Punjab State Board PSEB 5th Class EVS Book Solutions Chapter 12 ਭੋਜਨ ਖਾਈਏ ਤੇ ਪਚਾਈਏ Textbook Exercise Questions and Answers.
PSEB Solutions for Class 5 EVS Chapter 12 ਭੋਜਨ ਖਾਈਏ ਤੇ ਪਚਾਈਏ
EVS Guide for Class 5 PSEB ਭੋਜਨ ਖਾਈਏ ਤੇ ਪਚਾਈਏ Textbook Questions and Answers
ਪੇਜ – 77
ਕਿਰਿਆ 1.
ਬੱਚਿਓ ! ਸੰਤਰੇ ਜਾਂ ਮੁਸੱਮੀ ਦੀਆਂ ਕੁੱਝ ਫਾੜੀਆਂ ਨੂੰ ਉਦੋਂ ਤੱਕ ਚਬਾਉ ਜਦੋਂ ਤੱਕ ਸਾਰਾ ਜੂਸ ਨਹੀਂ ਨਿਕਲ ਜਾਂਦਾ ਜੂਸ ਤੋਂ ਬਾਅਦ ਮੂੰਹ ਵਿੱਚ ਬਾਕੀ ਬਚਦੇ ਪਦਾਰਥ ਨੂੰ ਜਾਂਚੋ। ਇਸ ਰੇਸ਼ੇਦਾਰ ਪਦਾਰਥ ਨੂੰ ਮੋਟਾ ਆਹਾਰ ਕਹਿੰਦੇ ਹਨ।
ਉੱਤਰ :
ਖ਼ੁਦ ਕਰੋ।
ਕਿਰਿਆ 2.
ਵੱਖ – ਵੱਖ ਸਮੇਂ ‘ਤੇ ਖਾਧੇ ਉਨ੍ਹਾਂ ਭੋਜਨਾਂ। ਦੇ ਨਾਂ ਲਿਖੋ ਜਿਨ੍ਹਾਂ ਵਿੱਚ ਪ੍ਰੋਟੀਨ ਹੁੰਦਾ ਹੈ।
ਉੱਤਰ :
ਸਵੇਰ ਦਾ ਭੋਜਨ | ਦੁੱਧ, ਅੰਡਾ, ਦਹੀਂ |
ਦੁਪਿਹਰ ਦਾ ਭੋਜਨ | ਮਟਰ, ਦਾਲਾਂ, ਸੋਇਆਬੀਨ, |
ਰਾਤ ਦਾ ਭੋਜਨ | ਰਾਜਮਾਂਹ, ਛੋਲੇ ਦਾਲਾਂ, ਮੀਟ, ਪਨੀਰ। |
ਪੇਜ਼ – 78
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਊਰਜਾ, ਪਾਣੀ, ਵਿਟਾਮਿਨ ਡੀ, ਖਣਿਜ ਪਦਾਰਥ, ਪ੍ਰੋਟੀਨ)
(ਉ) …………………………….. ਸਰੀਰ ਬਣਾਉਣ ਵਾਲਾ ਪੋਸ਼ਕ ਤੱਤ ਹੈ।
(ਅ) ਦੰਦਾਂ, ਹੱਡੀਆਂ ਅਤੇ ਖ਼ੂਨ ਬਣਨ ਵਿੱਚ …………………………….. ਮਦਦ ਕਰਦੇ ਹਨ।
(ਇ) ਚਰਬੀ ਸਾਡੇ ਸਰੀਰ ਨੂੰ …………………………….. ਦਿੰਦੀ ਹੈ।
(ਸ) …………………………….. ਸਾਡੇ ਸਰੀਰ ਦਾ ਤਾਪਮਾਨ ਸਥਿਰ ਰੱਖਦਾ ਹੈ।
(ਹ) …………………………….. ਸਾਨੂੰ ਸੂਰਜ ਦੀ ਰੌਸ਼ਨੀ ਵਿੱਚੋਂ ਮਿਲਦਾ ਹੈ
ਉੱਤਰ :
(ਉ) ਪ੍ਰੋਟੀਨ,
(ਅ) ਖਣਿਜ ਪਦਾਰਥ,
(ਇ) ਊਰਜਾ,
(ਸ) ਪਾਣੀ,
(ਹ) ਵਿਟਾਮਿਨ ਡੀ।
ਪ੍ਰਸ਼ਨ 2.
ਠੀਕ ਜਾਂ ਗਲਤ ਚੁਣੋ :
(ਉ) ਚਾਵਲ, ਕਣਕ ਅਤੇ ਆਲੂ ਵਿੱਚ ਵਿਟਾਮਿਨ ਹੁੰਦੇ ਹਨ।
(ਅ) ਮੋਟਾ ਆਹਾਰ ਸਰੀਰ ਵਿੱਚੋਂ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
(ਈ) ਖੰਡ ਅਤੇ ਸਟਾਰਚ ਮੁੱਖ ਕਾਰਬੋਹਾਈਡੇਟਸ ਹਨ।
(ਸ) ਵਿਟਾਮਿਨ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।
(ਹ) ਦੁੱਧ ਇੱਕ ਸੰਪੂਰਨ ਖ਼ੁਰਾਕ ਹੈ।
ਉੱਤਰ :
(ੳ) ✗
(ਅ) ✓
(ਈ) ✓
(ਸ) ✓
(ਹ) ✓
ਪ੍ਰਸ਼ਨ 3.
ਸਾਨੂੰ ਭੋਜਨ ਖਾਣ ਦੀ ਜ਼ਰੂਰਤ ਕਿਉਂ ਪੈਂਦੀ ਹੈ? .
ਉੱਤਰ :
ਭੋਜਨ ਸਰੀਰ ਨੂੰ ਊਰਜਾ ਦਿੰਦਾ ਹੈ। ਸਰੀਰ ਦੇ ਵਾਧੇ ਲਈ ਵੀ ਜ਼ਰੂਰੀ ਹੈ, ਤੇ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਪ੍ਰਸ਼ਨ 4.
ਊਰਜਾ ਦੇਣ ਵਾਲੇ ਭੋਜਨ ਵਿੱਚ ਕਿਹੜੇਕਿਹੜੇ ਪੋਸ਼ਕ ਤੱਤ ਹਨ?
ਉੱਤਰ :
ਕਾਰਬੋਹਾਈਡੇਟਸ ਅਤੇ ਚਰਬੀ।
ਪ੍ਰਸ਼ਨ 5.
ਸਰੀਰ ਦਾ ਵਾਧਾ ਕਰਨ ਵਾਲੇ ਭੋਜਨ ਦੇ ਵੱਖ – ਵੱਖ ਸੋਮੇ ਲਿਖੋ।
ਉੱਤਰ :
ਅੰਡਾ, ਦੁੱਧ, ਮੱਛੀ, ਮੀਟ, ਪਨੀਰ, ਮਟਰ, ਦਾਲਾਂ ਆਦਿ ਤੋਂ ਪ੍ਰੋਟੀਨ ਮਿਲਦਾ ਹੈ, ਜੋ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ।
ਪੇਜ – 80
ਕਿਰਿਆ 1.
ਜੀਭ ਨਾਲ ਵੱਖ – ਵੱਖ ਭੋਜਨਾਂ ਦਾ ਸਵਾਦ ਲੈ ਕੇ ਉਹਨਾਂ ਦਾ ਨਾਮ ਅਤੇ ਸਵਾਦ ਲਿਖੋ।
ਉੱਤਰ :
ਭੋਜਨ ਦਾ ਨਾਂ | ਸਵਾਦ |
ਜਲੇਬੀ, ਖੰਡ, ਬਰਫੀ | ਮਿੱਠਾ |
ਕੇਲਾ, ਸੇਬ, ਖੀਰ ਪਕੌੜੇ, ਸਬਜ਼ੀ (ਬਣੀ), ਸਮੋਸੇ | ਕਰਾਰ, ਨਮਕੀਨ |
ਮਿਰਚ ਦਾ ਆਚਾਰ | ਕੌੜਾ |
ਇਮਲੀ, ਨਿੰਬੂ, | ਖੱਟਾ |
ਸੰਤਰਾ, ਆਂਵਲਾ | ਖੱਟਾ – ਮਿੱਠਾ |
ਕਿਰਿਆ 2.
ਮਨੁੱਖ ਦੀ ਪਾਚਣ – ਪ੍ਰਣਾਲੀ ਦੇ ਅੰਗਾਂ ਦੇ ਨਾਂ ਲਿਖੋ।
1. ਮੂੰਹ
2. ………………….
3. ………………….
4. ………………….
5. ………………….
6. ………………….
7. ………………….
8. ………………….
ਉੱਤਰ :
1. ਮੂੰਹ,
2. ਮਿਹਦਾ,
3. ਲੁੱਬਾ,
4. ਛੋਟੀ ਆਂਦਰ,
5. ਵੱਡੀ ਆਂਦਰ,
6. ਪਿੱਤਾ,
7. ਜਿਗਰ,
8. ਰੈਕਟਮ।
ਪੇਜ – 81
ਪ੍ਰਸ਼ਨ 6.
ਭੋਜਨ ਹੌਲੀ – ਹੌਲੀ ਚਬਾ ਕੇ ਖਾਣਾ ਕਿਉਂ ਜ਼ਰੂਰੀ ਹੈ?
ਉੱਤਰ :
ਭੋਜਨ ਹੌਲੀ – ਹੌਲੀ ਤੇ ਚਬਾ ਕੇ ਖਾਣ ਨਾਲ ਸੌਖਿਆਂ ਪਚ ਜਾਂਦਾ ਹੈ। ਮੂੰਹ ਵਿਚੋਂ ਹੀ ਪਾਚਨ ਰਸ ਭੋਜਨ ਵਿਚ ਮਿਲ ਜਾਂਦੇ ਹਨ ਤੇ ਪੇਟ ਵਿਚ ਸੌਖਿਆਂ ਹੀ ਹਜ਼ਮ ਹੋ ਜਾਂਦਾ ਹੈ। ਸਿਹਤ ਵਧੀਆ ਰਹਿੰਦੀ ਹੈ।
ਪ੍ਰਸ਼ਨ 7.
ਸਹੀ ਉੱਤਰ ‘ਤੇ ਨਿਸ਼ਾਨ ਲਗਾਓ :
(ੳ) ਸਵਾਦ ਦਾ ਪਤਾ ਕਿਸ ਅੰਗ ਰਾਹੀਂ ਲਗਦਾ ਹੈ?
ਜੀਭ
ਦੰਦ ਨੱਕ
ਮੂੰਹ
ਉੱਤਰ :
ਜੀਭ
(ਅ) ਮੁੰਹ ਵਿਚਲਾ ਕਿਹੜਾ ਪਦਾਰਥ ਭੋਜਨ ਨੂੰ ਮਿੱਠਾ ਕਰ ਦਿੰਦਾ ਹੈ?
ਜੀਭ
ਲਾਰ
ਭੋਜਨ – ਨਲੀ
ਦੰਦ
ਉੱਤਰ :
ਲਾਰ
(ਈ) ਭੋਜਨ ਦਾ ਪਚਣਾ ਕਿਹੜੇ ਅੰਗ ਤੋਂ ਸ਼ੁਰੂ ਹੋ ਜਾਂਦਾ ਹੈ?
ਮਿਹਦਾ
ਵੱਡੀ ਆਂਦਰ
ਛੋਟੀ ਆਂਦਰ
ਮੂੰਹ
ਉੱਤਰ :
ਮੂੰਹ
(ਸ) ਸੰਤੁਲਿਤ ਭੋਜਨ ਵਿੱਚ ਕਿਹੜੇ – ਕਿਹੜੇ ਅੰਸ਼ ਹੁੰਦੇ ਹਨ?
ਪ੍ਰੋਟੀਨ
ਕਾਰਬੋਹਾਈਡੇਟਸ
ਖਣਿਜ ਪਦਾਰਥ
ਸਾਰੇ
ਉੱਤਰ :
ਸਾਰੇ
(ਹ) ਖਿਡਾਰੀ ਛੇਤੀ ਉਰਜਾ ਪ੍ਰਾਪਤ ਕਰਨ ਲਈ ਕੀ ਖਾਂਦੇ ਹਨ?
ਘਿਓ
ਮੱਖਣ
ਗੁਲੂਕੋਜ਼
ਮੀਟ
ਉੱਤਰ :
ਗੁਲੂਕੋਜ਼
ਪ੍ਰਸ਼ਨ 8.
ਸਹੀ ਕਥਨ ਅੱਗੇ (✓) ਅਤੇ ਗਲਤ ਤੇ (✗) ਦਾ ਨਿਸ਼ਾਨ ਲਗਾਓ :
(ਉ) ਸਰੀਰ ਨੂੰ ਕਾਰਬੋਹਾਈਡੇਂਟਸ ਨਾਲੋਂ ਜ਼ਿਆਦਾ ਊਰਜਾ ਚਰਬੀ ਤੋਂ ਮਿਲਦੀ ਹੈ।
(ਅ) ਸਾਨੂੰ ਭੋਜਨ ਚਬਾ ਕੇ ਹੌਲੀ – ਹੌਲੀ ਖਾਣਾ ਚਾਹੀਦਾ ਹੈ।
(ਏ) ਅਣਪਚਿਆ ਭੋਜਨ ਮਲ – ਦੁਆਰ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ।
(ਸ) ਸਾਨੂੰ ਹਰ ਰੋਜ਼ 8 – 10 ਗਲਾਸ ਪਾਣੀ ਪੀਣਾ ਚਾਹੀਦਾ ਹੈ।
(ਹ) ਮੂੰਹ ਵਿਚਲੀ ਲਾਰ ਭੋਜਨ ਨੂੰ ਸਖ਼ਤ ਕਰ ਦਿੰਦੀ ਹੈ।
ਉੱਤਰ :
(ੳ) ✓
(ਅ) ✓
(ਏ) ✓
(ਸ) ✓
(ਹ) ✗
PSEB 5th Class EVS Guide ਭੋਜਨ ਖਾਈਏ ਤੇ ਪਚਾਈਏ Important Questions and Answers
1. ਬਹੁ – ਵਿਕਲਪੀ ਚੋਣ ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)
(i) ਪੇਟ ਵਿਚ ………………………….. ਤੇਜ਼ਾਬ ਬਣਦਾ ਹੈ।
(ਉ), ਐਸਟਿਕ
(ਆ) ਹਾਈਡਰੋਕਲੋਰਿਕ
(ਏ) ਸਲਫਿਊਰਿਕ
(ਸ) ਕੋਈ ਨਹੀਂ।
ਉੱਤਰ :
(ਆ) ਹਾਈਡਰੋਕਲੋਰਿਕ
(ii) ਭੋਜਨ ਦੇ ਪੋਸ਼ਕ ਤੱਤ ਹਨ …………………………..।
(ਉ) ਕਾਰਬੋਹਾਈਡਰੇਟਸ
(ਅ) ਪ੍ਰੋਟੀਨ
(ਈ ਖਣਿਜ ਪਦਾਰਥ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ।
(iii) ਚਰਬੀ ………………………….. ਨਾਲੋਂ ਵੱਧ ਊਰਜਾ ਦਿੰਦੀ ਹੈ।
(ਉ) ਕਾਰਬੋਹਾਈਡਰੇਟਸ
(ਅ) ਪ੍ਰੋਟੀਨ
(ਇ) ਖਣਿਜ ਪਦਾਰਥ
(ਸ) ਕੋਈ ਨਹੀਂ
ਉੱਤਰ :
(ਉ) ਕਾਰਬੋਹਾਈਡਰੇਟਸ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਸਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ?
ਉੱਤਰ :
8 – 10 ਗਲਾਸ ਰੋਜ਼।
ਪ੍ਰਸ਼ਨ 2.
ਭੋਜਨ ਵਿਚ ਕਿੰਨੇ ਪੋਸ਼ਕ ਤੱਤ ਹੁੰਦੇ ਹਨ?
ਉੱਤਰ :
ਪੰਜ
ਪ੍ਰਸ਼ਨ 3.
ਕਿਹੜੇ ਪੋਸ਼ਕ ਤੱਤਾਂ ਤੋਂ ਊਰਜਾ ਮਿਲਦੀ ਹੈ?
ਉੱਤਰ :
ਚਰਬੀ, ਕਾਰਬੋਹਾਈਡਰੇਟ।
ਪ੍ਰਸ਼ਨ 4.
ਸਰੀਰ ਬਣਾਉਣ ਵਾਲਾ ਪੋਸ਼ਕ ਤੱਤ ਕਿਹੜਾ ਹੈ?
ਉੱਤਰ :
ਪ੍ਰੋਟੀਨ।
ਪ੍ਰਸ਼ਨ 5.
ਕਿਹੜਾ ਵਿਟਾਮਿਨ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈ?
ਉੱਤਰ :
ਵਿਟਾਮਿਨ
3. ਖ਼ਾਲੀ ਥਾਂਵਾਂ ਭਰੋ :
(i) ਭੋਜਨ ਸਾਡੇ ………………………… ਰਹਿਣ ਲਈ ਜ਼ਰੂਰੀ ਹੈ।
(ii) ਭੋਜਨ ਵਿੱਚ ਪੰਜ ………………………… ਹੁੰਦੇ ਹਨ।
(iii) ਸਾਨੂੰ ਹਰ ਰੋਜ਼ 8 – 10 ਗਲਾਸ ………………………… ਪੀਣਾ ਚਾਹੀਦਾ ਹੈ।
(iv) ਮਿਹਦੇ ਵਿਚ ………………………… ਤੇਜ਼ਾਬ ਬਣਦਾ ਹੈ।
(v) ਜਲਦੀ – ਜਲਦੀ ਖਾਧੇ ਭੋਜਨ ਨੂੰ ਹਜ਼ਮ ਕਰਨਾ ………………………… ਹੈ।
ਉੱਤਰ :
(i) ਜਿਉਂਦੇ,
(ii) ਪੋਸ਼ਕ ਤੱਤ,
(iii) ਪਾਣੀ,
(iv) ਹਾਈਡਰੋਕਲੋਰਿਕ,
(v) ਔਖਾ।
4. ਸਹੀ/ਗ਼ਲਤ :
(i) ਮੂੰਹ ਵਿਚ ਲਾਰ ਗ੍ਰੰਥੀਆਂ ਹੁੰਦੀਆਂ ਹਨ।
(ii) ਪੇਟ ਵਿਚ ਵੀ ਭੋਜਨ ਦਾ ਪਾਚਨ ਹੁੰਦਾ ਹੈ।
(iii) ਵਿਟਾਮਿਨ ਅਤੇ ਖਣਿਜ ਪਦਾਰਥ ਸੁਰੱਖਿਆਤਮਕ ਭੋਜਨ ਹਨ
ਉੱਤਰ :
(i) ਹੀ,
(ii) ਸਹੀ,
(iii) ਸਹੀ।
5. ਮਿਲਾਨ ਕਰੋ –
(i) ਉਰਜਾ ਦੇਣ ਵਾਲਾ ਭੋਜਨ – (ਉ) ਫਲ, ਸਬਜ਼ੀਆਂ
(ii) ਸਰੀਰ ਬਣਾਉਣ – (ਅ) ਊਰਜਾ ਵਾਲਾ ਭੋਜਨ
(iii) ਵਿਟਾਮਿਨ – (ਇ) ਚਰਬੀ
(iv) ਗੁਲੂਕੋਜ – (ਸ) ਪ੍ਰੋਟੀਨ
ਉੱਤਰ :
(i) (ਈ),
(ii) (ਸ),
(iii) (ਉ),
(iv) (ਅ)
6. ਦਿਮਾਗੀ ਕਸਰਤ (ਮਾਈਂਡ ਮੈਪਿੰਗ)
ਉੱਤਰ :
7. ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ –
ਚਿੱਤਰ ਨੂੰ ਲੇਬਲ ਕਰੋ।
ਉੱਤਰ :