Punjab State Board PSEB 5th Class EVS Book Solutions Chapter 23 ਖੇਤ ਤੋਂ ਪਲੇਟ ਤੱਕ Textbook Exercise Questions and Answers.
PSEB Solutions for Class 5 EVS Chapter 23 ਖੇਤ ਤੋਂ ਪਲੇਟ ਤੱਕ
EVS Guide for Class 5 PSEB ਖੇਤ ਤੋਂ ਪਲੇਟ ਤੱਕ Textbook Questions and Answers
ਪੇਜ – 67
ਪ੍ਰਸ਼ਨ 1.
ਨਾਨਾ ਜੀ ਦੇ ਦੱਸਣ ਅਨੁਸਾਰ ਪਹਿਲਾਂ ਖੇੜ ਕਿਵੇਂ ਵਾਹਿਆ ਜਾਂਦਾ ਸੀ?
ਉੱਤਰ :
ਪੁਰਾਣੇ ਸਮਿਆਂ ਵਿੱਚ ਖੇਤ ਬਲਦਾਂ ਨਾਲ ਹਲ ਚਲਾ ਕੇ ਵਾਹਿਆ ਜਾਂਦਾ ਸੀ।
ਪ੍ਰਸ਼ਨ 2.
ਅੱਜ-ਕੱਲ੍ਹ ਖੇਤ ਦੀ ਤਿਆਰੀ ਕਿਵੇਂ ਕੀਤੀ ਜਾਂਦੀ ਹੈ?
ਉੱਤਰ :
ਅੱਜ-ਕਲ੍ਹ ਖੇਤ ਦੀ ਤਿਆਰੀ ਲਈ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ। ਹੱਲ ਨੂੰ ਟਰੈਕਟਰ ਨਾਲ ਜੋੜ ਕੇ ਖੇਤ ਵਾਹਿਆ ਜਾਂਦਾ ਹੈ, ਸੁਹਾਗੇ ਦੀ ਵਰਤੋਂ ਕਰਕੇ ਮਿੱਟੀ ਦੇ ਢੇਲੇ ਤੋੜੇ ਜਾਂਦੇ ਹਨ, ਕਰਾਹੇ ਨਾਲ ਖੇਤ ਪੱਧਰਾ ਕੀਤਾ ਜਾਂਦਾ ਹੈ। ਕਿਆਰੇ ਬਣਾ ਲਏ ਜਾਂਦੇ ਹਨ ਅਤੇ ਇਨ੍ਹਾਂ ਵਿਚ ਖਾਦ ਮਿਲਾ ਦਿੱਤੀ ਜਾਂਦੀ ਹੈ। ਖੇਤ ਫ਼ਸਲ ਦੇ ਬੀਜਣ ਲਈ ਤਿਆਰ ਹੈ।
ਪ੍ਰਸ਼ਨ 3.
ਹੋਰ ਕਿਹੜੀਆਂ ਫ਼ਸਲਾਂ ਨੂੰ ਪਨੀਰੀ ਲਗਾ ਕੇ ਉਗਾਇਆ ਜਾਂਦਾ ਹੈ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਝੋਨਾ, ਬੈਂਗਣ, ਟਮਾਟਰ ਆਦਿ।
ਪੇਜ – 168
ਪ੍ਰਸ਼ਨ 4.
ਕੋਈ ਪੰਜ ਫ਼ਸਲਾਂ ਦੇ ਨਾਂ ਲਿਖੋ ਜਿਹੜੀਆਂ ਖੇਤ ਵਿੱਚ ਬੀਜਾਂ ਦੁਆਰਾ ਉਗਾਈਆਂ ਜਾਂਦੀਆਂ ਹਨ?
ਉੱਤਰ :
ਕਣਕ, ਮੱਕੀ, ਬਾਜਰਾ, ਗੁਆਰਾ, ਜੁਆਰ
ਪ੍ਰਸ਼ਨ 5.
ਇੱਕ ਫ਼ਸਲ ਦਾ ਨਾਂ ਲਿਖੋ ਜਿਸ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ?
ਉੱਤਰ :
ਝੋਨਾ
ਪ੍ਰਸ਼ਨ 6.
ਫ਼ਸਲਾਂ ਦੀ ਸਿੰਚਾਈ ਕਿਉਂ ਕੀਤੀ ਜਾਂਦੀ ਹੈ?
ਉੱਤਰ :
ਪੌਦਿਆਂ ਦੇ ਵੱਧਣ-ਫੁੱਲਣ ਲਈ ਪਾਣੀ ਦੀ ਲੋੜ ਹੁੰਦੀ ਹੈ।
ਪੇਜ-169
ਪ੍ਰਸ਼ਨ 7.
ਕੀ ਫ਼ਸਲਾਂ ਦੀ ਸਿੰਚਾਈ ਦੇ ਕੁੱਝ ਹੋਰ ਸਾਧਨ ਵੀ ਹਨ, ਅਧਿਆਪਕ ਦੀ ਮੱਦਦ ਨਾਲ ਪਤਾ ਕਰਕੇ ਲਿਖੋ।
ਉੱਤਰ :
ਵਰਖਾ, ਖੂਹ, ਤਲਾਬ, ਨਦੀਆਂ, ਫੁਹਾਰਾ ਸਿੰਚਾਈ, ਤੁਬਕਾ ਸਿੰਚਾਈ ॥
ਪ੍ਰਸ਼ਨ 8.
ਹੇਠਾਂ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਸੰਦਾਂ ਦੀਆਂ ਤਸਵੀਰਾਂ ਨਾਂਵਾਂ ਸਮੇਤ ਦਿੱਤੀਆਂ ਗਈਆਂ ਹਨ। ਇਨ੍ਹਾਂ ਸੰਦਾਂ ਦੀ ਵਰਤੋਂ ਖੇਤੀਬਾੜੀ ਵਿੱਚ ਕੀਕੀ ਕੰਮ ਲੈਣ ਲਈ ਕੀਤੀ ਜਾਂਦੀ ਹੈ, ਉਸ ਬਾਰੇ ਲਿਖੋ।
1. ਟਰੈਕਟਰ …………………………………
2. ਹਲ …………………………………
3. ਸੁਹਾਗਾ …………………………………
4. ਬੀਜ ਪੋਰ …………………………………
ਉੱਤਰ.
1. ਟਰੈਕਟਰ – ਇਸ ਦੀ ਵਰਤੋਂ ਨਾਲ ਖੇਤ ਦੀ ਤਿਆਰੀ ਕੀਤੀ ਜਾਂਦੀ ਹੈ ਅਤੇ ਹੋਰ ਵੀ ਬਹੁਤ ਅਜਿਹੇ ਕੰਮ ਕੀਤੇ ਜਾਂਦੇ ਹਨ।
2. ਹਲ ਖੇਤ ਵਾਹਿਆ ਜਾਂਦਾ ਹੈ।
3. ਸੁਹਾਗਾ – ਖੇਤ ਵਿੱਚ ਮਿੱਟੀ ਦੇ ਢੇਲੇ ਤੋੜੇ ਜਾਂਦੇ ਹਨ
4. ਬੀਜ ਪੋਰ – ਬੀਜਾਂ ਨੂੰ ਮਿੱਟੀ ਵਿੱਚ ਬੀਜ ਪੋਰ ਦੁਆਰਾ ਬੀਜਿਆ ਜਾਂਦਾ ਹੈ।
ਪੇਜ – 170
ਪ੍ਰਸ਼ਨ 9.
ਖ਼ਾਲੀ ਥਾਂਵਾਂ ਭਰੋ :
(ਹਾਨੀਕਾਰਕ, ਖਾਦ, ਨਦੀਨ, ਕੀਟਨਾਸ਼ਕ, ਨਦੀਨ ਨਾਸ਼ਕ)
1. ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ …………………………. ਦਾ ਛਿੜਕਾਅ ਕੀਤਾ ਜਾਂਦਾ ਹੈ।
2. ਫ਼ਸਲ ਨੂੰ ਨਦੀਨਾਂ ਤੋਂ ਬਚਾਉਣ ਲਈ …………………………. ਦਾ ਛਿੜਕਾਅ ਕੀਤਾ ਜਾਂਦਾ ਹੈ।
3. ਖੇਤ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਲਈ …………………………. ਪਾਈ ਜਾਂਦੀ ਹੈ।
4. ਫ਼ਸਲ ਦੇ ਨਾਲ-ਨਾਲ ਕੁੱਝ …………………………. ਵੀ ਉੱਗ ਆਉਂਦੇ ਹਨ।
5. ਕੀਟਨਾਸ਼ਕ ਮਨੁੱਖੀ ਸਿਹਤ ਲਈ …………………………. ਹਨ।
ਉੱਤਰ :
1. ਕੀਟਨਾਸ਼ਕਾਂ,
2. ਨਦੀਨਨਾਸ਼ਕ,
3. ਖਾਦ,
4. ਨਦੀਨ,
5. ਹਾਨੀਕਾਰਕ।
ਪੇਜ਼ – 172
ਕਿਰਿਆ-
ਅਖ਼ਬਾਰਾਂ ਵਿੱਚੋਂ ਖੇਤੀਬਾੜੀ ਨਾਲ ਸੰਬੰਧਿਤ ਚਿੱਤਰ ਇਕੱਠੇ ਕਰਕੇ ਸਕਰੈਪ-ਬੁੱਕ ਵਿੱਚ ਲਗਾਓ।
ਉੱਤਰ :
ਖ਼ੁਦ ਕਰੋ।
ਪ੍ਰਸ਼ਨ 10.
ਫ਼ਸਲ ਨੂੰ ਕੱਟਣ ਅਤੇ ਦਾਣੇ ਕੱਢਣ ਦੀ ਪ੍ਰਕਿਰਿਆ ਬਾਰੇ ਲਿਖੋ।
ਉੱਤਰ :
ਜਦੋਂ ਫ਼ਸਲ ਪੱਕ ਜਾਂਦੀ ਹੈ ਤਾਂ ਉਸਨੂੰ ਦਾਤੀ ਨਾਲ ਕੱਟ ਲਿਆ ਜਾਂਦਾ ਹੈ। ਭਰੀਆਂ ਬਣਾ ਕੇ ਇੱਕ ਜਗਾ ਤੇ ਇਕੱਠਾ ਕਰ ਲਿਆ ਜਾਂਦਾ ਹੈ। ਦਾਣੇ ਕੱਢਣ ਵਾਲੀ ਮਸ਼ੀਨ ਥਰੈਸ਼ਰ ਦੀ ਵਰਤੋਂ ਕਰਕੇ ਦਾਣੇ ਅਤੇ ਤੂੜੀ ਵੱਖ-ਵੱਖ ਕਰ ਲਏ ਜਾਂਦੇ ਹਨ।
ਪ੍ਰਸ਼ਨ 11.
ਪੁਰਾਣੇ ਸਮੇਂ ਵਿੱਚ ਤੂੜੀ ਵਿਚੋਂ ਦਾਣੇ ਵੱਖ ਕਿਵੇਂ ਕੀਤੇ ਜਾਂਦੇ ਸਨ?
ਉੱਤਰ :
ਫ਼ਸਲ ਦੀ ਕਟਾਈ ਕਰਕੇ ਭਰੀਆਂ ਨੂੰ ਪਿੰਡ ਵਿੱਚ ਕਿਸੇ ਪੱਕੀ ਜਗਾ ਤੇ ਲਿਜਾ ਕੇ ਵਿਛਾ ਦਿੱਤਾ ਜਾਂਦਾ ਸੀ। ਗਹਾਈ ਕਰਕੇ ਦਾਣੇ ਕੱਢਣ ਲਈ ਬਲਦਾਂ ਦੀ ਮੱਦਦ ਲਈ ਜਾਂਦੀ ਸੀ!
ਪ੍ਰਸ਼ਨ 12.
ਕੰਬਾਈਨ ਨੇ ਕਿਸਾਨ ਦੇ ਕੰਮ ਨੂੰ ਸੁਖਾਲਾ ਕਿਵੇਂ ਕਰ ਦਿੱਤਾ ਹੈ?
ਉੱਤਰ :
ਕੰਬਾਈਨਾਂ ਫ਼ਸਲ ਕੱਟਦੇ-ਕੱਟਦੇ ਹੀ ਦਾਣੇ ਵੱਖ ਕਰ ਦਿੰਦੀਆਂ ਹਨ : ਕਿਸਾਨ ਦਾ ਕੰਮ ਸੌਖਾ ਹੋ ਜਾਂਦਾ ਹੈ ਤੇ ਸਮਾਂ ਵੀ ਬਚ ਜਾਂਦਾ ਹੈ।
ਪੇਜ – 174
ਪ੍ਰਸ਼ਨ 13.
ਤੁਹਾਡੇ ਘਰ ਵਿੱਚ ਕਣਕ ਦੇ ਆਟੇ ਤੋਂ ਕੀ-ਕੀ ਪਕਵਾਨ ਬਣਾਏ ਜਾਂਦੇ ਹਨ? .
ਉੱਤਰ :
ਕੜਾਹ, ਸੂਜੀ ਦਾ ਹਲਵਾ, ਸੂਜੀ ਦੀ ਖੀਰ, ਸੇਵੀਆਂ, ਦਲੀਆ, ਕਣਕ ਭੁੰਨ ਕੇ ਗੁੜ ਨਾਲ ਖਾਧੀ ਜਾਂਦੀ ਹੈ।
ਪ੍ਰਸ਼ਨ 14.
ਕੀ ਤੁਹਾਡੇ ਘਰ ਵਿੱਚ ਕਣਕ ਦੇ ਆਟੇ ਤੋਂ ਇਲਾਵਾ ਕਿਸੇ ਹੋਰ ਆਟੇ ਤੋਂ ਵੀ ਰੋਟੀ ਬਣਦੀ ਹੈ। ਇਹ ਕਿਸ ਮੌਸਮ ਵਿੱਚ ਬਣਾਈ ਜਾਂਦੀ ਹੈ?
ਉੱਤਰ :
ਮੱਕੀ ਦੇ ਆਟੇ ਤੋਂ, ਬਾਜਰੇ ਦੇ ਆਟੇ ਤੋਂ, ਸਰਦੀਆਂ ਵਿਚ), ਦਓ ਦੇ ਆਟੇ ਤੋਂ ਨਰਾਤਿਆਂ ਵਿਚ) .
ਪ੍ਰਸ਼ਨ 15.
ਆਪਣੇ ਘਰ ਵਿੱਚ ਕਿਸੇ ਖ਼ਾਸ ਮੌਕੇ, ਜਾਂ ਦਿਨ-ਤਿਉਹਾਰ ਤੇ ਬਣਾਏ ਜਾਣ ਵਾਲੇ ਪਕਵਾਨਾਂ ਬਾਰੇ ਲਿਖੋ।
ਉੱਤਰ :
ਸੰਗਰਾਂਦ ਵਾਲੇ ਦਿਨ ਹਲਵਾ, ਬਸੰਤ ਨੂੰ ਪੀਲੇ ਚੌਲ, ਲੋਹੜੀ ਮਾਘੀ ਤੇ ਸਰੋਂ ਦਾ ਸਾਗ, ਰੀਨੇ ਦੇ ਰਸ ਦੀ ਖੀਰ, ਕੰਜਕਾਂ ਵਾਲੇ ਦਿਨ ਪੁਰੀ ਹਲਵਾ ਆਦਿ।
ਪ੍ਰਸ਼ਨ 16.
ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਪੰਜਾਬ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਉਸ ਬਾਰੇ ਸੰਖੇਪ ਵਿੱਚ ਲਿਖੋ।
ਉੱਤਰ :
ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ ਫ਼ਸਲ ਦੀ ਵਾਢੀ ਸ਼ੁਰੂ ਹੁੰਦੀ ਹੈ, ਕਈ ਥਾਂਵਾਂ ਤੇ ਮੇਲੇ ਲਗਦੇ ਹਨ ਸਾਰੇ ਖ਼ੁਸ਼ੀਆਂ ਮਨਾਉਂਦੇ ਹਨ, ਨਵੇਂ ਕੱਪੜੇ ਪਾਏ ਜਾਂਦੇ ਹਨ। ਗਿੱਧਾ, ਭੰਗੜਾ ਪਾਇਆ ਜਾਂਦਾ ਹੈ।
ਪ੍ਰਸ਼ਨ 17.
ਚਾਵਲ ਤੋਂ ਕਿਹੜੇ-ਕਿਹੜੇ ਪਕਵਾਨ ਬਣਾਏ ਜਾ ਸਕਦੇ ਹਨ?
ਉੱਤਰ :
ਮਿੱਠੇ ਚਾਵਲ, ਖੀਰ, ਪੁਲਾਵ, ਇੱਡਲੀ, ਡੋਸਾ ਆਦਿ।
PSEB 5th Class EVS Guide ਖੇਤ ਤੋਂ ਪਲੇਟ ਤੱਕ Important Questions and Answers
1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)
(i) ਰੱਬੀ ਫ਼ਸਲ ਹੈ
(ਉ) ਕਣਕ
(ਅ) ਸਰੋਂ
(ਈ) ਛੋਲੇ
(ਸ) ਸਾਰੇ
ਉੱਤਰ :
(ਸ) ਸਾਰੇ
(ii) ਖਰੀਫ਼ ਫ਼ਸਲ ਹੈ
(ਉ) ਝੋਨਾ
(ਆ) ਮੱਕੀ
(ਇ) ਦੋਵੇਂ
(ਸ) ਕੋਈ ਨਹੀਂ
ਉੱਤਰ :
(ਇ) ਦੋਵੇਂ
(iii) ਘਰਾਂ ਵਿੱਚ ਕਣਕ ਤੋਂ ਇਲਾਵਾ ਸਰਦੀ ਵਿੱਚ ਹੋਰ ਵੀ ਕਿਸੇ ਅਨਾਜ ਦੀ ਰੋਟੀ ਬਣਾਈ ਜਾਂਦੀ ਹੈ। ਉਹ ਹੇਠ ਲਿਖਿਆਂ ਵਿੱਚੋਂ ਕਿਹੜਾ ਹੋ ਸਕਦਾ ਹੈ?
(ਉ) ਜਵਾਰ
(ਅ) ਮੱਕੀ
(ਇ) ਚੌਲ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ :
(ਅ) ਮੱਕੀ
(iv) ਫ਼ਸਲ ਪੱਕਣ ਦੀ ਖ਼ੁਸ਼ੀ ਵਿੱਚ ਪੰਜਾਬ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?
(ਉ) ਦੀਵਾਲੀ
(ਅ ਰੱਖੜੀ
(ਇ) ਦੁਸਹਿਰਾ
(ਸ) ਵਿਸਾਖੀ
ਉੱਤਰ :
(ਸ) ਵਿਸਾਖੀ
(v) …………………………… ਪਾਉਣ ਨਾਲ ਫ਼ਸਲਾਂ ਦੀ ਪੈਦਾਵਾਰ ਵੱਧਦੀ ਹੈ।
(ਉ) ਮਿੱਟੀ
(ਅ) ਖਾਦ
(ਈ) ਪੱਥਰ
(ਸ) ਕੂੜਾ
ਉੱਤਰ :
(ਅ) ਖਾਦ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ)
ਪ੍ਰਸ਼ਨ 1.
ਰਬੀ ਫ਼ਸਲਾਂ ਦੇ ਨਾਂ ਦੱਸੋ।
ਉੱਤਰ :
ਕਣਕ, ਸਰੋਂ, ਛੋਲੇ ਆਦਿ।
ਪ੍ਰਸ਼ਨ 2.
ਰਬੀ ਫ਼ਸਲ ਕਦੋਂ ਬੀਜੀ ਜਾਂਦੀ ਹੈ?
ਉੱਤਰ :
ਅਕਤੂਬਰ ਮਹੀਨੇ ਵਿੱਚ ਬੀਜੀ ਅਤੇ ਅਪ੍ਰੈਲ ਵਿਚ ਕਟਾਈ ਕੀਤੀ ਜਾਂਦੀ ਹੈ।
ਪ੍ਰਸ਼ਨ 3.
ਖਰੀਫ ਦੀ ਫ਼ਸਲ ਕਦੋਂ ਬੀਜੀ ਜਾਂਦੀ ਹੈ?
ਉੱਤਰ :
ਜੂਨ-ਜੁਲਾਈ ਵਿਚ ਬੀਜੀ ਅਤੇ ਸਤੰਬਰਅਕਤੂਬਰ ਵਿਚ ਕਟਾਈ ਕੀਤੀ ਜਾਂਦੀ ਹੈ।
3. ਖ਼ਾਲੀ ਥਾਂਵਾਂ ਭਰੋ :
(i) …………………………………………. ਦੀ ਫ਼ਸਲ ਦੀ ਵਾਢੀ ਅਪ੍ਰੈਲ ਵਿਚ ਹੁੰਦੀ ਹੈ।
(ii) ਝੋਨਾ ਇੱਕ …………………………………………. ਦੀ ਫ਼ਸਲ ਹੈ।
(iii) …………………………………………. ਦੀ ਵਰਤੋਂ ਮਿੱਟੀ ਦੇ ਢੇਲੇ ਤੋੜਨ ਲਈ ਹੁੰਦੀ ਹੈ।
(iv) ਖੇਤੀ-ਬਾੜੀ ਵਿਗਿਆਨੀਆਂ ਨੇ ਕਿਸਾਨਾਂ ਨੂੰ …………………………………………. ਖੇਤੀ ਕਰਨ ਦੀ ਸਲਾਹ ਦਿੱਤੀ ਹੈ।
ਉੱਤਰ :
(i) ਰੱਬੀ
(ii) ਖਰੀਫ਼
(iii) ਕਰਾਹਾ
(iv) ਆਰਗੇਨਿਕ।
4. ਸਹੀ/ਗਲਤ
(i) ਕੀਟਨਾਸ਼ਕ ਮਨੁੱਖਾਂ ਲਈ ਹਾਨੀਕਾਰਕ ਹਨ।
(ii) ਘਾਹ, ਬਾਬੂ ਅਤੇ ਚੁਲਾਈ ਆਦਿ ਨਦੀਨ ਹਨ।
(iii) ਜਦੋਂ ਧਰਤੀ ਹੇਠਲਾ ਪਾਣੀ ਸੁੱਕ ਜਾਵੇਗਾ ਤਾਂ ਧਰਤੀ ਬੰਜਰ ਹੋ ਜਾਵੇਗੀ।
(iv) ਕਰਾਹਾ ਖੇਤ ਨੂੰ ਪੱਧਰਾ ਕਰਨ ਲਈ ਹੈ।
ਉੱਤਰ :
(i) ਸਹੀ,
(ii) ਸਹੀ,
(iii) ਸਹੀ,
(iv) ਗਲਤ।
5. ਮਿਲਾਨ ਕਰੋ
(i) ਝੋਨਾ – (ਉ) ਨਦੀਨ
(ii) ਕਰਾਹਾ (ਅ) ਰੱਬੀ
(iii) ਘਾਹ। – (ਈ) ਖਰੀਫ਼
(iv) ਕਣਕ – (ਮ) ਮਿੱਟੀ ਦੇ ਢੇਲੇ ਤੋੜਨ ਲਈ
ਉੱਤਰ :
(i) (ਏ)
(ii) (ਸ),
(iii) (ੳ),
(iv) ਅ।
6. ਦਿਮਾਗੀ ਕਸਰਤ (ਮਾਈਂਡ ਮੈਪਿੰਗ
ਉੱਤਰ :
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-
ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ਨਾਲ ਸੰਬੰਧਿਤ ਕਵਿਤਾ ਲਿਖੋ।
ਉੱਤਰ :
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ, ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।