PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ

Punjab State Board PSEB 3rd Class Punjabi Book Solutions Chapter 8 ਦੇਖੋ, ਠਹਿਰੋ ਤੇ ਜਾਉ Textbook Exercise Questions, and Answers.

PSEB Solutions for Class 3 Punjabi Chapter 8 ਦੇਖੋ, ਠਹਿਰੋ ਤੇ ਜਾਉ

Punjabi Guide for Class 3 PSEB ਦੇਖੋ, ਠਹਿਰੋ ਤੇ ਜਾਉ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ ।
(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਮੀਨੂੰ ਅਤੇ ਟਿੰਕੂ ਪਹਿਲੀ ਵਾਰ ਕਿੱਥੇ ਆਏ ਸਨ ?
ਉੱਤਰ-
ਚੰਡੀਗੜ੍ਹ :

ਪ੍ਰਸ਼ਨ 2.
ਚੌਕ ਵਿੱਚ ਕਿੰਨੇ ਖੰਭ ਲੱਗੇ ਹੋਏ ਸਨ ?
ਉੱਤਰ-
ਚਾਰ ।

ਪ੍ਰਸ਼ਨ 3.
ਚੌਕ ਵਿੱਚ ਪੈਦਲ ਸੜਕ ਪਾਰ ਕਰਨ ਲਈ ਲੱਗੇ ਨਿਸ਼ਾਨਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਜ਼ੈਬਰਾ-ਭੂਸਿੰਗ ॥

(ii) ਬਹੁਤ ਸੰਖੇਪ. ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :

(ਉ) ਚੌਕ ਦੀਆਂ ਬੱਤੀਆਂ ਸਾਡੀ …………………………. ਲਈ ‘ ਹਨ । (ਰੁਕਾਵਟ, ਸਹੂਲਤ)
ਉੱਤਰ-
ਚੌਕ ਦੀਆਂ ਬੱਤੀਆਂ ਸਾਡੀ ਸਹੂਲਤ ਲਈ ਹਨ ।

(ਅ) ਸਾਨੂੰ ……………………….. ਬੱਤੀ ਹੋਣ ‘ਤੇ ਚੱਲਣਾ ਚਾਹੀਦਾ ਹੈ । (ਹਰੀ, ਪੀਲੀ)
ਉੱਤਰ-
ਸਾਨੂੰ ਹਰੀ ਬੱਤੀ ਹੋਣ ‘ਤੇ ਚੱਲਣਾ ਚਾਹੀਦਾ ਹੈ ।

(ਈ) ਸਾਨੂੰ ਹਮੇਸ਼ਾ ਆਪਣੇ ………………………… ਹੱਥ ਤਰਨਾ ਚਾਹੀਦਾ ਹੈ । (ਸੱਜੇ, ਖੱਬੇ).
ਉੱਤਰ-
ਸਾਨੂੰ ਹਮੇਸ਼ਾ ਆਪਣੇ ਖੱਬੇ ਹੱਥ ਤੁਰਨਾ ਚਾਹੀਦਾ ਹੈ ।

PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ

(ਸ) ਜ਼ੈਬਰਾ ਕਰਾਸਿੰਗ …………………………….. ਦੇ ਲੰਘਣ ਲਈ ਹੁੰਦਾ ਹੈ । (ਪੈਦਲ ਚੱਲਣ ਵਾਲੇ, ਰਿਕਸ਼ੇ ਵਾਲੇ) .
ਉੱਤਰ-
ਜ਼ੈਬਰਾ ਕਰਾਸਿੰਗ ਪੈਦਲ ਚੱਲਣ ਵਾਲੇ ਦੇ ਲੰਘਣ ਲਈ ਹੁੰਦਾ ਹੈ ।

(ਹ) ……………………….. ਬੱਤੀ ਹੋਣ ‘ਤੇ ਸਭ ਚੱਲਣ ਲਈ ਤਿਆਰ ਹੋਣਗੇ । (ਪੀਲੀ, ਹਰੀ)
ਉੱਤਰ-
ਪੀਲੀ ਬੱਤੀ ਹੋਣ ‘ਤੇ ਸਭ ਚੱਲਣ ਲਈ ਤਿਆਰ ਹੋਣਗੇ ।

ਪ੍ਰਸ਼ਨ 2.
ਮੀਨੂੰ ਅਤੇ ਟਿੰਕੂ ਦੇ ਮਾਮਾ ਜੀ ਕਿੱਥੇ ਰਹਿੰਦੇ ਸਨ ?
ਉੱਤਰ-
ਚੰਡੀਗੜ੍ਹ ਵਿਚ ।

ਪ੍ਰਸ਼ਨ 3.
ਚੌਕਾਂ ਵਿਚ ਬੱਤੀਆਂ ਕਿਉਂ ਲਾਈਆਂ ਜਾਂਦੀਆਂ ਹਨ ?
ਉੱਤਰ-
ਆਵਾਜਾਈ ਨੂੰ ਕੰਟਰੋਲ ਕਰਨ ਲਈ ।

ਪ੍ਰਸ਼ਨ 4.
ਸੜਕ ਉੱਤੇ ਚੱਲਣ ਲੱਗਿਆਂ ਸਾਨੂੰ ਕਿਸ ਹੱਥ ਚੱਲਣਾ ਚਾਹੀਦਾ ਹੈ ?
ਉੱਤਰ-
ਖੱਬੇ ਹੱਥ ।

ਪ੍ਰਸ਼ਨ 5.
ਠੀਕ ਵਾਕਾਂ ਉੱਤੇ ਸਹੀ (✓) ਜੀ ਅਤੇ ਗਲਤ ਵਾਕਾਂ ਉੱਤੇ ਕਾਟੇ (✗) ਆ ਦਾ ਨਿਸ਼ਾਨ ਲਾਓ :

(ਉ) ਸਾਨੂੰ ਹਰੀ ਬੱਤੀ ਹੋਣ ‘ਤੇ ਚੱਲਣਾ ਚਾਹੀਦਾ ਹੈ ।
ਉੱਤਰ-

(ਅ) ਪੀਲੀ ਬੱਤੀ ਹੋਣ ‘ਤੇ ਸਾਨੂੰ ਦੌੜਨਾ ਚਾਹੀਦਾ ਹੈ ।
ਉੱਤਰ-

(ਈ) ਸਾਨੂੰ ਲਾਲ ਬੱਤੀ ਹੋਣ ‘ਤੇ ਰੁਕਣਾ ਚਾਹੀਦਾ ਹੈ ।
ਉੱਤਰ-

(ਸ) ਸਾਨੂੰ ਪਹਿਲਾਂ ਆਪਣੇ ਸੱਜੇ ਪਾਸੇ ਦੇਖਣਾ ਚਾਹੀਦਾ ਹੈ । ਫਿਰ ਅੱਧੀ ਸੜਕ ਪਾਰ ਕਰਨ ਬਾਅਦ ਖੱਬੇ ਪਾਸੇ ਦੇਖਣਾ ਚਾਹੀਦਾ ਹੈ ।
ਉੱਤਰ-

(ਹ) ਸਾਨੂੰ ਚੌਕ ਵਿਚ ਖੜੇ ਸਿਪਾਹੀ ਦੇ ਹੱਥਾਂ ਦੇ ਇਸ਼ਾਰਿਆਂ ਅਨੁਸਾਰ ਨਹੀਂ ਚੱਲਣਾ ਚਾਹੀਦਾ ।
ਉੱਤਰ-

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :

ਬਜ਼ਾਰ, ਚੌਕ, ਸਦਾ, ਭੀੜ, ਆਵਾਜਾਈ, ਖੰਭੇ, · ਸਮਝ, ਬੱਤੀਆਂ, ਦੁਰਘਟਨਾ, ਪੈਦਲ, ਨਿਯਮ, ਖੁਸ਼ੀ, ਇਸ਼ਾਰਾ, ਟਰੇਨਿੰਗ ।
ਉੱਤਰ-
1. ਬਜ਼ਾਰ (ਜਿੱਥੇ ਬਹੁਤ ਸਾਰੀਆਂ ਦੁਕਾਨਾਂ ਹੋਣ)-ਅੱਜ ਬਜ਼ਾਰ ਵਿਚ ਬੜੀ ਰੌਣਕ ਹੈ ।
2. ਚੌਕ (ਚੁਰਸਤਾ)-ਸਿਪਾਹੀ ਚੌਕ ਵਿਚ ਬਣੇ ਥੜ੍ਹੇ ਉੱਤੇ ਖੜ੍ਹਾ ਹੋ ਕੇ ਆਵਾਜਾਈ ਨੂੰ ਕੰਟਰੋਲ ਕਰ ਰਿਹਾ ਸੀ ।
3. ਸਦਾ ਹਮੇਸ਼ਾ)-ਦੁੱਖ ਦਾ ਸਮਾਂ ਸਦਾ ਨਹੀਂ ਰਹਿੰਦਾ ।
4. ਭੀੜ ਲੋਕਾਂ ਦਾ ਵੱਡੀ ਗਿਣਤੀ ਵਿਚ ਜੁੜਨਾ)-ਅੱਜ ਮੇਲੇ ਵਿਚ ਬੜੀ ਭੀੜ ਹੈ ।
5. ਆਵਾਜਾਈ ਲੋਕਾਂ ਦਾ ਆਉਣਾ-ਜਾਣਾ)ਚੌਕ ਵਿਚ ਖੜ੍ਹਾ ਸਿਪਾਹੀ ਆਵਾਜਾਈ ਨੂੰ ਕੰਟਰੋਲ ਕਰ ਰਿਹਾ ਹੈ ।
6. ਖੰਭੇ (ਪੋਲ, ਥੰ-ਸੜਕ ਉੱਤੇ ਬਿਜਲੀ ਦੇ ਖੰਭੇ ਲੱਗੇ ਹੋਏ ਹਨ ।
7. ਸਮਝ ਜਾਣ ਲੈਣਾ)-ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਲੱਗੀ ।
8. ਬੱਤੀਆਂ (ਰੋਸ਼ਨੀ ਕਰਨ ਵਾਲੀਆਂ ਚੀਜ਼ਾਂ ਬਲਬ, ਟਿਊਬਾਂ, ਲਾਲਟੈਨ ਆਦਿ)-ਸਾਰੇ ਘਰ ਦੀਆਂ ਬੱਤੀਆਂ ਜਗਦੀਆਂ ਨਾ ਰੱਖੋ ।
9. ਦੁਰਘਟਨਾ ਬੁਰੀ ਘਟਨਾ)-ਇਕ ਬੱਸ ਦੁਰਘਟਨਾ ਵਿਚ 10 ਬੰਦੇ ਜ਼ਖ਼ਮੀ ਹੋ ਗਏ ।
10. ਪੈਦਲ ਪੈਰਾਂ ਨਾਲ-ਮੈਂ ਪੈਦਲ ਤੁਰ ਕੇ | ਸਕੂਲ ਜਾਂਦਾ ਹਾਂ ।
11. ਨਿਯਮ ਨੇਮ-ਸੜਕ ਉੱਤੇ ਤੁਰਦੇ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ ।
12. ਖੁਸ਼ੀ ਪ੍ਰਸੰਨਤਾ-ਮੈਨੂੰ ਆਪਣੇ ਪਾਸ ਹੋਣ ਦੀ ਬਹੁਤ ਖੁਸ਼ੀ ਹੈ ।
13. ਇਸ਼ਾਰਾ ਸੰਕੇਤ-ਚੌਕ ਵਿਚ ਖੜ੍ਹਾ ਸਿਪਾਹੀ ਇਸ਼ਾਰਿਆਂ ਨਾਲ ਆਵਾਜਾਈ ਨੂੰ ਕੰਟਰੋਲ ਕਰਦਾ ਹੈ ।
14. ਟਰੇਨਿੰਗ (ਸਿਖਲਾਈ)-ਮੈਂ ਕਾਰ ਚਲਾਉਣ ਦੀ ਟਰੇਨਿੰਗ ਲੈ ਰਿਹਾ ਹਾਂ ।

PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ

(iii) ਪੜੋ, ਸਮਝੋ ਤੇ ਉੱਤਰ ਦਿਓ
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ :

ਟਿੰਕੂ ਨੇ ਸਾਹਮਣੇ ਦੇਖਿਆ ਚੌਕ ‘ਤੇ ਚਾਰ ਖੰਭੇ ਲੱਗੇ ਹੋਏ ਸਨ । ਇੱਕ ਖੰਭੇ ਉੱਤੇ ਕਦੇ ਲਾਲ ਬੱਤੀ ਜਗਦੀ ਸੀ, ਕਦੇ ਪੀਲੀ ਤੇ ਕਦੇ ਹਰੇ ਰੰਗ ਦੀ ਬੱਤੀ ਜਗਦੀ ਸੀ । ਮੀਨੂੰ ਤੇ ਟਿੰਕ ਹੈਰਾਨ ਹੋ ਗਏ । ਉਹ ਇਧਰ-ਉਧਰ ਦੇਖਣ ਲੱਗੇ ਕਿ ਇਨ੍ਹਾਂ ਬੱਤੀਆਂ ਨੂੰ ਕੌਣ ਜਗਾ-ਬੁਝਾ ਰਿਹਾ ਹੈ, ਪਰ ਉੱਥੇ ਤਾਂ ਕੋਈ ਨਹੀਂ ਸੀ । ਸਾਈਕਲਾਂ, ਸਕੂਟਰਾਂ ਤੇ ਕਾਰਾਂ ਵਾਲੇ ਲਾਲ ਰੰਗ ਦੀ ਬੱਤੀ ਦੇਖ ਕੇ ਰੁਕ ਜਾਂਦੇ ਸਨ | ਹਰੀ ਬੱਤੀ ਦੇ ਜਗਦਿਆਂ ਹੀ ਸਭ ਚੱਲ ਪੈਂਦੇ ਸਨ । ਦੋਹਾਂ ਦੀ ਸਮਝ ਵਿੱਚ ਕੁੱਝ ਨਹੀਂ ਆ ਰਿਹਾ ਸੀ । ਕੁੱਝ ਦੇਰ ਉਹ ਖੜੇ ਇਹ ਸਭ ਕੁੱਝ ਦੇਖਦੇ ਰਹੇ ।

ਪ੍ਰਸ਼ਨ-
1. ਚੌਕ ‘ਤੇ ਕਿੰਨੇ ਖੰਭੇ ਲੱਗੇ ਹੋਏ ਸਨ ?
2. ਖੰਭੇ ਉੱਤੇ ਵਾਰੀ-ਵਾਰੀ ਕਿਹੜੇ-ਕਿਹੜੇ ਰੰਗਾਂ ਦੀ ਬੱਤੀ ਜਗਦੀ ਸੀ ? ..
3. ਬੱਤੀਆਂ ਨੂੰ ਕੌਣ ਜਗਾ-ਬੁਝਾ ਰਿਹਾ ਸੀ ?
4. ਸਾਈਕਲ, ਸਕੂਟਰ ਤੇ ਕਾਰਾਂ ਕਦੋਂ ਰੁਕ ਜਾਂਦੀਆਂ ਸਨ ?
5. ਹਰੀ ਬੱਤੀ ਜਗਣ ‘ਤੇ ਕੀ ਹੁੰਦਾ ਸੀ ?
ਉੱਤਰ
1. ਚਾਰ ।
2. ਕਦੇ ਲਾਲ, ਕਦੇ ਪੀਲੀ ਤੇ ਕਦੇ ਹਰੀ ।
3. ਕੋਈ ਵੀ ਨਹੀਂ ।
4. ਲਾਲ ਬੱਤੀ ਹੋਣ ‘ਤੇ ।
5. ਰੁਕੇ ਹੋਏ ਸਾਈਕਲ, ਸਕੂਟਰ ਤੇ ਕਾਰਾਂ ਚਲ ਪੈਂਦੀਆਂ ਸਨ ।

(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ

ਪ੍ਰਸ਼ਨ 1.
ਮੀਨੂੰ ਤੇ ਟਿੰਕੂ ਪਹਿਲੀ ਵਾਰੀ ਕਿਹੜੇ ਸ਼ਹਿਰ ਵਿਚ ਆਏ ਸਨ ?
ਉੱਤਰ-
ਚੰਡੀਗੜ੍ਹ (✓) |

ਪ੍ਰਸ਼ਨ 2.
ਚੰਡੀਗੜ੍ਹ ਮੀਨੂੰ ਤੇ ਟਿੰਕੂ ਦਾ ਕੌਣ ਰਹਿੰਦਾ ਸੀ ?
ਉੱਤਰ-
ਮਾਮਾ (✓) ।

ਪ੍ਰਸ਼ਨ 3.
ਮੀਨੂੰ ਤੇ ਟਿੰਕੂ ਦੇ ਮਾਮੇ ਦੇ ਪੁੱਤਰ ਦਾ ਨਾਂ ਕੀ ਸੀ ?
ਉੱਤਰ-
ਸਿਮਰਨ (✓) |

ਪ੍ਰਸ਼ਨ 4.
ਚੌਕ ਵਿਚ ਕਿੰਨੇ ਖੰਭ ਲੱਗੇ ਹੋਏ ਸਨ ?
ਉੱਤਰ-
ਚਾਰ ( ✓)|

ਪ੍ਰਸ਼ਨ 5.
ਇਕ ਖੰਭੇ ਉੱਤੇ ਕਿੰਨੇ ਰੰਗਾਂ ਦੀਆਂ ਬੱਤੀਆਂ ਜਗ-ਬੁੱਝ ਰਹੀਆਂ ਸਨ ?
ਉੱਤਰ-
ਤਿੰਨ (✓) |

PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ

ਪ੍ਰਸ਼ਨ 6.
ਲਾਲ ਬੱਤੀ ਹੋਣ ‘ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਰੁਕਣਾ (✓) ।

ਪ੍ਰਸ਼ਨ 7.
ਕਿਹੜੀ ਬੱਤੀ ਜਗਣ ਨਾਲ ਆਵਾਜਾਈ ਚੱਲਣ ਲਈ ਤਿਆਰ ਹੋ ਜਾਂਦੀ ਸੀ ?
ਉੱਤਰ-
ਪੀਲੀ (✓) ।

ਪ੍ਰਸ਼ਨ 8.
ਕਿਹੜੀ ਬੱਤੀ ਜਗਣ ਨਾਲ ਸਾਰੇ ਚਲ ਪੈਂਦੇ ਸਨ ?
ਉੱਤਰ-
ਹਰੀ (✓) ।

ਪ੍ਰਸ਼ਨ 9.
ਹਰੀ, ਪੀਲੀ ਜਾਂ ਲਾਲ ਬੱਤੀ ਅਨੁਸਾਰ ਸੜਕ ਉੱਤੇ ਚੱਲਣ ਨਾਲ ਕੀ ਨਹੀਂ ਹੁੰਦਾ ?
ਉੱਤਰ-
ਦੁਰਘਟਨਾ (✓) ।

ਪ੍ਰਸ਼ਨ 10.
ਸੜਕ ਉੱਤੇ ਸਦਾ ਕਿਹੜੇ ਹੱਥ ਤੁਰਨਾ ਚਾਹੀਦਾ ਹੈ ?
ਉੱਤਰ-
ਖੱਬੇ (✓) ।

ਪ੍ਰਸ਼ਨ 11.
ਸੜਕ ਪਾਰ ਕਰਦਿਆਂ ਕੀ ਨਹੀਂ ਕਰਨਾ ਚਾਹੀਦਾ ?
ਉੱਤਰ-
ਕਾਹਲੀ (✓) ।

ਪ੍ਰਸ਼ਨ 12.
“ਦੇਖੋ ਠਹਿਰੋ ਤੇ ਜਾਓ ਕਹਾਣੀ ਦੇ ਅੰਤ ਵਿਚ ਮੀਨੂੰ, ਟਿੰਕੂ ਤੇ ਸਿਮਰਨ ਕੀ ਖਾਣ ਗਏ ?
ਉੱਤਰ-
ਆਈਸ ਕ੍ਰੀਮ (✓) ।

ਪ੍ਰਸ਼ਨ 13.
ਆਵਾਜਾਈਂ ਸ਼ਬਦ ਦਾ ਕੀ ਅਰਥ ਹੈ ?
ਉੱਤਰ-
ਆਉਣਾ-ਜਾਣਾ (✓) ।

PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ

ਪ੍ਰਸ਼ਨ 14.
ਪੈਦਲ ਚੌਕ ਪਾਰ ਕਰਨ ਦੀ ਥਾਂ ਕਿਹੜੀ ਸੀ ?
ਉੱਤਰ-
ਜ਼ੈਬਰਾ-ਭੂਸਿੰਗ (✓)  ।

(v) ਵਿਆਕਰਨ ਪ੍ਰਸ਼ਨ-ਹੇਠ ਲਿਖੇ ਸ਼ਬਦਾਂ ਨੂੰ ਸਮਝੋ ਤੇ ਲਿਖੋ :

(ਉ) ਮਾਮਾ – ਮਾਮੀ.
(ਅ) ਦਾਦਾ – …………………………
(ੲ) ਚਾਚਾ – ……………………….
(ਸ) ਮਾਤਾ – ……………………….
(ਹ) ਨਾਨਾ – ……………………….
ਉੱਤਰ-
(ੳ) ਮਾਮਾ – ਮਾਮੀ
(ਅ) ‘ਦਾਦਾ – ਦਾਦੀ
(ੲ) ਚਾਚਾਂ – ਚਾਚੀ
(ਸ) ਮਾਤਾ – ਪਿਤਾ
ਨਾਨਾਂ – ਨਾਨੀ ।

(vi) ਰਚਨਾਤਮਿਕ ਕਾਰਜ

ਪ੍ਰਸ਼ਨ 1.
ਟ੍ਰੈਫ਼ਿਕ-ਲਾਈਟਾਂ ਵਿੱਚ ਦਿੱਤੇ ਗਏ ਨਿਰਦੇਸ਼ ਅਨੁਸਾਰ ਸਹੀ ਰੰਗ ਭਰੋ : ਰੁਕੋ ਦੇਖੋ ਚੱਲੋ
PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ 1

ਪ੍ਰਸ਼ਨ 2.
ਟ੍ਰੈਫ਼ਿਕ-ਲਾਈਟਾਂ ਸਾਨੂੰ ਕੀ ਦੱਸਦੀਆਂ ਹਨ । ਇਸ ਬਾਰੇ ਚਾਰ-ਪੰਜ ਸਤਰਾਂ ਲਿਖੋ ।
ਉੱਤਰ-

  • ਟ੍ਰੈਫ਼ਿਕ-ਲਾਈਟਾਂ ਸਾਨੂੰ ਚੌਕ ਪਾਰ ਕਰਨ ਲਈ ਆਵਾਜਾਈ ਬਾਰੇ ਜਾਣਕਾਰੀ ਦਿੰਦੀਆਂ ਹਨ :
  • ਇਹ ਲਾਈਟਾਂ ਤਿੰਨ ਕਿਸਮਾਂ ਦੀਆਂ ਹੁੰਦੀਆਂ ਹਨ-ਲਾਲ, ਪੀਲੀ ਤੇ ਹਰੀ ਨੂੰ
  • ਜਦੋਂ ਲਾਲ ਬੱਤੀ ਜੱਗਦੀ ਹੈ, ਉਹ ਸਾਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ ।
  • ਜਦੋਂ ਪੀਲੀ ਬੱਤੀ ਜਗਦੀ ਹੈ, ਤਾਂ ਉਹ ਸਾਨੂੰ ਰੁਕਣ ਲਈ ਤਿਆਰ ਹੋਣ ਦਾ ਇਸ਼ਾਰਾ ਕਰਦੀ ਹੈ ।
  • ਹਰੀ ਬੱਤੀ ਸਾਨੂੰ ਚਲਣ ਦਾ ਇਸ਼ਾਰਾ ਕਰਦੀ ਹੈ |

(vii) ਸਿੱਖਣ ਯੋਗ

PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ 2

PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ

ਦੇਖੋ, ਠਹਿਰੋ ਤੇ ਜਾਉ Summary & Translation in punjabi

ਸ਼ਬਦ : ਅਰਥ
ਆਵਾਜਾਈ : ਲੋਕਾਂ ਦਾ ਆਉਣਾ-ਜਾਣਾ ।
ਨਿਯਮ : ਅਸੂਲ, ਨੇਮ ।
ਦੁਰਘਟਨਾ : ਕਿਸੇ ਗੱਡੀ ਦੀ ਕਿਸੇ ਹੋਰ ਗੱਡੀ ਨਾਲ ਟੱਕਰ ਹੋਣਾ ।
ਬਾਅਦ ‘: ਮਗਰੋਂ ।
ਟਰੇਨਿੰਗ : ਸਿਖਲਾਈ ।

Leave a Comment