PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

Punjab State Board PSEB 12th Class History Book Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ Textbook Exercise Questions and Answers.

PSEB Solutions for Class 12 History Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

Long Answer Type Questions

ਪ੍ਰਸ਼ਨ 1.
ਮਿਸਲ ਸ਼ਬਦ ਤੋਂ ਕੀ ਭਾਵ ਹੈ ? ਮਿਸਲਾਂ ਦੀ ਉਤਪੱਤੀ ਕਿਵੇਂ ਹੋਈ ? (What do you mean by the word Misl ? How did the Misls originate ?)
ਜਾਂ
ਸੰਖੇਪ ਵਿੱਚ ਮਿਸਲਾਂ ਦੀ ਉਤਪੱਤੀ ਦਾ ਸੰਖੇਪ ਵਿੱਚ ਵਰਣਨ ਕਰੋ । (Explain in brief about the origin of Misls.)
ਜਾਂ
ਮਿਸਲ ਸ਼ਬਦ ਤੋਂ ਕੀ ਭਾਵ ਹੈ ? ਮਿਸਲਾਂ ਦੀ ਉਤਪੱਤੀ ਦੇ ਕੀ ਕਾਰਨ ਸਨ ? (What do you mean by the word Misl ? What were the causes of origin of Sikh Misls ?)
ਉੱਤਰ-
ਮਿਸਲ ਸ਼ਬਦ ਤੋਂ ਕੀ ਭਾਵ ਹੈ-ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਆਮ ਰਾਇ ਅਨੁਸਾਰ ਮਿਸਲ ਤੋਂ ਭਾਵ ਫ਼ਾਇਲ ਤੋਂ ਸੀ ਜਿਸ ਵਿੱਚ ਮਿਸਲਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਸਨ । ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਖ਼ਤਮ ਕਰਨ ਲਈ ਉਨ੍ਹਾਂ ‘ਤੇ ਭਾਰੀ ਜ਼ੁਲਮ ਢਾਹੇ । ਸਿੱਟੇ ਵਜੋਂ ਸਿੱਖਾਂ ਨੇ ਆਪਣੀ ਆਤਮ-ਰੱਖਿਆ ਲਈ ਪਹਾੜਾਂ ਤੇ ਜੰਗਲਾਂ ਵਿੱਚ ਜਾ ਸ਼ਰਨ ਲਈ ਇੱਥੇ ਸਿੱਖਾਂ ਨੇ ਆਪਣੇ ਛੋਟੇਛੋਟੇ ਜੱਥੇ ਬਣਾ ਲਏ । 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਵਿੱਚ ਏਕਤਾ ਕਾਇਮ ਕਰਨ ਦੇ ਉਦੇਸ਼ ਨਾਲ ਬੁੱਢਾ ਦਲ ਅਤੇ ਤਰੁਣਾ ਦਲ ਨਾਂ ਦੇ ਦੋ ਜੱਥੇ ਬਣਾ ਦਿੱਤੇ । ਬੁੱਢਾ ਦਲ ਵਿੱਚ 40 ਸਾਲ ਤੋਂ ਜ਼ਿਆਦਾ ਉਮਰ ਦੇ ਸਿੱਖਾਂ ਨੂੰ ਭਰਤੀ ਕੀਤਾ ਜਾਂਦਾ ਸੀ ਜਦਕਿ ਤਰੁਣਾ ਦਲ ਵਿੱਚ ਨੌਜਵਾਨ ਸਿੱਖਾਂ ਨੂੰ ਭਰਤੀ ਕੀਤਾ ਜਾਂਦਾ ਸੀ । 1745 ਈ. ਵਿੱਚ ਸਿੱਖਾਂ ਦੇ 25 ਜੱਥੇ ਬਣ ਗਏ । ਹਰੇਕ ਜੱਥੇ ਵਿੱਚ 100 ਸਿੱਖ ਹੁੰਦੇ ਸਨ । ਹੌਲੀ-ਹੌਲੀ ਇਨ੍ਹਾਂ ਜੱਥਿਆਂ ਦੀ ਗਿਣਤੀ ਵੱਧ ਕੇ 65 ਹੋ ਗਈ । ਮੁਗ਼ਲਾਂ ਦੇ ਅੱਤਿਆਚਾਰਾਂ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਮੁਕਾਬਲਾ ਕਰਨ ਲਈ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ । ਦਲ ਖ਼ਾਲਸਾ ਅਧੀਨ 12 ਜੱਥੇ ਗਠਿਤ ਕੀਤੇ ਗਏ । ਹਰੇਕ ਜੱਥੇ ਦਾ ਆਪਣਾ ਸਰਦਾਰ ਅਤੇ ਝੰਡਾ ਹੁੰਦਾ ਸੀ । ਇਨ੍ਹਾਂ ਜੱਥਿਆਂ ਨੇ ਹੀ ਬਾਅਦ ਵਿੱਚ ਪੰਜਾਬ ਵਿੱਚ ਆਪਣੀਆਂ 12 ਸੁਤੰਤਰ ਸਿੱਖ ਮਿਸਲਾਂ ਸਥਾਪਿਤ ਕਰ ਲਈਆਂ ਸਨ ।

ਪ੍ਰਸ਼ਨ 2.
ਪੰਜਾਬ ਦੀਆਂ ਸਿੱਖ ਮਿਸਲਾਂ ਦੇ ਸਰੂਪ ਦੀ ਵਿਆਖਿਆ ਕਰੋ । (Explain the nature of the Sikh Misls of Punjab.)
ਜਾਂ
ਮਿਸਲਾਂ ਦੇ ਸੰਗਠਨ ਦੇ ਸਰੂਪ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the nature of Misl organisation.)
ਉੱਤਰ-
ਸਿੱਖ ਮਿਸਲਾਂ ਦੇ ਸੰਗਠਨ ਦੇ ਸਰੂਪ ਬਾਰੇ ਇਤਿਹਾਸਕਾਰਾਂ ਨੇ ਵੱਖੋ-ਵੱਖਰੇ ਵਿਚਾਰ ਪੇਸ਼ ਕੀਤੇ ਹਨ । ਇਸ ਦਾ ਕਾਰਨ ਇਹ ਸੀ ਕਿ ਮਿਸਲਾਂ ਦਾ ਰਾਜ ਪ੍ਰਬੰਧ ਕਿਸੇ ਨਿਸ਼ਚਿਤ ਸ਼ਾਸਨ ਪ੍ਰਣਾਲੀ ਅਨੁਸਾਰ ਨਹੀਂ ਚਲਾਇਆ ਜਾਂਦਾ ਸੀ । ਵੱਖੋ-ਵੱਖਰੇ ਸਰਦਾਰਾਂ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ ਲੋੜ ਅਨੁਸਾਰ ਆਪੋ-ਆਪਣੇ ਨਿਯਮ ਬਣਾ ਲਏ ਸਨ । ਜੇ. ਡੀ. ਕਨਿੰਘਮ ਦੇ ਵਿਚਾਰ ਅਨੁਸਾਰ ਸਿੱਖ ਮਿਸਲਾਂ ਦੇ ਸੰਗਠਨ ਦਾ ਸਰੂਪ ਧਰਮਤਾਂਤ੍ਰਿਕ, ਸੰਘੀ ਅਤੇ ਸਾਮੰਤਵਾਦੀ ਸੀ । ਪਹਿਲਾ, ਇਹ ਧਰਮਤਾਂਤ੍ਰਿਕ ਇਸ ਕਰਕੇ ਸੀ ਕਿਉਂਕਿ ਸਾਰੀਆਂ ਮਿਸਲਾਂ ਦੇ ਸਰਦਾਰ ਸਿੱਖ ਧਰਮ ਵਿੱਚ ਪੂਰਨ ਵਿਸ਼ਵਾਸ ਰੱਖਦੇ ਸਨ । ਦੂਜਾ, ਸਿੱਖ ਮਿਸਲਾਂ ਪੂਰਨ ਤੌਰ ‘ਤੇ ਸੁਤੰਤਰ ਨਹੀਂ ਸਨ ਅਤੇ ਇਹ ਇੱਕ ਢਿੱਲੇ ਜਿਹੇ ਸੰਘ ਦੁਆਰਾ ਆਪਸ ਵਿੱਚ ਜੁੜੀਆਂ ਹੋਈਆਂ ਸਨ ।

ਤੀਜਾ, ਮਿਸਲਾਂ ਦਾ ਸੰਗਠਨ ਸਾਮੰਤਵਾਦੀ ਵਿਵਸਥਾ ਨਾਲ ਮਿਲਦਾ ਜੁਲਦਾ ਸੀ । ਡਾਕਟਰ ਏ. ਸੀ. ਬੈਨਰਜੀ ਦੇ ਵਿਚਾਰ ਅਨੁਸਾਰ, “ਸਿੱਖ ਮਿਸਲਾਂ ਦਾ ਸੰਗਠਨ ਬਣਾਵਟ ਵਿੱਚ ਪਰਜਾਤੰਤਰੀ ਅਤੇ ਏਕਤਾ ਪ੍ਰਦਾਨ ਕਰਨ ਵਾਲੇ ਸਿਧਾਂਤਾਂ ਵਿੱਚ ਧਾਰਮਿਕ ਸੀ ।’’ ਇਹ ਬਣਾਵਟ ਵਿੱਚ ਪਰਜਾਤੰਤਰੀ ਸੀ ਕਿਉਂਕਿ ਸਾਰੀਆਂ ਮਿਸਲਾਂ ਦੇ ਆਗੂ ਬਰਾਬਰ ਸਨ ਅਤੇ ਕੋਈ ਵੀ ਸਰਦਾਰ ਕਿਸੇ ਸਰਦਾਰ ਦੇ ਅਧੀਨ ਨਹੀਂ ਸੀ । ਮਿਸਲਾਂ ਵਿੱਚ ਏਕਤਾ ਕਾਇਮ ਰੱਖਣ ਵਾਲੇ ਸਿਧਾਂਤ ਧਾਰਮਿਕ ਸਨ । ਗੁਰਮਤਾ ਦੀ ਸਾਰੇ ਸਿੱਖ ਪਾਲਣਾ ਕਰਦੇ ਸਨ । ਇਬਟਸਨ ਦੇ ਵਿਚਾਰ ਅਨੁਸਾਰ ਸਿੱਖ ਮਿਸਲਾਂ ਦਾ ਸੰਗਠਨ ਧਰਮਤਾਂਤਿਕ, ਪਰਜਾਤੰਤਰ ਅਤੇ ਇਕਤੰਤਰ ਦਾ ਸੁਮੇਲ ਸੀ ।ਹਰੇਕ ਮਿਸਲ ਦੇ ਅੰਦਰੂਨੀ ਪਬੰਧ ਵਿੱਚ ਮਿਸਲਾਂ ਦੇ ਸਰਦਾਰ ਆਪਣੀਆਂ ਸ਼ਕਤੀਆਂ ਦੀ ਵਰਤੋਂ ਆਪਣੀ ਮਰਜ਼ੀ ਦੇ ਅਨੁਸਾਰ ਕਰਦੇ ਸਨ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 3.
ਪੰਜਾਬ ਦੀਆਂ ਕਿਸੇ ਛੇ ਮਿਸਲਾਂ ਦਾ ਸੰਖੇਪ ਵਰਣਨ ਕਰੋ । (Explain briefly any six misls of Punjab.)
ਉੱਤਰ-
1. ਫੈਜ਼ਲਪੁਰੀਆ ਮਿਸਲ – ਇਸ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ । ਉਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਨਾਂ ਦੇ ਪਿੰਡ ‘ਤੇ ਕਬਜ਼ਾ ਕੀਤਾ ਸੀ । ਇਸੇ ਲਈ ਇਸ ਮਿਸਲ ਦਾ ਨਾਂ ਫ਼ੈਜ਼ਲਪੁਰੀਆ ਮਿਸਲ ਪੈ ਗਿਆ ਸੀ । ਨਵਾਬ ਕਪੂਰ ਸਿੰਘ ਆਪਣੀ ਨਿਡਰਤਾ ਅਤੇ ਬਹਾਦਰੀ ਕਾਰਨ ਸਿੱਖਾਂ ਵਿੱਚ ਬੜਾ ਮਸ਼ਹੂਰ ਸੀ । 1753 ਈ. ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਖੁਸ਼ਹਾਲ ਸਿੰਘ ਅਤੇ ਬੁੱਧ ਸਿੰਘ ਨੇ ਇਸ ਮਿਸਲ ਦੀ ਅਗਵਾਈ ਕੀਤੀ ।

2. ਭੰਗੀ ਮਿਸਲ – ਭੰਗੀ ਮਿਸਲ ਦੀ ਸਥਾਪਨਾ ਭਾਵੇਂ ਸਰਦਾਰ ਛੱਜਾ ਸਿੰਘ ਨੇ ਕੀਤੀ ਸੀ ਪਰ ਸਰਦਾਰ ਹਰੀ ਸਿੰਘ ਇਸ ਮਿਸਲ ਦਾ ਅਸਲ ਮੋਢੀ ਮੰਨਿਆ ਜਾਂਦਾ ਹੈ । ਝੰਡਾ ਸਿੰਘ ਅਤੇ ਗੰਡਾ ਸਿੰਘ ਇਸ ਮਿਸਲ ਦੇ ਹੋਰ ਪ੍ਰਸਿੱਧ ਆਗ ਸਨ । ਕਿਉਂਕਿ ਇਸ ਮਿਸਲ ਦੇ ਨੇਤਾਵਾਂ ਨੂੰ ਭੰਗ ਪੀਣ ਦੀ ਬਹੁਤ ਆਦਤ ਸੀ, ਇਸ ਲਈ ਇਸ ਮਿਸਲ ਦਾ ਨਾਂ ਭੰਗੀ ਮਿਸਲ ਪਿਆ ਜਾਂ

3. ਰਾਮਗੜੀਆ ਮਿਸਲ – ਰਾਮਗੜੀਆ ਮਿਸਲ ਦਾ ਮੋਢੀ ਖੁਸ਼ਹਾਲ ਸਿੰਘ ਸੀ । ਇਸ ਮਿਸਲ ਦਾ ਸਭ ਤੋਂ ਪਸਿੱਧ ਆਗੂ ਸਰਦਾਰ ਜੱਸਾ ਸਿੰਘ ਰਾਮਗੜੀਆ ਸੀ । ਉਸ ਨੇ ਬਾਰੀ ਦੁਆਬ ਅਤੇ ਜਲੰਧਰ ਦੁਆਬ ਦੇ ਕੁੱਝ ਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ । ਇਸ ਮਿਸਲ ਦੀ ਰਾਜਧਾਨੀ ਦਾ ਨਾਂ ਸ੍ਰੀ ਹਰਿਗੋਬਿੰਦਪੁਰ ਸੀ । 1803 ਈ. ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦੀ ਮੌਤ ਤੋਂ ਬਾਅਦ ਸਰਦਾਰ ਜੋਧ ਸਿੰਘ ਨੇ ਇਸ ਮਿਸਲ ਦੀ ਯੋਗ ਅਗਵਾਈ ਕੀਤੀ ।

4. ਸ਼ੁਕਰਚੱਕੀਆ ਮਿਸਲ – ਸ਼ੁਕਰਚੱਕੀਆ ਮਿਸਲ ਦਾ ਮੋਢੀ ਸਰਦਾਰ ਚੜ੍ਹਤ ਸਿੰਘ ਸੀ । ਉਹ ਬੜਾ ਬਹਾਦਰ ਯੋਧਾ ਸੀ । ਇਹ ਇਲਾਕੇ ਰਚਨਾ ਅਤੇ ਚੱਜ ਦੁਆਬ ਵਿੱਚ ਸਨ । ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਦਾ ਨਾਂ ਗੁਜਰਾਂਵਾਲਾ ਸੀ । ਚੜਤ ਸਿੰਘ ਤੋਂ ਬਾਅਦ ਮਹਾਂ ਸਿੰਘ ਅਤੇ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ । 1799 ਈ. ਵਿੱਚ ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ ।

5. ਕਨ੍ਹਈਆ ਮਿਸਲ – ਕਨ੍ਹਈਆ ਮਿਸਲ ਦਾ ਮੋਢੀ ਜੈ ਸਿੰਘ ਸੀ । ਕਿਉਂਕਿ ਉਹ ਕਾਹਨਾ ਪਿੰਡ ਦਾ ਨਿਵਾਸੀ ਸੀ ਇਸ ਲਈ ਇਸ ਮਿਸਲ ਦਾ ਨਾਂ ਕਨ੍ਹਈਆ ਮਿਸਲ ਪਿਆ । ਜੈ ਸਿੰਘ ਬੜੀ ਬਹਾਦਰ ਸੀ । 1798 ਈ. ਵਿੱਚ ਜੈ ਸਿੰਘ ਦੀ ਮੌਤ ਤੋਂ ਬਾਅਦ ਸਦਾ ਕੌਰ ਇਸ ਮਿਸਲ ਦੀ ਆਗੂ ਬਣੀ ।ਉਹ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ ।

6. ਆਹਲੂਵਾਲੀਆ ਮਿਸਲ – ਆਹਲੂਵਾਲੀਆ ਮਿਸਲ ਦੀ ਸਥਾਪਨਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ ਸੀ । ਉਸ ਨੇ ਜਲੰਧਰ ਦੁਆਬ ਅਤੇ ਬਾਰੀ ਦੁਆਬ ਦੇ ਇਲਾਕਿਆਂ ‘ਤੇ ਕਬਜ਼ਾ ਕਰਕੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ । ਉਸ ਨੇ ਸੁਲਤਾਨ-ਉਲ-ਕੌਮ ਦੀ ਉਪਾਧੀ ਧਾਰਨ ਕੀਤੀ ਸੀ | ਆਹਲੂਵਾਲੀਆਂ ਸਿਮਲ ਦੀ ਰਾਜਧਾਨੀ ਦਾ ਨਾਂ ਕਪੂਰਥਲਾ ਸੀ । 1783 ਈ. ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਤੋਂ ਬਾਅਦ ਭਾਗ ਸਿੰਘ ਅਤੇ ਫ਼ਤਹਿ ਸਿੰਘ ਆਹਲੂਵਾਲੀਆ ਨੇ ਸ਼ਾਸਨ ਕੀਤਾ ।

ਪ੍ਰਸ਼ਨ 4.
ਨਵਾਬ ਕਪੂਰ ਸਿੰਘ ‘ਤੇ ਇੱਕ ਨੋਟ ਲਿਖੋ । (Write a note on Nawab Kapoor Singh.)
ਜਾਂ
ਨਵਾਬ ਕਪੂਰ ਸਿੰਘ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ ? (What do you know about Nawab Kapoor Singh ?)
ਉੱਤਰ-
ਨਵਾਬ ਕਪੂਰ ਸਿੰਘ ਸਿੱਖਾਂ ਦੇ ਸਭ ਤੋਂ ਮਹਾਨ ਅਤੇ ਹਰਮਨ-ਪਿਆਰੇ ਨੇਤਾ ਸਨ । ਉਹ ਫੈਜ਼ਲਪੁਰੀਆ ਮਿਸਲ ਦੇ ਮੋਢੀ ਸਨ । ਉਨ੍ਹਾਂ ਦਾ ਜਨਮ 1697 ਈ. ਵਿੱਚ ਕਾਲੋਕੇ ਨਾਮੀ ਪਿੰਡ ਵਿੱਚ ਹੋਇਆ ਸੀ । ਆਪ ਦੇ ਪਿਤਾ ਜੀ ਦਾ ਨਾਂ ਦਲੀਪ ਸਿੰਘ ਸੀ ਅਤੇ ਉਹ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਸਨ । ਕਪੂਰ ਸਿੰਘ ਛੇਤੀ ਹੀ ਸਿੱਖਾਂ ਦੇ ਇੱਕ ਪ੍ਰਸਿੱਧ ਆਗੂ ਬਣ ਗਏ 1733 ਈ. ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁਗਲ ਸੁਬੇਦਾਰ ਜ਼ਕਰੀਆ ਖ਼ਾਂ ਤੋਂ ਨਵਾਬ ਦਾ ਅਹੁਦਾ ਅਤੇ । ਲੱਖ ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਪ੍ਰਾਪਤ ਕੀਤੀ ਸੀ 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖ ਸ਼ਕਤੀ ਨੂੰ ਸੰਗਠਿਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਦੀ ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਗਠਿਤ ਕੀਤਾ। ਉਨ੍ਹਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਇਨ੍ਹਾਂ ਦੋਹਾਂ ਦਲਾਂ ਦਾ ਅਗਵਾਈ ਕੀਤੀ । ਜ਼ਕਰੀਆ ਖ਼ਾਂ ਸਿੱਖਾਂ ਦੀ ਵਧਦੀ ਹੋਈ ਸ਼ਕਤੀ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ । ਇਸ ਲਈ ਉਸ ਨੇ 1735 ਈ. ਵਿੱਚ ਸਿੱਖਾਂ ਨੂੰ ਦਿੱਤੀ ਗਈ ਜਾਗੀਰ ‘ਤੇ ਮੁੜ ਕਬਜ਼ਾ ਕਰ ਲਿਆ । ਉਸ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ ।

ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਨੇ ਇੰਨੇ ਭਿਆਨਕ ਕਸ਼ਟਾਂ ਨੂੰ ਖ਼ੁਸ਼ੀ-ਖ਼ੁਸ਼ੀ ਸਹਾਰਿਆ ਪਰ ਮੁਗ਼ਲਾਂ ਦੀ ਈਨ ਨਾ ਮੰਨੀ । ਨਵਾਬ ਕਪੂਰ ਸਿੰਘ ਨੇ 1736 ਈ. ਵਿੱਚ ਸਰਹਿੰਦ ਵਿੱਚ ਭਿਆਨਕ ਲੁੱਟਮਾਰ ਕੀਤੀ । ਉਸ ਦੀ ਅਗਵਾਈ ਵਿੱਚ ਸਿੱਖਾਂ ਨੇ 1739 ਈ. ਵਿੱਚ ਨਾਦਰ ਸ਼ਾਹ ਨੂੰ ਦਿਨੇ ਤਾਰੇ ਦਿਖਾ ਦਿੱਤੇ ਸਨ । ਉਸ ਨੇ 1748 ਈ. ਵਿੱਚ ਅੰਮ੍ਰਿਤਸਰ ਨੂੰ ਆਪਣੇ ਅਧੀਨ ਕੀਤਾ । 1748 ਈ. ਵਿੱਚ ਉਨ੍ਹਾਂ ਨੇ ਦਲ ਖ਼ਾਲਸਾ ਦੀ ਸਥਾਪਨਾ ਕਰ ਕੇ ਸਿੱਖ ਪੰਥ ਲਈ ਇੱਕ ਮਹਾਨ ਕਾਰਜ ਕੀਤਾ । ਨਵਾਬ ਕਪੂਰ ਸਿੰਘ ਨਾ ਕੇਵਲ ਇੱਕ ਬਹਾਦਰ ਸੂਰਮਾ ਹੀ ਸੀ, ਸਗੋਂ ਸਿੱਖ ਪੰਥ ਦਾ ਇਕ ਉੱਘਾ ਪ੍ਰਚਾਰਕ ਵੀ ਸੀ । ਉਸ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ । ਨਿਰਸੰਦੇਹ ਸਿੱਖ ਪੰਥ ਦੇ ਵਿਕਾਸ ਅਤੇ ਉਸ ਨੂੰ ਸੰਗਠਿਤ ਕਰਨ ਵਿੱਚ ਨਵਾਬ ਕਪੂਰ ਸਿੰਘ ਨੇ ਬਹੁਮੁੱਲਾ ਯੋਗਦਾਨ ਦਿੱਤਾ । ਉਨ੍ਹਾਂ ਦੀ 1753 ਈ. ਵਿਚ ਮੌਤ ਹੋ ਗਈ ।

ਪ੍ਰਸ਼ਨ 5.
ਜੱਸਾ ਸਿੰਘ ਆਹਲੂਵਾਲੀਆ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the achievements of Jassa Singh Ahluwalia.)
ਜਾਂ
ਜੱਸਾ ਸਿੰਘ ਆਹਲੂਵਾਲੀਆ ਬਾਰੇ ਤੁਸੀਂ ਕੀ ਜਾਣਦੇ ਹੋ ? ਲਿਖੋ । (Write, what you know about Jassa Singh Ahluwalia ?)
ਜਾਂ
ਜੱਸਾ ਸਿੰਘ ਆਹਲੂਵਾਲੀਆ ‘ਤੇ ਇੱਕ ਨੋਟ ਲਿਖੋ । (Write a note on Jassa Singh Ahluwalia.)
ਉੱਤਰ-
ਜੱਸਾ ਸਿੰਘ ਆਹਲੂਵਾਲੀਆ 18ਵੀਂ ਸਦੀ ਵਿੱਚ ਸਿੱਖਾਂ ਦਾ ਇੱਕ ਯੋਗ ਅਤੇ ਸੂਰਬੀਰ ਨੇਤਾ ਸੀ । ਉਹ ਆਹਲੂਵਾਲੀਆ ਮਿਸਲ ਦਾ ਸੰਸਥਾਪਕ ਸੀ । ਉਸ ਦਾ ਜਨਮ 1718 ਈ. ਵਿੱਚ ਲਾਹੌਰ ਦੇ ਨੇੜੇ ਸਥਿਤ ਆਹਲੂ ਨਾਂ ਦੇ ਪਿੰਡ ਵਿੱਚ ਹੋਇਆ ਸੀ । ਆਪ ਦੇ ਪਿਤਾ ਜੀ ਦਾ ਨਾਂ ਬਦਰ ਸਿੰਘ ਸੀ । ਜੱਸਾ ਸਿੰਘ ਹਾਲੇ ਛੋਟੇ ਹੀ ਸਨ ਜਦੋਂ ਉਨ੍ਹਾਂ
ਦੇ ਪਿਤਾ ਅਕਾਲ ਚਲਾਣਾ ਕਰ ਗਏ । ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਆਪਣੇ ਪੁੱਤਰ ਵਾਂਗ ਪਾਲਨਾ ਕੀਤੀ । 1739 ਈ. ਵਿੱਚ ਜੱਸਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਨਾਦਰ ਸ਼ਾਹ ਦੀ ਫ਼ੌਜ ਉੱਤੇ ਹਮਲਾ ਕਰ ਕੇ ਬਹੁਤ ਸਾਰਾ ਧਨ ਲੁੱਟ ਲਿਆ ਸੀ । ਨਿਰਸੰਦੇਹ ਇਹ ਇੱਕ ਬਹੁਤ ਬਹਾਦਰੀ ਭਰਿਆ ਕਾਰਨਾਮਾ ਸੀ । 1746 ਈ. ਵਿੱਚ ਛੋਟੇ ਘੱਲੂਘਾਰੇ ਦੇ ਸਮੇਂ ਇਨ੍ਹਾਂ ਨੇ ਬਹਾਦਰੀ ਦੇ ਉਹ ਜੌਹਰ ਵਿਖਾਏ ਕਿ ਉਨ੍ਹਾਂ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ !1747 ਈ. ਵਿੱਚ ਅੰਮ੍ਰਿਤਸਰ ਦੇ ਫ਼ੌਜਦਾਰ ਸਲਾਬਤ ਖਾਂ ਨੇ ਦਰਬਾਰ ਸਾਹਿਬ ਵਿੱਚ ਸਿੱਖਾਂ ਦੇ ਪਵੇਸ਼ ‘ਤੇ ਬਹੁਤ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ । ਸਿੱਟੇ ਵਜੋਂ ਜੱਸਾ ਸਿੰਘ ਆਹਲੂਵਾਲੀਆ ਨੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ‘ਤੇ ਹਮਲਾ ਕਰ ਦਿੱਤਾ ।

ਇਸ ਹਮਲੇ ਵਿੱਚ ਸਲਾਬਤ ਖਾਂ ਮਾਰਿਆ ਗਿਆ ਅਤੇ ਸਿੱਖਾਂ ਦਾ ਅੰਮਿਤਸਰ ‘ਤੇ ਕਬਜ਼ਾ ਹੋ ਗਿਆ । ਜੱਸਾ ਸਿੰਘ ਆਪਣੀ ਬਹਾਦਰੀ ਅਤੇ ਪ੍ਰਤਿਭਾ ਸਦਕਾ ਛੇਤੀ ਹੀ ਸਿੱਖਾਂ ਦੇ ਇੱਕ ਪ੍ਰਸਿੱਧ ਆਗੂ ਬਣ ਗਏ । 1748 ਈ. ਵਿੱਚ ਉਨ੍ਹਾਂ ਨੂੰ ਦਲ ਖ਼ਾਲਸਾ ਦਾ ਸਰਵ-ਉੱਚ ਸੈਨਾਪਤੀ ਨਿਯੁਕਤ ਕੀਤਾ ਗਿਆ । ਉਨ੍ਹਾਂ ਨੇ ਦਲ ਖ਼ਾਲਸਾ ਦੀ ਯੋਗ ਅਗਵਾਈ ਕਰ ਕੇ ਸਿੱਖ ਪੰਥ ਦੀ ਮਹਾਨ ਸੇਵਾ ਕੀਤਾ । 1761 ਈ. ਵਿੱਚ ਜੱਸਾ ਸਿੰਘ ਦੀ ਯੋਗ ਅਗਵਾਈ ਹੇਠ ਸਿੱਖਾਂ ਨੇ ਲਾਹੌਰ ਉੱਤੇ ਜਿੱਤ ਪ੍ਰਾਪਤ ਕੀਤੀ । 1762 ਈ. ਵਿੱਚ ਵੱਡੇ ਘੱਲੂਘਾਰੇ ਸਮੇਂ ਵੀ ਜੱਸਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ । 1764 ਈ. ਵਿੱਚ ਜੱਸਾ ਸਿੰਘ ਆਹਲੂਵਾਲੀਆ ਨੇ ਸਰਹਿੰਦ ‘ਤੇ ਕਬਜ਼ਾ ਕਰ ਲਿਆ । 1778 ਈ. ਵਿੱਚ ਜੱਸਾ ਸਿੰਘ ਨੇ ਕਪੂਰਥਲਾ ‘ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਬਣਾ ਦਿੱਤਾ । ਇਸ ਤਰ੍ਹਾਂ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਪੰਥ ਲਈ ਮਹਾਨ ਉਪਲੱਬਧੀਆਂ ਪ੍ਰਾਪਤ ਕੀਤੀਆਂ ।1783 ਈ. ਵਿੱਚ ਇਸ ਮਹਾਨ ਨੇਤਾ ਦੀ ਮੌਤ ਹੋ ਗਈ ।

ਪ੍ਰਸ਼ਨ 6.
ਜੱਸਾ ਸਿੰਘ ਰਾਮਗੜ੍ਹੀਆ ਕੌਣ ਸੀ ? ਉਸ ਦੀਆਂ ਪ੍ਰਾਪਤੀਆਂ ਦੀ ਸੰਖੇਪ ਜਾਣਕਾਰੀ ਦਿਓ । (Who was Jassa Singh Ramgarhia ? Write a brief note on his achievements.)
ਜਾਂ
ਜੱਸਾ ਸਿੰਘ ਰਾਮਗੜ੍ਹੀਆ ਬਾਰੇ ਤੁਸੀਂ ਕੀ ਜਾਣਦੇ ਹੋ ? ਲਿਖੋ । (Write what you know about Jassa Singh Ramgarhia ?)
ਉੱਤਰ-
ਜੱਸਾ ਸਿੰਘ ਰਾਮਗੜ੍ਹੀਆ ਮਿਸਲ ਦਾ ਸਭ ਤੋਂ ਮਹਾਨ ਨੇਤਾ ਸੀ । ਉਸ ਨੇ ਸਿੱਖ ਪੰਥ ਦੀ ਬੜੇ ਔਖੇ ਵੇਲੇ ਯੋਗ ਅਗਵਾਈ ਕੀਤੀ । ਉਨ੍ਹਾਂ ਦਾ ਜਨਮ 1723 ਈ. ਵਿੱਚ ਲਾਹੌਰ ਦੇ ਨੇੜੇ ਸਥਿਤ ਪਿੰਡ ਇੱਛੋਗਿਲ ਵਿੱਚ ਸਰਦਾਰ ਭਗਵਾਨ ਸਿੰਘ ਦੇ ਘਰ ਹੋਇਆ । ਆਪ ਨੂੰ ਸਿੱਖਾਂ ਦੀ ਸੇਵਾ ਕਰਨਾ ਵਿਰਾਸਤ ਵਿੱਚ ਪ੍ਰਾਪਤ ਹੋਇਆ । ਉਸ ਦੇ ਕਾਰਨ ਰਾਮਗੜ੍ਹੀਆ ਮਿਸਲ ਨੇ ਬਹੁਤ ਤਰੱਕੀ ਕੀਤੀ । ਜੱਸਾ ਸਿੰਘ ਪਹਿਲਾਂ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ ਅਧੀਨ ਨੌਕਰੀ ਕਰਦਾ ਸੀ । ਅਕਤੂਬਰ, 1748 ਈ. ਵਿੱਚ ਮੀਰ ਮੰਨੂੰ ਤੇ ਅਦੀਨਾ ਬੇਗ ਦੀਆਂ ਫ਼ੌਜਾਂ ਨੇ 500 ਸਿੱਖਾਂ ਨੂੰ ਅਚਾਨਕ ਰਾਮਰੌਣੀ ਦੇ ਕਿਲ੍ਹੇ ਵਿੱਚ ਘੇਰ ਲਿਆ ਸੀ । ਜੱਸਾ ਸਿੰਘ ਇਸ ਨੂੰ ਸਹਿਣ ਨਾ ਕਰ ਸਕਿਆ । ਉਹ ਤੁਰੰਤ ਉਨ੍ਹਾਂ ਦੀ ਮਦਦ ਲਈ ਪੁੱਜਾ, ਜਿਸ ਕਾਰਨ 300 ਸਿੱਖਾਂ ਦੀਆਂ ਜਾਨਾਂ ਬਚ ਗਈਆਂ । ਸਿੱਖਾਂ ਨੇ ਖੁਸ਼ ਹੋ ਕੇ ਰਾਮਰੌਣੀ ਦਾ ਕਿਲ੍ਹਾ ਜੱਸਾ ਸਿੰਘ ਨੂੰ ਦੇ ਦਿੱਤਾ। ਉਸ ਨੇ ਇਸ ਕਿਲ੍ਹੇ ਦਾ ਨਾਂ ਬਦਲ ਕੇ ਰਾਮਗੜ੍ਹ ਰੱਖ ਦਿੱਤਾ ।

1753 ਈ. ਵਿੱਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਫੈਲ ਗਈ । ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਕੇ ਜੱਸਾ ਸਿੰਘ ਨੇ ਕਲਾਨੌਰ, ਬਟਾਲਾ, ਹਰਿਗੋਬਿੰਦਪੁਰ, ਕਾਦੀਆਂ, ਉੜ ਮੁੜ ਟਾਂਡਾ, ਦੀਪਾਲਪੁਰ, ਦਤਾਰਪੁਰ ਅਤੇ ਹਰੀਪੁਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰ ਕੇ ਰਾਮਗੜ੍ਹੀਆ ਮਿਸਲ ਦਾ ਖੂਬ ਵਿਸਥਾਰ ਕੀਤਾ । ਉਸ ਨੇ ਸ੍ਰੀ ਹਰਿਗੋਬਿੰਦਪੁਰ ਨੂੰ ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਘੋਸ਼ਿਤ ਕੀਤਾ । ਜੱਸਾ ਸਿੰਘ ਦੇ ਆਹਲੂਵਾਲੀਆ ਅਤੇ ਸ਼ੁਕਰਚੱਕੀਆ ਮਿਸਲਾਂ ਨਾਲ ਸੰਬੰਧ ਚੰਗੇ ਨਹੀਂ ਸਨ । 1803 ਈ. ਵਿੱਚ ਜੱਸਾ ਸਿੰਘ ਨੇ ਸਦਾ ਲਈ ਸਾਡੇ ਕੋਲੋਂ ਅਲਵਿਦਾ ਲੈ ਲਈ । ਉਨ੍ਹਾਂ ਦਾ ਜੀਵਨ ਆਉਣ ਵਾਲੇ ਸਿੱਖ ਨੇਤਾਵਾਂ ਲਈ ਇੱਕ ਪ੍ਰੇਰਣਾ ਸ੍ਰੋਤ ਰਿਹਾ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 7.
ਮਹਾਂ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Mahan Singh.)
ਉੱਤਰ-
ਚੜਤ ਸਿੰਘ ਦੀ ਮੌਤ ਤੋਂ ਬਾਅਦ 1774 ਈ. ਵਿੱਚ ਉਸ ਦਾ ਪੁੱਤਰ ਮਹਾਂ ਸਿੰਘ ਸ਼ੁਕਰਚੱਕੀਆ ਮਿਸਲ ਦਾ ਨਵਾਂ ਆਗੂ ਬਣਿਆ ।ਉਸ ਸਮੇਂ ਮਹਾਂ ਸਿੰਘ ਦੀ ਉਮਰ ਕੇਵਲ 10 ਵਰਿਆਂ ਦੀ ਸੀ । ਇਸ ਲਈ ਉਸ ਦੀ ਮਾਂ ਦੇਸ਼ਾਂ ਨੇ ਕੁਝ ਸਮੇਂ ਲਈ ਬੜੀ ਸਿਆਣਪ ਨਾਲ ਮਿਸਲ ਦੀ ਅਗਵਾਈ ਕੀਤੀ । ਛੇਤੀ ਹੀ ਮਹਾਂ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੇ ਪ੍ਰਦੇਸ਼ਾਂ ਦਾ ਵਿਸਥਾਰ ਸ਼ੁਰੂ ਕੀਤਾ । ਉਸ ਨੇ ਸਭ ਤੋਂ ਪਹਿਲਾਂ ਰੋਹਤਾਸ ਉੱਤੇ ਕਬਜ਼ਾ ਕੀਤਾ । ਇਸ ਤੋਂ ਬਾਅਦ ਰਸੂਲ ਨਗਰ ਅਤੇ ਅਲੀਪੁਰ ਦੇਸ਼ਾਂ ‘ਤੇ ਕਬਜ਼ਾ ਕੀਤਾ | ਮਹਾਂ ਸਿੰਘ ਨੇ ਰਸੂਲ ਨਗਰ ਦਾ ਨਾਂ ਬਦਲ ਕੇ ਰਾਮ ਨਗਰ ਅਤੇ ਅਲੀਪੁਰ ਦਾ ਨਾਂ ਬਦਲ ਕੇ ਅਕਾਲਗੜ੍ਹ ਰੱਖ ਦਿੱਤਾ । ਮਹਾਂ ਸਿੰਘ ਨੇ ਭੰਗੀ ਸਰਦਾਰਾਂ ਤੋਂ ਮੁਲਤਾਨ, ਬਹਾਵਲਪੁਰ, ਸਾਹੀਵਾਲ ਆਦਿ ਦੇਸ਼ਾਂ ਨੂੰ ਜਿੱਤ ਲਿਆ । ਮਹਾਂ ਸਿੰਘ ਦੀ ਵਧਦੀ ਹੋਈ ਸ਼ਕਤੀ ਕਾਰਨ ਜੈ ਸਿੰਘ ਕਨ੍ਹਈਆ ਉਸ ਤੋਂ ਬੜੀ ਈਰਖਾ ਕਰਨ ਲੱਗ ਪਿਆ । ਇਸ ਲਈ ਉਸ ਨੂੰ ਸਬਕ ਸਿਖਾਉਣ ਲਈ ਮਹਾਂ ਸਿੰਘ ਨੇ ਜੱਸਾ ਸਿੰਘ ਰਾਮਗੜ੍ਹੀਆ ਨਾਲ ਮਿਲ ਕੇ ਕਨ੍ਹਈਆ । ਮਿਸਲ ’ਤੇ ਹਮਲਾ ਕਰ ਦਿੱਤਾ | ਬਟਾਲਾ ਦੇ ਨੇੜੇ ਹੋਈ ਲੜਾਈ ਵਿੱਚ ਜੈ ਸਿੰਘ ਦਾ ਪੁੱਤਰ ਗੁਰਬਖ਼ਸ਼ ਸਿੰਘ ਮਾਰਿਆ ਗਿਆ । ਕੁਝ ਸਮੇਂ ਬਾਅਦ ਸ਼ੁਕਰਚੱਕੀਆ ਅਤੇ ਕਨ੍ਹਈਆ ਮਿਸਲਾਂ ਵਿੱਚ ਮਿੱਤਰਤਾਪੂਰਨ ਸੰਬੰਧ ਕਾਇਮ ਹੋ ਗਏ । ਜੈ ਸਿੰਘ ਨੇ ਆਪਣੀ ਪੋਤਰੀ ਮਹਿਤਾਬ ਕੌਰ ਦੀ ਕੁੜਮਾਈ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ । 1792 ਈ. ਵਿੱਚ ਮਹਾਂ ਸਿੰਘ ਦੀ ਮੌਤ ਹੋ ਗਈ ।

ਪ੍ਰਸ਼ਨ 8.
ਫੂਲਕੀਆਂ ਮਿਸਲ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Phulkian Misl.)
ਉੱਤਰ-
ਫੂਲਕੀਆਂ ਮਿਸਲ ਦਾ ਮੋਢੀ ਚੌਧਰੀ ਫੂਲ ਸੀ । ਉਸ ਦੇ ਵੰਸ਼ ਨੇ ਪਟਿਆਲਾ, ਨਾਭਾ ਅਤੇ ਨੀਂਦ ਦੇ ਦੇਸ਼ਾਂ ‘ਤੇ ਆਪਣਾ ਰਾਜ ਸਥਾਪਿਤ ਕੀਤਾ । ਪਟਿਆਲਾ ਵਿੱਚ ਫੁਲਕੀਆਂ ਮਿਸਲ ਦਾ ਸੰਸਥਾਪਕ ਆਲਾ ਸਿੰਘ ਸੀ ।ਉਹ ਬੜਾ ਬਹਾਦਰ ਸੀ ਉਸ ਨੇ ਅਨੇਕ ਦੇਸ਼ਾਂ ‘ਤੇ ਕਬਜ਼ਾ ਕੀਤਾ ਅਤੇ ਬਰਨਾਲਾ ਨੂੰ ਆਪਣੀ ਰਾਜਧਾਨੀ ਬਣਾਇਆ 1764 ਈ. ਵਿੱਚ ਉਸ ਨੇ ਸਰਹਿੰਦ ‘ਤੇ ਜਿੱਤ ਪ੍ਰਾਪਤ ਕੀਤੀ । 1764 ਈ. ਵਿੱਚ ਉਸ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕੀਤਾ । 1765 ਈ. ਵਿੱਚ ਆਲਾ ਸਿੰਘ ਤੋਂ ਬਾਅਦ ਅਮਰ ਸਿੰਘ ਅਤੇ ਸਾਹਿਬ ਸਿੰਘ ਨੇ ਸ਼ਾਸਨ ਕੀਤਾ | ਨਾਭਾ ਵਿਖੇ ਫੂਲਕੀਆ ਮਿਸਲ ਦੀ ਸਥਾਪਨਾ ਹਮੀਰ ਸਿੰਘ ਨੇ ਕੀਤੀ ਸੀ ਉਸ ਨੇ 1755 ਈ. ਤੋਂ 1783 ਈ. ਤਕ ਸ਼ਾਸਨ ਕੀਤਾ । ਉਸ ਤੋਂ ਬਾਅਦ ਉਸ ਦਾ ਪੁੱਤਰ ਜਸਵੰਤ ਸਿੰਘ ਗੱਦੀ ‘ਤੇ ਬੈਠਿਆ । ਨੀਂਦ ਵਿਖੇ ਫੂਲਕੀਆਂ ਮਿਸਲ ਦਾ ਸੰਸਥਾਪਕ ਗਜਪਤ ਸਿੰਘ ਸੀ । ਉਸ ਨੇ ਪਾਨੀਪਤ ਅਤੇ ਕਰਨਾਲ ਦੇ ਦੋਸ਼ਾਂ ਨੂੰ ਜਿੱਤ ਲਿਆ ਸੀ ਉਸ ਨੇ ਆਪਣੀ ਸਪੁੱਤਰੀ ਰਾਜ ਕੌਰ ਦਾ ਵਿਆਹ ਮਹਾਂ ਸਿੰਘ ਨਾਲ ਕੀਤਾ ਸੀ । 1809 ਈ. ਵਿੱਚ ਫੂਲਕੀਆਂ ਮਿਸਲ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਚਲੀ ਗਈ ਸੀ ।

ਪ੍ਰਸ਼ਨ 9,
ਆਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Ala Singh.)
ਉੱਤਰ-
ਪਟਿਆਲਾ ਵਿੱਚ ਫੁਲਕੀਆਂ ਮਿਸਲ ਦਾ ਸੰਸਥਾਪਕ ਆਲਾ ਸਿੰਘ ਸੀ । ਉਹ ਬੜਾ ਬਹਾਦਰ ਸੀ । ਉਸ ਨੇ ਬਰਨਾਲਾ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ । 1748 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਦੇ ਦੌਰਾਨ ਆਲਾ ਸਿੰਘ ਨੇ ਉਸ ਵਿਰੁੱਧ ਮੁਗਲਾਂ ਦੀ ਸਹਾਇਤਾ ਕੀਤੀ ।ਉਸ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੇ ਇੱਕ ਖਿੱਲੜ ਭੇਟ ਕੀਤੀ । ਇਸ ਨਾਲ ਆਲਾ ਸਿੰਘ ਦੀ ਪ੍ਰਸਿੱਧੀ ਵੱਧ ਗਈ । ਛੇਤੀ ਹੀ ਆਲਾ ਸਿੰਘ ਨੇ ਬੁਢਲਾਡਾ, ਟੋਹਾਨਾ, ਭਟਨੇਰ ਅਤੇ ਜੈਮਲਪੁਰ ਦੇ ਦੇਸ਼ਾਂ ‘ਤੇ ਕਬਜ਼ਾ ਕਰ ਲਿਆ । 1762 ਈ. ਵਿੱਚ ਆਪਣੇ ਛੇਵੇਂ ਹਮਲੇ ਦੇ ਦੌਰਾਨ ਅਬਦਾਲੀ ਨੇ ਬਰਨਾਲਾ ‘ਤੇ ਹਮਲਾ ਕੀਤਾ ਅਤੇ ਆਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ । ਆਲਾ ਸਿੰਘ ਨੇ ਅਬਦਾਲੀ ਨੂੰ ਭਾਰੀ ਰਕਮ ਦੇ ਕੇ ਆਪਣੀ ਜਾਨ ਬਖ਼ਸ਼ਾਈ 1764 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ । ਅਬਦਾਲੀ ਨਾਲ ਸਮਝੌਤੇ ਕਾਰਨ ਦਲ ਖ਼ਾਲਸਾ ਦੇ ਮੈਂਬਰ ਉਸ ਨਾਲ ਨਾਰਾਜ਼ ਹੋ ਗਏ ਅਤੇ ਉਸ ਨੂੰ ਅਬਦਾਲੀ ਨਾਲੋਂ ਆਪਣੇ ਸੰਬੰਧ ਤੋੜਨ ਲਈ ਕਿਹਾ । ਪਰ ਛੇਤੀ ਹੀ ਆਲਾ ਸਿੰਘ ਦੀ ਮੌਤ ਹੋ ਗਈ ।

ਪ੍ਰਸ਼ਨ 10.
ਸਰਬੱਤ ਖ਼ਾਲਸਾ ਅਤੇ ਗੁਰਮਤਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you understand by Sarbat Khalsa and Gurmata ?)
ਜਾਂ
ਸਰਬੱਤ ਖ਼ਾਲਸਾ ਤੇ ਗੁਰਮਤਾਂ ਬਾਰੇ ਨੋਟ ਲਿਖੋ । (Write a note on Sarbat Khalsa and Gurmata.)
ਉੱਤਰ-

1. ਸਰਬੱਤ ਖ਼ਾਲਸਾ – ਸਿੱਖ ਕੌਮ ਨਾਲ ਸੰਬੰਧਿਤ ਵਿਸ਼ਿਆਂ ‘ਤੇ ਵਿਚਾਰ ਕਰਨ ਲਈ ਸਾਲ ਵਿੱਚ ਦੋ ਵਾਰ ਦੀਵਾਲੀ ਅਤੇ ਵਿਸਾਖੀ ਦੇ ਮੌਕੇ ‘ਤੇ ਸਰਬੱਤ ਖ਼ਾਲਸਾ ਦਾ ਸਮਾਗਮ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਬੁਲਾਇਆ ਜਾਂਦਾ ਸੀ । ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਬੈਠ ਜਾਂਦੇ ਸਨ । ਇਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਹੁੰਦਾ ਸੀ, ਫਿਰ ਅਰਦਾਸ ਕੀਤੀ ਜਾਂਦੀ ਸੀ । ਇਸ ਤੋਂ ਬਾਅਦ ਕੋਈ ਇੱਕ ਸਿੱਖ ਖੜ੍ਹਾ ਹੋ ਕੇ ਸੰਬੰਧਿਤ ਸਮੱਸਿਆ ਬਾਰੇ ਸਰਬੱਤ ਖ਼ਾਲਸਾ ਨੂੰ ਜਾਣਕਾਰੀ ਦਿੰਦਾ ਸੀ । ਇਸ ਸਮੱਸਿਆ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਹਰ ਮਰਦ ਅਤੇ ਇਸਤਰੀ ਨੂੰ ਪੂਰੀ ਖੁੱਲ੍ਹ ਹੁੰਦੀ ਸੀ । ਕੋਈ ਵੀ ਨਿਰਣਾ ਸਰਬਸੰਮਤੀ ਨਾਲ ਲਿਆ ਜਾਂਦਾ ਸੀ ।

2. ਗੁਰਤਾ – ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ । ਗੁਰਮਤਾ ਪੰਜਾਬੀ ਦੇ ਦੋ ਸ਼ਬਦਾਂ ‘ਗੁਰੁ’ ਅਤੇ ‘ਮਤਾ’ ਦੇ ਮੇਲ ਤੋਂ ਬਣਿਆ ਹੈ ਜਿਸ ਦੇ ਸ਼ਬਦੀ ਅਰਥ ਹਨ ‘ਗੁਰੂ ਦਾ ਮਤ’ ਜਾਂ ‘ਫੈਸਲਾ’ ਦੂਜੇ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬੱਤ ਖ਼ਾਲਸਾ ਦੁਆਰਾ ਜਿਹੜੇ ਫੈਸਲੇ ਪ੍ਰਵਾਨ ਕੀਤੇ ਜਾਂਦੇ ਸਨ ਉਨ੍ਹਾਂ ਨੂੰ ਗੁਰਮਤਾ ਕਿਹਾ ਜਾਂਦਾ ਸੀ । ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੱਖ ਬੜੇ ਸਤਿਕਾਰ ਨਾਲ ਪਾਲਣਾ ਕਰਦੇ ਸਨ । ਗੁਰਮਤਾ ਦੇ ਕੁਝ ਮਹੱਤਵਪੂਰਨ ਕਾਰਜ ਇਹ ਸਨ-ਦਲ ਖ਼ਾਲਸਾ ਦੇ ਆਗੂ ਦੀ ਚੋਣ ਕਰਨਾ, ਸਿੱਖਾਂ ਦੀ ਵਿਦੇਸ਼ ਨੀਤੀ ਤਿਆਰ ਕਰਨੀ, ਸਾਂਝੇ ਦੁਸ਼ਮਣਾਂ ਵਿਰੁੱਧ ਸੈਨਿਕ ਕਾਰਵਾਈ ਲਈ ਯੋਜਨਾਵਾਂ ਨੂੰ ਅੰਤਿਮ ਰੂਪ ਦੇਣਾ, ਸਿੱਖ ਸਰਦਾਰਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਨਾ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਬੰਧ ਕਰਨਾ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 11.
ਗੁਰਮਤਾ ਤੋਂ ਕੀ ਭਾਵ ਹੈ ? ਗੁਰਮਤਾ ਦੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿਓ । (What is meant by Gurmata. Give a brief account of its functions.)
ਜਾਂ
ਗੁਰਮਤਾ ਉੱਤੇ ਇੱਕ ਸੰਖੇਪ ਨੋਟ ਲਿਖੋ । (Write a brief note on Gurmata.)
ਜਾਂ
ਗੁਰਮਤਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Gurmata ?)
ਉੱਤਰ-
ਗੁਰਮਤਾ ਇੱਕ ਮਹੱਤਵਪੂਰਨ ਸੰਸਥਾ ਸੀ । ਇਸ ਦੁਆਰਾ ਅਨੇਕਾਂ ਰਾਜਨੀਤਿਕ, ਸੈਨਿਕ, ਧਾਰਮਿਕ ਅਤੇ ਨਿਆਂ ਸੰਬੰਧੀ ਕੰਮ ਕੀਤੇ ਜਾਂਦੇ ਸਨ ।

(i) ਇਸ ਦਾ ਸਭ ਤੋਂ ਮਹੱਤਵਪੂਰਨ ਕੰਮ ਦਲ ਖ਼ਾਲਸਾ ਦੇ ਪ੍ਰਧਾਨ ਸੈਨਾਪਤੀ ਦੀ ਨਿਯੁਕਤੀ ਕਰਨਾ ਸੀ ।

(ii) ਇਸ ਦੇ ਦੁਆਰਾ ਸਿੱਖਾਂ ਦੀ ਵਿਦੇਸ਼ ਨੀਤੀ ਨੂੰ ਤਿਆਰ ਕੀਤਾ ਜਾਂਦਾ ਸੀ ।

(iii) ਇਸ ਦੇ ਦੁਆਰਾ ਸਿੱਖਾਂ ਦੇ ਸਾਂਝੇ ਦੁਸ਼ਮਣਾਂ ਦੇ ਵਿਰੁੱਧ ਸੈਨਿਕ ਕਾਰਵਾਈ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਸੀ ।

(iv) ਇਹ ਸਿੱਖ ਮਿਸਲਾਂ ਦੇ ਆਪਸੀ ਝਗੜਿਆਂ ਦਾ ਫੈਸਲਾ ਕਰਦਾ ਸੀ ।

(v) ਇਸ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖ ਧਰਮ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਨਾਲ ਸੰਬੰਧਿਤ ਵਿਚਾਰ ਕੀਤਾ ਜਾਂਦਾ ਸੀ ਅਤੇ ਪ੍ਰੋਗਰਾਮ ਤਿਆਰ ਕੀਤਾ ਜਾਂਦਾ ਸੀ ।

(vi) ਇਸ ਦੁਆਰਾ ਵੱਖ-ਵੱਖ ਮਿਸਲ ਸਰਦਾਰਾਂ ਦੇ ਜਾਂ ਨਿੱਜੀ ਸਿੱਖਾਂ ਦੇ ਝਗੜਿਆਂ ਨੂੰ ਨਬੇੜਿਆ ਜਾਂਦਾ ਸੀ । ਇਸ ਤੋਂ ਇਲਾਵਾ ਇਸ ਦੁਆਰਾ ਸਿੱਖ ਮਿਸਲਾਂ ਦੇ ਉੱਤਰਾਧਿਕਾਰ ਅਤੇ ਹੱਦ ਸੰਬੰਧੀ ਝਗੜਿਆਂ ਦਾ ਫੈਸਲਾ ਵੀ ਕੀਤਾ ਜਾਂਦਾ ਸੀ । ਸਿੱਖ ਪੰਥ ਨਾਲ ਸੰਬੰਧਿਤ ਵਿਸ਼ਿਆਂ ਉੱਤੇ ਵਿਚਾਰ ਕਰਨ ਲਈ ਸਾਲ ਵਿੱਚ ਦੋ ਵਾਰ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ ਉੱਤੇ ਅਕਾਲ ਤਖ਼ਤ ਸਾਹਿਬ ਵਿਖੇ ਸਰਬਤ ਖ਼ਾਲਸਾ ਦਾ ਸਮਾਗਮ ਬੁਲਾਇਆ ਜਾਂਦਾ ਸੀ । ਉਹ ਅਕਾਲ ਤਖ਼ਤ ਦੇ ਵਿਹੜੇ ਵਿੱਚ ਰੱਖੇ ਹੋਏ ਗੁਰੁ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਬੈਠ ਜਾਂਦੇ ਸਨ । ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਪੈਰੋਕਾਰ ਅਤੇ ਹੋਰ ਸਿੱਖ ਸੰਗਤ ਹੁੰਦੀ ਸੀ | ਸਮਾਗਮ ਦਾ ਆਰੰਭ ਕੀਰਤਨ ਨਾਲ ਕੀਤਾ ਜਾਂਦਾ ਸੀ । ਇਸ ਤੋਂ ਬਾਅਦ ਅਰਦਾਸ ਕੀਤੀ ਜਾਂਦੀ ਸੀ । ਇਸ ਤੋਂ ਬਾਅਦ ਗ੍ਰੰਥੀ ਖੜ੍ਹਾ ਹੋ ਕੇ ਸੰਬੰਧਿਤ ਸਮੱਸਿਆ ਬਾਰੇ ਸਰਬਤ ਖ਼ਾਲਸਾ ਨੂੰ ਜਾਣਕਾਰੀ ਦਿੰਦਾ ਸੀ । ਇਸ ਸਮੱਸਿਆ ਬਾਰੇ ਵਿਚਾਰ-ਵਟਾਰਾ ਕਰਨ ਲਈ ਸਰਬਤ ਖ਼ਾਲਸਾ ਬਾਰੇ ਸਰਬਤ ਖ਼ਾਲਸਾ ਦੇ ਸਾਰੇ ਮੈਂਬਰਾਂ ਨੂੰ ਪੂਰੀ ਸੁਤੰਤਰਤਾ ਹੁੰਦੀ ਸੀ ।

ਪ੍ਰਸ਼ਨ 12.
ਮਿਸਲਾਂ ਦੇ ਅੰਦਰੂਨੀ ਸੰਗਠਨ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਦੱਸੋ । (Mention any six features of internal organisation of Sikh Misls.)
ਜਾਂ
ਸਿੱਖ ਮਿਸਲਾਂ ਦਾ ਅੰਦਰੂਨੀ ਸੰਗਠਨ ਕਿਹੋ ਜਿਹਾ ਸੀ, ਬਿਆਨ ਕਰੋ । Describe the internal organisation of Sikh Misls.)
ਜਾਂ
ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
Describe the main features of Misl administration.)
ਉੱਤਰ-
ਹਰੇਕ ਮਿਸਲ ਦੇ ਮੁਖੀ ਨੂੰ ਸਰਦਾਰ ਕਿਹਾ ਜਾਂਦਾ ਸੀ ਅਤੇ ਹਰੇਕ ਸਰਦਾਰ ਜਿੱਤੇ ਹੋਏ ਇਲਾਕਿਆਂ ਵਿੱਚੋਂ ਕੁਝ ਭਾਗ ਆਪਣੇ ਅਧੀਨ ਮਿਸਲਦਾਰਾਂ ਨੂੰ ਦੇ ਦਿੰਦਾ ਸੀ । ਮਿਸਲਦਾਰ ਸਰਦਾਰ ਤੋਂ ਅਲੱਗ ਹੋ ਕੇ ਆਪਣੀ ਸੁਤੰਤਰ ਮਿਸਲ ਕਾਇਮ ਕਰ ਸਕਦੇ ਸਨ । ਸਰਦਾਰ ਆਪਣੀ ਪਰਜਾ ਨਾਲ ਆਪਣੇ ਪਰਿਵਾਰ ਵਾਂਗ ਪਿਆਰ ਕਰਦੇ ਸਨ । ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ । ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਹੁੰਦਾ ਸੀ । ਪਿੰਡ ਦੇ ਲਗਭਗ ਸਾਰੇ ਮਾਮਲੇ ਪੰਚਾਇਤ ਦੁਆਰਾ ਹੀ ਨਜਿੱਠ ਲਏ ਜਾਂਦੇ ਸਨ । ਲੋਕ ਪੰਚਾਇਤ ਦਾ ਬਹੁਤ ਸਤਿਕਾਰ ਕਰਦੇ ਸਨ । ਸਿੱਖ ਮਿਸਲਾਂ ਦੇ ਸਮੇਂ ਨਿਆਂ ਪ੍ਰਬੰਧ ਬਿਲਕੁਲ ਸਾਧਾਰਨ ਸੀ । ਕਾਨੂੰਨ ਲਿਖਤੀ ਨਹੀਂ ਸਨ । ਮੁਕੱਦਮਿਆਂ ਦੇ ਫੈਸਲੇ ਉਸ ਸਮੇਂ ਦੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ । ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਸਨ ।ਉਨ੍ਹਾਂ ਤੋਂ ਆਮ ਤੌਰ ‘ਤੇ ਜੁਰਮਾਨਾ ਹੀ ਵਸੂਲ ਕੀਤਾ ਜਾਂਦਾ ਸੀ । ਮਿਸਲਾਂ ਦੇ ਸਮੇਂ ਆਮਦਨੀ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ । ਇਹ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਵੱਖੋ-ਵੱਖਰਾ ਹੁੰਦਾ ਸੀ । ਇਹ ਆਮ ਤੌਰ ‘ਤੇ ਕੁੱਲ ਉਪਜ ਦਾ \(\frac{1}{4}\) ਤੋਂ \(\frac{1}{2}\) ਹਿੱਸਾ ਹੁੰਦਾ ਸੀ । ਇਹ ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ । ਲਗਾਨ ਅਨਾਜ ਜਾਂ ਨਕਦੀ ਕਿਸੇ ਵੀ ਰੂਪ ਵਿੱਚ ਦਿੱਤਾ ਜਾ ਸਕਦਾ ਸੀ।

ਪ੍ਰਸ਼ਨ 13.
ਰਾਖੀ ਪ੍ਰਣਾਲੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Rakhi System.)
ਜਾਂ
ਰਾਖੀ ਪ੍ਰਥਾ ਤੋਂ ਕੀ ਭਾਵ ਹੈ ? ਸੰਖੇਪ ਵਿੱਚ ਬਿਆਨ ਕਰੋ । (What is Rakhi System ? Explain in brief.).
ਜਾਂ
ਰਾਖੀ ਵਿਵਸਥਾ ਦਾ ਸੰਖੇਪ ਵਿੱਚ ਵਰਣਨ ਕਰੋ । (What do you know about Rakhi System ? Write in brief.)
ਜਾਂ
ਰਾਖੀ ਪ੍ਰਣਾਲੀ ਕੀ ਹੈ ? ਇਸ ਦਾ ਆਰੰਭ ਕਿਵੇਂ ਹੋਇਆ ? ਬਿਆਨ ਕਰੋ । (What is Rakhi System ? Explain its origin.)
ਜਾਂ
ਰਾਖੀ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ ? (Describe what do you know about ‘Rakhi System’ ?)
ਜਾਂ
ਮਿਸਲ ਪ੍ਰਸ਼ਾਸਨ ਵਿੱਚ ਰਾਖੀ ਪ੍ਰਣਾਲੀ ਦਾ ਕੀ ਮਹੱਤਵ ਸੀ ? (What was the importance of Rakhi System under the Misl Administration ?)
ਉੱਤਰ-
18ਵੀਂ ਸਦੀ ਪੰਜਾਬ ਵਿੱਚ ਜਿਹੜੀਆਂ ਮਹੱਤਵਪੂਰਨ ਸੰਸਥਾਵਾਂ ਦੀ ਸਥਾਪਨਾ ਹੋਈ ਉਨ੍ਹਾਂ ਵਿੱਚੋਂ ਰਾਖੀ ਪ੍ਰਣਾਲੀ ਸਭ ਤੋਂ ਮਹੱਤਵਪੂਰਨ ਸੀ ।

1. ਰਾਖੀ ਪ੍ਰਣਾਲੀ ਤੋਂ ਭਾਵ – ਰਾਖੀ ਸ਼ਬਦ ਦਾ ਭਾਵ ਹੈ ਰੱਖਿਆ ਕਰਨਾ । ਉਹ ਪਿੰਡ ਜਿਹੜੇ ਆਪਣੀ ਮਰਜ਼ੀ ਨਾਲ ਸਿੱਖਾਂ ਦੀ ਰੱਖਿਆ ਵਿੱਚ ਆ ਜਾਂਦੇ ਸਨ ਉਨ੍ਹਾਂ ਨੂੰ ਬਾਹਰਲੇ ਹਮਲਿਆਂ ਸਮੇਂ ਅਤੇ ਸਿੱਖਾਂ ਦੀ ਲੁੱਟਮਾਰ ਤੋਂ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਂਦੀ ਸੀ । ਇਸ ਸੁਰੱਖਿਆ ਦੇ ਬਦਲੇ ਉਨ੍ਹਾਂ ਨੂੰ ਆਪਣੀ ਉਪਜ ਦਾ ਪੰਜਵਾਂ ਹਿੱਸਾ ਸਿੱਖਾਂ ਨੂੰ ਦੇਣਾ ਪੈਂਦਾ ਸੀ ।

2. ਰਾਖੀ ਪ੍ਰਣਾਲੀ ਦਾ ਆਰੰਭ – ਪੰਜਾਬ ਵਿੱਚ ਮੁਗ਼ਲ ਸੂਬੇਦਾਰਾਂ ਦੀ ਦਮਨਕਾਰੀ ਨੀਤੀ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ । ਪੰਜਾਬ ਵਿੱਚ ਕੋਈ ਸਥਿਰ ਸਰਕਾਰ ਵੀ ਨਹੀਂ ਸੀ । ਇਸ ਮਾਹੌਲ ਕਾਰਨ ਪੰਜਾਬ ਵਿੱਚ ਖੇਤੀ, ਉਦਯੋਗ ਅਤੇ ਵਪਾਰ ਨੂੰ ਕਾਫ਼ੀ ਨੁਕਸਾਨ ਪੁੱਜਾ । ਪੰਜਾਬ ਦੇ ਸਥਾਨਿ ਅਧਿਕਾਰੀ ਅਤੇ ਜ਼ਿਮੀਂਦਾਰ ਕਿਸਾਨਾਂ ਦਾ ਬਹੁਤ ਸ਼ੋਸ਼ਣ ਕਰਦੇ ਸਨ ਅਤੇ ਉਹ ਜਦ ਚਾਹੁੰਦੇ ਤਲਵਾਰ ਦੇ ਜ਼ੋਰ ਨਾਲ ਲੋ ਜਾਇਦਾਦ ਆਦਿ ਲੁੱਟ ਲੈਂਦੇ ਸਨ । ਅਜਿਹੇ ਅਰਾਜਕਤਾ ਭਰੇ ਮਾਹੌਲ ਵਿੱਚ ਲੋਕਾਂ ਦੀ ਰੱਖਿਆ ਲਈ ਦਲ ਖ਼ਾਲਸਾ ਪ੍ਰਣਾਲੀ ਦਾ ਆਰੰਭ ਕੀਤਾ ।

3. ਰਾਖੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ – ਰਾਖੀ ਪ੍ਰਥਾ ਅਨੁਸਾਰ ਜਿਹੜੇ ਪਿੰਡ ਆਪਣੇ ਆਪ ਨੂੰ ਸਰਕਾਰੀ ਅਧਿਕਾਰੀਆਂ, ਜ਼ਿਮੀਂਦਾਰਾਂ, ਚੋਰਾਂ-ਡਾਕੂਆਂ ਅਤੇ ਵਿਦੇਸ਼ੀ ਹਮਲਾਵਰਾਂ ਤੋਂ ਰੱਖਿਆ ਚਾਹੁੰਦੇ ਸਨ ਉਹ ਸਿੱਖਾਂ ਦੀ ਸ਼ਰਨ ਵਿੱਚ ਆ ਜਾਂਦੇ ਸਨ । ਸਿੱਖਾਂ ਦੀ ਸ਼ਰਨ ਵਿੱਚ ਆਉਣ ਵਾਲੇ ਪਿੰਡਾਂ ਨੂੰ ਇਨ੍ਹਾਂ ਸਾਰਿਆਂ ਦੀ ਲੁੱਟਮਾਰ ਤੋਂ ਬਚਾਇਆ ਜਾਂਦਾ ਸੀ । ਇਨ੍ਹਾਂ ਤੋਂ ਇਲਾਵਾ ਇਨ੍ਹਾਂ ਪਿੰਡਾਂ ਵਿੱਚ ਸਿੱਖ ਕਦੇ ਵੀ ਹਮਲਾ ਨਹੀਂ ਕਰਦੇ ਸਨ । ਦਲ ਖ਼ਾਲਸਾ ਦੇ ਜੱਥੇ ਆਪੋ-ਆਪਣੇ ਅਧੀਨ ਪੈਂਦੇ ਪਿੰਡਾਂ ਵਿੱਚ ਰਾਖੀ ਦਾ ਵਚਨ ਦਿੰਦੇ ਸਨ । ਕਈ ਵਾਰੀ ਇੱਕ ਤੋਂ ਵਧੇਰੇ ਜੱਥੇਦਾਰ ਮਿਲ ਕੇ ਪਿੰਡ ਦੀ ਰੱਖਿਆ ਕਰਦੇ ਸਨ । ਇਸ ਸੁਰੱਖਿਆ ਕਾਰਨ ਹਰੇਕ ਪਿੰਡ ਨੂੰ ਸਾਲ ਵਿਚ ਦੋ ਵਾਰੀ ਆਪਣੀ ਕੁੱਲ ਉਪਜ ਦਾ ਤੇ ਵਾਂ ਹਿੱਸਾ ਦਲ ਖ਼ਾਲਸਾ ਨੂੰ ਦੇਣਾ ਪੈਂਦਾ ਸੀ ।

4. ਰਾਖੀ ਪ੍ਰਣਾਲੀ ਦੀ ਮਹੱਤਤਾ – 8ਵੀਂ ਸਦੀ ਵਿੱਚ ਪੰਜਾਬ ਵਿਚ ਰਾਖੀ ਪ੍ਰਣਾਲੀ ਦੀ ਸਥਾਪਨਾ ਅਨੇਕਾਂ ਪੱਖਾਂ ਤੋਂ ਲਾਹੇਵੰਦ ਸਿੱਧ ਹੋਈ | ਪਹਿਲਾ, ਇਸ ਨੇ ਪੰਜਾਬ ਵਿੱਚ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦੇ ਉੱਥਾਨ ਵੱਲ ਪਹਿਲਾ ਮਹਾਨ ਕਦਮ ਉਠਾਇਆ ।ਦੁਸਰਾ, ਇਸ ਕਾਰਨ ਪੰਜਾਬ ਦੇ ਲੋਕਾਂ ਨੂੰ ਸਦੀਆਂ ਬਾਅਦ ਸੁੱਖ ਦਾ ਸਾਹ ਮਿਲਿਆ ।ਉਹ ਜ਼ਾਲਮ ਜਾਗੀਰਦਾਰਾਂ ਅਤੇ ਭ੍ਰਿਸ਼ਟ ਅਧਿਕਾਰੀਆਂ ਦੇ ਜ਼ੁਲਮਾਂ ਤੋਂ ਬਚ ਗਏ ਤੀਸਰਾ, ਉਨ੍ਹਾਂ ਨੂੰ ਵਿਦੇਸ਼ੀ ਹਮਲਾਵਰਾਂ ਦੀ ਲੁੱਟਮਾਰ ਦਾ ਵੀ ਖ਼ਤਰਾ ਨਾ ਰਿਹਾ । ਚੌਥਾ, ਪੰਜਾਬ ਵਿਚ ਸ਼ਾਂਤੀ ਹੋਣ ਕਾਰਨ ਇੱਥੋਂ ਦੀ ਖੇਤੀ, ਉਦਯੋਗ ਅਤੇ ਵਪਾਰ ਨੂੰ ਉਤਸ਼ਾਹ ਮਿਲਿਆ ।

ਪ੍ਰਸ਼ਨ 14.
ਮਿਸਲ ਕਾਲ ਦੇ ਵਿੱਤੀ ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the financial administration of Misl period ?)
ਜਾਂ
ਮਿਸਲ ਸ਼ਾਸਨ ਦੀ ਅਰਥ-ਵਿਵਸਥਾ ‘ਤੇ ਇੱਕ ਨੋਟ ਲਿਖੋ । (Write a short note on economy under the Misls.)
ਉੱਤਰ-
ਮਿਸਲ ਕਾਲ ਦੇ ਵਿੱਤੀ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

1. ਲਗਾਨ ਪ੍ਰਬੰਧ – ਮਿਸਲਾਂ ਦੇ ਸਮੇਂ ਆਮਦਨੀ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ । ਇਹ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਅਧਾਰ ‘ਤੇ ਵੱਖੋ-ਵੱਖਰਾ ਹੁੰਦਾ ਸੀ । ਇਹ ਆਮ ਤੌਰ ‘ਤੇ ਕੁੱਲ ਉਪਜ ਦਾ 1/3 ਤੋਂ 1/4 ਹਿੱਸਾ ਹੁੰਦਾ ਸੀ । ਇਹ ਲਗਾਨ ਸਾਲ ਵਿੱਚ ਦੋ ਵਾਰੀ ਹਾੜੀ ਅਤੇ ਸਾਉਣੀ ਦੀਆਂ ਫ਼ਸਲਾਂ ਦੇ ਤਿਆਰ ਹੋਣ ਸਮੇਂ ਵਸੂਲ ਕੀਤਾ ਜਾਂਦਾ ਸੀ । ਲਗਾਨ ਇਕੱਠਾ ਕਰਨ ਲਈ ਬਣਾਈ ਪ੍ਰਣਾਲੀ ਪ੍ਰਚੱਲਿਤ ਸੀ । ਲਗਾਨ ਅਨਾਜ ਜਾਂ ਨਕਦੀ ਕਿਸੇ ਵੀ ਰੂਪ ਵਿਚ ਦਿੱਤਾ ਜਾ ਸਕਦਾ ਸੀ । ਮਿਸਲ ਕਾਲ ਵਿੱਚ ਭੂਮੀ ਅਧਿਕਾਰ ਸੰਬੰਧੀ ਚਾਰ ਪ੍ਰਥਾਵਾਂ-ਪੱਤੀਦਾਰੀ, ਮਿਸਲਦਾਰੀ, ਜਾਗੀਰਦਾਰੀ ਅਤੇ ਤਾਬੇਦਾਰੀ ਪ੍ਰਚਲਿਤ ਸਨ ।

2. ਰਾਖੀ ਪ੍ਰਥਾ – ਪੰਜਾਬ ਦੇ ਲੋਕਾਂ ਨੂੰ ਵਿਦੇਸ਼ੀ ਹਮਲਾਵਰਾਂ ਅਤੇ ਸਰਕਾਰੀ ਕਰਮਚਾਰੀਆਂ ਤੋਂ ਹਰ ਵੇਲੇ ਲੁੱਟਮਾਰ ਦਾ ਡਰ ਲੱਗਾ ਰਹਿੰਦਾ ਸੀ । ਇਸ ਲਈ ਬਹੁਤ ਸਾਰੇ ਪਿੰਡਾਂ ਨੇ ਆਪਣੀ ਰੱਖਿਆ ਲਈ ਮਿਸਲਾਂ ਦੀ ਸ਼ਰਨ ਲਈ । ਮਿਸਲ ਸਰਦਾਰ ਉਨ੍ਹਾਂ ਦੀ ਸ਼ਰਨ ਵਿੱਚ ਆਉਣ ਵਾਲੇ ਪਿੰਡਾਂ ਨੂੰ ਸਰਕਾਰੀ ਕਰਮਚਾਰੀਆਂ ਅਤੇ ਵਿਦੇਸ਼ੀ ਹਮਲਾਵਰਾਂ ਦੀ ਲੁੱਟਖਸੁੱਟ ਤੋਂ ਬਚਾਉਂਦੇ ਸਨ । ਇਸ ਰੱਖਿਆ ਦੇ ਬਦਲੇ ਉਸ ਪਿੰਡ ਦੇ ਲੋਕ ਆਪਣੀ ਉਪਜ ਦਾ ਪੰਜਵਾਂ ਹਿੱਸਾ ਸਾਲ ਵਿੱਚ ਦੋ ਵਾਰੀ ਮਿਸਲ ਦੇ ਸਰਦਾਰ ਨੂੰ ਦਿੰਦੇ ਸਨ । ਇਸ ਤਰ੍ਹਾਂ ਇਹ ਰਾਖੀ ਕਰ ਵੀ ਮਿਸਲਾਂ ਦੀ ਆਮਦਨ ਦਾ ਇੱਕ ਚੰਗਾ ਸੋਮਾ ਸੀ ।

3. ਆਮਦਨੀ ਦੇ ਹੋਰ ਸਾਧਨ – ਇਸ ਤੋਂ ਇਲਾਵਾ ਮਿਸਲਦਾਰਾਂ ਨੂੰ ਚੰਗੀ ਕਰ, ਨਜ਼ਰਾਨਿਆਂ ਅਤੇ ਯੁੱਧ ਵਿੱਚ ਕੀਤੀ ਗਈ ਲੁੱਟਮਾਰ ਤੋਂ ਵੀ ਕੁਝ ਆਮਦਨ ਹੋ ਜਾਂਦੀ ਸੀ ।

4. ਖ਼ਰਚ – ਮਿਸਲ ਸਰਦਾਰ ਆਪਣੀ ਆਮਦਨ ਦਾ ਇੱਕ ਬਹੁਤ ਵੱਡਾ ਹਿੱਸਾ ਸੈਨਾ, ਘੋੜਿਆਂ, ਸ਼ਸਤਰਾਂ, ਨਵੇਂ ਕਿਲਿਆਂ ਦੇ ਨਿਰਮਾਣ ਅਤੇ ਪੁਰਾਣੇ ਕਿਲ੍ਹਿਆਂ ਦੀ ਮੁਰੰਮਤ ‘ਤੇ ਖ਼ਰਚ ਕਰਦਾ ਸੀ । ਇਨ੍ਹਾਂ ਤੋਂ ਇਲਾਵਾ ਮਿਸਲ ਸਰਦਾਰ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਦਾਨ ਦਿੰਦੇ ਸਨ ਅਤੇ ਗ਼ਰੀਬ ਲੋਕਾਂ ਲਈ ਲੰਗਰ ਵੀ ਲਾਉਂਦੇ ਸਨ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 15.
ਮਿਸਲਾਂ ਦੀ ਨਿਆਂ ਵਿਵਸਥਾ ‘ਤੇ ਨੋਟ ਲਿਖੋ । (Write a note on the Judicial System of Misls.)
ਉੱਤਰ-
ਸਿੱਖ ਮਿਸਲਾਂ ਦੇ ਸਮੇਂ ਨਿਆਂ ਪ੍ਰਬੰਧ ਬਿਲਕੁਲ ਸਾਧਾਰਨ ਸੀ । ਕਾਨੂੰਨ ਲਿਖਤੀ ਨਹੀਂ ਸਨ | ਮੁਕੱਦਮਿਆਂ ਦੇ ਫੈਸਲੇ ਉਸ ਸਮੇਂ ਦੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ । ਉਸ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ । ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ ।ਵਧੇਰੇ ਕਰਕੇ ਅਪਰਾਧੀਆਂ ਤੋਂ ਜੁਰਮਾਨਾ ਹੀ ਵਸੂਲ ਕੀਤਾ ਜਾਂਦਾ ਸੀ । ਵਾਰ-ਵਾਰ ਅਪਰਾਧ ਕਰਨ ਵਾਲੇ ਅਪਰਾਧੀ ਦੇ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਜਾਂਦਾ ਸੀ । ਮਿਸਲਾਂ ਦੇ ਸਮੇਂ ਪੰਚਾਇਤ ਸਭ ਤੋਂ ਛੋਟੀ ਅਦਾਲਤ ਹੁੰਦੀ ਸੀ । ਪਿੰਡ ਦੇ ਜ਼ਿਆਦਾਤਰ ਮੁਕੱਦਮਿਆਂ ਦਾ ਫੈਸਲਾ ਪੰਚਾਇਤ ਦੁਆਰਾ ਕੀਤਾ ਜਾਂਦਾ ਸੀ । ਲੋਕ ਪੰਚਾਇਤ ਨੂੰ ਪਰਮੇਸ਼ਰ ਦਾ ਰੂਪ ਸਮਝ ਕੇ ਉਸ ਦਾ ਫੈਸਲਾ ਪ੍ਰਵਾਨ ਕਰ ਲੈਂਦੇ ਸਨ । ਹਰ ਮਿਸਲ ਦੇ ਸਰਦਾਰ ਦੀ ਆਪਣੀ ਵੱਖਰੀ ਅਦਾਲਤ ਹੁੰਦੀ ਸੀ । ਇਸ ਵਿੱਚ ਉਹ ਦੀਵਾਨੀ ਅਤੇ ਫ਼ੌਜਦਾਰੀ ਦੋਹਾਂ ਤਰਾਂ ਦੇ ਮੁਕੱਦਮਿਆਂ ਦਾ ਫੈਸਲਾ ਕਰਦਾ ਸੀ । ਉਹ ਪੰਚਾਇਤ ਵਿਰੁੱਧ ਵੀ ਅਪੀਲਾਂ ਸੁਣਦਾ ਸੀ । ਮਿਸਲ ਕਾਲ ਵਿੱਚ ਸਰਬੱਤ ਖ਼ਾਲਸਾ ਸਿੱਖਾਂ ਦੀ ਸਰਵਉੱਚ ਅਦਾਲਤ ਸੀ । ਇਸ ਵਿੱਚ ਮਿਸਲ ਸਰਦਾਰਾਂ ਦੇ ਆਪਸੀ ਝਗੜਿਆਂ ਅਤੇ ਸਿੱਖ ਕੌਮ ਨਾਲ ਸੰਬੰਧਿਤ ਮਾਮਲਿਆਂ ਦੀ ਵੀ ਸੁਣਵਾਈ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਦਾ ਫੈਸਲਾ ਗੁਰਮਤਿਆਂ ਰਾਹੀਂ ਕੀਤਾ ਜਾਂਦਾ ਸੀ ।

ਪ੍ਰਸ਼ਨ 16.
ਸਿੱਖ ਮਿਸਲਾਂ ਦੇ ਸੈਨਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Describe the main features of military administration of Sikh Misls.)
ਉੱਤਰ-

  • ਘੋੜਸਵਾਰ ਸੈਨਾ – ਘੋੜਸਵਾਰ ਸੈਨਾ ਮਿਸਲਾਂ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ । ਸਿੱਖ ਬਹੁਤ ਨਿਪੁੰਨ ਘੋੜਸਵਾਰ ਸਨ । ਸਿੱਖਾਂ ਦੇ ਤੇਜ਼ ਦੌੜਨ ਵਾਲੇ ਘੋੜੇ ਉਨ੍ਹਾਂ ਦੀ ਗੁਰੀਲਾ ਯੁੱਧ ਪ੍ਰਣਾਲੀ ਦੇ ਸੰਚਾਲਨ ਵਿੱਚ ਬਹੁਤ ਮੱਦਦਗਾਰ ਸਿੱਧ ਹੋਏ ।
  • ਪੈਦਲ ਸੈਨਿਕ – ਮਿਸਲਾਂ ਦੇ ਸਮੇਂ ਪੈਦਲ ਸੈਨਾ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ ਸੀ । ਪੈਦਲ ਸੈਨਿਕ ਕਿਲ੍ਹਿਆਂ ਵਿੱਚ ਪਹਿਰਾ ਦੇਣ, ਸੁਨੇਹੇ ਪਹੁੰਚਾਉਣ ਅਤੇ ਇਸਤਰੀਆਂ ਅਤੇ ਬੱਚਿਆਂ ਦੀ ਦੇਖ-ਭਾਲ ਕਰਦੇ ਸਨ ।
  • ਭਰਤੀ – ਮਿਸਲ ਸੈਨਾ ਵਿੱਚ ਭਰਤੀ ਹੋਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ । ਸੈਨਿਕਾਂ ਨੂੰ ਕੋਈ ਬਾਕਾਇਦਾ ਸਿਖਲਾਈ ਵੀ ਨਹੀਂ ਦਿੱਤੀ ਜਾਂਦੀ ਸੀ । ਉਨ੍ਹਾਂ ਨੂੰ ਨਕਦ ਤਨਖ਼ਾਹ ਦੀ ਥਾਂ ‘ਤੇ ਯੁੱਧ ਦੌਰਾਨ ਕੀਤੀ ਗਈ ਲੁੱਟਮਾਰ ਵਿੱਚੋਂ ਹਿੱਸਾ ਮਿਲਦਾ ਸੀ ।
  • ਸੈਨਿਕਾਂ ਦੇ ਸ਼ਸਤਰ ਅਤੇ ਸਾਮਾਨ – ਸਿੱਖ ਸੈਨਿਕ ਲੜਾਈ ਸਮੇਂ ਤਲਵਾਰਾਂ, ਤੀਰ ਕਮਾਨਾਂ, ਖੰਜਰਾਂ, ਢਾਲਾਂ ਅਤੇ ਬਰਛਿਆਂ ਦੀ ਵਰਤੋਂ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਉਹ ਬੰਦੂਕਾਂ ਦੀ ਵੀ ਵਰਤੋਂ ਕਰਦੇ ਸਨ ।
  • ਲੜਾਈ ਦਾ ਢੰਗ – ਮਿਸਲਾਂ ਦੇ ਸਮੇਂ ਸੈਨਿਕ ਛਾਪਾਮਾਰ ਢੰਗ ਨਾਲ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ । ਇਸ ਦਾ ਕਾਰਨ ਇਹ ਸੀ ਕਿ ਦੁਸ਼ਮਣਾਂ ਦੇ ਮੁਕਾਬਲੇ ਸਿੱਖ ਸੈਨਿਕਾਂ ਦੇ ਸਾਧਨ ਬਹੁਤ ਸੀਮਿਤ ਸਨ । ਮਾਰੋ ਅਤੇ ਭੱਜੋ ਇਸ ਯੁੱਧ ਨੀਤੀ ਦਾ ਮੁੱਖ ਅਧਾਰ ਸੀ । ਸਿੱਖਾਂ ਦੀ ਲੜਾਈ ਦਾ ਇਹ ਢੰਗ ਉਨ੍ਹਾਂ ਦੀ ਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਬਣਿਆ ।
  • ਮਿਸਲਾਂ ਦੀ ਕੁੱਲ ਸੈਨਾ – ਮਿਸਲ ਸੈਨਿਕਾਂ ਦੀ ਕੁੱਲ ਗਿਣਤੀ ਸੰਬੰਧੀ ਅਸੀਂ ਨਿਸ਼ਚਿਤ ਤੌਰ ‘ਤੇ ਕੁਝ ਨਹੀਂ ਕਹਿ ਸਕਦੇ । ਆਧੁਨਿਕ ਇਤਿਹਾਸਕਾਰਾਂ ਡਾਕਟਰ ਹਰੀ ਰਾਮ ਗੁਪਤਾ ਅਤੇ ਐੱਸ. ਐੱਸ. ਗਾਂਧੀ ਆਦਿ ਦੇ ਅਨੁਸਾਰ ਇਹ ਗਿਣਤੀ 1 ਲੱਖ ਸੀ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਮਿਸਲਾਂ ਦੀ ਉਤਪੱਤੀ ਅਤੇ ਵਿਕਾਸ (Origin and Development of Misls)

ਪ੍ਰਸ਼ਨ 1.
ਪੰਜਾਬ ਵਿੱਚ ਸਿੱਖ ਮਿਸਲਾਂ ਦੀ ਉਤਪੱਤੀ ਅਤੇ ਵਿਕਾਸ ਦਾ ਵੇਰਵਾ ਦਿਓ । (Trace the origin and development of the Sikh Misls in the Punjab.).
ਜਾਂ
‘ਮਿਸਲ’ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ? ਸਿੱਖ ਮਿਸਲਾਂ ਦੀ ਉਤਪੱਤੀ ਦਾ ਵਰਣਨ ਕਰੋ । (What do you understand by the term ‘Misl’ ? Describe the origin of the Sikh Misls.)
ਜਾਂ
ਮਿਸਲ ਦੀ ਪਰਿਭਾਸ਼ਾ ਦਿਓ । ਤੁਸੀਂ ਸਿੱਖ ਮਿਸਲਾਂ ਦੀ ਉਤਪੱਤੀ ਅਤੇ ਵਿਕਾਸ ਦੇ ਬਾਰੇ ਕੀ ਜਾਣਦੇ ਹੋ ? (Define Misl. What do you know about the origin and growth of the Sikh Misls ?)
ਜਾਂ
‘ਮਿਸਲ’ ਸ਼ਬਦ ਦਾ ਤੁਸੀਂ ਕੀ ਅਰਥ ਸਮਝਦੇ ਹੋ ? ਪ੍ਰਮੁੱਖ ਸਿੱਖ ਮਿਸਲਾਂ ਦੇ ਇਤਿਹਾਸ ਦਾ ਸੰਖੇਪ ਵਰਣਨ ਕਰੋ । (What do you understand by the term “Misl? Give an account of the history of the important the Sikh Misls.)
ਜਾਂ
ਮਿਸਲ ਸ਼ਬਦ ਤੋਂ ਕੀ ਭਾਵ ਹੈ ? ਸਿੱਖ ਮਿਸਲਾਂ ਦੀ ਉਤਪੱਤੀ ਅਤੇ ਵਿਕਾਸ ਦਾ ਵਰਣਨ ਕਰੋ । (What do you mean by word Misls ? Describe the origin and growth of the Sikh Misls.)
ਉੱਤਰ-
18ਵੀਂ ਸਦੀ ਵਿੱਚ ਪੰਜਾਬ ਵਿੱਚ ਸਿੱਖ ਮਿਸਲਾਂ ਦੀ ਸਥਾਪਨਾ ਇੱਥੋਂ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ ।

(ਉ) ਸਿੱਖ ਮਿਸਲ ਤੋਂ ਭਾਵ (The Meaning of the Sikh Misl) – ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸਮਾਨ ਜਾਂ ਬਰਾਬਰ । 18ਵੀਂ ਸਦੀ ਦੇ ਦੂਸਰੇ ਮੱਧ ਵਿੱਚ ਪੰਜਾਬ ਵਿੱਚ ਸਿੱਖਾਂ ਨੇ 12 ਮਿਸਲਾਂ ਸਥਾਪਿਤ ਕਰ ਲਈਆਂ ਸਨ । ਹਰੇਕ ਮਿਸਲ ਦਾ ਸਰਦਾਰ ਦੂਜੀ ਮਿਸਲਾਂ ਦੇ ਸਰਦਾਰਾਂ ਨਾਲ ਬਰਾਬਰੀ ਦਾ ਸਲੂਕ ਕਰਦਾ ਸੀ ਪਰ ਉਹ ਆਪਣਾ ਅੰਦਰੂਨੀ ਸ਼ਾਸਨ ਚਲਾਉਣ ਵਿੱਚ ਪੂਰਨ ਤੌਰ ‘ਤੇ ਸੁਤੰਤਰ ਸਨ । ਸਿੱਖ ਜੱਥਿਆਂ ਦੀ ਇਸੇ ਸਮਾਨ ਵਿਸ਼ੇਸ਼ ਕਾਰਨ ਉਨ੍ਹਾਂ ਨੂੰ ਮਿਸਲਾਂ ਕਿਹਾ ਜਾਂਦਾ ਸੀ ।

(ਅ) ਸਿੱਖ ਮਿਸਲਾਂ ਦੀ ਉਤਪੱਤੀ (Origin of the Sikh Misls) – ਮੁਗ਼ਲਾਂ ਦੇ ਵੱਧ ਰਹੇ ਸਿੱਖਾਂ ਉੱਤੇ ਅੱਤਿਆਚਾਰਾਂ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਨੂੰ ਵੇਖਦਿਆਂ ਹੋਇਆਂ ਨਵਾਬ ਕਪੂਰ ਸਿੰਘ ਨੇ ਸਿੱਖਾਂ ਵਿੱਚ ਵਧੇਰੇ ਏਕਤਾ ਦੀ ਲੋੜ ਮਹਿਸੂਸ ਕੀਤੀ । ਇਸ ਉਦੇਸ਼ ਨਾਲ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਵਿਸਾਖੀ ਵਾਲੇ ਦਿਨ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ । ਦਲ ਖ਼ਾਲਸਾ ਅਧੀਨ 12 ਜੱਥੇ ਗਠਿਤ ਕੀਤੇ ਗਏ । ਹਰੇਕ ਜੱਥੇ ਦਾ ਆਪਣਾ ਵੱਖਰਾ ਸਰਦਾਰ ਅਤੇ ਝੰਡਾ ਸੀ । ਇਨ੍ਹਾਂ ਜੱਥਿਆਂ ਨੂੰ ਹੀ ਮਿਸਲ ਕਿਹਾ ਜਾਣ ਲੱਗਾ । ਇਨ੍ਹਾਂ ਮਿਸਲਾਂ ਨੇ 1767 ਈ. ਤੋਂ 1799 ਈ. ਦੇ ਸਮੇਂ ਦੌਰਾਨ ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਆਪਣੇ ਸੁਤੰਤਰ ਰਾਜ ਸਥਾਪਿਤ ਕਰ ਲਏ ।

(ੲ) ਸਿੱਖ ਮਿਸਲਾਂ ਦਾ ਵਿਕਾਸ (Growth of the Sikh Misls) – 1767 ਈ. ਤੋਂ 1799 ਈ. ਦੇ ਸਮੇਂ ਦੇ ਦੌਰਾਨ ਪੰਜਾਬ ਵਿੱਚ ਜਮਨਾ ਅਤੇ ਸਿੰਧ ਦਰਿਆਵਾਂ ਦੇ ਵਿਚਕਾਰਲੇ ਖੇਤਰਾਂ ਵਿੱਚ ਸਿੱਖਾਂ ਨੇ 12 ਸੁਤੰਤਰ ਮਿਸਲਾਂ ਸਥਾਪਿਤ ਕੀਤੀਆਂ । ਇਨ੍ਹਾਂ ਮਿਸਲਾਂ ਦੇ ਵਿਕਾਸ ਅਤੇ ਉਨ੍ਹਾਂ ਦੇ ਇਤਿਹਾਸ ਸੰਬੰਧੀ ਸੰਖੇਪ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ-

1. ਫ਼ੈਜ਼ਲਪੁਰੀਆ ਮਿਸਲ (Faizalpuria Misl) – ਇਸ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ । ਉਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਨਾਂ ਦੇ ਪਿੰਡ ‘ਤੇ ਕਬਜ਼ਾ ਕੀਤਾ ਸੀ । ਇਸੇ ਲਈ ਇਸ ਮਿਸਲ ਦਾ ਨਾਂ ਫ਼ੈਜ਼ਲਪੁਰੀਆ ਮਿਸਲ ਪੈ ਗਿਆ ਸੀ । ਨਵਾਬ ਕਪੂਰ ਸਿੰਘ ਆਪਣੀ ਨਿਡਰਤਾ ਅਤੇ ਬਹਾਦਰੀ ਕਾਰਨ ਸਿੱਖਾਂ ਵਿੱਚ ਬੜਾ ਮਸ਼ਹੂਰ ਸੀ । ਫ਼ੈਜ਼ਲਪੁਰੀਆ ਮਿਸਲ ਅਧੀਨ ਜਲੰਧਰ, ਲੁਧਿਆਣਾ, ਪੱਟੀ, ਨੂਰਪੁਰ ਅਤੇ ਬਹਿਰਾਮਪੁਰ ਆਦਿ ਦੇ ਦੇਸ਼ ਸ਼ਾਮਲ ਸਨ 1753 ਈ. ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਖ਼ੁਸ਼ਹਾਲ ਸਿੰਘ ਅਤੇ ਬੁੱਧ ਸਿੰਘ ਨੇ ਇਸ ਮਿਸਲ ਦੀ ਅਗਵਾਈ ਕੀਤੀ ।

2. ਭੰਗੀ ਮਿਸਲ (Bhangi Misl) – ਭੰਗੀ ਮਿਸਲ ਦੀ ਸਥਾਪਨਾ ਭਾਵੇਂ ਸਰਦਾਰ ਛੱਜਾ ਸਿੰਘ ਨੇ ਕੀਤੀ ਸੀ ਪਰ ਸਰਦਾਰ ਹਰੀ ਸਿੰਘ ਇਸ ਮਿਸਲ ਦਾ ਅਸਲ ਮੋਢੀ ਮੰਨਿਆ ਜਾਂਦਾ ਹੈ । ਝੰਡਾ ਸਿੰਘ ਅਤੇ ਗੰਡਾ ਸਿੰਘ ਇਸ ਮਿਸਲ ਦੇ ਹੋਰ ਪ੍ਰਸਿੱਧ ਆਗੂ ਸਨ । ਇਸ ਮਿਸਲ ਦਾ ਲਾਹੌਰ, ਅੰਮ੍ਰਿਤਸਰ, ਗੁਜਰਾਤ ਅਤੇ ਸਿਆਲਕੋਟ ਆਦਿ ਦੇਸ਼ਾਂ ‘ਤੇ ਅਧਿਕਾਰ ਸੀ । ਕਿਉਂਕਿ ਇਸ ਮਿਸਲ ਦੇ ਨੇਤਾਵਾਂ ਨੂੰ ਭੰਗ ਪੀਣ ਦੀ ਬਹੁਤ ਆਦਤ ਸੀ, ਇਸ ਲਈ ਇਸ ਮਿਸਲ ਦਾ ਨਾਂ ਭੰਗੀ ਮਿਸਲ ਪਿਆ ।

3. ਆਹਲੂਵਾਲੀਆ ਮਿਸਲ (Ahluwalia Misl) – ਆਹਲੂਵਾਲੀਆ ਮਿਸਲ ਦੀ ਸਥਾਪਨਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ ਸੀ । ਕਿਉਂਕਿ ਉਹ ਲਾਹੌਰ ਦੇ ਨੇੜੇ ਆਹਲੂ ਪਿੰਡ ਦਾ ਨਿਵਾਸੀ ਸੀ ਇਸ ਲਈ ਇਸ ਮਿਸਲ ਦਾ ਨਾਂ ਆਹਲੂਵਾਲੀਆ ਪਿਆ |ਉਹ ਇੱਕ ਮਹਾਨ ਨੇਤਾ ਸੀ । ਉਸ ਨੂੰ 1748 ਈ. ਵਿੱਚ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਬਣਾਇਆ ਗਿਆ ਸੀ । ਉਸ ਨੇ ਲਾਹੌਰ, ਕਸੂਰ ਅਤੇ ਸਰਹਿੰਦ ‘ਤੇ ਕਬਜ਼ਾ ਕਰਕੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ । ਉਸ ਨੂੰ ਸੁਲਤਾਨ-ਉਲ-ਕੌਮ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ । ਆਹਲੂਵਾਲੀਆ ਮਿਸਲ ਦੀ ਰਾਜਧਾਨੀ ਦਾ ਨਾਂ ਕਪੂਰਥਲਾ ਸੀ 1783 ਈ. ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਤੋਂ ਬਾਅਦ ਭਾਗ ਸਿੰਘ ਅਤੇ ਫ਼ਤਹਿ ਸਿੰਘ ਆਹਲੂਵਾਲੀਆ ਨੇ ਇਸ ਮਿਸਲ ਦੀ ਅਗਵਾਈ ਕੀਤੀ ।

4. ਰਾਮਗੜ੍ਹੀਆ ਮਿਸਲ (Ramgarhiya Misl-ਰਾਮਗੜ੍ਹੀਆ ਮਿਸਲ ਦਾ ਮੋਢੀ ਖ਼ੁਸ਼ਹਾਲ ਸਿੰਘ ਸੀ । ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਆਗੂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸੀ । ਉਸ ਨੇ ਬਾਰੀ ਦੁਆਬ ਅਤੇ ਜਲੰਧਰ ਦੁਆਬ ਦੇ ਕੁੱਝ ਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ । ਇਸ ਮਿਸਲ ਦੀ ਰਾਜਧਾਨੀ ਦਾ ਨਾਂ ਸ੍ਰੀ ਹਰਿਗੋਬਿੰਦਪੁਰ ਸੀ । 1803 ਈ. ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦੀ ਮੌਤ ਤੋਂ ਬਾਅਦ ਸਰਦਾਰ ਜੋਧ ਸਿੰਘ ਨੇ ਇਸ ਮਿਸਲ ਦੀ ਯੋਗ ਅਗਵਾਈ ਕੀਤੀ ।

5. ਸ਼ੁਕਰਚੱਕੀਆ ਮਿਸਲ (Sukarchakiya Misl) – ਸ਼ੁਕਰਚੱਕੀਆ ਮਿਸਲ ਦਾ ਮੋਢੀ ਸਰਦਾਰ ਚੜ੍ਹਤ ਸਿੰਘ ਸੀ । ਉਹ ਬੜਾ ਬਹਾਦਰ ਯੋਧਾ ਸੀ । ਉਸ ਨੇ ਐਮਨਾਬਾਦ, ਗੁਜਰਾਂਵਾਲਾ, ਸਿਆਲਕੋਟ, ਵਜ਼ੀਰਾਬਾਦ, ਚੱਕਵਾਲ, ਜਲਾਲਪੁਰ ਅਤੇ ਰਸੂਲਪੁਰ ਆਦਿ ਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ ਸੀ । ਇਹ ਇਲਾਕੇ ਰਚਨਾ ਅਤੇ ਚੱਜ ਦੁਆਬ ਵਿੱਚ ਸਨ । ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਦਾ ਨਾਂ ਗੁਜਰਾਂਵਾਲਾ ਸੀ । ਚੜ੍ਹਤ ਸਿੰਘ ਤੋਂ ਬਾਅਦ ਮਹਾਂ ਸਿੰਘ ਅਤੇ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ 1799 ਈ. ਵਿੱਚ ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ ।

6. ਕਨ੍ਹਈਆ ਮਿਸਲ (Kanahia Misl) – ਕਨ੍ਹਈਆ ਮਿਸਲ ਦਾ ਮੋਢੀ ਜੈ ਸਿੰਘ ਸੀ । ਕਿਉਂਕਿ ਉਹ ਕਾਹਨਾ ਪਿੰਡ ਦਾ ਨਿਵਾਸੀ ਸੀ ਇਸ ਲਈ ਇਸ ਮਿਸਲ ਦਾ ਨਾਂ ਕਨ੍ਹਈਆ ਮਿਸਲ ਪਿਆ | ਜੈ ਸਿੰਘ ਬੜਾ ਬਹਾਦਰ ਸੀ । ਉਸ ਨੇ ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ ਅਤੇ ਕਾਂਗੜਾ ਦੇ ਇਲਾਕਿਆਂ ਨੂੰ ਆਪਣੇ ਅਧੀਨ ਕੀਤਾ ਸੀ । 1798 ਈ. ਵਿੱਚ ਜੈ ਸਿੰਘ ਦੀ ਮੌਤ ਤੋਂ ਬਾਅਦ ਸਦਾ ਕੌਰ ਇਸ ਮਿਸਲ ਦੀ ਆਗੂ ਬਣੀ } ਉਹ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ ।

7. ਫੂਲਕੀਆਂ ਮਿਸਲ (Phulkian Misl) – ਫੂਲਕੀਆਂ ਮਿਸਲ ਦੀ ਸਥਾਪਨਾ ਚੌਧਰੀ ਫੂਲ ਨਾਂ ਦੇ ਇੱਕ ਜੱਟ ਨੇ ਕੀਤੀ ਸੀ । ਇਸ ਵਿੱਚ ਪਟਿਆਲਾ, ਨਾਭਾ ਤੇ ਜੀਂਦ ਦੇ ਪ੍ਰਦੇਸ਼ ਸ਼ਾਮਲ ਸਨ । ਪਟਿਆਲਾ ਦੇ ਪ੍ਰਸਿੱਧ ਫੂਲਕੀਆਂ ਸਰਦਾਰ ਬਾਬਾ ਆਲਾ ਸਿੰਘ, ਅਮਰ ਸਿੰਘ ਤੇ ਸਾਹਿਬ ਸਿੰਘ, ਨਾਭਾ ਦੇ ਹਮੀਰ ਸਿੰਘ ਤੇ ਜਸਵੰਤ ਸਿੰਘ ਅਤੇ ਨੀਂਦ ਦੇ ਗਜਪਤ ਸਿੰਘ ਤੇ ਭਾਗ ਸਿੰਘ ਸਨ ।

8. ਡੱਲੇਵਾਲੀਆ ਮਿਸਲ (Dallewalia Misl) – ਡੱਲੇਵਾਲੀਆ ਮਿਸਲ ਦਾ ਮੋਢੀ ਗੁਲਾਬ ਸਿੰਘ ਸੀ । ਤਾਰਾ ਸਿੰਘ ਘੇਬਾ ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਸਰਦਾਰ ਸੀ । ਇਸ ਮਿਸਲ ਦਾ ਫਿਲੌਰ, ਰਾਹੋਂ, ਨਕੋਦਰ, ਬੱਦੋਵਾਲ ਆਦਿ ਦੇਸ਼ਾਂ ‘ਤੇ ਕਬਜ਼ਾ ਸੀ ।

9. ਨੱਕਈ ਮਿਸਲ (Nakkai Misl) – ਨੱਕਈ ਮਿਸਲ ਦਾ ਮੋਢੀ ਸਰਦਾਰ ਹੀਰਾ ਸਿੰਘ ਸੀ । ਉਸ ਨੇ ਨੱਕਾ, ਚੁਨੀਆਂ, ਕੰਗਨਪੁਰ, ਦੀਪਾਲਪੁਰ, ਸ਼ੇਰਗੜ, ਫਰੀਦਾਬਾਦ ਆਦਿ ਦੇਸ਼ਾਂ ‘ਤੇ ਕਬਜ਼ਾ ਕਰ ਕੇ ਨੱਕਈ ਮਿਸਲ ਦਾ ਵਿਸਥਾਰ ਕੀਤਾ । ਰਣ ਸਿੰਘ ਨੱਕਈ ਸਰਦਾਰਾਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਸੀ ਉਸ ਨੇ ਕੋਟ ਕਮਾਲੀਆ ਅਤੇ ਸ਼ਕਰਪੁਰ ਦੇ ਦੇਸ਼ਾਂ ‘ਤੇ ਕਬਜ਼ਾ ਕਰਕੇ ਨੱਕਈ ਮਿਸਲ ਵਿੱਚ ਸ਼ਾਮਲ ਕੀਤਾ ।

10. ਨਿਸ਼ਾਨਵਾਲੀਆ ਮਿਸਲ (Nishanwalia Misl) – ਇਸ ਮਿਸਲ ਦਾ ਮੋਢੀ ਸਰਦਾਰ ਸੰਗਤ ਸਿੰਘ ਸੀ । ਇਸ ਮਿਸਲ ਦੇ ਆਗੂ ਦਲ ਖ਼ਾਲਸਾ ਦਾ ਝੰਡਾ ਜਾਂ ਨਿਸ਼ਾਨ ਚੁੱਕ ਕੇ ਚਲਦੇ ਸਨ ਜਿਸ ਕਾਰਨ ਇਸ ਮਿਸਲ ਦਾ ਨਾਂ ਨਿਸ਼ਾਨਵਾਲੀਆ ਮਿਸਲ ਪੈ ਗਿਆ । ਸੰਗਤ ਸਿੰਘ ਨੇ ਅੰਬਾਲਾ, ਸ਼ਾਹਬਾਦ, ਸਿੰਘਵਾਲਾ, ਸਾਹਨੇਵਾਲ, ਦੋਰਾਹਾ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਆਪਣੀ ਮਿਸਲ ਦਾ ਵਿਸਥਾਰ ਕੀਤਾ । ਉਸ ਨੇ ਸਿੰਘਵਾਲਾ ਨੂੰ ਆਪਣੀ ਰਾਜਧਾਨੀ ਬਣਾਇਆ । 1774 ਈ. ਵਿੱਚ ਸੰਗਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਭਰਾ ਮੋਹਰ ਸਿੰਘ ਇਸ ਮਿਸਲ ਦਾ ਆਗੂ ਬਣਿਆ ।

11. ਸ਼ਹੀਦ ਮਿਸਲ (Shahid Misl) – ਸ਼ਹੀਦ ਮਿਸਲ ਦਾ ਸੰਸਥਾਪਕ ਸਰਦਾਰ ਸੁੱਧਾ ਸਿੰਘ ਸੀ । ਕਿਉਂਕਿ ਇਸ ਮਿਸਲ ਦੇ ਆਗੂ ਅਫ਼ਗਾਨਾਂ ਨਾਲ ਹੋਈਆਂ ਲੜਾਈਆਂ ਵਿੱਚ ਸ਼ਹੀਦ ਹੋ ਗਏ ਸਨ ਇਸ ਕਾਰਨ ਇਸ ਮਿਸਲ ਨੂੰ ਸ਼ਹੀਦ , ਮਿਸਲ ਕਿਹਾ ਜਾਣ ਲੱਗਾ । ਬਾਬਾ ਦੀਪ ਸਿੰਘ ਜੀ ਇਸ ਮਿਸਲ ਦੇ ਸਭ ਤੋਂ ਪ੍ਰਸਿੱਧ ਨੇਤਾ ਸਨ । ਉਹ 1757 ਈ. ਵਿੱਚ ਅੰਮ੍ਰਿਤਸਰ ਵਿਖੇ ਅਫ਼ਗਾਨਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ । ਕਰਮ ਸਿੰਘ ਅਤੇ ਗੁਰਬਖ਼ਸ਼ ਸਿੰਘ ਇਸ ਮਿਸਲ ਦੇ ਦੋ ਹੋਰ ਉੱਘੇ ਨੇਤਾ ਸਨ । ਇਸ ਮਿਸਲ ਵਿੱਚ ਸਹਾਰਨਪੁਰ, ਸ਼ਹਜਾਦਪੁਰ ਅਤੇ ਕੇਸ਼ਨੀ ਨਾਂ ਦੇ ਇਲਾਕੇ ਸ਼ਾਮਲ ਸਨ । ਇਸ ਮਿਸਲ ਦੇ ਜ਼ਿਆਦਾਤਰ ਲੋਕ ਨਿਹੰਗ ਸਨ ਜੋ ਨੀਲੇ ਕੱਪੜੇ ਪਾਉਂਦੇ ਸਨ । ਇਸ ਕਾਰਨ ਸ਼ਹੀਦ ਮਿਸਲ ਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਹੈ ।

12. ਕਰੋੜਸਿੰਘੀਆ ਮਿਸਲ (Krorsinghia Misl) – ਇਸ ਮਿਸਲ ਦਾ ਮੋਢੀ ਕਰੋੜਾ ਸਿੰਘ ਸੀ ਜਿਸ ਕਾਰਨ ਇਸ ਦਾ ਨਾਂ ਕਰੋੜਸਿੰਘੀਆ ਮਿਸਲ ਪੈ ਗਿਆ । ਕਿਉਂਕਿ ਕਰੋੜਾ ਸਿੰਘ ਪੰਜਗੜੀਆ ਪਿੰਡ ਦਾ ਰਹਿਣ ਵਾਲਾ ਸੀ ਇਸ ਕਾਰਨ ਇਸ ਮਿਸਲ ਨੂੰ ਪੰਜਗੜ੍ਹੀਆ ਮਿਸਲ ਵੀ ਕਿਹਾ ਜਾਂਦਾ ਸੀ । 1764 ਈ. ਵਿੱਚ ਕਰੋੜਾ ਸਿੰਘ ਦੀ ਮੌਤ ਤੋਂ ਬਾਅਦ ਬਘੇਲ ਸਿੰਘ ਇਸ ਮਿਸਲ ਦਾ ਆਗੂ ਬਣਿਆ । ਉਹ ਕਰੋੜਸਿੰਘੀਆ ਮਿਸਲ ਦੇ ਆਗੂਆਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਸੀ । ਉਸ ਨੇ ਕਰਨਾਲ ਦੇ ਨੇੜੇ ਸਥਿਤ ਚਲੋਦੀ ਨੂੰ ਆਪਣੀ ਰਾਜਧਾਨੀ ਬਣਾਇਆ । ਉਸ ਨੇ ਨਵਾਂ ਸ਼ਹਿਰ ਅਤੇ ਬੰਗਾ ਦੇ ਇਲਾਕਿਆਂ ਨੂੰ ਆਪਣੀ ਮਿਸਲ ਵਿੱਚ ਸ਼ਾਮਲ ਕੀਤਾ । ਬਘੇਲ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜੋਧ ਸਿੰਘ ਇਸ ਮਿਸਲ ਦਾ ਆਗੂ ਬਣਿਆ । ਉਸ ਨੇ ਮਾਲਵੇ ਦੇ ਕਈ ਦੇਸ਼ਾਂ ‘ਤੇ ਕਬਜ਼ਾ ਕਰ ਲਿਆ ਸੀ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਮਿਸਲ ਦਾ ਰਾਜ ਪ੍ਰਬੰਧ (Administration of the Misls)

ਪ੍ਰਸ਼ਨ 2.
ਸਿੱਖ ਮਿਸਲਾਂ ਦੇ ਸੰਗਠਨ ’ਤੇ ਇੱਕ ਨੋਟ ਲਿਖੋ । (Write a note on the Organisation of the Sikh Misls.)
ਜਾਂ
ਮਿਸਲਾਂ ਦੇ ਸੰਗਠਨ ਦੀ ਪ੍ਰਕਿਰਤੀ ਦਾ ਵਰਣਨ ਕਰੋ । (Discuss the nature of the Organisation of the Misls.)
ਜਾਂ
ਸਿੱਖ ਮਿਸਲਾਂ ਦੇ ਰਾਜ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ । (Bring out the main features of the Administration of the Sikh Misls.)
ਜਾਂ
ਮਿਸਲਾਂ ਦੇ ਨਾਗਰਿਕ ਅਤੇ ਸੈਨਿਕ ਪ੍ਰਬੰਧ ਦਾ ਵੇਰਵਾ ਦਿਓ । (Give an account of Civil and Military Administration of the Misls.)
ਉੱਤਰ-
ਸਿੱਖ ਮਿਸਲਾਂ ਦੇ ਸੰਗਠਨ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

I. ਗੁਰਮਤਾ (Gurmata)

ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ । ਇਸ ਦਾ ਸ਼ਬਦੀ ਅਰਥ ਹੈ “ਗੁਰੂ ਦਾ ਮਤ ਜਾਂ ਫ਼ੈਸਲਾ । ਦੁਸਰੇ ਸ਼ਬਦਾਂ ਵਿੱਚ ਗੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬਤ ਖ਼ਾਲਸਾ ਦੁਆਰਾ ਜੋ ਫ਼ੈਸਲੇ ਲਏ ਜਾਂਦੇ ਸਨ ਉਨ੍ਹਾਂ ਨੂੰ ਗੁਰਮਤਾ ਕਹਿੰਦੇ ਸਨ । ਸਰਬਤ ਖ਼ਾਲਸਾ ਦੇ ਸੰਮੇਲਨਾਂ ਵਿੱਚ ਸਿੱਖ ਪੰਥ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਗੁਰਮਤੇ ਪਾਸ ਕੀਤੇ ਜਾਂਦੇ ਸਨ । ਸਾਰੇ ਸਿੱਖ ਇਨ੍ਹਾਂ ਗੁਰਮਤਿਆਂ ਨੂੰ ਗੁਰੂ ਦਾ ਹੁਕਮ ਮੰਨ ਕੇ ਪਾਲਣਾ ਕਰਦੇ ਸਨ ।

II. ਮਿਸਲਾਂ ਦਾ ਅੰਦਰੂਨੀ ਸੰਗਠਨ (Internal Organisation of the Misls)

1. ਸਰਦਾਰ ਅਤੇ ਮਿਸਲਦਾਰ (Sardar and Misldar) – ਹਰੇਕ ਮਿਸਲ ਦੇ ਮੁਖੀ ਨੂੰ ਸਰਦਾਰ ਕਿਹਾ ਜਾਂਦਾ ਸੀ ਅਤੇ ਹਰੇਕ ਸਰਦਾਰ ਅਧੀਨ ਕਈ ਮਿਸਲਦਾਰ ਹੁੰਦੇ ਸਨ । ਸਰਦਾਰ ਵਾਂਗ ਮਿਸਲਦਾਰਾਂ ਕੋਲ ਵੀ ਆਪਣੀ ਸੈਨਾ ਹੁੰਦੀ ਸੀ । ਸਰਦਾਰ ਜਿੱਤੇ ਹੋਏ ਇਲਾਕਿਆਂ ਵਿੱਚੋਂ ਕੁਝ ਹਿੱਸਾ ਆਪਣੇ ਅਧੀਨ ਮਿਸਲਦਾਰਾਂ ਨੂੰ ਦੇ ਦਿੰਦਾ ਸੀ । ਸ਼ੁਰੂ ਵਿੱਚ ਸਰਦਾਰ ਦਾ ਅਹੁਦਾ ਜੱਦੀ ਨਹੀਂ ਹੁੰਦਾ ਸੀ । ਹੌਲੀ-ਹੌਲੀ ਸਰਦਾਰ ਦਾ ਅਹੁਦਾ ਜੱਦੀ ਹੋ ਗਿਆ । ਭਾਵੇਂ ਸਰਦਾਰ ਨਿਰੰਕੁਸ਼ ਸਨ ਪਰ ਉਹ ਅੱਤਿਆਚਾਰੀ ਨਹੀਂ ਸਨ । ਉਹ ਆਪਣੀ ਪਰਜਾ ਨਾਲ ਆਪਣੇ ਪਰਿਵਾਰ ਵਾਂਗ ਪਿਆਰ ਕਰਦੇ ਸਨ ।

2. ਜ਼ਿਲ੍ਹੇ (Districts) – ਮਿਸਲਾਂ ਨੂੰ ਕਈ ਜ਼ਿਲ੍ਹਿਆਂ ਵਿੱਚ ਵੰਡਿਆ ਜਾਂਦਾ ਸੀ । ਹਰੇਕ ਜ਼ਿਲ੍ਹੇ ਦੇ ਮੁਖੀ ਨੂੰ ਕਾਰਦਾਰ ਕਹਿੰਦੇ ਸਨ । ਉਹ ਜ਼ਿਲ੍ਹੇ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ ਜ਼ਿੰਮੇਵਾਰ ਹੁੰਦਾ ਸੀ ।

3. ਪਿੰਡ (Villages) – ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ । ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਹੁੰਦਾ ਸੀ । ਪਿੰਡ ਦੇ ਲਗਭਗ ਸਾਰੇ ਮਾਮਲੇ ਪੰਚਾਇਤ ਦੁਆਰਾ ਹੀ ਨਜਿੱਠ ਲਏ ਜਾਂਦੇ ਸਨ । ਲੰਬੜਦਾਰ,

ਪਟਵਾਰੀ ਅਤੇ ਚੌਕੀਦਾਰ ਪਿੰਡ ਦੇ ਮਹੱਤਵਪੂਰਨ ਕਰਮਚਾਰੀ ਸਨ । ਚੌਕੀਦਾਰ ਪਿੰਡ ਵਿੱਚ ਪਹਿਰਾ ਦਿੰਦਾ ਸੀ । ਸਰਦਾਰ ਪਿੰਡ ਦੇ ਮਾਮਲਿਆਂ ਵਿੱਚ ਦਖ਼ਲ-ਅੰਦਾਜ਼ੀ ਨਹੀਂ ਕਰਦਾ ਸੀ ।

III. ਮਿਸਲਾਂ ਦਾ ਆਰਥਿਕ ਪ੍ਰਬੰਧ (Financial Administration of the Misls)

1. ਲਗਾਨ ਪ੍ਰਬੰਧ (Land Revenue Administration) – ਮਿਸਲਾਂ ਦੇ ਸਮੇਂ ਆਮਦਨੀ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ । ਇਹ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਅਧਾਰ ‘ਤੇ ਵੱਖੋ-ਵੱਖਰਾ ਹੁੰਦਾ ਸੀ । ਇਹ ਆਮ ਤੌਰ ‘ਤੇ ਕੁੱਲ ਉਪਜ ਦਾ 1/3 ਤੋਂ 1/4 ਹਿੱਸਾ ਹੁੰਦਾ ਸੀ । ਇਹ ਲਗਾਨ ਸਾਲ ਵਿੱਚ ਦੋ ਵਾਰੀ ਹਾੜੀ ਅਤੇ ਸਾਉਣੀ ਦੀਆਂ ਫ਼ਸਲਾਂ ਦੇ ਤਿਆਰ ਹੋਣ ਸਮੇਂ ਵਸੂਲ ਕੀਤਾ ਜਾਂਦਾ ਸੀ । ਲਗਾਨ ਇਕੱਠਾ ਕਰਨ ਲਈ ਬਣਾਈ ਪ੍ਰਣਾਲੀ ਪ੍ਰਚੱਲਿਤ ਸੀ । ਲਗਾਨ ਅਨਾਜ ਜਾਂ ਨਕਦੀ ਕਿਸੇ ਵੀ ਰੂਪ ਵਿੱਚ ਦਿੱਤਾ ਜਾ ਸਕਦਾ ਸੀ । ਮਿਸਲ ਕਾਲ ਵਿੱਚ ਭੂਮੀ ਅਧਿਕਾਰ ਸੰਬੰਧੀ ਚਾਰ ਪ੍ਰਥਾਵਾਂ-ਪੱਤੀਦਾਰੀ, ਮਿਸਲਦਾਰੀ, ਜਾਗੀਰਦਾਰੀ ਅਤੇ ਤਾਬੇਦਾਰੀ ਪ੍ਰਚੱਲਿਤ ਸਨ ।

2. ਰਾਖੀ ਪ੍ਰਥਾ (Rakhi System) – ਪੰਜਾਬ ਦੇ ਲੋਕਾਂ ਨੂੰ ਵਿਦੇਸ਼ੀ ਹਮਲਾਵਰਾਂ ਅਤੇ ਸਰਕਾਰੀ ਕਰਮਚਾਰੀਆਂ ਤੋਂ ਹਰ ਵੇਲੇ ਲੁੱਟਮਾਰ ਦਾ ਡਰ ਲੱਗਾ ਰਹਿੰਦਾ ਸੀ । ਇਸ ਲਈ ਬਹੁਤ ਸਾਰੇ ਪਿੰਡਾਂ ਨੇ ਆਪਣੀ ਰੱਖਿਆ ਲਈ ਮਿਸਲਾਂ ਦੀ ਸ਼ਰਨ ਲਈ । ਮਿਸਲ ਸਰਦਾਰ ਉਨ੍ਹਾਂ ਦੀ ਸ਼ਰਨ ਵਿੱਚ ਆਉਣ ਵਾਲੇ ਪਿੰਡਾਂ ਨੂੰ ਸਰਕਾਰੀ ਕਰਮਚਾਰੀਆਂ ਅਤੇ ਵਿਦੇਸ਼ੀ ਹਮਲਾਵਰਾਂ ਦੀ ਲੁੱਟ-ਖਸੁੱਟ ਤੋਂ ਬਚਾਉਂਦੇ ਸਨ । ਇਸ ਰੱਖਿਆ ਦੇ ਬਦਲੇ ਉਸ ਪਿੰਡ ਦੇ ਲੋਕ ਆਪਣੀ ਉਪਜ ਦਾ ਪੰਜਵਾਂ ਹਿੱਸਾ ਸਾਲ ਵਿੱਚ ਦੋ ਵਾਰੀ ਮਿਸਲ ਦੇ ਸਰਦਾਰ ਨੂੰ ਦਿੰਦੇ ਸਨ । ਇਸ ਤਰ੍ਹਾਂ ਇਹ ਰਾਖੀ ਕਰ ਵੀ ਮਿਸਲਾਂ ਦੀ ਆਮਦਨ ਦਾ ਇੱਕ ਚੰਗਾ ਸੋਮਾ ਸੀ ।

3. ਆਮਦਨੀ ਦੇ ਹੋਰ ਸਾਧਨ (Other sources of Income) – ਇਸ ਤੋਂ ਇਲਾਵਾ ਮਿਸਲਦਾਰਾਂ ਨੂੰ ਚੰਗੀ ਕਰ, ਨਜ਼ਰਾਨਿਆਂ ਅਤੇ ਯੁੱਧ ਵਿੱਚ ਕੀਤੀ ਗਈ ਲੁੱਟਮਾਰ ਤੋਂ ਵੀ ਕੁੱਝ ਆਮਦਨ ਹੋ ਜਾਂਦੀ ਸੀ ।

4. ਖ਼ਰਚ (Expenditure) – ਮਿਸਲ ਸਰਦਾਰ ਆਪਣੀ ਆਮਦਨ ਦਾ ਇੱਕ ਵੱਡਾ ਹਿੱਸਾ ਸੈਨਾ, , ਘੋੜਿਆਂ, ਸ਼ਸਤਰਾਂ, ਨਵੇਂ ਕਿਲ੍ਹਿਆਂ ਦੇ ਨਿਰਮਾਣ ਅਤੇ ਪੁਰਾਣੇ ਕਿਲ੍ਹਿਆਂ ਦੀ ਮੁਰੰਮਤ ‘ਤੇ ਖ਼ਰਚ ਕਰਦਾ ਸੀ । ਇਨ੍ਹਾਂ ਤੋਂ ਇਲਾਵਾ ਮਿਸਲ ਸਰਦਾਰ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਦਾਨ ਦਿੰਦੇ ਸਨ ਅਤੇ ਗ਼ਰੀਬ ਲੋਕਾਂ ਲਈ ਲੰਗਰ ਵੀ ਲਾਉਂਦੇ ਸਨ ।

IV. ਨਿਆਂ ਪ੍ਰਬੰਧ (Judicial Administration)

  • ਪੰਚਾਇਤ (Panchayat) – ਮਿਸਲਾਂ ਦੇ ਸਮੇਂ ਪੰਚਾਇਤ ਨਿਆਂ ਪ੍ਰਬੰਧ ਦੀ ਸਭ ਤੋਂ ਛੋਟੀ ਅਦਾਲਤ ਹੁੰਦੀ ਸੀ । ਪੰਚਾਇਤ ਹਰ ਪਿੰਡ ਵਿੱਚ ਹੁੰਦੀ ਸੀ । ਪਿੰਡ ਦੇ ਜ਼ਿਆਦਾਤਰ ਮੁਕੱਦਮਿਆਂ ਦਾ ਫ਼ੈਸਲਾ ਪੰਚਾਇਤ ਦੁਆਰਾ ਕੀਤਾ ਜਾਂਦਾ ਸੀ । ਲੋਕ ਪੰਚਾਇਤ ਨੂੰ ਪਰਮੇਸ਼ਵਰ ਦਾ ਰੂਪ ਸਮਝ ਕੇ ਉਸ ਦਾ ਫ਼ੈਸਲਾ ਪ੍ਰਵਾਨ ਕਰ ਲੈਂਦੇ ਸਨ ।
  • ਸਰਦਾਰ ਦੀ ਅਦਾਲਤ (Sardar’s Court) – ਹਰ ਮਿਸਲ ਦਾ ਸਰਦਾਰ ਆਪਣੀ ਵੱਖਰੀ ਅਦਾਲਤ ਲਾਉਂਦਾ ਸੀ । ਇਸ ਵਿੱਚ ਉਹ ਦੀਵਾਨੀ ਅਤੇ ਫ਼ੌਜਦਾਰੀ ਦੋਹਾਂ ਤਰ੍ਹਾਂ ਦੇ ਮੁਕੱਦਮਿਆਂ ਦਾ ਫ਼ੈਸਲਾ ਕਰਦਾ ਸੀ । ਉਸ ਨੂੰ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਦੇਣ ਦਾ ਵੀ ਪੂਰਾ ਹੱਕ ਸੀ, ਪਰ ਉਹ ਆਮ ਤੌਰ ‘ਤੇ ਅਪਰਾਧੀਆਂ ਨੂੰ ਨਰਮ ਸਜ਼ਾਵਾਂ ਹੀ ਦਿੰਦੇ ਸਨ ।
  • ਸਰਬਤ ਖ਼ਾਲਸਾ (Sarbat Khalsa) – ਸਰਬਤ ਖ਼ਾਲਸਾ ਨੂੰ ਸਿੱਖਾਂ ਦੀ ਸਭ ਤੋਂ ਉੱਚੀ ਅਦਾਲਤ ਮੰਨਿਆ ਜਾਂਦਾ ਸੀ । ਮਿਸਲਦਾਰਾਂ ਦੇ ਆਪਸੀ ਝਗੜਿਆਂ ਅਤੇ ਸਿੱਖ ਕੌਮ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਸਰਬਤ ਖ਼ਾਲਸਾ ਦੁਆਰਾ ਕੀਤੀ ਜਾਂਦੀ ਸੀ । ਸਰਬਤ ਖ਼ਾਲਸਾ ਮੁਕੱਦਮਿਆਂ ਦਾ ਫ਼ੈਸਲਾ ਕਰਨ ਲਈ ਅਕਾਲ ਤਖ਼ਤ, ਅੰਮ੍ਰਿਤਸਰ ਵਿੱਚ ਇਕੱਠਾ ਹੁੰਦਾ ਸੀ । ਉਸ ਦੁਆਰਾ ਪਾਸ ਕੀਤੇ ਗਏ ਗੁਰਮਤਿਆਂ ਦੀ ਸਾਰੇ ਸਿੱਖ ਪਾਲਣਾ ਕਰਦੇ ਸਨ ।
  • ਕਾਨੂੰਨ ਅਤੇ ਸਜ਼ਾਵਾਂ (Laws and Punishments) – ਸਿੱਖ ਮਿਸਲਾਂ ਦੇ ਸਮੇਂ ਨਿਆਂ ਪ੍ਰਬੰਧ ਬਿਲਕੁਲ ਸਾਧਾਰਨ ਸੀ । ਕਾਨੂੰਨ ਲਿਖਤੀ ਨਹੀਂ ਸਨ । ਮੁਕੱਦਮਿਆਂ ਦੇ ਫ਼ੈਸਲੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ । ਉਸ ਕਾਲ ਦੀਆਂ ਸਜ਼ਾਵਾਂ ਸਖ਼ਤ ਨਹੀਂ ਸਨ । ਵਧੇਰੇ ਅਪਰਾਧੀਆਂ ਤੋਂ ਜੁਰਮਾਨਾ ਵਸੂਲ ਕੀਤਾ ਜਾਂਦਾ ਸੀ ।

V. ਸੈਨਿਕ ਪ੍ਰਬੰਧ (Military Administration)

1. ਘੋੜਸਵਾਰ ਸੈਨਾ (Cavalry) – ਘੋੜਸਵਾਰ ਸੈਨਾ ਮਿਸਲਾਂ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ । ਸਿੱਖ ਬਹੁਤ ਨਿਪੁੰਨ ਘੋੜਸਵਾਰ ਸਨ । ਸਿੱਖਾਂ ਦੇ ਤੇਜ਼ ਦੌੜਨ ਵਾਲੇ ਘੋੜੇ ਉਨ੍ਹਾਂ ਦੀ ਗੁਰੀਲਾ ਯੁੱਧ ਪ੍ਰਣਾਲੀ ਦੇ ਸੰਚਾਲਨ ਵਿੱਚ ਬਹੁਤ ਮੱਦਦਗਾਰ ਸਿੱਧ ਹੋਏ ।

2. ਪੈਦਲ ਸੈਨਿਕ (Infantry) – ਮਿਸਲਾਂ ਦੇ ਸਮੇਂ ਪੈਦਲ ਸੈਨਾ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ ਸੀ । ਪੈਦਲ ਸੈਨਿਕ ਕਿਲ੍ਹਿਆਂ ਵਿੱਚ ਪਹਿਰਾ ਦੇਣ, ਸੁਨੇਹੇ ਪਹੁੰਚਾਉਣ ਅਤੇ ਇਸਤਰੀਆਂ ਅਤੇ ਬੱਚਿਆਂ ਦੀ ਦੇਖ-ਭਾਲ ਕਰਦੇ ਸਨ ।

3. ਭਰਤੀ (Recruitment) – ਮਿਸਲ ਸੈਨਾ ਵਿੱਚ ਭਰਤੀ ਹੋਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ । ਸੈਨਿਕਾਂ ਨੂੰ ਕੋਈ ਬਾਕਾਇਦਾ ਸਿਖਲਾਈ ਵੀ ਨਹੀਂ ਦਿੱਤੀ ਜਾਂਦੀ ਸੀ । ਉਨ੍ਹਾਂ ਨੂੰ ਨਕਦ ਤਨਖ਼ਾਹ ਦੀ ਥਾਂ ‘ਤੇ ਯੁੱਧ ਦੌਰਾਨ ਕੀਤੀ ਗਈ ਲੁੱਟਮਾਰ ਵਿੱਚੋਂ ਹਿੱਸਾ ਮਿਲਦਾ ਸੀ !

4. ਸੈਨਿਕਾਂ ਦੇ ਸ਼ਸਤਰ ਅਤੇ ਸਾਮਾਨ (Weapons and Equipment of the Soldiers) – ਸਿੱਖ ਸੈਨਿਕ ਲੜਾਈ ਸਮੇਂ ਤਲਵਾਰਾਂ, ਤੀਰ ਕਮਾਨਾਂ, ਖੰਜਰਾਂ, ਢਾਲਾਂ ਅਤੇ ਬਰਛਿਆਂ ਦੀ ਵਰਤੋਂ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਉਹ ਬੰਦੂਕਾਂ ਦੀ ਵੀ ਵਰਤੋਂ ਕਰਦੇ ਸਨ ।

5. ਲੜਾਈ ਦਾ ਢੰਗ (Mode of Fighting) – ਮਿਸਲਾਂ ਦੇ ਸਮੇਂ ਸੈਨਿਕ ਛਾਪਾਮਾਰ ਢੰਗ ਨਾਲ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ । ਇਸ ਦਾ ਕਾਰਨ ਇਹ ਸੀ ਕਿ ਦੁਸ਼ਮਣਾਂ ਦੇ ਮੁਕਾਬਲੇ ਸਿੱਖ ਸੈਨਿਕਾਂ ਦੇ ਸਾਧਨ ਬਹੁਤ ਸੀਮਿਤ ਸਨ । ਮਾਰੋ ਅਤੇ ਭੱਜੋ ਇਸ ਯੁੱਧ ਨੀਤੀ ਦਾ ਮੁੱਖ ਅਧਾਰ ਸੀ । ਸਿੱਖਾਂ ਦੀ ਲੜਾਈ ਦਾ ਇਹ ਢੰਗ ਉਨ੍ਹਾਂ ਦੀ ਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਬਣਿਆ ।

6. ਮਿਸਲਾਂ ਦੀ ਕੁਲ ਸੈਨਾ (Total Strength of the Misls) – ਮਿਸਲ ਸੈਨਿਕਾਂ ਦੀ ਕੁਲ ਗਿਣਤੀ ਸੰਬੰਧੀ ਅਸੀਂ ਨਿਸਚਿਤ ਤੌਰ ‘ਤੇ ਕੁਝ ਨਹੀਂ ਕਹਿ ਸਕਦੇ । ਬੀ. ਸੀ. ਹਿਊਗਲ ਦੇ ਅਨੁਸਾਰ ਮਿਸਲਾਂ ਦੇ ਸਮੇਂ ਸਿੱਖ ਸੈਨਿਕਾਂ ਦੀ ਗਿਣਤੀ 69,500 ਸੀ । ਫੋਸਟਰ ਦੇ ਅਨੁਸਾਰ ਮਿਸਲ ਸੈਨਿਕਾਂ ਦੀ ਕੁਲ ਗਿਣਤੀ 2,00,000 ਦੇ ਕਰੀਬ ਸੀ । ਆਧੁਨਿਕ ਇਤਿਹਾਸਕਾਰਾਂ ਡਾਕਟਰ, ਹਰੀ ਰਾਮ ਗੁਪਤਾ ਅਤੇ ਐੱਸ. ਐੱਸ. ਗਾਂਧੀ ਆਦਿ ਦੇ ਅਨੁਸਾਰ ਇਹ ਗਿਣਤੀ 1 ਲੱਖ ਸੀ ।
ਅੰਤ ਵਿੱਚ ਅਸੀਂ ਐੱਸ. ਐੱਸ. ਗਾਂਧੀ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਮਿਸਲ ਸੰਗਠਨ ਬਿਨਾਂ ਸ਼ੱਕ, ਬੇਢੰਗਾ ਸੀ ਪਰ ਇਹ ਉਸ ਸਮੇਂ ਦੇ ਅਨੁਕੂਲ ਸੀ । ਇਸ ਨੂੰ ਮਹਾਨ ਸਫਲਤਾਵਾਂ ਅਤੇ ਪ੍ਰਾਪਤੀਆਂ ਦਾ ਸਿਹਰਾ ਪ੍ਰਾਪਤ ਹੈ ।’’1

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਿਸਲ ਸ਼ਬਦ ਤੋਂ ਕੀ ਭਾਵ ਹੈ ? ਮਿਸਲਾਂ ਦੀ ਉਤਪੱਤੀ ਕਿਵੇਂ ਹੋਈ ? (What do you mean by the word Misl ? How did the Misls originate ?)
ਜਾਂ
ਸੰਖੇਪ ਵਿੱਚ ਮਿਸਲਾਂ ਦੀ ਉਤਪੱਤੀ ਦਾ ਵਰਣਨ ਕਰੋ । (Explain in brief about the origin of the Misls.)
ਜਾਂ
ਮਿਸਲਾਂ ਤੋਂ ਤੁਹਾਡਾ ਕੀ ਭਾਵ ਹੈ ? ਸੰਖੇਪ ਵਿੱਚ ਉਨ੍ਹਾਂ ਦੀ ਉਤਪੱਤੀ ਬਾਰੇ ਦੱਸੋ । (What do you understand by Misls ? Describe in brief their origin.)
ਉੱਤਰ-
ਮਿਸਲ ਤੋਂ ਭਾਵ ਫ਼ਾਇਲ ਤੋਂ ਸੀ ਜਿਸ ਵਿੱਚ ਮਿਸਲਾਂ ਦੇ ਵੇਰਵੇ ਦਰਜ਼ ਕੀਤੇ ਜਾਂਦੇ ਸਨ । ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਮੁਗ਼ਲ ਸੁਬੇਦਾਰਾਂ ਨੇ ਸਿੱਖਾਂ ‘ਤੇ ਭਾਰੀ ਜ਼ੁਲਮ ਢਾਹੇ । ਸਿੱਟੇ ਵਜੋਂ ਸਿੱਖਾਂ ਨੇ ਪਹਾੜਾਂ ਤੇ ਜੰਗਲਾਂ ਵਿੱਚ ਜਾ ਸ਼ਰਨ ਲਈ । 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ । ਦਲ ਖ਼ਾਲਸਾ ਅਧੀਨ 12 ਜੱਥੇ ਗਠਿਤ ਕੀਤੇ ਗਏ । ਇਨ੍ਹਾਂ ਜੱਥਿਆਂ ਨੇ ਹੀ ਬਾਅਦ ਵਿੱਚ ਪੰਜਾਬ ਵਿੱਚ ਆਪਣੀਆਂ 12 ਸੁਤੰਤਰ ਸਿੱਖ ਮਿਸਲਾਂ ਸਥਾਪਿਤ ਕੀਤੀਆਂ ।

ਪ੍ਰਸ਼ਨ 2.
ਮਿਸਲਾਂ ਦੇ ਸੰਗਠਨ ਦੇ ਸਰੂਪ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the nature of the Misls organisation.)
ਉੱਤਰ-
ਸਿੱਖ ਮਿਸਲਾਂ ਦੇ ਸੰਗਠਨ ਦੇ ਸਰੂਪ ਬਾਰੇ ਇਤਿਹਾਸਕਾਰਾਂ ਨੇ ਵੱਖੋ-ਵੱਖਰੇ ਵਿਚਾਰ ਪੇਸ਼ ਕੀਤੇ ਹਨ । ਇਸ ਦਾ ਕਾਰਨ ਇਹ ਸੀ ਕਿ ਮਿਸਲਾਂ ਦਾ ਰਾਜ ਪ੍ਰਬੰਧ ਕਿਸੇ ਨਿਸ਼ਚਿਤ ਸ਼ਾਸਨ ਪ੍ਰਣਾਲੀ ਅਨੁਸਾਰ ਨਹੀਂ ਚਲਾਇਆ ਜਾਂਦਾ ਸੀ । ਵੱਖੋ-ਵੱਖਰੇ ਸਰਦਾਰਾਂ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ ਲੋੜ ਅਨੁਸਾਰ ਆਪੋ-ਆਪਣੇ ਨਿਯਮ ਬਣਾ ਲਏ ਹਨ । ਜੇ. ਡੀ. ਕਨਿੰਘਮ ਦੇ ਵਿਚਾਰ ਅਨੁਸਾਰ ਸਿੱਖ ਮਿਸਲਾਂ ਦੇ ਸੰਗਠਨ ਦਾ ਸਰੂਪ ਧਰਮਤਾਂਤ੍ਰਿਕ, ਸੰਘੀ ਅਤੇ ਸ਼ਾਮੰਤਵਾਦੀ ਸੀ । ਡਾਕਟਰ ਏ. ਸੀ. ਬੈਨਰਜੀ ਦੇ ਵਿਚਾਰ ਅਨੁਸਾਰ, “ਸਿੱਖ ਮਿਸਲਾਂ ਦਾ ਸੰਗਠਨ ਬਣਾਵਟ ਵਿੱਚ ਪਰਜਾਤੰਤਰੀ ਅਤੇ ਏਕਤਾ ਪ੍ਰਦਾਨ ਕਰਨ ਵਾਲੇ ਸਿਧਾਂਤਾਂ ਵਿੱਚ ਧਾਰਮਿਕ ਸੀ ।”

ਪ੍ਰਸ਼ਨ 3.
ਨਵਾਬ ਕਪੂਰ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Nawab Kapoor Singh.)
ਜਾਂ
ਨਵਾਬ ਕਪੂਰ ਸਿੰਘ ਦੇ ਜੀਵਨ ਦਾ ਸੰਖੇਪ ਵੇਰਵਾ ਲਿਖੋ । (Give a brief account of the life of Nawab Kapoor Singh.)
ਜਾਂ
ਨਵਾਬ ਕਪੂਰ ਸਿੰਘ ਕੌਣ ਸਨ ? ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਵਰਣਨ ਕਰੋ । (Who was Nawab Kapoor Singh ? Describe his achievements.)
ਉੱਤਰ-
ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਮਿਸਲ ਦੇ ਮੋਢੀ ਸਨ । 1733 ਈ. ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁਗ਼ਲ ਸੁਬੇਦਾਰ ਜ਼ਕਰੀਆ ਖ਼ਾਂ ਤੋਂ ਨਵਾਬ ਦਾ ਅਹੁਦਾ ਤੇ 1 ਲੱਖ ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਪ੍ਰਾਪਤ ਕੀਤੀ ਸੀ । 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਦੋ ਜੱਥਿਆਂ-ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਗਠਿਤ ਕੀਤਾ ਸੀ । ਉਨ੍ਹਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਇਨ੍ਹਾਂ ਦੋਹਾਂ ਦਲਾਂ ਦੀ ਅਗਵਾਈ ਕੀਤੀ 1748 ਈ. ਵਿੱਚ ਉਨ੍ਹਾਂ ਨੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ । ਉਸ ਨੇ ਸਿੱਖ ਪੰਥ ਦੀ ਘੋਰ ਔਕੜਾਂ ਦੇ ਸਮੇਂ ਅਗਵਾਈ ਕੀਤੀ । ਉਨ੍ਹਾਂ ਦੀ 1753 ਈ. ਵਿੱਚ ਮੌਤ ਹੋ ਗਈ ।

ਪ੍ਰਸ਼ਨ 4.
ਜੱਸਾ ਸਿੰਘ ਆਹਲੂਵਾਲੀਆ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the achievements of Jassa Singh Ahluwalia.)
ਜਾਂ
ਜੱਸਾ ਸਿੰਘ ਆਹਲੂਵਾਲੀਆ ਬਾਰੇ ਤੁਸੀਂ ਕੀ ਜਾਣਦੇ ਹੋ ? ਲਿਖੋ । (What do you know about Jassa Singh Ahluwalia ? Write.)
ਜਾਂ
ਜੱਸਾ ਸਿੰਘ ਆਹਲੂਵਾਲੀਆ ‘ਤੇ ਇੱਕ ਨੋਟ ਲਿਖੋ । (Write a note on Jassa Singh Ahluwalia.)
ਉੱਤਰ-
ਜੱਸਾ ਸਿੰਘ ਆਹਲੂਵਾਲੀਆ, ਆਹਲੂਵਾਲੀਆ ਮਿਸਲ ਦਾ ਮੋਢੀ ਸੀ । 1748 ਈ. ਵਿੱਚ ਦਲ ਖ਼ਾਲਸਾ ਦੀ ਸਥਾਪਨਾ ਸਮੇਂ ਜੱਸਾ ਸਿੰਘ ਆਹਲੂਵਾਲੀਆਂ ਨੂੰ ਸਰਵ-ਉੱਚ ਸੈਨਾਪਤੀ ਨਿਯੁਕਤ ਕੀਤਾ ਗਿਆ । 1761 ਈ. ਵਿੱਚ ਜੱਸਾ ਸਿੰਘ ਨੇ ਲਾਹੌਰ ਉੱਤੇ ਜਿੱਤ ਪ੍ਰਾਪਤ ਕੀਤੀ । 1762 ਈ. ਵਿੱਚ ਵੱਡੇ ਘੱਲੂਘਾਰੇ ਸਮੇਂ ਵੀ ਜੱਸਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ । 1764 ਈ. ਵਿੱਚ ਜੱਸਾ ਸਿੰਘ ਨੇ ਸਰਹਿੰਦ ‘ਤੇ ਕਬਜ਼ਾ ਕਰ ਲਿਆ ਸੀ । ਜੱਸਾ ਸਿੰਘ ਨੇ ਕਪੂਰਥਲਾ ਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਐਲਾਨਿਆ । 1783 ਈ. ਵਿੱਚ ਉਹ ਸਾਨੂੰ ਹਮੇਸ਼ਾਂ ਲਈ ਵਿਛੋੜਾ ਦੇ ਗਏ ।

ਪ੍ਰਸ਼ਨ 5.
ਜੱਸਾ ਸਿੰਘ ਰਾਮਗੜ੍ਹੀਆ ਕੌਣ ਸੀ ? ਉਸ ਦੀਆਂ ਪ੍ਰਾਪਤੀਆਂ ਦੀ ਸੰਖੇਪ ਜਾਣਕਾਰੀ ਦਿਓ । (Who was Jassa Singh Ramgarhia ? Write a short note on his achievements.)
ਜਾਂ
ਜੱਸਾ ਸਿੰਘ ਰਾਮਗੜੀਆ ਬਾਰੇ ਤੁਸੀਂ ਕੀ ਜਾਣਦੇ ਹੋ ? ਲਿਖੋ । (What do you know about Jassa Singh Ramgarhia ? Write.)
ਉੱਤਰ-
ਜੱਸਾ ਸਿੰਘ, ਰਾਮਗੜ੍ਹੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਸੀ । 1753 ਈ. ਵਿੱਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਦਾ ਫ਼ਾਇਦਾ ਉਠਾ ਕੇ ਜੱਸਾ ਸਿੰਘ ਨੇ ਕਲਾਨੌਰ, ਬਟਾਲਾ, ਹਰਿਗੋਬਿੰਦਪੁਰ, ਕਾਦੀਆਂ, ਟਾਂਡਾ, ਦੀਪਾਲਪੁਰ, ਦਤਾਰਪੁਰ ਅਤੇ ਹਰੀਪੁਰ ਆਦਿ ‘ਤੇ ਕਬਜ਼ਾ ਕਰ ਕੇ ਰਾਮਗੜੀਆ ਮਿਸਲ ਦਾ ਖ਼ੂਬ ਵਿਸਥਾਰ ਕੀਤਾ । ਉਸ ਦੀ ਅਗਵਾਈ ਹੇਠ ਇਹ ਮਿਸਲ ਤਰੱਕੀ ਦੀਆਂ ਸਿਖਰਾਂ ‘ਤੇ ਪਹੁੰਚ ਗਈ ਸੀ । ਉਨ੍ਹਾਂ ਨੇ ਸ੍ਰੀ ਹਰਿਗੋਬਿੰਦਪੁਰ ਨੂੰ ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਘੋਸ਼ਿਤ ਕੀਤਾ 1803 ਈ. ਵਿੱਚ ਜੱਸਾ ਸਿੰਘ ਸਾਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 6.
ਮਹਾਂ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Mahan Singh.)
ਉੱਤਰ-
1774 ਈ. ਵਿੱਚ ਮਹਾਂ ਸਿੰਘ ਸ਼ੁਕਰਚੱਕੀਆ ਮਿਸਲ ਦਾ ਨਵਾਂ ਆਗੂ ਬਣਿਆ | ਮਹਾਂ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੇ ਪ੍ਰਦੇਸ਼ਾਂ ਦਾ ਵਿਸਥਾਰ ਕੀਤਾ । ਉਸ ਨੇ ਸਭ ਤੋਂ ਪਹਿਲਾਂ ਰੋਹਤਾਸ ਉੱਤੇ ਕਬਜ਼ਾ ਕੀਤਾ । ਇਸ ਤੋਂ ਬਾਅਦ ਰਸੂਲ ਨਗਰ ਅਤੇ ਅਲੀਪੁਰ ਦੇਸ਼ਾਂ ‘ਤੇ ਕਬਜ਼ਾ ਕੀਤਾ । ਮਹਾਂ ਸਿੰਘ ਨੇ ਭੰਗੀ ਸਰਦਾਰਾਂ ਤੋਂ ਮੁਲਤਾਨ, ਬਹਾਵਲਪੁਰ, ਸਾਹੀਵਾਲ ਆਦਿ ਦੇਸ਼ਾਂ ਨੂੰ ਜਿੱਤ ਲਿਆ । ਮਹਾਂ ਸਿੰਘ ਦੀ ਵਧਦੀ ਹੋਈ ਸ਼ਕਤੀ ਕਾਰਨ ਜੈ ਸਿੰਘ ਕਨ੍ਹਈਆ ਉਸ ਤੋਂ ਬੜੀ ਈਰਖਾ ਕਰਨ ਲੱਗ ਪਿਆ । ਕੁਝ ਸਮੇਂ ਬਾਅਦ ਸ਼ੁਕਰਚੱਕੀਆ ਅਤੇ ਕਨ੍ਹਈਆ ਮਿਸਲਾਂ ਵਿੱਚ ਮਿੱਤਰਤਾਪੂਰਨ ਸੰਬੰਧ ਕਾਇਮ ਹੋ ਗਏ । 1792 ਈ. ਵਿੱਚ ਮਹਾਂ ਸਿੰਘ ਦੀ ਮੌਤ ਹੋ ਗਈ ।

ਪ੍ਰਸ਼ਨ 7.
ਫੂਲਕੀਆਂ ਮਿਸਲ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Phulkian Misl.)
ਉੱਤਰ-
ਫੂਲਕੀਆਂ ਮਿਸਲ ਦਾ ਮੋਢੀ ਚੌਧਰੀ ਫੂਲ ਸੀ । ਉਸ ਦੇ ਵੰਸ਼ ਨੇ ਪਟਿਆਲਾ, ਨਾਭਾ ਅਤੇ ਨੀਂਦ ਦੇ ਦੇਸ਼ਾਂ ‘ਤੇ ਆਪਣਾ ਰਾਜ ਸਥਾਪਿਤ ਕੀਤਾ । ਪਟਿਆਲਾ ਵਿੱਚ ਫੂਲਕੀਆਂ ਮਿਸਲ ਦਾ ਸੰਸਥਾਪਕ ਆਲਾ ਸਿੰਘ ਸੀ । ਉਹ ਬੜਾ ਬਹਾਦਰ ਸੀ । ਉਸ ਨੇ ਅਨੇਕ ਦੇਸ਼ਾਂ ‘ਤੇ ਕਬਜ਼ਾ ਕੀਤਾ ਅਤੇ ਬਰਨਾਲਾ ਨੂੰ ਆਪਣੀ ਰਾਜਧਾਨੀ ਬਣਾਇਆ । ਉਸ ਨੇ 1765 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕੀਤਾ । ਨਾਭਾ ਵਿਖੇ ਫੂਲਕੀਆਂ ਮਿਸਲ ਦੀ ਸਥਾਪਨਾ ਹਮੀਰ ਸਿੰਘ ਨੇ ਕੀਤੀ ਸੀ । ਉਸ ਨੇ 1755 ਈ. ਤੋਂ 1783 ਈ. ਤਕ ਸ਼ਾਸਨ ਕੀਤਾ । ਨੀਂਦ ਵਿਖੇ ਫੁਲਕੀਆਂ ਮਿਸਲ ਦਾ ਸੰਸਥਾਪਕ ਗਜਪਤ ਸਿੰਘ ਸੀ । 1809 ਈ. ਵਿੱਚ ਫੁਲਕੀਆਂ ਮਿਸਲ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਚਲੀ ਗਈ ਸੀ ।

ਪ੍ਰਸ਼ਨ 8.
ਆਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Ala Singh.)
ਉੱਤਰ-
ਆਲਾ ਸਿੰਘ ਪਟਿਆਲਾ ਵਿੱਚ ਫੁਲਕੀਆਂ ਮਿਸਲ ਦਾ ਸੰਸਥਾਪਕ ਸੀ । 1748 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਦੇ ਦੌਰਾਨ ਆਲਾ ਸਿੰਘ ਨੇ ਉਸ ਵਿਰੁੱਧ ਮੁਗ਼ਲਾਂ ਦੀ ਸਹਾਇਤਾ ਕੀਤੀ ਸੀ । ਛੇਤੀ ਹੀ ਆਲਾ ਸਿੰਘ ਨੇ ਬੁਡਲਾਡਾ, ਦੋਹਾਨਾ, ਭਟਨੇਰ ਅਤੇ ਜੈਮਲਪੁਰ ਦੇ ਦੇਸ਼ਾਂ ‘ਤੇ ਕਬਜ਼ਾ ਕਰ ਲਿਆ ।1765 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ | ਅਬਦਾਲੀ ਨਾਲ ਸਮਝੌਤੇ ਕਾਰਨ ਦਲ ਖ਼ਾਲਸਾ ਦੇ ਮੈਂਬਰਾਂ ਨੇ ਆਲਾ ਸਿੰਘ ਨੂੰ ਅਬਦਾਲੀ ਨਾਲੋਂ ਆਪਣੇ ਸੰਬੰਧ ਤੋੜਨ ਦਾ ਨਿਰਦੇਸ਼ ਦਿੱਤਾ, ਪਰ ਛੇਤੀ ਹੀ ਉਹ ਇਸ ਸੰਸਾਰ ਤੋਂ ਕੂਚ ਕਰ ਗਿਆ ।

ਪ੍ਰਸ਼ਨ 9.
ਸਰਬੱਤ ਖ਼ਾਲਸਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you understand by Sarbat Khalsa ?)
ਜਾਂ
ਸਰਬੱਤ ਖ਼ਾਲਸਾ ‘ਤੇ ਇੱਕ ਨੋਟ ਲਿਖੋ । (Write a note on Sarbat Khalsa.)
ਉੱਤਰ-
ਸਰਬੱਤ ਖ਼ਾਲਸਾ ਦਾ ਆਯੋਜਨ ਸਿੱਖ ਕੌਮ ਨਾਲ ਸੰਬੰਧਿਤ ਵਿਸ਼ਿਆਂ ‘ਤੇ ਵਿਚਾਰ ਕਰਨ ਲਈ ਹਰ ਸਾਲ ਦੀਵਾਲੀ ਅਤੇ ਵਿਸਾਖੀ ਦੇ ਮੌਕੇ ‘ਤੇ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ ਜਾਂਦਾ ਸੀ । ਸਾਰੇ ਸਿੱਖ ਗੁਰੂ ਗੰਥ ਸਾਹਿਬ ਅੱਗੇ ਮੱਥਾ ਟੇਕ ਕੇ ਬੈਠ ਜਾਂਦੇ ਸਨ । ਇਸ ਤੋਂ ਬਾਅਦ ਕੀਰਤਨ ਹੁੰਦਾ ਸੀ, ਫਿਰ ਅਰਦਾਸ ਕੀਤੀ ਜਾਂਦੀ ਸੀ । ਇਸ ਤੋਂ ਬਾਅਦ ਇੱਕ ਸਿੱਖ ਖੜ੍ਹਾ ਹੋ ਕੇ ਸੰਬੰਧਿਤ ਸਮੱਸਿਆ ਬਾਰੇ ਸਰਬੱਤ ਖ਼ਾਲਸਾ ਨੂੰ ਦੱਸਦਾ ਸੀ । ਹਰ ਫ਼ੈਸਲਾ ਸਰਬਸੰਮਤੀ ਨਾਲ ਲਿਆ ਜਾਂਦਾ ਸੀ ।

ਪ੍ਰਸ਼ਨ 10.
ਗੁਰਮਤਾ ਤੋਂ ਕੀ ਭਾਵ ਹੈ ? ਗੁਰਮਤਾ ਦੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿਓ । (What is meant by Gurmata ? Give a brief account of its functions.)
ਜਾਂ
ਗੁਰਮਤਾ ਉੱਤੇ ਇੱਕ ਸੰਖੇਪ ਨੋਟ ਲਿਖੋ । (Write a brief note on Gurmata ?)
ਜਾਂ
ਗੁਰਮਤਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Gurmata ?)
ਜਾਂ ।
ਗੁਰਮਤਾ ਤੋਂ ਕੀ ਭਾਵ ਹੈ ? ਗੁਰਮਤਾ ਦੇ ਤਿੰਨ ਵਿਸ਼ੇਸ਼ ਕਾਰਜ ਦੱਸੋ । (What is meant by Gurmata ? Discuss about the three main works of Gurmata.)
ਉੱਤਰ-
ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ । ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬਤ ਖ਼ਾਲਸਾ ਦੁਆਰਾ ਜਿਹੜੇ ਫ਼ੈਸਲੇ ਲਏ ਜਾਂਦੇ ਸਨ, ਉਨ੍ਹਾਂ ਨੂੰ ਗੁਰਮਤਾ ਕਿਹਾ ਜਾਂਦਾ ਸੀ । ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੱਖ ਪਾਲਣਾ ਕਰਦੇ ਸਨ । ਗੁਰਮਤਾ ਦੇ ਮਹੱਤਵਪੂਰਨ ਕਾਰਜ ਸਨ-ਸਿੱਖਾਂ ਦੀ ਨੀਤੀ ਤਿਆਰ ਕਰਨਾ, ਦਲ ਖ਼ਾਲਸਾ ਦੇ ਆਗੂ ਦੀ ਚੋਣ ਕਰਨਾ, ਸਾਂਝੇ ਦੁਸ਼ਮਣਾਂ ਵਿਰੁੱਧ ਸੈਨਿਕ ਕਾਰਵਾਈ ਲਈ ਯੋਜਨਾਵਾਂ ਨੂੰ ਅੰਤਿਮ ਰੂਪ ਦੇਣਾ, ਸਿੱਖ ਸਰਦਾਰਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਨਾ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਬੰਧ ਕਰਨਾ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 11.
ਮਿਸਲਾਂ ਦੇ ਅੰਦਰੂਨੀ ਸੰਗਠਨ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦੱਸੋ । (Mention any three features of internal organisation of the Sikh Misls.)
ਜਾਂ
ਸਿੱਖ ਮਿਸਲਾਂ ਦਾ ਅੰਦਰੂਨੀ ਸੰਗਠਨ ਕਿਹੋ ਜਿਹਾ ਸੀ, ਬਿਆਨ ਕਰੋ । (Describe the internal organisation of the Sikh Misls.)
ਜਾਂ
ਮਿਸਲ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (Describe the main features of Misl administration.)
ਜਾਂ
ਸਿੱਖ ਮਿਸਲਾਂ ਦੇ ਅੰਦਰੂਨੀ ਸੰਗਠਨ ਦੀਆਂ ਤਿੰਨ ਵਿਸ਼ੇਸ਼ਤਾਵਾਂ ਲਿਖੋ । (Write three features of internal organisation of the Sikh Misls.)
ਉੱਤਰ-
ਹਰੇਕ ਮਿਸਲ ਦੇ ਮੁਖੀ ਨੂੰ ਸਰਦਾਰ ਕਿਹਾ ਜਾਂਦਾ ਸੀ । ਸਰਦਾਰ ਆਪਣੀ ਪਰਜਾ ਨਾਲ · ਪਿਆਰ ਕਰਦੇ ਸਨ । ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ । ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਹੁੰਦਾ ਸੀ । ਮਿਸਲਾਂ ਦੇ ਸਮੇਂ ਨਿਆਂ ਪ੍ਰਬੰਧ ਸਾਧਾਰਨ ਸੀ । ਕਾਨੂੰਨ ਲਿਖਤੀ ਨਹੀਂ ਸਨ | ਮੁਕੱਦਮਿਆਂ ਦੇ ਫ਼ੈਸਲੇ ਉਸ ਸਮੇਂ ਦੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ | ਸਜ਼ਾਵਾਂ ਜ਼ਿਆਦਾ ਸਖ਼ਤ ਨਹੀਂ ਸਨ । ਅਪਰਾਧੀਆਂ ਤੋਂ ਆਮ ਤੌਰ ‘ਤੇ ਜੁਰਮਾਨਾ ਹੀ ਵਸੂਲ ਕੀਤਾ ਜਾਂਦਾ ਸੀ । ਮਿਸਲਾਂ ਦੀ ਆਮਦਨੀ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ ।

ਪ੍ਰਸ਼ਨ 12.
ਰਾਖੀ ਪ੍ਰਣਾਲੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Rakhi System.)
ਜਾਂ
ਰਾਖੀ ਪ੍ਰਥਾ ਤੋਂ ਕੀ ਭਾਵ ਹੈ ? ਸੰਖੇਪ ਵਿੱਚ ਬਿਆਨ ਕਰੋ । (What is Rakhi System ? Explain in brief.)
ਜਾਂ
ਰਾਖੀ ਵਿਵਸਥਾ ਦਾ ਸੰਖੇਪ ਵਿੱਚ ਵਰਣਨ ਕਰੋ । (Explain in brief Rakhi System.)
ਜਾਂ
ਰਾਖੀ ਪ੍ਰਣਾਲੀ ਕੀ ਹੈ ? ਇਸ ਦਾ ਆਰੰਭ ਕਿਵੇਂ ਹੋਇਆ ? ਬਿਆਨ ਕਰੋ । (What is Rakhi System ? Explain its origin.)
ਜਾਂ
ਰਾਖੀ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about ‘Rakhi System’ ?)
ਜਾਂ
ਰਾਖੀ ਪ੍ਰਥਾ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਲਿਖੋ । (Write the three main features of Rakhi System.)
ਜਾਂ
ਰਾਖੀ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Rakhi System ?)
ਉੱਤਰ-
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਦਾ ਮਾਹੌਲ ਛਾ ਗਿਆ । ਲੋਕਾਂ ਨੂੰ ਹਰ ਸਮੇਂ ਲੁੱਟਮਾਰ ਦਾ ਡਰ ਲੱਗਾ ਰਹਿੰਦਾ ਸੀ । ਇਸ ਲਈ ਬਹੁਤ ਸਾਰੇ ਪਿੰਡਾਂ ਨੇ ਆਪਣੀ ਰੱਖਿਆ ਲਈ ਮਿਸਲਾਂ ਦੀ ਸ਼ਰਨ ਲਈ । ਮਿਸਲ , ਸਰਦਾਰ ਉਨ੍ਹਾਂ ਦੀ ਸ਼ਰਨ ਵਿੱਚ ਆਉਣ ਵਾਲੇ ਪਿੰਡਾਂ ਨੂੰ ਸਰਕਾਰੀ ਕਰਮਚਾਰੀਆਂ ਅਤੇ ਵਿਦੇਸ਼ੀ ਹਮਲਾਵਰਾਂ ਦੀ ਲੁੱਟ-ਖਸੁੱਟ ਤੋਂ ਬਚਾਉਂਦੇ ਸਨ । ਇਸ ਤੋਂ ਇਲਾਵਾ ਉਹ ਖ਼ੁਦ ਵੀ ਇਨ੍ਹਾਂ ਪਿੰਡਾਂ ‘ਤੇ ਕਦੇ ਹਮਲਾ ਨਹੀਂ ਕਰਦੇ ਸਨ । ਰਾਖੀ ਪ੍ਰਣਾਲੀ ਨਾਲ ਲੋਕਾਂ ਦਾ ਜੀਵਨ ਸੁਰੱਖਿਅਤ ਹੋਇਆ ।

ਪ੍ਰਸ਼ਨ 13.
ਮਿਸਲ ਕਾਲ ਦੇ ਵਿੱਤੀ ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the financial administration of Misl period ?)
ਜਾਂ
ਮਿਸਲ ਸ਼ਾਸਨ ਦੀ ਅਰਥ-ਵਿਵਸਥਾ ‘ਤੇ ਇੱਕ ਨੋਟ ਲਿਖੋ । (Write a short note on economy under the Misls.)
ਉੱਤਰ-
ਮਿਸਲ ਕਾਲ ਵਿੱਚ ਮਿਸਲਾਂ ਦੀ ਆਮਦਨੀ ਦਾ ਮੁੱਖ ਸੋਮਾ ਲਗਾਨ ਸੀ । ਇਹ ਭੂਮੀ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਵੱਖੋ-ਵੱਖਰਾ ਹੁੰਦਾ ਸੀ । ਇਹ ਆਮ ਤੌਰ ‘ਤੇ ਕੁਲ ਉਪਜ ਦਾ ਤੇ ਤੋਂ . ਹਿੱਸਾ ਹੁੰਦੀ ਸੀ । ਲਗਾਨ ਨਕਦੀ ਜਾਂ ਅਨਾਜ ਕਿਸੇ ਵੀ ਰੂਪ ਵਿੱਚ ਦਿੱਤਾ ਜਾ ਸਕਦਾ ਸੀ । ਭੂਮੀ ਲਗਾਨ ਤੋਂ ਬਾਅਦ ਮਿਸਲਾਂ ਦੀ ਆਮਦਨ ਦਾ ਦੂਜਾ ਮੁੱਖ ਸਾਧਨ ਰਾਖੀ ਪ੍ਰਥਾ ਸੀ । ਮਿਸਲ ਸਰਦਾਰ ਆਪਣੀ ਆਮਦਨ ਦਾ ਇੱਕ ਵੱਡਾ ਹਿੱਸਾ ਸੈਨਾ, ਘੋੜਿਆਂ ਅਤੇ ਸ਼ਸਤਰਾਂ ਉੱਤੇ ਖ਼ਰਚ ਕਰਦੇ ਸਨ । ਉਹ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਦਾਨ ਦਿੰਦੇ ਸਨ ਅਤੇ ਗਰੀਬਾਂ ਲਈ ਲੰਗਰ ਦਾ ਪ੍ਰਬੰਧ ਵੀ ਕਰਦੇ ਸਨ ।

ਪ੍ਰਸ਼ਨ 14.
ਮਿਸਲਾਂ ਦੀ ਨਿਆਂ ਵਿਵਸਥਾ ‘ਤੇ ਨੋਟ ਲਿਖੋ । (Write a note on Judicial System of the Misls.)
ਉੱਤਰ-
ਸਿੱਖ ਮਿਸਲਾਂ ਦੇ ਸਮੇਂ ਨਿਆਂ ਪ੍ਰਬੰਧ ਬਿਲਕੁਲ ਸਾਧਾਰਨ ਸੀ । ਕਾਨੂੰਨ ਲਿਖਤੀ ਨਹੀਂ ਸਨ । ਮੁਕੱਦਮਿਆਂ ਦੇ ਫ਼ੈਸਲੇ ਉਸ ਸਮੇਂ ਦੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ । ਉਸ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ । ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ । ਵਧੇਰੇ ਕਰਕੇ ਅਪਰਾਧੀਆਂ ਤੋਂ ਜੁਰਮਾਨਾ ਹੀ ਵਸੂਲ ਕੀਤਾ ਜਾਂਦਾ ਸੀ । ਵਾਰ-ਵਾਰ ਅਪਰਾਧ ਕਰਨ ਵਾਲੇ ਅਪਰਾਧੀ ਦੇ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਜਾਂਦਾ ਸੀ । ਮਿਸਲਾਂ ਦੇ ਸਮੇਂ ਪੰਚਾਇਤ ਸਭ ਤੋਂ ਛੋਟੀ ਅਦਾਲਤ ਹੁੰਦੀ ਸੀ ।

ਪ੍ਰਸ਼ਨ 15.
ਸਿੱਖ ਮਿਸਲਾਂ ਦੇ ਸੈਨਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Describe the main features of military administration of the Sikh Misis.)
ਜਾਂ
ਸਿੱਖ ਮਿਸਲਾਂ ਦੇ ਸੈਨਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of military administration of the Sikh Misls ?)
ਜਾਂ
ਸਿੱਖ ਮਿਸਲਾਂ ਦੇ ਸੈਨਿਕ ਪ੍ਰਬੰਧ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਲਿਖੋ । (Write three main features of military administration of the Sikh Misls.)
ਉੱਤਰ-

  1. ਮਿਸਲਾਂ ਦੇ ਸਮੇਂ ਘੋੜਸਵਾਰ ਸੈਨਾ ਨੂੰ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸਮਝਿਆ ਜਾਂਦਾ ਸੀ ।
  2. ਲੋਕ ਆਪਣੀ ਮਰਜ਼ੀ ਅਨੁਸਾਰ ਸੈਨਾ ਵਿੱਚ ਭਰਤੀ ਹੁੰਦੇ ਸਨ ।
  3. ਇਨ੍ਹਾਂ ਸੈਨਿਕਾਂ ਨੂੰ ਨਾ ਤੇ ਕੋਈ ਬਾਕਾਇਦਾ ਸਿਖਲਾਈ ਦਿੱਤੀ ਜਾਂਦੀ ਸੀ ਅਤੇ ਨਾ ਹੀ ਉਨ੍ਹਾਂ ਨੂੰ ਨਕਦ ਤਨਖ਼ਾਹ ਦਿੱਤੀ ਜਾਂਦੀ ਸੀ ।
  4. ਸੈਨਿਕਾਂ ਦਾ ਕੋਈ ਵੇਰਵਾ ਵੀ ਨਹੀਂ ਰੱਖਿਆ ਜਾਂਦਾ ਸੀ ।
  5. ਸਿੱਖ ਸੀਮਿਤ ਸਾਧਨਾਂ ਕਾਰਨ ਛਾਪਾਮਾਰ ਢੰਗ ਰਾਹੀਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਮਿਸਲ ਸ਼ਬਦ ਤੋਂ ਕੀ ਭਾਵ ਹੈ ?
ਜਾਂ
ਮਿਸਲ ਸ਼ਬਦ ਦਾ ਕੀ ਅਰਥ ਹੈ ?
ਉੱਤਰ-
ਬਰਾਬਰ ।

ਪ੍ਰਸ਼ਨ 2.
ਮਿਸਲ ਕਿਸ ਭਾਸ਼ਾ ਦਾ ਸ਼ਬਦ ਹੈ ?
ਉੱਤਰ-
ਅਰਬੀ ।

ਪ੍ਰਸ਼ਨ 3.
ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ ?
ਉੱਤਰ-
12.

ਪ੍ਰਸ਼ਨ 4.
ਪੰਜਾਬ ਵਿੱਚ ਸਿੱਖ ਮਿਸਲਾਂ ਕਿਹੜੀ ਸਦੀ ਵਿੱਚ ਸਥਾਪਿਤ ਹੋਈਆਂ ?
ਉੱਤਰ-
18ਵੀਂ ਸਦੀ ।

ਪ੍ਰਸ਼ਨ 5.
ਕਿਸੇ ਇੱਕ ਮੁੱਖ ਮਿਸਲ ਦਾ ਨਾਂ ਲਿਖੋ ।
ਉੱਤਰ-
ਆਹਲੂਵਾਲੀਆ ਮਿਸਲ ।

ਪ੍ਰਸ਼ਨ 6.
ਫੈਜ਼ਲਪੁਰੀਆ ਮਿਸਲ ਦਾ ਮੋਢੀ ਕੌਣ ਸੀ ?
ਉੱਤਰ-
ਨਵਾਬ ਕਪੂਰ ਸਿੰਘ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 7.
ਫ਼ੈਜ਼ਲਪੁਰੀਆ ਮਿਸਲ ਦੇ ਸਭ ਤੋਂ ਪ੍ਰਸਿੱਧ ਨੇਤਾ ਦਾ ਨਾਂ ਦੱਸੋ ।
ਉੱਤਰ-
ਨਵਾਬ ਕਪੂਰ ਸਿੰਘ ।

ਪ੍ਰਸ਼ਨ 8.
ਨਵਾਬ ਕਪੂਰ ਸਿੰਘ ਕੌਣ ਸੀ ?
ਉੱਤਰ-
ਫ਼ੈਜ਼ਲਪੁਰੀਆ ਮਿਸਲ ਦਾ ਮੋਢੀ ।

ਪ੍ਰਸ਼ਨ 9.
ਨਵਾਬ ਕਪੂਰ ਸਿੰਘ ਨੇ ਕਿਸ ਮਿਸਲ ਦੀ ਸਥਾਪਨਾ ਕੀਤੀ ?
ਉੱਤਰ-
ਫੈਜ਼ਲਪੁਰੀਆ ਮਿਸਲ ।

ਪ੍ਰਸ਼ਨ 10.
ਆਹਲੂਵਾਲੀਆ ਮਿਸਲ ਦਾ ਸੰਸਥਾਪਕ ਕੌਣ ਸੀ ?
ਉੱਤਰ-
ਜੱਸਾ ਸਿੰਘ ਆਹਲੂਵਾਲੀਆ ।

ਪ੍ਰਸ਼ਨ 11.
ਆਹਲੂਵਾਲੀਆ ਮਿਸਲ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਕਿਉਂਕਿ ਜੱਸਾ ਸਿੰਘ ਦਾ ਸੰਬੰਧ ਲਾਹੌਰ ਦੇ ਨੇੜੇ ਸਥਿਤ ਪਿੰਡ ਆਹਲੂ ਨਾਲ ਸੀ ।

ਪ੍ਰਸ਼ਨ 12.
ਆਹਲੂਵਾਲੀਆ ਮਿਸਲ ਦੀ ਰਾਜਧਾਨੀ ਦਾ ਕੀ ਨਾਂ ਸੀ ?
ਉੱਤਰ-
ਕਪੂਰਥਲਾ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 13.
ਜੱਸਾ ਸਿੰਘ ਆਹਲੂਵਾਲੀਆ ਕੌਣ ਸੀ ?
ਉੱਤਰ-
ਆਹਲੂਵਾਲੀਆ ਮਿਸਲ ਦਾ ਮੋਢੀ ।

ਪ੍ਰਸ਼ਨ 14.
ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਸ੍ਰੀ ਹਰਿਗੋਬਿੰਦਪੁਰ ।

ਪ੍ਰਸ਼ਨ 15.
ਰਾਮਗੜ੍ਹੀਆ ਮਿਸਲ ਦੇ ਦੋ ਸਭ ਤੋਂ ਪ੍ਰਸਿੱਧ ਆਗੂ ਦਾ ਨਾਂ ਦੱਸੋ ।
ਉੱਤਰ-
ਜੱਸਾ ਸਿੰਘ ਰਾਮਗੜ੍ਹੀਆ ।

ਪ੍ਰਸ਼ਨ 16.
ਜੱਸਾ ਸਿੰਘ ਰਾਮਗੜੀਆ ਕੌਣ ਸੀ ?
ਉੱਤਰ-
ਰਾਮਗੜ੍ਹੀਆ ਮਿਸਲ ਦਾ ਸਭ ਤੋਂ ਸ਼ਕਤੀਸ਼ਾਲੀ ਸਰਦਾਰ ।

ਪ੍ਰਸ਼ਨ 17.
ਭੰਗੀ ਮਿਸਲ ਦਾ ਸੰਸਥਾਪਕ ਕੌਣ ਸੀ ?
ਉੱਤਰ-
ਛੱਜਾ ਸਿੰਘ ।

ਪ੍ਰਸ਼ਨ 18.
ਭੰਗੀ ਮਿਸਲ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਕਿਉਂਕਿ ਇਸ ਮਿਸਲ ਦੇ ਨੇਤਾਵਾਂ ਨੂੰ ਭੰਗ ਪੀਣ ਦੀ ਬਹੁਤ ਆਦਤ ਸੀ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 19.
ਸਿੱਖ ਮਿਸਲਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਮਿਸਲ ਕਿਹੜੀ ਸੀ ?
ਉੱਤਰ-
ਸ਼ੁਕਰਚੱਕੀਆ ਮਿਸਲ ।

ਪ੍ਰਸ਼ਨ 20.
ਸ਼ੁਕਰਚੱਕੀਆ ਮਿਸਲ ਦਾ ਮੋਢੀ ਕੌਣ ਸੀ ?
ਉੱਤਰ-
ਚੜ੍ਹਤ ਸਿੰਘ ।

ਪ੍ਰਸ਼ਨ 21.
ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਦਾ ਨਾਂ ਦੱਸੋ ।
ਉੱਤਰ-
ਗੁਜਰਾਂਵਾਲਾ ।

ਪ੍ਰਸ਼ਨ 22.
ਮਹਾਂ ਸਿੰਘ ਕੌਣ ਸੀ ?
ਉੱਤਰ-
ਮਹਾਂ ਸਿੰਘ 1774 ਈ. ਵਿੱਚ ਸ਼ੁਕਰਚੱਕੀਆ ਮਿਸਲ ਦਾ ਨੇਤਾ ਬਣਿਆ ।

ਪ੍ਰਸ਼ਨ 23.
ਕਨ੍ਹਈਆ ਮਿਸਲ ਦਾ ਮੋਢੀ ਕੌਣ ਸੀ ?
ਉੱਤਰ-
ਜੈ ਸਿੰਘ ਨੂੰ

ਪ੍ਰਸ਼ਨ 24.
ਫੂਲਕੀਆਂ ਮਿਸਲ ਦਾ ਮੋਢੀ ਕੌਣ ਸੀ ?
ਉੱਤਰ-
ਚੌਧਰੀ ਫੁਲ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪਸ਼ਨ 25.
ਬਾਬਾ ਆਲਾ ਸਿੰਘ ਕੌਣ ਸੀ ?
ਉੱਤਰ-
ਪਟਿਆਲਾ ਦੀ ਫੁਲਕੀਆਂ ਮਿਸਲ ਦਾ ਸੰਸਥਾਪਕ ।

ਪ੍ਰਸ਼ਨ 26.
ਬਾਬਾ ਆਲਾ ਸਿੰਘ ਦੀ ਰਾਜਧਾਨੀ ਦਾ ਨਾਂ ਕੀ ਸੀ ?
ਉੱਤਰ-
ਬਰਨਾਲਾ ।

ਪ੍ਰਸ਼ਨ 27.
ਅਹਿਮਦ ਸ਼ਾਹ ਅਬਦਾਲੀ ਨੇ ਕਿਸ ਨੂੰ ਰਾਜਾ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ ?
ਉੱਤਰ-
ਬਾਬਾ ਆਲਾ ਸਿੰਘ ਨੂੰ ।

ਪ੍ਰਸ਼ਨ 28.
ਡੱਲੇਵਾਲੀਆ ਮਿਸਲ ਦਾ ਸਭ ਤੋਂ ਯੋਗ ਨੇਤਾ ਕੌਣ ਸੀ ?
ਉੱਤਰ-
ਤਾਰਾ ਸਿੰਘ ਘੇਬਾ ।

ਪ੍ਰਸ਼ਨ 29.
ਸ਼ਹੀਦ ਮਿਸਲ ਦਾ ਸੰਸਥਾਪਕ ਕੌਣ ਸੀ ?
ਉੱਤਰ-
ਸੋਰਦਾਰ ਸੁਧਾ ਸਿੰਘ ।

ਪ੍ਰਸ਼ਨ 30.
ਸ਼ਹੀਦ ਮਿਸਲ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਮਿਸਲ ਦੇ ਆਗੂਆਂ ਦੁਆਰਾ ਦਿੱਤੀਆਂ ਗਈਆਂ ਸ਼ਹੀਦੀਆਂ ਕਾਰਨ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 31.
ਸਿੱਖਾਂ ਮਿਸਲਾਂ ਦੀ ਕੇਂਦਰੀ ਸੰਸਥਾ ਕਿਹੜੀ ਸੀ ?
ਜਾਂ
ਸਿੱਖਾਂ ਦੀ ਕੇਂਦਰੀ ਸੰਸਥਾ ਦਾ ਕੀ ਨਾਂ ਸੀ ?
ਉੱਤਰ-
ਗੁਰਮਤਾ ।

ਪ੍ਰਸ਼ਨ 32.
ਗੁਰਮਤਾ ਤੋਂ ਕੀ ਭਾਵ ਹੈ ?
ਉੱਤਰ-
ਗੁਰੂ ਦਾ ਫੈਸਲਾ ।

ਪ੍ਰਸ਼ਨ 33.
ਗੁਰਮਤਾ ਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਸੀ ?
ਉੱਤਰ-
ਧਾਰਮਿਕ ।

ਪ੍ਰਸ਼ਨ 34.
ਸਰਬੱਤ ਖ਼ਾਲਸਾ ਤੋਂ ਕੀ ਭਾਵ ਹੈ ?
ਉੱਤਰ-
ਅਕਾਲ ਤਖ਼ਤ, ਅੰਮ੍ਰਿਤਸਰ ਵਿਖੇ ਬੁਲਾਇਆ ਜਾਣ ਵਾਲਾ ਸਿੱਖ ਸੰਮੇਲਨ ।

ਪ੍ਰਸ਼ਨ 35.
ਸਰਬੱਤ ਖ਼ਾਲਸਾ ਦੀਆਂ ਸਭਾਵਾਂ ਕਿੱਥੇ ਬੁਲਾਈਆਂ ਜਾਂਦੀਆਂ ਸਨ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 36.
ਸਿੱਖ ਮਿਸਲਾਂ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਸਰਦਾਰ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 37.
ਸਿੱਖ ਮਿਸਲਾਂ ਦੇ ਪ੍ਰਸ਼ਾਸਨ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਸਿੱਖ ਮਿਸਲਾਂ ਦੇ ਸਰਦਾਰ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦੇ ਸਨ ।

ਪ੍ਰਸ਼ਨ 38.
ਰਾਖੀ ਪ੍ਰਣਾਲੀ ਤੋਂ ਕੀ ਭਾਵ ਹੈ ?
ਜਾਂ
ਰਾਖੀ ਪ੍ਰਥਾ ਕੀ ਸੀ ?
ਉੱਤਰ-
ਰਾਖੀ ਪ੍ਰਣਾਲੀ ਅਧੀਨ ਆਉਣ ਵਾਲੇ ਪਿੰਡਾਂ ਨੂੰ ਸਿੱਖ ਸੁਰੱਖਿਆ ਦਿੰਦੇ ਸਨ ।

ਪ੍ਰਸ਼ਨ 39.
ਮਿਸਲ ਸੈਨਾ ਦੀ ਲੜਨ ਦੀ ਵਿਧੀ ਕਿਹੜੀ ਸੀ ?
ਉੱਤਰ-
ਛਾਪਾਮਾਰ ਜਾਂ ਗੁਰੀਲਾ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ

1. 18ਵੀਂ ਸਦੀ ਵਿੱਚ ਪੰਜਾਬ ਵਿਚ ……………………… ਸੁਤੰਤਰ ਸਿੱਖ ਮਿਸਲਾਂ ਦੀ ਸਥਾਪਨਾ ਹੋਈ ।
ਉੱਤਰ-
(12)

2. ਨਵਾਬ ਕਪੂਰ ਸਿੰਘ ………………….. ਮਿਸਲ ਦਾ ਸੰਸਥਾਪਕ ਸੀ ।
ਉੱਤਰ-
(ਫ਼ੈਜ਼ਲਪੁਰੀਆ)

3. ਨਵਾਬ ਕਪੂਰ ਸਿੰਘ ਨੇ ………………….. ਵਿੱਚ ਦਲ ਖ਼ਾਲਸਾ ਦੀ ਸਥਾਪਨਾ ਕੀਤੀ ।
ਉੱਤਰ-
(1748 ਈ.)

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

4. ਆਹਲੂਵਾਲੀਆ ਮਿਸਲ ਦਾ ਮੋਢੀ………………….. ਸੀ ।
ਉੱਤਰ-
(ਜੱਸਾ ਸਿੰਘ ਆਹਲੂਵਾਲੀਆ)

5. ਜੱਸਾ ਸਿੰਘ ਆਹਲੂਵਾਲੀਆ ਨੇ …………………. ਨੂੰ ਆਪਣੀ ਰਾਜਧਾਨੀ ਬਣਾਇਆ ।
ਉੱਤਰ-
(ਕਪੂਰਥਲਾ)

6. ਰਾਮਗੜੀਆ ਮਿਸਲ ਦਾ ਮੋਢੀ ………………….. ਸੀ ।
ਉੱਤਰ-
(ਖੁਸ਼ਹਾਲ ਸਿੰਘ)

7. ਰਾਮਗੜੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ………………….. ਸੀ ।
ਉੱਤਰ-
(ਜੱਸਾ ਸਿੰਘ ਰਾਮਗੜੀਆ)

8. ਜੱਸਾ ਸਿੰਘ ਰਾਮਗੜ੍ਹੀਆ ਦੀ ਰਾਜਧਾਨੀ ਦਾ ਨਾਂ………………………. ਸੀ ।
ਉੱਤਰ-
(ਸ੍ਰੀ ਹਰਿਗੋਬਿੰਦ ਪੁਰ)

9. ਝੰਡਾ ਸਿੰਘ …………………………. ਮਿਸਲ ਦਾ ਇੱਕ ਪ੍ਰਸਿੱਧ ਨੇਤਾ ਸੀ ।
ਉੱਤਰ-
(ਭੰਗੀ)

10. ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ………………………….. ਸੀ ।
ਉੱਤਰ-
(ਚੜ੍ਹਤ ਸਿੰਘ)

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

11. 1774 ਈ. ਵਿਚ ………………………… ਸ਼ੁਕਰਚੱਕੀਆ ਮਿਸਲ ਦਾ ਨਵਾਂ ਨੇਤਾ ਬਣਿਆ !
ਉੱਤਰ-
(ਮਹਾਂ ਸਿੰਘ)

12. ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਦਾ ਨਾਂ ………………………… ਸੀ |
ਉੱਤਰ-
(ਗੁਜਰਾਂਵਾਲਾ)

13. ਮਹਾਰਾਜਾ ਰਣਜੀਤ ਸਿੰਘ ਨੇ …………………….. ਵਿੱਚ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ।
ਉੱਤਰ-
(1792 ਈ.)

14. ਕਨ੍ਹਈਆ ਮਿਸਲ ਦਾ ਸੰਸਥਾਪਕ ……………………….. ਸੀ ।
ਉੱਤਰ-
(ਜੈ ਸਿੰਘ)

15. ਫੁਲਕੀਆਂ ਮਿਸਲ ਦਾ ਮੋਢੀ …………………….. ਸੀ ।
ਉੱਤਰ-
(ਚੌਧਰੀ ਫੂਲ

16. ਪਟਿਆਲਾ ਵਿੱਚ ਫੂਲੱਕੀਆਂ ਮਿਸਲ ਦਾ ਸੰਸਥਾਪਕ………………………… ਸੀ ।
ਉੱਤਰ-
(ਬਾਬਾ ਆਲਾ ਸਿੰਘ)

17. ਬਾਬਾ ਆਲਾ ਸਿੰਘ ਨੇ…………………….. ਨੂੰ ਆਪਣੀ ਰਾਜਧਾਨੀ ਬਣਾਇਆ ।
ਉੱਤਰ-
(ਬਰਨਾਲਾ)

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

18. ਡੱਲ੍ਹੇਵਾਲੀਆ ਮਿਸਲ ਦੇ ਸਭ ਤੋਂ ਪ੍ਰਸਿੱਧ ਨੇਤਾ ਦਾ ਨਾਂ…………………….. ਸੀ ।
ਉੱਤਰ-
(ਤਾਰਾ ਸਿੰਘ ਘੋਬਾ)

19. ਸ਼ਹੀਦ ਮਿਸਲ ਦਾ ਸੰਸਥਾਪਕ ……………………… ਸੀ ।
ਉੱਤਰ-
(ਸੁੱਧਾ ਸਿੰਘ)

20. ਬਾਬਾ ਦੀਪ ਸਿੰਘ ਜੀ ਦਾ ਸੰਬੰਧ ……………………….. ਮਿਸਲ ਨਾਲ ਸੀ ।
ਉੱਤਰ-
ਸ਼ਹੀਦ)

21. ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਦਾ ਨਾਂ ……………………. ਸੀ ॥
ਉੱਤਰ-
(ਗੁਰਮਤਾ)

22. ਮਿਸਲ ਕਾਲ ਵਿੱਚ ਮਿਸਲ ਦੇ ਮੁਖੀ ਨੂੰ ………………………. ਕਿਹਾ ਜਾਂਦਾ ਸੀ ।
ਉੱਤਰ-
(ਸਰਦਾਰ)

23. ਸਿੱਖ ਮਿਸਲਾਂ ਦੇ ਸਮੇਂ ਆਮਦਨੀ ਦਾ ਮੁੱਖ ਸੋਮਾ …………………………. ਸੀ ।
ਉੱਤਰ-
(ਭੂਮੀ ਲਗਾਨ)

24. ਰਾਖੀ ਪ੍ਰਥਾ ਪੰਜਾਬ ਵਿੱਚ ………………………….. ਸਦੀ ਵਿੱਚ ਪ੍ਰਚਲਿਤ ਹੋਈ ।
ਉੱਤਰ-
(18ਵੀਂ )

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

25. ਮਿਸਲ ਕਾਲ ਵਿੱਚ ਅਪਰਾਧੀਆਂ ਤੋਂ ਵਧੇਰੇ ਕਰਕੇ ………………………ਵਸੂਲ ਕੀਤਾ ਜਾਂਦਾ ਸੀ ।
ਉੱਤਰ-
(ਜੁਰਮਾਨਾ)

26. ਸਿੱਖ ਮਿਸਲਾਂ ਦੇ ਸਮੇਂ ਸੈਨਿਕ ……………………..ਨਾਲ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ ।
ਉੱਤਰ-
(ਛਾਪਾਮਾਰ ਢੰਗ)

ਠੀਕ ਜਾਂ ਗਲਤ (True or False)

ਨੋਟ:-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. 18ਵੀਂ ਸਦੀ ਵਿੱਚ ਪੰਜਾਬ ਵਿੱਚ 12 ਸੁਤੰਤਰ ਸਿੱਖ ਮਿਸਲਾਂ ਦੀ ਸਥਾਪਨਾ ਹੋਈ ।
ਉੱਤਰ-
ਠੀਕ

2. ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਰਾਬਰ ।
ਉੱਤਰ-
ਠੀਕ

3. ਨਵਾਬ ਕਪੂਰ ਸਿੰਘ ਫ਼ੈਜ਼ਲਪੁਰੀਆ ਮਿਸਲ ਦੇ ਸੰਸਥਾਪਕ ਸਨ ।
ਉੱਤਰ-
ਠੀਕ

4. ਫ਼ੈਜ਼ਲਪੁਰੀਆ ਮਿਸਲ ਨੂੰ ਆਹਲੂਵਾਲੀਆ ਮਿਸਲ ਵੀ ਕਿਹਾ ਜਾਂਦਾ ਸੀ ।
ਉੱਤਰ-
ਗਲਤ

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

5. ਨਵਾਬ ਕਪੂਰ ਸਿੰਘ ਨੇ 1734 ਈ. ਨੂੰ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਸੀ ।
ਉੱਤਰ-
ਗਲਤ

6. ਨਵਾਬ ਕਪੂਰ ਸਿੰਘ ਦਲ ਖ਼ਾਲਸਾ ਦਾ ਸੈਨਾਪਤੀ ਸੀ ।
ਉੱਤਰ-
ਠੀਕ

7. ਨਵਾਬ ਕਪੂਰ ਸਿੰਘ ਦੀ ਮੌਤ 1753 ਈ. ਵਿੱਚ ਹੋਈ ਸੀ !
ਉੱਤਰ-
ਠੀਕ

8. ਆਹਲੂਵਾਲੀਆ ਮਿਸਲ ਦਾ ਮੋਢੀ ਜੱਸਾ ਸਿੰਘ ਰਾਮਗੜ੍ਹੀਆ ਸੀ ।
ਉੱਤਰ-
ਗਲਤ

9. 1748 ਈ. ਵਿੱਚ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਸਰਵਉੱਚ ਸੈਨਾਪਤੀ ਨਿਯੁਕਤ ਕੀਤਾ ਗਿਆ ਸੀ ।
ਉੱਤਰ-
ਠੀਕ

10. ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ ।
ਉੱਤਰ-
ਠੀਕ

11. ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲਾ ਨੂੰ ਆਪਣੀ ਰਾਜਧਾਨੀ ਬਣਾਇਆ ਸੀ ।
ਉੱਤਰ-
ਠੀਕ

12. ਰਾਮਗੜੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਜੱਸਾ ਸਿੰਘ ਰਾਮਗੜੀਆ ਸੀ ।
ਉੱਤਰ-
ਠੀਕ

13. ਜੱਸਾ ਸਿੰਘ ਰਾਮਗੜੀਆ ਨੇ ਕਰਤਾਰਪੁਰ ਨੂੰ ਆਪਣੀ ਰਾਜਧਾਨੀ ਬਣਾਇਆ ।
ਉੱਤਰ-
ਗ਼ਲਤ

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

14. ਭੰਗੀ ਮਿਸਲ ਦਾ ਇਹ ਨਾਂ ਇਸ ਦੇ ਨੇਤਾਵਾਂ ਦਾ ਭੰਗ ਪੀਣ ਦੇ ਕਾਰਨ ਪਿਆ ਸੀ ।
ਉੱਤਰ-
ਠੀਕ

15. ਸ਼ੁਕਰਚੱਕੀਆ ਮਿਸਲ ਦਾ ਮੋਢੀ ਮਹਾਰਾਜਾ ਰਣਜੀਤ ਸਿੰਘ ਸੀ ।
ਉੱਤਰ-ਗਲਤ

16. ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਦਾ ਨਾਂ ਲਾਹੌਰ ਸੀ ।
ਉੱਤਰ-
ਗ਼ਲਤ

17. 1792 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ।
ਉੱਤਰ-
ਠੀਕ

18. ਜੈ ਸਿੰਘ ਕਨ੍ਹਈਆ ਮਿਸਲ ਦਾ ਸੰਸਥਾਪਕ ਸੀ ।
ਉੱਤਰ-
ਠੀਕ

19. ਰਾਣੀ ਜਿੰਦਾਂ ਕਨ੍ਹਈਆ ਮਿਸਲ ਦਾ ਸੰਸਥਾਪਕ ਸੀ ।
ਉੱਤਰ-
ਗ਼ਲਤ

20. ਡੱਲੇਵਾਲੀਆ ਮਿਸਲ ਦੇ ਸਭ ਤੋਂ ਪ੍ਰਸਿੱਧ ਨੇਤਾ ਬਾਬਾ ਦੀਪ ਸਿੰਘ ਜੀ, ਸਨ ?
ਉੱਤਰ-
ਗ਼ਲਤ

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

21. ਬਾਬਾ ਆਲਾ ਸਿੰਘ ਨੇ ਬਰਨਾਲਾ ਨੂੰ ਆਪਣੀ ਰਾਜਧਾਨੀ ਬਣਾਇਆ ਸੀ ।
ਉੱਤਰ-
ਠੀਕ

22. ਬਾਬਾ ਆਲਾ ਸਿੰਘ ਦੀ ਮੌਤ 1762 ਈ. ਨੂੰ ਹੋਈ ਸੀ ।
ਉੱਤਰ-
ਗ਼ਲਤ

23. 1765 ਈ. ਵਿੱਚ ਅਮਰ ਸਿੰਘ ਪਟਿਆਲਾ ਦੀ ਗੱਦੀ ‘ਤੇ ਬੈਠਿਆ ।
ਉੱਤਰ-
ਠੀਕ

24. ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ‘ਰਾਜਾ-ਏ-ਰਾਜਗਾਨ ਬਹਾਦਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ ।
ਉੱਤਰ-
ਠੀਕ

25. ਨਿਸ਼ਾਨਵਾਲੀਆ ਮਿਸਲ ਦਾ ਮੋਢੀ ਹਮੀਰ ਸਿੰਘ ਸੀ ।
ਉੱਤਰ-
ਗ਼ਲਤ

26. ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਦਾ ਨਾਂ ਗੁਰਮਤਾ ਸੀ ।
ਉੱਤਰ-
ਠੀਕ

27. ਮਿਸਲ ਦੇ ਮੁਖੀ ਨੂੰ ਮਿਸਲਦਾਰ ਕਿਹਾ ਜਾਂਦਾ ਸੀ ।
ਉੱਤਰ-
ਗਲਤ

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

28. 18ਵੀਂ ਸਦੀ ਵਿੱਚ ਪੰਜਾਬ ਵਿੱਚ ਰਾਖੀ ਪ੍ਰਥਾ ਦਾ ਪ੍ਰਚਲਨ ਹੋਇਆ ।
ਉੱਤਰ-
ਠੀਕ

29. ਮਿਸਲ ਕਾਲ ਵਿੱਚ ਸਰਬੱਤ ਖ਼ਾਲਸਾ ਨੂੰ ਸਿੱਖਾਂ ਦੀ ਸਰਵਉੱਚ ਅਦਾਲਤ ਮੰਨਿਆ ਜਾਂਦਾ ਸੀ ।
ਉੱਤਰ-
ਠੀਕ

30. ਸਿੱਖ ਮਿਸਲਾਂ ਦੇ ਸੈਨਿਕ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਛਾਪਾਮਾਰ ਢੰਗ ਨਾਲ ਕਰਦੇ ਸਨ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਪੰਜਾਬ ਵਿੱਚ ਸਥਾਪਿਤ ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ ?
(i) 5
(ii) 10
(iii) 12
(iv) 15.
ਉੱਤਰ-
(iii) 12.

ਪ੍ਰਸ਼ਨ 2.
ਨਵਾਬ ਕਪੂਰ ਸਿੰਘ ਕੌਣ ਸੀ ?
(i) ਫ਼ੈਜ਼ਲਪੁਰੀਆ ਮਿਸਲ ਦਾ ਮੋਢੀ
(ii) ਜਲੰਧਰ ਦਾ ਫ਼ੌਜਦਾਰ
(iii) ਪੰਜਾਬ ਦਾ ਸੂਬੇਦਾਰ
(iv) ਆਹਲੂਵਾਲੀਆ ਮਿਸਲ ਦਾ ਨੇਤਾ ।
ਉੱਤਰ-
(i) ਫ਼ੈਜ਼ਲਪੁਰੀਆ ਮਿਸਲ ਦਾ ਮੋਢੀ ।

ਪ੍ਰਸ਼ਨ 3.
ਆਹਲੂਵਾਲੀਆ ਮਿਸਲ ਦਾ ਮੋਢੀ ਕੌਣ ਸੀ ?
(i) ਜੱਸਾ ਸਿੰਘ
(ii) ਭਾਗ ਸਿੰਘ
(iii) ਫ਼ਤਹਿ ਸਿੰਘ
(iv) ਖੁਸ਼ਹਾਲ ਸਿੰਘ ।
ਉੱਤਰ-
(i) ਜੱਸਾ ਸਿੰਘ ।

ਪ੍ਰਸ਼ਨ 4.
ਆਹਲੂਵਾਲੀਆ ਮਿਸਲ ਦੀ ਰਾਜਧਾਨੀ ਕਿਹੜੀ ਸੀ ?
(i) ਅੰਮ੍ਰਿਤਸਰ
(ii) ਕਪੂਰਥਲਾ
(iii) ਲਾਹੌਰ
(iv) ਸ੍ਰੀ ਹਰਿਗੋਬਿੰਦਪੁਰ ।
ਉੱਤਰ-
(ii) ਕਪੂਰਥਲਾ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 5.
ਰਾਮਗੜ੍ਹੀਆ ਮਿਸਲ ਦਾ ਮੋਢੀ ਕੌਣ ਸੀ ?
(i) ਜੱਸਾ ਸਿੰਘ ਰਾਮਗੜ੍ਹੀਆ
(ii) ਖੁਸ਼ਹਾਲ ਸਿੰਘ
(iii) ਜੋਧ ਸਿੰਘ
(iv) ਭਾਗ ਸਿੰਘ ।
ਉੱਤਰ-
(ii) ਖੁਸ਼ਹਾਲ ਸਿੰਘ ।

ਪ੍ਰਸ਼ਨ 6.
ਰਾਮਗੜ੍ਹੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਆਗੂ ਕਿਹੜਾ ਸੀ ?
(i) ਜੱਸਾ ਸਿੰਘ ਰਾਮਗੜ੍ਹੀਆ
(ii) ਨੰਦ ਸਿੰਘ
(iii) ਖੁਸ਼ਹਾਲ ਸਿੰਘ
(iv) ਜੋਧ ਸਿੰਘ ।
ਉੱਤਰ-
(i) ਜੱਸਾ ਸਿੰਘ ਰਾਮਗੜ੍ਹੀਆ ।

ਪ੍ਰਸ਼ਨ 7.
ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਦਾ ਕੀ ਨਾਂ ਸੀ ?
(i) ਕਪੂਰਥਲਾ
(ii) ਸ੍ਰੀ ਹਰਿਗੋਬਿੰਦਪੁਰ
(iii) ਲਾਹੌਰ
(iv) ਬਰਨਾਲਾ ।
ਉੱਤਰ-
(ii) ਸ੍ਰੀ ਹਰਿਗੋਬਿੰਦਪੁਰ ।

ਪ੍ਰਸ਼ਨ 8.
ਭੰਗੀ ਮਿਸਲ ਦਾ ਸੰਸਥਾਪਕ ਕੌਣ ਸੀ ?
(i) ਹਰੀ ਸਿੰਘ
(ii) ਛੱਜਾ ਸਿੰਘ
(iii) ਗੁਲਾਬ ਸਿੰਘ
(iv) ਭੀਮ ਸਿੰਘ ।
ਉੱਤਰ-
(ii) ਛੱਜਾ ਸਿੰਘ ।

ਪ੍ਰਸ਼ਨ 9.
ਭੰਗੀ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ ?
(i) ਹਰੀ ਸਿੰਘ
(ii) ਝੰਡਾ ਸਿੰਘ
(iii) ਗੰਡਾ ਸਿੰਘ
(iv) ਭੀਮ ਸਿੰਘ ।
ਉੱਤਰ-
(ii) ਝੰਡਾ ਸਿੰਘ ।

ਪ੍ਰਸ਼ਨ 10.
ਸਿੱਖ ਮਿਸਲਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਮਿਸਲ ਕਿਹੜੀ ਸੀ ?
(i) ਸ਼ੁਕਰਚੱਕੀਆ ਮਿਸਲ
(ii) ਭੰਗੀ ਮਿਸਲ
(iii) ਕਨ੍ਹਈਆ ਮਿਸਲ
(iv) ਫੂਲਕੀਆਂ ਮਿਸਲ ।
ਉੱਤਰ-
(i) ਸ਼ੁਕਰਚੱਕੀਆ ਮਿਸਲ ।

ਪ੍ਰਸ਼ਨ 11.
ਸ਼ੁਕਰਚੱਕੀਆ ਮਿਸਲ ਦਾ ਮੋਢੀ ਕੌਣ ਸੀ ?
(i) ਖੁਸ਼ਹਾਲ ਸਿੰਘ
(ii) ਨਵਾਬ ਕਪੂਰ ਸਿੰਘ
(iii) ਛੱਜਾ ਸਿੰਘ
(iv) ਚੜ੍ਹਤ ਸਿੰਘ ।
ਉੱਤਰ-
(iv) ਚੜ੍ਹਤ ਸਿੰਘ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 12.
ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਦਾ ਨਾਂ ਦੱਸੋ ।
(i) ਅੰਮ੍ਰਿਤਸਰ
(ii) ਲਾਹੌਰ
(iii) ਗੁਜਰਾਂਵਾਲਾ
(iv) ਬਰਨਾਲਾ ।
ਉੱਤਰ-
(iii) ਗੁਜਰਾਂਵਾਲਾ ।

ਪ੍ਰਸ਼ਨ 13.
ਹੇਠ ਲਿਖਿਆਂ ਵਿੱਚੋਂ ਕਿਸ ਨਗਰ ’ਤੇ ਚੜ੍ਹਤ ਸਿੰਘ ਨੇ ਅਧਿਕਾਰ ਨਹੀਂ ਕੀਤਾ ਸੀ ?
(i) ਸਿਆਲਕੋਟ
(ii) ਚਕਵਾਲ
(iii) ਗੁਜਰਾਂਵਾਲਾ
(iv) ਅਲੀਪੁਰ ।
ਉੱਤਰ-
(iv) ਅਲੀਪੁਰ ।

ਪ੍ਰਸ਼ਨ 14.
ਰਣਜੀਤ ਸਿੰਘ ਕਦੋਂ ਸ਼ੁਕਰਚੱਕੀਆ ਮਿਸਲ ਦਾ ਨੇਤਾ ਬਣਿਆ ?
(i) 1770 ਈ. ਵਿੱਚ
(ii) 1780 ਈ. ਵਿੱਚ
(iii) 1782 ਈ. ਵਿੱਚ
(iv) 1792 ਈ. ਵਿੱਚ ।
ਉੱਤਰ-
(iv) 1792 ਈ. ਵਿੱਚ ।

ਪ੍ਰਸ਼ਨ 15.
ਕਨ੍ਹਈਆ ਮਿਸਲ ਦਾ ਮੋਢੀ ਕੌਣ ਸੀ ?
(i) ਜੈ ਸਿੰਘ
(ii) ਸਦਾ ਕੌਰ
(iii) ਬਾਬਾ ਆਲਾ ਸਿੰਘ
(iv) ਜੱਸਾ ਸਿੰਘ ਆਹਲੂਵਾਲੀਆ ।
ਉੱਤਰ-
(i) ਜੈ ਸਿੰਘ ।

ਪ੍ਰਸ਼ਨ 16.
ਸਦਾ ਕੌਰ ਕੌਣ ਸੀ ?
(i) ਕਨ੍ਹਈਆ ਮਿਸਲ ਦੀ ਨੇਤਾ
(ii) ਮਹਾਂ ਸਿੰਘ ਦੀ ਸੱਸ
(iii) ਭੰਗੀ ਮਿਸਲ ਦੀ ਨੇਤਾ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਕਨ੍ਹਈਆ ਮਿਸਲ ਦੀ ਨੇਤਾ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 17.
ਫੂਲਕੀਆਂ ਮਿਸਲ ਦਾ ਮੋਢੀ ਕੌਣ ਸੀ ?
(i) ਚੌਧਰੀ ਫੂਲ
(ii) ਛੱਜਾ ਸਿੰਘ
(iii) ਨਵਾਬ ਕਪੂਰ ਸਿੰਘ
(iv) ਗੰਡਾ ਸਿੰਘ ।
ਉੱਤਰ-
(i) ਚੌਧਰੀ ਫੂਲ ।

ਪ੍ਰਸ਼ਨ 18.
ਪਟਿਆਲਾ ਰਿਆਸਤ ਦਾ ਮੋਢੀ ਕੌਣ ਸੀ ?
(i) ਅਮਰ ਸਿੰਘ
(ii) ਬਾਬਾ ਆਲਾ ਸਿੰਘ
(iii) ਹਮੀਰ ਸਿੰਘ
(iv) ਗਜਪਤ ਸਿੰਘ ।
ਉੱਤਰ-
(ii) ਬਾਬਾ ਆਲਾ ਸਿੰਘ ।

ਪ੍ਰਸ਼ਨ 19.
ਬਾਬਾ ਆਲਾ ਸਿੰਘ ਨੇ ਕਿਸ ਨੂੰ ਪਟਿਆਲਾ ਰਿਆਸਤ ਦੀ ਰਾਜਧਾਨੀ ਬਣਾਇਆ ?
(i) ਕਪੂਰਥਲਾ
(ii) ਸ੍ਰੀ ਹਰਿਗੋਬਿੰਦਪੁਰ
(iii) ਬਰਨਾਲਾ
(iv) ਗੁਜਰਾਂਵਾਲਾ ।
ਉੱਤਰ-
(iii) ਬਰਨਾਲਾ ।

ਪ੍ਰਸ਼ਨ 20.
ਡੱਲੇਵਾਲੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ ?
(i) ਗੁਲਾਬ ਸਿੰਘ
(ii) ਤਾਰਾ ਸਿੰਘ ਘੇਬਾ
(iii) ਜੈ ਸਿੰਘ
(iv) ਬਾਬਾ ਆਲਾ ਸਿੰਘ ।
ਉੱਤਰ-
(ii) ਤਾਰਾ ਸਿੰਘ ਘੇਬਾ ।

ਪ੍ਰਸ਼ਨ 21.
ਸ਼ਹੀਦ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ ?
(i) ਸੁੱਧਾ ਸਿੰਘ
(ii) ਬਾਬਾ ਦੀਪ ਸਿੰਘ ਜੀ
(iii) ਕਰਮ ਸਿੰਘ
(iv) ਗੁਰਬਖ਼ਸ਼ ਸਿੰਘ ।
ਉੱਤਰ-
(ii) ਬਾਬਾ ਦੀਪ ਸਿੰਘ ਜੀ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

ਪ੍ਰਸ਼ਨ 22.
ਨਕੱਈ ਮਿਸਲ ਦਾ ਮੋਢੀ ਕੌਣ ਸੀ ?
(i) ਨਾਹਰ ਸਿੰਘ
(ii) ਹੀਰਾ ਸਿੰਘ
(iii) ਰਾਮ ਸਿੰਘ
(iv) ਕਾਹਨ ਸਿੰਘ ।
ਉੱਤਰ-
(ii) ਹੀਰਾ ਸਿੰਘ ।

ਪ੍ਰਸ਼ਨ 23.
ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਕਿਹੜੀ ਸੀ ?
(i) ਸਰਬਤ ਖ਼ਾਲਸਾ
(ii) ਗੁਰਮਤਾ
(iii) ਮਿਸਲਦਾਰੀ
(iv) ਜਾਗੀਰਦਾਰੀ ।
ਉੱਤਰ-
(ii) ਗੁਰਮਤਾ ।

ਪ੍ਰਸ਼ਨ 24.
ਮਿਸਲ ਕਾਲ ਵਿੱਚ ਜ਼ਿਲ੍ਹੇ ਦਾ ਮੁਖੀ ਕੀ ਕਹਿਲਾਉਂਦਾ ਸੀ ?
(i) ਜ਼ਿਲ੍ਹੇਦਾਰ
(ii) ਕਾਰਦਾਰ
(iii) ਥਾਨੇਦਾਰ
(iv) ਸਰਦਾਰ ।
ਉੱਤਰ-
(ii) ਕਾਰਦਾਰ ।

ਪ੍ਰਸ਼ਨ 25.
ਰਾਖੀ ਪ੍ਰਥਾ ਕੀ ਸੀ ?
(i) ਵਿਦੇਸ਼ੀ ਹਮਲਾਵਰਾਂ ਤੋਂ ਪਿੰਡਾਂ ਦੀ ਰਾਖੀ ਕਰਨੀ
(ii) ਫ਼ਸਲਾਂ ਦੀ ਰਾਖੀ ਕਰਨਾ
(iii) ਇਸਤਰੀਆਂ ਦੀ ਰਾਖੀ ਕਰਨਾਂ
(iv) ਉੱਪਰ ਲਿਖੇ ਸਾਰੇ ।
ਉੱਤਰ-
(i) ਵਿਦੇਸ਼ੀ ਹਮਲਾਵਰਾਂ ਤੋਂ ਪਿੰਡਾਂ ਦੀ ਰਾਖੀ ਕਰਨੀ ।

ਪ੍ਰਸ਼ਨ 26.
ਮਿਸਲ ਕਾਲ ਵਿੱਚ ਸਭ ਤੋਂ ਮਹੱਤਵਪੂਰਨ ਕਿਸ ਸੈਨਾ ਨੂੰ ਮੰਨਿਆ ਜਾਂਦਾ ਸੀ ?
(i) ਘੋੜਸਵਾਰ ਸੈਨਾ ਨੂੰ
(ii) ਪੈਦਲ ਸੈਨਾ ਨੂੰ
(iii) ਰੋਥ ਸੈਨਾ ਨੂੰ
(iv) ਨੌਸੈਨਾ ਨੂੰ ।
ਉੱਤਰ-
(i) ਘੋੜਸਵਾਰ ਸੈਨਾ ਨੂੰ ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਨਵਾਬ ਕਪੂਰ ਸਿੰਘ ਫ਼ੈਜ਼ਲਪੁਰੀਆ ਮਿਸਲ ਦਾ ਸੰਸਥਾਪਕ ਸੀ । ਉਸ ਨੇ ਸਭ ਤੋਂ ਪਹਿਲਾਂ ਅੰਮਿਤਸਰ ਦੇ ਨੇੜੇ ਫ਼ੈਜ਼ਲਪੁਰ ਨਾਂ ਦੇ ਪਿੰਡ ਉੱਤੇ ਕਬਜ਼ਾ ਕੀਤਾ । ਇਸ ਪਿੰਡ ਦਾ ਨਾਂ ਬਦਲ ਕੇ ਸਿੰਘਪੁਰ ਰੱਖਿਆ ਗਿਆ । ਇਸੇ ਕਾਰਨ ਫ਼ੈਜ਼ਲਪੁਰੀਆ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ । ਸਰਦਾਰ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ । ਛੇਤੀ ਹੀ ਉਹ ਸਿੱਖਾਂ ਦੇ ਇੱਕ ਪ੍ਰਸਿੱਧ ਆਗੂ ਬਣ ਗਏ 1733 ਈ. ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁਗ਼ਲ ਸੂਬੇਦਾਰ ਜ਼ਕਰੀਆ ਖ਼ਾਂ ਤੋਂ ਨਵਾਬ ਦਾ ਅਹੁਦਾ ਤੇ 1 ਲੱਖ ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਪ੍ਰਾਪਤ ਕੀਤੀ ਸੀ ।1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖ ਸ਼ਕਤੀ ਨੂੰ ਸੰਗਠਿਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਗਠਿਤ ਕੀਤਾ । ਉਨ੍ਹਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਇਨ੍ਹਾਂ ਦੋਹਾਂ ਦਲਾਂ ਦੀ ਅਗਵਾਈ ਕੀਤੀ । 1748 ਈ. ਵਿੱਚ ਉਨ੍ਹਾਂ ਨੇ ਦਲ ਖ਼ਾਲਸਾ ਦੀ ਸਥਾਪਨਾ ਕਰਕੇ ਸਿੱਖ ਪੰਥ ਲਈ ਇੱਕ ਮਹਾਨ ਕਾਰਜ ਕੀਤਾ | ਅਸਲ ਵਿੱਚ ਸਿੱਖ ਪੰਥ ਦੇ ਵਿਕਾਸ ਅਤੇ ਉਸ ਨੂੰ ਸੰਗਠਿਤ ਕਰਨ ਵਿੱਚ ਨਵਾਬ ਕਪੂਰ ਸਿੰਘ ਦਾ ਯੋਗਦਾਨ ਬੜਾ ਸ਼ਲਾਘਾਯੋਗ ਸੀ ।

1. ਫ਼ੈਜ਼ਲਪੁਰੀਆ ਮਿਸਲ ਦੇ ਮੋਢੀ ਕੌਣ ਸਨ ?
2. ਫ਼ੈਜ਼ਲਪੁਰੀਆ ਮਿਸਲ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ?
3. ਸਰਦਾਰ ਕਪੂਰ ਸਿੰਘ ਨੇ ਕਦੋਂ ਅਤੇ ਕਿਸ ਤੋਂ ਨਵਾਬ ਦਾ ਅਹੁਦਾ ਪ੍ਰਾਪਤ ਕੀਤਾ ਸੀ ?
4. ਨਵਾਬ ਕਪੂਰ ਸਿੰਘ ਦੀ ਕੋਈ ਇੱਕ ਸਫਲਤਾ ਬਾਰੇ ਦੱਸੋ ।
5. ਦਲ ਖ਼ਾਲਸਾ ਦੀ ਸਥਾਪਨਾ ………………………….. ਵਿੱਚ ਕੀਤੀ ਗਈ ।
ਉੱਤਰ-
1. ਫ਼ੈਜ਼ਲਪੁਰੀਆ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ ।
2. ਫ਼ੈਜ਼ਲਪੁਰੀਆ ਮਿਸਲ ਨੂੰ ਸਿੰਘ ਪੁਰੀਆ ਮਿਸਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ।
3. ਸਰਦਾਰ ਕਪੂਰ ਸਿੰਘ ਨੇ 1733 ਈ. ਵਿੱਚ ਪੰਜਾਬ ਦੇ ਮੁਗ਼ਲ ਸੂਬੇਦਾਰ ਜ਼ਕਰੀਆ ਖਾਂ ਤੋਂ ਨਵਾਬ ਦਾ ਅਹੁਦਾ ਪ੍ਰਾਪਤ ਕੀਤਾ ਸੀ ।
4. ਉਨ੍ਹਾਂ ਨੇ 1734 ਈ. ਵਿੱਚ ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕੀਤਾ ।
5. 1748 ਈ. ।

2. ਆਹਲੂਵਾਲੀਆ ਮਿਸਲ ਦਾ ਮੋਢੀ ਜੱਸਾ ਸਿੰਘ ਸੀ । ਉਹ ਲਾਹੌਰ ਦੇ ਨੇੜੇ ਸਥਿਤ ਆਹਲੂ ਪਿੰਡ ਦਾ ਵਸਨੀਕ ਸੀ । ਇਸ ਕਾਰਨ ਇਸ ਮਿਸਲ ਦਾ ਨਾਂ ਆਹਲੂਵਾਲੀਆ ਮਿਸਲ ਪੈ ਗਿਆ । ਜੱਸਾ ਸਿੰਘ ਆਪਣੇ ਗੁਣਾਂ ਸਦਕਾ ਛੇਤੀ ਹੀ ਸਿੱਖਾਂ ਦੇ ਇੱਕ ਪ੍ਰਸਿੱਧ ਆਗੂ ਬਣ ਗਏ 1739 ਈ. ਵਿੱਚ ਜੱਸਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਨਾਦਰ ਸ਼ਾਹ ਦੀ ਫ਼ੌਜ ਉੱਤੇ ਹਮਲਾ ਕਰਕੇ ਬਹੁਤ ਸਾਰਾ ਧਨ ਲੁੱਟ ਲਿਆ ਸੀ । 1746 ਈ. ਵਿੱਚ ਛੋਟੇ ਘੱਲੂਘਾਰੇ ਸਮੇਂ ਜੱਸਾ ਸਿੰਘ ਨੇ ਬਹਾਦਰੀ ਦੇ ਬੜੇ ਜੌਹਰ ਵਿਖਾਏ । ਸਿੱਟੇ ਵਜੋਂ ਉਨ੍ਹਾਂ ਦਾ ਨਾਂ ਦੁਰ-ਦੂਰ ਤਾਈਂ ਪ੍ਰਸਿੱਧ ਹੋ ਗਿਆ । 1748 ਈ. ਵਿੱਚ ਦਲ ਖ਼ਾਲਸਾ ਦੀ ਸਥਾਪਨਾ ਸਮੇਂ ਜੱਸਾ ਸਿੰਘ ਆਹਲੂਵਾਲੀਆ ਨੂੰ ਸਰਵਉੱਚ ਸੈਨਾਪਤੀ ਨਿਯੁਕਤ ਕੀਤਾ ਗਿਆ । ਉਨ੍ਹਾਂ ਨੇ ਦਲ ਖ਼ਾਲਸਾ ਦੀ ਯੋਗ ਅਗਵਾਈ ਕਰਕੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ । 1761 ਈ. ਵਿੱਚ ਜੱਸਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਲਾਹੌਰ ਉੱਤੇ ਜਿੱਤ ਪ੍ਰਾਪਤ ਕੀਤੀ । ਇਹ ਸਿੱਖਾਂ ਦੀ ਇੱਕ ਅਤਿਅੰਤ ਮਹੱਤਵਪੂਰਨ ਜਿੱਤ ਸੀ । 1762 ਈ. ਵਿੱਚ ਵੱਡੇ ਘੱਲੂਘਾਰੇ ਸਮੇਂ ਵੀ ਜੱਸਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ । 1764 ਈ. ਵਿੱਚ ਜੱਸਾ ਸਿੰਘ ਨੇ ਸਰਹਿੰਦ ‘ਤੇ ਕਬਜ਼ਾ ਕਰ ਲਿਆ ਅਤੇ ਇਸ ਦੇ ਹਾਕਮ ਜੈਨ ਖ਼ਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ । 1778 ਈ. ਵਿੱਚ ਜੱਸਾ ਸਿੰਘ ਨੇ ਕਪੂਰਥਲਾ ‘ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਬਣਾ ਦਿੱਤਾ ।

1. ਜੱਸਾ ਸਿੰਘ ਆਹਲੂਵਾਲੀਆ ਕੌਣ ਸਨ ?
2. ਆਹਲੂਵਾਲੀਆ ਮਿਸਲ ਦਾ ਇਹ ਨਾਂ ਕਿਉਂ ਪਿਆ ?
3. ਜੱਸਾ ਸਿੰਘ ਆਹਲੂਵਾਲੀਆ ਦੀ ਰਾਜਧਾਨੀ ਦਾ ਨਾਂ ਕੀ ਸੀ ?
4. ਜੱਸਾ ਸਿੰਘ ਆਹਲੂਵਾਲੀਆ ਦੀ ਕੋਈ ਇੱਕ ਸਫਲਤਾ ਲਿਖੋ ।
5. ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲਾ ‘ਤੇ ਕਦੋਂ ਕਬਜ਼ਾ ਕੀਤਾ ?
(i) 1761 ਈ.
(ii) 1768 ਈ.
(iii) 1778 ਈ.
(iv) 1782 ਈ. ।
ਉੱਤਰ-
1. ਜੱਸਾ ਸਿੰਘ ਆਹਲੂਵਾਲੀਆ, ਆਹਲੂਵਾਲੀਆ ਮਿਸਲ ਦੇ ਮੋਢੀ ਸਨ ।
2. ਕਿਉਂਕਿ ਜੱਸਾ ਸਿੰਘ, ਆਹਲੂਵਾਲੀਆ ਆਹਲੂ ਪਿੰਡ ਦਾ ਵਸਨੀਕ ਸੀ ।
3. ਜੱਸਾ ਸਿੰਘ ਆਹਲੂਵਾਲੀਆ ਦੀ ਰਾਜਧਾਨੀ ਦਾ ਨਾਂ ਕਪੂਰਥਲਾ ਸੀ ।
4. ਉਨ੍ਹਾਂ ਨੇ 1761 ਈ. ਵਿੱਚ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ ।
5. 1778 ਈ. ।

3. ਜੱਸਾ ਸਿੰਘ, ਰਾਮਗੜ੍ਹੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਸੀ । ਉਸ ਦੀ ਅਗਵਾਈ ਹੇਠ ਇਹ ਮਿਸਲ ਆਪਣੀ ਉੱਨਤੀ ਦੀਆਂ ਸਿਖਰਾਂ ‘ਤੇ ਪਹੁੰਚ ਗਈ ਸੀ । ਜੱਸਾ ਸਿੰਘ ਪਹਿਲਾਂ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ਼ ਅਧੀਨ ਨੌਕਰੀ ਕਰਦਾ ਸੀ | ਅਕਤੂਬਰ, 1748 ਈ. ਵਿੱਚ ਮੀਰ ਮੰਨੂੰ ਤੇ ਅਦੀਨਾ ਬੇਗ਼ ਦੀਆਂ ਫ਼ੌਜਾਂ ਨੇ 500 ਸਿੱਖਾਂ ਨੂੰ ਅਚਾਨਕ ਰਾਮਰੌਣੀ ਦੇ ਕਿਲ੍ਹੇ ਵਿੱਚ ਘੇਰ ਲਿਆ ਸੀ । ਆਪਣੇ ਭਰਾਵਾਂ ‘ਤੇ ਆਏ ਇਸ ਸੰਕਟ ਨੂੰ ਵੇਖ ਕੇ ਜੱਸਾ ਸਿੰਘ ਦੇ ਖੂਨ ਨੇ ਜੋਸ਼ ਮਾਰਿਆ । ਉਹ ਅਦੀਨਾ ਬੇਗ਼ ਦੀ ਨੌਕਰੀ ਛੱਡ ਕੇ ਸਿੱਖਾਂ ਦੀ ਮਦਦ ਲਈ ਪਹੁੰਚਿਆ । ਉਸ ਦੇ ਇਸ ਸਹਿਯੋਗ ਕਾਰਨ 300 ਸਿੱਖਾਂ ਦੀਆਂ ਜਾਨਾਂ ਬਚ ਗਈਆਂ । ਇਸ ਤੋਂ ਖ਼ੁਸ਼ ਹੋ ਕੇ ਸਿੱਖਾਂ ਨੇ ਰਾਮਰੌਣੀ ਦਾ ਕਿਲਾ ਜੱਸਾ ਸਿੰਘ ਦੇ ਹਵਾਲੇ ਕਰ ਦਿੱਤਾ ।

ਜੱਸਾ ਸਿੰਘ ਨੇ ਇਸ ਕਿਲ੍ਹੇ ਦਾ ਨਾਂ ਰਾਮਗੜ੍ਹ ਰੱਖਿਆ । ਇਸ ਤੋਂ ਹੀ ਉਸ ਦੀ ਮਿਸਲ ਦਾ ਨਾਂ ਰਾਮਗੜ੍ਹੀਆ ਪੈ ਗਿਆ । 1753 ਈ. ਵਿੱਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਫੈਲੀ ਅਰਾਜਕਤਾ ਦਾ ਫਾਇਦਾ ਉਠਾ ਕੇ ਜੱਸਾ ਸਿੰਘ ਨੇ ਕਲਾਨੌਰ, ਬਟਾਲਾ, ਸ੍ਰੀ ਹਰਿਗੋਬਿੰਦਪੁਰ, ਕਾਦੀਆਂ, ਉੜਮੁੜ ਟਾਂਡਾ, ਦੀਪਾਲਪੁਰ, ਕਰਤਾਰਪੁਰ ਅਤੇ ਹਰੀਪੁਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਰਾਮਗੜ੍ਹੀਆ ਮਿਸਲ ਦਾ ਖ਼ੂਬ ਵਿਸਥਾਰ ਕੀਤਾ । ਉਸ ਨੇ ਸ੍ਰੀ ਹਰਿਗੋਬਿੰਦਪੁਰ ਉੱਤੇ ਕਬਜ਼ਾ ਕਰਕੇ ਇਸ ਨੂੰ ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਘੋਸ਼ਿਤ ਕੀਤਾ । ਜੱਸਾ ਸਿੰਘ ਦੇ ਆਹਲੂਵਾਲੀਆ ਅਤੇ ਸ਼ੁਕਰਚੱਕੀਆ ਮਿਸਲਾਂ ਨਾਲ ਸੰਬੰਧ ਚੰਗੇ ਨਹੀਂ ਸਨ ਜੱਸਾ ਸਿੰਘ ਦੀ 1803 ਈ. ਵਿੱਚ ਮੌਤ ਹੋ ਗਈ ।

1. ਜੱਸਾ ਸਿੰਘ ਰਾਮਗੜ੍ਹੀਆ ਕੌਣ ਸਨ ?
2. ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਰੌਣੀ ਕਿਲ੍ਹੇ ਦਾ ਕੀ ਨਾਂ ਰੱਖਿਆ ?
3. ਜੱਸਾ ਸਿੰਘ ਰਾਮਗੜੀਆ ਦੀ ਰਾਜਧਾਨੀ ਦਾ ਕੀ ਨਾਂ ਸੀ ?
4. ਜੱਸਾ ਸਿੰਘ ਰਾਮਗੜੀਆ ਦੀ ਕੋਈ ਇੱਕ ਸਫਲਤਾ ਲਿਖੋ ।
5. ………………………… ਵਿੱਚ ਮੀਰ ਮੰਨੂੰ ਦੀ ਮੌਤ ਹੋਈ ।
ਉੱਤਰ-
1. ਜੱਸਾ ਸਿੰਘ ਰਾਮਗੜ੍ਹੀਆ, ਰਾਮਗੜ੍ਹੀਆ ਮਿਸਲ ਦੇ ਸਭ ਤੋਂ ਪ੍ਰਸਿੱਧ ਨੇਤਾ ਸਨ ।
2. ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਰੌਣੀ ਕਿਲ੍ਹੇ ਦਾ ਨਾਂ ਰਾਮਗੜ੍ਹ ਰੱਖਿਆ ।
3. ਜੱਸਾ ਸਿੰਘ ਰਾਮਗੜ੍ਹੀਆ ਦੀ ਰਾਜਧਾਨੀ ਦਾ ਨਾਂ ਸ੍ਰੀ ਹਰਿਗੋਬਿੰਦਪੁਰ ਸੀ ।
4. ਉਸ ਨੇ ਸਿੱਖਾਂ ਨੂੰ ਰਾਮਰੌਣੀ ਕਿਲ੍ਹੇ ਵਿੱਚੋਂ ਮੁਗ਼ਲਾਂ ਦੇ ਘੇਰੇ ਤੋਂ ਬਚਾਇਆ ।
5. 1753 ਈ. ।

PSEB 12th Class History Solutions Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

4. ਪਟਿਆਲਾ ਵਿੱਚ ਫੂਲਕੀਆਂ ਮਿਸਲ ਦਾ ਸੰਸਥਾਪਕ ਆਲਾ ਸਿੰਘ ਸੀ । ਉਹ ਬੜਾ ਬਹਾਦਰ ਸੀ । ਉਸ ਨੇ 1731 ਈ. ਵਿੱਚ ਜਲੰਧਰ ਦੁਆਬ ਦੇ ਅਤੇ ਮਲੇਰਕੋਟਲਾ ਦੇ ਫ਼ੌਜਦਾਰਾਂ ਦੀ ਸਾਂਝੀ ਫ਼ੌਜ ਨੂੰ ਕਰਾਰੀ ਹਾਰ ਦਿੱਤੀ ਸੀ । ਆਲਾ ਸਿੰਘ ਨੇ ਬਰਨਾਲਾ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ । ਉਸ ਨੇ ਲੌਂਗੋਵਾਲ, ਛਜਲੀ, ਦਿੜਬਾ ਅਤੇ ਸ਼ੇਰੋਂ ਨਾਂ ਦੇ ਪਿੰਡਾਂ ਦੀ ਸਥਾਪਨਾ ਕੀਤੀ । 1748 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਦੇ ਦੌਰਾਨ ਆਲਾ
748 ਈ. ਵਿਚ ਅਹਿਮਦ ਸ਼ਾਹ ਅਬਦਾਲੀ ਦਲ ਹਮਲੇ ਸਿੰਘ ਨੇ ਉਸ ਵਿਰੁੱਧ ਮੁਗ਼ਲਾਂ ਦੀ ਸਹਾਇਤਾ ਕੀਤੀ । ਉਸ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾਂ ਨੇ ਇੱਕ ਖਿੱਲਤ ਭੇਟ ਕੀਤੀ । ਇਸ ਨਾਲ ਆਲਾ ਸਿੰਘ ਦੀ ਪ੍ਰਸਿੱਧੀ ਹੋਰ ਵੱਧ ਗਈ ।

ਛੇਤੀ ਹੀ ਆਲਾ ਸਿੰਘ ਨੇ ਭੱਟੀ ਭਰਾਵਾਂ ਨੂੰ ਜੋ ਕਿ ਉਸ ਦੇ ਕੱਟੜ ਦੁਸ਼ਮਣ ਸਨ, ਨੂੰ ਹਰਾ ਕੇ ਬੁਢਲਾਡਾ, ਦੋਹਾਨਾ, ਭਟਨੇਰ ਅਤੇ ਜੈਮਲਪੁਰ ਦੇ ਦੇਸ਼ਾਂ ‘ਤੇ ਕਬਜ਼ਾ ਕਰ ਲਿਆ । 1761 ਈ. ਵਿੱਚ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਵਿਰੁੱਧ ਮਰਾਠਿਆਂ ਨੂੰ ਮਦਦ ਦਿੱਤੀ ਸੀ । ਇਸ ਲਈ 1762 ਈ. ਵਿੱਚ ਆਪਣੇ ਛੇਵੇਂ ਹਮਲੇ ਦੇ ਦੌਰਾਨ ਅਬਦਾਲੀ ਨੇ ਬਰਨਾਲਾ ‘ਤੇ ਹਮਲਾ ਕੀਤਾ ਅਤੇ ਆਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ । ਆਲਾ ਸਿੰਘ ਨੇ ਅਬਦਾਲੀ ਨੂੰ ਭਾਰੀ ਰਕਮ ਦੇ ਕੇ ਆਪਣੀ ਜਾਨ ਬਖਸ਼ਾਈ । 1764 ਈ. ਵਿੱਚ ਆਲਾ ਸਿੰਘ ਨੇ ਦਲ ਖ਼ਾਲਸਾ ਦੇ ਹੋਰਨਾਂ ਸਰਦਾਰਾਂ ਨਾਲ ਮਿਲ ਕੇ ਸਰਹਿੰਦ ‘ਤੇ ਹਮਲਾ ਕਰਕੇ ਇਸ ਦੇ ਸੂਬੇਦਾਰ ਜੈਨ ਖਾਂ ਨੂੰ ਯਮਲੋਕ ਪਹੁੰਚਾ ਦਿੱਤਾ ਸੀ । ਇਸ ਵਰੇ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਅਤੇ ਉਸ ਨੂੰ “ਰਾਜਾ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ । ਅਬਦਾਲੀ ਨਾਲ ਸਮਝੌਤੇ ਕਾਰਨ ਦਲ ਖ਼ਾਲਸਾ ਦੇ ਮੈਂਬਰ ਉਸ ਨਾਲ ਨਾਰਾਜ਼ ਹੋ ਗਏ ।

1. ਆਲਾ ਸਿੰਘ ਕੌਣ ਸੀ?
2. ਆਲਾ ਸਿੰਘ ਦੀ ਰਾਜਧਾਨੀ ਦਾ ਨਾਂ ਕੀ ਸੀ ?
3. ਅਹਿਮਦ ਸ਼ਾਹ ਅਬਦਾਲੀ ਨੇ ਕਦੋਂ ਆਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ?
4. ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਕਿੱਥੋਂ ਦਾ ਸੂਬੇਦਾਰ ਨਿਯੁਕਤ ਕੀਤਾ ਸੀ ?
5. ਆਲਾ ਸਿੰਘ ਨੂੰ ਕਦੋਂ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ?
(i) 1748 ਈ.
(ii) 1761 ਈ.
(iii) 1762 ਈ.
(iv) 1764 ਈ. ।
ਉੱਤਰ-
1. ਆਲਾ ਸਿੰਘ ਪਟਿਆਲਾ ਵਿੱਚ ਫੂਲਕੀਆ ਮਿਸਲ ਦਾ ਸੰਸਥਾਪਕ ਸੀ !
2. ਆਲਾ ਸਿੰਘ ਦੀ ਰਾਜਧਾਨੀ ਦਾ ਨਾਂ ਬਰਨਾਲਾ ਸੀ ।
3. ਅਹਿਮਦ ਸ਼ਾਹ ਅਬਦਾਲੀ ਨੇ 1726 ਈ. ਵਿੱਚ ਆਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ।
4. ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਸੀ ।
5. 1764 ਈ. ।

Leave a Comment