Punjab State Board PSEB 5th Class EVS Book Solutions Chapter 17 ‘ਪਾਣੀ’ ਇੱਕ ਵਡਮੁੱਲਾ ਕੁਦਰਤੀ ਸਾਧਨ Textbook Exercise Questions and Answers.
PSEB Solutions for Class 5 EVS Chapter 17 ‘ਪਾਣੀ’ ਇੱਕ ਵਡਮੁੱਲਾ ਕੁਦਰਤੀ ਸਾਧਨ
EVS Guide for Class 5 PSEB ‘ਪਾਣੀ’ ਇੱਕ ਵਡਮੁੱਲਾ ਕੁਦਰਤੀ ਸਾਧਨ Textbook Questions and Answers
ਪੇਜ – 114
ਪ੍ਰਸ਼ਨ 1.
ਪਾਣੀ ਦੇ ਤਿੰਨ ਰੂਪ ਕਿਹੜੇ ਹਨ?
ਉੱਤਰ :
ਠੋਸ, ਤਰਲ ਤੇ ਗੈਸ।.
ਪ੍ਰਸ਼ਨ 2.
ਪਾਣੀ ਕਿਹੜੀਆਂ-ਕਿਹੜੀਆਂ ਗੈਸਾਂ ਦੇ ਮਿਲਣ ਨਾਲ ਬਣਦਾ ਹੈ?
ਉੱਤਰ :
ਆਕਸੀਜਨ ਤੇ ਹਾਈਡਰੋਜਨ
ਕਿਰਿਆ 1.
ਇੱਕ ਪੁਰਾਣਾ ਕੱਪੜੇ ਦਾ ਟੁਕੜਾ ਲਓ। ਉਸ ਨੂੰ ਪਾਣੀ ਨਾਲ ਗਿੱਲਾ ਕਰੋ। ਉਸ ਗਿੱਲੇ ਕੱਪੜੇ ਨਾਲ ਜ਼ਮੀਨ ‘ਤੇ ਪੋਚਾ ਲਗਾਓ। ਕੁਝ ਸਮੇਂ ਲਈ ਫ਼ਰਸ਼ ਨੂੰ ਗਿੱਲਾ ਛੱਡ ਦਿਓ। ਤੁਸੀਂ ਵੇਖੋਗੇ ਕਿ ਗਿੱਲਾ ਫ਼ਰਸ਼ ਹੁਣ ਸੁੱਕ ਗਿਆ ਹੈ। ਸੋਚੋ !ਫਰਸ਼ ਉੱਪਰਲਾ ਪਾਣੀ ਆਖਿਰ ਕਿੱਥੇ ਗਿਆ?
ਉੱਤਰ :
ਵਾਸ਼ਪੀਕਰਨ ਰਾਹੀਂ ਪਾਣੀ ਉੱਡ ਗਿਆ।
ਕਿਰਿਆ 2.
ਇੱਕ ਗਲਾਸ ਵਿੱਚ ਅੱਧਾ ਹਿੱਸਾ ਪਾਣੀ ਪਾਓ। ਹੁਣ ਉਸ ਵਿੱਚ ਬਰਫ਼ ਦੇ ਕੁੱਝ ਟੁਕੜੇ ਪਾਓ। ਕੁੱਝ ਸਮੇਂ ਬਾਅਦ ਗਲਾਸ ਦੇ ਬਾਹਰ ਪਾਣੀ ਦੀਆਂ ਕੁੱਝ ਬੂੰਦਾਂ ਨਜ਼ਰ ਆਉਣਗੀਆਂ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਪਾਣੀ ਦੀਆਂ ਬੂੰਦਾਂ ਕਿੱਥੋਂ ਆਈਆਂ?
ਉੱਤਰ :
ਹਵਾ ਵਿਚਲਾ ਵਾਸ਼ਪਿਤ ਪਾਣੀ ਠੰਡਾ ਹੋ ਕੇ ਬੰਦਾਂ ਬਣ ਗਿਆਂ !
ਪੇਜ – 115
ਕਿਰਿਆ 3.
ਇੱਕ ਪਤੀਲੀ ਵਿੱਚ ਇੱਕ ਗਲਾਸ ਪਾਣੀ ਪਾਓ ਅਤੇ ਉਸ ਵਿੱਚ 2 ਚਮਚ ਨਮਕ ਘੋਲੋ। ਬੱਚਿਓ ! ਹੁਣ ਉਹ ਪਾਣੀ ਵਿੱਚੋਂ ਨਮਕ ਨੂੰ ਵਾਪਸ ਕੱਢੋ। ਸੋਚੋ ਕਿਵੇਂ?
ਉੱਤਰ :
ਖੁਦ ਕਰੋ।
ਪੇਜ – 116
ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਨੀਲਾ, ਬੱਦਲ, ਬਰਫ਼, ਤਿੰਨ)
(ਉ) ਪਾਣੀ ਦੇ ……………………… ਰੂਪ ਹਨ !
(ਆ) ਵਾਸ਼ਪ ਬਣ ਕੇ ਉੱਪਰ ਉੱਡਿਆ ਪਾਣੀ ……………………… ਬਣ ਜਾਂਦਾ ਹੈ।
(ਈ) ਪਾਣੀ ਕਾਰਨ ਹੀ ਧਰਤੀ ਨੂੰ ……………………… ਗ੍ਰਹਿ ਕਿਹਾ ਜਾਂਦਾ ਹੈ।
(ਸ) ਪਾਣੀ ਦੇ ਠੋਸ ਰੂਪ ਨੂੰ ……………………… ਕਹਿੰਦੇ ਹਨ।
ਉੱਤਰ :
(ੳ) ਤਿੰਨ,
(ਅ) ਬੱਦਲ,
(ਈ) ਨੀਲਾ,
(ਸ) ਬਰਫ਼।
ਪ੍ਰਸ਼ਨ 2.
ਸਹੀ ਕਥਨ ਅੱਗੇ (✓) ਅਤੇ ਗਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ :
(ਉ) ਪਾਣੀ ਠੰਢਾ ਹੋ ਕੇ ਭਾਫ਼ ਬਣ ਜਾਂਦਾ ਹੈ।
(ਅ) ਸ਼ੁੱਧ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ।
(ਈ) ਪੁਰਾਣੇ ਸਮਿਆਂ ਵਿੱਚ ਪਾਣੀ ਭਰਨ ਲਈ ਜਾਤੀ ਤੇ ਆਧਾਰ ‘ਤੇ ਵਿਤਕਰਾ ਕੀਤਾ ਜਾਂਦਾ ਸੀ।
(ਸ) ਜਲ-ਚੱਕਰ ਨਿਰੰਤਰ ਚੱਲਦਾ ਰਹਿੰਦਾ ਹੈ।
ਉੱਤਰ :
(ਉ) ✗
(ਅ) ✓
(ਇ) ✓
(ਸ) ✓
ਪ੍ਰਸ਼ਨ 3.
ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :
(ਉ) ਪਾਣੀ ਨੂੰ ਕਿੰਨਾ ਠੰਢਾ ਕਰਨ ‘ਤੇ ਉਹ ਬਰਫ਼ ਬਣ ਜਾਂਦਾ ਹੈ?
40°C
0°C
100°C
ਉੱਤਰ :
0°C
(ਅ) ਧਰਤੀ ਦਾ ਕਿੰਨਾ ਭਾਗ ਪਾਣੀ ਹੈ?
60 %
150 %
70 %
ਉੱਤਰ :
70 %
(ਈ) ਪਾਣੀ ਵਿੱਚ ਘੁਲਣ ਵਾਲੀ ਕਿਹੜੀ ਚੀਜ਼ ਹੈ?
ਨਮਕ
ਰੇਤਾ
ਬਜਰੀ
ਉੱਤਰ :
ਨਮਕ।
(ਸ) ਕਿਹੜੀ ਵਸਤੂ ਪਾਣੀ ਵਿੱਚ ਨਹੀਂ ਡੁੱਬਦੀ?
ਲੋਹਾ
ਪੱਥਰ
ਲੱਕੜ
ਉੱਤਰ :
ਲੱਕੜ।
(ਹ) ਪਾਣੀ ਬਣਨ ਲਈ ਆਕਸੀਜਨ ਨਾਲ ਕਿਹੜੀ ਗੈਸ ਮਿਲਦੀ ਹੈ?
ਕਾਰਬਨ-ਡਾਇਆਕਸਾਈਡ
ਨਾਈਟਰੋਜਨ
ਹਾਈਡਰੋਜਨ
ਉੱਤਰ :
ਹਾਈਡਰੋਜਨ।
ਪ੍ਰਸ਼ਨ 4.
ਪਾਣੀ ਵਿੱਚ ਡੁੱਬਣ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ।
ਉੱਤਰ :
ਪੱਥਰ, ਲੋਹਾ, ਰੇਤ।
ਪ੍ਰਸ਼ਨ 5.
ਪਾਣੀ ਵਿੱਚ ਤੈਰਨ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ।
ਉੱਤਰ :
ਪਲਾਸਟਿਕ, ਲੱਕੜੀ, ਥਰਮੋਕੋਲ।
ਪ੍ਰਸ਼ਨ 6.
ਪਾਣੀ ਵਿੱਚ ਘੁਲਣ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ।
ਉੱਤਰ :
ਨਮਕ, ਚੀਨੀ, ਦੁੱਧ।
ਪੇਜ – 118
ਪ੍ਰਸ਼ਨ 7.
ਸ਼ੁੱਧ ਪਾਣੀ ਦੀਆਂ ਕੁੱਝ ਵਿਸ਼ੇਸ਼ਤਾਵਾਂ ਲਿਖੋ।
ਉੱਤਰ :
ਸ਼ੁੱਧ ਪਾਣੀ ਦਾ ਕੋਈ ਰੰਗ, ਕੋਈ ਸਵਾਦ, ਕੋਈ ਗੰਧ, ਕੋਈ ਆਕਾਰ ਨਹੀਂ ਹੁੰਦਾ ਹੈ।
ਪ੍ਰਸ਼ਨ 8.
ਜਲ ਚੱਕਰ ਕਿਵੇਂ ਚਲਦਾ ਰਹਿੰਦਾ ਹੈ? ਚਿੱਤਰ ਬਣਾ ਕੇ ਵਿਆਖਿਆ ਕਰੋ।
ਉੱਤਰ :
ਸਾਰੇ ਜਲ ਸੋਤਾਂ ਜਿਵੇਂ ਛੱਪੜਾਂ, ਝੀਲਾਂ, ਨਦੀਆਂ, ਦਰਿਆਵਾਂ, ਸਮੁੰਦਰ ਆਦਿ ਦਾ ਪਾਣੀ ਸਰਜ ਦੀ ਗਰਮੀ ਨਾਲ ਗਰਮ ਹੁੰਦਾ ਹੈ ਤੇ ਭਾਫ਼ ਬਣ ਜਾਂਦਾ ਹੈ। ਭਾਫ਼ ਉੱਪਰ ਉੱਡ ਜਾਂਦੀ ਹੈ ਤੇ ਠੰਢੀ ਹੋ ਕੇ ਪਾਣੀ ਦੀਆਂ ਬੂੰਦਾਂ ਬਣ ਜਾਂਦੀਆਂ ਹਨ, ਜੋ ਆਪਸ ਵਿੱਚ ਜੁੜ ਕੇ ਬੱਦਲ ਦਾ ਰੂਪ ਲੈ ਲੈਂਦੀਆਂ ਹਨ। ਜਦੋਂ ਬੱਦਲ ਭਾਰੀ ਹੋ ਜਾਂਦੇ ਹਨ ਤਾਂ ਵਰਖਾ ਜਾਂ ਬਰਫਵਾਰੀ ਹੁੰਦੀ ਹੈ ਪਾਣੀ ਧਰਤੀ ’ਤੇ ਦੁਬਾਰਾ ਆ ਜਾਂਦਾ ਹੈ ਜੋ ਨਦੀਆਂ-ਦਰਿਆਵਾਂ ਰਾਹੀਂ ਸਮੁੰਦਰ ਵਿਚ ਪੁੱਜ ਜਾਂਦਾ ਹੈ। ਇਸ ਤਰ੍ਹਾਂ ਜੋ ਪਾਣੀ ਵਾਸ਼ਪੀਕਰਨ ਰਾਹੀਂ ਧਰਤੀ ਤੋਂ ਭਾਫ਼ ਬਣ ਕੇ ਉੱਡਿਆ ਸੀ, ਮੁੜ ਕੇ ਵਰਖਾ ਦੇ ਰੂਪ ਵਿੱਚ ਪਾਣੀ ਦੇ ਰੂਪ ਵਿਚ ਵਾਪਿਸ ਆ ਜਾਂਦਾ ਹੈ।
ਪ੍ਰਸ਼ਨ 9.
ਪਾਣੀ ਵਿੱਚ ਘੁਲੇ ਹੋਏ ਨਮਕ ਨੂੰ ਕਿਵੇਂ ਵੱਖ ਕੀਤਾ ਜਾ ਸਕਦਾ ਹੈ?
ਉੱਤਰ :
ਇਸ ਘੋਲ ਨੂੰ ਗਰਮ ਕਰੋ ਪਾਣੀ ਨੂੰ ਉਦੋਂ ਤਕ ਉਬਾਲੋ ਜਦੋਂ ਤੱਕ ਸਾਰਾ ਪਾਣੀ ਭਾਫ਼ ਬਣ ਕੇ ਉਡ ਨਹੀਂ ਜਾਂਦਾ। ਜਦੋਂ ਸਾਰਾ ਪਾਣੀ ਭਾਫ਼ ਬਣ ਕੇ ਉਡ ਜਾਵੇਗਾ ਤਾਂ ਹੇਠਾਂ ਨਮਕ ਬਣ ਜਾਵੇਗਾ।
ਪ੍ਰਸ਼ਨ 10.
ਵਾਸ਼ਪੀਕਰਨ ਕੀ ਹੁੰਦਾ ਹੈ? ਕੁੱਝ Tਉਦਾਹਰਨਾਂ ਦਿਓ।
ਉੱਤਰ :
ਜਦੋਂ ਪਾਣੀ ਨੂੰ ਖੁੱਲਾ ਛੱਡ ਦਿੱਤਾ ਜਾਂਦਾ ਹੈ ਤਾਂ ਇਸ ਦੇ ਕਣ ਹੌਲੀ-ਹੌਲੀ ਹਵਾ ਵਿਚ ਉੱਡਦੇ ਰਹਿੰਦੇ ਹਨ। ਇਸ ਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨੁ। ਫ਼ਰਸ਼ ਤੇ ਲੱਗੇ ਪੋਚੇ ਦਾ ਸੁੱਕਣਾ, ਕੱਪੜਿਆਂ ਦਾ ਸੁੱਕਣਾ ਆਦਿ ਵਾਸ਼ਪੀਕਰਨ ਦੇ ਉਦਾਹਰਨ ਹਨ।
ਪ੍ਰਸ਼ਨ 11.
ਕੋਈ ਵਸਤੂ ਪਾਣੀ ਉੱਪਰ ਕਦੋਂ ਤੈਰਦੀ ਹੈ?
ਉੱਤਰ :
ਜਦੋਂ ਵਸਤੂ ਦੁਆਰਾ ਹਟਾਏ ਗਏ ਪਾਣੀ ਦਾ ਭਾਰ ਵਸਤੂ ਦੇ ਭਾਰ ਤੋਂ ਵੱਧ ਹੋਵੇ, ਤਾਂ ਵਸਤੂ ਪਾਣੀ ਉੱਪਰ ਤੈਰਦੀ ਹੈ।
PSEB 5th Class EVS Guide ‘ਪਾਣੀ’ ਇੱਕ ਵਡਮੁੱਲਾ ਕੁਦਰਤੀ ਸਾਧਨ Important Questions and Answers
1. ਬਹੁ-ਵਿਕਲਪੀ ਚੋਣ ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)-
(i) ਸ਼ੁੱਧ ਪਾਣੀ ਦੀਆਂ ਵਿਸ਼ੇਸ਼ਤਾਵਾਂ ਹਨ
(ਉ) ਰੰਗਹੀਨ
(ਅ) ਗੰਧਹੀਣ
(ਈ) ਆਕਾਰ ਨਹੀਂ :
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ।
(ii) ਆਕਸੀਜਨ ਅਤੇ ………………………………. ਮਿਲ ਕੇ ਪਾਣੀ ਬਣਦਾ ਹੈ।
(ਉ) ਨਾਈਟ੍ਰੋਜਨ
(ਅ) ਕਾਰਬਨ
(ਇ’) ਹੀਲੀਅਮ
(ਸ) ਹਾਈਡਰੋਜਨ
ਉੱਤਰ :
(ਸ) ਹਾਈਡਰੋਜਨ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ)
ਪ੍ਰਸ਼ਨ 1.
ਪਾਣੀ ਦੀ ਰੀਚਾਰਜਿੰਗ ਕੀ ਹੈ?
ਉੱਤਰ :
ਧਰਤੀ ਵਿਚ ਡੂੰਘਾ ਖੱਡਾ ਪੁੱਟਿਆ ਜਾਂਦਾ ਹੈ ਤਾਂ ਕਿ ਵਰਖਾ ਦਾ ਪਾਣੀ ਧਰਤੀ ਦੇ ਅੰਦਰ ਚਲਾ ਜਾਵੇ। ਇਸਨੂੰ ਵਾਟਰ ਰੀਚਾਰਜਿੰਗ ਕਹਿੰਦੇ ਹਨ।
ਪ੍ਰਸ਼ਨ 2.
ਪਾਣੀ ਨੂੰ ਜ਼ੀਰੋ ਡਿਗਰੀ ਸੈਲਸੀਅਸ ਤੱਕ ਠੰਢਾ ਕੀਤਾ ਗਿਆ ਹੈ। ਦੱਸੋ ਪਾਣੀ ਵਿੱਚ ਕੀ ਤਬਦੀਲੀ ਆਵੇਗੀ?
ਉੱਤਰ :
ਪਾਣੀ ਨੂੰ ਜ਼ੀਰੋ ਡਿਗਰੀ ਸੈਲਸੀਅਸ ਤੱਕ ਠੰਢਾ ਕਰਨ ਤੇ ਇਹ ਬਰਫ ਬਣ ਠੋਸ ਹੋ ਜਾਂਦਾ ਹੈ।
3. ਖ਼ਾਲੀ ਥਾਂਵਾਂ ਭਰੋ
(i) ਗਰਮ ਕਰਨ ਨਾਲ ਪਾਣੀ ਦੇ ………………………………. ਬਣ ਜਾਂਦੇ ਹਨ।
(ii) ਪਾਣੀ ਦਾ ਠੋਸ ਰੂਪ ………………………………. ਹੈ।
(iii) ਵਾਸ਼ਪ ਇਕੱਠੇ ਹੋ ਕੇ ………………………………. ਬਣਦੇ ਹਨ।
(iv) ਪਾਣੀ, ਪੌਦਿਆਂ, ………………………………. ਅਤੇ ਮਨੁੱਖਾਂ ਲਈ ਜ਼ਰੂਰੀ ਹੈ।
(v) ਪਾਣੀ ਦੇ ਬਿਨਾਂ ………………………………. ਸੰਭਵ ਨਹੀਂ ਹੈ।
ਉੱਤਰ :
(i) ਵਾਸ਼ਪ
(ii) ਬਰਫ਼
(iii) ਬੂੰਦਾਂ
(iv) ਜਾਨਵਰਾਂ
(v) ਜੀਵਨੇ।
4. ਸਹੀ/ਗ਼ਲਤ-
(i) ਸ਼ੁੱਧ ਪਾਣੀ ਦਾ ਕੋਈ ਰੰਗ ਨਹੀਂ ਹੈ।
(ii) ਪਾਣੀ ਦੇ ਚਾਰ ਰੂਪ ਹਨ।
(iv) ਸਾਨੂੰ ਪਾਣੀ ਵਿਅਰਥ ਹੋਣ ਦੇਣਾ ਚਾਹੀਦਾ ਹੈ
(v) ਜਾਤ ਦੇ ਆਧਾਰ ‘ਤੇ ਕਿਸੇ ਵਿਅਕਤੀ ਨੂੰ ਖੂਹ ਤੋਂ ਪਾਣੀ ਲੈਣ ਤੋਂ ਰੋਕ ਦੇਣਾ ਚਾਹੀਦਾ ਹੈ।
ਉੱਤਰ :
(i) ਸਹੀ,
(ii) ਗਲਤ,
(iii) ਸਹੀ,
(iv) ਗ਼ਲਤ,
(v) ਗਲਤ।
5. ਮਿਲਾਨ ਕਰੋ
(i) ਬਰਫ਼ ਬਣਨਾ , (ੳ) 100° C
(ii) ਬੱਦਲ (ਅ) ਠੰਡਕ
(iii) ਵਾਸ਼ਪੀਕਰਨ °C
(iv) ਪਾਣੀ ਉਬਲਨਾ (ਸ) ਭਾਫ਼
ਉੱਤਰ :
(i) (ਇ)
(ii) (ਸ)
(iii) (ਅ)
(iv) (ੳ)
6. ਦਿਮਾਗੀ ਕਸਰਤ ਮਾਈਂਡ ਮੈਪਿੰਗ
ਉੱਤਰ :
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਾਣੀ ਦੇ ਸੰਘਣਾਕਰਨ ਤੋਂ ਕੀ ਭਾਵ ਹੈ? ਉਦਾਹਰਨ ਸਹਿਤ ਸਮਝਾਓ।
ਉੱਤਰ :
ਹਵਾ ਵਿੱਚ ਸਦਾ ਹੀ ਪਾਣੀ ਦੇ ਵਾਸ਼ਪ ਹੁੰਦੇ ਹਨ ਅਤੇ ਤਾਪਮਾਨ ਦੇ ਘਟ ਹੋਣ ਕਾਰਨ ਇਹ ਵਾਸ਼ਪ ਸੰਘਣੇ ਹੋ ਕੇ ਇਕੱਠੇ ਹੋ ਜਾਂਦੇ ਹਨ ਅਤੇ ਪਾਣੀ ਦੀਆਂ ਬੂੰਦਾਂ ਵਿੱਚ ਬਦਲ ਜਾਂਦੇ ਹਨ। ਅਜਿਹਾ ਬਰਫ਼ ਵਾਲੇ ਪਾਣੀ ਦੇ ਗਿਲਾਸ ਦੇ ਬਾਹਰ ਦੇਖਿਆ ਜਾ ਸਕਦਾ ਹੈ ਹਵਾ ਵਿਚਲੇ ਵਾਸ਼ਪਾਂ ਦਾ ਪਾਣੀ ਦੀਆਂ ਬੂੰਦਾਂ ਵਿੱਚ ਬਦਲ ਜਾਣ ਦੀ ਕਿਰਿਆ ਨੂੰ ਸੰਘਣਾਕਰਨ ਕਿਹਾ ਜਾਂਦਾ ਹੈ। ਸਰਦੀਆਂ ਵਿੱਚ ਸਵੇਰ ਸਮੇਂ ਪੱਤਿਆਂ ਉੱਪਰ ਔਸ ਦੀਆਂ ਬੰਦਾਂ ਵੀ ਇਸੇ ਤਰ੍ਹਾਂ ਬਣਦੀਆਂ ਹਨ।
ਪ੍ਰਸ਼ਨ 2.
ਤੁਹਾਡੀ ਜਮਾਤ ਦੇ ਅਧਿਆਪਕ ਨੇ ਇੱਕ ਗਲਾਸ ਵਿੱਚ ਅੱਧਾ ਹਿੱਸਾ ਪਾਣੀ ਪਾ ਕੇ ਉਸ ਵਿੱਚ ਕੁਝ ਬਰਫ਼ ਦੇ ਟੁਕੜੇ ਪਾ ਦਿੱਤੇ। ਕੁਝ ਸਮੇਂ ਬਾਅਦ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਨਜ਼ਰ ਆਉਣ ਲੱਗੀਆਂ। ਦੱਸੋ ਪਾਣੀ ਦੀਆਂ ਬੂੰਦਾਂ ਕਿੱਥੋਂ ਆਈਆਂ?
ਉੱਤਰ :
ਬਰਫ ਵਾਲਾ ਪਾਣੀ ਠੰਡਾ ਹੁੰਦਾ ਹੈ ਤੇ ਗਲਾਸ ਦੇ ਬਾਹਰ ਜਦੋਂ ਹਵਾ ਟਕਰਾਉਂਦੀ ਹੈ ਤਾਂ ਹਵਾ ਵਿਚਲੇ ਵਾਸ਼ਪਿਤ ਪਾਣੀ ਦੇ ਕਣ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਬਣ ਕੇ ਨਜ਼ਰ ਆਉਣ ਲਗ ਜਾਂਦੇ ਹਨ। ਇਸ ਤਰ੍ਹਾਂ ਇਹ ਬੂੰਦਾਂ ਹਵਾ ਵਿਚੋਂ – ਆਉਂਦੀਆਂ ਹਨ।