Punjab State Board PSEB 4th Class Welcome Life Book Solutions Chapter 3 ਆਗਿਆਕਾਰਤਾ Textbook Exercise Questions and Answers.
PSEB Solutions for Class 4 Welcome Life Chapter 3 ਆਗਿਆਕਾਰਤਾ
Welcome Life Guide for Class 4 PSEB ਆਗਿਆਕਾਰਤਾ Textbook Questions and Answers
(ੳ) ਆਓ ਪਰਿਵਾਰ ਬਾਰੇ ਜਾਣੀਏ
ਪ੍ਰਸ਼ਨ 1.
ਸਮਾਜ ਦੀ ਮਹੱਤਵਪੂਰਨ ਇਕਾਈ ਕਿਹੜੀ ਹੈ ?
ਉੱਤਰ :
ਪਰਿਵਾਰ ਸਮਾਜ ਦੀ ਬਹੁਤ ਹੀ ਮਹੱਤਵਪੂਰਨ ਇਕਾਈ ਹੈ।
ਪ੍ਰਸ਼ਨ 2.
ਪਰਿਵਾਰ ਨੂੰ ਹੋਰ ਕੀ ਕਹਿੰਦੇ ਹਨ ?
ਉੱਤਰ :
ਇਸ ਨੂੰ ਟੱਬਰ ਵੀ ਕਿਹਾ ਜਾਂਦਾ ਹੈ।
ਪ੍ਰਸ਼ਨ 3.
ਪਰਿਵਾਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਪਰਿਵਾਰ ਛੋਟੇ ਅਤੇ ਵੱਡੇ ਦੋਨੋਂ ਪ੍ਰਕਾਰ ਦੇ ਹੁੰਦੇ ਹਨ।
ਪ੍ਰਸ਼ਨ 4.
ਛੋਟੇ ਪਰਿਵਾਰ ਵਿਚ ਕੌਣ-ਕੌਣ ਹੋ ਸਕਦਾ ਹੈ ?
ਉੱਤਰ :
ਪਿਤਾ ਜੀ, ਮਾਤਾ ਜੀ, ਭੈਣ, ਭਰਾ, ਦਾਦਾ ਜੀ, ਦਾਦੀ ਜੀ।
ਪ੍ਰਸ਼ਨ 5.
ਵੱਡੇ ਪਰਿਵਾਰ ਵਿਚ ਕੌਣ-ਕੌਣ ਹੋ ਸਕਦਾ
ਉੱਤਰ :
ਪਿਤਾ ਜੀ, ਮਾਤਾ ਜੀ, ਭੈਣ, ਭਰਾ, ਦਾਦਾ ਜੀ, ਦਾਦੀ ਜੀ, ਚਾਚਾ ਜੀ, ਚਾਚੀ ਜੀ, ਤਾਇਆ ਜੀ, ਤਾਈ ਜੀ।
ਕਿਰਿਆ 1:
ਅਧਿਆਪਕ ਵਿਦਿਆਰਥੀਆਂ ਤੋਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਬਾਰੇ ਪੁੱਛੇਗਾ ਅਤੇ ਵਿਦਿਆਰਥੀ ਆਪਣੇ ਪਰਿਵਾਰ ਬਾਰੇ ਦੱਸਣਗੇ।
ਪ੍ਰਸ਼ਨ 1.
ਅਸੀਂ ਅਗਿਆਕਾਰੀ ਕਿਵੇਂ ਬਣਦੇ ਹਾਂ ?
ਉੱਤਰ :
ਅਸੀਂ ਆਪਣੇ ਮਾਤ-ਪਿਤਾ ਦਾ ਆਦਰ ਅਤੇ ਉਹਨਾਂ ਦੀਆਂ ਕਹੀਆਂ ਗੱਲਾਂ ਦਾ ਸਤਿਕਾਰ ਕਰਨ ਕਰਕੇ ਆਗਿਆਕਾਰੀ ਬਣਦੇ ਹਾਂ।
ਪ੍ਰਸ਼ਨ 2.
ਆਗਿਆਕਾਰੀ ਬਣਨ ਲਈ ਕੁੱਝ ਨੁਕਤੇ ਦੱਸੋ।
ਉੱਤਰ :
1. ਬਹਿਸ ਨਾ ਕਰੋ।
2. ਕੰਮ ਵਿੱਚ ਧਿਆਨ ਦੇਣਾ।
3. ਗ਼ਲਤੀ ਲਈ ਮਾਫ਼ੀ ਮੰਗਣਾ।
4. ਵੱਡਿਆਂ ਦਾ ਸਤਿਕਾਰ ਕਰਨਾ।
5. ਮਾਤਾ-ਪਿਤਾ ਦੀ ਸੇਵਾ ਕਰਨਾ
6. ਗੱਲ ਧਿਆਨ ਨਾਲ ਸੁਣਨਾ।
ਕਿਰਿਆ 2:
ਅਧਿਆਪਕ ਵਿਦਿਆਰਥੀਆਂ ਨੂੰ ਹੇਠ ਲਿਖੇ ਖਾਨਿਆਂ ਨੂੰ ਪੂਰਾ ਕਰਨ ਨੂੰ ਕਹੇਗਾ।
ਉੱਤਰ :
ਕਿਰਿਆ 4 :
ਅਧਿਆਪਕ ਕਹਾਣੀ ਦੀ ਰਵਾਨੀ ਦਾ ਧਿਆਨ ਰੱਖਦੇ ਹੋਏ ਵਿਦਿਆਰਥੀਆਂ ਤੋਂ ਕਹਾਣੀ ਸੁਣੇਗਾ ਅਤੇ ਉਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਨ ਲਈ ਕਹੇਗਾ ਅਤੇ ਵਿਦਿਆਰਥੀ ਕਹਾਣੀ ਸੁਣਾਏਗਾ।
ਠੀਕ/ਗਲਤ-
(ਉ) ਜਨਮ ਤੋਂ ਬਾਅਦ ਪਰਿਵਾਰ ਵਿਅਕਤੀ ਲਈ ਕੋਈ ਯੋਗਦਾਨ ਨਹੀਂ ਪਾਉਂਦਾ।
(ਅ) ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦੀ ਸੇਵਾ ਕਰੀਏ।
(ਇ) ਜਿਸ ਪਰਿਵਾਰ ਵਿੱਚ ਮਾਤਾ-ਪਿਤਾ, ਭੈਣ-ਭਰਾ, ਦਾਦਾ-ਦਾਦੀ, ਚਾਚਾ ਅਤੇ ਚਾਚੀ ਹੋਣ, ਉਸਨੂੰ ਛੋਟਾ ਪਰਿਵਾਰ ਕਹਿੰਦੇ ਹਨ।
(ਸ) ਸਾਨੂੰ ਪਰਿਵਾਰ ਦੀਆਂ ਕਦਰਾਂ-ਕੀਮਤਾਂ ਜੀਵਤ ਰੱਖਣੀਆਂ ਚਾਹੀਦੀਆਂ ਹਨ।
(ਹ) ਕਦਰਾਂ-ਕੀਮਤਾਂ ਵਿੱਚ, ਕਹਿਣਾ ਮੰਨਣਾ/ਆਗਿਆਕਾਰੀ ਹੋਣਾ ਸ਼ਾਮਿਲ ਨਹੀਂ ਹੈ।
ਉੱਤਰ :
(ੳ) ✗
(ਅ) ✓
(ਇ) ✗
(ਸ) ✓
(ਹ) ✗
ਸਤਿਕਾਰ, ਦਰਜਾ, ਹਰੀ, ਧਿਆਨ, ਖੱਬੇ, ਮਹੱਤਵ
ਉੱਪਰ ਦਿੱਤੇ ਸ਼ਬਦ ਚੁਣੋ ਤੇ ਭਰੋ।
(ਉ) ਹਮੇਸ਼ਾ ਸੜਕ ਦੇ …………………………………… ਹੱਥ ਚੱਲੋ।
(ਅ) …………………………………… ਬੱਤੀ ਚੱਲਣ ਦਾ ਸੰਕੇਤ ਹੈ।
(ਇ) ਪਰਿਵਾਰ ਦਾ ਜੀਵਨ ਵਿੱਚ ਬਹੁਤ …………………………………… ਹੈ।
(ਸ) ਅਧਿਆਪਕ ਦੀ ਗੱਲ ਬਹੁਤ …………………………………… ਨਾਲ ਸੁਣਨੀ ਚਾਹੀਦੀ ਹੈ।
(ਹ) ਸਾਨੂੰ ਸਭ ਦਾ …………………………………… ਕਰਨਾ ਚਾਹੀਦਾ ਹੈ।
(ਕ) ਪਰਿਵਾਰ ਦੇ ਸਭ ਮੈਂਬਰਾਂ ਨੂੰ ਬਰਾਬਰ …………………………………… ਮਿਲਣਾ ਚਾਹੀਦਾ ਹੈ।
ਉੱਤਰ :
(ੳ) ਖੱਬੇ,
(ਅ) ਹਰੀ,
(ਇ) ਮਹੱਤਵ,
(ਸ) ਧਿਆਨ,
(ਹ) ਸਤਿਕਾਰ,
(ਕ) ਦਰਜਾ।
PSEB 4th Class Punjabi Guide ਆਗਿਆਕਾਰਤਾ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-
1. ਠੀਕ ਤੱਥ ਹੈ
(ੳ) ਮਾਤਾ-ਪਿਤਾ ਨਾਲ ਬਹਿਸ ਨਾ ਕਰੋ
(ਅ) ਗਲਤੀ ਲਈ, ਮਾਫ਼ੀ ਮੰਗ ਲਓ
(ਇ) ਮਾਤਾ-ਪਿਤਾ ਦੀ ਸੇਵਾ ਕਰੋ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ।
2. ਛੋਟੇ ਪਰਿਵਾਰ ਵਿੱਚ ਮੈਂਬਰਾਂ ਦੀ ਗਿਣਤੀ
(ਉ) 4
(ਅ) 10
(ਇ) 20
(ਸ) 15
ਉੱਤਰ :
(ਉ) 4.
3. ਪਰਿਵਾਰ ਦੀ ਕਿਸਮ ਹੈ
(ਉ) ਛੋਟਾ
(ਆ) ਵੱਡਾ
(ਇ) ਦੋਵੇਂ ਠੀਕ
(ਸ) ਸਾਰੇ ਗਲਤ
ਉੱਤਰ :
(ਈ) ਦੋਵੇਂ
ਠੀਕ – ਠੀਕ/ਗਲਤ
1. ਵੱਡੇ ਪਰਿਵਾਰ ਵਿੱਚ ਮੈਂਬਰਾਂ ਦੀ ਗਿਣਤੀ 10 ਹੋ ਸਕਦੀ ਹੈ।
2. ਮਾਤਾ-ਪਿਤਾ ਨਾਲ ਬਹਿਸ ਕਰਨੀ ਚਾਹੀਦੀ ਹੈ।
3. ਗਲਤੀ ਲਈ ਮਾਫ਼ੀ ਨਹੀਂ ਮੰਗਣੀ ਚਾਹੀਦੀ।
ਉੱਤਰ :
1. ✓
2. ✗
3. ✗
ਖਾਲੀ ਥਾਂਵਾਂ ਭਰੋ
1. ਜਿਸ ਪਰਿਵਾਰ ਵਿੱਚ ਸਿਰਫ਼ ਮਾਤਾ, ਪਿਤਾ, ਭੈਣ, ਭਰਾ ਹੀ ਹੋਣ, ਉਹ ………………….. ਪਰਿਵਾਰ ਹੁੰਦਾ ਹੈ।
2. ਸਾਨੂੰ ਮਾਤਾ-ਪਿਤਾ ਦੀ ………………….. ਕਰਨੀ ਚਾਹੀਦੀ ਹੈ।
3. ਸਮਾਜ ਵਿਚ ………………….. ਬਣਾ ਕੇ ਰੱਖਣਾ ਚਾਹੀਦਾ ਹੈ।
ਉੱਤਰ :
1. ਛੋਟਾ,
2. ਸੇਵਾ,
3. ਭਾਈਚਾਰਾ।
ਮਿਲਾਨ ਕਰੋ
1. ਛੋਟਾ ਪਰਿਵਾਰ (ਉ) 8 ਮੈਂਬਰ
2. ਵੱਡਾ ਪਰਿਵਾਰ (ਅ) ਆਗਿਆਕਾਰੀ ਹੋਣਾ
3. ਮਾਤਾ-ਪਿਤਾ ਦੀ ਸੇਵਾ (ਈ) 3 ਮੈਂਬਰ।
ਉੱਤਰ :
1. (ਇ)
2. (ਉ)
3. (ਅ)
ਖਾਕਾ ਭਰੋ :
ਉੱਤਰ :