PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

Punjab State Board PSEB 12th Class History Book Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ Textbook Exercise Questions and Answers.

PSEB Solutions for Class 12 History Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

Long Answer Type Questions

ਪ੍ਰਸ਼ਨ 1.
ਕਿਸ ਸ਼ਰਧਾਲੂ ਸਿੱਖ ਨੇ ਨੌਵੀਂ ਪਾਤਸ਼ਾਹੀ ਦੀ ਭਾਲ ਕੀਤੀ ਅਤੇ ਕਿਉਂ ? (Name the sincere Sikh who searched for the Ninth Guru and why ?)
ਜਾਂ
ਗੁਰੂ ਤੇਗ਼ ਬਹਾਦਰ ਜੀ ਨੂੰ ਕਿਸ ਨੇ ਲੱਭਿਆ ਅਤੇ ਕਿਉਂ ? (Who found Guru Tegh Bahadur Ji and why ?)

ਸਿੱਖ ਧਰਮ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਭਾਲ ਕਿਸ ਨੇ ਅਤੇ ਕਿਵੇਂ ਕੀਤੀ ? (Who discovered the ninth Guru Tegh Bahadur Ji and how ?)
ਉੱਤਰ-
1664 ਈ. ਵਿੱਚ ਦਿੱਲੀ ਵਿਖੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਉਨ੍ਹਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ । ਜਦੋਂ ਇਹ ਖ਼ਬਰ ਬਾਬਾ ਬਕਾਲਾ ਪਹੁੰਚੀ ਤਾਂ 22 ਸੋਢੀਆਂ ਨੇ ਉੱਥੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ । ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ । ਅਜਿਹੇ ਸਮੇਂ ਮੱਖਣ ਸ਼ਾਹ ਲੁਬਾਣਾ ਨਾਮੀ ਇੱਕ ਸਿੱਖ ਨੇ ਇਸ ਦਾ ਹੱਲ ਲੱਭਿਆ । ਉਹ ਇੱਕ ਵਪਾਰੀ ਸੀ । ਇੱਕ ਵਾਰੀ ਜਦੋਂ ਉਸ ਦਾ ਜਹਾਜ਼ ਸਮੁੰਦਰੀ ਤੂਫ਼ਾਨ ਵਿੱਚ ਘਿਰ ਕੇ ਡੁੱਬਣ ਲੱਗਾ ਤਾਂ ਉਸ ਨੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੇ ਉਸ ਦਾ ਜਹਾਜ਼ ਕਿਨਾਰੇ ਲੱਗ ਜਾਏ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ । ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਦਾ ਜਹਾਜ਼ ਬਚ ਗਿਆ । ਮੰਨਤ ਅਨੁਸਾਰ ਉਹ ਗੁਰੂ ਸਾਹਿਬ ਨੂੰ 500 ਮੋਹਰਾਂ ਭੇਟ ਕਰਨ ਲਈ ਆਪਣੇ ਪਰਿਵਾਰ ਸਮੇਤ ਬਾਬਾ ਬਕਾਲਾ ਪਹੁੰਚਿਆ । ਇੱਥੇ ਉਹ 22 ਗੁਰੂਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ ।

ਉਸ ਨੇ ਅਸਲੀ ਗੁਰੂ ਨੂੰ ਲੱਭਣ ਦੀ ਇੱਕ ਵਿਉਂਤ ਬਣਾਈ । ਉਹ ਵਾਰੋ-ਵਾਰੀ ਹਰ ਗੁਰੂ ਕੋਲ ਗਿਆ ਤੇ ਉਨ੍ਹਾਂ ਨੂੰ ਦੋ-ਦੋ ਮੋਹਰਾਂ ਭੇਟ ਕਰਦਾ ਗਿਆ ਝੂਠੇ ਗੁਰੁ ਦੋ-ਦੋ ਮੋਹਰਾਂ ਲੈ ਕੇ ਖੁਸ਼ ਹੋ ਗਏ । ਜਦੋਂ ਮੱਖਣ ਸ਼ਾਹ ਨੇ ਅਖੀਰ ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਜਾ ਕੇ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ, “ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ਅਤੇ ਹੁਣ ਤੂੰ ਸਿਰਫ ਦੋ ਮੋਹਰਾਂ ਹੀ ਭੇਟ ਕਰ ਰਿਹਾ ਹੈਂ।” ਇਹ ਸੁਣ ਕੇ ਮੱਖਣ ਸ਼ਾਹ ਬਹੁਤ ਖੁਸ਼ ਹੋਇਆ ਅਤੇ ਉਹ ਇੱਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਭਾਵ ਗੁਰੂ ਮਿਲ ਗਿਆ ਹੈ । ਇਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of the travels of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਦੇ ਵਿਸ਼ੇ ਵਿੱਚ ਤੁਸੀਂ ਕੀ ਜਾਣਦੇ ਹੋ ? (What do you know about the travels of Guru Tegh Bahadur Ji ?).
ਉੱਤਰ-
ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਗੁਰਗੱਦੀ ਦੇ ਸਮੇਂ (1664-75 ਈ.) ਦੇ ਦੌਰਾਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਨੂੰ ਦੂਰ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ । ਗੁਰੂ ਸਾਹਿਬ ਨੇ ਆਪਣੀਆਂ ਯਾਤਰਾਵਾਂ 1664 ਈ. ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਕੀਤੀਆਂ । ਇਸ ਤੋਂ ਬਾਅਦ ਗੁਰੂ ਸਾਹਿਬ ਨੇ ਵੱਲਾ, ਘੁੱਕੇਵਾਲੀ, ਖਡੂਰ ਸਾਹਿਬ, ਗੋਇੰਦਵਾਲ, ਤਰਨ ਤਾਰਨ, ਖੇਮਕਰਨ, ਕੀਰਤਪੁਰ ਅਤੇ ਬਿਲਾਸਪੁਰ ਆਦਿ ਪੰਜਾਬ ਦੇ ਖੇਤਰਾਂ ਦੀਆਂ ਯਾਤਰਾਵਾਂ ਕੀਤੀਆਂ ।

ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਪੂਰਬੀ ਭਾਰਤ ਦੀਆਂ ਯਾਤਰਾਵਾਂ ‘ਤੇ ਨਿਕਲ ਪਏ । ਆਪਣੀ ਇਸ ਯਾਤਰਾ ਦੇ ਦੌਰਾਨ ਗੁਰੂ ਸਾਹਿਬ ਸੈਫ਼ਾਬਾਦ, ਧਮਧਾਨ, ਦਿੱਲੀ, ਮਥੁਰਾ, ਬ੍ਰਿਦਾਬਨ, ਆਗਰਾ, ਕਾਨਪੁਰ, ਪ੍ਰਯਾਗ, ਬਨਾਰਸ, ਗਯਾ, ਪਟਨਾ, ਢਾਕਾਂ ਅਤੇ ਆਸਾਮ ਆਦਿ ਸਥਾਨਾਂ ‘ਤੇ ਗਏ । ਇਨ੍ਹਾਂ ਯਾਤਰਾਵਾਂ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਕਈ ਪ੍ਰਸਿੱਧ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ । ਗੁਰੂ ਸਾਹਿਬ ਦੀਆਂ ਇਹ ਯਾਤਰਾਵਾਂ ਸਿੱਖ ਪੰਥ ਦੇ ਵਿਕਾਸ ਲਈ ਬੜੀਆਂ ਲਾਹੇਵੰਦ ਸਿੱਧ ਹੋਈਆਂ। ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਮਤ ਵਿੱਚ ਸ਼ਾਮਲ ਹੋਏ ।

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦੀਆਂ ਕਿਸੇ ਛੇ ਯਾਤਰਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of any six travels of Guru Tegh Bahadur Ji.)
ਉੱਤਰ-
ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਮਗਰੋਂ ਗੁਰੂ ਤੇਗ਼ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਯਾਤਰਾਵਾਂ ਸ਼ੁਰੂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਨੂੰ ਸੱਚ ਤੇ ਪ੍ਰੇਮ ਦਾ ਸੰਦੇਸ਼ ਦੇਣਾ ਸੀ ।

1. ਅੰਮ੍ਰਿਤਸਰ – ਗੁਰੂ ਤੇਗ਼ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ 1664 ਈ. ਵਿੱਚ ਅੰਮ੍ਰਿਤਸਰ ਤੋਂ ਕੀਤਾ । ਉਸ ਸਮੇਂ ਹਰਿਮੰਦਰ ਸਾਹਿਬ ਵਿੱਚ ਪ੍ਰਿਥੀ ਚੰਦ ਦਾ ਪੋਤਰਾ, ਹਰਜੀ ਮੀਣਾ ਕੁਝ ਭ੍ਰਿਸ਼ਟਾਚਾਰੀ ਮਸੰਦਾਂ ਨਾਲ ਮਿਲ ਕੇ ਆਪ ਗੁਰੂ ਬਣੀ ਬੈਠਾ ਸੀ । ਜਦੋਂ ਉਸ ਨੂੰ ਗੁਰੂ ਸਾਹਿਬ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਹਰਿਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਦਿੱਤਾ । ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਦਰਵਾਜ਼ਿਆਂ ਨੂੰ ਬੰਦ ਵੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ । ਇਸ ਲਈ ਉਹ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਿਤ ਇਕ ਰੁੱਖ ਥੱਲੇ ਜਾ ਬਿਰਾਜੇ । ਹੁਣ ਇੱਥੇ ਇਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਨੂੰ ‘ਥੰਮ ਸਾਹਿਬ ਕਹਿੰਦੇ’ ਹਨ ।

2. ਵੱਲਾ ਤੇ ਘੁਕੇਵਾਲੀ – ਅੰਮ੍ਰਿਤਸਰ ਤੋਂ ਗੁਰੂ ਤੇਗ਼ ਬਹਾਦਰ ਜੀ ਵੱਲਾ ਨਾਮੀ ਪਿੰਡ ਵਿੱਚ ਗਏ । ਇੱਥੇ ਲੰਗਰ ਵਿੱਚ ਇਸਤਰੀਆਂ ਦੀ ਅਣਥੱਕ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ, “ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ ।” ਵੱਲਾ ਤੋਂ ਬਾਅਦ ਗੁਰੂ ਸਾਹਿਬ ਘੁਕੇਵਾਲੀ ਪਿੰਡ ਗਏ । ਗੁਰੂ ਸਾਹਿਬ ਨੇ ਇਸ ਪਿੰਡ ਵਿੱਚ ਲੱਗੇ ਬੇਸ਼ੁਮਾਰ ਰੁੱਖਾਂ ਕਾਰਨ ਇਸ ਦਾ ਨਾਂ’ ਗੁਰੂ ਕਾ ਬਾਗ਼’ ਰੱਖ ਦਿੱਤਾ ।

3. ਬਨਾਰਸ – ਪ੍ਰਯਾਗ ਦੀ ਯਾਤਰਾ ਤੋਂ ਬਾਅਦ ਗੁਰੂ ਤੇਗ਼ ਬਹਾਦਰ ਜੀ ਬਨਾਰਸ ਪਹੁੰਚੇ । ਇੱਥੇ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਅਤੇ ਉਨ੍ਹਾਂ ਦੇ ਉਪਦੇਸ਼ ਸੁਣਨ ਲਈ ਹਾਜ਼ਰ ਹੁੰਦੀਆਂ ਸਨ । ਇੱਥੋਂ ਦੇ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਕਰਮਨਾਸ਼ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੇ ਸਭ ਚੰਗੇ ਕਰਮ ਨਾਸ਼ ਹੋ ਜਾਂਦੇ ਹਨ । ਗੁਰੂ ਸਾਹਿਬ ਨੇ ਆਪ ਇਸ ਨਦੀ ਵਿਚ ਇਸ਼ਨਾਨ ਕੀਤਾ ਤੇ ਕਿਹਾ ਕਿ ਨਦੀ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ । ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ ।

4. ਪਟਨਾ – ਗੁਰੂ ਤੇਗ਼ ਬਹਾਦਰ ਜੀ 1666 ਈ. ਵਿੱਚ ਪਟਨਾ ਵਿਖੇ ਪਹੁੰਚੇ । ਇੱਥੇ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ । ਗੁਰੂ ਸਾਹਿਬ ਨੇ ਸਿੱਖ ਸਿਧਾਂਤਾਂ ‘ਤੇ ਚਾਨਣਾ ਪਾਇਆ ਅਤੇ ਪਟਨਾ ਨੂੰ ‘ਗੁਰੁ ਦਾ ਘਰ’ ਕਹਿ ਕੇ ਨਿਵਾਜਿਆ । ਗੁਰੂ ਸਾਹਿਬ ਨੇ ਆਪਣੀ ਪਤਨੀ ਅਤੇ ਮਾਤਾ ਜੀ ਨੂੰ ਇੱਥੇ ਛੱਡਿਆ ਅਤੇ ਆਪ ਮੁੰਘੇਰ ਲਈ ਰਵਾਨਾ ਹੋ ਗਏ ।

5. ਮਥੁਰਾ – ਗੁਰੂ ਤੇਗ਼ ਬਹਾਦਰ ਜੀ ਦਿੱਲੀ ਤੋਂ ਬਾਅਦ ਮਥੁਰਾ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤੇ । ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਗੁਰੂ ਜੀ ਦੇ ਸ਼ਰਧਾਲੂ ਬਣ ਗਏ ।

6. ਢਾਕਾ – ਢਾਕਾ ਪੂਰਬੀ ਭਾਰਤ ਵਿੱਚ ਸਿੱਖ ਧਰਮ ਦਾ ਇੱਕ ਪ੍ਰਮੁੱਖ ਪ੍ਰਚਾਰ ਕੇਂਦਰ ਸੀ । ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਚਾਰ ਸਦਕਾ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ । ਗੁਰੂ ਸਾਹਿਬ ਨੇ ਇੱਥੇ ਸੰਗਤਾਂ ਨੂੰ ਜਾਤਪਾਤ ਦੇ ਬੰਧਨਾਂ ਤੋਂ ਉੱਪਰ ਉੱਠਣ ਤੇ ਨਾਮ ਸਿਮਰਨ ਨਾਲ ਜੁੜਨ ਦਾ ਸੰਦੇਸ਼ ਦਿੱਤਾ ।

ਪ੍ਰਸ਼ਨ 4.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿਹਨਾਂ ਕਾਰਨਾਂ ਕਰਕੇ ਹੋਈ ? (What were the causes of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the causes of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਉੱਤਰਦਾਈ ਕਾਰਨਾਂ ਦਾ ਅਧਿਐਨ ਕਰੋ । (Study the causes responsible for the martyrdom of Guru Tegh Bahadur Ji.)
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਸਨ । ਇਨ੍ਹਾਂ ਕਾਰਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ – 1605 ਈ. ਤਕ ਸਿੱਖਾਂ ਅਤੇ ਮੁਗਲਾਂ ਵਿਚਾਲੇ ਮਿੱਤਰਤਾਪੂਰਨ ਸੰਬੰਧ ਚਲੇ ਆ ਰਹੇ ਸਨ । ਪਰ ਜਦੋਂ 1606 ਈ. ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਇਹ ਸੰਬੰਧ ਦੁਸ਼ਮਣੀ ਵਿੱਚ ਬਦਲ ਗਏ । ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਦੁਸ਼ਮਣੀ ਵਿੱਚ ਹੋਰ ਵਾਧਾ ਹੋ ਗਿਆ ਸੀ । ਇਹ ਦੁਸ਼ਮਣੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਪ੍ਰਮੁੱਖ ਕਾਰਨ ਬਣੀ ।

2. ਔਰੰਗਜ਼ੇਬ ਦੀ ਕੱਟੜਤਾ – ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਵੀ ਗੁਰੂ ਸਾਹਿਬ ਦੀ ਸ਼ਹੀਦੀ ਦਾ ਮੁੱਖ ਕਾਰਨ ਬਣੀ । ਔਰੰਗਜ਼ੇਬ 1658 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ । ਉਹ ਭਾਰਤ ਵਿੱਚ ਹਰ ਪਾਸੇ ਇਸਲਾਮ ਧਰਮ ਦਾ ਬੋਲ ਬਾਲਾ ਵੇਖਣਾ ਚਾਹੁੰਦਾ ਸੀ । ਸਿੱਟੇ ਵਜੋਂ ਤਲਵਾਰ ਦੇ ਜ਼ੋਰ ‘ਤੇ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਣ ਲੱਗਾ ।

3. ਨਕਸ਼ਬੰਦੀਆਂ ਦਾ ਔਰੰਗਜ਼ੇਬ ‘ ਤੇ ਪ੍ਰਭਾਵ – ਕੱਟੜ ਸੁੰਨੀ ਮੁਸਲਮਾਨਾਂ ਦੇ ਨਕਸ਼ਬੰਦੀ ਸੰਪਰਦਾਇ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਸੀ । ਇਸ ਸੰਪਰਦਾਇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ ਅਸਹਿ ਸੀ । ਨਕਸ਼ਬੰਦੀਆਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਵੰਗਾਰ ਨਾ ਬਣ ਜਾਏ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ।

4. ਸਿੱਖ ਧਰਮ ਦਾ ਪ੍ਰਸਾਰ – ਗੁਰੁ ਸਾਹਿਬ ਦੀਆਂ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੀਆਂ ਗਈਆਂ ਯਾਤਰਾਵਾਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਗਏ । ਗੁਰੂ ਸਾਹਿਬ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ ਸਿੱਖ ਪ੍ਰਚਾਰਕ ਨਿਯੁਕਤ ਕੀਤੇ ਅਤੇ ਉਨ੍ਹਾਂ ਨੂੰ ਸੰਗਠਿਤ ਕੀਤਾ । ਸਿੱਖ ਧਰਮ ਦਾ ਹੋ ਰਿਹਾ ਵਿਕਾਸ ਅਤੇ ਉਸ ਦਾ ਸੰਗਠਨ ਔਰੰਗਜ਼ੇਬ ਲਈ ਬਰਦਾਸ਼ਤ ਕਰਨ ਤੋਂ ਬਾਹਰ ਸੀ ।

5. ਰਾਮ ਰਾਏ ਦੀ ਦੁਸ਼ਮਣੀ – ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ ਪੁੱਤਰ ਸੀ । ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ । ਪਰ ਜਦੋਂ ਗੁਰਗੱਦੀ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਅਤੇ ਬਾਅਦ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲੀ ਤਾਂ ਉਹ ਇਹ ਸਹਾਰ ਨਾ ਸਕਿਆ । ਉਸ ਨੇ ਔਰੰਗਜ਼ੇਬ ਨੂੰ ਗੁਰੂ ਤੇਗ਼ ਬਹਾਦਰ ਜੀ ਵਿਰੁੱਧ ਕਾਰਵਾਈ ਕਰਨ ਲਈ ਭੜਕਾਇਆ ।

6. ਕਸ਼ਮੀਰੀ ਪੰਡਤਾਂ ਦੀ ਪੁਕਾਰ – ਕਸ਼ਮੀਰ ਦੇ ਗਵਰਨਰ ਸ਼ੇਰ ਅਫ਼ਗਾਨ ਨੇ ਇਸਲਾਮ ਧਰਮ ਕਬੂਲ ਕਰਵਾਉਣ ਲਈ ਬ੍ਰਾਹਮਣਾਂ ‘ਤੇ ਘੋਰ ਅੱਤਿਆਚਾਰ ਕੀਤੇ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ ਮਈ, 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ । ਗੁਰੂ ਜੀ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗ਼ਲ ਅਧਿਕਾਰੀਆਂ ਨੂੰ ਇਹ ਸਾਫ਼-ਸਾਫ਼ ਦੱਸ ਦੇਣ ਕਿ ਜੇ ਉਹ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਬਿਨਾਂ ਕਿਸੇ ਵਿਰੋਧ ਦੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 5.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਭੂਮਿਕਾ ਦੀ ਸਮੀਖਿਆ ਕਰੋ । (Discuss the role played by Naqshbandis in the martyrdom of Guru Tegh Bahadur Ji.)
ਉੱਤਰ-
ਨਕਸ਼ਬੰਦੀ ਕੱਟੜ ਸੁੰਨੀ ਮੁਸਲਮਾਨਾਂ ਦੀ ਇੱਕ ਸੰਪਰਦਾ ਸੀ । ਇਸ ਸੰਪਰਦਾ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਸੀ । ਇਸ ਸੰਪਰਦਾ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ, ਸਿੱਖ ਮਤ ਦਾ ਵੱਧ ਰਿਹਾ ਪ੍ਰਚਾਰ ਅਤੇ ਮੁਸਲਮਾਨਾਂ ਦਾ ਗੁਰੂ ਘਰ ਪ੍ਰਤੀ ਵੱਧ ਰਿਹਾ ਰੁਝਾਨ ਅਸਹਿਣਸ਼ੀਲ ਸੀ । ਨਕਸ਼ਬੰਦੀਆਂ ਨੂੰ ਖ਼ਤਰਾ ਹੋ ਗਿਆ ਕਿ ਕਿਧਰੇ ਲੋਕਾਂ ਵਿੱਚ ਆ ਰਹੀ ਜਾਗ੍ਰਿਤੀ ਅਤੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਚੁਣੌਤੀ ਨਾ ਬਣ ਜਾਏ । ਅਜਿਹਾ ਹੋਣ ਨਾਲ ਭਾਰਤ ਵਿੱਚ ਮੁਸਲਿਮ ਸਮਾਜ ਦੀਆਂ ਜੜਾਂ ਹਿਲ ਸਕਦੀਆਂ ਸਨ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕੀਤਾ । ਉਨ੍ਹਾਂ ਦੀ ਇਸ ਕਾਰਵਾਈ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ।

ਉਸ ਸਮੇਂ ਸ਼ੇਖ਼ ਮਾਸੂਮ ਨਕਸ਼ਬੰਦੀਆਂ ਦਾ ਨੇਤਾ ਸੀ । ਉਹ ਆਪਣੇ ਪਿਤਾ ਸ਼ੇਖ਼ ਅਹਿਮਦ ਸਰਹਿੰਦੀ ਤੋਂ ਵੀ ਵਧੇਰੇ ਕੱਟੜ ਸੀ । ਉਸ ਦਾ ਵਿਚਾਰ ਸੀ ਕਿ ਜੇਕਰ ਪੰਜਾਬ ਵਿੱਚ ਸਿੱਖਾਂ ਦਾ ਛੇਤੀ ਦਮਨ ਨਾ ਕੀਤਾ ਗਿਆ ਤਾਂ ਭਾਰਤ ਵਿੱਚ ਮੁਸਲਿਮ ਸਾਮਰਾਜ ਦੀ ਨੀਂਹ ਹਿੱਲ ਸਕਦੀ ਹੈ । ਸਿੱਟੇ ਵਜੋਂ ਔਰੰਗਜ਼ੇਬ ਨੇ ਗੁਰੂ ਜੀ ਵਿਰੁੱਧ ਕਦਮ ਚੁੱਕਣ ਦਾ ਨਿਰਣਾ ਕੀਤਾ । ਨਿਰਸੰਦੇਹ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ ? (What was the immediate cause of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਸਹਾਇਤਾ ਕਿਉਂ ਕੀਤੀ ? (Why did Guru Tegh Bahadur Ji help the Kashmiri Brahmins ?)
ਉੱਤਰ-
ਕਸ਼ਮੀਰ ਵਿੱਚ ਰਹਿਣ ਵਾਲੇ ਬ੍ਰਾਹਮਣਾਂ ਦਾ ਸਾਰੇ ਭਾਰਤ ਦੇ ਹਿੰਦੂ ਬਹੁਤ ਆਦਰ ਕਰਦੇ ਸਨ । ਔਰੰਗਜ਼ੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਕਬੂਲ ਕਰ ਲੈਣਗੇ । ਇਸੇ ਉਦੇਸ਼ ਨਾਲ ਉਸ ਨੇ ਸ਼ੇਰ ਅਫ਼ਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਸ਼ੇਰ ਅਫ਼ਗਾਨ ਨੇ ਬ੍ਰਾਹਮਣਾਂ ਨੂੰ ਤਲਵਾਰ ਦੀ ਨੋਕ ‘ਤੇ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ ਮਈ, 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ ।

ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਦੇ ਰੌਂਗਟੇ ਖੜੇ ਕਰ ਦੇਣ ਵਾਲੇ ਜ਼ੁਲਮਾਂ ਦੀ ਕਹਾਣੀ ਸੁਣੀ ਤਾਂ ਉਹ ਕੁਝ ਸੋਚੀਂ ਪੈ ਗਏ । ਗੁਰੂ ਸਾਹਿਬ ਦੇ ਮੁਖ ’ਤੇ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਜੋ ਉਸ ਸਮੇਂ 9 ਵਰ੍ਹਿਆਂ ਦੇ ਸਨ, ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ । ਗੁਰੂ ਸਾਹਿਬ ਨੇ ਦੱਸਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਹੈ । ਗੋਬਿੰਦ ਰਾਏ ਨੇ ਝੱਟ ਉੱਤਰ ਦਿੱਤਾ, “ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ ।” ਬਾਲਕ ਦੇ ਮੁੱਖੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਆਪਣੀ ਸ਼ਹਾਦਤ ਦੇਣ ਦਾ ਨਿਰਣਾ ਕਰ ਲਿਆ । ਗੁਰੂ ਸਾਹਿਬ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗ਼ਲ ਅਧਿਕਾਰੀਆਂ ਨੂੰ ਇਹ ਦੱਸ ਦੇਣ ਕਿ ਜੇ ਉਹ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ । ਜਦੋਂ ਔਰੰਗਜ਼ੇਬ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾ ਕੇ ਮੁਸਲਮਾਨ ਬਣਾਉਣ ਦਾ ਇਰਾਦਾ ਕਰ ਲਿਆ ।

ਪ੍ਰਸ਼ਨ 7.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਇਤਿਹਾਸਿਕ ਮਹੱਤਵ ਦਾ ਮੁੱਲਾਂਕਣ ਕਰੋ । (Evaluate the historical importance of martyrdom of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਛੇ ਮਹੱਤਵਪੂਰਨ ਨਤੀਜੇ ਦੱਸੋ । (Explain six significant results of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਛੇ ਸਿੱਟੇ ਕੀ ਸਨ ? (What were the six results of the martyrdom of Guru Tegh Bahadur Ji ?)
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਦੀ ਘਟਨਾ ਨਾ ਕੇਵਲ ਸਿੱਖ ਇਤਿਹਾਸ ਸਗੋਂ ਸਮੁੱਚੇ ਵਿਸ਼ਵ ਇਤਿਹਾਸ ਵਿੱਚ ਇੱਕ ਅਦੁੱਤੀ ਘਟਨਾ ਹੈ । ਇਸ ਸ਼ਹੀਦੀ ਦੇ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਇਤਿਹਾਸ ‘ਤੇ ਦੂਰਗਾਮੀ ਪ੍ਰਭਾਵ ਪਏ ।

  • ਇਤਿਹਾਸ ਦੀ ਇੱਕ ਅਦੁੱਤੀ ਘਟਨਾ – ਦੁਨੀਆ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਇਹ ਕੁਰਬਾਨੀਆਂ ਵਧੇਰੇ ਕਰਕੇ ਆਪਣੇ ਧਰਮ ਦੀ ਰੱਖਿਆ ਜਾਂ ਦੇਸ਼ ਦੀ ਖ਼ਾਤਰ ਦਿੱਤੀਆਂ ਗਈਆਂ । ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਅਤੇ ਸੱਚ ਲਈ ਆਪਣਾ ਸੀਸ ਦਿੱਤਾ । ਨਿਰਸੰਦੇਹ, ਦੁਨੀਆ ਦੇ ਇਤਿਹਾਸ ਦੀ ਇਹ ਇੱਕ ਅਦੁੱਤੀ ਉਦਾਹਰਨ ਸੀ । ਇਸੇ ਕਾਰਨ ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ ।
  • ਸਿੱਖਾਂ ਵਿੱਚ ਬਦਲੇ ਦੀ ਭਾਵਨਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਟੇ ਵਜੋਂ ਸਾਰੇ ਪੰਜਾਬ ਵਿੱਚ ਮੁਗਲ ਸਾਮਰਾਜ ਪ੍ਰਤੀ ਗੁੱਸੇ ਦੀ ਲਹਿਰ ਦੌੜ ਗਈ । ਇਸ ਲਈ ਸਿੱਖਾਂ ਨੇ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਨਿਰਣਾ ਕੀਤਾ ।
  • ਹਿੰਦੂ ਧਰਮ ਦੀ ਰੱਖਿਆਔਰੰਗਜ਼ੇਬ ਦੇ ਦਿਨੋ – ਦਿਨ ਵੱਧ ਰਹੇ ਅੱਤਿਆਚਾਰਾਂ ਤੋਂ ਤੰਗ ਆ ਕੇ ਬਹੁਤ ਸਾਰੇ ਹਿੰਦੂਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ । ਹਿੰਦੂ ਧਰਮ ਦੀ ਹੋਂਦ ਲਈ ਇੱਕ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ । ਅਜਿਹੇ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇ ਕੇ ਹਿੰਦੂ ਧਰਮ ਨੂੰ ਲੋਪ ਹੋਣ ਤੋਂ ਬਚਾ ਲਿਆ ।
  • ਖ਼ਾਲਸਾ ਦੀ ਸਿਰਜਨਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਹੁਣ ਧਰਮ ਦੀ ਰੱਖਿਆ ਲਈ ਉਨ੍ਹਾਂ ਦਾ ਸੰਗਠਿਤ ਹੋਣਾ ਅਤਿ ਜ਼ਰੂਰੀ ਹੈ । ਇਸ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ । ਨੇ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਖ਼ਾਲਸਾ ਪੰਥ ਦੀ ਸਿਰਜਨਾ ਨੇ ਇੱਕ ਅਜਿਹੀ ਬਹਾਦਰ ਕੌਮ ਨੂੰ ਜਨਮ ਦਿੱਤਾ ਜਿਸ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਪੰਜਾਬ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ।
  • ਸਿੱਖਾਂ ਅਤੇ ਮੁਗਲਾਂ ਵਿਚਾਲੇ ਲੜਾਈਆਂ – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦਾ ਇੱਕ ਲੰਬਾ ਦੌਰ ਸ਼ੁਰੂ ਹੋਇਆ। ਇਨ੍ਹਾਂ ਲੜਾਈਆਂ ਦੇ ਦੌਰਾਨ ਸਿੱਖ ਅਡੋਲ ਰਹੇ । ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖਾਂ ਨੇ ਆਪਣੀ ਬਹਾਦਰੀ ਸਦਕਾ ਮੁਗ਼ਲ ਸਾਮਰਾਜ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦਿੱਤਾ ।
  • ਸ਼ਹੀਦੀਆਂ ਦੀ ਪਰੰਪਰਾ ਦਾ ਸ਼ੁਰੂ ਹੋਣਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਧਰਮ ਵਿੱਚ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀਆਂ ਦੇਣ ਦੀ ਪਰੰਪਰਾ ਸ਼ੁਰੂ ਹੋ ਗਈ । ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜ਼ਾਦੇ, ਬੰਦਾ ਸਿੰਘ ਬਹਾਦਰ ਅਤੇ ਸੈਂਕੜੇ ਸਿੱਖ ਧਰਮ ਦੀ ਖ਼ਾਤਰ ਸ਼ਹੀਦੀਆਂ ਪਾ ਗਏ । ਇਸ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਇੱਕ ਅਦੁੱਤੀ ਉਦਾਹਰਨ ਸਿੱਧ ਹੋਈ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 8.
ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਉੱਪਰ ਸੰਖੇਪ ਨੋਟ ਲਿਖੋ । (Write a comprehensive note on Bhai Mati Das and Bhai Sati Das.)
ਉੱਤਰ-
ਸਿੱਖ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ ਪਰ ਜੋ ਲਾਸਾਨੀ ਸ਼ਹਾਦਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੇ ਦਿੱਤੀਆਂ ਉਸ ਦੀ ਕੋਈ ਹੋਰ ਮਿਸਾਲ ਮਿਲਣੀ ਬਹੁਤ ਔਖੀ ਹੈ । ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੋਵੇਂ ਭਰਾ ਸਨ । ਭਾਈ ਮਤੀ ਦਾਸ ਜੀ ਗੁਰੂ ਤੇਗ਼ ਬਹਾਦਰ ਜੀ ਦੇ ਦੀਵਾਨ ਸਨ ਜਦਕਿ ਭਾਈ ਸਤੀ ਦਾਸ ਜੀ ਫ਼ਾਰਸੀ ਦੇ ਲੇਖਕ ਸਨ । ਜਦੋਂ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇਣ ਦਾ ਨਿਰਣਾ ਕੀਤਾ ਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਵੀ ਉਨ੍ਹਾਂ ਨਾਲ ਹੋ ਗਏ । ਜਦੋਂ ਹਾਕਮਾਂ ਨੇ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਨਾਲ ਬਦਸਲੂਕੀ ਕੀਤੀ ਤਾਂ ਭਾਈ ਮਤੀ ਦਾਸ ਜੀ ਇਹ ਬਰਦਾਸ਼ਤ ਨਾ ਕਰ ਸਕੇ ।

ਉਨ੍ਹਾਂ ਨੇ ਗੁਰੂ ਜੀ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਆਗਿਆ ਦੇਣ ਤਾਂ ਮੁਗ਼ਲ ਹਕੂਮਤ ਨੂੰ ਤਹਿਸ-ਨਹਿਸ ਕਰ ਦਿੱਤਾ ਜਾਵੇ । ਗੁਰੂ ਜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ ਹੈ । ਤੁਸੀਂ ਫ਼ਿਕਰ ਨਾ ਕਰੋ । ਪਰਮਾਤਮਾ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵੇਗਾ । ਜ਼ਾਲਮ ਕਾਜ਼ੀ ਨੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਇਸਲਾਮ ਕਬੂਲਣ ਲਈ ਬਥੇਰੇ ਲਾਲਚ ਦਿੱਤੇ, ਪਰ ਉਹ ਆਪਣੇ ਸਿਦਕ ਤੋਂ ਨਾ ਡੋਲੇ । ਅਖੀਰ ਭਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਦੋਫਾੜ ਕਰ ਦਿੱਤਾ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ । ਇਨ੍ਹਾਂ ਦੀ ਸ਼ਹੀਦੀ ਨੇ ਸਿੱਖ ਇਤਿਹਾਸ ਵਿੱਚ ਨਵੇਂ ਪੂਰਨੇ ਪਾਏ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਗੁਰੂ ਤੇਗ ਬਹਾਦਰ ਜੀ ਦਾ ਮੁੱਢਲਾ ਜੀਵਨ ( (Early Career of Guru Tegh Bahadur Ji)

ਪ੍ਰਸ਼ਨ 1.
ਗੁਰੂ ਤੇਗ਼ ਬਹਾਦਰ ਜੀ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਕਰੋ । (Give a brief description of the early life of Guru Tegh Bahadur Ji.)
ਉੱਤਰ-
ਗੁਰੁ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ । ਉਨ੍ਹਾਂ ਦਾ ਗੁਰੂ ਕਾਲ 1664 ਈ. ਤੋਂ 1675 ਈ. ਤਕ ਰਿਹਾ । ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦੇ ਕੇ ਉਨ੍ਹਾਂ ਨੇ ਭਾਰਤੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ । ਗੁਰੂ ਜੀ ਦੇ ਮੁੱਢਲੇ ਜੀਵਨ ਅਤੇ ਯਾਤਰਾਵਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

1. ਜਨਮ ਅਤੇ ਮਾਤਾ-ਪਿਤਾ (Birth and Parentage) – ਗੁਰੁ ਤੇਗ ਬਹਾਦਰ ਸਾਹਿਬ ਦਾ ਜਨਮ 1 ਅਪਰੈਲ, 1621 ਈ. ਨੂੰ ਅੰਮ੍ਰਿਤਸਰ ਵਿਖੇ ਹੋਇਆ । ਆਪ ਗੁਰੂ ਹਰਿਗੋਬਿੰਦ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਪੁੱਤਰ ਸਨ । ਆਪ ਜੀ ਦੀ ਮਾਤਾ ਦਾ ਨਾਂ ਨਾਨਕੀ ਸੀ । ਆਪ ਦੇ ਪਿਤਾ ਜੀ ਨੇ ਆਪ ਦੇ ਜਨਮ ‘ਤੇ ਇਹ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਸੱਚਾਈ ਤੇ ਧਰਮ ਦੇ ਰਾਹ ‘ਤੇ ਚੱਲੇਗਾ ਅਤੇ ਜ਼ੁਲਮ ਤੇ ਜਬਰ ਦਾ ਡਟ ਕੇ ਮੁਕਾਬਲਾ ਕਰੇਗਾ । ਗੁਰੂ ਜੀ ਦੇ ਇਹ ਬੋਚਨ ਸੱਚ ਨਿਕਲੇ ।

2. ਬਚਪਨ ਅਤੇ ਸਿੱਖਿਆ (Childhood and Education) – ਬਚਪਨ ਵਿੱਚ ਤੇਗ਼ ਬਹਾਦਰ ਜੀ ਦਾ ਨਾਂ ਤਿਆਗ ਮਲ ਸੀ । ਜਦੋਂ ਆਪ ਪੰਜ ਵਰਿਆਂ ਦੇ ਹੋਏ ਤਾਂ ਆਪ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ । ਆਪ ਨੇ ਪੰਜਾਬੀ, ਬਿਜ ਸੰਸਕ੍ਰਿਤ, ਇਤਿਹਾਸ, ਦਰਸ਼ਨ ਸ਼ਾਸਤਰ, ਗਣਿਤ ਅਤੇ ਸੰਗੀਤ ਆਦਿ ਦੀ ਸਿੱਖਿਆ ਪ੍ਰਾਪਤ ਕੀਤੀ । ਆਪ ਨੂੰ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਦੀ ਵੀ ਸਿੱਖਿਆ ਦਿੱਤੀ ਗਈ । ਕਰਤਾਰਪੁਰ ਦੀ ਲੜਾਈ ਵਿੱਚ ਆਪ ਦੀ ਬਹਾਦਰੀ ਨੂੰ ਵੇਖ ਕੇ ਆਪ ਦੇ ਪਿਤਾ, ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਦਾ ਨਾਂ ਤਿਆਗ ਮਲ ਤੋਂ ਬਦਲ ਕੇ ਤੇਗ਼ ਬਹਾਦਰ ਰੱਖ ਦਿੱਤਾ ।

3. ਵਿਆਹ (Marriage) – ਤੇਗ਼ ਬਹਾਦਰ ਜੀ ਦਾ ਵਿਆਹ ਕਰਤਾਰਪੁਰ ਨਿਵਾਸੀ, ਲਾਲ ਚੰਦ ਦੀ ਧੀ ਗੁਜਰੀ ਨਾਲ ਹੋਇਆ । ਆਪ ਦੇ ਘਰ 1666 ਈ. ਵਿੱਚ ਇੱਕ ਪੁੱਤਰ ਨੇ ਜਨਮ ਲਿਆ । ਇਸ ਬਾਲਕ ਦਾ ਨਾਂ ਗੋਬਿੰਦ ਰਾਏ ਜਾਂ ਗੋਬਿੰਦ ਦਾਸ ਰੱਖਿਆ ਗਿਆ ।

4. ਬਾਬਾ ਬਕਾਲਾ ਵਿਖੇ ਨਿਵਾਸ (Settlement at Baba Bakala) – ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਪੋਤਰੇ ਹਰਿ ਰਾਇ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਉਨ੍ਹਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣੀ ਪਤਨੀ ਗੁਜਰੀ ਅਤੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਬਾਬਾ ਬਕਾਲੇ ਜਾਣ ਦਾ ਹੁਕਮ ਦਿੱਤਾ । ਇੱਥੇ ਤੇਗ਼ ਬਹਾਦਰ ਜੀ 20 ਵਰੇ ਰਹੇ ।

5. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਸਿੱਖਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ । ਜਦੋਂ ਇਹ ਖ਼ਬਰ ਬਾਬਾ ਬਕਾਲਾ ਪਹੁੰਚੀ, ਤਾਂ 22 ਸੋਢੀਆਂ ਨੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ । ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ । ਅਜਿਹੇ ਸਮੇਂ ਮੱਖਣ ਸ਼ਾਹ ਲੁਬਾਣਾ ਨਾਮੀ ਇੱਕ ਸਿੱਖ ਨੇ ਇਸ ਦਾ ਹੱਲ ਲੱਭਿਆ । ਉਹ ਇੱਕ ਵਪਾਰੀ ਸੀ । ਇੱਕ ਵਾਰੀ ਜਦੋਂ ਉਸ ਦਾ ਸਮੁੰਦਰੀ ਜਹਾਜ਼ ਡੁੱਬ ਰਿਹਾ ਸੀ ਤਾਂ ਉਸ ਨੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੇ ਉਸ ਦਾ ਜਹਾਜ਼ ਡੁੱਬਣ ਤੋਂ ਬਚ ਜਾਏ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ । ਉਸ ਦਾ ਜਹਾਜ਼ ਕਿਨਾਰੇ ਲੱਗ ਗਿਆ । ਮੰਨਤ ਅਨੁਸਾਰ ਉਹ ਗੁਰੂ ਸਾਹਿਬ ਨੂੰ 500 ਮੋਹਰਾਂ ਭੇਟ ਕਰਨ ਲਈ ਬਾਬਾ ਬਕਾਲਾ ਪਹੁੰਚਿਆ ।

ਇੱਥੇ ਉਹ 22 ਗੁਰੂਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ । ਅਸਲੀ ਗੁਰੂ ਨੂੰ ਲੱਭਣ ਲਈ ਉਸ ਨੇ ਵਾਰੋ-ਵਾਰੀ ਹਰ ਗੁਰੂ ਨੂੰ ਦੋਦੋ ਮੋਹਰਾਂ ਭੇਟ ਕੀਤੀਆਂ । ਝੂਠੇ ਗੁਰੂ ਦੋ-ਦੋ ਮੋਹਰਾਂ ਲੈ ਕੇ ਖ਼ੁਸ਼ ਹੋ ਗਏ । ਜਦੋਂ ਮੱਖਣ ਸ਼ਾਹ ਨੇ ਅਖ਼ੀਰ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ, ‘ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ਅਤੇ ਹੁਣ ਤੂੰ ਸਿਰਫ਼ ਦੋ ਮੋਹਰਾਂ ਹੀ ਭੇਟ ਕਰ ਰਿਹਾ ਹੈਂ ?” ਇਹ ਸੁਣ ਕੇ ਮੱਖਣ ਸ਼ਾਹ ਇੱਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ” ਭਾਵ ਗੁਰੂ ਮਿਲ ਗਿਆ ਹੈ । ਇਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ । ਗੁਰੂ ਤੇਗ ਬਹਾਦਰ ਜੀ 1664 ਈ. ਤੋਂ ਲੈ ਕੇ 1675 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

6. ਧੀਰ ਮਲ ਦਾ ਵਿਰੋਧ (Opposition of Dhir Mal) – ਧੀਰ ਮਲ, ਗੁਰੂ ਹਰਿ ਰਾਏ ਜੀ ਦਾ ਵੱਡਾ ਭਰਾ ਸੀ । ਬਾਬਾ ਬਕਾਲਾ ਵਿਖੇ ਸਥਾਪਿਤ 22 ਮੰਜੀਆਂ ਵਿੱਚੋਂ ਇੱਕ ਧੀਰ ਮਲ ਦੀ ਵੀ ਸੀ । ਜਦੋਂ ਧੀਰ ਮਲ ਨੂੰ ਇਹ ਖ਼ਬਰ ਮਿਲੀ ਕਿ ਸਿੱਖ ਸੰਗਤਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਤਾਂ ਉਸ ਨੇ ਕੁਝ ਗੰਡਿਆਂ ਨਾਲ ਗੁਰੂ ਜੀ ‘ਤੇ ਹਮਲਾ ਕਰ ਦਿੱਤਾ । ਇਸ ਘਟਨਾ ਕਾਰਨ ਸਿੱਖ ਬੜੇ ਗੁੱਸੇ ਵਿੱਚ ਆਏ । ਉਨ੍ਹਾਂ ਨੇ ਧੀਰ ਮਲ ਨੂੰ ਗ੍ਰਿਫ਼ਤਾਰ ਕਰਕੇ ਗੁਰੂ ਸਾਹਿਬ ਪਾਸ ਲਿਆਂਦਾ । ਧੀਰ ਮਲ ਦੁਆਰਾ ਮਾਫ਼ੀ ਮੰਗਣ ‘ਤੇ ਗੁਰੂ ਸਾਹਿਬ ਨੇ ਉਸ ਨੂੰ ਮੁਆਫ਼ ਕਰ ਦਿੱਤਾ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ (Travels of Guru Tegh Bahadur Ji)

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਦੀਆਂ ਧਰਮ ਯਾਤਰਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the religious tours of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀਆਂ ਧਰਮ ਯਾਤਰਾਵਾਂ ਦਾ ਸੰਖੇਪ ਵਰਣਨ ਕਰੋ । (Narrate the travels undertaken by Guru Tegh Bahadur Ji for preaching Sikhism.)
ਉੱਤਰ-
ਗੁਰੁ ਤੇਗ ਬਹਾਦਰ ਜੀ ਨੇ 1664 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਯਾਤਰਾਵਾਂ ਸ਼ੁਰੂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਨੂੰ ਸੱਚ ਤੇ ਪ੍ਰੇਮ ਦਾ ਸੰਦੇਸ਼ ਦੇਣਾ ਸੀ । ਗੁਰੂ ਸਾਹਿਬ ਦੀਆਂ ਯਾਤਰਾਵਾਂ ਦੇ ਉਦੇਸ਼ ਸੰਬੰਧੀ ਲਿਖਦੇ ਹੋਏ ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਜੌਹਰ ਦਾ ਕਹਿਣਾ ਹੈ,
“ਗੁਰੂ ਤੇਗ਼ ਬਹਾਦਰ ਸਾਹਿਬ ਨੇ ਲੋਕਾਂ ਨੂੰ ਨਵਾਂ ਜੀਵਨ ਦੇਣ ਤੇ ਉਨ੍ਹਾਂ ਅੰਦਰ ਨਵੀਂ ਰੂਹ ਫੂਕਣ ਨੂੰ ਜ਼ਰੂਰੀ ਸਮਝਿਆ ।” 1

I. ਪੰਜਾਬ ਦੀਆਂ ਯਾਤਰਾਵਾਂ (Travels of the Punjab)

1. ਅੰਮ੍ਰਿਤਸਰ (Amritsar) – ਗੁਰੁ ਤੇਗ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ 1664 ਈ. ਵਿੱਚ ਅੰਮ੍ਰਿਤਸਰ ਤੋਂ ਕੀਤਾ । ਉਸ ਸਮੇਂ ਹਰਿਮੰਦਰ ਸਾਹਿਬ ਵਿੱਚ ਪ੍ਰਿਥੀ ਚੰਦ ਦਾ ਪੋਤਰਾ, ਹਰਜੀ ਮੀਣਾ ਕੁਝ ਭ੍ਰਿਸ਼ਟਾਚਾਰੀ ਮਸੰਦਾਂ ਨਾਲ ਮਿਲ ਕੇ ਆਪ ਗੁਰੂ ਬਣੀ ਬੈਠਾ ਸੀ । ਜਦੋਂ ਉਸ ਨੂੰ ਗੁਰੂ ਸਾਹਿਬ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਹਰਿਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਦਿੱਤਾ । ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਦਰਵਾਜ਼ਿਆਂ ਨੂੰ ਬੰਦ ਵੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ । ਇਸ ਲਈ ਉਹ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਿਤ ਇੱਕ ਰੁੱਖ ਥੱਲੇ ਜਾ ਬਿਰਾਜੇ । ਹੁਣ ਇੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਨੂੰ ‘ਥੰਮ ਸਾਹਿਬ’ ਕਹਿੰਦੇ ਹਨ ।

2. ਵੱਲਾ ਤੇ ਘੁਕੇਵਾਲੀ (Walla and Chikewali) – ਅੰਮ੍ਰਿਤਸਰ ਤੋਂ ਗੁਰੂ ਤੇਗ਼ ਬਹਾਦਰ ਵੱਲਾ ਨਾਮੀ ਪਿੰਡ ਵਿੱਚ ਗਏ । ਇੱਥੇ ਲੰਗਰ ਵਿੱਚ ਇਸਤਰੀਆਂ ਦੀ ਅਣਥੱਕ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ, “ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ ।” ਵੱਲਾ ਤੋਂ ਬਾਅਦ ਗੁਰੂ ਸਾਹਿਬ ਘੁਕੇਵਾਲੀ ਪਿੰਡ ਗਏ । ਗੁਰੂ ਸਾਹਿਬ ਨੇ ਇਸ ਪਿੰਡ ਵਿੱਚ ਲੱਗੇ ਬੇਸ਼ੁਮਾਰ ਰੁੱਖਾਂ ਕਾਰਨ ਇਸ ਦਾ ਨਾਂ ‘ਗੁਰੂ ਕਾ ਬਾਗ਼’ ਰੱਖ ਦਿੱਤਾ ।

3. ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨ ਤਾਰਨ, ਖੇਮਕਰਨ ਆਦਿ (Khadur Sahib, Goindwal Sahib, Tarn Taran, Khemkaran etc.) – ਗੁਰੁ ਸਾਹਿਬ ਦੀ ਯਾਤਰਾ ਦੇ ਅਗਲੇ ਪੜਾਅ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਤਰਨ ਤਾਰਨ ਸਨ । ਇੱਥੇ ਗੁਰੂ ਜੀ ਨੇ ਲੋਕਾਂ ਨੂੰ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ । ਇਸ ਤੋਂ ਬਾਅਦ ਗੁਰੂ ਸਾਹਿਬ ਖੇਮਕਰਨ ਗਏ । ਇੱਥੋਂ ਦੇ ਇੱਕ ਸ਼ਰਧਾਲੂ ਚੌਧਰੀ ਰਘੁਪਤ ਰਾਏ ਨੇ ਗੁਰੂ ਸਾਹਿਬ ਨੂੰ ਇੱਕ ਘੋੜੀ ਭੇਟ ਕੀਤੀ ।

4. ਕੀਰਤਪੁਰ ਸਾਹਿਬ ਅਤੇ ਬਿਲਾਸਪੁਰ (Kiratpur Sahib and Bilaspur) – ਮਾਝਾ ਪ੍ਰਦੇਸ਼ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਵਿਖੇ ਪਹੁੰਚੇ । ਉਹ ਰਾਣੀ ਚੰਪਾ ਦੇ ਸੱਦੇ ‘ਤੇ ਬਿਲਾਸਪੁਰ ਪਹੁੰਚੇ । ਗੁਰੂ ਸਾਹਿਬ ਇੱਥੇ ਤਿੰਨ ਦਿਨ ਠਹਿਰੇ । ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਦੇ ਕੇ ਮਾਖੋਵਾਲ ਵਿਖੇ ਕੁਝ ਜ਼ਮੀਨ ਖ਼ਰੀਦੀ ਅਤੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ, ਜਿਸਦਾ ਨਾਂ ਉਨ੍ਹਾਂ ਦੀ ਮਾਤਾ ਜੀ ਦੇ ਨਾਂ ‘ਤੇ ‘ਚੱਕ ਨਾਨਕੀ ਰੱਖਿਆ ਗਿਆ | ਬਾਅਦ ਵਿੱਚ ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸ੍ਰੀ ਆਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ ।

II. ਪੂਰਬੀ ਭਾਰਤ ਦੀਆਂ ਯਾਤਰਾਵਾਂ (Travels of Eastern India)

ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

5. ਸੈਫ਼ਾਬਾਦ ਅਤੇ ਧਮਧਾਨ (Saifabad and Dhamdhan) – ਆਪਣੀ ਪੂਰਬੀ ਭਾਰਤ ਦੀ ਯਾਤਰਾ ਦੌਰਾਨ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਸੈਫ਼ਾਬਾਦ ਅਤੇ ਧੂਮਧਾਨ ਦੀ ਯਾਤਰਾ ਕੀਤੀ । ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ । ਸਿੱਖ ਧਰਮ ਦੇ ਇਸ ਵਧਦੇ ਹੋਏ ਪ੍ਰਚਾਰ ਨੂੰ ਦੇਖ ਕੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਕੈਦ ਕਰ ਲਿਆ ।

6. ਮਥੁਰਾ ਤੇ ਬ੍ਰਿਦਾਬਨ (Mathura and Brindaban) – ਅੰਬਰ ਦੇ ਰਾਜਾ ਰਾਮ ਸਿੰਘ ਦੇ ਕਹਿਣ ਤੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਰਿਹਾ ਕਰ ਦਿੱਤਾ । ਰਿਹਾਈ ਤੋਂ ਬਾਅਦ ਗੁਰੂ ਸਾਹਿਬ ਦਿੱਲੀ ਤੋਂ ਮਥੁਰਾ ਅਤੇ ਬ੍ਰਿਦਾਵਨ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤੇ ।

7. ਆਗਰਾ ਤੇ ਪ੍ਰਯਾਗ (Agra and Paryag) – ਗੁਰੂ ਸਾਹਿਬ ਦੀ ਯਾਤਰਾ ਦਾ ਅਗਲਾ ਪੜਾਅ ਆਗਰਾ ਸੀ । ਇੱਥੇ ਉਹ ਇੱਕ ਬਜ਼ੁਰਗ ਸ਼ਰਧਾਲੂ ਮਾਈ ਜੱਸੀ ਜੀ ਦੇ ਘਰ ਠਹਿਰੇ । ਇਸ ਤੋਂ ਬਾਅਦ ਗੁਰੂ ਸਾਹਿਬ ਪ੍ਰਯਾਗ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਸੰਨਿਆਸੀਆਂ, ਸਾਧੂਆਂ ਤੇ ਜੋਗੀਆਂ ਨੂੰ ਉਪਦੇਸ਼ ਦਿੰਦੇ ਹੋਏ ਫਰਮਾਇਆ, ‘ਸਾਧੋ ਮਨ ਕਾ ਮਾਨ ਤਿਆਗੋ’

8. ਬਨਾਰਸ (Banaras) – ਪ੍ਰਯਾਗ ਦੀ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਬਨਾਰਸ ਪਹੁੰਚੇ । ਇੱਥੇ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਅਤੇ ਉਨ੍ਹਾਂ ਦੇ ਉਪਦੇਸ਼ ਸੁਣਨ ਲਈ ਹਾਜ਼ਰ ਹੁੰਦੀਆਂ ਸਨ । ਇੱਥੋਂ ਦੇ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਕਰਮਨਾਸ਼ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੇ ਸਭ ਚੰਗੇ ਕਰਮ ਨਾਸ਼ ਹੋ ਜਾਂਦੇ ਹਨ । ਗੁਰੂ ਸਾਹਿਬ ਨੇ ਆਪ ਇਸ ਨਦੀ ਵਿੱਚ ਇਸ਼ਨਾਨ ਕੀਤਾ ਤੇ ਕਿਹਾ ਕਿ ਨਦੀ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ । ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ ।

9. ਸਸਰਾਮ ਅਤੇ ਗਯਾ (Sasram and Gaya) – ਬਨਾਰਸ ਤੋਂ ਬਾਅਦ ਗੁਰੂ ਸਾਹਿਬ ਸਸਰਾਮ ਪਹੁੰਚੇ । ਇੱਥੇ ਇੱਕ ਸ਼ਰਧਾਲੂ ਸਿੱਖ ‘ਮਸੰਦ ਫੰਗੂ ਸ਼ਾਹ’ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ । ਇਸ ਤੋਂ ਬਾਅਦ ਗੁਰੂ ਸਾਹਿਬ ਗਯਾ ਪਹੁੰਚੇ । ਇਹ ਬੁੱਧ ਧਰਮ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਸੀ । ਇੱਥੇ ਗੁਰੂ ਸਾਹਿਬ ਨੇ ਲੋਕਾਂ ਨੂੰ ਸੱਚ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ।

10. ਪਟਨਾ (Patna) – ਗੁਰੂ ਸਾਹਿਬ 1666 ਈ. ਵਿੱਚ ਪਟਨਾ ਵਿਖੇ ਪਹੁੰਚੇ । ਇੱਥੇ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ । ਗੁਰੂ ਸਾਹਿਬ ਨੇ ਸਿੱਖ ਸਿਧਾਂਤਾਂ ‘ਤੇ ਚਾਨਣਾ ਪਾਇਆ ਅਤੇ ਪਟਨਾ ਨੂੰ “ਗੁਰੂ ਦਾ ਘਰ’ ਕਹਿ ਕੇ ਨਿਵਾਜਿਆ । ਗੁਰੂ ਸਾਹਿਬ ਨੇ ਆਪਣੀ ਪਤਨੀ ਅਤੇ ਮਾਤਾ ਜੀ ਨੂੰ ਇੱਥੇ ਛੱਡਿਆ ਅਤੇ ਆਪ ਮੁੰਘੇਰ ਲਈ ਰਵਾਨਾ ਹੋ ਗਏ ।

11. ਢਾਕਾ (Dhaka) – ਢਾਕਾ ਪੂਰਬੀ ਭਾਰਤ ਵਿੱਚ ਸਿੱਖ ਧਰਮ ਦਾ ਇੱਕ ਪ੍ਰਮੁੱਖ ਪ੍ਰਚਾਰ ਕੇਂਦਰ ਸੀ । ਗੁਰੂ ਸਾਹਿਬ ਦੇ ਪ੍ਰਚਾਰ ਸਦਕਾ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ । ਗੁਰੂ ਸਾਹਿਬ ਨੇ ਇੱਥੇ ਸੰਗਤਾਂ ਨੂੰ ਜਾਤਪਾਤ ਦੇ ਬੰਧਨਾਂ ਤੋਂ ਉੱਪਰ ਉੱਠਣ ਤੇ ਨਾਮ ਸਿਮਰਨ ਨਾਲ ਜੁੜਨ ਦਾ ਸੰਦੇਸ਼ ਦਿੱਤਾ ।

12. ਆਸਾਮ (Assam) – ਢਾਕਾ ਦੀ ਯਾਤਰਾ ਦੇ ਬਾਅਦ ਗੁਰੂ ਸਾਹਿਬ ਅੰਬਰ ਦੇ ਰਾਜਾ ਰਾਮ ਸਿੰਘ ਦੀ ਬੇਨਤੀ ‘ਤੇ ਆਸਾਮ ਗਏ । ਆਸਾਮੀ ਲੋਕ ਜਾਦੂ-ਟੂਣਿਆਂ ਵਿੱਚ ਬਹੁਤ ਮਾਹਿਰ ਸਨ । ਗੁਰੂ ਸਾਹਿਬ ਦੀ ਮੌਜੂਦਗੀ ਕਾਰਨ ਜਾਦੂ-ਟੂਣੇ ਪ੍ਰਭਾਵਹੀਨ ਹੋਣ ਲੱਗੇ ਅਤੇ ਉਨ੍ਹਾਂ ਨੂੰ ਗੁਰੂ ਜੀ ਦਾ ਲੋਹਾ ਮੰਨਣਾ ਪਿਆ । ਉਹ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਦਰਸ਼ਨਾਂ ਲਈ ਆਉਣ ਲੱਗੇ ਅਤੇ ਉਨ੍ਹਾਂ ਨੇ ਆਪਣੀ ਭੁੱਲ ਲਈ ਮੁਆਫ਼ੀ ਮੰਗੀ ।

ਇਸ ਤੋਂ ਬਾਅਦ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਪੰਜਾਬ ਵਾਪਸ ਆ ਗਏ ਤੇ ਚੱਕ ਨਾਨਕੀ ਵਿਖੇ ਰਹਿਣ ਲੱਗ ਪਏ ।

III. ਮਾਲਵਾ ਅਤੇ ਬਾਂਗਰ ਦੇਸ਼ ਦੀਆਂ ਯਾਤਰਾਵਾਂ (Tours of Malwa and Bangar Region)

1673 ਈ. ਦੇ ਮੱਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਜਾਬ ਦੇ ਮਾਲਵਾ ਅਤੇ ਬਾਂਗਰ ਦੇਸ਼ ਦੀ ਦੂਸਰੀ ਵਾਰ ਯਾਤਰਾ ਕੀਤੀ ਇਸ ਯਾਤਰਾ ਦੌਰਾਨ ਗੁਰੂ ਸਾਹਿਬ ਸੈਫ਼ਾਬਾਦ, ਮਲੋਵਾਲ, ਢਿਲਵਾਂ, ਭੂਪਾਲੀ, ਖੀਵਾ, ਖਿਆਲਾ, ਤਲਵੰਡੀ, ਬਠਿੰਡਾ ਅਤੇ ਧੂਮਧਾਨ ਆਦਿ ਦੇਸ਼ਾਂ ਵਿੱਚ ਗਏ । ਇਸ ਯਾਤਰਾ ਦੌਰਾਨ ਗੁਰੂ ਸਾਹਿਬ ਨੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਦੂਰ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ । ਉਨ੍ਹਾਂ ਨੇ ਥਾਂ-ਥਾਂ ਧਰਮ ਪ੍ਰਚਾਰ ਦੇ ਕੇਂਦਰ ਖੋਲ੍ਹੇ ਅਤੇ ਗੁਰੂ ਨਾਨਕ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਇਆ । ਗੁਰੂ ਸਾਹਿਬ ਦੀ ਸਰਬਪੱਖੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਗੁਰੂ ਸਾਹਿਬ ਦੇ ਅਤੇ ਸਿੱਖ ਮਤ ਦੇ ਸ਼ਰਧਾਲੂ ਬਣ ਗਏ ।

ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਹਰਬੰਸ ਸਿੰਘ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
“ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਨੇ ਦੇਸ਼ ਵਿੱਚ ਇੱਕ ਤੁਫ਼ਾਨ ਲੈ ਆਂਦਾ । ਇਹ ਨਾ ਤਾਂ ਪਹਿਲਾਂ ਜਿਹਾ ਦੇਸ਼ ਰਿਹਾ ਅਤੇ ਨਾ ਉਹ ਲੋਕ । ਉਨ੍ਹਾਂ ਵਿੱਚ ਨਵੀਂ ਜਾਗ੍ਰਿਤੀ ਆ ਚੁੱਕੀ ਸੀ” । 1

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦੇ ਆਰੰਭਿਕ ਜੀਵਨ ਅਤੇ ਯਾਤਰਾਵਾਂ ਦਾ ਵੇਰਵਾ ਦਿਓ । (Give an account of the early career and travels of Guru Tegh Bahadur Ji.)
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 1 ਅਤੇ ਪ੍ਰਸ਼ਨ ਨੰ: 2 ਦਾ ਉੱਤਰ ਸਾਂਝੇ ਤੌਰ ‘ਤੇ ਲਿਖਣ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਗੁਰ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਮਹੱਤਵ (Martyrdom of Guru Tegh Bahadur Ji and its Importance)

ਪ੍ਰਸ਼ਨ 4.
ਨੌਵੇਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨਾਂ ਦਾ ਆਲੋਚਨਾਤਮਕ ਅਧਿਐਨ ਕਰੋ । ਇਸ ਦੇ ਨਤੀਜਿਆਂ ਦੀ ਵੀ ਚਰਚਾ ਕਰੋ । (Critically examine the circumstances leading to the martyrdom of the 9th Guru. Also discuss its results.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨ ਅਤੇ ਸਿੱਟਿਆਂ ਦਾ ਵਰਣਨ ਕਰੋ । (Discuss the causes and results of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾਂ ਅਤੇ ਮਹੱਤਵ ਦਾ ਵਰਣਨ ਕਰੋ । (Describe the causes and significance of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਲਈ ਜ਼ਿੰਮੇਵਾਰ ਹਾਲਤਾਂ ਦਾ ਵਰਣਨ ਕਰੋ । (Explain the circumstances which led to the martyrdom of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ? ਉਨ੍ਹਾਂ ਦੀ ਸ਼ਹੀਦੀ ਦਾ ਕੀ ਪ੍ਰਭਾਵ ਪਿਆ ? (Describe the causes of the martyrdom of Guru Tegh Bahadur Ji. What were the effects of his martyrdom ?)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ? ਇਸ ਸ਼ਹੀਦੀ ਦਾ ਕੀ ਮਹੱਤਵ ਹੈ ? (What were the causes of the martyrdom of Guru Tegh Bahadur Ji ? What is its importance ?)
ਉੱਤਰ-
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇਤਿਹਾਸ ਦੀ ਇੱਕ ਅਤਿ ਮਹੱਤਵਪੂਰਨ ਘਟਨਾ ਹੈ । ਧਰਮ ਅਤੇ ਮਨੁੱਖਤਾ ਲਈ ਆਪਣੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਨੇ ਆਪਣਾ ਨਾਂ ਰਹਿੰਦੀ ਦੁਨੀਆ ਤਕ ਅਮਰ ਕਰ ਲਿਆ । ਗੁਰੂ ਜੀ ਦੀ ਸ਼ਹੀਦੀ ਨਾਲ ਜੁੜੇ ਤੱਤਾਂ ਦਾ ਸੰਖੇਪ ਵਰਣਨ ਅੱਗੇ ਦਿੱਤਾ ਹੈ-
PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ 1

I. ਸ਼ਹੀਦੀ ਦੇ ਕਾਰਨ (Causes of Martyrdom)

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਸਨ । ਇਨ੍ਹਾਂ ਕਾਰਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ (Enmity between the Mughals and the Sikhs) – 1605 ਈ. ਤਕ ਸਿੱਖਾਂ ਅਤੇ ਮੁਗਲਾਂ ਵਿਚਾਲੇ ਮਿੱਤਰਤਾਪੂਰਨ ਸੰਬੰਧ ਚਲੇ ਆ ਰਹੇ ਸਨ । ਪਰ ਜਦੋਂ 1606 ਈ. ਵਿੱਚ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਇਹ ਸੰਬੰਧ ਦੁਸ਼ਮਣੀ ਵਿੱਚ ਬਦਲ ਗਏ । ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਕਾਰਨ ਉਨ੍ਹਾਂ ਨੂੰ ਜਹਾਂਗੀਰ ਦੁਆਰਾ ਦੋ ਵਰ੍ਹਿਆਂ ਤਕ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ । ਸ਼ਾਹਜਹਾਂ ਦੇ ਕਾਲ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੂੰ ਮੁਗ਼ਲਾਂ ਨਾਲ ਚਾਰ ਲੜਾਈਆਂ ਲੜਨੀਆਂ ਪਈਆਂ । ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਦੁਸ਼ਮਣੀ ਵਿੱਚ ਹੋਰ ਵਾਧਾ ਹੋ ਗਿਆ ਸੀ । ਇਹ ਦੁਸ਼ਮਣੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਪ੍ਰਮੁੱਖ ਕਾਰਨ ਬਣੀ ।

2. ਔਰੰਗਜ਼ੇਬ ਦੀ ਕੱਟੜਤਾ (Fanaticism of Aurangzeb) – ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਵੀ ਗੁਰੂ ਸਾਹਿਬ ਦੀ ਸ਼ਹੀਦੀ ਦਾ ਮੁੱਖ ਕਾਰਨ ਬਣੀ । ਔਰੰਗਜ਼ੇਬ 1658 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ । ਉਹ ਭਾਰਤ ਵਿੱਚ ਹਰ ਪਾਸੇ ਇਸਲਾਮ ਧਰਮ ਦਾ ਬੋਲ ਬਾਲਾ ਵੇਖਣਾ ਚਾਹੁੰਦਾ ਸੀ । ਇਸ ਲਈ ਉਸ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਤਬਾਹ ਕਰਕੇ ਉਨ੍ਹਾਂ ਦੀ ਥਾਂ ਮਸਜਿਦਾਂ ਬਣਵਾ ਦਿੱਤੀਆਂ ਅਤੇ ਉਨ੍ਹਾਂ ਦੇ ਤਿਉਹਾਰਾਂ ਅਤੇ ਰਸਮਾਂ-ਰਿਵਾਜਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ । ਉਸ ਦੇ ਸ਼ਾਸਨਕਾਲ ਵਿੱਚ ਤਲਵਾਰ ਦੇ ਜ਼ੋਰ ‘ਤੇ ਗੈਰ-ਮੁਸਲਮਾਨਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਣ ਲੱਗਾ ।

3. ਨਕਸ਼ਬੰਦੀਆਂ ਦਾ ਔਰੰਗਜ਼ੇਬ ‘ਤੇ ਪ੍ਰਭਾਵ (Impact of Naqshbandis on Aurangzeb) – ਕੱਟੜ ਸੁੰਨੀ ਮੁਸਲਮਾਨਾਂ ਦੇ ਨਕਸ਼ਬੰਦੀ ਸੰਪਰਦਾਇ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਸੀ । ਇਸ ਸੰਪਰਦਾਇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ ਅਸਹਿ ਸੀ ਨਕਸ਼ਬੰਦੀਆਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਵੰਗਾਰ ਨਾ ਬਣ ਜਾਏ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ।

4. ਸਿੱਖ ਧਰਮ ਦਾ ਪ੍ਰਸਾਰ (Spread of Sikhism) – ਗੁਰੂ ਸਾਹਿਬ ਦੀਆਂ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੀਆਂ ਗਈਆਂ ਯਾਤਰਾਵਾਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਗਏ । ਗੁਰੂ ਸਾਹਿਬ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ ਸਿੱਖ ਪ੍ਰਚਾਰਕ ਨਿਯੁਕਤ ਕੀਤੇ ਅਤੇ ਉਨ੍ਹਾਂ ਨੂੰ ਸੰਗਠਿਤ ਕੀਤਾ । ਸਿੱਖ ਧਰਮ ਦਾ ਹੋ ਰਿਹਾ ਵਿਕਾਸ ਅਤੇ ਉਸ ਦਾ ਸੰਗਠਨ ਔਰੰਗਜ਼ੇਬ ਲਈ ਬਰਦਾਸ਼ਤ ਕਰਨ ਤੋਂ ਬਾਹਰ ਸੀ ।

5. ਰਾਮ ਰਾਏ ਦੀ ਦੁਸ਼ਮਣੀ (Enmity of Ram Rai) – ਰਾਮ ਰਾਏ ਗੁਰੂ ਹਰਿ ਕ੍ਰਿਸ਼ਨ ਜੀ ਦਾ ਵੱਡਾ ਭਰਾ ਸੀ । ਗੁਰੂ ਹਰਿ ਕ੍ਰਿਸ਼ਨ ਜੀ ਤੋਂ ਬਾਅਦ ਜਦੋਂ ਗੁਰਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਮਿਲ ਗਈ ਤਾਂ ਉਹ ਇਹ ਬਰਦਾਸ਼ਤ ਨਾ ਕਰ ਸਕਿਆ । ਉਸ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਕੋਝੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ । ਜਦੋਂ ਉਸ ਦੇ ਸਾਰੇ ਯਤਨ ਅਸਫਲ ਰਹੇ ਤਾਂ ਉਸ ਨੇ ਗੁਰੂ ਸਾਹਿਬ ਦੇ ਵਿਰੁੱਧ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ।

6. ਕਸ਼ਮੀਰੀ ਪੰਡਤਾਂ ਦੀ ਪੁਕਾਰ (Call of Kashmiri Pandits) – ਕਸ਼ਮੀਰੀ ਬ੍ਰਾਹਮਣ ਆਪਣੇ ਧਰਮ ਅਤੇ ਪ੍ਰਾਚੀਨ ਸੰਸਕ੍ਰਿਤੀ ਬਾਰੇ ਬਹੁਤ ਦ੍ਰਿੜ ਸਨ ਅਤੇ ਸਾਰੇ ਭਾਰਤ ਵਿੱਚ ਉਨ੍ਹਾਂ ਦਾ ਆਦਰ ਹੁੰਦਾ ਸੀ । ਔਰੰਗਜ਼ੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਨੂੰ ਕਬੂਲ ਕਰ ਲੈਣਗੇ । ਉਸ ਨੇ ਸ਼ੇਰ ਅਫ਼ਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਸ਼ੇਰ ਅਫ਼ਗਾਨ ਨੇ ਇਸਲਾਮ ਧਰਮ ਕਬੂਲ ਕਰਵਾਉਣ ਲਈ ਬ੍ਰਾਹਮਣਾਂ ’ਤੇ ਘੋਰ ਅੱਤਿਆਚਾਰ ਕੀਤੇ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ 25 ਮਈ, 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ । ਗੁਰੂ ਸਾਹਿਬ ਦੇ ਮੁੱਖ ਤੇ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ ।

ਗੁਰੂ ਸਾਹਿਬ ਨੇ ਦੱਸਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਹੈ । ਗੋਬਿੰਦ ਰਾਏ ਨੇ ਝੱਟ ਉੱਤਰ ਦਿੱਤਾ, “ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ ?” ਬਾਲਕ ਦੇ ਮੁੱਖੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗਲ ਅਧਿਕਾਰੀਆਂ ਨੂੰ ਇਹ ਸਾਫ਼-ਸਾਫ਼ ਦੱਸ ਦੇਣ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਬਿਨਾਂ ਕਿਸੇ ਵਿਰੋਧ ਦੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ ।

II. ਸ਼ਹੀਦੀ ਕਿਸ ਤਰ੍ਹਾਂ ਹੋਈ ? (How was Guru Martyred ?)

ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਉਣ ਦਾ ਫ਼ੈਸਲਾ ਕੀਤਾ । ਗੁਰੂ ਤੇਗ਼ ਬਹਾਦਰ ਸਾਹਿਬ ਆਪਣੇ ਤਿੰਨ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਲੈ ਕੇ 11 ਜੁਲਾਈ, 1675 ਈ. ਨੂੰ ਚੱਕ ਨਾਨਕੀ (ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਰਵਾਨਾ ਹੋਏ । ਮੁਗ਼ਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਪੜ ਨੇੜੇ ਗ੍ਰਿਫ਼ਤਾਰ ਕਰ ਲਿਆ । ਉਨ੍ਹਾਂ ਨੂੰ 4 ਮਹੀਨਿਆਂ ਤਕ ਸਰਹਿੰਦ ਦੇ ਜੇਲ੍ਹਖਾਨੇ ਵਿੱਚ ਰੱਖਿਆ ਗਿਆ । ਔਰੰਗਜ਼ੇਬ ਦੇ ਆਦੇਸ਼ ‘ਤੇ ਉਨ੍ਹਾਂ ਨੂੰ 6 ਨਵੰਬਰ, 1675 ਈ. ਨੂੰ ਦਿੱਲੀ ਦਰਬਾਰ ਵਿੱਚ ਪੇਸ਼ ਕੀਤਾ ਗਿਆ । ਔਰੰਗਜ਼ੇਬ ਨੇ ਉਨ੍ਹਾਂ ਨੂੰ ਇਸਲਾਮ ਧਰਮ ਜਾਂ ਮੌਤ ਵਿੱਚੋਂ ਇੱਕ ਨੂੰ ਕਬੂਲ ਕਰਨ ਦੀ ਪੇਸ਼ਕਸ਼ ਕੀਤੀ । ਪਰ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਤਿੰਨਾਂ ਸਾਥੀਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨ ਤੋਂ ਸਪੱਸ਼ਟ ਨਾਂਹ ਕਰ ਦਿੱਤੀ । ਗੁਰੂ ਸਾਹਿਬ ਨੂੰ ਡਗਮਗਾਉਣ ਲਈ ਮੁਗ਼ਲਾਂ ਨੇ ਗੁਰੂ ਸਾਹਿਬ ਦੇ ਤਿੰਨਾਂ ਸਾਥੀਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਉਨ੍ਹਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ । ਇਸ ਤੋਂ ਬਾਅਦ ਗੁਰੂ ਸਾਹਿਬ ਨੂੰ ਕੋਈ ਚਮਤਕਾਰ ਵਿਖਾਉਣ ਲਈ ਕਿਹਾ ਗਿਆ, ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ, 11 ਨਵੰਬਰ, 1675 ਈ. ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਗੁਰੂ ਜੀ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ । ਹਰਬੰਸ ਸਿੰਘ ਅਤੇ ਐੱਲ. ਐੱਮ. ਜੋਸ਼ੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ,

‘‘ਇਹ ਭਾਰਤੀ ਇਤਿਹਾਸ ਦੀ ਸਭ ਤੋਂ ਵੱਧ ਦਿਲ ਹਿਲਾ ਦੇਣ ਵਾਲੀ ਅਤੇ ਕੰਬਾਉਣ ਵਾਲੀ ਘਟਨਾ ਸੀ ।’’ 1
ਜਿਸ ਥਾਂ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਥਾਂ ‘ਤੇ ਗੁਰਦੁਆਰਾ ਸੀਸ ਗੰਜ ਦੀ ਉਸਾਰੀ ਕੀਤੀ ਗਈ ਹੈ । ਭਾਈ ਲੱਖੀ ਸ਼ਾਹ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸਰੀਰ ਨੂੰ ਆਪਣੇ ਪੁੱਤਰਾਂ ਦੀ ਸਹਾਇਤਾ ਨਾਲ ਆਪਣੇ ਗੱਡੇ ਵਿੱਚ ਛਿਪਾ ਕੇ ਆਪਣੇ ਘਰ ਲੈ ਆਂਦਾ | ਉਸ ਨੇ ਗੁਰੂ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਾ ਦਿੱਤੀ । ਇਸ ਸਥਾਨ ‘ਤੇ ਅੱਜ-ਕਲ੍ਹ ਗੁਰਦੁਆਰਾ ਰਕਾਬ ਗੰਜ ਬਣਿਆ ਹੋਇਆ ਹੈ ।

III. ਸ਼ਹੀਦੀ ਦੀ ਮਹੱਤਤਾ ਹੈ (Significance of the Martyrdom)

ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਦੀ ਘਟਨਾ ਨਾ ਕੇਵਲ ਸਿੱਖ ਇਤਿਹਾਸ, ਸਗੋਂ ਸਮੁੱਚੇ ਵਿਸ਼ਵ ਇਤਿਹਾਸ ਵਿੱਚ ਇੱਕ ਅਦੁੱਤੀ ਘਟਨਾ ਹੈ । ਇਸ ਸ਼ਹੀਦੀ ਦੇ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਇਤਿਹਾਸ ’ਤੇ ਦੂਰਗਾਮੀ ਪ੍ਰਭਾਵ ਪਏ । ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਹੀ ਮਹਾਨ ਮੁਗ਼ਲ ਸਾਮਰਾਜ ਦਾ ਪਤਨ ਆਰੰਭ ਹੋ ਗਿਆ । ਡਾਕਟਰ ਤਰਲੋਚਨ ਸਿੰਘ ਦੇ ਸ਼ਬਦਾਂ ਵਿੱਚ,
‘‘ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਦੇ ਸਿੱਖਾਂ ‘ਤੇ ਪ੍ਰਭਾਵਸ਼ਾਲੀ ਅਤੇ ਦੂਰਗਾਮੀ ਪ੍ਰਭਾਵ ਪਏ !’ ) 1

1. ਇਤਿਹਾਸ ਦੀ ਇੱਕ ਅਦੁੱਤੀ ਘਟਨਾ (A Unique Event of History) – ਦੁਨੀਆ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਇਹ ਕੁਰਬਾਨੀਆਂ ਵਧੇਰੇ ਕਰਕੇ ਆਪਣੇ ਧਰਮ ਦੀ ਰੱਖਿਆ ਜਾਂ ਦੇਸ਼ ਦੀ ਖ਼ਾਤਰ ਦਿੱਤੀਆਂ ਗਈਆਂ । ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖਤਾ ਅਤੇ ਸੱਚ ਲਈ ਆਪਣਾ ਸੀਸ ਦਿੱਤਾ । ਨਿਰਸੰਦੇਹ, ਦੁਨੀਆ ਦੇ ਇਤਿਹਾਸ ਦੀ ਇਹ ਇੱਕ ਅਦੁੱਤੀ ਉਦਾਹਰਨ ਸੀ । ਇਸੇ ਕਾਰਨ ਗੁਰੂ ਤੇਗ਼ ਬਹਾਦਰ ਜੀ ਨੂੰ “ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ।

2. ਸਿੱਖਾਂ ਵਿੱਚ ਬਦਲੇ ਦੀ ਭਾਵਨਾ (Feeling of revenge among the Sikhs) – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਟੇ ਵਜੋਂ ਸਾਰੇ ਪੰਜਾਬ ਵਿੱਚ ਮੁਗ਼ਲ ਸਾਮਰਾਜ ਪ੍ਰਤੀ ਗੁੱਸੇ ਦੀ ਲਹਿਰ ਦੌੜ ਗਈ । ਇਸ ਲਈ ਸਿੱਖਾਂ ਨੇ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਨਿਰਣਾ ਕੀਤਾ ।

3. ਹਿੰਦੂ ਧਰਮ ਦੀ ਰੱਖਿਆ (Protection of Hinduism) – ਔਰੰਗਜ਼ੇਬ ਦੇ ਦਿਨੋ-ਦਿਨ ਵੱਧ ਰਹੇ ਅੱਤਿਆਚਾਰਾਂ ਤੋਂ ਤੰਗ ਆ ਕੇ ਬਹੁਤ ਸਾਰੇ ਹਿੰਦੂਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ । ਹਿੰਦੂ ਧਰਮ ਦੀ ਹੋਂਦ ਲਈ ਇੱਕ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ । ਅਜਿਹੇ ਸਮੇਂ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇ ਕੇ ਹਿੰਦੂ ਧਰਮ ਨੂੰ ਲੋਪ ਹੋਣ ਤੋਂ ਬਚਾ ਲਿਆ । ਇਸ ਸ਼ਹੀਦੀ ਨੇ ਸਦੀਆਂ ਤੋਂ ਸੁੱਤੀ ਪਈ ਹਿੰਦੂ ਕੌਮ ਵਿੱਚ ਇੱਕ ਨਵੀਂ ਜਾਗ੍ਰਿਤੀ ਪੈਦਾ ਕੀਤੀ । ਉਹ ਹੁਣ ਔਰੰਗਜ਼ੇਬ ਦੇ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਏ ।

4. ਖ਼ਾਲਸਾ ਦੀ ਸਿਰਜਨਾ (Creation of the Khalsa) – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਸੀ, ਕਿ ਹੁਣ ਧਰਮ ਦੀ ਰੱਖਿਆ ਲਈ ਉਨ੍ਹਾਂ ਦਾ ਸੰਗਠਿਤ ਹੋਣਾ ਅਤਿ ਜ਼ਰੂਰੀ ਹੈ । ਇਸ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਖ਼ਾਲਸਾ ਪੰਥ ਦੀ ਸਿਰਜਨਾ ਨੇ ਇੱਕ ਅਜਿਹੀ ਬਹਾਦਰ ਕੌਮ ਨੂੰ ਜਨਮ ਦਿੱਤਾ ਜਿਸ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਪੰਜਾਬ ਵਿਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ।

5. ਸ਼ਹੀਦੀਆਂ ਦੀ ਪਰੰਪਰਾ ਦਾ ਸ਼ੁਰੂ ਹੋਣਾ (Beginning of the tradition of Sacrifices) – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀਆਂ ਦੇਣ ਦੀ ਇੱਕ ਪਰੰਪਰਾ ਸ਼ੁਰੂ ਕਰ ਦਿੱਤੀ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਰਸਤੇ ‘ਤੇ ਚਲਦਿਆਂ ਹੋਇਆਂ ਆਪ ਅਨੇਕਾਂ ਕਸ਼ਟ ਸਹਿਣ ਕੀਤੇ । ਆਪ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ । ਵੱਡੇ ਸਾਹਿਬਜ਼ਾਦੇ ਯੁੱਧ ਵਿੱਚ ਸ਼ਹੀਦ ਹੋ ਗਏ । ਗੁਰੂ ਸਾਹਿਬ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਨਾਲ ਸੈਂਕੜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ । ਸਿੱਖਾਂ ਨੇ ਮੁਗ਼ਲ ਅੱਤਿਆਚਾਰਾਂ ਅੱਗੇ ਹੱਸ-ਹੱਸ ਕੇ ਕੁਰਬਾਨੀਆਂ ਦਿੱਤੀਆਂ । ਅਸਲ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਆਉਣ ਵਾਲੀਆਂ ਨਸਲਾਂ ਵਾਸਤੇ ਇੱਕ ਪ੍ਰੇਰਣਾ ਦਾ ਸੋਮਾ ਸਿੱਧ ਹੋਈ ।

6. ਸਿੱਖਾਂ ਅਤੇ ਮੁਗਲਾਂ ਵਿਚਾਲੇ ਲੜਾਈਆਂ (Battles between the Sikhs and the Mughals) – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦਾ ਇੱਕ ਚੌਥਾ ਦੌਰ ਸ਼ੁਰੂ ਹੋਇਆ । ਇਨ੍ਹਾਂ ਲੜਾਈਆਂ ਦੇ ਦੌਰਾਨ ਸਿੱਖ ਚੱਟਾਨ ਵਾਂਗ ਅਡੋਲ ਰਹੇ । ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖਾਂ ਨੇ ਆਪਣੀ ਬਹਾਦਰੀ ਸਦਕਾ ਮੁਗ਼ਲ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ । ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ
ਐੱਸ. ਐੱਸ. ਜੌਹਰ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਭਾਰਤੀ ਇਤਿਹਾਸ ਦੀ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਹੈ । ਇਸ ਦੇ ਬਹੁਤ ਡੂੰਘੇ ਸਿੱਟੇ ਨਿਕਲੇ ।’ 1″

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 5.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਖ ਇਤਿਹਾਸ ‘ਤੇ ਬੜੇ ਦੂਰਗਾਮੀ ਪ੍ਰਭਾਵ ਪਏ । (The martyrdom of Guru Tegh Bahadur Ji had far-reaching consequences on Sikh history. Discuss.)
ਉੱਤਰ-
ਨੋਟ-ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 4 ਦਾ ਭਾਗ III ਦੇਖਣ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਿਸ ਸ਼ਰਧਾਲੂ ਸਿੱਖ ਨੇ ਨੌਵੀਂ ਪਾਤਸ਼ਾਹੀ ਦੀ ਭਾਲ ਕੀਤੀ ਅਤੇ ਕਿਉਂ ? (Name the sincere Sikh who searched for the Ninth Guru and Why ?)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਭਾਲ ਕਿਸ ਨੇ ਕੀਤੀ ਤੇ ਕਿਉਂ ? (Who found Guru Tegh Bahadur Ji and why ?)
ਉੱਤਰ-
ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਉਨ੍ਹਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ । ਇਸ ਕਾਰਨ 22 ਸੋਢੀਆਂ ਨੇ ਉੱਥੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ । ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ । ਅਜਿਹੇ ਸਮੇਂ ਮੱਖਣ ਸ਼ਾਹ ਲੁਬਾਣਾ ਆਪਣੀ ਮੰਨਤ ਅਨੁਸਾਰ ਬਾਬਾ ਬਕਾਲਾ ਪਹੁੰਚਿਆ । ਜਦੋਂ ਮੱਖਣ ਸ਼ਾਹ ਨੇ ਗੁਰੂ ਤੇਗ਼ ਬਹਾਦਰ ਜੀ ਕੋਲ ਜਾ ਕੇ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ, “ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ।” ਇਹ ਸੁਣ ਕੇ ਮੱਖਣ ਸ਼ਾਹ ਇੱਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ” ਭਾਵ ਗੁਰੂ ਮਿਲ ਗਿਆ ਹੈ ।

ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of the travels of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਦੇ ਵਿਸ਼ੇ ਵਿੱਚ ਤੁਸੀਂ ਕੀ ਜਾਣਦੇ ਹੋ ? (What do you know about the travels of Guru Tegh Bahadur Ji ?)
ਉੱਤਰ-
ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਗੁਰਗੱਦੀ ਦੇ ਸਮੇਂ (1664-75 ਈ.) ਪੰਜਾਬ ਅਤੇ ਬਾਹਰ ਦੇ ਦੇਸ਼ਾਂ ਦੀਆਂ ਅਨੇਕਾਂ ਯਾਤਰਾਵਾਂ ਕੀਤੀਆਂ । ਗੁਰੂ ਸਾਹਿਬ ਦੀਆਂ ਯਾਤਰਾਵਾਂ ਦਾ ਉਦੇਸ਼ ਸਿੱਖ ਧਰਮ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਦਾ ਪ੍ਰਚਾਰ ਕਰਨਾ ਸੀ । ਗੁਰੂ ਸਾਹਿਬ ਨੇ ਆਪਣੀਆਂ ਯਾਤਰਾਵਾਂ 1664 ਈ. ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਕੀਤੀਆਂ । ਇਸ ਤੋਂ ਬਾਅਦ ਗੁਰੂ ਸਾਹਿਬ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਅਨੇਕਾਂ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ । ਗੁਰੂ ਸਾਹਿਬ ਦੀਆਂ ਇਨ੍ਹਾਂ ਯਾਤਰਾਵਾਂ ਕਾਰਨ ਸਿੱਖ ਧਰਮ ਬਹੁਤ ਹਰਮਨ-ਪਿਆਰਾ ਹੋ ਗਿਆ ।

ਪ੍ਰਸ਼ਨ 3.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਉੱਤਰਦਾਈ ਕਾਰਨ ਕਿਹੜੇ ਸਨ ? (What were the causes of the martyrdom of Guru Tegh Bahadur Ji ?)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾਂ ਦੀ ਸੰਖੇਪ ਵਿਆਖਿਆ ਕਰੋ । (Highlight the causes of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਉੱਤਰਦਾਈ ਕਾਰਨਾਂ ਦਾ ਅਧਿਐਨ ਕਰੋ । (Study the causes responsible for the martyrodom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਤਿੰਨ ਕਾਰਨ ਦੱਸੋ । (List three causes of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ? (What were the causes of the martyrdom of Guru Tegh Bahadur Ji ?)
ਉੱਤਰ-

  1. ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਸਭ ਤੋਂ ਮੁੱਖ ਯੋਗਦਾਨ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਸੀ ।
  2. ਔਰੰਗਜ਼ੇਬ ਸਿੱਖ ਧਰਮ ਦੇ ਵੱਧਦੇ ਹੋਏ ਪ੍ਰਸਾਰ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ ਸੀ ।
  3. ਰਾਮ ਰਾਏ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਔਰੰਗਜ਼ੇਬ ਨੂੰ ਗੁਰੂ ਤੇਗ਼ ਬਹਾਦਰ ਜੀ ਵਿਰੁੱਧ ਭੜਕਾਇਆ ।
  4. ਕਸ਼ਮੀਰੀ ਪੰਡਤਾਂ ਦੀ ਪੁਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਬਣਿਆ ।

ਪ੍ਰਸ਼ਨ 4.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਭੂਮਿਕਾ ਦੀ ਸਮੀਖਿਆ ਕਰੋ । (Discuss the role played by Naqshbandis in the martyrdom of Guru Tegh Bahadur Ji.)
ਉੱਤਰ-
ਨਕਸ਼ਬੰਦੀ ਕੱਟੜ ਸੁੰਨੀ ਮੁਸਲਮਾਨਾਂ ਦਾ ਇੱਕ ਸੰਪਰਦਾਇ ਸੀ । ਇਸ ਸੰਪਰਦਾਇ ਦਾ ਮੁੱਖ ਕੇਂਦਰ ਸਰਹਿੰਦ ਸੀ । ਇਸ ਸੰਪਰਦਾਇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ ਅਤੇ ਸਿੱਖ ਮਤ ਦਾ ਵੱਧ ਰਿਹਾ ਪ੍ਰਚਾਰ ਅਸਹਿ ਸੀ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ । ਉਨ੍ਹਾਂ ਦੀ ਕਾਰਵਾਈ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ । ਸਿੱਟੇ ਵਜੋਂ ਔਰੰਗਜ਼ੇਬ ਨੇ ਗੁਰੂ ਜੀ ਵਿਰੁੱਧ ਕਦਮ ਚੁੱਕਣ ਦਾ ਨਿਰਣਾ ਕੀਤਾ ।

ਪ੍ਰਸ਼ਨ 5.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ ? (What was the immediate cause of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਸਹਾਇਤਾ ਕਿਉਂ ਕੀਤੀ ? (Why did Guru Tegh Bahadur Ji help the Kashmiri Brahmans ?)
ਉੱਤਰ-
ਔਰੰਗਜ਼ੇਬ ਨੇ ਕਸ਼ਮੀਰ ਦੇ ਬਾਹਮਣਾਂ ਨੂੰ ਤਲਵਾਰ ਦੀ ਨੋਕ ‘ਤੇ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ । ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚਿਆ । ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਦੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਜ਼ੁਲਮਾਂ ਦੀ ਕਹਾਣੀ ਸੁਣੀ ਤਾਂ ਉਹ ਕੁਝ ਸੋਚੀਂ ਪੈ ਗਏ । ਗੁਰੂ ਸਾਹਿਬ ਦੇ ਮੁੱਖ ‘ਤੇ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ ਅਤੇ ਉਨ੍ਹਾਂ ਨੂੰ ਸ਼ਹੀਦੀ ਲਈ ਪ੍ਰੇਰਿਤ ਕੀਤਾ । ਸਿੱਟੇ ਵਜੋਂ ਉਨ੍ਹਾਂ ਨੇ ਆਪਣੀ ਸ਼ਹਾਦਤ ਦੇਣ ਦਾ ਨਿਰਣਾ ਕਰ ਲਿਆ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਇਤਿਹਾਸਿਕ ਮਹੱਤਵ ਦਾ ਮੁੱਲਾਂਕਣ ਕਰੋ । (Evaluate the historical importance of martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਇਤਿਹਾਸਿਕ ਮਹੱਤਤਾ ਦਾ ਵਰਣਨ ਕਰੋ । (Explain the historical importance of the martyrdom of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕੀ ਮਹੱਤਵ ਹੈ ? (What is the significance of the martyrdom of Guru Tegh Bahadur Ji ?)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਹੱਤਤਾ ਦੱਸੋ । (Explain the importance of martyrdom of Guru Tegh Bahadur Ji.)
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਾਰਨ ਸਾਰਾ ਪੰਜਾਬ ਗੁੱਸੇ ਅਤੇ ਬਦਲੇ ਦੀ ਭਾਵਨਾ ਨਾਲ ਭੜਕ ਉੱਠਿਆ । ਇਸ ਸ਼ਹੀਦੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜਦੋਂ ਤਕ ਭਾਰਤ ਵਿੱਚ ਮੁਗ਼ਲ ਸਾਮਰਾਜ ਕਾਇਮ ਰਹੇਗਾ ਤਦ ਤਕ ਉਨ੍ਹਾਂ ਦੇ ਅੱਤਿਆਚਾਰ ਵੀ ਕਾਇਮ ਰਹਿਣਗੇ ।ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅੱਤਿਆਚਾਰਾਂ ਨੂੰ ਖ਼ਤਮ ਕਰਨ ਲਈ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਇਸ ਤੋਂ ਬਾਅਦ ਸਿੱਖਾਂ ਅਤੇ ਮੁਗਲਾਂ ਵਿਚਕਾਰ ਇੱਕ ਲੰਬੇ ਸੰਘਰਸ਼ ਦੀ ਸ਼ੁਰੂਆਤ ਹੋਈ । ਇਸ ਸੰਘਰਸ਼ ਨੇ ਮੁਗ਼ਲ ਸਾਮਰਾਜ ਨੂੰ ਡਾਵਾਂਡੋਲ ਕਰਕੇ ਰੱਖ ਦਿੱਤਾ ਸੀ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
1 ਅਪਰੈਲ, 1621 ਈ. ।

ਪ੍ਰਸ਼ਨ 4.
ਗੁਰੂ ਤੇਗ਼ ਬਹਾਦਰ ਜੀ ਦੇ ਮਾਤਾ ਜੀ ਦਾ ਨਾਂ ਦੱਸੋ ।
ਉੱਤਰ-
ਨਾਨਕੀ ।

ਪ੍ਰਸ਼ਨ 5.
ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਨਾਂ ਦੱਸੋ ।
ਉੱਤਰ-
ਗੁਰੂ ਹਰਿਗੋਬਿੰਦ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 6.
ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਂ ਕੀ ਸੀ ?
ਜਾਂ
ਗੁਰੂ ਤੇਗ਼ ਬਹਾਦਰ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਤਿਆਗ ਮਲ ।

ਪ੍ਰਸ਼ਨ 7.
‘ਤੇਗ਼ ਬਹਾਦਰ’ ਤੋਂ ਕੀ ਭਾਵ ਹੈ ?
ਉੱਤਰ-
ਤਲਵਾਰ ਦਾ ਧਨੀ ।

ਪ੍ਰਸ਼ਨ 8.
ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
ਉੱਤਰ-
ਗੁਜਰੀ ਜੀ ।

ਪ੍ਰਸ਼ਨ 9.
ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-
ਗੋਬਿੰਦ ਰਾਏ ਜਾਂ ਗੋਬਿੰਦ ਦਾਸ ।

ਪ੍ਰਸ਼ਨ 10.
ਬਾਬਾ ਬਕਾਲਾ ਵਿੱਚ ਸੱਚੇ ਗੁਰੂ ਤੇਗ਼ ਬਹਾਦਰ ਜੀ ਨੂੰ ਕਿਸ ਨੇ ਲੱਭਿਆ ?
ਉੱਤਰ-
ਮੱਖਣ ਸ਼ਾਹ ਲੁਬਾਣਾ ।

ਪ੍ਰਸ਼ਨ 11.
‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਇਹ ਸ਼ਬਦ ਕਿਸ ਨੇ ਕਹੇ ਸਨ ?
ਉੱਤਰ-
ਮੱਖਣ ਸ਼ਾਹ ਲੁਬਾਣਾ |

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 12.
ਗੁਰੂ ਤੇਗ਼ ਬਹਾਦਰ ਜੀ ਦਾ ਗੁਰਗੱਦੀ ਕਾਲ ਦੱਸੋ ।
ਉੱਤਰ-
1664 ਈ. ਤੋਂ 1675 ਈ. ਤਕ ।

ਪ੍ਰਸ਼ਨ 13.
ਪੰਜਾਬ ਤੋਂ ਬਾਹਰ ਕਿਸੇ ਇੱਕ ਥਾਂ ਦਾ ਨਾਂ ਦੱਸੋ ਜਿਸ ਦੀ ਗੁਰੂ ਤੇਗ ਬਹਾਦਰ ਜੀ ਨੇ ਯਾਤਰਾ ਕੀਤੀ ।
ਉੱਤਰ-
ਦਿੱਲੀ ।

ਪ੍ਰਸ਼ਨ 14.
ਪੰਜਾਬ ਦੇ ਕਿਸੇ ਇੱਕ ਪ੍ਰਸਿੱਧ ਸਥਾਨ ਦਾ ਨਾਂ ਦੱਸੋ ਜਿਸ ਦੀ ਯਾਤਰਾ ਗੁਰੂ ਤੇਗ਼ ਬਹਾਦਰ ਜੀ ਨੇ ਕੀਤੀ ਸੀ ।
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 15.
ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਮੁੱਢਲਾ ਨਾਂ ਕੀ ਸੀ ?
ਉੱਤਰ-
ਮਾਖੋਵਾਲ ਜਾਂ ਚੱਕ ਨਾਨਕੀ ।

ਪ੍ਰਸ਼ਨ 16.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਮੁੱਖ ਕਾਰਨ ਦੱਸੋ ।
ਉੱਤਰ-
ਔਰੰਗਜ਼ੇਬ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦਾ ਸੀ ।

ਪ੍ਰਸ਼ਨ 17.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ ?
ਉੱਤਰ-
ਕਸ਼ਮੀਰੀ ਪੰਡਤਾਂ ਦੀ ਫਰਿਆਦ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 18.
ਉਸ ਮੁਗਲ ਸੂਬੇਦਾਰ ਦਾ ਨਾਂ ਦੱਸੋ ਜਿਸ ਨੇ ਕਸ਼ਮੀਰ ਦੇ ਪੰਡਤਾਂ ‘ਤੇ ਭਾਰੀ ਜੁਲਮ ਕੀਤੇ ਸਨ ?
ਉੱਤਰ-
ਸ਼ੇਰ ਅਫ਼ਗਾਨ ।

ਪ੍ਰਸ਼ਨ 19.
ਕਿਸ ਦੀ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਦਾ ਇੱਕ ਦਲ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ 1675 ਈ. ਵਿੱਚ ਮਿਲਿਆ ਸੀ ?
ਉੱਤਰ-
ਪੰਡਤ ਕਿਰਪਾ ਰਾਮ ।

ਪ੍ਰਸ਼ਨ 20.
ਕਿਸ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ਨੇ ।

ਪ੍ਰਸ਼ਨ 21.
ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
ਉੱਤਰ-
ਦਿੱਲੀ ।

ਪ੍ਰਸ਼ਨ 22.
ਗੁਰੂ ਤੇਗ਼ ਬਹਾਦਰ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ?
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਿਸ ਮੁਗ਼ਲ ਬਾਦਸ਼ਾਹ ਦੇ ਸਮੇਂ ਹੋਈ ?
ਜਾਂ
ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਮੇਂ ਕਿਸ ਬਾਦਸ਼ਾਹ ਦੀ ਹਕੂਮਤ ਸੀ ?
ਉੱਤਰ-
ਔਰੰਗਜ਼ੇਬ ।

ਪ੍ਰਸ਼ਨ 23.
ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
ਉੱਤਰ-
11 ਨਵੰਬਰ, 1675 ਈ. ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 24.
ਗੁਰੂ ਤੇਗ਼ ਬਹਾਦਰ ਜੀ ਨਾਲ ਕਿਹੜੇ ਤਿੰਨ ਸ਼ਰਧਾਲੂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ?
ਉੱਤਰ-

  1. ਭਾਈ ਮਤੀ ਦਾਸ ਜੀ,
  2. ਭਾਈ ਸਤੀ ਦਾਸ ਜੀ,
  3. ਭਾਈ ਦਿਆਲਾ ਜੀ ।

ਪ੍ਰਸ਼ਨ 25.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਥਾਂ ਉੱਤੇ ਕਿਹੜਾ ਗੁਰਦੁਆਰਾ ਬਣਾਇਆ ਗਿਆ ਹੈ ?
ਉੱਤਰ-
ਗੁਰਦੁਆਰਾ ਸੀਸ ਗੰਜ ।

ਪ੍ਰਸ਼ਨ 26.
ਗੁਰਦੁਆਰਾ ਸੀਸ ਗੰਜ ਕਿੱਥੇ ਸਥਿਤ ਹੈ ?
ਉੱਤਰ-
ਦਿੱਲੀ ।

ਪ੍ਰਸ਼ਨ 27.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਕੋਈ ਇੱਕ ਮਹੱਤਵਪੂਰਨ ਬਿੱਟਾ ਦੱਸੋ ।
ਉੱਤਰ-
ਸਿੱਖਾਂ ਅਤੇ ਮੁਗਲਾਂ ਵਿਚਾਲੇ ਸੰਘਰਸ਼ ਦਾ ਇੱਕ ਲੰਬਾ ਅਧਿਆਇ ਸ਼ੁਰੂ ਹੋਇਆ ।

ਪ੍ਰਸ਼ਨ 28.
ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਗਰੇਟੇ ਗੁਰੂ ਕੇ ਬੇਟੇ ਸ਼ਬਦ ਕਿਸ ਲਈ ਵਰਤੇ ?
ਉੱਤਰ-ਭਾਈ ਜੈਤਾ ਜੀ ।

ਪ੍ਰਸ਼ਨ 29.
‘ਹਿੰਦ ਦੀ ਚਾਦਰ’ ਨਾਂ ਦੇ ਸ਼ਬਦ ਕਿਸ ਗੁਰੂ ਲਈ ਵਰਤੇ ਜਾਂਦੇ ਹਨ ?
ਜਾਂ
‘ਹਿੰਦ ਦੀ ਚਾਦਰ’ ਕਿਸ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ?
ਉੱਤਰ-
ਗੁਰੂ ਤੇਗ ਬਹਾਦਰ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ……………… ਸਿੱਖਾਂ ਦੇ ਨੌਵੇਂ ਗੁਰੂ ਸਨ ।
ਉੱਤਰ-
(ਗੁਰੂ ਤੇਗ਼ ਬਹਾਦਰ ਜੀ)

2. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ………………………………. ਵਿਖੇ ਹੋਇਆ ।
ਉੱਤਰ-
(ਅੰਮ੍ਰਿਤਸਰ)

3. ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਨਾਂ ……………….. ਸੀ ।
ਉੱਤਰ-
(ਗੁਰੂ ਹਰਿਗੋਬਿੰਦ ਜੀ)

4. ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਦਾ ਨਾਂ ………………………….. ਸੀ ।
ਉੱਤਰ-
(ਨਾਨਕੀ)

5. ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਂ ……………………… ਸੀ ।
ਉੱਤਰ-
(ਤਿਆਗ ਮੱਲ)

6. ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਨਾਂ …………………….. ਸੀ ।
ਉੱਤਰ-
(ਗੋਬਿੰਦ ਰਾਏ)

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

7. ਗੁਰੂ ਤੇਗ਼ ਬਹਾਦਰ ਜੀ ਦੀ ਭਾਲ ………………….. ਨੇ ਕੀਤੀ ਸੀ ।
ਉੱਤਰ-
(ਮੱਖਣ ਸ਼ਾਹ ਲੁਬਾਣਾ)

8. ਗੁਰੂ ਤੇਗ਼ ਬਹਾਦਰ ਜੀ …………………… ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1664 ਈ.)

9. ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ……………………. ਤੋਂ ਕੀਤੀ ।
ਉੱਤਰ-
(ਅੰਮ੍ਰਿਤਸਰ)

10. ਚੱਕ ਨਾਨਕੀ ਨਗਰ ਦੀ ਸਥਾਪਨਾ ………………. ਨੇ ਕੀਤੀ ਸੀ ।
ਉੱਤਰ-
(ਗੁਰੁ ਤੇਗ਼ ਬਹਾਦਰ ਜੀ)

11. ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਨਾਂ …………………….. ਸੀ ?
ਉੱਤਰ-
(ਚੱਕ ਨਾਨਕੀ)

12. ਔਰੰਗਜ਼ੇਬ ਨੇ …………………….. ਹਿੰਦੂਆਂ ਤੇ ਮੁੜ ਜਜ਼ੀਆ ਕਰ ਲਗਾਇਆ ।
ਉੱਤਰ-
(1679 ਈ. )

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

13. ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ …………………… ਸੀ ।
ਉੱਤਰ-
(ਪੁੱਤਰ)

14. ਗੁਰੂ ਤੇਗ਼ ਬਹਾਦਰ ਜੀ ਨੂੰ …………………… ਦੇ ਆਦੇਸ਼ ‘ਤੇ ਸ਼ਹੀਦ ਕੀਤਾ ਗਿਆ ।
ਉੱਤਰ-
(ਔਰੰਗਜ਼ੇਬ)

15. ਗੁਰੂ ਤੇਗ਼ ਬਹਾਦਰ ਜੀ ਨੂੰ …………………… ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ।
ਉੱਤਰ-
(11 ਨਵੰਬਰ, 1675 ਈ.)

16. ਜਿਸ ਥਾਂ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉੱਥੇ …………………… ਦੀ ਉਸਾਰੀ ਕੀਤੀ ਗਈ ਹੈ ।
ਉੱਤਰ-
(ਗੁਰਦੁਆਰਾ ਸੀਸ ਗੰਜ)

17. ‘ਰੰਗਰੇਟੇ ਗੁਰੂ ਕੇ ਬੇਟੇ’ ਕਹਿ ਕੇ ………………………… ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗਲ ਨਾਲ ਲਗਾਇਆ ।
ਉੱਤਰ-
(ਭਾਈ ਜੈਤਾ ਜੀ)

18. ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਦਾ ਨਾਂ …………………. ਸੀ ।
ਉੱਤਰ-
(ਜਲਾਲੁਉੱਦੀਨ)

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

19. ……………….. ਨੂੰ ਹਿੰਦ ਦੀ ਚਾਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
ਉੱਤਰ-
(ਗੁਰੂ ਤੇਗ਼ ਬਹਾਦਰ ਜੀ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੁ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ।
ਉੱਤਰ-
ਠੀਕ

2. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ।
ਉੱਤਰ-
ਠੀਕ

3. ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈ. ਵਿੱਚ ਹੋਇਆ ।
ਉੱਤਰ-
ਠੀਕ

4. ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਨਾਂ ਹਰਿ ਕ੍ਰਿਸ਼ਨ ਜੀ ਸੀ ।
ਉੱਤਰ-
ਗ਼ਲਤ

5. ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਜੀ ਦਾ ਨਾਂ ਗੁਜਰੀ ਜੀ ਸੀ ।
ਉੱਤਰ-
ਗ਼ਲਤ

6. ਗੁਰੂ ਤੇਗ਼ ਬਹਾਦਰ ਜੀ ਦਾ ਮੁੱਢਲਾ ਨਾਂ ਤਿਆਗ ਮੱਲ ਸੀ ।
ਉੱਤਰ-
ਠੀਕ

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

7. ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਨਾਂ ਗੋਬਿੰਦ ਰਾਏ ਸੀ ।
ਉੱਤਰ-
ਠੀਕ

8. ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ਼ ਬਹਾਦਰ ਜੀ ਦੀ ਭਾਲ ਕੀਤੀ ।
ਉੱਤਰ-
ਠੀਕ

9. ਗੁਰੂ ਤੇਗ ਬਹਾਦਰ ਜੀ 1664 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
ਠੀਕ

10. ਗੁਰੂ ਤੇਗ਼ ਬਹਾਦਰ ਜੀ ਆਪਣੀਆਂ ਯਾਤਰਾਵਾਂ ਦੌਰਾਨ ਸਭ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚੇ ।
ਉੱਤਰ-
ਠੀਕ

11. ਗੁਰੂ ਤੇਗ਼ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ 1666 ਈ. ਵਿੱਚ ਕੀਤਾ ਸੀ ।
ਉੱਤਰ-
ਗ਼ਲਤ

12. ਗੁਰੂ ਤੇਗ਼ ਬਹਾਦਰ ਜੀ ਨੇ ਚੱਕ ਨਾਨਕੀ ਨਾਂ ਦੇ ਨਗਰ ਦੀ ਸਥਾਪਨਾ ਕੀਤੀ ।
ਉੱਤਰ-
ਠੀਕ

13. ਔਰੰਗਜ਼ੇਬ ਨੇ 1664 ਈ. ਵਿੱਚ ਹਿੰਦੂਆਂ ‘ਤੇ ਮੁੜ ਜਜ਼ੀਆ ਕਰ ਲਗਾਇਆ ।
ਉੱਤਰ-
ਗ਼ਲਤ

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

14. ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਸ਼ੇਰ ਅਫ਼ਗਾਨ ਕਸ਼ਮੀਰ ਦਾ ਗਵਰਨਰ ਸੀ ।
ਉੱਤਰ-
ਠੀਕ

15. ਔਰੰਗਜ਼ੇਬ ਦੇ ਆਦੇਸ਼ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਠੀਕ

16. ਗੁਰੂ ਤੇਗ਼ ਬਹਾਦਰ ਜੀ ਨੂੰ 11 ਨਵੰਬਰ, 1675 ਈ. ਨੂੰ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਠੀਕ

17. ਗੁਰੂ ਤੇਗ਼ ਬਹਾਦਰ ਜੀ ਨੂੰ ਜਿਸ ਥਾਂ ‘ਤੇ ਸ਼ਹੀਦ ਕੀਤਾ ਗਿਆ ਸੀ ਉਸ ਥਾਂ ‘ਤੇ ਗੁਰਦੁਆਰਾ ਰਕਾਬ ਗੰਜ ਦੀ ਉਸਾਰੀ ਕੀਤੀ ਗਈ ਹੈ ।
ਉੱਤਰ-
ਗ਼ਲਤ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ ?
(i) ਗੁਰੂ ਅਮਰਦਾਸ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(iv) ਗੁਰੂ ਤੇਗ਼ ਬਹਾਦਰ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ?
(i) 1601 ਈ. ਵਿੱਚ
(ii) 1621 ਈ. ਵਿੱਚ
(iii) 1631 ਈ. ਵਿੱਚ
(iv) 1656 ਈ. ਵਿੱਚ ।
ਉੱਤਰ-
(ii) 1621 ਈ. ਵਿੱਚ ।

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਨਾਂ ਕੀ ਸੀ ?
(i) ਹਰੀ ਮਲ ਜੀ
(ii) ਤਿਆਗ ਮਲ ਜੀ
(iii) ਭਾਈ ਲਹਿਣਾ ਜੀ
(iv) ਭਾਈ ਜੇਠਾ ਜੀ ।
ਉੱਤਰ-
(ii) ਤਿਆਗ ਮਲ ਜੀ ।

ਪ੍ਰਸ਼ਨ 4.
ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਬਾਬਾ ਗੁਰਦਿੱਤਾ ਜੀ ।
ਉੱਤਰ-
(i) ਗੁਰੂ ਹਰਿਗੋਬਿੰਦ ਜੀ ।

ਪ੍ਰਸ਼ਨ 5.
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਸਿੱਖਾਂ ਦੇ ਕਿੰਨਵੇਂ ਗੁਰੂ ਸਨ ?
(i) ਪਹਿਲੇ
(ii) ਪੰਜਵੇਂ
(iii) ਤੀਸਰੇ
(iv) ਛੇਵੇਂ ।
ਉੱਤਰ-
(iv) ਛੇਵੇਂ ।

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਗੁਜਰੀ ਜੀ
(ii) ਸੁਲੱਖਣੀ ਜੀ
(iii) ਨਾਨਕੀ ਜੀ
(iv) ਗੰਗਾ ਦੇਵੀ ਜੀ ।
ਉੱਤਰ-
(iii) ਨਾਨਕੀ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 7.
ਗੁਰੂ ਤੇਗ਼ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
(i) ਨਿਹਾਲ ਕੌਰ ਜੀ ਨਾਲ
(ii) ਗੁਜਰੀ ਜੀ ਨਾਲ
(iii) ਸੁਲੱਖਣੀ ਜੀ ਨਾਲ
(iv) ਸਭਰਾਈ ਦੇਵੀ ਜੀ ਨਾਲ ।
ਉੱਤਰ-
(ii) ਗੁਜਰੀ ਜੀ ਨਾਲ ।

ਪ੍ਰਸ਼ਨ 8.
ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਂ ਸੀ ?
(i) ਮਹਾਂਦੇਵ
(ii) ਅਰਜਨ ਦੇਵ
(iii) ਰਾਮ ਰਾਏ
(iv) ਗੋਬਿੰਦ ਰਾਏ ।
ਉੱਤਰ-
(iv) ਗੋਬਿੰਦ ਰਾਏ ।

ਪ੍ਰਸ਼ਨ 9.
ਉਸ ਵਿਅਕਤੀ ਦਾ ਨਾਂਦੱਸੋ ਜਿਸ ਦੇ ਯਤਨਾਂ ਸਦਕਾ ਇਹ ਸਿੱਧ ਹੋ ਸਕਿਆ ਕਿ ਤੇਗ਼ ਬਹਾਦਰ ਜੀ ਸਿੱਖਾਂ ਦੇ ਅਸਲੀ ਗੁਰੂ ਸਨ ?
(i) ਮੱਖਣ ਸ਼ਾਹ ਮਸਤੂਆਣਾ
(ii) ਮੱਖਣ ਸ਼ਾਹ ਲੁਬਾਣਾ
(iii) ਬਾਬਾ ਬੁੱਢਾ ਜੀ
(iv) ਭਾਈ ਗੁਰਦਾਸ ਜੀ ।
ਉੱਤਰ-
(ii) ਮੱਖਣ ਸ਼ਾਹ ਲੁਬਾਣਾ ।

ਪ੍ਰਸ਼ਨ 10.
ਗੁਰੂ ਲਾਧੋ ਰੇ ਨਾਂ ਦੇ ਸ਼ਬਦ ਕਿਸ ਨੇ ਕਹੇ ਸਨ ?
(i) ਲੱਖੀ ਸ਼ਾਹ ਵਣਜਾਰਾ
(ii) ਭਾਈ ਨੰਦ ਲਾਲ
(iii) ਮੱਖਣ ਸ਼ਾਹ ਲੁਬਾਣਾ
(iv) ਭਾਈ ਮਤੀ ਦਾਸ ।
ਉੱਤਰ-
(iii) ਮੱਖਣ ਸ਼ਾਹ ਲੁਬਾਣਾ ।

ਪ੍ਰਸ਼ਨ 11.
ਗੁਰੂ ਤੇਗ਼ ਬਹਾਦਰ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1661 ਈ. ਵਿੱਚ
(ii) 1664 ਈ. ਵਿੱਚ
(iii) 1665 ਈ. ਵਿੱਚ
(iv) 1666 ਈ. ਵਿੱਚ ।
ਉੱਤਰ-
(ii) 1664 ਈ. ਵਿੱਚ ।

ਪ੍ਰਸ਼ਨ 12.
ਗੁਰਗੱਦੀ ਦੀ ਪ੍ਰਾਪਤੀ ਸਮੇਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕਿੱਥੇ ਨਿਵਾਸ ਕਰ ਰਹੇ ਸਨ ?
(i) ਦਿੱਲੀ
(ii) ਚੱਕ ਨਾਨਕੀ
(iii) ਮਾਖੋਵਾਲ
(iv) ਬਕਾਲਾ ।
ਉੱਤਰ-
(iv) ਬਕਾਲਾ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 13.
ਗੁਰੂ ਤੇਗ ਬਹਾਦਰ ਜੀ ਆਪਣੀਆਂ ਯਾਤਰਾਵਾਂ ਦੌਰਾਨ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ ?
(i) ਗੋਇੰਦਵਾਲ ਸਾਹਿਬ
(ii) ਖਡੂਰ ਸਾਹਿਬ
(iii) ਅੰਮ੍ਰਿਤਸਰ
(iv) ਕੀਰਤਪੁਰ ਸਾਹਿਬ
ਉੱਤਰ-
(iii) ਅੰਮ੍ਰਿਤਸਰ ।

ਪ੍ਰਸ਼ਨ 14.
1665 ਈ. ਵਿੱਚ ਗੁਰੂ ਤੇਗ਼ ਬਹਾਦਰ ਜੀ ਨੇ ਕਿਸ ਨਵੇਂ ਨਗਰ ਦੀ ਸਥਾਪਨਾ ਕੀਤੀ ਸੀ ?
(i) ਚੱਕ ਨਾਨਕੀ
(ii) ਬਿਲਾਸਪੁਰ
(iii) ਸਾਹਨੇਵਾਲ
(iv) ਕੀਰਤਪੁਰ ਸਾਹਿਬ ।
ਉੱਤਰ-
(i) ਚੱਕ ਨਾਨਕੀ ।

ਪ੍ਰਸ਼ਨ 15.
ਚੱਕ ਨਾਨਕੀ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
(i) ਸ੍ਰੀ ਆਨੰਦਪੁਰ ਸਾਹਿਬ
(ii) ਕੀਰਤਪੁਰ ਸਾਹਿਬ
(iii) ਚਮਕੌਰ ਸਾਹਿਬ
(iv) ਗੋਇੰਦਵਾਲ ਸਾਹਿਬ ।
ਉੱਤਰ-
(i) ਸ੍ਰੀ ਆਨੰਦਪੁਰ ਸਾਹਿਬ ।

ਪ੍ਰਸ਼ਨ 16.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ ?
(i) ਔਰੰਗਜ਼ੇਬ ਦੀ ਕੱਟੜਤਾ
(ii) ਕਸ਼ਮੀਰੀ ਪੰਡਤਾਂ ਦੀ ਪੁਕਾਰ
(iii) ਨਕਸ਼ਬੰਦੀਆਂ ਦਾ ਵਿਰੋਧ
(iv) ਰਾਮ ਰਾਇ ਦੀ ਦੁਸ਼ਮਣੀ ।
ਉੱਤਰ-
(ii) ਕਸ਼ਮੀਰੀ ਪੰਡਤਾਂ ਦੀ ਪੁਕਾਰ ।

ਪ੍ਰਸ਼ਨ 17.
ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਫ਼ਰਿਆਦ ਲੈ ਕੇ ਕਿੱਥੇ ਆਏ ?
(i) ਪਟਨਾ ਸਾਹਿਬ
(ii) ਖਡੂਰ ਸਾਹਿਬ
(iii) ਚੱਕ ਨਾਨਕੀ
(iv) ਸ੍ਰੀ ਅੰਮ੍ਰਿਤਸਰ ਸਾਹਿਬ ।
ਉੱਤਰ-
(iii) ਚੱਕ ਨਾਨਕੀ ।

ਪ੍ਰਸ਼ਨ 18.
ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ?
(i) ਜਹਾਂਗੀਰ
(ii) ਸ਼ਾਹਜਹਾਂ
(iii) ਔਰੰਗਜ਼ੇਬ
(iv) ਬਹਾਦਰ ਸ਼ਾਹ ਪਹਿਲਾ ।
ਉੱਤਰ-
(iii) ਔਰੰਗਜ਼ੇਬ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 19.
ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
(i) ਲਾਹੌਰ ਵਿਖੇ
(ii) ਦਿੱਲੀ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਪਟਨਾ ਵਿਖੇ ।
ਉੱਤਰ-
(ii) ਦਿੱਲੀ ਵਿਖੇ ।

ਪ੍ਰਸ਼ਨ 20.
ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
(i) 1661 ਈ. ਵਿੱਚ
(ii) 1664 ਈ. ਵਿੱਚ
(iii) 1665 ਈ. ਵਿੱਚ
(iv) 1675 ਈ. ਵਿੱਚ ।
ਉੱਤਰ-
(iv) 1675 ਈ. ਵਿੱਚ ।

ਪ੍ਰਸ਼ਨ 21.
ਗੁਰੂ ਤੇਗ਼ ਬਹਾਦਰ ਜੀ ਨੂੰ ਜਿਸ ਸਥਾਨ ‘ਤੇ ਸ਼ਹੀਦ ਕੀਤਾ ਗਿਆ ਸੀ ਉੱਥੇ ਕਿਹੜਾ ਗੁਰਦੁਆਰਾ ਸਥਿਤ ਹੈ ?
(i) ਸੀਸ ਗੰਜ
(ii) ਰਕਾਬ ਗੰਜ
(iii) ਬਾਲਾ ਸਾਹਿਬ
(iv) ਦਰਬਾਰ ਸਾਹਿਬ ।
ਉੱਤਰ-
(i) ਸੀਸ ਗੰਜ ।

ਪ੍ਰਸ਼ਨ 22.
‘ਹਿੰਦ ਦੀ ਚਾਦਰ’ ਨਾਂ ਦੇ ਸ਼ਬਦ ਕਿਸ ਗੁਰੂ ਲਈ ਵਰਤੇ ਜਾਂਦੇ ਹਨ ?
(i) ਗੁਰੂ ਅਰਜਨ ਦੇਵ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੂ ਤੇਗ਼ ਬਹਾਦਰ ਜੀ
(iv) ਗੁਰੂ ਗੋਬਿੰਦ ਸਿੰਘ ਜੀ ।
ਉੱਤਰ-
(iii) ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 23.
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਘਰੇਟਾ ਗੁਰੂ ਕਾ ਬੇਟਾ ਕਿਸਨੂੰ ਕਿਹਾ ਸੀ ?
(i) ਭਾਈ ਸੰਗਤ ਸਿੰਘ
(ii) ਭਾਈ ਮਹਾਂ ਸਿੰਘ
(iii) ਭਾਈ ਜੀਵਨ ਸਿੰਘ
(iv) ਭਾਈ ਬਚਿੱਤਰ ਸਿੰਘ ।
ਉੱਤਰ-
(iii) ਭਾਈ ਜੀਵਨ ਸਿੰਘ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ । ਉਹ 1664 ਈ. ਤੋਂ ਲੈ ਕੇ 1675 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਸਿੱਖ ਧਰਮ ਦੇ ਪ੍ਰਚਾਰ ਅਤੇ ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਦੇਸ਼ਾਂ ਦੇ ਅਨੇਕ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ । ਉਸ ਸਮੇਂ ਭਾਰਤ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਉਸ ਨੇ ਹਿੰਦੂਆਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਸਾਰੇ ਭਾਰਤ ਵਿੱਚ ਆਤੰਕ ਫੈਲਾ ਰੱਖਿਆ ਸੀ । ਕਸ਼ਮੀਰੀ ਪੰਡਤ ਉਸ ਦੇ ਜ਼ੁਲਮਾਂ ਦਾ ਸਭ ਤੋਂ ਵੱਧ ਸ਼ਿਕਾਰ ਹੋਏ । ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂਆਂ ਦੇ ਧਰਮ ਦੀ ਰਾਖੀ ਲਈ 11 ਨਵੰਬਰ, 1675 ਈ. ਨੂੰ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ ।

ਗੁਰੂ ਸਾਹਿਬ ਦੀ ਇਸ ਲਾਸਾਨੀ ਸ਼ਹਾਦਤ ਦੇ ਬੜੇ ਡੂੰਘੇ ਸਿੱਟੇ ਨਿਕਲੇ । ਇਸ ਨੇ ਨਾ ਸਿਰਫ ਪੰਜਾਬ ਬਲਕਿ ਭਾਰਤੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ । ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਪੰਜਾਬ ਵਿੱਚ ਇੱਕ ਅਜਿਹੀ ਚਿੰਗਾਰੀ ਸੁਲਗਾਈ ਜਿਸ ਨੇ ਬਹੁਤ ਛੇਤੀ ਭਾਂਬੜ ਦਾ ਰੂਪ ਅਖਤਿਆਰ ਕਰ ਲਿਆ ਤੇ ਜਿਸ ਵਿੱਚ ਸ਼ਕਤੀਸ਼ਾਲੀ ਮੁਗ਼ਲ ਸਾਮਰਾਜ ਸੜ ਕੇ ਸੁਆਹ ਹੋ ਗਿਆ । ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਤੇਗ਼ ਬਹਾਦਰ ਜੀ ਦੁਆਰਾ ਆਪਣੀ ਸ਼ਹੀਦੀ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਇਤਿਹਾਸ ਵਿੱਚ ‘ਹਿੰਦ ਦੀ ਚਾਦਰ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ।

1. ਗੁਰੂ ਤੇਗ ਬਹਾਦਰ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
2. ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਦਾ ਉਦੇਸ਼ ਕੀ ਸੀ ?
3. ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗ਼ਲ ਬਾਦਸ਼ਾਹ ਨੇ ਸ਼ਹੀਦ ਕਰਨ ਦਾ ਆਦੇਸ਼ ਦਿੱਤਾ ?
4. ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
(i) ਲਾਹੌਰ
(ii) ਦਿੱਲੀ
(iii) ਅੰਮ੍ਰਿਤਸਰ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
5. ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
1. ਗੁਰੂ ਤੇਗ ਬਹਾਦਰ ਜੀ 1664 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
2. ਸਿੱਖ ਧਰਮ ਦਾ ਪ੍ਰਚਾਰ ਕਰਨਾ ।
3. ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਆਦੇਸ਼ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ।
4. ਦਿੱਲੀ ।
5. ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

2. ਕਸ਼ਮੀਰ ਵਿੱਚ ਰਹਿਣ ਵਾਲੇ ਬ੍ਰਾਹਮਣ ਆਪਣੇ ਧਰਮ ਅਤੇ ਪ੍ਰਾਚੀਨ ਸੰਸਕ੍ਰਿਤੀ ਬਾਰੇ ਬਹੁਤ ਦ੍ਰਿੜ੍ਹ ਸਨ । ਸਾਰੇ ਭਾਰਤ ਦੇ ਹਿੰਦੂ, ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ । ਔਰੰਗਜ਼ੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਨੂੰ ਕਬੂਲ ਕਰ ਲੈਣਗੇ ।ਇਸੇ ਉਦੇਸ਼ ਨਾਲ ਉਸ ਨੇ ਸ਼ੇਰ ਅਫ਼ਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਸ਼ੇਰ ਅਫ਼ਗਾਨ ਨੇ ਬ੍ਰਾਹਮਣਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ । ਇਨਕਾਰ ਕਰਨ ਵਾਲੇ ਬਾਹਮਣਾਂ ਉੱਤੇ ਭਾਰੀ ਜ਼ੁਲਮ ਕੀਤੇ ਜਾਣ ਲੱਗੇ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਰੋਜ਼ਾਨਾ ਕਤਲ ਕੀਤਾ ਜਾਣ ਲੱਗਾ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ 16 ਮੈਂਬਰਾਂ ਦਾ ਇੱਕ ਦਲ 25 ਮਈ, 1675 ਈ. ਵਿੱਚ ਚੱਕ ਨਾਨਕੀ ਵਿਖੇ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ ।

1. ਸ਼ੇਰ ਅਫਗਾਨ ਕੌਣ ਸੀ ? .
1 2. ਸ਼ੇਰ ਅਫ਼ਗਾਨ ਕਿਉਂ ਬਦਨਾਮ ਸੀ ?
3. ਕਿਸ ਦੀ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਦਾ ਇੱਕ ਦਲ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਦੁੱਖ-ਭਰੀ ਫ਼ਰਿਆਦ ਲੈ ਕੇ ਪਹੁੰਚਿਆ ?
4. ਕਸ਼ਮੀਰ ਦੇ ਪੰਡਤ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਮਿਲੇ ?
(i) ਲਾਹੌਰ
(ii) ਅੰਮ੍ਰਿਤਸਰ
(iii) ਚੱਕ ਨਾਨਕੀ
(iv) ਜਲੰਧਰ ।
5. ਚੱਕ ਨਾਨਕੀ ਦਾ ਆਧੁਨਿਕ ਨਾਂ ਕੀ ਹੈ ?
ਉੱਤਰ-
1. ਸ਼ੇਰ ਅਫ਼ਗਾਨ ਕਸ਼ਮੀਰ ਦਾ ਗਵਰਨਰ ਸੀ ।
2. ਉਸ ਨੇ ਕਸ਼ਮੀਰੀ ਪੰਡਤਾਂ ‘ਤੇ ਭਾਰੀ ਜ਼ੁਲਮ ਕੀਤੇ ।
3. ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਪੰਡਤਾਂ ਦਾ ਇੱਕ ਦਲ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫ਼ਰਿਆਦ ਲੈ ਕੇ ਪਹੁੰਚਿਆ ।
4. ਚੱਕ ਨਾਨਕੀ ।
5. ਚੱਕ ਨਾਨਕੀ ਦਾ ਆਧੁਨਿਕ ਨਾਂ ਸ੍ਰੀ ਆਨੰਦਪੁਰ ਸਾਹਿਬ ਹੈ ।

Leave a Comment