Punjab State Board PSEB 3rd Class Punjabi Book Solutions Chapter 6 ਰੇਲ-ਗੱਡੀ ਆਈ Textbook Exercise Questions and Answers.
PSEB Solutions for Class 3 Punjabi Chapter 6 ਰੇਲ-ਗੱਡੀ ਆਈ
Punjabi Guide for Class 3 PSEB ਰੇਲ-ਗੱਡੀ ਆਈ Textbook Questions and Answers
ਪਾਠ-ਅਭਿਆਸ ਪ੍ਰਸ਼ਨ-ਉੱਤਰ ।
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਰੇਲ-ਗੱਡੀ ਕਿਨ੍ਹਾਂ ਨੇ ਬਣਾਈ ?
ਉੱਤਰ-
ਬੱਚਿਆਂ ਨੇ ।
ਪ੍ਰਸ਼ਨ 2.
ਇੰਜਣ ਕੌਣ ਬਣਿਆ ?
ਉੱਤਰ-
ਤੇਜਾ ।
ਪ੍ਰਸ਼ਨ 3.
ਗਾਰਡ ਕੌਣ ਸੀ ?
ਉੱਤਰ-
ਰੇਸ਼ਮਾ !
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
(ਉ) ਬੱਚਿਆਂ ਨੇ ਰਲ ਕੇ ਕੀ ਬਣਾਇਆ ?
ਬੈਲ-ਗੱਡੀ
ਰੇਲ-ਗੱਡੀ
ਜਹਾਜ਼
ਉੱਤਰ-
ਰੇਲ-ਗੱਡੀ ਦੀ
(ਅ) ਝੰਡੀ ਨੂੰ ਕਿਸ ਨੇ ਹਿਲਾਇਆ ਸੀ ?
ਦੇਵਕੀ
ਰੇਸ਼ਮਾ ,
ਸ਼ਿੰਦਰੋ
ਉੱਤਰ-
ਰੇਸ਼ਮਾ ਦੀ |
(ਈ) ਸਾਰੇ ਬੱਚਿਆਂ ਨੇ ਕਿਹੋ ਜਿਹੀ ਅਵਾਜ਼ ਕੱਢੀ ?
ਟੈਂ-ਟੈਂ
ਠੁਕ-ਠੁਕ
ਛੁਕ-ਛੁਕ
ਉੱਤਰ-
ਛੁਕ-ਛੁਕ
(ਸ) ਇੰਜਣ ਦੀ ਥਾਂ ‘ਤੇ ਕਿਸ ਨੂੰ ਖੜ੍ਹਾਇਆ ਗਿਆ ? .
ਅਵਤਾਰ ਨੂੰ
ਰੇਸ਼ਮਾ ਨੂੰ
ਤੇਜੇ ਨੂੰ
ਉੱਤਰ-
ਰੇਸ਼ਮਾ ਨੂੰ
(ਹ) ਰੇਲ-ਗੱਡੀ ਦੀ ਨਿਗਰਾਨੀ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ?
ਇੰਜਣ
ਗਾਰਡ
ਸਵਾਰੀ
ਉੱਤਰ-
ਗਾਰਡ
ਪ੍ਰਸ਼ਨ 2.
ਹੇਠ ਲਿਖੀਆਂ ਸਤਰਾਂ ਨੂੰ ਧਿਆਨ ਨਾਲ ਪੜੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ :
(ੳ) ਗੱਡੀ ਅਸੀਂ ਸਾਰਿਆਂ ਨੇ
ਆਪ ਹੀ ਬਣਾਈ ।
-ਖੇਡਣ ਵੇਲੇ ਰੇਲ-ਗੱਡੀ ਕਿਨ੍ਹਾਂ ਨੇ ਬਣਾਈ ?
ਉੱਤਰ-
ਰੇਲ-ਗੱਡੀ ਤੇਜੇ, ਰੇਸ਼ਮਾ, ਵਿੱਕੀ, ਅਵਤਾਰ, ਦੇਵਕੀ, ਸ਼ਿੰਦਰੋ ਤੇ ਰੌਣਕੀ ਨੇ ਬਣਾਈ ।
(ਅ) ਇੰਜਣ ਦੀ ਥਾਂ ਅਸੀਂ,
‘ਤੇਜੇ ਨੂੰ ਖੜ੍ਹਾਇਆ !
ਛੋਟੀ ਰੇਸ਼ਮਾ ਦਾ ਡੱਬਾ,
ਗਾਰਡ ਦਾ ਬਣਾਇਆ ।
-ਰੇਲ-ਗੱਡੀ ਦਾ ਇੰਜਣ ਅਤੇ ਗਾਰਡ ਕਿਸ| ਕਿਸ ਨੂੰ ਬਣਾਇਆ ਗਿਆ ? .
ਉੱਤਰ-
ਤੇਜੇ ਨੂੰ ਇੰਜਣ ਅਤੇ ਰੇਸ਼ਮਾ ਨੂੰ ਰੇਲ-ਗੱਡੀ ਦਾ ਗਾਰਡ ਬਣਾਇਆ ਗਿਆ ।
ਪ੍ਰਸ਼ਨ 3.
ਰੇਲ-ਗੱਡੀ ਦੀ ਖੇਡ ਕਿਸ-ਕਿਸ ਨੇ ਖੇਡੀ ? .
ਉੱਤਰ-
ਰੇਲ-ਗੱਡੀ ਦੀ ਖੇਡ ਤੇਜੇ, ਰੇਸ਼ਮਾ, ਵਿੱਕੀ, ਅਵਤਾਰ, ਦੇਵਕੀ, ਸ਼ਿੰਦਰੋ ਤੇ ਰੌਣਕੀ ਨੇ ਖੇਡੀ ।
ਪ੍ਰਸ਼ਨ 4.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
ਉੱਤਰ-
ਦੌੜੇ | ਭੱਜੇ |
ਝੱਗੇ | ਕਮੀਜ਼ |
ਕਤਾਰ | ਲਾਈਨ ‘ |
ਕੂਕ | ਚੀਕ |
ਪ੍ਰਸ਼ਨ 5.
‘ਰੇਲ-ਗੱਡੀ ਆਈ ਕਵਿਤਾ ਜ਼ਬਾਨੀ ਯਾਦ ਕਰ ਕੇ ਸੁਣਾਓ ।
ਉੱਤਰ-
(ਨੋਟ-ਵਿਦਿਆਰਥੀ ਆਪੇ ਹੀ ਕਰਨ ॥
ਪ੍ਰਸ਼ਨ 6.
ਹੇਠ ਲਿਖੀਆਂ ਸਤਰਾਂ ਨੂੰ ਪੂਰੀਆਂ ਕਰੋ : ‘
ਜਾਂ ‘
‘ਰੇਲ-ਗੱਡੀ ਆਈ ਕਵਿਤਾ ਦੀਆਂ ਚਾਰ ਸਤਰਾਂ ਜਬਾਨੀ ਲਿਖੋ ।
ਰੇਲ ਗੱਡੀ ਆਈ ।
……………………
ਗੱਡੀ ਅਸੀਂ ਸਾਰਿਆਂ ਨੇ
……………………
ਇੰਜਣ ਦੀ ਥਾ ਅਸੀਂ!
……………………
ਛੋਟੀ ਰੇਸ਼ਮ ਦਾ ਡੱਬਾ ।
……………………
ਉੱਤਰ-
ਰੇਲ-ਗੱਡੀ ਆਈ
ਵੇਖੋ ! ਰੇਲ-ਗੱਡੀ ਆਈ ।
ਗੱਡੀ ਅਸੀਂ ਸਾਰਿਆਂ ਨੇ ।
ਆਪ ਹੀ ਬਣਾਈ ।
ਇੰਜਣ ਦੀ ਥਾਂ ਅਸੀਂ,
ਤੇਜੇ ਨੂੰ ਖੜ੍ਹਾਇਆ ।
ਛੋਟੀ ਰੇਸ਼ਮਾ ਦਾ ਡੱਬਾ,
ਗਾਰਡ ਦਾ ਬਣਾਇਆ ।
ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :
ਡੱਬਾ, ਵਿਚਾਲੇ, ਝੱਗਾ, ਮੈਦਾਨ, ਝੰਡੀ, ਝੋਕਾ, ਭਜਾਇਆ ।
ਉੱਤਰ-
- ਡੱਬਾ ਬਕਸਾ-ਮੈਂ ਗੱਡੀ ਦੇ ਸਭ ਤੋਂ ਮੋਹਰਲੇ ਡੱਬੇ ਵਿਚ ਬੈਠਾ ਸਾਂ ।
- ਵਿਚਾਲੇ ਗੱਭੇ, ਸਭ ਦੇ ਵਿਚਕਾਰ-ਸਾਡੇ ਦੋਹਾਂ ਦੇ ਵਿਚਾਲੇ ਸੁਰਿੰਦਰ ਬੈਠਾ ਸੀ ।
- ਝੱਗਾ (ਕਮੀਜ਼)-ਉਸ ਨੇ ਮੇਰਾ ਝੱਗਾ ਪਾੜ ਦਿੱਤਾ ।
- ਮੈਦਾਨ ਪੱਧਰੀ ਥਾਂ)-ਅਸੀਂ ਸਾਰੇ ਫੁੱਟਬਾਲ ਦੇ ਮੈਦਾਨ ਵਿਚ ਖੇਡ ਰਹੇ ਸਾਂ ।
- ਝੰਡੀ (ਛੋਟਾ ਝੰਡਾ)-ਗਾਰਡ ਨੇ ਹਰੀ ਝੰਡੀ ਹਿਲਾਈ ਤੇ ਗੱਡੀ ਤੁਰ ਪਈ !
- ਹਝੋਕਾ ਧੱਕਾ, ਝਟਕਾ)-ਜਦੋਂ ਬੱਸ ਕੱਚੀ ਸੜਕ ਉੱਤੇ ਚਲਦੀ ਹੈ, ਤਾਂ ਬਹੁਤ ਹਥੌਕੇ ਲਗਦੇ
ਹਨ - ਭਜਾਇਆ (ਦੁੜਾਇਆ।)- ਰੋਗੀ ਦੀ ਹਾਲਤ ਖ਼ਰਾਬ ਦੇਖ ਕੇ ਮੈਂ ਗਗਨ ਨੂੰ ਡਾਕਟਰ ਵਲ ਭਜਾਇਆ !
(iii) ਬਹੁਵਿਕਲਪੀ ਪ੍ਰਸ਼ਨ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਅੱਗੇ – ਸਹੀ ਜੀ ਦਾ ਨਿਸ਼ਾਨ ਲਾਓ :
ਪ੍ਰਸ਼ਨ 1.
ਰੇਲ-ਗੱਡੀ ਕਿਨ੍ਹਾਂ ਨੇ ਬਣਾਈ ਸੀ ?
ਉੱਤਰ-
ਬੱਚਿਆਂ ਨੇ (✓) !
ਪ੍ਰਸ਼ਨ 2.
ਇੰਜਣ ਦੀ ਥਾਂ ਕਿਸ ਨੂੰ ਖੜ੍ਹਾਇਆ ਗਿਆ ?
ਉੱਤਰ-
ਤੇਜੇ ਨੂੰ (✓) ।
ਪ੍ਰਸ਼ਨ 3.
ਰੇਲ-ਗੱਡੀ ਵਿਚ ਰੇਸ਼ਮਾ ਕਿਸ ਦਾ ਡੱਬਾ ਬਣੀ ਸੀ ?
ਉੱਤਰ-
ਗਾਰਡ ਦਾ (✓) |
ਪ੍ਰਸ਼ਨ 4.
ਸਾਰਿਆਂ ਨੇ ਇਕ-ਦੂਜੇ ਦੇ ਪਿੱਛੇ ਕੀ ਫੜਿਆ ਸੀ ?
ਉੱਤਰ-
ਝੱਗੇ (✓) ।
ਪ੍ਰਸ਼ਨ 5.
ਬੱਚਿਆਂ ਦੀ ਕਤਾਰ ਕਿਹੋ-ਜਿਹੀ ਲੱਗ ਰਹੀ ਸੀ ? . .
ਉੱਤਰ-
ਰੇਲ-ਗੱਡੀ ਵਰਗੀ (✓) ।
ਪ੍ਰਸ਼ਨ 6.
ਖੇਡ ਦੇ ਮੈਦਾਨ ਵਿਚ ਕੀ ਆਇਆ ਸੀ ?
ਉੱਤਰ-
ਰੇਲ-ਗੱਡੀ (✓) |
ਪ੍ਰਸ਼ਨ 7.
ਗਾਰਡ ਬਣੀ ਰੇਸ਼ਮਾ ਨੇ ਕਿਸਨੂੰ ਹਿਲਾਇਆ ਸੀ ?
ਉੱਤਰ-
(ੲ) ਝੰਡੀ ਨੂੰ (✓) ।
ਪ੍ਰਸ਼ਨ 8
ਇੰਜਣ ਬਣੇ. ਤੇਜੇ ਨੇ ਗੱਡੀ ਭਜਾਉਣ ਵੇਲੇ ਕੀ ਕੀਤਾ ਸੀ ?
ਉੱਤਰ-
ਕੂਕ ਮਾਰੀ ਸੀ (✓) ।
(iv) ਰਚਨਾਤਮਿਕ ਕਾਰਜ
ਪ੍ਰਸ਼ਨ-ਰੇਲ-ਗੱਡੀ ਬਾਰੇ ਪੰਜ ਵਾਕ ਬੋਲੋ ।
ਉੱਤਰ-
- ਰੇਲ-ਗੱਡੀ ਸਫ਼ਰ ਦਾ ਇਕ ਹਰਮਨਪਿਆਰਾ ਸਾਧਨ ਹੈ ।
- ਰੇਲ-ਗੱਡੀ ਦਾ ਇੰਜਣ ਭਾਫ਼, ਡੀਜ਼ਲ ਜਾਂ | ਬਿਜਲੀ ਨਾਲ ਚਲਦਾ ਹੈ ।
- ਇਸਦੇ ਇੰਜਣ ਦੇ ਪਿੱਛੇ ਬਹੁਤ ਸਾਰੇ ਡੱਬੇ ਜੋੜੇ ਹੁੰਦੇ ਹਨ ।
- ਸਭ ਤੋਂ ਪਿਛਲੇ ਡੱਬੇ ਵਿਚ ਇਸਦਾ ਗਾਰਡ ਹੁੰਦਾ ਹੈ |
- ਬਹੁਤ ਸਾਰੀਆਂ ਗੱਡੀਆਂ ਮੁਸਾਫ਼ਿਰਾਂ ਤੋਂ ਇਲਾਵਾ ਮਾਲ-ਅਸਬਾਬ ਦੀ ਢੋਆ-ਢੁਆਈ ਵੀ ਕਰਦੀਆਂ ਹਨ ।
ਰੇਲ-ਗੱਡੀ ਆਈ Summary & Translation in punjabi
ਸ਼ਬਦ : | ਅਰਥ |
ਖੜ੍ਹਾਇਆ : | ਖੜ੍ਹਾ ਕੀਤਾ । |
ਗਾਰਡ : | ਗਾਰਡ ਗੱਡੀ ਦੇ ਪਿਛਲੇ ਡੱਬੇ ਵਿਚ ਹੁੰਦਾ ਹੈ ਤੇ ਗੱਡੀ ਨੂੰ ਹਰੀ ਜਾਂ ਲਾਲ ਝੰਡੀ ਦਿਖਾ ਕੇ ਉਸ ਨੂੰ ਚੱਲਣ ਜਾਂ ਰੁਕਣ ਦਾ ਇਸ਼ਾਰਾ ਕਰਦਾ ਹੈ । |
ਖਲ੍ਹਾਰ : | ਖੜ੍ਹੀ ਕੀਤੀ । |
ਖਲ੍ਹਾਰੀ : | ਖੜ੍ਹੀ ਕੀਤੀ । |
ਝੱਗੇ : | ਕਮੀਜ਼ਾਂ । |
ਭਜਾਇਆ: | ਦੌੜਾਇਆ । |
ਹਝੋਕਾ : | ਹੋਹਾ, ਝਟਕਾ, ਧੱਕਾ | |
ਮੈਦਾਨ : | ਖੇਡ ਦਾ ਮੈਦਾਨ । |