PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

Punjab State Board PSEB 12th Class History Book Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ Textbook Exercise Questions and Answers.

PSEB Solutions for Class 12 History Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

Long Answer Type Questions

ਪ੍ਰਸ਼ਨ 1.
ਗੁਰਗੱਦੀ ‘ਤੇ ਬੈਠਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ?
(What difficulties were faced by Guru Gobind Singh Ji when he attained the Gurugaddi ?)
ਉੱਤਰ-
1675 ਈ. ਵਿੱਚ ਗੁਰਗੱਦੀ ‘ਤੇ ਬੈਠਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਦਰੂਨੀ ਅਤੇ ਬਾਹਰੀ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ | ਪਹਿਲਾ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸਿਰਫ 9 ਵਰੇ ਸੀ ਪਰ ਉਨ੍ਹਾਂ ਸਾਹਮਣੇ ਪਹਾੜ ਵਰਗੀਆਂ ਔਕੜਾਂ ਸਨ । ਦੂਜਾ, ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਉਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ ਸੀ । ਇਸੇ ਕਾਰਨ ਉਸ ਨੇ ਗੁਰੁ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ । ਔਰੰਗਜ਼ੇਬ ਦੇ ਵਧਦੇ ਹੋਏ ਜ਼ੁਲਮਾਂ ਨੂੰ ਨਕੇਲ ਪਾਉਣਾ ਬਹੁਤ ਜ਼ਰੂਰੀ ਸੀ । ਤੀਸਰਾ, ਪਹਾੜੀ ਰਾਜੇ ਆਪਣੇ ਸੁਆਰਥਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਸਨ । ਚੌਥਾ, ਧੀਰਮਲੀਏ, ਰਾਮਰਾਈਏ ਅਤੇ ਮੀਣੇ ਗੁਰਗੱਦੀ ਨਾ ਮਿਲਣ ਕਾਰਨ ਗੁਰੂ ਜੀ ਵਿਰੁੱਧ ਸਾਜ਼ਸ਼ਾਂ ਰਚ ਰਹੇ ਸਨ । ਪੰਜਵਾਂ, ਉਸ ਸਮੇਂ ਮਸੰਦ ਪ੍ਰਣਾਲੀ ਵਿੱਚ ਅਨੇਕਾਂ ਦੋਸ਼ ਆ ਗਏ ਸਨ । ਮਸੰਦ ਹੁਣ ਬਹੁਤ ਭ੍ਰਿਸ਼ਟ ਹੋ ਗਏ ਸਨ ।ਉਹ ਸਿੱਖਾਂ ਨੂੰ ਲੁੱਟਣ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ । ਛੇਵਾਂ, ਉਸ ਸਮੇਂ ਹਿੰਦੂ ਵੀ ਸਦੀਆਂ ਦੀ ਗੁਲਾਮੀ ਕਾਰਨ ਉਤਸ਼ਾਹਹੀਨ ਸਨ । ਸਿੱਟੇ ਵਜੋਂ ਸਿੱਖਾਂ ਨੂੰ ਮੁੜ ਤੋਂ ਸੰਗਠਿਤ ਕਰਨ ਦੀ ਲੋੜ ਸੀ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਸੇ ਛੇ ਲੜਾਈਆਂ ਦਾ ਸੰਖੇਪ ਵਰਣਨ ਕਰੋ । (Explain briefly any six battles of Guru Gobind Singh Ji.)
ਉੱਤਰ-
1. ਭੰਗਾਣੀ ਦੀ ਲੜਾਈ 1688 ਈ. – 22 ਸਤੰਬਰ, 1688 ਈ. ਵਾਲੇ ਦਿਨ ਭੰਗਾਣੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਢੋਰਾ ਦੇ ਪੀਰ ਬੁੱਧੂ ਸ਼ਾਹ ਨੇ ਆਪਣੇ ਸੈਨਿਕਾਂ ਸਮੇਤ ਗੁਰੂ ਜੀ ਦਾ ਸਾਥ ਦਿੱਤਾ । ਸਿੱਖਾਂ ਦੇ ਜੋਸ਼ ਅੱਗੇ ਪਹਾੜੀ ਰਾਜੇ ਨਾ ਟਿਕ ਸਕੇ ।ਉਹ ਮੈਦਾਨ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ । ਇਸ ਸ਼ਾਨਦਾਰ ਜਿੱਤ ਨਾਲ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ।

2. ਨਾਦੌਣ ਦੀ ਲੜਾਈ 1690 ਈ. – ਭੰਗਾਣੀ ਦੀ ਲੜਾਈ ਵਿੱਚ ਹਾਰਨ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿੱਤਰਤਾ ਕਰ ਲਈ । ਉਨ੍ਹਾਂ ਨੇ ਮੁਗ਼ਲਾਂ ਨੂੰ ਸਾਲਾਨਾ ਖਿਰਾਜ (ਕਰ) ਭੇਜਣਾ ਬੰਦ ਕਰ ਦਿੱਤਾ । ਇਸ ਕਾਰਨ ਆਲਿਫ਼ ਖ਼ਾਂ ਦੇ ਅਧੀਨ ਇੱਕ ਫ਼ੌਜ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ ਗਈ । ਉਸ ਨੇ 20 ਮਾਰਚ, 1690 ਈ. ਨੂੰ ਪਹਾੜੀ ਰਾਜਿਆਂ ਦੇ ਨੇਤਾ ਭੀਮ ਚੰਦ ਦੀ ਸੈਨਾ ‘ਤੇ ਨਾਦੌਨ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭੀਮ ਚੰਦ ਦਾ ਸਾਥ ਦਿੱਤਾ । ਇਸ ਸਾਂਝੀ ਫ਼ੌਜ ਨੇ ਮੁਗ਼ਲ ਫ਼ੌਜ ਨੂੰ ਹਰਾ ਦਿੱਤਾ ।

3. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. – 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਦੇ ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਪੰਥ ਵਿੱਚ ਸ਼ਾਮਲ ਹੋਣ ਲੱਗੇ । ਗੁਰੂ ਜੀ ਦੀ ਇਸ ਵਧਦੀ ਹੋਈ ਸ਼ਕਤੀ ਨੂੰ ਵੇਖ ਕੇ ਕਹਿਲੂਰ ਦੇ ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਲਈ ਕਿਹਾ । ਗੁਰੂ ਜੀ ਦੇ ਇਨਕਾਰ ਕਰਨ ‘ਤੇ ਭੀਮ ਚੰਦ ਅਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ | ਪਰ ਸਫਲਤਾ ਨਾ ਮਿਲਣ ਕਾਰਨ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਸੰਧੀ ਕਰ ਲਈ ।

4. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ. – ਪਹਾੜੀ ਰਾਜੇ ਗੁਰ ਗੋਬਿੰਦ ਸਿੰਘ ਜੀ ਤੋਂ ਆਪਣੀ ਹਾਰ ਦੇ ਅਪਮਾਨ ਦਾ ਬਦਲਾ ਲੈਣਾ ਚਾਹੁੰਦੇ ਸਨ । ਇਸ ਉਦੇਸ਼ ਨਾਲ ਉਨ੍ਹਾਂ ਨੇ ਮੁਗ਼ਲ ਫ਼ੌਜਾਂ ਨਾਲ ਮਿਲ ਕੇ 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਦੂਸਰੀ ਵਾਰ ਹਮਲਾ ਕਰ ਦਿੱਤਾ । ਸਿੱਖਾਂ ਨੇ ਕਿਲ੍ਹੇ ਦੇ ਅੰਦਰੋਂ ਇਸ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ । ਸਫ਼ਲਤਾ ਨਾ ਮਿਲਦੀ ਵੇਖ ਕੇ ਸ਼ਾਹੀ ਫ਼ੌਜਾਂ ਨੇ ਇੱਕ ਚਾਲ ਚੱਲੀ । ਉਨ੍ਹਾਂ ਨੇ ਝੂਠੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਇਹ ਕਿਹਾ ਕਿ ਜੇਕਰ ਉਹ ਕਿਲ੍ਹਾ ਛੱਡ ਦੇਣ ਤਾਂ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ । ਇਸ ਲਈ ਗੁਰੂ ਜੀ ਨੇ ਮਾਤਾ ਗੁਜਰੀ ਜੀ ਅਤੇ ਹੋਰਨਾਂ ਸਿੱਖਾਂ ਦੀ ਬੇਨਤੀ ‘ਤੇ ਕਿਲਾ ਛੱਡਣ ਦਾ ਫੈਸਲਾ ਕੀਤਾ ।

5. ਚਮਕੌਰ ਸਾਹਿਬ ਦੀ ਲੜਾਈ 1704 ਈ. – ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੱਖਾਂ ਨਾਲ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚੇ । ਇੱਥੇ ਪਹੁੰਚਦੇ ਹੀ ਮੁਗ਼ਲ ਸੈਨਾ ਨੇ ਉਨਾਂ ਨੂੰ ਘੇਰਾ ਪਾ ਲਿਆ । ਇੱਥੇ ਬੜੀ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਉਹ ਜੌਹਰ ਵਿਖਾਏ ਕਿ ਮੁਗ਼ਲ ਹੈਰਾਨ ਰਹਿ ਗਏ ।ਉਹ ਅੰਤ ਲੜਦੇਲੜਦੇ ਸ਼ਹੀਦ ਹੋ ਗਏ ।

6. ਖਿਦਰਾਣਾ ਦੀ ਲੜਾਈ 1705 ਈ. – 29 ਦਸੰਬਰ, 1705 ਈ. ਨੂੰ ਸਰਹਿੰਦ ਦੇ ਮੁਗ਼ਲ ਫ਼ੌਜਦਾਰ ਵਜ਼ੀਰ ਖਾਂ ਨੇ ਇੱਕ ਵੱਡੀ ਫ਼ੌਜ ਨਾਲ ਖਿਦਰਾਣਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਮੁਗ਼ਲ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ । ਇਸ ਲੜਾਈ ਵਿੱਚ ਉਨ੍ਹਾਂ 40 ਸਿੱਖਾਂ ਨੇ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਜੀ ਦਾ ਸਾਥ ਛੱਡ ਗਏ ਸਨ, ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਕਾਰਨ ਗੁਰੂ ਜੀ ਨੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਸਿੱਟੇ ਵਜੋਂ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਭੰਗਾਣੀ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Bhangani.)
ਜਾਂ
ਗੁਰੁ ਗੋਬਿੰਦ ਸਿੰਘ ਜੀ ਦੇ ਭੰਗਾਣੀ ਯੁੱਧ ਦਾ ਵਰਣਨ ਕਰੋ ਅਤੇ ਇਸ ਦੀ ਮਹੱਤਤਾ ਵੀ ਦੱਸੋ । (Describe Guru Gobind Singh’s battle of Bhangani and also explain its importance.)
ਉੱਤਰ-
ਭੰਗਾਣੀ ਦੀ ਲੜਾਈ ਗੁਰੁ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਸੀ । ਇਹ ਲੜਾਈ 22 ਸਤੰਬਰ, 1688 ਈ. ਨੂੰ ਲੜੀ ਗਈ ਸੀ । ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਚਲ ਰਹੀਆਂ ਫ਼ੌਜੀ ਤਿਆਰੀਆਂ ਨੂੰ ਵੇਖ ਕੇ ਪਹਾੜੀ ਰਾਜਿਆਂ ਵਿੱਚ ਘਬਰਾਹਟ ਫੈਲ ਗਈ ਸੀ । ਉਨ੍ਹਾਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿੱਚ ਮਹਿਸੂਸ ਹੋਣ ਲੱਗੀ ।ਦੂਜਾ, ਗੁਰੁ ਗੋਬਿੰਦ ਸਿੰਘ ਜੀ ਦੇ ਸਮਾਜ ਸੁਧਾਰ ਦੇ ਕੰਮਾਂ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖਲ ਸਮਝਦੇ ਸਨ । ਤੀਜਾ, ਇਹ ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ ।

ਚੌਥਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੁ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾ ਰਹੀ ਸੀ । ਪੰਜਵਾਂ, ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਨਗਰ ਦੇ ਸ਼ਾਸਕ ਫ਼ਤਹਿ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਇੱਕ ਗਠਜੋੜ ਨੇ 22 ਸਤੰਬਰ, 1688 ਈ. ਨੂੰ ਭੰਗਾਣੀ ਦੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਢੋਰਾ ਦੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਨੂੰ ਸਹਾਇਤਾ ਦਿੱਤੀ । ਸਿੱਖਾਂ ਨੇ ਪਹਾੜੀ ਰਾਜਿਆਂ ਦਾ ਡਟ ਕੇ ਮੁਕਾਬਲਾ ਕੀਤਾ । ਇਸ ਲੜਾਈ ਵਿੱਚ ਅੰਤ ਸਿੱਖਾਂ ਦੀ ਜਿੱਤ ਹੋਈ । ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ ।

ਪ੍ਰਸ਼ਨ 4.
ਨਾਦੌਣ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Nadaun.)
ਉੱਤਰ-
ਭੰਗਾਣੀ ਦੀ ਲੜਾਈ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਛੱਡ ਕੇ ਮੁੜ ਆਨੰਦਪੁਰ ਸਾਹਿਬ ਆ ਗਏ । ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਨੰਦਗੜ, ਲੋਹਗੜ, ਫ਼ਤਹਿਗੜ੍ਹ ਤੇ ਕੇਸਗੜ ਨਾਂ ਦੇ ਚਾਰ ਕਿਲਿਆਂ ਦੀ ਉਸਾਰੀ ਕਰਵਾਈ ।ਇਸ ਸਮੇਂ ਔਰੰਗਜ਼ੇਬ ਦੱਖਣ ਦੀਆਂ ਲੜਾਈਆਂ ਵਿੱਚ ਉਲਝਿਆ ਹੋਇਆ ਸੀ । ਇਹ ਸੁਨਹਿਰੀ ਮੌਕਾ ਵੇਖ ਕੇ ਪਹਾੜੀ ਸ਼ਾਸਕਾਂ ਨੇ ਮੁਗਲਾਂ ਨੂੰ ਦਿੱਤਾ ਜਾਣ ਵਾਲਾ ਸਾਲਾਨਾ ਖਿਰਾਜ (ਕਰ) ਬੰਦ ਕਰ ਦਿੱਤਾ । ਜਦੋਂ ਔਰੰਗਜ਼ੇਬ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਉਸ ਨੇ ਜੰਮੂ ਦੇ ਸੂਬੇਦਾਰ ਮੀਆਂ ਨੂੰ ਇਨ੍ਹਾਂ ਪਹਾੜੀ ਰਾਜਿਆਂ ਨੂੰ ਸਬਕ ਸਿਖਾਉਣ ਦਾ ਆਦੇਸ਼ ਦਿੱਤਾ । ਮੀਆਂ ਖ਼ਾਂ ਨੇ ਫੌਰਨ ਆਪਣੇ ਇੱਕ ਜਰਨੈਲ ਆਲਿਫ਼ ਦੇ ਅਧੀਨ ਮੁਗ਼ਲਾਂ ਦੀ ਇੱਕ ਭਾਰੀ ਫ਼ੌਜ ਇਨ੍ਹਾਂ ਪਹਾੜੀ ਰਾਜਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਭੇਜੀ ।

ਅਜਿਹੇ ਨਾਜ਼ੁਕ ਸਮੇਂ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਹ ਬੇਨਤੀ ਪ੍ਰਵਾਨ ਕਰ ਲਈ ਅਤੇ ਉਹ ਆਪ ਆਪਣੇ ਚੋਣਵੇਂ ਸਿੱਖਾਂ ਨੂੰ ਨਾਲ ਲੈ ਕੇ ਮਦਦ ਲਈ ਪਹੁੰਚੇ । 20 ਮਾਰਚ, 1690 ਈ. ਨੂੰ ਕਾਂਗੜੇ ਤੋਂ ਲਗਭਗ 30 ਕਿਲੋਮੀਟਰ ਦੂਰ ਨਾਦੌਣ ਵਿਖੇ ਭੀਮ ਚੰਦ ਅਤੇ ਆਲਿਫ਼ ਖ਼ਾਂ ਦੀਆਂ ਫ਼ੌਜਾਂ ਵਿਚਾਲੇ ਲੜਾਈ ਸ਼ੁਰੂ ਹੋਈ ।ਇਸ ਲੜਾਈ ਵਿੱਚ ਕਾਂਗੜਾ ਦੇ ਰਾਜੇ ਕਿਰਪਾਲ ਚੰਦ ਨੇ ਆਲਿਫ਼ ਖ਼ਾਂ ਦਾ ਸਾਥ ਦਿੱਤਾ । ਇਸ ਲੜਾਈ ਵਿੱਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਆਪਣੀ ਬਹਾਦਰੀ ਦੇ ਅਜਿਹੇ ਜੌਹਰ ਵਿਖਾਏ ਕਿ ਆਲਿਫ਼ ਖ਼ਾਂ ਅਤੇ ਉਸ ਦੇ ਸੈਨਿਕਾਂ ਨੂੰ ਰਣਭੂਮੀ ਵਿੱਚੋਂ ਭੱਜਣ ਲਈ ਮਜਬੂਰ ਹੋਣਾ ਪਿਆ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਹਿਯੋਗ ਸਦਕਾ ਭੀਮ ਚੰਦ ਅਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੂੰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਵਿਸ਼ਵਾਸਘਾਤ ਕੀਤਾ ਤੇ ਉਨ੍ਹਾਂ ਨੇ ਮੁਗ਼ਲਾਂ ਨਾਲ ਮੁੜ ਸੰਧੀ ਕਰ ਲਈ ।

ਪ੍ਰਸ਼ਨ 5.
ਖ਼ਾਲਸਾ ਦੀ ਸਥਾਪਨਾ ਦੇ ਕਾਰਨਾਂ ਦੀ ਸੰਖੇਪ ਵਿਆਖਿਆ ਕਰੋ । (Give in brief the causes of the creation of Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਿਉਂ ਕੀਤੀ ? (Why was Khalsa created by Guru Gobind Singh ?)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨਾਂ ਦਾ ਸੰਖੇਪ ਵਰਣਨ ਕਰੋ । (Give a brief description of the circumstances responsible for the creation of Khalsa.)
ਜਾਂ
1699 ਈ. ਵਿੱਚ ਖ਼ਾਲਸਾ ਦੀ ਸਥਾਪਨਾਂ ਲਈ ਕਿਹੜੇ ਕਾਰਨ ਜ਼ਿੰਮੇਵਾਰ ਸਨ ? (What were the circumstances that led to the creation of Khalsa in 1699 A.D. ?)
ਉੱਤਰ-
1. ਔਰੰਗਜ਼ੇਬ ਦਾ ਅੱਤਿਆਚਾਰੀ ਸ਼ਾਸਨ – ਔਰੰਗਜ਼ੇਬ ਬਹੁਤ ਕੱਟੜ ਬਾਦਸ਼ਾਹ ਸੀ। ਉਸ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਗਿਰਵਾ ਦਿੱਤਾ ਸੀ । ਉਸ ਨੇ ਹਿੰਦੂਆਂ ਦੀਆਂ ਧਾਰਮਿਕ ਰਸਮਾਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਜਜ਼ੀਆ ਕਰ ਨੂੰ ਮੁੜ ਲਗਾ ਦਿੱਤਾ । ਉਸ ਨੇ ਵੱਡੀ ਗਿਣਤੀ ਵਿੱਚ ਇਸਲਾਮ ਧਰਮ ਸਵੀਕਾਰ ਨਾ ਕਰਨ ਵਾਲੇ ਗੈਰ-ਮੁਸਲਮਾਨਾਂ ਨੂੰ ਕਤਲ ਕਰਵਾ ਦਿੱਤਾ । ਸਭ ਤੋਂ ਵੱਧ ਕੇ ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ । ਮੁਗ਼ਲਾਂ ਦੇ ਇਨ੍ਹਾਂ ਵੱਧ ਰਹੇ ਅੱਤਿਆਚਾਰਾਂ ਦਾ ਅੰਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਦਾ ਨਿਰਣਾ ਕੀਤਾ ।

2. ਪਹਾੜੀ ਰਾਜਿਆਂ ਦਾ ਵਿਸ਼ਵਾਸਘਾਤ – ਗੁਰੂ ਜੀ ਮੁਗਲਾਂ ਵਿਰੁੱਧ ਘੋਲ ਲਈ ਪਹਾੜੀ ਰਾਜਿਆਂ ਨੂੰ ਨਾਲ ਲੈਣਾ ਚਾਹੁੰਦੇ ਸਨ । ਪਰ ਗੁਰੂ ਜੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ ਪਹਾੜੀ ਰਾਜਿਆਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਜਿਹੇ ਸੈਨਿਕਾਂ ਨੂੰ ਤਿਆਰ ਕਰਨ ਦਾ ਨਿਰਣਾ ਕੀਤਾ ਜੋ ਮੁਗਲਾਂ ਦੀ ਸ਼ਕਤੀ ਦਾ ਮੁਕਾਬਲਾ ਕਰ ਸਕਣ । ਸਿੱਟੇ ਵਜੋਂ ਖ਼ਾਲਸਾ ਪੰਥ ਦੀ ਸਥਾਪਨਾ ਹੋਈ ।

3. ਜਾਤ-ਪਾਤ ਦੇ ਬੰਧਨ – ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਸੀ । ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਮਾੜਾ ਸਲੂਕ ਕਰਦੇ ਸਨ । ਇਸ ਜਾਤੀ ਪ੍ਰਥਾ ਨੇ ਭਾਰਤੀ ਸਮਾਜ ਨੂੰ ਇੱਕ ਘੁਣ ਵਾਂਗ ਅੰਦਰੋਂ ਹੀ ਅੰਦਰ ਖੋਖਲਾ ਬਣਾ ਦਿੱਤਾ ਸੀ । ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਜਾਤ-ਪਾਤ ਲਈ ਕੋਈ ਸਥਾਨ ਨਾ ਹੋਵੇ ।

4. ਦੋਸ਼ਪੂਰਨ ਮਸੰਦ ਪ੍ਰਥਾ – ਦੋਸ਼ਪੂਰਨ ਮਸੰਦ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਨਾ ਦਾ ਮਹੱਤਵਪੂਰਨ ਕਾਰਨ ਬਣੀ । ਸਮੇਂ ਦੇ ਨਾਲ-ਨਾਲ ਮਸੰਦ ਆਪਣੇ ਮੁੱਢਲੇ ਆਦਰਸ਼ਾਂ ਨੂੰ ਭੁੱਲ ਗਏ ਤੇ ਉਹ ਬੜੇ ਭ੍ਰਿਸ਼ਟਾਚਾਰੀ ਅਤੇ ਹੰਕਾਰੀ ਹੋ ਗਏ । ਉਨ੍ਹਾਂ ਨੇ ਸਿੱਖਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗੁਰੂਆਂ ਨੂੰ ਬਣਾਉਣ ਵਾਲੇ ਹਨ । ਬਹੁਤ ਸਾਰੇ ਪ੍ਰਭਾਵਸ਼ਾਲੀ ਮਸੰਦਾਂ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਗੁਰਗੱਦੀਆਂ ਕਾਇਮ ਕਰ ਲਈਆਂ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਮਸੰਦਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਨਵੇਂ ਸੰਗਠਨ ਦੀ ਸਥਾਪਨਾ ਦਾ ਨਿਰਣਾ ਕੀਤਾ ।

5. ਗੁਰਗੱਦੀ ਦਾ ਜੱਦੀ ਹੋਣਾ – ਗੁਰੂ ਅਮਰਦਾਸ ਜੀ ਦੁਆਰਾ ਗੁਰਗੱਦੀ ਜੱਦੀ ਬਣਾਉਣ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਗਈਆਂ । ਪ੍ਰਿਥੀ ਚੰਦ, ਧੀਰ ਮਲ ਅਤੇ ਰਾਮ ਰਾਇ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਸਿੱਖ ਗੁਰੂਆਂ ਲਈ ਅਨੇਕਾਂ ਔਕੜਾਂ ਪੈਦਾ ਕਰ ਦਿੱਤੀਆਂ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸਨ, ਜਿਸ ਵਿੱਚ ਮੀਣਿਆਂ, ਧੀਰਮਲੀਆਂ ਅਤੇ ਰਾਮਰਾਈਆਂ ਲਈ ਕੋਈ ਸਥਾਨ ਨਾ ਹੋਵੇ ।

6. ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ – ਗੁਰੁ ਗੋਬਿੰਦ ਸਿੰਘ ਜੀ ਨੇ “ਬਚਿੱਤਰ ਨਾਟਕ’ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ ਅਤੇ ਜ਼ਾਲਮਾਂ ਦਾ ਨਾਸ਼ ਕਰਨਾ ਹੈ । ਜ਼ਾਲਮਾਂ ਦਾ ਨਾਸ਼ ਕਰਨ ਲਈ ਤਲਵਾਰ ਨੂੰ ਚੁੱਕਣਾ ਅਤਿ ਜ਼ਰੂਰੀ ਸੀ । ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਖ਼ਾਲਸਾ ਪੰਥ ਦੀ ਸਾਜਨਾ ਦੇ ਕਾਰਨਾਂ ਬਾਰੇ ਚਰਚਾ ਕਰੋ । (Give reasons for the creations of Khalsa Panth.)
ਜਾਂ
ਖ਼ਾਲਸਾ ਪੰਥ ਦੀ ਸਿਰਜਣਾ ਕਦੋਂ ਤੇ ਕਿਵੇਂ ਹੋਈ ? (When and how was Khalsa founded ?)
ਜਾਂ
ਖ਼ਾਲਸਾ ਦੀ ਸਥਾਪਨਾ ਤੇ ਇੱਕ ਸੰਖੇਪ ਨੋਟ ਲਿਖੋ । (Write a note on the creation of Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਿਵੇਂ ਕੀਤੀ ? (How Khalsa was created by Guru Gobind Singh Ji ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਇੱਕ ਭਾਰੀ ਦੀਵਾਨ ਸਜਾਇਆ । ਇਸ ਦੀਵਾਨ ਵਿੱਚ 80, 000 ਸਿੱਖਾਂ ਨੇ ਭਾਗ ਲਿਆ । ਜਦੋਂ ਸਾਰੇ ਲੋਕ ਬੈਠ ਗਏ ਤਾਂ ਗੁਰੂ ਜੀ ਸਟੇਜ ‘ਤੇ ਆਏ ।ਉਨ੍ਹਾਂ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢੀ ਤੇ ਇਕੱਠੇ ਹੋਏ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ ?” ਇਹ ਸ਼ਬਦ ਸੁਣ ਕੇ ਦੀਵਾਨ ਵਿੱਚ ਸੱਨਾਟਾ ਛਾ ਗਿਆ । ਜਦੋਂ ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰੀ ਦੁਹਰਾਇਆ ਤਾਂ ਦਇਆ ਰਾਮ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ । ਗੁਰੂ ਜੀ ਉਸ ਨੂੰ ਨੇੜੇ ਹੀ ਇੱਕ ਤੰਬੂ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਦਇਆ ਰਾਮ ਨੂੰ ਬਿਨਾਇਆ । ਗੁਰੂ ਜੀ ਕੁਝ ਦੇਰ ਬਾਅਦ ਖੂਨ ਨਾਲ ਭਰੀ ਤਲਵਾਰ ਲੈ ਕੇ ਮੁੜ ਸਟੇਜ ‘ਤੇ ਆ ਗਏ ।

ਗੁਰੂ ਜੀ ਨੇ ਇੱਕ ਹੋਰ ਸਿੱਖ ਤੋਂ ਕੁਰਬਾਨੀ ਦੀ ਮੰਗ ਕੀਤੀ ।ਹੁਣ ਧਰਮ ਦਾਸ ਪੇਸ਼ ਹੋਇਆ ਇਸ ਕੂਮ ਨੂੰ ਤਿੰਨ ਵਾਰ ਹੋਰ ਦੁਹਰਾਇਆ ਗਿਆ । ਗੁਰੂ ਜੀ ਦੀ ਆਗਿਆ ਮੰਨਦੇ ਹੋਏ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਆਪਣੇ ਬਲੀਦਾਨਾਂ ਲਈ ਪੇਸ਼ ਹੋਏ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ “ਪੰਜ ਪਿਆਰਿਆਂ ਦੀ ਚੋਣ ਕੀਤੀ । ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਪਹਿਲਾਂ ਖੰਡੇ ਦਾ ਪਾਹੁਲ ਛਕਾਇਆ ਅਤੇ ਬਾਅਦ ਵਿੱਚ ਆਪ ਇਨ੍ਹਾਂ ਪਿਆਰਿਆਂ ਤੋਂ ਪਾਹੁਲ ਛਕਿਆ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਦੋਂ ਕੀਤੀ ਅਤੇ ਇਸ ਦੇ ਮੁੱਖ ਸਿਧਾਂਤ ਕਿਹੜੇ ਹਨ ? (When was the Khalsa created by Guru Gobind Singh Ji and what are its main principles ?)
ਜਾਂ
ਖ਼ਾਲਸਾ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ । (Explain the main Principles of the Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਸਥਾਪਿਤ ਕੀਤੇ ਗਏ ‘ਖ਼ਾਲਸਾ ਪੰਥ’ ਦੇ ਮੁੱਖ ਸਿਧਾਂਤ ਲਿਖੋ । (Write the main principles of the ‘Khalsa Panth’ founded by Guru Gobind Singh Ji.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਸੀ । ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਨਵੇਂ ਆਦੇਸ਼ ਜਾਂ ਵਿਸ਼ੇਸ਼ ਨਿਯਮ ਬਣਾਏ ਸਨ । ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨੀ ਹਰੇਕ ਖ਼ਾਲਸਾ ਲਈ ਜ਼ਰੂਰੀ ਹੈ । ਕੁਝ ਮਹੱਤਵਪੂਰਨ ਨਿਯਮ ਹੇਠ ਲਿਖੇ ਹਨ-

  1. ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਵਿਅਕਤੀ ਲਈ ‘ਖੰਡੇ ਦੀ ਪਾਹੁਲ’ ਛਕਣਾ ਜ਼ਰੂਰੀ ਹੈ ।
  2. ਹਰੇਕ ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ’ ਅਤੇ ਖ਼ਾਲਸਾ ਇਸਤਰੀ ‘ਕੌਰ’ ਸ਼ਬਦ ਦੀ ਵਰਤੋਂ ਕਰੇਗੀ ।
  3. ਹਰੇਕ ਖ਼ਾਲਸਾ ਇੱਕ ਈਸ਼ਵਰ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਨਹੀਂ ਕਰੇਗਾ ।
  4. ਹਰੇਕ ਖ਼ਾਲਸਾ ‘ਪੰਜ ਕਕਾਰ’ ਅਰਥਾਤ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕ੍ਰਿਪਾਨ ਪਾਵੇਗਾ ।
  5. ਹਰੇਕ ਖ਼ਾਲਸਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਵੇਗਾ ।
  6. ਹਰੇਕ ਖ਼ਾਲਸਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੇਗਾ ।
  7. ਹਰੇਕ ਖ਼ਾਲਸਾ ਕਿਰਤ ਕਰ ਕੇ ਆਪਣੀ ਰੋਜ਼ੀ ਕਮਾਏਗਾ ਅਤੇ ਆਪਣੀ ਆਮਦਨ ਦਾ ਦਸਵੰਧ ਧਰਮ ਕਾਰਜਾਂ ਦੇ ਲਈ ਦਾਨ ਦੇਵੇਗਾ ।
  8. ਹਰੇਕ ਖ਼ਾਲਸਾ ਸ਼ਸਤਰ ਧਾਰਨ ਕਰੇਗਾ ਅਤੇ ਧਰਮ ਯੁੱਧ ਦੇ ਲਈ ਸਦਾ ਤਿਆਰ ਰਹੇਗਾ ।
  9. ਹਰੇਕ ਖ਼ਾਲਸਾ ਆਪਸ ਵਿੱਚ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿਣਗੇ ।
  10. ਹਰੇਕ ਖ਼ਾਲਸਾ ਸਿਗਰਟ, ਨਸ਼ੀਲੀਆਂ ਵਸਤਾਂ ਦੀ ਵਰਤੋਂ, ਪਰ-ਇਸਤਰੀ ਗਮਨ ਆਦਿ ਬੁਰਾਈਆਂ ਤੋਂ ਦੂਰ ਰਹੇਗਾ ।

ਪ੍ਰਸ਼ਨ 8.
ਖ਼ਾਲਸਾ ਪੰਥ ਦੀ ਸਾਜਨਾ ਦੇ ਕੀ ਮਹੱਤਵਪੂਰਨ ਪ੍ਰਭਾਵ ਪਏ ? (What were the important effects of the creation of Khalsa Panth ?)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਸਿੱਖ ਇਤਿਹਾਸ ਵਿੱਚ ਕਿਹੜੇ ਛੇ ਮਹੱਤਵਪੂਰਨ ਪ੍ਰਭਾਵ ਪਏ ? ਵਿਆਖਿਆ ਕਰੋ । (What were the six important effects of the creation of Khalsa in Sikh History ? Explain.)
ਜਾਂ
ਖ਼ਾਲਸਾ ਦੀ ਸਥਾਪਨਾ ਦੇ ਮਹੱਤਵ ਦਾ ਅਧਿਐਨ ਕਰੋ । (Study the importance of the creation of Khalsa.)
ਉੱਤਰ-
1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਨਾ ਸਿਰਫ਼ ਪੰਜਾਬ ਦੇ ਇਤਿਹਾਸ ਸਗੋਂ ਭਾਰਤ ਦੇ ਇਤਿਹਾਸ ਵਿੱਚ ਇੱਕ ਯੁੱਗ ਪਲਟਾਊ ਘਟਨਾ ਮੰਨੀ ਜਾਂਦੀ ਹੈ । ਨਿਰਸੰਦੇਹ, ਖ਼ਾਲਸਾ ਪੰਥ ਦੀ ਸਿਰਜਨਾ ਦੇ ਬੜੇ ਦੂਰਗਾਮੀ ਸਿੱਟੇ ਨਿਕਲੇ ।

1. ਸਿੱਖਾਂ ਦੀ ਗਿਣਤੀ ਵਿੱਚ ਵਾਧਾ – ਖ਼ਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਣ ਲੱਗ ਪਏ । ਗੁਰੂ ਸਾਹਿਬ ਨੇ ਆਪ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ । ਇਸ ਤੋਂ ਇਲਾਵਾ ਗੁਰੂ ਜੀ ਨੇ ਖ਼ਾਲਸਾ ਪੰਥ ਦੇ ਕਿਸੇ ਵੀ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦੇ ਕੇ ਖ਼ਾਲਸਾ ਪੰਥ ਵਿੱਚ ਹੈਰਾਨੀਜਨਕ ਵਾਧਾ ਕੀਤਾ ।

2. ਆਦਰਸ਼ ਸਮਾਜ ਦਾ ਨਿਰਮਾਣ – ਖ਼ਾਲਸਾ ਪੰਥ ਦੀ ਸਥਾਪਨਾ ਨਾਲ ਇੱਕ ਨਵੇਂ ਸਮਾਜ ਦਾ ਜਨਮ ਹੋਇਆ । ਇਸ ਵਿੱਚ ਉਚ-ਨੀਚ ਦੀ ਕੋਈ ਥਾਂ ਨਹੀਂ ਸੀ । ਇਸ ਵਿੱਚ ਨੀਵੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ । ਖ਼ਾਲਸਾ ਸਮਾਜ ਵਿੱਚ ਅੰਧ-ਵਿਸ਼ਵਾਸਾਂ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਲਈ ਕੋਈ ਥਾਂ ਨਹੀਂ ਸੀ । ਇਸ ਤਰ੍ਹਾਂ ਗੁਰੂ ਜੀ ਨੇ ਖ਼ਾਲਸਾ ਪੰਥ ਨੂੰ ਰਚ ਕੇ ਇੱਕ ਨਵੇਂ ਸਮਾਜ ਦੀ ਰਚਨਾ ਕੀਤੀ ।

3. ਮਸੰਦ ਪ੍ਰਥਾ ਅਤੇ ਪੰਥ ਵਿਰੋਧੀ ਸੰਪਰਦਾਵਾਂ ਦਾ ਅੰਤ – ਮਸੰਦ ਪ੍ਰਥਾ ਵਿੱਚ ਆਈਆਂ ਕੁਰੀਤੀਆਂ ਖ਼ਾਲਸਾ ਪੰਥ ਦੇ ਨਿਰਮਾਣ ਦਾ ਇੱਕ ਮੁੱਖ ਕਾਰਨ ਸਨ । ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਵਿੱਚ ਇਨ੍ਹਾਂ ਨੂੰ ਕੋਈ ਸਥਾਨ ਨਾ ਦਿੱਤਾ ਗਿਆ । ਗੁਰੂ ਜੀ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਰੱਖਣ ।

4. ਨੀਵੀਆਂ ਜਾਤੀਆਂ ਦੇ ਲੋਕਾਂ ਦਾ ਉਭਾਰ – ਖ਼ਾਲਸਾ ਪੰਥ ਦੀ ਸਥਾਪਨਾ ਨੀਵੀਆਂ ਜਾਤਾਂ ਦੇ ਲੋਕਾਂ ਦੇ ਉਭਾਰ ਦਾ ਸੰਦੇਸ਼ ਸੀ । ਇਸ ਤੋਂ ਪਹਿਲਾਂ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਖ਼ਾਲਸਾ ਪੰਥ ਵਿੱਚ ਸ਼ਾਮਲ ਕਰਕੇ ਉੱਚ ਜਾਤੀਆਂ ਦੇ ਬਰਾਬਰ ਦਰਜਾ ਦਿੱਤਾ । ਗੁਰੂ ਜੀ ਨੇ ਇਹ ਮਹਾਨ ਕਦਮ ਚੁੱਕ ਕੇ ਨੀਵੀਆਂ ਜਾਤਾਂ ਦੇ ਲੋਕਾਂ ਵਿੱਚ ਨਵਾਂ ਜੋਸ਼ ਭਰਿਆ । ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਉਹ ਮਹਾਨ ਯੋਧਾ ਸਿੱਧ ਹੋਏ ।

5. ਸਿੱਖਾਂ ਵਿੱਚ ਨਵਾਂ ਜੋਸ਼ – ਖ਼ਾਲਸਾ ਪੰਥ ਦੀ ਸਥਾਪਨਾ ਨੇ ਸਿੱਖਾਂ ਵਿੱਚ ਅਦੁੱਤੀ ਜੋਸ਼ ਪੈਦਾ ਕੀਤਾ | ਕਮਜ਼ੋਰ ਤੋਂ ਕਮਜ਼ੋਰ ਸਿੱਖ ਵੀ ਹੁਣ ਸ਼ੇਰ ਬਣ ਗਿਆ । ਉਨ੍ਹਾਂ ਨੇ ਹੁਣ ਅਤਿਆਚਾਰੀਆਂ ਦੇ ਸਾਹਮਣੇ ਝੁਕਣ ਦੀ ਬਜਾਏ ਹਥਿਆਰ ਚੁੱਕ ਲਏ । ਮੁਗਲਾਂ ਅਤੇ ਅਫ਼ਗਾਨਾਂ ਨਾਲ ਹੋਣ ਵਾਲੀਆਂ ਲੜਾਈਆਂ ਵਿੱਚ ਸਿੱਖਾਂ ਨੇ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੇ ਸਬੂਤ ਦਿੱਤੇ ।

6. ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ – ਖ਼ਾਲਸਾ ਪੰਥ ਦੀ ਸਥਾਪਨਾ ਦੇ ਨਾਲ ਹੀ ਸਿੱਖਾਂ ਦੀ ਰਾਜਨੀਤਿਕ , ਸ਼ਕਤੀ ਦਾ ਵੀ ਉਦੈ ਹੋਇਆ | ਅਣਗਿਣਤ ਸ਼ਹੀਦੀਆਂ ਦੇ ਬਾਅਦ ਉਹ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ । ਇਸ ਤਰ੍ਹਾਂ ਖ਼ਾਲਸਿਆਂ ਦਾ ਸੁਪਨਾ ਸਾਕਾਰ ਹੋਇਆ ।

ਪ੍ਰਸ਼ਨ 9.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a brief note on the first battle of Sri Anandpur Sahib.)
ਉੱਤਰ-
1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਦੇ ਬਾਅਦ ਵੱਡੀ ਗਿਣਤੀ ਵਿੱਚ ਲੋਕ ਸਿੱਖ ਪੰਥ ਵਿੱਚ ਸ਼ਾਮਲ ਹੋਣ ਲੱਗ ਪਏ ਸਨ । ਗੁਰੂ ਸਾਹਿਬ ਦੀ ਦਿਨ ਪ੍ਰਤੀਦਿਨ ਵੱਧ ਰਹੀ ਇਸ ਸ਼ਕਤੀ ਕਾਰਨ ਪਹਾੜੀ ਰਾਜਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ । ਕਹਿਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸੀ ਆਨੰਦਪੁਰ ਸਾਹਿਬ ਸਥਿਤ ਸੀ, ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਇਸ ਮੰਗ ਨੂੰ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਗੁਰੂ ਤੇਗ ਬਹਾਦਰ ਜੀ ਨੇ ਇਹ ਜ਼ਮੀਨ ਉੱਚਿਤ ਮੁੱਲ ਦੇ ਕੇ ਖ਼ਰੀਦੀ ਸੀ ।

ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਇਹ ਘੇਰਾ ਕਈ ਦਿਨਾਂ ਤਕ ਜਾਰੀ ਰਿਹਾ । ਕਿਲ੍ਹੇ ਅੰਦਰ ਭਾਵੇਂ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡਟ ਕੇ ਮੁਕਾਬਲਾ ਕੀਤਾ। ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।ਇਹ ਸੰਧੀ ਕੇਵਲ ਪਹਾੜੀ ਰਾਜਿਆਂ ਦੀ ਇੱਕ ਚਾਲ ਸੀ ਅਤੇ ਉਹ ਮੌਕਾ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ‘ਤੇ ਹੋਰ ਵੱਡਾ ਹਮਲਾ ਕਰਨਾ ਚਾਹੁੰਦੇ ਸਨ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 10.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the second battle of Sri Anandpur Sahib.)
ਉੱਤਰ-
ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣੀਆਂ ਹੋਈਆਂ ਲਗਾਤਾਰ ਹਾਰਾਂ ਦੇ ਅਪਮਾਨ ਦਾ ਬਦਲਾ ਲੈਣਾ ਚਾਹੁੰਦੇ ਸਨ । ਇਸ ਉਦੇਸ਼ ਨਾਲ ਉਨ੍ਹਾਂ ਨੇ ਮੁਗ਼ਲ ਫ਼ੌਜਾਂ ਨਾਲ ਮਿਲ ਕੇ ਮਈ, 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਦੂਸਰੀ ਵਾਰ ਹਮਲਾ ਕਰ ਦਿੱਤਾ । ਇਸ ਸਾਂਝੀ ਫ਼ੌਜ ਨੇ ਕਿਲ੍ਹੇ ਅੰਦਰ ਜਾਣ ਦੇ ਅਨੇਕਾਂ ਯਤਨ ਕੀਤੇ ਪਰ ਸਿੱਖ ਯੋਧਿਆਂ ਨੇ ਇਨ੍ਹਾਂ ਸਾਰੇ ਯਤਨਾਂ ਨੂੰ ਅਸਫਲ ਬਣਾ ਦਿੱਤਾ । ਘੇਰੇ ਦੇ ਲੰਬੇ ਹੋ ਜਾਣ ਕਾਰਨ ਕਿਲ੍ਹੇ ਦੇ ਅੰਦਰ ਰਸਦ ਥੁੜ੍ਹਨੀ ਸ਼ੁਰੂ ਹੋ ਗਈ । ਇਸ ਲਈ ਸਿੱਖਾਂ ਲਈ ਜ਼ਿਆਦਾ ਸਮੇਂ ਤਕ ਲੜਾਈ ਨੂੰ ਜਾਰੀ ਰੱਖਣਾ ਸੰਭਵ ਨਹੀਂ ਸੀ । ਜਦੋਂ ਭੁੱਖ ਨਾਲ ਸਿੱਖਾਂ ਦਾ ਸਬਰ ਡੋਲਣ ਲੱਗਾ ਤਾਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣ ਦੀ ਬੇਨਤੀ ਕੀਤੀ । ਗੁਰੂ ਸਾਹਿਬ ਨੇ ਸਿੱਖਾਂ ਨੂੰ ਕੁਝ ਦਿਨ ਹੋਰ ਸੰਘਰਸ਼ ਜਾਰੀ ਰੱਖਣ ਦੀ ਸਲਾਹ ਦਿੱਤੀ ।

ਇਸ ਸਲਾਹ ਨੂੰ ਨਾ ਮੰਨਦੇ ਹੋਏ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲ੍ਹਾ ਛੱਡ ਕੇ ਚਲੇ ਗਏ । ਦੂਜੇ ਪਾਸੇ ਇੰਨੇ ਲੰਬੇ ਸਮੇਂ ਤੋਂ ਘੇਰੇ ਕਾਰਨ ਸਾਂਝੀ ਫ਼ੌਜ ਵੀ ਬੜੀ ਪ੍ਰੇਸ਼ਾਨ ਸੀ । ਇਸ ਲਈ ਉਨ੍ਹਾਂ ਨੇ ਇੱਕ ਚਾਲ ਚਲੀ । ਉਨ੍ਹਾਂ ਨੇ ਕੁਰਾਨ ਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਭਰੋਸਾ ਦੁਆਇਆ ਕਿ ਜੇ ਉਹ ਸ੍ਰੀ ਆਨੰਦਪੁਰ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ | ਪਰ ਜਦੋਂ ਗੁਰੂ ਜੀ ਕਿਲ੍ਹੇ ਤੋਂ ਬਾਹਰ ਨਿਕਲੇ ਤਾਂ ਮੁਗ਼ਲ ਅਤੇ ਪਹਾੜੀ ਫ਼ੌਜਾਂ ਉਨ੍ਹਾਂ ‘ਤੇ ਟੁੱਟ ਪਈਆਂ ।

ਪ੍ਰਸ਼ਨ 11.
ਚਮਕੌਰ ਸਾਹਿਬ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ । (Give a brief account of the battle of Chamkaur Sahib.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਮੁਗ਼ਲ ਫ਼ੌਜਾਂ ਬੜੀ ਤੇਜ਼ੀ ਨਾਲ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ । ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਇੱਕ ਕੱਚੀ ਗੜ੍ਹੀ ਵਿੱਚ 40 ਸਿੱਖਾਂ ਨਾਲ ਸ਼ਰਨ ਲਈ । ਛੇਤੀ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮੁਗ਼ਲ ਸੈਨਿਕਾਂ ਨੇ ਇਸ ਗੜੀ ਨੂੰ ਘੇਰਾ ਪਾ ਲਿਆ । ਚਮਕੌਰ ਸਾਹਿਬ ਦੀ ਇਹ ਲੜਾਈ ਜੋ 22 ਦਸੰਬਰ, 1704 ਈ. ਵਿੱਚ ਲੜੀ ਗਈ, ਬੜੀ ਘਮਸਾਣ ਦੀ ਲੜਾਈ ਸੀ ।ਇਸ ਲੜਾਈ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਬਹਾਦਰੀ ਦੇ ਉਹ ਜੌਹਰ ਵਿਖਾਏ ਕਿ ਮੁਗ਼ਲਾਂ ਨੂੰ ਦਿਨੇ ਤਾਰੇ ਨਜ਼ਰ ਆ ਗਏ ।

ਉਨ੍ਹਾਂ ਨੇ ਅਣਗਿਣਤ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ । ਚਮਕੌਰ ਸਾਹਿਬ ਦੀ ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਸਿੱਖਾਂ ਨੇ ਜੋ ਸੂਰਬੀਰਤਾ ਦਿਖਾਈ, ਉਸ ਦੀ ਕੋਈ ਹੋਰ ਮਿਸਾਲ ਮਿਲਣੀ ਬੜੀ ਮੁਸ਼ਕਿਲ ਹੈ । ਪੰਜ ਸਿੱਖਾਂ ਦੀ ਬੇਨਤੀ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਗੜ੍ਹੀ ਨੂੰ ਛੱਡ ਦਿੱਤਾ । ਗੜ੍ਹੀ ਛੱਡਣ ਸਮੇਂ ਗੁਰੂ ਸਾਹਿਬ ਨੇ ਮੁਗ਼ਲ ਫ਼ੌਜਾਂ ਨੂੰ ਤਾੜੀ ਵਜਾ ਕੇ ਲਲਕਾਰਿਆ ਪਰ ਉਹ ਗੁਰੂ ਸਾਹਿਬ ਦਾ ਕੁਝ ਨਾ ਵਿਗਾੜ ਸਕੀਆਂ ।

ਪ੍ਰਸ਼ਨ 12.
ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । [Write a brief note on the battle of Khidrana (Sri Muktsar Sahib.)]
ਉੱਤਰ-
ਖਿਦਰਾਣਾ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖਰੀ ਤੇ ਨਿਰਣਾਇਕ ਲੜਾਈ ਸੀ । ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਅਨੇਕਾਂ ਤਕਲੀਫ਼ਾਂ ਨੂੰ ਝਲਦੇ ਹੋਏ ਖਿਦਰਾਣਾ ਵਿਖੇ ਪਹੁੰਚੇ ਸਨ । ਜਦੋਂ ਮੁਗ਼ਲ ਫ਼ੌਜਾਂ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ‘ਤੇ ਖਿਦਰਾਣਾ ਵਿਖੇ ਹਮਲਾ ਕਰਨ ਦੀ ਯੋਜਨਾ ਬਣਾਈ ।ਉਸ ਨੇ 29 ਦਸੰਬਰ, 1705 ਈ. ਨੂੰ ਇੱਕ ਵਿਸ਼ਾਲ ਫ਼ੌਜ ਨਾਲ ਗੁਰੂ ਸਾਹਿਬ ਦੀ ਫ਼ੌਜ ‘ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ । ਉਨ੍ਹਾਂ ਨੇ ਮੁਗ਼ਲ ਫ਼ੌਜਾਂ ਦੇ ਅਜਿਹੇ ਛੱਕੇ ਛੁੜਵਾਏ ਕਿ ਉਹ ਲੜਾਈ ਦਾ ਮੈਦਾਨ ਛੱਡ ਕੇ ਨੱਸ ਤੁਰੇ ।

ਇਸ ਤਰ੍ਹਾਂ ਗੁਰੂ ਸਾਹਿਬ ਨੂੰ ਇਸ ਅੰਤਿਮ ਲੜਾਈ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿੱਚ ਉਹ 40 ਸਿੱਖ ਵੀ ਲੜਦੇ-ਲੜਦੇ ਸ਼ਹੀਦੀਆਂ ਪਾ ਗਏ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ ।ਉਨ੍ਹਾਂ ਦੀ ਦਿੱਤੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਂ ਸਿੰਘ ਜੋ ਜ਼ਿੰਦਗੀ ਦੇ ਆਖ਼ਰੀ ਸਾਹ ਗਿਣ ਰਿਹਾ ਸੀ, ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਦੁਆਰਾ ਲਿਖੇ ਗਏ ਬੇਦਾਵੇ ਨੂੰ ਪਾੜ ਦਿੱਤਾ ਅਤੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ ।

ਪ੍ਰਸ਼ਨ 13.
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਨਜਿੱਠਿਆ ?
(How did Guru Gobind Singh Ji settle the sectarian divisions and external dangers to Sikhism ?)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ । ਗੁਰੂ ਜੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਸਾਰੇ ਸਿੱਖ ਉਨ੍ਹਾਂ ਦੇ ‘ਖ਼ਾਲਸਾ’ ਹਨ ਤੇ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਜੁੜੇ ਹੋਏ ਹਨ । ਇਸ ਲਈ ਜਿਹੜਾ ਸਿੱਖ ਸਿੱਧੇ ਤੌਰ ‘ਤੇ ਗੁਰੂ ਜੀ ਨਾਲ ਨਹੀਂ ਸੀ ਜੁੜਦਾ, ਉਸ ਨੂੰ ਸਿੱਖ ਨਹੀਂ ਗਿਣਿਆ ਜਾਂਦਾ ਸੀ । ਇਸ ਤਰ੍ਹਾਂ ਮਸੰਦਾਂ ਦੀ ਵਿਚੋਲਗੀ ਖ਼ਤਮ ਹੋ ਗਈ । ਮੀਣੇ, ਧੀਰਮਲੀਏ, ਰਾਮਰਾਈਏ ਅਤੇ ਹਿੰਦਾਲੀਆਂ ਨੂੰ ਸਿੱਖ ਪੰਥ ਵਿੱਚੋਂ ਕੱਢ ਦਿੱਤਾ ਗਿਆ । ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਦਿੱਤਾ । ਆਪਣੀ ਤੇ ਹੋਰਨਾਂ ਦੀ ਰੱਖਿਆ ਲਈ ਲੜਨਾ ਸਿੱਖਾਂ ਦਾ ਧਰਮ ਨਿਯਤ ਕੀਤਾ ਗਿਆ । ਇਸ ਕਾਰਨ ਸਿੱਖ ਮੁਗਲਾਂ ਦੇ ਹਮਲਿਆਂ ਦਾ ਡਟ ਕੇ ਮੁਕਾਬਲਾ ਕਰ ਸਕੇ । ਇਸ . ਤਰ੍ਹਾਂ ਸਿੱਖ ਪੰਥ ਇੱਕ ਨਵੀਂ ਸ਼ਕਤੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ।

ਪ੍ਰਸ਼ਨ 14.
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the literary activities of Guru Gobind Singh Ji ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਦੱਸੋ । (Describe the literary activities of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਫਲਤਾਵਾਂ ਦਾ ਮੁੱਲਾਂਕਣ ਕਰੋ । (Evaluate the literary achievements of Guru Gobind Singh Ji.)
ਉੱਤਰ-
ਸਾਹਿਤ ਦੇ ਖੇਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਬੜੀ ਅਨਮੋਲ ਹੈ ।ਉਹ ਆਪ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਉਨ੍ਹਾਂ ਦੁਆਰਾ ਰਚਿਆ ਹੋਇਆ ਬਹੁਤਾ ਸਾਹਿਤ ਸਰਸਾ ਨਦੀ ਵਿੱਚ ਰੁੜ੍ਹ ਗਿਆ ਸੀ । ਪਰ ਫਿਰ ਵੀ ਜਿਹੜਾ ਸਾਹਿਤ ਸਾਡੇ ਤਕ ਪੁੱਜਾ ਹੈ ਉਸ ਤੋਂ ਆਪ ਦੇ ਮਹਾਨ ਵਿਦਵਾਨ ਹੋਣ ਦਾ ਕਾਫ਼ੀ ਪ੍ਰਮਾਣ ਮਿਲਦਾ ਹੈ । ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ । ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫ਼ਰਨਾਮਾ, ਚੰਡੀ ਦੀ ਵਾਰ ਆਦਿ ਆਪ ਦੀਆਂ ਮਹਾਨ ਰਚਨਾਵਾਂ ਹਨ । ਇਨ੍ਹਾਂ ਵਿੱਚ ਆਪ ਨੇ ਵਿਭਿੰਨ ਵਿਸ਼ਿਆਂ ‘ਤੇ ਭਰਪੂਰ ਚਾਨਣਾ ਪਾਇਆ ਹੈ ।ਇਹ ਰਚਨਾਵਾਂ ਅਧਿਆਤਮਿਕ ਗਿਆਨ ਦਾ ਭੰਡਾਰ ਹਨ ।

ਇਨ੍ਹਾਂ ਤੋਂ ਸਾਨੂੰ ਇਤਿਹਾਸਿਕ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਹ ਸਾਰੀਆਂ ਰਚਨਾਵਾਂ ਅਧਿਆਤਮਿਕ ਗਿਆਨ ਦਾ ਭੰਡਾਰ ਹਨ । ਆਪ ਦੀਆਂ ਇਹ ਰਚਨਾਵਾਂ ਇੰਨੀਆਂ ਜੋਸ਼ ਭਰਪੁਰ ਹਨ ਕਿ ਪੜ੍ਹ ਕੇ ਮੁਰਦਾ ਦਿਲਾਂ ਵਿੱਚ ਵੀ ਜਾਨ ਪੈ ਜਾਂਦੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ 52 ਉੱਚ-ਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਨੰਦ ਲਾਲ, ਸੈਨਾਪਤ, ਅਨੀ ਰਾਏ, ਗੋਪਾਲ ਅਤੇ ਉਦੈ ਰਾਏ ਦੇ ਨਾਂ ਬਹੁਤ ਪ੍ਰਸਿੱਧ ਹਨ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 15.
ਜ਼ਫ਼ਰਨਾਮਾ ਕੀ ਹੈ ? (What is Zafarnama ?)
ਜਾਂ
ਜ਼ਫ਼ਰਨਾਮਾ ‘ਤੇ ਇੱਕ ਨੋਟ ਲਿਖੋ । (Write a note on Zafarnama.)
ਉੱਤਰ-ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਹੈ । ਇਹ ਚਿੱਠੀ ਫ਼ਾਰਸੀ ਵਿੱਚ ਲਿਖੀ ਗਈ ਸੀ । ਇਸ ਨੂੰ ਗੁਰੂ ਜੀ ਨੇ ਦੀਨਾ ਕਾਂਗੜ (ਫਰੀਦਕੋਟ) ਨਾਂ ਦੇ ਸਥਾਨ ਤੋਂ ਲਿਖਿਆ ਸੀ । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਦਾ ਅਤੇ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਬੜੀ ਦਲੇਰੀ ਨਾਲ ਕੀਤਾ ਹੈ । ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ,
“ਐ ਔਰੰਗਜ਼ੇਬ ਤੂੰ ਝੂਠਾ ਦੀਨਦਾਰ ਬਣਿਆ ਫਿਰਦਾ ਹੈਂ, ਤੇਰੇ ਵਿੱਚ ਰਤਾ ਭਰ ਵੀ ਸੱਚਾਈ ਨਹੀਂ, ਤੈਨੂੰ ਖ਼ੁਦਾ ਅਤੇ ਮੁਹੰਮਦ ਵਿੱਚ ਕੋਈ ਯਕੀਨ ਨਹੀਂ ਹੈ । ਇਹ ਵੀ ਕੋਈ ਬਹਾਦਰੀ ਹੈ ਕਿ ਸਾਡੇ 40 ਭੁੱਖੇ ਸਿੰਘਾਂ ਉੱਤੇ ਤੇਰੀ ਲੱਖਾਂ ਦੀ ਗਿਣਤੀ ਵਿੱਚ ਫ਼ੌਜ ਹਮਲਾ ਕਰੇ । ਤੂੰ ਤੇ ਤੇਰੇ ਫ਼ੌਜੀ ਅਹਿਲਕਾਰ ਸਾਰੇ ਮੱਕਾਰ ਤੇ ਬੁਜ਼ਦਿਲ ਹਨ | ਤੁਸੀਂ ਝੂਠੇ ਅਤੇ ਧੋਖੇਬਾਜ਼ ਹੋ । ਬੇਸ਼ੱਕ ਤੁਸੀਂ ਰਾਜਿਆਂ ਦੇ ਰਾਜਾ ਅਤੇ ਪ੍ਰਸਿੱਧ ਸੈਨਾਪਤੀ ਹੋ, ਪਰ ਤੁਸੀਂ ਸੱਚੇ ਧਰਮ ਤੋਂ ਤਾਂ ਕੋਹਾਂ ਦੂਰ ਹੋ । ਤੁਹਾਡੇ ਬੁੱਲ੍ਹਾਂ ‘ਤੇ ਕੁਝ ਹੋਰ ਹੈ ਤਾਂ ਦਿਲ ਵਿੱਚ ਕੁਝ ਹੋਰ ।”

ਗੁਰੂ ਜੀ ਦੀ ਇਸ ਚਿੱਠੀ ਦਾ ਔਰੰਗਜ਼ੇਬ ਦੇ ਮਨ ‘ਤੇ ਬੜਾ ਡੂੰਘਾ ਅਸਰ ਪਿਆ ।ਉਸ ਨੇ ਗੁਰੂ ਜੀ ਨਾਲ ਮੁਲਾਕਾਤ ਕਰਨ ਦਾ ਸੁਨੇਹਾ ਭੇਜਿਆ | ਪਰ ਗੁਰੂ ਗੋਬਿੰਦ ਸਿੰਘ ਜੀ ਹਾਲੇ ਰਸਤੇ ਵਿੱਚ ਹੀ ਸਨ ਕਿ ਔਰੰਗਜ਼ੇਬ ਇਸ ਦੁਨੀਆਂ ਤੋਂ ਚਲ ਵਸਿਆ ।

ਪ੍ਰਸ਼ਨ 16.
ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਸੁਧਾਰਾਂ ਦਾ ਇਤਿਹਾਸ ਵਿੱਚ ਕੀ ਮਹੱਤਵ ਹੈ ? (What is the importance of social reforms of Guru Gobind Singh Ji in History ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਸੁਧਾਰ ਬੜੀ ਮਹੱਤਤਾ ਰੱਖਦੇ ਹਨ ।ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਸਮਾਜ ਵਿੱਚ ਇੱਕ ਇਨਕਲਾਬ ਲਿਆਂਦਾ । ਇਸ ਵਿੱਚ ਸ਼ਾਮਲ ਹੋਣ ਵਾਲੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚ ਜਾਤੀ ਦੇ ਬਰਾਬਰ ਦਰਜਾ ਦਿੱਤਾ ਗਿਆ । ਅਜਿਹਾ ਕਰਕੇ ਗੁਰੂ ਸਾਹਿਬ ਨੇ ਸਦੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਜਾਤ-ਪਾਤ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ । ਇਸਤਰੀਆਂ ਨੂੰ ਵੀ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਦਾ ਅਧਿਕਾਰੀ ਬਣਾਇਆ ਗਿਆ । ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਸ਼ਰਾਬ, ਭੰਗ ਅਤੇ ਹੋਰ ਨਸ਼ਿਆਂ ਆਦਿ ਤੋਂ ਦੂਰ ਰਹਿਣ ਲਈ ਕਿਹਾ ।

ਗੁਰੂ ਸਾਹਿਬ ਨੇ ਜੰਮਦੀਆਂ ਕੁੜੀਆਂ ਨੂੰ ਮਾਰਨ ਵਾਲਿਆਂ ਨਾਲ ਕੋਈ ਸੰਬੰਧ ਨਾ ਰੱਖਣ ਦਾ ਹੁਕਮ ਦਿੱਤਾ । ਗੁਰੂ ਸਾਹਿਬ ਨੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ਅਤੇ ਇਹ ਐਲਾਨ ਕੀਤਾ ਕਿ ਇਨ੍ਹਾਂ ਕੁਰੀਤੀਆਂ ਲਈ ਖ਼ਾਲਸਾ ਪੰਥ ਵਿੱਚ ਕੋਈ ਸਥਾਨ ਨਹੀਂ ਹੈ । ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸਤਰੀਆਂ ਦਾ ਪੂਰਾ ਆਦਰ-ਸਤਿਕਾਰ ਕਰਨ ਲਈ ਕਿਹਾ । ਮਸੰਦ ਪ੍ਰਥਾ ਦਾ ਅੰਤ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਉਨ੍ਹਾਂ ਦੇ ਸ਼ੋਸ਼ਣ ਤੋਂ ਬਚਾਇਆ । ਅਸਲ ਵਿੱਚ ਗੁਰੂ ਸਾਹਿਬ ਨੇ ਇੱਕ ਆਦਰਸ਼ ਸਮਾਜ ਨੂੰ ਜਨਮ ਦਿੱਤਾ ।

ਪ੍ਰਸ਼ਨ 17.
“ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸੰਗਠਨਕਰਤਾ ਸਨ ।” ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ? (“Guru Gobind Singh Ji was a builder par-excellence.” Do you agree with this statement ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨਿਰਸੰਦੇਹ ਇੱਕ ਉੱਚ-ਕੋਟੀ ਦੇ ਸੰਗਠਨਕਰਤਾ ਸਨ । ਉਸ ਸਮੇਂ ਔਰੰਗਜ਼ੇਬ ਕਿਸੇ ਵੀ ਲਹਿਰ ਤੇ ਖ਼ਾਸ ਕਰਕੇ ਸਿੱਖ ਲਹਿਰ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸੀ ।ਉਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ । ਸਿੱਖਾਂ ਵਿੱਚ ਮਸੰਦ ਪ੍ਰਥਾ ਬਹੁਤ ਭ੍ਰਿਸ਼ਟਾਚਾਰੀ ਹੋ ਗਈ ਸੀ । ਹਿੰਦੁ ਕਾਫ਼ੀ ਲੰਬੇ ਸਮੇਂ ਤੋਂ ਨਿਰਉਤਸ਼ਾਹਿਤ ਸਨ । ਪਹਾੜੀ ਰਾਜੇ ਆਪਣੇ ਸੁਆਰਥੀ ਹਿੱਤਾਂ ਕਾਰਨ ਮੁਗਲ ਸਰਕਾਰ ਨਾਲ ਮਿਲੇ ਹੋਏ ਸਨ । ਅਜਿਹੇ ਵਿਰੋਧੀ ਤੱਤਾਂ ਦੇ ਬਾਵਜੂਦ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ । ਇਹ ਸੱਚਮੁੱਚ ਹੀ ਇੱਕ ਮਹਾਨ ਕਾਰਨਾਮਾ ਸੀ ਜਿਸ ਨੇ ਲੋਕਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ । ਉਹ ਮਹਾਨ ਯੋਧੇ ਬਣ ਗਏ ਅਤੇ ਧਰਮ ਦੇ ਨਾਂ ‘ਤੇ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਗਏ । ਉਹ ਉਦੋਂ ਤਕ ਚੈਨ ਨਾਲ ਨਹੀਂ ਬੈਠੇ ਜਦੋਂ ਤਕ ਉਨ੍ਹਾਂ ਪੰਜਾਬ ਵਿੱਚੋਂ ਮੁਗ਼ਲਾਂ ਅਤੇ ਅਫ਼ਗਾਨਾਂ ਦੇ ਸ਼ਾਸਨ ਦਾ ਅੰਤ ਨਾ ਕਰ ਲਿਆ ਅਤੇ ਪੰਜਾਬ ਵਿੱਚ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਨਾ ਕਰ ਲਈ ।

ਪ੍ਰਸ਼ਨ 18.
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਦੱਸੋ । (Mention any six characteristics of Guru Gobind Singh Ji’s personality.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੀਆਂ ਮਹਾਨ ਸ਼ਖ਼ਸੀਅਤ ਵਿਚੋਂ ਇੱਕ ਸਨ । ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਅਣਗਿਣਤ ਗੁਣ ਸਨ ।

1. ਉੱਚਾ ਚਰਿੱਤਰ – ਗੁਰੂ ਗੋਬਿੰਦ ਸਿੰਘ ਜੀ ਬੜੇ ਉੱਚ ਚਰਿੱਤਰ ਦੇ ਮਾਲਕ ਸਨ । ਝੂਠ, ਛਲ, ਕਪਟ ਆਦਿ ਤਾਂ ਉਨ੍ਹਾਂ ਨੂੰ ਛੂਹ ਵੀ ਨਹੀਂ ਸਕੇ ਸਨ । ਯੁੱਧ ਹੋਵੇ ਜਾਂ ਸ਼ਾਂਤੀ ਉਨ੍ਹਾਂ ਨੇ ਕਦੇ ਵੀ ਸੱਚ ਦਾ ਪੱਲਾ ਨਹੀਂ ਛੱਡਿਆ ਸੀ । ਉਹ ਇਸਤਰੀਆਂ ਦਾ ਬਹੁਤ ਸਤਿਕਾਰ ਕਰਦੇ ਸਨ । ਉਹ ਹਰ ਤਰ੍ਹਾਂ ਦੇ ਨਸ਼ਿਆਂ ਦੇ ਵਿਰੁੱਧ ਸਨ ।ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਵੀ ਉੱਚ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ।

2. ਕੁਰਬਾਨੀ ਦੇ ਪੁੰਜ – ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀ ਦੇ ਮਹਾਨ ਪੁੰਜ ਸਨ । 9 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਦੇਣ ਲਈ ਪ੍ਰੇਰਿਆ ।ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਸੁੱਖਾਂ ਨੂੰ ਤਿਆਗ ਦਿੱਤਾ | ਅਨਿਆਂ ਵਿਰੁੱਧ ਲੜਦੇ ਹੋਏ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ, ਮਾਤਾ ਜੀ ਅਤੇ ਅਨੇਕ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ । ਅਜਿਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ।

3. ਨਿਡਰ ਤੇ ਬਹਾਦਰ – ਗੁਰੂ ਗੋਬਿੰਦ ਸਿੰਘ ਜੀ ਸ਼ੇਰਾਂ ਵਾਂਗ ਨਿਡਰ ਤੇ ਬਹਾਦਰ ਸਨ । ਭਾਵੇਂ ਗੁਰੂ ਸਾਹਿਬ ਨੂੰ ਅਣਗਿਣਤ ਮੁਸੀਬਤਾਂ ਦਾ ਸਾਹਮਣਾ ਕਰਨ ਪਿਆ ਪਰ ਉਨ੍ਹਾਂ ਨੇ ਕਦੇ ਵੀ ਜ਼ੁਲਮ ਅਤੇ ਜ਼ਬਰ ਨਾਲ ਸਮਝੌਤਾ ਨਹੀਂ ਕੀਤਾ ।

4. ਇਕ ਵਿਦਵਾਨ ਦੇ ਰੂਪ ਵਿੱਚ – ਗੁਰੁ ਗੋਬਿੰਦ ਸਿੰਘ ਜੀ ਇੱਕ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਉਨ੍ਹਾਂ ਨੂੰ ਅਨੇਕਾਂ ਭਾਸ਼ਾਵਾਂ ਜਿਵੇਂ ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਦਾ ਗਿਆਨ ਸੀ । ‘ਜਾਪੁ ਸਾਹਿਬ ‘, ‘ਬਚਿੱਤਰ ਨਾਟਕ’ , ‘ਜ਼ਫ਼ਰਨਾਮਾ’ , ‘ਚੰਡੀ ਦੀ ਵਾਰ’ ਅਤੇ ‘ਅਕਾਲ ਉਸਤਤਿ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ । ਇਹ ਰਚਨਾਵਾਂ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ, ਆਪਸੀ ਭਾਈਚਾਰੇ, ਪ੍ਰੇਮ, ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਜ਼ੁਲਮਾਂ ਦਾ ਡੱਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ । ਗੁਰੂ ਸਾਹਿਬ ਨੂੰ ਸਾਹਿਤ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਨੇ ਆਪਣੇ ਦਰਬਾਰ ਵਿਚ 52 ਉੱਚ-ਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ ।

5. ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ – ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਦੇ ਇਕ ਮਹਾਨ ਯੋਧਾ ਅਤੇ ਸੈਨਾਪਤੀ ਸਨ ।ਉਹ ਘੋੜਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਚਲਾਉਣ ਵਿੱਚ ਬਹੁਤ ਨਿਪੁੰਨ ਸਨ ।ਉਹ ਹਰ ਲੜਾਈ ਵਿੱਚ ਆਪ ਆਪਣੇ ਸੈਨਿਕਾਂ ਦੀ ਅਗਵਾਈ ਕਰਦੇ ਸਨ । ਗੁਰੂ ਜੀ ਨੇ ਲੜਾਈ ਵਿੱਚ ਵੀ ਹਮੇਸ਼ਾਂ ਨੈਤਿਕ ਸਿਧਾਂਤਾਂ ਦੀ ਪਾਲਣਾ ਕੀਤੀ । ਉਨ੍ਹਾਂ ਨੇ ਕਦੇ ਵੀ ਰਣਭੂਮੀ ਵਿੱਚੋਂ ਭੱਜੇ ਜਾ ਰਹੇ ਜਾਂ ਬੇ-ਹਥਿਆਰਿਆਂ ਉੱਤੇ ਵਾਰ ਨਹੀਂ ਕੀਤੇ । ਉਨ੍ਹਾਂ ਦੇ ਅਤੇ ਦੁਸ਼ਮਣਾਂ ਦੇ ਸਾਧਨਾਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਸੀ ਫਿਰ ਵੀ ਗੁਰੂ ਸਾਹਿਬ ਨੇ ਉਨ੍ਹਾਂ ਵਿਰੁੱਧ ਬੜੀ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ।

6. ਧਾਰਮਿਕ ਨੇਤਾ ਦੇ ਰੂਪ ਵਿੱਚ – ਨਿਰਸੰਦੇਹ, ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਧਾਰਮਿਕ ਨੇਤਾ ਸਨ । ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਲੜਾਈਆਂ ਵਿੱਚ ਬਤੀਤ ਕੀਤਾ ਪਰ ਇਨ੍ਹਾਂ ਲੜਾਈਆਂ ਦਾ ਉਦੇਸ਼ ਧਰਮ ਦੀ ਰੱਖਿਆ ਕਰਨਾ ਸੀ । ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਧਾਰਮਿਕ ਉਦੇਸ਼ਾਂ ਕਰਕੇ ਹੀ ਕੀਤੀ ਸੀ । ਗੁਰੂ ਸਾਹਿਬ ਨੇ ਖ਼ਾਲਸੇ ਨੂੰ ਇਹ ਆਦੇਸ਼ ਦਿੱਤਾ ਸੀ ਕਿ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਨ ਦੇ ਬਾਅਦ ਗੁਰਬਾਣੀ ਦਾ ਪਾਠ ਕਰੇ ।ਉਹ ਇੱਕ ਪਰਮਾਤਮਾ ਦੀ ਪੂਜਾ ਕਰਨ ਅਤੇ ਪਵਿੱਤਰ ਜੀਵਨ ਬਤੀਤ ਕਰਨ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਦੇ ਮੁਗ਼ਲਾਂ ਨਾਲ ਸੰਬੰਧਾਂ ਦੀਆਂ ਘਟਨਾਵਾਂ ਦੀ ਸੰਖੇਪ ਚਰਚਾ ਕਰੋ । ( Mention briefly the main events of Guru Gobind Singh Ji’s relations with the Mughals.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਮੁਗ਼ਲਾਂ ਨਾਲ ਸੰਬੰਧਾਂ ਦਾ ਸੰਖੇਪ ਵਿੱਚ ਵਰਣਨ ਕਰੋ । (Give a brief account of Guru Gobind Singh Ji’s relations with the Mughals.)
ਉੱਤਰ-
ਔਰੰਗਜ਼ੇਬ ਦੀ ਜ਼ਾਲਮ ਸਰਕਾਰ ਦਾ ਖ਼ਾਤਮਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ । ਇਸ ਕਾਰਨ ਪਹਾੜੀ ਰਾਜੇ ਬਹੁਤ ਘਬਰਾ ਗਏ । ਔਰੰਗਜ਼ੇਬ ਵੀ ਸਿੱਖਾਂ ਦੇ ਵਧਦੇ ਹੋਏ ਪ੍ਰਭਾਵ ਨੂੰ ਸਹਿਣ ਨਹੀਂ ਕਰ ਸਕਦਾ ਸੀ ।ਉਸ ਨੇ ਸਰਹਿੰਦ ਅਤੇ ਲਾਹੌਰ ਦੇ ਸੂਬੇਦਾਰਾਂ ਨੂੰ ਪਹਾੜੀ ਰਾਜਿਆਂ ਦੀ ਮਦਦ ਲਈ ਭੇਜਿਆ । ਉਨ੍ਹਾਂ ਨੇ ਗੁਰੂ ਜੀ ਨੂੰ ਕੱਢਣ ਲਈ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 1703-04 ਈ. ਵਿੱਚ ਘੇਰਾ ਪਾ ਲਿਆ । ਜਦੋਂ ਉਨ੍ਹਾਂ ਨੂੰ ਜਿੱਤ ਦੀ ਕੋਈ ਆਸ ਨਜ਼ਰ ਨਾ ਆਈ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਬਿਨਾਂ ਕਿਸੇ ਖ਼ਤਰੇ ਕਿਲ੍ਹਾ ਖ਼ਾਲੀ ਕਰਨ ਲਈ ਕਿਹਾ ।

ਗੁਰੂ ਜੀ ਦੇ ਯਕੀਨ ਲਈ ਉਨ੍ਹਾਂ ਨੇ ਕੁਰਾਨ ਦੀ ਸਹੁੰ ਵੀ ਖਾਧੀ, ਪਰ ਗੁਰੂ ਜੀ ਦੇ ਕਿਲ੍ਹਾ ਛੱਡਦੇ ਸਾਰ ਹੀ ਉਨ੍ਹਾਂ ਨੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ । ਚਮਕੌਰ ਸਾਹਿਬ ਦੇ ਸਥਾਨ ‘ਤੇ ਗੁਰੂ ਜੀ ਨੇ ਮੁਗ਼ਲ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ । ਇੱਥੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ 1705 ਈ. ਵਿੱਚ ਹੋਈ ਖਿਦਰਾਣਾ ਜਾਂ ਮੁਕਤਸਰ ਦੀ ਲੜਾਈ ਵਿੱਚ ਗੁਰੂ ਜੀ ਨੇ ਮੁਗ਼ਲ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ । 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਗੱਦੀ ਉੱਤੇ ਬੈਠਿਆ ਉਸ ਨੇ ਗੁਰੂ ਜੀ ਨਾਲ ਚੰਗੇ ਸੰਬੰਧ ਕਾਇਮ ਕੀਤੇ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਜੋਤੀ-ਜੋਤ ਸਮਾ ਗਏ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਰਚ ਦੀਦਾ (Early Career of Guru Gobind Singh Ji)

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the early life of Guru Gobind Singh Ji ?)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨਾ ਕੇਵਲ ਪੰਜਾਬ ਸਗੋਂ ਸੰਸਾਰ ਦੇ ਮਹਾਨ ਵਿਅਕਤੀਆਂ ਵਿੱਚੋਂ ਇੱਕ ਸਨ । ਸਿੱਖ ਪੰਥ ਦੀ ਜਿਸ ਯੋਗਤਾ ਅਤੇ ਅਕਲਮੰਦੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਗਵਾਈ ਕੀਤੀ, ਉਸਦੀ ਇਤਿਹਾਸ ਵਿੱਚ ਕੋਈ ਹੋਰ ਉਦਾਹਰਨ ਮਿਲਣੀ ਮੁਸ਼ਕਿਲ ਹੈ । ਖ਼ਾਲਸਾ ਪੰਥ ਦੀ ਸਥਾਪਨਾ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਪੰਥ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ । ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਜਨਮ ਤੇ ਮਾਤਾ-ਪਿਤਾ (Birth and Parentage) – ਕੇਵਲ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨੂੰ ਧਰਮ ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਦੀ ਪ੍ਰੇਰਣਾ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ. ਨੂੰ ਪਟਨਾ ਵਿਖੇ ਹੋਇਆ ਸੀ | ਆਪ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਪੁੱਤਰ ਸਨ | ਆਪ ਦੀ ਮਾਤਾ ਜੀ ਦਾ ਨਾਂ ਗੁਜਰੀ ਜੀ ਸੀ | ਆਪ ਜੀ ਦਾ ਮੁੱਢਲਾ ਨਾਂ ਗੋਬਿੰਦ ਦਾਸ ਜਾਂ ਗੋਬਿੰਦ ਰਾਏ ਰੱਖਿਆ ਗਿਆ 1699 ਈ. ਵਿੱਚ ਖ਼ਾਲਸਾ ਦੀ ਸਥਾਪਨਾ ਤੋਂ ਬਾਅਦ ਆਪ ਦਾ ਨਾਂ ਗੋਬਿੰਦ ਸਿੰਘ ਹੋ ਗਿਆ । ਗੋਬਿੰਦ ਦਾਸ ਦੇ ਜਨਮ ਸਮੇਂ ਇੱਕ ਮੁਸਲਿਮ ਫ਼ਕੀਰ ਭੀਖਣ ਸ਼ਾਹ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ “ਇਹ ਬਾਲਕ ਵੱਡਾ ਹੋ ਕੇ ਮਹਾਂਪੁਰਸ਼ ਬਣੇਗਾ ।” ਉਸਦੀ ਇਹ ਭਵਿੱਖਬਾਣੀ ਸੱਚ ਨਿਕਲੀ ।

2. ਬਚਪਨ (Childhood) – ਗੋਬਿੰਦ ਦਾਸ ਨੇ ਆਪਣੇ ਬਚਪਨ ਦੇ ਪਹਿਲੇ ਛੇ ਵਰੇ ਪਟਨਾ ਵਿੱਚ ਬਤੀਤ ਕੀਤੇ । ਬਚਪਨ ਤੋਂ ਹੀ ਗੋਬਿੰਦ ਦਾਸ ਵਿੱਚ ਇੱਕ ਯੋਧਾ ਦੇ ਸਾਰੇ ਗੁਣ ਮੌਜੂਦ ਸਨ । ਉਹ ਤੀਰ-ਕਮਾਨ ਅਤੇ ਸ਼ਸਤਰਾਂ ਨਾਲ ਖੇਡਦੇ ਅਤੇ ਆਪਣੇ ਸਾਥੀਆਂ ਨੂੰ ਦੋ ਟੋਲੀਆਂ ਵਿੱਚ ਵੰਡ ਕੇ ਉਨ੍ਹਾਂ ਵਿੱਚ ਨਕਲੀ ਯੁੱਧ ਕਰਵਾਉਂਦੇ । ਉਹ ਕਈ ਵਾਰੀ ਆਪਣਾ ਦਰਬਾਰ ਲਗਾਉਂਦੇ ਅਤੇ ਸਾਥੀ ਬੱਚਿਆਂ ਦੇ ਝਗੜਿਆਂ ਦੇ ਫ਼ੈਸਲੇ ਵੀ ਕਰਦੇ । ਉਨ੍ਹਾਂ ਦੇ ਬਚਪਨ ਦੀਆਂ ਅਨੇਕ ਘਟਨਾਵਾਂ ਤੋਂ ਉਨ੍ਹਾਂ ਦੀ ਨਿਡਰਤਾ ਅਤੇ ਬੁੱਧੀਮਤਾ ਦੀ ਮਿਸਾਲ ਮਿਲਦੀ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਨਾਬਾਲਗ਼ ਕਾਲ ਵਿੱਚ ਉਨ੍ਹਾਂ ਦੀ ਸਰਪ੍ਰਸਤੀ, ਉਨ੍ਹਾਂ ਦੇ ਮਾਮਾ ਕ੍ਰਿਪਾਲ ਚੰਦ ਜੀ ਨੇ ਕੀਤੀ ।

3. ਸਿੱਖਿਆ (Education) – 1672 ਈ. ਵਿੱਚ ਆਪ ਆਪਣੇ ਪਰਿਵਾਰ ਸਹਿਤ ਚੱਕ ਨਾਨਕੀ (ਸੀ ਆਨੰਦਪੁਰ ਸਾਹਿਬ ਆ ਗਏ। ਇੱਥੇ ਆਪ ਦੀ ਸਿੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਆਪ ਨੇ ਭਾਈ ਸਾਹਿਬ ਚੰਦ ਤੋਂ ਗੁਰਮੁਖੀ, ਪੰਡਤ ਹਰਜਸ ਤੋਂ ਸੰਸਕ੍ਰਿਤ ਅਤੇ ਕਾਜ਼ੀ ਪੀਰ ਮੁਹੰਮਦ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਪ੍ਰਾਪਤ ਕੀਤਾ | ਆਪ ਨੇ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਦੀ ਸਿਖਲਾਈ ਬਜਰ ਸਿੰਘ ਨਾਂ ਦੇ ਇੱਕ ਰਾਜਪੂਤ ਤੋਂ ਪ੍ਰਾਪਤ ਕੀਤੀ ।

4. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਔਰੰਗਜ਼ੇਬ ਦੇ ਘੋਰ ਜ਼ੁਲਮਾਂ ਤੋਂ ਤੰਗ ਆ ਕੇ ਕਸ਼ਮੀਰੀ ਪੰਡਤਾਂ ਦਾ ਇੱਕ ਜੱਥਾ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਮਈ, 1675 ਈ. ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ | ਕਸ਼ਮੀਰੀ ਪੰਡਤਾਂ ਦੀ ਦਰਦਨਾਕ ਕਹਾਣੀ ਅਤੇ ਪੁੱਤਰ ਦੀ ਪ੍ਰੇਰਨਾ ਨਾਲ ਧਰਮ ਦੀ ਰੱਖਿਆ ਖ਼ਾਤਰ ਗੁਰੁ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇਣ ਦਾ ਨਿਸ਼ਚਾ ਕੀਤਾ | ਗੁਰੂ ਸਾਹਿਬ ਨੇ ਦਿੱਲੀ ਵਿੱਚ ਆਪਣੀ ਸ਼ਹਾਦਤ ਦੇਣ ਤੋਂ ਪਹਿਲਾਂ ਗੋਬਿੰਦ ਦਾਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ । ਇਸ ਤਰ੍ਹਾਂ ਗੋਬਿੰਦ ਦਾਸ ਨੂੰ ਸਿੱਖ ਪਰੰਪਰਾ ਦੇ ਅਨੁਸਾਰ 11 ਨਵੰਬਰ, 1675 ਈ. ਨੂੰ ਗੁਰਗੱਦੀ ‘ਤੇ ਬਿਠਾਇਆ ਗਿਆ । ਇਸ ਤਰ੍ਹਾਂ ਆਪ 9 ਵਰਿਆਂ ਦੀ ਉਮਰ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਬਣੇ । ਆਪ 1708 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

5. ਸੈਨਾ ਦਾ ਸੰਗਠਨ (Army Organisation) – ਗੁਰਗਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਬਾਅਦ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਜਿਸ ਸਿੱਖ ਦੇ ਚਾਰ ਪੁੱਤਰ ਹੋਣ ਉਹ ਦੋ ਪੁੱਤਰ ਗੁਰੂ ਸਾਹਿਬ ਦੀ ਸੈਨਾ ਵਿੱਚ ਭਰਤੀ ਕਰਵਾਏ । ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਇਹ ਵੀ ਆਦੇਸ਼ ਦਿੱਤਾ ਕਿ ਸਿੱਖ ਧਨ ਦੀ ਥਾਂ ਘੋੜੇ ਅਤੇ ਸ਼ਸਤਰ ਭੇਟ ਕਰਨ । ਛੇਤੀ ਹੀ ਗੁਰੂ ਸਾਹਿਬ ਦੀ ਸੈਨਾ ਵਿੱਚ ਬਹੁਤ ਸਾਰੇ ਸਿੱਖ ਭਰਤੀ ਹੋ ਗਏ ਅਤੇ ਉਨ੍ਹਾਂ ਕੋਲ ਬਹੁਤ ਸਾਰੇ ਸ਼ਸਤਰ ਅਤੇ ਘੋੜੇ ਵੀ ਇਕੱਠੇ ਹੋ ਗਏ । ਇਸ ਸਭ ਦੇ ਪਿੱਛੇ ਗੁਰੂ ਸਾਹਿਬ ਦਾ ਉਦੇਸ਼ ਜ਼ਾਲਮ ਮੁਗ਼ਲ ਸਾਮਰਾਜ ਨਾਲ ਟੱਕਰ ਲੈਣੀ ਸੀ ।

6. ਰਾਜਸੀ ਚਿੰਨ੍ਹ ਧਾਰਨ ਕਰਨਾ (Adoption of Royal Symbols) – ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਵਾਂਗ ਰਾਜਸੀ ਚਿੰਨ੍ਹਾਂ ਨੂੰ ਧਾਰਨ ਕਰਨਾ ਸ਼ੁਰੂ ਕਰ ਦਿੱਤਾ । ਉਹ ਦਸਤਾਰ ਵਿੱਚ ਕਲਗੀ ਸਜਾਉਣ ਲੱਗ ਪਏ । ਉਨ੍ਹਾਂ ਨੇ ਸਿੰਘਾਸਨ ਅਤੇ ਛਤਰ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ । ਇਨ੍ਹਾਂ ਤੋਂ ਇਲਾਵਾ ਗੁਰੂ ਸਾਹਿਬ ਨੇ ਇੱਕ ਵਿਸ਼ੇਸ਼ ਨਗਾਰਾ ਵੀ ਬਣਵਾਇਆ ਜਿਸ ਦਾ ਨਾਂ ਰਣਜੀਤ ਨਗਾਰਾ ਸੀ ।

7. ਨਾਹਨ ਤੋਂ ਸੱਦਾ (Invitation from Nahan) – ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਸਰਗਰਮੀਆਂ ਦੇ ਕਾਰਨ ਕਹਿਲੂਰ ਦਾ ਸ਼ਾਸਕ ਭੀਮ ਚੰਦ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗ ਪਿਆ ਸੀ । ਗੁਰੂ ਸਾਹਿਬ ਹਾਲੇ ਕਿਸੇ ਵੀ ਤਰ੍ਹਾਂ ਦੇ ਸੈਨਿਕ ਝਗੜੇ ਵਿੱਚ ਨਹੀਂ ਪੈਣਾ ਚਾਹੁੰਦੇ ਸਨ । ਅਜਿਹੇ ਸਮੇਂ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਉਨ੍ਹਾਂ ਨੂੰ ਨਾਹਨ ਆਉਣ ਦਾ ਸੱਦਾ ਦਿੱਤਾ । ਗੁਰੂ ਸਾਹਿਬ ਨੇ ਇਹ ਸੱਦਾ ਫੌਰਨ ਸਵੀਕਾਰ ਕਰ ਲਿਆ ਤੇ ਉਹ ਮਾਖੋਵਾਲ ਤੋਂ ਆਪਣੇ ਪਰਿਵਾਰ ਸਮੇਤ ਨਾਹਨ ਚਲੇ ਗਏ । ਇੱਥੇ ਗੁਰੂ ਸਾਹਿਬ ਨੇ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ ਜਿਸ ਦਾ ਨਾਂ ਪਾਉਂਟਾ ਸਾਹਿਬ ਰੱਖਿਆ ਗਿਆ ।

8. ਪਾਉਂਟਾ ਸਾਹਿਬ ਵਿਖੇ ਸਰਗਰਮੀਆਂ (Activities at Paonta Sahib) – ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਵਿਖੇ ਸਿੱਖਾਂ ਨੂੰ ਫ਼ੌਜੀ ਸਿਖਲਾਈ ਦੇਣੀ ਸ਼ੁਰੂ ਕੀਤੀ । ਉਨ੍ਹਾਂ ਨੂੰ ਘੋੜਸਵਾਰੀ, ਤੀਰ-ਕਮਾਨ ਅਤੇ ਸ਼ਸਤਰਾਂ ਦੀ ਵਰਤੋਂ ਕਰਨ ਵਿੱਚ ਨਿਪੁੰਨ ਬਣਾਇਆ ਗਿਆ । ਗੁਰੂ ਸਾਹਿਬ ਨੇ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੀ ਸਿਫ਼ਾਰਿਸ਼ ‘ਤੇ 500 ਪਠਾਣਾਂ ਨੂੰ ਵੀ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ । ਪਾਉਂਟਾ ਸਾਹਿਬ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਉੱਚਕੋਟੀ ਦੇ ਸਾਹਿਤ ਦੀ ਵੀ ਰਚਨਾ ਕੀਤੀ । ਗੁਰੂ ਸਾਹਿਬ ਨੇ ਆਪਣੇ ਦਰਬਾਰ ਵਿੱਚ 52 ਪ੍ਰਸਿੱਧ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਸੈਨਾਪਤ, ਨੰਦ ਲਾਲ, ਹੰਸ ਰਾਮ ਅਤੇ ਗੋਪਾਲ ਦੇ ਨਾਂ ਬਹੁਤ ਪ੍ਰਸਿੱਧ ਸਨ । ਆਪ ਦੀ ਸਾਹਿਤਕ ਰਚਨਾ ਦਾ ਉਦੇਸ਼ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਸੰਸਾ ਕਰਨਾ ਅਤੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰਨਾ ਸੀ । ਗੁਰੂ ਸਾਹਿਬ ਦੀ ਸਾਹਿਤਕ ਖੇਤਰ ਵਿੱਚ ਦੇਣ ਅਦੁੱਤੀ ਸੀ ।

ਪਰਵ-ਖਾਲਸਾ ਅਤੇ ਉੱਤਰ-ਖਾਲਸਾ ਕਾਲਦੀ ਲੜਾਈਆ । (Battles of Pre-Khalsa and Post-Khalsa Perfod)

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ-ਖ਼ਾਲਸਾ ਕਾਲ ਅਤੇ ਉੱਤਰ-ਖ਼ਾਲਸਾ ਕਾਲ ਵਿੱਚ ਲੜੀਆਂ ਲੜਾਈਆਂ ਦਾ ਸੰਖੇਪ ਵਰਣਨ ਕਰੋ । (Give a brief account of the Pre-Khalsa and Post-Khalsa battles of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ-ਖ਼ਾਲਸਾ ਕਾਲ ਅਤੇ ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ ਦੇ ਕੀ ਕਾਰਨ ਸਨ ? (What were the causes of the Pre-Khalsa and Post-Khalsa battles of Guru Gobind Singh Ji ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਲੜਾਈਆਂ ਦਾ ਵਰਣਨ ਕਰੋ । (Describe the important battles of Guru Gobind Singh Ji.)
ਉੱਤਰ-
ਗੁਰਗੱਦੀ ‘ਤੇ ਬਿਰਾਜਮਾਨ ਹੁੰਦੇ ਹੀ ਗੁਰੂ ਜੀ ਨੇ ਆਪਣੀਆਂ ਸੈਨਿਕ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ । ਗੁਰੂ ਜੀ ਦੀਆਂ ਸੈਨਿਕ ਸਰਗਰਮੀਆਂ ਨੇ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਨੂੰ ਉਨ੍ਹਾਂ ਦੇ ਵਿਰੁੱਧ ਕਰ ਦਿੱਤਾ । ਸਿੱਟੇ ਵਜੋਂ ਨੌਬਤ ਯੁੱਧ ਦੀ ਆ ਗਈ । ਗੁਰੁ ਗੋਬਿੰਦ ਸਿੰਘ ਜੀ ਦੀਆਂ ਪੁਰਵ-ਖ਼ਾਲਸਾ ਅਤੇ ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ ਦਾ ਸੰਖੇਪ ਵਰਣਨ ਇਸ ਤਰਾਂ ਹੈ-

1. ਭੰਗਾਣੀ ਦੀ ਲੜਾਈ 1688 ਈ. (Battle of Bhangani 1688 A.D.) – ਗੁਰੁ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਪਹਿਲੀ ਲੜਾਈ ਭੰਗਾਣੀ ਵਿਖੇ ਹੋਈ । ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਾਉਂਟਾ ਸਾਹਿਬ ਵਿਖੇ ਸਿੱਖਾਂ ਨੂੰ ਸੈਨਿਕ ਸਿਖਲਾਈ ਦੇਣ ਨਾਲ ਪਹਾੜੀ ਰਾਜਿਆਂ ਵਿੱਚ ਘਬਰਾਹਟ ਪੈਦਾ ਹੋ ਗਈ । ਦੂਜਾ, ਗੁਰੂ ਗੋਬਿੰਦ ਸਿੰਘ ਜੀ ਮੂਰਤੀ ਪੂਜਾ ਅਤੇ ਜਾਤੀ ਪ੍ਰਥਾ ਆਦਿ ਦੇ ਵਿਰੁੱਧ ਪ੍ਰਚਾਰ ਕਰਦੇ ਸਨ । ਇਸ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖ਼ਲ ਮੰਨਦੇ ਸਨ 1 ਤੀਸਰਾ, ਪਹਾੜੀ ਰਾਜਿਆਂ ਨੇ ਸਿੱਖ ਸੰਗਤਾਂ ਦੁਆਰਾ ਲਿਆ ਰਹੇ ਤੋਹਫ਼ਿਆਂ ਨੂੰ ਰਾਹ ਵਿੱਚ ਹੀ ਲੁੱਟਣਾ ਸ਼ੁਰੂ ਕਰ ਦਿੱਤਾ ਸੀ । ਗੁਰੂ ਸਾਹਿਬ ਇਹ ਗੱਲ ਪਸੰਦ ਨਹੀਂ ਕਰਦੇ ਸਨ ।

ਚੌਥਾ, ਗੁਰੂ ਜੀ ਦੁਆਰਾ ਭੀਮ ਚੰਦ ਨੂੰ ਸਫੈਦ ਹਾਥੀ ਦੇਣ ਤੋਂ ਇਨਕਾਰ ਕਰਨਾ ਸੀ । ਪੰਜਵਾਂ, ਮੁਗ਼ਲ ਸਰਕਾਰ ਨੇ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾਇਆ । ਸਿੱਟੇ ਵਜੋਂ ਕਹਿਲੂਰ ਦੇ ਸ਼ਾਸਕ ਭੀਮ ਚੰਦ ਅਤੇ ਸੀ ਨਗਰ ਦੇ ਸ਼ਾਸਕ ਫ਼ਤਹਿ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਗਠਬੰਧਨ ਨੇ ਗੁਰੂ ਜੀ ‘ਤੇ ਭੰਗਾਣੀ ਨਾਂ ਦੇ ਸਥਾਨ ‘ਤੇ 22 ਸਤੰਬਰ, 1688 ਈ. ਨੂੰ ਹਮਲਾ ਕਰ ਦਿੱਤਾ ।

ਇਸ ਲੜਾਈ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਦੀ ਫ਼ੌਜ ਦੇ ਪਠਾਣ ਸੈਨਿਕ ਗੁਰੂ ਸਾਹਿਬ ਨੂੰ ਧੋਖਾ ਦੇ ਗਏ । ਅਜਿਹੇ ਸਮੇਂ ਸਢੋਰਾ ਦਾ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੀ ਸਹਾਇਤਾ ਲਈ ਆਪਣੇ ਚਾਰ ਪੁੱਤਰਾਂ ਤੇ 700 ਸੈਨਿਕਾਂ ਸਮੇਤ ਰਣਖੇਤਰ ਵਿੱਚ ਪਹੁੰਚ ਗਿਆ । ਇਸ ਲੜਾਈ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਸਪੁੱਤਰੀ ਬੀਬੀ ਵੀਰੋ ਦੇ ਪੰਜ ਪੁੱਤਰਾਂ ਨੇ ਬੜੀ ਬਹਾਦਰੀ ਵਿਖਾਈ । ਇਸ ਲੜਾਈ ਵਿੱਚ ਪਹਾੜੀ ਰਾਜਿਆਂ ਦੇ ਬਹੁਤ ਸਾਰੇ ਸੈਨਿਕ ਅਤੇ ਕਈ ਪ੍ਰਸਿੱਧ ਨੇਤਾ ਮਾਰੇ ਗਏ । ਭੀਮ ਚੰਦ ਅਤੇ ਫ਼ਤਹਿ ਸ਼ਾਹ ਲੜਾਈ ਦੇ ਮੈਦਾਨ ਤੋਂ ਨੱਸ ਤੁਰੇ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਲੜਾਈ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ । ਇਸ ਜਿੱਤ ਨਾਲ ਗੁਰੂ ਸਾਹਿਬ ਦੇ ਮਾਨ-ਸਨਮਾਨ ਵਿੱਚ ਭਾਰੀ ਵਾਧਾ ਹੋਇਆ ।

2. ਨਾਦੌਣ ਦੀ ਲੜਾਈ 1690 ਈ. (Battle of Nadaun 1690 A.D.) – ਭੰਗਾਣੀ ਦੀ ਲੜਾਈ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਛੱਡ ਕੇ ਮੁੜ ਸ੍ਰੀ ਆਨੰਦਪੁਰ ਸਾਹਿਬ ਆ ਗਏ । ਇਸੇ ਸਮੇਂ ਪਹਾੜੀ ਸ਼ਾਸਕਾਂ ਨੇ ਮੁਗ਼ਲਾਂ ਨੂੰ ਦਿੱਤਾ ਜਾਣ ਵਾਲਾ ਸਾਲਾਨਾ ਖਿਰਾਜ (ਕਰ) ਬੰਦ ਕਰ ਦਿੱਤਾ । ਜਦੋਂ ਔਰੰਗਜ਼ੇਬ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਉਸ ਦੇ ਹੁਕਮ ‘ਤੇ ਜੰਮੂ ਦੇ ਸੂਬੇਦਾਰ ਮੀਆਂ ਖਾਂ ਨੇ ਫੌਰਨ ਆਪਣੇ ਇੱਕ ਜਰਨੈਲ ਆਲਿਫ਼ ਖ਼ਾਂ ਦੇ ਅਧੀਨ ਮੁਗ਼ਲਾਂ ਦੀ ਇੱਕ ਭਾਰੀ ਫ਼ੌਜ ਇਨ੍ਹਾਂ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ । ਅਜਿਹੇ ਸਮੇਂ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਹ ਬੇਨਤੀ ਪ੍ਰਵਾਨ ਕਰ ਲਈ । 20 ਮਾਰਚ, 1690 ਈ. ਨੂੰ ਕਾਂਗੜਾ ਦੇ ਨੇੜੇ ਨਾਦੌਣ ਵਿਖੇ ਭੀਮ ਚੰਦ ਅਤੇ ਆਲਿਫ਼ ਖ਼ਾਂ ਦੀਆਂ ਫ਼ੌਜਾਂ ਵਿਚਾਲੇ ਲੜਾਈ ਸ਼ੁਰੂ ਹੋਈ । ਇਸ ਲੜਾਈ ਵਿੱਚ ਗੁਰੂ ਸਾਹਿਬ ਅਤੇ ਉਨਾਂ ਦੇ ਸਿੱਖਾਂ ਦੀ ਬਹਾਦਰੀ ਦੇ ਕਾਰਨ ਆਲਿਫ਼ ਖ਼ਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਹਿਯੋਗ ਸਦਕਾ ਭੀਮ ਚੰਦ ਅਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੂੰ ਜਿੱਤ ਪ੍ਰਾਪਤ ਹੋਈ ।

3. ਖ਼ਾਨਜ਼ਾਦਾ ਦੀ ਮੁਹਿੰਮ 1694 ਈ. (Expedition of Khanzada 1694 A.D.) – ਗੁਰੂ ਗੋਬਿੰਦ ਸਿੰਘ ਜੀ ਦੀ ਵਧਦੀ ਹੋਈ ਲੋਕਪ੍ਰਿਯਤਾ ਔਰੰਗਜ਼ੇਬ ਲਈ ਚਿੰਤਾ ਦਾ ਵਿਸ਼ਾ ਬਣ ਗਈ । ਉਸ ਦੇ ਹੁਕਮ ‘ਤੇ ਲਾਹੌਰ ਦੇ ਸੂਬੇਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਖ਼ਾਨਜ਼ਾਦਾ ਰੁਸਤਮ ਖਾਂ ਦੇ ਅਧੀਨ ਗੁਰੂ ਜੀ ਦੇ ਵਿਰੁੱਧ ਫ਼ੌਜ ਭੇਜੀ । ਉਸ ਨੇ ਰਾਤ ਦੇ ਹਨੇਰੇ ਵਿੱਚ ਹਮਲਾ ਕਰਨ ਦੀ ਯੋਜਨਾ ਬਣਾਈ । ਰੁਸਤਮ ਦੇ ਆਉਣ ਦਾ, ਰਾਤ ਦਾ ਪਹਿਰਾ ਦੇ ਰਹੇ ਇੱਕ ਸਿੱਖ ਨੂੰ ਪਤਾ ਚਲ ਗਿਆ । ਉਸ ਨੇ ਫੌਰਨ ਇਸ ਦੀ ਸੂਚਨਾ ਸਿੱਖਾਂ ਨੂੰ ਦਿੱਤੀ । ਸਿੱਖਾਂ ਨੇ ਜੈਕਾਰੇ ਦੀ ਆਵਾਜ਼ ਗੁੰਜਾਈ ਅਤੇ ਗੋਲੀਆਂ ਦਾਗਣੀਆਂ ਸ਼ੁਰੂ ਕੀਤੀਆਂ । ਸਿੱਟੇ ਵਜੋਂ ਮੁਗ਼ਲ ਸੈਨਿਕ ਬਿਨਾਂ ਟਾਕਰਾ ਕੀਤੇ ਹੀ ਯੁੱਧ ਦੇ ਮੈਦਾਨ ਵਿੱਚੋਂ ਭੱਜ ਨਿਕਲੇ ।

4. ਕੁਝ ਸੈਨਿਕ ਮੁਹਿੰਮਾਂ 1695-6 ਈ. (Some Military Expeditions 1695-96 A.D.-1695-96 ਈ. ਵਿੱਚ ਮੁਗ਼ਲਾਂ ਨੇ ਗੁਰੂ ਜੀ ਦੀ ਸ਼ਕਤੀ ਨੂੰ ਕੁਚਲਣ ਲਈ ਹੁਸੈਨ ਖਾਂ, ਜੁਝਾਰ ਸਿੰਘ ਅਤੇ ਸ਼ਹਿਜ਼ਾਦਾ ਮੁਅੱਜ਼ਮ ਦੇ ਅਧੀਨ ਕੁੱਝ ਸੈਨਿਕ ਮੁਹਿੰਮਾਂ ਭੇਜੀਆਂ । ਇਹ ਸਾਰੀਆਂ ਮੁਹਿੰਮਾਂ ਕਿਸੇ ਨਾ ਕਿਸੇ ਕਾਰਨ ਅਸਫਲ ਰਹੀਆਂ ਅਤੇ ਗੁਰੂ ਜੀ ਦੀ ਸ਼ਕਤੀ ਕਾਇਮ ਰਹੀ ।

5. ਸੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. (First Battle of Sri Anandpur Sahib 1701 A.D.) – ਖ਼ਾਲਸਾ ਪੰਥ ਦੀ ਸਥਾਪਨਾ ਦੇ ਬਾਅਦ ਗੁਰੂ ਸਾਹਿਬ ਦੀ ਵੱਧ ਰਹੀ ਸਿੱਧੀ ਕਾਰਨ ਪਹਾੜੀ ਰਾਜਿਆਂ ਵਿੱਚ ਘਬਰਾਹਟ ਪੈਦਾ ਹੋ ਗਈ | ਕਹਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਸਥਿਤ ਸੀ, ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਕਿਲ੍ਹੇ ਅੰਦਰ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡੱਟ ਕੇ ਮੁਕਾਬਲਾ ਕੀਤਾ । ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।

6. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ. (Second Battle of Sri Anandpur Sahib 1704 A.D.) – ਪਹਾੜੀ ਰਾਜਿਆਂ ਨੇ ਗੁਰੂ ਜੀ ਤੋਂ ਬਦਲਾ ਲੈਣ ਦੀ ਖ਼ਾਤਰ ਮੁਗ਼ਲ ਫ਼ੌਜਾਂ ਨਾਲ ਮਿਲ ਕੇ ਮਈ, 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਦੂਸਰੀ ਵਾਰ ਘੇਰ ਲਿਆ । ਇਹ ਘੇਰਾ ਲੰਬਾ ਹੋ ਗਿਆ ਜਿਸ ਕਾਰਨ ਕਿਲ੍ਹੇ ਦੇ ਅੰਦਰ ਰਸਦ ਬੁੜਨੀ ਸ਼ੁਰੂ ਹੋ ਗਈ । ਇਸ ਲਈ ਸਿੱਖਾਂ ਲਈ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਔਖਾ ਹੋ ਗਿਆ । ਗੁਰੂ ਸਾਹਿਬ ਨੇ ਸਿੱਖਾਂ ਨੂੰ ਕੁਝ ਹੋਰ ਦਿਨ ਸੰਘਰਸ਼ ਜਾਰੀ ਰੱਖਣ ਲਈ ਕਿਹਾ । ਪਰ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲਾ ਛੱਡ ਕੇ ਚਲੇ ਗਏ । ਦੂਜੇ ਪਾਸੇ ਸ਼ਾਹੀ ਫ਼ੌਜ ਵੀ ਬੜੀ ਪ੍ਰੇਸ਼ਾਨ ਸੀ । ਇਸ ਲਈ ਉਨ੍ਹਾਂ ਨੇ ਇੱਕ ਚਾਲ ਚਲੀ । ਉਨ੍ਹਾਂ ਨੇ ਕੁਰਾਨ ਅਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਇਹ ਭਰੋਸਾ ਦੁਆਇਆ ਕਿ ਜੇ ਉਹ ਸ੍ਰੀ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ । ਗੁਰੂ ਸਾਹਿਬ ਨੂੰ ਇਨ੍ਹਾਂ ਸਹੁੰਆਂ ‘ਤੇ ਕੋਈ ਇਤਬਾਰ ਨਹੀਂ ਸੀ ਪਰ ਮਾਤਾ ਗੁਜਰੀ ਜੀ ਅਤੇ ਕੁੱਝ ਹੋਰ ਸਿੱਖਾਂ ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਦਿੱਤਾ ।

7. ਸਰਸਾ ਦੀ ਲੜਾਈ 1704 ਈ. (Battle of Sarsa 1704 A.D.) – ਸ੍ਰੀ ਆਨੰਦਪੁਰ ਸਾਹਿਬ ਛੱਡਦੇ ਹੀ ਮੁਗ਼ਲ ਸੈਨਿਕਾਂ ਨੇ ਗੁਰੂ ਜੀ ‘ਤੇ ਫਿਰ ਤੋਂ ਹਮਲਾ ਕਰ ਦਿੱਤਾ । ਸ਼ਾਹੀ ਫ਼ੌਜ ਅਤੇ ਸਿੱਖਾਂ ਵਿਚਾਲੇ ਸਰਸਾ ਵਿਖੇ ਲੜਾਈ ਹੋ ਗਈ । ਉਸ ਸਮੇਂ ਸਰਸਾ ਨਦੀ ਵਿੱਚ ਆਏ ਹੜ੍ਹ ਕਾਰਨ ਸਿੱਖਾਂ ਵਿੱਚ ਭਾਜੜ ਮੱਚ ਗਈ । ਇਸੇ ਭਾਜੜ ਵਿੱਚ ਗੁਰੂ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦੇ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਨਿਖੜ ਗਏ । ਗੰਗੂ ਜੋ ਗੁਰੂ ਸਾਹਿਬ ਦਾ ਪੁਰਾਣਾ ਨੌਕਰ ਸੀ, ਨੇ ਲਾਲਚ ਵਿੱਚ ਆ ਕੇ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ । ਨਵਾਬ ਵਜ਼ੀਰ ਖਾਂ ਨੇ ਇਨ੍ਹਾਂ ਦੋਹਾਂ ਨਿੱਕੇ ਬਾਲਕਾਂ ਨੂੰ 27 ਦਸੰਬਰ, 1704 ਈ. ਨੂੰ ਨੀਹਾਂ ਵਿੱਚ ਜਿਊਂਦਾ ਚਿਣਵਾ ਦਿੱਤਾ ।

8. ਚਮਕੌਰ ਸਾਹਿਬ ਦੀ ਲੜਾਈ 1704 ਈ. (Battle of Chamkaur Sahib 1704 A.D.) – ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੰਘਾਂ ਨਾਲ 21 ਦਸੰਬਰ, 1704 ਈ. ਨੂੰ ਚਮਕੌਰ ਸਾਹਿਬ ਵਿਖੇ ਪਹੁੰਚੇ । ਗੁਰੁ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਨੇ ਇੱਕ ਗੜ੍ਹੀ ਵਿੱਚ ਜਾ ਸ਼ਰਨ ਲਈ । 22 ਦਸੰਬਰ, 1704 ਈ. ਨੂੰ ਮੁਗ਼ਲ ਸੈਨਾ ਨੇ ਗੜ੍ਹੀ ‘ਤੇ ਹਮਲਾ ਕਰ ਦਿੱਤਾ । ਇਹ ਬੜੀ ਘਮਸਾਨ ਦੀ ਲੜਾਈ ਸੀ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਬੜੇ ਜੌਹਰ ਵਿਖਾਏ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ । ਜਦੋਂ ਪੰਜ ਸਿੰਘ ਬਾਕੀ ਰਹਿ ਗਏ ਤਾਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਸਿੱਖ ਪੰਥ ਦਾ ਹੁਕਮ ਸਮਝ ਕੇ ਆਪਣੇ ਨਾਲ ਤਿੰਨ ਸਿੰਘਾਂ ਨੂੰ ਲੈ ਕੇ ਗੜ੍ਹੀ ਨੂੰ ਛੱਡ ਦਿੱਤਾ । ਪਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੁਸ਼ਮਣਾਂ ਨੂੰ ਲਲਕਾਰਿਆ ਅਤੇ ਉਹ ਤਾੜੀ ਵਜਾ ਕੇ ਉੱਥੋਂ ਨਿਕਲੇ ।

9. ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਵਿੱਚ (Guru Gobind Singh Ji in Machhiwara) – ਗੁਰੂ ਜੀ ਚਮਕੌਰ ਦੀ ਲੜਾਈ ਤੋਂ ਬਾਅਦ ਮਾਛੀਵਾੜਾ ਦੇ ਜੰਗਲਾਂ ਵਿੱਚ ਪਹੁੰਚੇ । ਇੱਥੇ ਦੋ ਮੁਸਲਮਾਨ ਭਰਾਵਾਂ ਨਬੀ ਖਾਂ ਅਤੇ ਗਨੀ ਖਾਂ ਨੇ ਗੁਰੂ ਜੀ ਨੂੰ ਇੱਕ ਪਾਲਕੀ ਵਿੱਚ ਬਿਠਾ ਕੇ ਮੁਗ਼ਲ ਸੈਨਿਕਾ ਤੋਂ ਉਨ੍ਹਾਂ ਦੀ ਰੱਖਿਆ ਕੀਤੀ । ਦੀਨਾ ਕਾਂਗੜ ਨਾਮੀ ਸਥਾਨ ‘ਤੇ ਪਹੁੰਚਣ ‘ਤੇ ਗੁਰੂ ਜੀ ਨੇ ਜ਼ਫ਼ਰਨਾਮਾ ਨਾਮਕ ਫ਼ਾਰਸੀ ਵਿੱਚ ਇੱਕ ਚਿੱਠੀ ਔਰੰਗਜ਼ੇਬ ਨੂੰ ਲਿਖੀ । ਇਸ ਚਿੱਠੀ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਬੜੀ ਦਲੇਰੀ ਨਾਲ ਨਿਖੇਧੀ ਕੀਤੀ ।

10. ਖਿਦਰਾਣਾ ਦੀ ਲੜਾਈ 1705 ਈ. (Battle of Khidrana 1705 A.D.) – ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖ਼ਰੀ ਨਿਰਣਾਇਕ ਲੜਾਈ ਖਿਦਰਾਣਾ ਵਿੱਚ ਹੋਈ ਸੀ । 29 ਦਸੰਬਰ, 1705 ਈ. ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ਦੀ ਫ਼ੌਜ ’ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ ਅਤੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।ਇਸੇ ਲੜਾਈ ਵਿੱਚ ਉਹ 40 ਸਿੱਖ ਸ਼ਹੀਦੀਆਂ ਪਾ ਗਏ, ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਉਨ੍ਹਾਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਸਿੰਘ ਦੀ ਬੇਨਤੀ ਦੇ ਕਾਰਨ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ । ਪ੍ਰਸਿੱਧ ਲੇਖਕ ਕਰਤਾਰ ਸਿੰਘ ਦੇ ਅਨੁਸਾਰ,
“ਇਹ ਸੱਚ ਹੈ ਕਿ ਉਹ ਗੁਰੁ ਗੋਬਿੰਦ ਸਿੰਘ ਜੀ ਮੁਗਲ ਸਾਮਰਾਜ ਜਾਂ ਸ਼ਕਤੀ ਦਾ ਸਰਵਨਾਸ਼ ਨਾ ਕਰ ਸਕੇ, ਪਰ ਇਸ ਨੂੰ ਜੜ੍ਹਾਂ ਹਿਲਾ ਕੇ ਰੱਖ ਦਿੱਤਾ ਸੀ ।” 1

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਉੱਤਰ-ਖ਼ਾਲਸਾ ਕਾਲ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਕਰੋ । (Give a brief description of the events of the Post-Khalsa period of Guru Gobind Singh Ji.)
ਉੱਤਰ-
1. ਸੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. (First Battle of Sri Anandpur Sahib 1701 A.D.) – ਖ਼ਾਲਸਾ ਪੰਥ ਦੀ ਸਥਾਪਨਾ ਦੇ ਬਾਅਦ ਗੁਰੂ ਸਾਹਿਬ ਦੀ ਵੱਧ ਰਹੀ ਸਿੱਧੀ ਕਾਰਨ ਪਹਾੜੀ ਰਾਜਿਆਂ ਵਿੱਚ ਘਬਰਾਹਟ ਪੈਦਾ ਹੋ ਗਈ | ਕਹਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਸਥਿਤ ਸੀ, ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਕਿਲ੍ਹੇ ਅੰਦਰ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡੱਟ ਕੇ ਮੁਕਾਬਲਾ ਕੀਤਾ । ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।

2. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ. (Second Battle of Sri Anandpur Sahib 1704 A.D.) – ਪਹਾੜੀ ਰਾਜਿਆਂ ਨੇ ਗੁਰੂ ਜੀ ਤੋਂ ਬਦਲਾ ਲੈਣ ਦੀ ਖ਼ਾਤਰ ਮੁਗ਼ਲ ਫ਼ੌਜਾਂ ਨਾਲ ਮਿਲ ਕੇ ਮਈ, 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਦੂਸਰੀ ਵਾਰ ਘੇਰ ਲਿਆ । ਇਹ ਘੇਰਾ ਲੰਬਾ ਹੋ ਗਿਆ ਜਿਸ ਕਾਰਨ ਕਿਲ੍ਹੇ ਦੇ ਅੰਦਰ ਰਸਦ ਬੁੜਨੀ ਸ਼ੁਰੂ ਹੋ ਗਈ । ਇਸ ਲਈ ਸਿੱਖਾਂ ਲਈ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਔਖਾ ਹੋ ਗਿਆ । ਗੁਰੂ ਸਾਹਿਬ ਨੇ ਸਿੱਖਾਂ ਨੂੰ ਕੁਝ ਹੋਰ ਦਿਨ ਸੰਘਰਸ਼ ਜਾਰੀ ਰੱਖਣ ਲਈ ਕਿਹਾ । ਪਰ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲਾ ਛੱਡ ਕੇ ਚਲੇ ਗਏ । ਦੂਜੇ ਪਾਸੇ ਸ਼ਾਹੀ ਫ਼ੌਜ ਵੀ ਬੜੀ ਪ੍ਰੇਸ਼ਾਨ ਸੀ । ਇਸ ਲਈ ਉਨ੍ਹਾਂ ਨੇ ਇੱਕ ਚਾਲ ਚਲੀ । ਉਨ੍ਹਾਂ ਨੇ ਕੁਰਾਨ ਅਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਇਹ ਭਰੋਸਾ ਦੁਆਇਆ ਕਿ ਜੇ ਉਹ ਸ੍ਰੀ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ । ਗੁਰੂ ਸਾਹਿਬ ਨੂੰ ਇਨ੍ਹਾਂ ਸਹੁੰਆਂ ‘ਤੇ ਕੋਈ ਇਤਬਾਰ ਨਹੀਂ ਸੀ ਪਰ ਮਾਤਾ ਗੁਜਰੀ ਜੀ ਅਤੇ ਕੁੱਝ ਹੋਰ ਸਿੱਖਾਂ ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਦਿੱਤਾ ।

3. ਸਰਸਾ ਦੀ ਲੜਾਈ 1704 ਈ. (Battle of Sarsa 1704 A.D.) – ਸ੍ਰੀ ਆਨੰਦਪੁਰ ਸਾਹਿਬ ਛੱਡਦੇ ਹੀ ਮੁਗ਼ਲ ਸੈਨਿਕਾਂ ਨੇ ਗੁਰੂ ਜੀ ‘ਤੇ ਫਿਰ ਤੋਂ ਹਮਲਾ ਕਰ ਦਿੱਤਾ । ਸ਼ਾਹੀ ਫ਼ੌਜ ਅਤੇ ਸਿੱਖਾਂ ਵਿਚਾਲੇ ਸਰਸਾ ਵਿਖੇ ਲੜਾਈ ਹੋ ਗਈ । ਉਸ ਸਮੇਂ ਸਰਸਾ ਨਦੀ ਵਿੱਚ ਆਏ ਹੜ੍ਹ ਕਾਰਨ ਸਿੱਖਾਂ ਵਿੱਚ ਭਾਜੜ ਮੱਚ ਗਈ । ਇਸੇ ਭਾਜੜ ਵਿੱਚ ਗੁਰੂ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦੇ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਨਿਖੜ ਗਏ । ਗੰਗੂ ਜੋ ਗੁਰੂ ਸਾਹਿਬ ਦਾ ਪੁਰਾਣਾ ਨੌਕਰ ਸੀ, ਨੇ ਲਾਲਚ ਵਿੱਚ ਆ ਕੇ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ । ਨਵਾਬ ਵਜ਼ੀਰ ਖਾਂ ਨੇ ਇਨ੍ਹਾਂ ਦੋਹਾਂ ਨਿੱਕੇ ਬਾਲਕਾਂ ਨੂੰ 27 ਦਸੰਬਰ, 1704 ਈ. ਨੂੰ ਨੀਹਾਂ ਵਿੱਚ ਜਿਊਂਦਾ ਚਿਣਵਾ ਦਿੱਤਾ ।

4. ਚਮਕੌਰ ਸਾਹਿਬ ਦੀ ਲੜਾਈ 1704 ਈ. (Battle of Chamkaur Sahib 1704 A.D.) – ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੰਘਾਂ ਨਾਲ 21 ਦਸੰਬਰ, 1704 ਈ. ਨੂੰ ਚਮਕੌਰ ਸਾਹਿਬ ਵਿਖੇ ਪਹੁੰਚੇ । ਗੁਰੁ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਨੇ ਇੱਕ ਗੜ੍ਹੀ ਵਿੱਚ ਜਾ ਸ਼ਰਨ ਲਈ । 22 ਦਸੰਬਰ, 1704 ਈ. ਨੂੰ ਮੁਗ਼ਲ ਸੈਨਾ ਨੇ ਗੜ੍ਹੀ ‘ਤੇ ਹਮਲਾ ਕਰ ਦਿੱਤਾ । ਇਹ ਬੜੀ ਘਮਸਾਨ ਦੀ ਲੜਾਈ ਸੀ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਬੜੇ ਜੌਹਰ ਵਿਖਾਏ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ । ਜਦੋਂ ਪੰਜ ਸਿੰਘ ਬਾਕੀ ਰਹਿ ਗਏ ਤਾਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਸਿੱਖ ਪੰਥ ਦਾ ਹੁਕਮ ਸਮਝ ਕੇ ਆਪਣੇ ਨਾਲ ਤਿੰਨ ਸਿੰਘਾਂ ਨੂੰ ਲੈ ਕੇ ਗੜ੍ਹੀ ਨੂੰ ਛੱਡ ਦਿੱਤਾ । ਪਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੁਸ਼ਮਣਾਂ ਨੂੰ ਲਲਕਾਰਿਆ ਅਤੇ ਉਹ ਤਾੜੀ ਵਜਾ ਕੇ ਉੱਥੋਂ ਨਿਕਲੇ ।

5. ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਵਿੱਚ (Guru Gobind Singh Ji in Machhiwara) – ਗੁਰੂ ਜੀ ਚਮਕੌਰ ਦੀ ਲੜਾਈ ਤੋਂ ਬਾਅਦ ਮਾਛੀਵਾੜਾ ਦੇ ਜੰਗਲਾਂ ਵਿੱਚ ਪਹੁੰਚੇ । ਇੱਥੇ ਦੋ ਮੁਸਲਮਾਨ ਭਰਾਵਾਂ ਨਬੀ ਖਾਂ ਅਤੇ ਗਨੀ ਖਾਂ ਨੇ ਗੁਰੂ ਜੀ ਨੂੰ ਇੱਕ ਪਾਲਕੀ ਵਿੱਚ ਬਿਠਾ ਕੇ ਮੁਗ਼ਲ ਸੈਨਿਕਾ ਤੋਂ ਉਨ੍ਹਾਂ ਦੀ ਰੱਖਿਆ ਕੀਤੀ । ਦੀਨਾ ਕਾਂਗੜ ਨਾਮੀ ਸਥਾਨ ‘ਤੇ ਪਹੁੰਚਣ ‘ਤੇ ਗੁਰੂ ਜੀ ਨੇ ਜ਼ਫ਼ਰਨਾਮਾ ਨਾਮਕ ਫ਼ਾਰਸੀ ਵਿੱਚ ਇੱਕ ਚਿੱਠੀ ਔਰੰਗਜ਼ੇਬ ਨੂੰ ਲਿਖੀ । ਇਸ ਚਿੱਠੀ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਬੜੀ ਦਲੇਰੀ ਨਾਲ ਨਿਖੇਧੀ ਕੀਤੀ ।

6. ਖਿਦਰਾਣਾ ਦੀ ਲੜਾਈ 1705 ਈ. (Battle of Khidrana 1705 A.D.) – ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖ਼ਰੀ ਨਿਰਣਾਇਕ ਲੜਾਈ ਖਿਦਰਾਣਾ ਵਿੱਚ ਹੋਈ ਸੀ । 29 ਦਸੰਬਰ, 1705 ਈ. ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ਦੀ ਫ਼ੌਜ ’ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ ਅਤੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।ਇਸੇ ਲੜਾਈ ਵਿੱਚ ਉਹ 40 ਸਿੱਖ ਸ਼ਹੀਦੀਆਂ ਪਾ ਗਏ, ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਉਨ੍ਹਾਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਸਿੰਘ ਦੀ ਬੇਨਤੀ ਦੇ ਕਾਰਨ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ । ਪ੍ਰਸਿੱਧ ਲੇਖਕ ਕਰਤਾਰ ਸਿੰਘ ਦੇ ਅਨੁਸਾਰ,
“ਇਹ ਸੱਚ ਹੈ ਕਿ ਉਹ ਗੁਰੁ ਗੋਬਿੰਦ ਸਿੰਘ ਜੀ ਮੁਗਲ ਸਾਮਰਾਜ ਜਾਂ ਸ਼ਕਤੀ ਦਾ ਸਰਵਨਾਸ਼ ਨਾ ਕਰ ਸਕੇ, ਪਰ ਇਸ ਨੂੰ ਜੜ੍ਹਾਂ ਹਿਲਾ ਕੇ ਰੱਖ ਦਿੱਤਾ ਸੀ ।” 1

ਖਾਲਸਾ ਪੰਥ ਦੀ ਸਿਰਜਨਾ (Creation of the Khalsa Panth)

ਪ੍ਰਸ਼ਨ 4.
1699 ਈ. ਵਿੱਚ ਕਿਨ੍ਹਾਂ ਹਾਲਤਾਂ ਦੇ ਕਾਰਨ ਖ਼ਾਲਸਾ ਦੀ ਸਿਰਜਨਾ ਕੀਤੀ ਗਈ ? ਇਸ ਦਾ ਮਹੱਤਵ ਵੀ ਦੱਸੋ । (What were the circumstances that led to the creation of the Khalsa in 1699 A.D. ? Also point out its significance.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕੀ ਕਾਰਨ ਸਨ ? ਇਸ ਦੀ ਇਤਿਹਾਸਿਕ ਮਹੱਤਤਾ ਬਿਆਨ ਕਰੋ । (What were the circumstances leading to the creation of Khalsa ? Describe its historical importance.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਦੀ ਸਿਰਜਨਾ ਦੇ ਕਾਰਨਾਂ ਦੀ ਵਿਆਖਿਆ ਕਰੋ । (Describe the causes of the creation of the Khalsa by Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਦੀ ਸਥਾਪਨਾ ਅਤੇ ਉਸ ਦੇ ਮਹੱਤਵ ਦਾ ਵਰਣਨ ਕਰੋ ।
(Describe the creation of the Khalsa by Guru Gobind Singh Ji. Also discuss its importance.)
ਜਾਂ
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਖ਼ਾਲਸਾ ਦੀ ਸਥਾਪਨਾ ਦਾ ਵਰਣਨ ਕਰੋ । ਇਸ ਦੇ ਮਹੱਤਵ ਦੀ ਪੜਚੋਲ ਕਰੋ । (Describe the creation of the Khalsa by Guru Gobind Singh Ji. Examine its significance.)
ਜਾਂ
ਖ਼ਾਲਸਾ ਦੀ ਸਥਾਪਨਾ, ਮੁੱਖ ਸਿਧਾਂਤਾਂ ਅਤੇ ਮਹੱਤਵ ਬਾਰੇ ਵਿਸਥਾਰਪੂਰਵਕ ਚਰਚਾ ਕਰੋ । (Discuss in detail the foundation, its main principles and significance of the Khalsa.)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਸਹਾਇਕ ਕਾਰਨ ਕਿਹੜੇ ਸਨ ? ਇਸ ਦੇ ਮੁੱਖ ਸਿਧਾਂਤ ਤੇ ਮਹੱਤਵ ਦੱਸੋ । (What were the circumstances leading to the foundation of the Khalsa ? Study its main principles and significance.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕੀ ਕਾਰਨ ਸੀ ? ਇਸ ਦਾ ਕੀ ਮਹੱਤਵ ਹੈ ? (What were the causes leading to the creation of the Khalsa Panth ? What are its significance ?)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਅਤੇ ਮਹੱਤਵ ਦਾ ਵਰਣਨ ਕਰੋ । (Explain the reasons and importance of the creation of the Khalsa Panth.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਤੇ ਮਹੱਤਵ ਦੱਸੋ । (Write down the causes and importance of the establishment of Khalsa Panth.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਮਹਾਨ ਕਾਰਜ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕਰਨਾ ਸੀ । ਖ਼ਾਲਸਾ ਪੰਥ ਦੀ ਸਿਰਜਨਾ ਨੂੰ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ । ਪ੍ਰਸਿੱਧ ਲੇਖਕ ਹਰਬੰਸ ਸਿੰਘ ਦੇ ਅਨੁਸਾਰ,
‘‘ਇਹ ਇਤਿਹਾਸ ਦਾ ਇੱਕ ਮਹਾਨ ਰਚਨਾਤਮਕ ਕੰਮ ਸੀ ਜਿਸ ਨੇ ਲੋਕਾਂ ਦੇ ਮਨਾਂ ਵਿੱਚ ਕ੍ਰਾਂਤੀਕਾਰੀ ਤਬਦੀਲੀ ਲੈ ਆਂਦੀ ’’।
ਖ਼ਾਲਸਾ ਪੰਥ ਦੀ ਸਿਰਜਨਾ ਦੇ ਕਾਰਨ, ਉਸ ਦੀ ਸਿਰਜਨਾ ਕਿਵੇਂ ਕੀਤੀ ਗਈ ਅਤੇ ਉਸ ਦੇ ਮਹੱਤਵ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

I. ਖ਼ਾਲਸਾ ਪੰਥ ਦੀ ਸਿਰਜਨਾ ਕਿਉਂ ਕੀਤੀ ਗਈ ? (Why was the Khalsa Panth Created ?)

1. ਮੁਗ਼ਲਾਂ ਦਾ ਅੱਤਿਆਚਾਰੀ ਸ਼ਾਸਨ (Tyrannical Rule of the Mughals) – ਜਹਾਂਗੀਰ ਦੇ ਸਮੇਂ ਤੋਂ ਹੀ ਮੁਗ਼ਲ ਸਿੱਖ ਸੰਬੰਧਾਂ ਵਿੱਚ ਤਣਾਉ ਪੈਦਾ ਹੋ ਗਿਆ ਸੀ । ਇਹ ਤਣਾਓ ਔਰੰਗਜ਼ੇਬ ਦੇ ਕਾਲ ਵਿੱਚ ਸਾਰੀਆਂ ਹੱਦਾਂ ਟੱਪ ਚੁੱਕਿਆ ਸੀ । ਔਰੰਗਜ਼ੇਬ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਗਿਰਵਾ ਦਿੱਤਾ ਸੀ । ਉਸ ਨੇ ਹਿੰਦੂਆਂ ਦੀਆਂ ਧਾਰਮਿਕ ਰਸਮਾਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਜਜ਼ੀਆ ਕਰ ਨੂੰ ਮੁੜ ਲਗਾ ਦਿੱਤਾ ਗਿਆ । ਉਸ ਨੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਵੀ ਤੁੜਵਾਉਣ ਦੇ ਹੁਕਮ ਜਾਰੀ ਕੀਤੇ । ਉਸ ਨੇ ਵੱਡੀ ਗਿਣਤੀ ਵਿੱਚ ਇਸਲਾਮ ਧਰਮ ਸਵੀਕਾਰ ਨਾ ਕਰਨ ਵਾਲੇ ਗੈਰ-ਮੁਸਲਮਾਨਾਂ ਨੂੰ ਕਤਲ ਕਰਵਾ ਦਿੱਤਾ | ਸਭ ਤੋਂ ਵੱਧ ਕੇ ਉਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ । ਮੁਗ਼ਲਾਂ ਦੇ ਇਨ੍ਹਾਂ ਵੱਧ ਰਹੇ ਅੱਤਿਆਚਾਰਾਂ ਦਾ ਅੰਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਦਾ ਨਿਰਣਾ ਕੀਤਾ ।

2. ਪਹਾੜੀ ਰਾਜਿਆਂ ਦਾ ਵਿਸ਼ਵਾਸਘਾਤ (Treachery of the Hill Chiefs) – ਗੁਰੂ ਜੀ ਮੁਗ਼ਲਾਂ ਵਿਰੁੱਧ ਘੋਲ ਲਈ ਪਹਾੜੀ ਰਾਜਿਆਂ ਨੂੰ ਨਾਲ ਲੈਣਾ ਚਾਹੁੰਦੇ ਸਨ । ਪਰ ਗੁਰੂ ਜੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ ਪਹਾੜੀ ਰਾਜਿਆਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਜਿਹੇ ਸੈਨਿਕਾਂ ਨੂੰ ਤਿਆਰ ਕਰਨ ਦਾ ਨਿਰਣਾ ਕੀਤਾ ਜੋ ਮੁਗਲਾਂ ਦੀ ਸ਼ਕਤੀ ਦਾ ਮੁਕਾਬਲਾ ਕਰ ਸਕਣ । ਸਿੱਟੇ ਵਜੋਂ ਖ਼ਾਲਸਾ ਪੰਥ ਦੀ ਸਥਾਪਨਾ ਹੋਈ ।

3. ਜਾਤ-ਪਾਤ ਦੇ ਬੰਧਨ (Shackles of the Caste System) – ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਸੀ । ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਮਾੜਾ ਸਲੂਕ ਕਰਦੇ ਸਨ । ਇਸ ਜਾਤੀ ਪ੍ਰਥਾ ਨੇ ਭਾਰਤੀ ਸਮਾਜ ਨੂੰ ਇੱਕ ਘੁਣ ਵਾਂਗ ਅੰਦਰੋਂ ਹੀ ਅੰਦਰ ਖੋਖਲਾ ਬਣਾ ਦਿੱਤਾ ਸੀ । ਪਹਿਲਾਂ ਹੋਏ ਸਾਰੇ ਗੁਰੂ ਸਾਹਿਬਾਨ ਨੇ ਸੰਗਤ ਅਤੇ ਪੰਗਤ ਦੀ ਸੰਸਥਾ ਰਾਹੀਂ ਜਾਤੀ ਪ੍ਰਥਾ ‘ਤੇ ਤਕੜੀ ਸੱਟ ਮਾਰੀ ਸੀ ਪਰ ਇਹ ਸਮਾਪਤ ਨਹੀਂ ਹੋਈ ਸੀ । ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਜਾਤ-ਪਾਤ ਲਈ ਕੋਈ ਸਥਾਨ ਨਾ ਹੋਵੇ ।

4. ਦੋਸ਼ਪੂਰਨ ਮਸੰਦ ਪ੍ਰਥਾ (Defective Masand System) – ਦੋਸ਼ਪੂਰਨ ਮਸੰਦ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਨਾ ਦਾ ਮਹੱਤਵਪੂਰਨ ਕਾਰਨ ਬਣੀ । ਸਮੇਂ ਦੇ ਨਾਲ-ਨਾਲ ਮਸੰਦ ਆਪਣੇ ਮੁੱਢਲੇ ਆਦਰਸ਼ਾਂ ਨੂੰ ਭੁੱਲ ਗਏ ਤੇ ਬੜੇ ਭ੍ਰਿਸ਼ਟਾਚਾਰੀ ਅਤੇ ਹੰਕਾਰੀ ਹੋ ਗਏ । ਉਨ੍ਹਾਂ ਨੇ ਸਿੱਖਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗੁਰੂਆਂ ਨੂੰ ਬਣਾਉਣ ਵਾਲੇ ਹਨ । ਬਹੁਤ ਸਾਰੇ ਪ੍ਰਭਾਵਸ਼ਾਲੀ ਮਸੰਦਾਂ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਗੁਰਗੱਦੀਆਂ ਕਾਇਮ ਕਰ ਲਈਆਂ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਮਸੰਦਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਨਵੇਂ ਸੰਗਠਨ ਦੀ ਸਥਾਪਨਾ ਦਾ ਨਿਰਣਾ ਕੀਤਾ ।

5. ਗੁਰਗੱਦੀ ਦਾ ਜੱਦੀ ਹੋਣਾ (Hereditary Nature of Guruship) – ਗੁਰੂ ਅਮਰਦਾਸ ਜੀ ਦੁਆਰਾ ਗੁਰਗੱਦੀ ਨੂੰ ਜੱਦੀ ਬਣਾ ਦਿੱਤੇ ਜਾਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਗਈਆਂ । ਜਿਸ ਕਿਸੇ ਨੂੰ ਵੀ ਗੁਰਗਦੀ ਨਾ ਮਿਲੀ ਉਸ ਨੇ ਗੁਰੂ ਘਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਪ੍ਰਿਥੀ ਚੰਦ, ਧੀਰ ਮਲ ਅਤੇ ਰਾਮ ਰਾਇ ਨੇ ਤਾਂ ਗੁਰਗੱਦੀ ਪ੍ਰਾਪਤ ਕਰਨ ਲਈ ਮੁਗ਼ਲਾਂ ਨਾਲ ਮਿਲ ਕੇ ਕਈ ਸਾਜ਼ਸ਼ਾਂ ਵੀ ਤਿਆਰ ਕੀਤੀਆਂ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਜਿਸ ਵਿੱਚ ਧੀਰ ਮਲੀਆਂ ਅਤੇ ਰਾਮ ਰਾਈਆਂ ਲਈ ਕੋਈ ਸਥਾਨ ਨਾ ਹੋਵੇ ।

6. ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ (Mission of Guru Gobind Singh Ji) – ਗੁਰੂ ਗੋਬਿੰਦ ਸਿੰਘ ਜੀ ਨੇ “ਬਚਿੱਤਰ ਨਾਟਕ’ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ ਅਤੇ ਜ਼ਾਲਮਾਂ ਦਾ ਨਾਸ਼ ਕਰਨਾ ਹੈ । ਜ਼ਾਲਮਾਂ ਦਾ ਨਾਸ਼ ਕਰਨ ਲਈ ਤਲਵਾਰ ਨੂੰ ਚੁੱਕਣਾ ਅਤਿ ਜ਼ਰੂਰੀ ਸੀ । ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਸੀ,

ਹਮ ਇਹ ਕਾਜ ਜਗਤ ਮੋ ਆਏ ॥ ਧਰਮ ਹੇਤ ਗੁਰਦੇਵ ਪਠਾਏ ॥
ਜਹਾਂ ਤਹਾਂ ਤੁਮ ਧਰਮ ਬਿਥਾਰੋ ॥ ਦੁਸਟ ਦੋਖੀਯਨਿ ਪਕਰਿ ਪਛਾਰੋ ॥

II. ਖ਼ਾਲਸਾ ਦੀ ਸਿਰਜਨਾ ਕਿਵੇਂ ਕੀਤੀ ਗਈ ? (How was the Khalsa Created ?)
ਖ਼ਾਲਸਾ ਪੰਥ ਦੀ ਸਥਾਪਨਾਂ ਲਈ ਗੁਰੂ ਗੋਬਿੰਦ ਸਿੰਘ ਜੀ ਨੇ *30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਇੱਕ ਭਾਰੀ ਦੀਵਾਨ ਸਜਾਇਆ । ਇਸ ਦੀਵਾਨ ਵਿੱਚ 80,000 ਸਿੱਖਾਂ
* ਵਿਦਿਆਰਥੀ ਇਹ ਗੱਲ ਵਿਸ਼ੇਸ਼ ਤੌਰ ‘ਤੇ ਨੋਟ ਕਰਨ ਕਿ ਖ਼ਾਲਸਾ ਦੀ ਸਿਰਜਨਾ ਸਮੇਂ ਵਿਸਾਖੀ ਦਾ ਦਿਹਾੜਾ 30 ਮਾਰਚ ਸੀ । 1752 ਈ. ਵਿੱਚ ਅੰਗਰੇਜ਼ਾਂ ਨੇ ਭਾਰਤ ਵਿੱਚ ਗ੍ਰੈਗੋਰੀਅਨ ਕੈਲੰਡਰ ਨੂੰ ਪ੍ਰਚਲਿਤ ਕੀਤਾ । ਇਸ ਕਾਰਨ ਭਾਰਤ ਵਿੱਚ ਪਹਿਲਾਂ ਪ੍ਰਚਲਿਤ ਵਿਕ੍ਰਮੀ ਕੈਲੰਡਰ ਵਿੱਚ 12 ਦਿਨਾਂ ਦਾ ਵਾਧਾ ਕੀਤਾ ਗਿਆ । ਇਸ ਕਾਰਨ ਅੱਜ-ਕਲ੍ਹ ਵਿਸਾਖੀ ਆਮ ਤੌਰ ‘ਤੇ 13 ਅਪਰੈਲ ਨੂੰ ਮਨਾਈ ਜਾਂਦੀ ਹੈ । ਨੇ ਭਾਗ ਲਿਆ । ਜਦ ਲੋਕ ਬੈਠ ਗਏ ਤਾਂ ਗੁਰੂ ਜੀ ਸਟੇਜ ‘ਤੇ ਆਏ । ਉਨ੍ਹਾਂ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢ ਕੇ ਇਕੱਠੇ ਹੋਏ ਸਿੱਖਾਂ ਨੂੰ ਕਿਹਾ, “ਕੀ ਤੁਹਾਡੇ ਵਿਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ ?” ਜਦੋਂ ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰੀ ਦੁਹਰਾਇਆ ਤਾਂ ਭਾਈ ਦਇਆ ਰਾਮ ਜੀ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ ।

ਗੁਰੂ ਜੀ ਉਸ ਨੂੰ ਨੇੜੇ ਹੀ ਇੱਕ ਤੰਬੂ ਵਿੱਚ ਲੈ ਗਏ । ਕੁੱਝ ਸਮੇਂ ਬਾਅਦ ਗੁਰੂ ਜੀ ਖੂਨ ਨਾਲ ਭਰੀ ਤਲਵਾਰ ਲੈ ਕੇ ਮੁੜ ਸਟੇਜ ‘ਤੇ ਆ ਗਏ । ਗੁਰੂ ਜੀ ਨੇ ਇੱਕ ਹੋਰ ਸਿੱਖ ਤੋਂ ਕੁਰਬਾਨੀ ਦੀ ਮੰਗ ਕੀਤੀ । ਹੁਣ ਭਾਈ ਧਰਮ ਦਾਸ ਜੀ ਪੇਸ਼ ਹੋਇਆ । ਇਸ ਰੂਮ ਨੂੰ ਤਿੰਨ ਵਾਰ ਹੋਰ ਦੁਹਰਾਇਆ ਗਿਆ । ਗੁਰੂ ਜੀ ਦੀ ਆਗਿਆ ਮੰਨਦੇ ਹੋਏ ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਚੰਦ ਜੀ ਅਤੇ ਭਾਈ ਹਿੰਮਤ ਰਾਏ ਜੀ ਆਪਣੇ ਬਲੀਦਾਨਾਂ ਲਈ ਪੇਸ਼ ਹੋਏ । ਗੁਰੂ ਜੀ ਉਨ੍ਹਾਂ ਨੂੰ ਵਾਰੀ-ਵਾਰੀ ਤੰਬੂ ਵਿੱਚ ਲੈ ਜਾਂਦੇ ਸਨ ਅਤੇ ਖੂਨ ਨਾਲ ਭਰੀ ਤਲਵਾਰ ਲੈ ਕੇ ਫਿਰ ਆਉਂਦੇ ਸਨ । ਕੁਝ ਸਮੇਂ ਮਗਰੋਂ ਗੁਰੂ ਜੀ ਇਨ੍ਹਾਂ ਪੰਜਾਂ ਨੂੰ ਕੇਸਰੀ ਰੰਗ ਦੇ ਕੱਪੜੇ ਪੁਆ ਕੇ ਸਟੇਜ ‘ਤੇ ਲਿਆਏ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ “ਪੰਜ ਪਿਆਰਿਆਂ ਦੀ ਚੋਣ ਕੀਤੀ । ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਪਹਿਲਾਂ ਖੰਡੇ ਦੀ ਪਾਹੁਲ ਛਕਾਇਆ ਅਤੇ ਬਾਅਦ ਵਿੱਚ ਆਪ ਇਨ੍ਹਾਂ ਪਿਆਰਿਆਂ ਤੋਂ ਪਾਹੁਲ ਛਕਿਆ। ਇਸੇ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ “ਆਪੇ ਗੁਰ ਚੇਲਾ ਵੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਖ਼ਾਲਸਾ ਪੰਥ ਦੀ ਸਿਰਜਨਾ ਹੋਈ । ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਸੀ,

ਖ਼ਾਲਸਾ ਮੇਰੋ ਰੂਪ ਹੈ ਖਾਸ ॥
ਖ਼ਾਲਸੇ ਮੇਂ ਹਉਂ ਕਰਉ ਨਿਵਾਸ ॥

III. ਖ਼ਾਲਸਾ ਪੰਥ ਦੇ ਸਿਧਾਂਤ (Principles of the Khalsa Panth)

ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਪਾਲਣਾ ਲਈ ਕੁੱਝ ਵਿਸ਼ੇਸ਼ ਨਿਯਮ ਵੀ ਬਣਾਏ ਸਨ । ਕੁਝ ਮਹੱਤਵਪੂਰਨ ਨਿਯਮ ਹੇਠ ਲਿਖੇ ਸਨ-

  1. ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਵਿਅਕਤੀ ਲਈ ‘ਖੰਡੇ ਦਾ ਪਾਹੁਲ’ ਛਕਣਾ ਹੋਵੇਗਾ ।
  2. ਖ਼ਾਲਸਾ ‘ਪੰਜ ਕਕਾਰ’ ਅਰਥਾਤ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕ੍ਰਿਪਾਨ ਪਾਵੇਗਾ ।
  3. ਖ਼ਾਲਸਾ ਇੱਕ ਈਸ਼ਵਰ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਨਹੀਂ ਕਰੇਗਾ ।
  4. ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ’ ਅਤੇ ਖ਼ਾਲਸਾ ਇਸਤਰੀ ‘ਕੌਰ’ ਸ਼ਬਦ ਦੀ ਵਰਤੋਂ ਕਰੇਗੀ ।
  5. ਖ਼ਾਲਸਾ ਜਾਤ-ਪਾਤ ਪ੍ਰਥਾ ਅਤੇ ਊਚ-ਨੀਚ ਵਿੱਚ ਵਿਸ਼ਵਾਸ ਨਹੀਂ ਰੱਖੇਗਾ ।
  6. ਖ਼ਾਲਸਾ ਸ਼ਸਤਰ ਧਾਰਨ ਕਰੇਗਾ ਅਤੇ ਧਰਮ ਯੁੱਧ ਦੇ ਲਈ ਸਦਾ ਤਿਆਰ ਰਹੇਗਾ ।
  7. ਖ਼ਾਲਸਾ ਕਿਰਤ ਕਰਕੇ ਆਪਣੀ ਰੋਜ਼ੀ ਕਮਾਏਗਾ ਅਤੇ ਆਪਣੀ ਆਮਦਨ ਦਾ ਦਸਵੰਧ ਧਰਮ ਕਾਰਜਾਂ ਦੇ ਲਈ ਦਾਨ ਦੇਵੇਗਾ ।
  8. ਖ਼ਾਲਸਾ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੇਗਾ ।
  9. ਖ਼ਾਲਸਾ ਆਪਸ ਵਿੱਚ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿਣਗੇ ।
  10. ਖ਼ਾਲਸਾ ਨਸ਼ੀਲੀਆਂ ਵਸਤਾਂ ਦੀ ਵਰਤੋਂ, ਪਰ-ਇਸਤਰੀ ਗਮਨ ਆਦਿ ਬੁਰਾਈਆਂ ਤੋਂ ਕੋਹਾਂ ਦੂਰ ਰਹੇਗਾ ।
  11. ਖ਼ਾਲਸਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁੱਝ ਨਿਛਾਵਰ ਕਰਨ ਲਈ ਹਮੇਸ਼ਾ ਤਿਆਰ ਰਹੇਗਾ ।

IV. ਖ਼ਾਲਸਾ ਦੀ ਸਿਰਜਨਾ ਦਾ ਮਹੱਤਵ (Importance of the Creation of the Khalsa)

1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਨਾ ਸਿਰਫ਼ ਪੰਜਾਬ ਦੇ ਇਤਿਹਾਸ ਸਗੋਂ ਭਾਰਤ ਦੇ ਇਤਿਹਾਸ ਵਿੱਚ ਇੱਕ ਯੁੱਗ ਪਲਟਾਊ ਘਟਨਾ ਮੰਨੀ ਜਾਂਦੀ ਹੈ । ਨਿਰਸੰਦੇਹ, ਖ਼ਾਲਸਾ ਪੰਥ ਦੀ ਸਿਰਜਨਾ ਦੇ ਬੜੇ ਦੂਰਗਾਮੀ ਸਿੱਟੇ ਨਿਕਲੇ ।

1. ਸਿੱਖਾਂ ਦੀ ਗਿਣਤੀ ਵਿੱਚ ਵਾਧਾ (Increase in the Number of the Sikhs) – ਖ਼ਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਣ ਲੱਗ ਪਏ । ਗੁਰੂ ਸਾਹਿਬ ਨੇ ਆਪ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ । ਇਸ ਤੋਂ ਇਲਾਵਾ ਗੁਰੂ ਜੀ ਨੇ ਖ਼ਾਲਸਾ ਪੰਥ ਦੇ ਕਿਸੇ ਵੀ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦੇ ਕੇ ਖ਼ਾਲਸਾ ਪੰਥ ਵਿੱਚ ਹੈਰਾਨੀਜਨਕ ਵਾਧਾ ਕੀਤਾ ।

2. ਆਦਰਸ਼ ਸਮਾਜ ਦਾ ਨਿਰਮਾਣ (Creation of an Ideal Society) – ਖ਼ਾਲਸਾ ਪੰਥ ਦੀ ਸਥਾਪਨਾ ਨਾਲ ਇੱਕ ਨਵੇਂ ਸਮਾਜ ਦਾ ਜਨਮ ਹੋਇਆ । ਇਸ ਵਿੱਚ ਉਚ-ਨੀਚ ਦੀ ਕੋਈ ਥਾਂ ਨਹੀਂ ਸੀ । ਇਸ ਵਿੱਚ ਨੀਵੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ । ਖ਼ਾਲਸਾ ਸਮਾਜ ਵਿੱਚ ਅੰਧ-ਵਿਸ਼ਵਾਸਾਂ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਲਈ ਕੋਈ ਥਾਂ ਨਹੀਂ ਸੀ । ਇਸ ਤਰ੍ਹਾਂ ਗੁਰੂ ਜੀ ਨੇ ਖ਼ਾਲਸਾ ਪੰਥ ਨੂੰ ਰਚ ਕੇ ਇੱਕ ਨਵੇਂ ਸਮਾਜ ਦੀ ਰਚਨਾ ਕੀਤੀ ।
ਡਾਕਟਰ ਇੰਦਰਪਾਲ ਸਿੰਘ ਦੇ ਅਨੁਸਾਰ,
“ਖ਼ਾਲਸਾ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਇਹ ਜਾਤੀ ਅਤੇ ਨਸਲ ਦੀ ਬਜਾਇ ਮਨੁੱਖੀ ਭਾਈਚਾਰੇ ਦੀ ਗੱਲ ਕਰਦਾ ਹੈ ।” 1 .

3. ਮਸੰਦ ਪ੍ਰਥਾ ਅਤੇ ਪੰਥ ਵਿਰੋਧੀ ਸੰਪਰਦਾਵਾਂ ਦਾ ਅੰਤ (End of Masand System and Sects which were against the Panth) – ਮਸੰਦ ਪ੍ਰਥਾ ਵਿੱਚ ਆਈਆਂ ਕੁਰੀਤੀਆਂ ਖ਼ਾਲਸਾ ਪੰਥ ਦੇ ਨਿਰਮਾਣ ਦਾ ਇੱਕ ਮੁੱਖ ਕਾਰਨ ਸਨ । ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਵਿੱਚ ਇਨ੍ਹਾਂ ਨੂੰ ਕੋਈ ਸਥਾਨ ਨਾ ਦਿੱਤਾ ਗਿਆ । ਗੁਰੂ ਜੀ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਰੱਖਣ ।

4. ਸਿੱਖਾਂ ਵਿੱਚ ਨਵਾਂ ਜੋਸ਼ (New spirit among the Sikhs) – ਖ਼ਾਲਸਾ ਪੰਥ ਦੀ ਸਥਾਪਨਾ ਦਾ ਸਭ ਤੋਂ ਮਹੱਤਵਪੂਰਨ ਸਿੱਟਾ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਅਤੇ ਸ਼ਕਤੀ ਪੈਦਾ ਹੋਈ । ਉਹ ਆਪਣੇ ਆਪ ਨੂੰ ਸ਼ੇਰ ਵਾਂਗ ਬਹਾਦਰ ਸਮਝਣ ਲੱਗ ਪਏ । ਉਨ੍ਹਾਂ ਨੇ ਅੱਤਿਆਚਾਰੀਆਂ ਦੇ ਸਾਹਮਣੇ ਝੁਕਣ ਦੀ ਬਜਾਏ ਹੁਣ ਹਥਿਆਰ ਚੁੱਕ ਲਏ । ਉਨ੍ਹਾਂ ਨੇ ਮੁਗਲਾਂ ਅਤੇ ਅਫ਼ਗਾਨਾਂ ਨਾਲ ਹੋਣ ਵਾਲੀਆਂ ਲੜਾਈਆਂ ਵਿੱਚ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੇ ਸਬੂਤ ਦਿੱਤੇ ।

5. ਨੀਵੀਆਂ ਜਾਤੀਆਂ ਦੇ ਲੋਕਾਂ ਦਾ ਉਭਾਰ (Upliftment of the downtrodden People) – ਖ਼ਾਲਸਾ ਪੰਥ ਦੀ ਸਥਾਪਨਾ ਨੀਵੀਆਂ ਜਾਤਾਂ ਦੇ ਲੋਕਾਂ ਦੇ ਉਭਾਰ ਦਾ ਸੰਦੇਸ਼ ਸੀ । ਇਸ ਤੋਂ ਪਹਿਲਾਂ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਖ਼ਾਲਸਾ ਪੰਥ ਵਿੱਚ ਸ਼ਾਮਲ ਕਰਕੇ ਉੱਚ ਜਾਤੀਆਂ ਦੇ ਬਰਾਬਰ ਦਰਜਾ ਦਿੱਤਾ । ਗੁਰੂ ਜੀ ਨੇ ਇਹ ਮਹਾਨ ਕਦਮ ਚੁੱਕ ਕੇ ਨੀਵੀਆਂ ਜਾਤਾਂ ਦੇ ਲੋਕਾਂ ਵਿੱਚ ਨਵਾਂ ਜੋਸ਼ ਭਰਿਆ । ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਉਹ ਮਹਾਨ ਯੋਧਾ ਸਿੱਧ ਹੋਏ ।

6. ਖ਼ਾਲਸਾ ਪੰਥ ਵਿੱਚ ਜਮਹੂਰੀਅਤ (Democracy in the Khalsa Panth) – 1699 ਈ. ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਸਮੇਂ ਗੁਰੂ ਸਾਹਿਬ ਨੇ ਆਪ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੀ ਬੇਨਤੀ ਕੀਤੀ । ਅਜਿਹਾ ਕਰਨਾ ਇੱਕ ਮਹਾਨ ਇਨਕਲਾਬੀ ਕਦਮ ਸੀ । ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਕਿਧਰੇ ਵੀ ਪੰਜ ਖ਼ਾਲਸੇ ਇਕੱਠੇ ਹੋ ਕੇ ਹੋਰਨਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਸਕਦੇ ਹਨ । ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਵਿੱਚ ਜਮਹੂਰੀਅਤ ਦੀ ਭਾਵਨਾ ਨੂੰ ਪ੍ਰੋਤਸਾਹਿਤ ਕੀਤਾ ।

7. ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ (Rise of political power of the Sikhs) – ਖ਼ਾਲਸਾ ਪੰਥ ਦੀ ਸਥਾਪਨਾ ਦੇ ਨਾਲ ਹੀ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਵੀ ਉਦੈ ਹੋਇਆ | ਅਣਗਿਣਤ ਸ਼ਹੀਦੀਆਂ ਦੇ ਬਾਅਦ ਉਹ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ । ਇਸ ਤਰ੍ਹਾਂ ਖ਼ਾਲਸਿਆਂ ਦਾ ਸੁਪਨਾ ਸਾਕਾਰ ਹੋਇਆ । ਅੰਤ ਵਿੱਚ ਅਸੀਂ ਡਾਕਟਰ ਜੀ. ਐੱਸ. ਢਿੱਲੋਂ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਖ਼ਾਲਸਾ ਪੰਥ ਦੀ ਸਿਰਜਨਾ ਨੂੰ ਮਨੁੱਖੀ ਇਤਿਹਾਸ ਦਾ ਇੱਕ ਹੈਰਾਨੀਜਨਕ ਕਾਰਨਾਮਾ ਮੰਨਿਆ ਜਾ ਸਕਦਾ ਹੈ ।’’ 2

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ ਅਤੇ ਸਫਲਤਾਵ ( Character and Achievements or Guru Gobind Singh Ji)

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਵਰਣਨ ਕਰੋ । (Discuss the character and achievements of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਵਿਅਕਤਿੱਤਵ ਦਾ ਮੁੱਲਾਂਕਣ ਕਰੋ । (Make an evaluation of the personality of Guru Gobind Singh Ji.)
ਜਾਂ
ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਮਨੁੱਖ, ਇੱਕ ਸੈਨਿਕ, ਇੱਕ ਵਿਦਵਾਨ ਅਤੇ ਇੱਕ ਧਾਰਮਿਕ ਨੇਤਾ ਬਾਰੇ ਕੀ ਜਾਣਦੇ ਹੋ ? (What do you know about Guru Gobind Singh Ji as a Man, as a Soldier, as a Scholar and as a Saint ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਦਾ ਵੇਰਵਾ ਦਿਓ । (Give an account of the career and achievements of Guru Gobind Singh Ji.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਵਿੱਚ ਅਣਗਿਣਤ ਗੁਣ ਸਨ । ਉਹ ਪੂਰਨ ਮਨੁੱਖ, ਮਹਾਨ ਯੋਧੇ, ਅੱਤਿਆਚਾਰੀਆਂ ਦੇ ਵੈਰੀ, ਉੱਚ-ਕੋਟੀ ਦੇ ਕਵੀ, ਸਮਾਜ ਸੁਧਾਰਕ, ਉੱਤਮ ਸੰਗਠਨ ਕਰਤਾ ਅਤੇ ਮਹਾਨ ਪੈਗੰਬਰ ਸਨ ।

I. ਮਨੁੱਖ ਦੇ ਰੂਪ ਵਿੱਚ (As a Man)

1. ਸ਼ਕਲ ਸੂਰਤ (Physical Appearance) – ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਅਤਿਅੰਤ ਪ੍ਰਭਾਵਸ਼ਾਲੀ ਸੀ । ਉਨ੍ਹਾਂ ਦਾ ਕੱਦ ਲੰਬਾ, ਰੰਗ ਗੋਰਾ ਅਤੇ ਸਰੀਰ ਗੱਠਿਆ ਹੋਇਆ ਸੀ । ਉਨ੍ਹਾਂ ਦਾ ਚਿਹਰਾ ਨੂਰਾਨੀ ਸੀ । ਉਹ ਬਹੁਤ ਮਿਠ-ਬੋਲੜੇ ਸਨ । ਉਨ੍ਹਾਂ ਦਾ ਲਿਬਾਸ ਬੜਾ ਖੂਬਸੂਰਤ ਹੁੰਦਾ ਸੀ ਅਤੇ ਉਹ ਹਮੇਸ਼ਾ ਸ਼ਸਤਰਾਂ ਨਾਲ ਲੈਸ ਰਹਿੰਦੇ ਸਨ । ਉਨ੍ਹਾਂ ਨੂੰ ਮਿਲਣ ਵਾਲਾ ਹਰ ਵਿਅਕਤੀ ਉਨ੍ਹਾਂ ਦੀ ਜਾਦੂਈ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੁੰਦਾ ਸੀ ।

2. ਹਿਸਥੀ ਜੀਵਨ (Householder) – ਗੁਰੂ ਸਾਹਿਬ ਬੜੇ ਆਗਿਆਕਾਰੀ ਪੁੱਤਰ, ਵਿਚਾਰਵਾਨ ਪਿਤਾ ਅਤੇ ਆਦਰਸ਼ ਪਤੀ ਸਨ । ਉਨ੍ਹਾਂ ਨੇ ਆਪਣੀ ਮਾਤਾ ਜੀ ਦੀ ਆਗਿਆ ਨੂੰ ਮੰਨਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਖ਼ਾਲੀ ਕਰ ਦਿੱਤਾ ਸੀ । ਇਸ ਪਿੱਛੋਂ ਭਾਵੇਂ ਉਨ੍ਹਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਕਦੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ । ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਵੀ ਅੱਤਿਆਚਾਰਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਦਾ ਸਬਕ ਸਿਖਾਇਆ ।

3. ਉੱਚਾ ਚਰਿੱਤਰ (High Character) – ਗੁਰੂ ਗੋਬਿੰਦ ਸਿੰਘ ਜੀ ਮਹਾਨ ਚਰਿੱਤਰ ਦੇ ਮਾਲਕ ਸਨ । ਝੂਠ, ਛਲ, ਕਪਟ ਆਦਿ ਤਾਂ ਉਨ੍ਹਾਂ ਨੂੰ ਛੂਹ ਵੀ ਨਹੀਂ ਸਕੇ ਸਨ । ਯੁੱਧ ਹੋਵੇ ਜਾਂ ਸ਼ਾਂਤੀ ਉਨ੍ਹਾਂ ਨੇ ਕਦੇ ਵੀ ਸੱਚ ਦਾ ਪੱਲਾ ਨਹੀਂ ਛੱਡਿਆ ਸੀ । ਉਹ ਇਸਤਰੀਆਂ ਦਾ ਬਹੁਤ ਸਤਿਕਾਰ ਕਰਦੇ ਸਨ । ਉਹ ਹਰ ਤਰ੍ਹਾਂ ਦੇ ਨਸ਼ਿਆਂ ਦੇ ਵਿਰੁੱਧ ਸਨ । ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਵੀ ਉੱਚ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ।

4. ਕੁਰਬਾਨੀ ਦੇ ਪੁੰਜ (Embodiment of Sacrifices) – ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀ ਦੇ ਮਹਾਨ ਪੁੰਜ ਸਨ | 9 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਕੁਰਬਾਨੀ ਦੇਣ ਲਈ ਕ੍ਰਿਆ । ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਸੁਖਾਂ ਨੂੰ ਤਿਆਗ ਦਿੱਤਾ । ਅਨਿਆਂ ਵਿਰੁੱਧ ਲੜਦੇ ਹੋਏ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ, ਮਾਤਾ ਜੀ ਅਤੇ ਅਨੇਕ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ । ਅਜਿਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ।

II. ਇੱਕ ਵਿਦਵਾਨ ਦੇ ਰੂਪ ਵਿੱਚ (As a Scholar)

ਗੁਰੂ ਗੋਬਿੰਦ ਸਿੰਘ ਜੀ ਇੱਕ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਉਨ੍ਹਾਂ ਨੂੰ ਅਨੇਕਾਂ ਭਾਸ਼ਾਵਾਂ ਜਿਵੇਂ ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਦਾ ਗਿਆਨ ਸੀ । ‘ਜਾਪੁ ਸਾਹਿਬ’ , ‘ਬਚਿੱਤਰ ਨਾਟਕ’ , ‘ਜ਼ਫ਼ਰਨਾਮਾ’ , ‘ਚੰਡੀ ਦੀ ਵਾਰ’ ਅਤੇ”ਅਕਾਲ ਉਸਤਤਿ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ । ਇਹ ਰਚਨਾਵਾਂ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ, ਆਪਸੀ ਭਾਈਚਾਰੇ, ਪ੍ਰੇਮ, ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਨਾ ਦਿੰਦੀਆਂ ਹਨ । ਇਸ ਤੋਂ ਇਲਾਵਾ ਇਹ ਰਚਨਾਵਾਂ ਰੂਹਾਨੀ ਸ਼ਾਂਤੀ ਵੀ ਪ੍ਰਦਾਨ ਕਰਦੀਆਂ ਹਨ । ਨਿਰਸੰਦੇਹ ਇਹ ਰਚਨਾਵਾਂ ਭਗਤੀ ਤੇ ਸ਼ਕਤੀ ਦੇ ਸੁਮੇਲ ਦਾ ਇੱਕ ਸੁੰਦਰ ਉਦਾਹਰਨ ਹਨ । ਗੁਰੂ ਸਾਹਿਬ ਨੂੰ ਸਾਹਿਤ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਨੇ ਆਪਣੇ ਦਰਬਾਰ ਵਿੱਚ 52 ਉੱਚ-ਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਸੈਨਾਪਤ, ਨੰਦ ਲਾਲ, ਗੋਪਾਲ ਅਤੇ ਉਦੈ ਰਾਏ ਦੇ ਨਾਂ ਵਰਣਨਯੋਗ ਹਨ । ਪ੍ਰਸਿੱਧ ਇਤਿਹਾਸਕਾਰ ਦਵਿੰਦਰ ਕੁਮਾਰ ਦਾ ਇਹ ਕਹਿਣਾ ਬਿਲਕੁਲ ਠੀਕ ਹੈ,
‘‘ਉਹ (ਗੁਰੂ ਗੋਬਿੰਦ ਸਿੰਘ ਜੀ) ਇੱਕ ਮਹਾਨ ਕਵੀ ਸਨ ।” 1

III. ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ (As a Warrior and General)
ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਦੇ ਇੱਕ ਮਹਾਨ ਯੋਧਾ ਅਤੇ ਸੈਨਾਪਤੀ ਸਨ । ਉਹ ਘੋੜਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਚਲਾਉਣ ਵਿੱਚ ਬਹੁਤ ਨਿਪੁੰਨ ਸਨ । ਉਹ ਹਰ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕਰਦੇ ਸਨ । ਗੁਰੂ ਜੀ ਨੇ ਲੜਾਈ ਵਿੱਚ ਵੀ ਹਮੇਸ਼ਾਂ ਨੈਤਿਕ ਸਿਧਾਂਤਾਂ ਦੀ ਪਾਲਣਾ ਕੀਤੀ ।ਉਨ੍ਹਾਂ ਨੇ ਕਦੇ ਵੀ ਰਣਭੂਮੀ ਵਿੱਚੋਂ ਭੱਜੇ ਜਾ ਰਹੇ ਜਾਂ ਬੇ-ਹਥਿਆਰਿਆਂ ਉੱਤੇ ਵਾਰ ਨਹੀਂ ਕੀਤੇ । ਉਨ੍ਹਾਂ ਦੇ ਅਤੇ ਦੁਸ਼ਮਣਾਂ ਦੇ ਸਾਧਨਾਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਸੀ ਫਿਰ ਵੀ ਗੁਰੂ ਸਾਹਿਬ ਨੇ ਉਨ੍ਹਾਂ ਵਿਰੁੱਧ ਬੜੀ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ । ਗੁਰੂ ਸਾਹਿਬ ਨੇ ਭੰਗਾਣੀ ਦੀ ਲੜਾਈ ਵਿੱਚ, ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਵਿੱਚ, ਚਮਕੌਰ ਸਾਹਿਬ ਦੀ ਲੜਾਈ ਵਿੱਚ ਅਤੇ ਖਿਦਰਾਣਾ ਦੀ ਲੜਾਈ ਵਿੱਚ ਘੱਟ ਸੈਨਿਕਾਂ ਅਤੇ ਸੀਮਿਤ ਸਾਧਨਾਂ ਦੇ ਹੁੰਦੇ ਹੋਏ ਵੀ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਨੂੰ ਦਿਨੇ ਤਾਰੇ ਦਿਖਾ ਦਿੱਤੇ ਸਨ । ਗੁਰੂ ਜੀ ਦੇ ਸੈਨਿਕ ਹਮੇਸ਼ਾਂ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਸਨ ।

IV. ਧਾਰਮਿਕ ਨੇਤਾ ਦੇ ਰੂਪ ਵਿੱਚ (As a Religious Leader)

ਨਿਰਸੰਦੇਹ, ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਧਾਰਮਿਕ ਨੇਤਾ ਸਨ । ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਲੜਾਈਆਂ ਵਿੱਚ ਬਤੀਤ ਕੀਤਾ ਪਰ ਇਨ੍ਹਾਂ ਲੜਾਈਆਂ ਦਾ ਉਦੇਸ਼ ਧਰਮ ਦੀ ਰੱਖਿਆ ਕਰਨਾ ਸੀ । ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਧਾਰਮਿਕ ਉਦੇਸ਼ਾਂ ਕਰਕੇ ਹੀ ਕੀਤੀ ਸੀ । ਗੁਰੂ ਸਾਹਿਬ ਨੇ ਖ਼ਾਲਸੇ ਨੂੰ ਇਹ ਆਦੇਸ਼ ਦਿੱਤਾ ਸੀ, ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੇ ਬਾਅਦ ਗੁਰਬਾਣੀ ਦਾ ਪਾਠ ਕਰੇ । ਉਹ ਇੱਕ ਪਰਮਾਤਮਾ ਦੀ ਪੂਜਾ ਕਰਨ ਅਤੇ ਪਵਿੱਤਰ ਜੀਵਨ ਬਤੀਤ ਕਰਨ । ਉਨ੍ਹਾਂ ਦੀ ਧਾਰਮਿਕ ਮਹਾਨਤਾ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਜਦੋਂ ਉਨ੍ਹਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਦਿੱਤੀ ਗਈ ਤਾਂ ਉਹ ਝੱਟ ਉੱਠ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲੱਗੇ ਕਿ ਉਨ੍ਹਾਂ ਦੇ ਪੁੱਤਰਾਂ ਦੀਆਂ ਜਾਨਾਂ ਧਰਮ ਦੇ ਲੇਖੇ ਲੱਗੀਆਂ ! ਨਿਰਸੰਦੇਹ, ਉਹ ਇੱਕ ਮਹਾਨ ਦਰਵੇਸ਼ ਸਨ । ਡਾਕਟਰ ਆਈ. ਬੀ. ਬੈਨਰਜੀ ਦੇ ਅਨੁਸਾਰ,
ਗੁਰੂ ਗੋਬਿੰਦ ਸਿੰਘ ਜੀ ਭਾਵੇਂ ਹੋਰ ਜੋ ਕੁਝ ਵੀ ਸਨ ਪਰ ਸਭ ਤੋਂ ਪਹਿਲਾਂ ਉਹ ਇੱਕ ਮਹਾਨ ਧਾਰਮਿਕ ਨੇਤਾ ਸਨ’ 1

V. ਸਮਾਜ ਸੁਧਾਰਕ ਦੇ ਰੂਪ ਵਿੱਚ (As a Social Reformer)

ਗੁਰੁ ਗੋਬਿੰਦ ਸਿੰਘ ਜੀ ਇੱਕ ਮਹਾਨ ਸਮਾਜ ਸੁਧਾਰਕ ਵੀ ਸਨ । ਉਨ੍ਹਾਂ ਨੇ ਖ਼ਾਲਸਾ ਪੰਥ ਵਿੱਚ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚ ਜਾਤਾਂ ਦੇ ਬਰਾਬਰ ਦਰਜਾ ਦਿੱਤਾ | ਅਜਿਹਾ ਕਰਕੇ ਗੁਰੂ ਸਾਹਿਬ ਨੇ ਸਦੀਆਂ ਪੁਰਾਣੀਆਂ ਚਲੀਆਂ ਆ ਰਹੀਆਂ ਜਾਤ-ਪਾਤ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ । ਗੁਰੂ ਜੀ ਦਾ ਕਹਿਣਾ ਸੀ ਕਿ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ ।” ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ । ਗੁਰੂ ਸਾਹਿਬ ਨੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਜ਼ੋਰਦਾਰ ਖੰਡਨ ਕੀਤਾ । ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਆਦਰਸ਼ ਸਮਾਜ ਨੂੰ ਜਨਮ ਦਿੱਤਾ ।

VI. ਸੰਗਠਨ ਕਰਤਾ ਦੇ ਰੂਪ ਵਿੱਚ (As an Organiser)

ਗੁਰੂ ਗੋਬਿੰਦ ਸਿੰਘ ਜੀ ਉੱਚ-ਕੋਟੀ ਦੇ ਸੰਗਠਨ ਕਰਤਾ ਸਨ । ਉਸ ਸਮੇਂ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਗੈਰਮੁਸਲਮਾਨਾਂ ਦੀ ਹੋਂਦ ਨੂੰ ਕਦੇ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸੀ । ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ । ਸਿੱਖਾਂ ਵਿੱਚ ਮਸੰਦ ਪ੍ਰਥਾ ਬਹੁਤ ਭ੍ਰਿਸ਼ਟਾਚਾਰੀ ਹੋ ਗਈ ਸੀ । ਹਿੰਦੂਆਂ ਵਿੱਚ ਦਲੇਰੀ ਅਤੇ ਆਤਮਵਿਸ਼ਵਾਸ ਦੀਆਂ ਭਾਵਨਾਵਾਂ ਦਾ ਅੰਤ ਹੋ ਚੁੱਕਾ ਸੀ । ਉਹ ਮੁਗ਼ਲਾਂ ਦੇ ਜ਼ੁਲਮਾਂ ਨੂੰ ਸਹਿਣ ਦੇ ਆਦੀ ਹੋ ਚੁੱਕੇ ਸਨ । ਪਹਾੜੀ ਰਾਜੇ ਆਪਣੇ ਸੁਆਰਥੀ ਹਿੱਤਾਂ ਕਾਰਨ ਮੁਗਲ ਸਰਕਾਰ ਨਾਲ ਮਿਲੇ ਹੋਏ ਸਨ । ਅਜਿਹੇ ਵਿਰੋਧੀ ਤੱਤਾਂ ਦੇ ਬਾਵਜੂਦ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ । ਸੱਚਮੁਚ ਹੀ ਇਹ ਇੱਕ ਮਹਾਨ ਕਾਰਨਾਮਾ ਸੀ । ਇਸ ਨੇ ਲੋਕਾਂ ਵਿੱਚ ਇੱਕ ਅਜਿਹਾ ਜੋਸ਼ ਪੈਦਾ ਕੀਤਾ, ਜਿਸ ਦੇ ਅੱਗੇ ਮਹਾਨ ਮੁਗ਼ਲ ਸਾਮਰਾਜ ਨੂੰ ਵੀ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ ।
ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਪ੍ਰੋਫ਼ੈਸਰ ਮਦਨਜੀਤ ਕੌਰ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਨੇ ਭਾਰਤੀ ਇਤਿਹਾਸ ਅਤੇ ਵਿਸ਼ਵ ਸਭਿਅਤਾ ਦੇ ਚਿੱਤਰਪਟ ‘ ਤੇ ਦੂਰਗਾਮੀ ਪ੍ਰਭਾਵ ਛੱਡੇ ।” 2

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਗੁਰਗੱਦੀ ‘ਤੇ ਬੈਠਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ? (What difficulties were faced by Guru Gobind Singh Ji when he attained the Gurgaddi ?)
ਉੱਤਰ-

  1. ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਹਾਲੇ ਬਹੁਤ ਛੋਟੀ ਸੀ । ਉਹ ਕੇਵਲ 9 ਵਰ੍ਹਿਆਂ ਦੇ ਸਨ ।
  2. ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਬੜਾ ਕੱਟੜ ਸੰਨੀ ਬਾਦਸ਼ਾਹ ਸੀ । ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ ।
  3. ਔਰੰਗਜ਼ੇਬ ਦੇ ਵਧਦੇ ਹੋਏ ਜ਼ੁਲਮਾਂ ‘ਤੇ ਨਕੇਲ ਪਾਉਣੀ ਜ਼ਰੂਰੀ ਸੀ ।
  4. ਪਹਾੜੀ ਰਾਜੇ ਆਪਣੇ ਸੁਆਰਥੀ ਹਿੱਤਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਸਨ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸ ਕਿਸਮ ਦੀ ਸਿੱਖਿਆ ਦਿੱਤੀ ਗਈ ? (What kind of education was given to Guru Gobind Singh Ji ?)
ਉੱਤਰ-

  1. ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਤਕ ਸਿੱਖਿਆ-ਭਾਈ ਸਾਹਿਬ ਚੰਦ ਤੋਂ ਗੁਰਮੁੱਖੀ, ਪੰਡਿਤ ਹਰਜਸ ਤੋਂ ਸੰਸਕ੍ਰਿਤ ਅਤੇ ਕਾਜ਼ੀ ਪੀਰ ਮੁਹੰਮਦ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਪ੍ਰਾਪਤ ਕੀਤਾ ।
  2. ਆਪ ਜੀ ਨੇ ਧਾਰਮਿਕ ਸਿੱਖਿਆ ਮਾਤਾ ਗੁਜਰੀ ਜੀ ਅਤੇ ਪਿਤਾ ਗੁਰੂ ਤੇਗ਼ ਬਹਾਦਰ ਜੀ ਤੋਂ ਪ੍ਰਾਪਤ ਕੀਤੀ ਸੀ ।
  3. ਆਪ ਜੀ ਨੇ ਘੋੜਸਵਾਰੀ ਅਤੇ ਹਥਿਆਰਾਂ ਨੂੰ ਵਰਤਣ ਦੀ ਸਿੱਖਿਆ ਭਾਈ ਬਜਰ ਸਿੰਘ ਤੋਂ ਪ੍ਰਾਪਤ ਕੀਤੀ ਸੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਭੀਮ ਚੰਦ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮੌਜੂਦਗੀ ਕਿਉਂ ਨਹੀਂ ਪਸੰਦ ਸੀ ? (Why did Bhim Chand not like the presence of Guru Gobind Singh Ji at Sri Anandpur Sahib ?)
ਉੱਤਰ-

  1. ਉਹ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦਿਨੋ-ਦਿਨ ਵੱਧ ਰਹੀ ਸ਼ਕਤੀ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ ।
  2. ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਵਿੱਚ 1699 ਈ. ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਕਾਰਨ ਭੱੜਕ ਗਿਆ ।
  3. ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਨੂੰ ਫੌਰਨ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ।

ਪ੍ਰਸ਼ਨ 4.
ਪਾਉਂਟਾ ਸਾਹਿਬ ਦਾ ਕੀ ਮਹੱਤਵ ਹੈ ? (What is the Importance of Paonta Sahib ?)
ਉੱਤਰ-
1699 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਨ ਵਿਖੇ ਪਾਉਂਟਾ ਨਾਂ ਦੇ ਕਿਲ੍ਹੇ ਦੀ ਉਸਾਰੀ ਕਰਵਾਈ । ਪਾਉਂਟਾ ਦਾ ਅਰਥ ਹੈ ‘ਪੈਰ ਰੱਖਣ ਦੀ ਥਾਂ ‘ ਜਾਂ ਠਹਿਰਨ ਦਾ ਸਥਾਨ। ਗੁਰੂ ਜੀ ਇੱਥੇ 1685 ਈ. ਤੋਂ 1688 ਈ. ਤੱਕ ਰਹੇ । ਇਸ ਸਮੇਂ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕਣ ਅਤੇ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਨਿਰਣਾ ਕੀਤਾ । ਇਸ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਿਖੇ ਜੰਗੀ ਅਤੇ ਸਾਹਿਤਕ ਗਤੀਵਿਧੀਆਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ।

ਪ੍ਰਸ਼ਨ 5.
ਭੰਗਾਣੀ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Bhangani.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਭੰਗਾਣੀ ਯੁੱਧ ਦਾ ਵਰਣਨ ਕਰੋ ਅਤੇ ਇਸ ਦੀ ਮਹੱਤਤਾ ਵੀ ਦੱਸੋ । (Describe Guru Gobind Singh’s battle of Bhangani and also explain its Importance.)
ਉੱਤਰ-
ਭੰਗਾਣੀ ਦੀ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਫ਼ੌਜੀ ਤਿਆਰੀਆਂ ਨਾਲ ਪਹਾੜੀ ਰਾਜਿਆਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿੱਚ ਮਹਿਸੂਸ ਹੋਣ ਲੱਗੀ । ਦੂਜਾ, ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ । ਤੀਸਰਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਭੜਕਾ ਰਹੀ ਸੀ । ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਨਗਰ ਸ਼ਾਸਕ ਫ਼ਤਿਹ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਨੇ 22 ਸਤੰਬਰ, 1688 ਈ. ਨੂੰ ਭੰਗਾਣੀ ਦੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਦੀ ਸ਼ਾਨਦਾਰ ਜਿੱਤ ਹੋਈ ।

ਪ੍ਰਸ਼ਨ 6.
ਨਾਦੌਣ ਦੀ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Nadaun.)
ਉੱਤਰ-
ਭੰਗਾਣੀ ਦੀ ਲੜਾਈ ਵਿੱਚ ਹਾਰਨ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿੱਤਰਤਾ ਕਰ ਲਈ । ਉਨ੍ਹਾਂ ਨੇ ਮੁਗ਼ਲਾਂ ਨੂੰ ਸਾਲਾਨਾ ਖਿਰਾਜ (ਕਰ) ਭੇਜਣਾ ਬੰਦ ਕਰ ਦਿੱਤਾ । ਇਸ ਕਾਰਨ ਆਲਿਫ਼ ਖ਼ਾਂ ਦੇ ਅਧੀਨ ਇੱਕ ਫ਼ੌਜ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ ਗਈ ਉਸ ਨੇ 20 ਮਾਰਚ, 169 ਈ. ਨੂੰ ਪਹਾੜੀ ਰਾਜਿਆਂ ਦੇ ਨੇਤਾ ਭੀਮ ਚੰਦ ਦੀ ਸੈਨਾ ‘ਤੇ ਨਾਦੌਣ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭੀਮ ਚੰਦ ਦਾ ਸਾਥ ਦਿੱਤਾ । ਇਸ ਸਾਂਝੀ ਫ਼ੌਜ ਨੇ ਮੁਗ਼ਲ ਫ਼ੌਜ ਨੂੰ ਹਰਾ ਦਿੱਤਾ ।

ਪ੍ਰਸ਼ਨ 7.
ਖ਼ਾਲਸਾ ਦੀ ਸਥਾਪਨਾ ਦੇ ਕਾਰਨਾਂ ਦੀ ਸੰਖੇਪ ਵਿਆਖਿਆ ਕਰੋ । (Give in brief the causes of the creation of Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਿਉਂ ਕੀਤੀ ? (Why was Khalsa created by Guru Gobind Singh Ji ?)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨਾਂ ਦਾ ਸੰਖੇਪ ਵਰਣਨ ਕਰੋ । (Give a brief description of the circumstances responsible for the creation of Khalsa.)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਜ਼ਿੰਮੇਵਾਰ ਕੋਈ ਤਿੰਨ ਕਾਰਨ ਲਿਖੋ । (Write any three causes that led to the creation of Khalsa.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਲਿਖੋ । (Write down the causes of the foundation of the Khalsa Panth.)
ਉੱਤਰ-

  1. ਮੁਗਲਾਂ ਦੇ ਅੱਤਿਆਚਾਰ ਦਿਨੋ-ਦਿਨ ਵੱਧਦੇ ਜਾ ਰਹੇ ਸਨ । ਉਨ੍ਹਾਂ ਨੇ ਗੈਰ-ਮੁਸਲਮਾਨਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਸੀ ।
  2. ਗੁਰੁ ਗੋਬਿੰਦ ਸਿੰਘ ਜੀ ਅਜਿਹੇ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਉਚ-ਨੀਚ ਲਈ ਕੋਈ ਥਾਂ ਨਾ ਹੋਵੇ ।
  3. ਗੁਰੁ ਗੋਬਿੰਦ ਸਿੰਘ ਜੀ ਖ਼ਾਲਸਾ ਦੀ ਸਥਾਪਨਾ ਕਰਕੇ ਮਸੰਦ ਪ੍ਰਥਾ ਦਾ ਅੰਤ ਕਰਨਾ ਚਾਹੁੰਦੇ ਸਨ ।

ਪ੍ਰਸ਼ਨ 8.
ਗੁਰੁ ਗੋਬਿੰਦ ਸਿੰਘ ਜੀ ਮਸੰਦਾਂ ਬਾਰੇ ਕੀ ਕਹਿੰਦੇ ਸਨ ? (What does Guru Gobind Singh Ji say about the Masands ?)
ਉੱਤਰ-

  1. ਉਹ ਬੇਈਮਾਨ ਅਤੇ ਬੇਪ੍ਰਵਾਹ ਹੋ ਗਏ ਸਨ ।
  2. ਉਹ ਬਹੁਤ ਲਾਲਚੀ ਹੋ ਗਏ ਸਨ ।
  3. ਉਹ ਬਹੁਤ ਵਿਭਚਾਰੀ ਹੋ ਗਏ ਸਨ ।
  4. ਉਹ ਬਹੁਤ ਹੰਕਾਰੀ ਹੋ ਗਏ ਸਨ ।

ਪ੍ਰਸ਼ਨ 9.
ਖ਼ਾਲਸਾ ਪੰਥ ਦੀ ਸਥਾਪਨਾ ਕਦੋਂ, ਕਿੱਥੇ ਤੇ ਕਿਵੇਂ ਹੋਈ ? (When, where and how was Khalsa founded ?)
ਜਾਂ
ਖ਼ਾਲਸਾ ਦੀ ਸਥਾਪਨਾ ‘ਤੇ ਇੱਕ ਸੰਖੇਪ ਨੋਟ ਲਿਖੋ । (Write a note on the creation of Khalsa.)
ਜਾਂ
ਖ਼ਾਲਸਾ ਪੰਥ ਦੀ ਸਿਰਜਨਾ ਕਿਵੇਂ ਕੀਤੀ ਗਈ ? (How was the Khalsa sect created ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਇੱਕ ਭਾਰੀ ਸੰਮੇਲਨ ਦਾ ਆਯੋਜਨ ਕੀਤਾ । ਗੁਰੂ ਜੀ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢੀ ਤੇ ਇਕੱਠੇ ਹੋਏ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ ?” ਇਸ ਤੇ ਭਾਈ ਦਇਆ ਰਾਮ ਜੀ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ । ਗੁਰੂ ਜੀ ਦੇ ਹੁਕਮ ‘ਤੇ ਭਾਈ ਧਰਮ ਦਾਸ ਜੀ, ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਚੰਦ ਜੀ ਅਤੇ ਭਾਈ ਹਿੰਮਤ ਰਾਇ ਜੀ ਆਪਣੇ ਬਲੀਦਾਨਾਂ ਲਈ ਪੇਸ਼ ਹੋਏ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ “ਪੰਜ ਪਿਆਰਿਆਂ ਦੀ ਚੋਣ ਕੀਤੀ ਅਤੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 10.
ਖ਼ਾਲਸਾ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ । (Explain the main principles of the Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਸਥਾਪਿਤ ਕੀਤੇ ਗਏ ‘ਖ਼ਾਲਸਾ ਪੰਥ’ ਦੇ ਕੋਈ ਤਿੰਨ ਮੁੱਖ ਸਿਧਾਂਤ ਲਿਖੋ । (Write any three principles of the ‘Khalsa Panth’ founded by Guru Gobind Singh Ji.)
ਜਾਂ
ਖ਼ਾਲਸਾ ਪੰਥ ਦੇ ਮੁੱਖ ਸਿਧਾਂਤ ਕੀ ਸਨ ? (What were the main principles of Khalsa Panth ?)
ਉੱਤਰ-

  1. ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਨੂੰ ਖੰਡੇ ਦੀ ਪਾਹੁਲ ਛਕਣਾ ਪਵੇਗਾ ।
  2. ਹਰੇਕ ਖ਼ਾਲਸਾ ਆਪਣੇ ਨਾਂ ਦੇ ਨਾਲ ਸਿੰਘ ਅਤੇ ਖ਼ਾਲਸਾ ਇਸਤਰੀ ਕੌਰ ਸ਼ਬਦ ਦੀ ਵਰਤੋਂ ਕਰੇਗੀ ।
  3. ਹਰੇਕ ਖ਼ਾਲਸਾ ਇੱਕ ਪਰਮਾਤਮਾ ਦੀ ਪੂਜਾ ਕਰੇਗਾ ।
  4. ਹਰੇਕ ਖ਼ਾਲਸਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਵੇਗਾ ।

ਪ੍ਰਸ਼ਨ 11.
ਖ਼ਾਲਸਾ ਦੀ ਸਥਾਪਨਾ ਦੇ ਤਿੰਨ ਮੁੱਖ ਸਿੱਟੇ ਲਿਖੋ । (Write the three main results of the creation of Khalsa Panth.)
ਜਾਂ
ਖ਼ਾਲਸਾ ਦੀ ਸਥਾਪਨਾ ਦਾ ਕੀ ਮਹੱਤਵ ਸੀ ? (What was the importance of the creation of Khalsa ?)
ਜਾਂ
ਖ਼ਾਲਸਾ ਦੀ ਸਥਾਪਨਾ ਦੇ ਮਹੱਤਵ ਦਾ ਅਧਿਐਨ ਕਰੋ । (Study the importance of the creation of Khalsa.)
ਉੱਤਰ-

  1. ਖ਼ਾਲਸਾ ਦੀ ਸਥਾਪਨਾ ਤੋਂ ਬਾਅਦ ਲੋਕ ਵੱਡੀ ਗਿਣਤੀ ਵਿੱਚ ਸਿੱਖ ਧਰਮ ਵਿੱਚ ਸ਼ਾਮਲ ਹੋਣ ਲੱਗੇ । ਸਿੱਟੇ ਵਜੋਂ ਧਰਮ ਦਾ ਪ੍ਰਸਾਰ ਹੋਇਆ ।
  2. ਖ਼ਾਲਸੇ ਦੀ ਸਥਾਪਨਾ ਨਾਲ ਇੱਕ ਆਦਰਸ਼ ਸਮਾਜ ਦਾ ਜਨਮ ਹੋਇਆ ।
  3. ਖ਼ਾਲਸਾ ਦੀ ਸਥਾਪਨਾ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕੀ ।
  4. ਖ਼ਾਲਸਾ ਦੀ ਸਥਾਪਨਾ ਕਾਰਨ ਮਸੰਦ ਪ੍ਰਥਾ ਦਾ ਅੰਤ ਹੋਇਆ ।

ਪ੍ਰਸ਼ਨ 12.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the first battle of Sri Anandpur Sahib.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੀ ਵੱਧ ਰਹੀ ਸ਼ਕਤੀ ਕਾਰਨ ਪਹਾੜੀ ਰਾਜਿਆਂ ਵਿੱਚ ਘਬਰਾਹਟ ਫੈਲ ਗਈ । ਇਸ ਕਾਰਨ ਕਹਿਲੂਰ ਦੇ ਰਾਜੇ ਭੀਮ ਚੰਦ ਨੇ ਗੁਰੂ ਸਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਇਸ ਮੰਗ ਨੂੰ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ । ਇਸ ਲਈ ਭੀਮ ਚੰਦ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਇਹ ਘੇਰਾ ਕਈ ਦਿਨਾਂ ਤਕ ਜਾਰੀ ਰਿਹਾ । ਜਦੋਂ ਪਹਾੜੀ ਰਾਜਿਆਂ ਨੂੰ ਕੋਈ ਸਫਲਤਾ ਨਾ ਮਿਲੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।

ਪ੍ਰਸ਼ਨ 13.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the second battle of Sri Anandpur Sahib.)
ਉੱਤਰ-
ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਦੁਸਰੀ ਵਾਰ ਹਮਲਾ ਕਰ ਦਿੱਤਾ | ਘੇਰੇ ਦੇ ਲੰਬੇ ਹੋ ਜਾਣ ਕਾਰਨ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ । ਦੂਜੇ ਪਾਸੇ ਸਾਂਝੀ ਫ਼ੌਜ ਨੇ ਕੁਰਾਨ ਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਭਰੋਸਾ ਦੁਆਇਆ ਕਿ ਜੇ ਉਹ ਸੀ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ | ਪਰ ਜਦੋਂ ਗੁਰੂ ਜੀ ਕਿਲ੍ਹੇ ਤੋਂ ਬਾਹਰ ਨਿਕਲੇ ਤਾਂ ਮੁਗ਼ਲ ਅਤੇ ਪਹਾੜੀ ਫ਼ੌਜਾਂ ਉਨ੍ਹਾਂ ‘ਤੇ ਟੁੱਟ ਪਈਆਂ ।

ਪ੍ਰਸ਼ਨ 14.
ਚਮਕੌਰ ਸਾਹਿਬ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ । (Give a brief account of the battle of Chamkaur Sahib.)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਮੁਗ਼ਲ ਫ਼ੌਜਾਂ ਨੇ ਉਨ੍ਹਾਂ ਦਾ ਪਿੱਛਾ ਜਾਰੀ ਰੱਖਿਆ | ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਇੱਕ ਕੱਚੀ ਗੜ੍ਹੀ ਵਿੱਚ 40 ਸਿੱਖਾਂ ਨਾਲ ਸ਼ਰਨ ਲਈ · ਛੇਤੀ ਹੀ ਮੁਗ਼ਲ ਸੈਨਿਕਾਂ ਨੇ ਇਸ ਗੜ੍ਹੀ ਨੂੰ ਘੇਰਾ ਪਾ ਲਿਆ । 22 ਦਸੰਬਰ, 1704 ਈ. ਵਿੱਚ ਲੜੀ ਗਈ ਚਮਕੌਰ ਸਾਹਿਬ ਦੀ ਇਹ ਲੜਾਈ ਬੜੀ ਘਮਸਾਨ ਦੀ ਲੜਾਈ ਸੀ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਜੌਹਰ ਵਿਖਾਏ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ ।

ਪ੍ਰਸ਼ਨ 15.
ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ) ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । [Write a brief note on the battle of Khidrana (Sri Muktsar Sahib.)]
ਜਾਂ
ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਕਿਵੇਂ ਪਿਆ ? (How was Khidrana named Sri Muktsar Sahib ?)
ਉੱਤਰ-
ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ 29 ਦਸੰਬਰ, 1705 ਈ. ਨੂੰ ਇੱਕ ਵਿਸ਼ਾਲੇ ਫ਼ੌਜ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਗੁਰੂ ਸਾਹਿਬ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿੱਚ ਉਹ 40 ਸਿੱਖ ਵੀ ਲੜਦੇ-ਲੜਦੇ ਸ਼ਹੀਦੀਆਂ ਪਾ ਗਏ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਇਨ੍ਹਾਂ 40 ਸਿੱਖਾਂ ਨੂੰ ਗੁਰੂ ਜੀ ਨੇ ਮੁਕਤੀ ਦਾ ਵਰਦਾਨ ਦਿੱਤਾ । ਉਸ ਸਮੇਂ ਤੋਂ ਖਿਦਰਾਣਾ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

ਪ੍ਰਸ਼ਨ 16.
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਨਜਿੱਠਿਆ ? (How did Guru Gobind Singh Ji settle the sectarian divisions and external dangers to Sikhism ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਗੁਰੂ ਜੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਸਾਰੇ ਸਿੱਖ ਉਨ੍ਹਾਂ ਦੇ ‘ਖ਼ਾਲਸਾ ਹਨ ਤੇ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਜੁੜੇ ਹੋਏ ਹਨ । ਇਸ ਤਰ੍ਹਾਂ ਮਸੰਦਾਂ ਦੀ ਵਿਚੋਲਗੀ ਖ਼ਤਮ ਹੋ ਗਈ । ਮੀਣੇ, ਧੀਰਮਲੀਏ, ਰਾਮਰਾਈਏ ਅਤੇ ਹਿੰਦਾਲੀਆਂ ਨੂੰ ਸਿੱਖ ਪੰਥ ਵਿੱਚੋਂ ਕੱਢ ਦਿੱਤਾ ਗਿਆ । ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਦਿੱਤਾ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 17.
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the literary activities of Guru Gobind Singh Ji ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਦੱਸੋ । (Explain the literary activities of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਗਤੀਵਿਧੀਆਂ ‘ਤੇ ਚਾਨਣਾ ਪਾਉ । (Throw light on the literary activities of Guru Gobind Singh Ji.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਤ ਦੇ ਖੇਤਰ ਵਿੱਚ ਵੀ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ ।ਉਹ ਉੱਚਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ । ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫ਼ਰਨਾਮਾ, ਚੰਡੀ ਦੀ ਵਾਰ, ਆਦਿ ਆਪ ਦੀਆਂ ਮਹਾਨ ਰਚਨਾਵਾਂ ਹਨ । ਇਨ੍ਹਾਂ ਰਚਨਾਵਾਂ ਤੋਂ ਸਾਨੂੰ ਇਤਿਹਾਸਿਕ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਆਪ ਦੀਆਂ ਇਹ ਰਚਨਾਵਾਂ ਜੋਸ਼ ਭਰਪੂਰ ਹਨ । ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ 52 ਉੱਚਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਨੰਦ ਲਾਲ, ਸੈਨਾਪਤ, ਅਨੀ ਰਾਇ, ਗੋਪਾਲ ਅਤੇ ਉਦੈ ਰਾਇ ਦੇ ਨਾਂ ਬਹੁਤ ਪ੍ਰਸਿੱਧ ਹਨ ।

ਪ੍ਰਸ਼ਨ 18.
ਜ਼ਫ਼ਰਨਾਮਾ ਕੀ ਹੈ ? ਇਸ ਦੀ ਇਤਿਹਾਸਿਕ ਮਹੱਤਤਾ ਦਾ ਵਰਣਨ ਕਰੋ । (What is Zafarnama ? What is its historical importance ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਜ਼ਫ਼ਰਨਾਮਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the Zafarnama written by Guru Gobind Singh Ji ?)
ਜਾਂ
ਜ਼ਫ਼ਰਨਾਮਾ ’ਤੇ ਇੱਕ ਨੋਟ ਲਿਖੋ । (Write a note on Zafarnama.)
ਉੱਤਰ-
ਜ਼ਫ਼ਰਨਾਮਾ ਗੁਰੁ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਫ਼ਾਰਸੀ ਵਿੱਚ ਲਿਖੀ ਗਈ ਚਿੱਠੀ ਦਾ ਨਾਂ ਹੈ । ਇਸ ਨੂੰ ਗੁਰੂ ਜੀ ਨੇ ਦੀਨਾ ਕਾਂਗੜ ਨਾਂ ਦੇ ਸਥਾਨ ਤੋਂ ਲਿਖਿਆ ਸੀ । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਧੋਖਾ ਕਰਨ ਦਾ ਜ਼ਿਕਰ ਬੜੇ ਦਲੇਰਾਨਾ ਢੰਗ ਨਾਲ ਕੀਤਾ ਹੈ । ਗੁਰੂ ਜੀ ਦੀ ਇਸ ਚਿੱਠੀ ਦਾ ਔਰੰਗਜ਼ੇਬ ‘ਤੇ ਬੜਾ ਡੂੰਘਾ ਅਸਰ ਪਿਆ । ਇਸ ਪੱਖ ਤੋਂ ਜ਼ਫ਼ਰਨਾਮਾ ਦਾ ਬਹੁਤ ਇਤਿਹਾਸਿਕ ਮਹੱਤਵ ਹੈ ।

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਸੁਧਾਰਾਂ ਦਾ ਇਤਿਹਾਸ ਵਿੱਚ ਕੀ ਮਹੱਤਵ ਹੈ ? (What is the importance of social reforms of Guru Gobind Singh Ji in the History ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਸਮਾਜ ਵਿੱਚ ਇੱਕ ਇਨਕਲਾਬ ਲਿਆਂਦਾ । ਇਸ ਵਿੱਚ ਸ਼ਾਮਲ ਹੋਣ ਵਾਲੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚ ਜਾਤੀ ਦੇ ਬਰਾਬਰ ਦਰਜਾ ਦਿੱਤਾ ਗਿਆ । ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਸ਼ਰਾਬ, ਭੰਗ ਅਤੇ ਹੋਰ ਨਸ਼ਿਆਂ ਆਦਿ ਤੋਂ ਦੂਰ ਰਹਿਣ ਲਈ ਕਿਹਾ । ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸਤਰੀਆਂ ਦਾ ਪੂਰਾ ਆਦਰ-ਸਤਿਕਾਰ ਕਰਨ ਲਈ ਕਿਹਾ | ਮਸੰਦ ਪ੍ਰਥਾ ਦਾ ਅੰਤ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਉਨ੍ਹਾਂ ਦੇ ਸ਼ੋਸ਼ਣ ਤੋਂ ਬਚਾਇਆ ।

ਪ੍ਰਸ਼ਨ 20.
“ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸੰਗਠਨਕਰਤਾ ਸਨ ।” ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ? (“Guru Gobind Singh Ji was a builder par-excellence.” Do you agree with this statement ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨਿਰਸੰਦੇਹ ਇੱਕ ਉੱਚ-ਕੋਟੀ ਦੇ ਸੰਗਠਨਕਰਤਾ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ । ਇਹ ਸੱਚਮੁੱਚ ਹੀ ਇੱਕ ਮਹਾਨ ਕਾਰਨਾਮਾ ਸੀ ਜਿਸ ਨੇ ਲੋਕਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ । ਉਹ ਮਹਾਨ ਯੋਧੇ ਬਣ ਗਏ ਅਤੇ ਧਰਮ ਦੇ ਨਾਂ ‘ਤੇ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਗਏ । ਉਹ ਉਦੋਂ ਤਕ ਚੈਨ ਨਾਲ ਨਹੀਂ ਬੈਠੇ ਜਦੋਂ ਤਕ ਉਨ੍ਹਾਂ ਪੰਜਾਬ ਵਿੱਚੋਂ ਮੁਗਲਾਂ ਅਤੇ ਅਫ਼ਗਾਨਾਂ ਦੇ ਸ਼ਾਸਨ ਦਾ ਅੰਤ ਨਾ ਕਰ ਲਿਆ ਅਤੇ ਪੰਜਾਬ ਵਿੱਚ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਨਾ ਕਰ ਲਈ ।

ਪਸ਼ਨ 21.
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Mention the main characteristics of Guru Gobind Singh Ji’s personality.)
ਉੱਤਰ-

  1. ਗੁਰੁ ਗੋਬਿੰਦ ਸਿੰਘ ਜੀ ਬੜੇ ਉੱਚ ਚਰਿੱਤਰ ਦੇ ਮਾਲਕ ਸਨ ।
  2. ਗੁਰੁ ਗੋਬਿੰਦ ਸਿੰਘ ਜੀ ਇੱਕ ਉੱਚ ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ ।
  3. ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸਮਾਜ ਸੁਧਾਰਕ ਸਨ ।
  4. ਗੁਰੂ ਗੋਬਿੰਦ ਸਿੰਘ ਜੀ ਵਿੱਚ ਇੱਕ ਮਹਾਨ ਯੋਧਾ ਅਤੇ ਸੈਨਾਪਤੀ ਦੇ ਗੁਣ ਮੌਜੂਦ ਸਨ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ : (Answer in one Word to one Sentence)

ਪ੍ਰਸ਼ਨ 1.
ਸਿੱਖਾਂ ਦੇ ਦਸਵੇਂ ਅਤੇ ਆਖਰੀ ਗੁਰੂ ਕੌਣ ਸਨ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
22 ਦਸੰਬਰ, 1666 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਪਟਨਾ ਸਾਹਿਬ ।

ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ ।
ਉੱਤਰ-
ਗੁਜਰੀ ਜੀ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਗੋਬਿੰਦ ਰਾਏ ਜਾਂ ਗੋਬਿੰਦ ਦਾਸ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਕਿੱਥੇ ਬਤੀਤ ਹੋਇਆ ?
ਉੱਤਰ-
ਪਟਨਾ ਸਾਹਿਬ ।

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਕਦੋਂ ਸੰਭਾਲੀ ?
ਉੱਤਰ-
1675 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 9.
ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ ਸਨ ?
ਉੱਤਰ-
ਚਾਰ ।

ਪ੍ਰਸ਼ਨ 10.
ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਕੀ ਨਾਂ ਸੀ ?
ਉੱਤਰ-
ਸਾਹਿਬਜ਼ਾਦਾ ਅਜੀਤ ਸਿੰਘ ।

ਪ੍ਰਸ਼ਨ 11.
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਕਹਿਲੂਰ (ਬਿਲਾਸਪੁਰ ਦਾ ਸ਼ਾਸਕ ਕੌਣ ਸੀ ?
ਉੱਤਰ-
ਭੀਮ ਚੰਦ ।

ਪ੍ਰਸ਼ਨ 12.
ਪਾਉਂਟਾ ਸਾਹਿਬ ਤੋਂ ਕੀ ਭਾਵ ਹੈ ?
ਉੱਤਰ-
ਪੈਰ ਰੱਖਣ ਦੀ ਥਾਂ ਜਾਂ ਠਹਿਰਨ ਦਾ ਸਥਾਨ ।

ਪ੍ਰਸ਼ਨ 13.
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ ?
ਉੱਤਰ-
52.

ਪ੍ਰਸ਼ਨ 14.
ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਇੱਕ ਪ੍ਰਸਿੱਧ ਕਵੀ ਦਾ ਨਾਂ ਦੱਸੋ ।
ਉੱਤਰ-
ਸੈਨਾਪਤ ।

ਪ੍ਰਸ਼ਨ 15.
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਬਣਾਏ ਗਏ ਨਗਾਰੇ ਦਾ ਕੀ ਨਾਂ ਸੀ ?
ਉੱਤਰ-
‘ਰਣਜੀਤ ਨਗਾਰਾ’ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 16.
ਰਣਜੀਤ ਨਗਾਰੇ ਨੂੰ ਕਦੋਂ ਵਜਾਇਆ ਜਾਂਦਾ ਸੀ ?
ਉੱਤਰ-
ਇਸ ਨੂੰ ਯੁੱਧ ਕਰਨ ਸਮੇਂ, ਸ਼ਿਕਾਰ ‘ਤੇ ਜਾਣ ਸਮੇਂ ਅਤੇ ਲੰਗਰ ਵਰਤਾਉਣ ਸਮੇਂ ਵਜਾਇਆ ਜਾਂਦਾ ਸੀ ।

ਪ੍ਰਸ਼ਨ 17.
ਭੀਮ ਚੰਦ ਕੌਣ ਸੀ ?
ਉੱਤਰ-
ਕਹਿਲੂਰ ਦਾ ਸ਼ਾਸਕ ।

ਪ੍ਰਸ਼ਨ 18.
ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਕਦੋਂ ਪਹਿਲੀ ਲੜਾਈ ਲੜੀ ਗਈ ਸੀ ?
ਜਾਂ
ਭੰਗਾਣੀ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
688 ਈ. ।

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਕਿਸ ਦੇ ਸਹਿਯੋਗ ਸਦਕਾ ਭੰਗਾਣੀ ਦੀ ਲੜਾਈ ਜਿੱਤਣ ਵਿੱਚ ਸਫਲ ਰਹੇ ?
ਉੱਤਰ-
ਪੀਰ ਬੁੱਧੂ ਸ਼ਾਹ ।

ਪ੍ਰਸ਼ਨ 20.
ਨਾਦੌਣ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
1690 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 21.
ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਚੱਕ ਨਾਨਕੀ ।

ਪ੍ਰਸ਼ਨ 22.
ਕਿਸ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਅੰਤ ਕੀਤਾ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 23.
ਖ਼ਾਲਸਾ ਪੰਥ ਦੀ ਸਿਰਜਨਾ ਕਿਸ ਨੇ ਕੀਤੀ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 24.
ਖ਼ਾਲਸਾ ਪੰਥ ਦੀ ਸਿਰਜਨਾ ਕਦੋਂ ਹੋਈ ?
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕਦੋਂ ਕੀਤੀ ਸੀ ?
ਉੱਤਰ-
30 ਮਾਰਚ, 1699 ਈ. ।

ਪ੍ਰਸ਼ਨ 25.
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕਿੱਥੇ ਕੀਤੀ ਸੀ ?
ਉੱਤਰ-
ਸ੍ਰੀ ਆਨੰਦਪੁਰ ਸਾਹਿਬ ।

ਪ੍ਰਸ਼ਨ 26.
ਖ਼ਾਲਸਾ ਦੀ ਸਥਾਪਨਾ ਦਾ ਇੱਕ ਮੁੱਖ ਕਾਰਨ ਲਿਖੋ ।
ਉੱਤਰ-
ਮੁਗ਼ਲਾਂ ਦੇ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 27.
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਕਿਸੇ ਇੱਕ ਪਿਆਰੇ ਦਾ ਨਾਂ ਦੱਸੋ ।
ਉੱਤਰ-
ਭਾਈ ਦਇਆ ਸਿੰਘ ਜੀ ।

ਪ੍ਰਸ਼ਨ 28.
ਖੰਡੇ ਦੀ ਪਾਹੁਲ ਤੋਂ ਕੀ ਭਾਵ ਹੈ ?
ਉੱਤਰ-
ਦੋ ਧਾਰੀ ਖੰਡੇ ਦੁਆਰਾ ਤਿਆਰ ਕੀਤਾ ਗਿਆ ਅੰਮਿਤ ।

ਪ੍ਰਸ਼ਨ 29.
ਖ਼ਾਲਸਾ ਪੰਥ ਦਾ ਇੱਕ ਮੁੱਖ ਸਿਧਾਂਤ ਲਿਖੋ ।
ਉੱਤਰ-
ਹਰੇਕ ਖ਼ਾਲਸਾ ਇੱਕ ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤਾ ਦੀ ਪੂਜਾ ਨਹੀਂ ਕਰੇਗਾ ।

ਪ੍ਰਸ਼ਨ 30.
ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਖ਼ਾਲਸਾ ਨੂੰ ਕਿੰਨੇ ਕਕਾਰ ਧਾਰਨ ਕਰਨ ਲਈ ਕਿਹਾ ?
ਉੱਤਰ-
ਪੰਜ ।

ਪ੍ਰਸ਼ਨ 31.
ਖ਼ਾਲਸਾ ਦੀ ਸਥਾਪਨਾ ਦਾ ਮਹੱਤਵ ਕੀ ਸੀ ?
ਉੱਤਰ-
ਇਸ ਦੀ ਸਥਾਪਨਾ ਨਾਲ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ ।

ਪ੍ਰਸ਼ਨ 32.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ?
ਉੱਤਰ-
1701 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 33.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
1704 ਈ. ।

ਪ੍ਰਸ਼ਨ 34.
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
ਉੱਤਰ-
ਸਰਹਿੰਦ ।

ਪ੍ਰਸ਼ਨ 35.
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਕੌਣ ਸੀ ?
ਉੱਤਰ-
ਵਜ਼ੀਰ ਖਾਂ ।

ਪ੍ਰਸ਼ਨ 36.
ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ ?
ਉੱਤਰ-
ਚਮਕੌਰ ਸਾਹਿਬ ਦੀ ਲੜਾਈ ।

ਪ੍ਰਸ਼ਨ 37.
ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ?
ਉੱਤਰ-
22 ਦਸੰਬਰ, 1704 ਈ. ।

ਪ੍ਰਸ਼ਨ 38.
ਉਨ੍ਹਾਂ ਦੋ ਮੁਸਲਿਮ ਭਰਾਵਾਂ ਦੇ ਨਾਂ ਦੱਸੋ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਛੀਵਾੜਾ ਦੇ ਜੰਗਲਾਂ ਵਿੱਚ ਸਹਾਇਤਾ ਕੀਤੀ ਸੀ ?
ਜਾਂ
ਮਾਛੀਵਾੜਾ ਦੇ ਜੰਗਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਰੱਖਿਆ ਵਿੱਚ ਉਨ੍ਹਾਂ ਦੇ ਕਿਹੜੇ ਦੋ ਮੁਸਲਮਾਨ ਪੈਰੋਕਾਰਾਂ ਨੇ ਮਦਦ ਕੀਤੀ ਸੀ ?
ਉੱਤਰ-
ਨਬੀ ਖਾਂ ਅਤੇ ਗਨੀ ਖਾਂ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 39.
ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ ?
ਉੱਤਰ-
ਜ਼ਫ਼ਰਨਾਮਾ ।

ਪ੍ਰਸ਼ਨ 40.
ਜ਼ਫ਼ਰਨਾਮਾ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 41.
ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਕਿਸ ਸਥਾਨ ਤੋਂ ਲਿਖਿਆ ਸੀ ?
ਉੱਤਰ-
ਦੀਨਾ ਕਾਂਗੜ ।

ਪ੍ਰਸ਼ਨ 42.
ਜ਼ਫ਼ਰਨਾਮਾ ਦੀ ਭਾਸ਼ਾ ਕੀ ਸੀ ?
ਉੱਤਰ-
ਫ਼ਾਰਸੀ ।

ਪ੍ਰਸ਼ਨ 43.
ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਆਖ਼ਰੀ ਲੜਾਈ ਕਿਹੜੀ ਸੀ ?
ਉੱਤਰ-
ਖਿਦਰਾਣਾ ।

ਪ੍ਰਸ਼ਨ 44.
ਖਿਦਰਾਣਾ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
1705 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 45.
‘ਚਾਲੀ ਮੁਕਤੇ’ ਕਿਹੜੀ ਲੜਾਈ ਨਾਲ ਸੰਬੰਧਿਤ ਹਨ ?
ਉੱਤਰ-
ਖਿਦਰਾਣਾ ਦੀ ਲੜਾਈ ਨਾਲ ।

ਪ੍ਰਸ਼ਨ 46.
ਭਾਈ ਮਹਾਂ ਸਿੰਘ ਕੌਣ ਸੀ ?
ਉੱਤਰ-
ਖਿਦਰਾਣਾ ਵਿਖੇ ਸ਼ਹੀਦੀ ਪ੍ਰਾਪਤ ਕਰਨ ਵਾਲੇ 40 ਸਿੱਖਾਂ ਦੇ ਨੇਤਾ ।

ਪ੍ਰਸ਼ਨ 47.
ਭਾਈ ਮਹਾਂ ਸਿੰਘ ਨੇ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਸੀ ?
ਉੱਤਰ-
ਖਿਦਰਾਣਾ ਵਿਖੇ ।

ਪ੍ਰਸ਼ਨ 48.
ਭਾਈ ਮਹਾਂ ਸਿੰਘ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ ?
ਉੱਤਰ-
1705 ਈ. ।

ਪ੍ਰਸ਼ਨ 49.
ਖਿਦਰਾਣਾ ਦਾ ਆਧੁਨਿਕ ਨਾਂ ਕੀ ਹੈ ?
ਉੱਤਰ-
ਸ੍ਰੀ ਮੁਕਤਸਰ ਸਾਹਿਬ ।

ਪ੍ਰਸ਼ਨ 50.
ਬਚਿੱਤਰ ਨਾਟਕ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 51.
ਚੰਡੀ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 52.
ਭਾਈ ਨੰਦ ਲਾਲ ਦੀ ਰਚਨਾ ਦਾ ਨਾਂ ਲਿਖੋ ।
ਉੱਤਰ-
ਦੀਵਾਨ-ਏ-ਗੋਆ ।

ਪ੍ਰਸ਼ਨ 53.
ਭਾਈ ਨੰਦ ਲਾਲ ਕੌਣ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ।

ਪਸ਼ਨ 54.
ਗੁਰੂ ਕੀ ਕਾਸ਼ੀ ਕਿਸ ਨੂੰ ਆਖਦੇ ਹਨ ?
ਉੱਤਰ-
ਤਲਵੰਡੀ ਸਾਬੋ ਨੂੰ ।

ਪ੍ਰਸ਼ਨ 55.
ਆਦਿ ਗ੍ਰੰਥ ਸਾਹਿਬ ਜੀ ਨੂੰ ਕਿਸ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 56.
ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ-ਜੋਤ ਸਮਾਏ ?
ਉੱਤਰ-
7 ਅਕਤੂਬਰ, 1708 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 57.
ਗੁਰੂ ਗੋਬਿੰਦ ਸਿੰਘ ਜੀ ਕਿੱਥੇ ਜੋਤੀ-ਜੋਤ ਸਮਾਏ ਸਨ ?
ਉੱਤਰ-
ਨੰਦੇੜ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਦੇ …………………….. ਗੁਰੁ ਸਨ ।
ਉੱਤਰ-
(ਦਸਵੇਂ)

2. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ……………………….. ਨੂੰ ਹੋਇਆ ।
ਉੱਤਰ-
(22 ਦਸੰਬਰ, 1666 ਈ.)

3. ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ………………… ਵਿਖੇ ਹੋਇਆ ।
ਉੱਤਰ-
(ਪਟਨਾ ਸਾਹਿਬ)

4. ਗੁਰੁ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਂ …………………… ਸੀ ।
ਉੱਤਰ-
(ਗੁਰੂ ਤੇਗ਼ ਬਹਾਦਰ ਜੀ)

5. ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਂ …………………….. ਸੀ ।
ਉੱਤਰ-
(ਗੁਜਰੀ)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

6. ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿੱਚ ………………………. ਤੋਂ ਗੁਰਮੁੱਖੀ ਦੀ ਸਿੱਖਿਆ ਪ੍ਰਾਪਤ ਕੀਤੀ ।
ਉੱਤਰ-
(ਭਾਈ ਸਾਹਿਬ ਚੰਦ)

7. ਗੁਰੂ ਗੋਬਿੰਦ ਸਿੰਘ ਜੀ ……………………………. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1675 ਈ.)

8 ਗੁਰੂ ਗੋਬਿੰਦ ਸਿੰਘ ਜੀ ਦੇ ……………………. ਸਾਹਿਬਜ਼ਾਦੇ ਸਨ ।
ਉੱਤਰ-
ਚਾਰ

9. ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰਾ ਬਣਵਾਇਆ ।
ਉੱਤਰ-
(ਰਣਜੀਤ)

10. ਗੁਰੁ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਦੇ ਵਿਚਾਲੇ ਪਹਿਲੀ ਲੜਾਈ …………………….. ਵਿਖੇ ਹੋਈ ।
ਉੱਤਰ-
(ਭੰਗਾਣੀ)

11. ਭੰਗਾਣੀ ਦੀ ਲੜਾਈ ………………………….. ਵਿੱਚ ਹੋਈ ।
ਉੱਤਰ-
(1688 ਈ.)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

12. ਨਾਦੌਣ ਦੀ ਲੜਾਈ ………………………….. ਵਿੱਚ ਹੋਈ ।
ਉੱਤਰ-
(1690 ਈ.)

13. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਨਾ ………………………… ਵਿੱਚ ਕੀਤੀ ।
ਉੱਤਰ-
(1699 ਈ.)

14. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਨਾ ……………………… ਵਿਖੇ ਕੀਤੀ ।
ਉੱਤਰ-
(ਸ੍ਰੀ ਆਨੰਦਪੁਰ ਸਾਹਿਬ)

15. ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਪਿਆਰੇ ………………………. ਸਨ ।
ਉੱਤਰ-
(ਭਾਈ ਦਇਆ ਰਾਮ ਜੀ)

16. …………………………. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਹੋਈ ।
ਉੱਤਰ-
(1701 ਈ.)

17. ……………………….. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਹੋਈ ।
ਉੱਤਰ-
(1704 ਈ.)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

18. ਚਮਕੌਰ ਸਾਹਿਬ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ……………………… ਅਤੇ ………………….. ਨੇ ਸ਼ਹੀਦੀ ਪ੍ਰਾਪਤ ਕੀਤੀ ।
ਉੱਤਰ-
(ਅਜੀਤ ਸਿੰਘ, ਜੁਝਾਰ ਸਿੰਘ)

19. ਮਾਛੀਵਾੜਾ ਦੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦੋ ਮੁਸਲਮਾਨ ਭਰਾਵਾਂ ………………………. ਅਤੇ ……………………….. ਨੇ ਬਹੁਮੁੱਲੀ ਸੇਵਾ ਕੀਤੀ ।
(ਨਬੀ ਖਾਂ, ਗਨੀ ਖਾਂ,)

20. ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਤੋਂ ……………………….. ਨਾਮਕ ਚਿੱਠੀ ਲਿਖੀ ।
ਉੱਤਰ-
(ਜ਼ਫ਼ਰਨਾਮਾ)

21. ਜ਼ਫ਼ਰਨਾਮਾ ……………………… ਭਾਸ਼ਾ ਵਿੱਚ ਲਿਖਿਆ ਗਿਆ ਸੀ ।
ਉੱਤਰ-
(ਫ਼ਾਰਸੀ)

22. ‘ਚਾਲੀ ਮੁਕਤੇ’ ………………………… ਦੀ ਲੜਾਈ ਨਾਲ ਸੰਬੰਧਿਤ ਹਨ ।
ਉੱਤਰ-
(ਖ਼ਿਦਰਾਣਾ)

23. ਖਿਦਰਾਣਾ ਦੀ ਲੜਾਈ ……………………. ਵਿੱਚ ਹੋਈ ।
ਉੱਤਰ-
(1705 ਈ. )

24. ਖਿਦਰਾਣਾ ਦਾ ਆਧੁਨਿਕ ਨਾਂ ……………………. ਹੈ ।
ਉੱਤਰ-
(ਸ੍ਰੀ ਮੁਕਤਸਰ ਸਾਹਿਬ)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

25. ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਦਾ ਨਾਂ …………………….. ਹੈ ।
ਉੱਤਰ-
(ਬਚਿੱਤਰ ਨਾਟਕ)

26. ਕ੍ਰਿਸ਼ਨ ਅਵਤਾਰ ਸਾਹਿਤ ਦੀ ਰਚਨਾ …………………. ਨੇ ਕੀਤੀ ਸੀ ।
ਉੱਤਰ-
(ਗੁਰੂ ਗੋਬਿੰਦ ਸਿੰਘ ਜੀ)

27. ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦਾ ………………….. ਸੀ ।
ਉੱਤਰ-
(ਦਰਬਾਰੀ ਕਵੀ)

28. ਗੁਰੁ ਗੋਬਿੰਦ ਸਿੰਘ ਜੀ …………………….. ਵਿੱਚ ਜੋਤੀ-ਜੋਤ ਸਮਾ ਗਏ ।
ਉੱਤਰ-
(1708 ਈ. )

29. ਗੁਰੂ ਗੋਬਿੰਦ ਸਿੰਘ ਜੀ ……………………….. ਵਿਖੇ ਜੋਤੀ-ਜੋਤ ਸਮਾਏ ।
ਉੱਤਰ-
ਨੰਦੇੜ

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ ।
ਉੱਤਰ-
ਠੀਕ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

2. ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ. ਨੂੰ ਹੋਇਆ ।
ਉੱਤਰ-
ਠੀਕ

3. ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਤੇਗ਼ ਬਹਾਦਰ ਜੀ ਸੀ ।
ਉੱਤਰ-
ਠੀਕ

4. ਗੁਰੁ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਂ ਗੁਜਰੀ ਜੀ ਸੀ
ਉੱਤਰ-
ਠੀਕ

5. ਗੁਰੁ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਗੋਬਿੰਦ ਰਾਏ ਸੀ ।
ਉੱਤਰ-
ਠੀਕ

6. ਗੁਰੁ ਗੋਬਿੰਦ ਸਿੰਘ ਜੀ ਨੇ ਆਪਣਾ ਬਚਪਨ ਪਟਨਾ ਸਾਹਿਬ ਵਿਖੇ ਗੁਜ਼ਾਰਿਆ ਸੀ ।
ਉੱਤਰ-
ਠੀਕ

7. ਗੁਰੂ ਗੋਬਿੰਦ ਸਿੰਘ ਜੀ ਦੇ ਘਰ ਪੰਜ ਸਾਹਿਬਜ਼ਾਦਿਆਂ ਨੇ ਜਨਮ ਲਿਆ ।
ਉੱਤਰ-
ਗ਼ਲਤ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

8. ਗੁਰੁ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਂ ਅਜੀਤ ਸਿੰਘ ਸੀ ।
ਉੱਤਰ-
ਠੀਕ

9. ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਦੋ ਕਵੀਆਂ ਦੇ ਨਾਂ ਸੈਨਾਪਤ ਅਤੇ ਨੰਦ ਲਾਲ ਸਨ ।
ਉੱਤਰ-
ਠੀਕ

10. ਭੰਗਾਣੀ ਦੀ ਲੜਾਈ 1688 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

11. ਭੰਗਾਣੀ ਦੀ ਲੜਾਈ ਵਿੱਚ ਭੀਮ ਚੰਦ ਨੇ ਗੁਰੁ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ ।
ਉੱਤਰ-
ਗ਼ਲਤ

12. ਗੁਰੁ ਗੋਬਿੰਦ ਸਿੰਘ ਜੀ ਅਤੇ ਮੁਗਲਾਂ ਵਿਚਾਲੇ ਨਾਦੌਣ ਦੀ ਲੜਾਈ 1690 ਈ. ਵਿੱਚ ਹੋਈ ਸੀ ।
ਉੱਤਰ-
ਠੀਕ

13. 1609 ਈ. ਵਿੱਚ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ ।
ਉੱਤਰ-
ਗਲਤ

14. ਗੁਰ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਸਮੇਂ ਪੰਜ ਪਿਆਰਿਆਂ ਦੀ ਚੋਣ ਕੀਤੀ ।
ਉੱਤਰ-
ਠੀਕ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

15. ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਪਿਆਰੇ ਵਜੋਂ ਭਾਈ ਧਰਮ ਦਾਸ ਜੀ ਦੀ ਚੋਣ ਕੀਤੀ ।
ਉੱਤਰ-
ਗਲਤ

16. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਸਮੇਂ ਮਸੰਦ ਪ੍ਰਥਾ ਦਾ ਅੰਤ ਕੀਤਾ ।
ਉੱਤਰ-
ਠੀਕ

17. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. ਵਿੱਚ ਹੋਈ ਸੀ ।
ਉੱਤਰ-
ਠੀਕ

18. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1706 ਈ. ਵਿੱਚ ਹੋਈ ਸੀ ।
ਉੱਤਰ-
ਗ਼ਲਤ

19. ਚਮਕੌਰ ਸਾਹਿਬ ਦੀ ਲੜਾਈ 1704 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

20. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨਾਂ ਦੀ ਚਿੱਠੀ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੂੰ ਲਿਖੀ ਸੀ ।
ਉੱਤਰ-
ਗ਼ਲਤ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

21. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨੂੰ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਸੀ ।
ਉੱਤਰ-
ਠੀਕ

22. ਗੁਰੁ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨੂੰ ਦੀਨਾ ਕਾਂਗੜ ਨਾਮਕ ਸਥਾਨ ਤੋਂ ਲਿਖਿਆ ਸੀ ।
ਉੱਤਰ-
ਠੀਕ

23. ਖਿਦਰਾਣਾ ਦੀ ਲੜਾਈ ਗੁਰੁ ਗੋਬਿੰਦ ਸਿੰਘ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਜਾਣ ਵਾਲੀ ਆਖਰੀ ਲੜਾਈ ਸੀ ।
ਉੱਤਰ-
ਠੀਕ

24. ਖਿਦਰਾਣਾ ਦੀ ਲੜਾਈ 1705 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

25. ਖਿਦਰਾਣਾ ਦਾ ਆਧੁਨਿਕ ਨਾਂ ਸ੍ਰੀ ਮੁਕਤਸਰ ਸਾਹਿਬ ਹੈ ।
ਉੱਤਰ-
ਠੀਕ

26. ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਦਾ ਨਾਂ ਬਚਿੱਤਰ ਨਾਟਕ ਹੈ ।
ਉੱਤਰ-
ਠੀਕ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

27. ਗੁਰੁ ਗੋਬਿੰਦ ਸਿੰਘ ਜੀ 1707 ਈ. ਵਿੱਚ ਜੋਤੀ-ਜੋਤ ਸਮਾਏ ਸਨ ।
ਉੱਤਰ-
ਗਲਤ

28. ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਜੋਤੀ-ਜੋਤ ਸਮਾਏ ਸਨ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖਾਂ ਦੇ ਦਸਵੇਂ ਗੁਰੂ ਕੌਣ ਸਨ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਗੋਬਿੰਦ ਸਿੰਘ ਜੀ
(iii) ਗੁਰੂ ਤੇਗ਼ ਬਹਾਦਰ ਜੀ
(iv) ਗੁਰੂ ਹਰਿ ਕ੍ਰਿਸ਼ਨ ਜੀ ।
ਉੱਤਰ-
(ii) ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 2.
ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ?
(i) 1646 ਈ.
(ii) 1656 ਈ.
(iii) 1666 ਈ.
(iv) 1676 ਈ. ।
ਉੱਤਰ-
(iii) 1666 ਈ. ।

ਪ੍ਰਸ਼ਨ 3.
ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
(i) ਪਟਨਾ ਸਾਹਿਬ
(ii) ਗੋਇੰਦਵਾਲ ਸਾਹਿਬ
(iii) ਖਡੂਰ ਸਾਹਿਬ
(iv) ਸ੍ਰੀ ਆਨੰਦਪੁਰ ਸਾਹਿਬ ।
ਉੱਤਰ-
(i) ਪਟਨਾ ਸਾਹਿਬ ।

ਪ੍ਰਸ਼ਨ 4.
ਗੁਰੁ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(iv) ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਗੁਜਰੀ ਜੀ
(ii) ਨਾਨਕੀ ਜੀ
(iii) ਸੁਲੱਖਣੀ ਜੀ
(iv) ਖੀਵੀ ਜੀ ।
ਉੱਤਰ-
(i) ਗੁਜਰੀ ਜੀ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਦਾ ਕੀ ਨਾਂ ਸੀ ?
(i) ਗੁਰੂ ਅਮਰਦਾਸ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(ii) ਗੁਰੂ ਹਰਿਗੋਬਿੰਦ ਜੀ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਕੀ ਸੀ ?
(i) ਗੋਬਿੰਦ ਨਾਥ
(ii) ਗੋਬਿੰਦ ਦਾਸ
(iii) ਭਾਈ ਜੇਠਾ ਜੀ
(iv) ਭਾਈ ਲਹਿਣਾ ਜੀ ।
ਉੱਤਰ-
(ii) ਗੋਬਿੰਦ ਦਾਸ ।

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਕਿੰਨੇ ਸਨ ?
(i) ਦੋ .
(ii) ਤਿੰਨ
(iii) ਚਾਰ
(iv) ਪੰਜ ।
ਉੱਤਰ-
(iii) ਚਾਰ ।

ਪ੍ਰਸ਼ਨ 9.
ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1666 ਈ. ਵਿੱਚ
(ii) 1670 ਈ. ਵਿੱਚ
(iii) 1672 ਈ. ਵਿੱਚ
(iv) 1675 ਈ. ਵਿੱਚ ।
ਉੱਤਰ-
(iv) 1675 ਈ. ਵਿੱਚ ।

ਪ੍ਰਸ਼ਨ 10.
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਦਾ ਮੁੱਖ ਕੇਂਦਰ ਕਿਹੜਾ ਸੀ ?
(i) ਸਰਹਿੰਦ
(ii) ਪਾਉਂਟਾ ਸਾਹਿਬ
(iii) ਪਟਨਾ ਸਾਹਿਬ
(iv) ਖਡੂਰ ਸਾਹਿਬ ।
ਉੱਤਰ-
(ii) ਪਾਉਂਟਾ ਸਾਹਿਬ ।

ਪ੍ਰਸ਼ਨ 11.
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਬਣਾਏ ਗਏ ਨਗਾਰੇ ਦਾ ਨਾਂ ਕੀ ਸੀ ?
(i) ਰਣਜੀਤ ਨਗਾਰਾ
(ii) ਨਲਵਾ ਨਗਾਰਾ
(iii) ਖ਼ਾਲਸਾ ਨਗਾਰਾ
(iv) ਪੰਥ ਨਗਾਰਾ ।
ਉੱਤਰ-
(i) ਰਣਜੀਤ ਨਗਾਰਾ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 12.
ਭੀਮ ਚੰਦ ਕੌਣ ਸੀ ?
(i) ਕਾਂਗੜਾ ਦਾ ਸ਼ਾਸਕ
(ii) ਸੀਨਗਰ ਦਾ ਸ਼ਾਸਕ
(iii) ਕਹਿਲੂਰ ਦਾ ਸ਼ਾਸਕ
(iv) ਗੁਲੇਰ ਦਾ ਸ਼ਾਸਕ ।
ਉੱਤਰ-
(iii) ਕਹਿਲੂਰ ਦਾ ਸ਼ਾਸਕ

ਪ੍ਰਸ਼ਨ 13.
ਭੰਗਾਣੀ ਦੀ ਲੜਾਈ ਕਦੋਂ ਲੜੀ ਗਈ ਸੀ ?
(i) 1686 ਈ. ਵਿੱਚ
(ii) 1687 ਈ. ਵਿੱਚ
(iii) 1688 ਈ. ਵਿੱਚ
(iv) 1690 ਈ. ਵਿੱਚ ।
ਉੱਤਰ-
(iii) 1688 ਈ. ਵਿੱਚ

ਪ੍ਰਸ਼ਨ 14.
ਗੁਰੁ ਗੋਬਿੰਦ ਸਿੰਘ ਜੀ ਕਿਸ ਦੇ ਸਹਿਯੋਗ ਸਦਕਾ ਭੰਗਾਣੀ ਦੀ ਲੜਾਈ ਜਿੱਤਣ ਵਿੱਚ ਸਫਲ ਰਹੇ ?
(i) ਪੀਰ ਬੁੱਧੂ ਸ਼ਾਹ
(ii) ਸੰਤ ਮੀਆਂ ਮੀਰ
(ii) ਪੀਰ ਰਹਿਮਤ ਸ਼ਾਹ
(iv) ਫ਼ਤਿਹ ਸ਼ਾਹ ।
ਉੱਤਰ-
(i) ਪੀਰ ਬੁੱਧੂ ਸ਼ਾਹ ।

ਪ੍ਰਸ਼ਨ 15.
ਨਾਦੌਣ ਦੀ ਲੜਾਈ ਕਦੋਂ ਹੋਈ ਸੀ ?
(i) 1688 ਈ. ਵਿੱਚ
(ii) 1690 ਈ. ਵਿੱਚ
(iii) 1694 ਈ. ਵਿੱਚ
(iv) 1695 ਈ. ਵਿੱਚ ।
ਉੱਤਰ-
(ii) 1690 ਈ. ਵਿੱਚ

ਪ੍ਰਸ਼ਨ 16.
ਕਿਸ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਅੰਤ ਕੀਤਾ ?
(i) ਗੁਰੂ ਅਰਜਨ ਸਾਹਿਬ ਨੇ
(ii) ਗੁਰੂ ਹਰਿਗੋਬਿੰਦ ਸਾਹਿਬ ਨੇ
(iii) ਗੁਰੂ ਤੇਗ਼ ਬਹਾਦਰ ਜੀ ਨੇ
(iv) ਗੁਰੁ ਗੋਬਿੰਦ ਸਿੰਘ ਜੀ ਨੇ ।
ਉੱਤਰ-
(iv) ਗੁਰੁ ਗੋਬਿੰਦ ਸਿੰਘ ਜੀ ਨੇ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 17.
ਖ਼ਾਲਸਾ ਪੰਥ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ?
(i) ਗੁਰੁ ਨਾਨਕ ਦੇਵ ਜੀ
(ii) ਗੁਰੂ ਅਰਜਨ ਦੇਵ ਜੀ
(iii) ਗੁਰੂ ਹਰਿਗੋਬਿੰਦ ਸਾਹਿਬ ਜੀ
(iv) ਗੁਰੁ ਗੋਬਿੰਦ ਸਿੰਘ ਜੀ ।
ਉੱਤਰ-
(iv) ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 18.
ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਸੀ ?
(i) 1688 ਈ. ਵਿੱਚ
(ii) 1690 ਈ. ਵਿੱਚ
(iii) 1695 ਈ. ਵਿੱਚ
(iv) 1699 ਈ. ਵਿੱਚ ।
ਉੱਤਰ-
(iv) 1699 ਈ. ਵਿੱਚ ।

ਪ੍ਰਸ਼ਨ 19.
ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ ਸੀ ?
(i) ਅੰਮ੍ਰਿਤਸਰ
(ii) ਸ੍ਰੀ ਆਨੰਦਪੁਰ ਸਾਹਿਬ
(iii) ਕੀਰਤਪੁਰ ਸਾਹਿਬ
(iv) ਗੋਇੰਦਵਾਲ ਸਾਹਿਬ ।
ਉੱਤਰ-
(ii) ਸ੍ਰੀ ਆਨੰਦਪੁਰ ਸਾਹਿਬ ।

ਪ੍ਰਸ਼ਨ 20.
ਗੁਰੁ ਗੋਬਿੰਦ ਸਿੰਘ ਜੀ ਦੁਆਰਾ ਸਾਜਿਆ ਗਿਆ ਪਹਿਲਾ ਪਿਆਰਾ ਕੌਣ ਸੀ ?
(i) ਭਾਈ ਦਇਆ ਰਾਮ ਜੀ
(ii) ਭਾਈ ਸਾਹਿਬ ਚੰਦ ਜੀ
(iii) ਭਾਈ ਹਿੰਮਤ ਰਾਏ ਜੀ
(iv) ਭਾਈ ਧਰਮ ਦਾਸ ਜੀ ।
ਉੱਤਰ-
(i) ਭਾਈ ਦਇਆ ਰਾਮ ਜੀ ।

ਪ੍ਰਸ਼ਨ 21.
ਖ਼ਾਲਸਾ ਦੀ ਸਿਰਜਨਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਖ਼ਾਲਸਾ ਨੂੰ ਕਿੰਨੇ ਕਕਾਰ ਧਾਰਨ ਕਰਨਾ ਜ਼ਰੂਰੀ
ਦੱਸਿਆ ?
(i) ਦੋ
(ii) ਤਿੰਨ
(iii) ਚਾਰ
(iv) ਪੰਜ ।
ਉੱਤਰ-
(iv) ਪੰਜ ।

ਪ੍ਰਸ਼ਨ 22.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ਸੀ ?
(i) 1699 ਈ. ਵਿੱਚ
(ii) 1701 ਈ. ਵਿੱਚ
(iii) 1703 ਈ. ਵਿੱਚ
(iv) 1704 ਈ. ਵਿੱਚ ।
ਉੱਤਰ-
(ii) 1701 ਈ. ਵਿੱਚ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 23.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ਸੀ ?
(i) 1701 ਈ. ਵਿੱਚ
(ii) 1702 ਈ. ਵਿੱਚ
(iii) 1704 ਈ. ਵਿੱਚ
(iv) 1705 ਈ. ਵਿੱਚ ।
ਉੱਤਰ-
(iii) 1704 ਈ. ਵਿੱਚ ।

ਪ੍ਰਸ਼ਨ 24.
ਕਿਸ ਲੜਾਈ ਦੇ ਦੌਰਾਨ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ ?
(i) ਭੰਗਾਣੀ ਦੀ ਲੜਾਈ
(ii) ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ
(iii) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ
(iv) ਚਮਕੌਰ ਸਾਹਿਬ ਦੀ ਲੜਾਈ ।
ਉੱਤਰ-
(iii) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ।

ਪ੍ਰਸ਼ਨ 25.
ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ਸੀ ?
(i) 1702 ਈ. ਵਿੱਚ
(ii) 1703 ਈ. ਵਿੱਚ
(iii) 1704 ਈ. ਵਿੱਚ
(iv) 1706 ਈ. ਵਿੱਚ ।
ਉੱਤਰ-
(iii) 1704 ਈ. ਵਿੱਚ ।

ਪ੍ਰਸ਼ਨ 26.
ਗੁਰੁ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ ?
(i) ਖਿਦਰਾਣਾ ਦੀ ਲੜਾਈ
(ii) ਚਮਕੌਰ ਸਾਹਿਬ ਦੀ ਲੜਾਈ
(iii) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ
(iv) ਭੰਗਾਣੀ ਦੀ ਲੜਾਈ ।
ਉੱਤਰ-
(ii) ਚਮਕੌਰ ਸਾਹਿਬ ਦੀ ਲੜਾਈ

ਪ੍ਰਸ਼ਨ 27.
ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ ?
(i) ਜ਼ਫ਼ਰਨਾਮਾ
(ii) ਸ਼ਸਤਰ ਨਾਮ ਮਾਲਾ
(iii) ਬਚਿੱਤਰ ਨਾਟਕ
(iv) ਖ਼ਤ-ਏ-ਔਰੰਗਜ਼ੇਬ ।
ਉੱਤਰ-
(i) ਜ਼ਫ਼ਰਨਾਮਾ

ਪ੍ਰਸ਼ਨ 28.
ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਸੀ ?
(i) ਹਿੰਦੀ ਵਿੱਚ
(ii) ਸੰਸਕ੍ਰਿਤ ਵਿੱਚ
(iii) ਪੰਜਾਬੀ ਵਿੱਚ
(iv) ਫ਼ਾਰਸੀ ਵਿੱਚ ।
ਉੱਤਰ-
(iv) ਫ਼ਾਰਸੀ ਵਿੱਚ ।

ਪ੍ਰਸ਼ਨ 29.
ਖਿਦਰਾਣਾ ਦੀ ਲੜਾਈ ਕਦੋਂ ਲੜੀ ਗਈ ਸੀ ?
(i) 1703 ਈ. ਵਿੱਚ
(ii) 1704 ਈ. ਵਿੱਚ
(iii) 1705 ਈ. ਵਿੱਚ
(iv) 1706 ਈ. ਵਿੱਚ ।
ਉੱਤਰ-
(iii) 1705 ਈ. ਵਿੱਚ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 30.
‘ਚਾਲੀ ਮੁਕਤੇ’ ਕਿਹੜੀ ਲੜਾਈ ਨਾਲ ਸੰਬੰਧਿਤ ਸਨ ?
(i) ਚਮਕੌਰ ਸਾਹਿਬ ਦੀ ਲੜਾਈ ਨਾਲ
(ii) ਖਿਦਰਾਣਾ ਦੀ ਲੜਾਈ ਨਾਲ
(iii) ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਨਾਲ
(iv) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਨਾਲ ।
ਉੱਤਰ-
(ii) ਖਿਦਰਾਣਾ ਦੀ ਲੜਾਈ ਨਾਲ ।

ਪ੍ਰਸ਼ਨ 31.
ਸ੍ਰੀ ਮੁਕਤਸਰ ਸਾਹਿਬ ਕਿਸ ਨਗਰ ਦਾ ਨਾਂ ਪਿਆ ?
(i) ਭੰਗਾਣੀ ਦਾ
(ii) ਮਾਖੋਵਾਲ ਦਾ
(iii) ਖਿਦਰਾਣਾ ਦਾ
(iv) ਨਿਰਮੋਹ ਦਾ ।
ਉੱਤਰ-
(iii) ਖਿਦਰਾਣਾ ਦਾ ।

ਪ੍ਰਸ਼ਨ 32.
ਬਚਿੱਤਰ ਨਾਟਕ ਕਿਸ ਗੁਰੂ ਸਾਹਿਬ ਦੀ ਰਚਨਾ ਹੈ ?
(i) ਗੁਰੂ ਤੇਗ਼ ਬਹਾਦਰ ਜੀ
(ii) ਗੁਰੂ ਗੋਬਿੰਦ ਸਿੰਘ ਜੀ
(iii) ਗੁਰੂ ਅਰਜਨ ਦੇਵ ਜੀ
(iv) ਗੁਰੂ ਹਰਿ ਰਾਏ ਜੀ ।
ਉੱਤਰ-
(ii) ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 33.
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਕਿੰਨੇ ਸਨ ?
(i) 32
(ii) 42
(iii) 52
(iv) 62.
ਉੱਤਰ-
(iii) 52

ਪ੍ਰਸ਼ਨ 34.
ਇਹਨਾਂ ਵਿੱਚੋਂ ਕਿਹੜਾ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਨੇ ਲਿਖਿਆ ਸੀ ?
(i) ਗੁਰਬਿਲਾਸ ਪਾਤਸ਼ਾਹੀ 10
(ii) ਪ੍ਰਾਚੀਨ ਪੰਥ ਪ੍ਰਕਾਸ਼
(iii) ਪੰਥ ਪ੍ਰਕਾਸ਼
(iv) ਗੁਰਸੋਭਾ ।
ਉੱਤਰ-
(iv) ਗੁਰਸੋਭਾ ।

ਪ੍ਰਸ਼ਨ 35.
‘ਗੁਰੂ ਕੀ ਕਾਸ਼ੀ’ ਕਿਸ ਨੂੰ ਕਿਹਾ ਜਾਂਦਾ ਹੈ ?
(i) ਸਰਹਿੰਦ ਨੂੰ
(ii) ਪਾਉਂਟਾ ਸਾਹਿਬ ਨੂੰ
(iii) ਖਿਦਰਾਣਾ ਨੂੰ
(iv) ਤਲਵੰਡੀ ਸਾਬੋ ਨੂੰ ।
ਉੱਤਰ-
(iv) ਤਲਵੰਡੀ ਸਾਬੋ ਨੂੰ ।

ਪ੍ਰਸ਼ਨ 36.
ਜਾਪੁ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ?
(i) ਗੁਰੂ ਨਾਨਕ ਦੇਵ ਜੀ
(ii) ਗੁਰੂ ਅਰਜਨ ਦੇਵ ਜੀ
(iii) ਗੁਰੂ ਤੇਗ ਬਹਾਦਰ ਜੀ
(iv) ਗੁਰੁ ਗੋਬਿੰਦ ਸਿੰਘ ਜੀ ।
ਉੱਤਰ-
(iv) ਗੁਰੁ ਗੋਬਿੰਦ ਸਿੰਘ ਜੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 37.
ਕਿਸ ਗੁਰੂ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ?
(i) ਗੁਰੂ ਅਰਜਨ ਦੇਵ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੁ ਤੇਗ ਬਹਾਦਰ ਜੀ
(iv) ਗੁਰੂ ਗੋਬਿੰਦ ਸਿੰਘ ਜੀ ।
ਉੱਤਰ-
(iv) ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 38.
ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ-ਜੋਤ ਸਮਾਏ ?
(i) 1705 ਈ. ਵਿੱਚ
(ii) 1706 ਈ. ਵਿੱਚ
(iii) 1707 ਈ. ਵਿੱਚ ।
(iv) 1708 ਈ. ਵਿੱਚ ।
ਉੱਤਰ-
(iv) 1708 ਈ. ਵਿੱਚ ।

ਪ੍ਰਸ਼ਨ 39.
ਗੁਰੁ ਗੋਬਿੰਦ ਸਿੰਘ ਜੀ ਕਿੱਥੇ ਜੋਤੀ-ਜੋਤ ਸਮਾਏ ਸਨ ?
(i) ਖਿਦਰਾਣਾ ਵਿਖੇ
(ii) ਤਲਵੰਡੀ ਸਾਬੋ ਵਿਖੇ
(iii) ਨੰਦੇੜ ਵਿਖੇ
(iv) ਸ੍ਰੀ ਆਨੰਦਪੁਰ ਸਾਹਿਬ ਵਿਖੇ ।
ਉੱਤਰ-
(iii) ਨੰਦੇੜ ਵਿਖੇ

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਭੰਗਾਣੀ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਸੀ । ਇਹ ਲੜਾਈ 22 ਸਤੰਬਰ, 1688 ਈ. ਨੂੰ ਲੜੀ ਗਈ ਸੀ । ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਚਲ ਰਹੀਆਂ ਫ਼ੌਜੀ ਤਿਆਰੀਆਂ ਨੂੰ ਵੇਖ ਕੇ ਪਹਾੜੀ ਰਾਜਿਆਂ ਵਿੱਚ ਘਬਰਾਹਟ ਫੈਲ ਗਈ ਸੀ । ਉਨ੍ਹਾਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿੱਚ ਮਹਿਸੂਸ ਹੋਣ ਲੱਗੀ । ਦੂਜਾ, ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜ ਸੁਧਾਰ ਦੇ ਕੰਮਾਂ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖਲ ਸਮਝਦੇ ਸਨ । ਤੀਜਾ, ਇਹ ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ । ਚੌਥਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾ ਰਹੀ ਸੀ ।

ਪੰਜਵਾਂ, ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਨਗਰ ਦੇ ਸ਼ਾਸਕ ਫ਼ਤਿਹ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਇੱਕ ਗਠਜੋੜ ਨੇ 22 ਸਤੰਬਰ, 1688 ਈ. ਨੂੰ ਭੰਗਾਣੀ ਦੇ ਸਥਾਨ ‘ਤੇ ਗੁਰ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਢੋਰਾ ਦੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਨੂੰ ਸਹਾਇਤਾ ਦਿੱਤੀ । ਸਿੱਖਾਂ ਨੇ ਪਹਾੜੀ ਰਾਜਿਆਂ ਦਾ ਡਟ ਕੇ ਮੁਕਾਬਲਾ ਕੀਤਾ । ਇਸ ਲੜਾਈ ਵਿੱਚ ਅੰਤ ਸਿੱਖਾਂ ਦੀ ਜਿੱਤ ਹੋਈ । ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ ।

1. ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਕਿਹੜੀ ਸੀ ?
2. ਭੰਗਾਣੀ ਦੀ ਲੜਾਈ ਦਾ ਕੋਈ ਇੱਕ ਕਾਰਨ ਲਿਖੋ ।
3. ਭੰਗਾਣੀ ਦੀ ਲੜਾਈ ਕਦੋਂ ਹੋਈ ਸੀ ?
(i) 1686 ਈ.
(ii) 1687 ਈ.
(iii) 1688 ਈ.
(iv) 1699 ਈ. ।
4. ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਿਸਨੇ ਕੀਤੀ ਸੀ ?
5. ਭੰਗਾਣੀ ਦੀ ਲੜਾਈ ਵਿੱਚ ਸਿੱਖਾਂ ਦੀ ਜਿੱਤ ਦਾ ਕੀ ਸਿੱਟਾ ਨਿਕਲਿਆ ?
ਉੱਤਰ-
1. ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਦਾ ਨਾਂ ਭੰਗਾਣੀ ਦੀ ਲੜਾਈ ਸੀ ।
2. ਸਿੱਖਾਂ ਦੀਆਂ ਤਿਆਰੀਆਂ ਨੂੰ ਵੇਖ ਕੇ ਪਹਾੜੀ ਸ਼ਾਸਕਾਂ ਵਿੱਚ ਘਬਰਾਹਟ ਫੈਲ ਗਈ ਸੀ ।
3. 1688 ਈ. ।
4. ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਸਢੌਰਾ ਦੇ ਪੀਰ ਬੁੱਧੂ ਸ਼ਾਹ ਨੇ ਕੀਤੀ ਸੀ ।
5. ਭੰਗਾਣੀ ਦੀ ਲੜਾਈ ਵਿੱਚ ਸਿੱਖਾਂ ਦੀ ਜਿੱਤ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧੀ ਦੂਰ-ਦੂਰ ਤਕ ਫੈਲ ਗਈ ਸੀ ।

2. ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਇੱਕ ਵੱਡਾ ਇਕੱਠ ਕੀਤਾ । ਇਸ ਦੀਵਾਨ ਵਿੱਚ ਵੱਖ-ਵੱਖ ਥਾਂਵਾਂ ਤੋਂ ਲਗਭਗ 80,000 ਵਿਅਕਤੀਆਂ ਨੇ ਭਾਗ ਲਿਆ । ਜਦੋਂ ਸਭ ਲੋਕ ਆਪਣੀਆਪਣੀ ਜਗ੍ਹਾ ‘ਤੇ ਬੈਠ ਗਏ ਤਾਂ ਗੁਰੂ ਜੀ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਕਿਹਾ, ਕੀ ਤੁਹਾਡੇ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਧਰਮ ਲਈ ਆਪਣਾ ਸੀਸ ਭੇਂਟ ਕਰ ਸਕੇ ?” ਇਹ ਸੁਣਦੇ ਹੀ ਦੀਵਾਨ ਵਿੱਚ ਸੰਨਾਟਾ ਛਾ ਗਿਆ | ਪਰ ਗੁਰੂ ਜੀ ਨੇ ਜਦੋਂ ਤੀਸਰੀ ਵਾਰ ਇਹ ਵਾਕ ਦੁਹਰਾਇਆ ਤਾਂ ਦਇਆ ਰਾਮ ਜੋ ਕਿ ਜਾਤ ਦਾ ਖੱਤਰੀ ਸੀ, ਉਹ ਆਪਣਾ ਬਲਿਦਾਨ ਦੇਣ ਲਈ ਅੱਗੇ ਆਇਆ । ਗੁਰੂ ਜੀ ਉਸ ਨੂੰ ਨੇੜੇ ਦੇ ਤੰਬੂ ਵਿੱਚ ਲੈ ਗਏ ਅਤੇ ਖੁਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆਏ । ਉਨ੍ਹਾਂ ਨੇ ਤੰਬੂ ਤੋਂ ਬਾਹਰ ਆ ਕੇ ਇੱਕ ਹੋਰ ਸਿਰ ਦੀ ਮੰਗ ਕੀਤੀ । ਹੁਣ ਦਿੱਲੀ ਦਾ ਇੱਕ ਜੱਟ ਧਰਮ ਦਾਸ ਗੁਰੁ ਸਾਹਿਬ ਕੋਲ ਆਇਆ, ਗੁਰੂ ਜੀ ਉਸ ਨੂੰ ਵੀ ਤੰਬੂ ਵਿੱਚ ਲੈ ਗਏ ਅਤੇ ਖੂਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆ ਗਏ । ਇਸ ਤਰ੍ਹਾਂ ਵਾਰੀ-ਵਾਰੀ ਗੁਰੂ ਜੀ ਨੇ ਹੋਰ ਤਿੰਨ ਸੀਸ ਮੰਗੀ ।

ਤਿੰਨ ਸੀਸ ਦੇਣ ਲਈ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਵਾਰੀ-ਵਾਰੀ ਗੁਰੂ ਜੀ ਕੋਲ ਆਏ । ਹਰ ਇੱਕ ਨੂੰ ਗੁਰੂ ਜੀ ਤੰਬੂ ਦੇ ਅੰਦਰ ਲੈ ਗਏ ਤੇ ਨੰਗੀ ਤਲਵਾਰ ਲੈ ਕੇ ਬਾਹਰ ਆ ਜਾਂਦੇ ਸਨ । ਬਾਅਦ ਵਿੱਚ ਉਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਗਿਆ । ਉਨ੍ਹਾਂ ਨੂੰ ‘ਪੰਜ ਪਿਆਰੇ’ ਕਿਹਾ ਗਿਆ । ਉਨ੍ਹਾਂ ਨੂੰ ‘ਖੰਡੇ ਦੀ ਪਾਹੁਲ’ ਛਕਾ ਕੇ ਉਨ੍ਹਾਂ ਤੋਂ ਗੁਰੂ ਜੀ ਨੇ ਆਪ ਪਾਹੁਲ ਛਕਿਆ, ਇਸ ਕਰਕੇ ਉਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਕਹਾਉਣ ਲੱਗੇ । ਉਨ੍ਹਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਿਲਾਉਣ ਪਿੱਛੋਂ ‘ਖ਼ਾਲਸਾ’ ਦਾ ਨਾਂ ਦਿੱਤਾ, ਜਿਸ ਦਾ ਅਰਥ ਹੈ ‘ਸ਼ੁੱਧ’ ਭਾਵ ਉਹ ਸ਼ੁੱਧ ਹੋ ਚੁੱਕੇ ਸਨ । ਉਨ੍ਹਾਂ ਨੇ ਕਿਹਾ ਖ਼ਾਲਸਾ ਗੁਰੂ ਵਿੱਚ ਹੈ ਅਤੇ ਗੁਰੂ ਖ਼ਾਲਸੇ ਵਿੱਚ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ‘ਆਪੇ ਗੁਰੂ ਚੇਲਾ’ ਅਖਵਾਏ ।

1. ‘ਖ਼ਾਲਸਾ’ ਸ਼ਬਦ ਤੋਂ ਕੀ ਭਾਵ ਹੈ ?
2. ਗੁਰੂ ਜੀ ਨੂੰ ਸਭ ਤੋਂ ਪਹਿਲਾਂ ਸੀਸ ਕਿਸਨੇ ਭੇਂਟ ਕੀਤਾ ?
3. ਸੀਸ ਭੇਟ ਕਰਨ ਵਾਲਿਆਂ ਨੂੰ ਸਮੂਹਿਕ ਰੂਪ ਵਿੱਚ ਕੀ ਨਾਮ ਦਿੱਤਾ ਗਿਆ ?
4. ‘ਆਪੇ ਗੁਰੁ ਚੇਲਾ’ ਕਿਸਨੂੰ ਕਿਹਾ ਜਾਂਦਾ ਹੈ ?
5. ਹੇਠ ਲਿਖਿਆਂ ਵਿੱਚੋਂ ਕਿਸ ਨੇ ਧਰਮ ਲਈ ਸੀਸ ਭੇਂਟ ਕੀਤਾ ?
(i) ਧਰਮ ਸਿੰਘ
(ii) ਮੋਹਕਮ ਚੰਦ
(iii) ਸਾਹਿਬ ਚੰਦ
(iv) ਉਪਰੋਕਤ ਸਾਰੇ ।
ਉੱਤਰ-
1. ਖ਼ਾਲਸਾ ਸ਼ਬਦ ਤੋਂ ਭਾਵ ਹੈ ਸ਼ੁੱਧ ।
2. ਗੁਰੂ ਜੀ ਨੂੰ ਸਭ ਤੋਂ ਪਹਿਲਾ ਸੀਸ ਭਾਈ ਦਇਆ ਰਾਮ ਨੇ ਭੇਂਟ ਕੀਤਾ ।
3. ਸੀਸ ਭੇਟ ਕਰਨ ਵਾਲਿਆਂ ਨੂੰ ਸਮੂਹਿਕ ਰੂਪ ਵਿੱਚ ‘ਪੰਜ ਪਿਆਰੇ’ ਦਾ ਨਾਂ ਦਿੱਤਾ ਗਿਆ ।
4. ਆਪੇ ਗੁਰੂ ਚੇਲਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ ਹੈ ।
5. ਉਪਰੋਕਤ ਸਾਰੇ ।

3. 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸਿੱਖ ਪੰਥ ਵਿੱਚ ਸ਼ਾਮਲ ਹੋਣ ਲੱਗ ਪਏ ਸਨ । ਗੁਰੂ ਸਾਹਿਬ ਦੀ ਦਿਨ ਪ੍ਰਤੀਦਿਨ ਵੱਧ ਰਹੀ ਇਸ ਸ਼ਕਤੀ ਕਾਰਨ ਪਹਾੜੀ ਰਾਜਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ । ਕਹਿਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਸਥਿਤ ਸੀ ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਇਸ ਮੰਗ ਨੂੰ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਗੁਰੂ ਤੇਗ਼ ਬਹਾਦਰ ਜੀ ਨੇ ਇਹ ਜ਼ਮੀਨ ਉੱਚਿਤ ਮੱਲ ਦੇ ਕੇ ਖ਼ਰੀਦੀ ਸੀ । ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਇਹ ਘੇਰਾ ਕਈ ਦਿਨਾਂ ਤਕ ਜਾਰੀ ਰਿਹਾ । ਕਿਲ੍ਹੇ ਅੰਦਰ ਭਾਵੇਂ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡਟ ਕੇ ਮੁਕਾਬਲਾ ਕੀਤਾ । ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।ਇਹ ਸੰਧੀ ਕੇਵਲ ਪਹਾੜੀ ਰਾਜਿਆਂ ਦੀ ਇੱਕ ਚਾਲ ਸੀ ।

1. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ?
2. ਭੀਮ ਚੰਦ ਕੌਣ ਸੀ?
3. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਦਾ ਕੋਈ ਇੱਕ ਕਾਰਨ ਲਿਖੋ ।
4. ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ ……………….. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ ।
5. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਦਾ ਕੀ ਸਿੱਟਾ ਨਿਕਲਿਆਂ ?
ਉੱਤਰ-
1. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. ਵਿੱਚ ਹੋਈ ।
2. ਭੀਮ ਚੰਦ ਕਹਿਲੂਰ ਦਾ ਸ਼ਾਸਕ ਸੀ ।
3. ਸਿੱਖਾਂ ਦੇ ਵੱਧਦੇ ਹੋਏ ਪ੍ਰਭਾਵ ਨੂੰ ਪਹਾੜੀ ਸ਼ਾਸਕ ਸਹਿਣ ਕਰਨ ਨੂੰ ਤਿਆਰ ਨਹੀਂ ਸਨ ।
4. 1701 ਈ. ।
5. ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਧੀ ਕਰ ਲਈ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

4. ਖਿਦਰਾਣਾ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖਰੀ ਨਿਰਣਾਇਕ ਲੜਾਈ ਸੀ । ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਵਿੱਚ ਅਨੇਕਾਂ ਤਕਲੀਫ਼ਾਂ ਨੂੰ ਝਲਦੇ ਹੋਏ ਖਿਦਰਾਣਾ ਵਿਖੇ ਪਹੁੰਚੇ ਸਨ । ਜਦੋਂ ਮੁਗਲ ਫੌਜਾਂ ਨੂੰ ਇਸ ਸੰਬੰਧੀ ਪਤਾ ਚਲਿਆ ਤਾਂ ਸਰਹਿੰਦ ਦੇ ਨਵਾਬ ਨੇ ਗੁਰੂ ਸਾਹਿਬ ‘ਤੇ ਖਿਦਰਾਣਾ ਵਿਖੇ ਹਮਲਾ ਕਰਨ ਦੀ ਯੋਜਨਾ ਬਣਾਈ । ਉਸ ਨੇ 29 ਦਸੰਬਰ, 1705 ਈ. ਨੂੰ ਇੱਕ ਵਿਸ਼ਾਲ ਫ਼ੌਜ ਨਾਲ ਗੁਰੂ ਸਾਹਿਬ ਦੀ ਫ਼ੌਜ ‘ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ ।

ਉਨ੍ਹਾਂ ਨੇ ਮੁਗ਼ਲ ਫ਼ੌਜਾਂ ਦੇ ਅਜਿਹੇ ਛੱਕੇ ਛੁੜਵਾਏ ਕਿ ਉਹ ਲੜਾਈ ਦਾ ਮੈਦਾਨ ਛੱਡ ਕੇ ਨੱਸ ਤੁਰੇ । ਇਸ ਤਰ੍ਹਾਂ ਗੁਰੂ ਸਾਹਿਬ ਨੂੰ ਇਸ ਅੰਤਿਮ ਲੜਾਈ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿੱਚ ਉਹ 40 ਸਿੱਖ ਲੜਦੇ-ਲੜਦੇ ਸ਼ਹੀਦੀਆਂ ਪਾ ਗਏ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਉਨ੍ਹਾਂ ਦੀ ਦਿੱਤੀ। ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਂ ਸਿੰਘ ਜੋ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਸੀ, ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਦੁਆਰਾ ਲਿਖੇ ਗਏ ਬੇਦਾਵੇ ਨੂੰ ਪਾੜ ਦਿੱਤਾ ਅਤੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ ।

1. ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲਾਂ ਵਿਚਾਲੇ ਹੋਣ ਵਾਲੀ ਅੰਤਿਮ ਲੜਾਈ ਕਿਹੜੀ ਸੀ ?
2. ਸਰਹਿੰਦ ਦਾ ਨਵਾਬ ਕੌਣ ਸੀ ?
3. ਖਿਦਰਾਣਾ ਦੀ ਲੜਾਈ ਵਿੱਚ ਕਿਹੜੇ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ?
4. ਖਿਦਰਾਣਾ ਦੀ ਲੜਾਈ ਕਦੋਂ ਹੋਈ ?
(i) 1699 ਈ.
(ii) 1701 ਈ.
(iii) 1703 ਈ.
(iv) 1705 ਈ. ।
5. ਖਿਦਰਾਣਾ ਦਾ ਆਧੁਨਿਕ ਨਾਂ ਕੀ ਹੈ ?
ਉੱਤਰ-
1. ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲਾਂ ਵਿਚਾਲੇ ਹੋਣ ਵਾਲੀ ਅੰਤਿਮ ਲੜਾਈ ਖਿਦਰਾਣਾ ਦੀ ਸੀ ।
2. ਸਰਹਿੰਦ ਦਾ ਨਵਾਬ ਵਜ਼ੀਰ ਖਾਂ ਸੀ ।
3. ਖਿਦਰਾਣਾ ਦੀ ਲੜਾਈ ਵਿੱਚ ਉਹ 40 ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਦੀ ਦੁਸਰੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸਨ ।
4. 1705 ਈ. ।
5. ਖਿਦਰਾਣਾ ਦਾ ਆਧੁਨਿਕ ਨਾਂ ਸ੍ਰੀ ਮੁਕਤਸਰ ਸਾਹਿਬ ਹੈ ।

5. ਗੁਰੂ ਗੋਬਿੰਦ ਸਿੰਘ ਜੀ ਇੱਕ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ । ‘ਜਾਪੁ ਸਾਹਿਬ’, ‘ਬਚਿੱਤਰ ਨਾਟਕ’, ‘ਜ਼ਫ਼ਰਨਾਮਾ’, ‘ਚੰਡੀ ਦੀ ਵਾਰ’ ਅਤੇ ‘ਅਕਾਲ ਉਸਤਤਿ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ । ਇਨ੍ਹਾਂ ਵਿੱਚ ਵਿਭਿੰਨ ਵਿਸ਼ਿਆਂ ਬਾਰੇ ਭਰਪੂਰ ਚਾਨਣਾ ਪਾਇਆ ਗਿਆ ਹੈ । ਆਪ ਦੀਆਂ ਰਚਨਾਵਾਂ ਇੰਨੀਆਂ ਜੋਸ਼ ਭਰਪੂਰ ਹਨ ਕਿ ਇਨ੍ਹਾਂ ਨੂੰ ਪੜ੍ਹ ਕੇ ਮੁਰਦਾ ਦਿਲ ਵਿੱਚ ਵੀ ਜਾਨ ਪੈ ਜਾਂਦੀ ਹੈ । ਆਪ ਦੀਆਂ ਰਚਨਾਵਾਂ ਹਨੇਰੇ ਵਿੱਚ ਭਟਕ ਰਹੇ ਮਨੁੱਖਾਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ । ਇਨ੍ਹਾਂ ਵਿੱਚ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ, ਆਪਸੀ ਭਾਈਚਾਰੇ, ਪ੍ਰੇਮ, ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਨਾ ਦਿੱਤੀ ਗਈ ਹੈ । ਇਸ ਤੋਂ ਇਲਾਵਾ ਇਹ ਰਚਨਾਵਾਂ ਰੂਹਾਨੀ ਸ਼ਾਂਤੀ ਵੀ ਪ੍ਰਦਾਨ ਕਰਦੀਆਂ ਹਨ ।

1. ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਸੇ ਦੋ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ ।
2. ‘ਬਚਿੱਤਰ ਨਾਟਕ’ ਕੀ ਹੈ ?
3. ਗੁਰੂ ਗੋਬਿੰਦ ਸਿੰਘ ਜੀ ਨੇ ਔਰਗੰਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ ?
4. ਜ਼ਫਰਨਾਮਾ ਵਿੱਚ ਕੀ ਵਰਣਨ ਕੀਤਾ ਗਿਆ ਹੈ ?
(i) ਔਰੰਗਜ਼ੇਬ ਦੇ ਜੁਲਮਾਂ ਦਾ
(ii) ਔਰੰਗਜ਼ੇਬ ਦੀ ਦਾਰਾ ਨਾਲ ਲੜਾਈ
(iii) ਔਰੰਗਜ਼ੇਬ ਦੀ ਧਾਰਮਿਕ ਨੀਤੀ ਦਾ
(iv) ਉੱਪਰ ਲਿਖੇ ਸਾਰੇ ।
5. ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
1. ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਸੇ ਦੋ ਪ੍ਰਸਿੱਧ ਰਚਨਾਵਾਂ ਦੇ ਨਾਂ ਬਚਿੱਤਰ ਨਾਟਕ ਅਤੇ ਜਫ਼ਰਨਾਮਾ ਹਨ ।
2. ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦਾ ਨਾਂ ਹੈ ।
3. ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜਫ਼ਰਨਾਮਾ ਨਾਂ ਦੀ ਚਿੱਠੀ ਲਿਖੀ ।
4. ਔਰੰਗਜ਼ੇਬ ਦੇ ਜੁਲਮਾਂ ਦਾ ।
5. ਇਸ ਵਿੱਚ ਮਨੁੱਖਤਾ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ ਹੈ ।

Leave a Comment