Punjab State Board PSEB 5th Class EVS Book Solutions Chapter 8 ਬੀਜ ਦਾ ਸਫ਼ਰ Textbook Exercise Questions and Answers.
PSEB Solutions for Class 5 EVS Chapter 8 ਬੀਜ ਦਾ ਸਫ਼ਰ
EVS Guide for Class 5 PSEB ਬੀਜ ਦਾ ਸਫ਼ਰ Textbook Questions and Answers
ਪੇਜ – 48
ਪ੍ਰਸ਼ਨ 1.
ਆਪਣੇ ਪਰਿਵਾਰਿਕ ਮੈਂਬਰਾਂ ਦੀ ਮਦਦ ਨਾਲ ਹੇਠਾਂ ਦਿੱਤੀ ਸੂਚੀ ਪੂਰੀ ਕਰੋ।
(ੳ) ਮਸਾਲੇ ਵਜੋਂ ਵਰਤੇ ਜਾਣ ਵਾਲੇ ਬੀਜ
1. ਜ਼ੀਰਾ
2. ……………………
3. ……………………
4. ……………………
ਉੱਤਰ :
1. ਜ਼ੀਰਾ,
2. ਧਨੀਆ,
3. ਜਵੈਨ,
4. ਸੌਂਫ਼।
(ਅ) ਆਟਾ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਬੀਜ
1. ਕਣਕ
2. ……………………
3. ……………………
4. ……………………
ਉੱਤਰ :
1. ਕਣਕ,
2. ਬਾਜਰਾ,
3. ਮੱਕੀ,
4. ਸੌਂ।
(ਇ) ਤੇਲ ਕੱਢਣ ਲਈ ਵਰਤੇ ਜਾਣ ਵਾਲੇ ਬੀਜ
1. ਸਰੋਂ
2. ……………………
3. ……………………
4. ……………………
ਉੱਤਰ :
1. ਸਰੋਂ,
2. ਮੂੰਗਫਲੀ,
3. ਸੂਰਜਮੁਖੀ,
4. ਤਿਲ।
ਪੇਜ਼ – 49
ਕਿਰਿਆ 1. ਆਓ ਬੀਜਾਂ ਤੋਂ ਪੌਦੇ ਉਗਾਉਣ ਦੀ ਕਿਰਿਆ ਜਾਣੀਏ
- ਕਣਕ ਜਾਂ ਚਨਿਆਂ ਆਦਿ ਦੇ ਬੀਜ ਲਓ।
- ਖੇਤ ਵਿਚੋਂ ਉਪਜਾਊ ਮਿੱਟੀ ਲਓ।
- ਚਾਰ ਗਮਲੇ 1, 2, 3, 4 ਲਓ।
- ਗਮਲੇ 1 ਵਿਚ ਬੀਜ ਪਾ ਕੇ ਧੁੱਪੇ ਰੱਖੋ।
- ਗਮਲੇ 2 ਵਿਚ ਮਿੱਟੀ ਪਾਓ ਤੇ ਬੀਜ ਬੀਜੋ ਅਤੇ ਧੁੱਪੇ ਰੱਖੋ 1
- ਗਮਲੇ 3 ਵਿੱਚ ਮਿੱਟੀ, ਬੀਜ ਪਾ ਕੇ ਹਨੇਰੇ ਕੁਮਰੇ ਵਿਚ ਰੱਖੋ।
- ਗਮਲੇ 4 ਵਿਚ ਮਿੱਟੀ ਪਾ ਕੇ, ਬੀਜ ਦੱਬ ਦਿਓ, ਪਾਣੀ ਪਾਓ ਤੇ ਧੁੱਪੇ ਰੱਖੋ।
ਕੁੱਝ ਦਿਨਾਂ ਬਾਅਦ ਦੇਖੋ ਕਿਹੜੇ ਗਮਲੇ ਵਿਚ ਬੀਜ ਅੰਕੁਰਿਤ ਹੋ ਗਿਆ ਹੈ। ਗਮਲੇ 4 ਵਿੱਚ ਬੀਜ ਚੰਗੀ ਤਰ੍ਹਾਂ ਉੱਗ ਜਾਣਗੇ। ਕੀ ਤੁਸੀਂ ਬਾਕੀ ਗਮਲਿਆਂ ਵਿਚ ਬੀਜ ਨਾ ਪੁੰਗਰਣ ਦਾ ਕਾਰਨ ਜਾਣਦੇ ਹੋ?
ਉੱਤਰ :
ਬੀਜਾਂ ਨੂੰ ਉੱਗਣ ਲਈ ਹਵਾ, ਪਾਣੀ, – ਮਿੱਟੀ, ਸੂਰਜ ਦੀ ਰੌਸ਼ਨੀ ਸਭ ਚਾਹੀਦੇ ਹਨ। ਇਸ ਲਈ ਗਮਲੇ 4 ਵਿਚ ਹੀ ਬੀਜ ਪੁੰਗਰ ਸਕੇ।
ਪੇਜ – 50
ਕਿਰਿਆ 2. ਹੁਣ ਤੁਸੀਂ ਆਪਣੇ ਘਰ ਵਿੱਚ ਗਮਲੇ 4 ਵਾਲੇ ਤਰੀਕੇ ਨਾਲ ਰੁੱਤ ਅਨੁਸਾਰ ਮਨਪਸੰਦ ਬੀਜ ਬੀਜੋ ਅਤੇ ਉਸ ਨਾਲ ਸੰਬੰਧਿਤ ਹੇਠ ਲਿਖੀ ਸਾਰਨੀ ਪੂਰੀ ਕਰੋ।
ਉੱਤਰ :
ਖ਼ੁਦ ਕਰੋ !
ਕਿਰਿਆ 3. ਆਪਣੇ ਅਧਿਆਪਕ ਦੀ ਮਦਦ ਨਾਲ ਆਪਣੇ ਆਲੇ-ਦੁਆਲੇ ਅਜਿਹੇ ਬੀਜਾਂ ਦੀ ਸੂਚੀ ਬਣਾਉਣ।
ਦੀ ਕੋਸ਼ਿਸ਼ ਕਰੋ ਜੋ ਕਿਸੇ ਨਾ ਕਿਸੇ ਤਰੀਕੇ ਇੱਕ ਥਾਂ ਤੋਂ ਦੁਸਰੀ ਥਾਂ ਪਹੁੰਚਦੇ ਹਨ।
ਉੱਤਰ :
ਖੁਦ ਕਰੋ।
ਪੇਜ – 51
ਪ੍ਰਸ਼ਨ 2.
ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :
(ਉ) ਕਿਸ ਬੀਜ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ?
ਸਰੋਂ
ਕਣਕ
ਧਨੀਆ
ਉੱਤਰ :
ਕਣਕ
(ਅ) ਕਿਸ ਬੀਜ ਦੀ ਵਰਤੋਂ ਮਸਾਲੇ ਵਜੋਂ ਹੁੰਦੀ ਹੈ?
ਹਲਦੀ
ਮੱਕੀ
ਬਾਜਰਾ
ਉੱਤਰ :
ਹਲਦੀ
(ਈ) ਕਿਸ ਪੌਦੇ ਦੇ ਪੱਤਿਆਂ ਤੋਂ ਨਵਾਂ ਪੌਦਾ ਤਿਆਰ ਕੀਤਾ ਜਾਂਦਾ ਹੈ?
ਮੁਲੀ
ਗੋਭੀ
ਪੱਥਰਚੱਟ
ਉੱਤਰ :
ਪੱਥਰਚੱਟ
(ਸ) ਕਿਹੜਾ ਪੌਦਾ ਕਲਮ ਲਗਾ ਕੇ ਉਗਾਇਆ ਜਾਂਦੀ ਹੈ?
ਗੇਂਦਾ
ਗੁਲਾਬ
ਪੱਥਰਚੱਟ
ਉੱਤਰ :
ਗੁਲਾਬ
ਪ੍ਰਸ਼ਨ 3.
ਦਿਮਾਗੀ ਕਸਰਤ।
ਉੱਤਰ :
ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ : (ਅੱਕ, ਤੇਲ, ਬੀਜ)
(ਉ) ਸਰੋਂ ਦੇ ਬੀਜਾਂ ਤੋਂ …………………… ਤਿਆਰ ਕੀਤਾ ਜਾਂਦਾ ਹੈ।
(ਅ) ਗੇਂਦੇ ਦਾ ਪੌਦਾ …………………… ਤੋਂ ਤਿਆਰ ਕੀਤਾ ਜਾਂਦਾ ਹੈ।
…………………… ਦੇ ਬੀਜ ਹਵਾ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਹਨ।
ਉੱਤਰ :
(ਉ) ਤੇਲ,
(ਅ) ਬੀਜ,
(ਬ) ਅੱਕ
ਪੇਜ – 52 – 53
ਪ੍ਰਸ਼ਨ 5.
ਸਹੀ ਕਥਨ ਅੱਗੇ (✓) ਅਤੇ ਗਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ :
(ਉ) ਸਾਰੇ ਪੌਦੇ ਬੀਜਾਂ ਤੋਂ ਉੱਗਦੇ ਹਨ
(ਅ) ਗੰਨੇ ਦੀ ਬਿਜਾਈ ਲਈ ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦੱਬੇ ਜਾਂਦੇ ਹਨ।
(ਇ) ਗੁਲਾਬ ਦਾ ਪੌਦਾ ਕਲਮ ਤੋਂ ਉਗਾਇਆ ਜਾਂਦਾ ਹੈ।
(ਸ) ਜੀਰੇ ਦੇ ਬੀਜ ਮਸਾਲੇ ਵਜੋਂ ਵਰਤੇ ਜਾਂਦੇ ਹਨ।
(ਹ) ਜਲਕੁੰਭੀ ਹਵਾ ਰਾਹੀਂ ਦੂਸਰੇ ਸਥਾਨਾਂ ‘ਤੇ ਪਹੁੰਚ ਜਾਂਦੀ ਹੈ।
ਉੱਤਰ :
(ਉ)
(ਅ)
(ਇ)
(ਸ)
(ਹ)
ਪ੍ਰਸ਼ਨ 6.
ਗੰਨਾ ਕਿਵੇਂ ਬੀਜਿਆ ਜਾਂਦਾ ਹੈ?
ਉੱਤਰ :
ਗੰਨੇ ਦੇ ਛੋਟੇ-ਛੋਟੇ ਟੁੱਕੜੇ ਜ਼ਮੀਨ ਵਿਚ ਦੱਬ ਦਿੱਤੇ ਜਾਂਦੇ ਹਨ।
ਪ੍ਰਸ਼ਨ 7.
ਕਲਮ ਤੋਂ ਪੌਦੇ ਕਿਵੇਂ ਤਿਆਰ ਕੀਤੇ ਜਾਂਦੇ ਹਨ?
ਉੱਤਰ :
ਤਿਆਰ ਪੌਦੇ ਤੋਂ ਦਾਤਣ ਜਿੰਨੀ ਮੋਟੀ ਟਾਹਣੀ ਕੱਟ ਲਈ ਜਾਂਦੀ ਹੈ ਅਤੇ ਇਸ ਨੂੰ ਜ਼ਮੀਨ ਵਿੱਚ ਲਗਾ ਦਿੱਤਾ ਜਾਂਦਾ ਹੈ। ਕੁੱਝ ਦਿਨਾਂ ਵਿੱਚ ਪੱਤੇ ਨਿਕਲ ਆਉਂਦੇ ਹਨ।
ਪ੍ਰਸ਼ਨ 8.
ਛੱਤ ਉੱਪਰ ਪੌਦੇ ਕਿਵੇਂ ਉੱਗ ਆਉਂਦੇ ਹਨ?
ਉੱਤਰ :
ਜਦੋਂ ਪੰਛੀ ਕਿਸੇ ਫਲ ਨੂੰ ਰੁੱਖ ਤੋਂ ਤੋੜ ਕੇ ਛੱਤ ਤੇ ਲਿਜਾ ਕੇ ਖਾਂਦੇ ਹਨ ਤਾਂ ਬੀਜ ਛੱਤ ਤੇ ਹੀ ਰਹਿ ਜਾਂਦਾ ਹੈ ਅਤੇ ਕਈ ਵਾਰ ਪੰਛੀ ਦੀ ਬਿੱਠ ਨਾਲ ਵੀ ਬੀਜ ਛੱਤ ਤੇ ਆ ਜਾਂਦਾ ਹੈ। ਕਈ ਬੀਜ ਹਵਾ ਵਿੱਚ ਉੱਡ ਕੇ ਛੱਤ ਤੇ ਪੁੱਜ ਜਾਂਦੇ ਹਨ। ਇਸ ਤਰ੍ਹਾਂ ਬੀਜ ਤੋਂ ਪੌਦੇ ਬਣ ਜਾਂਦੇ ਹਨ।
ਪ੍ਰਸ਼ਨ 9.
ਬੀਜ ਨੂੰ ਉੱਗਣ ਵਾਸਤੇ ਕੀ ਕੁੱਝ ਲੋੜੀਂਦਾ ਹੈ?
ਉੱਤਰ :
ਹਵਾ, ਪਾਣੀ, ਸੂਰਜ ਦੀ ਰੋਸ਼ਨੀ, ਉਪਜਾਊ ਮਿੱਟੀ।
ਪ੍ਰਸ਼ਨ 10.
ਪੁੱਠਕੰਡਾ ਅਤੇ ਗੁੱਤਪੱਟਣਾ ਦੇ ਬੀਜ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਾਂਦੇ ਹਨ?
ਉੱਤਰ :
ਪੁੱਠਕੰਡਾ ਅਤੇ ਗੁੱਤਪੱਟਣਾ ਆਮ ਕਰਕੇ ਜਾਨਵਰਾਂ ਦੇ ਸਰੀਰ ਨਾਲ ਚਿੰਬੜ ਕੇ ਦੂਜੀਆਂ ਥਾਂਵਾਂ ਤੱਕ ਸਫ਼ਰ ਕਰਦੇ ਹਨ।
PSEB 5th Class EVS Guide ਬੀਜ ਦਾ ਸਫ਼ਰ Important Questions and Answers
1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)
(i) ਕਲਮ ਦੀ ਵਰਤੋਂ ਨਾਲ ………………….. ਉੱਗਦਾ ਹੈ
(ਉ) ਗੁਲਾਬ
(ਅ) ਗੇਂਦਾ
(ਈ) ਸ਼ਕਰਕੰਦੀ
(ਸ) ਕੋਈ ਨਹੀਂ।
ਉੱਤਰ :
(ਉ) ਗੁਲਾਬ
(ii) ………………….. ਦੇ ਬੀਜ ਜਾਨਵਰਾਂ ਨਾਲ ਦੂਜੀ ਥਾਂ ‘ਤੇ ਚਲੇ ਜਾਂਦੇ ਹਨ।
(ਉ) ਅੱਕ
(ਆ) ਪੁੱਠ ਕੰਡਾ
(ਈ) ਜਲ ਲਿਲੀ
(ਸ) ਕੋਈ ਨਹੀਂ।
ਉੱਤਰ :
(ਆ) ਪੁੱਠ ਕੰਡਾ
(iii) ਕਮਲ ਦਾ ਪੱਤਾ ਕਿਹੋ ਜਿਹਾ ਹੁੰਦਾ ਹੈ?
(ਉ) ਤਿਕੋਣ ਵਰਗਾ।
(ਅ) ਰੋਟੀ ਵਾਂਗ ਗੋਲ
(ਈ) ਡੱਬੇ ਵਾਂਗ ਚੌਰਸ
(ਸ) ਧਾਗੇ ਵਰਗਾ।
ਉੱਤਰ :
(ਅ) ਰੋਟੀ ਵਾਂਗ ਗੋਲ
(iv) ਪੁੱਠਕੰਡੇ ਦਾ ਬੀਜ ਇੱਕ ਥਾਂ ਤੋਂ ਦੂਜੀ ਥਾਂ ‘ਤੇ ਕਿਵੇਂ ਪਹੁੰਚਦਾ ਹੈ?
(ਉ) ਪੰਛੀਆਂ ਰਾਹੀਂ
(ਅ) ਜਾਨਵਰਾਂ ਦੇ ਸਰੀਰ ਨਾਲ ਚਿੰਬੜ ਕੇ
(ਈ) ਹਵਾ ਰਾਹੀਂ ਉੱਡ ਕੇ
(ਸ) ਪਾਣੀ ਰਾਹੀਂ।
ਉੱਤਰ :
(ਅ) ਜਾਨਵਰਾਂ ਦੇ ਸਰੀਰ ਨਾਲ ਚਿੰਬੜ ਕੇ
(v) ਜਿਸ ਤਰ੍ਹਾਂ ਸ਼ਕਰਕੰਦ ਜੜ੍ਹ ਤੋਂ ਉਗਾਈ ਜਾਂਦੀ ਹੈ, ਉਸੇ ਤਰ੍ਹਾਂ ………
(ੳ) ਪੱਥਰ ਚੱਟ ਪੱਤੇ ਤੋਂ ਉੱਗਦਾ ਹੈ।
(ਅ) ਕਣਕ ਦਾ ਪੌਦਾ ਕਲਮ ਤੋਂ ਉੱਗਦਾ ਹੈ।
(ਈ) ਗੁਲਾਬ ਦਾ ਪੌਦਾ ਬੀਜ ਤੋਂ ਉੱਗਦਾ ਹੈ।
(ਸ) ਸਰੋਂ ਦਾ ਪੌਦਾ ਪੱਤੇ ਤੋਂ ਉੱਗਦਾ ਹੈ।
ਉੱਤਰ :
(ੳ) ਪੱਥਰ ਚੱਟ ਪੱਤੇ ਤੋਂ ਉੱਗਦਾ ਹੈ।
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗੰਨੇ ਨੂੰ ਕਿਵੇਂ ਬੀਜਦੇ ਹਨ?
ਉੱਤਰ :
ਗੰਨੇ ਦੇ ਛੋਟੇ ਟੁਕੜਿਆਂ ਨੂੰ ਬੀਜ ਦਿੱਤਾ ਜਾਂਦਾ ਹੈ।
ਪ੍ਰਸ਼ਨ 2.
ਕਲਮ ਲਗਾਉਣਾ ਕੀ ਹੈ?
ਉੱਤਰ :
ਇੱਕ ਪੈਨਸਿਲ ਜਿੰਨੀ ਮੋਟੀ ਡੰਡੀ ਗੁਲਾਬ ਧੂ ਦੇ ਪੌਦੇ ਤੋਂ ਲੈ ਲਈ ਜਾਂਦੀ, ਹੈ ਤੇ ਮਿੱਟੀ ਵਿੱਚ ਗੱਡ ਦਿੱਤੀ ਜਾਂਦੀ ਹੈ, ਉਸ ਨੂੰ ਕਲਮ ਕਹਿੰਦੇ ਹਨ।
ਪ੍ਰਸ਼ਨ 3.
ਪਾਣੀ ਰਾਹੀਂ ਕਿਹੜੇ ਬੀਜ ਇੱਕ ਥਾਂ ਤੋਂ ਦੂਜੀ ਥਾਂ ‘ਤੇ ਚਲੇ ਜਾਂਦੇ ਹਨ?
ਉੱਤਰ :
ਜਲ ਲਿਲੀ, ਜਲ ਕੁੰਭੀ।
ਪ੍ਰਸ਼ਨ 4.
ਕਿਹੜਾ ਪੌਦਾ ਕਲਮ ਲਗਾ ਕੇ ਉਗਾਇਆ ਜਾਂਦਾ ਹੈ?
ਉੱਤਰ :
ਲਾਬ ਦਾ ਪੌਦਾ ਕਲਮ ਲਗਾ ਕੇ ਉਗਾਇਆ ਜਾਂਦਾ ਹੈ।
3. ਖ਼ਾਲੀ ਥਾਂਵਾਂ ਭਰੋ :
(i) ਸਰੋਂ ਦੇ ਬੀਜ ਵਿਚੋਂ ………… ਤੇਲ ਕੱਢਿਆ ਜਾਂਦਾ ਹੈ।
(ii) ਗੁਲਾਬ ਨੂੰ ………………. ਨਾਲ ਉਗਾਇਆ ਜਾਂਦਾ ਹੈ।
(iii) ………… ਨੂੰ ਜੜ੍ਹ ਤੋਂ ਉਗਾਇਆ ਜਾਂਦਾ ਹੈ ‘
(iv) ………… ਦੇ ਬੀਜਾਂ ਨਾਲ ਵਾਲ ਹੁੰਦੇ ਹਨ ਤੇ ਉਹ ਹਵਾ ਨਾਲ ਉੱਡ ਜਾਂਦੇ ਹਨ।
(v) ………… ਘਾਹ ਦੇ ਬੀਜ ਹਵਾ ਨਾਲ ਉੱਡ ਕੇ ਦੂਜੀਆਂ ਥਾਂਵਾਂ ‘ਤੇ ਚਲੇ ਜਾਂਦੇ ਹਨ।
ਉੱਤਰ :
(i) ਸਰੋਂ ਦਾ,
(ii) ਕਲਮ,
(iii) ਸ਼ੱਕਰਕੰਦੀ,
(iv) ਅੱਕ,
(v) ਕਾਂਗਰਸ।
4. ਸਹੀ/ਗਲਤ :
(i) ਗੰਨੇ ਦੇ ਛੋਟੇ-ਛੋਟੇ ਟੁਕੜਿਆਂ ਨੂੰ ਖੇਤਾਂ ਵਿਚ ਬੀਜਿਆ ਜਾਂਦਾ ਹੈ।
(ii) ਪੱਥਰਚੱਟ ਪੱਤਿਆਂ ਤੋਂ ਉੱਗ ਜਾਂਦਾ ਹੈ।
(iii) ਬੀਜਾਂ ਦੇ ਉੱਗਣ ਲਈ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਹੈ।
(iv) ਜਲ ਲਿਲੀ ਪਾਣੀ ਰਾਹੀਂ ਹੋਰ ਥਾਂਵਾਂ ‘ਤੇ ਪੁੱਜ ਜਾਂਦਾ ਹੈ।
ਉੱਤਰ :
(i) ਸਹੀ,
(ii) ਸਹੀ,
(iii) ਗ਼ਲਤ,
(iv) ਸਹੀ।
5. ਮਿਲਾਨ ਕਰੋ :
(i) ਗੁਲਾਬ – (ਉ) ਬੀਜ
(ii) ਸ਼ਕਰਕੰਦੀ – (ਅ) ਪੱਤੇ
(iii) ਗੇਂਦਾ। – (ੲ) ਕਲਮ
(iv) ਪੱਥਰਚੱਟ (ਸ) ਜੜਾਂ
ਉੱਤਰ :
(i) (ੲ)
(ii) (ਸ),
(iii) (ਉ),
(iv) (ਅ)
6. ਦਿਮਾਗੀ ਕਸਰਤ (ਮਾਈਂਡ ਮੈਪਿੰਗ) –
ਉੱਤਰ :
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-
ਕਿਹੜੇ ਫੁੱਲਾਂ ਵਾਲੇ ਪੌਦੇ ਨੂੰ ਬੀਜ ਰਾਹੀਂ ਯਬੀਜੋਗੇ ਅਤੇ ਕਿਹੜੇ ਨੂੰ ਕਲਮ ਲਾ ਕੇ, ਢੰਗ ਵੀ ਦੱਸੋ।
ਉੱਤਰ :
ਗੇਂਦੇ ਦੇ ਫੁੱਲ ਬੀਜ ਤੋਂ ਤਿਆਰ ਕੀਤੇ ਜਾਂਦੇ ਹਨ ਜਦੋਂ ਕਿ ਗੁਲਾਬ ਦੇ ਪੌਦੇ ਕਲਮ ਤੋਂ ਤਿਆਰ ਕੀਤੇ ਜਾਂਦੇ ਹਨ। ਗੁਲਾਬ ਦੇ ਤਿਆਰ ਪੌਦੇ ਤੋਂ ਲਗਭਗ ਦਾਤਣ ਜਿੰਨੀ ਮੋਟੀ ਟਾਹਣੀ ਕੱਟ ਕੇ ਜ਼ਮੀਨ ਵਿੱਚ ਲਗਾਈ ਜਾਂਦੀ ਹੈ। ਕੁੱਝ ਦਿਨਾਂ ਬਾਅਦ ਇਸ ਕਲਮ ਦੇ ਪੱਤੇ ਨਿਕਲ ਆਉਂਦੇ ਹਨ।