PSEB 3rd Class Punjabi Solutions Chapter 10 ਆਲੇ-ਭੋਲੇ

Punjab State Board PSEB 3rd Class Punjabi Book Solutions Chapter 10 ਆਲੇ-ਭੋਲੇ Textbook Exercise Questions, and Answers.

PSEB Solutions for Class 3 Punjabi Chapter 10 ਆਲੇ-ਭੋਲੇ

Punjabi Guide for Class 3 PSEB ਆਲੇ-ਭੋਲੇ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ ।

(i) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੁਝਾਰਤਾਂ ਬੁੱਝੋ :
(ਉ) ਹਰਾ-ਹਰਾ ਰੰਗ ਐ,
ਲਾਲ ਉਹਦੀ ਚੁੰਝ ਐ ।
ਕਾਲੀ ਉਸਦੀ ਗਾਨੀ ਐ,
ਰੱਬ ਦੀ ਨਿਸ਼ਾਨੀ ਐ ।
ਉੱਤਰ-
ਤੋਤਾ

(ਅ), ਨਜ਼ਰ, ਰੱਖੇ ਸਭ ਦੀ,
ਰਾਖੀ ਕਰੇ ਘਰ ਦੀ ।
ਉੱਤਰ-
ਜਿੰਦਰਾ

(ਇ) ਰੇਲ ਵਾਂਗੂ ਜਾਵੇ ਉਹ ਦੌੜਦਾ
ਦਗੜ-ਦਗੜ ਖੜਕਾ ਹੁੰਦਾ,
ਉਸਦੇ ਪੌੜ ਦਾ ।
ਉੱਤਰ-
ਘੋੜਾ ।

ਪ੍ਰਸ਼ਨ 2.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

(ਉ) ‘ਆਲੇ-ਭੋਲ਼ੇ ਕਵਿਤਾ ਵਿਚ ਆਏ ਪੰਛੀਆਂ ਦੇ ਨਾਂ ਲਿਖੋ ।
ਉੱਤਰ-
ਤੋਤੇ, ਚਿੜੀਆਂ, ਕਾਂ ।

(ਅ) ਕੋਈ ਦੋ ਖੇਡਾਂ ਦੇ ਨਾਂ ਲਿਖੋ ।
ਉੱਤਰ-
ਕੌਡ-ਕਬੱਡੀ, ਗੁੱਲੀ-ਡੰਡਾ |

ਪ੍ਰਸ਼ਨ 3.
ਸੋਹਣਾ ਕਰ ਕੇ ਲਿਖੋ :

(ਉ) ਗਾਲ੍ਹੜ, ਤੋਤੇ, ਚਿੜੀਆਂ, ਕਾਂ ।
(ਅ) ਜੰਗਲ, ਬੇਲੇ, ਨਦੀਆਂ, ਨਾਲੇ ।
(ਇ) ਲੁਕਣ-ਮੀਚੀ, ਗੁੱਲੀ-ਡੰਡਾ, ਕੌਡ-ਕਬੱਡੀ ।
ਉੱਤਰ-
ਨੋਟ-ਵਿਦਿਆਰਥੀ ਆਪ ਹੀ ਲਿਖਣ ॥

ਪਸ਼ਨ 4.
ਸਮਝੋ ਅਤੇ ਲਿਖੋ :

ਗੋਰੀ : ਗਾਂ
ਆਲੇ : …………………………
ਨੀਲਾ : ……………………….
ਠੰਢੀ : ……………………….
ਜੰਗਲ : ……………………….
ਉੱਤਰ –
ਗੋਰੀ : ਗਾਂ
ਆਲੇ: ਭੋਲੇ
ਨੀਲਾ : ਅੰਬਰ
ਠੰਢੀ : ਛਾਂ
ਜੰਗਲ : ਬੇਲੇ

ਪ੍ਰਸ਼ਨ 5.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :

PSEB 3rd Class Punjabi Solutions Chapter 10 ਆਲੇ-ਭੋਲੇ 1
ਉੱਤਰ –

ਅੰਬਰ ਅਕਾਸ਼
ਗਰਾਂਅ ਪਿੰਡ
ਸਭ ਸਾਰੇ
ਰੱਬ ਪਰਮਾਤਮਾ
ਥਾਂ ਜਗਾ ।

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਅੰਬਰ, ਜੰਗਲ, ਖੁੱਲੀ, ਥਾਂ, ਠੰਢੀ, ਸਭ, ਗੋਰੀ, ਢੋਲ-ਢਮੱਕਾ, ਗਾੜ |
ਉੱਤਰ-

  • ਅੰਬਰ (ਅਸਮਾਨ-ਅੰਬਰ ਤਾਰਿਆਂ ਨਾਲ ਭਰਿਆ ਹੋਇਆ ਹੈ ।
  • ਜੰਗਲ ਸੰਘਣੇ ਰੁੱਖਾਂ-ਬੂਟਿਆਂ ਨਾਲ ਭਰੀ ਲੰਮੀਚੌੜੀ ਥਾਂ, ਵਣ-ਇਸ ਜੰਗਲ ਵਿਚ ਸ਼ੇਰ ਰਹਿੰਦੇ ਹਨ ।
  • ਖੁੱਲ੍ਹੀ · ਜੋ ਤੰਗ ਨਾ ਹੋਵੇ)-ਇਹ ਥਾਂ ਕਾਫ਼ੀ | ਖੁੱਲ੍ਹੀ ਹੈ ।
  • ਥਾਂ (ਜ)-ਇੱਥੇ ਤੈਨੂੰ ਬੈਠਣ ਲਈ ਥਾਂ ਨਹੀਂ ਮਿਲੇਗੀ ।
  • ਠੰਢੀ (ਸਰਦ-ਬੋਹੜ ਦੇ ਰੁੱਖ ਦੀ ਛਾਂ ਬਹੁਤ ਠੰਢੀ ਹੁੰਦੀ ਹੈ ।
  • ਸਭ (ਸਾਰੇ-ਅਸੀਂ ਸਭ ਕਮਰੇ ਵਿਚ ਬੈਠੇ ਰਹੇ ।
  • ਗੋਰੀ (ਚਿੱਟੀ)-ਸਾਡੀ ਗੋਰੀ ਗਾਂ ਦੁੱਧ ਬਹੁਤ ਦਿੰਦੀ ਹੈ ।
  • ਢੋਲ-ਢਮੱਕਾ (ਢੋਲਾਂ ਦੇ ਵੱਜਣ ਦੀ ਅਵਾਜ਼| ਬਰਾਤ ਢੋਲ-ਢਮੱਕੇ ਨਾਲ ਆ ਰਹੀ ਸੀ ।
  • ਗਾਲ੍ਹੜ (ਕਾਟੋ, ਗਲਹਿਰੀ)-ਗਾਲ੍ਹੜ ਦੌੜਦਾ ਹੋਇਆ ਰੁੱਖ ਉੱਤੇ ਚੜ੍ਹ ਗਿਆ ।

ਪ੍ਰਸ਼ਨ 7.
ਕਵਿਤਾ ਦੀਆਂ ਸਤਰਾਂ ਪੂਰੀਆਂ ਕਰੋ :
(ੳ) ਆਲੇ-ਭੋਲੇ,
……………….
ਗਾਲ੍ਹੜ, ਤੋਤੇ,
……………….
ਨੀਲਾ ਅੰਬਰ,
……………….
ਉੱਤਰ-
ਆਲੇ-ਭੋਲੇ,
ਘੁੱਗੂ-ਘੋੜੇ,
ਗਾਲ੍ਹੜ ਤੋਤੇ,
ਚਿੜੀਆਂ, ਕਾਂ
ਨੀਲਾ ਅੰਬਰ,
ਸਭ ਦੇ ਨਾਂ |

(ਅ) ਕਿਤੇ ਵੀ ਬਹਿ ਕੇ
……………….
ਮੇਰ ਤੇਰ ਦੀ,
……………….
ਉੱਤਰ-
ਕਿਤੇ ਵੀ ਬਹਿ ਕੇ
ਕੁੱਝ ਵੀ ਖੇਡੋ,
ਮੇਰ ਤੇਰ ਦੀ,
ਕੋਈ ਨਾ ਥਾਂ |

(ਈ) ਆਪਣੀ ਸਾਰੀ
……………….
ਸਾਰਾ ਮੁਲਕ
……………….
ਉੱਤਰ-
ਆਪਣੀ ਸਾਰੀ
ਠੰਢੀ ਛਾਂ
ਸਾਰਾ ਮੁਲਕ
ਇਕ ਗਰਾਂਅ ।

ਪ੍ਰਸ਼ਨ 8.
ਇਸ ਕਵਿਤਾ ਨੂੰ ਮਿਲ ਕੇ ਗਾਓ ।
ਉੱਤਰ-
ਨੋਟ-ਵਿਦਿਆਰਥੀ ਆਪ ਗਾਉਣ ਦਾ ਅਭਿਆਸ ਕਰਨ ॥

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਨੂੰ ਚੁਣ ਕੇ ਦਿੱਤੇ ਵਰਗਾਂ ਵਿਚ ਲਿਖੋ : ਤੋਤਾ, ਘੋੜਾ, ਨੀਲਾ, ਕਬੱਡੀ, ਲੁਕਣ-ਮੀਟੀ, ਕਾਲਾ, ਚਿੱਟਾ, ਚਿੜੀ, ਗਾਲ੍ਹੜ, ਗੁੱਲੀ-ਡੰਡਾ, ਗਾਂ, ਕਾਂ ।
PSEB 3rd Class Punjabi Solutions Chapter 10 ਆਲੇ-ਭੋਲੇ 2
ਉੱਤਰ-
PSEB 3rd Class Punjabi Solutions Chapter 10 ਆਲੇ-ਭੋਲੇ 3

(ii) ਬਹੁਵਿਕਲਪੀ ਪ੍ਰਸ਼ਨ ‘
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

ਪ੍ਰਸ਼ਨ 1.
“ਆਲੇ-ਭੋਲੇ’ ਕਵਿਤਾ ਵਿਚ ਨੀਲਾ ਅੰਬਰ ਕਿਸ ਦੇ ਨਾਂ ਕੀਤਾ ਗਿਆ ਹੈ ?
ਉੱਤਰ-
ਸਭ ਦੇ (✓) |

ਪ੍ਰਸ਼ਨ 2.
‘ਆਲੇ-ਭੋਲੋਂ ਕਵਿਤਾ ਵਿਚ ਮੇਰ-ਤੇਰ ਲਈ ਕਿਹੜੀ ਥਾਂ ਦੱਸੀ ਗਈ ਹੈ ?
ਉੱਤਰ-
ਕੋਈ ਨਹੀਂ (✓) ।

ਪ੍ਰਸ਼ਨ 3.
ਆਲੇ-ਭੋਲੋਂ ਕਵਿਤਾ ਵਿਚ ਸਾਰੇ ਮੁਲਕ ਨੂੰ ਕੀ ਦੱਸਿਆ ਗਿਆ ਹੈ ?
ਉੱਤਰ-
ਇਕ ਗਰਾਂ (✓) ।

ਪ੍ਰਸ਼ਨ 4.
“ਆਲੇ-ਭੋ ਕਵਿਤਾ ਹੈ ਜਾਂ ਕਹਾਣੀ ?
ਉੱਤਰ-
ਕਵਿਤਾ (✓) ।

ਆਲੇ-ਭੋਲੇ Summary & Translation in punjabi

ਸ਼ਬਦ : ਅਰਥ
ਆਲੇ-ਭੋਲੇ : ਭੋਲੇ-ਭਾਲੇ, ਵਲ-ਛਲ ਰਹਿਤ ।
ਗਾਲੜ : ਕਾਟੋ |
ਅੰਬਰ : ਅਸਮਾਨ ॥
घेले : ਦਰਿਆ ਦੇ ਕੰਢੇ ਦਾ ਜੰਗਲ ।
ਜੀਵ-ਜੀਵਾ : ਜੀਵ-ਜੰਤੂ ।
ਮੇਰ-ਤੇਰ’: ਮੇਰਾ-ਤੇਰਾ, ਭਿੰਨ-ਭੇਦ ।
ਮੁਲਕ : ਦੇਸ਼ ।
ਗਰਾਂਅ : ਪਿੰਡ ।

Leave a Comment