PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

Punjab State Board PSEB 12th Class History Book Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ Textbook Exercise Questions and Answers.

PSEB Solutions for Class 12 History Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

Long Answer Type Questions

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੰਖੇਪ ਵਰਣਨ ਕਰੋ । (Give a brief account of the career of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ । ਆਪ ਦਾ ਜਨਮ 13 ਨਵੰਬਰ, 1780 ਈ. ਨੂੰ ਗੁਜਰਾਂਵਾਲਾ ਵਿੱਚ ਹੋਇਆ । ਆਪ ਦੇ ਪਿਤਾ ਜੀ ਦਾ ਨਾਂ ਮਹਾਂ ਸਿੰਘ ਅਤੇ ਮਾਤਾ ਜੀ ਦਾ ਨਾਂ ਰਾਜ ਕੌਰ ਸੀ । ਆਪ ਦੇ ਪਿਤਾ ਸ਼ੁਕਰਚੱਕੀਆ ਮਿਸਲ ਦੇ ਮੁਖੀ ਸਨ | ਆਪ ਵਿੱਚ ਬਚਪਨ ਵਿਚ ਹੀ ਬਹਾਦਰੀ ਦੇ ਗੁਣ ਮਿਲਦੇ ਸਨ । ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਹੁੰਦੇ ਹੋਏ ਵੀ ਅਕਲਮੰਦ ਸ਼ਖ਼ਸੀਅਤ ਦੇ ਮਾਲਕ ਸਨ 1797 ਈ. ਵਿੱਚ ਆਪ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ । 1799 ਈ. ਵਿੱਚ ਆਪ ਨੇ ਆਪਣੀ ਸੱਸ ਸਦਾ ਕੌਰ ਦੀ ਮੱਦਦ ਨਾਲ ਭੰਗੀ ਸਰਦਾਰਾਂ ਤੋਂ ਲਾਹੌਰ ਨੂੰ ਜਿੱਤਿਆ ਸੀ । ਨਿਰਸੰਦੇਹ ਇਹ ਜਿੱਤ ਆਪ ਜੀ ਦੇ ਜੀਵਨ ਵਿੱਚ ਇਕ ਪਰਿਵਰਤਨਕਾਰੀ ਮੋੜ ਸਿੱਧ ਹੋਈ |ਆਪ ਨੇ 1801 ਈ. ਵਿਚ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ । ਮਹਾਰਾਜਾ ਰਣਜੀਤ ਸਿੰਘ ਨੇ 1839 ਈ. ਤਕ ਸ਼ਾਸਨ ਕੀਤਾ ।

ਆਪ ਨੇ ਇੱਕ ਵਿਸ਼ਾਲ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ । ਆਪ ਜੀ ਦੀ 1805 ਈ. ਵਿੱਚ ਅੰਮ੍ਰਿਤਸਰ ਦੀ ਜਿੱਤ, 1818 ਈ. ਵਿੱਚ ਮੁਲਤਾਨ ਦੀ ਜਿੱਤ, 1819 ਈ. ਵਿੱਚ ਕਸ਼ਮੀਰ ਦੀ ਜਿੱਤ ਅਤੇ 1834 ਈ. ਵਿੱਚ ਪਿਸ਼ਾਵਰ ਦੀ ਜਿੱਤ ਸਭ ਤੋਂ ਮਹੱਤਵਪੂਰਨ ਸੀ । ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੁਰਵ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ । ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਜੇਤੂ ਹੋਣ ਦੇ ਨਾਲ-ਨਾਲ ਉਹ ਕੁਸ਼ਲ ਸ਼ਾਸਨ ਪ੍ਰਬੰਧਕ ਵੀ ਸਿੱਧ ਹੋਇਆ ।ਉਸ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਰਣਜੀਤ ਸਿੰਘ ਨੇ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਦੀ ਨੀਤੀ ਅਪਣਾ ਕੇ ਉਨ੍ਹਾਂ ਨੂੰ ਇੱਕ ਲੜੀ ਵਿੱਚ ਪਿਰੋ ਦਿੱਤਾ । ਉਸ ਨੇ ਫ਼ੌਜ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ । ਉਸ ਨੇ ਪੰਜਾਬ ਨੂੰ ਅੰਗਰੇਜ਼ਾਂ ਨਾਲ ਮਿੱਤਰਤਾ ਕਰ ਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਹੋਣ ਤੋਂ ਬਚਾਈ ਰੱਖਿਆ । ਇਨ੍ਹਾਂ ਸਾਰੇ ਗੁਣਾਂ ਕਾਰਨ ਰਣਜੀਤ ਸਿੰਘ ਨੂੰ ‘ਸ਼ੇਰੇ-ਪੰਜਾਬ’ ਕਿਹਾ ਜਾਂਦਾ ਹੈ । ਨਿਰਸੰਦੇਹ ਪੰਜਾਬ ਦੇ ਇਤਿਹਾਸ ਵਿੱਚ ਉਸ ਨੂੰ ਇੱਕ ਗੌਰਵਮਈ ਸਥਾਨ ਪ੍ਰਾਪਤ ਹੈ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ‘ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ ? (What was the political condition of Punjab at the time of Maharaja Ranjit Singh’s accession to power ?)
ਜਾਂ
ਜਦੋਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠੇ ਤਾਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ ? (What was the political position of the Punjab on the occasion of Maharaja Ranjit Singh’s accession to throne ?)
ਉੱਤਰ-
ਜਦੋਂ ਰਣਜੀਤ ਸਿੰਘ ਨੇ 1797 ਈ. ਵਿੱਚ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਸੀ ਤਾਂ ਉਸ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਬੜੀ ਤਰਸਯੋਗ ਸੀ । ਚਾਰੇ ਪਾਸੇ ਅਸ਼ਾਂਤੀ ਅਤੇ ਭੈੜੇ-ਪਬੰਧ ਦਾ ਬੋਲਬਾਲਾ ਸੀ । ਮੁਗ਼ਲਾਂ ਦਾ ਸ਼ਕਤੀਸ਼ਾਲੀ ਸਾਮਰਾਜ ਭਿੰਨ-ਭਿੰਨ ਹੋ ਚੁੱਕਿਆ ਸੀ ਅਤੇ ਇਸ ਦੇ ਖੰਡਰਾਂ ਉੱਤੇ ਕਈ ਛੋਟੇ-ਛੋਟੇ ਸੁਤੰਤਰ ਰਾਜ ਕਾਇਮ ਹੋ ਗਏ ਸਨ । ਪੰਜਾਬ ਦੇ ਜ਼ਿਆਦਾਤਰ ਹਿੱਸੇ ਵਿੱਚ ਸਿੱਖਾਂ ਨੇ ਆਪਣੀਆਂ ਬਾਰਾਂ ਸੁਤੰਤਰ ਮਿਸਲਾਂ ਕਾਇਮ ਕਰ ਲਈਆਂ ਸਨ । ਇਨ੍ਹਾਂ ਮਿਸਲਾਂ ਵਿੱਚ ਆਪਸੀ ਏਕਤਾ ਖ਼ਤਮ ਹੋ ਚੁੱਕੀ ਸੀ ਅਤੇ ਉਨ੍ਹਾਂ ਨੇ ਸੱਤਾ ਲਈ ਆਪਸ ਵਿੱਚ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ ਸੀ । ਪੰਜਾਬ ਦੇ ਉੱਤਰ-ਪੱਛਮੀ ਖੇਤਰਾਂ ਵਿੱਚ ਮੁਸਲਮਾਨਾਂ ਨੇ ਕੁਝ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ, ਪਰ ਇਨ੍ਹਾਂ ਵਿੱਚ ਵੀ ਆਪਸੀ ਏਕਤਾ ਦੀ ਘਾਟ ਸੀ । ਕਾਬਲ ਦਾ ਸ਼ਾਸਕ, ਸ਼ਾਹ ਜ਼ਮਾਨ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਇਸ ਉਦੇਸ਼ ਨਾਲ ਉਸ ਨੇ ਪੰਜਾਬ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ | ਕਾਂਗੜੇ ਦਾ ਸ਼ਾਸਕ ਸੰਸਾਰ ਚੰਦ ਅਤੇ ਨੇਪਾਲ ਦਾ ਸ਼ਾਸਕ ਭੀਮ ਸੈਨ ਥਾਪਾ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ । ਮਰਾਠੇ ਅਤੇ ਅੰਗਰੇਜ਼ ਵੀ ਪੰਜਾਬ ਨੂੰ ਆਪਣੇ ਅਧੀਨ ਕਰਨ ਦੇ ਸੁਪਨੇ ਵੇਖ ਰਹੇ ਸਨ ਪਰ ਇਸ ਸਮੇਂ ਉਹ ਹੋਰਨਾਂ ਮਾਮਲਿਆਂ ਵਿੱਚ ਉਲਝੇ ਹੋਏ ਸਨ । ਪੰਜਾਬ ਦੀ ਇਹ ਰਾਜਨੀਤਿਕ ਦਸ਼ਾ ਰਣਜੀਤ ਸਿੰਘ ਦੀ ਸ਼ਕਤੀ ਦੇ ਉੱਥਾਨ ਵਿੱਚ ਸਹਾਇਕ ਸਿੱਧ ਹੋਈ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 3.
ਸ਼ਾਹ ਜ਼ਮਾਨ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Shah Zaman.)
ਉੱਤਰ-
ਸ਼ਾਹ ਜ਼ਮਾਨ 1793 ਈ. ਵਿੱਚ ਆਪਣੇ ਪਿਤਾ ਤੈਮੂਰ ਸ਼ਾਹ ਦੀ ਮੌਤ ਤੋਂ ਬਾਅਦ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਸੀ ।ਉਸ ਨੇ ਸਭ ਤੋਂ ਪਹਿਲਾਂ ਪੰਜਾਬ ਨੂੰ ਮੁੜ ਆਪਣੇ ਅਧੀਨ ਕਰਨ ਵੱਲ ਧਿਆਨ ਦਿੱਤਾ । ਇਸ ਉਦੇਸ਼ ਨਾਲ ਉਸ ਨੇ 1793 ਈ. ਅਤੇ ਫਿਰ 1795 ਈ. ਵਿੱਚ ਪੰਜਾਬ ‘ਤੇ ਹਮਲੇ ਕੀਤੇ ਪਰ ਉਸ ਨੂੰ ਇਨ੍ਹਾਂ ਮੁਹਿੰਮਾਂ ਨੂੰ ਅੱਧ ਵਿਚਾਲੇ ਛੱਡ ਕੇ ਕਾਬਲ ਵਾਪਸ ਜਾਣਾ ਪਿਆ ਸੀ । ਪੰਜਾਬ ਉੱਤੇ ਆਪਣੇ ਤੀਸਰੇ ਹਮਲੇ ਦੇ ਦੌਰਾਨ ਉਸ ਨੇ ਜਨਵਰੀ, 1797 ਈ. ਨੂੰ ਲਾਹੌਰ ਉੱਤੇ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ । ਲਾਹੌਰ ਦੇ ਭੰਗੀ ਸਰਦਾਰ ਲਹਿਣਾ ਸਿੰਘ ਤੇ ਗੁਜਰ ਸਿੰਘ, ਸ਼ਾਹ ਜ਼ਮਾਨ ਦੇ ਹਮਲੇ ਦੀ ਖ਼ਬਰ ਸੁਣਦਿਆਂ ਹੀ ਲਾਹੌਰ ਛੱਡ ਕੇ ਨੱਸ ਗਏ ਸਨ । ਪਰ ਇਸੇ ਸਮੇਂ ਕਾਬਲ ਵਿੱਚ ਬਗਾਵਤ ਹੋਣ ਦੇ ਕਾਰਨ ਸ਼ਾਹ ਜ਼ਮਾਨ ਨੂੰ ਵਾਪਸ ਕਾਬਲ ਜਾਣਾ ਪਿਆ ਸੀ । ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਭੰਗੀ ਸਰਦਾਰਾਂ ਨੇ ਮੁੜ ਲਾਹੌਰ ‘ਤੇ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ 1 ਨਵੰਬਰ, 1798 ਈ. ਵਿੱਚ ਸ਼ਾਹ ਜ਼ਮਾਨ ਨੇ ਇੱਕ ਵਾਰੀ ਫਿਰ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ । ਇਸ ਵਾਰੀ ਫਿਰ ਕਾਬਲ ਵਿੱਚ ਬਗਾਵਤ ਹੋ ਜਾਣ ਕਾਰਨ ਉਸ ਨੂੰ ਵਾਪਸ ਜਾਣਾ ਪਿਆ । 7 ਜੁਲਾਈ, 1799 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ । 1800 ਈ. ਵਿੱਚ ਕਾਬਲ ਵਿੱਚ ਸ਼ਾਹ ਜ਼ਮਾਨ ਦਾ ਤਖ਼ਤਾ ਉਲਟਾ ਦਿੱਤਾ ਗਿਆ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀਆਂ ਕਿਸੇ ਛੇ ਜਿੱਤਾਂ ਦਾ ਸੰਖੇਪ ਵੇਰਵਾ ਦਿਓ । (Explain briefly any six conquesbs of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਤੂ ਸੀ । ਜਿਸ ਸਮੇਂ ਉਹ ਗੱਦੀ ‘ਤੇ ਬੈਠਿਆ ਤਾਂ ਉਹ ਇੱਕ ਛੋਟੀ ਜਿਹੀ ਰਿਆਸਤ ਸ਼ੁਕਰਚੱਕੀਆ ਦਾ ਸਰਦਾਰ ਸੀ, ਪਰ ਉਸ ਨੇ ਆਪਣੀ ਬਹਾਦਰੀ ਅਤੇ ਯੋਗਤਾ ਨਾਲ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਬਦਲ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦਾ ਸੰਖੇਪ ਵੇਰਵਾ ਇਸ ਤਰਾਂ ਹੈ-

 • ਲਾਹੌਰ ਦੀ ਜਿੱਤ 1799 ਈ. – ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਜਿੱਤ ਲਾਹੌਰ ਦੀ ਸੀ । ਇੱਥੇ ਤਿੰਨ ਭੰਗੀ ਸਰਦਾਰਾਂ-ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ । ਰਣਜੀਤ ਸਿੰਘ ਨੇ ਲਾਹੌਰ ‘ਤੇ ਹਮਲਾ ਕਰ ਕੇ 7 ਜੁਲਾਈ, 1799 ਈ. ਨੂੰ ਇਸ ‘ਤੇ ਅਸਾਨੀ ਨਾਲ ਕਬਜ਼ਾ ਕਰ ਲਿਆ ।
 • ਅੰਮ੍ਰਿਤਸਰ ਦੀ ਜਿੱਤ 1805 ਈ. – ਪੰਜਾਬ ਦਾ ਮਹਾਰਾਜਾ ਬਣਨ ਲਈ ਰਣਜੀਤ ਸਿੰਘ ਲਈ ਅੰਮ੍ਰਿਤਸਰ ’ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਇਸ ਲਈ 1805 ਈ. ਨੂੰ ਰਣਜੀਤ ਸਿੰਘ ਨੇ ਅੰਮ੍ਰਿਤਸਰ ‘ਤੇ ਹਮਲਾ ਕਰ ਕੇ ਮਾਈ ਸੁੱਖਾਂ ਨੂੰ ਹਰਾ ਦਿੱਤਾ । ਇਸ ਤਰ੍ਹਾਂ ਅੰਮ੍ਰਿਤਸਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ।
 • ਗੁਜਰਾਤ ਦੀ ਜਿੱਤ 1809 ਈ. – ਗੁਜਰਾਤ ਦਾ ਸ਼ਹਿਰ ਆਪਣੇ ਸਾਧਨਾਂ ਕਾਰਨ ਕਾਫ਼ੀ ਪ੍ਰਸਿੱਧ ਸੀ । ਇੱਥੋਂ ਦਾ ਸ਼ਾਸਕ ਸਾਹਿਬ ਸਿੰਘ ਭੰਗੀ ਰਣਜੀਤ ਸਿੰਘ ਵਿਰੁੱਧ ਸਾਜ਼ਸ਼ਾਂ ਤਿਆਰ ਕਰ ਰਿਹਾ ਸੀ । 1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼-ਉਦ-ਦੀਨ ਦੇ ਅਧੀਨ ਗੁਜਰਾਤ ਵਿਰੁੱਧ ਮੁਹਿੰਮ ਭੇਜੀ । ਉਸ ਨੇ ਸਾਹਿਬ ਸਿੰਘ ਭੰਗੀ ਨੂੰ ਹਰਾ ਕੇ ਗੁਜਰਾਤ ‘ਤੇ ਅਧਿਕਾਰ ਕਰ ਲਿਆ ।
 • ਮੁਲਤਾਨ ਦੀ ਜਿੱਤ 1818 ਈ. – ਮੁਲਤਾਨ ਨੂੰ ਜਿੱਤਣ ਲਈ ਮਹਾਰਾਜਾ ਰਣਜੀਤ ਸਿੰਘ ਨੇ 7 ਵਾਰ ਹਮਲੇ ਕੀਤੇ । ਮੁਲਤਾਨ ਦਾ ਸ਼ਾਸਕ ਮੁਜੱਫਰ ਖ਼ਾਂ ਹਰ ਵਾਰੀ ਰਣਜੀਤ ਸਿੰਘ ਨੂੰ ਭਾਰੀ ਨਜ਼ਰਾਨਾ ਦੇ ਕੇ ਟਾਲ ਦਿੰਦਾ ਰਿਹਾ । 1818 ਈ. ਵਿੱਚ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਫ਼ੌਜ ਮਿਸਰ ਦੀਵਾਨ ਚੰਦ ਦੇ ਅਧੀਨ ਭੇਜੀ | ਘਮਸਾਨ ਦੇ ਯੁੱਧ ਮਗਰੋਂ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਮੁਲਤਾਨ ‘ਤੇ ਕਬਜ਼ਾ ਕਰ ਲਿਆ ।
 • ਕਸ਼ਮੀਰ ਦੀ ਜਿੱਤ 1819 ਈ. – ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜੀ ਪ੍ਰਸਿੱਧ ਸੀ । ਮੁਲਤਾਨ ਦੀ ਜਿੱਤ ਤੋਂ ਰਣਜੀਤ ਸਿੰਘ ਬੜਾ ਉਤਸ਼ਾਹਿਤ ਹੋਇਆ । ਉਸ ਨੇ 1819 ਈ. ਵਿੱਚ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਕਸ਼ਮੀਰ ਨੂੰ ਜਿੱਤਣ ਲਈ ਭੇਜੀ । ਇਸ ਫ਼ੌਜ ਨੇ ਕਸ਼ਮੀਰ ਦੇ ਸ਼ਾਸਕ ਜ਼ਬਰ ਖਾਂ ਨੂੰ ਹਰਾ ਕੇ ਕਸ਼ਮੀਰ ‘ਤੇ ਕਬਜ਼ਾ ਕਰ ਲਿਆ ।
 • ਪਿਸ਼ਾਵਰ ਦੀ ਜਿੱਤ 1834 ਈ. – ਪਿਸ਼ਾਵਰ ਦਾ ਇਲਾਕਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । 1823 ਈ. ਵਿੱਚ ਅਫ਼ਗਾਨਿਸਤਾਨ ਦੇ ਵਜ਼ੀਰ ਮੁਹੰਮਦ ਆਜ਼ਮ ਖਾਂ ਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਨੌਸ਼ਹਿਰਾ ਵਿਖੇ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਹਰਾ ਕੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ । ਇਸ ਤਰ੍ਹਾਂ ਪਿਸ਼ਾਵਰ ਨੂੰ 1834 ਈ. ਵਿੱਚ ਲਾਹੌਰ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ ।

ਪ੍ਰਸ਼ਨ 5.
ਰਣਜੀਤ ਸਿੰਘ ਦੁਆਰਾ ਲਾਹੌਰ ਦੀ ਜਿੱਤ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ । (Give a brief account of the conquest of Lahore by Ranjit Singh and its significance.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ‘ਤੇ ਸੰਖੇਪ ਨੋਟ ਲਿਖੋ । (Write a brief note on Maharaja Ranjit Singh’s conquest of Lahore.)
ਜਾਂ
ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਜਿੱਤ ਦਾ ਕੀ ਮਹੱਤਵ ਹੈ ? ਸੰਖੇਪ ਵਿੱਚ ਵਰਣਨ ਕਰੋ । (What is the importance of Maharaja Ranjit Singh’s Lahore conquest ? Briefly discuss.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ । ਲਾਹੌਰ ਪੰਜਾਬ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਸ਼ਹਿਰ ਹੋਣ ਕਾਰਨ ਬੜੀ ਮਹੱਤਤਾ ਰੱਖਦਾ ਸੀ । ਇਸ ਤੋਂ ਇਲਾਵਾ ਲਾਹੌਰ ਕਾਫ਼ੀ ਲੰਮੇ ਅਰਸੇ ਤੋਂ ਪੰਜਾਬ ਦੀ ਰਾਜਧਾਨੀ ਦੇ ਤੌਰ ‘ਤੇ ਚਲਿਆ ਆ ਰਿਹਾ ਸੀ । ਇੱਥੇ ਤਿੰਨ ਭੰਗੀ ਸਰਦਾਰਾਂ ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ । ਇਨ੍ਹਾਂ ਦੇ ਅੱਤਿਆਚਾਰਾਂ ਅਤੇ ਮਾੜੇ ਪ੍ਰਬੰਧ ਕਾਰਨ ਲਾਹੌਰ ਦੀ ਪਰਜਾ ਬੜੀ ਦੁਖੀ ਸੀ । ਨਵੰਬਰ, 1798 ਈ. ਵਿੱਚ ਕਾਬਲ ਦੇ ਸ਼ਾਸਕ ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ ਪਰ ਕਾਬਲ ਵਿੱਚ ਬਗ਼ਾਵਤ ਹੋ ਜਾਣ ਕਾਰਨ ਉਸ ਨੂੰ ਵਾਪਸ ਜਾਣਾ ਪਿਆ । ਇਸ ਸਥਿਤੀ ਦਾ ਫਾਇਦਾ ਉਠਾ ਕੇ ਭੰਗੀ ਸਰਦਾਰਾਂ ਨੇ ਲਾਹੌਰ ਨੂੰ ਮੁੜ ਆਪਣੇ ਅਧੀਨ ਕਰ ਲਿਆ ਸੀ ਕਿਉਂਕਿ ਲਾਹੌਰ ਦੇ ਲੋਕ ਉਨ੍ਹਾਂ ਤੋਂ ਬਹੁਤ ਦੁਖੀ ਸਨ ਇਸ ਲਈ ਉਨ੍ਹਾਂ ਨੇ ਰਣਜੀਤ ਸਿੰਘ ਨੂੰ ਲਾਹੌਰ ‘ਤੇ ਕਬਜ਼ਾ ਕਰਨ ਲਈ ਸੱਦਾ ਦਿੱਤਾ । ਇਹ ਸੁਨਹਿਰੀ ਮੌਕਾ ਵੇਖ ਕੇ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਨਾਲ ਲਾਹੌਰ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਦੀ ਖ਼ਬਰ ਮਿਲਦਿਆਂ ਸਾਰ ਹੀ ਸਾਹਿਬ ਸਿੰਘ ਅਤੇ ਮੋਹਰ ਸਿੰਘ ਨੱਸ ਗਏ । ਚੇਤ ਸਿੰਘ ਨੇ ਰਣਜੀਤ ਸਿੰਘ ਦਾ ਥੋੜ੍ਹਾ ਜਿਹਾ ਮੁਕਾਬਲਾ ਕਰਨ ਮਗਰੋਂ ਆਪਣੀ ਹਾਰ ਮੰਨ ਲਈ । ਇਸ ਤਰਾਂ ਰਣਜੀਤ ਸਿੰਘ ਨੇ 7 ਜੁਲਾਈ, 1799 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ । ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ ।

ਪ੍ਰਸ਼ਨ 6.
ਭਸੀਨ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Bhasin.) .
ਉੱਤਰ-
ਲਾਹੌਰ ਦੀ ਜਿੱਤ ਕਾਰਨ ਬਹੁਤ ਸਾਰੇ ਸਰਦਾਰ ਰਣਜੀਤ ਸਿੰਘ ਦੇ ਵਿਰੁੱਧ ਹੋ ਗਏ । ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਅਤੇ ਕਸੂਰ ਦੇ ਨਿਜ਼ਾਮ-ਉਦ-ਦੀਨ ਨੇ ਮਹਾਰਾਜੇ ਵਿਰੁੱਧ ਇੱਕ ਗਠਜੋੜ ਤਿਆਰ ਕਰ ਲਿਆ । ਉਹ ਆਪਣੀਆਂ ਫ਼ੌਜਾਂ ਲੈ ਕੇ ਲਾਹੌਰ ਦੇ ਨੇੜੇ ਭਸੀਨ ਨਾਂ ਦੇ ਪਿੰਡ ਵਿੱਚ ਪਹੁੰਚ ਗਏ । ਰਣਜੀਤ ਸਿੰਘ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਭਸੀਨ ਵਿਖੇ ਆ ਡਟਿਆ । ਲਗਭਗ 2 ਮਹੀਨੇ ਕਿਸੇ ਨੇ ਵੀ ਹਮਲਾ ਕਰਨ ਦੀ ਹਿੰਮਤ ਨਾ ਕੀਤੀ । ਅਚਾਨਕ ਇੱਕ ਦਿਨ ਗੁਲਾਬ ਸਿੰਘ ਭੰਗੀ, ਜਿਹੜਾ ਕਿ ਗਠਜੋੜ ਦਾ ਨੇਤਾ ਸੀ, ਵਧੇਰੇ ਸ਼ਰਾਬ ਪੀਣ ਕਾਰਨ ਮਰ ਗਿਆ । ਇਸ ਨਾਲ ਰਣਜੀਤ ਸਿੰਘ ਦੇ ਵਿਰੋਧੀਆਂ ਦਾ ਹੌਸਲਾ ਟੁੱਟ ਗਿਆ ਤੇ ਉਨ੍ਹਾਂ ਵਿੱਚ ਭਾਜੜ ਪੈ ਗਈ । ਇਸ ਤਰ੍ਹਾਂ ਬਿਨਾਂ ਖੂਨ ਵਹਾਏ ਹੀ ਰਣਜੀਤ ਸਿੰਘ ਨੂੰ ਜਿੱਤ ਪ੍ਰਾਪਤ ਹੋਈ । ਇਸ ਜਿੱਤ ਨਾਲ ਰਣਜੀਤ ਸਿੰਘ ਦਾ ਇੱਕ ਵੱਡਾ ਖ਼ਤਰਾ ਟਲ ਗਿਆ ਤੇ ਲਾਹੌਰ ਉੱਤੇ ਉਸ ਦਾ ਅਧਿਕਾਰ ਪੱਕਾ ਹੋ ਗਿਆ | ਭਸੀਨ ਦੀ ਲੜਾਈ ਤੋਂ ਬਾਅਦ ਸਿੱਖ ਸਰਦਾਰਾਂ ਨੇ ਰਣਜੀਤ ਸਿੰਘ ਦੇ ਖਿਲਾਫ਼ ਮੁੜ ਕੋਈ ਗਠਜੋੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ ਦਾ ਸੰਖੇਪ ਵਿੱਚ ਵਰਣਨ ਕਰੋ । (Describe briefly about the conquest of Amritsar by Maharaja Ranjit Singh and its importance.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਵਿੱਚ ਅੰਮ੍ਰਿਤਸਰ ਦੀ ਜਿੱਤ ਦੀ ਕੀ ਮਹੱਤਤਾ ਹੈ ? (What is the significance of the conquest of Amritsar in the early career of Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ ਦਾ ਸੰਖੇਪ ਵਰਣਨ ਕਰੋ । (Describe briefly about the conquest of Amritsar by Maharaja Ranjit Singh.)
ਉੱਤਰ-
ਧਾਰਮਿਕ ਪੱਖ ਤੋਂ ਅੰਮ੍ਰਿਤਸਰ ਸ਼ਹਿਰ ਦਾ ਸਿੱਖਾਂ ਲਈ ਬੜਾ ਮਹੱਤਵ ਹੈ । ਸਿੱਖ ਇਸ ਨੂੰ ਆਪਣਾ ਮੱਕਾ ਸਮਝਦੇ ਸਨ । ਇਸ ਤੋਂ ਇਲਾਵਾ ਇਹ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਿਕ ਕੇਂਦਰ ਵੀ ਸੀ । ਪੰਜਾਬ ਦਾ ਮਹਾਰਾਜਾ ਬਣਨ ਲਈ ਰਣਜੀਤ ਸਿੰਘ ਲਈ ਅੰਮ੍ਰਿਤਸਰ ‘ਤੇ ਕਬਜ਼ਾ ਕਰਨਾ ਅਤਿ ਜ਼ਰੂਰੀ ਸੀ । 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਨੂੰ ਜੋ ਅੰਮ੍ਰਿਤਸਰ ਵਿੱਚ ਆਪਣੇ ਪੁੱਤਰ ਗੁਰਦਿੱਤ ਸਿੰਘ ਦੇ ਨਾਂ ‘ਤੇ ਸ਼ਾਸਨ ਕਰ ਰਹੀ ਸੀ, ਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰਨ ਲਈ ਕਿਹਾ | ਮਾਈ ਸੁੱਖਾਂ ਨੇ ਮਹਾਰਾਜੇ ਦੀਆਂ ਇਨ੍ਹਾਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ । ਇਸ ਕਾਰਨ ਮਹਾਰਾਜੇ ਨੇ ਆਪਣੀ ਸੱਸ ਸਦਾ ਕੌਰ ਅਤੇ ਫ਼ਤਹਿ ਸਿੰਘ ਆਹਲੂਵਾਲੀਆ ਨੂੰ ਨਾਲ ਲੈ ਕੇ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ । ਮਾਈ ਸੁੱਖਾਂ ਨੇ ਥੋੜ੍ਹੇ ਜਿਹੇ ਵਿਰੋਧ ਮਗਰੋਂ ਆਪਣੀ ਹਾਰ ਮੰਨ ਲਈ । ਇਸ ਤਰ੍ਹਾਂ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ’ਤੇ ਕਬਜ਼ਾ ਹੋ ਗਿਆ । ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਅੰਮ੍ਰਿਤਸਰ ਇੱਕ ਪ੍ਰਸਿੱਧ ਵਪਾਰਿਕ ਕੇਂਦਰ ਸੀ । ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਆਰਥਿਕ ਸਾਧਨਾਂ ਵਿੱਚ ਵੀ ਵਾਧਾ ਹੋਇਆ । ਇਨ੍ਹਾਂ ਤੋਂ ਇਲਾਵਾ ਮਹਾਰਾਜੇ ਨੂੰ ਅਕਾਲੀਆਂ ਦੀਆਂ ਸੇਵਾਵਾਂ ਵੀ ਪ੍ਰਾਪਤ ਹੋਈਆਂ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਿਵੇਂ ਜਿੱਤ ਪ੍ਰਾਪਤ ਕੀਤੀ ? (How did Maharaja Ranjit Singh conquer Multan ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਸੰਖੇਪ ਵਰਣਨ ਕਰੋ । (Give a brief account of Ranjit Singh’s conquest of Multan.)
ਉੱਤਰ-
ਮੁਲਤਾਨ ਭੂਗੋਲਿਕ ਅਤੇ ਆਰਥਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਇਸ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਮੁਲਤਾਨ ‘ਤੇ ਉਸ ਸਮੇਂ ਅਫ਼ਗਾਨ ਗਵਰਨਰ ਨਵਾਬ ਮੁਜੱਫਰ ਖਾਂ ਦਾ ਰਾਜ ਸੀ । ਕਹਿਣ ਨੂੰ ਤਾਂ ਉਹ ਕਾਬਲ ਸਰਕਾਰ ਦੇ ਅਧੀਨ ਸੀ ਪਰ ਅਸਲ ਵਿੱਚ ਉਹ ਸੁਤੰਤਰ ਤੌਰ ‘ਤੇ ਸ਼ਾਸਨ ਕਰ ਰਿਹਾ ਸੀ । ਮਹਾਰਾਜਾ ਰਣਜੀਤ ਸਿੰਘ ਨੇ 1802 ਈ. ਤੋਂ ਲੈ ਕੇ 1817 ਈ: ਤਕ 6 ਮੁਹਿੰਮਾਂ ਮੁਲਤਾਨ ਭੇਜੀਆਂ ਸਨ । ਨਵਾਬ ਮੁਜ਼ੱਫ਼ਰ ਖ਼ਾਂ ਹਰ ਵਾਰੀ ਨਜ਼ਰਾਨਾ ਦੇ ਕੇ ਰਣਜੀਤ ਸਿੰਘ ਦੀ ਫ਼ੌਜ ਨੂੰ ਟਾਲ ਦਿੰਦਾ ਸੀ । 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਣ ਦਾ ਫ਼ੈਸਲਾ ਕਰ ਲਿਆ । ਇਸ ਲਈ ਮੁਲਤਾਨ ਭੇਜੀ ਜਾਣ ਵਾਲੀ ਮੁਹਿੰਮ ਲਈ ਭਾਰੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ । ਮਿਸਰ ਦੀਵਾਨ ਚੰਦ ਜੋ ਮਹਾਰਾਜੇ ਦੇ ਪਸਿੱਧ ਸੈਨਾਪਤੀਆਂ ਵਿੱਚੋਂ ਇੱਕ ਸੀ ਦੇ ਅਧੀਨ 20,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਮੁਲਤਾਨ ਉੱਤੇ ਹਮਲਾ ਕਰਨ ਲਈ ਜਨਵਰੀ, 1818 ਈ. ਵਿੱਚ ਭੇਜੀ ।ਉਧਰ ਨਵਾਬ ਮੁਜ਼ੱਫ਼ਰ ਖ਼ਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਨੇ ਸਿੱਖਾਂ ਵਿਰੁੱਧ ਜਿਹਾਦ ਦੀ ਘੋਸ਼ਣਾ ਕਰ ਦਿੱਤੀ ਸੀ ।

ਮੁਲਤਾਨ ਦਾ ਘੇਰਾ 4 ਮਹੀਨਿਆਂ ਤਕ ਚਲਦਾ ਰਿਹਾ ਪਰ ਸਿੱਖ ਕਿਲ੍ਹੇ ਨੂੰ ਜਿੱਤਣ ਵਿੱਚ ਅਸਫਲ ਰਹੇ | ਅੰਤ 2 ਜੂਨ, 1818 ਈ. ਨੂੰ ਅਕਾਲੀ ਨੇਤਾ ਸਾਧੂ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਕਿਲ੍ਹੇ ਅੰਦਰ ਜਾਣ ਵਿੱਚ ਸਫਲ ਹੋ ਗਿਆ । ਉਸ ਦੇ ਪਿੱਛੇ-ਪਿੱਛੇ ਸਿੱਖ ਫ਼ੌਜਾਂ ਵੀ ਕਿਲ੍ਹੇ ਅੰਦਰ ਦਾਖਲ ਹੋ ਗਈਆਂ । ਨਵਾਬ ਮੁਜ਼ੱਫ਼ਰ ਖ਼ਾਂ ਅਤੇ ਉਸ ਦੇ ਪੁੱਤਰਾਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਇਸ ਲੜਾਈ ਵਿੱਚ ਮੁਜ਼ੱਫ਼ਰ ਖ਼ਾਂ ਅਤੇ ਉਸ ਦੇ ਪੰਜ ਪੁੱਤਰ ਮਾਰੇ ਗਏ । ਛੇਵਾਂ ਪੁੱਤਰ ਜ਼ਖ਼ਮੀ ਹੋ ਗਿਆ ਅਤੇ ਬਾਕੀ ਦੇ ਦੋ ਪੁੱਤਰਾਂ ਨੇ ਮੁਆਫ਼ੀ ਮੰਗ ਲਈ । ਇਸ ਤਰ੍ਹਾਂ ਮੁਲਤਾਨ ਦੇ ਕਿਲ੍ਹੇ ਉੱਤੇ ਆਖਿਰ ਸਿੱਖ ਫ਼ੌਜਾਂ ਦਾ ਕਬਜ਼ਾ ਹੋ ਗਿਆ । ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਮਹੱਤਵਪੂਰਨ ਜਿੱਤ ਦੀ ਖ਼ਬਰ ਮਿਲੀ ਤਾਂ ਉਹ ਬਹੁਤ ਖੁਸ਼ ਹੋਇਆ । ਕਈ ਦਿਨਾਂ ਤੱਕ ਜਿੱਤ ਦੀ ਖ਼ੁਸ਼ੀ ਵਿੱਚ ਜਸ਼ਨ ਮਨਾਏ ਜਾਂਦੇ ਰਹੇ । ਮਿਸਰ ਦੀਵਾਨ ਚੰਦ ਨੂੰ ‘ਜ਼ਫਰ ਜੰਗ ਦਾ ਖਿਤਾਬ ਦਿੱਤਾ ਗਿਆ । ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਲਈ ਅਨੇਕ ਪੱਖਾਂ ਤੋਂ ਲਾਹੇਵੰਦ ਸਿੱਧ ਹੋਈ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਦੀ ਜਿੱਤ ਦਾ ਮਹੱਤਵ ਦੱਸੋ । (Describe the significance of Maharaja Ranjit Singh’s conquest of Multan.)
ਉੱਤਰ-
ਮੁਲਤਾਨ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ ।ਇਹ ਜਿੱਤ ਕਿੰਨੀ ਮਹਾਨ ਸੀ ਇਸ ਦਾ ਅੰਦਾਜ਼ਾ ਅਸੀਂ ਹੇਠ ਲਿਖੇ ਤੱਥਾਂ ਤੋਂ ਆਸਾਨੀ ਨਾਲ ਲਗਾ ਸਕਦੇ ਹਾਂ-

 • ਅਫ਼ਗਾਨ ਸ਼ਕਤੀ ਨੂੰ ਭਾਰੀ ਸੱਟ – ਮੁਲਤਾਨ ਦੀ ਜਿੱਤ ਨਾਲ ਪੰਜਾਬ ਵਿੱਚੋਂ ਅਫ਼ਗਾਨ ਸ਼ਕਤੀ ਦਾ ਦਬਦਬਾ ਸਦਾ ਲਈ ਖ਼ਤਮ ਹੋ ਗਿਆ । ਇਸ ਜਿੱਤ ਨੇ ਪੰਜਾਬ ਵਿੱਚੋਂ ਅਫ਼ਗਾਨਾਂ ਦੀ ਸ਼ਕਤੀ ਖ਼ਤਮ ਕਰਕੇ ਇਹ ਸਿੱਧ ਕਰ ਦਿੱਤਾ ਕਿ ਸਿੱਖ ਅਫ਼ਗਾਨਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹਨ ।
 • ਮੁਲਤਾਨ – ਸਿੰਧ ਅਤੇ ਬਹਾਵਲਪੁਰ ਵਿਚਕਾਰ ਇੱਕ ਦੀਵਾਰ-ਰਣਜੀਤ ਸਿੰਘ ਦੁਆਰਾ ਮੁਲਤਾਨ ਉੱਤੇ ਕਬਜ਼ਾ ਕਰ ਲਏ ਜਾਣ ਕਾਰਨ ਸਿੰਧ ਅਤੇ ਬਹਾਵਲਪੁਰ ਦੇ ਮੁਸਲਮਾਨ ਵੱਖ-ਵੱਖ ਹੋ ਗਏ । ਇਨ੍ਹਾਂ ਦੇ ਵੱਖ ਹੋਣ ‘ਤੇ ਉਹ ਰਣਜੀਤ ਸਿੰਘ ਵਿਰੁੱਧ ਕੋਈ ਸਾਂਝਾ ਮੋਰਚਾ ਬਣਾਉਣ ਦੇ ਯੋਗ ਨਾ ਰਹੇ । ਇਸ ਤਰ੍ਹਾਂ ਮੁਲਤਾਨ ਸਿੰਧ ਅਤੇ ਬਹਾਵਲਪੁਰ ਵਿਚਕਾਰ ਇੱਕ ਦੀਵਾਰ ਬਣ ਗਿਆ ।
 • ਕੁਝ ਛੋਟੀਆਂ ਮੁਸਲਿਮ ਰਿਆਸਤਾਂ ਨੇ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ – ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਇੱਕ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਬਹਾਵਲਪੁਰ, ਡੇਰਾ ਜਾਤ, ਡੇਰਾ ਗਾਜ਼ੀ ਖ਼ਾਂ ਅਤੇ ਡੇਰਾ ਇਸਮਾਈਲ ਖ਼ਾ, ਜੋ ਛੋਟੀਆਂ ਮੁਸਲਿਮ ਰਿਆਸਤਾਂ ਸਨ, ਦੇ ਸ਼ਾਸਕ ਬਹੁਤ ਡਰ ਗਏ ਅਤੇ ਉਨ੍ਹਾਂ ਨੇ ਛੇਤੀ ਹੀ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ ।
 • ਆਮਦਨ ਵਿੱਚ ਵਾਧਾ – ਮੁਲਤਾਨ ਦਾ ਇਲਾਕਾ ਬੜਾ ਉਪਜਾਊ ਤੇ ਖੁਸ਼ਹਾਲ ਸੀ । ਇਸ ਲਈ ਇਸ ਦੀ ਜਿੱਤ ਨਾਲ ਰਣਜੀਤ ਸਿੰਘ ਦੀ ਆਮਦਨ ਵਿੱਚ 7 ਲੱਖ ਰੁਪਏ ਸਾਲਾਨਾ ਦਾ ਵਾਧਾ ਹੋਇਆ । ਇੱਥੋਂ ਪ੍ਰਾਪਤ ਕੀਤੇ ਧਨ ਨਾਲ ਰਣਜੀਤ ਸਿੰਘ ਨੂੰ ਭਵਿੱਖ ਵਿੱਚ ਆਪਣੀਆਂ ਕਈ ਯੋਜਨਾਵਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ
 • ਵਪਾਰ ਨੂੰ ਉਤਸ਼ਾਹ – ਮੁਲਤਾਨ ਦੀ ਜਿੱਤ ਵਪਾਰਿਕ ਅਤੇ ਸੈਨਿਕ ਪੱਖ ਤੋਂ ਵੀ ਬੜੀ ਲਾਹੇਵੰਦ ਸਿੱਧ ਹੋਈ । ਮੁਲਤਾਨ ਦੇ ਰਸਤੇ ਤੋਂ ਭਾਰਤ ਦਾ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਹੁੰਦਾ ਸੀ । ਇਸ ਮਹੱਤਵਪੂਰਨ ਵਪਾਰਿਕ ਕੇਂਦਰ ’ਤੇ ਰਣਜੀਤ ਸਿੰਘ ਦਾ ਅਧਿਕਾਰ ਹੋ ਜਾਣ ਕਾਰਨ ਪੰਜਾਬ ਦੇ ਵਪਾਰ ਨੂੰ ਕਾਫ਼ੀ ਉਤਸ਼ਾਹ ਮਿਲਿਆ ।
 • ਮਹਾਰਾਜਾ ਰਣਜੀਤ ਸਿੰਘ ਦੇ ਮਾਣ ਵਿੱਚ ਵਾਧਾ – ਮੁਲਤਾਨ ਦੀ ਜਿੱਤ ਨਾਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਵਿੱਚ ਵਾਧਾ ਹੋਇਆ ਉੱਥੇ ਉਸ ਦੇ ਮਾਣ-ਸਨਮਾਨ ਨੂੰ ਚਾਰ ਚੰਦ ਲੱਗ ਗਏ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਿਵੇਂ ਆਪਣੇ ਅਧੀਨ ਕੀਤਾ ? (How did Maharaja Ranjit Singh conquer Kashmir ?)
ਉੱਤਰ-
ਕਸ਼ਮੀਰ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜਾ ਪ੍ਰਸਿੱਧ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਠੀਕ ਉਸੇ ਸਮੇਂ ਕਾਬਲ ਦਾ ਵਜ਼ੀਰ ਫ਼ਤਹਿ ਖਾਂ ਵੀ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ । ਕਿਉਂਕਿ ਉਹ ਦੋਵੇਂ ਇਕੱਲਿਆਂ ਕਸ਼ਮੀਰ ਨੂੰ ਜਿੱਤਣ ਦੀ ਸਥਿਤੀ ਵਿੱਚ ਨਹੀਂ ਸਨ ਇਸ ਲਈ ਦੋਹਾਂ ਵਿਚਾਲੇ ਰੋਹਤਾਸ ਵਿਖੇ ਇੱਕ ਸਮਝੌਤਾ ਹੋ ਗਿਆ । ਇਸ ਸਮਝੌਤੇ ਤੋਂ ਬਾਅਦ 1813 ਈ. ਵਿੱਚ ਇਨ੍ਹਾਂ ਦੋਹਾਂ ਫ਼ੌਜਾਂ ਨੇ ਕਸ਼ਮੀਰ ਵੱਲ ਕੂਚ ਕੀਤਾ । ਕਸ਼ਮੀਰ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਇਨ੍ਹਾਂ ਦੋਹਾਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ, ਪਰ ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਅੱਤਾ ਮੁਹੰਮਦ ਖ਼ਾਂ ਹਾਰ ਗਿਆ ।

ਕਸ਼ਮੀਰ ‘ਤੇ ਕਬਜ਼ਾ ਕਰਨ ਪਿੱਛੋਂ ਫ਼ਤਹਿ ਖਾਂ ਨੇ ਰਣਜੀਤ ਸਿੰਘ ਨੂੰ ਸਮਝੌਤੇ ਅਨੁਸਾਰ ਕੁਝ ਨਾ ਦਿੱਤਾ । 1814 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ’ਤੇ ਦੁਸਰੀ ਵਾਰ ਹਮਲਾ ਕੀਤਾ । ਇਸ ਮੁਹਿੰਮ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ | 1818 ਈ. ਵਿੱਚ ਮੁਲਤਾਨ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ’ਤੇ ਤੀਸਰੀ ਵਾਰ ਹਮਲਾ ਕੀਤਾ । 5 ਜੁਲਾਈ, 1819 ਈ. ਨੂੰ ਸੁਪੀਨ ਵਿਖੇ ਹੋਈ ਲੜਾਈ ਵਿੱਚ ਕਸ਼ਮੀਰ ਦੇ ਮੌਜੂਦਾ ਗਵਰਨਰ ਜ਼ਬਰ ਖਾਂ ਦੀ ਕਰਾਰੀ ਹਾਰ ਹੋਈ । ਇਸ ਤਰ੍ਹਾਂ ਅੰਤ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਵਿੱਚ ਸਫਲ ਰਿਹਾ। ਇਸ ਸ਼ਾਨਦਾਰ ਜਿੱਤ ਕਾਰਨ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਖੁਸ਼ੀਆਂ ਮਨਾਈਆਂ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਮਹੱਤਵ ਦੱਸੋ । (Describe the significance of Maharaja Ranjit Singh’s conquest of Kashmir.)
ਉੱਤਰ-

 • ਮਹਾਰਾਜਾ ਰਣਜੀਤ ਸਿੰਘ ਦੇ ਮਾਣ – ਸਨਮਾਨ ਵਿਚ ਵਾਧਾ-ਕਸ਼ਮੀਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅਤਿ ਮਹੱਤਵਪੂਰਨ ਜਿੱਤ ਸੀ । ਇਸ ਜਿੱਤ ਨਾਲ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ ਉਸ ਦੀ ਸ਼ਕਤੀ ਦੀ ਧਾਕ ਲੇਹ, ਲਹਾਸਾ ਅਤੇ ਕਰਾਕੁਰਮ ਦੇ ਪਹਾੜਾਂ ਤੋਂ ਪਰੇ ਤਕ ਜੰਮ ਗਈ ! ਉੱਤਰ ਵਿੱਚ ਹੁਣ ਉਸ ਦੇ ਰਾਜ ਦੀ ਹੱਦ ਕੁਦਰਤੀ ਹੱਦ ਤਕ ਪਹੁੰਚ ਗਈ ।
 • ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ – ਕਸ਼ਮੀਰ ਉੱਤੇ ਸਿੱਖਾਂ ਦਾ ਕਬਜ਼ਾ ਹੋ ਜਾਣ ਨਾਲ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ । ਇਸ ਨਾਲ ਸਿੱਖ ਫ਼ੌਜਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ।
 • ਆਮਦਨ ਵਿੱਚ ਵਾਧਾ – ਕਸ਼ਮੀਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬੜਾ ਆਰਥਿਕ ਲਾਭ ਹੋਇਆ । ਇਸ ਪ੍ਰਾਂਤ ਤੋਂ ਰਣਜੀਤ ਸਿੰਘ ਨੂੰ ਸਾਲਾਨਾ 40,00,000 ਰੁਪਏ ਆਮਦਨ ਹੁੰਦੀ ਸੀ ।
 • ਵਪਾਰ ਨੂੰ ਉਤਸ਼ਾਹ – ਕਸ਼ਮੀਰ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਭਦਾਇਕ ਸਿੱਧ ਹੋਈ । ਇਹ ਰਾਜ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ । ਇਸ ਤੋਂ ਇਲਾਵਾ ਕਸ਼ਮੀਰ ਕਈ ਤਰ੍ਹਾਂ ਦੇ ਫਲਾਂ, ਕੇਸਰ ਅਤੇ ਜੰਗਲਾਂ ਲਈ ਵੀ ਜਾਣਿਆ ਜਾਂਦਾ ਸੀ । ਸਿੱਟੇ ਵਜੋਂ ਕਸ਼ਮੀਰ ਦੇ ਪੰਜਾਬ ਵਿੱਚ ਸ਼ਾਮਲ ਹੋਣ ਨਾਲ ਇੱਥੋਂ ਦੇ ਵਪਾਰ ਨੂੰ ਬਹੁਤ ਉਤਸ਼ਾਹ ਮਿਲਿਆ ।

ਪ੍ਰਸ਼ਨ 12.
ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on the battle of Naushera or Tibba Tehri.)
ਉੱਤਰ-
ਜਨਵਰੀ, 1823 ਈ. ਵਿੱਚ ਕਾਬਲ ਦੇ ਸ਼ਾਸਕ ਆਜ਼ਿਮ ਮਾਂ ਨੇ ਪਿਸ਼ਾਵਰ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਅਧੀਨ ਕਰ ਲਿਆ ਸੀ । ਉਸ ਨੇ ਸਿੱਖਾਂ ਵਿਰੁੱਧ ਜ਼ਿਹਾਦ ਦਾ ਨਾਅਰਾ ਲਗਾਇਆ ਜਿਸ ਕਾਰਨ ਬਹੁਤ ਸਾਰੇ ਅਫ਼ਗਾਨ ਉਸ ਦੇ ਝੰਡੇ ਅਧੀਨ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ | ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਆਜ਼ਮ ਖਾਂ ਦੀਆਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ 20,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਭੇਜੀ । ਇਸ ਸੈਨਾ ਨਾਲ ਹਰੀ ਸਿੰਘ ਨਲਵਾ, ਜਨਰਲ ਐਲਾਰਡ, ਜਨਰਲ ਵੈਂਤੂਰਾ, ਅਕਾਲੀ ਫੂਲਾ ਸਿੰਘ, ਫ਼ਤਹਿ ਸਿੰਘ ਆਹਲੂਵਾਲੀਆ ਅਤੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਭੇਜਿਆ ਗਿਆ । ਇਸ ਫ਼ੌਜ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਨੇ ਆਪ ਕੀਤੀ । 14 ਮਾਰਚ, 1823 ਈ. ਨੂੰ ਦੋਹਾਂ ਫ਼ੌਜਾਂ ਵਿਚਕਾਰ ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੇ ਸਥਾਨ ‘ਤੇ ਇੱਕ ਬੜਾ ਭਿਅੰਕਰ ਯੁੱਧ ਸ਼ੁਰੂ ਹੋਇਆ । ਆਜ਼ਿਮ ਖ਼ਾਂ ਅਧੀਨ ਵੀ ਲਗਭਗ 20,000 ਸੈਨਿਕ ਸਨ ।

ਇਸ ਲੜਾਈ ਦੇ ਸ਼ੁਰੂ ਵਿੱਚ ਅਫ਼ਗਾਨ ਸਿੱਖਾਂ ‘ਤੇ ਹਾਵੀ ਰਹੇ । ਅਕਾਲੀ ਫੂਲਾ ਸਿੰਘ ਅਤੇ ਹੋਰ ਕਈ ਪ੍ਰਸਿੱਧ ਯੋਧਾ ਇਸ ਲੜਾਈ ਵਿੱਚ ਮਾਰੇ ਗਏ । ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ ਹੁਣ ਸਿੱਖਾਂ ਨੇ ਅਫ਼ਗਾਨ ਫ਼ੌਜਾਂ ‘ਤੇ ਇੱਕ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਉਨ੍ਹਾਂ ਨੂੰ ਜਾਨ ਬਚਾਉਣ ਲਈ ਲੜਾਈ ਦੇ ਮੈਦਾਨ ਵਿੱਚੋਂ ਦੌੜਨਾ ਪਿਆ ।ਇਸ ਨਿਰਣਾਇਕ ਲੜਾਈ ਵਿੱਚ ਮਹਾਰਾਜਾ ਦੀ ਜਿੱਤ ਕਾਰਨ ਉਸ ਦੀਆਂ ਫ਼ੌਜਾਂ ਦੇ ਹੌਸਲੇ ਬਹੁਤ ਵੱਧ ਗਏ ਅਤੇ ਆਜ਼ਿਮ ਮਾਂ ਇਸ ਅਪਮਾਨ ਕਾਰਨ ਛੇਤੀ ਹੀ ਪਰਲੋਕ ਸਿਧਾਰ ਗਿਆ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਦੀ ਜਿੱਤ ਅਤੇ ਇਸ ਦੇ ਮਹੱਤਵ ’ਤੇ ਸੰਖੇਪ ਚਾਨਣਾ ਪਾਓ । (Write a short note on Maharaja Ranjit Singh’s conquest of Peshawar and its significance.)
ਉੱਤਰ-
ਪਿਸ਼ਾਵਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ । ਮਹਾਰਾਜਾ ਰਣਜੀਤ ਸਿੰਘ ਨੂੰ ਪਿਸ਼ਾਵਰ ਉੱਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ 1818 ਈ. ਤੋਂ 1834 ਈ. ਤਕ ਇੱਕ ਲੰਬਾ ਸੰਘਰਸ਼ ਕਰਨਾ ਪਿਆ । ਇਸ ਸਮੇਂ ਦੇ ਦੌਰਾਨ ਉਸ ਨੇ ਆਪਣੀਆਂ ਪੰਜ ਸੈਨਿਕ ਮੁਹਿੰਮਾਂ ਨੂੰ ਪਿਸ਼ਾਵਰ ਭੇਜਿਆ ਮਹਾਰਾਜਾ ਰਣਜੀਤ ਸਿੰਘ ਨੇ ਭਾਵੇਂ 1823 ਈ. ਵਿੱਚ ਪਿਸ਼ਾਵਰ ਨੂੰ ਜਿੱਤਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਸੀ ਪਰ ਉਸ ਨੇ ਇਸ ਨੂੰ 1834 ਈ. ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ । ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਕਾਫ਼ੀ ਵਾਧਾ ਹੋਇਆ । ਉਸ ਦੀ ਸੈਨਿਕ ਸ਼ਕਤੀ ਦੀ ਧਾਕ ਸਾਰੇ ਭਾਰਤ ਵਿੱਚ ਜੰਮ ਗਈ । ਉਸ ਦੇ ਮਾਣ ਵਿੱਚ ਵੀ ਕਾਫ਼ੀ ਵਾਧਾ ਹੋਇਆ ।

ਪਿਸ਼ਾਵਰ ‘ਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਜਾਣ ਕਾਰਨ 8 ਸਦੀਆਂ ਮਗਰੋਂ ਪੰਜਾਬੀਆਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਇਸੇ ਰਸਤੇ ਤੋਂ ਹੋ ਕੇ ਮੁਸਲਿਮ ਹਮਲਾਵਰ ਪੰਜਾਬ ਅਤੇ ਭਾਰਤ ਦੇ ਦੂਸਰੇ ਭਾਗਾਂ ‘ਤੇ ਹਮਲੇ ਕਰਦੇ ਰਹੇ । ਇਨ੍ਹਾਂ ਹਮਲਿਆਂ ਨੇ ਜਿੱਥੇ ਭਾਰੀ ਤਬਾਹੀ ਮਚਾਈ ਉੱਥੇ ਉਨ੍ਹਾਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ । ਮਹਾਰਾਜਾ ਰਣਜੀਤ ਸਿੰਘ ਦੁਆਰਾ ਪਿਸ਼ਾਵਰ ‘ਤੇ ਕਬਜ਼ਾ ਕਰ ਲਏ ਜਾਣ ਕਾਰਨ ਇਨ੍ਹਾਂ ਹਮਲਿਆਂ ਦਾ ਖ਼ਤਰਾ ਦੂਰ ਹੋ ਗਿਆ । ਪਿਸ਼ਾਵਰ ‘ਤੇ ਕਬਜ਼ਾ ਮਹਾਰਾਜੇ ਲਈ ਆਰਥਿਕ ਪੱਖ ਤੋਂ ਵੀ ਬਹੁਤ ਲਾਭਦਾਇਕ ਸਿੱਧ ਹੋਇਆ । ਇਸ ਪ੍ਰਾਂਤ ਤੋਂ ਰਣਜੀਤ ਸਿੰਘ ਨੂੰ ਸਾਲਾਨਾ ਲਗਭਗ 12 ਲੱਖ ਰੁਪਏ ਆਮਦਨ ਪ੍ਰਾਪਤ ਹੋਈ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਕੀ ਨੀਤੀ ਅਪਣਾਈ ? (What policy did Maharaja Ranjit Singh adopt towards the defeated rulers ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਦੂਰਦਰਸ਼ੀ ਅਤੇ ਉਦਾਰ ਸ਼ਾਸਕ ਸੀ ਉਸ ਨੇ ਨਾ ਕੇਵਲ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ ਬਲਕਿ ਉਨ੍ਹਾਂ ਪ੍ਰਤੀ ਇੱਕ ਸਫਲ ਸ਼ਾਸਨ ਨੀਤੀ ਨੂੰ ਵੀ ਅਪਣਾਇਆ । ਇਹ ਨੀਤੀ ਸਾਰੇ ਸ਼ਾਸਕਾਂ ਉੱਤੇ ਇੱਕੋ ਜਿਹੀ ਲਾਗੂ ਹੁੰਦੀ ਸੀ । ਭਾਵੇਂ ਉਹ ਸ਼ਾਸਕ ਸਿੱਖ, ਹਿੰਦੂ ਜਾਂ ਮੁਸਲਮਾਨ ਸਨ | ਕਈਆਂ ਸ਼ਾਸਕਾਂ ਨੂੰ ਜਿਨ੍ਹਾਂ ਨੇ ਰਣਜੀਤ ਸਿੰਘ ਦੀ ਅਧਿਰਾਜਗੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਸੀ, ਦੇ ਇਲਾਕੇ ਵਾਪਸ ਕਰ ਦਿੱਤੇ ਗਏ । ਜਿਨ੍ਹਾਂ ਸ਼ਾਸਕਾਂ ਦੇ ਇਲਾਕੇ ਰਾਜ ਵਿੱਚ ਸ਼ਾਮਲ ਕਰ ਲਏ ਗਏ ਉਨ੍ਹਾਂ ਨੂੰ ਮਹਾਰਾਜੇ ਦੇ ਦਰਬਾਰ ਵਿੱਚ ਜਾਂ ਤੇ ਨੌਕਰੀ ‘ਤੇ ਲਗਾ ਲਿਆ ਗਿਆ ਅਤੇ ਜਾਂ ਉਨ੍ਹਾਂ ਨੂੰ ਗੁਜ਼ਾਰੇ ਲਈ ਜਾਗੀਰਾਂ ਦੇ ਦਿੱਤੀਆਂ ਗਈਆਂ । ਵਿਰੋਧ ਜਾਰੀ ਰੱਖਣ ਵਾਲੇ ਸ਼ਾਸਕਾਂ ਪ੍ਰਤੀ ਸਖ਼ਤੀ ਦੀ ਨੀਤੀ ਅਪਣਾਈ ਗਈ । ਉਨ੍ਹਾਂ ਦੇ ਵਿਰੁੱਧ ਸੈਨਿਕ ਮੁਹਿੰਮਾਂ ਭੇਜੀਆਂ ਗਈਆਂ ਅਤੇ ਉਨ੍ਹਾਂ ਦੇ ਰਾਜਾਂ ਨੂੰ ਹੜੱਪ ਲਿਆ ਗਿਆ । ਸੰਖੇਪ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਨਰਮੀ ਅਤੇ ਦਿਆਲਤਾ ਦਾ ਜਿਹੜਾ ਰਵੱਈਆ ਅਪਣਾਇਆ ਉਸ ਦੀ ਉਸ ਸਮੇਂ ਕੋਈ ਹੋਰ ਮਿਸਾਲ ਨਹੀਂ ਮਿਲਦੀ ।

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕਿਹੋ ਜਿਹੀ ਨੀਤੀ ਅਪਣਾਈ ? (What policy did Maharaja Ranjit Singh adopt towards the Sikh Misls ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦਾ ਵਰਣਨ ਕਰੋ । (Examine the Misl policy of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਵਿਸ਼ੇਸ਼ ਨੀਤੀ ਅਪਣਾਈ ਸੀ । ਇਸ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ

 1. ਆਪਣੇ ਰਾਜ ਦਾ ਵਿਸਥਾਰ ਕਰਨ ਲਈ ਨਾ ਤਾਂ ਕਿਸੇ ਰਿਸ਼ਤੇਦਾਰੀ ਅਤੇ ਨਾ ਹੀ ਕਿਸੇ ਪ੍ਰਤੀ ਮਿਹਰਬਾਨੀ ਦੀ ਭਾਵਨਾ ਨੂੰ ਕੋਈ ਮਹੱਤਵ ਦੇਣਾ ।
 2. ਰਾਜ ਵਿਸਥਾਰ ਕਰਨ ਸਮੇਂ ਇਹ ਨਹੀਂ ਦੇਖਣਾ ਕਿ ਮਿਸਲ ਸਰਦਾਰ ਦੇ ਰਾਜ ਤੇ ਕਬਜ਼ਾ ਕਰਨਾ ਨਿਆਂ ਪੂਰਵਕ ਹੈ ਜਾਂ ਨਹੀਂ ।
 3. ਸ਼ਕਤੀਸ਼ਾਲੀ ਮਿਸਲ ਸਰਦਾਰਾਂ ਨਾਲ ਮਿੱਤਰਤਾ ਗੰਢ ਲੈਣੀ ਜਾਂ ਉਨ੍ਹਾਂ ਨਾਲ ਵਿਆਹ ਸੰਬੰਧ ਕਾਇਮ ਕਰ ਲੈਣੇ ।
 4. ਕਮਜ਼ੋਰ ਮਿਸਲ ਸਰਦਾਰਾਂ ਦੇ ਰਾਜਾਂ ਤੇ ਹਮਲਾ ਕਰਕੇ ਉਨ੍ਹਾਂ ਦੇ ਰਾਜਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ।
 5. ਮੌਕਾ ਵੇਖ ਕੇ ਮਿੱਤਰ ਮਿਸਲ ਸਰਦਾਰਾਂ ਨਾਲ ਵਿਸ਼ਵਾਸਘਾਤ ਕਰਨਾ ਅਤੇ ਉਨ੍ਹਾਂ ਦੇ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ।
 6. ਸਿੱਖਾਂ ਦੀ ਮਹੱਤਵਪੂਰਨ ਕੇਂਦਰੀ ਸੰਸਥਾ ਗੁਰਮਤਾ ਨੂੰ ਖ਼ਤਮ ਕਰਨਾ ਤਾਂ ਕਿ ਕੋਈ ਮਿਸਲਦਾਰ ਰਣਜੀਤ ਸਿੰਘ ਦੀ ਬਰਾਬਰੀ ਨਾ ਕਰ ਸਕੇ ।

ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕਨ੍ਹਈਆ ਮਿਸਲ ਨਾਲ ਮਿੱਤਰਤਾ ਦੇ ਸੰਬੰਧ ਸਥਾਪਿਤ ਕੀਤੇ ਅਤੇ 1796 ਈ. ਵਿੱਚ ਗੁਰਬਖ਼ਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਵਿਆਹ ਕੀਤਾ । ਇਸੇ ਤਰ੍ਹਾਂ 1798 ਈ. ਵਿੱਚ ਉਸ ਨੇ ਨੱਕਈ ਮਿਸਲ ਦੇ ਸਰਦਾਰ ਖ਼ਜ਼ਾਨ ਸਿੰਘ ਦੀ ਪੁੱਤਰੀ ਰਾਜ ਕੌਰ ਨਾਲ ਵਿਆਹ ਕੀਤਾ 1801 ਈ. ਵਿਚ ਉਸ ਨੇ ਫ਼ਤਹਿ ਸਿੰਘ ਆਹਲੂਵਾਲੀਆ ਨਾਲ ਮੁਲਾਕਾਤ ਕੀਤੀ ਅਤੇ ਆਪਸ ਵਿੱਚ ਪੱਗਾਂ ਵਟਾਈਆਂ ਅਤੇ ਹਮੇਸ਼ਾਂ ਇਕ-ਦੂਜੇ ਨੂੰ ਸਹਿਯੋਗ ਦੇਣ ਦਾ ਪ੍ਰਣ ਕੀਤਾ । ਇਸੇ ਤਰ੍ਹਾਂ ਸਰਦਾਰ ਜੋਧ ਸਿੰਘ ਰਾਮਗੜੀਆ ਅਤੇ ਡੱਲੇਵਾਲੀਆ ਮਿਸਲ ਦੇ ਨੇਤਾ ਤਾਰਾ ਸਿੰਘ ਘੇਬਾ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ ।ਇਸ ਨੀਤੀ ਸਦਕਾ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਦੇ ਵਿਸਥਾਰ ਵਿੱਚ ਬਹੁਤ ਸਹਿਯੋਗ ਮਿਲਿਆ ।

ਦੂਜੇ ਪਾਸੇ ਰਣਜੀਤ ਸਿੰਘ ਨੇ ਕਮਜ਼ੋਰ ਮਿਸਲਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦੀ ਨੀਤੀ ਅਪਣਾਈ । ਉਸ ਨੇ ਭੰਗੀ ਮਿਸਲ, ਡੱਲੇਵਾਲੀਆ ਮਿਸਲ, ਕਰੋੜ ਸਿੰਘੀਆ ਮਿਸਲ, ਨੱਕਈ ਮਿਸਲ ਅਤੇ ਫੈਜ਼ਲਪੁਰ ਮਿਸਲ ਤੇ ਕਬਜ਼ਾ ਕਰ ਲਿਆ ਸੀ । ਬਾਅਦ ਵਿਚ ਜਦ ਮਹਾਰਾਜਾ ਰਣਜੀਤ ਸਿੰਘ ਦੀ ਸਥਿਤੀ ਮਜ਼ਬੂਤ ਹੋ ਗਈ ਤਾਂ ਉਸ ਨੇ ਕਨ੍ਹਈਆ ਮਿਸਲ, ਰਾਮਗੜ੍ਹੀਆ ਮਿਸਲ ਅਤੇ ਆਹਲੂਵਾਲੀਆ ਮਿਸਲ ਜਿਨ੍ਹਾਂ ਨਾਲ ਉਸ ਨੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ ਸਨ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ | ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਕੁਝ ਇਤਿਹਾਸਕਾਰ ਆਲੋਚਨਾ ਕਰਦੇ ਹਨ ਪਰ ਅਸਲ ਵਿੱਚ ਇਹ ਨੀਤੀ ਪੰਜਾਬ ਦੇ ਲੋਕਾਂ ਲਈ ਇੱਕ ਵਰਦਾਨ ਸਿੱਧ ਹੋਈ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਮਹਾਰਾਜਾ ਰਣਜੀਤ ਸਿੰਘ ਦਾ ਮੁੱਢਲਾ ਜੀਵਨ (Early Career of Maharaja Ranjit Singh)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਬਾਰੇ ਵਿਸਥਾਰ ਨਾਲ ਲਿਖੋ । (Describe in detail the early life of Maharaja Ranjit Singh.)
PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ 1
ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਦਾ ਵਰਣਨ ਕਰੋ । (Describe the early life of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਥਾਂ ਹੈ । ਉਸ ਨੇ ਆਪਣੀ ਯੋਗ ਦੇ ਜ਼ੋਰ ‘ਤੇ ਆਪਣੇ ਛੋਟੇ ਜਿਹੇ ਰਾਜ ਨੂੰ ਇੱਕ ਵਿਸ਼ਾਲ ਸਾਮਰਾਜ ਵਿੱਚ ਬਦਲ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਸਿੱਖ ਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ । ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਜਨਮ ਅਤੇ ਮਾਪੇ (Birth and Parentage) – ਰਣਜੀਤ ਸਿੰਘ ਦਾ ਜਨਮ ਸ਼ੁਕਰਚੱਕੀਆ ਮਿਸਲ ਦੇ ਨੇਤਾ ਮਹਾਂ ਸਿੰਘ ਦੇ ਘਰ 1780 ਈ. ਵਿੱਚ ਹੋਇਆ ਸੀ । ਉਸ ਦੀ ਜਨਮ ਮਿਤੀ ਤੇ ਜਨਮ ਸਥਾਨ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਪਾਇਆ ਜਾਂਦਾ ਹੈ । ਓਸਬੋਰਨ, ਫ਼ਿਨ, ਲਤੀਫ਼ ਅਤੇ ਕਨ੍ਹਈਆ ਲਾਲ ਵਰਗੇ ਇਤਿਹਾਸਕਾਰ ਰਣਜੀਤ ਸਿੰਘ ਦੇ ਜਨਮ ਦੀ ਮਿਤੀ 2 ਨਵੰਬਰ, 1780 ਈ. ਦੱਸਦੇ ਹਨ । ਦੂਜੇ ਪਾਸੇ ਸੋਹਣ ਲਾਲ ਸੂਰੀ ਅਤੇ ਦੀਵਾਨ ਅਮਰਨਾਥ, ਜੋ ਕਿ ਰਣਜੀਤ ਸਿੰਘ ਦੇ ਸਮਕਾਲੀ ਇਤਿਹਾਸਕਾਰ ਸਨ, ਰਣਜੀਤ ਸਿੰਘ ਦੀ ਜਨਮ ਮਿਤੀ 13 ਨਵੰਬਰ, 1780 ਈ. ਦੱਸਦੇ ਹਨ । ਇਸੇ ਤਰ੍ਹਾਂ ਰਣਜੀਤ ਸਿੰਘ ਦੇ ਜਨਮ ਸਥਾਨ ਬਾਰੇ ਵੀ ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਦਾ ਜਨਮ ਗੁਜਰਾਂਵਾਲਾ ਵਿਖੇ ਹੋਇਆ ਜਦਕਿ ਕੁਝ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਦਾ ਜਨਮ ਜੀਂਦ ਰਾਜ ਦੇ ਬਡਰੁੱਖਾਂ (Badrukhan) ਨਾਂ ਦੇ ਸਥਾਨ ‘ਤੇ ਹੋਇਆ | ਆਧੁਨਿਕ ਇਤਿਹਾਸਕਾਰ ਗੁਜਰਾਂਵਾਲਾ ਨੂੰ ਰਣਜੀਤ ਸਿੰਘ ਦਾ ਜਨਮ ਸਥਾਨ ਮੰਨਦੇ ਹਨ । ਰਣਜੀਤ ਸਿੰਘ ਦੀ ਮਾਂ ਦਾ ਨਾਂ ਰਾਜ ਕੌਰ ਸੀ । ਰਣਜੀਤ ਸਿੰਘ ਦਾ ਬਚਪਨ ਦਾ ਨਾਂ ਬੁੱਧ ਸਿੰਘ ਸੀ ।

2. ਬਚਪਨ ਅਤੇ ਸਿੱਖਿਆ (Childhood and Education) – ਰਣਜੀਤ ਸਿੰਘ ਆਪਣੇ ਮਾਪਿਆਂ ਦੀ ਇੱਕੋ-ਇੱਕ ਸੰਤਾਨ ਸੀ ਇਸ ਲਈ ਉਸ ਦੀ ਪਾਲਣਾ ਬੜੇ ਲਾਡ-ਪਿਆਰ ਨਾਲ ਕੀਤੀ ਗਈ ਸੀ । ਰਣਜੀਤ ਸਿੰਘ ਹਾਲੇ ਛੋਟਾ ਹੀ ਸੀ ਕਿ ਉਸ ’ਤੇ ਚੇਚਕ ਦਾ ਖ਼ਤਰਨਾਕ ਹਮਲਾ ਹੋ ਗਿਆ । ਇਸ ਬੀਮਾਰੀ ਕਾਰਨ ਰਣਜੀਤ ਸਿੰਘ ਦੀ ਖੱਬੀ ਅੱਖ ਹਮੇਸ਼ਾਂ ਲਈ ਖ਼ਰਾਬ ਹੋ ਗਈ । ਰਣਜੀਤ ਸਿੰਘ ਜਦੋਂ 5 ਵਰਿਆਂ ਦਾ ਹੋਇਆ ਤਾਂ ਉਸ ਨੂੰ ਗੁਜਰਾਂਵਾਲਾ ਵਿਖੇ ਭਾਈ ਭਾਗ ਸਿੰਘ ਕੋਲ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ । ਕਿਉਂਕਿ ਰਣਜੀਤ ਸਿੰਘ ਨੂੰ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ ਇਸ ਲਈ ਉਹ ਸਾਰੀ ਉਮਰ ਅਨਪੜ੍ਹ ਹੀ ਰਿਹਾ । ਰਣਜੀਤ ਸਿੰਘ ਨੇ ਆਪਣਾ ਜ਼ਿਆਦਾਤਰ ਸਮਾਂ ਘੋੜਸਵਾਰੀ ਕਰਨ, ਤਲਵਾਰਬਾਜ਼ੀ ਸਿੱਖਣ ਤੇ ਸ਼ਿਕਾਰ ਖੇਡਣ ਵਿੱਚ ਬਤੀਤ ਕੀਤਾ । ਰਣਜੀਤ ਸਿੰਘ ਦੀ ਯੋਗਤਾ ਨੂੰ ਦੇਖਦੇ ਹੋਏ ਉਸ ਦੇ ਪਿਤਾ ਮਹਾਂ ਸਿੰਘ ਨੇ ਇਹ ਭਵਿੱਖਬਾਣੀ ਕੀਤੀ ਸੀ,
‘‘ਗੁਜਰਾਂਵਾਲਾ ਦਾ ਰਾਜ ਮੇਰੇ ਬਹਾਦਰ ਪੁੱਤਰ ਰਣਜੀਤ ਸਿੰਘ ਲਈ ਕਾਫ਼ੀ ਨਹੀਂ ਹੋਵੇਗਾ । ਉਹ ਇੱਕ ਮਹਾਨ ਯੋਧਾ ਬਣੇਗਾ ।”1 .

3. ਬਹਾਦਰੀ ਦੇ ਕਾਰਨਾਮੇ (Acts of Bravery) – ਰਣਜੀਤ ਸਿੰਘ ਹਾਲੇ 12 ਵਰਿਆਂ ਦਾ ਵੀ ਨਹੀਂ ਸੀ ਹੋਇਆ ਕਿ ਉਸ ਨੂੰ ਲੜਾਈ ਵਿੱਚ ਜਾਣ ਦਾ ਪਹਿਲਾ ਮੌਕਾ ਮਿਲਿਆ | ਸੋਦਰਾਂ ਕਿਲ੍ਹੇ ‘ਤੇ ਹਮਲੇ ਦੇ ਸਮੇਂ ਮਹਾਂ ਸਿੰਘ ਆਪਣੇ ਪੁੱਤਰ ਬੁੱਧ ਸਿੰਘ ਨੂੰ ਵੀ ਨਾਲ ਲੈ ਗਿਆ | ਅਚਾਨਕ ਬੀਮਾਰ ਹੋ ਜਾਣ ਕਾਰਨ ਮਹਾਂ ਸਿੰਘ ਨੇ ਸੈਨਾ ਦੀ ਕਮਾਨ ਬੁੱਧ ਸਿੰਘ ਦੇ ਹਵਾਲੇ ਕੀਤੀ । ਬੁੱਧ ਸਿੰਘ ਨੇ ਨਾ ਕੇਵਲ ਆਪਣੇ ਵੈਰੀਆਂ ਦੇ ਦੰਦ ਖੱਟੇ ਕੀਤੇ ਸਗੋਂ ਉਨ੍ਹਾਂ ਦਾ ਗੋਲਾ ਬਾਰੂਦ ਵੀ ਲੁੱਟ ਲਿਆ । ਇਸ ਜਿੱਤ ਕਾਰਨ ਮਹਾਂ ਸਿੰਘ ਨੇ ਆਪਣੇ ਪੁੱਤਰ ਦਾ ਨਾਂ ਬੁੱਧ ਸਿੰਘ ਤੋਂ ਬਦਲ ਕੇ ਰਣਜੀਤ ਸਿੰਘ ਰੱਖ ਦਿੱਤਾ । 1793 ਈ. ਵਿੱਚ ਇੱਕ ਵਾਰੀ ਰਣਜੀਤ ਸਿੰਘ ਸ਼ਿਕਾਰ ਖੇਡਦਾ ਹੋਇਆਂ ਇਕੱਲਾ ਲਾਡੋਵਾਲੀ ਪਿੰਡ ਦੇ ਨੇੜੇ ਪਹੁੰਚ ਗਿਆ । ਚੱਠਾ ਕਬੀਲੇ ਦਾ ਸਰਦਾਰ ਹਸ਼ਮਤ ਖਾਂ, ਰਣਜੀਤ ਸਿੰਘ ਨੂੰ ਇਕੱਲਿਆਂ ਵੇਖ ਕੇ ਇੱਕ ਝਾੜੀ ਵਿੱਚ ਛੁਪ ਗਿਆ । ਜਦੋਂ ਰਣਜੀਤ ਸਿੰਘ ਉਸ ਝਾੜੀ ਦੇ ਨੇੜਿਓਂ ਲੰਘਿਆ ਤਾਂ ਹਸ਼ਮਤ ਖ਼ਾਂ ਨੇ ਆਪਣੀ ਤਲਵਾਰ ਨਾਲ ਰਣਜੀਤ ਸਿੰਘ ’ਤੇ ਜ਼ੋਰਦਾਰ ਵਾਰ ਕੀਤਾ । ਰਣਜੀਤ ਸਿੰਘ ਨੇ ਤੇਜ਼ੀ ਨਾਲ ਹਸ਼ਮਤ ਖ਼ਾਂ ‘ਤੇ ਜਵਾਬੀ ਵਾਰ ਕੀਤਾ ਤੇ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ।

4. ਵਿਆਹ (Marriage) – ਰਣਜੀਤ ਸਿੰਘ ਦੀ 6 ਸਾਲ ਦੀ ਛੋਟੀ ਉਮਰ ਵਿੱਚ ਹੀ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਮਹਿਤਾਬ ਕੌਰ ਨਾਲ ਮੰਗਣੀ ਕਰ ਦਿੱਤੀ ਗਈ ਸੀ । ਜਦੋਂ ਰਣਜੀਤ ਸਿੰਘ 16 ਵਰਿਆਂ ਦਾ ਹੋ ਗਿਆ ਸੀ ਤਾਂ ਇਹ ਵਿਆਹ ਬੜੀ ਧੂਮਧਾਮ ਨਾਲ ਕੀਤਾ ਗਿਆ । ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੇ ਰਣਜੀਤ ਸਿੰਘ ਨੂੰ ਸ਼ਕਤੀ ਵਧਾਉਣ ਵਿੱਚ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ । ਫ਼ਿਨ ਦੇ ਅਨੁਸਾਰ ਰਣਜੀਤ ਸਿੰਘ ਦੀਆਂ 18 ਰਾਣੀਆਂ ਸਨ ।

5. ਤਿੱਕੜੀ ਦੀ ਸਰਪ੍ਰਸਤੀ (The Triune Regency) – 1792 ਈ. ਵਿੱਚ ਆਪਣੇ ਪਿਤਾ ਦੀ ਮੌਤ ਦੇ ਸਮੇਂ ਰਣਜੀਤ ਸਿੰਘ ਨਾਬਾਲਿਗ਼ ਸੀ । ਇਸ ਲਈ ਰਾਜ ਪ੍ਰਬੰਧ ਦਾ ਕੰਮ ਉਸ ਦੀ ਮਾਤਾ ਰਾਜ ਕੌਰ ਦੇ ਹੱਥਾਂ ਵਿੱਚ ਆ ਗਿਆ । ਉਸ ਨੇ ਸ਼ਾਸਨ ਪ੍ਰਬੰਧ ਦਾ ਕੰਮ ਆਪਣੇ ਚਹੇਤੇ ਦੀਵਾਨ ਲਖਪਤ ਰਾਏ ਨੂੰ ਸੌਂਪ ਦਿੱਤਾ । 1796 ਈ. ਵਿੱਚ ਜਦੋਂ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਗਿਆ ਤਾਂ ਉਸ ਦੀ ਸੱਸ ਸਦਾ ਕੌਰ ਵੀ ਸ਼ਾਸਨ ਪ੍ਰਬੰਧ ਵਿੱਚ ਦਿਲਚਸਪੀ ਲੈਣ ਲੱਗ ਪਈ । ਇਸ ਤਰ੍ਹਾਂ 1792 ਈ. ਤੋਂ ਲੈ ਕੇ 1797 ਈ. ਤਕ ਸ਼ਾਸਨ ਪ੍ਰਬੰਧ ਤਿੰਨ ਵਿਅਕਤੀਆਂ-ਰਾਜ ਕੌਰ, ਦੀਵਾਨ ਲਖਪਤ ਰਾਏ ਤੇ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ । ਇਸ ਲਈ ਇਸ ਕਾਲ ਨੂੰ ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ ਹੈ ।

6. ਤਿੱਕੜੀ ਦੀ ਸਰਪ੍ਰਸਤੀ ਦਾ ਅੰਤ (The End of Triune Regency) – ਜਦੋਂ ਰਣਜੀਤ ਸਿੰਘ 17 ਵਰਿਆਂ ਦਾ ਹੋ ਗਿਆ ਤਾਂ ਉਸ ਨੇ ਸ਼ਾਸਨ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫ਼ੈਸਲਾ ਕੀਤਾ । ਕੁਝ ਯੂਰਪੀਅਨ ਅਤੇ ਮੁਸਲਮਾਨ ਇਤਿਹਾਸਕਾਰਾਂ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਰਣਜੀਤ ਸਿੰਘ ਨੇ ਆਪਣੀ ਮਾਂ ਰਾਜ ਕੌਰ ਅਤੇ ਦੀਵਾਨ ਲਖਪਤ ਰਾਏ ਵਿਚਕਾਰ ਨਾਜਾਇਜ਼ ਸੰਬੰਧ ਹੋਣ ਕਾਰਨ ਦੋਹਾਂ ਦਾ ਕਤਲ ਕਰ ਦਿੱਤਾ । ਪਰ ਡਾਕਟਰ ਐੱਨ. ਕੇ. ਸਿਨਹਾ, ਸੀਤਾ ਰਾਮ ਕੋਹਲੀ ਅਤੇ ਖੁਸ਼ਵੰਤ ਸਿੰਘ ਆਦਿ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੁੰਦਾ ਤਾਂ ਸਮਕਾਲੀਨ ਇਤਿਹਾਸਕਾਰ ਇਸ ਦਾ ਵਰਣਨ ਜ਼ਰੂਰ ਕਰਦੇ । ਦੂਜੇ, ਰਣਜੀਤ ਸਿੰਘ ਉੱਤੇ ਇਹ ਦੋਸ਼ ਉਸ ਦੇ ਚਰਿੱਤਰ ਨਾਲ ਮੇਲ ਨਹੀਂ ਖਾਂਦਾ । ਰਣਜੀਤ ਸਿੰਘ ਨੇ ਆਪਣੇ ਸ਼ਾਸਨ ਕਾਲ ਵਿੱਚ ਵੱਡੇ ਤੋਂ ਵੱਡੇ ਅਪਰਾਧੀ ਨੂੰ ਵੀ ਕਦੇ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ । ਅਜਿਹਾ ਸ਼ਾਸਕ ਭਲਾ ਆਪਣੀ ਮਾਂ ਦਾ ਕਿਵੇਂ ਕਤਲ ਕਰ ਸਕਦਾ ਹੈ । ਡਾਕਟਰ ਐੱਚ. ਆਰ. ਗੁਪਤਾ ਦੇ ਅਨੁਸਾਰ,
“ਇਹ ਕਹਾਣੀ ਪੂਰੀ ਤਰ੍ਹਾਂ ਬਦਨੀਤੀ, ਅਨੁਚਿਤ ਅਤੇ ਪੱਖਪਾਤ ‘ਤੇ ਆਧਾਰਿਤ ਹੈ ” 1

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪੰਜਾਬ ਦੀ ਰਾਜਨੀਤਿਕ ਦਸ਼ਾ (Political Condition of the Punjab)

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ‘ਤੇ ਬੈਠਦੇ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਦਾ ਵਰਣਨ ਕਰੋ । (Describe the political condition of Punjab on the eve of Maharaja Ranjit Singh’s accession to power.)
ਜਾਂ
ਰਣਜੀਤ ਸਿੰਘ ਦੇ ਗੱਦੀ ਉੱਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਅਵਸਥਾ ਕਿਹੋ ਜਿਹੀ ਸੀ ? ਇਹ ਅਵਸਥਾ ਉਸ ਦੀ ਸ਼ਕਤੀ ਦੇ ਉਭਾਰ ਵਿੱਚ ਕਿਵੇਂ ਸਹਾਇਕ ਸਿੱਧ ਹੋਈ ? (What was the political condition of Punjab on the eve of Ranjit Singh’s accession ? How did this condition prove helpful in his rise to power ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਰਾਜਗੱਦੀ ‘ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਅਵਸਥਾ ਕਿਹੋ ਜਿਹੀ ਸੀ ? ਵਿਆਖਿਆ ਕਰੋ । (What was the political condition of the Punjab on the eve of Maharaja Ranjit Singh’s accession to throne ? Describe it.)
ਉੱਤਰ-
1797 ਈ. ਵਿੱਚ ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਸੀ ਤਾਂ ਪੰਜਾਬ ਵਿੱਚ ਚਾਰੇ ਪਾਸੇ ਅਸ਼ਾਂਤੀ ਅਤੇ ਗੜਬੜੀ ਫੈਲੀ ਹੋਈ ਸੀ | ਪੰਜਾਬ ਵਿੱਚ ਮੁਗਲਾਂ ਦਾ ਰਾਜ ਖ਼ਤਮ ਹੋ ਚੁੱਕਿਆ ਸੀ ਅਤੇ ਉਸ ਦੇ ਖੰਡਰਾਂ ‘ਤੇ ਸਿੱਖਾਂ, ਅਫ਼ਗਾਨਾਂ ਅਤੇ ਰਾਜਪੂਤਾਂ ਨੇ ਆਪਣੇ ਛੋਟੇ-ਛੋਟੇ ਰਾਜ ਸਥਾਪਿਤ ਕਰ ਲਏ ਸਨ । ਪੰਜਾਬ ਦੀ ਇਹ ਰਾਜਨੀਤਿਕ ਦਸ਼ਾ ਰਣਜੀਤ ਸਿੰਘ ਦੀ ਸ਼ਕਤੀ ਦੇ ਉੱਥਾਨ ਵਿੱਚ ਬੜੀ ਸਹਾਇਕ ਸਿੱਧ ਹੋਈ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਰਾਜਨੀਤਿਕ ਹਾਲਤ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

ਸਿੱਖ ਮਿਸਲਾਂ (The Sikh Misls)

ਪੰਜਾਬ ਦੇ ਜ਼ਿਆਦਾਤਰ ਭਾਗਾਂ ਵਿੱਚ ਸਿੱਖਾਂ ਦੀਆਂ 12 ਆਜ਼ਾਦ ਮਿਸਲਾਂ ਕਾਇਮ ਸਨ । ਰਣਜੀਤ ਸਿੰਘ ਦੇ ਚੰਗੇ ਭਾਗਾਂ 18ਵੀਂ ਸਦੀ ਦੇ ਅੰਤਲੇ ਵਰਿਆਂ ਤਕ ਕੋਈ ਵੀ ਮਿਸਲ ਬਹੁਤੀ ਤਾਕਤਵਰ ਨਹੀਂ ਰਹੀ ਸੀ । ਪ੍ਰਮੁੱਖ ਮਿਸਲਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਭੰਗੀ ਮਿਸਲ (Bhangi Misl) – ਰਣਜੀਤ ਸਿੰਘ ਦੀ ਤਾਕਤ ਉਭਰਨ ਤੋਂ ਪਹਿਲਾਂ ਸਤਲੁਜ ਨਦੀ ਦੇ ਉੱਤਰ ਵੱਲ ਭੰਗੀ ਮਿਸਲ ਕਾਫ਼ੀ ਸ਼ਕਤੀਸ਼ਾਲੀ ਸੀ । ਇਸ ਮਿਸਲ ਵਿੱਚ ਪੰਜਾਬ ਦੇ ਦੋ ਸਭ ਤੋਂ ਮਹੱਤਵਪੂਰਨ ਸ਼ਹਿਰ ਲਾਹੌਰ ਤੇ ਅੰਮ੍ਰਿਤਸਰ ਸ਼ਾਮਲ ਸਨ । ਇਨ੍ਹਾਂ ਤੋਂ ਇਲਾਵਾ ਗੁਜਰਾਤ ਅਤੇ ਸਿਆਲਕੋਟ ਵੀ ਉਨ੍ਹਾਂ ਦੇ ਅਧੀਨ ਸਨ । ਭੰਗੀ ਸਰਦਾਰਾਂ ਵਿੱਚ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ ਮੁੱਖ ਸਨ । ਇਨ੍ਹਾਂ ਸਾਰੇ ਭੰਗੀ ਸ਼ਾਸਕਾਂ ਨੂੰ ਭੰਗ ਪੀਣ ਅਤੇ ਅਫ਼ੀਮ ਖਾਣ ਦਾ ਬਹੁਤ ਸ਼ੌਕ ਸੀ । ਉਹ ਆਪਣੇ ਅੱਤਿਆਚਾਰਾਂ ਕਾਰਨ ਪਰਜਾ ਵਿੱਚ ਬਹੁਤ ਬਦਨਾਮ ਸਨ । ਸਿੱਟੇ ਵੱਜੋਂ ਇਹ ਮਿਸਲ ਬੜੀ ਤੇਜ਼ੀ ਨਾਲ ਆਪਣੇ ਅੰਤ ਵੱਲ ਵੱਧ ਰਹੀ ਸੀ ।

2. ਆਹਲੂਵਾਲੀਆ ਮਿਸਲ (Ahluwalia Misl) – ਆਹਲੂਵਾਲੀਆ ਮਿਸਲ ਦਾ ਮੋਢੀ ਜੱਸਾ ਸਿੰਘ ਆਹਲੂਵਾਲੀਆ ਸੀ । ਉਹ ਇੱਕ ਮਹਾਨ ਯੋਧਾ ਸੀ । ਉਸ ਨੇ ਜਲੰਧਰ ਦੁਆਬ ਤੇ ਬਾਰੀ ਦੁਆਬ ਦੇ ਕੁਝ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ । 1783 ਈ. ਵਿੱਚ ਇਸ ਮਹਾਨ ਯੋਧੇ ਦੀ ਮੌਤ ਹੋ ਗਈ ਸੀ । ਉਸ ਦੀ ਮੌਤ ਤੋਂ ਬਾਅਦ ਭਾਗ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ ਪਰ ਉਸ ਵਿੱਚ ਜੱਸਾ ਸਿੰਘ ਆਹਲੂਵਾਲੀਆ ਵਰਗੇ ਗੁਣਾਂ ਦੀ ਘਾਟ ਸੀ ।

3. ਕਨ੍ਹਈਆ ਮਿਸਲ (Kanahia Misl) – ਕਨ੍ਹਈਆ ਮਿਸਲ ਦਾ ਮੋਢੀ ਜੈ ਸਿੰਘ ਕਨ੍ਹਈਆ ਸੀ । ਉਸ ਅਧੀਨ ਮੁਕੇਰੀਆਂ, ਗੁਰਦਾਸਪੁਰ, ਦਾਤਾਰਪੁਰ, ਧਰਮਪੁਰ ਤੇ ਪਠਾਨਕੋਟ ਦੇ ਇਲਾਕੇ ਸਨ 1786 ਈ. ਵਿੱਚ ਜੈ ਸਿੰਘ ਦੇ ਪੁੱਤਰ ਗੁਰਬਖ਼ਸ਼ ਸਿੰਘ ਦੀ ਮੌਤ ਹੋ ਗਈ ਸੀ । ਉਹ ਆਪਣੇ ਪਿਤਾ ਵਾਂਗ ਬੜਾ ਬਹਾਦਰ ਸੀ । 1796 ਈ. ਵਿੱਚ ਗੁਰਬਖ਼ਸ਼ ਸਿੰਘ ਦੀ ਲੜਕੀ ਮਹਿਤਾਬ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ । 1798 ਈ. ਵਿੱਚ ਜੈ ਸਿੰਘ ਦੀ ਮੌਤ ਹੋ ਗਈ । ਹੁਣ ਮਿਸਲ ਦੀ ਵਾਗਡੋਰ ਗੁਰਬਖਸ਼ ਸਿੰਘ ਦੀ ਵਿਧਵਾ ਅਤੇ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦੇ ਹੱਥ ਆ ਗਈ । ”

4. ਸ਼ੁਕਰਚੱਕੀਆ ਮਿਸਲ (Sukarchakiya Misl) – ਸ਼ੁਕਰਚੱਕੀਆ ਮਿਸਲ ਦਾ ਮੋਢੀ ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਸੀ । ਉਸ ਨੇ ਗੁਜਰਾਂਵਾਲਾ, ਐਮਨਾਬਾਦ ਅਤੇ ਸਿਆਲਕੋਟ ਦੇ ਇਲਾਕਿਆਂ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ । 1774 ਈ. ਵਿੱਚ ਚੜਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਮਹਾਂ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ । ਉਸ ਨੇ ਵੀ ਸ਼ੁਕਰਚੱਕੀਆ ਮਿਸਲ ਦੇ ਵਿਸਥਾਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। 1792 ਈ. ਵਿੱਚ ਰਣਜੀਤ ਸਿੰਘ ਆਪਣੇ ਪਿਤਾ ਮਹਾਂ ਸਿੰਘ ਦਾ ਉੱਤਰਾਧਿਕਾਰੀ ਬਣਿਆ । 1797 ਈ. ਤਕ ਸ਼ਾਸਨ ਪ੍ਰਬੰਧ ਮੁੱਖ ਤੌਰ ’ਤੇ ਰਣਜੀਤ ਸਿੰਘ ਦੀ ਮਾਂ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸੱਸ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ ।

5. ਰਾਮਗੜ੍ਹੀਆ ਮਿਸਲ (Ramgarhia Misl) – ਸਰਦਾਰ ਜੱਸਾ ਸਿੰਘ ਰਾਮਗੜੀਆ ਬਹੁਤ ਉਤਸ਼ਾਹੀ, ਬਹਾਦਰ ਯੋਧਾ ਸੀ । ਉਸ ਦਾ ਰਾਜ ਗੁਰਦਾਸਪੁਰ, ਕਲਾਨੌਰ, ਬਟਾਲਾ ਅਤੇ ਕਾਦੀਆਂ ਉੱਤੇ ਸੀ । ਕਿਉਂਕਿ ਜੱਸਾ ਸਿੰਘ ਰਾਮਗੜ੍ਹੀਆ ਕਾਫ਼ੀ ਬੁੱਢਾ ਹੋ ਚੁੱਕਾ ਸੀ ਇਸ ਲਈ ਉਹ ਰਣਜੀਤ ਸਿੰਘ ਦੇ ਰਾਹ ਵਿੱਚ ਰੋੜਾ ਨਹੀਂ ਬਣ ਸਕਦਾ ਸੀ ।

6. ਫ਼ੈਜ਼ਲਪੁਰੀਆ ਮਿਸਲ (Faizalpuria Misl) – ਫ਼ੈਜ਼ਲਪੁਰੀਆ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ । ਉਸ ਨੇ ਸਿੱਖ ਪੰਥ ਦੀ ਉਸ ਦੇ ਸਭ ਤੋਂ ਔਕੜਮਈ ਸਮੇਂ ਵਿੱਚ ਬਹੁਤ ਯੋਗ ਅਗਵਾਈ ਕੀਤੀ । 1753 ਈ. ਵਿੱਚ ਉਸ ਦੀ ਮੌਤ ਤੋਂ ਬਾਅਦ ਉਸ ਦਾ ਭਤੀਜਾ ਖੁਸ਼ਹਾਲ ਸਿੰਘ ਗੱਦੀ ‘ਤੇ ਬੈਠਿਆ । ਉਹ ਇੱਕ ਬਹਾਦਰ ਅਤੇ ਯੋਗ ਸਰਦਾਰ ਸੀ । ਇਸ ਮਿਸਲ ਦਾ ਖੇਤਰ ਜਲੰਧਰ, ਬਹਿਰਾਮਪੁਰ, ਨੂਰਪੁਰ, ਪੱਟੀ ਆਦਿ ਤਕ ਫੈਲਿਆ ਹੋਇਆ ਸੀ 1795 ਈ. ਵਿੱਚ ਖੁਸ਼ਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬੁੱਧ ਸਿੰਘ ਰਾਜਗੱਦੀ ‘ਤੇ ਬੈਠਿਆ } ਉਹ ਕੋਈ ਯੋਗ ਸ਼ਾਸਕ ਸਿੱਧ ਨਾ ਹੋਇਆ ।

7. ਹੋਰ ਮਿਸਲਾਂ (Other Misls) – ਉੱਪਰ ਲਿਖੀਆਂ ਮਿਸਲਾਂ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਡੱਲੇਵਾਲੀਆ, ਫੁਲਕੀਆਂ, ਕਰੋੜਸਿੰਘੀਆ, ਨਿਸ਼ਾਨਵਾਲੀਆ ਅਤੇ ਸ਼ਹੀਦ ਨਾਂ ਦੀਆਂ ਮਿਸਲਾਂ ਵੀ ਸਥਾਪਿਤ ਸਨ ।

ਮੁਸਲਮਾਨਾਂ ਦੇ ਰਾਜ (Muslim States)

18ਵੀਂ ਸਦੀ ਦੇ ਅੰਤ ਵਿੱਚ ਪੰਜਾਬ ਦੇ ਉੱਤਰ ਪੱਛਮੀ ਖੇਤਰਾਂ ਵਿੱਚ ਮੁਸਲਮਾਨਾਂ ਨੇ ਕਈ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ | ਇਨ੍ਹਾਂ ਵਿਚੋਂ ਕਸੂਰ, ਮੁਲਤਾਨ, ਕਸ਼ਮੀਰ, ਅਟਕ ਤੇ ਪਿਸ਼ਾਵਰ ਦੀਆਂ ਰਿਆਸਤਾਂ ਸਿੱਧ ਸਨ । ਕਸੂਰ ’ਤੇ ਪਠਾਣ ਹਾਕਮ ਨਿਜ਼ਾਮ-ਉਦ-ਦੀਨ ਦਾ ਸ਼ਾਸਨ ਸੀ । ਮੁਲਤਾਨ ਵਿੱਚ ਮਸ਼ੱਫਰ ਖਾਂ, ਕਸ਼ਮੀਰ ਵਿੱਚ ਅੱਤਾ ਮੁਹੰਮਦ ਖ਼ਾਂ, ਅਟਕ ਵਿੱਚ ਜਹਾਂਦਾਦ ਖ਼ਾਂ ਅਤੇ ਪਿਸ਼ਾਵਰ ਵਿੱਚ ਫ਼ਤਹਿ ਸ਼ਾਂ ਦਾ ਸ਼ਾਸਨ ਸੀ । ਇਨ੍ਹਾਂ ਤੋਂ ਇਲਾਵਾ ਕੁਝ ਹੋਰ ਛੋਟੀਆਂ ਮੁਸਲਿਮ ਰਿਆਸਤਾਂ ਵੀ ਸਨ । ਇਨ੍ਹਾਂ ਸ਼ਾਸਕਾਂ ਵਿੱਚ ਵੀ ਆਪਸੀ ਏਕਤਾ ਨਹੀਂ ਸੀ । ਸਿੱਟੇ ਵਜੋਂ ਉਨ੍ਹਾਂ ਵਿੱਚ ਕੋਈ ਵੀ ਇੰਨਾ ਸ਼ਕਤੀਸ਼ਾਲੀ ਨਹੀਂ ਸੀ ਕਿ ਉਹ ਰਣਜੀਤ ਸਿੰਘ ਦੇ ਰਾਹ ਵਿੱਚ ਰੋੜਾ ਅਟਕਾ ਸਕੇ ।

ਪਹਾੜੀ ਰਿਆਸਤਾਂ (Hilly States)

ਪੰਜਾਬ ਦੇ ਉੱਤਰ ਵਿੱਚ ਬਹੁਤ ਸਾਰੀਆਂ ਸੁਤੰਤਰ ਪਹਾੜੀ ਰਿਆਸਤਾਂ ਸਥਾਪਿਤ ਸਨ ਜਿਨ੍ਹਾਂ ਵਿਚੋਂ ਕਾਂਗੜੇ ਦੀ ਰਿਆਸਤ ਸਭ ਤੋਂ ਵੱਧ ਪ੍ਰਸਿੱਧ ਸੀ । ਕਾਂਗੜੇ ਦਾ ਰਾਜਪੂਤ ਸ਼ਾਸਕ ਸੰਸਾਰ ਚੰਦ ਕਟੋਚ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਕਾਂਗੜੇ ਤੋਂ ਇਲਾਵਾ ਮੰਡੀ, ਕੁੱਲ, ਚੰਬਾ, ਸੁਕੇਤ, ਨੂਰਪੁਰ ਅਤੇ ਜੰਮ ਦੀਆਂ ਪਹਾੜੀ ਰਿਆਸਤਾਂ ਵਿੱਚ ਵੀ ਰਾਜਪੂਤ ਸ਼ਾਸਕਾਂ ਦਾ ਸ਼ਾਸਨ ਸੀ । ਇਨ੍ਹਾਂ ਦੇ ਸ਼ਾਸਕ ਬੜੇ ਕਮਜ਼ੋਰ ਸਨ ਅਤੇ ਉਹ ਆਪਸ ਵਿੱਚ ਹੀ ਲੜਦੇਝਗੜਦੇ ਰਹਿੰਦੇ ਸਨ ।

ਗੋਰਖੇ (The Gorkhas)

ਨੇਪਾਲ ਦੇ ਗੋਰਖੇ ਆਪਣੀ ਬਹਾਦਰੀ ਕਾਰਨ ਦੁਨੀਆਂ ਭਰ ਵਿੱਚ ਪ੍ਰਸਿੱਧ ਸਨ । 18ਵੀਂ ਸਦੀ ਦੇ ਅੰਤ ਵਿੱਚ ਗੋਰਖਿਆਂ ਨੇ ਆਪਣੀ ਸ਼ਕਤੀ ਦਾ ਵਿਸਥਾਰ ਪੰਜਾਬ ਵੱਲ ਕਰਨਾ ਸ਼ੁਰੂ ਕਰ ਦਿੱਤਾ ਸੀ । 1794 ਈ. ਵਿੱਚ ਉਨ੍ਹਾਂ ਨੇ ਗੜ੍ਹਵਾਲ ਤੇ ਕਮਾਉਂ ‘ਤੇ ਕਬਜ਼ਾ ਕਰ ਲਿਆ ਸੀ । ਭੀਮ ਸੈਨ ਥਾਪਾ ਆਪਣੇ ਯੋਗ ਪੁੱਤਰ ਅਮਰ ਸਿੰਘ ਥਾਪਾ ਦੀ ਅਗਵਾਈ ਹੇਠ ਪੰਜਾਬ ਉੱਤੇ ਹਮਲਾ ਕਰਨ ਦਾ ਇਰਾਦਾ ਰੱਖਦਾ ਸੀ । ਇਸ ਲਈ ਰਣਜੀਤ ਸਿੰਘ ਅਤੇ ਗੋਰਖਿਆਂ ਵਿਚਾਲੇ ਟੱਕਰ ਹੋਣੀ ਲਾਜ਼ਮੀ ਸੀ ।

ਜਾਰਜ ਥਾਮਸ (George Thomas)

ਜਾਰਜ ਥਾਮਸ ਇੱਕ ਦਲੇਰ ਅੰਗਰੇਜ਼ ਸੀ । ਉਸ ਨੇ ਪੰਜਾਬ ਦੇ ਦੱਖਣ ਪੂਰਬ ਵਿੱਚ ਹਾਂਸੀ ਵਿਖੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ । ਇੱਥੇ ਉਸ ਨੇ ਆਪਣੇ ਹੀ ਨਾ ‘ਤੇ ‘ਜਾਰਜਗਤ੍ਰ ਨਾਂ ਦੇ ਇੱਕ ਕਿਲ੍ਹੇ ਦਾ ਨਿਰਮਾਣ ਕਰਵਾਇਆ । ਉਸ ਨੇ ਕਈ ਵਾਰੀ ਪਟਿਆਲਾ ਤੇ ਜੀਂਦ ਇਲਾਕਿਆਂ ਉੱਤੇ ਹਮਲਾ ਕਰਕੇ ਉੱਥੇ ਲੱਟਮਾਰ ਕੀਤੀ । ਜਾਰਜ ਥਾਮਸ ਦਾ ਰਾਜ ਥੋੜ੍ਹੀ ਦੇਰ ਹੀ ਰਿਹਾ । ਉਸ ਨੂੰ ਫ਼ਰਾਂਸੀਸੀ ਜਨਰਲ ਪੈਰੋਂ ਨੇ ਹਰਾ ਦਿੱਤਾ ਸੀ । ਜਨਰਲ ਪੈਰੋਂ ਵੀ ਜ਼ਿਆਦਾ ਦੇਰ ਤਕ ਸ਼ਾਸਨ ਨਾ ਕਰ ਸਕਿਆ ।

ਮਰਾਠੇ (The Marathas)

1797 ਈ. ਤਕ ਮਰਾਠਿਆਂ ਨੇ ਆਪਣੇ ਯੋਗ ਨੇਤਾ ਦੌਲਤ ਰਾਓ ਸਿੰਧੀਆ ਦੇ ਅਧੀਨ ਮੇਰਠ ਅਤੇ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ । ਉਹ ਪੰਜਾਬ ਨੂੰ ਆਪਣੇ ਅਧੀਨ ਕਰਨ ਦਾ ਸੁਪਨਾ ਵੇਖ ਰਿਹਾ ਸੀ । ਇੱਕ ਹੋਰ ਮਰਾਠਾ ਨੇਤਾ ਧਾਰਾ ਰਾਉ ਨੇ ਪੰਜਾਬ ਦੇ ਦੱਖਣ ਪੂਰਬ ਵਿੱਚ ਸਥਿਤ ਫੁਲਕੀਆਂ ਮਿਸਲ ’ਤੇ ਕੁਝ ਹਮਲੇ ਵੀ ਕੀਤੇ ਸਨ । ਪਰ ਰਣਜੀਤ ਸਿੰਘ ਦੇ ਚੰਗੇ ਭਾਗੀਂ ਠੀਕ ਉਸੇ ਸਮੇਂ ਮਰਾਠਿਆਂ ਨੂੰ ਅੰਗਰੇਜ਼ਾਂ ਨਾਲ ਉਲਝਣਾ ਪੈ ਗਿਆ । ਇਸ ਕਾਰਨ ਉਹ ਪੰਜਾਬ ਵੱਲ ਆਪਣਾ ਧਿਆਨ ਨਾ ਦੇ ਸਕੇ ।

ਅੰਗਰੇਜ਼ (The British)

18ਵੀਂ ਸਦੀ ਦੇ ਅੰਤ ਵਿੱਚ ਭਾਵੇਂ ਅੰਗਰੇਜ਼ ਪੰਜਾਬ ਵੱਲ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਵੇਖ ਰਹੇ ਸਨ ਪਰ ਉਹ ਮਰਾਠਿਆਂ, ਹੈਦਰਾਬਾਦ ਦੇ ਨਿਜ਼ਾਮ ਅਤੇ ਹੋਰ ਉਲਝਣਾਂ ਵਿੱਚ ਉਲਝੇ ਹੋਏ ਸਨ । ਇਸ ਲਈ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਕੋਈ ਫੌਰੀ ਖ਼ਤਰਾ ਨਹੀਂ ਸੀ ।

ਸ਼ਾਹ ਜ਼ਮਾਨ (Shah Zaman)

1793 ਈ. ਵਿੱਚ ਸ਼ਾਹ ਜਮਾਨ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਸੀ । ਉਸ ਨੇ ਪੰਜਾਬ ‘ਤੇ ਅਧਿਕਾਰ ਕਰਨ ਖ਼ਾਤਰ 1793 ਈ. ਤੋਂ 1798 ਈ. ਦੇ ਸਮੇਂ ਦੇ ਦੌਰਾਨ ਚਾਰ ਵਾਰ ਅਨੇਕਾਂ ਹਮਲੇ ਕੀਤੇ ਪਰ ਹਰ ਵਾਰ ਉਸ ਦੇ ਆਪਣੇ ਦੇਸ਼ ਵਿੱਚ ਵਿਦਰੋਹ ਹੋ ਜਾਂਦਾ । ਇਸ ਕਾਰਨ ਸ਼ਾਹ ਜ਼ਮਾਨ ਨੂੰ ਬਗਾਵਤ ਕੁਚਲਣ ਲਈ ਕਾਬਲ ਜਾਣਾ ਪਿਆ । ਇਸ ਤਰ੍ਹਾਂ ਰਣਜੀਤ ਸਿੰਘ ਦੀ ਤਾਕਤ ਲਈ ਪੈਦਾ ਹੋਣ ਵਾਲਾ ਖ਼ਤਰਾ ਵੀ ਟਲ ਗਿਆ ।
ਪ੍ਰਸਿੱਧ ਇਤਿਹਾਸਕਾਰ ਡਾਕਟਰ ਜੀ. ਐੱਲ. ਚੋਪੜਾ ਦਾ ਕਹਿਣਾ ਹੈ,
“19ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਹਾਲਤ ਇੱਕ ਦ੍ਰਿੜ ਨਿਸ਼ਚੇ ਵਾਲੇ ਅਤੇ ਸਿਰਕੱਢ ਵਿਅਕਤੀ ਦੇ ਉੱਥਾਨ ਲਈ ਪੂਰੀ ਤਰ੍ਹਾਂ ਅਨੁਕੂਲ ਸੀ, ਜੋ ਪਰਸਪਰ ਵਿਰੋਧੀ ਤੱਤ ਨੂੰ ਜੋੜ ਕੇ ਇੱਕ ਸੰਗਠਿਤ ਰਾਜ ਸਥਾਪਿਤ ਕਰ ਸਕੇ ਅਤੇ ਜਿਵੇਂ ਕਿ ਅਸੀਂ ਦੇਖਾਂਗੇ ਰਣਜੀਤ ਸਿੰਘ ਨੇ ਇਸ ਮੌਕੇ ਦਾ ਪੂਰਾ-ਪੂਰਾ ਲਾਭ ਉਠਾਇਆ ।” 1

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਸਿੱਖ ਮਿਸਲਾਂ ਪ੍ਰਤੀ ਬਣਜੀਤ ਸਿੰਘ ਦੀ ਨੀਤੀ (Ranjit Singh’s Policy towards the Sikh Misls)

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਮਿਸਲਾਂ ਨਾਲ ਸੰਬੰਧਾਂ ਦਾ ਵਰਣਨ ਕਰੋ । (Describe the relations of Maharaja Ranjit Singh with the Sikh Misls.)
ਜਾਂ
ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਆਲੋਚਨਾਤਮਕ ਚਰਚਾ ਕਰੋ । (Examine critically the Misl policy of Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Give an account of the salient features of the Misl policy of Ranjit Singh.)
ਉੱਤਰ-
1797 ਈ. ਵਿੱਚ ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਸ ਦਾ ਰਾਜ ਥੋੜੇ ਜਿਹੇ ਇਲਾਕੇ ਤਕ ਹੀ ਸੀਮਿਤ ਸੀ । ਉਹ ਆਪਣੇ ਰਾਜ ਨੂੰ ਸਾਮਰਾਜ ਵਿੱਚ ਤਬਦੀਲ ਕਰਨਾ ਚਾਹੁੰਦਾ ਸੀ । ਇਸ ਸੰਬੰਧੀ ਉਸ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਪੰਜਾਬ ਦੀਆਂ ਸਿੱਖ ਮਿਸਲਾਂ ਵੱਲ ਕੀਤਾ ।

I. ਮਿਸਲ ਨੀਤੀ ਦੀਆਂ ਵਿਸ਼ੇਸ਼ਤਾਵਾਂ (Characteristics of the Misl Policy)

ਰਣਜੀਤ ਸਿੰਘ ਦੀ ਸਿੱਖ ਮਿਸਲਾਂ ਪ੍ਰਤੀ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-
(ੳ) ਆਪਣੇ ਰਾਜ ਦਾ ਵਿਸਥਾਰ ਕਰਨ ਲਈ ਨਾ ਤਾਂ ਕਿਸੇ ਰਿਸ਼ਤੇਦਾਰੀ ਅਤੇ ਨਾ ਹੀ ਕਿਸੇ ਪਤੀ ਮਿਹਰਬਾਨੀ ਦੀ ਭਾਵਨਾ ਨੂੰ ਕੋਈ ਮਹੱਤਵ ਦੇਣਾ ।
(ਅ) ਇਹ ਨਹੀਂ ਦੇਖਣਾ ਕਿ ਰਾਜ ‘ਤੇ ਕਬਜ਼ਾ ਕਰਨਾ ਨਿਆਂਪੁਰਵਕ ਹੈ ਜਾਂ ਨਹੀਂ ।
(ੲ) ਸ਼ਕਤੀਸ਼ਾਲੀ ਮਿਸਲ ਸਰਦਾਰਾਂ ਨਾਲ ਮਿੱਤਰਤਾ ਅਤੇ ਵਿਆਹ ਸੰਬੰਧ ਕਾਇਮ ਕਰਨਾ ਤਾਂ ਕਿ ਰਾਜ ਵਿਸਥਾਰ ਲਈ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ । · (ਸ) ਕਮਜ਼ੋਰ ਮਿਸਲ ਸਰਦਾਰਾਂ ਦੇ ਰਾਜਾਂ ‘ਤੇ ਹਮਲਾ ਕਰਕੇ ਉਨ੍ਹਾਂ ਦੇ ਰਾਜਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ।
(ਹ) ਮੌਕਾ ਦੇਖ ਕੇ ਮਿੱਤਰ ਮਿਸਲ ਸਰਦਾਰਾਂ ਨਾਲ ਵਿਸ਼ਵਾਸਘਾਤ ਕਰਨਾ ।
(ਕ) ਸਿੱਖਾਂ ਦੀ ਕੇਂਦਰੀ ਸੰਸਥਾ ਗੁਰਮਤਾਂ ਨੂੰ ਖ਼ਤਮ ਕਰਨਾ ਤਾਂ ਕਿ ਕੋਈ ਮਿਸਲਦਾਰ ਰਣਜੀਤ ਸਿੰਘ ਦੀ ਬਰਾਬਰੀ ਨਾ ਕਰ ਸਕੇ ।

II. ਸ਼ਕਤੀਸ਼ਾਲੀ ਮਿਸਲਾਂ ਪ੍ਰਤੀ ਨੀਤੀ (Policy towards the Powerful Misls)

1. ਕਨ੍ਹਈਆ ਮਿਸਲ ਨਾਲ ਵਿਆਹ ਸੰਬੰਧ (Matrimonial Relations with Kanahia Misl) – ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ 1796 ਈ. ਵਿੱਚ ਕਨ੍ਹਈਆ ਮਿਸਲ ਦੇ ਗੁਰਬਖ਼ਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਵਿਆਹ ਕਰਵਾ ਲਿਆ । ਇਸ ਕਾਰਨ ਰਣਜੀਤ ਸਿੰਘ ਦੀ ਸਥਿਤੀ ਮਜ਼ਬੂਤ ਹੋ ਗਈ । ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੇ ਰਣਜੀਤ ਸਿੰਘ ਦੀਆਂ ਲਾਹੌਰ, ਭਸੀਨ ਅਤੇ ਅੰਮ੍ਰਿਤਸਰ ਦੀਆਂ ਜਿੱਤਾਂ ਸਮੇਂ ਉਸ ਨੂੰ ਬੜੀ ਬਹੁਮੁੱਲੀ ਸਹਾਇਤਾ ਦਿੱਤੀ ।

2. ਨੱਕਈ ਮਿਸਲ ਨਾਲ ਵਿਆਹ ਸੰਬੰਧ (Matrimonial Relations with Nakkai Misl) – ਤਰਨ ਤਾਰਨ ਵਿਖੇ ਰਣਜੀਤ ਸਿੰਘ ਨੇ 1798 ਈ. ਵਿੱਚ ਨੱਕਈ ਮਿਸਲ ਦੇ ਸਰਦਾਰ ਖ਼ਜ਼ਾਨ ਸਿੰਘ ਦੀ ਪੁੱਤਰੀ ਰਾਜ ਕੌਰ ਦੇ ਨਾਲ ਦੁਸਰਾ ਵਿਆਹ ਕਰਵਾ ਲਿਆ । ਇਸ ਵਿਆਹ ਕਾਰਨ ਰਣਜੀਤ ਸਿੰਘ ਨੂੰ ਆਪਣੇ ਰਾਜ ਦੇ ਵਿਸਥਾਰ ਵਿੱਚ ਨੱਕਈ ਮਿਸਲ ਤੋਂ ਵੀ ਲੋੜੀਂਦਾ ਸਹਿਯੋਗ ਪ੍ਰਾਪਤ ਹੋਇਆ ।

3. ਫ਼ਤਿਹ ਸਿੰਘ ਆਹਲੂਵਾਲੀਆ ਨਾਲ ਮਿੱਤਰਤਾ (Friendship with Fateh Singh Ahluwalia) – ਰਣਜੀਤ ਸਿੰਘ ਦੇ ਸਮੇਂ ਆਹਲੂਵਾਲੀਆ ਮਿਸਲ ਇੱਕ ਸ਼ਕਤੀਸ਼ਾਲੀ ਮਿਸਲ ਸੀ ।ਉਸ ਸਮੇਂ ਇਸ ਮਿਸਲ ਦਾ ਨੇਤਾ ਫ਼ਤਿਹ ਸਿੰਘ ਆਹਲੂਵਾਲੀਆ ਸੀ । 1801 ਈ. ਵਿੱਚ ਰਣਜੀਤ ਸਿੰਘ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੇ ਆਪਸ ਵਿੱਚ ਪੱਗਾਂ ਵਟਾਈਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਹੁੰ ਖਾਧੀ ਕਿ ਉਹ ਹਮੇਸ਼ਾ ਭਰਾਵਾਂ ਵਾਂਗ ਰਹਿਣਗੇ । ਇਸ ਤੋਂ ਬਾਅਦ ਫ਼ਤਿਹ ਸਿੰਘ ਨੇ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ।

4. ਜੋਧ ਸਿੰਘ ਰਾਮਗੜ੍ਹੀਆ ਨਾਲ ਮਿੱਤਰਤਾ (Friendship with Jodh Singh Ramgarhia) – 1803 ਈ. ਵਿੱਚ ਸਰਦਾਰ ਜੋਧ ਸਿੰਘ ਰਾਮਗੜ੍ਹੀਆ ਮਿਸਲ ਦਾ ਨਵਾਂ ਸਰਦਾਰ ਬਣਿਆ । ਉਹ ਵੀ ਆਪਣੇ ਪਿਤਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਾਂਗ ਬੜਾ ਬਹਾਦਰ ਸੀ । ਰਣਜੀਤ ਸਿੰਘ ਨੇ ਕੂਟਨੀਤੀ ਤੋਂ ਕੰਮ ਲੈਂਦੇ ਹੋਏ ਜੋਧ ਸਿੰਘ ਨਾਲ ਮਿੱਤਰਤਾ ਕਰ ਲਈ । ਜੋਧ ਸਿੰਘ ਨੇ ਕਈ ਸੈਨਿਕ ਮੁਹਿੰਮਾਂ ਵਿੱਚ ਰਣਜੀਤ ਸਿੰਘ ਦੀ ਸਹਾਇਤਾ ਕੀਤੀ ਸੀ ।

5. ਤਾਰਾ ਸਿੰਘ ਘੋਬਾ ਨਾਲ ਮਿੱਤਰਤਾ (Friendship with Tara Singh Gheba) – ਤਾਰਾ ਸਿੰਘ ਘੋਬਾ ਡੱਲੇਵਾਲੀਆ ਮਿਸਲ ਦਾ ਨੇਤਾ ਸੀ । ਉਹ ਬੜਾ ਬਹਾਦਰ ਅਤੇ ਸ਼ਕਤੀਸ਼ਾਲੀ ਸੀ । ਇਸ ਲਈ ਰਣਜੀਤ ਸਿੰਘ ਨੇ ਉਸ ਨਾਲ ਵੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ ।

III. ਕਮਜ਼ੋਰ ਮਿਸਲਾਂ ਪ੍ਰਤੀ ਨੀਤੀ (Policy towards the Weak Misls)

ਰਣਜੀਤ ਸਿੰਘ ਨੇ ਜਿੱਥੇ ਇੱਕ ਪਾਸੇ ਸ਼ਕਤੀਸ਼ਾਲੀ ਮਿਸਲਾਂ ਨਾਲ ਮਿੱਤਰਤਾ ਕਾਇਮ ਕੀਤੀ ਉੱਥੇ ਦੂਜੇ ਪਾਸੇ ਕਮਜ਼ੋਰ ਮਿਸਲਾਂ ‘ਤੇ ਹਮਲਾ ਕਰ ਕੇ ਉਨ੍ਹਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦੀ ਨੀਤੀ ਅਪਣਾਈ । ਇਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਭੰਗੀ ਮਿਸਲ (Bhangi Misl) – ਰਣਜੀਤ ਸਿੰਘ ਨੇ ਜੁਲਾਈ, 1799 ਈ. ਵਿੱਚ ਭੰਗੀ ਸਰਦਾਰਾਂ ਤੋਂ ਲਾਹੌਰ ਜਿੱਤ ਲਿਆ ਸੀ । ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਸਭ ਤੋਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ । 1805 ਈ. ਵਿੱਚ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਨੂੰ ਹਰਾ ਕੇ ਅੰਮ੍ਰਿਤਸਰ ਉੱਤੇ ਕਬਜ਼ਾ ਕਰ ਲਿਆ ਸੀ । ਇਸੇ ਤਰ੍ਹਾਂ ਰਣਜੀਤ ਸਿੰਘ ਨੇ 1808 ਈ. ਸਿਆਲਕੋਟ ਦੇ ਜੀਵਨ ਸਿੰਘ ਭੰਗੀ ਨੂੰ ਅਤੇ 1809 ਈ. ਵਿੱਚ ਗੁਜਰਾਤ ਦੇ ਸਾਹਿਬ ਸਿੰਘ ਭੰਗੀ ਨੂੰ ਹਰਾ ਕੇ ਉਨ੍ਹਾਂ ਦੇ ਦੇਸ਼ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ । ਇਨ੍ਹਾਂ ਜਿੱਤਾਂ ਦੇ ਸਿੱਟੇ ਵੱਜੋਂ ਭੰਗੀ ਮਿਸਲ ਦਾ ਖ਼ਾਤਮਾ ਹੋ ਗਿਆ ।

2. ਡੱਲੇਵਾਲੀਆ ਮਿਸਲ (Dallewalia Misl) – ਰਣਜੀਤ ਸਿੰਘ ਨੇ ਡੱਲੇਵਾਲੀਆ ਮਿਸਲ ਦੇ ਨੇਤਾ ਤਾਰਾ ਸਿੰਘ ਘੇਬਾ ਨਾਲ ਮਿੱਤਰਤਾ ਕਾਇਮ ਕੀਤੀ ਸੀ । 1807 ਈ. ਵਿੱਚ ਤਾਰਾ ਸਿੰਘ ਘੇਬਾ ਦੀ ਮੌਤ ਹੋ ਗਈ ।ਉਸੇ ਵੇਲੇ ਰਣਜੀਤ ਸਿੰਘ ਨੇ ਡੱਲੇਵਾਲੀਆ ’ਤੇ ਹਮਲਾ ਕਰਕੇ ਉਸ ਦੇ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।

3. ਕਰੋੜਸਿੰਘੀਆ ਮਿਸਲ (Karorsinghia Misl) – 1809 ਈ. ਵਿੱਚ ਕਰੋੜਸਿੰਘੀਆ ਮਿਸਲ ਦੇ ਨੇਤਾ ਬਘੇਲ ਸਿੰਘ ਦੀ ਮੌਤ ਹੋ ਗਈ । ਇਹ ਸੁਨਹਿਰੀ ਮੌਕਾ ਵੇਖ ਕੇ ਰਣਜੀਤ ਸਿੰਘ ਦੀ ਫ਼ੌਜ ਨੇ ਕਰੋੜਸਿੰਘੀਆ ਮਿਸਲ ਉੱਤੇ ਕਬਜ਼ਾ ਕਰ ਲਿਆ ।

4. ਨੱਕਈ ਮਿਸਲ (Nakkai Misl) – ਨੱਕਈ ਮਿਸਲ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਿਆਹੁਤਾ ਸੰਬੰਧ ਸਨ | ਪਰ ਰਣਜੀਤ ਸਿੰਘ ਨੇ 1810 ਈ. ਵਿੱਚ ਨੱਕਈ ਮਿਸਲ ਉੱਤੇ ਹਮਲਾ ਕਰਕੇ ਉਸ ਦੇ ਨੇਤਾ ਕਾਹਨ ਸਿੰਘ ਦੇ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ।

5. ਫੈਜ਼ਲਪੁਰੀਆ ਮਿਸਲ (Faizalpuria Misl) – 1795 ਈ. ਵਿੱਚ ਬੁੱਧ ਸਿੰਘ ਫੈਜ਼ਲਪੁਰੀਆ ਮਿਸਲ ਦਾ ਨਵਾਂ ਨੇਤਾ ਬਣਿਆ । ਉਹ ਬੜਾ ਆਯੋਗ ਸੀ । ਸਿੱਟੇ ਵਜੋਂ ਫ਼ੈਜ਼ਲਪੁਰੀਆ ਮਿਸਲ ਦਾ ਪਤਨ ਆਰੰਭ ਹੋ ਗਿਆ । ਰਣਜੀਤ ਸਿੰਘ ਨੇ ਇਹ ਸੁਨਹਿਰੀ ਮੌਕਾ ਵੇਖ ਕੇ 1811 ਈ. ਵਿੱਚ ਫ਼ੈਜ਼ਲਪੁਰੀਆ ਮਿਸਲ ‘ਤੇ ਕਬਜ਼ਾ ਕਰ ਲਿਆ ।

IV. ਮਿੱਤਰ ਮਿਸਲਾਂ ਵੱਲ ਨੀਤੀ ਵਿੱਚ ਤਬਦੀਲੀ (Change in the Policy towards the Friendly Misls)

ਜਦੋਂ ਮਹਾਰਾਜਾ ਰਣਜੀਤ ਸਿੰਘ ਕਾਫ਼ੀ ਸ਼ਕਤੀਸ਼ਾਲੀ ਹੋ ਗਿਆ ਤਾਂ ਉਸ ਨੇ ਹੁਣ ਮਿੱਤਰ ਮਿਸਲਾਂ ਵੱਲ ਅਪਣਾਈ ਨੀਤੀ ਨੂੰ ਤਬਦੀਲ ਕਰਨਾ ਉੱਚਿਤ ਸਮਝਿਆ । ਇਸ ਨੀਤੀ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਕਨ੍ਹਈਆ ਮਿਸਲ (Kanahia Misl) – ਮਹਾਰਾਜਾ ਰਣਜੀਤ ਸਿੰਘ ਨੇ 1796 ਈ. ਵਿੱਚ ਕਨ੍ਹਈਆ ਮਿਸਲ ਦੇ ਨੇਤਾ ਗੁਰਬਖ਼ਸ਼ ਸਿੰਘ ਅਤੇ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਵਿਆਹ ਕੀਤਾ ਸੀ । ਪਰ 1821 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਅਤੇ ਉਸ ਦੇ ਪ੍ਰਦੇਸ਼ਾਂ ਉੱਤੇ ਕਬਜ਼ਾ ਕਰ ਲਿਆ ।

2. ਰਾਮਗੜ੍ਹੀਆ ਮਿਸਲ (Ramgarhia Misl) – ਜਦੋਂ ਤਕ ਜੋਧ ਸਿੰਘ ਰਾਮਗੜ੍ਹੀਆ ਜਿਊਂਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਨਾਲ ਦੋਸਤਾਨਾ ਸੰਬੰਧ ਬਣਾਈ ਰੱਖੇ । 1815 ਈ. ਵਿੱਚ ਜਦੋਂ ਜੋਧ ਸਿੰਘ ਦੀ ਮੌਤ ਹੋ ਗਈ ਤਾਂ ਰਣਜੀਤ ਸਿੰਘ ਨੇ ਰਾਮਗੜੀਆ ਮਿਸਲ ਉੱਤੇ ਕਬਜ਼ਾ ਕਰਕੇ ਉਸ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ।

3. ਆਹਲੂਵਾਲੀਆ ਮਿਸਲ (Ahluwalia Misl) – ਫ਼ਤਹਿ ਸਿੰਘ ਆਹਲੂਵਾਲੀਆ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਗੁੜ੍ਹੀ ਮਿੱਤਰਤਾ ਸੀ । ਉਸ ਨੇ ਰਣਜੀਤ ਸਿੰਘ ਦੀ ਅਨੇਕਾਂ ਸੈਨਿਕ ਮੁਹਿੰਮਾਂ ਵਿੱਚ ਮਦਦ ਕੀਤੀ ਸੀ । 1825-26 ਈ. ਵਿੱਚ ਫ਼ਤਹਿ ਸਿੰਘ ਆਹਲੂਵਾਲੀਆ ਅੰਗਰੇਜ਼ਾਂ ਦੀ ਸ਼ਰਨ ਵਿੱਚ ਚਲਾ ਗਿਆ । ਮਹਾਰਾਜਾ ਰਣਜੀਤ ਸਿੰਘ ਨੇ ਫ਼ਤਹਿ ਸਿੰਘ ਆਹਲੂਵਾਲੀਆ ਅਧੀਨ ਸਾਰੇ ਦੇਸ਼ਾਂ ਉੱਤੇ ਆਪਣਾ ਕਬਜ਼ਾ ਕਰ ਲਿਆ । 1827 ਈ. ਵਿੱਚ ਦੋਹਾਂ ਵਿਚਕਾਰ ਮੁੜ ਸਮਝੌਤਾ ਹੋ ਗਿਆ । ਮਹਾਰਾਜਾ ਰਣਜੀਤ ਸਿੰਘ ਨੇ ਫ਼ਤਹਿ ਸਿੰਘ ਆਹਲੂਵਾਲੀਆ ਨੂੰ ਉਸ ਦੇ ਕੁਝ ਪ੍ਰਦੇਸ਼ ਵਾਪਸ ਕੀਤੇ ਅਤੇ ਬਾਕੀਆਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਰਹਿਣ ਦਿੱਤਾ ।

V. ਗਰਮਤਾ ਦਾ ਖ਼ਾਤਮਾ (Abolition of Gurmata)

ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ । ਗੁਰਮਤਾ ਮਿਸਲ ਸਰਦਾਰਾਂ ਦੀ ਏਕਤਾ, ਸੰਗਠਨ ਅਤੇ ਬਰਾਬਰੀ ਦਾ ਪ੍ਰਤੀਕ ਸੀ । ਗੁਰਮਤਾ ਦੀ ਸਭਾ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ ਕਰਦੀ ਸੀ । ਵੱਖ-ਵੱਖ ਮਿਸਲਾਂ ਦੇ ਸਰਦਾਰ ਇਸ ਸਭਾ ਵਿੱਚ ਮਹੱਤਵਪੂਰਨ ਮਾਮਲਿਆਂ ਉੱਤੇ ਸਾਂਝੇ ਤੌਰ ‘ਤੇ ਵਿਚਾਰ ਕਰਿਆ ਕਰਦੇ ਸਨ । ਮਹਾਰਾਜਾ ਰਣਜੀਤ ਸਿੰਘ ਨੇ 1805 ਈ. ਵਿੱਚ ਗੁਰਮਤਾ ਸੰਸਥਾ ਦਾ ਖ਼ਾਤਮਾ ਕਰ ਦਿੱਤਾ । ਇਸ ਸੰਸਥਾ ਦੇ ਖ਼ਾਤਮੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜਨੀਤਿਕ ਫ਼ੈਸਲੇ ਲੈਣ ਵਿੱਚ ਸੁਤੰਤਰ ਹੋ ਗਿਆ ।

VI. ਮਿਸਲ ਨੀਤੀ ਦੀ ਆਲੋਚਨਾ (Criticism of the Misl Policy)

ਕੁਝ ਇਤਿਹਾਸਕਾਰਾਂ ਨੇ ਜਿਨ੍ਹਾਂ ਵਿੱਚੋਂ ਪ੍ਰਮੁੱਖ ਫ਼ਿਨ, ਸਿਲ੍ਹਾ ਅਤੇ ਲਤੀਫ਼ ਹਨ । ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਹੇਠ ਲਿਖੇ ਆਧਾਰਾਂ ‘ਤੇ ਸਖ਼ਤ ਆਲੋਚਨਾ ਕੀਤੀ ਹੈ-

 • ਮਹਾਰਾਜਾ ਰਣਜੀਤ ਸਿੰਘ ਨੇ ਭੰਗੀ, ਫ਼ੈਜ਼ਲਪੁਰੀਆ, ਨੱਕਈ ਅਤੇ ਕਰੋੜਸਿੰਘੀਆ ਮਿਸਲ ਦੇ ਪ੍ਰਦੇਸ਼ਾਂ ਉੱਤੇ ਬਿਨਾਂ ਕਾਰਨ ਹਮਲਾ ਕਰਕੇ ਉਨ੍ਹਾਂ ਦੇ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ । ਇਨ੍ਹਾਂ ਸਰਦਾਰਾਂ ਨੇ ਉਸ ਦਾ ਕੁਝ ਨਹੀਂ ਵਿਗਾੜਿਆ ਸੀ ।
 • ਮਹਾਰਾਜਾ ਰਣਜੀਤ ਸਿੰਘ ਦੀ ਮਿਸਲਾਂ ਪ੍ਰਤੀ ਨੀਤੀ ਪੂਰੀ ਤਰ੍ਹਾਂ ਨਾਲ ਸੁਆਰਥਪੂਰਨ ਅਤੇ ਅਨੈਤਿਕ ਸੀ । ਉਸ ਨੇ ਉਨ੍ਹਾਂ ਸ਼ਕਤੀਸ਼ਾਲੀ ਮਿਸਲ ਸਰਦਾਰਾਂ ਨਾਲ ਵੀ ਚੰਗਾ ਵਰਤਾਓ ਨਾ ਕੀਤਾ ਜਿਨ੍ਹਾਂ ਨੇ ਉਸ ਦੀ ਸ਼ਕਤੀ ਦੇ ਉਭਾਰ ਸਮੇਂ ਉਸ ਦੀ ਬਹੁਮੁੱਲੀ ਸੇਵਾ ਕੀਤੀ ਸੀ । ਹੋਰ ਤਾਂ ਹੋਰ ਉਸ ਨੇ 1821 ਈ. ਵਿੱਚ ਆਪਣੀ ਸੱਸ ਸਦਾ ਕੌਰ ਦੇ ਦੇਸ਼ਾਂ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ ।
 • ਰਣਜੀਤ ਸਿੰਘ ਦੀ ਮਿਸਲ ਨੀਤੀ ਦਾ ਮੁੱਖ ਉਦੇਸ਼ ਸਾਰੀਆਂ ਸਿੱਖ ਮਿਸਲਾਂ ਨੂੰ ਹੜੱਪਣਾ ਸੀ । ਇਸ ਸੰਬੰਧੀ ਉਸ ਨੇ ਨਾ ਤੇ ਕਿਸੇ ਰਿਸ਼ਤੇਦਾਰੀ ਅਤੇ ਨਾ ਹੀ ਕਿਸੇ ਦੀ ਅਹਿਸਾਨਮੰਦੀ ਦੀ ਭਾਵਨਾ ਦੀ ਪਰਵਾਹ ਕੀਤੀ ।

ਡਾਕਟਰ ਐੱਨ. ਕੇ. ਸਿਨ੍ਹਾਂ ਦੇ ਕਥਨ ਅਨੁਸਾਰ,
“ਰਣਜੀਤ ਸਿੰਘ ਦੀ ਨੀਤੀ ਸਾਰੀਆਂ ਸਿੱਖ ਮਿਸਲਾਂ ਨੂੰ ਹੜੱਪ ਕਰ ਜਾਣ ਦੀ ਨੀਤੀ ਸੀ । ਨਾ ਤਾਂ ਰਿਸ਼ਤੇਦਾਰੀ ਦੇ ਬੰਧਨ ਤੇ ਨਾ ਹੀ ਅਹਿਸਾਨਮੰਦੀ ਦੀ ਭਾਵਨਾ ਉਸ ਦੇ ਰਾਹ ਵਿੱਚ ਰੁਕਾਵਟ ਪਾ ਸਕਦੀ ਸੀ ।”1

VII. ਮਿਸਲ ਨੀਤੀ ਦੀ ਉੱਚਿਤਤਾ . (Justification of the Misl Policy)

ਕੁਝ ਹੋਰ ਇਤਿਹਾਸਕਾਰ ਹੇਠ ਲਿਖੇ ਤੱਥਾਂ ਦੇ ਆਧਾਰ ‘ਤੇ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਨੂੰ ਉੱਚਿਤ ਠਹਿਰਾਉਂਦੇ ਸਨ-

 1. ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਮਿਸਲ ਸ਼ਾਸਕਾਂ ਪ੍ਰਤੀ ਦਿਆਲਤਾ ਦਾ ਰਵੱਈਆ ਅਪਣਾਇਆ । ਉਨ੍ਹਾਂ ਨੂੰ ਗੁਜ਼ਾਰੇ ਲਈ ਵੱਡੀਆਂ-ਵੱਡੀਆਂ ਜਾਗੀਰਾਂ ਦਿੱਤੀਆਂ ।
 2. ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਦਾ ਖ਼ਾਤਮਾ ਕਰਕੇ ਕੋਈ ਗ਼ਲਤ ਕੰਮ ਨਹੀਂ ਕੀਤਾ । ਅਜਿਹਾ ਕਰਕੇ ਉਹ ਇੱਕ ਸ਼ਕਤੀਸ਼ਾਲੀ ਸਿੱਖ ਸਾਮਰਾਜ ਦੀ ਸਥਾਪਨਾ ਕਰ ਸਕਿਆ ।
 3. ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਪੰਜਾਬ ਦੇ ਲੋਕਾਂ ਲਈ ਇੱਕ ਵਰਦਾਨ ਸਿੱਧ ਹੋਈ । ਇਸ ਨੇ ਪੰਜਾਬ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਣਜੀਤ ਸਿੰਘ ਦੀਆਂ ਜਿੱਤਾਂ ਦੀ (Conquests of Maharaja Ranjit Singh)

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦਾ ਸੰਖੇਪ ਵੇਰਵਾ ਦਿਓ । (Give a brief description of the victories of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀਆਂ ਮੁੱਖ ਜਿੱਤਾਂ ਦਾ ਵਰਣਨ ਕਰੋ । (Explain the main conquests of Maharaja Ranjit Singh.)
ਜਾਂ
“ਮਹਾਰਾਜਾ ਰਣਜੀਤ ਸਿੰਘ ਇੱਕ ਜੇਤੂ ਅਤੇ ਸਾਮਰਾਜ ਨਿਰਮਾਤਾ ਸੀ ।” ਇਸ ਕਥਨ ਦੀ ਵਿਆਖਿਆ ਕਰਦੇ ਹੋਏ ਰਣਜੀਤ ਸਿੰਘ ਦੀਆਂ ਜਿੱਤਾਂ ‘ਤੇ ਸੰਖੇਪ ਰੌਸ਼ਨੀ ਪਾਓ । (“Maharaja Ranjit Singh was a great conqueror and an empire builder.” In light of this statement, give a brief account of important conquests of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਤੁ ਸੀ । ਜਿਸ ਸਮੇਂ ਉਹ ਗੱਦੀ ‘ਤੇ ਬੈਠਿਆ ਤਾਂ ਉਹ ਇੱਕ ਛੋਟੀ ਜਿਹੀ ਰਿਆਸਤ ਸ਼ੁਕਰਚੱਕੀਆ ਦਾ ਸਰਦਾਰ ਸੀ, ਪਰ ਉਸ ਨੇ ਆਪਣੀ ਬਹਾਦਰੀ ਅਤੇ ਯੋਗਤਾ ਨਾਲ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਬਦਲ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ-

1. ਲਾਹੌਰ ਦੀ ਜਿੱਤ 1799 ਈ. (Conquest of Lahore 1799 A.D.) – ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ । ਲਾਹੌਰ ਸੈਂਕੜੇ ਵਰਿਆਂ ਤੋਂ ਪੰਜਾਬ ਦੀ ਰਾਜਧਾਨੀ ਚਲੀ ਆ ਰਹੀ ਸੀ । ਉਸ ਸਮੇਂ ਲਾਹੌਰ ਉੱਤੇ ਤਿੰਨ ਭੰਗੀ ਸਰਦਾਰਾਂ-ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ-ਦਾ ਸ਼ਾਸਨ ਸੀ । ਲੋਕ ਉਨ੍ਹਾਂ ਦੇ ਅੱਤਿਆਚਾਰਾਂ ਅਤੇ ਮਾੜੇ ਪ੍ਰਬੰਧ ਕਾਰਨ ਬਹੁਤ ਦੁਖੀ ਸਨ । ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਜ਼ਮਾਨ ਨੇ ਨਵੰਬਰ 1798 ਈ. ਵਿੱਚ ਲਾਹੌਰ ‘ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ । ਪਰ ਕਾਬਲ ਵਿੱਚ ਬਗਾਵਤ ਹੋ ਜਾਣ ਕਾਰਨ ਸ਼ਾਹ ਜ਼ਮਾਨ ਨੂੰ ਵਾਪਸ ਜਾਣਾ ਪਿਆ । ਇਸ ਸਥਿਤੀ ਦਾ ਫਾਇਦਾ ਉਠਾ ਕੇ ਭੰਗੀ ਸਰਦਾਰਾਂ ਨੇ ਮੁੜ ਲਾਹੌਰ ਉੱਤੇ ਕਬਜ਼ਾ ਕਰ ਲਿਆ । ਇਸ ‘ਤੇ ਲਾਹੌਰ ਦੀ ਪਰਜਾ ਨੇ ਰਣਜੀਤ ਸਿੰਘ ਨੂੰ ਲਾਹੌਰ ‘ਤੇ ਕਬਜ਼ਾ ਕਰਨ ਦਾ ਸੱਦਾ ਦਿੱਤਾ । ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਨਾਲ 6 ਜੁਲਾਈ, 1799 ਈ. ਨੂੰ ਲਾਹੌਰ ਉੱਤੇ ਹਮਲਾ ਕਰ ਦਿੱਤਾ । ਇਸ ਹਮਲੇ ਦੀ ਖ਼ਬਰ ਮਿਲਦਿਆਂ ਸਾਰ ਹੀ ਭੰਗੀ ਸਰਦਾਰ ਸ਼ਹਿਰ ਛੱਡ ਕੇ ਨੱਸ ਗਏ । ਇਸ ਤਰ੍ਹਾਂ ਰਣਜੀਤ ਸਿੰਘ ਨੇ 7 ਜੁਲਾਈ, 1799 ਈ. ਨੂੰ ਲਾਹੌਰ ਉੱਤੇ ਕਬਜ਼ਾ ਕਰ ਲਿਆ । ਫ਼ਕੀਰ ਸੱਯਦ ਵਹੀਦਉੱਦੀਨ ਦੇ ਅਨੁਸਾਰ,
“ਇਸ ਲਾਹੌਰ ਦੇ ਕਬਜ਼ੇ ਨੇ ਰਣਜੀਤ ਸਿੰਘ ਦੀ ਤਾਕਤ ਤੇ ਮਹੱਤਤਾ ਨੂੰ ਹੀ ਨਹੀਂ ਵਧਾਇਆ ਸਗੋਂ ਇਸ ਨਾਲ , ਉਸ ਨੂੰ ਬਾਕੀ ਸਾਰੇ ਪੰਜਾਬ ‘ਤੇ ਅਧਿਕਾਰ ਜਮਾਉਣ ਦਾ ਰਾਜਸੀ ਹੱਕ ਵੀ ਮਿਲ ਗਿਆ” । 1

2. ਭਸੀਨ ਦੀ ਲੜਾਈ 1800 ਈ. (Battle of Bhasin 1800 A.D.) – ਲਾਹੌਰ ਦੀ ਜਿੱਤ ਕਾਰਨ ਬਹੁਤ ਸਾਰੇ ਸਰਦਾਰ ਰਣਜੀਤ ਸਿੰਘ ਦੇ ਵਿਰੁੱਧ ਹੋ ਗਏ । ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਅਤੇ ਕਸੂਰ ਦਾ ਨਿਜ਼ਾਮ-ਉਦਦੀਨ ਮਹਾਰਾਜੇ ਵਿਰੁੱਧ ਆਪਣੀਆਂ ਫ਼ੌਜਾਂ ਲੈ ਕੇ ਲਾਹੌਰ ਦੇ ਨੇੜੇ ਭਸੀਨ ਨਾਂ ਦੇ ਪਿੰਡ ਵਿੱਚ ਪਹੁੰਚ ਗਏ । ਅਚਾਨਕ ਇੱਕ ਦਿਨ ਗੁਲਾਬ ਸਿੰਘ ਭੰਗੀ ਜਿਹੜਾ ਕਿ ਗਠਜੋੜ ਦਾ ਨੇਤਾ ਸੀ, ਵਧੇਰੇ ਸ਼ਰਾਬ ਪੀਣ ਕਾਰਨ ਮਰ ਗਿਆ । ਇਸ ਨਾਲ ਰਣਜੀਤ ਸਿੰਘ ਦੇ ਵਿਰੋਧੀਆਂ ਦਾ ਹੌਸਲਾ ਟੁੱਟ ਗਿਆ । ਇਸ ਤਰ੍ਹਾਂ ਬਿਨਾਂ ਖੂਨ ਵਹਾਏ ਹੀ ਰਣਜੀਤ ਸਿੰਘ ਨੂੰ ਜਿੱਤ ਪ੍ਰਾਪਤ ਹੋਈ ।

3. ਅੰਮ੍ਰਿਤਸਰ ਦੀ ਜਿੱਤ 1805 ਈ. (Conquest of Amritsar 1805 A.D.) – ਧਾਰਮਿਕ ਪੱਖ ਤੋਂ ਅੰਮ੍ਰਿਤਸਰ ਸ਼ਹਿਰ ਦਾ ਸਿੱਖਾਂ ਲਈ ਬੜਾ ਮਹੱਤਵ ਸੀ । ਸਿੱਖ ਇਸ ਨੂੰ ਆਪਣਾ ਮੱਕਾ ਸਮਝਦੇ ਸਨ । ਪੰਜਾਬ ਦਾ ਮਹਾਰਾਜਾ ਬਣਨ ਲਈ ਰਣਜੀਤ ਸਿੰਘ ਲਈ ਅੰਮਿਤਸਰ ‘ਤੇ ਕਬਜ਼ਾ ਕਰਨਾ ਬਹੁਤ ਜ਼ਰੂਰੀ ਸੀ । 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਨੂੰ ਜੋ ਅੰਮ੍ਰਿਤਸਰ ਵਿੱਚ ਆਪਣੇ ਨਾਬਾਲਗ਼ ਪੁੱਤਰ ਗੁਰਦਿੱਤ ਸਿੰਘ ਦੇ ਨਾਂ ‘ਤੇ ਸ਼ਾਸਨ ਕਰ ਰਹੀ ਸੀ, ਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰਨ ਲਈ ਕਿਹਾ | ਮਾਈ ਸੁੱਖਾਂ ਨੇ ਇਹ ਮੰਗਾਂ ਸਵੀਕਾਰ ਨਾ ਕੀਤੀਆਂ | ਮਹਾਰਾਜਾ ਰਣਜੀਤ ਸਿੰਘ ਨੇ ਤੁਰੰਤ ਅੰਮਿਤਸਰ ਉੱਤੇ ਹਮਲਾ ਕਰ ਦਿੱਤਾ । ਮਾਈ ਸੁੱਖਾਂ ਨੇ ਥੋੜ੍ਹੇ ਜਿਹੇ ਵਿਰੋਧ ਮਗਰੋਂ ਆਪਣੀ ਹਾਰ ਮੰਨ ਲਈ । ਇਸ ਤਰ੍ਹਾਂ ਅੰਮ੍ਰਿਤਸਰ ਉੱਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ।

4. ਸਤਲੁਜ ਪਾਰ ਦੇ ਹਮਲੇ 1806-08 ਈ. (Cis-Sutlej Expeditions 1806-08 A.D.) – ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਪਾਰ ਦੇ ਦੇਸ਼ਾਂ ਵਿੱਚ ਤਿੰਨ ਵਾਰੀ ਕੁਮਵਾਰ 1806 ਈ., 1807 ਈ. ਅਤੇ 1808 ਈ. ਵਿੱਚ ਹਮਲੇ ਕੀਤੇ । ਇਨ੍ਹਾਂ ਹਮਲਿਆਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰੀ ਲੁਧਿਆਣਾ, ਜਗਰਾਉਂ, ਦਾਖਾ, ਜੰਡਿਆਲਾ ਅਤੇ ਤਲਵੰਡੀ ਦੇ ਦੇਸ਼ਾਂ ਉੱਤੇ ਕਬਜ਼ਾ ਕਰ ਲਿਆ | ਆਪਣੀ ਦੁਸਰੀ ਮੁਹਿੰਮ ਦੇ ਦੌਰਾਨ ਰਣਜੀਤ ਸਿੰਘ ਨੇ ਮੋਰਿੰਡਾ, ਸਰਹਿੰਦ, ਜ਼ੀਰਾ, ਕੋਟਕਪੂਰਾ ਤੇ ਧਰਮਕੋਟ ਦੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਸੀ । ਆਪਣੀ ਤੀਸਰੀ ਮੁਹਿੰਮ ਦੇ ਦੌਰਾਨ ਰਣਜੀਤ ਸਿੰਘ ਨੇ ਫ਼ਰੀਦਕੋਟ, ਅੰਬਾਲਾ ਅਤੇ ਸ਼ਾਹਬਾਦ ਦੇ ਇਲਾਕਿਆਂ ‘ਤੇ ਕਬਜ਼ਾ ਕੀਤਾ ਸੀ । ਮਹਾਰਾਜੇ ਨੇ ਇਹ ਸਾਰੇ ਪ੍ਰਦੇਸ਼ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ ਸਨ । ਇਨ੍ਹਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਮੁਹਿੰਮਾਂ ਦੇ ਦੌਰਾਨ ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਸ਼ਾਹਬਾਦ, ਕੈਥਲ ਅਤੇ ਅੰਬਾਲਾ ਆਦਿ ਦੇ ਸ਼ਾਸਕਾਂ ਪਾਸੋਂ ਖਿਰਾਜ ਵੀ ਪ੍ਰਾਪਤ ਕੀਤਾ ।

5. ਡੱਲੇਵਾਲੀਆ ਮਿਸਲ ਨੂੰ ਜਿੱਤਣਾ 1807 ਈ. (Conguest of Dallewalia Misl 1807 A.D.) – ਡੱਲੇਵਾਲੀਆ ਮਿਸਲ ਦੇ ਨੇਤਾ ਤਾਰਾ ਸਿੰਘ ਘੇਬਾ ਦੀ 1807 ਈ. ਵਿੱਚ ਮੌਤ ਹੋ ਗਈ । ਇਹ ਚੰਗਾ ਮੌਕਾ ਦੇਖ ਕੇ ਰਣਜੀਤ ਸਿੰਘ ਨੇ ਡੱਲੇਵਾਲੀਆ ਮਿਸਲ ‘ਤੇ ਹਮਲਾ ਕਰ ਦਿੱਤਾ । ਤਾਰਾ ਸਿੰਘ ਦੀ ਵਿਧਵਾ ਨੇ ਰਣਜੀਤ ਸਿੰਘ ਦੀ ਫ਼ੌਜ ਦਾ ਮੁਕਾਬਲਾ ਕੀਤਾ ਪਰ ਉਹ ਹਾਰ ਗਈ । ਮਹਾਰਾਜੇ ਨੇ ਡੱਲੇਵਾਲੀਆ ਮਿਸਲ ਦੇ ਸਾਰੇ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ।

6. ਸਿਆਲਕੋਟ ਦੀ ਜਿੱਤ 1808 ਈ. (Conguest of Sialkot 1808 A.D.) – ਸਿਆਲਕੋਟ ਦੇ ਸ਼ਾਸਕ ਦਾ ਨਾਂ ਜੀਵਨ ਸਿੰਘ ਸੀ । 1808 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਸਿਆਲਕੋਟ ਦਾ ਕਿਲ੍ਹਾ ਉਸ ਦੇ ਹਵਾਲੇ ਕਰਨ ਲਈ ਕਿਹਾ । ਉਸ ਦੇ ਇਨਕਾਰ ਕਰਨ ‘ਤੇ ਰਣਜੀਤ ਸਿੰਘ ਨੇ ਸਿਆਲਕੋਟ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ । ਜੀਵਨ ਸਿੰਘ ਨੇ ਥੋੜ੍ਹੇ ਜਿਹੇ ਮੁਕਾਬਲੇ ਪਿੱਛੋਂ ਆਪਣੀ ਹਾਰ ਮੰਨ ਲਈ ।

7. ਕਾਂਗੜਾ ਦੀ ਜਿੱਤ 1809 ਈ. (Conguest of Kangra 1809 A.D.) – 1809 ਈ. ਵਿੱਚ ਨੇਪਾਲ ਦੇ ਗੋਰਖਿਆਂ ਨੇ ਕਾਂਗੜੇ ਦੇ ਕਿਲ੍ਹੇ ਨੂੰ ਘੇਰ ਲਿਆ ਸੀ । ਕਾਂਗੜੇ ਦੇ ਸ਼ਾਸਕ ਸੰਸਾਰ ਚੰਦ ਕਟੋਚ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਗੋਰਖਿਆਂ ਦੇ ਵਿਰੁੱਧ ਸਹਾਇਤਾ ਮੰਗੀ । ਇਸ ਦੇ ਬਦਲੇ ਉਸ ਨੇ ਰਣਜੀਤ ਸਿੰਘ ਨੂੰ ਕਾਂਗੜੇ ਦਾ ਕਿਲਾ ਦੇਣ ਦਾ ਵਚਨ ਦਿੱਤਾ । ਰਣਜੀਤ ਸਿੰਘ ਦੀ ਫ਼ੌਜ ਨੇ ਗੋਰਖਿਆਂ ਨੂੰ ਦੌੜਾ ਦਿੱਤਾ | ਪਰ ਹੁਣ ਸੰਸਾਰ ਚੰਦ ਨੇ ਕਿਲ੍ਹਾ ਦੇਣ ਵਿੱਚ ਕੁਝ ਟਾਲ-ਮਟੋਲ ਕੀਤੀ । ਰਣਜੀਤ ਸਿੰਘ ਨੇ ਸੰਸਾਰ ਚੰਦ ਦੇ ਪੁੱਤਰ ਅਨੁਰੋਧ ਨੂੰ ਕੈਦ ਕਰ ਲਿਆ । ਮਜਬੂਰ ਹੋ ਕੇ ਉਸ ਨੇ ਕਾਂਗੜੇ ਦਾ ਕਿਲਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ ।

8. ਗੁਜਰਾਤ ਦੀ ਜਿੱਤ 1809 ਈ. (Conquest of Gujarat 1809 A.D.) – ਗੁਜਰਾਤ ਦਾ ਸ਼ਹਿਰ ਆਪਣੇ ਸਾਧਨਾਂ ਕਾਰਨ ਕਾਫ਼ੀ ਪ੍ਰਸਿੱਧ ਸੀ । ਇੱਥੋਂ ਦਾ ਸ਼ਾਸਕ ਸਾਹਿਬ ਸਿੰਘ ਭੰਗੀ ਰਣਜੀਤ ਸਿੰਘ ਵਿਰੁੱਧ ਸਾਜ਼ਸ਼ਾਂ ਤਿਆਰ ਕਰ ਰਿਹਾ ਸੀ 1809 ਈ. ਵਿੱਚ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼-ਉਦ-ਦੀਨ ਦੇ ਅਧੀਨ ਗੁਜਰਾਤ ਵਿਰੁੱਧ ਮੁਹਿੰਮ ਭੇਜੀ । ਉਸ ਨੇ ਸਾਹਿਬ ਸਿੰਘ ਭੰਗੀ ਨੂੰ ਹਰਾ ਕੇ ਗੁਜਰਾਤ ‘ਤੇ ਅਧਿਕਾਰ ਕਰ ਲਿਆ ।

9. ਅਟਕ ਦੀ ਜਿੱਤ 1813 ਈ. (Conquest of Attock 1813 A.D.) – ਅਟਕ ਦਾ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਥੇ ਅਫ਼ਗਾਨ ਗਵਰਨਰ ਜਹਾਂਦਾਦ ਖ਼ਾਂ ਦਾ ਸ਼ਾਸਨ ਸੀ । ਕਹਿਣ ਨੂੰ ਤਾਂ ਉਹ ਕਾਬਲ ਸਰਕਾਰ ਦੇ ਅਧੀਨ ਸੀ, ਪਰ ਅਸਲ ਵਿੱਚ ਉਹ ਸੁਤੰਤਰ ਤੌਰ ‘ਤੇ ਸ਼ਾਸਨ ਕਰ ਰਿਹਾ ਸੀ । 1813 ਈ. ਵਿੱਚ ਜਦੋਂ ਕਾਬਲ ਦੇ ਵਜ਼ੀਰ ਫ਼ਤਿਹ ਖਾਂ ਨੇ ਕਸ਼ਮੀਰ ’ਤੇ ਹਮਲਾ ਕੀਤਾ ਤਾਂ ਉਹ ਘਬਰਾ ਗਿਆ । ਉਸ ਨੇ ਇੱਕ ਲੱਖ ਰੁਪਏ ਦੀ ਸਾਲਾਨਾ ਜਾਗੀਰ ਦੇ ਬਦਲੇ ਅਟਕ ਦਾ ਕਿਲਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ । ਫ਼ਤਿਹ ਖਾਂ ਨੇ ਅਟਕ ਦੇ ਕਿਲ੍ਹੇ ਨੂੰ ਆਪਣੇ ਅਧੀਨ ਕਰਨ ਲਈ ਆਪਣੀਆਂ ਫ਼ੌਜਾਂ ਨਾਲ ਅਟਕ ਵੱਲ ਕੂਚ ਕੀਤਾ । 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਮਹਾਰਾਜਾ ਨੇ ਫ਼ਤਿਹ ਖਾਂ ਨੂੰ ਕਰਾਰੀ ਹਾਰ ਦਿੱਤੀ । ਇਸ ਜਿੱਤ ਕਾਰਨ ਰਣਜੀਤ ਸਿੰਘ ਦੀ ਸ਼ੋਹਰਤ ਵੀ ਦੂਰ-ਦੂਰ ਤਕ ਫੈਲ ਗਈ ।

10. ਮੁਲਤਾਨ ਦੀ ਜਿੱਤ 1818 ਈ. (Conquest of Multan 1818 A.D. ) – ਮਲਤਾਨ ‘ ਦੀ ਭੂਗੋਲਿਕ ਅਤੇ ਆਰਥਿਕ ਪੱਖ ਤੋਂ ਬੜੀ ਮਹੱਤਤਾ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਉਸ ਸਮੇਂ ਮੁਲਤਾਨ ਵਿੱਚ ਨਵਾਬ ਮੁਜੱਫਰ ਖ਼ਾਂ ਦਾ ਸ਼ਾਸਨ ਸੀ । ਮਹਾਰਾਜਾ ਰਣਜੀਤ ਸਿੰਘ ਨੇ 1802 ਈ. ਤੋਂ 1817 ਈ. ਦੇ ਦੌਰਾਨ ਮੁਲਤਾਨ ‘ਤੇ ਕਬਜ਼ਾ ਕਰਨ ਦੇ ਉਦੇਸ਼ ਨਾਲ 6 ਵਾਰ ਮੁਹਿੰਮਾਂ ਭੇਜੀਆਂ | ਪਰ ਹਰ ਵਾਰ ਮੁਲਤਾਨ ਦਾ ਨਵਾਬ ਮਹਾਰਾਜਾ ਰਣਜੀਤ ਸਿੰਘ ਨੂੰ ਨਜ਼ਰਾਨਾ ਭੇਂਟ ਕਰ ਟਾਲ ਦਿੰਦਾ ਰਿਹਾ । 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਣ ਦਾ ਫ਼ੈਸਲਾ ਕਰ ਲਿਆ । ਉਸ ਨੇ ਇੱਕ ਵਿਸ਼ਾਲ ਫ਼ੌਜ ਮਿਸਰ ਦੀਵਾਨ ਚੰਦ ਦੇ ਅਧੀਨ ਭੇਜੀ । ਘਮਸਾਨ ਯੁੱਧ ਮਗਰੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਮੁਲਤਾਨ ‘ਤੇ ਕਬਜ਼ਾ ਕਰ ਲਿਆ । ਇਸ ਹਮਲੇ ਵਿੱਚ ਨਵਾਬ ਮੁਜੱਫਰ ਖ਼ਾਂ ਆਪਣੇ ਪੰਜ ਪੁੱਤਰਾਂ ਸਮੇਤ ਲੜਦਾ ਹੋਇਆ ਮਾਰਿਆ ਗਿਆ ਸੀ । ਮਹਾਰਾਜਾ ਨੇ ਕਈ ਦਿਨਾਂ ਤਕ ਇਸ ਜਿੱਤ ਦੀ ਖ਼ੁਸ਼ੀ ਵਿੱਚ ਜਸ਼ਨ ਮਨਾਏ । ਮਿਸਰ ਦੀਵਾਨ ਚੰਦ ਨੂੰ ‘ਜ਼ਫਰਜੰਗ’ ਦਾ ਖਿਤਾਬ ਦਿੱਤਾ ਗਿਆ ।

11. ਕਸ਼ਮੀਰ ਦੀ ਜਿੱਤ 1819 ਈ. (Conquest of Kashmir 1819 A.D.) – ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜੀ ਪ੍ਰਸਿੱਧ ਸੀ । ਇਸੇ ਕਾਰਨ ਮਹਾਰਾਜਾ ਇਸ ਪੁੱਤ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ 1818 ਈ. ਵਿੱਚ ਮੁਲਤਾਨ ਦੀ ਜਿੱਤ ਤੋਂ ਰਣਜੀਤ ਸਿੰਘ ਬੜਾ ਉਤਸ਼ਾਹਿਤ ਹੋਇਆ । ਉਸ ਨੇ 1819https://www.google.com/inputtools/try/ ਈ. ਵਿੱਚ ਮੁਲਤਾਨ ਦੇ ਜੇਤੂ ਸੈਨਾਪਤੀ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਕਸ਼ਮੀਰ ਨੂੰ ਜਿੱਤਣ ਲਈ ਭੇਜੀ । ਇਸ ਫ਼ੌਜ ਨੇ ਕਸ਼ਮੀਰ ਦੇ ਅਫ਼ਗਾਨ ਗਵਰਨਰ ਜ਼ਬਰ ਖ਼ਾਂ ਨੂੰ ਹਰਾ ਕੇ ਕਸ਼ਮੀਰ ‘ਤੇ ਕਬਜ਼ਾ ਕਰ ਲਿਆ । ਕਸ਼ਮੀਰ ਦੀ ਜਿੱਤ ਕਾਰਨ ਅਫ਼ਗਾਨਾਂ ਦੀ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ । ਇਹ ਜਿੱਤ ਆਰਥਿਕ ਪੱਖ ਤੋਂ ਮਹਾਰਾਜੇ ਲਈ ਬੜੀ ਲਾਹੇਵੰਦ ਸਿੱਧ ਹੋਈ । ਡਾਕਟਰ ਜੀ. ਐੱਸ. ਛਾਬੜਾ ਦੇ ਅਨੁਸਾਰ,
“ਕਸ਼ਮੀਰ ਦੀ ਜਿੱਤ ਮਹਾਰਾਜੇ ਦੀ ਸ਼ਕਤੀ ਦੇ ਵਿਕਾਸ ਲਈ ਬੜੀ ਮਹੱਤਤਾ ਰੱਖਦੀ ਸੀ ’’ 1

12. ਪਿਸ਼ਾਵਰ ਦੀ ਜਿੱਤ 1834 ਈ. (Conguest of Peshawar 1834 A.D.) – ਭੂਗੋਲਿਕ ਪੱਖ ਤੋਂ ਇਸ ਦੇਸ਼ ਦੀ ਬੜੀ ਮਹੱਤਤਾ ਸੀ । ਉੱਤਰ-ਪੱਛਮੀ ਸੀਮਾ ਤੋਂ ਪੰਜਾਬ ਆਉਣ ਵਾਲੇ ਹਮਲਾਵਰ ਆਮ ਤੌਰ ‘ਤੇ ਇਸੇ ਰਸਤੇ ਹੀ ਆਉਂਦੇ । ਇਸ ਲਈ ਪਿਸ਼ਾਵਰ ਦੀ ਜਿੱਤ ਤੋਂ ਬਿਨਾਂ ਪੰਜਾਬ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਕਾਇਮ ਨਹੀਂ ਕੀਤੀ ਜਾ ਸਕਦੀ ਸੀ । 1823 ਈ. ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਹੱਤਵਪੂਰਨ ਪ੍ਰਾਂਤ ‘ਤੇ ਜਿੱਤ ਪ੍ਰਾਪਤ ਕਰ ਲਈ ਸੀ, ਪਰ ਇਸ ਨੂੰ 1834 ਈ. ਵਿੱਚ ਸਿੱਖ ਰਾਜ ਵਿੱਚ ਸ਼ਾਮਲ ਕੀਤਾ ਗਿਆ ਸੀ ।

ਰਾਜ ਦਾ ਵਿਸਥਾਰ (Extent of the Empire)

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਇੱਕ ਵਿਸ਼ਾਲ ਸਾਮਰਾਜ ਸਥਾਪਿਤ ਕਰ ਲਿਆ ਸੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਮੁਲਤਾਨ ਦੀ ਜਿੱਤ (Conquest of Multan).

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦੇ ਵੱਖ-ਵੱਖ ਪੜਾਵਾਂ ਦਾ ਵਰਣਨ ਕਰੋ । ਇਸ ਜਿੱਤ ਦਾ ਮਹੱਤਵ ਵੀ ਦੱਸੋ । (Briefly describe the various stages in the conquest of Multan by Ranjit Singh. Point out its significance.)
ਉੱਤਰ-
ਮੁਲਤਾਨ ਭੂਗੋਲਿਕ ਅਤੇ ਆਰਥਿਕ ਪੱਖੋਂ ਇੱਕ ਮਹੱਤਵਪੂਰਨ ਪ੍ਰਾਂਤ ਸੀ । 1779 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਉੱਤਰਾਧਿਕਾਰੀ ਤੈਮੂਰ ਸ਼ਾਹ ਨੇ ਭੰਗੀ ਸਰਦਾਰਾਂ ਨੂੰ ਹਰਾ ਕੇ ਨਵਾਬ ਮੁਜੱਫਰ ਖਾਂ ਨੂੰ ਮੁਲਤਾਨ ਦਾ ਗਵਰਨਰ ਨਿਯੁਕਤ ਕੀਤਾ । ਅਫ਼ਗਾਨਿਸਤਾਨ ਵਿੱਚ ਫੈਲੀ ਰਾਜਨੀਤਿਕ ਅਸਥਿਰਤਾ ਦਾ ਲਾਭ ਉਠਾਉਂਦੇ ਹੋਏ ਨਵਾਬ ਮੁਜੱਫਰ ਖਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਉੱਤੇ ਮੁਜ਼ੱਫ਼ਰ ਖਾਂ ਦਾ ਹੀ ਸ਼ਾਸਨ ਸੀ । ਮੁਲਤਾਨ ਉੱਤੇ ਜਿੱਤ ਪ੍ਰਾਪਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੇ 1802 ਈ. ਤੋਂ ਲੈ ਕੇ 1818 ਈ. ਦੇ ਦੌਰਾਨ 7 ਸੈਨਿਕ ਮੁਹਿੰਮਾਂ ਭੇਜੀਆਂ। ਇਨ੍ਹਾਂ ਮੁਹਿੰਮਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਪਹਿਲੀ ਮੁਹਿੰਮ 1802 ਈ. (First Expedition 1802 A.D.) – 1802 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਵਿਰੁੱਧ ਆਪਣੀ ਪਹਿਲੀ ਮੁਹਿੰਮ ਦੀ ਅਗਵਾਈ ਕੀਤੀ । ਇਸ ਤੋਂ ਘਬਰਾ ਕੇ ਮੁਜੱਫਰ ਖਾਂ ਮਹਾਰਾਜੇ ਨੂੰ ਭਾਰੀ ਧਨ ਰਾਸ਼ੀ ਅਤੇ ਹਰ ਸਾਲ ਕੁਝ ਨਜ਼ਰਾਨਾ ਦੇਣ ਲਈ ਤਿਆਰ ਹੋ ਗਿਆ । ਰਣਜੀਤ ਸਿੰਘ ਬਿਨਾ ਲੜੇ ਹੀ ਮੁਲਤਾਨ ਤੋਂ ਕਾਫ਼ੀ ਧਨ ਲੈ ਕੇ ਵਾਪਸ ਲਾਹੌਰ ਆ ਗਿਆ ।

2. ਦੂਜੀ ਮੁਹਿੰਮ 1805 ਈ. (Second Expedition 1805 A.D.) – 1802 ਈ. ਦੀ ਸੰਧੀ ਦੇ ਅਨੁਸਾਰ ਮੁਜ਼ੱਫਰ ਮਾਂ ਨੇ ਰਣਜੀਤ ਸਿੰਘ ਨੂੰ ਸਾਲਾਨਾ ਨਜ਼ਰਾਨਾ ਨਾ ਭੇਜਿਆ । ਇਸ ਲਈ ਰਣਜੀਤ ਸਿੰਘ ਨੇ 1805 ਈ. ਵਿੱਚ ਮੁਲਤਾਨ ‘ਤੇ ਦੂਸਰੀ ਵਾਰ ਹਮਲਾ ਚਮਲਾ ਕਰ ਦਿੱਤਾ | ਪਰ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਦੇ ਪੰਜਾਬ ਆਉਣ ਕਾਰਨ, ਇਹ ਮੁਹਿੰਮ ਵਿੱਚ ਹੀ ਰਹਿ ਗਈ ।

3. ਤੀਜੀ ਮੁਹਿੰਮ 1807 ਈ. (Third Expedition 1807 A.D.) – 1807 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ’ਤੇ ਤੀਸਰੀ ਵਾਰ ਹਮਲਾ ਕਰ ਦਿੱਤਾ । ਇਸ ਦਾ ਕਾਰਨ ਇਹ ਸੀ ਕਿ ਮੁਜੱਫਰ ਖਾਂ ਝੰਗ ਅਤੇ ਕਸੂਰ ਦੇ ਸ਼ਾਸਕ ਨੂੰ ਰਣਜੀਤ ਸਿੰਘ ਦੇ ਵਿਰੁੱਧ ਸਹਾਇਤਾ ਦੇ ਰਿਹਾ ਸੀ । ਸਿੱਟੇ ਵੱਜੋਂ ਰਣਜੀਤ ਸਿੰਘ ਨੇ ਤੀਸਰੀ ਵਾਰ ਮੁਲਤਾਨ ’ਤੇ ਹਮਲਾ ਕਰ ਦਿੱਤਾ । ਪਰ ਮਹਾਰਾਜਾ ਦੀ ਸੈਨਾ ਮੁਲਤਾਨ ਦੇ ਕਿਲ੍ਹੇ ‘ਤੇ ਜਿੱਤ ਪ੍ਰਾਪਤ ਨਾ ਕਰ ਸਕੀ । ਅੰਤ ਮਹਾਰਾਜਾ ਮੁਜੱਫਰ ਖਾਂ ਤੋਂ 70,000 ਰੁਪਏ ਨਜ਼ਰਾਨਾ ਲੈ ਕੇ ਵਾਪਸ ਆ ਗਿਆ ।

4. ਚੌਥੀ ਮੁਹਿੰਮ 1810 ਈ. ( Fourth Expedition 1810 A.D.) – ਮਹਾਰਾਜਾ ਰਣਜੀਤ ਸਿੰਘ ਨੇ 1810 ਈ. ਵਿੱਚ ਚੌਥੀ ਵਾਰੀ ਮੁਲਤਾਨ ਦੇ ਵਿਰੁੱਧ ਦੀਵਾਨ ਮੋਹਕਮ ਚੰਦ ਦੀ ਅਗਵਾਈ ਹੇਠ ਇੱਕ ਸੈਨਾ ਭੇਜੀ । ਇਸ ਵਾਰ ਵੀ ਸਿੱਖ ਸੈਨਾ ਪੂਰੀ ਤਰ੍ਹਾਂ ਸਫਲ ਨਾ ਹੋ ਸਕੀ । ਅੰਤ ਵਿੱਚ ਮੁਜੱਫਰ ਖਾਂ ਨੇ ਰਣਜੀਤ ਸਿੰਘ ਨੂੰ 2 ਲੱਖ ਰੁਪਏ ਸਾਲਾਨਾ ਦੇਣੇ ਮਨਜ਼ੂਰ ਕੀਤੇ ।

5. ਪੰਜਵੀਂ ਮੁਹਿੰਮ 1816 ਈ. (Fifth Expedition 1816 A.D.) – 1816 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਇੱਕ ਫ਼ੌਜ ਮੁਲਤਾਨ ਭੇਜੀ | ਅਕਾਲੀ ਫੂਲਾ ਸਿੰਘ ਵੀ ਆਪਣੇ ਕੁਝ ਅਕਾਲੀਆਂ ਨੇ ਨਾਲ ਇਸ ਮੁਹਿੰਮ ਵਿੱਚ ਸ਼ਾਮਲ ਹੋਇਆ । ਇਸ ਵਾਰ ਵੀ ਮੁਜ਼ੱਫ਼ਰ ਖ਼ਾਂ ਨੇ ਮਹਾਰਾਜੇ ਦੀਆਂ ਫ਼ੌਜਾਂ ਨੂੰ ਨਜ਼ਰਾਨਾ ਦੇ ਕੇ ਟਾਲ ਦਿੱਤਾ ।

6. ਛੇਵੀਂ ਮੁਹਿੰਮ 1817 ਈ. (Sixth Expedition 1817 A.D.) – 1817 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਜੱਫਰ ਖਾਂ ਤੋਂ ਲਾਹੌਰ ਦਰਬਾਰ ਵੱਲ ਬਕਾਇਆ ਰਹਿੰਦਾ ਨਜ਼ਰਾਨਾ ਵਸੂਲ ਕਰਨ ਲਈ ਫ਼ੌਜ ਮੁਲਤਾਨ ਭੇਜੀ । ਇਹ ਮੁਹਿੰਮ ਆਪਣੇ ਉਦੇਸ਼ਾਂ ਵਿੱਚ ਅਸਫਲ ਰਹੀ ।

7. ਸੱਤਵੀਂ ਮੁਹਿੰਮ 1818 ਈ. (Seventh Expedition 1818 A.D) – 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਆਪਣੇ ਅਧੀਨ ਕਰਨ ਦਾ ਪੱਕਾ ਫ਼ੈਸਲਾ ਕਰ ਲਿਆ ਸੀ । 20,000 ਘੋੜਸਵਾਰਾਂ ਅਤੇ ਪੈਦਲ ਸੈਨਿਕਾਂ ਦੀ ਕਮਾਂਡ ਮਿਸਰ ਦੀਵਾਨ ਚੰਦ ਨੂੰ ਸੌਂਪੀ ਗਈ । ਇਸ ਸੈਨਾ ਨੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਇਹ ਘੇਰਾ ਚਾਰ ਮਹੀਨਿਆਂ ਤਕ ਚਲਦਾ ਰਿਹਾ । 2 ਜੂਨ ਦੀ ਸ਼ਾਮ ਨੂੰ ਅਕਾਲੀ ਨੇਤਾ ਸਾਧੂ ਸਿੰਘ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਕਿਲ੍ਹੇ ਦੇ ਅੰਦਰ ਜਾਣ ਵਿੱਚ ਸਫਲ ਹੋ ਗਿਆ । ਇਸ ਲੜਾਈ ਵਿੱਚ ਮੁਜੱਫਰ ਖਾਂ ਆਪਣੇ ਪੰਜ ਪੁੱਤਰਾਂ ਸਮੇਤ ਬਹਾਦਰੀ ਨਾਲ ਲੜਦਾ ਹੋਇਆ ਮਾਰਿਆ ਗਿਆ । ਇਸ ਤਰ੍ਹਾਂ ਅੰਤ ਵਿੱਚ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਮੁਲਤਾਨ ਦੇ ਕਿਲ੍ਹੇ ਨੂੰ 2 ਜੂਨ, 1818 ਈ. ਨੂੰ ਜਿੱਤ ਲਿਆ ।

ਮਹਾਰਾਜਾ ਰਣਜੀਤ ਸਿੰਘ ਨੇ ਇਸ ਜਿੱਤ ਦੀ ਖੁਸ਼ੀ ਵਿੱਚ ਲਾਹੌਰ ਅਤੇ ਅੰਮ੍ਰਿਤਸਰ ਵਿੱਚ ਭਾਰੀ ਦੀਪਮਾਲਾ ਕਰਵਾਈ । ਯੁੱਧ ਵਿੱਚ ਬਹਾਦਰੀ ਵਿਖਾਉਣ ਵਾਲੇ ਸਰਦਾਰਾਂ ਨੂੰ ਵੀ ਕੀਮਤੀ ਤੋਹਫ਼ੇ ਭੇਟ ਕੀਤੇ ਗਏ । ਮਿਸਰ ਦੀਵਾਨ ਚੰਦ ਨੂੰ ਜ਼ਫਰਜੰਗ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।

ਮੁਲਤਾਨ ਦੀ ਜਿੱਤ ਦਾ ਮਹੱਤਵ (Importance of the Conquest of Multan)

 • ਮੁਲਤਾਨ ਦੀ ਜਿੱਤ ਨਾਲ ਪੰਜਾਬ ਵਿੱਚੋਂ ਅਫ਼ਗਾਨ ਸ਼ਕਤੀ ਦਾ ਦਬਦਬਾ ਸਦਾ ਲਈ ਖ਼ਤਮ ਹੋ ਗਿਆ। ਇਸ ਜਿੱਤ ਨੇ ਇਹ ਸਿੱਧ ਕਰ ਦਿੱਤਾ ਕਿ ਸਿੱਖ ਅਫ਼ਗਾਨਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹਨ ।
 • ਮੁਲਤਾਨ ਜਿੱਤ ਦਾ ਇੱਕ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਛੋਟੀਆਂ ਮੁਸਲਿਮ ਰਿਆਸਤਾਂ ਦੇ ਸ਼ਾਸਕਾਂ ਨੇ ਡਰ ਨਾਲ ਛੇਤੀ ਹੀ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ ।
 • ਮੁਲਤਾਨ ਦਾ ਇਲਾਕਾ ਬੜਾ ਉਪਜਾਉ ਤੇ ਖ਼ੁਸ਼ਹਾਲ ਸੀ । ਇਸ ਲਈ ਇਸ ਦੀ ਜਿੱਤ ਨਾਲ ਰਣਜੀਤ ਸਿੰਘ ਦੀ ਆਮਦਨ ਵਿੱਚ ਕਾਫ਼ੀ ਵਾਧਾ ਹੋਇਆ ।
 • ਮੁਲਤਾਨ ਦੀ ਜਿੱਤ ਨਾਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਵਿੱਚ ਵਾਧਾ ਹੋਇਆ ਉੱਥੇ ਉਸ ਦੇ ਮਾਨ ਸਨਮਾਨ ਨੂੰ ਚਾਰ ਚੰਦ ਲੱਗ ਗਏ । ਸਾਰੇ ਉਸ ਦੀ ਸ਼ਕਤੀ ਦਾ ਲੋਹਾ ਮੰਨਣ ਲੱਗੇ ।
 • ਮੁਲਤਾਨ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਹੇਵੰਦ ਸਿੱਧ ਹੋਈ । ਇਸ ਮਹੱਤਵਪੂਰਨ ਵਪਾਰਿਕ ਕੇਂਦਰ ਤੇ ਰਣਜੀਤ ਸਿੰਘ ਦਾ ਅਧਿਕਾਰ ਹੋ ਜਾਣ ਕਾਰਨ ਪੰਜਾਬ ਦੇ ਵਪਾਰ ਨੂੰ ਕਾਫ਼ੀ ਉਤਸ਼ਾਹ ਮਿਲਿਆ । ਐੱਚ. ਐੱਸ. ਭਾਟੀਆ ਅਤੇ ਐੱਸ. ਆਰ. ਬਖ਼ਸ਼ੀ ਅਨੁਸਾਰ,

‘‘ਇਸ (ਮੁਲਤਾਨ) ਜਿੱਤ ਦੇ ਨਾਲ ਨਾ ਸਿਰਫ ਰਣਜੀਤ ਸਿੰਘ ਦੇ ਆਰਥਿਕ ਸਾਧਨਾਂ ਵਿੱਚ ਵਾਧਾ ਹੋਇਆ ਸਗੋਂ ਉਸ ਦਾ ਆਪਣੇ ਦੁਸ਼ਮਣਾਂ ‘ਤੇ ਦਬਦਬਾ ਵੀ ਕਾਇਮ ਹੋ ਗਿਆ।”1 .

ਕਸ਼ਮੀਰ ਦੀ ਜਿੱਤ (Conquest of Kashmir)

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੁਆਰਾ ਕਸ਼ਮੀਰ ਨੂੰ ਜਿੱਤਣ ਲਈ ਭੇਜੀਆਂ ਗਈਆਂ ਵੱਖ-ਵੱਖ ਮੁਹਿੰਮਾਂ ਦਾ ਵਰਣਨ ਕਰੋ । ਇਸ ਜਿੱਤ ਦਾ ਮਹੱਤਵ ਵੀ ਦੱਸੋ । (Discuss the various expeditions sent to conquer Kashmir. Study its significance.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਵਰਣਨ ਕਰੋ । (Describe Maharaja Ranjit Singh’s conquest of Kashmir.)
ਉੱਤਰ-
ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ, ਕੁਦਰਤੀ ਨਜ਼ਾਰਿਆਂ, ਮਨਮੋਹਕ ਜਲਵਾਯੂ ਅਤੇ ਵਪਾਰ ਕਾਰਨ ਹਮੇਸ਼ਾਂ ਤੋਂ ਪ੍ਰਸਿੱਧ ਰਹੀ ਹੈ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਸ਼ਮੀਰ ਦਾ ਅਫ਼ਗਾਨ ਗਵਰਨਰ ਅੱਤਾ ਮੁਹੰਮਦ ਮਾਂ ਸੀ 1809 ਈ. ਵਿੱਚ ਅਫ਼ਗਾਨਿਸਤਾਨ ਵਿੱਚ ਫੈਲੀ ਰਾਜਨੀਤਿਕ ਅਸਥਿਰਤਾ ਦਾ ਫਾਇਦਾ ਉਠਾ ਕੇ ਅੱਤਾ ਮੁਹੰਮਦ ਮਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਸੀ । ਕਾਬਲ ਦਾ ਵਜ਼ੀਰ ਫ਼ਤਹਿ ਖਾਂ ਕਸ਼ਮੀਰ ਨੂੰ ਮੁੜ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਵੀ ਕਸ਼ਮੀਰ ਨੂੰ ਜਿੱਤਣ ਦੀਆਂ ਯੋਜਨਾਵਾਂ ਬਣਾ ਰਿਹਾ ਸੀ । 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਹਿ ਸ਼ਾਂ ਵਿਚਾਲੇ ਰੋਹਤਾਸ ਵਿਖੇ ਇੱਕ ਸਮਝੌਤਾ ਹੋਇਆ । ਰਣਜੀਤ ਸਿੰਘ ਅਤੇ ਫ਼ਤਹਿ ਸ਼ਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ ਇਹ ਨਿਸ਼ਚਿਤ ਹੋਇਆ ਕਿ ਦੋਹਾਂ ਰਾਜਾਂ ਦੀਆਂ ਸਾਂਝੀਆਂ ਫ਼ੌਜਾਂ ਮਿਲ ਕੇ ਕਸ਼ਮੀਰ ‘ਤੇ ਹਮਲਾ ਕਰਨਗੀਆਂ ।

I. ਕਸ਼ਮੀਰ ਦੀ ਪਹਿਲੀ ਮੁਹਿੰਮ-1813 ਈ. (First Expedition of Kashmir-1813 A.D.)

1813 ਈ. ਵਿੱਚ ਰੋਹਤਾਸ ਵਿਖੇ ਹੋਏ ਸਮਝੌਤੇ ਅਨੁਸਾਰ ਰਣਜੀਤ ਸਿੰਘ ਦਾ ਸੈਨਾਪਤੀ ਦੀਵਾਨ ਮੋਹਕਮ ਚੰਦ ਆਪਣੇ ਬਾਰਾਂ ਹਜ਼ਾਰ ਸੈਨਿਕਾਂ ਨਾਲ ਅਤੇ ਫ਼ਤਿਹ ਖਾਂ ਆਪਣੀ ਭਾਰੀ ਸੈਨਾ ਨੂੰ ਨਾਲ ਲੈ ਕੇ ਸਾਂਝੇ ਰੂਪ ਵਿੱਚ ਕਸ਼ਮੀਰ ਉੱਤੇ ਹਮਲਾ ਕਰਨ ਲਈ ਤੁਰ ਪਏ। ਫ਼ਤਿਹ ਖਾਂ ਦੀਆਂ ਫ਼ੌਜਾਂ ਇੱਕ ਰਸਤੇ ਤੋਂ ਕਸ਼ਮੀਰ ਵਿੱਚ ਦਾਖ਼ਲ ਹੋਈਆਂ ਤਾਂ ਦੂਸਰੇ ਰਸਤੇ, ਤੋਂ ਮੋਹਕਮ ਚੰਦ ਦੀਆਂ ਫ਼ੌਜਾਂ ਵੀ ਕਸ਼ਮੀਰ ਪਹੁੰਚ ਚੁੱਕੀਆਂ ਸਨ । ਕਸ਼ਮੀਰ ਦੇ ਗਵਰਨਰ ਅੱਤਾ ਮੁਹੰਮਦ ਖ਼ਾਂ ਨੇ ਜਦੋਂ ਦੋਹਾਂ ਫ਼ੌਜਾਂ ਦੇ ਆਉਣ ਦੀ ਖ਼ਬਰ ਸੁਣੀ ਤਾਂ ਉਸ ਨੇ ਸ਼ੇਰਗੜ੍ਹ (Shergarh) ਦੇ ਕਿਲ੍ਹੇ ਦੇ ਕੋਲ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ | ਅੱਤਾ ਮੁਹੰਮਦ ਖ਼ਾਂ ਥੋੜੇ ਜਿਹੇ ਮੁਕਾਬਲੇ ਪਿੱਛੋਂ ਲੜਾਈ ਦੇ ਮੈਦਾਨ ਵਿਚੋਂ ਦੌੜ ਗਿਆ । ਇਸ ਤਰ੍ਹਾਂ ਕਸ਼ਮੀਰ ‘ਤੇ ਆਸਾਨੀ ਨਾਲ ਕਬਜ਼ਾ ਕਰ ਲਿਆ ਗਿਆ । ਕਸ਼ਮੀਰ ਦੀ ਜਿੱਤ ਮਗਰੋਂ ਫ਼ਤਿਹ ਖਾਂ ਨੇ ਐਲਾਨ ਕੀਤਾ ਕਿ ਸਿੱਖਾਂ ਨੂੰ ਦਿੱਤੇ ਗਏ ਇਲਾਕੇ ਅਤੇ ਲੁੱਟ ਦੇ ਮਾਲ ਵਿਚੋਂ ਕੋਈ ਹਿੱਸਾ ਨਹੀਂ ਦਿੱਤਾ ਜਾਵੇਗਾ ।

ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪਤਾ ਚਲਿਆ ਕਿ ਫ਼ਤਿਹ ਖਾਂ ਨੇ ਧੋਖਾ ਕੀਤਾ ਹੈ ਤਾਂ ਮਹਾਰਾਜਾ ਨੇ 1 (ਇਕ) ਲੱਖ ਰੁਪਏ ਦੀ ਸਾਲਾਨਾ ਜਾਗੀਰ ਬਦਲੇ ਜਹਾਂਦਾਦ ਖ਼ਾਂ ਤੋਂ ਅਟਕ ਦਾ ਮਹੱਤਵਪੂਰਨ ਕਿਲ੍ਹਾ ਪ੍ਰਾਪਤ ਕਰ ਲਿਆ । ਇਸ ਤੇ ਫ਼ਤਹਿ ਖਾਂ ਭੜਕ ਉੱਠਿਆ । ਉਸ ਨੇ ਅਟਕ ਨੂੰ ਮੁੜ ਪ੍ਰਾਪਤ ਕਰਨ ਲਈ ਆਪਣੀਆਂ ਫ਼ੌਜਾਂ ਨਾਲ ਅਟਕ ਵੱਲ ਚਾਲੇ ਪਾ ਦਿੱਤੇ । 13 ਜੁਲਾਈ, 1813 ਈ. ਨੂੰ ਦੋਹਾਂ ਫ਼ੌਜਾਂ ਵਿਚਕਾਰ ਹਜ਼ਰੋ ਜਾਂ ਹੈਦਰੋ ਨਾਂ ਦੇ ਸਥਾਨ ‘ਤੇ ਹੋਈ ਲੜਾਈ ਵਿੱਚ ਵੱਡੀ ਗਿਣਤੀ ਵਿੱਚ ਅਫ਼ਗਾਨ ਮਾਰੇ ਗਏ ਅਤੇ ਫ਼ਤਿਹ ਖਾਂ ਨੂੰ ਭੱਜਣਾ ਪਿਆ । ਇਸ ਲੜਾਈ ਵਿੱਚ ਸਿੱਖਾਂ ਨੇ ਪਹਿਲੀ ਵਾਰੀ ਅਫ਼ਗਾਨ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ ਸੀ ।

II. ਕਸ਼ਮੀਰ ਦੀ ਦੂਜੀ ਮੁਹਿੰਮ-1814 ਈ. (Second Expedition of Kashmir-1814 A.D.)

ਹਜ਼ਰੋ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਅਪਰੈਲ, 1814 ਈ. ਵਿੱਚ ਕਸ਼ਮੀਰ ਉੱਤੇ ਹਮਲਾ ਕਰਨ ਦਾ ਫੈਸਲਾ ਕੀਤਾ । ਇਸ ਸਮੇਂ ਕਸ਼ਮੀਰ ਵਿੱਚ ਫ਼ਤਿਹ ਖਾਂ ਦਾ ਛੋਟਾ ਭਰਾ ਆਜ਼ਿਮ ਮਾਂ ਗਵਰਨਰ ਵਜੋਂ ਕੰਮ ਕਰ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਨੁਭਵੀ ਸੈਨਾਪਤੀ ਮੋਹਕਮ ਚੰਦ ਨੇ ਮਹਾਰਾਜੇ ਨੂੰ ਇਹ ਸਲਾਹ ਦਿੱਤੀ ਕਿ ਉਹ ਅਜੇ ਕਸ਼ਮੀਰ ਉੱਤੇ ਹਮਲਾ ਨਾ ਕਰੇ । ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਦੀ ਇਸ ਸਲਾਹ ਵੱਲ ਕੋਈ ਧਿਆਨ ਨਾ ਦਿੱਤਾ । ਮਹਾਰਾਜਾ ਰਣਜੀਤ ਸਿੰਘ ਆਪ ਦੀਵਾਨ ਮੋਹਕਮ ਚੰਦ ਦੇ ਪੋਤਰੇ ਰਾਮ ਦਿਆਲ ਅਤੇ ਸੈਨਿਕਾਂ ਨੂੰ ਨਾਲ ਲੈ ਕੇ ਕਸ਼ਮੀਰ ਵੱਲ ਤੁਰ ਪਿਆ ।

ਜਦੋਂ ਰਣਜੀਤ ਸਿੰਘ ਦੀਆਂ ਫ਼ੌਜਾਂ ਰਜੌਰੀ ਪਹੁੰਚੀਆਂ ਤਾਂ ਉੱਥੋਂ ਦੇ ਸਰਦਾਰ ਅਗਰ ਖਾਂ (Agar Khan) ਦੀ ਗ਼ਲਤ ਸਲਾਹ ‘ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ । ਫ਼ੌਜ ਦੀ ਇਸ ਵੰਡ ਕਾਰਨ ਰਾਮ ਦਿਆਲ ਦੇ ਅਧੀਨ ਸਿੱਖ ਫ਼ੌਜ ਨੂੰ ਜੁਲਾਈ 1814 ਈ. ਵਿੱਚ ਸੋਪੀਆਂ (Sopian) ਦੀ ਲੜਾਈ ਵਿੱਚ ਕਾਫ਼ੀ ਨੁਕਸਾਨ ਉਠਾਉਣਾ ਪਿਆ । ਰਣਜੀਤ ਸਿੰਘ ਨੇ ਵੀ ਬਿਨਾਂ ਮੁਕਾਬਲਾ ਕੀਤੇ ਵਾਪਸ ਜਾਣ ਵਿੱਚ ਹੀ ਬਿਹਤਰੀ ਸਮਝੀ । ਖ਼ਰਾਬ ਮੌਸਮ ਹੋਣ ਕਾਰਨ ਰਣਜੀਤ ਸਿੰਘ ਦੀ ਫ਼ੌਜ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ | ਰਾਮ ਦਿਆਲ ਨੂੰ ਵੀ ਭਾਰੀ ਨੁਕਸਾਨ ਨਾਲ ਵਾਪਸ ਲਾਹੌਰ ਪਰਤਣਾ ਪਿਆ ।

III. ਕਸ਼ਮੀਰ ਦੀ ਤੀਸਰੀ ਮੁਹਿੰਮ-1819 ਈ. (Third Expedition of Kashmir-1819 A.D.)

1818 ਈ. ਵਿੱਚ ਆਜ਼ਿਮ ਮਾਂ ਨੇ ਆਪਣੇ ਭਰਾ ਜ਼ਬਰ ਖਾਂ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਉਹ ਇੱਕ ਨਿਕੰਮਾ ਅਤੇ ਅਯੋਗ ਸ਼ਾਸਕ ਸਿੱਧ ਹੋਇਆ । ਮਹਾਰਾਜਾ ਰਣਜੀਤ ਸਿੰਘ ਅਜਿਹੀ ਸਥਿਤੀ ਦਾ ਪੂਰਾ-ਪੂਰਾ ਲਾਭ ਉਠਾਉਣਾ ਚਾਹੁੰਦਾ ਸੀ । ਦੂਸਰਾ, 1818 ਈ. ਵਿੱਚ ਸੁਲਤਾਨ ਦੀ ਜਿੱਤ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕਾਂ ਵਿੱਚ ਇੱਕ ਨਵਾਂ ਜੋਸ਼ ਭਰ ਗਿਆ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਅਪਰੈਲ, 1819 ਈ. ਨੂੰ 30,000 ਸੈਨਿਕਾਂ ਦੀ ਇੱਕ ਵਿਸ਼ਾਲ ਸੈਨਾ ਲੈ ਕੇ ਕਸ਼ਮੀਰ ਵੱਲ ਤੁਰ ਪਿਆ । ਸੈਨਾ ਦਾ ਮੁੱਖ ਭਾਗ ਮਿਸਰ ਦੀਵਾਨ ਚੰਦ ਦੇ ਅਧੀਨ ਰੱਖਿਆ ਗਿਆ। ਦੋਹਾਂ ਫ਼ੌਜਾਂ ਵਿਚਕਾਰ 5 ਜੁਲਾਈ, 1819 ਈ. ਨੂੰ ਸੁਪੀਨ (Supin) ਵਿਖੇ ਘਮਸਾਨ ਦਾ ਯੁੱਧ ਹੋਇਆ । ਪਰ ਸਿੱਖ ਫ਼ੌਜਾਂ ਅੱਗੇ ਅਫ਼ਗਾਨ ਫ਼ੌਜਾਂ ਬਹੁਤੀ ਦੇਰ ਤਕ ਨਾ ਟਿਕ ਸਕੀਆਂ ਅਤੇ ਉਹ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਈਆਂ । ਜ਼ਬਰ ਖਾਂ ਵੀ ਪਿਸ਼ਾਵਰ ਵੱਲ ਦੌੜ ਗਿਆ । ਇਸ ਤਰ੍ਹਾਂ ਸਿੱਖਾਂ ਨੇ ਕਸ਼ਮੀਰ ਉੱਤੇ ਕਬਜ਼ਾ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਇਸ ਜਿੱਤ ਦੇ ਮੌਕੇ ‘ਤੇ ਬਹੁਤ ਖੁਸ਼ੀਆਂ ਮਨਾਈਆਂ । ਮਿਸਰ ਦੀਵਾਨ ਚੰਦ ਨੂੰ ‘ਫ਼ਤਹਿ-ਉ-ਨੁਸਰਤ ਨਸੀਬ’ ਦਾ ਖਿਤਾਬ ਦਿੱਤਾ ਗਿਆ ।

IV. ਕਸ਼ਮੀਰ ਦੀ ਜਿੱਤ ਦਾ ਮਹੱਤਵ (Importance of the Conquest of Kashmir)

ਕਸ਼ਮੀਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ । ਪਹਿਲਾ, ਇਸ ਜਿੱਤ ਕਾਰਨ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ । ਦੂਜਾ, ਕਸ਼ਮੀਰ ਉੱਤੇ ਸਿੱਖਾਂ ਦਾ ਕਬਜ਼ਾ ਹੋ ਜਾਣ ਨਾਲ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ । ਤੀਸਰਾ, ਇਸ ਜਿੱਤ ਨਾਲ ਸਿੱਖ ਫ਼ੌਜਾਂ ਦੇ ਹੌਸਲੇ ਹੋਰ ਵੱਧ ਗਏ । ਚੌਥਾ, ਕਸ਼ਮੀਰ ਦੀ ਜਿੱਤ ਨਾਲ ਮਹਾਰਾਜੇ ਨੂੰ ਬੜਾ ਆਰਥਿਕ ਲਾਭ ਹੋਇਆ । ਇਸ ਪ੍ਰੀਤ ਤੋਂ ਰਣਜੀਤ ਸਿੰਘ ਨੂੰ ਸਾਲਾਨਾ 40,00,000 ਰੁਪਏ ਆਮਦਨ ਹੁੰਦੀ ਸੀ । ਪੰਜਵਾਂ, ਕਸ਼ਮੀਰ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਭਦਾਇਕ ਸਿੱਧ ਹੋਈ । ਇਹ ਰਾਜ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ । ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਅਨੁਸਾਰ,
“ਕਸ਼ਮੀਰ ਪੰਜਾਬ ਲਈ ਇੱਕ ਬਹੁਤ ਮਹੱਤਵਪੂਰਨ ਪ੍ਰਾਪਤੀ ਸੀ ।’’ 1

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪਿਸ਼ਾਵਰ ਦੀ ਜਿੱਤ (Conquest of Peshawar)

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਜਿੱਤ ਅਤੇ ਇਸ ਨੂੰ ਸਾਮਰਾਜ ਵਿੱਚ ਸ਼ਾਮਲ ਕਰਨ ਦੇ ਮੁੱਖ ਪੜਾਵਾਂ ਦਾ ਵਰਣਨ ਕਰੋ । (Give the main stages of Maharaja Ranjit Singh’s conquest of Peshawar and its annexation to his kingdom.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਜਿੱਤ ਦਾ ਵਰਣਨ ਕਰੋ । (Describe the conquest of Peshawar by Maharaja Ranjit Singh.)
ਉੱਤਰ
-ਪਿਸ਼ਾਵਰ ਪੰਜਾਬ ਦੀ ਉੱਤਰ-ਪੱਛਮੀ ਸੀਮਾ ‘ਤੇ ਸਥਿਤ ਸੀ । ਇਸ ਲਈ ਇਹ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਉੱਤਰ-ਪੱਛਮੀ ਸੀਮਾ ਤੋਂ ਪੰਜਾਬ ਆਉਣ ਵਾਲੇ ਹਮਲਾਵਰ ਆਮ ਤੌਰ ‘ਤੇ ਇਸੇ ਰਸਤੇ ਤੋਂ ਹੀ ਆਉਂਦੇ ਸਨ । ਸਿੱਟੇ ਵਜੋਂ ਪੰਜਾਬ ਰਾਜ ਦੀ ਸੁਰੱਖਿਆ ਲਈ ਰਣਜੀਤ ਸਿੰਘ ਲਈ ਪਿਸ਼ਾਵਰ ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਜਿੱਤਣ ਲਈ ਕਈ ਮੁਹਿੰਮਾਂ ਭੇਜੀਆਂ । ਇਨ੍ਹਾਂ ਮੁਹਿੰਮਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਪਹਿਲੀ ਮੁਹਿੰਮ 1818 ਈ. (First Expedition 1818 A.D.) – ਮਹਾਰਾਜਾ ਰਣਜੀਤ ਸਿੰਘ ਨੇ 1818 ਈ. ਵਿੱਚ ਪਿਸ਼ਾਵਰ ‘ਤੇ ਪਹਿਲੀ ਵਾਰ ਹਮਲਾ ਕੀਤਾ । ਉਸ ਸਮੇਂ ਪਿਸ਼ਾਵਰ ਉੱਤੇ ਦੋ ਭਰਾਵਾਂ ਯਾਰ ਮੁਹੰਮਦ ਖ਼ਾਂ ਅਤੇ ਦੋਸਤ ਮੁਹੰਮਦ ਖ਼ਾਂ ਸਾਂਝੇ ਰੂਪ ਵਿੱਚ ਸ਼ਾਸਨ ਕਰ ਰਹੇ ਸਨ । ਉਹ ਸਿੱਖ ਸੈਨਾ ਦਾ ਬਿਨਾਂ ਮੁਕਾਬਲਾ ਕੀਤੇ ਪਿਸ਼ਾਵਰ ਤੋਂ ਦੌੜ ਗਏ । ਇਸ ਤਰ੍ਹਾਂ 20 ਨਵੰਬਰ, 1818 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਆਪਣਾ ਅਧਿਕਾਰ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਸਾਬਕਾ ਸ਼ਾਸਕ ਜਹਾਂਦਾਦ ਖ਼ਾਂ ਨੂੰ ਪਿਸ਼ਾਵਰ ਦਾ ਗਵਰਨਰ ਨਿਯੁਕਤ ਕੀਤਾ ।

2. ਦੂਜੀ ਮੁਹਿੰਮ 1819 ਈ. (Second Expedition 1819 A.D.) – ਛੇਤੀ ਹੀ ਯਾਰ ਮੁਹੰਮਦ ਖਾਂ ਅਤੇ ਦੋਸਤ ਮੁਹੰਮਦ ਖ਼ਾਂ ਨੇ ਪਿਸ਼ਾਵਰ ‘ਤੇ ਮੁੜ ਅਧਿਕਾਰ ਕਰ ਲਿਆ । ਇਸ ਤੇ ਮਹਾਰਾਜਾ ਨੇ 12,000 ਸੈਨਿਕਾਂ ਦੀ ਇੱਕ ਵਿਸ਼ਾਲ ਸੈਨਾ ਪਿਸ਼ਾਵਰ ਉੱਤੇ ਹਮਲਾ ਕਰਨ ਲਈ ਭੇਜੀ । ਯਾਰ ਮੁਹੰਮਦ ਖ਼ਾਂ ਅਤੇ ਦੋਸਤ ਮੁਹੰਮਦ ਖ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ ।

3. ਤੀਜੀ ਮੁਹਿੰਮ 1823 ਈ. (Third Expedition 1823 A.D.) – ਕੁਝ ਸਮੇਂ ਬਾਅਦ ਪਿਸ਼ਾਵਰ ‘ਤੇ ਕਾਬਲ ਦੇ ਵਜ਼ੀਰ ਆਜ਼ਿਮ ਖ਼ਾਂ ਨੇ ਅਧਿਕਾਰ ਕਰ ਲਿਆ । ਆਜ਼ਿਮ ਖ਼ਾਂ ਜਾਣਦਾ ਸੀ ਕਿ ਉਸ ਨੂੰ ਕਿਸੇ ਸਮੇਂ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਛੇਤੀ ਹੀ ਮਹਾਰਾਜੇ ਨੇ ਹਰੀ ਸਿੰਘ ਨਲਵਾ, ਸ਼ਹਿਜ਼ਾਦਾ ਸ਼ੇਰ ਸਿੰਘ ਅਤੇ ਅਤਰ ਸਿੰਘ ਅਟਾਰੀਵਾਲਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੈਨਾ ਪਿਸ਼ਾਵਰ ਭੇਜੀ । 14 ਮਾਰਚ, 1823 ਈ. ਨੂੰ ਦੋਹਾਂ ਫ਼ੌਜਾਂ ਵਿਚਕਾਰ ਨੌਸ਼ਹਿਰਾ ਵਿਖੇ ਇੱਕ ਨਿਰਣਾਇਕ ਲੜਾਈ ਹੋਈ । ਇਸ ਲੜਾਈ ਨੂੰ ਟਿੱਬਾ ਹਰੀ (Tibba Tehri) ਦੀ ਲੜਾਈ ਵੀ ਕਹਿੰਦੇ ਹਨ । ਇਹ ਲੜਾਈ ਬੜੀ ਭਿਅੰਕਰ ਸੀ । ਸ਼ੁਰੂ ਵਿੱਚ ਖ਼ਾਲਸਾ ਫ਼ੌਜ ਦੇ ਪੈਰ ਉੱਖੜਨ ਲੱਗੇ । ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਸੈਨਿਕਾਂ ਵਿੱਚ ਇੱਕ ਨਵਾਂ ਜੋਸ਼ ਭਰਿਆ । ਅੰਤ ਵਿੱਚ ਆਜ਼ਿਮ ਖ਼ਾਂ ਅਤੇ ਉਸਦੇ ਸਾਥੀ ਲੜਾਈ ਦੇ ਮੈਦਾਨ ਵਿੱਚੋਂ ਨੱਸ ਤੁਰੇ ਅਤੇ ਸਿੱਖ ਜੇਤੂ ਰਹੇ । ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਫਿਰ ਯਾਰ ਮੁਹੰਮਦ ਖਾਂ ਨੂੰ ਪਿਸ਼ਾਵਰ ਦਾ ਗਵਰਨਰ ਨਿਯੁਕਤ ਕਰ ਦਿੱਤਾ ।

4. ਚੌਥੀ ਮੁਹਿੰਮ 1827-31 ਈ. (Fourth Expedition 1827-31 A.D.) – 1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਸੱਯਦ ਅਹਿਮਦ ਦੇ ਵਿਦਰੋਹ ਨੂੰ ਕੁਚਲਣ ਲਈ ਕਈ ਸੈਨਿਕ ਮੁਹਿੰਮਾਂ ਭੇਜਣੀਆਂ ਪਈਆਂ ਸਨ । ਅਫ਼ਗਾਨ ਨੇਤਾ ਸੱਯਦ ਅਹਿਮਦ ਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ । ਇਸ ‘ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਹਿਜ਼ਾਦਾ ਸ਼ੇਰ ਸਿੰਘ ਅਤੇ ਜਨਰਲ ਵੈਂਤੂਰਾ ਨੂੰ ਫ਼ੌਜ ਦੇ ਕੇ ਪਿਸ਼ਾਵਰ ਭੇਜਿਆ । ਇਸ ਫ਼ੌਜ ਨੇ ਸੱਯਦ ਅਹਿਮਦ ਤੇ ਉਸ ਦੇ ਸੈਨਿਕਾਂ ਨੂੰ ਕਰਾਰੀ ਹਾਰ ਦਿੱਤੀ ਪਰ ਉਹ ਨੱਠਣ ਵਿੱਚ ਕਾਮਯਾਬ ਹੋ ਗਿਆ । ਸੱਯਦ ਅਹਿਮਦ 1831 ਈ. ਵਿੱਚ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ ਸੀ । ਇਸ ਕਾਰਨ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ । ਸੁਲਤਾਨ ਮੁਹੰਮਦ ਖ਼ਾਂ ਨੂੰ ਪਿਸ਼ਾਵਰ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ।

5. ਪੰਜਵੀਂ ਮੁਹਿੰਮ 1834 ਈ. (Fifth Expedition 1834 A.D.) – ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ । ਇਸ ਉਦੇਸ਼ ਨਾਲ ਸ਼ਹਿਜ਼ਾਦਾ ਨੌਨਿਹਾਲ ਸਿੰਘ ਅਤੇ ਹਰੀ ਸਿੰਘ ਨਲਵਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਫੌਜ ਪਿਸ਼ਾਵਰ ਭੇਜੀ ਗਈ । ਦੋਸਤ ਮੁਹੰਮਦ ਖ਼ਾਂ ਸਿੱਖ ਸੈਨਿਕਾਂ ਦਾ ਬਿਨਾਂ ਮੁਕਾਬਲਾ ਕੀਤੇ ਕਾਬਲ ਦੌੜ ਗਿਆ । ਇਸ ਤਰ੍ਹਾਂ ਸਿੱਖਾਂ ਨੇ 6 ਮਈ, 1834 ਈ. ਆਸਾਨੀ ਨਾਲ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ ਹਰੀ ਸਿੰਘ ਨਲਵਾ ਨੂੰ ਉੱਥੋਂ ਦਾ ਗਵਰਨਰ ਨਿਯੁਕਤ ਕੀਤਾ ।

ਜਮਰੌਦ ਦੀ ਲੜਾਈ (Battle of Jamraud)

ਅਫ਼ਗਾਨਿਸਤਾਨ ਦਾ ਤਤਕਾਲੀਨ ਸ਼ਾਸਕ ਦੋਸਤ ਮੁਹੰਮਦ ਖ਼ਾਂ ਪਿਸ਼ਾਵਰ ਨੂੰ ਮੁੜ ਹਾਸਿਲ ਕਰਨਾ ਚਾਹੁੰਦਾ ਸੀ । ਦੂਜੇ ਪਾਸੇ ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਕਰਵਾਇਆ ! ਦੋਸਤ ਮੁਹੰਮਦ ਖਾਂ ਨੇ ਆਪਣੇ ਪੁੱਤਰਾਂ ਦੇ ਅਧੀਨ 20,000 ਸੈਨਿਕਾਂ ਨੂੰ ਜਮਰੌਦ ਉੱਤੇ ਹਮਲਾ ਕਰਨ ਲਈ ਭੇਜਿਆ । ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਉੱਤੇ ਹਮਲਾ ਕਰ ਦਿੱਤਾ । ਇਸ ਯੁੱਧ ਵਿੱਚ 30 ਅਪਰੈਲ, 1837 ਈ. ਨੂੰ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ । ਇਸ ’ਤੇ ਗੁੱਸੇ ਵਿੱਚ ਆਈ ਸਿੱਖ ਸੈਨਾ ਨੇ ਇੰਨਾ ਜ਼ੋਰਦਾਰ ਹਮਲਾ ਕੀਤਾ ਕਿ ਅਫ਼ਗਾਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਸਿੱਖ ਜਮਰੌਦ ਦੀ ਇਸ ਨਿਰਣਾਇਕ ਲੜਾਈ ਵਿੱਚ ਜੇਤੂ ਰਹੇ ਅਤੇ ਪਿਸ਼ਾਵਰ ‘ਤੇ ਉਨ੍ਹਾਂ ਦਾ ਅਧਿਕਾਰ ਹੋ ਗਿਆ ।

ਪਿਸ਼ਾਵਰ ਦੀ ਜਿੱਤ ਦਾ ਮਹੱਤਵ (Significance of the Conquest of Peshawar)

ਨਿਰਸੰਦੇਹ ਪਿਸ਼ਾਵਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਨਿਰਣਾਇਕ ਜਿੱਤ ਸੀ । ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਕਾਫ਼ੀ ਵਾਧਾ ਹੋਇਆ । ਉਸ ਦੀ ਸੈਨਿਕ ਸ਼ਕਤੀ ਦੀ ਧਾਕ ਸਾਰੇ ਭਾਰਤ ਵਿੱਚ ਜੰਮ ਗਈ । ਪੰਜਾਬੀਆਂ ਨੇ ਵੀ ਸੁੱਖ ਦਾ ਸਾਹ ਲਿਆ, ਕਿਉਂਕਿ ਇਸੇ ਰਸਤੇ ਤੋਂ ਹੋ ਕੇ ਮੁਸਲਿਮ ਹਮਲਾਵਰ ਪੰਜਾਬ ਅਤੇ ਭਾਰਤ ਦੇ ਦੂਸਰੇ ਭਾਗਾਂ ‘ਤੇ ਹਮਲਾ ਕਰਦੇ ਸਨ । ਇਹ ਹਮਲੇ ਬਹੁਤ ਤਬਾਹਕੁੰਨ ਸਨ | ਮਹਾਰਾਜਾ ਰਣਜੀਤ ਸਿੰਘ ਦੁਆਰਾ ਪਿਸ਼ਾਵਰ ‘ਤੇ ਕਬਜ਼ਾ ਕਰ ਲਏ ਜਾਣ ਕਾਰਨ ਇਨ੍ਹਾਂ ਹਮਲਿਆਂ ਦਾ ਖ਼ਤਰਾ ਦੁਰ ਹੋ ਗਿਆ । ਪਿਸ਼ਾਵਰ ‘ਤੇ ਕਬਜ਼ਾ ਮਹਾਰਾਜੇ ਲਈ ਆਰਥਿਕ ਪੱਖ ਤੋਂ ਬਹੁਤ ਲਾਭਦਾਇਕ ਸਿੱਧ ਹੋਇਆ । ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਆਮਦਨ ਵਿੱਚ ਕਾਫ਼ੀ ਵਾਧਾ ਹੋਇਆ | ਪ੍ਰੋਫ਼ੈਸਰ ਹਰਬੰਸ ਸਿੰਘ ਦਾ ਇਹ ਕਹਿਣਾ ਬਿਲਕੁਲ ਠੀਕ ਹੈ,
‘‘ਸਿੱਖਾਂ ਦੀ ਪਿਸ਼ਾਵਰ ਦੀ ਜਿੱਤ ਨੇ ਉੱਤਰ-ਪੱਛਮੀ ਦਿਸ਼ਾ ਵਿੱਚ ਹੋਣ ਵਾਲੇ ਲਗਾਤਾਰ ਹਮਲਿਆਂ ਦਾ ਸਦਾ ਲਈ ਅੰਤ ਕਰ ਦਿੱਤਾ ।” 1

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੰਖੇਪ ਵਰਣਨ ਕਰੋ । (Give a brief account of the career of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ । ਆਪ ਨੇ 1799 ਈ. ਤੋਂ 1839 ਈ. ਤਕ ਸ਼ਾਸਨ ਕੀਤਾ । ਆਪ ਨੇ ਇੱਕ ਵਿਸ਼ਾਲ ਅਤੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ । ਲਾਹੌਰ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਦੀਆਂ ਜਿੱਤਾਂ ਸਭ ਤੋਂ ਮਹੱਤਵਪੂਰਨ ਸਨ । ਆਪ ਦੇ ਰਾਜ ਵਿੱਚ ਸਭ ਧਰਮਾਂ ਦਾ ਬਰਾਬਰ ਆਦਰ ਕੀਤਾ ਜਾਂਦਾ ਸੀ । ਆਪ ਨੇ ਇੱਕ ਉੱਚ-ਚੋਟੀ ਦੇ ਸ਼ਾਸ਼ਨ ਪਬੰਧ ਦੀ ਵਿਵਸਥਾ ਕੀਤੀ । ਬਿਨਾਂ ਸ਼ੱਕ ਆਪ ਪੰਜਾਬ ਦੇ ‘ਸ਼ੇਰ-ਏ-ਪੰਜਾਬ` ਸੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ‘ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ ? (What was the political condition of Punjab at the time of Maharaja Ranjit Singh’s accession to power ?)
ਜਾਂ
ਜਦੋਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠੇ ਤਾਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ ? (What was the political condition of the Punjab on the occasion of Maharaja Ranjit Singh’s accession to throne ?)
ਉੱਤਰ-
ਰਣਜੀਤ ਸਿੰਘ ਨੇ 1797 ਈ. ਵਿੱਚ ਜਦੋਂ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਸੀ ਤਾਂ ਉਸ ਸਮੇਂ ਪੰਜਾਬ ਵਿੱਚ ਚਾਰੇ ਪਾਸੇ ਅਸ਼ਾਂਤੀ ਦਾ ਬੋਲਬਾਲਾ ਸੀ । ਸਿੱਖਾਂ ਨੇ ਆਪਣੀਆਂ ਬਾਰਾਂ ਸੁਤੰਤਰ ਮਿਸਲਾਂ ਕਾਇਮ ਕਰ ਲਈਆਂ ਸਨ । ਇਨ੍ਹਾਂ ਮਿਸਲਾਂ ਵਿੱਚ ਆਪਸੀ ਏਕਤਾ ਖ਼ਤਮ ਹੋ ਚੁੱਕੀ ਸੀ । ਪੰਜਾਬ ਦੇ ਉੱਤਰ-ਪੱਛਮੀ ਖੇਤਰਾਂ ਵਿੱਚ ਮੁਸਲਮਾਨਾਂ ਨੇ ਕੁਝ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ । ਇਹ ਰਿਆਸਤਾਂ ਵੀ ਆਪਸੀ ਸੰਘਰਸ਼ ‘ਤੇ ਉਤਾਰੂ ਸਨ । ਕਾਬਲ ਦਾ ਸ਼ਾਸਕ, ਸ਼ਾਹ ਜ਼ਮਾਨ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਕਾਂਗੜਾ ਦਾ ਸ਼ਾਸਕ ਸੰਸਾਰ ਚੰਦ ਕਟੋਚ ਅਤੇ ਨੇਪਾਲ ਦਾ ਸ਼ਾਸਕ ਭੀਮ ਸੈਨ ਥਾਪਾ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਸੁਪਨਾ ਵੇਖ ਰਹੇ ਸਨ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 3.
ਸ਼ਾਹ ਜ਼ਮਾਨ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Shah Zaman.)
ਉੱਤਰ-
ਸ਼ਾਹ ਜ਼ਮਾਨ 1793 ਈ. ਵਿੱਚ ਆਪਣੇ ਪਿਤਾ ਤੈਮੂਰ ਸ਼ਾਹ ਦੀ ਮੌਤ ਤੋਂ ਬਾਅਦ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਸੀ । ਉਸ ਨੇ ਸਭ ਤੋਂ ਪਹਿਲਾਂ ਪੰਜਾਬ ਨੂੰ ਮੁੜ ਆਪਣੇ ਅਧੀਨ ਕਰਨ ਵੱਲ ਧਿਆਨ ਦਿੱਤਾ । ਇਸ ਉਦੇਸ਼ ਨਾਲ ਉਸ ਨੇ 1793 ਅਤੇ ਫਿਰ 1795 ਈ. ਵਿੱਚ ਪੰਜਾਬ ‘ਤੇ ਹਮਲੇ ਕੀਤੇ ਪਰ ਉਸ ਨੂੰ ਇਨ੍ਹਾਂ ਮੁਹਿੰਮਾਂ ਨੂੰ ਅੱਧ ਵਿਚਾਲੇ ਛੱਡ ਕੇ ਕਾਬਲ ਵਾਪਸ ਜਾਣਾ ਪਿਆ ਸੀ । ਪੰਜਾਬ ਉੱਤੇ ਆਪਣੇ ਤੀਸਰੇ ਹਮਲੇ ਦੇ ਦੌਰਾਨ ਉਸ ਨੇ ਜਨਵਰੀ, 1797 ਈ. ਵਿੱਚ ਅਤੇ ਚੌਥੇ ਹਮਲੇ ਨਾਲ ਲਾਹੌਰ ਉੱਤੇ ਆਸਾਨੀ ਨਾਲ ਹਮਲਾ ਕਰ ਲਿਆ ਸੀ । ਨਵੰਬਰ, 1798 ਈ. ਵਿੱਚ ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ 1800 ਈ. ਵਿੱਚ ਕਾਬਲ ਵਿੱਚ ਸ਼ਾਹ ਜ਼ਮਾਨ ਦਾ ਤਖ਼ਤਾ ਉਲਟਾ ਦਿੱਤਾ ਗਿਆ ।

ਪ੍ਰਸ਼ਨ 4.
ਰਣਜੀਤ ਸਿੰਘ ਦੁਆਰਾ ਲਾਹੌਰ ਦੀ ਜਿੱਤ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ । (Give a brief account of the conquest of Lahore by Ranjit Singh and its significance.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ‘ਤੇ ਸੰਖੇਪ ਨੋਟ ਲਿਖੋ । (Write a brief note on Maharaja Ranjit Singh’s conquest of Lahore.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ । ਇੱਥੇ ਤਿੰਨ ਭੰਗੀ ਸਰਦਾਰਾਂ ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ । ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਨਾਲ ਲਾਹੌਰ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਦੀ ਖ਼ਬਰ ਮਿਲਦਿਆਂ ਸਾਰ ਹੀ ਸਾਹਿਬ ਸਿੰਘ ਅਤੇ ਮੋਹਰ ਸਿੰਘ ਨੱਸ ਗਏ । ਚੇਤ ਸਿੰਘ ਨੇ ਥੋੜਾ ਜਿਹਾ ਮੁਕਾਬਲਾ ਕਰਨ ਮਗਰੋਂ ਆਪਣੀ ਹਾਰ ਮੰਨ ਲਈ । ਇਸ ਤਰ੍ਹਾਂ ਰਣਜੀਤ ਸਿੰਘ ਨੇ 7 ਜੁਲਾਈ, 1799 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ । ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ ।

ਪ੍ਰਸ਼ਨ 5.
ਭਸੀਨ ਦੀ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Bhasin.)
ਉੱਤਰ-
ਲਾਹੌਰ ਦੀ ਜਿੱਤ ਕਾਰਨ ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਅਤੇ ਕਸੂਰ ਦੇ ਨਿਜ਼ਾਮ-ਉਦ-ਦੀਨ ਨੇ 1800 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਇੱਕ ਗਠਜੋੜ ਤਿਆਰ ਕਰ ਲਿਆ । ਉਹ ਆਪਣੀਆਂ ਫ਼ੌਜਾਂ ਲੈ ਕੇ ਲਾਹੌਰ ਦੇ ਨੇੜੇ ਭਸੀਨ ਨਾਂ ਦੇ ਪਿੰਡ ਵਿੱਚ ਪਹੁੰਚ ਗਏ । ਰਣਜੀਤ ਸਿੰਘ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਭਸੀਨ ਵਿਖੇ ਆ ਡਟਿਆ | ਅਚਾਨਕ ਇੱਕ ਦਿਨ ਗੁਲਾਬ ਸਿੰਘ ਭੰਗੀ, ਜਿਹੜਾ ਕਿ ਗਠਜੋੜ ਦਾ ਨੇਤਾ ਸੀ, ਵਧੇਰੇ ਸ਼ਰਾਬ ਪੀਣ ਕਾਰਨ ਮਰ ਗਿਆ । ਇਸ ਨਾਲ ਰਣਜੀਤ ਸਿੰਘ ਦੇ ਵਿਰੋਧੀਆਂ ਵਿੱਚ ਭਾਜੜ ਪੈ ਗਈ । ਇਸ ਤਰ੍ਹਾਂ ਬਿਨਾਂ ਖ਼ੂਨ ਵਹਾਏ ਹੀ ਰਣਜੀਤ ਸਿੰਘ ਨੂੰ ਜਿੱਤ ਪ੍ਰਾਪਤ ਹੋਈ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ ਦਾ ਸੰਖੇਪ ਵਿੱਚ ਵਰਣਨ ਕਰੋ ਅਤੇ ਮਹੱਤਤਾ ਦੱਸੋ । (Describe briefly about the conquest of Amritsar by Maharaja Ranjit Singh and its importance.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਵਿੱਚ ਅੰਮ੍ਰਿਤਸਰ ਦੀ ਜਿੱਤ ਦੀ ਕੀ ਮਹੱਤਤਾ ਹੈ ? (What is the significance of the conquest of Amritsar in the early career of Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਜਿੱਤ ‘ਤੇ ਸੰਖੇਪ ਨੋਟ ਲਿਖੋ । (Write a brief note on Maharaja Ranjit Singh’s conquest of Amritsar.)
ਉੱਤਰ-
1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਨੂੰ ਲੋਹਗੜ੍ਹ ਦਾ ਕਿਲਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰਨ ਲਈ ਕਿਹਾ । ਮਾਈ ਸੁੱਖਾਂ ਨੇ ਇਨਕਾਰ ਕਰ ਦਿੱਤਾ । ਇਸ ਕਾਰਨ ਮਹਾਰਾਜੇ ਨੇ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ । ਮਾਈ ਸੁੱਖਾਂ ਨੇ ਥੋੜੇ ਜਿਹੇ ਵਿਰੋਧ ਮਗਰੋਂ ਆਪਣੀ ਹਾਰ ਮੰਨ ਲਈ । ਇਸ ਤਰ੍ਹਾਂ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅੰਮਿਤਸਰ ‘ਤੇ ਕਬਜ਼ਾ ਹੋ ਗਿਆ । ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ ।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਿਵੇਂ ਜਿੱਤ ਪ੍ਰਾਪਤ ਕੀਤੀ ? (How did Maharaja Ranjit Singh conquer Multan ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਸੰਖੇਪ ਵਰਣਨ ਕਰੋ । (Give a brief account of Ranjit Singh’s conquest of Multan.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ 1802 ਈ. ਤੋਂ ਲੈ ਕੇ 1817 ਈ. ਦੇ ਸਮੇਂ ਦੇ ਦੌਰਾਨ ਮੁਲਤਾਨ ਦੇ ਵਿਰੁੱਧ 6 ਸੈਨਿਕ ਮੁਹਿੰਮਾਂ ਭੇਜੀਆਂ । ਮੁਲਤਾਨ ਦਾ ਸ਼ਾਸਕ ਮੁਜ਼ੱਫ਼ਰ ਖ਼ਾਂ ਹਰ ਵਾਰੀ ਭਾਰੀ ਨਜ਼ਰਾਨਾ ਦੇ ਕੇ ਟਾਲਦਾ ਰਿਹਾ । 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੱਤਵੀਂ ਵਾਰ ਇੱਕ ਵਿਸ਼ਾਲ ਫ਼ੌਜ ਮਿਸਰ ਦੀਵਾਨ ਚੰਦ ਦੇ ਅਧੀਨ ਮੁਲਤਾਨ ਵੱਲ ਭੇਜੀ । ਸਿੱਖ ਸੈਨਾ ਨੇ ਮੁਲਤਾਨ ਦੇ ਨਵਾਬ ਮੁਜੱਫਰ ਖਾਂ ਨੂੰ ਹਰਾ ਕੇ 2 ਜੂਨ, 1818 ਈ. ਨੂੰ ਮੁਲਤਾਨ ‘ਤੇ ਕਬਜ਼ਾ ਕਰ ਲਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਮੁਲਤਾਨ ‘ਤੇ ਕਬਜ਼ਾ ਹੋ ਗਿਆ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਦੀ ਜਿੱਤ ਦਾ ਮਹੱਤਵ ਦੱਸੋ । (Describe the significance of Maharaja Ranjit Singh’s conquest of Multan.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦੇ ਤਿੰਨ ਮਹੱਤਵ ਦੱਸੋ । (Describe the three significance of Maharaja Ranjit Singh’s conquest of Multan.)
ਉੱਤਰ-
ਮੁਲਤਾਨ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ । ਇਸ ਜਿੱਤ ਨਾਲ ਪੰਜਾਬ ਵਿੱਚੋਂ ਅਫ਼ਗਾਨ ਸ਼ਕਤੀ ਦਾ ਦਬਦਬਾ ਖ਼ਤਮ ਹੋ ਗਿਆ । ਇਸ ਨਿਰਣਾਇਕ ਜਿੱਤ ਨਾਲ ਸਿੱਖ ਫ਼ੌਜਾਂ ਦੇ ਹੌਸਲੇ ਬੁਲੰਦ ਹੋ ਗਏ । ਇਸ ਜਿੱਤ ਨਾਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਵਿੱਚ ਵਾਧਾ ਹੋਇਆ ਉੱਥੇ ਉਸ ਦੇ ਮਾਨ-ਸਨਮਾਨ ਨੂੰ ਚਾਰ ਚੰਦ ਲੱਗ ਗਏ । ਮੁਲਤਾਨ ਦੀ ਜਿੱਤ ਨਾਲ ਪੰਜਾਬ ਦੇ ਵਪਾਰ ਨੂੰ ਕਾਫ਼ੀ ਉਤਸ਼ਾਹ ਮਿਲਿਆ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਿਵੇਂ ਆਪਣੇ ਅਧੀਨ ਕੀਤਾ ? (How did Maharaja Ranjit Singh conquer Kashmir ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਹੋਏ 1813 ਈ. ਵਿੱਚ ਰੋਹਤਾਸ ਦੇ ਸਮਝੌਤੇ ਅਨੁਸਾਰ ਕਸ਼ਮੀਰ ‘ਤੇ ਹਮਲਾ ਕੀਤਾ | ਕਸ਼ਮੀਰ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਹਾਰ ਗਿਆ | ਕਸ਼ਮੀਰ ‘ਤੇ ਕਬਜ਼ਾ ਕਰਨ ਪਿੱਛੋਂ ਫ਼ਤਿਹ ਖਾਂ ਨੇ ਰਣਜੀਤ ਸਿੰਘ ਨੂੰ ਸਮਝੌਤੇ ਅਨੁਸਾਰ ਕੁਝ ਨਾ ਦਿੱਤਾ । 1814 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਦੁਸਰੀ ਵਾਰ ਹਮਲਾ ਕੀਤਾ । ਇਸ ਮੁਹਿੰਮ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ । ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਤੀਸਰੀ ਵਾਰ ਹਮਲਾ ਕੀਤਾ ਅਤੇ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਵਿੱਚ ਸਫਲ ਰਿਹਾ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਮਹੱਤਵ ਦੱਸੋ । (Describe the significance of Maharaja Ranjit Singh’s conquest of Kashmir.)
ਉੱਤਰ-ਪਹਿਲਾ, ਮਹਾਰਾਜਾ ਰਣਜੀਤ ਸਿੰਘ ਸੀ ਕਸ਼ਮੀਰ ਜਿੱਤ ਨਾਲ ਉਸ ਦੇ ਸਨਮਾਨ ਵਿੱਚ ਬਹੁਤ ਵਾਧਾ ਹੋਇਆ । ਦੂਜਾ, ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਕੁਦਰਤੀ ਹੱਦ ਤਕ ਪਹੁੰਚ ਗਈ । ਤੀਜਾ, ਕਸ਼ਮੀਰ ਉੱਤੇ ਸਿੱਖਾਂ ਦਾ ਕਬਜ਼ਾ ਹੋ ਜਾਣ ਨਾਲ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ । ਚੌਥਾ, ਕਸ਼ਮੀਰ ਦੀ ਜਿੱਤ ਨਾਲ ਮਹਾਰਾਜੇ ਨੂੰ ਬੜਾ ਆਰਥਿਕ ਲਾਭ ਹੋਇਆ । ਪੰਜਵਾਂ, ਕਸ਼ਮੀਰ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਭਦਾਇਕ ਸਿੱਧ ਹੋਈ ।

ਪ੍ਰਸ਼ਨ 11.
ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on the battle of Naushera or Tibba Tehri.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਆਜ਼ਮ ਖਾਂ ਦੀਆਂ ਫ਼ੌਜਾਂ ਵਿਚਕਾਰ 14 ਮਾਰਚ, 1823 ਈ. ਨੂੰ ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੇ ਸਥਾਨ ‘ਤੇ ਇੱਕ ਬੜਾ ਭਿਅੰਕਰ ਯੁੱਧ ਸ਼ੁਰੂ ਹੋਇਆ । ਇਸ ਲੜਾਈ ਦੇ ਸ਼ੁਰੂ ਵਿੱਚ ਅਫ਼ਗਾਨ ਸਿੱਖਾਂ ‘ਤੇ ਹਾਵੀ ਰਹੇ । ਅਕਾਲੀ ਫੂਲਾ ਸਿੰਘ ਅਤੇ ਹੋਰ ਕਈ ਪ੍ਰਸਿੱਧ ਯੋਧਾ ਇਸ ਲੜਾਈ ਵਿੱਚ ਮਾਰੇ ਗਏ । ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ ਹੁਣ ਸਿੱਖਾਂ ਨੇ ਅਫ਼ਗਾਨ ਫ਼ੌਜਾਂ ‘ਤੇ ਇੱਕ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਉਨ੍ਹਾਂ ਨੂੰ ਜਾਨ ਬਚਾਉਣ ਲਈ ਲੜਾਈ ਦੇ ਮੈਦਾਨ ਵਿੱਚੋਂ ਦੌੜਨਾ ਪਿਆ । ਇਸ ਨਿਰਣਾਇਕ ਲੜਾਈ ਵਿੱਚ ਮਹਾਰਾਜਾ ਦੀ ਜਿੱਤ ਕਾਰਨ ਉਸ ਦੀਆਂ ਫ਼ੌਜਾਂ ਦੇ ਹੌਸਲੇ ਬਹੁਤ ਵੱਧ ਗਏ ਅਤੇ ਆਜ਼ਿਮ ਸ਼ਾਂ ਇਸ ਅਪਮਾਨ ਕਾਰਨ ਛੇਤੀ ਹੀ ਪਰਲੋਕ ਸਿਧਾਰ ਗਿਆ ।

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਦੀ ਜਿੱਤ ਅਤੇ ਇਸ ਦੇ ਮਹੱਤਵ ’ਤੇ ਸੰਖੇਪ ਚਾਨਣਾ ਪਾਓ । (Write a short note on Maharaja Ranjit Singh’s conquest of Peshawar and its significance.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ’ਤੇ ਜਿੱਤ ਪ੍ਰਾਪਤ ਕੀਤੀ । ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਕਾਫ਼ੀ ਵਾਧਾ ਹੋਇਆ । ਪਿਸ਼ਾਵਰ ’ਤੇ ਰਣਜੀਤ ਸਿੰਘ ਦਾ ਕਬਜ਼ਾ ਹੋਣ ਜਾਣ ਕਾਰਨ ਪੰਜਾਬੀਆਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਇਸੇ ਰਸਤੇ ਤੋਂ ਹੋ ਕੇ ਮੁਸਲਿਮ ਹਮਲਾਵਰ ਪੰਜਾਬੀ ਅਤੇ ਭਾਰਤ ਦੇ ਦੂਸਰੇ ਭਾਗਾਂ ‘ਤੇ ਹਮਲੇ ਕਰਦੇ ਰਹੇ । ਪਿਸ਼ਾਵਰ ‘ਤੇ ਕਬਜ਼ਾ ਕਰ ਲਏ ਜਾਣ ਕਾਰਨ ਇਨ੍ਹਾਂ ਹਮਲਿਆਂ ਦਾ ਖ਼ਤਰਾ ਦੂਰ ਹੋ ਗਿਆ । ਪਿਸ਼ਾਵਰ ‘ਤੇ ਕਬਜ਼ਾ ਮਹਾਰਾਜੇ ਲਈ ਆਰਥਿਕ ਪੱਖ ਤੋਂ ਵੀ ਲਾਭਦਾਇਕ ਸਿੱਧ ਹੋਇਆ । ਇਸ ਤੋਂ ਇਲਾਵਾ ਇਸ ਜਿੱਤ ਨੇ ਪੰਜਾਬ ਵਿੱਚ ਅਫ਼ਗਾਨਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਕੀ ਨੀਤੀ ਅਪਣਾਈ ? (What policy did Maharaja Ranjit Singh adopt towards the defeated rulers ?).
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਨਾ ਕੇਵਲ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ ਬਲਿਕ ਉਨ੍ਹਾਂ ਪ੍ਰਤੀ ਇੱਕ ਸਫਲ ਸ਼ਾਸਨ ਨੀਤੀ ਨੂੰ ਵੀ ਅਪਣਾਇਆ । ਇਹ ਨੀਤੀ ਸਾਰੇ ਸ਼ਾਸਕਾਂ ਉੱਤੇ ਇੱਕੋ ਜਿਹੀ ਲਾਗੂ ਹੁੰਦੀ ਸੀ । ਕਈਆਂ ਸ਼ਾਸਕਾਂ ਨੂੰ ਜਿਨ੍ਹਾਂ ਨੇ ਰਣਜੀਤ ਸਿੰਘ ਦੀ ਅਧਿਰਾਜਗੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਸੀ, ਦੇ ਇਲਾਕੇ ਵਾਪਸ ਕਰ ਦਿੱਤੇ ਗਏ । ਜਿਨ੍ਹਾਂ ਸ਼ਾਸਕਾਂ ਦੇ ਇਲਾਕੇ ਰਾਜ ਵਿੱਚ ਸ਼ਾਮਲ ਕਰ ਲਏ ਗਏ, ਉਨ੍ਹਾਂ ਨੂੰ ਮਹਾਰਾਜੇ ਦੇ ਦਰਬਾਰ ਵਿੱਚ ਜਾਂ ਤੇ ਨੌਕਰੀ ‘ਤੇ ਲਗਾ ਲਿਆ ਗਿਆ ਅਤੇ ਜਾਂ ਉਨ੍ਹਾਂ ਨੂੰ ਗੁਜ਼ਾਰੇ ਲਈ ਜਾਗੀਰਾਂ ਦੇ ਦਿੱਤੀਆਂ ਗਈਆਂ । ਵਿਰੋਧ ਜਾਰੀ ਰੱਖਣ ਵਾਲੇ ਸ਼ਾਸਕਾਂ ਪ੍ਰਤੀ ਸਖ਼ਤੀ ਦੀ ਨੀਤੀ ਅਪਣਾਈ ਗਈ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕੀ ਨੀਤੀ ਅਪਣਾਈ ? (What policy did Maharaja Ranjit Singh adopt towards the Sikh Misls ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਵਿਵੇਚਨਾ ਕਰੋ । (Examine the Misl policy of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕਿਹੜੀ ਨੀਤੀ ਅਪਣਾਈ ? (Which policy did Maharaja Ranjit Singh adopt towards the Sikh Misls ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਮਿਸਲਾਂ ਪ੍ਰਤੀ ਨੀਤੀ ਬਾਰੇ ਦੱਸੋ । (Write down the policy of Maharaja Ranjit Singh towards Sikh Misls.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਜਿਸ ਸਮੇਂ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਉਸ ਸਮੇਂ ਪੰਜਾਬ ਵਿੱਚ 12 ਸੁਤੰਤਰ ਮਿਸਲਾਂ ਕਾਇਮ ਸਨ । ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਸਾਮਰਾਜ ਸਥਾਪਿਤ ਕਰਨ ਦੇ ਉਦੇਸ਼ ਨਾਲ ਸਿੱਖ ਮਿਸਲਾਂ ਨੂੰ ਆਪਣੇ ਅਧੀਨ ਕਰਨ ਦੀ ਯੋਜਨਾ ਬਣਾਈ ।ਉਸ ਨੇ ਸ਼ੁਰੂ ਵਿੱਚ ਸ਼ਕਤੀਸ਼ਾਲੀ ਮਿਸਲਾਂ ਨਾਲ ਜਾਂ ਤਾਂ ਵਿਆਹ ਸੰਬੰਧ ਕਾਇਮ ਕਰ ਲਏ ਜਾਂ ਉਨ੍ਹਾਂ ਨਾਲ ਦੋਸਤੀ ਕਰ ਲਈ । ਉਨ੍ਹਾਂ ਦੇ ਸਹਿਯੋਗ ਸਦਕਾ ਰਣਜੀਤ ਸਿੰਘ ਨੇ ਕਮਜ਼ੋਰ ਮਿਸਲਾਂ ‘ਤੇ ਕਬਜ਼ਾ ਕਰ ਲਿਆ । ਜਦੋਂ ਰਣਜੀਤ ਸਿੰਘ ਦੀ ਸ਼ਕਤੀ ਅਤੇ ਸਾਧਨਾਂ ਦਾ ਵਿਸਥਾਰ ਹੋ ਗਿਆ ਤਾਂ ਉਸ ਨੇ ਸ਼ਕਤੀਸ਼ਾਲੀ ਮਿਸਲਾਂ ਨੂੰ ਇੱਕ-ਇੱਕ ਕਰਕੇ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ।

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ . (Answer in one Word to one Sentence)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ-
13 ਨਵੰਬਰ, 1780 ਈ. ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ-
ਗੁਜਰਾਂਵਾਲਾ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧ ਰੱਖਦਾ ਸੀਂ ?
ਉੱਤਰ-
ਸ਼ੁਕਰਚੱਕੀਆ ਮਿਸਲ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ ਦਾ ਕੀ ਨਾਂ ਸੀ ?
ਉੱਤਰ-
ਰਾਜ ਕੌਰ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਮਹਾਂ ਸਿੰਘ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 6.
ਰਾਜ ਕੌਰ ਕੌਣ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ।

ਪ੍ਰਸ਼ਨ 7.
ਰਣਜੀਤ ਸਿੰਘ ਦੀ ਮਾਤਾ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਰਣਜੀਤ ਸਿੰਘ ਦੀ ਮਾਤਾ ਨੂੰ ਮਾਈ ਮਲਵਈ ਕਿਹਾ ਜਾਂਦਾ ਸੀ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਨਾਂ ਦੱਸੋ ।
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਕੀ ਨਾਂ ਸੀ ?
ਉੱਤਰ-
ਚੜ੍ਹਤ ਸਿੰਘ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਕਦੋਂ ਗੱਦੀ ‘ਤੇ ਬੈਠਿਆ ?
ਉੱਤਰ-
1792 ਈ. ।

ਪ੍ਰਸ਼ਨ 10.
ਰਣਜੀਤ ਸਿੰਘ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਬੁੱਧ ਸਿੰਘ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਹੜੀ ਮਿਸਲ ਨਾਲ ਸੀ ?
ਉੱਤਰ-
ਸ਼ੁਕਰਚੱਕੀਆ ਮਿਸਲ ।

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ ?
ਉੱਤਰ-
ਮਹਿਤਾਬ ਕੌਰ ਨਾਲ ।

ਪ੍ਰਸ਼ਨ 13.
ਮਹਾਰਾਜ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਦੋਂ ਹੋਇਆ ?
ਉੱਤਰ-
1796 ਈ. ।

ਪ੍ਰਸ਼ਨ 14.
ਸਦਾ ਕੌਰ ਕੌਣ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਸੱਸ ।

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਕੀ ਨਾਂ ਸੀ ?
ਉੱਤਰ-
ਸਦਾ ਕੌਰ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 16.
ਸਦਾ ਕੌਰ ਕਿਹੜੀ ਮਿਸਲ ਨਾਲ ਸੰਬੰਧਿਤ ਸੀ ?
ਜਾਂ
ਸਦਾ ਕੌਰ ਕਿਸ ਮਿਸਲ ਨਾਲ ਸੰਬੰਧ ਰੱਖਦੀ ਸੀ ?
ਉੱਤਰ-
ਕਨ੍ਹਈਆ ਮਿਸਲ ਨਾਲ ।

ਪ੍ਰਸ਼ਨ 17.
ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਲਾਹੌਰ ‘ਤੇ ਕਿਹੜੇ ਸਰਦਾਰਾਂ ਦਾ ਸ਼ਾਸਨ ਸੀ ?
ਉੱਤਰ-
ਭੰਗੀ ਸਰਦਾਰਾਂ ਦਾ |

ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਕਸੂਰ ‘ਤੇ ਕਿਸ ਹਾਕਮ ਦਾ ਸ਼ਾਸਨ ਸੀ ?
ਉੱਤਰ-
ਨਿਜ਼ਾਮਉੱਦੀਨ ।

ਪ੍ਰਸ਼ਨ 19.
ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਕਾਂਗੜਾ ਦਾ ਪ੍ਰਸਿੱਧ ਸ਼ਾਸਕ ਕੌਣ ਸੀ ?
ਉੱਤਰ-
ਸੰਸਾਰ ਚੰਦ ਕਟੋਚ ।

ਪ੍ਰਸ਼ਨ 20.
ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਗੋਰਖਿਆਂ ਦਾ ਪ੍ਰਸਿੱਧ ਨੇਤਾ ਕੌਣ ਸੀ ?
ਉੱਤਰ-
ਭੀਮ ਸੈਨ ਥਾਪਾ ।

ਪ੍ਰਸ਼ਨ 21.
ਜਾਰਸ ਬਾਮਸ ਕੌਣ ਸੀ ?
ਉੱਤਰ-
ਉਹ ਇੱਕ ਅੰਗਰੇਜ਼ ਸੀ ਅਤੇ ਉਸ ਨੇ ਹਾਂਸੀ ਵਿਖੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 22.
ਸ਼ਾਹ ਜ਼ਮਾਨ ਕੌਣ ਸੀ ?
ਉੱਤਰ-
ਅਫ਼ਗਾਨਿਸਤਾਨ ਦਾ ਬਾਦਸ਼ਾਹ ।

ਪ੍ਰਸ਼ਨ 23.
ਮਹਾਰਾਜਾ ਰਣਜੀਤ ਦਾ ਸ਼ਾਸਨ ਕਾਲ ਕੀ ਸੀ ?
ਉੱਤਰ-
1799 ਈ. ਤੋਂ 1839 ਈ. ।

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦੇ ਹਮਲੇ ਸਮੇਂ ਲਾਹੌਰ ‘ਤੇ ਕਿਸ ਮਿਸਲ ਦਾ ਸ਼ਾਸਨ ਸੀ ?
ਉੱਤਰ-
ਭੰਗੀ ਮਿਸਲ ।

ਪ੍ਰਸ਼ਨ 25.
ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
ਉੱਤਰ-
7 ਜੁਲਾਈ, 1799 ਈ. ।

ਪ੍ਰਸ਼ਨ 26.
ਲਾਹੌਰ ਦੀ ਜਿੱਤ ਰਣਜੀਤ ਸਿੰਘ ਲਈ ਕਿਵੇਂ ਮਹੱਤਵਪੂਰਨ ਸਿੱਧ ਹੋਈ ?
ਉੱਤਰ-
ਇਸ ਜਿੱਤ ਕਾਰਨ ਰਣਜੀਤ ਸਿੰਘ ਨੂੰ ਪੰਜਾਬ ਦਾ ਸਵਾਮੀ ਸਮਝਿਆ ਜਾਣ ਲੱਗਾ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 27.
ਰਣਜੀਤ ਸਿੰਘ ਨੂੰ ਕਦੋਂ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਗਿਆ ਸੀ ?
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਕਦੋਂ ਹੋਈ ?
ਉੱਤਰ-
12 ਅਪਰੈਲ, 1801 ਈ. ।

ਪ੍ਰਸ਼ਨ 28.
ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਕਿੱਥੇ ਹੋਈ ?
ਉੱਤਰ-
ਲਾਹੌਰ ।

ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਕਦੋਂ ਜਿੱਤਿਆ ?
ਉੱਤਰ-
1805 ਈ. ।

ਪ੍ਰਸ਼ਨ 30.
ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਕਿਸ ਤੋਂ ਜਿੱਤਿਆ ਸੀ ?
ਉੱਤਰ-
ਮਾਈ ਸੁੱਖਾਂ ਤੋਂ ।

ਪ੍ਰਸ਼ਨ 31.
ਜਮਜਮਾ ਕੀ ਸੀ ?
ਉੱਤਰ-
ਇਕ ਪ੍ਰਸਿੱਧ ਤੋਪ ।

ਪ੍ਰਸ਼ਨ 32.
ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਦੇ ਪ੍ਰਦੇਸ਼ਾਂ ‘ਤੇ ਕਿੰਨੀ ਵਾਰ ਹਮਲੇ ਕੀਤੇ ?
ਉੱਤਰ-
ਤਿੰਨ ਵਾਰ ।

ਪ੍ਰਸ਼ਨ 33.
ਮਹਾਰਾਜਾ ਰਣਜੀਤ ਸਿੰਘ ਦੀ ਕੰਸੂਰ ਜਿੱਤ ਸਮੇਂ ਉੱਥੇ ਕਿਸ ਦਾ ਸ਼ਾਸਨ ਸੀ ?
ਉੱਤਰ-
ਨਵਾਬ ਕੁਤਬ-ਉਦ-ਦੀਨ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 34.
ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ’ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
ਉੱਤਰ-
1807 ਈ. ।

ਪ੍ਰਸ਼ਨ 35.
ਮਹਾਰਾਜਾ ਰਣਜੀਤ ਸਿੰਘ ਨੇ , ਕਾਂਗੜਾ ‘ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
ਉੱਤਰ-
1809 ਈ. ।

ਪ੍ਰਸ਼ਨ 36.
ਮਹਾਰਾਜਾ ਰਣਜੀਤ ਸਿੰਘ ਦੀ ਕਾਂਗੜਾ ਜਿੱਤ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ ?
ਉੱਤਰ-
ਸੰਸਾਰ ਚੰਦ ਕਟੋਚ ।

ਪ੍ਰਸ਼ਨ 37.
ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਨੂੰ ਕਦੋਂ ਜਿੱਤਿਆ ਸੀ ?
ਉੱਤਰ-
1809 ਈ. ।

ਪ੍ਰਸ਼ਨ 38.
ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਕਿਸ ਤੋਂ ਜਿੱਤਿਆ ਸੀ ?
ਉੱਤਰ-
ਸਾਹਿਬ ਸਿੰਘ ਭੰਗੀ ।

ਪ੍ਰਸ਼ਨ 39.
ਮਹਾਰਾਜਾ ਰਣਜੀਤ ਸਿੰਘ ਨੇ ਅਟਕ ਨੂੰ ਕਦੋਂ ਜਿੱਤਿਆ ਸੀ ?
ਉੱਤਰ-
1813 ਈ. ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 40.
ਮਹਾਰਾਜਾ ਰਣਜੀਤ ਸਿੰਘ ਦੀ ਅਟਕ ਜਿੱਤ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ ?
ਉੱਤਰ-
ਜਹਾਂਦਾਦ ਖ਼ਾਂ ।

ਪ੍ਰਸ਼ਨ 41.
ਹਜਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਕਦੋਂ ਹੋਈ ?
ਉੱਤਰ-
13 ਜੁਲਾਈ, 1813 ਈ. ।

ਪ੍ਰਸ਼ਨ 42.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਵਿੱਚ ਕਿਸ ਦਾ ਸ਼ਾਸਨ ਸੀ ?
ਉੱਤਰ-
ਨਵਾਬ ਮੁਜੱਫ਼ਰ ਖਾਂ ।

ਪ੍ਰਸ਼ਨ 43.
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਕਦੋਂ ਜਿੱਤਿਆ ?
ਉੱਤਰ-
2 ਜੂਨ, 1818 ਈ. ।

ਪ੍ਰਸ਼ਨ 44.
ਮਹਾਰਾਜਾ ਰਣਜੀਤ ਸਿੰਘ ਦੁਆਰਾ ਮੁਲਤਾਨ ਦੀ ਜਿੱਤ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸ ਸੈਨਾਪਤੀ ਨੇ ਕੀਤੀ ?
ਉੱਤਰ-
ਮਿਸਰ ਦੀਵਾਨ ਚੰਦ ।

ਪ੍ਰਸ਼ਨ 45.
ਮੁਲਤਾਨ ਦੀ ਜਿੱਤ ਦਾ ਕੋਈ ਇੱਕ ਮਹੱਤਵਪੂਰਨ ਪ੍ਰਭਾਵ ਦੱਸੋ ।
ਉੱਤਰ-
ਇਸ ਜਿੱਤ ਨਾਲ ਅਫ਼ਗਾਨਾਂ ਦੀ ਸ਼ਕਤੀ ਨੂੰ ਭਾਰੀ ਸੱਟ ਵੱਜੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 46.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਜਿੱਤ ਪ੍ਰਾਪਤ ਕਰਨ ਲਈ ਫ਼ਤਿਹ ਖਾਂ ਨਾਲ ਕਦੋਂ ਸਮਝੌਤਾ ਕੀਤਾ ਸੀ ?
ਉੱਤਰ-
1813 ਈ. ।

ਪ੍ਰਸ਼ਨ 47.
ਵਫ਼ਾ ਬੇਗ਼ਮ ਕੌਣ ਸੀ ?
ਉੱਤਰ-
ਉਹ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਸ਼ੁਜਾਹ ਦੀ ਪਤਨੀ ਸੀ ।

ਪ੍ਰਸ਼ਨ 48.
ਮਹਾਰਾਜਾ ਰਣਜੀਤ ਸਿੰਘ ਨੇ ਵਫ਼ਾ ਬੇਗਮ ਤੋਂ ਕੀ ਪ੍ਰਾਪਤ ਕੀਤਾ ਸੀ ?
ਉੱਤਰ-
ਕੋਹੇਨੂਰ ਹੀਰਾ ।

ਪ੍ਰਸ਼ਨ 49.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਉੱਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ ?
ਉੱਤਰ-
1813 ਈ. ।

ਪ੍ਰਸ਼ਨ 50.
ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ਤੇ ਪਹਿਲੇ ਹਮਲੇ ਦੇ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ ?
ਉੱਤਰ-
ਅੱਤਾ ਮੁਹੰਮਦ ਖਾਂ ।

ਪ੍ਰਸ਼ਨ 51.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ ਤੇ ਦੂਸਰੀ ਵਾਰ ਕਦੋਂ ਹਮਲਾ ਕੀਤਾ ?
ਉੱਤਰ-
1814 ਈ. ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 52.
ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ’ਤੇ ਦੂਸਰੇ ਹਮਲੇ ਦੇ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ ?
ਉੱਤਰ-
ਆਜ਼ਮ ਖਾਂ ।

ਪ੍ਰਸ਼ਨ 53.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਦੋਂ ਜਿੱਤਿਆ ਸੀ ?
ਉੱਤਰ-
5 ਜੁਲਾਈ, 1819 ਈ. ।

ਪ੍ਰਸ਼ਨ 54.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦਾ ਪਹਿਲਾ ਗਵਰਨਰ ਕਿਸ ਨੂੰ ਨਿਯੁਕਤ ਕੀਤਾ ਸੀ ?
ਉੱਤਰ-
ਦੀਵਾਨ ਮੋਤੀ ਰਾਮ ।

ਪ੍ਰਸ਼ਨ 55.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ ?
ਉੱਤਰ-
1818 ਈ. ।

ਪ੍ਰਸ਼ਨ 56.
1818 ਈ. ਵਿੱਚ ਪਿਸ਼ਾਵਰ ਦਾ ਸ਼ਾਸਨ ਕੌਣ ਚਲਾ ਰਿਹਾ ਸੀ ?
ਉੱਤਰ-
ਯਾਰ ਮੁਹੰਮਦ ਖ਼ਾਂ ਅਤੇ ਦੋਸਤ ਮੁਹੰਮਦ ਖਾਂ ।

ਪ੍ਰਸ਼ਨ 57.
ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਪ੍ਰਸਿੱਧ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
14 ਮਾਰਚ, 1823 ਈ. ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 58.
ਨੌਸ਼ਹਿਰਾ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਿਹੜੇ ਪ੍ਰਸਿੱਧ ਯੋਧੇ ਨੇ ਸ਼ਹੀਦੀ ਪ੍ਰਾਪਤ ਕੀਤੀ
ਸੀ ।
ਉੱਤਰ-
ਅਕਾਲੀ ਫੂਲਾ ਸਿੰਘ ।

ਪ੍ਰਸ਼ਨ 59.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਸੀ ?
ਉੱਤਰ-
1834 ਈ. ।

ਪ੍ਰਸ਼ਨ 60.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਦਾ ਪਹਿਲਾ ਗਵਰਨਰ ਕਿਸ ਨੂੰ ਨਿਯੁਕਤ ਕੀਤਾ ਸੀ ?
ਉੱਤਰ-
ਹਰੀ ਸਿੰਘ ਨਲਵਾ ।

ਪ੍ਰਸ਼ਨ 61.
ਜਮਰੌਦ ਦੀ ਲੜਾਈ ਕਦੋਂ ਹੋਈ ?
ਉੱਤਰ-
1837 ਈ. ।

ਪ੍ਰਸ਼ਨ 62.
ਜਮਰੌਦ ਦੀ ਲੜਾਈ ਵਿੱਚ ਸਿੱਖਾਂ ਦਾ ਕਿਹੜਾ ਸਿੱਧ ਜਨਰੈਲ ਮਾਰਿਆ ਗਿਆ ਸੀ ?
ਉੱਤਰ-
ਹਰੀ ਸਿੰਘ ਨਲਵਾ ।

ਪ੍ਰਸ਼ਨ 63.
ਹਰੀ ਸਿੰਘ ਨਲਵਾ ਕਿਹੜੀ ਲੜਾਈ ਵਿੱਚ ਸ਼ਹੀਦ ਹੋਇਆ ?
ਉੱਤਰ-
ਜਮਰੌਦ ਦੀ ਲੜਾਈ ।

ਪ੍ਰਸ਼ਨ 64.
ਜਮਰੌਦ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ ? ਉੱਤਰ-ਅਫ਼ਗਾਨਾਂ ਦੀ ।

ਪ੍ਰਸ਼ਨ 65.
ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਕੀ ਨਾਂ ਸੀ ?
ਉੱਤਰ-
ਲਾਹੌਰ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 66.
ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਆਪਣੇ ਰਾਜ ਦੇ ਵਿਸਥਾਰ ਲਈ ਕਿਸੇ ਵੀ ਭਾਵਨਾ ਨੂੰ ਕੋਈ ਮਹੱਤਵ ਨਾ ਦੇਣਾ ।

ਪ੍ਰਸ਼ਨ 67.
ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜੀਆ ਮਿਸਲ ਦੇ ਕਿਸ ਸਰਦਾਰ ਨਾਲ ਮਿੱਤਰਤਾ ਕੀਤੀ ਸੀ ?
ਉੱਤਰ-
ਜੋਧ ਸਿੰਘ ਰਾਮਗੜ੍ਹੀਆ ।

ਪ੍ਰਸ਼ਨ 68.
ਮਹਾਰਾਜਾ ਰਣਜੀਤ ਸਿੰਘ ਨੇ ਗੁਰਮਤਾ ਸੰਸਥਾ ਦਾ ਅੰਤ ਕਦੋਂ ਕੀਤਾ ?
ਉੱਤਰ-
1805 ਈ. ।

ਪ੍ਰਸ਼ਨ 69.
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ?
ਉੱਤਰ-
27 ਜੂਨ, 1839 ਈ. ।

ਪ੍ਰਸ਼ਨ 70.
ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਕੌਣ ਬਣਿਆ ?
ਉੱਤਰ-
ਖੜਕ ਸਿੰਘ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਮਹਾਰਾਜਾ ਰਣਜੀਤ ਸਿੰਘ ……………………… ਮਿਸਲ ਨਾਲ ਸੰਬੰਧਿਤ ਸਨ ।
ਉੱਤਰ-
(ਸ਼ੁਕਰਚੱਕੀਆ)

2. ਮਹਾਰਾਜਾ ਰਣਜੀਤ ਸਿੰਘ ਦਾ ਜਨਮ ………………………….. ਵਿੱਚ ਹੋਇਆ ।
ਉੱਤਰ-
(1780 ਈ.)

3. ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਦਾ ਨਾਂ………………………… ਸੀ ।
ਉੱਤਰ-
(ਮਹਾਂ ਸਿੰਘ)

4. ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਜੀ ਦਾ ਨਾਂ……………………. ਸੀ |
ਉੱਤਰ-
(ਰਾਜ ਕੌਰ)

5. ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਂ………………………… ਸੀ ।
ਉੱਤਰ-
(ਬੁੱਧ ਸਿੰਘ)

6. 1796 ਈ. ਵਿੱਚ ਰਣਜੀਤ ਸਿੰਘ ਦਾ ਵਿਆਹ ……………………. ਨਾਲ ਹੋਇਆ ।
ਉੱਤਰ-
(ਮਹਿਤਾਬ ਕੌਰ)

7. ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਨਾਂ ………………….. ਸੀ ।
ਉੱਤਰ-
(ਸਦਾ ਕੌਰ)

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

8. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ’ਤੇ …………………….. ਮਿਸਲ ਦਾ ਸ਼ਾਸਨ ਸੀ ।
ਉੱਤਰ-
(ਭੰਗੀ)

9. ਰਣਜੀਤ ਸਿੰਘ ਨੇ ………………………. ਵਿੱਚ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ ।
ਉੱਤਰ-
(1799 ਈ. )

10. ਰਣਜੀਤ ਸਿੰਘ ……………………….. ਵਿੱਚ ਪੰਜਾਬ ਦਾ ਮਹਾਰਾਜਾ ਬਣਿਆ ।
ਉੱਤਰ-
(1801 ਈ. )

11. ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਨਾਂ……………………… ਸੀ ।
ਉੱਤਰ-
(ਲਾਹੌਰ)

12. ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ……………………………. ਵਿੱਚ ਜਿੱਤਿਆ ।
ਉੱਤਰ-
(1805 ਈ.)

13. ਮਹਾਰਾਜਾ ਰਣਜੀਤ ਸਿੰਘ ਨੇ ………………………….. ਵਿੱਚ ਕਾਂਗੜਾ ‘ਤੇ ਜਿੱਤ ਪ੍ਰਾਪਤ ਕੀਤੀ ।
ਉੱਤਰ-
(1809 ਈ. )

14. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਂਗੜਾ ਦਾ ਸ਼ਾਸਕ …………………….. ਸੀ ।
ਉੱਤਰ-
(ਸੰਸਾਰ ਚੰਦ ਕਟੋਚ)

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

15. 1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਦੇ ਸ਼ਾਸਕ ………………….. ਨੂੰ ਹਰਾਇਆ |
ਉੱਤਰ-
(ਸਾਹਿਬ ਸਿੰਘ ਭੰਗੀ)

16. ਮਹਾਰਾਜਾ ਰਣਜੀਤ ਸਿੰਘ ਨੇ ਅਟਕ ’ਤੇ ………………………….. ਵਿੱਚ ਜਿੱਤ ਪ੍ਰਾਪਤ ਕੀਤੀ ।
ਉੱਤਰ-
(1813 ਈ. )

17. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਦਾ ਨਵਾਬ …………………….. ਸੀ ।
ਉੱਤਰ-
(ਮੁਜ਼ੱਫ਼ਰ ਖਾਂ)

18. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ’ਤੇ ……………………………. ਵਿੱਚ ਜਿੱਤ ਪ੍ਰਾਪਤ ਕੀਤੀ ।
ਉੱਤਰ-
(1818 ਈ. )

19. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਸ਼ਮੀਰ ਦਾ ਗਵਰਨਰ ………………………….. ਸੀ ।
ਉੱਤਰ-
(ਅੱਤਾ ਮੁਹੰਮਦ ਖਾਂ)

20. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਪਹਿਲੀ ਵਾਰੀ ……………………… ਵਿੱਚ ਹਮਲਾ ਕੀਤਾ ।
ਉੱਤਰ-
(1813 ਈ.)

21. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਦੂਜੀ ਵਾਰ ………………………. ਵਿੱਚ ਹਮਲਾ ਕੀਤਾ ।
ਉੱਤਰ-
(1814 ਈ.)

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

22. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ’ਤੇ …………………………… ਵਿੱਚ ਜਿੱਤ ਪ੍ਰਾਪਤ ਕੀਤੀ ।
ਉੱਤਰ-
(1819 ਈ. )

23. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ’ਤੇ ਪਹਿਲੀ ਵਾਰ ………………………… ਵਿੱਚ ਹਮਲਾ ਕੀਤਾ ।
ਉੱਤਰ-
(1818 ਈ. )

24. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਟਿੱਬਾ ਟੇਹਰੀ ਦੀ ਲੜਾਈ …………………………… ਵਿੱਚ ਹੋਈ
ਉੱਤਰ-
(14 ਮਾਰਚ, 1823 ਈ. )

25. ਅਕਾਲੀ ਫੂਲਾ ਸਿੰਘ ਅਫ਼ਗਾਨਾਂ ਦਾ ਮੁਕਾਬਲਾ ਕਰਦੇ ਹੋਏ …………………………. ਦੀ ਲੜਾਈ ਵਿੱਚ ਮਾਰਿਆ ਗਿਆ ਸੀ ।
ਉੱਤਰ-
(ਨੌਸ਼ਹਿਰਾ)

26. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ……………………….. ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ।
ਉੱਤਰ-
(1834 ਈ.)

27. ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਜਮਰੌਦ ਦੀ ਲੜਾਈ ………………………. ਵਿੱਚ ਹੋਈ ।
ਉੱਤਰ-
(1837 ਈ. )

28. ਮਹਾਰਾਜਾ ਰਣਜੀਤ ਸਿੰਘ ਦੀ ਮੌਤ ……………………….. ਵਿੱਚ ਹੋਈ ।
ਉੱਤਰ-
( 1839 ਈ.)

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਠੀਕ ਜਾਂ ਗਲਤ (True or False)

ਨੋਟ: -ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੀ ਚੋਣ ਕਰੋ-

1. ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਨ੍ਹਈਆ ਮਿਸਲ ਨਾਲ ਸੀ ।
ਉੱਤਰ-ਗ਼ਲਤ

2. ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈ. ਵਿੱਚ ਹੋਇਆ ।
ਉੱਤਰ-
ਠੀਕ

3. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਂ ਮਹਾਂ ਸਿੰਘ ਸੀ ।
ਉੱਤਰ-
ਠੀਕ

4. ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਂ ਸਦਾ ਕੌਰ ਸੀ ।
ਉੱਤਰ-
ਗ਼ਲਤ

5. ਸਦਾ ਕੌਰ ਕਨ੍ਹਈਆ ਮਿਸਲ ਨਾਲ ਸੰਬੰਧ ਰੱਖਦੀ ਸੀ ।
ਉੱਤਰ-
ਠੀਕ

6. ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਂ ਬੁੱਧ ਸਿੰਘ ਸੀ ।
ਉੱਤਰ-
ਠੀਕ

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

7. ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਂ ਸ਼ੇਰ ਸਿੰਘ ਸੀ ।
ਉੱਤਰ-
ਗ਼ਲਤ

8. ਸ਼ਾਹ ਜਮਾਨ ਤੈਮੂਰ ਸ਼ਾਹ ਦਾ ਪੁੱਤਰ ਸੀ ।
ਉੱਤਰ-
ਠੀਕ

9. ਸ਼ਾਹ ਜਮਾਨ ਅਫ਼ਗਾਨਿਸਤਾਨ ਦਾ ਸ਼ਾਸਕ ਸੀ ।
ਉੱਤਰ-
ਠੀਕ

10. ਰਣਜੀਤ ਸਿੰਘ ਨੇ 1799 ਈ. ਵਿੱਚ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
ਉੱਤਰ-
ਠੀਕ

11. ਰਣਜੀਤ ਸਿੰਘ 1801 ਈ. ਵਿੱਚ ਪੰਜਾਬ ਦਾ ਮਹਾਰਾਜਾ ਬਣਿਆਂ ਸੀ ।
ਉੱਤਰ-
ਠੀਕ

12. ਮਹਾਰਾਜਾ ਰਣਜੀਤ ਸਿੰਘ ਨੇ 1805 ਈ. ਵਿੱਚ ਅੰਮ੍ਰਿਤਸਰ ਨੂੰ ਮਾਈ ਸੁੱਖਾਂ ਤੋਂ ਜਿੱਤਿਆ ਸੀ ।
ਉੱਤਰ-
ਠੀਕ

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

13. ਜਮ ਜਮਾ ਇੱਕ ਕਿਲ੍ਹੇ ਦਾ ਨਾਂ ਸੀ !
ਉੱਤਰ-
ਗ਼ਲਤ

14. ਮਹਾਰਾਜਾ ਰਣਜੀਤ ਸਿੰਘ ਨੇ 1809 ਈ. ਵਿੱਚ ਕਾਂਗੜਾ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
ਉੱਤਰ-
ਠੀਕ

15. ਮਹਾਰਾਜਾ ਰਣਜੀਤ ਸਿੰਘ ਨੇ 1813 ਈ. ਵਿੱਚ ਅੱਟਕ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
ਉੱਤਰ-
ਠੀਕ

16. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ 1818 ਈ. ਵਿੱਚ ਜਿੱਤਿਆ ਸੀ ।
ਉੱਤਰ-
ਠੀਕ

17. ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ‘ਤੇ ਪਹਿਲੇ ਹਮਲੇ ਸਮੇਂ ਉੱਥੇ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਸੀ ।
ਉੱਤਰ-
ਠੀਕ

18. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਪਹਿਲੀ ਵਾਰੀ 1814 ਈ. ਵਿੱਚ ਹਮਲਾ ਕੀਤਾ ।
ਉੱਤਰ-
ਗ਼ਲਤ

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

19. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ 1819 ਈ. ਵਿੱਚ ਜਿੱਤ ਪ੍ਰਾਪਤ ਕੀਤੀ । P.S.E.B. (Mar. 2015)
ਉੱਤਰ-
ਠੀਕ

20. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਪਹਿਲੀ ਵਾਰ 1818 ਈ. ਵਿੱਚ ਹਮਲਾ ਕੀਤਾ ।
ਉੱਤਰ-
ਠੀਕ

21. ਨੌਸ਼ਹਿਰਾ ਦੀ ਪ੍ਰਸਿੱਧ ਲੜਾਈ 1813 ਈ. ਵਿੱਚ ਹੋਈ ਸੀ ।
ਉੱਤਰ-
ਗ਼ਲਤ

22. ਹਜ਼ਰੋ ਦੀ ਲੜਾਈ 13 ਜੁਲਾਈ, 1813 ਈ. ਵਿੱਚ ਹੋਈ ।
ਉੱਤਰ-
ਠੀਕ

23. ਅਕਾਲੀ ਫੂਲਾ ਸਿੰਘ ਨੌਸ਼ਹਿਰਾ ਦੀ ਲੜਾਈ ਵਿੱਚ ਮਾਰਿਆ ਗਿਆ ਸੀ ।
ਉੱਤਰ-
ਠੀਕ

24. ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ ।
ਉੱਤਰ-
ਠੀਕ

25. ਜਮਰੌਦ ਦੀ ਲੜਾਈ 1838 ਈ. ਵਿੱਚ ਹੋਈ ਸੀ ।
ਉੱਤਰ-
ਗ਼ਲਤ

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

26. ਮਹਾਰਾਜਾ ਰਣਜੀਤ ਸਿੰਘ ਦੀ ਮੌਤ 27 ਜੂਨ, 1839 ਈ. ਨੂੰ ਹੋਈ ਸੀ ।
ਉੱਤਰ-
ਠੀਕ

27. ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਘੋਸ਼ਿਤ ਕੀਤਾ ਸੀ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ : ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ?
(i) 770 ਈ. ਵਿੱਚ
(ii) 1775 ਈ. ਵਿੱਚ
(iii) 1776 ਈ. ਵਿੱਚ
(iv) 1780 ਈ. ਵਿੱਚ ।
ਉੱਤਰ-
(iv) 1780 ਈ. ਵਿੱਚ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ ?
(i) ਗੁਜਰਾਂਵਾਲਾ ਵਿਖੇ
(ii) ਲਾਹੌਰ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਮੁਲਤਾਨ ਵਿਖੇ ।
ਉੱਤਰ-
(i) ਗੁਜਰਾਂਵਾਲਾ ਵਿਖੇ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਸ ਮਿਸਲ ਨਾਲ ਸੀ ?
(i) ਕਨ੍ਹਈਆ
(ii) ਸ਼ੁਕਰਚੱਕੀਆ
(iii) ਰਾਮਗੜ੍ਹੀਆ
(iv) ਫੁਲਕੀਆਂ ।
ਉੱਤਰ-
(ii) ਸ਼ੁਕਰਚੱਕੀਆ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਬੁੱਧ ਸਿੰਘ
(ii) ਚੜ੍ਹਤ ਸਿੰਘ
(iii) ਮਹਾਂ ਸਿੰਘ
(iv) ਭਾਗ ਸਿੰਘ ।
ਉੱਤਰ-
(iii) ਮਹਾਂ ਸਿੰਘ ।

ਪ੍ਰਸ਼ਨ 5.
‘ਮਾਈ ਮਲਵੈਣ’ ਦੇ ਨਾਂ ਨਾਲ ਕੌਣ ਪ੍ਰਸਿੱਧ ਸੀ ?
(i) ਦਯਾ ਕੌਰ
(ii) ਰਤਨ ਕੌਰ
(iii) ਰਾਜ ਕੌਰ
(iv) ਸਦਾ ਕੌਰ ।
ਉੱਤਰ-
(iii) ਰਾਜ ਕੌਰ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 6.
ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਕਦੋਂ ਬਣਿਆ ?
(i) 1790 ਈ. ਵਿੱਚ
(ii) 1792 ਈ. ਵਿੱਚ
(iii) 1793 ਈ. ਵਿੱਚ
(iv) 1795 ਈ. ਵਿੱਚ ।
ਉੱਤਰ-
(ii) 1792 ਈ. ਵਿੱਚ ।

ਪ੍ਰਸ਼ਨ 7.
ਸਦਾ ਕੌਰ ਕੌਣ ਸੀ ?
(i) ਰਣਜੀਤ ਸਿੰਘ ਦੀ ਰਾਣੀ
(ii) ਰਣਜੀਤ ਸਿੰਘ ਦੀ ਸੱਸ
(iii) ਰਣਜੀਤ ਸਿੰਘ ਦੀ ਭੈਣ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ii) ਰਣਜੀਤ ਸਿੰਘ ਦੀ ਸੱਸ ।

ਪ੍ਰਸ਼ਨ 8.
ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਲਾਹੌਰ ‘ਤੇ ਕਿਹੜੇ ਭੰਗੀ ਸਰਦਾਰ ਦਾ ਸ਼ਾਸਨ ਸੀ ?
(i) ਚੇਤ ਸਿੰਘ
(ii) ਸਾਹਿਬ ਸਿੰਘ
(iii) ਮੋਹਰ ਸਿੰਘ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 9.
ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਕਸੂਰ ‘ਤੇ ਕਿਸਦਾ ਸ਼ਾਸਨ ਸੀ ?
(i) ਨਿਜ਼ਾਮ-ਉਦ-ਦੀਨ
(ii) ਕਦਮ-ਉਦ-ਦੀਨ
(iii) ਵਜ਼ੀਰ ਖ਼ਾਂ
(iv) ਜ਼ਕਰੀਆ ਖਾਂ ।
ਉੱਤਰ-
(i) ਨਿਜ਼ਾਮ-ਉਦ-ਦੀਨ ।

ਪ੍ਰਸ਼ਨ 10.
ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਸੰਸਾਰ ਚੰਦ ਕਟੋਚ ਕਿੱਥੋਂ ਦਾ ਸ਼ਾਸਕ ਸੀ ?
(i) ਨੇਪਾਲ ਦਾ
(ii) ਕਾਂਗੜਾ ਦਾ
(iii) ਜੰਮੂ ਦਾ
(iv) ਸਿਆਲਕੋਟ ਦਾ ।
ਉੱਤਰ-
(ii) ਕਾਂਗੜਾ ਦਾ ।

ਪ੍ਰਸ਼ਨ 11.
18ਵੀਂ ਸਦੀ ਵਿੱਚ ਗੋਰਖਿਆਂ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ ?
(i) ਭੀਮ ਸੈਨ ਥਾਪਾ
(ii) ਅਗਰਸੈਨ ਥਾਪਾ
(iii) ਅਮਰ ਸਿੰਘ ਥਾਪਾ
(iv) ਤੇਜ ਬਹਾਦਰ ਥਾਪਾ ।
ਉੱਤਰ-
(i) ਭੀਮ ਸੈਨ ਥਾਪਾ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 12.
18ਵੀਂ ਸਦੀ ਵਿੱਚ ਜਾਰਜ ਥਾਮਸ ਨੇ ਜਿੱਥੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ ?
(i) ਝਾਂਸੀ ਵਿਖੇ
(ii) ਹਾਂਸੀ ਵਿਖੇ
(iii) ਸਰਹਿੰਦ ਵਿਖੇ
(iv) ਮੁਰਾਦਾਬਾਦ ਵਿਖੇ ।
ਉੱਤਰ-
(ii) ਹਾਂਸੀ ਵਿਖੇ ।

ਪ੍ਰਸ਼ਨ 13.
ਸ਼ਾਹ ਜ਼ਮਾਨ ਕੌਣ ਸੀ ?
(i) ਈਰਾਨ ਦਾ ਸ਼ਾਸਕ
(ii) ਨੇਪਾਲ ਦਾ ਸ਼ਾਸਕ
(iii) ਅਫ਼ਗਾਨਿਸਤਾਨ ਦਾ ਸ਼ਾਸਕ
(iv) ਚੀਨ ਦਾ ਸ਼ਾਸਕੇ ।
ਉੱਤਰ-
(iii) ਅਫ਼ਗਾਨਿਸਤਾਨ ਦਾ ਸ਼ਾਸਕ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ ?
(i) ਅੰਮ੍ਰਿਤਸਰ ਦੀ
(ii) ਲਾਹੌਰ ਦੀ
(iii) ਭਸੀਨ ਦੀ
(iv) ਕਸ਼ਮੀਰ ਦੀ ।
ਉੱਤਰ-
(ii) ਲਾਹੌਰ ਦੀ

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
(i) 1799 ਈ. ਵਿੱਚ
(ii) 1801 ਈ. ਵਿੱਚ
(iii) 1803 ਈ. ਵਿੱਚ
(iv) 1805 ਈ. ਵਿੱਚ ।
ਉੱਤਰ-
(i) 1799 ਈ. ਵਿੱਚ

ਪ੍ਰਸ਼ਨ 16.
ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਬਣਾਇਆ ਸੀ ?
(i) ਲਾਹੌਰ ਨੂੰ
(ii) ਅੰਮ੍ਰਿਤਸਰ ਨੂੰ
(iii) ਕਸ਼ਮੀਰ ਨੂੰ
(iv) ਪਿਸ਼ਾਵਰ ਨੂੰ ।
ਉੱਤਰ-
(i) ਲਾਹੌਰ ਨੂੰ

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਕਦੋਂ ਹੋਈ ਸੀ ?
(i) 1799 ਈ. ਵਿੱਚ
(ii) 1800 ਈ. ਵਿੱਚ ।
(iii) 1801 ਈ. ਵਿੱਚ
(iv) 1805 ਈ. ਵਿੱਚ ।
ਉੱਤਰ-
(iii) 1801 ਈ. ਵਿੱਚ ।

ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
(i) 1805 ਈ. ਵਿੱਚ
(ii) 1806 ਈ. ਵਿੱਚ
(iii) 1808 ਈ. ਵਿੱਚ
(iv) 1809 ਈ. ਵਿੱਚ ।
ਉੱਤਰ-
(i) 1805 ਈ. ਵਿੱਚ ।

ਪ੍ਰਸ਼ਨ 19.
ਹਜ਼ਰੋ ਜਾਂ ਹੈਦਰੋ ਦੀ ਲੜਾਈ ਕਦੋਂ ਹੋਈ ਸੀ ?
(i) 1809 ਈ. ਵਿੱਚ
(ii) 1811 ਈ. ਵਿੱਚ
(iii) 1813 ਈ. ਵਿੱਚ
(iv) 1814 ਈ. ਵਿੱਚ ।
ਉੱਤਰ-
(iii) 1813 ਈ. ਵਿੱਚ ।

ਪ੍ਰਸ਼ਨ 20.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਵਿੱਚ ਕਿਸ ਦਾ ਸ਼ਾਸਨ ਸੀ ?
(i) ਮਿਸਰ ਦੀਵਾਨ ਚੰਦ
(ii) ਅੱਤਾ ਮੁਹੰਮਦ ਖਾਂ
(iii) ਮੁਜ਼ੱਫ਼ਰ ਖਾਂ
(iv) ਦੋਸਤ ਮੁਹੰਮਦ ਖਾਂ ।
ਉੱਤਰ-
(iii) ਮੁਜ਼ੱਫ਼ਰ ਖਾਂ ।

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ ਤੇ ਕਦੋਂ ਜਿੱਤ ਪ੍ਰਾਪਤ ਕੀਤੀ ?
(i) 1802 ਈ. ਵਿੱਚ
(ii) 1805 ਈ. ਵਿੱਚ
(iii) 1817 ਈ. ਵਿੱਚ
(iv) 1818 ਈ. ਵਿੱਚ ।
ਉੱਤਰ-
(iv) 1818 ਈ. ਵਿੱਚ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 22.
ਮਹਾਰਾਜਾ ਰਣਜੀਤ ਸਿੰਘ ਨੇ ਕੋਹੇਨੂਰ ਹੀਰਾ ਕਿਸ ਤੋਂ ਪ੍ਰਾਪਤ ਕੀਤਾ ਸੀ ?
(i) ਸ਼ਾਹ ਸ਼ੁਜਾਹ ਤੋਂ
(ii) ਵਫ਼ਾ ਬੇਗ਼ਮ ਤੋਂ
(iii) ਫ਼ਤਹਿ ਸ਼ਾਂ ਤੋਂ
(iv) ਜ਼ਬਰ ਖ਼ਾਂ ਤੋਂ ।
ਉੱਤਰ-
(ii) ਵਫ਼ਾ ਬੇਗ਼ਮ ਤੋਂ

ਪ੍ਰਸ਼ਨ 23.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਉੱਤੇ ਪਹਿਲੀ ਵਾਰ ਹਮਲਾ ਕਦੋਂ ਕੀਤਾ ?
(i) 1811 ਈ. ਵਿੱਚ
(ii) 1812 ਈ. ਵਿੱਚ
(iii) 1813 ਈ. ਵਿੱਚ
(iv) 1818 ਈ. ਵਿੱਚ ।
ਉੱਤਰ-
(iii) 1813 ਈ. ਵਿੱਚ

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਪਹਿਲੀ ਵਾਰ ਕਸ਼ਮੀਰ ‘ਤੇ ਹਮਲਾ ਕੀਤਾ ਤਾਂ ਉਸ ਸਮੇਂ ਕਸ਼ਮੀਰ ਦਾ
ਗਵਰਨਰ ਕੌਣ ਸੀ ?
(i) ਅੱਤਾ ਮੁਹੰਮਦ ਖਾਂ
(ii) ਸ਼ਾਹ ਸ਼ੁਜਾਹ
(iii) ਜ਼ਬਰ ਖ਼ਾਂ
(iv) ਕੁਤਬ-ਉਦ-ਦੀਨ ।
ਉੱਤਰ-
(i) ਅੱਤਾ ਮੁਹੰਮਦ ਖਾਂ ।

ਪ੍ਰਸ਼ਨ 25.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
(i) 1813 ਈ. ਵਿੱਚ
(ii) 1814 ਈ. ਵਿੱਚ
(iii) 1818 ਈ. ਵਿੱਚ
(iv) 1819 ਈ. ਵਿੱਚ ।
ਉੱਤਰ-
(iv) 1819 ਈ. ਵਿੱਚ ।

ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ ?
(i) 1802 ਈ. ਵਿੱਚ
(ii) 1805 ਈ. ਵਿੱਚ ।
(iii) 1809 ਈ. ਵਿੱਚ
(iv) 1818 ਈ. ਵਿੱਚ ।
ਉੱਤਰ-
(iv) 1818 ਈ. ਵਿੱਚ ।

ਪ੍ਰਸ਼ਨ 27.
ਕਿਸ ਪ੍ਰਸਿੱਧ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਅਫ਼ਗਾਨਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਿਆ ਸੀ ?
(i) ਜਮਰੌਦ ਦੀ ਲੜਾਈ
(ii) ਨੌਸ਼ਹਿਰਾ ਦੀ ਲੜਾਈ
(iii) ਸੋਪੀਆਂ ਦੀ ਲੜਾਈ
(iv) ਸੁਪੀਨ ਦੀ ਲੜਾਈ ।
ਉੱਤਰ-
(ii) ਨੌਸ਼ਹਿਰਾ ਦੀ ਲੜਾਈ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 28.
ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਲੜਾਈ ਕਦੋਂ ਹੋਈ ਸੀ ?
(i) 1818 ਈ. ਵਿੱਚ
(ii) 1819 ਈ. ਵਿੱਚ
(iii) 1821 ਈ. ਵਿੱਚ
(iv) 1823 ਈ. ਵਿੱਚ ।
ਉੱਤਰ-
(iv) 1823 ਈ. ਵਿੱਚ ।

ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
(i) 1819 ਈ. ਵਿੱਚ
(ii) 1821 ਈ. ਵਿੱਚ
(iii) 1823 ਈ. ਵਿੱਚ
(iv) 1834 ਈ. ਵਿੱਚ ।
ਉੱਤਰ-
(iii) 1823 ਈ. ਵਿੱਚ

ਪ੍ਰਸ਼ਨ 30.
ਮਹਾਰਾਜਾ ਰਣਜੀਤ ਸਿੰਘ ਨੇ ਕਦੋਂ ਪਿਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਸ਼ਾਮਲ ਕੀਤਾ ?
(i) 1823 ਈ. ਵਿੱਚ
(ii) 1825 ਈ. ਵਿੱਚ
(iii) 1834 ਈ. ਵਿੱਚ
(iv) 1839 ਈ. ਵਿੱਚ ।
ਉੱਤਰ-
(iii) 1834 ਈ. ਵਿੱਚ ।

ਪ੍ਰਸ਼ਨ 31.
ਜਮਰੌਦ ਦੀ ਲੜਾਈ ਕਦੋਂ ਹੋਈ ?
(i) 1818 ਈ. ਵਿੱਚ
(ii) 1819 ਈ. ਵਿੱਚ
(iii) 1823 ਈ. ਵਿੱਚ
(iv) 1837 ਈ. ਵਿੱਚ ।
ਉੱਤਰ-
(iv) 1837 ਈ. ਵਿੱਚ ।

ਪ੍ਰਸ਼ਨ 32.
ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਪ੍ਰਸਿੱਧ ਜਰਨੈਲ ਮਾਰਿਆ ਗਿਆ ਸੀ ?
(i) ਹਰੀ ਸਿੰਘ ਨਲਵਾ
(ii), ਅਕਾਲੀ ਫੂਲਾ ਸਿੰਘ
(iii) ਮਿਸਰ ਦੀਵਾਨ ਚੰਦ
(iv) ਦੀਵਾਨ ਮੋਹਕਮ ਚੰਦ ।
ਉੱਤਰ-
(i) ਹਰੀ ਸਿੰਘ ਨਲਵਾ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 33.
ਮਹਾਰਾਜਾ ਰਣਜੀਤ ਸਿੰਘ ਨੇ ਹੇਠ ਲਿਖੀ ਕਿਸ ਮਿਸਲ ਨਾਲ ਮਿੱਤਰਤਾ ਦੀ ਨੀਤੀ ਨਹੀਂ ਅਪਣਾਈ ਸੀ ?
(i) ਆਹਲੂਵਾਲੀਆ
(ii) ਭੰਗੀ
(iii) ਰਾਮਗੜ੍ਹੀਆ
(iv) ਡੱਲੇਵਾਲੀਆ ।
ਉੱਤਰ-
(ii) ਭੰਗੀ ।

ਪ੍ਰਸ਼ਨ 34.
ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਸਰਦਾਰ ਨੂੰ ਬਾਬਾ ਜੀ ਕਹਿ ਕੇ ਸੱਦਦਾ ਸੀ ?
(i) ਗੁਰਬਖ਼ਸ਼ ਸਿੰਘ ਨੂੰ
(ii) ਫ਼ਤਹਿ ਸਿੰਘ ਆਹਲੂਵਾਲੀਆ ਨੂੰ
(iii) ਜੋਧ ਸਿੰਘ ਰਾਮਗੜੀਆ ਨੂੰ
(iv) ਤਾਰਾ ਸਿੰਘ ਘੇਬਾ ਨੂੰ ।
ਉੱਤਰ-
(iii) ਜੋਧ ਸਿੰਘ ਰਾਮਗੜੀਆ ਨੂੰ ।

ਪ੍ਰਸ਼ਨ 35.
ਮਹਾਰਾਜਾ ਰਣਜੀਤ ਸਿੰਘ ਨੇ ਗੁਰਮਤਾ ਸੰਸਥਾ ਦਾ ਕਦੋਂ ਖ਼ਾਤਮਾ ਕਰ ਦਿੱਤਾ ?
(i) 1799 ਈ. ਵਿੱਚ
(ii) 1801 ਈ. ਵਿੱਚ
(iii) 1802 ਈ. ਵਿੱਚ
(iv) 1805 ਈ. ਵਿੱਚ ।
ਉੱਤਰ-
(iv) 1805 ਈ. ਵਿੱਚ ।

ਪ੍ਰਸ਼ਨ 36.
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ?
(i) 1829 ਈ. ਵਿੱਚ
(ii) 1831 ਈ. ਵਿੱਚ
(iii) 1837 ਈ ਵਿੱਚ
(iv) 1839 ਈ. ਵਿੱਚ ।
ਉੱਤਰ-
(iv) 1839 ਈ. ਵਿੱਚ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈ. ਵਿੱਚ ਸ਼ੁਕਰਚੱਕੀਆ ਮਿਸਲ ਦੇ ਨੇਤਾ ਮਹਾਂ ਸਿੰਘ ਦੇ ਘਰ ਹੋਇਆ । ਭਾਵੇਂ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਰਿਹਾ ਪਰ ਉਸ ਨੇ ਤਲਵਾਰਬਾਜ਼ੀ ਅਤੇ ਘੋੜਸਵਾਰੀ ਵਿੱਚ ਬੜੀ ਨਿਪੁੰਨਤਾ ਹਾਸਲ ਕਰ ਲਈ ਸੀ । ਉਸ ਨੇ ਬਚਪਨ ਤੋਂ ਹੀ ਆਪਣੀ ਬਹਾਦਰੀ ਦੇ ਜੌਹਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ । 1797 ਈ. ਵਿੱਚ ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਸ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਬੜੀ ਡਾਵਾਂਡੋਲ ਸੀ । ਇਹ ਇੱਕ ਹਨ੍ਹੇਰਮਈ ਯੁੱਗ ਵਿਚੋਂ ਲੰਘ ਰਿਹਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ 1799 ਈ. ਵਿੱਚ ਲਾਹੌਰ ਦੀ ਜਿੱਤ ਤੋਂ ਕੀਤੀ ਸੀ । ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਉਸ ਦੀਆਂ ਹੋਰ ਸਭ ਤੋਂ ਮਹੱਤਵਪੂਰਨ ਜਿੱਤਾਂ ਸਨ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬਹਾਦਰੀ ਅਤੇ ਯੋਗਤਾ ਸਦਕਾ ਆਪਣੇ ਛੋਟੇ ਜਿਹੇ ਰਾਜ ਨੂੰ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ । 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਮੇਂ ਉਸ ਦੇ ਰਾਜ ਦੀਆਂ ਹੱਦਾਂ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲੀਆਂ ਹੋਈਆਂ ਸਨ ।

1. ਮਹਾਰਾਜਾ ਰਣਜੀਤ ਸਿੰਘ ਦਾ ਜਨਮ ………………………. ਵਿੱਚ ਹੋਇਆ ।
2. ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਸ ਮਿਸਲ ਦੇ ਨਾਲ ਸੀ ?
3. 18ਵੀਂ ਸਦੀ ਵਿੱਚ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ?
4. ਮਹਾਰਾਜਾ ਰਣਜੀਤ ਸਿੰਘ ਦੀਆਂ ਦੋ ਮਹੱਤਵਪੂਰਨ ਜਿੱਤਾਂ ਕਿਹੜੀਆਂ ਸਨ ?
5. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਸੀ ?
ਉੱਤਰ-
1. 1780 ਈ. ;
2. ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਸ਼ੁਕਰਚੱਕੀਆ ਮਿਸਲ ਨਾਲ ਸੀ ।
3. 18ਵੀਂ ਸਦੀ ਵਿੱਚ ਪੰਜਾਬ ਦੀ ਰਾਜਨੀਤਿਕ ਸਥਿਤੀ ਡਾਵਾਂਡੋਲ ਸੀ ।
4. ਮਹਾਰਾਜਾ ਰਣਜੀਤ ਸਿੰਘ ਦੀਆਂ ਦੋ ਮਹੱਤਵਪੂਰਨ ਜਿੱਤਾਂ ਲਾਹੌਰ ਅਤੇ ਪਿਸ਼ਾਵਰ ਸਨ ।
5. ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਈ: ਵਿੱਚ ਹੋਈ ਸੀ ।

2.ਜਦੋਂ ਰਣਜੀਤ ਸਿੰਘ 12 ਵਰ੍ਹਿਆਂ ਦਾ ਸੀ ਤਾਂ 1792 ਈ. ਵਿੱਚ ਉਸ ਦੇ ਪਿਤਾ ਮਹਾਂ ਸਿੰਘ ਦੀ ਮੌਤ ਹੋ ਗਈ ਸੀ । ਕਿਉਂਕਿ ਰਣਜੀਤ ਸਿੰਘ ਹਾਲੇ ਨਾਬਾਲਗ ਸੀ ਇਸ ਲਈ ਰਾਜ ਪ੍ਰਬੰਧ ਦਾ ਕੰਮ ਉਸ ਦੀ ਮਾਤਾ ਰਾਜ ਕੌਰ ਦੇ ਹੱਥਾਂ ਵਿੱਚ ਆ ਗਿਆ | ਰਾਜ ਕੌਰ ਵਿੱਚ ਪ੍ਰਸ਼ਾਸਨਿਕ ਯੋਗਤਾ ਨਹੀਂ ਸੀ । ਇਸ ਲਈ ਉਸ ਨੇ ਸ਼ਾਸਨ ਪ੍ਰਬੰਧ ਦਾ ਕੰਮ ਆਪਣੇ ਇੱਕ ਚਹੇਤੇ ਦੀਵਾਨ ਲਖਪਤ ਰਾਏ ਨੂੰ ਸੌਂਪ ਦਿੱਤਾ । 1796 ਈ. ਵਿੱਚ ਜਦੋਂ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਗਿਆ ਤਾਂ ਉਸ ਦੀ ਸੱਸ ਸਦਾ ਕੌਰ ਵੀ ਸ਼ਾਸਨ ਪ੍ਰਬੰਧ ਵਿੱਚ ਦਿਲਚਸਪੀ ਲੈਣ ਲੱਗ ਪਈ । ਇਸ ਤਰ੍ਹਾਂ 1792 ਈ. ਤੋਂ ਲੈ ਕੇ 1797 ਈ. ਤਕ ਸ਼ਾਸਨ ਪ੍ਰਬੰਧ ਤਿੰਨ ਵਿਅਕਤੀਆਂ-ਰਾਜ ਕੌਰ, ਦੀਵਾਨ ਲਖਪਤ ਰਾਏ ਤੇ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ । ਇਸ ਲਈ ਇਸ ਕਾਲ ਨੂੰ ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ ਹੈ ।

1. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ ?
2. ਰਾਜ ਕੌਰ ਕੌਣ ਸੀ?
3. ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ ਸੀ ?
4. ਮਹਿਤਾਬ ਕੌਰ ਦਾ ਸੰਬੰਧ ਕਿਹੜੀ ਮਿਸਲ ਨਾਲ ਸੀ ?
(i) ਸ਼ੁਕਰਚੱਕੀਆ ਮਿਸਲ
(ii) ਕਨ੍ਹਈਆ ਮਿਸਲ
(iii) ਭੰਗੀ ਮਿਸਲ
(iv) ਰਾਮਗੜ੍ਹੀਆ ਮਿਸਲ ।
5. ਸਦਾ ਕੌਰ ਕੌਣ ਸੀ ?
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਨਾਂ ਮਹਾਂ ਸਿੰਘ ਸੀ ।
2. ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਜੀ ਦਾ ਨਾਂ ਸੀ ।
3. ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਮਹਿਤਾਬ ਕੌਰ ਨਾਲ ਹੋਇਆ ।
4. ਕਨ੍ਹਈਆ ਮਿਸਲ ।
5. ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਨਾਂ ਸੀ ।

3. ਰਣਜੀਤ ਸਿੰਘ ਦੀ ਸ਼ਕਤੀ ਉਭਰਨ ਤੋਂ ਪਹਿਲਾਂ ਸਤਲੁਜ ਨਦੀ ਦੇ ਉੱਤਰ ਵੱਲ ਭੰਗੀ ਮਿਸਲ ਕਾਫ਼ੀ ਸ਼ਕਤੀਸ਼ਾਲੀ ਸੀ । ਇਸ ਮਿਸਲ ਵਿੱਚ ਪੰਜਾਬ ਦੇ ਦੋ ਸਭ ਤੋਂ ਮਹੱਤਵਪੂਰਨ ਸ਼ਹਿਰ ਲਾਹੌਰ ਤੇ ਅੰਮ੍ਰਿਤਸਰ ਸ਼ਾਮਲ ਸਨ । ਇਨ੍ਹਾਂ ਤੋਂ ਇਲਾਵਾ ਇਸ ਮਿਸਲ ਦੇ ਅਧੀਨ ਗੁਜਰਾਤ ਅਤੇ ਸਿਆਲਕੋਟ ਦੇ ਇਲਾਕੇ ਵੀ ਸਨ । 1797 ਈ. ਵਿੱਚ ਲਾਹੌਰ ‘ਤੇ ਤਿੰਨ ਭੰਗੀ ਸਰਦਾਰਾਂ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ, ਅੰਮ੍ਰਿਤਸਰ ਵਿੱਚ ਗੁਲਾਬ ਸਿੰਘ, ਸਿਆਲਕੋਟ ਵਿੱਚ ਜੀਵਨ ਸਿੰਘ ਅਤੇ ਗੁਜਰਾਤ ਵਿੱਚ ਸਾਹਿਬ ਸਿੰਘ ਭੰਗੀ ਦਾ ਸ਼ਾਸਨ ਸੀ । ਇਨ੍ਹਾਂ ਸਾਰੇ ਭੰਗੀ ਸ਼ਾਸਕਾਂ ਨੂੰ ਭੰਗ ਪੀਣ ਅਤੇ ਅਫ਼ੀਮ ਖਾਣ ਦਾ ਬਹੁਤ ਸ਼ੌਕ ਸੀ । ਉਹ ਆਪਣਾ ਵਧੇਰੇ ਸਮਾਂ ਰੰਗ-ਰਲੀਆਂ ਮਨਾਉਣ ਵਿੱਚ ਬਤੀਤ ਕਰਦੇ ਸਨ । ਪਰਜਾ ਉਨ੍ਹਾਂ ਦੇ ਅੱਤਿਆਚਾਰਾਂ ਤੋਂ ਬਹੁਤ ਤੰਗ ਸੀ । ਗੁਜਰਾਤ ਦੇ ਸਾਹਿਬ ਸਿੰਘ ਭੰਗੀ ਨੇ ਤਾਂ ਦੂਜੇ ਭੰਗੀ ਸਰਦਾਰਾਂ ਨਾਲ ਹੀ ਲੜਨਾ ਸ਼ੁਰੂ ਕਰ ਦਿੱਤਾ ਸੀ । ਸਿੱਟੇ ਵਜੋਂ ਇਹ ਮਿਸਲ ਦਿਨੋ-ਦਿਨ ਤੇਜ਼ੀ ਨਾਲ ਪਤਨ ਵੱਲ ਜਾਣ ਲੱਗੀ ।

1. ਭੰਗੀ ਮਿਸਲ ਦਾ ਇਹ ਨਾਂ ਕਿਉਂ ਪਿਆ ?
2. ਭੰਗੀ ਮਿਸਲ ਦਾ ਸ਼ਾਸਨ ਕਿਹੜੇ ਸ਼ਹਿਰਾਂ ਵਿੱਚ ਸੀ ?
3. …………………….. ਵਿੱਚ ਲਾਹੌਰ ‘ਤੇ ਤਿੰਨ ਭੰਗੀ ਸਰਦਾਰਾਂ ਦਾ ਸ਼ਾਸਨ ਸੀ ।
4. ਭੰਗੀ ਸ਼ਾਸਕਾਂ ਦਾ ਸ਼ਾਸਨ ਕਿਹੋ ਜਿਹਾ ਸੀ ?
5. ਕਿੱਥੋਂ ਦੇ ਭੰਗੀ ਸ਼ਾਸਕ ਨੇ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਸੀ ?
ਉੱਤਰ-
1. ਭੰਗੀ ਮਿਸਲ ਦਾ ਇਹ ਨਾਂ ਇੱਥੋਂ ਦੇ ਸ਼ਾਸਕਾਂ ਦੇ ਭੰਗ ਪੀਣ ਕਾਰਨ ਪਿਆ ।
2. ਭੰਗੀ ਮਿਸਲ ਦਾ ਸ਼ਾਸਨ ਲਾਹੌਰ, ਅੰਮ੍ਰਿਤਸਰ, ਸਿਆਲਕੋਟ ਅਤੇ ਗੁਜਰਾਤ ਵਿੱਚ ਸੀ ।
3. 1797 ਈ. ।
4. ਭੰਗੀ ਸ਼ਾਸਕ ਆਪਣਾ ਵਧੇਰੇ ਸਮਾਂ ਰੰਗ-ਰਲੀਆਂ ਮਨਾਉਣ ਵਿੱਚ ਬਤੀਤ ਕਰਦੇ ਸਨ ।
5. ਗੁਜਰਾਤ ਦੇ ਸ਼ਾਸ਼ਕ ਸਾਹਿਬ ਸਿੰਘ ਨੇ ਦੂਸਰੇ ਭੰਗੀ ਸ਼ਾਸਕਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਸੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

4. ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਸੀ । ਉਸ ਨੇ ਗੁਜਰਾਂਵਾਲਾ, ਐਮਨਾਬਾਦ ਅਤੇ ਸਿਆਲਕੋਟ ਦੇ ਇਲਾਕਿਆਂ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ 1774 ਈ. ਵਿੱਚ ਚੜ੍ਹਤ ਸਿੰਘ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਮਹਾਂ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ । ਉਸ ਵਿੱਚ ਇੱਕ ਮਹਾਨ ਸਰਦਾਰ ਦੇ ਸਾਰੇ ਗੁਣ ਮੌਜੂਦ ਸਨ । ਉਸ ਨੇ ਰਸੂਲ ਨਗਰ ਅਤੇ ਅਲੀਪੁਰ ਦੇ ਇਲਾਕਿਆਂ ਨੂੰ ਜਿੱਤ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ ।

1792 ਈ. ਵਿੱਚ ਮਹਾਂ ਸਿੰਘ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਰਣਜੀਤ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ । ਕਿਉਂਕਿ ਉਸ ਸਮੇਂ ਰਣਜੀਤ ਸਿੰਘ ਦੀ ਉਮਰ ਕੇਵਲ 12 ਵਰਿਆਂ ਦੀ ਸੀ ਇਸ ਲਈ ਸ਼ਾਸਨ ਪ੍ਰਬੰਧ ਮੁੱਖ ਤੌਰ ‘ਤੇ ਰਣਜੀਤ ਸਿੰਘ ਦੀ ਮਾਂ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸੱਸ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ । ਨੌਜਵਾਨ ਹੋਣ ‘ਤੇ ਰਣਜੀਤ ਸਿੰਘ ਨੇ 1797 ਈ. ਵਿੱਚ ਸੁਤੰਤਰ ਤੌਰ ‘ਤੇ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਸੰਭਾਲ ਲਈ । ਉਹ ਇੱਕ ਯੋਗ, ਬਹਾਦਰ ਅਤੇ ਦੂਰਦਰਸ਼ੀ ਸ਼ਾਸਕ ਸਿੱਧ ਹੋਇਆ ।

1. ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ਕੌਣ ਸੀ ?
2. ਮਹਾਂ ਸਿੰਘ ਨੇ ਕਿਹੜੇ ਦੋ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ ?
3. ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕੀ ਸੀ ?
4. ਰਣਜੀਤ ਸਿੰਘ ਨੇ ………………………. ਵਿੱਚ ਸੁਤੰਤਰ ਤੌਰ ‘ਤੇ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ‘ ਲਈ ।
5. ਰਣਜੀਤ ਸਿੰਘ ਕਿਹੋ ਜਿਹਾ ਸ਼ਾਸਕ ਸਿੱਧ ਹੋਇਆ ?
ਉੱਤਰ-
1. ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ਚੜ੍ਹਤ ਸਿੰਘ ਸੀ ।
2. ਮਹਾਂ ਸਿੰਘ ਨੇ ਰਸੂਲ ਨਗਰ ਅਤੇ ਅਲੀਪੁਰ ਨਾਂ ਦੇ ਦੋ ਪ੍ਰਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
3. ਤਿੱਕੜੀ ਦੀ ਸਰਪ੍ਰਸਤੀ ਦਾ ਕਾਲ 1792 ਈ. ਤੋਂ 1797 ਈ. ਦਾ ਸੀ ।
4. 1797 ਈ. ।
5. ਰਣਜੀਤ ਸਿੰਘ ਇੱਕ ਯੋਗ, ਬਹਾਦਰ ਅਤੇ ਦੂਰਦਰਸ਼ੀ ਸ਼ਾਸਕ ਸਿੱਧ ਹੋਇਆ ।

5. ਕਸ਼ਮੀਰ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜਾ ਪ੍ਰਸਿੱਧ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਠੀਕ ਉਸੇ ਸਮੇਂ ਕਾਬਲ ਦਾ ਵਜ਼ੀਰ ਫ਼ਤਿਹ ਖਾਂ ਵੀ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ । ਕਿਉਂਕਿ ਉਹ ਦੋਵੇਂ ਇਕੱਲਿਆਂ ਕਸ਼ਮੀਰ ਨੂੰ ਜਿੱਤਣ ਦੀ ਸਥਿਤੀ ਵਿੱਚ ਨਹੀਂ ਸਨ ਇਸ ਲਈ ਦੋਹਾਂ ਵਿਚਾਲੇ ਰੋਹਤਾਸ ਵਿਖੇ ਇੱਕ ਸਮਝੌਤਾ ਹੋ ਗਿਆ । ਇਸ ਸਮਝੌਤੇ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ 12,000 ਸੈਨਿਕ ਦੀਵਾਨ ਮੋਹਕਮ ਚੰਦ ਦੇ ਅਧੀਨ ਫ਼ਤਿਹ ਖਾਂ ਨਾਲ ਭੇਜਣ ਦਾ ਫੈਸਲਾ ਕੀਤਾ । ਫ਼ਤਿਹ ਖਾਂ ਨੇ ਇਸ ਸਹਾਇਤਾ ਦੇ ਬਦਲੇ ਕਸ਼ਮੀਰ ਦੇ ਇਲਾਕੇ ਅਤੇ ਲੁੱਟ ਦੇ ਮਾਲ ਵਿੱਚੋਂ ਤੀਜਾ ਹਿੱਸਾ ਦੇਣਾ ਮੰਨ ਲਿਆ । 1813 ਈ. ਵਿੱਚ ਇਨ੍ਹਾਂ ਦੋਹਾਂ ਫ਼ੌਜਾਂ ਨੇ ਕਸ਼ਮੀਰ ਵੱਲ ਕੂਚ ਕੀਤਾ । ਕਸ਼ਮੀਰ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਇਨ੍ਹਾਂ ਦੋਹਾਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ ।

ਪਰ ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਅੱਤਾ ਮੁਹੰਮਦ ਖ਼ਾਂ ਹਾਰ ਗਿਆ । ਪਰ ਕਸ਼ਮੀਰ ‘ਤੇ ਕਬਜ਼ਾ ਕਰਨ ਪਿੱਛੋਂ ਫ਼ਤਹਿ ਸ਼ਾਂ ਨੇ ਰਣਜੀਤ ਸਿੰਘ ਨੂੰ ਸਮਝੌਤੇ ਅਨੁਸਾਰ ਕੁਝ ਨਾ ਦਿੱਤਾ । 1814 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਦੁਸਰੀ ਵਾਰ ਹਮਲਾ ਕੀਤਾ । ਇਸ ਮੁਹਿੰਮ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ । 1818 ਈ. ਵਿੱਚ ਮੁਲਤਾਨ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਤੀਸਰੀ ਵਾਰ ਹਮਲਾ ਕੀਤਾ । 5 ਜੁਲਾਈ, 1819 ਈ. ਨੂੰ ਸੁਪੀਨ ਵਿਖੇ ਹੋਈ ਲੜਾਈ ਵਿੱਚ ਕਸ਼ਮੀਰ ਦੇ ਮੌਜੂਦਾ ਗਵਰਨਰ ਜ਼ਬਰ ਖਾਂ ਦੀ ਕਰਾਰੀ ਹਾਰ ਹੋਈ । ਇਸ ਤਰ੍ਹਾਂ ਅੰਤ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਵਿੱਚ ਸਫਲ ਰਿਹਾ ।

1. ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਿਉਂ ਕਰਨਾ ਚਾਹੁੰਦਾ ਸੀ ?
2. ਰੋਹਤਾਸ ਸਮਝੌਤਾ ਕਦੋਂ ਹੋਇਆ ?
3. ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ‘ਤੇ ਪਹਿਲੇ ਹਮਲੇ ਸਮੇਂ ਉੱਥੋਂ ਦਾ ਗਵਰਨਰ ਕੌਣ ਸੀ ?
4. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
5. ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਦੀ ਜਿੱਤ ਸਮੇਂ ਉੱਥੋਂ ਦਾ ਗਵਰਨਰ ਕੌਣ ਸੀ ?
(i) ਫ਼ਤਿਹ ਖਾਂ
(ii) ਜ਼ਬਰ ਖ਼ਾਂ
(iii) ਨੁਸਰਤ ਖਾਂ
(iv) ਦੀਵਾਨ ਮੋਹਕਮ ਚੰਦ ।
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਦੀ ਸੁੰਦਰਤਾ ਅਤੇ ਇਸ ਦੇ ਵਪਾਰ ਕਾਰਨ ਇਸ ਨੂੰ ਆਪਣੇ ਅਧੀਨ
ਕਰਨਾ ਚਾਹੁੰਦਾ ਸੀ ।
2. ਰੋਹਤਾਸ ਸਮਝੌਤਾ 1813 ਈ. ਵਿੱਚ ਹੋਇਆ ।
3. ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ‘ਤੇ ਪਹਿਲੇ ਹਮਲੇ ਸਮੇਂ ਉੱਥੋਂ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਸੀ ।
4. ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਜਿੱਤ ਪ੍ਰਾਪਤ ਕੀਤੀ ।
5. ਜ਼ਬਰ ਖਾਂ ।

Leave a Comment