PSEB 5th Class Maths Solutions Chapter 6 ਮਾਪ Ex 6.5

Punjab State Board PSEB 5th Class Maths Book Solutions Chapter 6 ਮਾਪ Ex 6.5 Textbook Exercise Questions and Answers.

PSEB Solutions for Class 5 Maths Chapter 6 ਮਾਪ Ex 6.5

ਪ੍ਰਸ਼ਨ 1.
ਇੱਕ ਮੀਟਰ ਪੈਂਟ ਦੇ ਕੱਪੜੇ ਦਾ ਮੁੱਲ 265.50 ਹੈ ਅਤੇ ਪੂਰੇ ਥਾਨ ਵਿੱਚ 24 ਮੀ. ਕੱਪੜਾ ਹੈ ਤਾਂ ਥਾਨ ਦਾ ਮੁੱਲ ਪਤਾ ਕਰੋ ?
ਹੱਲ:
1 ਮੀਟਰ ਪੈਂਟ ਦੇ ਕੱਪੜੇ ਦਾ ਮੁੱਲ = ₹ 265.50
ਪੂਰੇ ਥਾਨ ਅਰਥਾਤ 24 ਮੀ. ਕੱਪੜੇ ਦਾ ਮੁੱਲ
= ₹ 265.50 × 24
= ₹ 6372.00
= ₹ 6372

PSEB 5th Class Maths Solutions Chapter 6 ਮਾਪ Ex 6.5

ਪ੍ਰਸ਼ਨ 2.
ਇੱਕ ਅੰਬਾਂ ਦੀ ਪੇਟੀ ਦਾ ਭਾਰ 32.4 ਕਿ.ਗ੍ਰਾ. ਹੈ । ਦੁਕਾਨਦਾਰ ਉਸਨੂੰ 6 ਲਿਫ਼ਾਫਿਆ ਵਿੱਚ ਬਰਾਬਰ ਪਾਉਣਾ ਚਾਹੁੰਦਾ ਹੈ । ਹਰੇਕ ਲਿਫਾਫੇ ਵਿੱਚ ਕਿੰਨੇ ਕਿ. ਗ੍ਰਾਮ ਅੰਬ ਪੇਣਗੇ ?
ਹੱਲ:
ਅੰਬਾਂ ਦੀ ਪੇਟੀ ਦਾ ਭਾਰ = 32.4 ਕਿ.ਗ੍ਰਾ.
ਜਿੰਨੇ ਲਿਫ਼ਾਫਿਆਂ ਵਿੱਚ ਪਾਉਣਾ ਹੈ = 6
ਹਰੇਕ ਲਿਫ਼ਾਫੇ ਵਿਚ ਜਿੰਨੇ ਕਿ.ਗ੍ਰਾ.
ਅੰਬ ਪੈਣਗੇ = 32.4 ਕਿ.ਗ੍ਰਾ. ÷ 6
PSEB 5th Class Maths Solutions Chapter 6 ਮਾਪ Ex 6.5 1
= 5.4 ਕਿ.ਗ੍ਰਾ.

ਪ੍ਰਸ਼ਨ 3.
ਇੱਕ ਬਰਤਨ ਵਿੱਚ 28.5 ਲਿਟਰ ਦੁੱਧ ਹੈ । ਉਸਨੂੰ 5 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਛੋਟੇ ਬਰਤਨਾਂ ਵਿੱਚ ਪਾਇਆ ਗਿਆ ਹੈ । ਇੱਕ ਛੋਟੇ ਬਰਤਨ ਵਿੱਚ ਕਿੰਨਾ ਦੁੱਧ ਆਵੇਗਾ ?
ਹੱਲ:
ਬਰਤਨ ਵਿੱਚ ਜਿੰਨਾ ਦੁੱਧ ਹੈ = 28.5
ਲਿਟਰ ਜਿੰਨੇ ਛੋਟੇ ਬਰਤਨਾਂ ਵਿੱਚ ਦੁੱਧ ਪਾਉਣਾ ਹੈ = 5
ਇੱਕ ਛੋਟੇ ਬਰਤਨ ਵਿੱਚ ਜਿੰਨਾ ਦੁੱਧ ਆਵੇਗਾ = 28.5 ਲਿਟਰ ÷ 5
PSEB 5th Class Maths Solutions Chapter 6 ਮਾਪ Ex 6.5 2
= 5.7 ਲਿਟਰ ।

PSEB 5th Class Maths Solutions Chapter 6 ਮਾਪ Ex 6.5

ਪ੍ਰਸ਼ਨ 4.
ਇੱਕ ਕਾਪੀਆਂ ਦੇ ਬੰਡਲ ਦਾ ਭਾਰ 9.8 ਕਿ.ਗ੍ਰਾ. ਹੈ । ਅਜਿਹੇ ਕਾਪੀਆਂ ਦੇ 14 ਕਾਪੀਆਂ ਬੰਡਲਾਂ ਦਾ ਭਾਰ ਪਤਾ ਕਰੋ ।
ਹੱਲ:
ਕਾਪੀਆਂ ਦੇ ਇੱਕ ਬੰਡਲ ਦਾ ਭਾਰ = 9.8 ਕਿ. ਗ੍ਰਾ
ਕਾਪੀਆਂ ਦੇ 14 ਬੰਡਲਾਂ ਦਾ ਭਾਰ
= 9.8 × 14 ਕਿ.ਗ੍ਰਾ.
= 137.2 ਕਿ.ਗ੍ਰਾ.

ਪ੍ਰਸ਼ਨ 5.
ਇੱਕ ਛੜੀ ਦੀ ਲੰਬਾਈ 12.7 ਸੈਂਟੀਮੀਟਰ ਹੈ । ਅਜਿਹੀਆਂ 7 ਛੜੀਆਂ ਦੀ ਲੰਬਾਈ ਕਿੰਨੀ ਹੋਵੇਗੀ ?
ਹੱਲ:
1 ਛੜੀ ਦੀ ਲੰਬਾਈ = 12.7 ਸੈਂਟੀਮੀਟਰ
7 ਛੜੀਆਂ ਦੀ ਲੰਬਾਈ = 12.7 × 7 ਸੈਂਟੀਮੀਟਰ
= 88.9 ਸੈਂਟੀਮੀਟਰ

Leave a Comment