PSEB 6th Class Science Notes Chapter 7 ਪੌਦਿਆਂ ਨੂੰ ਜਾਣੋ

This PSEB 6th Class Science Notes Chapter 7 ਪੌਦਿਆਂ ਨੂੰ ਜਾਣੋ will help you in revision during exams.

PSEB 6th Class Science Notes Chapter 7 ਪੌਦਿਆਂ ਨੂੰ ਜਾਣੋ

→ ਆਮ ਤੌਰ ‘ਤੇ ਪੌਦਿਆਂ ਦਾ ਵਰਗੀਕਰਨ ਉਹਨਾਂ ਦੀ ਉੱਚਾਈ, ਤਣੇ ਅਤੇ ਸ਼ਾਖਾਵਾਂ ਦੇ ਆਧਾਰ ‘ਤੇ ਬੁਟੀਆਂ, ਝਾੜੀਆਂ, ਰੁੱਖਾਂ ਅਤੇ ਵੇਲਾਂ ਵਿੱਚ ਕੀਤਾ ਜਾਂਦਾ ਹੈ।

→ ਬੁਟੀਆਂ ਇੱਕ ਮੀਟਰ ਤੋਂ ਘੱਟ ਉੱਚਾਈ ਵਾਲੇ ਅਤੇ ਹਰ ਰੰਗ ਦੇ ਤਣੇ ਵਾਲੇ ਪੌਦੇ ਹਨ ।

→ ਝਾੜੀ ਦਰਮਿਆਨੇ ਆਕਾਰ ਵਾਲੇ (1-3 ਮੀਟਰ ਉੱਚਾਈ) ਪੌਦੇ ਹਨ । ਇਨ੍ਹਾਂ ਦਾ ਤਣਾ ਸਖ਼ਤ ਅਤੇ ਇਹਨਾਂ ਦੀਆਂ ਸ਼ਾਖਾਵਾਂ ਤਣੇ ਦੇ ਹੇਠਲੇ ਪਾਸੇ (ਜ਼ਮੀਨ ਦੇ ਬਿਲਕੁਲ ਨੇੜੇ ਹੁੰਦੀਆਂ ਹਨ ।

→ ਰੁੱਖ ਲੰਬੇ ਅਤੇ ਵੱਡੇ ਆਕਾਰ (ਉੱਚਾਈ 3 ਮੀਟਰ ਤੋਂ ਵੱਧ) ਦੇ ਪੌਦੇ ਹਨ । ਇਨ੍ਹਾਂ ਦਾ ਤਣਾ ਮਜ਼ਬੂਤ ਅਤੇ ਇਹਨਾਂ ਦੀਆਂ ਸ਼ਾਖਾਵਾਂ ਤਣੇ ਦੇ ਆਧਾਰ ਤੋਂ ਉੱਤਰ (ਜ਼ਮੀਨ ਤੋਂ ਕੁੱਝ ਉੱਚਾਈ ‘ਤੇ) ਨਿਕਲਦੀਆਂ ਹਨ ।

→ ਪੌਦੇ ਦੇ ਹਰ ਹਿੱਸੇ ਦਾ ਇੱਕ ਵਿਸ਼ੇਸ਼ ਕਾਰਜ ਹੁੰਦਾ ਹੈ ।

→ ਪੌਦੇ ਦੀ ਬਣਤਰ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ-ਜੜ੍ਹ ਪ੍ਰਣਾਲੀ ਅਤੇ ਤਣਾ ਪ੍ਰਣਾਲੀ ।

→ ਜੜ੍ਹ ਪ੍ਰਣਾਲੀ ਜ਼ਮੀਨ ਦੇ ਹੇਠਾਂ ਅਤੇ ਤਣਾ ਪ੍ਰਣਾਲੀ ਜ਼ਮੀਨ ਦੇ ਉੱਪਰ ਹੁੰਦੀ ਹੈ ।

→ ਜੜ੍ਹ ਅਤੇ ਤਣਾ ਪ੍ਰਣਾਲੀਆਂ ਦੋਵੇਂ ਹੀ ਭੋਜਨ ਜਮਾਂ ਕਰਦੀਆਂ ਹਨ ।

→ ਤਣਾ ਪ੍ਰਣਾਲੀ ਵਿੱਚ ਤਣਾ, ਪੱਤੇ, ਫੁੱਲ ਆਦਿ ਸ਼ਾਮਿਲ ਹਨ ।

PSEB 6th Class Science Notes Chapter 7 ਪੌਦਿਆਂ ਨੂੰ ਜਾਣੋ

→ ਤਣੇ ਨੂੰ ਗੰਢਾਂ ਅਤੇ ਅੰਤਰ-ਗੰਢਾਂ ਵਿੱਚ ਵੰਡਿਆ ਜਾਂਦਾ ਹੈ ।

→ ਤਣੇ ਦੇ ਜਿਸ ਭਾਗ ਤੋਂ ਨਵੀਆਂ ਸ਼ਾਖਾਵਾਂ ਅਤੇ ਪੱਤੇ ਉੱਭਰਦੇ ਹਨ, ਉਸ ਨੂੰ ਗੰਢ ਨੋਡ) ਕਹਿੰਦੇ ਹਨ ।

→ ਦੋ ਗੰਢਾਂ ਦੇ ਵਿਚਕਾਰ ਦੀ ਜਗਾ ਨੂੰ ਅੰਤਰ ਗੰਢ ਕਿਹਾ ਜਾਂਦਾ ਹੈ ।

→ ਤਣੇ ‘ਤੇ ਛੋਟੇ-ਛੋਟੇ ਉਭਾਰਾਂ ਨੂੰ ਕਲੀਆਂ ਕਿਹਾ ਜਾਂਦਾ ਹੈ ।

→ ਪੌਦੇ ਦਾ ਤਣਾ, ਜੜ੍ਹਾਂ ਤੋਂ ਪੱਤਿਆਂ ਅਤੇ ਦੂਜੇ ਭਾਗਾਂ ਤੱਕ ਪਾਣੀ ਅਤੇ ਪੱਤਿਆਂ ਤੋਂ ਪੌਦੇ ਦੇ ਦੂਜੇ ਹਿੱਸਿਆਂ ਤੱਕ ਭੋਜਨ ਪਹੁੰਚਾਉਂਦਾ ਹੈ ।

→ ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ । ਉਹਨਾਂ ਨੂੰ ਆਰੋਹੀ ਜਾਂ ਕਲਾਇੰਬਰ (Climber) ਵੇਲ ਕਿਹਾ ਜਾਂਦਾ ਹੈ ।

→ ਕੁੱਝ ਬੂਟੀਆਂ ਦੇ ਤਣੇ ਕਮਜ਼ੋਰ ਹੁੰਦੇ ਹਨ ਜੋ ਆਪਣੇ ਆਪ ਸਿੱਧੇ ਖੜ੍ਹੇ ਨਹੀਂ ਹੋ ਸਕਦੇ ਅਤੇ ਜ਼ਮੀਨ ‘ਤੇ ਫੈਲ ਜਾਂਦੇ ਹਨ ਅਜਿਹੇ ਪੌਦਿਆਂ ਨੂੰ ਵਿਸਰਣ ਜਾਂ ਝੀਪਰ (Creepers) ਵੇਲ ਕਿਹਾ ਜਾਂਦਾ ਹੈ ।

→ ਪੱਤਾ ਪੌਦੇ ਦਾ ਇੱਕ ਪਤਲਾ, ਚਪਟਾ ਅਤੇ ਹਰੇ ਰੰਗ ਦਾ ਭਾਗ ਹੈ ਜੋ ਤਣੇ ਦੀ ਗੰਢ ਤੋਂ ਉੱਭਰਦਾ ਹੈ । ਵੱਖ-ਵੱਖ ਪੌਦਿਆਂ ਦੇ ਪੱਤੇ ਸ਼ਕਲ, ਆਕਾਰ ਅਤੇ ਰੰਗ ਵਿੱਚ ਵੱਖਰੇ ਹੁੰਦੇ ਹਨ ।

→ ਪੱਤਿਆਂ ਦਾ ਹਰਾ ਰੰਗ ਕਲੋਰੋਫਿਲ, ਜੋ ਕਿ ਹਰੇ ਰੰਗ ਦਾ ਵਰਣਕ (ਪਿਗਮੈਂਟ) ਹੈ, ਦੀ ਮੌਜੂਦਗੀ ਕਾਰਨ ਹੁੰਦਾ ਹੈ ।

→ ਪੱਤਾ ਪਤਲੀ ਡੰਡੀ ਦੁਆਰਾ ਤਣੇ ਨਾਲ ਜੁੜਿਆ ਹੁੰਦਾ ਹੈ ।

→ ਪੱਤੇ ਦੇ ਫੈਲੇ ਹੋਏ ਭਾਗ ਨੂੰ ਫਲਕ ਕਹਿੰਦੇ ਹਨ ।

→ ਪੱਤੇ ਵਿੱਚ ਸ਼ਿਰਾਵਾਂ ਦਾ ਜਾਲ ਹੁੰਦਾ ਹੈ ਜਿਸ ਨੂੰ ਸ਼ਿਰਾ-ਵਿਨਿਆਸ ਵੀ ਕਿਹਾ ਜਾਂਦਾ ਹੈ ।

→ ਸ਼ਿਰਾ ਵਿਨਿਆਸ ਦੋ ਤਰ੍ਹਾਂ ਦਾ ਹੁੰਦਾ ਹੈ ਭਾਵ ਜਾਲੀਦਾਰ ਜਾਂ ਸਮਾਨਾਂਤਰ ।

→ ਵੱਖ-ਵੱਖ ਪੌਦਿਆਂ ਦਾ ਸ਼ਿਰਾ ਵਿਨਿਆਸ ਵੱਖ-ਵੱਖ ਹੁੰਦਾ ਹੈ ।

→ ਪੱਤੇ ਵਾਸ਼ਪ ਉਤਸਰਜਨ ਵਿਧੀ ਰਾਹੀਂ ਪਾਣੀ ਨੂੰ ਹਵਾ ਵਿੱਚ ਛੱਡਦੇ ਹਨ |

→ ਹਰੇ ਪੱਤੇ ਸੂਰਜ ਦੀ ਰੌਸ਼ਨੀ ਵਿੱਚ ਪਾਣੀ ਅਤੇ ਕਾਰਬਨ-ਡਾਈਆਕਸਾਈਡ ਦੀ ਵਰਤੋਂ ਕਰਕੇ ਪ੍ਰਕਾਸ਼-ਸੰਸਲੇਸ਼ਣ ਦੀ ਵਿਧੀ ਰਾਹੀਂ ਆਪਣਾ ਭੋਜਨ ਬਣਾਉਂਦੇ ਹਨ ।

→ ਪੱਤੇ ਦੀ ਸਤ੍ਹਾ ‘ਤੇ ਬਹੁਤ ਛੋਟੇ-ਛੋਟੇ ਛੇਦ ਹੁੰਦੇ ਹਨ ਇਹਨਾਂ ਨੂੰ ਸਟੋਮੈਟਾ ਕਿਹਾ ਜਾਂਦਾ ਹੈ ।

→ ਜੜਾਂ ਆਮ ਤੌਰ ‘ਤੇ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਮੂਸਲ ਜੜ੍ਹਾਂ ਅਤੇ ਰੇਸ਼ੇਦਾਰ ਜੜਾਂ ।

→ ਸ਼ਿਰਾ-ਵਿਨਿਆਸ ਅਤੇ ਪੌਦੇ ਦੀਆਂ ਜੜ੍ਹਾਂ ਵਿੱਚ ਗੂੜ੍ਹਾ ਸੰਬੰਧ ਹੈ ।

→ ਜਿਨ੍ਹਾਂ ਪੌਦਿਆਂ ਦੇ ਪੱਤਿਆਂ ਵਿੱਚ ਜਾਲੀਦਾਰ ਸ਼ਿਰਾ ਵਿਨਿਆਸ ਹੁੰਦਾ ਹੈ ਉਹਨਾਂ ਦੀਆਂ ਜੜਾਂ ਮੂਸਲ ਜੜ੍ਹਾਂ ਹੁੰਦੀਆਂ ਹਨ ।

→ ਜਿਨ੍ਹਾਂ ਪੌਦਿਆਂ ਦੇ ਪੱਤਿਆਂ ਵਿੱਚ ਸਮਾਂਤਰ ਸ਼ਿਰਾ ਵਿਨਿਆਸ ਹੁੰਦਾ ਹੈ ਉਹਨਾਂ ਦੀਆਂ ਜੜ੍ਹਾਂ ਰੇਸ਼ੇਦਾਰ ਜੜ੍ਹਾਂ ਹੁੰਦੀਆਂ ਹਨ ।

→ ਫੁੱਲ ਕਿਸੇ ਪੌਦੇ ਦਾ ਸਭ ਤੋਂ ਸੁੰਦਰ, ਆਕਰਸ਼ਕ ਅਤੇ ਰੰਗੀਨ ਹਿੱਸਾ ਹੈ ਜੋ ਕਿ ਪੌਦੇ ਦਾ ਜਣਨ ਅੰਗ ਹੁੰਦਾ ਹੈ ।

→ ਫੁੱਲ ਜਿਸ ਭਾਗ ਰਾਹੀਂ ਤਣੇ ਨਾਲ ਜੁੜਿਆ ਹੁੰਦਾ ਹੈ ਉਸ ਨੂੰ ਡੰਡੀ (Pedicel) ਕਹਿੰਦੇ ਹਨ ।

→ ਫੁੱਲਾਂ ਦੇ ਵੱਖ-ਵੱਖ ਭਾਗ ਹਨ-ਹਰੀਆਂ ਪੱਤੀਆਂ, ਪੰਖੜੀਆਂ, ਪੁੰਕੇਸਰ ਅਤੇ ਇਸਤਰੀ ਕੇਸਰ ।

→ ਫੁੱਲ ਦੀਆਂ ਬਾਹਰੀ ਹਰੀਆਂ ਪੱਤੇ ਵਰਗੀਆਂ ਬਣਤਰਾਂ ਨੂੰ ਹਰੀਆਂ ਪੱਤੀਆਂ ਕਿਹਾ ਜਾਂਦਾ ਹੈ ਅਤੇ ਸਮੂਹਿਕ ਤੌਰ ਤੇ ਇਨਾਂ ਨੂੰ ਕੈਲਿਕਸ ਕਹਿੰਦੇ ਹਨ ।

→ ਫੁੱਲ ਦੀਆਂ ਹਰੀਆਂ ਪੱਤੀਆਂ ਤੋਂ ਅੰਦਰ ਮੌਜੂਦ ਰੰਗਦਾਰ, ਪੱਤੇ ਵਰਗੀਆਂ ਬਣਤਰਾਂ ਨੂੰ ਪੰਖੜੀਆਂ ਕਹਿੰਦੇ ਹਨ ਅਤੇ ਸਮੂਹਿਕ ਤੌਰ ‘ਤੇ ਇਨ੍ਹਾਂ ਨੂੰ ਕੋਰੋਲਾ ਵੀ ਕਹਿੰਦੇ ਹਨ ।

→ ਪੰਖੜੀਆਂ ਕੀੜੇ-ਮਕੌੜਿਆਂ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਪ੍ਰਜਣਨ ਵਿੱਚ ਸਹਾਇਤਾ ਕਰਦੀਆਂ ਹਨ ।

→ ਪੁੰਕੇਸਰ ਨਰ ਜਣਨ ਭਾਗ ਹੈ ਅਤੇ ਇਸਤਰੀ ਕੇਸਰ ਮਾਦਾ ਜਣਨ ਭਾਗ ਹੈ ।

→ ਹਰੇਕ ਪੁੰਕੇਸਰ ਵਿੱਚ ਇੱਕ ਪਤਲੀ ਡੰਡੀ ਹੁੰਦੀ ਹੈ ਜਿਸਨੂੰ ਤੰਤੂ ਕਹਿੰਦੇ ਹਨ ਅਤੇ ਦੋ ਹਿੱਸਿਆ ਵਾਲੇ ਸਿਖਰਲੇ ਭਾਗ ਨੂੰ ਪਰਾਗਕੋਸ਼ ਕਹਿੰਦੇ ਹਨ ।

→ ਪਰਾਗਕੋਸ਼, ਪਰਾਗਕਣ ਪੈਦਾ ਕਰਦੇ ਹਨ ਅਤੇ ਪ੍ਰਜਣਨ ਵਿੱਚ ਹਿੱਸਾ ਲੈਂਦੇ ਹਨ ।

→ ਇਸਤਰੀ ਕੇਸਰ ਪਤਲਾ, ਬੋਤਲ ਆਕਾਰ ਦਾ ਢਾਂਚਾ ਹੈ ਜੋ ਫੁੱਲ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ ।

→ ਇਸਤਰੀ ਕੇਸਰ ਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ-

  1. ਅੰਡਕੋਸ਼
  2. ਵਰਤਿਕਾ
  3. ਵਰਤੀਕਾਗਰ ।

→ ਇਸਤਰੀ ਕੇਸਰ ਦੇ ਹੇਠਲੇ ਚੌੜੇ ਹਿੱਸੇ ਨੂੰ ਅੰਡਕੋਸ਼ ਕਿਹਾ ਜਾਂਦਾ ਹੈ । ਇਸ ਵਿੱਚ ਬੀਜ ਅੰਡ ਹੁੰਦੇ ਹਨ ਜੋ ਪ੍ਰਜਣਨ ਵਿੱਚ ਹਿੱਸਾ ਲੈਂਦੇ ਹਨ ।

→ ਇਸਤਰੀ ਕੈਸਰ ਦੇ ਤੰਗ, ਮੱਧ ਭਾਗ ਨੂੰ ਵਰਤਿਕਾ ਕਿਹਾ ਜਾਂਦਾ ਹੈ । ਹੁ ਵਰਤਿਕਾ ਦੇ ਸਿਖਰ ‘ਤੇ ਚਿਪਚਿਪੇ ਭਾਗ ਨੂੰ ਵਰਤੀਕਾਗਰ ਕਿਹਾ ਜਾਂਦਾ ਹੈ ।

PSEB 6th Class Science Notes Chapter 7 ਪੌਦਿਆਂ ਨੂੰ ਜਾਣੋ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਬੂਟੀਆਂ-ਇੱਕ ਮੀਟਰ ਤੋਂ ਘੱਟ ਉੱਚਾਈ ਵਾਲੇ ਅਤੇ ਨਰਮ ਅਤੇ ਹਰੇ ਰੰਗ ਦੇ ਤਣੇ ਵਾਲੇ ਪੌਦਿਆਂ ਨੂੰ ਬੂਟੀਆਂ ਕਿਹਾ ਜਾਂਦਾ ਹੈ ।
  2. ਆਰੋਹੀ ਜਾਂ ਕਲਾਇੰਬਰ ਵੇਲ-ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ । ਉਹਨਾਂ ਨੂੰ ਆਰੋਹੀ ਜਾਂ ਕਲਾਇੰਬਰ ਵੇਲ ਕਿਹਾ ਜਾਂਦਾ ਹੈ ।
  3. ਵਿਸਰਣ ਜਾਂ ਕੀਪਰ ਵੇਲ-ਕੁੱਝ ਬੂਟੀਆਂ ਦੇ ਤਣੇ ਕਮਜ਼ੋਰ ਹੁੰਦੇ ਹਨ ਜੋ ਆਪਣੇ ਆਪ ਸਿੱਧੇ ਖੜ੍ਹੇ ਨਹੀਂ ਹੋ ਸਕਦੇ | ਅਤੇ ਇਹ ਜ਼ਮੀਨ ‘ਤੇ ਫੈਲ ਜਾਂਦੇ ਹਨ । ਅਜਿਹੇ ਪੌਦਿਆਂ ਨੂੰ ਵਿਸਰਣ ਜਾਂ ਝੀਪਰ ਵੇਲ ਕਿਹਾ ਜਾਂਦਾ ਹੈ ।
  4. ਜੜ੍ਹ ਪ੍ਰਣਾਲੀ-ਜੜ੍ਹ ਵਾਲੇ ਪੌਦੇ ਦੇ ਜ਼ਮੀਨ ਹੇਠਲੇ ਹਿੱਸੇ ਨੂੰ ਜੜ੍ਹ ਪ੍ਰਣਾਲੀ ਕਿਹਾ ਜਾਂਦਾ ਹੈ ।
  5. ਤਣਾ ਪ੍ਰਣਾਲੀ-ਜੜ੍ਹ ਵਾਲੇ ਪੌਦੇ ਦੇ ਜ਼ਮੀਨ ਦੇ ਉੱਪਰ ਵਾਲੇ ਹਿੱਸੇ ਨੂੰ ਤਣਾ ਪ੍ਰਣਾਲੀ ਕਿਹਾ ਜਾਂਦਾ ਹੈ ।
  6. ਡੰਡੀ-ਪੱਤੇ ਦੀ ਡੰਡੀ, ਜਿਹੜੀ ਪੱਤੇ ਨੂੰ ਤਣੇ ਨਾਲ ਜੋੜਦੀ ਹੈ ।
  7. ਫਲਕ-ਪੱਤੇ ਦਾ ਚਪਟਾ, ਹਰੇ ਰੰਗ ਦਾ ਭਾਗ ਗੰਢ-ਤਣੇ ਦੇ ਉੱਪਰ ਉਹ ਸਥਾਨ ਜਿੱਥੇ ਪੱਤੇ ਉੱਭਰਦੇ ਹਨ ।
  8. ਅੰਤਰ-ਗੰਢ-ਦੋ ਗੰਢਾਂ ਦੇ ਵਿਚਕਾਰ ਤਣੇ ਦਾ ਹਿੱਸਾ ।
  9. ਵਿਨਿਆਸ-ਇੱਕ ਪੱਤੇ ਵਿੱਚ ਸ਼ਿਰਾਵਾਂ ਦਾ ਪ੍ਰਬੰਧ |
  10. ਐਕਸਿਲ-ਇੱਕ ਕੋਣ, ਜਿਹੜਾ ਪੱਤਾ ਡੰਡੀ ਨਾਲ ਬਣਾਉਂਦਾ ਹੈ ।
  11. ਵਾਸ਼ਪ-ਉਤਰਨ-ਪੱਤੇ ਤੋਂ ਪਾਣੀ ਦਾ ਵਾਸ਼ਪ ਬਣ ਕੇ ਨਿਕਲਣਾ ॥
  12. ਸਟੋਮੈਟਾ-ਪੱਤਿਆਂ ਦੀ ਸੜਾ ਉੱਪਰ ਬਰੀਕ ਛੇਦ ।
  13. ਪੰਖੜੀਆਂ-ਫੁੱਲ ਦੀਆਂ ਹਰੀਆਂ ਪੱਤੀਆਂ ਤੋਂ ਅੰਦਰ ਮੌਜੂਦ ਰੰਗਦਾਰ, ਪੱਤੇ ਵਰਗੀਆਂ ਬਣਤਰਾਂ ਨੂੰ ਪੰਖੜੀਆਂ ਕਹਿੰਦੇ ਹਨ ।
  14. ਕੋਰੋਲਾ-ਪੰਖੜੀਆਂ ਦੇ ਸਮੂਹ ਨੂੰ ਕੋਰੋਲਾ ਕਹਿੰਦੇ ਹਨ ।
  15. ਹਰੀਆਂ ਪੱਤੀਆਂ-ਫੁੱਲ ਦੀਆਂ ਬਾਹਰੀ ਹਰੀਆਂ ਪੱਤੇ ਵਰਗੀਆਂ ਬਣਤਰਾਂ ਨੂੰ ਹਰੀਆਂ ਪੱਤੀਆਂ ਕਿਹਾ ਜਾਂਦਾ ਹੈ |
  16. ਕੈਲਿਕਸ-ਹਰੀਆਂ ਪੱਤੀਆਂ ਦੇ ਸਮੂਹ ਨੂੰ ਕੈਲਿਕਸ ਕਹਿੰਦੇ ਹਨ ।
  17. ਪੁੰਕੇਸਰ-ਫੁੱਲ ਦਾ ਨਰ ਭਾਗ ॥
  18. ਪਰਾਗ ਕੋਸ਼-ਪੁੰਕੇਸਰ ਦੇ ਤੰਤੂ ਦੇ ਦੋ ਹਿੱਸਿਆਂ ਵਾਲੇ ਸਿਖਰਲੇ ਭਾਗ ਨੂੰ ਪਰਾਗ ਕੋਸ਼ ਕਹਿੰਦੇ ਹਨ ।
  19. ਇਸਤਰੀ ਕੇਸਰ-ਫੁੱਲ ਦਾ ਮਾਦਾ ਭਾਗ !
  20. ਅੰਡਕੋਸ਼-ਇਸਤਰੀ ਕੇਸਰ ਦੇ ਹੇਠਲੇ ਚੌੜੇ ਹਿੱਸੇ ਨੂੰ ਜਿਸ ਵਿੱਚ ਬੀਜ ਅੰਡ ਹੁੰਦੇ ਹਨ ਅੰਡਕੋਸ਼ ਕਿਹਾ ਜਾਂਦਾ ਹੈ
  21. ਵਰਤਿਕਾ-ਇਸਤਰੀ ਕੈਸਰ ਦੇ ਤੰਗ, ਮੱਧ ਭਾਗ ਨੂੰ ਵਰਤਿਕਾ ਕਿਹਾ ਜਾਂਦਾ ਹੈ ।
  22. ਵਰਤੀਕਾਗਰ-ਵਰਤਿਕਾ ਦੇ ਸਿਖਰ ‘ਤੇ ਚਿਪਚਿਪੇ ਭਾਗ ਨੂੰ ਵਰਤੀਕਾਗਰ ਕਿਹਾ ਜਾਂਦਾ ਹੈ ।

Leave a Comment