PSEB 3rd Class Punjabi Solutions Chapter 9 ਸਾਈਕਲ ਦੇ ਝੂਟੇ

Punjab State Board PSEB 3rd Class Punjabi Book Solutions Chapter 9 ਸਾਈਕਲ ਦੇ ਝੂਟੇ Textbook Exercise Questions, and Answers.

PSEB Solutions for Class 3 Punjabi Chapter 9 ਸਾਈਕਲ ਦੇ ਝੂਟੇ

Punjabi Guide for Class 3 PSEB ਸਾਈਕਲ ਦੇ ਝੂਟੇ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ

(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਚੂਹਾ ਕਿੱਥੇ ਬੈਠ ਗਿਆ ?
ਉੱਤਰ-
ਸਾਈਕਲ ਦੇ ਹੈਂਡਲ ਉੱਤੇ ।

ਪ੍ਰਸ਼ਨ 2.
ਤਿੰਨੇ ਦੋਸਤ ਖੁਸ਼ੀ ਵਿੱਚ ਕੀ ਕਰਨ ਲੱਗੇ ?
ਉੱਤਰ-
ਗਾਣੇ ਗਾਉਣ ਤੇ ਨੱਚਣ-ਟੱਪਣ ਲੱਗੇ ।

ਪ੍ਰਸ਼ਨ 3.
ਪੱਥਰ ਹਟਾਉਣ ਲਈ ਸਭ ਤੋਂ ਪਹਿਲਾਂ ਕਿਸ ਨੇ ਕੋਸ਼ਿਸ਼ ਕੀਤੀ ?
ਉੱਤਰ-
ਖ਼ਰਗੋਸ਼ ਨੇ ।

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਤੇ ਸਹੀ () ਦਾ ਨਿਸ਼ਾਨ ਲਾਓ :
(ੳ) ਤਿੰਨੇ ਦੋਸਤ ਸਾਈਕਲ ਕਿੱਥੇ ਚਲਾ ਰਹੇ ਸਨ ?
ਖੇਤ ਵਿਚ
ਸੜਕ ਉੱਤੇ
ਗਲੀ ਵਿਚ
ਉੱਤਰ-
ਸੜਕ ਉੱਤੇ

PSEB 3rd Class Punjabi Solutions Chapter 9 ਸਾਈਕਲ ਦੇ ਝੂਟੇ

(ਅ) ਸਾਈਕਲ ਕਿਸ ਚੀਜ਼ ਨਾਲ ਟਕਰਾ ਗਿਆ ?
ਰੁੱਖ ਨਾਲ
ਕੰਧ ਨਾਲ
ਪੱਥਰ ਨਾਲ
ਉੱਤਰ-
ਪੱਥਰ ਨਾਲ

(ਇ) ਸਭ ਤੋਂ ਪਹਿਲਾਂ ਪੱਥਰ ਹਟਾਉਣ ਦੀ ਕੋਸ਼ਿਸ਼ ਕਿਸ ਨੇ ਕੀਤੀ ?
ਚੂਹੇ ਨੇ
ਖ਼ਰਗੋਸ਼ ਨੇ
ਕੁੱਤੇ ਨੇ
ਉੱਤਰ-
ਖ਼ਰਗੋਸ਼ ਨੇ

(ਸ) ਪਹਿਲਵਾਨ ਕਿਹੜੀ ਖੇਡ ਖੇਡਦਾ ਹੈ ?
ਕੁਸ਼ਤੀ
ਕਬੱਡੀ
ਹਾਕੀ
ਉੱਤਰ-
ਕੁਸ਼ਤੀ

(ਹ) ਸ਼ੇਖੀ ਮਾਰਨ ਤੋਂ ਕੀ ਭਾਵ ਹੈ ?
ਪਿਆਰ ਕਰਨਾ
ਗੁੱਸਾ ਕਰਨਾ
ਫੜ੍ਹ ਮਾਰਨਾ |
ਉੱਤਰ-
ਫੜ੍ਹ ਮਾਰਨਾ |

ਪ੍ਰਸ਼ਨ 2.
ਤਿੰਨ ਦੋਸਤ ਕੌਣ-ਕੌਣ ਸਨ ?
ਉੱਤਰ-
ਤਿੰਨ ਦੋਸਤ ਸਨ : ਚੂਹਾ, ਖ਼ਰਗੋਸ਼ ਅਤੇ ਕੁੱਤਾ ।

ਪ੍ਰਸ਼ਨ 3.
ਸਾਈਕਲ ਕੌਣ ਚਲਾ ਰਿਹਾ ਸੀ ?
ਉੱਤਰ-
ਖ਼ਰਗੋਸ਼ ।

ਪ੍ਰਸ਼ਨ 4.
ਸਾਈਕਲ ਕਿਵੇਂ ਉਲਟ ਗਿਆ ?
ਉੱਤਰ-
ਸਾਈਕਲ ਇਕ ਪੱਥਰ ਨਾਲ ਟਕਰਾ ਕੇ ਉਲਟ ਗਿਆ ।

PSEB 3rd Class Punjabi Solutions Chapter 9 ਸਾਈਕਲ ਦੇ ਝੂਟੇ

ਪ੍ਰਸ਼ਨ 5.
ਦੂਰ ਬੈਠੇ ਕੁੱਤੇ ਨੇ ਕੀ ਕਿਹਾ ?
ਉੱਤਰ-
ਦੂਰ ਬੈਠੇ ਕੁੱਤੇ ਨੇ ਖ਼ਰਗੋਸ਼ ਤੇ ਚੂਹੇ ਨੂੰ ਕਿਹਾ,ਇਹ ਡਿਗਿਆ ਸਾਈਕਲ ਇਕੱਲੇ-ਇਕੱਲੇ ਤੋਂ ਸਿੱਧਾ ਨਹੀਂ ਹੋਣਾ । ਤਿੰਨੇ ਰਲ਼ ਕੇ ਜ਼ੋਰ ਲਾਉਂਦੇ ਹਾਂ !”

ਪ੍ਰਸ਼ਨ 6.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :

(ਉ) ਖ਼ਰਗੋਸ਼ ਨੇ ਕਿਹਾ, “ਮੈਂ ਬਹੁਤ ……………………… ਹਾਂ ।” (ਚਲਾਕ, ਬਲਵਾਨ )
ਉੱਤਰ-
ਖ਼ਰਗੋਸ਼ ਨੇ ਕਿਹਾ, “ਮੈਂ ਬਹੁਤ ਬਲਵਾਨ ਹਾਂ।”

(ਅ)……………………………. ਆਪਣੀ ਥਾਂ ਤੋਂ ਹਿੱਲ ਨਹੀਂ ਤੋਂ ਸੀ ਰਿਹਾ । (ਸਾਈਕਲ, ਟਰੱਕ )
ਉੱਤਰ-
ਸਾਈਕਲ ਆਪਣੀ ਥਾਂ ਤੋਂ ਹਿੱਲ ਨਹੀਂ ਸੀ ਰਿਹਾ ।

(ਈ) ਤਿੰਨਾਂ ਨੇ ਰਲ ਕੇ ……………………… ਨੂੰ ਪਾਸੇ ਹਟਾ ਦਿੱਤਾ । (ਇੱਟ, ਪੱਥਰ)
ਉੱਤਰ-
ਤਿੰਨਾਂ ਨੇ ਰਲ ਕੇ ਪੱਥਰ ਨੂੰ ਪਾਸੇ ਹਟਾ ਦਿੱਤਾ ।

(ਸ) ਤਿੰਨੇ ਉੱਚੀ-ਉੱਚੀ ……………………….. ਰਹੇ ਸਨ (ਦੌੜ, ਗਾ)
ਉੱਤਰ-
ਤਿੰਨੋਂ ਉੱਚੀ-ਉੱਚੀ ਗਾ ਰਹੇ ਸਨ ।

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋਂ :
ਸਾਈਕਲ, ਪੱਥਰ, ਅਚਾਨਕ, ਨਜ਼ਰ, ਪੈਡਲ, ਸਿੱਧਾ, ਬਲਵਾਨ, ਸੜਕ, ਝੋਰਾ, ਹਰਕਤ, ਮਜ਼ੇਦਾਰ, ਧਿਆਨ, ਸ਼ੇਖੀ, ਦੋਸਤ, ਟਪੂਸੀ ।
ਉੱਤਰ-

  • ਸਾਈਕਲ (ਸਫ਼ਰ ਦਾ ਇਕ ਮਸ਼ੀਨੀ ਸਾਧਨ)-ਮੈਂ ਸਾਈਕਲ ਉੱਤੇ ਚੜ੍ਹ ਕੇ ਸ਼ਹਿਰ ਗਿਆ ।
  • ਪੱਥਰ (ਜ਼ਮੀਨ ਦਾ ਸਖ਼ਤ ਹਿੱਸਾ, ਚੱਟਾਨਪਹਾੜ ਖਿਸਕਣ ਨਾਲ ਬਹੁਤ ਸਾਰੇ ਪੱਥਰ ਰਿੜ੍ਹਦੇ ਹੋਏ ਥੱਲੇ ਆਏ ।
  • ਅਚਾਨਕ ਇਕ ਦਮ-ਅਚਾਨਕ ਮੇਰਾ ਪੈਰ ਤਿਕਿਆ ਤੇ ਮੈਂ ਡਿਗ ਪਿਆ |
  • ਨਜ਼ਰ (ਦੇਖਣ ਦੀ ਸ਼ਕਤੀ)-ਉਸ ਦੀ ਨਜ਼ਰ ਕਮਜ਼ੋਰ ਹੈ ।
  • ਪੈਡਲ ਪੈਰ ਰੱਖਣ ਦੀ ਥਾਂ)-ਉਹ ਸਾਈਕਲ ਉੱਤੇ ਪੈਡਲ ਮਾਰਦਾ ਜਾ ਰਿਹਾ ਸੀ ।
  • ਸਿੱਧਾ (ਜੋ ਟੇਢਾ ਨਾ ਹੋਵੇ)-ਤੂੰ ਸਿੱਧਾ ਤੁਰਿਆ ਚਲ ।
  • ਬਲਵਾਨ (ਤਾਕਤਵਰ)-ਕਸਰਤ ਸਰੀਰ ਨੂੰ ਬਲਵਾਨ ਬਣਾਉਂਦੀ ਹੈ ।
  • ਸੜਕ ਲੁੱਕ ਤੇ ਬਜਰੀ ਪਾ ਕੇ ਬਣਿਆ ਪੱਕਾ ਰਾਹ)-ਕੇਲੇ ਦਾ ਛਿਲਕਾ ਸੜਕ ਉੱਤੇ ਨਾ ਸੁੱਟੋ ।
  • ਭੋਰਾ (ਕਿਣਕਾ-ਮੈਂ ਸਵੇਰ ਦਾ ਭੋਰਾ ਵੀ ਮੂੰਹ ਵਿਚ ਨਹੀਂ ਪਾਇਆ ।
  • ਹਰਕਤ (ਹਿਲ-ਜੁਲ)-ਮੈਨੂੰ ਤੇਰੀਆਂ ਹਰਕਤਾਂ ਪਸੰਦ ਨਹੀਂ ।
  • ਮਜ਼ੇਦਾਰ (ਸੁਆਦਲੀ)-ਇਹ ਕਹਾਣੀ ਬੜੀ ਮਜ਼ੇਦਾਰ ਹੈ ।
  • ਧਿਆਨ (ਮਨ ‘ਤੇ ਨਜ਼ਰ ਟਿਕਾ ਕੇ-ਧਿਆਨ ਨਾਲ ਆਪਣਾ ਕੰਮ ਕਰੋ ।
  • ਸ਼ੇਖੀ (ਆਪਣੀ ਸ਼ਕਤੀ ਨੂੰ ਵਧਾ-ਚੜ੍ਹਾ ਕੇ ਦੱਸਣਾ, ਗਪੌੜ-ਦੀਪਾ ਸ਼ੇਖ਼ੀਆਂ ਮਾਰਨ ਜੋਗਾ ਹੀ ਹੈ, ਕਰਨੇ ਜੋਗਾ ਕੁੱਝ ਨਹੀਂ ।
  • ਦੋਸਤ ਮਿੱਤਰ)-ਮਨਜੀਤ ਮੇਰਾ ਪੱਕਾ ਦੋਸਤ ਹੈ ।
  • ਟਪੂਸੀ ਛਾਲ)-ਬਾਂਦਰ ਰੁੱਖ ਉੱਤੇ ਟਪੂਸੀਆਂ ਮਾਰ ਰਿਹਾ ਸੀ ।

(ii). ਪੜੋ, ਸਮਝੋ ਤੇ ਉੱਤਰ ਦਿਓ
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ :

ਚੂਹਾ, ਖ਼ਰਗੋਸ਼ ਤੇ ਕੁੱਤਾ ਤਿੰਨ ਦੋਸਤ ਸਨ । ਇਕ ਵਾਰੀ ਉਹ ਇਕੱਠੇ ਘੁੰਮ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਨਜ਼ਰ ਸੜਕ ਕੰਢੇ ਖੜੇ ਇਕ ਸਾਈਕਲ ਉੱਤੇ ਪਈ । ਉਨ੍ਹਾਂ ਸੋਚਿਆ ਕਿ ਕਿਉਂ ਨਾ ਅੱਜ ਅਸੀਂ ਮਿਲ ਕੇ ਝੂਟੇ ਲਈਏ । ਖ਼ਰਗੋਸ਼ ਸਾਈਕਲ ਦੀ ਸੀਟ ਉੱਤੇ ਹੈਂਡਲ ਫੜ ਕੇ ਬੈਠ ਗਿਆ । ਉਹ ਪੈਡਲ ਮਾਰਨ ਲੱਗਾ । ਚੂਹਾ ਹੈਂਡਲ ਉੱਤੇ ਅਤੇ ਕੁੱਤਾ ਪਿਛਲੀ ਸੀਟ ਉੱਤੇ ਬੈਠ ਗਿਆ | ਸਾਈਕਲ ਸੜਕ ਉੱਤੇ ਚੱਲ ਪਿਆ । ਤਿੰਨੇ ਖੁਸ਼ੀ ਵਿਚ ਗਾਣੇ ਗਾਉਣ ਤੇ ਨੱਚਣ ਟੱਪਣ ਲੱਗੇ । ਅਜੇ ਕੁੱਝ ਹੀ ਦੂਰ ਗਏ ਸਨ ਕਿ ਸਾਈਕਲ ਇਕ ਪੱਥਰ ਨਾਲ ਟਕਰਾ ਕੇ ਉਲਟ ਗਿਆ । ਤਿੰਨੇ ਉਛਲ ਕੇ ਦੂਰ ਜਾ ਡਿਗੇ ਤੇ ਲੱਗੇ ਚੀਕਾਂ ਮਾਰਨ । ਫਿਰ ਤਿੰਨਾਂ ਨੇ ਉੱਠ ਕੇ ਮਿੱਟੀ ਝਾੜੀ ਤੇ ਬੈਠ ਕੇ ਸੋਚਣ ਲੱਗੇ ਕਿ ਹੁਣ ਕੀ ਕਰੀਏ ।

PSEB 3rd Class Punjabi Solutions Chapter 9 ਸਾਈਕਲ ਦੇ ਝੂਟੇ

ਪ੍ਰਸ਼ਨ-
1. ਕੌਣ-ਕੌਣ ਦੋਸਤ ਸਨ ?
2. ਖ਼ਰਗੋਸ਼ ਕਿੱਥੇ ਤੇ ਕਿਸ ਤਰ੍ਹਾਂ ਬੈਠ ਗਿਆ ?
3. ਕੌਣ ਸਾਈਕਲ ਦੇ ਪੈਡਲ ਮਾਰ ਰਿਹਾ ਸੀ ?
4. ਚੂਹਾ ਕਿੱਥੇ ਬੈਠਾ ?
5. ਪਿਛਲੀ ਸੀਟ ਉੱਤੇ ਕੌਣ ਬੈਠਾ ?
6. ਸਾਈਕਲ ਕਿਸ ਚੀਜ਼ ਨਾਲ ਟਕਰਾਇਆ ?
7. ਸਾਈਕਲ ਤੋਂ ਕੌਣ-ਕੌਣ ਡਿਗੇ ?
ਉੱਤਰ-
1. ਚੂਹਾ, ਖ਼ਰਗੋਸ਼ ਅਤੇ ਕੁੱਤਾ ।
2. ਸਾਈਕਲ ਦੀ ਸੀਟ ਉੱਤੇ ਹੈਂਡਲ ਫੜ ਕੇ ।
3. ਖ਼ਰਗੋਸ਼ ।
4. ਹੈਂਡਲ ਉੱਤੇ ।
5. ਕੁੱਤਾ ।
6. ਇਕ ਪੱਥਰ ਨਾਲ ।
7. ਚੂਹਾ, ਖ਼ਰਗੋਸ਼ ਅਤੇ ਕੁੱਤਾ ।

(iv) ਬਹੁਵਿਕਲਪੀ ਪ੍ਰਸ਼ਨ

ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ-

ਪ੍ਰਸ਼ਨ 1.
ਚੂਹੇ, ਕੁੱਤੇ ਤੇ ਖ਼ਰਗੋਸ਼ ਦਾ ਆਪਸ ਵਿਚ ਕੀ ਰਿਸ਼ਤਾ ਸੀ ?
ਉੱਤਰ-
ਦੋਸਤੀ ਦਾ (✓) ।

ਪ੍ਰਸ਼ਨ 2.
ਚੂਹੇ, ਖ਼ਰਗੋਸ਼ ਅਤੇ ਕੁੱਤੇ ਨੇ ਕਿਸ ਚੀਜ਼ ਉੱਤੇ ਝੂਟੇ ਲੈਣ ਬਾਰੇ ਸੋਚਿਆ ?
ਉੱਤਰ-
ਸਾਈਕਲ ਉੱਤੇ (✓) ।

ਪ੍ਰਸ਼ਨ 3. ਖ਼ਰਗੋਸ਼ ਸਾਈਕਲ ਉੱਤੇ ਕਿਸ ਥਾਂ ਬੈਠ ਗਿਆ ?
ਉੱਤਰ-
ਸੀਟ ਉੱਤੇ (✓) ।

ਪ੍ਰਸ਼ਨ 4.
ਸੀਟ ਉੱਤੇ ਬੈਠ ਕੇ ਪੈਡਲ ਕੌਣ ਮਾਰਨ ਲੱਗਾ ?
ਉੱਤਰ-
ਖ਼ਰਗੋਸ਼ (✓) ।

ਪ੍ਰਸ਼ਨ 5.
ਚੂਹਾ ਕਿੱਥੇ ਬੈਠਾ ਸੀ ?
ਉੱਤਰ-
ਹੈਂਡਲ ਉੱਤੇ (✓) ।

ਪ੍ਰਸ਼ਨ 6.
ਕੁੱਤਾ ਸਾਈਕਲ ਉੱਤੇ ਕਿੱਥੇ ਬੈਠਾ ਸੀ ?
ਉੱਤਰ-
ਪਿਛਲੀ ਸੀਟ ਉੱਤੇ (✓) ।

ਪ੍ਰਸ਼ਨ 7.
ਸਾਈਕਲ ਕਿਸ ਦੇ ਜ਼ੋਰ ਨਾਲ ਸਿੱਧਾ ਹੋਇਆ ਹੈ ? ਕਿਸ ਨੇ ਸੜਕ ਤੋਂ ਪੱਥਰ ਪਾਸੇ ਹਟਾਇਆ ?
ਉੱਤਰ-
ਖ਼ਰਗੋਸ਼, ਕੁੱਤੇ ਤੇ ਚੂਹੇ ਨੇ ਰਲ ਕੇ (✓) ।

ਪ੍ਰਸ਼ਨ 8.
ਕਿਸ ਨੇ ਸਾਈਕਲ ਸਿੱਧਾ ਕਰਨ ਲਈ ਤਿੰਨਾਂ ਨੂੰ ਜ਼ੋਰ ਲਾਉਣ ਦੀ ਸਲਾਹ ਦਿੱਤੀ ?
ਉੱਤਰ-
ਕੁੱਤੇ ਨੇ (✓) |

PSEB 3rd Class Punjabi Solutions Chapter 9 ਸਾਈਕਲ ਦੇ ਝੂਟੇ

ਪ੍ਰਸ਼ਨ 9.
‘ਸਾਈਕਲ ਦੇ ਝੂਟੇ ਕਹਾਣੀ ਤੋਂ ਕਿਸ ਤਰ੍ਹਾਂ ਕੰਮ ਕਰਨ ਦੀ ਸਿੱਖਿਆ ਮਿਲਦੀ ਹੈ ?
ਉੱਤਰ-
ਮਿਲ ਕੇ (v । |

ਪ੍ਰਬਨ 10.
“ਸਾਈਕਲ ਦੇ ਬੂਟੇ ਕਹਾਣੀ ਹੈ ਜਾਂ ਲੇਖ ।
ਉੱਤਰ-
ਕਹਾਣੀ (✓) ।

ਪ੍ਰਸ਼ਨ 11.
ਸ਼ੇਖੀ ਮਾਰਨ ਦਾ ਕੀ ਅਰਥ ਹੈ ?
ਉੱਤਰ-
ਫੜ੍ਹ ਮਾਰਨੀ (✓) ।

(v) ਵਿਆਕਰਨ
ਪ੍ਰਸ਼ਨ-ਹੇਠ ਲਿਖੇ ਸ਼ਬਦਾਂ ਨੂੰ ਸਮਝੋ ਤੇ ਲਿਖੋ :

ਦੂਰੋ, : ਨੇੜੇ
ਸਿੱਧਾ : ………………………….
ਦੋਸਤ : ………………………….
ਉੱਚੀ-ਉੱਚੀ : ………………………….
ਪਿਛਲੀ : ………………………….
ਉੱਤਰ –

ਦੂਰ : ਨੇਤੇ
ਸਿਁਪਾ ਪੁੱਠਾ
ਦੋਸਤ ਦੁਸ਼ਮਣ
ਉੱਚੀ-ਉੱਚੀ ਹੌਲੀ-ਹੌਲੀ
ਪਿਛਲੀ ਅਗਲੀ ।

(vi) ਅਧਿਆਪਕ ਲਈ
ਅਧਿਆਪਕ ਵਿਦਿਆਰਥੀਆਂ ਨੂੰ ਹੇਠ ਲਿਖੇ ਵਾਕ ਬੋਲ ਕੇ ਲਿਖਾਏ :

1. ਮੀਨੂੰ ਤੇ ਟਿੰਕੂ ਪਹਿਲੀ ਵਾਰ ਚੰਡੀਗੜ੍ਹ ਆਏ ਸਨ ।
2. ਦੇਖੋ, ਅਹੁ ਲਾਲ ਬੱਤੀ ਹੋ ਗਈ ਹੈ ।
3. ਕੁੱਝ ਦੇਰ ਉਹ ਖੜ੍ਹੇ ਇਹ ਸਭ ਕੁੱਝ ਦੇਖਦੇ ਰਹੇ ।
4. ਅੱਧੀ ਸੜਕ ਪਾਰ ਕਰਨ ਤੋਂ ਬਾਅਦ ਖੱਬੇ – ਪਾਸੇ ਦੇਖਣਾ ਚਾਹੀਦਾ ਹੈ ।
5. ਵੀਰ ਜੀ, ਹੁਣ ਅਸੀਂ ਸਮਝ ਗਏ ਹਾਂ ।

ਸਾਈਕਲ ਦੇ ਝੂਟੇ Summary & Translation in punjabi

ਸ਼ਬਦ : ਅਰਬ
ਨਜ਼ਰ : ਧਿਆਨ ।
ਬਲਵਾਨ: ਤਕੜਾ ।
ਸਕਿਆ : ਹਿੱਲਿਆ |
ਨਿੱਤਰਿਆ : ਸਾਹਮਣੇ ਆਇਆ ।
ਸਰਕੇ : ਹਿੱਲੇ ।
ਸ਼ੇ ਮੀ : ਆਪਣੀ ਤਾਕਤ ਨੂੰ ਵਧਾ-ਚੜ੍ਹਾ ਕੇ ਦੱਸਣਾ ।
ਪਹਿਲਵਾਨ : ਤਕੜਾ ਮਨੁੱਖ, ਘੋਲ ਕਰਨ ਵਾਲਾ ਮੱਲ ।
ਹਈ ਸ਼ਾਅ : ਜ਼ੋਰ ਲਾਉਂਣ ਸਮੇਂ ਮੂੰਹੋਂ ਕੱਢੀ ਜਾਣ ਵਾਲੀ ਅਵਾਜ਼ ।
ਭੋਰਾ ਵੀ : ਜ਼ਰਾ ਵੀ ।
ਹਰਕਤਾਂ : ਹਿਲ-ਜੁਲ, ਕੰਮ |
ਕਮਲਿਓ : ਗਲੋ, ਬੇਅਕਲੋ ।
ਟਪੂਸੀ ਮਾਰ ਕੇ : ਉੱਛਲ ਕੇ , ਛਾਲ ਮਾਰ  ਕੇ ।
ਮਜ਼ੇਦਾਰ : ਸੁਆਦਲੇ ।

Leave a Comment