PSEB 5th Class Punjabi Solutions Chapter 1 ਸਾਡਾ ਦੇਸ ਮਹਾਨ

Punjab State Board PSEB 5th Class Punjabi Book Solutions Chapter 1 ਸਾਡਾ ਦੇਸ ਮਹਾਨ Textbook Exercise Questions and Answers.

PSEB Solutions for Class 5 Punjabi Chapter 1 ਸਾਡਾ ਦੇਸ ਮਹਾਨ

1. ਖ਼ਾਲੀ ਸਥਾਨ ਭਰੋ:-

ਪ੍ਰਸ਼ਨ-ਹੇਠ ਲਿਖੀਆਂ ਕਾਵਿ-ਸਤਰਾਂ ਵਿਚਲੀਆਂ ਖ਼ਾਲੀ ਥਾਂਵਾਂ ਭਰੋ-

(ਉ) ਸਾਡਾ …………. ਦੇਸ ਮਹਾਨ ।
(ਅ) ਕੋਈ ਡੋਗਰਾ, ਕੋਈ ਮਰਹੱਟਾ, ‘ ਭਾਵੇਂ ਕੋਈ …………. ।
(ਈ) ਭਾਰਤ ਮਾਂ ਦੇ ਪੁੱਤਰ ਸਾਰੇ …… ਹਮਜੋਲੀ ।
(ਸ) ਨਾ ਕੋਈ ਹਿੰਦੂ, ਸਿੱਖ, ਈਸਾਈ, ਨਾ ਕੋਈ ………….।
(ਹ) ਭਾਵੇਂ ਵੱਖਰੇ-ਵੱਖਰੇ ਸੂਬੇ ……….. ਬੋਲੀ ।
ਉੱਤਰ:
(ੳ) ਸਾਡਾ ਭਾਰਤ ਦੇ ਮਹਾਨ ।
(ਅ) ਕੋਈ ਡੋਗਰਾ, ਕੋਈ ਮਰਹੱਟਾ, ਭਾਵੇਂ ਕੋਈ ਚੌਹਾਨ ।
(ਇ) ਭਾਰਤ ਮਾਂ ਦੇ ਪੁੱਤਰ ਸਾਰੇ ਹਸਮਾਏ ਹਮਜੋਲੀ ।
(ਸ) ਨਾ ਕੋਈ ਹਿੰਦੂ, ਸਿੱਖ, ਈਸਾਈ, ਨਾ ਕੋਈ ਮੁਸਲਮਾਨ |
(ਹ) ਭਾਵੇਂ ਵੱਖਰੇ-ਵੱਖਰੇ ਸੂਬੇ ਵੱਖਰੀ-ਵੱਖਰੀ ਬੋਲੀ ।

2. ਸੰਖੇਪ ਵਿੱਚ ਉੱਤਰ ਦਿਓ:-

ਪ੍ਰਸ਼ਨ 1.
‘ਸਾਡਾ ਦੇਸ਼ ਮਹਾਨ’ ਕਵਿਤਾ ਵਿਚ ਕਿਸ ਦੇਸ਼ ਨੂੰ ਮਹਾਨ ਕਿਹਾ ਗਿਆ ਹੈ ?
ਉੱਤਰ:
ਭਾਰਤ ਨੂੰ ।

ਪ੍ਰਸ਼ਨ 2.
ਹਰ ਸ਼ਹਿਰੀ ਦੇ ਮੂੰਹ ਤੋਂ ਕਿਹੜੀ ਲਾਲੀ ਟਪਕਦੀ ਹੈ ?
ਉੱਤਰ:
ਦੇਸ਼-ਪ੍ਰੇਮ ਦੀ ।

PSEB 5th Class Punjabi Solutions Chapter 1 ਸਾਡਾ ਦੇਸ ਮਹਾਨ

ਪ੍ਰਸ਼ਨ 3.
ਸਾਰਾ ਜੱਗ ਕਿਸ ਤੋਂ ਉਪਜਿਆ ਹੈ ?
ਉੱਤਰ:
ਇਕ ਨੂਰ ਤੋਂ ।

ਪ੍ਰਸ਼ਨ 4.
ਸਾਡਾ ਦੇਸ ਮਹਾਨ’ ਕਵਿਤਾ ਵਿਚ ਸਾਰੇ ਭਾਰਤ ਵਾਸੀਆਂ ਨੂੰ ਕਿਸੇ ਦੇ ਪੁੱਤਰ ਕਿਹਾ ਗਿਆ ਹੈ ?
ਉੱਤਰ:
ਭਾਰਤ ਮਾਂ ਦੇ ।

ਪ੍ਰਸ਼ਨ 5.
ਭਾਰਤਵਾਸੀ ਇਕ-ਦੂਜੇ ਲਈ ਕੀ ਘੋਲਘੁਮਾਉਂਦੇ ਹਨ ?
ਉੱਤਰ:
ਆਪਣੀ ਜਾਨ ॥

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:-

ਪ੍ਰਸ਼ਨ 1.
ਹੇਠ ਦਿੱਤੇ ਪੰਜਾਬੀ ਸ਼ਬਦਾਂ ਦੇ ਹਿੰਦੀ ਰੂਪ ਲਿਖੋ
ਭਾਰਤ, ਦੇਸ-ਪ੍ਰੇਮ, ਵੱਖ-ਵਖੇਰਵਾਂ, ਪੁੱਤਰ, ਹਮਜੋਲੀ ।
PSEB 5th Class Punjabi Solutions Chapter 1 ਸਾਡਾ ਦੇਸ ਮਹਾਨ 3

ਪ੍ਰਸ਼ਨ 2.
ਹੇਠ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨ (ਬਰਾਬਰ) ਅਰਥ ਰੱਖਣ ਵਾਲੇ ਹਿੰਦੀ ਸ਼ਬਦ ਲਿਖੋ ਸਾਡਾ, ਤੇ, ਮੂੰਹ, ਭਾਵੇਂ, ਵੱਖਰੇ, ਸਾਰੇ ।
PSEB 5th Class Punjabi Solutions Chapter 1 ਸਾਡਾ ਦੇਸ ਮਹਾਨ 4

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ
ਮਹਾਨ, ਨਸਲ, ਇਨਸਾਨ, ਸ਼ਹਿਰੀ, ਹਮਜੋਲੀ ।

ਉੱਤਰ:

  1. ਮਹਾਨ (ਹਰ ਪੱਖ ਤੋਂ ਮਹੱਤਵਪੂਰਨ)- ਸਾਡਾ ਭਾਰਤ ਦੇਸ਼ ਹਰ ਪੱਖ ਤੋਂ ਮਹਾਨ ਹੈ ।
  2. ਨਸਲ (ਕੁਲ, ਵੰਸ਼-ਉੱਤਰੀ ਭਾਰਤ ਦੇ ਬਹੁਤੇ ਲੋਕ ਆਰੀਆ ਨਸਲ ਨਾਲ ਸੰਬੰਧਿਤ ਹਨ ।
  3. ਇਨਸਾਨ (ਮਨੁੱਖ)-ਇਨਸਾਨ ਨੂੰ ਦੁਨੀਆਂ ਵਿਚ ਨੇਕ ਕੰਮ ਕਰਨੇ ਚਾਹੀਦੇ ਹਨ ।
  4. ਸ਼ਹਿਰੀ ਨਾਗਰਿਕ)-ਅਸੀਂ ਸਾਰੇ ਭਾਰਤ ਦੇ ਸ਼ਹਿਰੀ ਹਾਂ |
  5. ਹਮਜੋਲੀ (ਬਚਪਨ ਦੇ ਸਾਥੀ)-ਗਗਨ ਆਪਣੇ ਹਮਜੋਲੀਆਂ ਨਾਲ ਖੇਡ ਰਿਹਾ ਹੈ ।

PSEB 5th Class Punjabi Solutions Chapter 1 ਸਾਡਾ ਦੇਸ ਮਹਾਨ

ਪ੍ਰਸ਼ਨ 4.
ਸੁੰਦਰ ਲਿਖਾਈ ਕਰ ਕੇ ਲਿਖੋ
ਇੱਕ ਨੂਰ ਤੇ ਸਭ ਜੱਗ ਉਪਜਿਆ,
ਇਕੋ-ਜਿਹੇ ਇਨਸਾਨ ।
ਉੱਤਰ:
(ਨੋਟ-ਵਿਦਿਆਰਥੀ ਆਪੇ ਹੀ ਸੋਹਣਾਸੋਹਣਾ ਕਰ ਕੇ ਲਿਖਣ |)

4. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਦਿੱਤੇ ਗਏ ਹਨ। ਇਹਨਾਂ ਨੂੰ ਧਿਆਨ ਨਾਲ਼ ਪੜੋ ਅਤੇ ਪੰਜਾਬੀ ਸ਼ਬਦਾਂ ਨੂੰ ਲਿਖੋ:-

(ਉ), ਸਾਡਾ ਭਾਰਤ…………. …… ਦੇਸ ਮਹਾਨ ॥
ਸਰਲ ਅਰਥ-ਕਵੀ ਕਹਿੰਦਾ ਹੈ ਕਿ ਸਾਡਾ ਦੇਸ਼ ਭਾਰਤ ਬੜਾ ਮਹਾਨ ਹੈ । ਇਸ ਵਿਚ ਵਸਦੇ ਲੋਕਾਂ ਵਿਚ ਨਾ ਕੋਈ ਹਿੰਦੂ ਹੈ, ਨਾ ਸਿੱਖ, ਨਾ ਈਸਾਈ ਤੇ ਨਾ ਮੁਸਲਮਾਨ ਹੈ, ਸਗੋਂ ਸਾਰੇ ਭਾਰਤੀ ਹਨ | ਭਾਰਤੀ ਹੋਣਾ ਹੀ ਸਭ ਦਾ ਸਾਂਝਾ ਧਰਮ ਹੈ .

(ਆ) ਰੰਗ, ਨਸਲ ……………………………………………ਦੇਸ ਮਹਾਨ । ਸਰਲ ਅਰਥ-ਕਵੀ ਕਹਿੰਦਾ ਹੈ ਕਿ ਭਾਰਤ ਸਾਡਾ ਮਹਾਨ ਦੇਸ਼ ਹੈ । ਇੱਥੋਂ ਦੇ ਲੋਕਾਂ ਵਿਚ ਰੰਗ, ਨਸਲ, ਜਾਤ-ਪਾਤ ਤੇ ਧਰਮ ਕਰਕੇ ਕੋਈ ਭਿੰਨ-ਭੇਦ ਨਹੀਂ । ਇੱਥੇ ਸਭ ਨੂੰ ਆਪਣਾ ਸਰੀਰ ਢੱਕਣ ਲਈ ਕੱਪੜਾ ਮਿਲਦਾ ਹੈ ਅਤੇ ਸਭ ਨੂੰ ਪੇਟ ਭਰ ਕੇ ਖਾਣ ਲਈ ਰੱਜਵਾਂ ਖਾਣਾ ਮਿਲਦਾ ਹੈ । ਇੱਥੋਂ ਦੇ ਵਾਸੀ ਸਾਰੇ ਸੰਸਾਰ ਦੇ ਲੋਕਾਂ ਨੂੰ ਇੱਕੋ ਰੱਬ ਦੇ ਨੂਰ ਤੋਂ ਉਪਜੇ ਇੱਕੋ-ਜਿਹੇ ਇਨਸਾਨ ਮੰਨਦੇ ਹਨ, ਇਸ ਕਰਕੇ ਉਨ੍ਹਾਂ ਦੇ ਮਨਾਂ ਵਿਚ ਕਿਸੇ ਲਈ ਕੋਈ ਭਿੰਨ-ਭੇਦ ਨਹੀਂ ।
ਔਖੇ ਸ਼ਬਦਾਂ ਦੇ ਅਰਥ-ਰੰਗ-ਮਨੁੱਖਾਂ ਦੇ ਸਰੀਰ ਦੇ ਰੰਗ ਕਰਕੇ ਉਨ੍ਹਾਂ ਵਿਚ ਫ਼ਰਕ ਮੰਨਣਾ | ਨਸਲਵੰਸ਼, ਕੁੱਲ | ਵੱਖ-ਵਖੇਵਾਂ-ਭਿੰਨ-ਭੇਦ | ਰਜੇਵਾਂਰੱਜਵਾਂ । ਇੱਕ ਨੂਰ-ਇਕ ਪਰਮਾਤਮਾ ਦਾ ਨੂਰ ॥ ਜੱਗ- ਸੰਸਾਰ ॥ ਉਪਜਿਆ-ਪੈਦਾ ਹੋਇਆ । ਇਨਸਾਨ-ਮਨੁੱਖ ।

(ਈ) ਗੁਜਰਾਤੀ, ਮਦਰਾਸੀ ……………………ਦੇਸ ਮਹਾਨ । ਸਰਲ ਅਰਥ-ਕਵੀ ਕਹਿੰਦਾ ਹੈ ਕਿ ਭਾਰਤ ਸਾਡਾ ਮਹਾਨ ਦੇਸ਼ ਹੈ ।ਇੱਥੇ ਗੁਜਰਾਤੀ, ਮਦਰਾਸੀ, ਉੜੀਆ, ਪੰਜਾਬੀ ਤੇ ਬੰਗਾਲੀ ਭਿੰਨ-ਭਿੰਨ ਇਲਾਕਿਆਂ ਦੇ ਲੋਕ ਪੇਮ-ਪਿਆਰ ਨਾਲ ਰਹਿੰਦੇ ਹਨ । ਇੱਥੋਂ ਦੇ ਹਰ ਸ਼ਹਿਰੀ ਦੇ ਚਿਹਰੇ ਉੱਤੇ ਦੇਸ਼-ਪਿਆਰ ਦੀ ਲਾਲੀ ਚਮਕਦੀ ਹੈ ।ਇਹ ਗੁਣ ਹਰ ਇਕ ਦੇਸ਼-ਵਾਸੀ ਵਿਚ ਮੌਜੂਦ ਹੈ, ਭਾਵੇਂ ਕੋਈ ਡੋਗਰਾ ਹੈ, ਭਾਵੇਂ ਮਰਹੱਟਾ ਹੈ, ਭਾਵੇਂ ਚੌਹਾਨ ਰਾਜਪੂਤ ।

ਔਖੇ ਸ਼ਬਦਾਂ ਦੇ ਅਰਥ-ਟਪਕੇ-ਚਮਕੇ । ਡੋਗਰਾਜੰਮੂ ਆਦਿ ਪਹਾੜੀ ਇਲਾਕੇ ਦਾ ਰਹਿਣ ਵਾਲਾ । ਮਰਹੱਟਾ-ਮਹਾਂਰਾਸ਼ਟਰ ਦਾ ਰਹਿਣ ਵਾਲਾ । ਚੌਹਾਨਇਕ ਰਾਜਪੂਤ ਜਾਤੀ ।

(ਸ) ਭਾਵੇਂ ਵੱਖਰੇ-ਵੱਖਰੇ………………ਦੇਸ ਮਹਾਨ । ਸਰਲ ਅਰਥ-ਕਵੀ ਕਹਿੰਦਾ ਹੈ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ।ਇਹ ਦੇਸ਼ ਭਾਵੇਂ ਵੱਖਰੇ-ਵੱਖਰੇ ਸੂਬਿਆਂ ਵਿਚ ਵੰਡਿਆ ਹੋਇਆ ਹੈ ਤੇ ਇੱਥੇ ਵੱਖ-ਵੱਖ ਇਲਾਕਿਆਂ ਵਿਚ ਵਸਣ ਵਾਲੇ ਲੋਕ ਬੇਸ਼ਕ ਵੱਖਰੀਆਂ-ਵੱਖਰੀਆਂ ਬੋਲੀਆਂ ਬੋਲਦੇ, ਪਰ ਉਹ ਸਾਰੇ ਇੱਕੋ ਭਾਰਤ ਦੇ ਪੁੱਤਰ ਹਨ ਤੇ ਉਹ ਇਕ-ਦੂਜੇ ਨਾਲ ਇਸ ਤਰ੍ਹਾਂ ਪਿਆਰ ਨਾਲ ਰਹਿੰਦੇ ਹਨ, ਜਿਸ ਤਰ੍ਹਾਂ ਗੁਆਂਢੀ ਤੇ ਬਚਪਨ ਦੇ ਮਿੱਤਰ ਰਹਿੰਦੇ ਹਨ । ਹਰ ਇਕ ਭਾਰਤ-ਵਾਸੀ ਦੂਜੇ ਦੇਸ਼-ਵਾਸੀ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ ।
ਔਖੇ ਸ਼ਬਦਾਂ ਦੇ ਅਰਥ-ਸੂਬੇ-ਪ੍ਰਦੇਸ਼ ਹਮਸਾਏਗੁਆਂਢੀ । ਹਮਜੋਲੀ-ਬਚਪਨ ਦੇ ਮਿੱਤਰ । ਘੋਲ ਘੁਮਾਵੇ-ਕੁਰਬਾਨ ਕਰੇ ।

5. ਬਹੁਵਿਕਲਪੀ ਪ੍ਰਸ਼ਨ ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
‘ਸਾਡਾ ਦੇਸ ਮਹਾਨ ਕਵਿਤਾ ਵਿਚ ਕਿਸ ਦੇਸ ਨੂੰ ਮਹਾਨ ਕਿਹਾ ਗਿਆ ਹੈ ?
(ੳ) ਭਾਰਤ
(ਅਤੇ) ਪੰਜਾਬ
(ਈ) ਗੁਜਰਾਤ
(ਸ) ਬੰਗਾਲ ।
ਉੱਤਰ:
ਭਾਰਤ ।

ਪ੍ਰਸ਼ਨ 2.
ਇਕ ਨੂਰ ਕਿਸ ਨੂੰ ਕਿਹਾ ਗਿਆ ਹੈ ?
(ਉ) ਰੱਬ ਨੂੰ
(ਅ) ਸੂਰਜ ਨੂੰ ‘
(ਈ) ਚੰਦ ਨੂੰ
(ਸ) ਯੂ-ਤਾਰੇ ਨੂੰ ।
ਉੱਤਰ:
ਰੱਬ ਨੂੰ ।.

PSEB 5th Class Punjabi Solutions Chapter 1 ਸਾਡਾ ਦੇਸ ਮਹਾਨ

ਪ੍ਰਸ਼ਨ 3.
ਇਕ ਨੂਰ ਤੋਂ ਕੀ ਉਪਜਿਆ ਹੈ ?
(ਉ) ਸਿੱਖ
(ਅ) ਮੁਸਲਮਾਨ
(ਈ) ਹਿੰਦੂ
(ਸ) ਸਾਰਾ ਜਗ/ਸਾਰੇ ਮਨੁੱਖ ।
ਉੱਤਰ:
ਸਾਰਾ ਜਗ/ਸਾਰੇ ਮਨੁੱਖ ।

ਪ੍ਰਸ਼ਨ 4.
ਸਾਰੇ ਇਨਸਾਨ (ਮਨੁੱਖ ਕਿਹੋ-ਜਿਹੇ ਹਨ ?
(ਉ) ਵੱਖ-ਵੱਖ
(ਅ) ਇੱਕੋ
(ਈ) ਵੰਡੇ ਹੋਏ
(ਸ) ਉੱਚੇ-ਨੀਵੇਂ ।
ਉੱਤਰ:
ਇੱਕੋ ।

ਪ੍ਰਸ਼ਨ 5.
ਸਾਰੇ ਦੇਸ਼ ਵਾਸੀਆਂ ਦੇ ਮੂੰਹ ਉੱਤੇ ਕਿਹੜੇ ਪ੍ਰੇਮ ਦੀ ਲਾਲੀ ਟਪਕਦੀ ਹੈ ?
(ਉ) ਜਾਤ ਪ੍ਰੇਮ ਦੀ
(ਅ) ਦੇਸ਼-ਪ੍ਰੇਮ ਦੀ ..
(ਈ) ਧਰਮ-ਪ੍ਰੇਮ ਦੀ
(ਸ) ਪਰਿਵਾਰ ਪੇਮ ਦੀ ।
ਉੱਤਰ:
ਦੇਸ਼-ਪ੍ਰੇਮ ਦੀ ।

ਪ੍ਰਸ਼ਨ 6.
ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਬੋਲੀਆਂ । ਬੋਲਦੇ ਲੋਕ ਕਿਸ ਮਾਂ ਦੇ ਪੁੱਤਰ ਹਨ ?
(ੳ) ਆਪੋ ਆਪਣੀ ਮਾਂ ਦੇ
(ਅ) ਭਾਰਤ ਮਾਂ ਦੇ
(ਇ) ਦੇਵੀ ਮਾਂ ਦੇ ।
(ਸ) ਮਤੇਈ ਮਾਂ ਦੇ ।
ਉੱਤਰ:
ਭਾਰਤ ਮਾਂ ਦੇ ।

ਪ੍ਰਸ਼ਨ 7.
ਸਾਡੇ ਦੇਸ਼ ਦੇ ਲੋਕ ਇੱਕ-ਦੂਜੇ ਲਈ ਕੀ ਕੁਰਬਾਨ ਕਰ ਦਿੰਦੇ ਹਨ ?
(ਉ) ਧਨ
(ਅ) ਜ਼ਮੀਨ
(ਈ) ਜਾਨ
(ਸ) ਮਾਂ-ਬਾਪ ।
ਉੱਤਰ:
ਜਾਨ ।

(ਨੋਟ-ਬਹੁਵਿਕਲਪੀ ਪ੍ਰਸ਼ਨਾਂ ਵਿਚ ਇਕ ਪ੍ਰਸ਼ਨ ਦੇ ਨਾਲ ਤਿੰਨ-ਚਾਰ ਉੱਤਰ ਦਿੱਤੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇਕ ਠੀਕ ਹੁੰਦਾ ਹੈ ਤੇ ਬਾਕੀ ਗ਼ਲਤ । ਵਿਦਿਆਰਥੀਆਂ ਨੇ ਠੀਕ ਉੱਤਰ ਚੁਣ ਕੇ ਉੱਤੇ ਸਹੀ (✓). ਦਾ ਨਿਸ਼ਾਨ ਲਾਉਣਾ ਹੁੰਦਾ ਹੈ ਜਾਂ ਉਸਨੂੰ ਲਿਖ ਕੇ ਉੱਤਰ ਦੇਣਾ ਹੁੰਦਾ ਹੈ । ਇਸ ਤੋਂ ਅਗਲੇ ਪਾਠਾਂ ਵਿਚ ਅਸੀਂ ਅਜਿਹੇ ਪ੍ਰਸ਼ਨਾਂ ਦਾ ਇਕ-ਇਕ ਸੋਹੀ ਉੱਤਰ ਹੀ ਦਿੱਤਾ ਹੈ । ਵਿਦਿਆਰਥੀ ਉਸੇ ਨੂੰ ਯਾਦ ਕਰ ਕੇ ਹੀ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ ।

Leave a Comment