ਲਾਭ ਹੋਏ । ਪਹਿਲਾ, ਇਹ ਪੰਜਾਬ ਅਤੇ ਭਾਰਤ ਵਰਸ਼ ਦਾ ਸਦੀਆਂ ਤਕ ਪਹਿਰੇਦਾਰ ਰਿਹਾ ਹੈ । ਕਿਉਂਕਿ ਹਿਮਾਲਿਆ ਪਰਬਤ ਦੀ ਉਚਾਈ ਬਹੁਤ ਜ਼ਿਆਦਾ ਹੈ ਅਤੇ ਇਹ ਹਮੇਸ਼ਾਂ ਬਰਫ਼ ਨਾਲ ਢੱਕਿਆ ਰਹਿੰਦਾ ਹੈ ਇਸ ਲਈ ਕਿਸੇ ਹਮਲਾਵਰ ਨੇ ਇਸ ਨੂੰ ਪਾਰ ਕਰਨ ਦਾ ਹੌਸਲਾ ਨਾ ਕੀਤਾ । ਸਿੱਟੇ ਵਜੋਂ ਪੰਜਾਬ ਉੱਤਰ ਵੱਲੋਂ ਇੱਕ ਲੰਬੇ ਸਮੇਂ ਤਕ ਹਮਲਾਵਰਾਂ ਤੋਂ ਸੁਰੱਖਿਅਤ ਰਿਹਾ ਹੈ । ਦੂਜਾ, ਮਾਨਸੂਨ ਪੌਣਾਂ ਇਨ੍ਹਾਂ ਪਰਬਤਾਂ ਨਾਲ ਟਕਰਾ ਕੇ ਪੰਜਾਬ ਵਿੱਚ ਕਾਫ਼ੀ ਵਰਖਾ ਕਰਦੀਆਂ ਹਨ ।ਤੀਸਰਾ, ਇੱਥੋਂ ਨਿਕਲਣ ਵਾਲੇ ਦਰਿਆਵਾਂ ਨੇ ਪੰਜਾਬ ਨੂੰ ਬਹੁਤ ਉਪਜਾਊ ਬਣਾਇਆ । ਸਿੱਟੇ ਵਜੋਂ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਲੱਗੀ ਜਿਸ ਕਾਰਨ ਇੱਥੋਂ ਦੇ ਵਸਨੀਕ ਖ਼ੁਸ਼ਹਾਲ ਬਣੇ । ਚੌਥਾ, ਹਿਮਾਲਿਆ ਦੀਆਂ ਵਾਦੀਆਂ ਨੇ ਪੰਜਾਬ ਨੂੰ ਸ਼ਿਮਲਾ, ਮਨਾਲੀ, ਕੁੱਲੂ, ਕਾਂਗੜਾ, ਡਲਹੌਜ਼ੀ ਅਤੇ ਕਸੌਲੀ ਵਰਗੇ ਨਗਰ ਦਿੱਤੇ । ਇਨ੍ਹਾਂ ਨਗਰਾਂ ਦੇ ਹੁਸਨ ਨੇ ਨਾ ਕੇਵਲ ਭਾਰਤੀ, ਸਗੋਂ ਵਿਦੇਸ਼ੀ ਸੈਲਾਨੀਆਂ ਦੇ ਦਿਲਾਂ ਨੂੰ ਵੀ ਮੋਹਿਆ ਹੈ ।ਇਨਾਂ ਸੈਲਾਨੀਆਂ ਕਾਰਨ ਰਾਜ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ । ਪੰਜਵਾਂ, ਇੱਥੋਂ ਪ੍ਰਾਪਤ ਹੋਣ ਵਾਲੀ ਲੱਕੜ ਨੇ ਪੰਜਾਬ ਦੇ ਖੇਡ ਉਦਯੋਗ ਨੂੰ ਉਤਸ਼ਾਹ ਦਿੱਤਾ ।

ਪ੍ਰਸ਼ਨ 5.
ਦੁਆਬ ਸ਼ਬਦ ਤੋਂ ਕੀ ਭਾਵ ਹੈ ? ਪੰਜਾਬ ਦੇ ਪੰਜ ਦੁਆਬਿਆਂ ਦਾ ਸੰਖੇਪ ਵਰਣਨ ਦਿਓ । (What do you mean by Doab ? Give a brief description of five Doabs of Punjab.)
ਜਾਂ
ਪੰਜਾਬ ਦੇ ਪੰਜ ਦੁਆਬਿਆਂ ਦਾ ਵਰਣਨ ਕਰੋ । (Explain the five Doabs of Punjab.)
ਉੱਤਰ-
ਦੁਆਬ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਦੋ ਪਾਣੀ ਜਾਂ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ । ਪੰਜਾਬ ਦੇ ਦੁਆਬਿਆਂ ਦੀ ਕੁੱਲ ਗਿਣਤੀ 5 ਹੈ । ਇਹ ਦੁਆਬੇ ਮੁਗ਼ਲ ਬਾਦਸ਼ਾਹ ਅਕਬਰ ਦੁਆਰਾ ਬਣਾਏ ਗਏ ਸਨ ਅਤੇ ਇਹ ਪੰਜਾਬ ਦੇ ਮੈਦਾਨੀ ਭਾਗਾਂ ਵਿੱਚ ਸਥਿਤ ਸਨ ।

  1. ਬਿਸਤ ਜਲੰਧਰ ਦੁਆਬ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਦੇਸ਼ਾਂ ਨੂੰ ਕਹਿੰਦੇ ਹਨ । ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬੇ ਦੇ ਦੋ ਸਭ ਤੋਂ ਵੱਡੇ ਸ਼ਹਿਰ ਹਨ ।ਇਹ ਦੁਆਬ ਸਭ ਤੋਂ ਵੱਧ ਪ੍ਰਸਿੱਧ ਹੈ ।
  2. ਬਾਰੀ ਦੁਆਬ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਕਹਿੰਦੇ ਹਨ । ਲਾਹੌਰ ਅਤੇ ਅੰਮ੍ਰਿਤਸਰ ਇਸ ਦੁਆਬੇ ਦੇ ਦੋ ਸਭ ਤੋਂ ਪ੍ਰਸਿੱਧ ਸ਼ਹਿਰ ਹਨ । ਬਾਰੀ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ ।
  3. ਰਚਨਾ ਦੁਆਬ ਰਾਵੀ ਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਕਿਹਾ ਜਾਂਦਾ ਹੈ । ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬੇ ਦੇ ਪ੍ਰਸਿੱਧ ਸ਼ਹਿਰ ਹਨ ।
  4. ਚੱਜ ਦੁਆਬ ਚਨਾਬ ਅਤੇ ਜੇਹਲਮ ਦੇ ਵਿਚਕਾਰਲੇ ਦੇਸ਼ ਨੂੰ ਕਹਿੰਦੇ ਹਨ । ਗੁਜਰਾਤ ਇਸ ਦੁਆਬੇ ਦਾ ਪ੍ਰਸਿੱਧ ਸ਼ਹਿਰ ਹੈ ।
  5. ਸਿੰਧ ਸਾਗਰ ਦੁਆਬ ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਕਹਿੰਦੇ ਹਨ | ਰਾਵਲਪਿੰਡੀ ਇਸ ਦੁਆਬੇ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ । ਸਿੰਧ ਸਾਗਰ ਦੁਆਬ ਨੂੰ ਛੱਡ ਕੇ ਬਾਕੀ ਦੇ ਸਾਰੇ ਦੁਆਬੇ ਬਹੁਤ ਉਪਜਾਊ ਹਨ ।

ਪ੍ਰਸ਼ਨ 6.
ਮਾਲਵਾ ਅਤੇ ਬਾਂਗਰ ਤੋਂ ਤੁਹਾਡਾ ਕੀ ਭਾਵ ਹੈ ? (What do you understand by Malwa and Bangar ?)
ਉੱਤਰ-
ਪੰਜ ਦੁਆਬਿਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਭਾਗ ਵਿੱਚ ਸਤਲੁਜ ਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਵਿਸ਼ਾਲ ਮੈਦਾਨੀ ਭਾਗ ਆਉਂਦਾ ਹੈ । ਇਸ ਨੂੰ ਦੋ ਭਾਗਾਂ-ਮਾਲਵਾ ਅਤੇ ਬਾਂਗਰ-ਵਿੱਚ ਵੰਡਿਆ ਜਾ ਸਕਦਾ ਹੈ ।

  • ਮਾਲਵਾ – ਸਤਲੁਜ ਅਤੇ ਘੱਗਰ ਦਰਿਆਵਾਂ ਦੇ ਵਿੱਚਕਾਰਲੇ ਦੇਸ਼ ਨੂੰ ਮਾਲਵਾ ਕਿਹਾ ਜਾਂਦਾ ਹੈ । ਇਸ ਵਿੱਚ ਪਟਿਆਲਾ, ਲੁਧਿਆਣਾ, ਸਰਹਿੰਦ, ਸੰਗਰੁਰ, ਮਲੇਰਕੋਟਲਾ, ਬਠਿੰਡਾ, ਫ਼ਰੀਦਕੋਟ ਅਤੇ ਨਾਭਾ ਸ਼ਾਮਲ ਹਨ । ਇਸ ਪਦੇਸ਼ ਵਿੱਚ ਪ੍ਰਾਚੀਨ ਕਾਲ ਵਿੱਚ ‘ਮਲਵ’ ਨਾਂ ਦਾ ਪ੍ਰਸਿੱਧ ਕਬੀਲਾ ਆਬਾਦ ਸੀ ਜਿਸ ਕਾਰਨ ਇਸ ਦੇਸ਼ ਦਾ ਨਾਂ ਮਾਲਵਾ ਪੈ ਗਿਆ । ਇੱਥੋਂ ਦੇ ਵਸਨੀਕਾਂ ਨੂੰ ‘ਮਲਵਈਂ ਕਿਹਾ ਜਾਂਦਾ ਹੈ ।
  • ਬਾਂਗਰ – ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ । ਇਸ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ । ਇਸ ਦੇਸ਼ ਵਿੱਚ ਅੰਬਾਲਾ, ਪਾਨੀਪਤ, ਰੋਹਤਕ, ਕਰਨਾਲ, ਕੁਰੂਕਸ਼ੇਤਰ, ਗੁਰੂਗ੍ਰਾਮ (ਗੁਰੂਗ੍ਰਾਮ, ਨੀਂਦ ਅਤੇ ਹਿਸਾਰ ਦੇ ਇਲਾਕੇ ਸ਼ਾਮਲ ਹਨ । ਪੰਜਾਬ ਦੇ ਇਸ ਭਾਗ ਵਿੱਚ ਭਾਰਤੀ ਇਤਿਹਾਸ ਦੀਆਂ ਕਈ ਮਹੱਤਵਪੂਰਨ ਅਤੇ ਨਿਰਣਾਇੱਕ ਲੜਾਈਆਂ ਲੜੀਆਂ ਗਈਆਂ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 7.
ਪੰਜਾਬ ਦੇ ਭੂਗੋਲ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ? ਕੋਈ ਛੇ ਨੁਕਤੇ ਦੱਸੋ । (How did the geography of Punjab influence its history ? Explain any six points.)
ਉੱਤਰ-

  • ਪੰਜਾਬ-ਭਾਰਤ ਦਾ ਪ੍ਰਵੇਸ਼ ਦੁਆਰ – ਪੰਜਾਬ ਦੇ ਉੱਤਰ-ਪੱਛਮ ਵਿੱਚ ਖੈਬਰ, ਕੁੱਰਮ, ਟੋਚੀ, ਬੋਲਾਨ ਆਦਿ ਦੱਰੇ ਸਥਿਤ ਸਨ । ਇਨ੍ਹਾਂ ਨੂੰ ਪਾਰ ਕਰਨਾ ਸੌਖਾ ਸੀ । ਇਸ ਲਈ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਰਾਹੀਂ ਭਾਰਤ ਆਉਂਦੇ ਰਹੇ । ਸਿੱਟੇ ਵਜੋਂ ਇਨ੍ਹਾਂ ਹਮਲਾਵਰਾਂ ਦਾ ਸਭ ਤੋਂ ਪਹਿਲਾ ਸੰਘਰਸ਼ ਪੰਜਾਬ ਦੇ ਲੋਕਾਂ ਨਾਲ ਹੁੰਦਾ ਸੀ । ਇਸ ਤਰ੍ਹਾਂ ਪੰਜਾਬ ਇਨ੍ਹਾਂ ਵਿਦੇਸ਼ੀਆਂ ਲਈ ਇੱਕ ਪ੍ਰਵੇਸ਼ ਦੁਆਰ ਬਣ ਗਿਆ ।
  • ਪੰਜਾਬ-ਨਿਰਣਾਇਕ ਲੜਾਈਆਂ ਦਾ ਖੇਤਰ – ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਦਾ ਖੇਤਰ ਰਿਹਾ ਹੈ । ਉਦਾਹਰਨ ਦੇ ਤੌਰ ‘ਤੇ ਸਿਕੰਦਰ ਦਾ ਪੋਰਸ ਨਾਲ ਯੁੱਧ, ਚੰਦਰਗੁਪਤ ਮੋਰੀਆ ਦਾ ਯੂਨਾਨੀਆਂ ਨਾਲ ਯੁੱਧ, ਤਰਾਇਨ ਦੇ ਦੋ ਯੁੱਧ ਅਤੇ ਪਾਨੀਪਤ ਦੀਆਂ ਤਿੰਨ ਲੜਾਈਆਂ ਪੰਜਾਬ ਦੀਆਂ ਉਹ ਨਿਰਣਾਇਕ ਲੜਾਈਆਂ ਸਨ, ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ ।
  • ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ – ਪੰਜਾਬ ਦਾ ਇਤਿਹਾਸ ਇੱਥੇ ਵਹਿਣ ਵਾਲੇ ਦਰਿਆਵਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਹੈ । ਇਨ੍ਹਾਂ ਦਰਿਆਵਾਂ ਨੇ ਕਦੇ ਤਾਂ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਿਆ ਅਤੇ ਕਦੇ ਉਨ੍ਹਾਂ ਦਾ ਮਾਰਗ ਨਿਰਧਾਰਿਤ ਕੀਤਾ । ਹਮਲਾਵਰ ਇਨ੍ਹਾਂ ਦਰਿਆਵਾਂ ਨੂੰ ਉੱਥੋਂ ਪਾਰ ਕਰਦੇ ਜਿੱਥੇ ਇਹ ਘੱਟ ਤੰਗ ਹੁੰਦੇ ਸਨ । ਇਸ ਤਰ੍ਹਾਂ ਪੰਜਾਬ ਦੀ ਕਿਸਮਤ ਲਿਖਣ ਵਿੱਚ ਇਨ੍ਹਾਂ ਦਰਿਆਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।
  • ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਦਾ ਪ੍ਰਭਾਵ – ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਵੀ ਪੰਜਾਬ ਦੇ ਰਾਜਨੀਤਿਕ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ । ਜਦੋਂ ਸਿੱਖਾਂ ‘ਤੇ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰ ਬਹੁਤ ਵੱਧ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਕੇ ਸ਼ਰਨ ਲਈ । ਇਸ ਦੇ ਨਾਲ ਹੀ ਉਹ ਆਪਣੇ ਦੁਸ਼ਮਣ ‘ਤੇ ਅਚਾਨਕ ਹਮਲਾ ਕਰ ਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ ।
  • ਪੰਜਾਬੀਆਂ ਦੇ ਚਰਿੱਤਰ ਦੇ ਵਿਸ਼ੇਸ਼ ਲੱਛਣਪੰਜਾਬ ਦੀ ਭੂਗੋਲਿਕ ਸਥਿਤੀ ਨੇ ਪੰਜਾਬੀਆਂ ਦੇ ਚਰਿੱਤਰ ਵਿੱਚ ਵਿਸ਼ੇਸ਼ ਲੱਛਣ ਪੈਦਾ ਕਰ ਦਿੱਤੇ । ਪੰਜਾਬ ਦੇ ਲੋਕ ਲੰਬੇ ਸਮੇਂ ਤਕ ਵਿਦੇਸ਼ੀ ਹਮਲਾਵਰਾਂ ਨਾਲ ਜੂਝਦੇ ਰਹੇ । ਇਸ ਲਈ ਉਹ ਬਾਕੀ ਭਾਰਤ ਦੇ ਲੋਕਾਂ ਤੋਂ ਵੱਧ ਬਹਾਦਰ, ਹਿੰਮਤੀ ਅਤੇ ਤਕਲੀਫਾਂ ਸਹਿਣ ਵਾਲੇ ਬਣ ਗਏ ।
  • ਪੰਜਾਬ ਦਾ ਖੁਸ਼ਹਾਲ ਹੋਣਾ-ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਾਰਨ ਪੰਜਾਬ ਇੱਕ ਖੁਸ਼ਹਾਲ ਦੇਸ਼ ਬਣ ਗਿਆ । ਹਿਮਾਲਿਆ ਪਰਬਤ ‘ਚੋਂ ਨਿਕਲਣ ਵਾਲੇ ਦਰਿਆਵਾਂ ਨੇ ਇਸ ਨੂੰ ਉਪਜਾਊ ਮਿੱਟੀ ਪ੍ਰਦਾਨ ਕੀਤੀ । ਇਸ ‘ਤੇ ਭਰਪੂਰ ਫ਼ਸਲਾਂ ਦੀ ਪੈਦਾਵਾਰ ਕਰਕੇ ਇੱਥੋਂ ਦੇ ਲੋਕ ਅਮੀਰ ਹੋ ਗਏ ।

ਪ੍ਰਸ਼ਨ 8.
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਰਾਜਨੀਤਿਕ ਇਤਿਹਾਸ ਉੱਤੇ ਕੀ ਪ੍ਰਭਾਵ ਪਾਇਆ ਹੈ ? (What influence did the physical features of the Punjab have on its political history ?)
मां
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਦੇ ਕੀ ਰਾਜਨੀਤਿਕ ਪ੍ਰਭਾਵ ਪਏ ? (What were the political effects of the geographical features of the Punjab ?)
ਉੱਤਰ-
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਰਾਜਨੀਤਿਕ ਇਤਿਹਾਸ ‘ਤੇ ਹੇਠ ਲਿਖੇ ਪ੍ਰਭਾਵ ਪਾਏ-

  • ਪੰਜਾਬ-ਭਾਰਤ ਦਾ ਪ੍ਰਵੇਸ਼ ਦੁਆਰ – ਪੰਜਾਬ ਦੇ ਉੱਤਰ-ਪੱਛਮ ਵਿੱਚ ਖੈਬਰ, ਕੁੱਰਮ, ਟੋਚੀ, ਬੋਲਾਨ ਆਦਿ ਦੱਰੇ ਸਥਿਤ ਸਨ । ਇਨ੍ਹਾਂ ਨੂੰ ਪਾਰ ਕਰਨਾ ਸੌਖਾ ਸੀ । ਇਸ ਲਈ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਰਾਹੀਂ ਭਾਰਤ ਆਉਂਦੇ ਰਹੇ । ਇਨ੍ਹਾਂ ਦਾ ਸਭ ਤੋਂ ਪਹਿਲਾ ਸੰਘਰਸ਼ ਪੰਜਾਬ ਦੇ ਲੋਕਾਂ ਨਾਲ ਹੁੰਦਾ ਸੀ । ਇਸ ਤਰ੍ਹਾਂ ਪੰਜਾਬ ਇਨ੍ਹਾਂ ਵਿਦੇਸ਼ੀਆਂ ਲਈ ਇੱਕ ਪ੍ਰਵੇਸ਼ ਦੁਆਰ ਬਣ ਗਿਆ ।
  • ਪੰਜਾਬ-ਨਿਰਣਾਇਕ ਲੜਾਈਆਂ ਦਾ ਖੇਤਰ – ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਦਾ ਖੇਤਰ ਰਿਹਾ ਹੈ । ਆਰੀਆ ਦਾ ਦਾਵਿੜ ਲੋਕਾਂ ਨਾਲ ਯੁੱਧ, ਸਿਕੰਦਰ ਦਾ ਪੋਰਸ ਨਾਲ ਯੁੱਧ, ਚੰਦਰਗੁਪਤ ਮੋਰੀਆ ਦਾ ਯੁਨਾਨੀਆਂ ਨਾਲ ਯੁੱਧ, ਮੁਹੰਮਦ ਗੌਰੀ ਦਾ ਪਿਥਵੀ ਰਾਜ ਚੌਹਾਨ ਨਾਲ ਯੁੱਧ ਅਤੇ ਪਾਨੀਪਤ ਦੇ ਤਿੰਨੇ ਯੁੱਧ ਪੰਜਾਬ ਦੀ ਧਰਤੀ ‘ਤੇ ਹੀ ਲੜੇ ਗਏ ।
  • ਉੱਤਰ-ਪੱਛਮੀ ਸੀਮਾ ਦੀ ਸਮੱਸਿਆ – ਪੰਜਾਬ ਦੀ ਉੱਤਰ-ਪੱਛਮੀ ਸੀਮਾ ਸਦਾ ਹੀ ਇੱਥੋਂ ਦੇ ਸ਼ਾਸਕਾਂ ਲਈ ਪਰੇਸ਼ਾਨੀ ਦਾ ਇੱਕ ਸੋਮਾ ਰਹੀ ਹੈ । ਇਸ ਦੇ ਦੋ ਮੁੱਖ ਕਾਰਨ ਸਨ । ਪਹਿਲਾ, ਇਹ ਕਿ ਵਧੇਰੇ ਵਿਦੇਸ਼ੀ ਹਮਲਾਵਰ ਇਸੇ ਰਸਤੇ ਤੋਂ ਭਾਰਤ ਆਉਂਦੇ ਸਨ ਅਤੇ ਦੂਸਰਾ, ਇਸ ਸੀਮਾ ਵਿੱਚ ਰਹਿਣ ਵਾਲੇ ਲੋਕ ਬਹੁਤ ਖੂੰਖਾਰ ਸਨ । ਇਸ ਲਈ ਹਰੇਕ ਸ਼ਾਸਕ ਨੂੰ ਇਸ ਸੀਮਾ ਦੀ ਸੁਰੱਖਿਆ ਲਈ ਇੱਕ ਅਲੱਗ ਨੀਤੀ ਅਪਨਾਉਣੀ ਪੈਂਦੀ ਅਤੇ ਬਹੁਤ ਸਾਰਾ ਪੈਸਾ ਖ਼ਰਚ ਕਰਨਾ ਪੈਂਦਾ ਸੀ ।
  • ਪੰਜਾਬੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ – ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਦੇ ਨਿਵਾਸੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ ।ਲਗਭਗ ਸਭ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰਾਂ ਦਾ ਸਾਹਮਣਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਪੰਜਾਬੀਆਂ ਨੂੰ ਹੀ ਕਰਨਾ ਪਿਆ । ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੈਮੂਰ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਆਦਿ ਹਮਲਾਵਰਾਂ ਨੇ ਇੱਥੋਂ ਦੇ ਲੋਕਾਂ ‘ਤੇ ਘੋਰ ਅੱਤਿਆਚਾਰ ਕੀਤੇ ।
  • ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ – ਪੰਜਾਬ ਦਾ ਇਤਿਹਾਸ ਇੱਥੇ ਵਹਿਣ ਵਾਲੇ ਦਰਿਆਵਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਹੈ । ਇਨ੍ਹਾਂ ਦਰਿਆਵਾਂ ਨੇ ਕਦੇ ਤਾਂ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਿਆ ਅਤੇ ਕਦੇ ਉਨ੍ਹਾਂ ਦਾ ਮਾਰਗ ਨਿਰਧਾਰਿਤ ਕੀਤਾ । ਹਮਲਾਵਰ ਇਨ੍ਹਾਂ ਦਰਿਆਵਾਂ ਨੂੰ ਉੱਥੋਂ ਪਾਰ ਕਰਦੇ ਜਿੱਥੇ ਇਹ ਘੱਟ ਤੰਗ ਹੁੰਦੇ ਸਨ । ਇਸ ਤਰ੍ਹਾਂ ਪੰਜਾਬ ਦੀ ਕਿਸਮਤ ਲਿਖਣ ਵਿੱਚ ਇਨ੍ਹਾਂ ਦਰਿਆਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।
  • ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਸਭ ਤੋਂ ਬਾਅਦ ਵਿੱਚ ਹੋਇਆ – ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਹੀ ਅੰਗਰੇਜ਼ਾਂ ਨੇ ਇਸ ਨੂੰ ਸਭ ਤੋਂ ਬਾਅਦ ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ | ਅੰਗਰੇਜ਼ਾਂ ਨੇ 1757 ਈ. ਵਿੱਚ ਬੰਗਾਲ ‘ਤੇ ਕਬਜ਼ਾ ਕਰ ਲਿਆ ਸੀ । ਉਹ 1849 ਈ. ਵਿੱਚ ਪੰਜਾਬ ‘ਤੇ ਕਬਜ਼ਾ ਕਰਨ ਵਿੱਚ ਸਫ਼ਲ ਹੋਏ ।

ਪ੍ਰਸ਼ਨ 9.
ਪੰਜਾਬ ਦੇ ਭੂਗੋਲ ਦੇ ਪੰਜਾਬ ਦੇ ਲੋਕਾਂ ਤੇ ਕਿਹੜੇ ਆਰਥਿਕ ਪ੍ਰਭਾਵ ਪਏ ? (What were economic effects of geography of Punjab on the people of Punjab ?)
ਜਾਂ
ਪੰਜਾਬ ਦੇ ਭੂਗੋਲ ਦੇ ਮੁੱਖ ਆਰਥਿਕ ਸਿੱਟਿਆਂ ਦਾ ਵਰਣਨ ਕਰੋ । (Write main economic influences on the geography of Punjab.)
ਉੱਤਰ-
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਆਰਥਿਕ ਇਤਿਹਾਸ ‘ਤੇ ਹੇਠ ਲਿਖੇ ਪ੍ਰਭਾਵ ਪਾਏ ।

  • ਖੇਤੀਬਾੜੀ ਮੁੱਖ ਕਿੱਤਾ – ਪੰਜਾਬ ਦੇ ਮੈਦਾਨੀ ਭਾਗਾਂ ਦੀ ਜ਼ਮੀਨ ਬਹੁਤ ਉਪਜਾਊ ਸੀ । ਇਸੇ ਕਾਰਨ ਇੱਥੋਂ ਦੀ ਜ਼ਿਆਦਾਤਰ ਵਲੋਂ ਖੇਤੀਬਾੜੀ ਦਾ ਕਿੱਤਾ ਕਰਦੀ ਸੀ । ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਚੌਲ, ਗੰਨਾ, ਸੌਂ ਅਤੇ ਤੇਲਾਂ ਦੇ ਬੀਜ ਸਨ । ਪਹਾੜੀ ਇਲਾਕਿਆਂ ਵਿੱਚ ਲੋਕ ਭੇਡਾਂ ਅਤੇ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਸਨ ।
  • ਵਿਦੇਸ਼ੀ ਵਪਾਰ – ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਇੱਥੋਂ ਦੇ ਲੋਕਾਂ ਦਾ ਪ੍ਰਾਚੀਨ ਕਾਲ ਤੋਂ ਹੀ ਵਿਦੇਸ਼ਾਂ ਨਾਲ ਬਹੁਤ ਜ਼ਿਆਦਾ ਵਪਾਰ ਚਲਦਾ ਰਿਹਾ । ਸਰਹੱਦੀ ਪ੍ਰਾਂਤ ਹੋਣ ਕਾਰਨ ਪੰਜਾਬ ਦਾ ਬਹੁਤਾ ਵਪਾਰ ਅਫ਼ਗਾਨਿਸਤਾਨ ਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਹੁੰਦਾ ਰਿਹਾ । ਪੰਜਾਬ ਦਾ ਜ਼ਿਆਦਾਤਰ ਵਪਾਰ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਦੱਰਿਆਂ ਰਾਹੀਂ ਕੀਤਾ ਜਾਂਦਾ ਸੀ ।
  • ਵਪਾਰਿਕ ਨਗਰਾਂ ਦਾ ਹੋਂਦ ਵਿੱਚ ਆਉਣਾ – ਪ੍ਰਾਚੀਨ ਅਤੇ ਮੱਧ ਕਾਲ ਵਿੱਚ ਪੰਜਾਬ ਵਿੱਚ ਬਹੁਤ ਸਾਰੇ ਵਪਾਰਿਕ ਨਗਰ ਹੋਂਦ ਵਿੱਚ ਆਏ ।ਇਨ੍ਹਾਂ ਵਿੱਚੋਂ ਪ੍ਰਮੁੱਖ ਨਗਰ ਲਾਹੌਰ, ਮੁਲਤਾਨ, ਪਿਸ਼ਾਵਰ, ਗੁਜਰਾਂਵਾਲਾ, ਬਠਿੰਡਾ, ਸਰਹਿੰਦ, ਜਲੰਧਰ, ਅੰਮ੍ਰਿਤਸਰ, ਸਮਾਣਾ ਅਤੇ ਹਿਸਾਰ ਸਨ । ਇਹ ਸਾਰੇ ਨਗਰ ਆਪਣੀ ਭੂਗੋਲਿਕ ਸਥਿਤੀ ਕਰਕੇ ਵਿਕਸਿਤ ਹੋਏ ਕਿਉਂਕਿ ਇਹ ਵਪਾਰਿਕ ਰਸਤਿਆਂ ਜਾਂ ਉਨ੍ਹਾਂ ਦੇ ਨੇੜੇ ਸਥਿਤ ਸਨ ।
  • ਪੰਜਾਬ ਦਾ ਖੁਸ਼ਹਾਲ ਹੋਣਾ-ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਆਪਣੀ ਭੂਗੋਲਿਕ ਸਥਿਤੀ ਕਾਰਨ ਆਰਥਿਕ ਪੱਖ ਤੋਂ ਬੜਾ ਖੁਸ਼ਹਾਲ ਰਿਹਾ ਹੈ । ਪੰਜਾਬ ਦੇ ਮੈਦਾਨੀ ਭਾਗ ਏਨੇ ਉਪਜਾਉ ਸਨ ਕਿ ਉਹ ਸੋਨਾ ਉਗਲਦੇ ਸਨ । ਪੰਜਾਬ ਦਾ ਵਿਦੇਸ਼ੀ ਵਪਾਰ ਵੀ ਬਹੁਤ ਉੱਨਤ ਰਿਹਾ ਹੈ । ਸਿੱਟੇ ਵਜੋਂ ਪੰਜਾਬ ਦੇ ਵਾਸੀ ਬਹੁਤ ਅਮੀਰ ਰਹੇ ਹਨ ।

ਪ੍ਰਸ਼ਨ 10.
ਪੰਜਾਬ ਦੇ ਦਰਿਆਵਾਂ ਨੇ ਇੱਥੋਂ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ? (How did the rivers of Punjab influence its history ?)
ਜਾਂ
ਪੰਜਾਬ ਦੀਆਂ ਨਦੀਆਂ ਦਾ ਪੰਜਾਬ ਦੇ ਇਤਿਹਾਸ ‘ ਤੇ ਕੀ ਪ੍ਰਭਾਵ ਪਿਆ ? (What were the effects of Punjab rivers on the history of Punjab ?)
ਉੱਤਰ-
ਪੰਜਾਬ ਵਿੱਚ ਵਹਿਣ ਵਾਲੇ ਦਰਿਆਵਾਂ ਨੇ ਵੀ ਇੱਥੋਂ ਦੇ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ । ਇਨ੍ਹਾਂ ਦਰਿਆਵਾਂ ਨੇ ਕਈ ਵਾਰੀ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਹੋਏ ਕਦਮਾਂ ਨੂੰ ਰੋਕਿਆ ਅਤੇ ਦੇਸ਼ ਦੀ ਰੱਖਿਆ ਕੀਤੀ । ਜਦੋਂ ਇਨ੍ਹਾਂ ਦਰਿਆਵਾਂ ਵਿੱਚ ਹੜ ਆਏ ਹੁੰਦੇ ਸਨ ਤਾਂ ਉਨ੍ਹਾਂ ਨੂੰ ਪਾਰ ਕਰਨਾ ਬੜਾ ਔਖਾ ਹੁੰਦਾ ਸੀ । ਸਿਕੰਦਰ ਦਰਿਆ ਬਿਆਸ ਦੇ ਕੰਢੇ ‘ਤੇ ਪੁੱਜ ਕੇ ਅਗਾਂਹ ਨਹੀਂ ਸੀ ਵੱਧ ਸਕਿਆ । ਇਨ੍ਹਾਂ ਦਰਿਆਵਾਂ ਨੇ ਕਈ ਵਾਰੀ ਹਮਲਾਵਰਾਂ ਦਾ ਮਾਰਗ ਵੀ ਨਿਰਧਾਰਿਤ ਕੀਤਾ । ਉਹ ਆਮ ਤੌਰ ‘ਤੇ ਉਸ ਪਾਸਿਉਂ ਅੱਗੇ ਵੱਧਦੇ ਜਿੱਥੇ ਨਦੀਆਂ ਘੱਟ ਤੰਗ ਹੁੰਦੀਆਂ ਸਨ ਤੇ ਉਨ੍ਹਾਂ ਨੂੰ ਪਾਰ ਕਰਨਾ ਸੌਖਾ ਹੁੰਦਾ ਸੀ । ਇਸ ਤਰ੍ਹਾਂ ਪੰਜਾਬ ਦੀ ਕਿਸਮਤ ਦਰਿਆਵਾਂ ‘ਤੇ ਨਿਰਭਰ ਕਰਦੀ ਸੀ । ਇਹ ਦਰਿਆ ਸਰਕਾਰਾਂ ਅਤੇ ਪਰਗਨਿਆਂ ਆਦਿ ਦੀਆਂ ਸੀਮਾਵਾਂ ਨਿਰਧਾਰਿਤ ਕਰਨ ਵਿੱਚ ਵੀ ਸਹਾਇੱਕ ਸਿੱਧ ਹੋਏ । ਇਨ੍ਹਾਂ ਦਰਿਆਵਾਂ ਦੇ ਕਿਨਾਰਿਆਂ ‘ਤੇ ਅਨੇਕਾਂ ਨਗਰਾਂ ਦਾ ਵਿਕਾਸ ਹੋਇਆ । ਇਨ੍ਹਾਂ ਦਰਿਆਵਾਂ ਨੇ ਪੰਜਾਬ ਦੀ ਧਰਤੀ ਨੂੰ ਬਹੁਤ ਉਪਜਾਊ ਬਣਾਇਆ । ਸਿੱਟੇ ਵਜੋਂ ਪੰਜਾਬ ਦੇ ਲੋਕ ਆਰਥਿਕ ਪੱਖੋਂ ਬਹੁਤ ਖੁਸ਼ਹਾਲ ਹੋਏ ।

ਪ੍ਰਸ਼ਨ 11.
ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਇੱਥੋਂ ਦੇ ਇਤਿਹਾਸ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ ?
(The forests and hills of the Punjab have deeply influenced its history. Do you agree with this statement ?)
ਜਾਂ
ਪੰਜਾਬ ਦੇ ਜੰਗਲਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ? (How did the forests of the Punjab effect its history ?)
ਉੱਤਰ-
ਪੰਜਾਬ ਦੇ ਜੰਗਲਾਂ ਤੇ ਪਰਬਤਾਂ ਨੇ ਵੀ ਇਸ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ ਹੈ । 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਦੋਂ ਸਿੱਖਾਂ ਉੱਤੇ ਅਬਦੁਸ ਸਮਦ ਖ਼ਾਂ, ਜ਼ਕਰੀਆ ਖ਼ਾਂ, ਯਾਹੀਆ ਖ਼ਾਂ, ਮੀਰ ਮੰਨੂੰ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਜ਼ੁਲਮ ਬਹੁਤ ਵੱਧ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਸ਼ਰਨ ਲਈ । ਇੱਥੋਂ ਉਨ੍ਹਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਕੇ ਦੁਸ਼ਮਣਾਂ ਦਾ ਟਾਕਰਾ ਕੀਤਾ । ਉਹ ਦੁਸ਼ਮਣਾਂ ਦੀ ਫ਼ੌਜ ‘ਤੇ ਅਚਾਨਕ ਹਮਲਾ ਕਰਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ । ਸਿੱਖਾਂ ਨੇ ਗੁਰੀਲਾ ਯੁੱਧ ਨੀਤੀ ਅਪਣਾ ਕੇ 1739 ਈ. ਵਿੱਚ ਨਾਦਰ ਸ਼ਾਹ ਵਰਗੇ ਜ਼ਾਲਮ ਨੂੰ ਲੁੱਟ ਲਿਆ ਸੀ । ਇਸੇ ਨੀਤੀ ਕਾਰਨ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ । ਉਸ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਪੰਜਾਬ ‘ਤੇ 8 ਵਾਰ ਹਮਲੇ ਕੀਤੇ ਪਰ ਅੰਤ ਉਸ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ । ਆਪਣੀ ਗੁਰੀਲਾ ਯੁੱਧ ਨੀਤੀ ਕਾਰਨ ਹੀ ਸਿੱਖ ਅੰਤ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 12.
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਸਮਾਜਿਕ-ਸੰਸਕ੍ਰਿਤਿਕ ਇਤਿਹਾਸ ‘ ਤੇ ਕੀ ਪ੍ਰਭਾਵ ਪਾਇਆ ? (What effect did the physical features of Punjab have on its socio-cultural history ?)
ਜਾਂ
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰਭਾਵਾਂ ਦਾ ਵਰਣਨ ਕਰੋ । (Mention the Socio-cultural effects of the geographical features of the Punjab.)
ਉੱਤਰ-
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਸਮਾਜਿਕ ਤੇ ਸੰਸਕ੍ਰਿਤਿਕ ਇਤਿਹਾਸ ‘ਤੇ ਹੇਠ ਲਿਖੇ ਪ੍ਰਭਾਵ ਪਾਏ-

  • ਪੰਜਾਬੀਆਂ ਦੇ ਚਰਿੱਤਰ ਦੇ ਵਿਸ਼ੇਸ਼ ਲੱਛਣ – ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬੀਆਂ ਦੇ ਚਰਿੱਤਰ ਵਿੱਚ ਕੁਝ ਵਿਸ਼ੇਸ਼ ਗੁਣ ਪੈਦਾ ਹੋਏ ।ਇਹ ਗੁਣ ਪੰਜਾਬੀਆਂ ਨੂੰ ਬਾਕੀ ਭਾਰਤ ਵਾਸੀਆਂ ਤੋਂ ਵਿਲੱਖਣਤਾ ਬਖ਼ਸ਼ਦੇ ਹਨ । ਪੰਜਾਬੀਆਂ ਨੂੰ ਕਾਫ਼ੀ ਸਮੇਂ ਤਕ ਲੜਾਈਆਂ ਅਤੇ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ । ਇਸ ਲਈ ਉਨ੍ਹਾਂ ਵਿੱਚ ਬਹਾਦਰੀ, ਹਿੰਮਤ, ਹਮਦਰਦੀ, ਸਮਾਜ ਸੇਵਾ, ਦੁੱਖਾਂ ਨੂੰ ਸਹਿਣ ਅਤੇ ਦੇਸ਼ ਲਈ ਕੁਰਬਾਨ ਹੋਣ ਦੇ ਗੁਣ ਪੈਦਾ ਹੋਏ ।
  • ਜਾਤੀਆਂ ਤੇ ਉਪ – ਜਾਤੀਆਂ ਦੀ ਗਿਣਤੀ ਵਿੱਚ ਵਾਧਾ-ਪਾਚੀਨ ਸਮੇਂ ਤੋਂ ਹੀ ਪੰਜਾਬ ਵਿਦੇਸ਼ੀ ਹਮਲਿਆਂ ਦਾ ਸ਼ਿਕਾਰ ਰਿਹਾ ਹੈ । ਈਰਾਨੀ, ਯੂਨਾਨੀ, ਹੂਣ, ਕੁਸ਼ਾਣ, ਮੰਗੋਲ, ਤੁਰਕ, ਮੁਗਲ ਤੇ ਅਫ਼ਗਾਨ ਆਦਿ ਜਾਤੀਆਂ ਨੇ ਪੰਜਾਬ ਉੱਤੇ ਹਮਲੇ ਕੀਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਹਮਲਾਵਰ ਪੰਜਾਬ ਵਿੱਚ ਹੀ ਵਸ ਗਏ ।ਇਨ੍ਹਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰਵਾ ਲਏ । ਇਸ ਕਾਰਨ ਕਈ ਨਵੀਆਂ ਜਾਤੀਆਂ ਅਤੇ ਉਪ-ਜਾਤੀਆਂ ਹੋਂਦ ਵਿੱਚ ਆਈਆਂ ।
  • ਪੰਜਾਬ ਦਾ ਵਿਲੱਖਣ ਸਭਿਆਚਾਰ – ਪੰਜਾਬ ਵਿੱਚ ਵੱਖ-ਵੱਖ ਦੇਸ਼ਾਂ ਅਤੇ ਧਰਮਾਂ ਦੇ ਲੋਕ ਵਸ ਹੋ ਗਏ ਸਨ । ਇਸ ਲਈ ਉਨ੍ਹਾਂ ਦੇ ਆਪਸੀ ਮੇਲ-ਜੋਲ ਨਾਲ ਇੱਕ ਨਵੇਂ ਸਭਿਆਚਾਰ ਦਾ ਜਨਮ ਹੋਇਆ । ਇੱਕ ਸਾਂਝੀ ਬੋਲੀ ਵੀ ਹੋਂਦ ਵਿੱਚ ਆਈ ਜਿਸ ਦਾ ਨਾਂ ਉਰਦੂ ਰੱਖਿਆ ਗਿਆ ।
  • ਕਲਾ ਤੇ ਸਾਹਿਤ ਦੀ ਹਾਨੀ – ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਮੱਧ ਕਾਲ ਵਿੱਚ ਇੱਥੇ ਕਲਾ ਤੇ ਸਾਹਿਤ ਦਾ ਵਿਕਾਸ ਨਾ ਹੋ ਸਕਿਆ । ਲਗਾਤਾਰ ਹਮਲਿਆਂ ਤੇ ਯੁੱਧਾਂ ਦੇ ਕਾਰਨ ਪੰਜਾਬ ਵਿੱਚ ਸ਼ਾਂਤੀ ਤੇ ਸੁਰੱਖਿਆ ਦੀ ਅਣਹੋਂਦ ਰਹੀ । ਸਿੱਟੇ ਵਜੋਂ ਅਜਿਹੇ ਮਾਹੌਲ ਵਿੱਚ ਕਲਾ ਤੇ ਸਾਹਿਤ ਦਾ ਵਿਕਾਸ ਭਲਾ ਕਿਵੇਂ ਹੋ ਸਕਦਾ ਸੀ । ਜੇ ਇਸ ਖੇਤਰ ਵਿੱਚ ਕੁਝ ਵਿਕਾਸ ਹੋਇਆ ਵੀ ਤਾਂ ਹਮਲਾਵਰਾਂ ਨੇ ਇਸ ਨੂੰ ਨਸ਼ਟ ਕਰ ਦਿੱਤਾ । ਇਹ ਨਿਸ਼ਚਿਤ ਤੌਰ ‘ਤੇ ਪੰਜਾਬ ਲਈ ਇੱਕ ਬਹੁਤ ਹੀ ਮੰਦਭਾਗੀ ਗੱਲ ਸੀ ।

ਪ੍ਰਸ਼ਨ 13.
ਪੰਜਾਬ ਦੇ ਭੂਗੋਲ ਨੇ ਇੱਥੋਂ ਦੇ ਧਾਰਮਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ? (How did geography of Punjab affect its religious life ?)
ਜਾਂ
‘‘ਪੰਜਾਬ ਧਾਰਮਿਕ ਅੰਦੋਲਨਾਂ ਦੀ ਭੂਮੀ ਹੈ ।’’ ਇਸ ਕਥਨ ਦੀ ਵਿਆਖਿਆ ਕਰੋ । (“Punjab is a land of religious movements.” Explain this statement.)
ਉੱਤਰ-
ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇੱਥੋਂ ਦੇ ਲੋਕਾਂ ਦੇ ਧਾਰਮਿਕ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ ਹੈ । ਪੰਜਾਬ ਨੂੰ ਹਿੰਦੂ ਧਰਮ ਦੀ ਜਨਮ ਭੂਮੀ ਕਿਹਾ ਜਾਂਦਾ ਹੈ । ਆਰੀਆ ਸਭ ਤੋਂ ਪਹਿਲਾਂ ਇਸੇ ਦੇਸ਼ ਵਿੱਚ ਆ ਕੇ ਵਸੇ ਸਨ । ਇੱਥੇ ਹੀ ਉਨ੍ਹਾਂ ਨੇ ਆਪਣੇ ਵਧੇਰੇ ਧਾਰਮਿਕ ਸਾਹਿਤ ਦੀ ਰਚਨਾ ਕੀਤੀ । ਇਨ੍ਹਾਂ ਵਿੱਚ ਵੇਦਾਂ ਨੂੰ ਵਰਣਨਯੋਗ ਸਥਾਨ ਪ੍ਰਾਪਤ ਹੈ । ਇੱਥੇ ਹੀ ਭਗਵਾਨ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀ । ਪੰਜਾਬ ਵਿੱਚ ਭਾਰਤ ਦੇ ਹੋਰਨਾਂ ਭਾਗਾਂ ਦੇ ਮੁਕਾਬਲੇ ਇਸਲਾਮ ਦਾ ਵਧੇਰੇ ਪ੍ਰਚਾਰ ਹੋਇਆ । ਇਸ ਦੇ ਦੋ ਮੁੱਖ ਕਾਰਨ ਸਨ । ਪਹਿਲਾ, ਮੁਸਲਮਾਨ ਹਮਲਾਵਰਾਂ ਨੇ ਪੰਜਾਬ ਉੱਤੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ ਅਤੇ ਦੂਜਾ, ਇੱਥੇ ਉਨ੍ਹਾਂ ਨੇ ਲੰਬੇ ਸਮੇਂ ਤਕ ਸ਼ਾਸਨ ਕੀਤਾ । ਪੰਜਾਬ ਵਿੱਚ ਹੀ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਅੱਠ ਉੱਤਰਾਧਿਕਾਰੀਆਂ ਨੇ ਅਵਤਾਰ ਧਾਰਿਆ ਸੀ । ਸਿੱਖਾਂ ਦੇ ਦਸਵੇਂ ਅਤੇ ਆਖਰੀ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਵਧੇਰੇ ਹਿੱਸਾ ਪੰਜਾਬ ਵਿੱਚ ਹੀ ਬਤੀਤ ਹੋਇਆ ਕਿਉਂਕਿ ਪੰਜਾਬ ਦੇ ਲੋਕ ਆਰਥਿਕ ਪੱਖ ਤੋਂ ਖੁਸ਼ਹਾਲ ਸਨ ਇਸ ਲਈ ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੂੰ (Physical Features of the Punjab)

ਪ੍ਰਸ਼ਨ 1.
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (Describe the Geographical features of the Punjab.)
ਜਾਂ
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਵੇਰਵਾ ਦਿਓ । (Explain the physical features of the Punjab.)
ਜਾਂ
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ । (Explain the physical features of Punjab.)
ਜਾਂ
ਭੌਤਿਕ ਵਿਸ਼ੇਸ਼ਤਾ ਦੇ ਅਧਾਰ ਤੇ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ? ਕਿਸੇ ਇੱਕ ਭਾਗ ਦਾ ਵਿਸਥਾਰਪੂਰਵਕ ਵਰਣਨ ਕਰੋ ।
(In how many parts can Punjab be divided on the basis of physical features ? Describe any one part in detail.)
ਉੱਤਰ-
ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ‘ਪੰਜ’ ਅਤੇ ‘ਆਬ’ ਤੋਂ ਮਿਲ ਕੇ ਬਣਿਆ ਹੈ । ਪੰਜਾਬ ਦਾ ਅਰਥ ਹੈ ਪੰਜ ਦਰਿਆਵਾਂ ਦਾ ਦੇਸ਼ । ਇਹ ਪੰਜ ਦਰਿਆ ਹਨ-ਸਤਲੁਜ, ਬਿਆਸ, ਰਾਵੀ, ਜੇਹਲਮ ਅਤੇ ਚਨਾਬ । ਪੰਜਾਬ ਨੂੰ ਵੱਖ-ਵੱਖ ਯੁੱਗਾਂ ਵਿੱਚ ਵੱਖ-ਵੱਖ ਨਾਂਵਾਂ ਨਾਲ ਸੱਦਿਆ ਜਾਂਦਾ ਰਿਹਾ ਹੈ । ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ‘ਸਪਤ ਸਿੰਧੂ’ ਕਿਹਾ ਜਾਂਦਾ ਸੀ । ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ “ਪੰਜਨਦ ਕਿਹਾ ਗਿਆ ਹੈ । ਯੂਨਾਨੀਆਂ ਨੇ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਸ ਦਾ ਨਾਂ ‘ਪੈਂਟਾਪੋਟਾਮੀਆ ਰੱਖਿਆ । ਪੰਜਾਬ ਵਿੱਚ ਕਈ ਸਦੀਆਂ ਤਕ ਟੱਕ ਕਬੀਲੇ ਦਾ ਰਾਜ ਰਿਹਾ ਸੀ ਜਿਸ ਕਾਰਨ ਪੰਜਾਬ ਨੂੰ ਇੱਕ ਦੇਸ਼’ ਕਿਹਾ ਜਾਣ ਲੱਗ ਪਿਆ । ਮੱਧ ਕਾਲ ਵਿੱਚ ਪੰਜਾਬ ਨੂੰ “ਲਾਹੌਰ ਸੂਬਾ ਕਿਹਾ ਜਾਣ ਲੱਗਾ, ਅਜਿਹਾ ਇਸ ਦੀ ਰਾਜਧਾਨੀ ਲਾਹੌਰ ਕਾਰਨ ਸੀ 1849 ਈ. ਵਿੱਚ ਜਦੋਂ ਅੰਗਰੇਜ਼ਾਂ ਨੇ ਲਾਹੌਰ ਰਾਜ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕੀਤਾ ਤਾਂ ਉਨ੍ਹਾਂ ਨੇ ਇਸ ਦਾ ਨਾਂ “ਪੰਜਾਬ ਪ੍ਰਾਂਤ ਰੱਖਿਆ । ਪ੍ਰਸਿੱਧ ਇਤਿਹਾਸਕਾਰ ਐੱਸ. ਐੱਮ. ਲਤੀਫ਼ ਦਾ ਇਹ ਕਹਿਣਾ ਬਿਲਕੁਲ ਠੀਕ ਹੈ,

“ਪੂਰਬ ਦੇ ਕਿਸੇ ਵੀ ਦੇਸ਼ ਦੀਆਂ ਪ੍ਰਾਕ੍ਰਿਤਕ ਵਿਸ਼ੇਸ਼ਤਾਵਾਂ ਵਿੱਚ ਇੰਨੀ ਭਿੰਨਤਾ ਨਹੀਂ ਮਿਲਦੀ ਜਿੰਨੀ ਕਿ ਪੰਜ ਦਰਿਆਵਾਂ ਦੀ ਇਸ ਧਰਤੀ ਵਿੱਚ ਮਿਲਦੀ ਹੈ ।”
ਭੌਤਿਕ ਵਿਸ਼ੇਸ਼ਤਾਈਆਂ ਦੇ ਆਧਾਰ ‘ਤੇ ਅਸੀਂ ਪੰਜਾਬ ਨੂੰ ਹੇਠ ਲਿਖੇ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ-

  1. ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ ।
  2. ਅਰਧ-ਪਹਾੜੀ ਦੇਸ਼ ।
  3. ਮੈਦਾਨੀ ਪ੍ਰਦੇਸ਼ ।

I. ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ (The Himalayas and Sulaiman Mountain Ranges)

1. ਹਿਮਾਲਿਆ ਪਰਬਤ (The Himalayas) – ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ । ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ । ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ । ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ । ਉੱਚਾਈ ਦੇ ਆਧਾਰ ‘ਤੇ ਹਿਮਾਲਿਆ ਪਰਬਤ ਨੂੰ ਤਿੰਨ ਭਾਗਾਂ-ਉੱਚ ਹਿਮਾਲਿਆ, ਮੱਧ ਹਿਮਾਲਿਆ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵੰਡਿਆ ਜਾ ਸਕਦਾ ਹੈ ।

ਹਿਮਾਲਿਆ ਪਰਬਤ ਪੰਜਾਬ ਲਈ ਉਸੇ ਤਰ੍ਹਾਂ ਇੱਕ ਵਰਦਾਨ ਸਿੱਧ ਹੋਇਆ ਹੈ ਜਿਵੇਂ ਨੀਲ ਨਦੀ ਮਿਸਰ ਲਈ । ਪਹਿਲਾ, ਇਹ ਪੰਜਾਬ ਅਤੇ ਭਾਰਤ ਵਰਸ਼ ਦਾ ਸਦੀਆਂ ਤਕ ਪਹਿਰੇਦਾਰ ਰਿਹਾ ਹੈ । ਕਿਉਂਕਿ ਹਿਮਾਲਿਆ ਪਰਬਤ ਦੀ ਉੱਚਾਈ ਬਹੁਤ ਜ਼ਿਆਦਾ ਹੈ ਸਿੱਟੇ ਵਜੋਂ ਪੰਜਾਬ ਉੱਤਰ ਵੱਲੋਂ ਇੱਕ ਲੰਬੇ ਸਮੇਂ ਤਕ ਹਮਲਾਵਰਾਂ ਤੋਂ ਸੁਰੱਖਿਅਤ ਰਿਹਾ | ਦੂਜਾ, ਮਾਨਸੂਨ ਪੌਣਾਂ ਇਨ੍ਹਾਂ ਪਰਬਤਾਂ ਨਾਲ ਟਕਰਾ ਕੇ ਪੰਜਾਬ ਵਿੱਚ ਕਾਫ਼ੀ ਵਰਖਾ ਕਰਦੀਆਂ ਹਨ । ਤੀਜਾ, ਇੱਥੋਂ ਨਿਕਲਣ ਵਾਲੇ ਦਰਿਆਵਾਂ ਨੇ ਪੰਜਾਬ ਦੀ ਧਰਤੀ ਨੂੰ ਬਹੁਤ ਉਪਜਾਊ ਬਣਾਇਆ । ਚੌਥਾ, ਹਿਮਾਲਿਆ ਦੀਆਂ ਵਾਦੀਆਂ ਨੇ ਪੰਜਾਬ ਨੂੰ ਸ਼ਿਮਲਾ, ਮਨਾਲੀ, ਕੁੱਲੂ, ਕਾਂਗੜਾ, ਡਲਹੌਜ਼ੀ ਅਤੇ ਕਸੌਲੀ ਵਰਗੇ ਨਗਰ ਦਿੱਤੇ ।

2. ਸੁਲੇਮਾਨ ਪਰਬਤ ਸ਼੍ਰੇਣੀਆਂ (Sulaiman Mountain Ranges) – ਸੁਲੇਮਾਨ ਪਰਬਤ ਸ਼੍ਰੇਣੀਆਂ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹਨ । ਇਹ ਹਿਮਾਲਿਆ ਦੀਆਂ ਪੱਛਮੀ ਸ਼ਾਖ਼ਾਵਾਂ ਹਨ । ਇਨ੍ਹਾਂ ਪਰਬਤ ਸ਼੍ਰੇਣੀਆਂ ਦੀ ਔਸਤ ਉੱਚਾਈ 6,000 ਫੁੱਟ ਤੋਂ ਵੱਧ ਨਹੀਂ ਹੈ । ਇਨ੍ਹਾਂ ਪਰਬਤ ਸ਼੍ਰੇਣੀਆਂ ਵਿੱਚ ਅਨੇਕਾਂ ਦੱਰੇ ਸਥਿਤ ਹਨ, ਜੋ ਭਾਰਤ ਨੂੰ ਏਸ਼ੀਆ ਦੇ ਹੋਰਨਾਂ ਦੇਸ਼ਾਂ ਨਾਲ ਜੋੜਦੇ ਹਨ । ਇਨ੍ਹਾਂ ਦੱਰਿਆਂ ਵਿੱਚ ਖੈਬਰ, ਬੋਲਾਨ, ਕੁੱਰਮ, ਟੋਚੀ ਤੇ ਗੋਮਲ ਨਾਂ ਦੇ ਦੱਰੇ ਪ੍ਰਸਿੱਧ . ਹਨ । ਪੰਜਾਬ ਵਿੱਚ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਹਮਲਾਵਰ ਅਤੇ ਵਪਾਰੀ ਇਨ੍ਹਾਂ ਦੱਰਿਆਂ ਰਾਹੀਂ ਹੀ ਆਏ ।

II. ਅਰਧ-ਪਹਾੜੀ ਦੇਸ਼ (Sub-Mountainous Region)

ਇਹ ਪ੍ਰਦੇਸ਼ ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਾਲੇ ਸਥਿਤ ਹੈ । ਇਸ ਦੇਸ਼ ਨੂੰ ਤਰਾਈ ਦੇਸ਼ ਵੀ ਕਿਹਾ ਜਾਂਦਾ ਹੈ । ਇਸ ਪ੍ਰਦੇਸ਼ ਵਿੱਚ ਹੁਸ਼ਿਆਰਪੁਰ, ਕਾਂਗੜਾ, ਅੰਬਾਲਾ, ਗੁਰਦਾਸਪੁਰ ਦੇ ਉੱਤਰੀ ਖੇਤਰ ਅਤੇ ਸਿਆਲਕੋਟ ਦੇ ਕੁਝ ਇਲਾਕੇ ਸ਼ਾਮਲ ਹਨ । ਪਹਾੜੀ ਦੇਸ਼ ਹੋਣ ਕਾਰਨ ਇੱਥੋਂ ਦੀ ਭੂਮੀ ਘੱਟ ਉਪਜਾਊ ਹੈ ਅਤੇ ਵਸੋਂ ਬਹੁਤੀ ਸੰਘਣੀ ਨਹੀਂ ਹੈ ।

III. ਮੈਦਾਨੀ ਦੇਸ਼ (The Plains)

ਮੈਦਾਨੀ ਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ । ਇਹ ਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ । ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ । ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ-ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ-ਇਸੇ ਦੇਸ਼ ਵਿੱਚ ਵਹਿੰਦੇ ਹਨ । ਇਹ ਦੇਸ਼ ਤਿੰਨ ਭਾਗਾਂ-ਪੰਜ ਦੁਆਬ, ਮਾਲਵਾ ਤੇ ਬਾਂਗਰ ਅਤੇ ਦੱਖਣ-ਪੱਛਮ ਦੇ ਮਾਰੂਥਲ ਵਿੱਚ ਵੰਡਿਆ ਹੋਇਆ ਹੈ ।

(ਉ) ਪੰਜ ਦੁਆਬ (Five Doabs) – ਪੰਜਾਬ ਦੇ ਮੈਦਾਨੀ ਦੇਸ਼ ਦਾ ਜ਼ਿਆਦਾਤਰ ਹਿੱਸਾ ਪੰਜ ਦੁਆਬਿਆਂ ਨਾਲ ਘਿਰਿਆ ਹੋਇਆ ਹੈ । ਦੁਆਬ ਦਾ ਭਾਵ ਹੈ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ । ਇਨ੍ਹਾਂ ਦੁਆਬਿਆਂ ਦਾ ਵਰਣਨ ਹੇਠਾਂ ਲਿਖੇ ਅਨੁਸਾਰ ਹੈ-

  • ਬਿਸਤ ਜਲੰਧਰ ਦੁਆਬ (Bist Jalandhar Doab) – ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਬਿਸਤ ਜਲੰਧਰ ਦੁਆਬ ਕਹਿੰਦੇ ਹਨ । ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬ ਦੇ ਦੋ ਸਭ ਤੋਂ ਵੱਡੇ ਸ਼ਹਿਰ ਹਨ ।
  • ਬਾਰੀ ਦੁਆਬ (Bari Doab) – ਇਹ ਦੁਆਬ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰ ਸਥਿਤ ਹੈ । ਬਾਰੀ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ । ਇੱਥੋਂ ਦੇ ਵਸਨੀਕਾਂ ਨੂੰ ਮਝੈਲ ਕਹਿੰਦੇ ਹਨ | ਲਾਹੌਰ ਅਤੇ ਅੰਮ੍ਰਿਤਸਰ ਇਸ ਦੁਆਬ ਦੇ ਦੋ ਸਭ ਤੋਂ ਪ੍ਰਸਿੱਧ ਸ਼ਹਿਰ ਹਨ । ਇਹ ਦੁਆਬ ਬਹੁਤ ਉਪਜਾਉ ਹੈ ।
  • ਰਚਨਾ ਦੁਆਬ (Rachna Doab) – ਰਾਵੀ ਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ । ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬ ਦੇ ਦੋ ਸਭ ਤੋਂ ਪ੍ਰਸਿੱਧ ਸ਼ਹਿਰ ਹਨ ।
  • ਚੱਜ ਦੁਆਬ (Chaj Doab) – ਚਨਾਬ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਚੱਜ ਦੁਆਬ ਕਿਹਾ ਜਾਂਦਾ ਹੈ । ਗੁਜਰਾਤ ਅਤੇ ਸ਼ਾਹਪੁਰ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ ।
  • ਸਿੰਧ ਸਾਗਰ ਦੁਆਬ (Sindh Sagar Doab) – ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਸਿੰਧ ਸਾਗਰ ਦੁਆਬ ਕਹਿੰਦੇ ਹਨ । ਰਾਵਲਪਿੰਡੀ ਇਸ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ ।

(ਅ) ਮਾਲਵਾ ਅਤੇ ਬਾਂਗਰ (Malwa and Bangar) – ਪੰਜ ਦੁਆਬਿਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਭਾਗ ਵਿੱਚ ਸਤਲੁਜ ਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਵਿਸ਼ਾਲ ਮੈਦਾਨੀ ਭਾਗ ਆਉਂਦਾ ਹੈ । ਇਸ ਨੂੰ ਮਾਲਵਾ ਅਤੇ ਬਾਂਗਰ ਵਿੱਚ ਵੰਡਿਆ ਜਾ ਸਕਦਾ ਹੈ-

  • ਮਾਲਵਾ (Malwa) – ਸਤਲੁਜ ਅਤੇ ਘੱਗਰ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਮਾਲਵਾ ਕਿਹਾ ਜਾਂਦਾ ਹੈ । ਇਸ ਵਿੱਚ ਪਟਿਆਲਾ, ਲੁਧਿਆਣਾ, ਮਲੇਰਕੋਟਲਾ, ਬਠਿੰਡਾ, ਫਰੀਦਕੋਟ ਅਤੇ ਨਾਭਾ ਸ਼ਾਮਲ ਹਨ । ਇੱਥੋਂ ਦੇ ਵਸਨੀਕਾਂ ਨੂੰ ਮਲਵਈ ਕਿਹਾ ਜਾਂਦਾ ਹੈ ।
  • ਬਾਂਗਰ (Bangar) – ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ । ਇਸ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ । ਇਸ ਪ੍ਰਦੇਸ਼ ਵਿੱਚ ਅੰਬਾਲਾ, ਪਾਨੀਪਤ, ਰੋਹਤਕ, ਕਰਨਾਲ, ਕੁਰੂਕਸ਼ੇਤਰ ਗੁਰੂ ਗ੍ਰਾਮ ਗੁੜਗਾਂਵ ਅਤੇ ਹਿਸਾਰ ਦੇ ਇਲਾਕੇ ਸ਼ਾਮਲ ਹਨ ।

(ੲ) ਦੱਖਣ-ਪੱਛਮ ਦੇ ਮਾਰੂਥਲ (South-West Deserts) – ਪੰਜਾਬ ਦੇ ਦੱਖਣ-ਪੱਛਮ ਦਾ ਸਾਰਾ ਦੇਸ਼ ਮਾਰੂਥਲ ਹੈ । ਇਸ ਵਿੱਚ ਸਿੰਧ, ਬਹਾਵਲਪੁਰ ਅਤੇ ਮੁਲਤਾਨ ਦੇ ਪ੍ਰਦੇਸ਼ ਸ਼ਾਮਲ ਹਨ । ਵਰਖਾ ਦੀ ਘਾਟ ਕਾਰਨ ਅਤੇ ਭੂਮੀ ਦੇ ਉਪਜਾਊ ਨਾ ਹੋਣ ਕਾਰਨ ਇੱਥੇ ਉਪਜ ਨਾਂ-ਮਾਤਰ ਹੁੰਦੀ ਹੈ । ਇਸੇ ਕਾਰਨ ਇੱਥੋਂ ਦੀ ਵਸੋਂ ਬਹੁਤ ਘੱਟ ਹੈ ।

IV. ਪੰਜਾਬ ਦਾ ਜਲਵਾਯੂ (Climate of the Punjab)

ਪੰਜਾਬ ਦੇ ਜਲਵਾਯੂ ਵਿੱਚ ਵੀ ਬਹੁਤ ਭਿੰਨਤਾ ਪਾਈ ਜਾਂਦੀ ਹੈ । ਇੱਥੇ ਸਰਦੀਆਂ ਵਿੱਚ ਅਤਿ ਦੀ ਸਰਦੀ ਪੈਂਦੀ ਹੈ ਅਤੇ ਗਰਮੀਆਂ ਵਿੱਚ ਅਤਿ ਦੀ ਗਰਮੀ ਪੈਂਦੀ ਹੈ । ਜਨਵਰੀ ਅਤੇ ਫ਼ਰਵਰੀ ਦੇ ਮਹੀਨਿਆਂ ਵਿੱਚ ਇੱਥੇ ਸਖ਼ਤ ਠੰਢ ਪੈਂਦੀ ਹੈ । ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਮੈਦਾਨੀ ਭਾਗਾਂ ਵਿੱਚ ਲੂਆਂ ਚਲਦੀਆਂ ਹਨ । ਜੁਲਾਈ ਤੋਂ ਲੈ ਕੇ ਸਤੰਬਰ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਵਰਖਾ ਹੁੰਦੀ ਹੈ । ਅਕਤੂਬਰ-ਨਵੰਬਰ ਅਤੇ ਫ਼ਰਵਰੀ-ਮਾਰਚ ਦੇ ਮਹੀਨਿਆਂ ਵਿੱਚ ਪੰਜਾਬ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਭੇਤਿਕ ਵਿਸ਼ੇਸ਼ਤਾਵਾਂ ਦਾ ਪੰਜਾਬ ਦੇ ਇਤਿਹਾਸ ਉੱਤੇ ਪ੍ਰਭਾਵ (Influence of Physical Features on the History of the Punjab)

ਪ੍ਰਸ਼ਨ 2.
ਪੰਜਾਬ ਦੇ ਭੂਗੋਲ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ? (How did the geography of the Punjab affected its history ?)
ਜਾਂ
ਪੰਜਾਬ ਦੇ ਪਹਾੜਾਂ, ਮੈਦਾਨਾਂ ਅਤੇ ਨਦੀਆਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?(How have the mountains, plains and rivers of the Punjab influenced the course of its history ?)
ਜਾਂ
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਇਤਿਹਾਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ ? (How did the physical features of the Punjab affected its history ?)
ਜਾਂ
ਪੰਜਾਬ ਦੇ ਭੂਗੋਲ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ? (How did the geography of the Punjab affect its history ?)
ਜਾਂ
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ? (How did physical features of the Punjab influence its social, political and economic history ?)
ਜਾਂ
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਦਾ ਵਰਣਨ ਕਰੋ । (Explain the social and economic effects of the geographical features of the Punjab.)
ਜਾਂ
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਰਾਜਨੀਤਿਕ, ਸੈਨਿਕ ਅਤੇ ਸਮਾਜਿਕ ਪ੍ਰਭਾਵ ਕੀ ਏ ?
(What were the political, military and social effects of the geographical features of the Punjab ?)
ਉੱਤਰ-
ਕਿਸੇ ਵੀ ਦੇਸ਼ ਦਾ ਇਤਿਹਾਸ ਉੱਥੋਂ ਦੇ ਭੂਗੋਲ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ । ਇਸ ਲਈ ਪੰਜਾਬ ਦੇ ਭੂਗੋਲ ਦਾ ਇੱਥੋਂ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਨਾ ਸੁਭਾਵਿਕ ਹੀ ਸੀ । ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਪੰਜਾਬ ਦੇ ਰਾਜਨੀਤਿਕ, ਸਮਾਜਿਕ, ਸੰਸਕ੍ਰਿਤਿਕ, ਧਾਰਮਿਕ ਅਤੇ ਆਰਥਿਕ ਖੇਤਰ ਨੂੰ ਹੇਠ ਲਿਖੇ ਅਨੁਸਾਰ ਪ੍ਰਭਾਵਿਤ ਕੀਤਾ ।

I. ਰਾਜਨੀਤਿਕ ਪ੍ਰਭਾਵ (Political Effects)

1. ਪੰਜਾਬ-ਭਾਰਤ ਦਾ ਪ੍ਰਵੇਸ਼ ਦੁਆਰ (Punjab-Gateway to India) – ਪੰਜਾਬ ਦੇ ਉੱਤਰ-ਪੱਛਮ ਵਿੱਚ ਖੈਬਰ, ਕੁੱਰਮ, ਟੋਚੀ, ਬੋਲਾਨ ਆਦਿ ਦੱਰੇ ਸਥਿਤ ਸਨ । ਇਨ੍ਹਾਂ ਨੂੰ ਪਾਰ ਕਰਨਾ ਸੌਖਾ ਸੀ । ਇਸ ਲਈ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਰਾਹੀਂ ਭਾਰਤ ਆਉਂਦੇ ਰਹੇ । ਆਰੀਆਂ, ਯੂਨਾਨੀਆਂ, ਕੁਸ਼ਾਣਾਂ, ਹੂਣਾਂ, ਤੁਰਕਾਂ, ਮੁਗਲਾਂ ਅਤੇ ਦੁਰਾਨੀਆਂ ਨੇ ਇੱਥੋਂ ਹੀ ਭਾਰਤ ਵਿੱਚ ਪ੍ਰਵੇਸ਼ ਕੀਤਾ । ਸਿੱਟੇ ਵਜੋਂ ਇਨ੍ਹਾਂ ਦਾ ਸਭ ਤੋਂ ਪਹਿਲਾ ਸੰਘਰਸ਼ ਪੰਜਾਬ ਦੇ ਲੋਕਾਂ ਨਾਲ ਹੁੰਦਾ ਸੀ । ਇਸ ਤਰ੍ਹਾਂ ਪੰਜਾਬ ਇਨ੍ਹਾਂ ਵਿਦੇਸ਼ੀਆਂ ਲਈ ਇੱਕ ਪਵੇਸ਼ ਦੁਆਰ ਬਣ ਗਿਆ | ਪੰਜਾਬ ਨੂੰ ਜਿੱਤਣ ਤੋਂ ਬਾਅਦ ਬਾਕੀ ਭਾਰਤ ਨੂੰ ਜਿੱਤਣਾ ਕੋਈ ਔਖਾ ਕੰਮ ਨਹੀਂ ਰਹਿ ਜਾਂਦਾ ਸੀ । ਇਸ ਤਰ੍ਹਾਂ ਪੰਜਾਬ ਦੀ ਜਿੱਤ ਭਾਰਤ ਜਿੱਤ ਦੇ ਬਰਾਬਰ ਸੀ ।

2. ਪੰਜਾਬ-ਨਿਰਣਾਇਕ ਲੜਾਈਆਂ ਦਾ ਖੇਤਰ (Punjab-the battlefield of Decisive Battles) – ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਦਾ ਖੇਤਰ ਰਿਹਾ ਹੈ | ਆਰੀਆ ਦਾ ਦਾਵਿੜ ਲੋਕਾਂ ਨਾਲ ਯੁੱਧ, ਸਿਕੰਦਰ ਦਾ ਪੋਰਸ ਨਾਲ ਯੁੱਧ, ਚੰਦਰਗੁਪਤ ਦਾ ਯੂਨਾਨੀਆਂ ਨਾਲ ਯੁੱਧ, ਮੁਹੰਮਦ ਗੌਰੀ ਦਾ ਪਿਥਵੀ ਰਾਜ ਚੌਹਾਨ ਨਾਲ ਯੁੱਧ ਅਤੇ ਪਾਨੀਪਤ ਦੇ ਤਿੰਨੇ ਯੁੱਧ ਪੰਜਾਬ ਦੀ ਧਰਤੀ ‘ਤੇ ਹੀ ਲੜੇ ਗਏ । ਮੁਹੰਮਦ ਗੌਰੀ ਨੇ ਜਿੱਥੇ 1192 ਈ. ਵਿੱਚ ਤਰਾਇਨ ਦੇ ਯੁੱਧ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਭਾਰਤ ਵਿੱਚ ਮੁਸਲਿਮ ਰਾਜ ਦੀ ਨੀਂਹ ਰੱਖੀ, ਉੱਥੇ 1526 ਈ. ਵਿੱਚ ਪਾਨੀਪਤ ਦੇ ਪਹਿਲੇ ਯੁੱਧ ਵਿੱਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਹਰਾ ਕੇ ਮੁਗ਼ਲ ਵੰਸ਼ ਦੀ ਸਥਾਪਨਾ ਕੀਤੀ ।

3. ਉੱਤਰ-ਪੱਛਮੀ ਸੀਮਾ ਦੀ ਸਮੱਸਿਆ (North-West Frontier Problem) – ਪੰਜਾਬ ਦੀ ਉੱਤਰ-ਪੱਛਮੀ ਸੀਮਾ ਸਦਾ ਹੀ ਇੱਥੋਂ ਦੇ ਸ਼ਾਸਕਾਂ ਲਈ ਪਰੇਸ਼ਾਨੀ ਦਾ ਇੱਕ ਸੋਮਾ ਰਹੀ ਹੈ । ਇਸ ਦੇ ਦੋ ਮੁੱਖ ਕਾਰਨ ਸਨ । ਪਹਿਲਾ, ਇਹ ਕਿ ਵਧੇਰੇ ਵਿਦੇਸ਼ੀ ਹਮਲਾਵਰ ਇਸੇ ਰਸਤੇ ਤੋਂ ਭਾਰਤ ਆਉਂਦੇ ਸਨ ਅਤੇ ਦੂਸਰਾ, ਇਸ ਸੀਮਾ ਵਿੱਚ ਰਹਿਣ ਵਾਲੇ ਲੋਕ ਬਹੁਤ ਖੂੰਖਾਰ ਸਨ । ਉਹ ਨਿੱਤ ਨਵੀਆਂ ਪਰੇਸ਼ਾਨੀਆਂ ਖੜੀਆਂ ਕਰਨ ਤੋਂ ਬਾਜ ਨਹੀਂ ਆਉਂਦੇ ਸਨ । ਇਸ ਲਈ ਹਰੇਕ ਸ਼ਾਸਕ ਨੂੰ ਆਪਣਾ ਰਾਜ ਬਚਾਉਣ ਲਈ ਇਸ ਸੀਮਾ ਦੀ ਸੁਰੱਖਿਆ ਲਈ ਇੱਕ ਅਲੱਗ ਨੀਤੀ ਅਪਨਾਉਣੀ ਪੈਂਦੀ ਅਤੇ ਬਹੁਤ ਸਾਰਾ ਪੈਸਾ ਖ਼ਰਚ ਕਰਨਾ ਪੈਂਦਾ ਸੀ । ਬਲਬਨ, ਅਲਾਉੱਦੀਨ ਖ਼ਿਲਜੀ, ਅਕਬਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਸੀਮਾ ਵੱਲ ਖ਼ਾਸ ਧਿਆਨ ਦਿੱਤਾ । ਜਿਨ੍ਹਾਂ ਰਾਜਿਆਂ ਨੇ ਇਸ ਪ੍ਰਤੀ ਅਣਗਹਿਲੀ ਕੀਤੀ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪਏ ।

4. ਪੰਜਾਬੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ (Punjabis had to suffer for Centuries) – ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਦੇ ਨਿਵਾਸੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ । ਲਗਭਗ ਸਭ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰਾਂ ਦਾ ਸਾਹਮਣਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਪੰਜਾਬੀਆਂ ਨੂੰ ਹੀ ਕਰਨਾ ਪਿਆ । ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੈਮੂਰ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਆਦਿ ਹਮਲਾਵਰਾਂ ਨੇ ਇੱਥੋਂ ਦੇ ਲੋਕਾਂ ‘ਤੇ ਘੋਰ ਅੱਤਿਆਚਾਰ ਕੀਤੇ । ਮਰਦਾਂ ਦਾ ਕਤਲ ਕਰ ਦਿੱਤਾ ਜਾਂਦਾ ਅਤੇ ਇਸਤਰੀਆਂ ਨਾਲ ਦੁਰਵਿਹਾਰ ਕੀਤਾ ਜਾਂਦਾ । ਤਲਵਾਰ ਦੀ ਨੋਕ ‘ਤੇ ਜਬਰਨ ਲੋਕਾਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ।

5. ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ (Influence of the Rivers of the Punjab) – ਪੰਜਾਬ ਦਾ ਇਤਿਹਾਸ ਇੱਥੇ ਵਹਿਣ ਵਾਲੇ ਦਰਿਆਵਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਹੈ । ਇਨ੍ਹਾਂ ਦਰਿਆਵਾਂ ਨੇ ਕਦੇ ਤਾਂ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਿਆ ਅਤੇ ਕਦੇ ਉਨ੍ਹਾਂ ਦਾ ਮਾਰਗ ਨਿਰਧਾਰਿਤ ਕੀਤਾ । ਹਮਲਾਵਰ ਇਨ੍ਹਾਂ ਦਰਿਆਵਾਂ ਨੂੰ ਉੱਥੋਂ ਪਾਰ ਕਰਦੇ ਜਿੱਥੇ ਇਹ ਘੱਟ ਤੰਗ ਹੁੰਦੇ ਸਨ । ਇਸ ਤਰ੍ਹਾਂ ਪੰਜਾਬ ਦੀ ਕਿਸਮਤ ਲਿਖਣ ਵਿੱਚ ਇਨ੍ਹਾਂ ਦਰਿਆਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।

6. ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਦਾ ਪ੍ਰਭਾਵ (Influence of the Forests and Hills of the Punjab) – ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਵੀ ਪੰਜਾਬ ਦੇ ਰਾਜਨੀਤਿਕ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ । ਜਦੋਂ ਸਿੱਖਾਂ ‘ਤੇ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰ ਬਹੁਤ ਵੱਧ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਕੇ ਸ਼ਰਨ ਲਈ । ਇਸ ਦੇ ਨਾਲ ਹੀ ਉਹ ਆਪਣੇ ਦੁਸ਼ਮਣ ‘ਤੇ ਅਚਾਨਕ ਹਮਲਾ ਕਰ ਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ ।

II. ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰਭਾਵ (Social and Cultural Effects)

1. ਪੰਜਾਬੀਆਂ ਦੇ ਚਰਿੱਤਰ ਦੇ ਵਿਸ਼ੇਸ਼ ਲੱਛਣ (Special traits of the Character of the Punjabis) – ਪੰਜਾਬ ਦੀ ਭੂਗੋਲਿਕ ਸਥਿਤੀ ਨੇ ਪੰਜਾਬੀਆਂ ਦੇ ਚਰਿੱਤਰ ਵਿੱਚ ਵਿਸ਼ੇਸ਼ ਲੱਛਣ ਪੈਦਾ ਕਰ ਦਿੱਤੇ । ਪੰਜਾਬ ਦੇ ਲੋਕ ਲੰਬੇ ਸਮੇਂ ਤਕ ਵਿਦੇਸ਼ੀ ਹਮਲਾਵਰਾਂ ਨਾਲ ਜੂਝਦੇ ਰਹੇ । ਇਸ ਲਈ ਉਹ ਬਾਕੀ ਭਾਰਤ ਦੇ ਲੋਕਾਂ ਤੋਂ ਵੱਧ ਬਹਾਦਰ, ਹਿੰਮਤੀ ਅਤੇ ਕਸ਼ਟ ਝੱਲਣ ਵਾਲੇ ਬਣ ਗਏ । ਇਸ ਦੇ ਨਾਲ ਹੀ ਉਨ੍ਹਾਂ ਵਿੱਚ ਇੱਕ ਖ਼ਾਸ ਗੁਣ ਪੈਦਾ ਹੋਇਆ । ਉਹ ਸੀ “ਖਾਓ, ਪੀਓ ਅਤੇ ਮੌਜ ਉਡਾਓ’ ਦਾ ਉਨ੍ਹਾਂ ਨੇ ਆਪਣਾ ਧਨ ਸਵਾਦੀ ਭੋਜਨ, ਚੰਗੇ ਕੱਪੜੇ ਅਤੇ ਮਨੋਰੰਜਨ ਦੇ ਸਾਧਨਾਂ ‘ਤੇ ਖ਼ਰਚ ਕਰਨਾ ਸ਼ੁਰੂ ਕਰ ਦਿੱਤਾ ।

2. ਜਾਤੀਆਂ ਅਤੇ ਉਪ-ਜਾਤੀਆਂ ਦੀ ਗਿਣਤੀ ਵਿੱਚ ਵਾਧਾ (Increase in the number of Castes and Sub-castes) – ਅਨੇਕਾਂ ਵਿਦੇਸ਼ੀ ਹਮਲਾਵਰਾਂ ਨੇ ਪੰਜਾਬ ਦੀਆਂ ਇਸਤਰੀਆਂ ਨਾਲ ਵਿਆਹ ਸੰਬੰਧ ਵੀ ਸਥਾਪਿਤ ਕੀਤੇ । ਸਿੱਟੇ ਵਜੋਂ ਕਈ ਨਵੀਆਂ ਜਾਤੀਆਂ ਅਤੇ ਉਪ-ਜਾਤੀਆਂ ਦਾ ਜਨਮ ਹੋਇਆ। ਇਨ੍ਹਾਂ ਵਿੱਚੋਂ ਮੁੱਖ ਸਨ-ਪਠਾਣ, ਗੁੱਜਰ, ਸਿਆਲ, ‘ ਮਹਾਜਨ ਅਤੇ ਡੋਗਰਾ ਆਦਿ ।

3. ਪੰਜਾਬ ਦਾ ਵਿਲੱਖਣ ਸਭਿਆਚਾਰ (Distinct Culture of the Punjab) – ਪੰਜਾਬ ਵਿੱਚ ਵਿਦੇਸ਼ੀ ਹਮਲਾਵਰਾਂ ਦੇ ਇੱਥੇ ਵਸ ਜਾਣ ਕਾਰਨ, ਇਸ ਧਰਤੀ ‘ਤੇ ਇੱਕ ਨਵੇਂ ਵਿਲੱਖਣ ਸਭਿਆਚਾਰ ਦਾ ਜਨਮ ਹੋਇਆ । ਇਸ ਸਭਿਆਚਾਰ ਵਿੱਚ ਕੁੱਝ ਦੇਸੀ ਅਤੇ ਵਿਦੇਸ਼ੀ ਗੁਣ ਸ਼ਾਮਲ ਸਨ ।

4. ਕਲਾ ਅਤੇ ਸਾਹਿਤ ਦੀ ਹਾਨੀ (Loss of the Art and Literature) – ਪੰਜਾਬ ’ਤੇ ਵਿਦੇਸ਼ੀ ਹਮਲਿਆਂ ਦੇ ਕਾਰਨ ਇੱਥੇ ਸਦਾ ਅਸ਼ਾਂਤੀ ਅਤੇ ਅਸੁਰੱਖਿਆ ਦਾ ਮਾਹੌਲ ਰਿਹਾ । ਸਿੱਟੇ ਵਜੋਂ ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਪੰਜਾਬ ਪੱਛੜ ਗਿਆ । ਜੇਕਰ ਇਸ ਖੇਤਰ ਵਿੱਚ ਥੋੜ੍ਹਾ ਬਹੁਤ ਵਿਕਾਸ ਹੋਇਆ ਵੀ ਤਾਂ ਹਮਲਾਵਰਾਂ ਦੁਆਰਾ ਉਸ ਨੂੰ ਨਸ਼ਟ ਕਰ ਦਿੱਤਾ ਗਿਆ ।

III. ਧਾਰਮਿਕ ਪ੍ਰਭਾਵ (Religious Effects)

1. ਹਿੰਦੂ ਧਰਮ ਦਾ ਜਨਮ (Origin of Hinduism) – ਪੰਜਾਬ ਨੂੰ ਹਿੰਦੂ ਧਰਮ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ ਕਿਉਂਕਿ ਆਰੀਆ ਲੋਕ ਸਭ ਤੋਂ ਪਹਿਲਾਂ ਇਸੇ ਖੇਤਰ ਵਿੱਚ ਆ ਕੇ ਵਸੇ ਸਨ । ਉਨ੍ਹਾਂ ਨੇ ਆਪਣੇ ਪਵਿੱਤਰ ਗ੍ਰੰਥਾਂ ਦੀ ਰਚਨਾ ਇਸੇ ਦੇਸ਼ ਵਿੱਚ ਕੀਤੀ ।ਉਹ ਆਪਣੇ ਗ੍ਰੰਥਾਂ ਵਿੱਚ ਪੰਜਾਬ ਦੀਆਂ ਕੁਦਰਤੀ ਅਵਸਥਾਵਾਂ ਦਾ ਵਰਣਨ ਕਰਦੇ ਹਨ । ਵੱਖ-ਵੱਖ ਹਿੰਦੂ ਦੇਵੀ-ਦੇਵਤਿਆਂ, ਪੰਜਾਬ ਦੀਆਂ ਨਦੀਆਂ, ਪਰਬਤਾਂ ਅਤੇ ਜੰਗਲਾਂ ਦਾ ਉਲੇਖ ਇਨ੍ਹਾਂ ਗ੍ਰੰਥਾਂ ਵਿੱਚ ਵਾਰ-ਵਾਰ ਆਉਂਦਾ ਹੈ ।

2. ਇਸਲਾਮ ਦਾ ਪ੍ਰਚਾਰ (Propagation of Islam) – ਪੰਜਾਬ ਵਿੱਚ ਭਾਰਤ ਦੇ ਹੋਰ ਭਾਗਾਂ ਦੀ ਤੁਲਨਾ ਵਿੱਚ ਇਸਲਾਮ ਦਾ ਵਧੇਰੇ ਪ੍ਰਸਾਰ ਹੋਇਆ । ਇਸ ਦੇ ਕਈ ਕਾਰਨ ਸਨ । ਪਹਿਲਾ, ਪੰਜਾਬ ਮੁਸਲਿਮ ਹਮਲਾਵਰਾਂ ਦੇ ਸੰਪਰਕ ਵਿੱਚ ਆਉਣ ਵਾਲਾ ਪਹਿਲਾ ਦੇਸ਼ ਸੀ । ਦੂਸਰਾ, ਇਨ੍ਹਾਂ ਹਮਲਾਵਰਾਂ ਨੇ ਇੱਥੋਂ ਦੇ ਵਾਸੀਆਂ ਤੋਂ ਤਲਵਾਰ ਦੀ ਨੋਕ ’ਤੇ ਇਸਲਾਮ ਕਬੂਲ ਕਰਵਾਇਆ | ਤੀਸਰਾ, ਮੁਸਲਮਾਨ ਇੱਥੇ ਪੱਕੇ ਤੌਰ ‘ਤੇ ਵਸੇ । ਚੌਥਾ, ਹਿੰਦੂ ਧਰਮ ਦੀਆਂ ਬੁਰਾਈਆਂ ਨੇ ਲੋਕਾਂ ਨੂੰ ਇਸਲਾਮ ਧਰਮ ਵੱਲ ਆਕਰਸ਼ਿਤ ਕੀਤਾ । ਸਿੱਟੇ ਵਜੋਂ ਇਸਲਾਮ ਦਾ ਪੰਜਾਬ ਵਿੱਚ ਤੇਜ਼ੀ ਨਾਲ ਪ੍ਰਸਾਰ ਹੋਇਆ ।

3. ਸਿੱਖ ਧਰਮ ਦੀ ਉਤਪੱਤੀ ਅਤੇ ਵਿਕਾਸ (Origin and Development of Sikhism) – ਪੰਜਾਬ ਦੀ ਭੂਗੋਲਿਕ ਸਥਿਤੀ ਦਾ ਪੰਜਾਬ ’ਤੇ ਪੈਣ ਵਾਲਾ ਸਭ ਤੋਂ ਮਹੱਤਵਪੂਰਨ ਧਾਰਮਿਕ ਪ੍ਰਭਾਵ ਸਿੱਖ ਧਰਮ ਦੀ ਉਤਪੱਤੀ ਅਤੇ ਉਸ ਦਾ ਵਿਕਾਸ ਸੀ । ਸਿੱਖ ਧਰਮ ਦੀ ਸਥਾਪਨਾ ਅਤੇ ਉਸ ਦਾ ਵਿਕਾਸ ਕਰਨ ਵਾਲੇ ਗੁਰੂਆਂ ਦਾ ਸੰਬੰਧ ਪੰਜਾਬ ਨਾਲ ਹੀ ਸੀ । ਅਮੀਰ ਪੰਜਾਬੀਆਂ ਨੇ ਵੀ ਇਸ ਧਰਮ ਦੇ ਪ੍ਰਸਾਰ ਵਿੱਚ ਭਰਪੂਰ ਸਹਿਯੋਗ ਦਿੱਤਾ । ਸਿੱਟੇ ਵਜੋਂ ਬਹੁਤ ਸਾਰੇ ਲੋਕ ਸਿੱਖ ਧਰਮ ਦੇ ਪੈਰੋਕਾਰ ਬਣ ਗਏ ।

IV. ਆਰਥਿਕ ਪ੍ਰਭਾਵ (Economic Effects)

1. ਪੰਜਾਬ ਦਾ ਖੁਸ਼ਹਾਲ ਹੋਣਾ (Prosperity of the Punjab) – ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਾਰਨ ਪੰਜਾਬ ਇੱਕ ਖੁਸ਼ਹਾਲ ਪ੍ਰਦੇਸ਼ ਬਣ ਗਿਆ । ਹਿਮਾਲਿਆ ਪਰਬਤ ‘ਚੋਂ ਨਿਕਲਣ ਵਾਲੇ ਦਰਿਆਵਾਂ ਨੇ ਇਸ ਨੂੰ ਉਪਜਾਊ ਮਿੱਟੀ ਪ੍ਰਦਾਨ ਕੀਤੀ । ਇਸ ’ਤੇ ਭਰਪੂਰ ਫ਼ਸਲਾਂ ਦੀ ਪੈਦਾਵਾਰ ਕਰਕੇ ਇੱਥੋਂ ਦੇ ਲੋਕ ਅਮੀਰ ਹੋ ਗਏ ।

2. ਖੇਤੀਬਾੜੀ (Agriculture) – ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ । ਇਸ ਦਾ ਸਿਹਰਾ ਵੀ ਇੱਥੋਂ ਦੀ ਭੂਗੋਲਿਕ ਸਥਿਤੀ ਨੂੰ ਹੀ ਜਾਂਦਾ ਹੈ । ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਬਹੁਤ ਉਪਜਾਉ ਹੈ । ਇਸ ਕਾਰਨ ਵਧੇਰੇ ਵਸੋਂ ਖੇਤੀਬਾੜੀ ਦਾ ਕਿੱਤਾ ਕਰਦੀ ਹੈ । ਇੱਥੋਂ ਦੀਆਂ ਮੁੱਖ ਫ਼ਸਲਾਂ ਹਨ-ਕਣਕ, ਕਪਾਹ, ਚੌਲ, ਗੰਨਾ, ਦਾਲਾਂ ਅਤੇ ਸੌਂ ਆਦਿ ।

3. ਵਿਦੇਸ਼ੀ ਵਪਾਰ (Foreign Trade) – ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਦੱਰਿਆਂ ਤੋਂ ਜਿੱਥੇ ਵਿਦੇਸ਼ੀ ਹਮਲਾਵਰ ਪੰਜਾਬ ਆਉਂਦੇ ਰਹੇ, ਉੱਥੇ ਵਿਦੇਸ਼ੀ ਵਪਾਰੀ ਵੀ ਇਸੇ ਰਸਤੇ ਤੋਂ ਆਏ । ਪੰਜਾਬ ਦਾ ਵਿਦੇਸ਼ੀ ਵਪਾਰ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਸੀ । ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਖੰਡ, ਕਪਾਹ, ਊਨੀ, ਸੂਤੀ ਅਤੇ ਰੇਸ਼ਮੀ ਕੱਪੜੇ ਆਦਿ ਦਾ ਨਿਰਯਾਤ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਦੇਸ਼ਾਂ ਤੋਂ ਘੋੜੇ, ਸੁੱਕੇ ਮੇਵੇ, ਦਰੀਆਂ, ਗਲੀਚੇ, ਫਰ ਆਦਿ ਦਾ ਆਯਾਤ ਕੀਤਾ ਜਾਂਦਾ ਸੀ । ਪੰਜਾਬ ਦੇ ਵਪਾਰਿਕ ਸ਼ਹਿਰਾਂ ਵਿੱਚ ਲਾਹੌਰ, ਮੁਲਤਾਨ, ਪਿਸ਼ਾਵਰ, ਗੁਜਰਾਂਵਾਲਾ, ਬਠਿੰਡਾ, ਅੰਮ੍ਰਿਤਸਰ ਆਦਿ ਮੁੱਖ ਸਨ ।

ਅੰਤ ਵਿੱਚ ਅਸੀਂ ਡਾਕਟਰ ਬੀ. ਐੱਸ. ਨਿੱਝਰ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ । ‘‘ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਈਆਂ ਨੇ ਇੱਥੋਂ ਦੇ ਇਤਿਹਾਸ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 3.
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਰਾਜਨੀਤਿਕ ਪ੍ਰਭਾਵਾਂ ਦਾ ਵਰਣਨ ਕਰੋ । (Explain the political effects of the physical features of the Punjab.)
ਉੱਤਰ-
ਨੋਟ-ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 2 ਦਾ ਭਾਗ 1 ਦੇਖਣ ।

1. “The effects of physical features of the Punjab have exercised a great influence on its History.” Dr. B.S. Nijjar, Punjab Under the Great Mughals (Bombay : 1968) p. 9.

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
(Describe in brief physical features of the Punjab.)
ਜਾਂ
ਪੰਜਾਬ ਦੀਆਂ ਕੋਈ ਤਿੰਨ ਭੂਗੋਲਿਕ ਵਿਸ਼ੇਸ਼ਤਾਵਾਂ ਲਿਖੋ । (Write any three geographical features of the Punjab.)
ਉੱਤਰ-
ਪੰਜਾਬ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਸਥਿਤ ਹੈ । ਇਹ ਪਰਬਤ ਬਹੁਤ ਉੱਚਾ ਹੋਣ ਕਾਰਨ ਸਦੀਆਂ ਤੋਂ ਪੰਜਾਬ ਅਤੇ ਭਾਰਤ ਦੇ ਪਹਿਰੇਦਾਰ ਦਾ ਕੰਮ ਕਰ ਰਿਹਾ ਹੈ । ਮਾਨਸੂਨ ਪੌਣਾਂ ਇਸ ਪਰਬਤ ਨਾਲ ਟਕਰਾ ਕੇ ਪੰਜਾਬ ਵਿੱਚ ਵਰਖਾ ਕਰਦੀਆਂ ਹਨ । ਸ਼ਿਵਾਲਿਕ ਪਹਾੜੀਆਂ ਅਤੇ ਮੈਦਾਨੀ ਭਾਗਾਂ ਵਿਚਾਲੇ ਪੰਜਾਬ ਦਾ ਅਰਧ-ਪਹਾੜੀ ਦੇਸ਼ ਸਥਿਤ ਹੈ । ਇਸ ਦੇਸ਼ ਨੂੰ ਤਰਾਈ ਦੇਸ਼ ਵੀ ਕਿਹਾ ਜਾਂਦਾ ਹੈ ! ਪਹਾੜੀ ਦੇਸ਼ ਹੋਣ ਕਾਰਨ ਇੱਥੋਂ ਦੀ ਭੁਮੀ ਘੱਟ ਉਪਜਾਉ ਹੈ । ਪੰਜਾਬ ਦਾ ਮੈਦਾਨੀ ਦੇਸ਼ ਸਭ ਤੋਂ ਵੱਧ ਪ੍ਰਸਿੱਧ ਹੈ । ਇਸ ਦੀ ਗਿਣਤੀ ਸੰਸਾਰ ਦੇ ਸਭ ਤੋਂ ਉਪਜਾਉ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ? (Why is Punjab called as the Gateway of India ?)
ਉੱਤਰ-
ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ । ਇਸ ਦੇ ਉੱਤਰ-ਪੱਛਮ ਵੱਲ ਖੈਬਰ, ਕੁੱਰਮ, ਟੋਚੀ ਅਤੇ ਬੋਲਾਨ ਨਾਂ ਦੇ ਦੱਰੇ ਸਥਿਤ ਹਨ । ਇਨ੍ਹਾਂ ਦੱਰਿਆਂ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ | ਪ੍ਰਾਚੀਨ ਸਮੇਂ ਤੋਂ ਵਿਦੇਸ਼ੀ ਹਮਲਾਵਰ ਇਸ ਰਸਤੇ ਤੋਂ ਹਮਲੇ ਕਰਦੇ ਸਨ । ਇਨ੍ਹਾਂ ਹਮਲਾਵਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪਿਆ । ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਦੇ ਬਾਅਦ ਹੀ ਉਹ ਅੱਗੇ ਕਦਮ ਵਧਾ ਸਕੇ । ਇਸ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕੀ ਮਹੱਤਵ ਹੈ ? (What is the importance of Punjab in the Indian History ?)
ਉੱਤਰ-
ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕਈ ਕਾਰਨਾਂ ਕਰਕੇ ਵਿਸ਼ੇਸ਼ ਮਹੱਤਵ ਹੈ । ਆਰੀਆਂ ਨੇ ਆਪਣੇ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਰਿਗਵੇਦ ਦੀ ਰਚਨਾ ਇਸੇ ਪਵਿੱਤਰ ਧਰਤੀ ‘ਤੇ ਕੀਤੀ ਮਹਾਂਭਾਰਤ ਦਾ ਯੁੱਧ ਵੀ ਇਸੇ ਧਰਤੀ ‘ਤੇ ਲੜਿਆ ਗਿਆ ਹੈ । ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਸੰਦੇਸ਼ ਵੀ ਇੱਥੇ ਹੀ ਦਿੱਤਾ ਸੀ । ਇਸ ਧਰਤੀ ‘ਤੇ ਚੰਦਰਗੁਪਤ ਮੌਰੀਆ ਨੇ ਭਾਰਤ ਦਾ ਪਹਿਲਾ ਸਾਮਰਾਜ ਸਥਾਪਿਤ ਕੀਤਾ । ਭਾਰਤੀ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਵੀ ਇੱਥੇ ਹੀ ਲੜੀਆਂ ਗਈਆਂ । ਇਸੇ ਹੀ ਪਵਿੱਤਰ ਧਰਤੀ ਉੱਤੇ ਸਿੱਖ ਧਰਮ ਦੇ ਨੌਂ ਗੁਰੂਆਂ ਨੇ ਅਵਤਾਰ ਧਾਰਿਆ । ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਵਧੇਰੇ ਸਮਾਂ ਪੰਜਾਬ ਵਿੱਚ ਹੀ ਬਤੀਤ ਹੋਇਆ ।

ਪ੍ਰਸ਼ਨ 4.
ਹਿਮਾਲਿਆ ਪਰਬਤ ਦੇ ਪੰਜਾਬ ਨੂੰ ਕਿਹੜੇ ਮੁੱਖ ਲਾਭ ਹੋਏ ? (What were the main benefits of the Himalayas to the Punjab ?)
ਜਾਂ
ਹਿਮਾਲਿਆ ਦੇ ਪੰਜਾਬ ਨੂੰ ਹੋਣ ਵਾਲੇ ਕੋਈ ਤਿੰਨ ਲਾਭ ਲਿਖੋ । (Write any three benefits of the Himalayas to the Punjab.)
ਉੱਤਰ-

  1. ਹਿਮਾਲਿਆ ਪਰਬਤ ਸਦੀਆਂ ਤੋਂ ਇੱਕ ਪਹਿਰੇਦਾਰ ਦਾ ਕੰਮ ਦਿੰਦਾ ਰਿਹਾ ਹੈ ।
  2. ਹਿਮਾਲਿਆ ਦੀਆਂ ਵਾਦੀਆਂ ਨੇ ਪੰਜਾਬ ਨੂੰ ਸ਼ਿਮਲਾ, ਮਨਾਲੀ, ਕੁੱਲ, ਡਲਹੌਜ਼ੀ ਵਰਗੇ ਨਗਰ ਦਿੱਤੇ ।
  3. ਹਿਮਾਲਿਆ ਨੇ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ ।

ਪ੍ਰਸ਼ਨ 5.
ਦੁਆਬ ਸ਼ਬਦ ਤੋਂ ਕੀ ਭਾਵ ਹੈ ? ਪੰਜਾਬ ਦੇ ਦੁਆਬਿਆਂ ਦਾ ਸੰਖੇਪ ਵਰਣਨ ਦਿਓ । (What do you mean by Doab ? Give a brief description of Doabs of the Punjab.)
ਜਾਂ
ਪੰਜਾਬ ਦੇ ਦੁਆਬਿਆਂ ਦਾ ਵਰਣਨ ਕਰੋ । (Explain the Doabs of the Punjab.)
ਉੱਤਰ-
ਆਬ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਭਾਵ ਹੈ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਬਿਸਤ ਜਲੰਧਰ ਦੁਆਬ ਕਹਿੰਦੇ ਹਨ । ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਬਾਰੀ ਦੁਆਬ ਕਹਿੰਦੇ ਹਨ । ਰਾਵੀ ਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ । ਚਨਾਬ ਅਤੇ ਜੇਹਲਮ ਦੇ ਵਿਚਕਾਰਲੇ ਦੇਸ਼ ਨੂੰ ਚੱਜ ਦੁਆਬ ਕਹਿੰਦੇ ਹਨ ! ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਸਿੰਧ ਸਾਗਰ ਦੁਆਬ ਕਹਿੰਦੇ ਹਨ ।

ਪ੍ਰਸ਼ਨ 6.
ਪੰਜਾਬ ਦੇ ਮੈਦਾਨੀ ਭਾਗਾਂ ਦਾ ਸੰਖੇਪ ਵਿੱਚ ਵਰਣਨ ਕਰੋ । (Describe briefly about plain areas of Punjab.)
ਉੱਤਰ-
ਮੈਦਾਨੀ ਦੇਸ਼ ਪੰਜਾਬ ਦਾ ਸਭ ਤੋ ਵੱਡਾ ਅਤੇ ਮਹੱਤਵਪੂਰਨ ਖੰਡ ਹੈ | ਸਹੀ ਅਰਥਾਂ ਵਿੱਚ ਇਹੋ ਪੰਜਾਬ ਹੈ । ਇਹ ਪਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ । ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ । ਇਸ ਦੀ ਸਮੁੰਦਰ ਤਲ ਤੋਂ ਔਸਤ ਉਚਾਈ 1000 ਫੁੱਟ ਤੋਂ ਵੱਧ ਨਹੀਂ ਹੈ। ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ-ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ-ਇਸੇ ਦੇਸ਼ ਵਿੱਚ ਵਹਿੰਦੇ ਹਨ ਕਿਉਂਕਿ ਇਹ ਦੇਸ਼ ਬਹੁਤ ਉਪਜਾਊ ਹੈ, ਵਰਖਾ ਕਾਫ਼ੀ ਹੁੰਦੀ ਹੈ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਹਨ ਇਸ ਲਈ ਇੱਥੇ ਦੀ ਵਸੋਂ ਵੀ ਕਾਫ਼ੀ ਸੰਘਣੀ ਹੈ । ਮੈਦਾਨੀ ਦੇਸ਼ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ(ੳ) ਪੰਜ ਦੁਆਬੇ, (ਅ) ਮਾਲਵਾ ਅਤੇ ਬਾਂਗਰ, (ਇ) ਦੱਖਣ-ਪੱਛਮ ਦੇ ਮਾਰੂਥਲ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 7.
ਮਾਲਵਾ ਅਤੇ ਬਾਂਗਰ ਤੋਂ ਤੁਹਾਡਾ ਕੀ ਭਾਵ ਹੈ ? (What do you understand by Malwa and Bangar ?)
ਉੱਤਰ-

  • ਮਾਲਵਾ-ਸਤਲੁਜ ਅਤੇ ਘੱਗਰ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਮਾਲਵਾ ਕਿਹਾ ਜਾਂਦਾ ਹੈ । ਇਸ ਵਿੱਚ ਪਟਿਆਲਾ, ਲੁਧਿਆਣਾ, ਸਰਹਿੰਦ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਫ਼ਰੀਦਕੋਟ ਅਤੇ ਨਾਭਾ ਸ਼ਾਮਲ ਹਨ । ਇਸ ਦੇਸ਼ ਵਿੱਚ ਪ੍ਰਾਚੀਨ ਕਾਲ ਵਿੱਚ ‘ਮਲਵ’ ਨਾਂ ਦਾ ਪ੍ਰਸਿੱਧ ਕਬੀਲਾ ਆਬਾਦ ਸੀ ਜਿਸ ਕਾਰਨ ਇਸ ਦੇਸ਼ ਦਾ ਨਾਂ ਮਾਲਵਾ ਪੈ ਗਿਆ । ਇੱਥੋਂ ਦੇ ਵਸਨੀਕਾਂ ਨੂੰ ਮਲਵਈ ਕਿਹਾ ਜਾਂਦਾ ਹੈ ।
  • ਬਾਂਗਰ-ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ । ਇਸ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ । ਇਸ ਦੇਸ਼ ਵਿੱਚ ਅੰਬਾਲਾ, ਪਾਨੀਪਤ, ਰੋਹਤਕ, ਕਰਨਾਲ, ਕੁਰੂਕਸ਼ੇਤਰ, ਗੁਰੁ ਗਾਮ (ਗੁੜਗਾਂਵ), ਜੀਂਦ ਅਤੇ ਹਿਸਾਰ ਦੇ ਇਲਾਕੇ ਸ਼ਾਮਲ ਹਨ । ਪੰਜਾਬ ਦੇ ਇਸ ਭਾਗ ਵਿੱਚ ਭਾਰਤੀ ਇਤਿਹਾਸ ਦੀਆਂ ਨਿਰਣਾਇਕ ਲੜਾਈਆਂ ਹੋਈਆਂ ।

ਪ੍ਰਸ਼ਨ 8.
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਰਾਜਨੀਤਿਕ ਇਤਿਹਾਸ ਉੱਤੇ ਕੀ ਪ੍ਰਭਾਵ ਪਾਇਆ ਹੈ ? (What influence did the physical features of the Punjab have on its political History ?)
ਜਾਂ
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਦੇ ਕੀ ਰਾਜਨੀਤਿਕ ਪ੍ਰਭਾਵ ਪਏ ?
(What were the political effects of the geographical features of the Punjab ?)
ਜਾਂ
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਦੇ ਕੋਈ ਤਿੰਨ ਰਾਜਨੀਤਿਕ ਪ੍ਰਭਾਵ ਲਿਖੋ । (Write any three political effects of the geographical features of the Punjab.)
ਉੱਤਰ-

  1. ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ । ਸਿੱਟੇ ਵਜੋਂ ਭਾਰਤੀ ਇਤਿਹਾਸ ਦੀਆਂ ਕਈ ਮਹੱਤਵਪੂਰਨ ਲੜਾਈਆਂ ਪੰਜਾਬ ਵਿੱਚ ਲੜੀਆਂ ਗਈਆਂ ।
  2. ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਦੇ ਲਾਹੌਰ, ਮੁਲਤਾਨ, ਪਿਸ਼ਾਵਰ ਅਤੇ ਸਰਹਿੰਦ ਨਾਂ ਦੇ ਸ਼ਹਿਰਾਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ ।
  3. ਪੰਜਾਬ ਵਿੱਚ ਵਹਿਣ ਵਾਲੇ ਦਰਿਆਵਾਂ ਨੇ ਇੱਥੋਂ ਦੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਹੈ ।
  4. ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਵੀ ਪੰਜਾਬ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ ਹੈ ।

ਪ੍ਰਸ਼ਨ 9.
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਆਰਥਿਕ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ ਹੈ । (What impact did the physical features of the Punjab have on its economic History ?)
ਜਾਂ
ਪੰਜਾਬ ਦੇ ਭੂਗੋਲ ਦੇ ਤਿੰਨ ਮੁੱਖ ਆਰਥਿਕ ਸਿੱਟਿਆਂ ਦਾ ਵਰਣਨ ਕਰੋ । (Write three economic influences of the Geography of the Punjab.)
ਜਾਂ
ਪੰਜਾਬ ਦੇ ਭੂਗੋਲ ਨੇ ਇੱਥੋਂ ਦੇ ਆਰਥਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ? (How did the Geography of the Punjab affect its economic life ?)
ਉੱਤਰ-

  1. ਪੰਜਾਬ ਦਾ ਮੈਦਾਨੀ ਭਾਗ ਬਹੁਤ ਉਪਜਾਊ ਹੋਣ ਦੇ ਕਾਰਨ ਇੱਥੋਂ ਦੇ ਲੋਕਾਂ ਦਾ ਮੁੱਖ ਧੰਦਾ ਖੇਤੀ ਹੈ । ਪੰਜਾਬ ਵਿੱਚ ਭਰਪੂਰ ਪੈਦਾਵਾਰ ਹੁੰਦੀ ਹੈ ।
  2. ਪੰਜਾਬ ਦੇ ਪਹਾੜੀ ਦੇਸ਼ਾਂ ਵਿੱਚ ਲੋਕ ਭੇਡ, ਬੱਕਰੀਆਂ ਪਾਲਦੇ ਹਨ ।
  3. ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਦੇ ਲਾਹੌਰ, ਮੁਲਤਾਨ, ਪਿਸ਼ਾਵਰ, ਗੁਜਰਾਂਵਾਲਾ, ਬਠਿੰਡਾ, ਸਰਹਿੰਦ, ਜਲੰਧਰ, ਅੰਮ੍ਰਿਤਸਰ ਅਤੇ ਸਮਾਣਾ ਸ਼ਹਿਰ ਪਸਿੱਧ ਵਪਾਰਿਕ ਨਗਰ ਬਣ ਗਏ ।
  4. ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਇੱਥੋਂ ਦਾ ਵਿਦੇਸ਼ੀ ਵਪਾਰ ਬਹੁਤ ਵਿਕਸਿਤ ਰਿਹਾ ਹੈ ।

ਪ੍ਰਸ਼ਨ 10.
ਪੰਜਾਬ ਦੇ ਦਰਿਆਵਾਂ ਨੇ ਇੱਥੋਂ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ? (How did the rivers of the Punjab influence its History ?)
ਜਾਂ
ਪੰਜਾਬ ਦੀਆਂ ਨਦੀਆਂ ਦਾ ਪੰਜਾਬ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਿਆ ? (What were the effects of Punjab rivers on the History of the Punjab ?)
ਜਾਂ
ਪੰਜਾਬ ਦੀਆਂ ਨਦੀਆਂ ਨੇ ਪੰਜਾਬ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ ? (How did the rivers of the Punjab influenced its History ?)
ਉੱਤਰ-
ਪੰਜਾਬ ਦੇ ਇਤਿਹਾਸ ਨੂੰ ਇੱਥੇ ਰਹਿਣ ਵਾਲੇ ਦਰਿਆਵਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ । ਇਨ੍ਹਾਂ ਦਰਿਆਵਾਂ ਦੇ ਕਾਰਨ ਹੀ ਵਿਦੇਸ਼ੀ ਹਮਲਾਵਰ ਆਪਣੇ ਕਦਮ ਅੱਗੇ ਨਹੀਂ ਵਧਾ ਸਕੇ ਅਤੇ ਦੇਸ਼ ਦੀ ਸੁਰੱਖਿਆ ਹੁੰਦੀ ਰਹੀ । ਜਦੋਂ ਇਨ੍ਹਾਂ ਦਰਿਆਵਾਂ ਵਿੱਚ ਹੜ੍ਹ ਆਏ ਹੁੰਦੇ ਸਨ ਤਾਂ ਉਨ੍ਹਾਂ ਨੂੰ ਪਾਰ ਕਰਨਾ ਬੜਾ ਔਖਾ ਹੁੰਦਾ ਸੀ । ਇਨ੍ਹਾਂ ਦਰਿਆਵਾਂ ਨੇ ਕਈ ਵਾਰੀ ਹਮਲਾਵਰਾਂ ਦਾ ਮਾਰਗ ਵੀ ਨਿਰਧਾਰਿਤ ਕੀਤਾ । ਇਨ੍ਹਾਂ ਦਰਿਆਵਾਂ ਕਾਰਨ ਪੰਜਾਬ ਦੀ ਧਰਤੀ ਉਪਜਾਊ ਬਣੀ ।

ਪ੍ਰਸ਼ਨ 11.
ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਇੱਥੋਂ ਦੇ ਇਤਿਹਾਸ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ ?
(The forests and hills of the Punjab have deeply influenced its History. Do you agree with this statement ?)
ਜਾਂ
ਪੰਜਾਬ ਦੇ ਜੰਗਲਾਂ ਅਤੇ ਪਹਾੜਾਂ ਨੇ ਇਸ ਦੇ ਇਤਿਹਾਸ ‘ ਤੇ ਕੀ ਪ੍ਰਭਾਵ ਪਾਇਆ ?(How did the forests and hills of the Punjab affect its History ?)
ਜਾਂ
ਪੰਜਾਬ ਦੇ ਜੰਗਲਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ? (How did the forests of the Punjab affect its History)
ਉੱਤਰ-
ਪੰਜਾਬ ਦੇ ਇਤਿਹਾਸ ‘ਤੇ ਪੰਜਾਬ ਦੇ ਜੰਗਲਾਂ ਤੇ ਪਰਬਤਾਂ ਨੇ ਵੀ ਡੂੰਘਾ ਪ੍ਰਭਾਵ ਪਾਇਆ ਹੈ । 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਉੱਤੇ ਮੁਗ਼ਲਾਂ ਅਤੇ ਅਫ਼ਗਾਨਾਂ ਦੇ ਜ਼ੁਲਮ ਜਦੋਂ ਬਹੁਤ ਵੱਧ ਗਏ ਤਾਂ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਨੇ ਹੀ ਉਨ੍ਹਾਂ ਨੂੰ ਸ਼ਰਨ ਦਿੱਤੀ । ਇੱਥੋਂ ਉਨ੍ਹਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਕੇ ਦੁਸ਼ਮਣਾਂ ਦਾ ਟਾਕਰਾ ਕੀਤਾ । ਉਹ ਦੁਸ਼ਮਣਾਂ ਦੀ ਫ਼ੌਜ ‘ਤੇ ਅਚਾਨਕ ਹਮਲਾ ਕਰਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ । ਸਿੱਖਾਂ ਨੇ ਗੁਰੀਲਾ ਯੁੱਧ ਨੀਤੀ ਅਪਣਾ ਕੇ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਨੂੰ ਲੁੱਟ ਲਿਆ ਸੀ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 12.
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਸਮਾਜਿਕ-ਸੰਸਕ੍ਰਿਤਿਕ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ ? (What effect did the physical features of the Punjab have on its socio-cultural History ?)
ਜਾਂ
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰਭਾਵਾਂ ਦਾ ਵਰਣਨ ਕਰੋ । (Mention the socio-cultural effects of the geographical features of the Punjab.)
ਉੱਤਰ-
ਪ੍ਰਾਚੀਨ ਕਾਲ ਤੋਂ ਅਨੇਕਾਂ ਹਮਲਾਵਰ ਪੰਜਾਬ ਵਿੱਚ ਹੀ ਵਸ ਗਏ । ਉਨ੍ਹਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰਵਾ ਲਏ । ਸਿੱਟੇ ਵਜੋਂ ਪੰਜਾਬ ਵਿੱਚ ਕਈ ਨਵੀਆਂ ਜਾਤੀਆਂ ਤੇ ਉਪਜਾਤੀਆਂ ਹੋਂਦ ਵਿੱਚ ਆਈਆਂ । ਪੰਜਾਬ ਵਿੱਚ ਵੱਖ-ਵੱਖ ਦੇਸ਼ਾਂ ਅਤੇ ਧਰਮਾਂ ਦੇ ਲੋਕਾਂ ਦੇ ਆਬਾਦ ਹੋਣ ਕਾਰਨ ਇੱਕ ਨਵੇਂ ਸਭਿਆਚਾਰ ਦਾ ਜਨਮ ਹੋਇਆ । ਵਿਦੇਸ਼ੀਆਂ ਦੇ ਲਗਾਤਾਰ ਹਮਲਿਆਂ ਕਾਰਨ ਪੰਜਾਬ ਦੇ ਸਾਹਿਤ ਅਤੇ ਕਲਾ ਨੂੰ ਭਾਰੀ ਧੱਕਾ ਲੱਗਿਆ ।

ਪ੍ਰਸ਼ਨ 13.
ਪੰਜਾਬ ਦੇ ਭੂਗੋਲ ਨੇ ਇੱਥੋਂ ਦੇ ਧਾਰਮਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ? (How did Geography of the Punjab affect its religious life ?)
ਜਾਂ
“ਪੰਜਾਬ ਧਾਰਮਿਕ ਅੰਦੋਲਨਾਂ ਦੀ ਭੂਮੀ ਹੈ ।” ਇਸ ਕਥਨ ਦੀ ਵਿਆਖਿਆ ਕਰੋ । (“Punjab is a land of religious movements.” Explain this statement.)
ਉੱਤਰ-
ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇੱਥੋਂ ਦੇ ਲੋਕਾਂ ਦੇ ਧਾਰਮਿਕ ਜੀਵਨ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ । ਪੰਜਾਬ ਨੂੰ ਹਿੰਦੂ ਧਰਮ ਦੀ ਜਨਮ ਭੂਮੀ ਕਿਹਾ ਜਾਂਦਾ ਹੈ । ਆਰੀਆ ਸਭ ਤੋਂ ਪਹਿਲਾਂ ਇਸੇ ਦੇਸ਼ ਵਿੱਚ ਆ ਕੇ ਵਸੇ ਸਨ । ਇੱਥੇ ਹੀ ਉਨ੍ਹਾਂ ਨੇ ਆਪਣੇ ਧਾਰਮਿਕ ਸਾਹਿਤ ਦੀ ਰਚਨਾ ਕੀਤੀ । ਪੰਜਾਬ ਵਿੱਚ ਭਾਰਤ ਦੇ ਹੋਰਨਾਂ ਭਾਗਾਂ ਦੇ ਮੁਕਾਬਲੇ ਇਸਲਾਮ ਦਾ ਵਧੇਰੇ ਪ੍ਰਚਾਰ ਹੋਇਆ । ਪੰਜਾਬ ਵਿੱਚ ਹੀ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਅੱਠ ਉੱਤਰਾਧਿਕਾਰੀਆਂ ਨੇ ਅਵਤਾਰ ਧਾਰਿਆ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਵਧੇਰੇ ਸਮਾਂ ਇੱਥੇ ਹੀ ਬਤੀਤ ਹੋਇਆ ਸੀ । ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਧਰਤੀ ਨੇ ਵੱਖ-ਵੱਖ ਧਰਮਾਂ ਦਾ ਪਾਲਣਪੋਸ਼ਣ ਕੀਤਾ ।

ਪ੍ਰਸ਼ਨ 14.
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਇਤਿਹਾਸ ‘ਤੇ ਬੜਾ ਡੂੰਘਾ ਪ੍ਰਭਾਵ ਪਾਇਆ । ਕਿਸੇ ਤਿੰਨ ਮਹੱਤਵਪੂਰਨ ਪ੍ਰਭਾਵਾਂ ਦਾ ਸੰਖੇਪ ਵਰਣਨ ਕਰੋ ।
(Physical features of the Punjab greatly influenced its History. Write briefly any three important effects.)
ਉੱਤਰ-

  1. ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ ।
  2. ਇਸ ਦੇ ਉੱਤਰ-ਪੱਛਮ ਵਿੱਚ ਸਥਿਤ ਦੱਰਿਆਂ ਰਾਹੀਂ ਵਿਦੇਸ਼ੀ ਹਮਲਾਵਰ ਭਾਰਤ ‘ਤੇ ਹਮਲੇ ਕਰਦੇ ਰਹੇ ਹਨ ।
  3. ਪੰਜਾਬ ਦੀ ਇਸ ਪਵਿੱਤਰ ਧਰਤੀ ‘ਤੇ ਸਿੱਖ ਧਰਮ ਨੇ ਜਨਮ ਲਿਆ ।
  4. ਪੰਜਾਬ ਕਿਉਂਕਿ ਸਦੀਆਂ ਤਕ ਯੁੱਧਾਂ ਦਾ ਅਖਾੜਾ ਬਣਿਆ ਰਿਹਾ ਹੈ ਇਸ ਲਈ ਇੱਥੇ ਕਲਾ ਅਤੇ ਸਾਹਿਤ ਦਾ ਵਿਕਾਸ ਨਹੀਂ ਹੋ ਸਕਿਆ ।
  5. ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਆਰਥਿਕ ਪੱਖ ਤੋਂ ਬੜਾ ਖ਼ੁਸ਼ਹਾਲ ਰਿਹਾ ਹੈ ।

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one word to one Sentence)

ਪ੍ਰਸ਼ਨ 1.
ਪੰਜਾਬ ਸ਼ਬਦ ਤੋਂ ਕੀ ਭਾਵ ਹੈ ?
ਜਾਂ
ਪੰਜਾਬ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
ਪੰਜ ਦਰਿਆਵਾਂ ਦੀ ਧਰਤੀ ।

ਪ੍ਰਸ਼ਨ 2.
ਪੰਜਾਬ ਦਾ ਨਾਂ ਪੰਜਾਬ ਕਿਉਂ ਪਿਆ ?
ਉੱਤਰ-
ਕਿਉਂਕਿ ਇੱਥੇ ਪੰਜ ਦਰਿਆ ਵਹਿੰਦੇ ਸਨ ।

ਪ੍ਰਸ਼ਨ 3.
ਪੰਜਾਬ ਦੇ ਪੰਜ ਦਰਿਆ ਕਿਹੜੇ-ਕਿਹੜੇ ਹਨ ?
ਜਾਂ
ਪੰਜਾਬ ਦੇ ਕਿਸੇ ਦੋ ਦਰਿਆਵਾਂ ਦੇ ਨਾਂ ਲਿਖੋ ।
ਜਾਂ
ਪੰਜਾਬ ਦੇ ਕਿਸੇ ਇੱਕ ਦਰਿਆ ਦਾ ਨਾਂ ਦੱਸੋ ।
ਉੱਤਰ-
ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ।

ਪ੍ਰਸ਼ਨ 4.
ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਸੀ ?
ਜਾਂ
ਰਿਗਵੈਦਿਕ ਕਾਲ ਵਿੱਚ ਪੰਜਾਬ ਦਾ ਕੀ ਨਾਂ ਸੀ ?
ਉੱਤਰ-
ਸਪਤ ਸਿੰਧੂ ।

ਪ੍ਰਸ਼ਨ 5.
ਸਪਤ ਸਿੰਧੂ ਤੋਂ ਕੀ ਭਾਵ ਹੈ ?
ਉੱਤਰ-
ਸੱਤ ਦਰਿਆ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 6.
ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ ?
ਉੱਤਰ-
ਪੈਂਟਾਪੋਟਾਮੀਆ ।

ਪ੍ਰਸ਼ਨ 7.
ਪੈਂਟਾਪੋਟਾਮੀਆ ਤੋਂ ਕੀ ਭਾਵ ਹੈ ?
ਉੱਤਰ-
ਪੰਜ ਦਰਿਆ ।

ਪ੍ਰਸ਼ਨ 8.
ਮਹਾਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਪੰਚਨਦ ।

ਪ੍ਰਸ਼ਨ 9.
ਪੰਚਨਦ ਤੋਂ ਕੀ ਭਾਵ ਹੈ ?
ਉੱਤਰ-
ਪੰਜ ਨਦੀਆਂ ।

ਪ੍ਰਸ਼ਨ 10.
ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ ?
ਉੱਤਰ-
ਕਿਉਂਕਿ ਇੱਥੇ ਲੰਬੇ ਸਮੇਂ ਤਕ ਟੱਕ ਕਬੀਲੇ ਦਾ ਸ਼ਾਸਨ ਰਿਹਾ ਸੀ ।

ਪ੍ਰਸ਼ਨ 11.
ਮੱਧ ਕਾਲ ਵਿੱਚ ਪੰਜਾਬ ਦਾ ਕੀ ਨਾਂ ਸੀ ?
ਜਾਂ
ਮੱਧ ਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਲਾਹੌਰ ਸੂਬਾ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਨਾਂ ਦਿੱਤਾ ਗਿਆ ?
ਉੱਤਰ-
ਲਾਹੌਰ ਰਾਜ ।

ਪ੍ਰਸ਼ਨ 13.
ਲਾਹੌਰ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ ?
ਉੱਤਰ-
29 ਮਾਰਚ, 1849 ਈ. ।

ਪ੍ਰਸ਼ਨ 14.
ਪੰਜਾਬ ‘ਤੇ ਅੰਗਰੇਜ਼ਾਂ ਦਾ ਕਬਜ਼ਾ ਸਭ ਤੋਂ ਬਾਅਦ ਵਿੱਚ ਕਿਉਂ ਹੋਇਆ ?
ਉੱਤਰ-
ਭੂਗੋਲਿਕ ਸਥਿਤੀ ਦੇ ਕਾਰਨ ।

ਪ੍ਰਸ਼ਨ 15.
1947 ਈ. ਵਿੱਚ ਪੰਜਾਬ ਦਾ ਕਿਹੜਾ ਭਾਗ ਪਾਕਿਸਤਾਨ ਨੂੰ ਦਿੱਤਾ ਗਿਆ ?
ਉੱਤਰ-
ਪੱਛਮੀ ਭਾਗ ।

ਪ੍ਰਸ਼ਨ 16.
ਪੰਜਾਬ ਦੇ ਭੂਗੋਲਿਕ ਖੰਡਾਂ ਦੇ ਨਾਂ ਦੱਸੋ ।
ਜਾਂ
ਪੰਜਾਬ ਦੇ ਭੌਤਿਕ ਲੱਛਣਾਂ ਦੇ ਨਾਂ ਦੱਸੋ ।
ਜਾਂ
ਪੰਜਾਬ ਨੂੰ ਭੂਗੋਲਿਕ ਦ੍ਰਿਸ਼ਟੀ ਤੋਂ ਕਿਹੜੇ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ?
ਉੱਤਰ-
ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ, ਉਪ-ਪਰਬਤੀ ਖੰਡ ਅਤੇ ਮੈਦਾਨੀ ਖੇਤਰ ।

ਪ੍ਰਸ਼ਨ 17.
ਪੰਜਾਬ ਨੂੰ ਕਿਸ ਦੀ ਖੜਗ ਭੁਜਾ ਕਿਹਾ ਜਾਂਦਾ ਹੈ ?
ਉੱਤਰ-
ਭਾਰਤ ਦੀ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 18.
ਪੰਜਾਬ ਨੂੰ ਭਾਰਤ ਦੀ ਤਲਵਾਰ ਜਾਂ ਖੜਗ ਭੁਜਾ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਇੱਥੋਂ ਦੇ ਲੋਕਾਂ ਨੇ ਭਾਰਤ ਦੀ ਸੁਰੱਖਿਆ ਲਈ ਮੁੱਖ ਭੂਮਿਕਾ ਨਿਭਾਈ ।

ਪ੍ਰਸ਼ਨ 19.
ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਪੰਜਾਬ ਨੂੰ ।

ਪ੍ਰਸ਼ਨ 20.
ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕਿਉਂਕਿ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ਪਹੁੰਚਣ ਲਈ ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਲੰਘਣਾ ਪੈਂਦਾ ਸੀ ।

ਪ੍ਰਸ਼ਨ 21.
ਪੰਜਾਬ ਵਿੱਚ ਆਉਣ ਵਾਲੇ ਵਿਦੇਸ਼ੀ ਹਮਲਾਵਰ ਕਿਸ ਦਿਸ਼ਾ ਤੋਂ ਪੰਜਾਬ ਵਿੱਚ ਪਵੇਸ਼ ਕਰਦੇ ਰਹੇ ?
ਉੱਤਰ-
ਉੱਤਰ-
ਪੱਛਮੀ ਦਿਸ਼ਾ ਤੋਂ ।

ਪ੍ਰਸ਼ਨ 22.
ਭਾਰਤ ਦੀ ਉੱਤਰ-ਪੱਛਮੀ ਸੀਮਾ ‘ਤੇ ਸਥਿਤ ਦੱਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਵਿਦੇਸ਼ੀ ਹਮਲੇ ਕਿਸ ਦੱਰੇ ਰਾਹੀਂ ਹੋਏ ?
ਉੱਤਰ-
ਖੈਬਰ ।

ਪ੍ਰਸ਼ਨ 23.
ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰੇ ਦਾ ਨਾਂ ਦੱਸੋ ।
ਉੱਤਰ-
ਖੈਬਰ ।

ਪ੍ਰਸ਼ਨ 24.
ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
ਉੱਤਰ-
ਮਾਊਂਟ ਐਵਰੈਸਟ।

ਪ੍ਰਸ਼ਨ 25.
ਹਿਮਾਲਿਆ ਪਰਬਤ ਦਾ ਪੰਜਾਬ ਨੂੰ ਕਿਹੜਾ ਇੱਕ ਮੁੱਖ ਲਾਭ ਹੋਇਆ ?
ਉੱਤਰ-
ਇਸ ਨੇ ਉੱਤਰੀ ਦਿਸ਼ਾ ਵੱਲੋਂ ਵਿਦੇਸ਼ੀ ਹਮਲਾਵਰਾਂ ਤੋਂ ਪੰਜਾਬ ਦੀ ਰੱਖਿਆ ਕੀਤੀ ।

ਪ੍ਰਸ਼ਨ 26.
ਪੰਜਾਬ ਦੇ ਕਿਸੇ ਇੱਕ ਸੁੰਦਰ ਪਰਬਤੀ ਨਗਰ ਦਾ ਨਾਂ ਦੱਸੋ ਜੋ ਹਿਮਾਲਿਆ ਦੀ ਦੇਣ ਹੈ ।
ਉੱਤਰ-
ਸ਼ਿਮਲਾ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 27.
ਤਰਾਈ ਜਾਂ ਉਪ-ਪਰਬਤੀ ਦੇਸ਼ ਕਿੱਥੇ ਸਥਿਤ ਹੈ ?
ਉੱਤਰ-
ਹਿਮਾਲਿਆ ਪਹਾੜ ਦੇ ਉੱਚੇ ਦੇਸ਼ਾਂ ਅਤੇ ਪੰਜਾਬ ਦੇ ਮੈਦਾਨੀ ਦੇਸ਼ਾਂ ਵਿਚਾਲੇ ।

ਪ੍ਰਸ਼ਨ 28.
ਦੁਆਬ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ।

ਪ੍ਰਸ਼ਨ 29.
ਪੰਜਾਬ ਨੂੰ ਕੁੱਲ ਕਿੰਨੇ ਦੁਆਬਿਆਂ ਵਿੱਚ ਵੰਡਿਆ ਗਿਆ ਹੈ ?
ਉੱਤਰ-
ਪੰਜ ।

ਪ੍ਰਸ਼ਨ 30.
ਪੰਜ ਦੁਆਬੇ ਕਿਹੜੇ ਮੁਗ਼ਲ ਬਾਦਸ਼ਾਹ ਦੇ ਸਮੇਂ ਬਣਾਏ ਗਏ ਸਨ ?
ਜਾਂ
ਪੰਜਾਬ ਨੂੰ ਦੁਆਬਿਆਂ ਵਿੱਚ ਕਿਸ ਸ਼ਾਸਕ ਨੇ ਵੰਡਿਆ ?
ਉੱਤਰ-
ਅਕਬਰ ।

ਪ੍ਰਸ਼ਨ 31.
ਪੰਜਾਬ ਦੇ ਪੰਜ ਦੁਆਬਿਆਂ ਦੇ ਨਾਂ ਲਿਖੋ ।
ਜਾਂ
ਪੰਜਾਬ ਦੇ ਕਿਸੇ ਦੋ ਦੁਆਬਿਆਂ ਦੇ ਨਾਂ ਦੱਸੋ ।
ਜਾਂ
ਕਿਸੇ ਇੱਕ ਦੁਆਬ ਦਾ ਨਾਂ ਲਿਖੋ ।
ਉੱਤਰ-
ਬਿਸਤ ਜਲੰਧਰ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਚੱਜ ਦੁਆਬ ਅਤੇ ਸਿੰਧ ਸਾਗਰ ਦੁਆਬ ।

ਪ੍ਰਸ਼ਨ 32.
ਜਲੰਧਰ ਕਿਸ ਦੁਆਬ ਵਿੱਚ ਸਥਿਤ ਹੈ ?
ਉੱਤਰ-
ਬਿਸਤ ਜਲੰਧਰ ਦੁਆਬ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 33.
ਹੁਸ਼ਿਆਰਪੁਰ ਕਿਹੜੇ ਦੁਆਬ ਵਿੱਚ ਸਥਿਤ ਹੈ ?
ਉੱਤਰ-
ਬਿਸਤ ਜਲੰਧਰ ਦੁਆਬ ।

ਪ੍ਰਸ਼ਨ 34.
ਬਾਰੀ ਦੁਆਬ ਤੋਂ ਕੀ ਭਾਵ ਹੈ ?.
ਉੱਤਰ-
ਰਾਵੀ ਅਤੇ ਬਿਆਸ ਦਰਿਆਵਾਂ ਵਿਚਕਾਰਲਾ ਦੇਸ਼ ।

ਪ੍ਰਸ਼ਨ 35.
ਬਾਰੀ ਦੁਆਬ ਦੇ ਕਿਸੇ ਇੱਕ ਪ੍ਰਸਿੱਧ ਸ਼ਹਿਰ ਦਾ ਨਾਂ ਦੱਸੋ ।
ਉੱਤਰ-
ਲਾਹੌਰ ।

ਪ੍ਰਸ਼ਨ 36.
ਲਾਹੌਰ ਕਿਸ ਦੁਆਬ ਵਿੱਚ ਸਥਿਤ ਹੈ ?
ਉੱਤਰ-
ਬਾਰੀ ਦੁਆਬ ਵਿੱਚ ।

ਪ੍ਰਸ਼ਨ 37.
ਬਾਰੀ ਦੁਆਬ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਮਾਝਾ ।

ਪ੍ਰਸ਼ਨ 38.
ਦੁਆਬ ਬਾਰੀ ਨੂੰ ‘ਮਾਝਾ’ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਪੰਜਾਬ ਦੇ ਮੱਧ ਵਿੱਚ ਸਥਿਤ ਹੋਣ ਦੇ ਕਾਰਨ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 39.
ਅੰਮ੍ਰਿਤਸਰ ਕਿਸ ਦੁਆਬ ਵਿੱਚ ਸਥਿਤ ਹੈ ?
ਉੱਤਰ-
ਬਾਰੀ ਦੁਆਬ ਵਿੱਚ ।

ਪ੍ਰਸ਼ਨ 40.
ਮਾਲਵਾ ਦੇ ਲੋਕਾਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਮਲਵਈ ।

ਪ੍ਰਸ਼ਨ 41.
ਮਾਲਵਾ ਦੇਸ਼ ਕਿੱਥੇ ਸਥਿਤ ਹੈ ?
ਉੱਤਰ-
ਸਤਲੁਜ ਅਤੇ ਘੱਗਰ ਦਰਿਆਵਾਂ ਵਿਚਾਲੇ ।

ਪ੍ਰਸ਼ਨ 42.
ਮਾਲਵਾ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਮਲਵ ਨਾਂ ਦੀ ਬਹਾਦਰ ਜਾਤੀ ਦੇ ਨਿਵਾਸ ਕਾਰਨ ।

ਪ੍ਰਸ਼ਨ 43.
ਮਾਲਵਾ ਦੇਸ਼ ਦੇ ਕਿਸੇ ਇੱਕ ਮੁੱਖ ਨਗਰ ਦਾ ਨਾਂ ਲਿਖੋ ।
ਉੱਤਰ-
ਪਟਿਆਲਾ ।

ਪ੍ਰਸ਼ਨ 44.
ਰਚਨਾ ਦੁਆਬ ਤੋਂ ਕੀ ਭਾਵ ਹੈ ?
ਉੱਤਰ-
ਰਾਵੀ ਅਤੇ ਚਨਾਬ ਦਰਿਆਵਾਂ ਵਿਚਕਾਰਲਾ ਦੇਸ਼ ।

ਪ੍ਰਸ਼ਨ 45.
ਰਚਨਾ ਦੁਆਬ ਦੇ ਕਿਸੇ ਇੱਕ ਪ੍ਰਸਿੱਧ ਨਗਰ ਦਾ ਨਾਂ ਦੱਸੋ ।
ਉੱਤਰ-
ਗੁਜਰਾਂਵਾਲਾ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 46.
ਚੱਜ ਦੁਆਬ ਤੋਂ ਕੀ ਭਾਵ ਹੈ ?
ਉੱਤਰ-
ਚਨਾਬ ਅਤੇ ਜੇਹਲਮ ਦਰਿਆਵਾਂ ਵਿਚਕਾਰਲਾ ਦੇਸ਼ ।

ਪ੍ਰਸ਼ਨ 47.
ਸਿੰਧ ਸਾਗਰ ਦੁਆਬ ਕਿੱਥੇ ਸਥਿਤ ਹੈ ?
ਉੱਤਰ-
ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਾਲੇ ।

ਪ੍ਰਸ਼ਨ 48.
ਸਿੱਧ ਸਾਗਰ ਦੁਆਬ ਦਾ ਸਭ ਤੋਂ ਮਹੱਤਵਪੂਰਨ ਨਗਰ ਕਿਹੜਾ ਹੈ ?
ਉੱਤਰ-
ਰਾਵਲਪਿੰਡੀ ।

ਪ੍ਰਸ਼ਨ 49.
ਬਾਂਗਰ ਪ੍ਰਦੇਸ਼ ਕਿੱਥੇ ਸਥਿਤ ਹੈ ?
ਉੱਤਰ-
ਘੱਗਰ ਅਤੇ ਜਮਨਾ ਦਰਿਆਵਾਂ ਵਿਚਾਲੇ ।

ਪ੍ਰਸ਼ਨ 50.
ਪੰਜਾਬ ਦੀਆਂ ਦੋ ਪ੍ਰਸਿੱਧ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਣਕ ਅਤੇ ਗੰਨਾ ।

ਪ੍ਰਸ਼ਨ :51
ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ?
ਉੱਤਰ-
1191 ਈ. ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 52.
ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ ?
ਉੱਤਰ-
1192 ਈ. ।

ਪ੍ਰਸ਼ਨ 53.
ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ ?
ਉੱਤਰ-
1526 ਈ. ।

ਪ੍ਰਸ਼ਨ 54.
ਪਾਨੀਪਤ ਦੀ ਦੂਸਰੀ ਲੜਾਈ ਕਦੋਂ ਹੋਈ ?
ਉੱਤਰ-
1556 ਈ. ।

ਪ੍ਰਸ਼ਨ 55.
ਹਿਮਾਲਿਆ ਦਾ ਪੰਜਾਬ ਦੇ ਇਤਿਹਾਸ ਉੱਤੇ ਪਾਇਆ ਕੋਈ ਇੱਕ ਮਹੱਤਵਪੂਰਨ ਪ੍ਰਭਾਵ ਦੱਸੋ ।
ਉੱਤਰ-
ਇਸ ਨੇ ਪੰਜਾਬ ਦੀ ਖੁਸ਼ਹਾਲੀ ਵਿੱਚ ਵਾਧਾ ਕੀਤਾ ਹੈ ।

ਪ੍ਰਸ਼ਨ 56.
ਪੰਜਾਬ ਦੀ ਭੂਮੀ ਕਿਹੋ ਜਿਹੀ ਹੈ ?
ਉੱਤਰ-
ਬਹੁਤ ਉਪਜਾਉ ।

ਪ੍ਰਸ਼ਨ 57.
ਪੰਜਾਬ ਦੇ ਦਰਿਆਵਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?
ਉੱਤਰ-
ਇਨ੍ਹਾਂ ਨੇ ਦੇਸ਼ ਦੀ ਸੁਰੱਖਿਆ ਦਾ ਕੰਮ ਕੀਤਾ ।

ਪ੍ਰਸ਼ਨ 58.
ਪੰਜਾਬ ਦੇ ਪਹਾੜਾਂ ਅਤੇ ਜੰਗਲਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?
ਉੱਤਰ-
ਇਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਦੇ ਉੱਥਾਨ ਵਿੱਚ ਬਹੁਤ ਬਹੁਮੁੱਲਾ ਯੋਗਦਾਨ ਦਿੱਤਾ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 59.
ਪੰਜਾਬ ਦੇ ਮੈਦਾਨੀ ਭਾਗਾਂ ਨੇ ਪੰਜਾਬ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ ?
ਉੱਤਰ-
ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਅਨੇਕਾਂ ਵਿਦੇਸ਼ੀ ਹਮਲਾਵਰਾਂ ਦੀ ਪ੍ਰੇਰਨਾ ਸ੍ਰੋਤ ਬਣੀ ।

ਪ੍ਰਸ਼ਨ 60.
ਪੰਜਾਬ ਦੇ ਆਰਥਿਕ ਦ੍ਰਿਸ਼ਟੀ ਤੋਂ ਖ਼ੁਸ਼ਹਾਲ ਹੋਣ ਦਾ ਕੋਈ ਇੱਕ ਕਾਰਨ ਲਿਖੋ ।
ਉੱਤਰ-
ਪੰਜਾਬ ਦਾ ਵਿਦੇਸ਼ਾਂ ਨਾਲ ਵਪਾਰ ਕਾਫ਼ੀ ਵਿਕਸਿਤ ਰਿਹਾ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ………………….. ਅਤੇ ……………… ਦੇ ਮੇਲ ਤੋਂ ਬਣਿਆ ਹੈ ।
ਉੱਤਰ-
(ਪੰਜ, ਆਬ)

2. ਪੰਜਾਬ ਤੋਂ ਭਾਵ ਹੈ ……………………… ਦਰਿਆਵਾਂ ਦਾ ਦੇਸ਼ ।
ਉੱਤਰ-
(ਪੰਜ)

3. ਪੰਜਾਬ ਨੂੰ ਭਾਰਤ ਦਾ ………………………. ਕਿਹਾ ਜਾਂਦਾ ਹੈ ।
ਉੱਤਰ-
(ਪ੍ਰਵੇਸ਼ ਦੁਆਰ)

4. ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ……………………….. ਕਿਹਾ ਜਾਂਦਾ ਸੀ ।
ਉੱਤਰ-
(ਸਪਤ ਸਿੰਧੂ)

5. ਯੂਨਾਨੀਆਂ ਨੇ ਪੰਜਾਬ ਨੂੰ ………………………… ਨਾਂ ਦਿੱਤਾ ।
ਉੱਤਰ-
(ਪੈਂਟਾਪੋਟਾਮੀਆ)

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

6. ਪੁਰਾਣਾਂ ਵਿੱਚ ਪੰਜਾਬ ਨੂੰ …………………………. ਕਿਹਾ ਜਾਂਦਾ ਸੀ ।
ਉੱਤਰ-
ਪੰਚਨਦ

7. ਮੱਧ ਕਾਲ ਵਿੱਚ ਪੰਜਾਬ ਦਾ ਨਾਂ ……………………. ਸੀ ।
ਉੱਤਰ-
(ਲਾਹੌਰ ਸੂਬਾ)

8. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ………………………. ਦਾ ਨਾਂ ਦਿੱਤਾ ਗਿਆ ।
ਉੱਤਰ-
(ਲਾਹੌਰ ਰਾਜ)

9. ਹਿਮਾਲਿਆ ਤੋਂ ਭਾਵ ……………………… ਹੈ ।
ਉੱਤਰ-
(ਬਰਫ਼ ਦਾ ਘਰ)

10. ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ……………………….. ਹੈ ।
ਉੱਤਰ-
(ਮਾਊਂਟ ਐਵਰੈਸਟ)

11. ਪੰਜਾਬ ਦੇ ਉੱਤਰ-ਪੱਛਮ ਵਿੱਚ ਸਭ ਤੋਂ ਪ੍ਰਸਿੱਧ ……………………. ਦੱਰਾ ਹੈ ।
ਉੱਤਰ-
(ਖੈਬਰ)

12. ਪੰਜਾਬ ਵਿੱਚ ………………………. ਦੁਆਬ ਹਨ ।
ਉੱਤਰ-
(ਪੰਜ)

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

13. ਦੁਆਬ ਸ਼ਬਦ ਤੋਂ ਭਾਵ ………………………. ਹੈ ।
ਉੱਤਰ-
(ਦੋ ਦਰਿਆਵਾਂ ਦੇ ਵਿਚਕਾਰਲਾ ਪ੍ਰਦੇਸ਼)

14. ਬਾਰੀ ਦੁਆਬ ਨੂੰ …………………….. ਵੀ ਕਿਹਾ ਜਾਂਦਾ ਹੈ ।
ਉੱਤਰ-
(ਮਾਝਾ)

15. ਰਚਨਾ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ……….. ਹੈ ।
ਉੱਤਰ-
(ਗੁਜਰਾਂਵਾਲਾ)

16. ………. ਸਿੰਧ ਸਾਗਰ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ ।
ਉੱਤਰ-
(ਰਾਵਲਪਿੰਡੀ)

17. ਮਾਲਵਾ ਦੇ ਵਸਨੀਕਾਂ ਨੂੰ ………… ਕਿਹਾ ਜਾਂਦਾ ਹੈ ।
ਉੱਤਰ-
(ਮਲਵਈ)

18. …………………………. ਨੂੰ ਤਰਾਇਨ ਦੀ ਪਹਿਲੀ ਲੜਾਈ ਹੋਈ ।
ਉੱਤਰ-
(1191 ਈ.)

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

19. ……………………. ਨੂੰ ਤਰਾਇਨ ਦੀ ਦੂਜੀ ਲੜਾਈ ਹੋਈ ॥
(1192 ਈ.)

20. 1556 ਈ. ਵਿੱਚ ਅਕਬਰ ਅਤੇ ਹੇਮੂੰ ਵਿਚਾਲੇ ਪਾਨੀਪਤ ਦੀ ……………………. ਲੜਾਈ ਹੋਈ ।
ਉੱਤਰ-
(ਦੂਜੀ)

21. ਪਾਨੀਪਤ ਦੀ ਤੀਸਰੀ ਲੜਾਈ ………………………….. ਵਿੱਚ ਹੋਈ ।
ਉੱਤਰ-
(1761 ਈ.)

22. ਪੰਜਾਬੀ ਦੇ ਲੋਕਾਂ ਦਾ ਮੁੱਖ ਧੰਦਾ ……….. ਸੀ ।
ਉੱਤਰ-
(ਖੇਤੀਬਾੜੀ)

ਠੀਕ ਜਾਂ ਗ਼ਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਪੰਜਾਬ ਸ਼ਬਦ ਤੋਂ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ ।
ਉੱਤਰ-
ਠੀਕ

2. ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ ।
ਉੱਤਰ-
ਠੀਕ

3. ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ‘ਟੱਕ ਦੇਸ਼’ ਕਿਹਾ ਜਾਂਦਾ ਸੀ ।
ਉੱਤਰ-
ਗਲਤ

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

4. ਯੂਨਾਨੀਆਂ ਨੇ ਪੰਜਾਬ ਦਾ ਨਾਂ ‘ਪੈਂਟਾਪੋਟਾਮੀਆ ਰੱਖਿਆ ।
ਉੱਤਰ-
ਠੀਕ

5. ਮੱਧ ਕਾਲ ਵਿੱਚ ਪੰਜਾਬ ਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ ।
ਉੱਤਰ-
ਠੀਕ

6. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਲਾਹੌਰ ਰਾਜ ਦਾ ਨਾਂ ਦਿੱਤਾ ਗਿਆ ।
ਉੱਤਰ-
ਠੀਕ

7. ਹਿਮਾਲਿਆ ਤੋਂ ਭਾਵ ਹੈ ਬਰਫ਼ ਦਾ ਘਰ ।
ਉੱਤਰ-
ਠੀਕ

8. ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰੇ ਦਾ ਨਾਂ ਗੋਮਲ ਹੈ ।
ਉੱਤਰ-
ਗ਼ਲਤ

9. ਦੁਆਬ ਤੋਂ ਭਾਵ ਹੈ ਦੋ ਦਰਿਆਵਾਂ ਵਿਚਲਾ ਇਲਾਕਾ ॥
ਉੱਤਰ-
ਠੀਕ

10.
ਹੁਸ਼ਿਆਰਪੁਰ ਬਾਰੀ ਦੁਆਬ ਵਿਚ ਸਥਿਤ ਹੈ ।
ਉੱਤਰ-
ਗ਼ਲਤ

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

11. ਬਾਰੀ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ ।
ਉੱਤਰ-
ਠੀਕ

12. ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਬਿਸਤ ਜਲੰਧਰ ਦੁਆਬ ਕਿਹਾ ਜਾਂਦਾ ਹੈ ।
ਉੱਤਰ-
ਠੀਕ

13. ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ ।
ਉੱਤਰ-
ਠੀਕ

14. ਰਚਨਾ ਦੁਆਬ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਸ਼ਹਿਰ ਦਾ ਨਾਂ ਗੁਜਰਾਂਵਾਲਾ ਹੈ ।
ਉੱਤਰ-
ਠੀਕ

15. ਸਤਲੁਜ ਅਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਦੇਸ਼ਾਂ ਨੂੰ ਚੱਜ ਦੁਆਬ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ

16. ਸਿੰਧ ਸਾਗਰ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਰਾਵਲਪਿੰਡੀ ਹੈ ।
ਉੱਤਰ-
ਠੀਕ

17. ਸਤਲੁਜ ਅਤੇ ਜਮੁਨਾ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

18. ਮਾਲਵਾ ਦੇ ਵਸਨੀਕਾਂ ਨੂੰ ਮਲਵਈ ਕਿਹਾ ਜਾਂਦਾ ਹੈ ।
ਉੱਤਰ-
ਠੀਕ

19. ਘੱਗਰ ਅਤੇ ਜਮੁਨਾ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ ।
ਉੱਤਰ-
ਠੀਕ

20. ਤਰਾਇਨ ਦੀ ਦੂਸਰੀ ਲੜਾਈ 1193 ਈ. ਵਿੱਚ ਹੋਈ ।
ਉੱਤਰ-
ਗ਼ਲਤ

21. ਬਾਬਰ ਅਤੇ ਇਬਰਾਹਿਮ ਲੋਧੀ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ 1536 ਈ. ਵਿੱਚ ਹੋਈ ।
ਉੱਤਰ-
ਗਲਤ

22. 1556 ਈ. ਵਿੱਚ ਅਕਬਰ ਅਤੇ ਹੇਮੂ ਵਿਚਾਲੇ ਪਾਨੀਪਤ ਦੀ ਦੂਜੀ ਲੜਾਈ ਹੋਈ ।
ਉੱਤਰ-
ਠੀਕ

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

23. ਪਾਨੀਪਤ ਦੀ ਤੀਸਰੀ ਲੜਾਈ 1761 ਈ. ਨੂੰ ਹੋਈ ।
ਉੱਤਰ-
ਠੀਕ

24. ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ ।
ਉੱਤਰ-
ਠੀਕ

25. ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਰਿਹਾ ਹੈ ।
ਉੱਤਰ-
ਠੀਕ

26. ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਆਰਥਿਕ ਪੱਖ ਤੋਂ ਬੜਾ ਖੁਸ਼ਹਾਲ ਰਿਹਾ ਹੈ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਪੰਜਾਬ ਸ਼ਬਦ ਤੋਂ ਕੀ ਭਾਵ ਹੈ ?
(i) ਦੋ ਦਰਿਆਵਾਂ ਦੀ ਧਰਤੀ
(ii) ਤਿੰਨ ਦਰਿਆਵਾਂ ਦੀ ਧਰਤੀ
(iii) ਚਾਰ ਦਰਿਆਵਾਂ ਦੀ ਧਰਤੀ
(iv) ਪੰਜ ਦਰਿਆਵਾਂ ਦੀ ਧਰਤੀ ।
ਉੱਤਰ-
(iv) ਪੰਜ ਦਰਿਆਵਾਂ ਦੀ ਧਰਤੀ ।

ਪ੍ਰਸ਼ਨ 2.
ਪੰਜਾਬ ਕਿਸ ਭਾਸ਼ਾ ਦਾ ਸ਼ਬਦ ਹੈ ?
(i) ਫ਼ਾਰਸੀ
(ii) ਉਰਦੂ
(iii) ਹਿੰਦੀ
(iv) ਗੁਰਮੁੱਖੀ ।
ਉੱਤਰ-
(i) ਫ਼ਾਰਸੀ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 3.
ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਸੀ ?
(i) ਸਪਤ ਸਿੰਧੂ
(ii) ਪੈਂਟਾਪੋਟਾਮੀਆ
(iii) ਟਕ ਦੇਸ਼
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਸਪਤ ਸਿੰਧੂ ।

ਪ੍ਰਸ਼ਨ 4.
ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ ?
(i) ਪੰਚਨਦ,
(ii) ਸਪਤ ਸਿੰਧੂ
(iii) ਟੱਕ ਦੇਸ਼
(iv) ਪੈਂਟਾਪੋਟਾਮੀਆ ।
ਉੱਤਰ-
(iv) ਪੈਂਟਾਪੋਟਾਮੀਆ ।

ਪ੍ਰਸ਼ਨ 5.
ਪ੍ਰਾਚੀਨ ਕਾਲ ਵਿੱਚ ਪੰਜਾਬ ਨੂੰ ਟਕ ਦੇਸ਼ ਕਿਉਂ ਕਿਹਾ ਜਾਂਦਾ ਸੀ ?
(i) ਟਕ ਕਬੀਲੇ ਦੇ ਕਾਰਨ
(ii) ਟਕ ਰਾਜੇ ਦੇ ਕਾਰਨ
(iii) ਟਕ ਸਿੱਕੇ ਦੇ ਕਾਰਨ
(iv) ਟਕ ਪਹਾੜ ਦੇ ਕਾਰਨ ।
ਉੱਤਰ-
(i) ਟਕ ਕਬੀਲੇ ਦੇ ਕਾਰਨ ।

ਪ੍ਰਸ਼ਨ 6.
ਮੱਧ ਕਾਲ ਵਿੱਚ ਪੰਜਾਬ ਦੀ ਰਾਜਧਾਨੀ ਦਾ ਕੀ ਨਾਂ ਸੀ ?
(i) ਮੁਲਤਾਨ
(ii) ਰਾਵਲਪਿੰਡੀ
(iii) ਕਾਬਲ
(iv) ਲਾਹੌਰ ।
ਉੱਤਰ-
(iv) ਲਾਹੌਰ ।

ਪ੍ਰਸ਼ਨ 7.
ਇਸ ਸਮੇਂ ਪੰਜਾਬ ਵਿੱਚ ਕੁੱਲ ਜ਼ਿਲ੍ਹੇ ਕਿੰਨੇ ਹਨ ?
(i) 20
(ii) 21
(iii) 22
(iv) 23.
ਉੱਤਰ-
(iv) 23.

ਪ੍ਰਸ਼ਨ 8.
ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰਾ ਕਿਹੜਾ ਸੀ ?
(i) ਖੈਬਰ
(ii) ਕੁਰਮ
(iii) ਟੋਚੀ
(iv) ਬੋਲਾਨ
ਉੱਤਰ-
(i) ਖੈਬਰ

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 9.
ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਂ ਹੈ ?
(i) ਕੰਚਨ ਜੰਗਾ
(ii) ਨੰਦਾ ਦੇਵੀ
(iii) ਮਾਊਂਟ ਐਵਰੈਸਟ
(iv) K2.
ਉੱਤਰ-
(iii) ਮਾਊਂਟ ਐਵਰੈਸਟ ।

ਪ੍ਰਸ਼ਨ 10.
ਹਿਮਾਲਿਆ ਪਰਬਤ ਦੀ ਲੰਬਾਈ ਲਗਭਗ ਕਿੰਨੀ ਹੈ ?
(i) 1200 ਕਿਲੋਮੀਟਰ
(ii) 1800 ਕਿਲੋਮੀਟਰ
(iii) 2000 ਕਿਲੋਮੀਟਰ
(iv) 2500 ਕਿਲੋਮੀਟਰ ।
ਉੱਤਰ-
(iv) 2500 ਕਿਲੋਮੀਟਰ ।

ਪ੍ਰਸ਼ਨ 11.
ਦੁਆਬ ਸ਼ਬਦ ਤੋਂ ਕੀ ਭਾਵ ਹੈ ?
(i) ਦੋ ਦਰਿਆਵਾਂ ਦੇ ਵਿਚਕਾਰਲਾ ਦੇਸ਼
(ii) ਦੋ ਪਹਾੜਾਂ ਦੇ ਵਿਚਕਾਰਲਾ ਪ੍ਰਦੇਸ਼
(iii) ਦੋ ਮੈਦਾਨਾਂ ਦੇ ਵਿਚਕਾਰਲਾ ਦੇਸ਼
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਦੋ ਦਰਿਆਵਾਂ ਦੇ ਵਿਚਕਾਰਲਾ ਦੇਸ਼ ।

ਪ੍ਰਸ਼ਨ 12.
ਪੰਜਾਬ ਵਿੱਚ ਕਿੰਨੇ ਦੁਆਬੇ ਹਨ ?
(i) ਦੋ
(ii) ਤਿੰਨ
(iii) ਚਾਰ
(iv) ਪੰਜ ।
ਉੱਤਰ-
(iv) ਪੰਜ ।

ਪ੍ਰਸ਼ਨ 13.
ਅੰਮ੍ਰਿਤਸਰ ਕਿਹੜੇ ਦੁਆਬ ਵਿੱਚ ਸਥਿਤ ਹੈ ?
(i) ਚੱਜ ਦੁਆਬ
(ii) ਬਿਸਤ-ਜਲੰਧਰ ਦੁਆਬ
(iii) ਰਚਨਾ ਦੁਆਬ
(iv) ਬਾਰੀ ਦੁਆਬ ।
ਉੱਤਰ-
(iv) ਬਾਰੀ ਦੁਆਬ ।

ਪ੍ਰਸ਼ਨ 14.
ਰਚਨਾ ਦੁਆਬ ਕਿੱਥੇ ਸਥਿਤ ਹੈ ?
(i) ਰਾਵੀ ਅਤੇ ਚਨਾਬ ਦਰਿਆਵਾਂ ਵਿਚਾਲੇ
(ii) ਚਨਾਬ ਅਤੇ ਜੇਹਲਮ ਦਰਿਆਵਾਂ ਵਿਚਾਲੇ
(iii) ਰਾਵੀ ਅਤੇ ਸਤਲੁਜ ਦਰਿਆਵਾਂ ਵਿਚਾਲੇ
(iv) ਸਤਲੁਜ ਅਤੇ ਬਿਆਸ ਦਰਿਆਵਾਂ ਵਿਚਾਲੇ ।
ਉੱਤਰ-
(i) ਰਾਵੀ ਅਤੇ ਚਨਾਬ ਦਰਿਆਵਾਂ ਵਿਚਾਲੇ ।

ਪ੍ਰਸ਼ਨ 15.
ਗੁਜਰਾਤ ਅਤੇ ਸ਼ਾਹਪੁਰ ਕਿਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ ?
(i) ਚੱਜ ਦੁਆਬ
(ii) ਰਚਨਾ ਦੁਆਬ
(iii) ਬਾਰੀ ਦੁਆਬ
(iv) ਬਿਸਤ-ਜਲੰਧਰ ਦੁਆਬ ।
ਉੱਤਰ-
(i) ਚੱਜ ਦੁਆਬ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 16.
ਸਿੰਧ ਸਾਗਰ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਕਿਹੜਾ ਹੈ ?
(i) ਸਿੰਧ
(ii) ਜਲੰਧਰ
(iii) ਲੁਧਿਆਣਾ
(iv) ਰਾਵਲਪਿੰਡੀ ।
ਉੱਤਰ-
(iv) ਰਾਵਲਪਿੰਡੀ ।

ਪ੍ਰਸ਼ਨ 17.
ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ ?
(i) 1191 ਈ. ਵਿੱਚ
(ii) 1192 ਈ. ਵਿੱਚ
(iii) 1291 ਈ. ਵਿੱਚ
(iv) 1491 ਈ. ਵਿੱਚ ।
ਉੱਤਰ-
(i) 1191 ਈ. ਵਿੱਚ ।

ਪ੍ਰਸ਼ਨ 18.
ਤਰਾਇਨ ਦੀ ਦੂਜੀ ਲੜਾਈ ਕਦੋਂ ਲੜੀ ਗਈ ਸੀ ?
(i) 1152 ਈ. ਵਿੱਚ
(ii) 1192 ਈ. ਵਿੱਚ
(iii) 1292 ਈ. ਵਿੱਚ
(iv) 1526 ਈ. ਵਿੱਚ ।
ਉੱਤਰ-
(ii) 1192 ਈ. ਵਿੱਚ

ਪ੍ਰਸ਼ਨ 19.
ਪਾਨੀਪਤ ਦੀ ਦੂਸਰੀ ਲੜਾਈ ਕਦੋਂ ਹੋਈ ਸੀ ?
(i)_1526 ਈ. ਵਿੱਚ
(ii) 1536 ਈ. ਵਿੱਚ
(iii) 1556 ਈ. ਵਿੱਚ
(iv) 1656 ਈ. ਵਿੱਚ ।
ਉੱਤਰ-
(iii) 1556 ਈ. ਵਿੱਚ

ਪ੍ਰਸ਼ਨ 20.
ਪਾਨੀਪਤ ਦੀ ਤੀਸਰੀ ਲੜਾਈ ਕਦੋਂ ਹੋਈ ਸੀ ?
(i)_1526 ਈ. ਵਿੱਚ
(ii) 1556 ਈ. ਵਿੱਚ
(iii) 1661 ਈ. ਵਿੱਚ
(iv) 1761 ਈ. ਵਿੱਚ ।
ਉੱਤਰ-
(iv) 1761 ਈ. ਵਿੱਚ ।

ਪ੍ਰਸ਼ਨ 21.
ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦਾ ਕਿਹੜਾ ਸ਼ਹਿਰ ਮਹੱਤਵਪੂਰਨ ਹੈ ?
(i) ਮੁਲਤਾਨ
(ii) ਲਾਹੌਰ
(iii) ਪਿਸ਼ਾਵਰ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

ਪ੍ਰਸ਼ਨ 22.
16ਵੀਂ ਸ਼ਤਾਬਦੀ ਵਿੱਚ ਪੰਜਾਬ ਵਿੱਚ ਕਿਹੜੀ ਭਾਸ਼ਾ ਨਹੀਂ ਬੋਲੀ ਜਾਂਦੀ ਸੀ ?
(i) ਉਰਦੂ
(ii) ਹਿੰਦੀ
(iii) ਪੰਜਾਬੀ
(iv) ਤਮਿਲ ।
ਉੱਤਰ-
(iv) ਤਮਿਲ ।

ਪ੍ਰਸ਼ਨ 23.
ਪੰਜਾਬ ਦੀ ਭੂਗੋਲਿਕ ਸਥਿਤੀ ਨੇ ਪੰਜਾਬੀਆਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਧਾਰਨ ਨਹੀਂ ਕੀਤਾ ?
(i) ਬਹਾਦਰੀ
(ii) ਮਿਹਨਤ
(iii) ਸਹਿਣਸ਼ੀਲਤਾ
(iv) ਧੋਖੇਬਾਜ਼ੀ ।
ਉੱਤਰ-
(iv) ਧੋਖੇਬਾਜ਼ੀ ।

ਪ੍ਰਸ਼ਨ 24.
ਹੇਠ ਲਿਖਿਆਂ ਵਿੱਚੋਂ ਕਿਹੜੇ ਵਿਦੇਸ਼ੀ ਹਮਲਾਵਰ ਨੇ ਉੱਤਰ-ਪੱਛਮ ਵੱਲੋਂ ਭਾਰਤ ‘ਤੇ ਹਮਲਾ ਨਹੀਂ ਕੀਤਾ ?
(i) ਮੁਗ਼ਲ
(ii) ਹੂਣ
(iii) ਯੂਨਾਨੀ
(iv) ਅੰਗਰੇਜ਼ ।
ਉੱਤਰ-
(iv) ਅੰਗਰੇਜ਼ ।

ਪ੍ਰਸ਼ਨ 25.
ਪੰਜਾਬ ਵਿੱਚ ਇਸਲਾਮ ਦਾ ਵਧੇਰੇ ਪ੍ਰਸਾਰ ਕਿਉਂ ਹੋਇਆ ?
(i) ਇੱਥੋਂ ਦੇ ਮੁਸਲਮਾਨ ਆਰਥਿਕ ਪੱਖ ਤੋਂ ਵਧੇਰੇ ਖੁਸ਼ਹਾਲ ਸਨ
(ii) ਮੁਸਲਮਾਨਾਂ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਕਬਜ਼ਾ ਕੀਤਾ ਸੀ
(iii) ਪੰਜਾਬ ਦੇ ਲੋਕ ਇਸ ਧਰਮ ਨੂੰ ਵਧੇਰੇ ਪਸੰਦ ਕਰਦੇ ਸਨ
(iv) ਕਿਉਂਕਿ ਪੰਜਾਬ ਵਿੱਚ ਮੁਸਲਮਾਨਾਂ ਦੇ ਵਧੇਰੇ ਸਿੱਖਿਆ ਕੇਂਦਰ ਸਨ ।
ਉੱਤਰ-
(iii) ਪੰਜਾਬ ਦੇ ਲੋਕ ਇਸ ਧਰਮ ਨੂੰ ਵਧੇਰੇ ਪਸੰਦ ਕਰਦੇ ਸਨ ।

ਪ੍ਰਸ਼ਨ 26.
6ਵੀਂ ਸ਼ਤਾਬਦੀ ਵਿੱਚ ਪੰਜਾਬ ਹੇਠ ਲਿਖਿਆਂ ਵਿੱਚੋਂ ਕਿਸ ਚੀਜ਼ ਦਾ ਨਿਰਯਾਤ ਨਹੀਂ ਕਰਦਾ ਸੀ ?
(i) ਘੋੜੇ
(ii) ਕਪਾਹ
(iii) ਖੰਡ
(iv) ਕੱਪੜੇ ।
ਉੱਤਰ-
(i) ਘੋੜੇ ।

ਪ੍ਰਸ਼ਨ 27.
16ਵੀਂ ਸ਼ਤਾਬਦੀ ਵਿੱਚ ਪੰਜਾਬ ਹੇਠ ਲਿਖਿਆਂ ਵਿੱਚੋਂ ਕਿਸ ਚੀਜ਼ ਦਾ ਆਯਾਤ ਨਹੀਂ ਕਰਦਾ ਸੀ ?
(i) ਖ਼ੁਸ਼ਕ ਮੇਵੇ
(ii) ਹਥਿਆਰ
(iii) ਘੋੜੇ
(iv) ਕਪਾਹ ।
ਉੱਤਰ-
(iv) ਕਪਾਹ ।

ਪ੍ਰਸ਼ਨ 28.
16ਵੀਂ ਸਦੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸਿੱਧ ਵਪਾਰਿਕ ਨਗਰ ਨਹੀਂ ਸੀ ?
(i) ਅੰਮ੍ਰਿਤਸਰ
(ii) ਲਾਹੌਰ
(iii) ਹਿਸਾਰ
(iv) ਰਾਵਲਪਿੰਡੀ ।
ਉੱਤਰ-
(iv) ਰਾਵਲਪਿੰਡੀ ।

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੀ ਜਨਮ ਭੂਮੀ ਕਿਹਾ ਜਾਂਦਾ ਹੈ । ਅੱਜ ਤੋਂ ਲਗਭਗ 4 ਹਜ਼ਾਰ ਤੋਂ 5 ਹਜ਼ਾਰ ਸਾਲ ਪਹਿਲਾਂ ਪੰਜਾਬ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਸਿੰਧ ਘਾਟੀ ਦੀ ਸਭਿਅਤਾ ਜਾਂ ਹੜੱਪਾ ਸੱਭਿਅਤਾ ਦਾ ਜਨਮ ਹੋਇਆ, ਜੋ ਸੰਸਾਰ ਦੀਆਂ ਪ੍ਰਾਚੀਨ ਸਭਿਆਤਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ । ਰਮਾਇਣ ਅਤੇ ਮਹਾਂਭਾਰਤ ਦੇ ਮਹਾਨ ਪਾਤਰਾਂ ਦਾ ਸੰਬੰਧ ਵੀ ਪੰਜਾਬ ਨਾਲ ਸੀ । ਮਹਾਂਭਾਰਤ ਦਾ ਯੁੱਧ ਇਸੇ ਧਰਤੀ ਉੱਤੇ ਲੜਿਆ ਗਿਆ ਹੈ ਜਿਸ ਵਿੱਚ ਸ੍ਰੀ ਕਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀ । ਪੰਜਾਬ ਵਿੱਚ ਸੰਸਾਰ ਪ੍ਰਸਿੱਧ ਤਕਸ਼ਿਲਾ ਵਿਸ਼ਵ ਵਿਦਿਆਲਾ ਅਤੇ ਗੰਧਾਰ ਕਲਾ ਦੇ ਪ੍ਰਮੁੱਖ ਕੇਂਦਰ ਸਥਿਤ ਸਨ | ਅਰਥਸ਼ਾਸਤਰ ਦੇ ਲੇਖਕ ਕੋਟਿਲਯ, ਸੰਸਕ੍ਰਿਤ ਵਿਆਕਰਨ ਦੇ ਮਹਾਨ ਵਿਦਵਾਨ ਪਾਣਿਨੀ ਅਤੇ ਪ੍ਰਸਿੱਧ ਚਿਕਿਤਸਕ ਚਰਕ ਪੰਜਾਬ ਨਾਲ ਹੀ ਸੰਬੰਧ ਰੱਖਦੇ ਸਨ । ਭਾਰਤ ਦੇ ਰਾਜਨੀਤਿਕ ਇਤਿਹਾਸ ਦਾ ਨਿਰਮਾਣ ਵੀ ਕਿਸੇ ਹੱਦ ਤੱਕ ਪੰਜਾਬ ਵਿਚ ਹੀ ਹੋਇਆ | ਪੰਜਾਬ ਦੀ ਆਰਥਿਕ ਸਥਿਤੀ ਦੇ ਕਾਰਨ ਸਾਰੇ ਵਿਦੇਸ਼ੀ ਹਮਲਾਵਰ ਪੰਜਾਬ ਦੀ ਉੱਤਰ-ਪੱਛਮੀ ਸੀਮਾ ਤੋਂ ਹੋ ਕੇ ਪੰਜਾਬ ਵਿੱਚ ਆਏ ਸਨ । ਚੰਦਰ ਗੁਪਤ ਮੌਰੀਆ ਅਤੇ ਹਰਸ਼ ਵਰਧਨ ਜਿਹੇ ਰਾਜਿਆਂ ਨੇ ਪੰਜਾਬ ਤੋਂ ਹੀ ਆਪਣੀਆਂ ਜਿੱਤਾਂ ਦੀ ਮੁਹਿੰਮ ਆਰੰਭ ਕੀਤੀ ਅਤੇ ਵਿਸ਼ਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਦੀ ਸਥਾਪਨਾ ਕੀਤੀ ।

1. ਹੜੱਪਾ ਸਭਿਅਤਾ ਦਾ ਜਨਮ ਕਿਸ ਧਰਤੀ ‘ਤੇ ਹੋਇਆ ।
2. ਕਿਹੜੇ ਮਹਾਂਕਾਵਾਂ ਦੇ ਪਾਤਰਾਂ ਦਾ ਸੰਬੰਧ ਪੰਜਾਬ ਨਾਲ ਸੀ ?
3. ਸ੍ਰੀ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ …………………………… ਦੀ ਧਰਤੀ ‘ਤੇ ਦਿੱਤਾ ।
4. ਭਾਰਤ ‘ਤੇ ਹਮਲੇ ਕਰਨ ਵਾਲੇ ਵਿਦੇਸ਼ੀ ਹਮਲਾਵਰ ਪੰਜਾਬ ਵਿੱਚ ਕਿਸ ਪਾਸੇ ਤੋਂ ਦਾਖਲ ਹੁੰਦੇ ਸਨ ?
5. ਪਾਣਿਨੀ ਕਿਸ ਵਿਸ਼ੇ ਦਾ ਵਿਦਵਾਨ ਸੀ ?
ਉੱਤਰ-
1. ਹੜੱਪਾ ਸੱਭਿਅਤਾ ਦਾ ਜਨਮ ਪੰਜਾਬ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਹੋਇਆ ।
2. ਰਮਾਇਣ ਅਤੇ ਮਹਾਂਭਾਰਤ ਦੇ ਮਹਾਨ ਪਾਤਰਾਂ ਦਾ ਸੰਬੰਧ ਵੀ ਪੰਜਾਬ ਨਾਲ ਸੀ ।
3. ਪੰਜਾਬ ।
4. ਭਾਰਤ ‘ਤੇ ਹਮਲੇ ਕਰਨ ਵਾਲੇ ਵਿਦੇਸ਼ੀ ਹਮਲਾਵਰ ਪੰਜਾਬ ਵਿੱਚ ਉੱਤਰ-ਪੱਛਮੀ ਸੀਮਾ ਤੋਂ ਪੰਜਾਬ ਵਿੱਚ ਦਾਖਲ ਹੁੰਦੇ ਸਨ ।
5. ਪਾਣਿਨੀ ਸੰਸਕ੍ਰਿਤ ਵਿਆਕਰਨ ਦੇ ਮਹਾਨ ਵਿਦਵਾਨ ਸਨ ।

2.ਪੰਜਾਬ ਨੂੰ ਵੱਖ-ਵੱਖ ਯੁੱਗਾਂ ਵਿੱਚ ਵੱਖ-ਵੱਖ ਨਾਂਵਾਂ ਨਾਲ ਸੱਦਿਆ ਜਾਂਦਾ ਰਿਹਾ ਹੈ । ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ‘ਸਪਤ ਸਿੰਧੂ’ ਕਿਹਾ ਜਾਂਦਾ ਸੀ । ਇਹ ਨਾਂ ਪੰਜਾਬ ਵਿੱਚ ਵਹਿਣ ਵਾਲੇ ਸੱਤ ਦਰਿਆਵਾਂ ਕਾਰਨ ਪਿਆ । ਇਹ ਸੱਤ ਦਰਿਆ ਸਨ-ਸਿੰਧ, ਵਿਤਸਤਾ (ਜੇਹਲਮ, ਅਧਿਕਨੀ (ਚਨਾਬ), ਪਰੂਸ਼ਨੀ (ਰਾਵੀ), ਵਿਆਸ (ਬਿਆਸ), ਸ਼ਤੁਦਰੀ (ਸਤਲੁਜ) ਅਤੇ ਸਰਸਵਤੀ । ਉਸ ਸਮੇਂ ਸਿੰਧ ਅਤੇ ਸਰਸਵਤੀ ਪੰਜਾਬ ਦੀਆਂ ਬਾਹਰਲੀਆਂ ਹੱਦਾਂ ਗਿਣੀਆਂ ਜਾਂਦੀਆਂ ਸਨ | ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ‘ਪੰਚਨਦ` ਕਿਹਾ ਗਿਆ ਹੈ । ਪੰਚਨਦ ਤੋਂ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ । ਯੂਨਾਨੀਆਂ ਨੇ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਸ ਦਾ ਨਾਂ ‘ਪੈਂਟਾਪੋਟਾਮੀਆ’ ਰੱਖਿਆ | ਟਾ ਤੋਂ ਅਰਥ ਸੀ ਪੰਜ ਅਤੇ ਪੋਟਾਮੀਆ ਦਾ ਅਰਥ ਸੀ ਦਰਿਆ । ਇਸ ਤਰ੍ਹਾਂ ਯੂਨਾਨੀਆਂ ਨੇ ਵੀ ਪੰਜਾਬ ਨੂੰ ਪੰਜ ਦਰਿਆਵਾਂ ਦੀ ਹੀ ਧਰਤੀ ਕਿਹਾ । ਮੌਰੀਆ ਕਾਲ ਵਿੱਚ ਅਫ਼ਗਾਨਿਸਤਾਨ ਅਤੇ ਬਲੋਚਿਸਤਾਨ ਦੇ ਇਲਾਕੇ ਵੀ ਪੰਜਾਬ ਵਿੱਚ ਸ਼ਾਮਲ ਕਰ ਲਏ ਗਏ ਸਨ ਜਿਸ ਕਾਰਨ ਇਸ ਦੀ ਉੱਤਰ-ਪੱਛਮੀ ਹੱਦ ਹਿੰਦੂਕੁਸ਼ ਪਰਬਤ ਤਕ ਪਹੁੰਚ ਗਈ ਸੀ । ਪੰਜਾਬ ਵਿੱਚ ਕਈ ਸਦੀਆਂ ਤਕ ਟੱਕ ਕਬੀਲੇ ਦਾ ਰਾਜ ਰਿਹਾ ਸੀ ਜਿਸ ਕਾਰਨ ਪੰਜਾਬ ਨੂੰ “ਟੱਕ ਦੇਸ਼’ ਕਿਹਾ ਜਾਣ ਲੱਗ ਪਿਆ ।

1. ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ?
2. ਪੰਚਨਦ ਤੋਂ ਕੀ ਭਾਵ ਹੈ?
3. ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਕਿਸ ਨੇ ਦਿੱਤਾ ?
4. ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ ?
5. ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਪੰਜਾਬ ਵਿੱਚ ਵਹਿੰਦੀ ਹੈ ?
(i) ਬਿਆਸ
(ii) ਗੰਗਾ ।
(iii) ਜਮੁਨਾ
(iv) ਉੱਪਰ ਲਿਖਿਆਂ ਵਿੱਚੋਂ ਕੋਈ ਨਹੀਂ ।
ਉੱਤਰ-
1. ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ‘ਸਪਤ ਸਿੰਧੂ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ।
2. ਪੰਚਨਦ ਤੋਂ ਭਾਵ ਹੈ ਪੰਜ ਦਰਿਆ ।
3. ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਯੂਨਾਨੀਆਂ ਨੇ ਦਿੱਤਾ ।
4. ਪੰਜਾਬ ਨੂੰ ਟੱਕ ਦੇਸ਼ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਸਦੀਆਂ ਤਕ ਟੱਕ ਕਬੀਲੇ ਦਾ ਰਾਜ ਰਿਹਾ ਸੀ ।
5. ਬਿਆਸ ।

3. ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ । ਹਿਮਾਲਿਆ ਤੋਂ ਭਾਵ ਹੈ ਬਰਫ਼ ਦਾ ਘਰ । ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ । ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ । ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ । ਉੱਚਾਈ ਦੇ ਆਧਾਰ ‘ਤੇ ਹਿਮਾਲਿਆ ਪਰਬਤ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ । ਪਹਿਲੇ ਭਾਗ ਵਿੱਚ ਉਹ ਚੋਟੀਆਂ ਆਉਂਦੀਆਂ ਹਨ, ਜਿਨ੍ਹਾਂ ਦੀ ਉੱਚਾਈ 20,000 ਫੁੱਟ ਅਤੇ ਇਸ ਤੋਂ ਉੱਪਰ ਹੈ । ਇਨ੍ਹਾਂ ਚੋਟੀਆਂ ਵਿੱਚੋਂ ਮਾਊਂਟ ਐਵਰੇਸਟ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ । ਇਸ ਦੀ ਉੱਚਾਈ 29,028 ਫੁੱਟ ਜਾਂ 8848 ਮੀਟਰ ਹੈ । ਇਹ ਚੋਟੀਆਂ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ ।

1. ਹਿਮਾਲਿਆ ਤੋਂ ਕੀ ਭਾਵ ਹੈ ?
2. ਹਿਮਾਲਿਆ ਦੀ ਲੰਬਾਈ ਅਤੇ ਚੌੜਾਈ ਕਿੰਨੀ ਹੈ ?
3. ਹਿਮਾਲਿਆ ਦੀ ਸੰਸਾਰ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
4. ਹਿਮਾਲਿਆ ਦਾ ਕੋਈ ਇੱਕ ਵਰਦਾਨ ਦੱਸੋ ।
5. ਮਾਊਂਟ ਐਵਰੇਸਟ ਦੀ ਉੱਚਾਈ ……………………. ਮੀਟਰ ਹੈ ।
ਉੱਤਰ-
1. ਹਿਮਾਲਿਆ ਤੋਂ ਭਾਵ ਹੈ ਬਰਫ਼ ਦਾ ਘਰ ।
2. ਹਿਮਾਲਿਆ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ ।
3. ਹਿਮਾਲਿਆ ਦੀ ਸੰਸਾਰ ਵਿੱਚ ਸਭ ਤੋਂ ਉੱਚੀ ਚੋਟੀ ਦਾ ਨਾ ਮਾਊਂਟ ਐਵਰੇਸਟ ਹੈ ।
4. ਇਸ ਨੇ ਸਦੀਆਂ ਤਕ ਪੰਜਾਬ ਅਤੇ ਭਾਰਤ ਲਈ ਪਹਿਰੇਦਾਰੀ ਦਾ ਕੰਮ ਕੀਤਾ ।
5. 8848.

PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

4. ਮੈਦਾਨੀ ਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ । ਸਹੀ ਅਰਥਾਂ ਵਿੱਚ ਇਹੋ ਪੰਜਾਬ ਹੈ । ਇਹ ਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ ।ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ । ਇਸ ਦੀ ਸਮੁੰਦਰ ਤਲ ਤੋਂ ਔਸਤ ਉਚਾਈ 1000 ਫੁੱਟ ਤੋਂ ਵੱਧ ਨਹੀਂ ਹੈ | ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ-ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ-ਇਸੇ ਦੇਸ਼ ਵਿੱਚ ਵਹਿੰਦੇ ਹਨ । ਕਿਉਂਕਿ ਇਹ ਦੇਸ਼ ਬਹੁਤ ਉਪਜਾਊ ਹੈ, ਵਰਖਾ ਕਾਫ਼ੀ ਹੁੰਦੀ ਹੈ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਹਨ ਇਸ ਲਈ ਇੱਥੋਂ ਦੀ ਵਸੋਂ ਵੀ ਕਾਫ਼ੀ ਸੰਘਣੀ ਹੈ ।

1. ਪੰਜਾਬ ਦਾ ਮੈਦਾਨੀ ਪ੍ਰਦੇਸ਼ ਕਿੱਥੇ ਸਥਿਤ ਹੈ ?
2. ਸੰਸਾਰ ਵਿੱਚ ਸਭ ਤੋਂ ਵੱਧ ਉਪਜਾਊ ਮੈਦਾਨ ਕਿਹੜੇ ਹਨ ?
3. ਪੰਜਾਬ ਵਿੱਚ ਵਹਿਣ ਵਾਲੇ ਦਰਿਆਵਾਂ ਦੇ ਨਾਂ ਕੀ ਹਨ ?
4. ਪੰਜਾਬ ਦੇ ਮੈਦਾਨੀ ਦੇਸ਼ ਵਿੱਚ ਵਸੋਂ ਸੰਘਣੀ ਕਿਉਂ ਹੈ ?
5. ਪੰਜਾਬ ਦੀ ਵਲੋਂ ਕਾਫ਼ੀ ……………………. ਹੈ ।
ਉੱਤਰ-
1. ਪੰਜਾਬ ਦਾ ਮੈਦਾਨੀ ਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਵਿਚਾਲੇ ਸਥਿਤ ਹੈ ।
2. ਸੰਸਾਰ ਵਿੱਚ ਸਭ ਤੋਂ ਵੱਧ ਉਪਜਾਉ ਮੈਦਾਨ ਪੰਜਾਬ ਦੇ ਮੈਦਾਨ ਹਨ ।
3. ਪੰਜਾਬ ਵਿੱਚ ਵਹਿਣ ਵਾਲੇ ਦਰਿਆਵਾਂ ਦੇ ਨਾਂ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਹਨ ।
4. ਕਿਉਂਕਿ ਇੱਥੇ ਆਵਾਜਾਈ ਦੇ ਸਾਧਨ ਬਹੁਤ ਵਿਕਸਿਤ ਹਨ ।
5. ਸੰਘਣੀ ।

5.ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ । ਇਸ ਦੇ ਉੱਤਰਪੱਛਮ ਵੱਲ ਖੈਬਰ, ਕੁੱਰਮ, ਟੋਚੀ ਅਤੇ ਬੋਲਾਨ ਨਾਂ ਦੇ ਦੱਰੇ ਸਥਿਤ ਹਨ । ਇਨ੍ਹਾਂ ਦੱਰਿਆਂ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ । ਇਸ ਲਈ ਪ੍ਰਾਚੀਨ ਕਾਲ ਤੋਂ ਹੀ ਵਿਦੇਸ਼ੀ ਹਮਲਾਵਰ ਅੰਗਰੇਜ਼ਾਂ ਨੂੰ ਛੱਡ ਕੇ ਇਨ੍ਹਾਂ ਦੱਰਿਆਂ ਨੂੰ ਪਾਰ ਕਰਕੇ ਭਾਰਤ ਉੱਤੇ ਹਮਲਾ ਕਰਦੇ ਰਹੇ । ਆਰੀਆਂ, ਈਰਾਨੀਆਂ, ਯੂਨਾਨੀਆਂ, ਕੁਸ਼ਾਣਾਂ, ਹੂਣਾਂ, ਤੁਰਕਾਂ, ਮੁਗ਼ਲਾਂ ਅਤੇ ਦੁੱਰਾਨੀਆਂ ਨੇ ਇਸ ਰਸਤੇ ਤੋਂ ਪ੍ਰਵੇਸ਼ ਕਰਕੇ ਭਾਰਤ ਉੱਤੇ ਹਮਲੇ ਕੀਤੇ । ਇਨ੍ਹਾਂ ਹਮਲਾਵਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਹੀ ਸੰਘਰਸ਼ ਕਰਨਾ ਪਿਆ ! ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਦੇ ਬਾਅਦ ਹੀ ਉਹ ਅੱਗੇ ਕਦਮ ਵਧਾ ਸਕੇ । ਅਸਲ ਵਿੱਚ ਪੰਜਾਬ ਦੀ ਜਿੱਤ ਹੀ ਇਨ੍ਹਾਂ ਹਮਲਾਵਰਾਂ ਨੂੰ ਭਾਰਤ ਦੀ ਜਿੱਤ ਪ੍ਰਦਾਨ ਕਰਦੀ ਸੀ । ਇਸੇ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ ।

1. ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ?
2. ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰਾ ਕਿਹੜਾ ਹੈ ?
3. ਵਿਦੇਸ਼ੀ ਹਮਲਾਵਰ ਦੱਰਿਆਂ ਰਾਹੀਂ ਭਾਰਤ ਕਿਉਂ ਆਉਂਦੇ ਰਹੇ ?
4. ਕਿਹੜੇ ਵਿਦੇਸ਼ੀ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਹਮਲੇ ਕੀਤੇ ?
5. ਪੰਜਾਬ ਵਿੱਚ ਕਿਹੜੇ ਵਿਦੇਸ਼ੀ ਹਮਲਾਵਰ ਸਭ ਤੋਂ ਪਹਿਲਾਂ ……………………… ਆਏ ।
(i) ਈਰਾਨੀ
(ii) ਆਰੀਆਂ
(iii) ਯੂਨਾਨੀ
(iv) ਕੁਸ਼ਾਣ ।
ਉੱਤਰ
1. ਕਿਉਂਕਿ ਵਿਦੇਸ਼ੀ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਹਮਲੇ ਕੀਤੇ ।
2. ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰਾ ਖੈਬਰ ਹੈ ।
3. ਕਿਉਂਕਿ ਇਨ੍ਹਾਂ ਦੱਰਿਆਂ ਨੂੰ ਪਾਰ ਕਰਨਾ ਸੌਖਾ ਸੀ ।
4. ਪੰਜਾਬ ‘ਤੇ ਸਭ ਤੋਂ ਪਹਿਲਾਂ ਆਰੀਆਂ, ਈਰਾਨੀਆਂ, ਯੂਨਾਨੀਆਂ, ਕੁਸ਼ਾਣਾਂ, ਤੁਰਕਾਂ, ਮੁਗ਼ਲਾਂ ਅਤੇ ਦੁੱਰਾਨੀਆਂ ਨੇ ਹਮਲੇ ਕੀਤੇ ।
5. ਆਰੀਆਂ ।

Leave a Comment