Punjab State Board PSEB 5th Class Punjabi Book Solutions Chapter 11 ਚਿੜੀ, ਰੁੱਖ, ਬਿੱਲੀ ਤੇ ਸੱਪ Textbook Exercise Questions and Answers.
PSEB Solutions for Class 5 Punjabi Chapter 11 ਚਿੜੀ, ਰੁੱਖ, ਬਿੱਲੀ ਤੇ ਸੱਪ (1st Language)
ਪਾਠ-ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
‘ਚਿੜੀ, ਰੁੱਖ, ਬਿੱਲੀ ਤੇ ਸੱਪ’ ਕਹਾਣੀ ! ਵਿੱਚੋਂ ਤੁਹਾਨੂੰ ਕਿਹੜੀਆਂ ਚਾਰ-ਪੰਜ ਗੱਲਾਂ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ ?
ਉੱਤਰ:
- ਹਰ ਇੱਕ ਜਾਨਵਰ ਅਤੇ ਪੰਛੀ ਦਾ ਵਾਤਾਵਰਨ ਨੂੰ ਸੰਤੁਲਿਤ ਰੱਖਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ।
- ਮੋਬਾਈਲ ਫ਼ੋਨ ਅਤੇ ਇੰਟਰਨੈੱਟ ਕਰਕੇ ਚਿੜੀਆਂ ਆਦਿ ਬਹੁਤ ਸਾਰੇ ਪੰਛੀ ਅਲੋਪ ਹੋ ਰਹੇ ਹਨ ।
- ਦਿਨ ਵੇਲੇ ਦਰੱਖ਼ਤ ਆਕਸੀਜਨ ਦਿੰਦੇ ਹਨ ਅਤੇ ਰਾਤ ਸਮੇਂ ਕਾਰਬਨ-ਡਾਈਆਕਸਾਈਡ ਛੱਡਦੇ ਹਨ । ਇਸ ਕਰਕੇ ਰਾਤ ਨੂੰ ਦਰੱਖ਼ਤਾਂ ਹੇਠ ਸੌਣ ਨਾਲ ਸਾਹ ਘੁਟਦਾ ਮਹਿਸੂਸ ਹੁੰਦਾ ਹੈ ।
II. ਜ਼ਬਾਨੀ ਪ੍ਰਸ਼ਨ
ਪ੍ਰਸ਼ਨ 1.
ਸੱਪ ਕਿਰਸਾਣ ਦਾ ਮਿੱਤਰ ਕਿਵੇਂ ਹੈ ?
ਉੱਤਰ:
ਸੱਪ ਕਿਰਸਾਣ ਦਾ ਇਸ ਕਰਕੇ ਮਿੱਤਰ ਹੈ, ਕਿਉਂਕਿ ਉਹ ਉਸਦੇ ਪੈਦਾ ਕੀਤੇ ਤੇ ਸੰਭਾਲੇ ਦਾਣਿਆਂ ਨੂੰ ਖਾਣ ਵਾਲੇ ਚੂਹਿਆਂ ਨੂੰ ਖਾ ਜਾਂਦਾ ਹੈ ।
ਪ੍ਰਸ਼ਨ 2.
ਪਹਿਲਾਂ ਘਰਾਂ ਵਿੱਚ ਦਾਣੇ ਕਿਸ ਚੀਜ਼ ਵਿੱਚ ਰੱਖਦੇ ਸਨ ?
ਉੱਤਰ:
ਭੜੋਲੀ ਵਿਚ ।
ਪ੍ਰਸ਼ਨ 3.
ਘਰਾਂ ਵਿੱਚ ਰੁੱਖ ਲਗਾਉਣ ਨਾਲ ਸਾਨੂੰ ਕੀ ਮਿਲਦਾ ਹੈ ?
ਉੱਤਰ:
ਘਰਾਂ ਵਿਚ ਰੁੱਖ ਲਗਾਉਣ ਨਾਲ ਸਾਨੂੰ ਛਾਂ, ਆਕਸੀਜਨ ਤੇ ਫ਼ਰਨੀਚਰ ਆਦਿ ਲਈ ਲੱਕੜੀ ਮਿਲਦੀ ਹੈ ।
ਪ੍ਰਸ਼ਨ 4.
ਜੀਤੋ ਰੁੱਖ ਨੂੰ ਕਿਉਂ ਵਢਾਉਣਾ ਚਾਹੁੰਦੀ ਸੀ ? .
ਉੱਤਰ:
ਜੀਤੋ ਰੁੱਖ ਨੂੰ ਇਸ ਕਰਕੇ ਵਢਾਉਣਾ ਚਾਹੁੰਦੀ ਸੀ ਕਿ ਇਕ ਤਾਂ ਉਸ ਤੋਂ ਸੁੱਕੇ ਪੱਤੇ ਹੇਠਾਂ ਡਿਗ-ਡਿਗ ਕੇ ਕੂੜਾ ਖਿਲਾਰਾ ਪਾ ਛੱਡਦੇ ਸਨ, ਦੂਜੇ ਉਸ ਉੱਤੇ ‘ਚਿੜ-ਚਿੜ ਦਾ ਰੌਲਾ ਪਾਉਣ ਵਾਲੀ ਚਿੜੀ ਰਹਿੰਦੀ ਸੀ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੀਤੋ ਨੂੰ ਚਿੜੀ ‘ਤੇ ਕੀ ਗੁੱਸਾ ਸੀ ?
ਉੱਤਰ:
ਜੀਤੋ ਨੂੰ ਚਿੜੀ ‘ਤੇ ਇਹ ਗੁੱਸਾ ਸੀ ਕਿ ਉਹ ਹਰ ਵੇਲੇ ਚੀਂ-ਚੀਂ ਲਾਈ ਰੱਖਦੀ ਸੀ । ਨਾਲ ਹੀ ਉਹ ਉਨ੍ਹਾਂ ਦੇ ਚੌਲ ਖਾ ਜਾਂਦੀ ਸੀ ਤੇ ਫਲ ਟੁੱਕ ਦਿੰਦੀ ਸੀ ।
ਪ੍ਰਸ਼ਨ 2.
‘ਕਿਰਸਾਣ ਤੇ ਉਸਦੀ ਪਤਨੀ ਦਾ ਫ਼ਾਇਦਾ ਕਰਨ ਵਾਲੇ ਕੌਣ-ਕੌਣ ਸਨ ?
ਉੱਤਰ:
ਚਿੜੀ, ਬਿੱਲੀ, ਰੁੱਖ ਤੇ ਸੱਪ ਸਾਰੇ ਕਿਰਸਾਣ ਤੇ ਉਸਦੀ ਪਤਨੀ ਦਾ ਫ਼ਾਇਦਾ ਕਰਨ ਵਾਲੇ ਸਨ ।
ਪ੍ਰਸ਼ਨ 3.
ਸੱਪ ਕਿਰਸਾਣ ਦਾ ਮਿੱਤਰ ਕਿਵੇਂ ਹੈ ?
ਉੱਤਰ:
ਸੱਪ ਕਿਰਸਾਣ ਦਾ ਇਸ ਕਰਕੇ ਮਿੱਤਰ ਹੈ, ਕਿਉਂਕਿ ਉਹ ਉਸਦੇ ਪੈਦਾ ਕੀਤੇ ਤੇ ਸੰਭਾਲੇ ਦਾਣਿਆਂ ਨੂੰ ਖਾਣ ਵਾਲੇ ਚੂਹਿਆਂ ਨੂੰ ਖਾ ਜਾਂਦਾ ਹੈ ।
ਪ੍ਰਸ਼ਨ 4.
ਚਿੜੀ, ਰੁੱਖ, ਬਿੱਲੀ ਤੇ ਸੱਪ ਕਹਾਣੀ, ਵਿਚੋਂ ਕੀ ਸਿੱਖਿਆ ਮਿਲਦੀ ਹੈ ?
ਉੱਤਰ:
ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਨਾ ਰੱਖ ਕੱਟਣੇ ਚਾਹੀਦੇ ਹਨ ਤੇ ਨਾ ਹੀ ਜੀਵਾਂ ਨਾਲ ਬੁਰਾ-ਸਲੂਕ ਕਰਨਾ ਚਾਹੀਦਾ ਹੈ । ਰੁੱਖਾਂ ਤੋਂ ਬਿਨਾਂ ਧਰਤੀ ਉੱਤੇ ਮਨੁੱਖ ਜਾਂ ਹੋਰਨਾਂ ਜੀਵਾਂ ਦਾ ਜੀਵਨ ਸੰਭਵ ਨਹੀਂ ।
ਪ੍ਰਸ਼ਨ 5.
ਪਾਠ ਵਿਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਚਿੜੀ ਨੇ ਉੱਥੇ ਇੱਕ ਸੱਪ ਨੂੰ ਰੁੱਖ ਵਲ ਆਉਂਦਿਆਂ ਵੇਖਿਆ, ਤਾਂ ਉਹ ‘ਚੀਂ-ਚੀਂ ਕਰ ਕੇ ਰੌਲਾ ਪਾਉਣ ਲੱਗ ਪਈ । ਬਿੱਲੀ ਨੇ ਵੇਖਿਆ, ਸੱਪ ਸੁੱਤੇ ਪਏ ਆਦਮੀ ਅਤੇ ਉਸ ਦੀ ਪਤਨੀ ਵੱਲ ਜਾ ਰਿਹਾ ਸੀ । ਬਿੱਲੀ ਨੇ ਇਕਦਮ ਆਪਣਾ ਪੰਜਾ ਸੱਪ ਦੀ ਪੂਛ ਉੱਤੇ ਜੜ ਦਿੱਤਾ । ਗੁੱਸੇ ਵਿੱਚ ਸੱਪ ਪਿਛਾਂਹ ਨੂੰ ਪਰਤਿਆ ਤਾਂ ਬਿੱਲੀ ਰੁੱਖ ਦੇ ਓਹਲੇ ਹੋ ਗਈ । ਸੱਪ ਫੇਰ ਪਰਤਿਆ ਤੇ ਸੁੱਤੇ ਪਏ ਆਦਮੀ ਤੇ ਉਹਦੀ ਪਤਨੀ ਵਲ ਹੋ ਗਿਆ । ਬਿੱਲੀ ਨੇ ਫਿਰ ਸੱਪ ਦੀ ਪੂਛ ਉੱਤੇ ਪੰਜਾ ਮਾਰਿਆ ਤੇ ਰੁੱਖ ਦੇ ਓਹਲੇ ਛੁਪ ਗਈ । ਸੱਪ ਫਿਰ ਪਰਤਿਆ ਅਤੇ ਗੁੱਸੇ ਵਿਚ ਇੱਕ ਜ਼ੋਰਦਾਰ ਢੰਕਾਰਾ ਛੱਡਿਆ । ਸੱਪ ਦਾ ਫੰਕਾਰਾ ਸੁਣ ਕੇ ਆਦਮੀ ਅਤੇ ਉਹਦੀ ਪਤਨੀ ਜੀਤੋ ਵੀ ਜਾਗ ਪਏ, ਪਰ ਸੱਪ ਏਨੇ ਚਿਰ ਨੂੰ ਛੁਪਣ-ਛੋਤ ਹੋ ਗਿਆ ।
ਪ੍ਰਸ਼ਨ :
- ਚਿੜੀ ਨੇ ਸੱਪ ਨੂੰ ਆਉਂਦਿਆਂ ਵੇਖ ਕੇ ਕੀ ਕੀਤਾ ?
- ਬਿੱਲੀ ਨੇ ਇਕਦਮ ਕੀ ਕੀਤਾ ?
- ਸੱਪ ਨੇ ਗੁੱਸੇ ਵਿਚ ਕੀ ਕੀਤਾ ?
ਉੱਤਰ:
- ਚਿੜੀ ਨੇ ਸੱਪ ਨੂੰ ਆਉਂਦਿਆਂ ਵੇਖ ਕੇ ਚੀਂ-ਚੀਂ ਕਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ।
- ਬਿੱਲੀ ਨੇ ਸੱਪ ਨੂੰ ਕਿਰਸਾਣ ਤੇ ਉਸਦੀ ਪਤਨੀ ਵਲ ਜਾਂਦਿਆਂ ਦੇਖਿਆ, ਤਾਂ ਉਸਨੇ ਉਸਦੀ ਪੂਛ ਉੱਤੇ। ਆਪਣਾ ਪੰਜਾ ਜੜ ਦਿੱਤਾ ।
- ਸੱਪ ਨੇ ਗੁੱਸੇ ਵਿਚ ਇੱਕ ਜ਼ੋਰਦਾਰ ਢੰਕਾਰਾ ਮਾਰਿਆ ।
ਪ੍ਰਸ਼ਨ 6.
ਮੁਹਾਵਰਿਆਂ ਦੇ ਅਰਥ ਸਮਝੋ ਅਤੇ ਵਾਕਾਂ ਵਿੱਚ ਵਰਤੋ :
ਨੱਕ ਚਾੜ੍ਹਨਾ, ਵਖ਼ਤ ਪਾਉਣਾ, ਗੱਲ ਮੁਕਾਉਣਾ, ਭੇਜ ਦੌੜ ਕਰਨਾ, ਛੁਪਣ ਛੋਤ ਹੋਣਾ ।
ਉੱਤਰ:
- ਨੱਕ ਚਾੜ੍ਹਨਾ ਕੋਈ ਚੀਜ਼ ਪਸੰਦ ਨਾ ਕਰਨਾ)-ਖ਼ੀਰ ਬੜੀ ਸੁਆਦ ਹੈ । ਜ਼ਰਾ ਖਾ ਕੇ ਤਾਂ ਵੇਖ ਐਵੇਂ ਨੱਕ ਨਾ ਚਾੜ੍ਹ ।
- ਵਖ਼ਤ ਪਾਉਣਾ ਮੁਸੀਬਤ ਖੜ੍ਹੀ ਕਰਨੀ)ਅੱਤਵਾਦੀਆਂ ਦੇ ਹਮਲਿਆਂ ਨੇ ਸਾਰੇ ਪਿੰਡਾਂ ਨੂੰ ਵਖ਼ਤ ਪਾ ਦਿੱਤਾ ।
- ਗੱਲ ਮੁਕਾਉਣਾ (ਝਗੜਾ ਖ਼ਤਮ ਕਰਨਾ)-ਝਗੜੇ ਨੂੰ ਵਧਾਈ ਨਾ ਜਾਓ, ਜਿੱਥੇ ਗੱਲ ਮੁਕਦੀ ਹੈ ਮੁਕਾ ਲਓ ।
- ਭੱਜ ਦੌੜ ਕਰਨਾ ਬਹੁਤ ਕੋਸ਼ਿਸ਼ ਕਰਨਾ)ਬੀ.ਟੈੱਕ. ਕਰਨ ਮਗਰੋਂ ਮੇਰੇ ਮੁੰਡੇ ਨੇ ਨੌਕਰੀ ਲੈਣ ਲਈ ਬਥੇਰੀ ਭੱਜ-ਦੌੜ ਕੀਤੀ, ਪਰ ਕਿਤੇ ਗੱਲ ਨਾ ਬਣੀ ।
- ਛੁਪਣ ਛੋਤ ਹੋਣਾ (ਅਲੋਪ ਹੋਣਾ)-ਸੱਪ ਤਾਂ ਹੁਣੇ ਇੱਥੇ ਸੀ, ਪਰ ਪਤਾ ਨਹੀਂ ਇੱਕ ਦਮ ਕਿੱਥੇ ਛੁਪਣ, ਛੋਤ ਹੋ ਗਿਆ ।
ਪ੍ਰਸ਼ਨ 7.
ਹੇਠ ਲਿਖੇ ਸ਼ਬਦ ਕਿਸ ਨੇ, ਕਿਸਨੂੰ ਕਹੇ ?
- ‘ਮੈਨੂੰ ਨਾ ਉਡਾ । ਕਿਸੇ ਸਮੇਂ ਮੈਂ ਤੇਰੀ ਮੱਦਦ ਕਰਾਂਗੀ ।’ ‘
- ‘ਚਿੜੀਏ !ਚਿੜੀਏ !ਮੈਨੂੰ ਮਾਫ਼ ਕਰ ਦੇ।”
- ‘ਜੀਤੋ ਭੈਣ, ਮੈਨੂੰ ਮਾਫ਼ ਕਰ ਦੇ। ਮੇਰੇ ਕਰਕੇ ਤੁਹਾਨੂੰ ਬਹੁਤ ਭੱਜ-ਦੌੜ ਹੋਈ ।’ ‘
ਉੱਤਰ:
- ਇਹ ਸ਼ਬਦ ਚਿੜੀ ਨੇ ਜੀਤੋ ਨੂੰ ਕਹੇ ।
- ਇਹ ਸ਼ਬਦ ਜੀਤੋ ਨੇ ਚਿੜੀ ਨੂੰ ਕਹੇ ।
- ਇਹ ਸ਼ਬਦ ਸੱਪ ਨੇ ਜੀਤੋ ਨੂੰ ਕਹੇ ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਚਿੜੀ, ਰੁੱਖ, ਬਿੱਲੀ ਤੇ ਸੱਪ ਕਹਾਣੀ . ਵਿਚ ਮਨੁੱਖ ਪਾਤਰ ਕਿਹੜੇ-ਕਿਹੜੇ ਹਨ ?
ਉੱਤਰ:
ਕਿਰਸਾਣ ਅਤੇ ਉਸਦੀ ਘਰ ਵਾਲੀ ਜੀ ।
V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਚਿੜੀ ਰੁੱਖ ਬਿੱਲੀ ਤੇ ਸੱਪ ਕਹਾਣੀ · ਕਿਸ ਦੀ ਰਚਨਾ ਹੈ ?
ਉੱਤਰ:
ਬੀਬੀ ਸੁਖਵੰਤ ਕੌਰ ਮਾਨ (✓) ।
ਪ੍ਰਸ਼ਨ 2.
ਤੁਹਾਡੀ ਪਾਠ-ਪੁਸਤਕ ਵਿਚ ਬੀਬੀ ਸੁਖਵੰਤ ਕੌਰ ਮਾਨ ਦੀ ਕਿਹੜੀ ਕਹਾਣੀ ਸ਼ਾਮਿਲ ਹੈ ? .
ਜਾਂ
ਕਿਰਸਾਣ ਤੇ ਜੀਤੋ ਕਿਸ ਕਹਾਣੀ ਦੇ ਪਾਤਰ ਹਨ ?
ਉੱਤਰ:
ਚਿੜੀ, ਰੁੱਖ, ਬਿੱਲੀ ਤੇ ਸੱਪ (✓) ।
ਪ੍ਰਸ਼ਨ 3.
‘ਚਿੜੀ, ਰੁੱਖ, ਬਿੱਲੀ ਤੇ ਸੱਪ ਕਹਾਣੀ ਹੈ ਜਾਂ ਕਵਿਤਾ ?
ਉੱਤਰ:
ਕਹਾਣੀ (✓) ।
ਪ੍ਰਸ਼ਨ 4.
ਕਿਰਸਾਣ ਦੀ ਪਤਨੀ ਦਾ ਨਾਂ ਕੀ ਹੈ ?
ਉੱਤਰ:
ਜੀਤੋ (✓) ।
ਪ੍ਰਸ਼ਨ 5.
ਕਿਰਸਾਣ ਤੇ ਉਸਦੀ ਪਤਨੀ ਦਾ ਘਰ ਕਿੱਥੇ ਸੀ ?
ਉੱਤਰ:
ਖੇਤਾਂ ਵਿਚ (✓) ।
ਪ੍ਰਸ਼ਨ 6.
ਕਿਰਸਾਣ ਦੇ ਵਿਹੜੇ ਵਿਚ ਕੀ ਸੀ ?
ਉੱਤਰ:
ਰੁੱਖ (✓) ।
ਪ੍ਰਸ਼ਨ 7.
ਜੀਤੋ ਬਿੱਲੀ ਨੂੰ ਕੀ ਮਾਰਨ ਲੱਗੀ ਸੀ ?
ਉੱਤਰ:
ਡੰਡਾ (✓) ।
ਪ੍ਰਸ਼ਨ 8.
ਜੀਤੋ ਚੂਹੇ ਖਾਣੀ ਕਿਸ ਨੂੰ ਕਹਿੰਦੀ ਹੈ ?
ਉੱਤਰ:
ਬਿੱਲੀ ਨੂੰ (✓) ।
ਪ੍ਰਸ਼ਨ 9.
ਜੀਤੋ ਚਿੜੀ ਨੂੰ ਕੀ ਕਹਿੰਦੀ ਹੈ ?
ਉੱਤਰ:
ਚਿੜ-ਚਿੜ ਕਿਤੋਂ ਦੀ (✓) ।
ਪ੍ਰਸ਼ਨ 10.
ਕਿਰਸਾਣ ਤੇ ਉਸਦੀ ਪਤਨੀ ਜੀਤੋ ਕਿੱਥੇ ਸੁੱਤੇ ?
ਉੱਤਰ:
ਰੁੱਖ ਹੇਠ (✓) ।
ਪ੍ਰਸ਼ਨ 11.
ਸੱਪ ਨੂੰ ਸਭ ਤੋਂ ਪਹਿਲਾਂ ਕਿਸ ਨੇ ਦੇਖਿਆ ?
ਉੱਤਰ:
ਚਿੜੀ ਨੇ (✓) ।
ਪ੍ਰਸ਼ਨ 12.
ਬਿੱਲੀ ਨੇ ਸੱਪ ਨੂੰ ਕਿਰਸਾਣ ਤੇ ਉਸਦੀ ਪਤਨੀ ਵਲ ਜਾਣ ਤੋਂ ਰੋਕਣ ਲਈ ਉਸਦੀ ਪੂਛ ਤੇ ਕੀ ਮਾਰਿਆ ?
ਉੱਤਰ:
ਪੰਜਾ (✓) ।
ਪ੍ਰਸ਼ਨ 13.
ਆਦਮੀ (ਕਿਰਸਾਣ) ਤੇ ਉਸਦੀ ਪਤਨੀ ਕਿਸ ਤਰ੍ਹਾਂ ਜਾਗੇ ? ‘
ਉੱਤਰ:
ਸੱਪ ਦਾ ਫੁਕਾਰਾ ਸੁਣ ਕੇ (✓) ।
ਪ੍ਰਸ਼ਨ 14.
ਜੀਤੋ ਬਿੱਲੀ ਦੀ ਪਿੱਠ ਪਲੋਸ ਕੇ ਉਸਦੇ ਪੀਣ ਲਈ ਕੀ ਲਿਆਈ ?
ਉੱਤਰ:
ਦੁੱਧ (✓) ।
ਪ੍ਰਸ਼ਨ 15.
ਜੀਤੋ ਨੇ ਚਿੜੀ ਦੇ ਖਾਣ ਲਈ ਕੀ ਲਿਆਂਦਾ ?
ਉੱਤਰ:
ਚੌਲ (✓) ।
ਪ੍ਰਸ਼ਨ 16.
ਬਿੱਲੀ ਨੂੰ ਸੱਪ ਬਾਰੇ ਖ਼ਬਰਦਾਰ ਕਿਸ ਨੇ ਕੀਤਾ ਸੀ ?
ਉੱਤਰ:
ਚਿੜੀ ਨੇ (✓) ।
ਪ੍ਰਸ਼ਨ 17.
ਜੀਤੋ ਨੇ ਸ਼ੁਕਰਾਨੇ ਨਾਲ ਕਿਸ ਵਲ ਦੇਖਿਆ ?
ਉੱਤਰ:
ਰੁੱਖ ਵੱਲ (✓) ।
ਪ੍ਰਸ਼ਨ 18.
ਸੱਪ ਅਸਲ ਵਿਚ ਕਿਸਨੂੰ ਫੜਨ ਲਈ ਜਾ ਰਿਹਾ ਸੀ ?
ਉੱਤਰ:
ਚੂਹੇ ਨੂੰ (✓) ।
ਪ੍ਰਸ਼ਨ 19.
ਕਿਸਾਨ ਦਾ ਦੁਸ਼ਮਣ ਕੌਣ ਹੈ ?
ਉੱਤਰ:
ਚੂਹਾ (✓) ।
ਪ੍ਰਸ਼ਨ 20.
ਬਿੱਲੀ ਤੇ ਚਿੜੀ ਨੂੰ ਕਿਸ ਨਾਲ ਦੁਰਵਿਹਾਰ ਕਰਨ ਦਾ ਪਛਤਾਵਾ ਹੋਇਆ ?
ਉੱਤਰ:
ਸੱਪ ਨਾਲ (✓) ।
ਪ੍ਰਸ਼ਨ 21.
ਪੰਛੀ ਕਿਉਂ ਅਲੋਪ ਹੋ ਰਹੇ ਹਨ ?
ਉੱਤਰ:
ਮੋਬਾਈਲ ਫੋਨ ਤੇ ਇੰਟਰਨੈੱਟ ਕਰ ਕੇ (✓) ।
ਪ੍ਰਸ਼ਨ 22.
ਦਿਨ ਵੇਲੇ ਰੁੱਖ ਸਾਨੂੰ ਕੀ ਦਿੰਦੇ ਹਨ ?
ਉੱਤਰ:
ਆਕਸੀਜਨ (✓) ।
ਪ੍ਰਸ਼ਨ 23.
ਰਾਤ ਨੂੰ ਰੁੱਖ ਕੀ ਛੱਡਦੇ ਹਨ ?
ਉੱਤਰ:
ਕਾਰਬਨ ਡਾਇਆਕਸਾਈਡ (✓) ।
ਪ੍ਰਸ਼ਨ 24.
ਚਿੜੀ/ਸੱਪ/ਬਿੱਲੀ/ਜੀਤੋ/ਕਿਰਸਾਣ ਕਿਹੜੀ ਕਹਾਣੀ ਦੇ ਪਾਤਰ ਹਨ ?
ਉੱਤਰ:
ਚਿੜੀ, ਰੁੱਖ, ਬਿਲੀ ਤੇ ਸੱਪ (✓) ।
ਪ੍ਰਸ਼ਨ 25.
‘ਚਿੜੀ, ਰੁੱਖ, ਬਿੱਲੀ ਤੇ ਸੱਪ ਕਹਾਣੀ ਦੇ ਕਿਸੇ ਇਕ ਪਾਤਰ ਦਾ ਨਾਂ ਲਿਖੋ ।
ਉੱਤਰ:
ਜੀਤੋ (✓) ।
ਪ੍ਰਸ਼ਨ 26.
ਕੀ ਸੱਪ ਨੂੰ ਮਾਰਨਾ ਚੰਗੀ ਗੱਲ ਹੈ ?
ਉੱਤਰ:
ਨਹੀਂ (✓) ।
VI. ਵਿਆਕਰਨ
ਪ੍ਰਸ਼ਨ 1.
‘‘ਤੂੰ ਚੂਹੇ ਖਾਣੀ ਏ ਮਾਣੋ ਬਿੱਲੀਏ. ! ਮੇਰੇ ਲਈ ਕੀ ਕਰੇਗੀ ।’ ਜੀਤੋ ਨੇ ਨੱਕ ਚਾੜਿਆ । ਇਸ ਵਾਕ ਵਿਚ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਗ਼ਲਤ ਹੈ ?
(ਉ) । (ਡੰਡੀ) ਦੇ
(ਅ) ? ਪ੍ਰਸ਼ਨਿਕ ਚਿੰਨ੍ਹ
(ੲ) ! ਵਿਸਮਿਕ ਚਿੰਨ੍ਹ
(ਸ) ” ਪੁੱਠੇ ਕਾਮੇ) ।
ਉੱਤਰ:
(ਉ) (ਡੰਡੀ) ।
ਪ੍ਰਸ਼ਨ 2.
‘ਉਹ ਸਾਰੇ ਆਪਸ ਵਿਚ ਮਿਲ ਕੇ ਇਕ ਟੱਬਰ ਵਾਂਗ ਰਹਿੰਦੇ ਹਨ ?’ ਇਸ ਵਾਕ ਵਿਚ ਇਕੱਠਵਾਚਕ ਨਾਂਵ ਕਿਹੜਾ ਹੈ ?
(ਉ) ਸਾਰੇ
(ਅ) ਟੱਬਰ
(ੲ) ਮਿਲ
(ਸ) ਉਹ ।
ਉੱਤਰ:
(ਅ) ਟੱਬਰ ।
ਪ੍ਰਸ਼ਨ 3.
ਕਿਹੜਾ ਸ਼ਬਦ ਜੋੜ ਸਹੀ ਹੈ ?
(ਉ) ਕਿਸਾਨ
(ਅ) ਕਿਰਸਾਨ
(ੲ) ਕਿਰਸਾਣ
(ਸ) ਕ੍ਰਿਸਾਣ ।
ਉੱਤਰ:
(ੲ) ਕਿਰਸਾਣ ।
ਨੋਟ – ਅਜਿਹੇ ਪ੍ਰਸ਼ਨਾਂ ਦੇ ਲਈ ਹੇਠ ਦਿੱਤੇ ਸ਼ਬਦ ਯਾਦ ਕਰੋ :
ਅਸ਼ੁੱਧ – ਸ਼ੁੱਧ
ਵੇਹੜੇ – ਵਿਹੜੇ
ਗੂੰਜਦੀ – ਹੂੰਝਦੀ
ਅਪਨੇ – ਆਪਣੇ
ਵੋਹਦਾ – ਵਾਹੁੰਦਾ
ਰੈਂਦੇ – ਰਹਿੰਦੇ
ਗੂਹੜੀ – ਗੁੜੀ
ਤੀੜੀਆਂ – ਤਿਉੜੀਆਂ
ਪੂਸ਼ – ਪੂਛ
ਜੋਰਦਾਰ – ਜ਼ੋਰਦਾਰ
ਸੁਹਣੀ – ਸੋਹਣੀ
ਛੁਕਰਾਨਾ – ਸ਼ੁਕਰਾਨਾ
ਦੁਰਬਿਹਾਰ – ਦੁਰਵਿਹਾਰ
ਜ਼ੈਹਰੀਲਾ – ਜ਼ਹਿਰੀਲਾ
ਦੁਛਮਨ – ਦੁਸ਼ਮਣ
ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਕਿਹੜੇ ਵਾਕ ਦੀ ਤਰਤੀਬ ਸਹੀ ਹੈ ?
(ਉ) ਦੂਰ ਕਿਸੇ ਖੱਡ ਵਿਚੋਂ ਸੱਪ ਬੋਲ ਰਿਹਾ ਸੀ
(ਅ) ਕਿਸੇ ਖੁੱਡ ਵਿਚੋਂ ਦੂਰ ਸੱਪ ਬੋਲ ਰਿਹਾ ਸੀ
(ੲ) ਖੁੱਡ ਕਿਸੇ ਵਿਚੋਂ ਦੂਰ ਸੱਪ ਰਿਹਾ ਸੀ ਬੋਲ
(ਸ) ਰਿਹਾ ਸੀ ਬੋਲ ਸੱਪ ਕਿਸੇ ਦੂਰ ਖੁੱਡ ਵਿਚੋਂ ।
ਉੱਤਰ:
(ਉ) ਦੂਰ ਕਿਸੇ ਖੱਡ ਵਿਚੋਂ ਸ਼ੁੱਧ ਬੋਲ ਰਿਹਾ ਸੀ ।
ਪ੍ਰਸ਼ਨ 5.
‘ਚਿੜੀਏ-ਚਿੜੀਏ ਮੈਨੂੰ ਮਾਫ਼ ਕਰ ਦੇ।` , ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
ਉੱਤਰ:
ਜੀਤੋ ਨੇ ਚਿੜੀ ਨੂੰ (✓) ।
ਪ੍ਰਸ਼ਨ 6.
‘ਨੱਕ ਚਾੜ੍ਹਨਾ’ ਮੁਹਾਵਰੇ ਦਾ ਸਹੀ ਅਰਥ ਕਿਹੜਾ ਹੈ ?
ਉੱਤਰ:
ਨਫ਼ਰਤ ਪ੍ਰਗਟ ਕਰਨੀ (✓) ।
VII. ਤਸਵੀਰਾਂ ਬਾਰੇ ਲਿਖਣਾ
ਪ੍ਰਸ਼ਨ 1.
ਤਸਵੀਰਾਂ ਵਾਲੇ ਜਾਨਵਰਾਂ/ਰੁੱਖਾਂ ਸੰਬੰਧੀ “ਚਿੜੀ, ਰੁੱਖ, ਬਿੱਲੀ ਤੇ ਸੱਪ ਕਹਾਣੀ ਵਿਚੋਂ ਪੜ੍ਹੀ ਕੋਈ ਗੱਲ ਲਿਖੋ ।
ਉੱਤਰ:
1. ਚਿੜੀ
ਚਿੜੀ ਚਿੜ-ਚਿੜ ਕਰਦੀ ਰਹਿੰਦੀ ਸੀ ।
2. ਰੁੱਖ
ਰੁੱਖ ਦੇ ਪੱਤੇ ਡਿਗਦੇ ਰਹਿੰਦੇ ਸਨ ।
3. ਬਿੱਲੀ
ਬਿੱਲੀ ਕਿਸਾਨ ਦੀ ਪਤਨੀ ਦਾ ਰੱਖਿਆ ਦੁੱਧ ਪੀ ਜਾਂਦੀ ਸੀ ।
4. ਸੱਪ
ਬਿੱਲੀ ਨੇ ਸੱਪ ਦੀ ਪੂਛ ਉੱਤੇ ਆਪਣਾ ਪੰਜਾ ਮਾਰਿਆ ।
VIII. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ :
ਮੱਥੇ ਉੱਤੇ ਤਿਊੜੀਆਂ ਪਾਉਣਾ, ਫੁਕਾਰਾ, ਅਛੋਪਲੇ, ਟੱਬਰ, ਖ਼ਬਰਦਾਰ, ਲਾਪਰਵਾਹੀ ।
ਉੱਤਰ:
- ਮੱਥੇ ਉੱਤੇ ਤਿਊੜੀਆਂ ਪਾਉਣਾ (ਗੁੱਸਾ ਪ੍ਰਗਟ ਕਰਨਾ)-ਜਗਸੀਰ ਤੇ ਸੁਰਿੰਦਰ ਦੋਹਾਂ ਦੀ ਆਪਸ ਵਿਚ ਬਣਦੀ ਨਹੀਂ । ਜਗਸੀਰ ਨੇ ਸੁਰਿੰਦਰ ਨੂੰ ਆਪਣੇ ਸਾਹਮਣੇ ਆਉਂਦਾ ਦੇਖ ਕੇ ਮੱਥੇ ਉੱਤੇ ਤਿਊੜੀਆਂ ਪਾ ਲਈਆਂ ।
- ਫੁਕਾਰਾ ਸੱਪ ਦਾ ਜ਼ੋਰ ਦੀ ਅਵਾਜ਼ ਨਾਲ ਸਾਹ ਬਾਹਰ ਕੱਢਣਾ)-ਇਸ ਜੰਗਲ ਵਿਚ ਤਾਂ ਥਾਂ-ਥਾਂ ਸੱਪ ਫੁਕਾਰੇ ਮਾਰ ਰਹੇ ਸਨ ।
- ਅਛੋਪਲੇ (ਅਚਾਨਕ)-ਧਰਮ ਸਿੰਘ ਉੱਤੇ ਅਛੋਪਲੇ ਹੀ ਕੁੱਤੇ ਨੇ ਹਮਲਾ ਕਰ ਦਿੱਤਾ ।
- ਟੱਬਰ ਪਰਿਵਾਰ)-ਸੰਤਾ ਸਿੰਘ ਦਾ ਸਾਰਾ ਟੱਬਰ ਬੜੀ ਸਖ਼ਤ ਮਿਹਨਤ ਕਰਦਾ ਹੈ ।
- ਖ਼ਬਰਦਾਰ (ਸੁਚੇਤ)-ਸਾਨੂੰ ਛੂਤ ਦੀਆਂ ਬਿਮਾਰੀਆਂ ਦੇ ਹਮਲੇ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ।
- ਲਾਪਰਵਾਹੀ (ਗੈਰ-ਜ਼ਿੰਮੇਦਾਰੀ, ਜ਼ਿੰਮੇਵਾਰ ਨਾ ਹੋਣਾ)-ਸਾਨੂੰ ਆਪਣੀ ਸਿਹਤ ਦੇ ਮਾਮਲੇ ਵਿਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ।
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ‘ ਭਰੋ–
(ਉ). ‘‘ਤੂੰ ……………… ਮਾਣੋ ਬਿੱਲੀਏ । ਮੇਰੇ ਲਈ ਕੀ ਕਰੇਂਗੀ ?
(ਅ) ‘‘ਰੱਬਾ ! ਰੱਬਾ ! ਤੂੰ ਤਾਂ ਐਵੇਂ ਮੈਨੂੰ …………… ਪਾਇਆ ਹੋਇਆ ਹੈ ।
(ੲ) ਸਾਰਾ ਦਿਨ …………. ਆਪਣੀਆਂ ਪੈਲਾਂ ਵਿਚ ਵਾਹੁੰਦਾ ਰਿਹਾ ।”
(ਸ) ………………….. ਸੁੱਤੇ ਪਏ ਆਦਮੀ ਅਤੇ ਉਸ ਦੀ ਪਤਨੀ ਵਲ ਜਾ ਰਿਹਾ ਸੀ ।
(ਹ) ‘ਚਿੜੀਏ ! ਚਿੜੀਏ ! ਮੈਨੂੰ ………………. ਕਰ ਦੇ ।”
(ਕ) ਤੁਹਾਨੂੰ ਪਤੈ, ਚੂਹਾ ਤਾਂ ਕਿਰਸਾਣ ਦਾ ……………. ਹੈ ।”
ਉੱਤਰ:
(ਉ) ਚੂਹੇ-ਖਾਣੀਏ,
(ਅ) ਵਖ਼ਤ
(ੲ) ਕਿਰਸਾਣ
(ਸ) ਸੱਪ,
(ਹ) ਮਾਫ਼,
(ਕ) ਦੁਸ਼ਮਣ
IX. ਪੈਰਿਆਂ ਸੰਬੰਧੀ ਪ੍ਰਸ਼ਨ
1.
ਉਸ ਪਿੱਛੋਂ ਜੀਤੋ ਰੁੱਖ ਵੱਲ ਹੋ ਗਈ, “ਰੁੱਖਾ, ਰੁੱਖਾ ! ਤੂੰ ਤਾਂ ਐਵੇਂ ਮੈਨੂੰ ਵਖਤ ਪਾਇਆ ਹੋਇਆ ਏ । ਸਾਰਾ ਦਿਨ ਮੈਂ ਤੇਰੇ ਹੇਠਾਂ ਸੁੱਕੇ ਪੱਤੇ ਹੂੰਝਦੀ ਰਹਿੰਦੀ ਹਾਂ । ਆਹ ‘ਚਿੜ-ਚਿੜ` ਵੀ ਤੇਰੇ ਪੱਤਿਆਂ ਵਿਚ ਹੀ ਰਹਿੰਦੀ ਏ । ਮੈਨੂੰ ਤੇਰਾ ਕੀ ਸੁੱਖ ਏ ? ਮੈਂ ਤੈਨੂੰ ਵੱਢ ਦੇਣਾ ਏਂ।” ਉਹਨੇ ਰੁੱਖ ਨੂੰ ਕੁਹਾੜਾ ਵਿਖਾ ਕੇ ਗੱਲ ਮੁਕਾਈ । ‘‘ਤੂੰ ਮੈਨੂੰ ਵੱਢ ਨਾ । ਕਿਸੇ ਸਮੇਂ ਮੈਂ ਤੇਰੀ ਔਖੇ ਵੇਲੇ ਮਦਦ ਕਰਾਂਗਾ ।’ ਰੁੱਖ ਬੋਲਿਆ ।
ਪ੍ਰਸ਼ਨ 1.
ਜੀਤੋ ਸਾਰਾ ਦਿਨ ਰੁੱਖ ਹੇਠਾਂ ਕੀ ਹੂੰਝਦੀ ਰਹਿੰਦੀ ਸੀ ?
(ੳ) ਕੁੜਾ
(ਅ) ਸੱਕ
(ੲ) ਸੁੱਕੇ ਪੱਤੇ
(ਹ) ਕਾਗਜ਼ ।
ਉੱਤਰ:
(ੲ) ਸੁੱਕੇ ਪੱਤੇ
ਪ੍ਰਸ਼ਨ 2.
‘ਚਿੜ ਚਿੜ’ ਕਿਸ ਨੂੰ ਕਿਹਾ ਗਿਆ ਹੈ ?
(ਉ) ਕੁਕੜੀ ਨੂੰ
(ਅ) ਚਿੜੀ ਨੂੰ
(ੲ) ਘੁੱਗੀ ਨੂੰ
(ਸ) ਕਾਂ ਨੂੰ ।
ਉੱਤਰ:
(ਅ) ਚਿੜੀ ਨੂੰ
ਪ੍ਰਸ਼ਨ 3.
ਚਿੜ-ਚਿੜ ਕਿੱਥੇ ਰਹਿੰਦੀ ਸੀ ।
ਉੱਤਰ:
ਰੁੱਖ ਦੇ ਪੱਤਿਆਂ ਵਿਚ ।
ਪ੍ਰਸ਼ਨ 4.
ਜੀਤੋ ਰੁੱਖ ਨੂੰ ਕਿਸ ਚੀਜ਼ ਨਾਲ ਵੱਢਣ ਦਾ ਡਰ ਦਿੰਦੀ ਹੈ ?
(ੳ) ਆਰੀ ਨਾਲ
(ਅ) ਦਾਤ ਨਾਲ ,
(ੲ) ਕੁਹਾੜੇ ਨਾਲ
(ਸ) ਗੰਡਾਸੇ ਨਾਲ ।
ਉੱਤਰ:
(ੲ) ਕੁਹਾੜੇ ਨਾਲ
ਪ੍ਰਸ਼ਨ 5.
ਰੁੱਖ ਨੇ ਜੀਤੋ ਨੂੰ ਕੀ ਕਿਹਾ ?
ਉੱਤਰ:
ਰੁੱਖ ਨੇ ਜੀਤੋ ਨੂੰ ਕਿਹਾ ਕਿ ਉਹ ਉਸਨੂੰ ਵੱਢੇ ਨਾ । ਉਹ ਕਿਸੇ ਸਮੇਂ ਔਖੀ ਵੇਲੇ ਉਸਦੀ ਮਦਦ ਕਰੇਗਾ ।
ਪ੍ਰਸ਼ਨ 6.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਰੁੱਖ, ਪੱਤੇ, ਕੁਹਾੜਾ ।
ਪ੍ਰਸ਼ਨ 7.
ਉਪਰੋਕਤ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ ।
ਉੱਤਰ:
ਤੂੰ, ਮੈਂ, ਤੇਰਾ ।
ਪ੍ਰਸ਼ਨ 8.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਚਿੜੀ, ਰੁੱਖ, ਬਿੱਲੀ ਤੇ ਸੱਪ ।
ਪ੍ਰਸ਼ਨ 9.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ :
ਰੁੱਖ ਨੂੰ ਕੁਹਾੜਾ ਵਿਖਾ ਕੇ ਗੱਲ ਮੁਕਾਈ ।
ਉੱਤਰ:
ਉਨ੍ਹਾਂ ਨੇ ਰੁੱਖਾਂ ਨੂੰ ਕੁਹਾੜੇ ਵਿਖਾ ਕੇ ਗੱਲਾਂ ਮੁਕਾਈਆਂ ।
ਪ੍ਰਸ਼ਨ 10.
ਹੇਠ ਲਿਖਿਆਂ ਵਿਚੋਂ ਜਿਹੜਾ ਵਾਕ ਸਹੀ ਹੈ, ਉਸ ਉੱਤੇ (✓) ਅਤੇ ਗ਼ਲਤ ਉੱਤੇ (✗) ਦਾ ਨਿਸ਼ਾਨ ਲਾਓ-
(ਉ) ਜੀਤੋ ਨੇ ‘ਚਿੜ-ਚਿੜ ਸ਼ਬਦ ਚਿੜੀ ਲਈ ਵਰਤਿਆ ।
(ਅ) ਜੀਤੋ ਦੀ ਗੱਲ ਸੁਣ ਕੇ ਰੁੱਖ ਚੁੱਪ ਰਿਹਾ ।
ਉੱਤਰ:
(ਉ) (✓)
(ਅ) (✗)
2.
ਇਕ ਦਿਨ ਬਹੁਤ ਗਰਮੀ ਸੀ । ਸਾਰਾ ਦਿਨ ਕਿਰਸਾਣ ਆਪਣੀਆਂ ਪੈਲੀਆਂ ਵਿਚ ਹਲ ਵਾਹੁੰਦਾ ਰਿਹਾ । ਰਾਤ ਨੂੰ ਘਰ ਆਇਆ, ਤਾਂ ਉਹ ਬਹੁਤ ਥੱਕਿਆ ਹੋਇਆ ਸੀ । ਰੋਟੀ-ਪਾਣੀ ਖਾ ਕੇ ਉਹ ਰੁੱਖ ਹੇਠ ਪੈ ਗਿਆ । ਸਾਰੇ ਦਿਨ ਦੀ ਥੱਕੀ-ਟੁੱਟੀ ਉਸ ਦੀ ਪਤਨੀ ਵੀ ਰੁੱਖ ਹੇਠ ਆਪਣਾ ਮੰਜਾ ਡਾਹ ਕੇ ਪੈ ਗਈ । ਠੰਢੀ ਹਵਾ ਵਗਦੀ ਰਹੀ ਸੀ । ਦੋਹਾਂ ਨੂੰ ਗੂੜ੍ਹੀ ਨੀਂਦ ਆ ਗਈ ।
ਪ੍ਰਸ਼ਨ 1.
ਕਿਹੋ ਜਿਹਾ ਦਿਨ ਸੀ ?
(ਉ) ਠੰਢਾ
(ਅ) ਖੁਸ਼ਕ
(ੲ) ਬਹੁਤ ਗਰਮੀ ਵਾਲਾ
(ਸ) ਬਰਕਤੀ ।
ਉੱਤਰ:
(ੲ) ਬਹੁਤ ਗਰਮੀ ਵਾਲਾ
ਪ੍ਰਸ਼ਨ 2.
ਕਿਰਸਾਣ ਕਿਉਂ ਥੱਕਿਆ ਹੋਇਆ ਸੀ ?
ਉੱਤਰ:
ਕਿਉਂਕਿ ਉਹ ਸਾਰਾ ਦਿਨ ਖੇਤਾਂ ਵਿਚ ਹਲ ਵਾਹੁੰਦਾ ਰਿਹਾ ਸੀ ।
ਪ੍ਰਸ਼ਨ 3.
ਕਿਰਸਾਣ ਕਿੱਥੇ ਲੰਮਾ ਪੈ ਗਿਆ ?
(ਉ) ਮੰਜੇ ਉਤੇ
(ਅ) ਰੁੱਖ ਹੇਠ
(ੲ) ਘਾਹ ਉੱਤੇ
(ਸ) ਵੱਟ ਉੱਤੇ ।
ਉੱਤਰ:
(ਅ) ਰੁੱਖ ਹੇਠ ।
ਪ੍ਰਸ਼ਨ 4.
ਕਿਹੋ ਜਿਹੀ ਹਵਾ ਵਗ ਰਹੀ ਸੀ ?
(ੳ) ਗਰਮ
(ਅ) ਠੰਢੀ .
(ੲ) ਸਿ
(ਸ) ਤੇਜ਼ ।
ਉੱਤਰ:
(ਅ) ਠੰਢੀ .
ਪ੍ਰਸ਼ਨ 5.
ਕੌਣ-ਕੌਣ ਗੂੜ੍ਹੀ ਨੀਂਦ ਸੌਂ ਗਏ ?
ਉੱਤਰ:
ਕਿਰਸਾਣ ਤੇ ਉਸਦੀ ਪਤਨੀ ।
ਪ੍ਰਸ਼ਨ 6.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਕਿਰਸਾਣ, ਦਿਨ, ਪੈਲੀਆਂ ।
ਪ੍ਰਸ਼ਨ 7.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਚੁਣੋ ।
ਉੱਤਰ:
ਉਹ, ਉਸ ।
ਪ੍ਰਸ਼ਨ 8.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਹੈ ?
ਉੱਤਰ:
ਚਿੜੀ, ਰੁੱਖ, ਬਿੱਲੀ ਤੇ ਸੱਪ ।
ਪ੍ਰਸ਼ਨ 9.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਰਾਤ ਨੂੰ ਘਰ ਆਇਆ ਤਾਂ ਉਹ ਬਹੁਤ ਥੱਕਿਆ ਹੋਇਆ ਸੀ ।
ਉੱਤਰ:
ਰਾਤਾਂ ਨੂੰ ਘਰੀਂ ਆਏ, ਤਾਂ ਉਹ ਬਹੁਤ ਥੱਕੇ ਹੋਏ ਸਨ ।
ਪ੍ਰਸ਼ਨ 10.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ ਦੀ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ) ਹਵਾ ਬੰਦ ਹੋਣ ਕਰਕੇ ਕਿਰਸਾਣ ਤੇ ਉਸਦੀ ਪਤਨੀ ਨੂੰ ਨੀਂਦ ਨਾ ਆਈ ਪੰਜਾਖ ਪਹਲੀ ਭਾਸ਼ਾ ।
(ਅ) ਕਿਰਸਾਣ ਸਾਰਾ ਦਿਨ ਹਲ ਵਾਹੁੰਦਾ ਰਿਹਾ ।
ਉੱਤਰ:
(ਉ) (✗)
(ਅ) (✓)
3.
‘‘ਜੀਤੋ ਭੈਣ, ਮੈਨੂੰ ਮਾਫ਼ ਕਰ ਦੇ । ਮੇਰੇ ਕਰਕੇ ਤੁਹਾਨੂੰ ਬਹੁਤ ਭੱਜ-ਦੌੜ ਹੋਈ । ਮੈਂ ਤੁਹਾਨੂੰ ਕੱਟਣ ਨਹੀਂ ਸੀ ਜਾ ਰਿਹਾ । ਉੱਥੇ ਤਾਂ ਇਕ ਚੂਹਾ ਸੀ, ਜਿਸ ਨੂੰ ਫੜਨ ਲਈ ਮੈਂ ਜਾ ਰਿਹਾ ਸੀ । ਤੁਹਾਨੂੰ ਪਤੈ ਚੂਹਾ ਤਾਂ ਕਿਰਸਾਣ ਦਾ ਦੁਸ਼ਮਣ ਹੈ । ਉਹ ਰੋਜ਼ ਤੇਰੀ ਭੜੋਲੀ ਵਿੱਚੋਂ ਦਾਣੇ ਖਾਂਦਾ ਹੈ । ਨਾਲੇ ਯਾਦ ਰੱਖੋ, ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ।’ ਦੂਰ ਕਿਸੇ ਖੁੱਡ ਵਿੱਚੋਂ ਸੱਪ ਬੋਲ ਰਿਹਾ ਸੀ । ਸੱਪ ਦੀ ਇਹ ਗੱਲ ਸੁਣ ਕੇ ਉਸ ਨਾਲ ਕੀਤੇ ਦੁਰਵਿਹਾਰ ਕਰਕੇ ਬਿੱਲੀ ਅਤੇ ਚਿੜੀ ਨੂੰ ਬਹੁਤ ਪਛਤਾਵਾ ਹੋਇਆ ।
ਪ੍ਰਸ਼ਨ 1.
‘ਜੀਤੋ ਭੈਣ, ਮੈਨੂੰ ਮਾਫ਼ ਕਰ ਦੇ ।” ਇਹ ਸ਼ਬਦ ਕਿਸ ਨੇ ਕਹੇ ?
(ਉ) ਚਿੜੀ ਨੇ
(ਅ) ਸੱਪ ਨੇ
(ੲ) ਬਿੱਲੀ ਨੇ
(ਸ) ਪਤੀ ਨੇ ।
ਉੱਤਰ:
(ਅ) ਸੱਪ ਨੇ
ਪ੍ਰਸ਼ਨ 2.
ਸੱਪ ਕਿਸ ਤੋਂ ਮਾਫ਼ੀ ਮੰਗ ਰਿਹਾ ਸੀ ?
(ਉ) ਕਿਸਾਨ ਤੋਂ
(ਅ) ਬਿੱਲੀ ਤੋਂ
(ੲ) ਜੀਤੋ ਤੋਂ
(ਸ) ਚੂਹੇ ਤੋਂ ।
ਉੱਤਰ:
(ੲ) ਜੀਤੋ ਤੋਂ
ਪ੍ਰਸ਼ਨ 3.
ਸੱਪ ਕਿਸ ਨੂੰ ਫੜਨ ਜਾ ਰਿਹਾ ਸੀ ?
(ਉ) ਡੱਡੂ ਨੂੰ
(ਅ) ਚੂਹੇ ਨੂੰ
(ੲ) ਚੂਹੀ ਨੂੰ
(ਸ) ਬਿੱਲੀ ਨੂੰ ।
ਉੱਤਰ:
(ਅ) ਚੂਹੇ ਨੂੰ
ਪ੍ਰਸ਼ਨ 4.
ਕਿਰਸਾਣ ਦਾ ਦੁਸ਼ਮਣ ਕੌਣ ਹੈ ?
(ੳ) ਸੱਪ
(ਅ) ਚੂਹਾ
(ੲ) ਬਿੱਲੀ
(ਸ) ਕਾਂ ।
ਉੱਤਰ:
(ਅ) ਚੂਹਾ
ਪ੍ਰਸ਼ਨ 5.
ਚੂਹਾ ਕਿੱਥੋਂ ਹਰ ਰੋਜ਼ ਦਾਣੇ ਖਾਂਦਾ ਸੀ ?
(ਉ) ਬੋਰੀ ਵਿਚੋਂ
(ਅ) ਭੜੋਲੀ ਵਿਚੋਂ
(ੲ) ਖੇਤ ਵਿਚੋਂ
(ਸ) ਛਿੱਕੂ ਵਿਚੋਂ ।
ਉੱਤਰ:
(ਅ) ਭੜੋਲੀ ਵਿਚੋਂ
ਪ੍ਰਸ਼ਨ 6.
ਸੱਪਾਂ ਬਾਰੇ ਯਾਦ ਰੱਖਣ ਵਾਲੀ ਗੱਲ ਕਿਹੜੀ ਹੈ ?
(ੳ) ਸਾਰੇ ਜ਼ਹਿਰੀਲੇ ਨਹੀਂ ਹੁੰਦੇ ।
(ਅ) ਸਾਰੇ ਜ਼ਹਿਰੀਲੇ ਹੁੰਦੇ ਹਨ ।
(ੲ) ਸਾਰੇ ਕੱਟਦੇ ਹਨ ।
(ਸ) ਸਾਰੇ ਮਾਰਨੇ ਚਾਹੀਦੇ ਹਨ ।
ਉੱਤਰ:
(ੳ) ਸਾਰੇ ਜ਼ਹਿਰੀਲੇ ਨਹੀਂ ਹੁੰਦੇ ।
ਪ੍ਰਸ਼ਨ 7.
ਸੱਪ ਕਿੱਥੋਂ ਬੋਲ ਰਿਹਾ ਸੀ ?
(ਉ) ਦੂਰੋਂ ਖੁੱਡ ਵਿੱਚੋਂ
(ਅ) ਝੀਥ ਵਿਚੋਂ
(ੲ) ਮੰਜੇ ਹੇਠੋਂ
(ਸ) ਰੁੱਖ ਉੱਤੋਂ ।
ਉੱਤਰ:
(ਉ) ਦੂਰੋਂ ਖੁੱਡ ਵਿੱਚੋਂ
ਪ੍ਰਸ਼ਨ 8.
ਕਿਸ-ਕਿਸ ਨੂੰ ਆਪਣੇ ਦੁਰਵਿਹਾਰ ਦਾ ਪਛਤਾਵਾ ਹੋਇਆ ?
(ਉ) ਬਿੱਲੀ ਅਤੇ ਚਿੜੀ ਨੂੰ
(ਅ) ਜੀਤੋ ਅਤੇ ਚੂਹੇ ਨੂੰ
(ੲ) ਚੂਹੇ ਅਤੇ ਚੂਹੀ ਨੂੰ
(ਸ) ਸੱਪ ਨੂੰ ।
ਉੱਤਰ:
(ਉ) ਬਿੱਲੀ ਅਤੇ ਚਿੜੀ ਨੂੰ
ਪ੍ਰਸ਼ਨ 9.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਭੈਣ, ਚੂਹਾ, ਸੱਪ ।
ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ ।
ਉੱਤਰ:
ਮੈਨੂੰ, ਤੁਹਾਨੂੰ, ਉਸ ।
ਪ੍ਰਸ਼ਨ 11.
ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਚਿੜੀ, ਰੁੱਖ, ਬਿੱਲੀ ਤੇ ਸੱਪ ।
ਪ੍ਰਸ਼ਨ 12.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ
ਦੂਰ ਕਿਤੇ ਖੁੱਡ ਵਿਚੋਂ ਸੱਪ ਬੋਲ ਰਿਹਾ ਸੀ ।
ਉੱਤਰ:
ਦੂਰ ਕਿਤੇ ਖੁੱਡਾਂ ਵਿਚੋਂ ਸੱਪ ਬੋਲ ਰਹੇ ਸਨ ।
ਪ੍ਰਸ਼ਨ 13.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ) ਸੱਪ ਚੂਹੇ ਨੂੰ ਫੜਨ ਲਈ ਜਾ ਰਿਹਾ ਸੀ ।
(ਅ) ਸਾਰੇ ਸੱਪ ਜ਼ਹਿਰੀਲੇ ਹੁੰਦੇ ਹਨ ।
ਉੱਤਰ:
(ਉ) (✓)
(ਅ) (✗)
X. ਰਚਨਾਤਮਕ ਕਾਰਜ
ਪ੍ਰਸ਼ਨ 1.
ਹੇਠਾਂ ਦਿੱਤੇ ਚਿਤਰਾਂ ਵਿੱਚ ਰੰਗ ਭਰੋ :
ਉੱਤਰ:
(ਨੋਟ – ਵਿਦਿਆਰਥੀ ਆਪ ਕਰਨ )
ਪ੍ਰਸ਼ਨ 2.
‘ਦਿਵਾਲੀ ਵਿਸ਼ੇ ਉੱਤੇ ਇਕ ਲੇਖ ਲਿਖੋ ।
ਉੱਤਰ:
(ਨੋਟ – ‘ਦੀਵਾਲੀ’ ਵਿਸ਼ੇ ਉੱਤੇ ਲੇਖ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ “ਲੇਖ-ਰਚਨਾ’ ਵਾਲਾ ਭਾਗ ।)
ਔਖੇ ਸ਼ਬਦਾਂ ਦੇ ਅਰਥ
ਭੱਜ ਜਾ – ਦੌੜ ਜਾ ।
ਟੱਬਰ-ਪਰਿਵਾਰ ।
ਮੁਰਗੀਆਂ – ਕੁੱਕੜੀਆਂ ।
ਨੱਕ ਚਾੜ੍ਹਿਆ – ਨਫ਼ਰਤ ਪ੍ਰਗਟ ਕੀਤੀ, ਬੁਰਾ ਮਨਾਉਣਾ ।
ਕਾਰ – ਕੰਮ ।
ਮੱਥੇ ਉੱਤੇ ਤਿਊੜੀਆਂ ਪਾਉਣੀਆਂ – ਗੁੱਸੇ ਵਿਚ ਆਉਣਾ ।
ਵਖ਼ਤ ਪਾਇਆ ਹੋਇਆ – ਮੁਸੀਬਤ ਵਿੱਚ ਪਾਇਆ ਹੋਇਆ ।
ਲਾਪਰਵਾਹੀ – ਗ਼ੈਰ-ਜ਼ਿੰਮੇਵਾਰੀ ।
ਗੱਲ ਮੁਕਾਈ – ਝਗੜਾ ਖ਼ਤਮ ਕੀਤਾ ।
ਪੈਲੀਆਂ – ਖੇਤਾਂ ।
ਜੜ ਦਿੱਤਾ – ਜ਼ੋਰ ਨਾਲ ਮਾਰਿਆ ।
ਪਰਤਿਆ – ਮੁੜਿਆ ।
ਕੁੰਕਾਰਾ – ਸੱਪ ਦਾ ਜ਼ੋਰਦਾਰ ਅਵਾਜ਼ ਨਾਲ ਸਾਹ ਬਾਹਰ ਕੱਢਣਾ ।
ਛੁਪਣ-ਛੋਤ ਹੋਣਾ – ਛੁਪ ਜਾਣਾ, ਅਲੋਪ ਹੋਣਾ, ਲੁਕ ਜਾਣਾ ।
ਪੋਸ ਕੇ – ਪਲੋਸ ਕੇ, ਪਿਆਰ ਨਾਲ ਹੱਥ ਮਾਰ ਕੇ ।
ਦੁਰਵਿਹਾਰ – ਬੁਰਾ ਵਰਤਾਓ ।
ਸ਼ੁਕਰਾਨਾ – ਧੰਨਵਾਦ ।
ਭੱਜ-ਦੌੜ ਹੋਈ – ਬਹੁਤ ਕੋਸ਼ਿਸ਼ ਕੀਤੀ ।
ਭੜੋਲੀ – ਦਾਣੇ ਪਾਉਣ ਵਾਲਾ ਕੱਚੀ ਮਿੱਟੀ ਦਾ ਵੱਡਾ ਬਰਤਨ ।