PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

Punjab State Board PSEB 12th Class History Book Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ Textbook Exercise Questions and Answers.

PSEB Solutions for Class 12 History Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

Long Answer Type Questions

ਪ੍ਰਸ਼ਨ 1.
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਹਰਿ ਰਾਏ ਜੀ ਦਾ ਸਮਾਂ ਕਿਉਂ ਮਹੱਤਵਪੂਰਨ ਹੈ ? (Why is pontificate of Guru Har Rai Ji considered important in the development of Sikhism ?)
ਜਾਂ
ਗੁਰੂ ਹਰਿ ਰਾਏ ਜੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Guru Har Rai Ji.)
ਜਾਂ
ਗੁਰੂ ਹਰਿ ਰਾਏ ਜੀ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Guru Har Rai Ji ?)
ਉੱਤਰ-
ਗੁਰੂ ਹਰਿ ਰਾਏ ਜੀ 1645 ਈ. ਤੋਂ ਲੈ ਕੇ 1661 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਇਸ ਸਮੇਂ ਦੌਰਾਨ ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਹੇਠ ਲਿਖੇ ਕਾਰਜ ਕੀਤੇ-

1. ਗੁਰੂ ਹਰਿ ਰਾਏ ਜੀ ਅਧੀਨ ਸਿੱਖ ਧਰਮ ਦਾ ਵਿਕਾਸ – ਗਰ ਹਰਿ ਰਾਏ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਤਿੰਨ ਪ੍ਰਸਿੱਧ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਨੂੰ ਬਖ਼ਸ਼ੀਸ਼ਾਂ ਕਹਿੰਦੇ ਸਨ । ਪਹਿਲੀ ਬਖ਼ਸ਼ੀਸ਼ ਭਗਤ ਗੀਰ ਦੀ ਸੀ । ਉਸ ਨੇ ਪੂਰਬੀ ਭਾਰਤ ਵਿੱਚ ਸਿੱਖੀ ਦੇ ਪ੍ਰਚਾਰ ਦੇ ਬਹੁਤ ਸਾਰੇ ਕੇਂਦਰ ਸਥਾਪਿਤ ਕੀਤੇ । ਇਨ੍ਹਾਂ ਵਿੱਚੋਂ ਪਟਨਾ, ਬਰੇਲੀ ਅਤੇ ਰਾਜਗਿਰੀ ਦੇ ਕੇਂਦਰ ਪ੍ਰਸਿੱਧ ਹਨ । ਇਸੇ ਤਰ੍ਹਾਂ ਸੁਥਰਾ ਸ਼ਾਹ ਨੂੰ ਦਿੱਲੀ, ਭਾਈ ਫੇਰੂ ਨੂੰ ਰਾਜਸਥਾਨ, ਭਾਈ ਨੱਥਾ ਜੀ ਨੂੰ ਢਾਕਾ, ਭਾਈ ਜੋਧ ਜੀ ਨੂੰ ਮੁਲਤਾਨ ਭੇਜਿਆ ਗਿਆ ਅਤੇ ਆਪ ਪੰਜਾਬ ਦੀਆਂ ਕਈ ਥਾਂਵਾਂ ਜਿਵੇਂ : ਜਲੰਧਰ, ਕਰਤਾਰਪੁਰ, ਹਕੀਮਪੁਰ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ, ਅੰਬਾਲਾ, ਹਿਸਾਰ ਆਦਿ ਗਏ ।

2. ਫੂਲ ਨੂੰ ਅਸ਼ੀਰਵਾਦ – ਇਕ ਦਿਨ ਕਾਲਾ ਨਾਮੀ ਸ਼ਰਧਾਲੂ ਆਪਣੇ ਭਤੀਜਿਆਂ ਸੰਦਲੀ ਅਤੇ ਫੂਲ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਲਿਆਇਆ । ਉਨ੍ਹਾਂ ਦੀ ਤਰਸਯੋਗ ਹਾਲਤ ਵੇਖਦੇ ਹੋਏ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਕਿ ਇੱਕ ਦਿਨ ਉਹ ਬਹੁਤ ਅਮੀਰ ਬਣਨਗੇ । ਗੁਰੂ ਜੀ ਦੀ ਇਹ ਭਵਿੱਖਬਾਣੀ ਸੱਚ ਨਿਕਲੀ । ਫੂਲ ਨੇ ਫੂਲਕੀਆਂ ਰਿਆਸਤ ਦੀ ਸਥਾਪਨਾ ਕੀਤੀ ।

3. ਦਾਰਾ ਦੀ ਸਹਾਇਤਾ – ਗੁਰੂ ਹਰਿ ਰਾਏ ਜੀ ਦੇ ਸਮੇਂ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਸੀ । ਉਹ ਔਰੰਗਜ਼ੇਬ ਦਾ ਵੱਡਾ ਭਰਾ ਸੀ । ਸੱਤਾ ਪ੍ਰਾਪਤ ਕਰਨ ਦੇ ਯਤਨ ਵਿੱਚ ਔਰੰਗਜ਼ੇਬ ਨੇ ਉਸ ਨੂੰ ਜ਼ਹਿਰ ਦੇ ਦਿੱਤਾ । ਇਸ ਕਰਕੇ ਉਹ ਬਹੁਤ ਬਿਮਾਰ ਹੋ ਗਿਆ । ਦਾਰਾ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਮੰਗਿਆ | ਗੁਰੂ ਸਾਹਿਬ ਨੇ ਅਣਮੋਲ ਜੜੀਆਂਬਟੀਆਂ ਦੇ ਕੇ ਦਾਰਾ ਦਾ ਇਲਾਜ ਕੀਤਾ । ਇਸ ਕਰਕੇ ਉਹ ਗੁਰੂ ਸਾਹਿਬ ਦਾ ਅਹਿਸਾਨਮੰਦ ਹੋ ਗਿਆ । ਉਹ ਅਕਸਰ ਉਨ੍ਹਾਂ ਦੇ ਦਰਸ਼ਨਾਂ ਲਈ ਆਇਆ ਕਰਦਾ ਸੀ ।

4. ਗੁਰੂ ਹਰਿ ਰਾਏ ਜੀ ਨੂੰ ਦਿੱਲੀ ਬੁਲਾਇਆ ਗਿਆ – ਔਰੰਗਜ਼ੇਬ ਨੂੰ ਸ਼ੱਕ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਸਲੋਕ ਇਸਲਾਮ ਧਰਮ ਦੇ ਵਿਰੁੱਧ ਹਨ । ਇਸ ਗੱਲ ਦੀ ਪੁਸ਼ਟੀ ਕਰਨ ਲਈ ਉਸ ਨੇ ਆਪ ਜੀ ਨੂੰ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ । ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਔਰੰਗਜ਼ੇਬ ਕੋਲ ਭੇਜਿਆ । ਔਰੰਗਜ਼ੇਬ ਦੇ ਕ੍ਰੋਧ ਤੋਂ ਬਚਣ ਲਈ ਰਾਮ ਰਾਏ ਨੇ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ । ਇਸ ਕਾਰਨ ਗੁਰੂ ਸਾਹਿਬ ਨੇ ਰਾਮ ਰਾਏ ਨੂੰ ਹਮੇਸ਼ਾਂ ਲਈ ਗੁਰਗੱਦੀ ਤੋਂ ਬੇਦਖ਼ਲ ਕਰ ਦਿੱਤਾ ।

5. ਉੱਤਰਾਧਿਕਾਰੀ ਦੀ ਨਿਯੁਕਤੀ – ਗੁਰੂ ਹਰਿ ਰਾਏ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਨੂੰ ਸੌਂਪ ਦਿੱਤੀ । 6 ਅਕਤੂਬਰ, 1661 ਈ. ਨੂੰ ਗੁਰੂ ਹਰਿ ਰਾਏ ਜੀ ਕੀਰਤਪੁਰ ਸਾਹਿਬ ਵਿਖੇ ਜੋਤੀਜੋਤ ਸਮਾ ਗਏ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 2.
ਧੀਰ ਮਲ ਸੰਬੰਧੀ ਇੱਕ ਸੰਖੇਪ ਨੋਟ ਲਿਖੋ । (Write a short note about Dhirmal.)
ਉੱਤਰ-
ਧੀਰ ਮਲ ਗੁਰੂ ਹਰਿ ਰਾਏ ਜੀ ਦਾ ਵੱਡਾ ਭਰਾ ਸੀ ।ਉਹ ਕਾਫ਼ੀ ਸਮੇਂ ਤੋਂ ਗੁਰਗੱਦੀ ਲੈਣ ਦੇ ਯਤਨ ਕਰ ਰਿਹਾ ਸੀ । ਬਕਾਲਾ ਵਿਖੇ ਜੋ ਵੱਖ-ਵੱਖ 22 ਮੰਜੀਆਂ ਸਥਾਪਿਤ ਹੋਈਆਂ ਉਨ੍ਹਾਂ ਵਿੱਚੋਂ ਇੱਕ ਧੀਰ ਮਲ ਦੀ ਵੀ ਸੀ । ਜਦੋਂ ਧੀਰ ਮਲ ਨੂੰ ਇਹ ਖ਼ਬਰ ਮਿਲੀ ਕਿ ਸਿੱਖ ਸੰਗਤਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਤਾਂ ਉਸ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ । ਉਸ ਨੇ ਸ਼ੀਹ ਨਾਮੀ ਇੱਕ ਮਸੰਦ ਨਾਲ ਮਿਲ ਕੇ ਗੁਰੂ ਜੀ ਨੂੰ ਮਾਰਨ ਦੀ ਯੋਜਨਾ ਬਣਾਈ । ਇੱਕ ਦਿਨ ਮੀਂਹ ਅਤੇ ਉਸ ਦੇ ਹਥਿਆਰਬੰਦ ਗੁੰਡਿਆਂ ਨੇ ਗੁਰੂ ਸਾਹਿਬ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਦੇ ਦੌਰਾਨ ਗੁਰੂ ਸਾਹਿਬ ਦੇ ਮੋਢੇ ‘ਤੇ ਇੱਕ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਏ ਪਰ ਉਹ ਸ਼ਾਂਤ ਬਣੇ ਰਹੇ ।

ਮੀਂਹ ਦੇ ਸਾਥੀਆਂ ਨੇ ਗੁਰੂ ਸਾਹਿਬ ਦੇ ਘਰ ਦਾ ਬਹੁਤ ਸਾਰਾ ਸਾਮਾਨ ਲੁੱਟ ਲਿਆ । ਇਸ ਘਟਨਾ ਕਾਰਨ ਸਿੱਖ ਬੜੇ ਰੋਹ ਵਿੱਚ ਆਏ ਅਤੇ ਉਨ੍ਹਾਂ ਨੇ ਮੱਖਣ ਸ਼ਾਹ ਦੀ ਅਗਵਾਈ ਵਿੱਚ ਧੀਰ ਮਲ ਦੇ ਘਰ ਹਮਲਾ ਕਰ ਦਿੱਤਾ ।ਉਨ੍ਹਾਂ ਨੇ ਨਾ ਸਿਰਫ ਧੀਰ ਮਲ ਅਤੇ ਸ਼ੀਹ ਨੂੰ ਗ੍ਰਿਫ਼ਤਾਰ ਕਰਕੇ ਗੁਰੂ ਸਾਹਿਬ ਪਾਸ ਲਿਆਂਦਾ ਸਗੋਂ ਗੁਰੂ ਸਾਹਿਬ ਦਾ ਲੁੱਟਿਆ ਹੋਇਆ ਸਾਮਾਨ ਵੀ ਵਾਪਸ ਲੈ ਆਂਦਾ । ਧੀਰ ਮਲ ਅਤੇ ਮੀਂਹ ਦੁਆਰਾ ਮਾਫ਼ੀ ਮੰਗਣ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ।

ਪ੍ਰਸ਼ਨ 3.
ਗੁਰੂ ਹਰਿ ਕ੍ਰਿਸ਼ਨ ਜੀ ‘ਤੇ ਇੱਕ ਸੰਖੇਪ ਨੋਟ ਲਿਖੋ ।ਉਨ੍ਹਾਂ ਨੂੰ ‘ਬਾਲ’ ਗੁਰੂ ਕਿਉਂ ਕਿਹਾ ਜਾਂਦਾ ਸੀ ? (Write a brief note on Guru Harkrishan Ji. Why was he called Bal Guru ?)
ਜਾਂ
ਗੁਰੂ ਹਰਿ ਕ੍ਰਿਸ਼ਨ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Guru Harkrishan Ji.)
ਜਾਂ
ਗੁਰੂ ਹਰਿਕ੍ਰਿਸ਼ਨ ਜੀ ਦੇ ਬਾਰੇ ਇੱਕ ਵਿਸਥਾਰ ਪੂਰਵਕ ਨੋਟ ਲਿਖੋ । (Explain in detail about Guru Har Krishan Ji) ਉੱਤਰ-
ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ । ਆਪ ਜੀ ਦੇ ਗੁਰੂਕਾਲ (1661-1664 ਈ.) ਸਮੇਂ ਸਿੱਖ ਪੰਥ ਨੇ ਜੋ ਵਿਕਾਸ ਕੀਤਾ ਉਸ ਦਾ ਸੰਖੇਪ ਵੇਰਵਾ ਹੇਠ ਲਿਖਿਆ ਹੈ :-

1. ਗੁਰਗੱਦੀ ਦੀ ਪ੍ਰਾਪਤੀ – ਗੁਰੂ ਹਰਿ ਰਾਏ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਉਸ ਦੀ ਅਯੋਗਤਾ, ਜੋ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਗੁਰਬਾਣੀ ਦਾ ਗ਼ਲਤ ਅਰਥ ਕੱਢ ਕੇ ਦਿਖਾਈ ਸੀ, ਦੇ ਕਾਰਨ ਗੁਰਗੱਦੀ ਤੋਂ ਬੇਦਖ਼ਲ ਕਰ ਦਿੱਤਾ ਸੀ । ਗੁਰੂ ਹਰਿ ਰਾਏ ਜੀ ਨੇ 6 ਅਕਤੂਬਰ, 1661 ਈ. ਨੂੰ ਹਰਿ ਕ੍ਰਿਸ਼ਨ ਜੀ ਨੂੰ ਗੱਦੀ ਸੌਂਪ ਦਿੱਤੀ । ਉਸ ਸਮੇਂ ਹਰਿ ਕ੍ਰਿਸ਼ਨ ਜੀ ਦੀ ਉਮਰ ਸਿਰਫ਼ ਪੰਜ ਸਾਲ ਸੀ । ਇਸੇ ਕਾਰਨ ਸਿੱਖ ਇਤਿਹਾਸ ਵਿਚ ਆਪ ਜੀ ਨੂੰ ਬਾਲ ਗੁਰੂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਆਪ 1664 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

2. ਰਾਮ ਰਾਏ ਦੀ ਵਿਰੋਧਤਾ – ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ । ਪਰ ਗੁਰੂ ਹਰਿ ਰਾਏ ਜੀ ਉਸ ਨੂੰ ਪਹਿਲਾਂ ਹੀ ਗੁਰਗੱਦੀ ਤੋਂ ਬੇਦਖ਼ਲ ਕਰ ਚੁੱਕੇ ਸਨ । ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰਗੱਦੀ ਹਰਿ ਕ੍ਰਿਸ਼ਨ ਜੀ ਨੂੰ ਸੌਂਪੀ ਗਈ ਹੈ ਤਾਂ ਉਹ ਇਹ ਬਰਦਾਸ਼ਤ ਨਾ ਕਰ ਸਕਿਆ । ਉਸ ਨੇ ਗੱਦੀ ਹਥਿਆਉਣ ਲਈ ਸਾਜ਼ਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ ।

3. ਗੁਰੂ ਸਾਹਿਬ ਦਾ ਦਿੱਲੀ ਜਾਣਾ – ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਲਿਆਉਣ ਦਾ ਕੰਮ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਸੌਂਪਿਆ । ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਗੁਰੂ ਜੀ ਪਾਸ ਭੇਜਿਆ | ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਮਿਲਣ ਤੋਂ ਅਤੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ | ਪਰ ਪਰਸ ਰਾਮ ਦੇ ਇਹ ਕਹਿਣ ‘ਤੇ ਕਿ ਦਿੱਲੀ ਦੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਬੇਤਾਬ ਹਨ, ਗੁਰੂ ਜੀ ਨੇ ਦਿੱਲੀ ਜਾਣਾ ਤਾਂ ਮੰਨ ਲਿਆ ਪਰ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ । ਗੁਰੂ ਜੀ 1664 ਈ. ਵਿੱਚ ਦਿੱਲੀ ਚਲੇ ਗਏ ਅਤੇ ਰਾਜਾ ਜੈ ਸਿੰਘ ਦੇ ਘਰ ਠਿਕਾਣਾ ਕਰਨ ਲਈ ਮੰਨ ਗਏ । ਗੁਰੂ ਸਾਹਿਬ ਦੀ ਔਰੰਗਜ਼ੇਬ ਨਾਲ ਮੁਲਾਕਾਤ ਹੋਈ ਜਾਂ ਨਹੀਂ ਇਸ ਸੰਬੰਧੀ ਇਤਿਹਾਸਕਾਰਾਂ ਵਿਚ ਬਹੁਤ ਮਤਭੇਦ ਪਾਏ ਜਾਂਦੇ ਹਨ ।

4. ਜੋਤੀ – ਜੋਤ ਸਮਾਉਣਾ-ਉਨ੍ਹਾਂ ਦਿਨਾਂ ਵਿੱਚ ਦਿੱਲੀ ਵਿਚ ਚੇਚਕ ਅਤੇ ਹੈਜ਼ਾ ਫੈਲਿਆ ਹੋਇਆ ਸੀ । ਗੁਰੂ ਹਰਿ ਕ੍ਰਿਸ਼ਨ ਜੀ ਨੇ ਇਨ੍ਹਾਂ ਬਿਮਾਰਾਂ, ਗ਼ਰੀਬਾਂ ਅਤੇ ਅਨਾਥਾਂ ਦੀ ਤਨ, ਮਨ ਅਤੇ ਧਨ ਨਾਲ ਅਣਥੱਕ ਸੇਵਾ ਕੀਤੀ ! ਪਰ ਇਸ ਨਾਮੁਰਾਦ ਬਿਮਾਰੀ ਦਾ ਉਹ ਆਪ ਸ਼ਿਕਾਰ ਹੋ ਗਏ । ਇਸ ਕਾਰਨ ਉਹ ਆਪ 30 ਮਾਰਚ, 1664 ਈ. ਨੂੰ ਦਿੱਲੀ ਵਿਖੇ ਜੋਤੀ-ਜੋਤ ਸਮਾ ਗਏ । ਆਪ ਜੀ ਦੀ ਯਾਦ ਵਿਚ ਇੱਥੇ ਗੁਰਦੁਆਰਾ ਬਾਲਾ ਸਾਹਿਬ ਦਾ ਨਿਰਮਾਣ ਕੀਤਾ ਗਿਆ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਗੁਰੂ ਹਰਿ ਰਾਏ ਜੀ (Guru Har Rai Ji)

ਪ੍ਰਸ਼ਨ 1.
ਗੁਰੂ ਹਰਿ ਰਾਏ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਦੇ ਸੰਬੰਧ ਵਿੱਚ ਤੁਸੀਂ ਕੀ ਜਾਣਦੇ ਹੋ ? (What do you know about life and achievements of Guru Har Rai Ji ?)
ਉੱਤਰ-
ਗੁਰੂ ਹਰਿ ਰਾਏ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ । ਉਨ੍ਹਾਂ ਦੇ ਗੁਰੂ ਕਾਲ (1645 ਈ. ਤੋਂ 1661 ਈ.) ਨੂੰ ਸਿੱਖ ਪੰਥ ਦਾ ਸ਼ਾਂਤੀਕਾਲ ਕਿਹਾ ਜਾ ਸਕਦਾ ਹੈ । ਗੁਰੂ ਹਰਿ ਰਾਏ ਜੀ ਦੇ ਆਰੰਭਿਕ ਜੀਵਨ ਅਤੇ ਉਨ੍ਹਾਂ ਦੇ ਅਧੀਨ ਸਿੱਖ ਪੰਥ ਦੇ ਵਿਕਾਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਜਨਮ ਅਤੇ ਮਾਤਾ-ਪਿਤਾ (Birth and Parentage) – ਗੁਰੂ ਹਰਿ ਰਾਏ ਜੀ ਦਾ ਜਨਮ 30 ਜਨਵਰੀ, 1630 ਈ. ਨੂੰ ਕੀਰਤਪੁਰ ਸਾਹਿਬ ਨਾਂ ਦੇ ਸਥਾਨ ‘ਤੇ ਹੋਇਆ । ਉਨ੍ਹਾਂ ਦੇ ਮਾਤਾ ਜੀ ਦਾ ਨਾਮ ਬੀਬੀ ਨਿਹਾਲ ਕੌਰ ਸੀ । ਆਪ ਗੁਰੂ ਹਰਿਗੋਬਿੰਦ ਸਾਹਿਬ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ ।

2. ਬਚਪਨ ਅਤੇ ਵਿਆਹ (Childhood and Marriage) – ਆਪ ਜੀ ਬਚਪਨ ਤੋਂ ਹੀ ਸੰਤ ਸਭਾ, ਮਿੱਠ ਬੋਲੜੇ ਅਤੇ ਕੋਮਲ ਹਿਰਦੇ ਦੇ ਮਾਲਕ ਸਨ । ਕਿਹਾ ਜਾਂਦਾ ਹੈ ਕਿ ਇੱਕ ਵਾਰ ਗੁਰੂ ਹਰਿ ਰਾਏ ਸਾਹਿਬ ਬਾਗ਼ ਵਿੱਚ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਦੇ ਚੋਲੇ ਨਾਲ ਅੜ ਕੇ ਕੁਝ ਫੁੱਲ ਥੱਲੇ ਡਿੱਗ ਪਏ । ਇਹ ਦੇਖ ਕੇ ਆਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ । ਆਪ ਜੀ ਕਿਸੇ ਦਾ ਵੀ ਦੁੱਖ ਸਹਿਣ ਨਹੀਂ ਕਰ ਸਕਦੇ ਸਨ । ਜਦੋਂ, ਆਪ ਜੀ ਦਸ ਵਰ੍ਹਿਆਂ ਦੇ ਹੋਏ ਤਾਂ ਆਪ ਜੀ ਦਾ ਵਿਆਹ ਅਨੂਪ ਸ਼ਹਿਰ ਯੂ. ਪੀ.) ਦੇ ਦਇਆ ਰਾਮ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਹੋਇਆ ! ਆਪ ਦੇ ਘਰ ਦੋ ਪੁੱਤਰਾਂ ਰਾਮ ਰਾਏ ਅਤੇ ਹਰਿ ਕ੍ਰਿਸ਼ਨ ਨੇ ਜਨਮ ਲਿਆ ।

3. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਗੁਰੂ ਹਰਿਗੋਬਿੰਦ ਜੀ ਦੇ ਪੰਜ ਪੁੱਤਰ ਸਨ । ਬਾਬਾ ਗੁਰਦਿੱਤਾ, ਅਣੀ ਰਾਏ ਅਤੇ ਬਾਬਾ ਅਟੱਲ ਰਾਏ ਜੀ ਆਪਣੇ ਪਿਤਾ ਦੇ ਜੀਵਨ ਸਮੇਂ ਹੀ ਅਕਾਲ ਚਲਾਣਾ ਕਰ ਗਏ ਸਨ | ਬਾਕੀ ਦੋਹਾਂ ਵਿੱਚੋਂ ਸੂਰਜ ਮਲ ਜ਼ਰੂਰਤ ਤੋਂ ਵੱਧ ਸੰਸਾਰਿਕ ਮਾਮਲਿਆਂ ਵਿੱਚ ਰੁੱਝੇ ਹੋਏ ਸਨ ਅਤੇ ਤੇਗ਼ ਬਹਾਦਰ ਜੀ ਬਿਲਕੁਲ ਨਹੀਂ । ਇਸ ਲਈ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਰਿ ਰਾਏ ਜੀ ਨੂੰ ਆਪਣਾ ਵਾਰਸ ਥਾਪਿਆ । ਆਪ 8 ਮਾਰਚ, 1645 ਈ. ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ । ਇਸ ਤਰ੍ਹਾਂ ਆਪ ਸਿੱਖਾਂ ਦੇ ਸੱਤਵੇਂ ਗੁਰੂ ਬਣੇ ।

4. ਗੁਰੂ ਹਰਿ ਰਾਏ ਜੀ ਅਧੀਨ ਸਿੱਖ ਧਰਮ ਦਾ ਵਿਕਾਸ (Development of Sikhism under Guru Har Rai Ji) – ਗੁਰੂ ਹਰਿ ਰਾਏ ਜੀ 1645 ਈ. ਤੋਂ 1661 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਆਪ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਤਿੰਨ ਪ੍ਰਸਿੱਧ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਨੂੰ ਬਖ਼ਸ਼ੀਸ਼ਾਂ ਕਹਿੰਦੇ ਸਨ । ਪਹਿਲੀ ਬਖ਼ਸ਼ੀਸ਼ ਇੱਕ ਭਗਤ ਗੀਰ ਦੀ ਸੀ ਜਿਸ ਦੀ ਭਗਤੀ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਨੇ ਉਸ ਦਾ ਨਾਂ ਭਗਤ ਭਗਵਾਨ ਰੱਖ ਦਿੱਤਾ । ਉਸ ਨੇ ਪੂਰਬੀ ਭਾਰਤ ਵਿੱਚ ਸਿੱਖੀ ਦੇ ਪ੍ਰਚਾਰ ਦੇ ਬਹੁਤ ਸਾਰੇ ਕੇਂਦਰ ਸਥਾਪਿਤ ਕੀਤੇ । ਇਨ੍ਹਾਂ ਵਿੱਚੋਂ ਪਟਨਾ, ਬਰੇਲੀ ਅਤੇ ਰਾਜਗਿਰੀ ਦੇ ਕੇਂਦਰ ਪ੍ਰਸਿੱਧ ਹਨ । ਦੂਸਰੀ ਬਖ਼ਸ਼ੀਸ਼ ਸੁਥਰਾ ਸ਼ਾਹ ਦੀ ਸੀ । ਉਸ ਨੂੰ ਸਿੱਖੀ ਦੇ ਪ੍ਰਚਾਰ ਲਈ ਦਿੱਲੀ ਭੇਜਿਆ ਗਿਆ । ਤੀਸਰੀ ਬਖ਼ਸ਼ੀਸ਼ ਭਾਈ ਫੇਰੂ ਦੀ ਸੀ । ਉਸ ਨੂੰ ਰਾਜਸਥਾਨ ਭੇਜਿਆ ਗਿਆ । ਇਸੇ ਤਰ੍ਹਾਂ ਭਾਈ ਨੱਥਾ ਜੀ ਨੂੰ ਢਾਕਾ, ਭਾਈ ਜੋਧ ਜੀ ਨੂੰ ਮੁਲਤਾਨ ਭੇਜਿਆ ਗਿਆ ਅਤੇ ਆਪ ਪੰਜਾਬ ਦੀਆਂ ਕਈ ਥਾਂਵਾਂ ਜਿਵੇਂ : ਜਲੰਧਰ, ਕਰਤਾਰਪੁਰ, ਹਕੀਮਪੁਰ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ, ਅੰਬਾਲਾ, ਹਿਸਾਰ ਆਦਿ ਗਏ ।

5. ਫੂਲ ਨੂੰ ਅਸ਼ੀਰਵਾਦ (Blessings to Phul) – ਇਕ ਦਿਨ ਕਾਲਾ ਨਾਮੀ ਸ਼ਰਧਾਲੂ ਆਪਣੇ ਭਤੀਜਿਆਂ ਸੰਦਲੀ ਅਤੇ ਫੂਲ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਲਿਆਇਆ । ਉਨ੍ਹਾਂ ਦੀ ਤਰਸਯੋਗ ਹਾਲਤ ਵੇਖਦੇ ਹੋਏ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਕਿ ਇੱਕ ਦਿਨ ਉਹ ਬਹੁਤ ਅਮੀਰ ਬਣਨਗੇ । ਗੁਰੂ ਜੀ ਦੀ ਇਹ ਭਵਿੱਖਬਾਣੀ ਸੱਚ ਨਿਕਲੀ । ਫੂਲ ਦੀ ਔਲਾਦ ਨੇ ਫੂਲਕੀਆਂ ਰਿਆਸਤ ਦੀ ਸਥਾਪਨਾ ਕੀਤੀ ।

6. ਦਾਰਾ ਦੀ ਸਹਾਇਤਾ (Help to Prince Dara) – ਗੁਰੂ ਹਰਿ ਰਾਏ ਸਾਹਿਬ ਦੇ ਸਮੇਂ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਸੀ । ਉਹ ਔਰੰਗਜ਼ੇਬ ਦਾ ਵੱਡਾ ਭਰਾ ਸੀ । ਸੱਤਾ ਪ੍ਰਾਪਤ ਕਰਨ ਦੇ ਯਤਨ ਵਿੱਚ ਔਰੰਗਜ਼ੇਬ ਨੇ ਉਸ ਨੂੰ ਜ਼ਹਿਰ ਦੇ ਦਿੱਤਾ । ਇਸ ਕਰਕੇ ਉਹ ਬਹੁਤ ਬੀਮਾਰ ਹੋ ਗਿਆ । ਦਾਰਾ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਮੰਗਿਆ । ਗੁਰੂ ਸਾਹਿਬ ਨੇ ਅਣਮੋਲ ਜੜੀਆਂ ਬੂਟੀਆਂ ਦੇ ਕੇ ਦਾਰਾ ਦਾ ਇਲਾਜ ਕੀਤਾ । ਇਸ ਕਰਕੇ ਉਹ ਗੁਰੂ ਸਾਹਿਬ ਦਾ ਅਹਿਸਾਨਮੰਦ ਹੋ ਗਿਆ । ਉਹ ਅਕਸਰ ਉਨ੍ਹਾਂ ਦੇ ਦਰਸ਼ਨਾਂ ਲਈ ਆਇਆ ਕਰਦਾ ਸੀ ।

7. ਗੁਰੂ ਹਰਿ ਰਾਏ ਸਾਹਿਬ ਨੂੰ ਦਿੱਲੀ ਬੁਲਾਇਆ ਗਿਆ (Guru Har Rai Sahib was Summoned to Delhi) – ਔਰੰਗਜ਼ੇਬ ਨੂੰ ਸ਼ੱਕ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਸਲੋਕ ਇਸਲਾਮ ਧਰਮ ਦੇ ਵਿਰੁੱਧ ਹਨ | ਇਸ ਗੱਲ ਦੀ ਪੁਸ਼ਟੀ ਕਰਨ ਲਈ ਉਸ ਨੇ ਆਪ ਜੀ ਨੂੰ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ । ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮ ਰਾਇ ਨੂੰ ਔਰੰਗਜ਼ੇਬ ਕੋਲ ਭੇਜਿਆ | ਔਰੰਗਜ਼ੇਬ ਨੇ “ਆਸਾ ਦੀ ਵਾਰ` ਵਿੱਚੋਂ ਇੱਕ ਪੰਕਤੀ ਵੱਲ ਇਸ਼ਾਰਾ ਕਰਦਿਆਂ ਉਸ ਤੋਂ ਪੁੱਛਿਆ ਕਿ ਇਸ ਪੰਕਤੀ ਵਿੱਚ ਮੁਸਲਮਾਨਾਂ ਦੀ ਵਿਰੋਧਤਾ ਕਿਉਂ ਕੀਤੀ ਹੋਈ ਹੈ । ਇਹ ਪੰਕਤੀ ਸੀ,

ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ॥
ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ॥

ਇਸ ਦਾ ਅਰਥ ਸੀ, ‘ਮੁਸਲਮਾਨ ਦੀ ਮਿੱਟੀ ਘੁਮਿਆਰ ਦੇ ਭੱਠੇ ਵਿੱਚ ਚਲੀ ਜਾਏਗੀ ਜੋ ਉਸ ਤੋਂ ਬਰਤਨ ਤੇ ਇੱਟਾਂ ਬਣਾਏਗਾ । ਜਿਉਂ-ਜਿਉਂ ਉਹ ਜਲੇਗੀ ਤਿਉਂ-ਤਿਉਂ ਮਿੱਟੀ ਚਿੱਲਾਏਗੀ ।’ ਔਰੰਗਜ਼ੇਬ ਦੇ ਕ੍ਰੋਧ ਤੋਂ ਬਚਣ ਲਈ ਰਾਮ ਰਾਏ ਨੇ ਕਿਹਾ ਕਿ ਇਸ ਤੁਕ ਵਿੱਚ ਗਲਤੀ ਨਾਲ ਬੇਈਮਾਨ’ ਸ਼ਬਦ ਦੀ ਥਾਂ ਮੁਸਲਮਾਨ ਸ਼ਬਦ ਲਿਖਿਆ ਗਿਆ ਹੈ । ਗੁਰੂ ਗ੍ਰੰਥ ਸਾਹਿਬ ਦੀ ਇਸ ਹੱਤਕ ਕਾਰਨ ਗੁਰੂ ਸਾਹਿਬ ਨੇ ਰਾਮ ਰਾਏ ਨੂੰ ਹਮੇਸ਼ਾਂ ਲਈ ਗੁਰਗੱਦੀ ਤੋਂ ਬੇਦਖ਼ਲ ਕਰ ਦਿੱਤਾ ।

8. ਉੱਤਰਾਧਿਕਾਰੀ ਦੀ ਨਿਯੁਕਤੀ (Nomination of the Successor) – ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਆਪ ਨੇ ਗੁਰਗੱਦੀ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਨੂੰ ਸੌਂਪ ਦਿੱਤੀ । 6 ਅਕਤੂਬਰ, 1661 ਈ. ਨੂੰ ਗੁਰੂ ਹਰਿ ਰਾਏ ਜੀ ਜੋਤੀ-ਜੋਤ ਸਮਾ ਗਏ ।

9. ਗੁਰੂ ਹਰਿ ਰਾਏ ਜੀ ਦੇ ਕੰਮਾਂ ਦਾ ਮੁੱਲਾਂਕਣ (Estimate of the works of Guru Har Rai Ji) – ਗੁਰੂ ਹਰਿ ਰਾਏ ਜੀ ਹਾਲਾਂਕਿ ਛੋਟੀ ਉਮਰ ਵਿੱਚ ਹੀ ਜੋਤੀ-ਜੋਤ ਸਮਾ ਗਏ ਪਰ ਉਨ੍ਹਾਂ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਦਿੱਤਾ । ਆਪ ਜੀ ਨੇ ਮਾਝੇ, ਦੁਆਬੇ ਅਤੇ ਮਾਲਵੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕੀਤਾ | ਆਪ ਜੀ ਨੇ ਸੰਗਤ ਅਤੇ ਪੰਗਤ ਦੀ ਮਰਿਆਦਾ ਨੂੰ ਜ਼ੋਰ-ਸ਼ੋਰ ਨਾਲ ਜਾਰੀ ਰੱਖਿਆ । ਆਪ ਜੀ ਦੇ ਦਵਾਖ਼ਾਨੇ ਵਿੱਚ ਬਿਨਾਂ ਕਿਸੇ ਭੇਦ-ਭਾਵ ਦੇ ਮੁਫ਼ਤ ਇਲਾਜ ਅਤੇ ਸੇਵਾ ਪ੍ਰਦਾਨ ਕੀਤੀ ਜਾਂਦੀ ਸੀ । ਇਸ ਤਰ੍ਹਾਂ ਆਪ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਗੁਰੂ ਹਰਿ ਕ੍ਰਿਸ਼ਨ ਜੀ (Guru Har Krishan Ji)

ਪ੍ਰਸ਼ਨ 2.
ਗੁਰੂ ਹਰਿ ਕ੍ਰਿਸ਼ਨ ਜੀ ਦੇ ਸਮੇਂ ਹੋਏ ਸਿੱਖ ਪੰਥ ਦੇ ਵਿਕਾਸ ਦਾ ਸੰਖੇਪ ਵੇਰਵਾ ਦਿਓ ।
(Give a brief account of the development of Sikhism during the pontificate of Guru Har Krishan Ji.)
ਉੱਤਰ-
ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ । ਆਪ ਜੀ ਨੂੰ ਸਿੱਖ ਇਤਿਹਾਸ ਵਿੱਚ ‘ਬਾਲ ਗੁਰੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ | ਆਪ 1661 ਈ. ਤੋਂ 1664 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਆਪ ਜੀ ਦੇ ਗੁਰੂਕਾਲ ਸਮੇਂ ਸਿੱਖ ਪੰਥ ਨੇ ਜੋ ਵਿਕਾਸ ਕੀਤਾ ਉਸ ਦਾ ਸੰਖੇਪ ਵੇਰਵਾ ਹੇਠ ਲਿਖਿਆ ਹੈ :-

1. ਜਨਮ ਅਤੇ ਮਾਤਾ-ਪਿਤਾ (Birth and Parentage) – ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ 7 ਜੁਲਾਈ, 1656 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ । ਆਪ ਗੁਰੂ ਹਰਿ ਰਾਏ ਸਾਹਿਬ ਜੀ ਦੇ ਛੋਟੇ ਪੁੱਤਰ ਸਨ । ਆਪ ਜੀ ਦੀ ਮਾਤਾ ਜੀ ਦਾ ਨਾਂ ਸੁਲੱਖਣੀ ਜੀ ਸੀ । ਰਾਮ ਰਾਏ ਆਪ ਜੀ ਦੇ ਵੱਡੇ ਭਰਾ ਸਨ ।

2. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਉਸ ਦੀ ਅਯੋਗਤਾ ਜੋ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰਬਾਣੀ ਦਾ ਗਲਤ ਅਰਥ ਕੱਢ ਕੇ ਦਿਖਾਈ ਸੀ, ਦੇ ਕਾਰਨ ਗੁਰਗੱਦੀ ਤੋਂ ਬੇਦਖ਼ਲ ਕਰ ਦਿੱਤਾ ਸੀ । 6 ਅਕਤੂਬਰ, 1661 ਈ. ਨੂੰ ਗੁਰੂ ਹਰਿ ਰਾਏ ਸਾਹਿਬ ਨੇ ਹਰਿ ਕ੍ਰਿਸ਼ਨ ਜੀ ਨੂੰ ਗੱਦੀ ਸੌਂਪ ਦਿੱਤੀ । ਉਸ ਸਮੇਂ ਹਰਿ ਕ੍ਰਿਸ਼ਨ ਸਾਹਿਬ ਦੀ ਉਮਰ ਸਿਰਫ਼ ਪੰਜ ਸਾਲ ਸੀ । ਇਸੇ ਕਾਰਨ ਸਿੱਖ ਇਤਿਹਾਸ ਵਿੱਚ ਆਪ ਜੀ ਨੂੰ ਬਾਲ ਗੁਰੂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਭਾਵੇਂ ਆਪ ਉਮਰ ਵਿੱਚ ਬਹੁਤ ਛੋਟੇ ਸਨ ਪਰ ਫਿਰ ਵੀ ਆਪ ਬੜੀ ਉੱਚ ਕਰਨੀ ਦੇ ਮਾਲਕ ਸਨ । ਉਨ੍ਹਾਂ ਵਿੱਚ ਅਦੁੱਤੀ ਸੇਵਾ ਭਾਵਨਾ, ਵੱਡਿਆਂ ਪ੍ਰਤੀ ਆਦਰ ਮਾਣ, ਮਿੱਠਾ ਬੋਲਣਾ, ਦੂਜਿਆਂ ਪ੍ਰਤੀ ਹਮਦਰਦੀ ਅਤੇ ਅਟੁੱਟ ਭਗਤੀ ਭਾਵਨਾ ਆਦਿ ਗੁਣ ਕੁੱਟ-ਕੁੱਟ ਕੇ ਭਰੇ ਹੋਏ ਸਨ । ਇਨ੍ਹਾਂ ਗੁਣਾਂ ਸਦਕਾ ਹੀ ਗੁਰੂ ਸਾਹਿਬ ਨੇ ਆਪ ਨੂੰ ਗੁਰਗੱਦੀ ਸੌਂਪੀ । ਇਸ ਤਰ੍ਹਾਂ ਆਪ ਸਿੱਖਾਂ ਦੇ ਅੱਠਵੇਂ ਗੁਰੂ ਬਣੇ । ਆਪ 1664 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

3. ਰਾਮ ਰਾਏ ਦੀ ਵਿਰੋਧਤਾ (Opposition of Ram Raj) – ਰਾਮ ਰਾਏ ਗੁਰੂ ਹਰਿ ਰਾਏ ਸਾਹਿਬ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ । ਪਰ ਗੁਰੂ ਹਰਿ ਰਾਏ ਸਾਹਿਬ ਉਸ ਨੂੰ ਪਹਿਲਾਂ ਹੀ ਗੁਰਗੱਦੀ ਤੋਂ ਬੇਦਖ਼ਲ ਕਰ ਚੁੱਕੇ ਸਨ | ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰਗੱਦੀ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪੀ ਗਈ ਹੈ ਤਾਂ ਉਹ ਇਹ ਬਰਦਾਸ਼ਤ ਨਾ ਕਰ ਸਕਿਆ । ਉਸ ਨੇ ਗੱਦੀ ਹਥਿਆਉਣ ਲਈ ਸਾਜ਼ਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ । ਉਸ ਨੇ ਬਹੁਤ ਸਾਰੇ ਬੇਈਮਾਨ ਅਤੇ ਸੁਆਰਥੀ ਮਸੰਦਾਂ ਨੂੰ ਆਪਣੇ ਵੱਲ ਕਰ ਲਿਆ । ਇਨ੍ਹਾਂ ਮਸੰਦਾਂ ਦੁਆਰਾ ਉਸ ਨੇ ਇਹ ਘੋਸ਼ਿਤ ਕਰਵਾਇਆ ਕਿ ਅਸਲੀ ਗੁਰੂ ਰਾਮ ਰਾਏ ਹੈ ਅਤੇ ਸਾਰੇ ਸਿੱਖ ਉਸ ਨੂੰ ਆਪਣਾ ਗੁਰੂ ਮੰਨਣ । ਪਰ ਉਹ ਇਸ ਵਿੱਚ ਸਫਲ ਨਾ ਹੋ ਸਕਿਆ । ਫਿਰ ਉਸ ਨੇ ਔਰੰਗਜ਼ੇਬ ਕੋਲੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ । ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਕਿ ਦੋਹਾਂ ਧੜਿਆਂ ਦੀ ਗੱਲ ਸੁਣ ਕੇ ਆਪਣਾ ਫ਼ੈਸਲਾ ਦੇ ਸਕੇ ।

4. ਗੁਰੂ ਸਾਹਿਬ ਦਾ ਦਿੱਲੀ ਜਾਣਾ (Guru Sahib’s Visit to Delhi) – ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਦਿੱਲੀ ਲਿਆਉਣ ਦਾ ਕੰਮ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਸੌਂਪਿਆ । ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਗੁਰੂ ਜੀ ਪਾਸ ਭੇਜਿਆ । ਗੁਰੂ ਜੀ ਨੇ ਔਰੰਗਜ਼ੇਬ ਨੂੰ ਮਿਲਣ ਤੋਂ ਅਤੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ । ਪਰ ਪਰਸ ਰਾਮ ਦੇ ਇਹ ਕਹਿਣ ‘ਤੇ ਕਿ ਦਿੱਲੀ ਦੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਬੇਤਾਬ ਹਨ, ਗੁਰੂ ਸਾਹਿਬ ਨੇ ਦਿੱਲੀ ਜਾਣਾ ਤਾਂ ਮੰਨ ਲਿਆ ਪਰ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ । ਆਪ 1664 ਈ. ਵਿੱਚ ਦਿੱਲੀ ਚਲੇ ਗਏ ਅਤੇ ਰਾਜਾ ਜੈ ਸਿੰਘ ਦੇ ਘਰ ਠਿਕਾਣਾ ਕਰਨ ਲਈ ਮੰਨ ਗਏ । ਗੁਰੂ ਸਾਹਿਬ ਦੀ ਔਰੰਗਜ਼ੇਬ ਨਾਲ ਮੁਲਾਕਾਤ ਹੋਈ ਜਾਂ ਨਹੀਂ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਬਹੁਤ ਮਤਭੇਦ ਪਾਏ ਜਾਂਦੇ ਸਨ ।

5. ਜੋਤੀ-ਜੋਤ ਸਮਾਉਣਾ (Immersed in Eternal Light) – ਉਨ੍ਹਾਂ ਦਿਨਾਂ ਵਿੱਚ ਦਿੱਲੀ ਵਿੱਚ ਚੇਚਕ ਅਤੇ ਹੈਜ਼ਾ ਫੈਲਿਆ ਹੋਇਆ ਸੀ । ਗੁਰੂ ਹਰਿ ਕ੍ਰਿਸ਼ਨ ਜੀ ਨੇ ਇੱਥੇ ਬੀਮਾਰਾਂ, ਗਰੀਬਾਂ ਅਤੇ ਅਨਾਥਾਂ ਦੀ ਤਨ, ਮਨ ਅਤੇ ਧਨ ਨਾਲ ਅਣਥੱਕ ਸੇਵਾ ਕੀਤੀ । ਚੇਚਕ ਅਤੇ ਹੈਜ਼ੇ ਦੇ ਸੈਂਕੜੇ ਮਰੀਜ਼ਾਂ ਨੂੰ ਰਾਜ਼ੀ ਕੀਤਾ । ਪਰ ਇਸ ਨਾਮੁਰਾਦ ਬੀਮਾਰੀ ਦਾ ਉਹ ਆਪ ਸ਼ਿਕਾਰ ਹੋ ਗਏ । ਇਹ ਬੀਮਾਰੀ ਉਨ੍ਹਾਂ ਲਈ ਮਾਰੂ ਸਿੱਧ ਹੋਈ । ਉਨਾਂ ਨੂੰ ਬਹੁਤ ਗੰਭੀਰ ਹਾਲਤ ਵਿੱਚ ਦੇਖਦੇ ਹੋਏ ਸ਼ਰਧਾਲੂਆਂ ਨੇ ਸਵਾਲ ਕੀਤਾ ਕਿ ਉਨ੍ਹਾਂ ਤੋਂ ਬਾਅਦ ਸਿੱਖਾਂ ਦੀ ਅਗਵਾਈ ਕੌਣ ਕਰੇਗਾ ਤਾਂ ਆਪ ਜੀ ਨੇ ਇੱਕ ਨਾਰੀਅਲ ਮੰਗਵਾਇਆ 1 ਨਾਰੀਅਲ ਅਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਅਤੇ ‘ਬਾਬਾ ਬਕਾਲਾ’ ਦਾ ਉੱਚਾਰਨ ਕਰਦੇ ਹੋਏ ਜੋਤੀ-ਜੋਤ ਸਮਾਂ ਗਏ । ਇਸ ਤਰ੍ਹਾਂ ਆਪ 30 ਮਾਰਚ, 1664 ਈ. ਨੂੰ ਦਿੱਲੀ ਵਿਖੇ ਜੋਤੀ-ਜੋਤ ਸਮਾ ਗਏ । ਆਪ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਬਾਲਾ ਸਾਹਿਬ ਦਾ ਨਿਰਮਾਣ ਕੀਤਾ ਗਿਆ ।

ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਕੋਈ ਢਾਈ ਕੁ ਸਾਲ ਗੁਰਗੱਦੀ ਸੰਭਾਲੀ ਅਤੇ ਗੁਰੂ ਦੇ ਰੂਪ ਵਿੱਚ ਆਪਣੇ ਸਾਰੇ ਫ਼ਰਜ਼ ਸੂਝ-ਬੂਝ ਨਾਲ ਨਿਭਾਏ | ਆਪ ਇੰਨੀ ਛੋਟੀ ਉਮਰ ਵਿੱਚ ਵੀ ਤੀਖਣ ਬੁੱਧੀ, ਉੱਚ ਵਿਚਾਰ ਅਤੇ ਅਲੌਕਿਕ ਗਿਆਨ ਦੇ ਮਾਲਕ ਸਨ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਹਰਿ ਰਾਏ ਜੀ ਦਾ ਸਮਾਂ ਕਿਉਂ ਮਹੱਤਵਪੂਰਨ ਹੈ ? (Why is pontificate of Guru Har Rai Ji considered important in the development of Sikhism ?).
ਜਾਂ
ਗੁਰੂ ਹਰਿ ਰਾਏ ਜੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Guru Har Rai Ji.)
ਜਾਂ
ਸਿੱਖ ਧਰਮ ਵਿੱਚ ਗੁਰੂ ਹਰਿ ਰਾਏ ਜੀ ਦਾ ਕੀ ਯੋਗਦਾਨ ਹੈ ? (What is the contribution of Guru Har Rai Ji for the development of Sikh religion ?)
ਜਾਂ
ਗੁਰੂ ਹਰਿ ਰਾਏ ਜੀ ਦੇ ਜੀਵਨ ਅਤੇ ਕਾਰਜਾਂ ਨੂੰ ਸੰਖਿਪਤ ਵਿੱਚ ਲਿਖੋ । (Write in short about the Life and Works of Guru Har Rai Ji.)
ਉੱਤਰ-
ਗੁਰੂ ਹਰਿ ਰਾਏ ਜੀ ਦਾ ਜਨਮ 30 ਜਨਵਰੀ, 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ । ਆਪ ਬਚਪਨ ਤੋਂ ਹੀ ਸੰਤ ਸਭਾ ਦੇ ਮਾਲਕ ਸਨ । ਆਪ ਜੀ 1645 ਈ. ਤੋਂ ਲੈ ਕੇ 1661 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਉਨ੍ਹਾਂ ਦਾ ਗੁਰੂਕਾਲ ਸਿੱਖ ਧਰਮ ਦੇ ਸ਼ਾਂਤੀਪੂਰਵਕ ਵਿਕਾਸ ਦਾ ਸਮਾਂ ਸੀ । ਗੁਰੂ ਹਰਿ ਰਾਏ ਸਾਹਿਬ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬ ਦੀਆਂ ਕਈ ਥਾਂਵਾਂ ‘ਤੇ ਗਏ । ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਤੋਂ ਬਾਹਰ ਆਪਣੇ ਪ੍ਰਚਾਰਕ ਭੇਜੇ । ਸਿੱਟੇ ਵਜੋਂ ਸਿੱਖ ਧਰਮ ਦਾ ਕਾਫ਼ੀ ਪ੍ਰਸਾਰ ਹੋਇਆ । ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।

ਪ੍ਰਸ਼ਨ 2.
ਧੀਰ ਮਲ ਸੰਬੰਧੀ ਇੱਕ ਸੰਖੇਪ ਨੋਟ ਲਿਖੋ । (Write a short note about Dhirmal.)
ਉੱਤਰ-
ਧੀਰ ਮਲ ਗੁਰੂ ਹਰਿ ਰਾਏ ਜੀ ਦਾ ਵੱਡਾ ਭਰਾ ਸੀ । ਉਹ ਕਾਫ਼ੀ ਸਮੇਂ ਤੋਂ ਗੁਰਗੱਦੀ ਲੈਣ ਦਾ ਯਤਨ ਕਰ ਰਿਹਾ ਸੀ । ਜਦੋਂ ਧੀਰ ਮਲ ਨੂੰ ਇਹ ਖ਼ਬਰ ਮਿਲੀ ਕਿ ਸਿੱਖ ਸੰਗਤਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਤਾਂ ਉਸ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ । ਉਸ ਨੇ ਸ਼ੀਹ ਨਾਮੀ ਇੱਕ ਮਸੰਦ ਨਾਲ ਮਿਲ ਕੇ ਗੁਰੂ ਜੀ ਨੂੰ ਮਾਰਨ ਦੀ ਯੋਜਨਾ ਬਣਾਈ । ਸ਼ੀਹ ਦੇ ਸਾਥੀਆਂ ਨੇ ਗੁਰੂ ਸਾਹਿਬ ਦੇ ਘਰ ਦਾ ਬਹੁਤ ਸਾਰਾ ਸਾਮਾਨ ਲੁੱਟ ਲਿਆ । ਬਾਅਦ ਵਿੱਚ ਧੀਰ ਮਲ ਅਤੇ ਸ਼ੀਹ ਦੁਆਰਾ ਮਾਫ਼ੀ ਮੰਗਣ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ।

ਪ੍ਰਸ਼ਨ 3.
ਗੁਰੂ ਹਰਿ ਕ੍ਰਿਸ਼ਨ ਜੀ ‘ਤੇ ਇੱਕ ਸੰਖੇਪ ਨੋਟ ਲਿਖੋ । ਉਨ੍ਹਾਂ ਨੂੰ ‘ਬਾਲ ਗੁਰੂ’ ਕਿਉਂ ਕਿਹਾ ਜਾਂਦਾ ਸੀ ? (Write a brief note on Guru Har krishan Ji. Why was he called Bal Guru ?)
ਜਾਂ
ਗੁਰੂ ਹਰਿ ਕ੍ਰਿਸ਼ਨ ਜੀ ਨੂੰ ਬਾਲ ਗੁਰੂ ਕਿਉਂ ਕਿਹਾ ਜਾਂਦਾ ਹੈ ? (Why Guru Har Krishan Ji is called Bal Guru ?)
ਜਾਂ
ਗੁਰੂ ਹਰਿ ਕ੍ਰਿਸ਼ਨ ਜੀ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on Guru Har Krishan Ji.)
ਜਾਂ
ਸਿੱਖ ਧਰਮ ਵਿੱਚ ਗੁਰੂ ਹਰਿ ਕ੍ਰਿਸ਼ਨ ਜੀ ਦਾ ਕੀ ਯੋਗਦਾਨ ਸੀ ? (What was the contribution of Guru Har Krishan Ji in the development of Sikhism ?)
ਉੱਤਰ-
ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ ।ਉਹ 1661 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ਸਨ । ਉਸ ਸਮੇਂ ਆਪ ਜੀ ਕੇਵਲ ਪੰਜ ਵਰ੍ਹਿਆਂ ਦੇ ਸਨ । ਇਸ ਕਾਰਨ ਆਪ ਨੂੰ ‘ਬਾਲ ਗੁਰੂ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਗੁਰੂ ਹਰਿ ਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਏ ਦੇ ਉਕਸਾਉਣ ’ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ । ਉਨ੍ਹਾਂ ਦਿਨਾਂ ਵਿੱਚ ਦਿੱਲੀ ਵਿੱਚ ਚੇਚਕ ਅਤੇ ਹੈਜ਼ਾ ਫੈਲਿਆ ਹੋਇਆ ਸੀ । ਗੁਰੂ ਜੀ ਨੇ ਉੱਥੇ ਅਨੇਕਾਂ ਗ਼ਰੀਬਾਂ ਅਤੇ ਮਰੀਜ਼ਾਂ ਦੀ ਬਹੁਤ ਸੇਵਾ ਕੀਤੀ । ਉਹ 30 ਮਾਰਚ, 1664 ਈ. ਨੂੰ ਜੋਤੀਜੋਤ ਸਮਾ ਗਏ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one word to one Sentence)

ਪ੍ਰਸ਼ਨ 1.
ਗੁਰੂ ਹਰਿਗੋਬਿੰਦ ਜੀ ਦਾ ਉੱਤਰਾਧਿਕਾਰੀ ਕੌਣ ਸੀ ?
ਜਾਂ
ਗੁਰੂ ਹਰਿਗੋਬਿੰਦ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ?
ਉੱਤਰ-
ਗੁਰੂ ਹਰਿ ਰਾਏ ਜੀ ।

ਪ੍ਰਸ਼ਨ 2.
ਗੁਰੂ ਹਰਿ ਰਾਏ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਕੀਰਤਪੁਰ ਸਾਹਿਬ ।

ਪ੍ਰਸ਼ਨ 3.
ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਨਾਂ ਦੱਸੋ ।
ਉੱਤਰ-
ਬਾਬਾ ਗੁਰਦਿੱਤਾ ਜੀ ।

ਪ੍ਰਸ਼ਨ 4.
ਸਿੱਖਾਂ ਦੇ ਸੱਤਵੇਂ ਗੁਰੂ ਕੌਣ ਸਨ ?
ਜਾਂ
ਸਿੱਖਾਂ ਦੇ ਸੱਤਵੇਂ ਗੁਰੂ ਦਾ ਕੀ ਨਾਂ ਸੀ ?
ਉੱਤਰ-
ਗੁਰੂ ਹਰਿ ਰਾਏ ਜੀ ।

ਪ੍ਰਸ਼ਨ 5.
ਗੁਰੂ ਹਰਿ ਰਾਏ ਜੀ ਕਦੋਂ ਗੁਰਗੱਦੀ ‘ਤੇ ਬਿਰਾਜਮਾਨ ਹੋਏ ?
ਉੱਤਰ-
1645 ਈ. ।

ਪ੍ਰਸ਼ਨ 6.
ਦਾਰਾ ਸ਼ਿਕੋਹ ਕੌਣ ਸੀ ?
ਉੱਤਰ-
ਸ਼ਾਹਜਹਾਂ ਦਾ ਸਭ ਤੋਂ ਵੱਡਾ ਪੁੱਤਰ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 7.
ਗੁਰੂ ਹਰਿ ਰਾਏ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਾਬਲ ਕਿਸ ਨੂੰ ਭੇਜਿਆ ਸੀ ?
ਉੱਤਰ-
ਭਾਈ ਗੋਂਦਾ ਜੀ ਨੂੰ ।

ਪ੍ਰਸ਼ਨ 8.
ਗੁਰੂ ਹਰਿ ਰਾਏ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਢਾਕਾ ਕਿਸ ਨੂੰ ਭੇਜਿਆ ਸੀ ?
ਉੱਤਰ-
ਭਾਈ ਨੱਥਾ ਜੀ ਨੂੰ ।

ਪ੍ਰਸ਼ਨ 9.
ਗੁਰੂ ਹਰਿ ਰਾਏ ਜੀ ਕਦੋਂ ਜੋਤੀ-ਜੋਤ ਸਮਾਏ ?
ਉੱਤਰ-
1661 ਈ. ।

ਪ੍ਰਸ਼ਨ 10.
ਸਿੱਖਾਂ ਦੇ ਅੱਠਵੇਂ ਗੁਰੂ ਕੌਣ ਸਨ ?
ਉੱਤਰ-
ਗੁਰੂ ਹਰਿ ਕ੍ਰਿਸ਼ਨ ਜੀ ।

ਪ੍ਰਸ਼ਨ 11.
ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਕੀਰਤਪੁਰ ਸਾਹਿਬ ।

ਪ੍ਰਸ਼ਨ 12.
ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ ਸੀ ?
ਉੱਤਰ-
7 ਜੁਲਾਈ, 1656 ਈ. ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 13.
ਗੁਰੂ ਹਰਿ ਕ੍ਰਿਸ਼ਨ ਜੀ ਗੁਰਗੱਦੀ ‘ਤੇ ਕਦੋਂ ਬੈਠੇ ?
ਉੱਤਰ-
1661 ਈ. ।

ਪ੍ਰਸ਼ਨ 14.
ਬਾਲ ਗੁਰੂ ਕਿਸ ਨੂੰ ਕਿਹਾ ਜਾਂਦਾ ਹੈ ?
ਜਾਂ
ਸਿੱਖਾਂ ਦੇ ਬਾਲ ਗੁਰੂ ਕੌਣ ਸਨ ?
ਉੱਤਰ-
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ।

ਪ੍ਰਸ਼ਨ 15.
ਗੁਰੂ ਹਰਿ ਕ੍ਰਿਸ਼ਨ ਜੀ ਦਾ ਗੁਰੂਕਾਲ ਦੱਸੋ ।
ਉੱਤਰ-
1661 ਈ. ਤੋਂ 1664 ਈ. ।

ਪ੍ਰਸ਼ਨ 16.
ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਕਿਸ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ?
ਉੱਤਰ-
ਰਾਮ ਰਾਏ ।

ਪ੍ਰਸ਼ਨ 17.
ਗੁਰੂ ਹਰਿ ਕ੍ਰਿਸ਼ਨ ਜੀ ਕਦੋਂ ਜੋਤੀ-ਜੋਤ ਸਮਾਏ ?
ਉੱਤਰ-
1664 ਈ. 1

ਪ੍ਰਸ਼ਨ 18.
ਗੁਰੂ ਹਰਿ ਕ੍ਰਿਸ਼ਨ ਜੀ ਕਿੱਥੇ ਜੋਤੀ-ਜੋਤ ਸਮਾ ਗਏ ਸਨ ?
ਉੱਤਰ-
ਦਿੱਲੀ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ……………………… ਸਿੱਖਾਂ ਦੇ ਸੱਤਵੇਂ ਗੁਰੂ ਸਨ ।
ਉੱਤਰ-
(ਗੁਰੂ ਹਰਿ ਰਾਏ ਜੀ)

2. ਗੁਰੂ ਹਰਿ ਰਾਏ ਜੀ ਦਾ ਜਨਮ …………………….. ਵਿੱਚ ਹੋਇਆ ।
ਉੱਤਰ-
(1630 ਈ. )

3. ਗੁਰੂ ਹਰਿ ਰਾਏ ਜੀ ਦਾ ਜਨਮ …………………… ਨਾਂ ਦੇ ਸਥਾਨ ‘ਤੇ ਹੋਇਆ ।
ਉੱਤਰ-
(ਕੀਰਤਪੁਰ ਸਾਹਿਬ)

4. ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਨਾਂ ………………………… ਸੀ ।
ਉੱਤਰ-
(ਬਾਬਾ ਗੁਰਦਿੱਤਾ ਜੀ)

5. ਗੁਰੂ ਹਰਿ ਰਾਏ ਜੀ ………………… ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1645 ਈ. )

6. ……………………. ਸਿੱਖਾਂ ਦੇ ਅੱਠਵੇਂ ਗੁਰੂ ਸਨ ।
ਉੱਤਰ-
(ਗੁਰੂ ਹਰਿ ਕ੍ਰਿਸ਼ਨ ਜੀ)

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

7. ਗੁਰੂ ਹਰਿ ਕ੍ਰਿਸ਼ਨ ਜੀ …………………….. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1661 ਈ.)

8. ਗੁਰੂ ਹਰਿ ਕ੍ਰਿਸ਼ਨ ਜੀ ਦਿੱਲੀ ਵਿੱਚ ……………………… ਦੇ ਬੰਗਲੇ ਵਿੱਚ ਠਹਿਰੇ ।
ਉੱਤਰ-
(ਰਾਜਾ ਜੈ ਸਿੰਘ)

9. …………………….. ਨੂੰ ਬਾਲ ਗੁਰੂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।
ਉੱਤਰ-
(ਗੁਰੂ ਹਰਿ ਕ੍ਰਿਸ਼ਨ ਜੀ)

ਠੀਕ ਜਾਂ ਗ਼ਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੂ ਹਰਿ ਰਾਏ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ ।
ਉੱਤਰ-
ਠੀਕ

2. ਗੁਰੂ ਹਰਿ ਰਾਏ ਜੀ ਦਾ ਜਨਮ 1630 ਈ. ਵਿੱਚ ਹੋਇਆ ਸੀ ।
ਉੱਤਰ-
ਠੀਕ

3. ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਨਾਂ ਬਾਬਾ ਬੁੱਢਾ ਜੀ ਸੀ ।
ਉੱਤਰ-
ਗ਼ਲਤ

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

4. ਗੁਰੂ ਹਰਿ ਰਾਏ ਜੀ ਦੀ ਮਾਤਾ ਜੀ ਦਾ ਨਾਂ ਬੀਬੀ ਨਿਹਾਲ ਕੌਰ ਸੀ ।
ਉੱਤਰ-
ਠੀਕ

5. ਗੁਰੂ ਹਰਿ ਰਾਏ ਜੀ 1661 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
ਗ਼ਲਤ

6. ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ ।
ਉੱਤਰ-
ਠੀਕ

7. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਬਾਲ ਗੁਰੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
ਉੱਤਰ-
ਠੀਕ

8. ਗੁਰੂ ਹਰਿ ਕ੍ਰਿਸ਼ਨ ਜੀ 1664 ਈ. ਵਿੱਚ ਜੋਤੀ-ਜੋਤ ਸਮਾਏ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖਾਂ ਦੇ ਸੱਤਵੇਂ ਗੁਰੂ ਕੌਣ ਸਨ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ ਬਹਾਦਰ ਜੀ ।
ਉੱਤਰ-
(ii) ਗੁਰੂ ਹਰਿ ਰਾਏ ਜੀ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 2.
ਗੁਰੂ ਹਰਿ ਰਾਏ ਜੀ ਦਾ ਜਨਮ ਕਦੋਂ ਹੋਇਆ ?
(i) 1627 ਈ. ਵਿੱਚ
(ii) 1628 ਈ. ਵਿੱਚ
(iii) 1629 ਈ. ਵਿੱਚ
(iv) 1630 ਈ. ਵਿੱਚ ।
ਉੱਤਰ-
(iv) 1630 ਈ. ਵਿੱਚ ।

ਪ੍ਰਸ਼ਨ 3.
ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਗੁਰਦਿੱਤਾ ਜੀ
(ii) ਅਟੱਲ ਰਾਏ ਜੀ
(iii) ਮਨੀ ਰਾਏ ਜੀ
(iv) ਸੂਰਜ ਮਲ ਜੀ ।
ਉੱਤਰ-
(i) ਗੁਰਦਿੱਤਾ ਜੀ ।

ਪ੍ਰਸ਼ਨ 4.
ਗੁਰੂ ਹਰਿ ਰਾਏ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1635 ਈ. ਵਿੱਚ
(ii) 1637 ਈ. ਵਿੱਚ
(iii) 1645 ਈ. ਵਿੱਚ
(iv) 1655 ਈ. ਵਿੱਚ ।
ਉੱਤਰ-
(iii) 1645 ਈ. ਵਿੱਚ

ਪ੍ਰਸ਼ਨ 5.
ਸ੍ਰੀ ਗੁਰੂ ਹਰਿ ਰਾਏ ਜੀ ਦੇ ਧਾਰਮਿਕ ਕਾਰਜਾਂ ਦਾ ਕੇਂਦਰ ਕਿਹੜਾ ਸੀ ?
(i) ਰਾਮਦਾਸਪੁਰਾ
(ii) ਤਰਨਤਾਰਨ
(iii) ਕਰਤਾਰਪੁਰ
(iv) ਕੀਰਤਪੁਰ ਸਾਹਿਬ ।
ਉੱਤਰ-
(iv) ਕੀਰਤਪੁਰ ਸਾਹਿਬ ।

ਪ੍ਰਸ਼ਨ 6.
ਦਾਰਾ ਸ਼ਿਕੋਹ ਕੌਣ ਸੀ ?
(i) ਸ਼ਾਹਜਹਾਂ ਦਾ ਵੱਡਾ ਪੁੱਤਰ
(ii) ਸ਼ਾਹਜਹਾਂ ਦਾ ਛੋਟਾ ਪੁੱਤਰ
(iii) ਜਹਾਂਗੀਰ ਦਾ ਵੱਡਾ ਪੁੱਤਰ
(iv) ਔਰੰਗਜ਼ੇਬ ਦਾ ਵੱਡਾ ਪੁੱਤਰ ।
ਉੱਤਰ-
(i) ਸ਼ਾਹਜਹਾਂ ਦਾ ਵੱਡਾ ਪੁੱਤਰ ।

ਪ੍ਰਸ਼ਨ 7.
ਗੁਰੂ ਹਰਿ ਰਾਏ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ?
(i) ਹਰਿ ਕ੍ਰਿਸ਼ਨ ਜੀ ਨੂੰ
(ii) ਤੇਗ ਬਹਾਦਰ ਜੀ ਨੂੰ
(iii) ਰਾਮ ਰਾਏ ਨੂੰ
(iv) ਗੁਰਦਿੱਤਾ ਜੀ ਨੂੰ ।
ਉੱਤਰ-
(i) ਹਰਿ ਕ੍ਰਿਸ਼ਨ ਜੀ ਨੂੰ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 8.
ਗੁਰੂ ਹਰਿ ਰਾਏ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
(i) 1645 ਈ. ਵਿੱਚ
(ii) 1660 ਈ. ਵਿੱਚ
(iii) 1661 ਈ. ਵਿੱਚ
(iv) 1664 ਈ. ਵਿੱਚ ।
ਉੱਤਰ-
(iii) 1661 ਈ. ਵਿੱਚ ।

ਪ੍ਰਸ਼ਨ 9.
ਸਿੱਖਾਂ ਦੇ ਅੱਠਵੇਂ ਗੁਰੂ ਕੌਣ ਸਨ ?
(i) ਗੁਰੂ ਹਰਿ ਕ੍ਰਿਸ਼ਨ ਜੀ
(ii) ਗੁਰੂ ਤੇਗ਼ ਬਹਾਦਰ ਜੀ ।
(iii) ਗੁਰੂ ਹਰਿ ਰਾਏ ਜੀ ।
(iv) ਗੁਰੂ ਗੋਬਿੰਦ ਸਿੰਘ ਜੀ ।
ਉੱਤਰ-
(i) ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 10.
ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ ?
(i) 1630 ਈ. ਵਿੱਚ
(ii) 1635 ਈ. ਵਿੱਚ
(iii) 1636 ਈ. ਵਿੱਚ
(iv) 1656 ਈ. ਵਿੱਚ ।
ਉੱਤਰ-
(iv) 1656 ਈ. ਵਿੱਚ ।

ਪ੍ਰਸ਼ਨ 11.
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ ਸੀ ?
(i) ਕੀਰਤਪੁਰ ਸਾਹਿਬ
(ii) ਸ੍ਰੀ ਅਨੰਦਪੁਰ ਸਾਹਿਬ
(iii) ਕਰਤਾਰਪੁਰ ਸਾਹਿਬ
(iv) ਗੋਇੰਦਵਾਲ ਸਾਹਿਬ ।
ਉੱਤਰ-
(i) ਕੀਰਤਪੁਰ ਸਾਹਿਬ

ਪ੍ਰਸ਼ਨ 12.
ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਜੀ ਕੌਣ ਸਨ ?
(i) ਗੁਰੂ ਹਰਿਗੋਬਿੰਦ ਸਾਹਿਬ ਜੀ
(ii) ਗੁਰੂ ਹਰਿ ਰਾਏ ਜੀ
(iii) ਬਾਬਾ ਗੁਰਦਿੱਤਾ ਜੀ
(iv) ਬਾਬਾ ਬੁੱਢਾ ਜੀ ।
ਉੱਤਰ-
(ii) ਗੁਰੂ ਹਰਿ ਰਾਏ ਜੀ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 13.
ਸਿੱਖ ਇਤਿਹਾਸ ਵਿੱਚ ‘ਬਾਲ ਗੁਰੂ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ?
(i) ਗੁਰੂ ਰਾਮਦਾਸ ਜੀ ਨੂੰ
(ii) ਗੁਰੂ ਹਰਿ ਰਾਏ ਜੀ ਨੂੰ
(iii) ਗੁਰੂ ਹਰਿ ਕ੍ਰਿਸ਼ਨ ਜੀ ਨੂੰ
(iv) ਗੁਰੂ ਗੋਬਿੰਦ ਸਿੰਘ ਜੀ ਨੂੰ ।
ਉੱਤਰ-
(iii) ਗੁਰੂ ਹਰਿ ਕ੍ਰਿਸ਼ਨ ਜੀ ਨੂੰ ।

ਪ੍ਰਸ਼ਨ 14.
ਗੁਰੂ ਹਰਿ ਕ੍ਰਿਸ਼ਨ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1645 ਈ. ਵਿੱਚ ।
(ii) 1656 ਈ. ਵਿੱਚ
(iii) 1661 ਈ. ਵਿੱਚ
(iv) 1664 ਈ. ਵਿੱਚ ।
ਉੱਤਰ-
(iii) 1661 ਈ. ਵਿੱਚ ।

ਪ੍ਰਸ਼ਨ 15.
ਗੁਰੂ ਹਰਿ ਕ੍ਰਿਸ਼ਨ ਜੀ ਕਦੋਂ ਜੋਤੀ-ਜੋਤ ਸਮਾਏ ?
(i) 1661 ਈ. ਵਿੱਚ
(ii) 1662 ਈ. ਵਿੱਚ
(iii) 1663 ਈ. ਵਿੱਚ
(iv) 1664 ਈ. ਵਿੱਚ ।
ਉੱਤਰ-
(iv) 1664 ਈ. ਵਿੱਚ ।

ਪ੍ਰਸ਼ਨ 16.
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਕਿੱਥੇ ਜੋਤੀ-ਜੋਤ ਸਮਾਏ ਸਨ ?
(i) ਦਿੱਲੀ
(ii) ਆਗਰਾ
(iii) ਲਾਹੌਰ
(iv) ਬਕਾਲਾ ।
ਉੱਤਰ-
(i) ਦਿੱਲੀ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਗੁਰੂ ਹਰਿ ਰਾਏ ਜੀ 1645 ਈ. ਤੋਂ ਲੈ ਕੇ 1661 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ। ਉਨ੍ਹਾਂ ਦੀ ਗੁਰਿਆਈ ਦਾ ਸਮਾਂ ਸਿੱਖ ਇਤਿਹਾਸ ਵਿੱਚ ਸ਼ਾਂਤੀ ਦਾ ਕਾਲ ਕਿਹਾ ਜਾ ਸਕਦਾ ਹੈ । ਗੁਰੂ ਹਰਿ ਰਾਏ ਸਾਹਿਬ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬ ਦੀਆਂ ਕਈ ਥਾਂਵਾਂ ਜਿਵੇਂ ਜਲੰਧਰ, ਅੰਮ੍ਰਿਤਸਰ, ਕਰਤਾਰਪੁਰ, ਗੁਰਦਾਸਪੁਰ, ਫ਼ਿਰੋਜ਼ਪੁਰ, ਪਟਿਆਲਾ, ਅੰਬਾਲਾ, ਕਰਨਾਲ ਅਤੇ ਹਿਸਾਰ ਆਦਿ ਵਿੱਚ ਗਏ । ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਤੋਂ ਬਾਹਰ ਆਪਣੇ ਪ੍ਰਚਾਰਕ ਭੇਜੇ । ਆਪਣੇ ਪ੍ਰਚਾਰ ਦੇ ਦੌਰਾਨ ਗੁਰੂ ਸਾਹਿਬ ਨੇ ਆਪਣੇ ਇੱਕ ਸ਼ਰਧਾਲੁ ਫੁਲ ਨੂੰ ਇਹ ਅਸ਼ੀਰਵਾਦ ਦਿੱਤਾ ਕਿ ਉਸ ਦੀ ਸੰਤਾਨ ਰਾਜ ਕਰੇਗੀ । ਗੁਰੂ ਸਾਹਿਬ ਦੀ ਇਹ ਭਵਿੱਖਬਾਣੀ ਸੱਚ ਨਿਕਲੀ । ਸ਼ਾਹਜਹਾਂ ਦਾ ਵੱਡਾ ਪੁੱਤਰ ਦਾਰਾ ਗੁਰੂ ਘਰ ਦਾ ਬੜਾ ਪ੍ਰੇਮੀ ਸੀ ।

1658 ਈ. ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਉੱਤਰਾਧਿਕਾਰ ਯੁੱਧ ਛਿੜ ਪਿਆ । ਇਸ ਯੁੱਧ ਵਿੱਚ ਦਾਰਾ ਦੀ ਹਾਰ ਹੋਈ ਤੇ ਉਹ ਗੁਰੂ ਹਰਿ ਰਾਏ ਸਾਹਿਬ ਕੋਲ ਅਸ਼ੀਰਵਾਦ ਲੈਣ ਲਈ ਆਇਆ । ਗੁਰੂ ਸਾਹਿਬ ਨੇ ਉਸ ਦਾ ਹੌਸਲਾ ਬੁਲੰਦ ਕੀਤਾ । ਬਾਦਸ਼ਾਹ ਬਣਨ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ । ਗੁਰੂ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਦਿੱਲੀ ਭੇਜਿਆ । ਗੁਰਬਾਣੀ ਦਾ ਗਲਤ ਅਰਥ ਦੱਸਣ ਕਾਰਨ ਗੁਰੂ ਹਰਿ ਰਾਏ ਸਾਹਿਬ ਨੇ ਉਸ ਨੂੰ ਗੁਰਗੱਦੀ ਤੋਂ ਬੇਦਖਲ ਕਰ ਦਿੱਤਾ ਅਤੇ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।

1. ਗੁਰੂ ਹਰਿ ਰਾਏ ਜੀ ਗੁਰਗੱਦੀ ਤੇ ਕਦੋਂ ਬਿਰਾਜਮਾਨ ਹੋਏ ਸਨ ?
2. ਗੁਰੂ ਹਰਿ ਰਾਏ ਜੀ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬ ਦੀਆਂ ਕਿਹੜੀਆਂ ਥਾਂਵਾਂ ‘ਤੇ ਗਏ ? ਕਿਸੇ ਦੋ ਦੇ ਨਾਂ ਲਿਖੋ ।
3. ਗੁਰੂ ਹਰਿ ਰਾਏ ਜੀ ਨੇ ਆਪਣੇ ਕਿਸ ਸ਼ਰਧਾਲੂ ਨੂੰ ਇਹ ਵਰਦਾਨ ਦਿੱਤਾ ਕਿ ਉਸ ਦੀ ਸੰਤਾਨ ਰਾਜ ਕਰੇਗੀ ?
4. ਗੁਰੂ ਹਰਿ ਰਾਏ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ?
5. ਸ਼ਾਹਜਹਾਂ ਦੇ ਵੱਡੇ ਪੁੱਤਰ ਦਾ ਨਾਂ ਕੀ ਸੀ ?
(i) ਦਾਰਾ
(ii) ਸ਼ੁਜਾ
(iii) ਔਰੰਗਜ਼ੇਬ
(iv) ਮੁਰਾਦੇ ।
ਉੱਤਰ-
1. ਗੁਰੂ ਹਰਿ ਰਾਏ ਜੀ 1645 ਈ. ਵਿੱਚ ਗੁਰਗੱਦੀ ‘ਤੇ ਬੈਠੇ ।
2. ਗੁਰੂ ਹਰਿ ਰਾਏ ਜੀ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬ ਵਿੱਚ ਜਲੰਧਰ ਅਤੇ ਅੰਮ੍ਰਿਤਸਰ ਵਿਖੇ ਗਏ ।
3. ਗੁਰੂ ਹਰਿ ਰਾਏ ਜੀ ਨੇ ਆਪਣੇ ਇਕ ਸ਼ਰਧਾਲੂ ਫੂਲ ਨੂੰ ਇਹ ਅਸ਼ੀਰਵਾਦ ਦਿੱਤਾ ਕਿ ਉਸ ਦੀ ਸੰਤਾਨ ਰਾਜ ਕਰੇਗੀ ।
4. ਗੁਰੂ ਹਰਿ ਰਾਏ ਜੀ ਨੇ ਹਰਿ ਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।
5. ਦਾਰਾ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

2. ਗੁਰੂ ਹਰਿ ਕ੍ਰਿਸ਼ਨ ਜੀ ਗੁਰੂ ਹਰਿ ਰਾਏ ਜੀ ਦੇ ਛੋਟੇ ਪੁੱਤਰ ਸਨ । ਉਹ 1661 ਈ. ਵਿੱਚ ਗੁਰਗੱਦੀ ‘ਤੇ ਬੈਠੇ । ਉਹ ਸਿੱਖਾਂ ਦੇ ਅੱਠਵੇਂ ਗੁਰੂ ਸਨ । ਜਿਸ ਸਮੇਂ ਉਹ ਗੁਰਗੱਦੀ ‘ਤੇ ਬਿਰਾਜਮਾਨ ਹੋਏ ਤਾਂ ਉਸ ਸਮੇਂ ਆਪ ਜੀ ਕੇਵਲ ਪੰਜ ਵਰਿਆਂ ਦੇ ਸਨ । ਇਸ ਕਾਰਨ ਆਪ ਨੂੰ ‘ਬਾਲ ਗੁਰੂ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਗੁਰੂ ਹਰਿ ਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਏ ਨੇ ਆਪ ਜੀ ਨੂੰ ਗੁਰਗੱਦੀ ਦਿੱਤੇ ਜਾਣ ਦਾ ਭਾਰੀ ਵਿਰੋਧ ਕੀਤਾ ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ । ਜਦੋਂ ਉਹ ਆਪਣੀਆਂ ਚਾਲਾਂ ਵਿੱਚ ਕਾਮਯਾਬ ਨਾ ਹੋ ਸਕਿਆ ਤਾਂ . ਉਸ ਨੇ ਔਰੰਗਜ਼ੇਬ ਤੋਂ ਮਦਦ ਮੰਗੀ । ਇਸ ਸੰਬੰਧੀ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ | ਗੁਰੂ ਸਾਹਿਬ 1664 ਈ. ਵਿੱਚ ਦਿੱਲੀ ਗਏ । ਇੱਥੇ ਉਹ ਰਾਜਾ ਜੈ ਸਿੰਘ ਦੇ ਘਰ ਠਹਿਰੇ । ਉਨ੍ਹਾਂ ਦਿਨਾਂ ਵਿੱਚ ਦਿੱਲੀ ਵਿੱਚ ਚੇਚਕ ਅਤੇ ਹੈਜ਼ਾ ਫੈਲਿਆ ਹੋਇਆ ਸੀ । ਗੁਰੂ ਜੀ ਨੇ ਇਨ੍ਹਾਂ ਬੀਮਾਰਾਂ, ਗ਼ਰੀਬਾਂ ਅਤੇ ਅਨਾਥਾਂ ਦੀ ਬਹੁਤ ਸੇਵਾ ਕੀਤੀ । ਉਹ ਆਪ ਵੀ ਚੇਚਕ ਕਾਰਨ ਬਹੁਤ ਬੀਮਾਰ ਪੈ ਗਏ ।ਉਹ 30 ਮਾਰਚ, 1664 ਈ. ਨੂੰ ਜੋਤੀ-ਜੋਤ ਸਮਾ ਗਏ । ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਆਪ ਦੇ ਮੁੱਖ ‘ਚੋਂ “ਬਾਬਾ ਬਕਾਲਾ’ ਸ਼ਬਦ ਨਿਕਲਿਆ ਜਿਸ ਤੋਂ ਭਾਵ ਸੀ ਕਿ ਸਿੱਖਾਂ ਦਾ ਅਗਲਾ ਉੱਤਰਾਧਿਕਾਰੀ ਬਾਬਾ ਬਕਾਲਾ ਵਿੱਚ ਹੈ ।

1. ਸਿੱਖਾਂ ਦੇ ਅੱਠਵੇਂ ਗੁਰੂ ਕੌਣ ਸਨ?
2. ਗੁਰੂ ਹਰਿ ਕ੍ਰਿਸ਼ਨ ਜੀ ……………….. ਵਿੱਚ ਗੁਰਗੱਦੀ ‘ਤੇ ਬੈਠੇ ਸਨ ।
3. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਬਾਲ ਗੁਰੂ ਕਿਉਂ ਕਿਹਾ ਜਾਂਦਾ ਹੈ ?
4. ਰਾਮ ਰਾਏ ਕੌਣ ਸੀ?
5. ਗੁਰੂ ਹਰਿ ਕ੍ਰਿਸ਼ਨ ਜੀ ਨੇ ਦਿੱਲੀ ਵਿਖੇ ਕਿਹੜੀ ਸੇਵਾ ਨਿਭਾਈ ?
ਉੱਤਰ-
1. ਸਿੱਖਾਂ ਦੇ ਅੱਠਵੇਂ ਗੁਰੂ, ਗੁਰੂ ਹਰਿ ਕ੍ਰਿਸ਼ਨ ਜੀ ਸਨ ।
2. 1661 ਈ. ।
3. ਕਿਉਂਕਿ ਗੁਰਗੁੱਦੀ ‘ਤੇ ਬੈਠਣ ਸਮੇਂ ਉਨ੍ਹਾਂ ਦੀ ਉਮਰ ਕੇਵਲ ਪੰਜ ਵਰੇ ਸੀ ।
4. ਰਾਮ ਰਾਏ ਗੁਰੂ ਹਰਿ ਕ੍ਰਿਸ਼ਨ ਜੀ ਦਾ ਵੱਡਾ ਭਰਾ ਸੀ ।
5. ਗੁਰੂ ਹਰਿ ਕ੍ਰਿਸ਼ਨ ਜੀ ਜਿਸ ਸਮੇਂ ਦਿੱਲੀ ਵਿੱਚ ਸਨ ਉਸ ਸਮੇਂ ਉੱਥੇ ਚੇਚਕ ਅਤੇ ਹੈਜਾ ਨਾਂ ਦੀਆਂ ਬੀਮਾਰੀਆਂ ਫੈਲੀਆਂ ਹੋਈਆਂ ਸਨ । ਗੁਰੂ ਜੀ ਨੇ ਇਨ੍ਹਾਂ ਬੀਮਾਰਾਂ, ਗਰੀਬਾਂ ਅਤੇ ਅਨਾਥਾਂ ਦੀ ਬਹੁਤ ਸੇਵਾ ਕੀਤੀ ।

Leave a Comment