Punjab State Board PSEB 5th Class Punjabi Book Solutions Chapter 13 ਫੁਲਕਾਰੀ-ਕਲਾ Textbook Exercise Questions and Answers.
PSEB Solutions for Class 5 Punjabi Chapter 13 ਫੁਲਕਾਰੀ-ਕਲਾ (1st Language)
ਪਾਠ-ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
ਫੁਲਕਾਰੀ ਪਾਠ ਵਿਚਲੀਆਂ ਚਾਰ-ਪੰਜ ਯਾਦ ਰੱਖਣ ਯੋਗ ਗੱਲਾਂ ਲਿਖੋ ।
ਉੱਤਰ:
- ਵੱਖ-ਵੱਖ ਇਲਾਕਿਆਂ ਦੇ ਪਹਿਰਾਵੇ ਭਿੰਨ-ਭਿੰਨ ਹੁੰਦੇ ਹਨ ।
- ਫੁਲਕਾਰੀ ਪੰਜਾਬ ਵਿੱਚ ਸ਼ਗਨਾਂ ਦੀ ਚੀਜ਼ ਮੰਨੀ ਜਾਂਦੀ ਹੈ ।
- ਕੁੜੀ ਦੇ ਵਿਆਹ ਸਮੇਂ ਸੁਹਾਗ ਗਾਏ ਜਾਂਦੇ ਹਨ ਅਤੇ ਮੁੰਡੇ ਦੇ ਵਿਆਹ ਸਮੇਂ ਘੋੜੀਆਂ ।
- ਭੰਗੜਾ ਅਤੇ ਗਿੱਧਾ ਪੰਜਾਬ ਦੇ ਲੋਕ-ਨਾਚ ਹਨ ।
II. ਜ਼ਬਾਨੀ ਪ੍ਰਸ਼ਨ
ਪ੍ਰਸ਼ਨ 1.
ਪੁਰਾਣੇ ਸਮਿਆਂ ਵਿੱਚ ਫੁਲਕਾਰੀ ਕਿਉਂ ਨਹੀਂ ਵੇਚੀ ਜਾਂਦੀ ਸੀ ?
ਉੱਤਰ:
ਫੁਲਕਾਰੀ ਸ਼ਗਨਾਂ ਦੀ ਚੀਜ਼ ਸਮਝੀ ਜਾਂਦੀ ਸੀ, ਇਸ ਕਰਕੇ ਵੇਚੀ ਨਹੀਂ ਸੀ ਜਾਂਦੀ ।
ਪ੍ਰਸ਼ਨ 2.
ਜਿਸ ਫੁਲਕਾਰੀ ਵਿੱਚ ਕੱਪੜਾ ਨਾ ਦਿਸਦਾ ਹੋਵੇ, ਉਸਨੂੰ ਕੀ ਕਹਿੰਦੇ ਹਨ ?
ਉੱਤਰ:
ਬਾਰਾ ।
ਪ੍ਰਸ਼ਨ 3.
ਛੱਮਾਸ ਵਿੱਚ ਕੀ ਲੱਗਾ ਹੁੰਦਾ ਹੈ ?
ਉੱਤਰ:
ਛੱਮਾਸ ਵਿੱਚ ਸ਼ੀਸ਼ੇ ਦੇ ਛੋਟੇ-ਛੋਟੇ ਟੁਕੜੇ ਜੜੇ ਹੁੰਦੇ ਹਨ ।
ਪ੍ਰਸ਼ਨ 4.
ਇਸ ਲੇਖ ਵਿੱਚ ਕਿੰਨੇ ਕਿਸਮਾਂ ਦੀਆਂ ਫੁਲਕਾਰੀਆਂ ਆਈਆਂ ਹਨ ?
ਉੱਤਰ:
ਬਾਗ਼, ਘੁੰਗਟ ਬਾਗ਼, ਚੋਪ, ਸੁੱਭਰ, ਤਿਲਪੱਤਰਾ, ਨੀਲਕ, ਛੱਮਾਸ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਘੁੰਗਟ ਬਾਗ਼ ਵਿਚ ਕਿਹੋ ਜਿਹੀ ਕਢਾਈ ਕੀਤੀ ਹੁੰਦੀ ਹੈ ?
ਉੱਤਰ:
ਘੁੰਗਟ ਬਾਗ਼ ਵਿਚ ਤਿਕੋਣੀ ਸ਼ਕਲ ਵਿਚ ਕਢਾਈ ਕੀਤੀ ਹੁੰਦੀ ਹੈ ਤੇ ਬਾਕੀ ਥਾਂ ਖ਼ਾਲੀ ਛੱਡੀ ਹੁੰਦੀ ਹੈ । ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਉੱਤੇ ਹੀ ਕਢਾਈ ਕੀਤੀ ਹੁੰਦੀ ਹੈ ।
ਪ੍ਰਸ਼ਨ 2.
ਤਿਲ-ਪੱਤਰੇ ਵਿਚ ਕੀਤੀ ਜਾਂਦੀ ਕਢਾਈ ਬਾਰੇ ਲਿਖੋ ।
ਉੱਤਰ:
ਤਿਲ-ਪੱਤਰੇ ਦੀ ਕਢਾਈ ਸਿਰਫ਼ ਕੰਨੀਆਂ ਉੱਤੇ ਹੀ ਹੁੰਦੀ ਹੈ ਤੇ ਉਹ ਵੀ ਸਿੱਧੀ ਜਿਹੀ । ਵਿਚਾਲੇ ਵਿਰਲੀ-ਵਿਰਲੀ ਕਢਾਈ ਕੀਤੀ ਹੁੰਦੀ ਹੈ ।
ਪ੍ਰਸ਼ਨ 3.
ਕੁੜੀਆਂ ਫੁਲਕਾਰੀ ਦੀ ਕਢਾਈ ਕਿਵੇਂ ਕਰਦੀਆਂ ਹਨ ?
ਉੱਤਰ:
ਕੁੜੀਆਂ ਖੱਦਰ ਦੇ ਰੰਗੇ ਕੱਪੜੇ ਉੱਤੇ ਰੇਸ਼ਮ ਦੇ ਰੰਗ-ਬਿਰੰਗੇ ਧਾਗਿਆਂ ਨਾਲ ਪੁੱਠੇ ਪਾਸਿਓਂ ਕਢਾਈ ਕਰਦੀਆਂ ਹਨ ।
ਪ੍ਰਸ਼ਨ 4.
ਪਿੰਡਾਂ ਦੀਆਂ ਔਰਤਾਂ ਫੁਲਕਾਰੀ ਨੂੰ ਕਿਉਂ ਨਹੀਂ ਵੇਚਦੀਆਂ ? (ਪ੍ਰੀਖਿਆ 2008)
ਉੱਤਰ:
ਪਿੰਡਾਂ ਦੀਆਂ ਔਰਤਾਂ ਫੁਲਕਾਰੀ ਨੂੰ ਇਸ ਕਰ ਕੇ ਨਹੀਂ ਵੇਚਦੀਆਂ, ਕਿਉਂਕਿ ਉਸ ਨੂੰ ਸ਼ਗਨਾਂ ਦੀ ਚੀਜ਼ ਸਮਝਿਆ ਜਾਂਦਾ ਹੈ ।
ਪ੍ਰਸ਼ਨ 5.
‘ਫੁਲਕਾਰੀ-ਕਲਾ’ ਲੇਖ ਵਿਚ ਕਿਹੜੀਕਿਹੜੀ ਫੁਲਕਾਰੀ ਬਾਰੇ ਜਾਣਕਾਰੀ ਦਿੱਤੀ ?
ਉੱਤਰ:
ਇਸ ਲੇਖ ਵਿਚ ਬਾਗ਼, ਘੁੰਗਟ ਬਾਗ, ਸ਼ੁੱਭਰ, ਚੋਪ, ਤਿਲ-ਪੱਤਰਾ, ਨੀਲਕ ਤੇ ਫੁੱਲ ਫੁਲਕਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ ।
ਪ੍ਰਸ਼ਨ 6.
ਛੱਮਾਸ ਕਿਹੋ ਜਿਹੀ ਫੁਲਕਾਰੀ ਹੁੰਦੀ ਹੈ ?
ਉੱਤਰ:
ਛੱਮਾਸ ਵਿੱਚ ਸ਼ੀਸ਼ੇ ਦੇ ਨਿੱਕੇ-ਨਿੱਕੇ ਟੁਕੜੇ ਜੜੇ ਹੁੰਦੇ ਸਨ, ਜਿਸ ਕਰਕੇ ਇਹ ਬਹੁਤ ਸੋਹਣੀ ਹੁੰਦੀ ਸੀ ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਫੁਲਕਾਰੀ ਨਹੀਂ ਵੇਚੀ ਜਾਂਦੀ ?
ਉੱਤਰ:
ਸ਼ਗਨਾਂ ਦੀ ਚੀਜ਼ ਹੋਣ ਕਰਕੇ ।
ਪ੍ਰਸ਼ਨ 2.
ਕਿਸ ਫੁਲਕਾਰੀ ਦੇ ਸਿਰਫ਼ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਉੱਤੇ ਹੀ ਕਢਾਈ ਕੀਤੀ ਹੁੰਦੀ ਹੈ ?
ਉੱਤਰ:
ਘੁੰਗਟ ਬਾਗ਼ ਦੇ ।
ਪ੍ਰਸ਼ਨ 3.
ਫੁਲਕਾਰੀ ਦੀ ਕਢਾਈ ਕਿਹੜੇ ਕੱਪੜੇ ਉੱਤੇ ਕੀਤੀ ਜਾਂਦੀ ਹੈ ?
ਉੱਤਰ:
ਰੰਗੇ ਹੋਏ ਖੱਦਰ ਦੇ ਕੱਪੜੇ ਉੱਤੇ ।
ਪ੍ਰਸ਼ਨ 4.
ਫੁਲਕਾਰੀ ਦੀ ਕਢਾਈ ਕਿਹੜੇ ਧਾਗੇ ਨਾਲ ਕੀਤੀ ਜਾਂਦੀ ਹੈ ?
ਉੱਤਰ:
ਪੱਟ (ਰੇਸ਼ਮ ਦੇ ਰੰਗ-ਬਰੰਗੇ ਧਾਗਿਆਂ ਨਾਲ ।
ਪ੍ਰਸ਼ਨ 5.
‘ਫੁਲਕਾਰੀ ਕਲਾ’ ਲੇਖ ਵਿਚ ਆਈਆਂ ਕਿਸੇ ਦੋ ਫੁਲਕਾਰੀਆਂ ਦੇ ਨਾਂ ਲਿਖੋ ।
ਉੱਤਰ:
ਬਾਗ਼ ਤੇ ਚੋਪ ।
V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਫੁਲਕਾਰੀ ਕਲਾ’ ਲੇਖ ਦਾ ਲੇਖਕ ਕੌਣ ਹੈ ?
ਉੱਤਰ:
ਅਮਰਜੀਤ ਕੌਰ ਵਿਰਕ (✓) ।
ਪ੍ਰਸ਼ਨ 2.
ਤੁਹਾਡੀ ਪਾਠ-ਪੁਸਤਕ ਵਿਚ ਅਮਰਜੀਤ ਕੌਰ ਵਿਰਕ ਦਾ ਲਿਖਿਆ ਲੇਖ ਕਿਹੜਾ ਹੈ ?
ਉੱਤਰ:
ਫੁਲਕਾਰੀ-ਕਲਾ (✓) ।
ਪ੍ਰਸ਼ਨ 3.
ਫੁਲਕਾਰੀ ਕਲਾਂ ਪਾਠ ਲੇਖ ਹੈ ਜਾਂ ਕਹਾਣੀ ?
ਉੱਤਰ:
ਲੇਖ (✓) ।
ਪ੍ਰਸ਼ਨ 4.
ਹਰਮੀਤ ਆਪਣੀ ਮਾਂ ਜੀ ਤੋਂ ਕੀ ਮੰਗ ਰਹੀ ਸੀ ?
ਉੱਤਰ:
ਇਕ, ਫੁਲਕਾਰੀ (✓) ।
ਪ੍ਰਸ਼ਨ 5.
ਪੁਰਾਣੇ ਲੋਕ ਫੁਲਕਾਰੀ ਕਿਉਂ ਨਹੀਂ ਸਨ ਵੇਚਦੇ ?
ਉੱਤਰ:
ਸ਼ਗਨਾਂ ਦੀ ਚੀਜ਼ ਹੋਣ ਕਰਕੇ (✓) ।
ਪ੍ਰਸ਼ਨ 6.
ਮਾਂ ਜੀ ਹਰਮੀਤ ਨੂੰ ਕਮੀਜ਼ ਬਣਾਉਣ ਲਈ ਕਿਹੜੀ ਫੁਲਕਾਰੀ ਲੈਣ ਨੂੰ ਕਹਿੰਦੇ ਹਨ ?
ਉੱਤਰ:
ਟੂਲ ਦੀ (✓) ।
ਪ੍ਰਸ਼ਨ 7.
ਮਾਂ ਜੀ ਨੇ ਫੁਲਕਾਰੀਆਂ ਕਿੱਥੇ ਰੱਖੀਆਂ ਸਨ ?
ਉੱਤਰ:
ਸੰਦੂਕ ਵਿਚ (✓) ।
ਪ੍ਰਸ਼ਨ 8.
ਜਿਸ ਫੁਲਕਾਰੀ ਦੀ ਸੰਘਣੀ ਕਢਾਈ ਕਾਰਨ ਕੱਪੜਾ ਵੀ ਨਾ ਦਿਸੇ ਉਸਨੂੰ ਕੀ ਕਹਿੰਦੇ ਹਨ ?
ਉੱਤਰ:
ਬਾਗ਼ (✓) ।
ਪ੍ਰਸ਼ਨ 9.
ਜਿਸ ਫੁਲਕਾਰੀ ਉੱਤੇ ਤਿਕੋਣੀ ਕਢਾਈ ਕੀਤੀ ਹੋਵੇ, ਉਸਨੂੰ ਕੀ ਕਹਿੰਦੇ ਹਨ ?
ਉੱਤਰ:
ਘੁੰਗਟ ਬਾਗ਼ (✓) ।
ਪ੍ਰਸ਼ਨ 10.
ਵਿਆਹ ਦੀ ਫੁਲਕਾਰੀ ਕਿਹੜੀ ਹੈ ?
ਉੱਤਰ:
ਚੋਪ (✓) ।
ਪ੍ਰਸ਼ਨ 11.
ਸ਼ੁੱਭਰ ਕੁੜੀ ਉੱਤੇ ਕਦੋਂ ਦਿੱਤਾ ਜਾਂਦਾ ਹੈ ?
ਉੱਤਰ:
ਲਾਵਾਂ ਫੇਰਿਆਂ ਵੇਲੇ (✓) ।
ਪ੍ਰਸ਼ਨ 12.
ਸ਼ੁੱਭਰ ਦੇ ਵਿਚਕਾਰ ਕਿੰਨੇ ਫੁੱਲ ਕੱਢੇ ਹੁੰਦੇ ਹਨ ?
ਉੱਤਰ:
ਪੰਜ (✓) ।
ਪ੍ਰਸ਼ਨ 13.
ਕਿਹੜੀ ਫੁਲਕਾਰੀ ਵਿਚ ਕਢਾਈ ਵਿਰਲੀ-ਵਿਰਲੀ ਹੁੰਦੀ ਹੈ ?
ਉੱਤਰ:
ਤਿਲ-ਪੱਤਰਾ (✓) ।
ਪ੍ਰਸ਼ਨ 14.
ਨੀਲੇ ਰੰਗ ਵਾਲੀ ਫੁਲਕਾਰੀ ਨੂੰ , ਕੀ ਕਹਿੰਦੇ ਹਨ ?
ਉੱਤਰ:
ਨੀਲਕ (✓) ।
ਪ੍ਰਸ਼ਨ 15.
ਛੱਮਾਸ ਵਿਚ ਕੀ ਜੜਿਆ ਹੁੰਦਾ ਹੈ ?
ਉੱਤਰ:
ਸ਼ੀਸ਼ੇ (✓) ।
ਪ੍ਰਸ਼ਨ 16.
ਫੁਲਕਾਰੀ ਦੀ ਕਢਾਈ ਕਿਹੜੇ ਕੱਪੜੇ ਹੁੰਦੀ ਹੈ ?
ਉੱਤਰ:
ਖੱਦਰ (✓) ।
ਪ੍ਰਸ਼ਨ 17.
ਫੁਲਕਾਰੀ ਦੀ ਕਢਾਈ ਕਿਹੜੇ ਧਾਗੇ ਨਾਲ ਕੀਤੀ ਜਾਂਦੀ ਹੈ ?
ਉੱਤਰ:
ਰੇਸ਼ਮੀ (✓) ।
ਪ੍ਰਸ਼ਨ 18.
ਫੁਲਕਾਰੀ ਦੀ ਕਢਾਈ ਕਿਹੜੇ ਪਾਸਿਓਂ ਕੀਤੀ ਜਾਂਦੀ ਸੀ ?
ਉੱਤਰ:
ਪੁੱਠੇ (✓) ।
ਪ੍ਰਸ਼ਨ 19.
ਪੰਜਾਬੀ ਸਭਿਆਚਾਰ ਵਿਚ ਸ਼ਗਨਾਂ ਦੀ ਚੀਜ਼ ਕਿਹੜੀ ਮੰਨੀ ਜਾਂਦੀ ਸੀ ?
ਉੱਤਰ:
ਫੁਲਕਾਰੀ (✓) ।
ਪ੍ਰਸ਼ਨ 20.
‘ਫੁਲਕਾਰੀ ਕਲਾ’ ਲੇਖ ਵਿਚ ਕਿੰਨੀਆਂ ਫੁਲਕਾਰੀਆਂ ਦਾ ਜ਼ਿਕਰ ਆਇਆ ਹੈ ?
ਉੱਤਰ:
ਅੱਠ (✓) ।
VI. ਵਿਆਕਰਨ
ਪ੍ਰਸ਼ਨ 1.
‘ਸ਼ਹਿਰ ਦਾ ‘ਪਿੰਡ ਨਾਲ ਜੋ ਸੰਬੰਧ ਹੈ, ਇਸੇ ਤਰ੍ਹਾਂ ‘ਕਦਰ ਦਾ ਸੰਬੰਧ ਕਿਸ ਨਾਲ ਹੋਵੇਗਾ ?
(ਉ) ਕਦਰਦਾਨ
(ਅ) ਬੇਕਦਰੀ
(ੲ) ਕਦਰ-ਕੀਮਤ
(ਸ) ਕਦਰਦਾਰੀ ।
ਉੱਤਰ:
(ਅ) ਬੇਕਦਰੀ ।
ਪ੍ਰਸ਼ਨ 2.
ਸਹੀ ਸ਼ਬਦ ਕਿਹੜਾ ਹੈ ? .
(ਉ) ਵਿਵਾਹ
(ਅ) ਵਿਆਹ
(ੲ) ਵੇਆਹ
(ਸ) ਵਿਆ ।
ਉੱਤਰ:
(ਅ) ਵਿਆਹ ।
ਪ੍ਰਸ਼ਨ 3.
ਸਹੀ ਸ਼ਬਦ ਕਿਹੜਾ ਹੈ ?
(ਉ) ਸੰਗਣੀ
(ਅ) ਸੰਘਣੀ
(ੲ) ਸੰਨਰਾਣੀ
(ਸ) ਸੰਘਣੀ ।
ਉੱਤਰ:
(ਅ) ਸੰਘਣੀ ।
ਪ੍ਰਸ਼ਨ 4.
ਹੇਠ ਲਿਖੇ ਵਾਕ ਦੇ ਅੰਤ ਵਿਚ ਕਿਹੜਾ ਵਿਸਰਾਮ ਚਿੰਨ੍ਹ ਲੱਗੇਗਾ :
ਇਸ ਫੁਲਕਾਰੀ ਨੂੰ ਕੀ ਕਹਿੰਦੇ ਹਨ-
(ਉ) ਡੰਡੀ (।)
(ਅ) ਪ੍ਰਸ਼ਨਿਕ ਚਿੰਨ੍ਹ (?)
(ੲ) ਵਿਸਮਿਕ ਚਿੰਨ੍ਹ (!).
(ਸ) ਕਾਮਾ (,) ।
ਉੱਤਰ:
(ਅ) ਪ੍ਰਸ਼ਨਿਕ ਚਿੰਨ੍ਹ (?) ।
ਪ੍ਰਸ਼ਨ 5.
ਕਿਹੜਾ ਵਾਕ ਬਣਤਰ ਦੇ ਪੱਖੋਂ ਸਹੀ ਹੈ ?
(ੳ) ਇਸ ਦੀ ਕਢਾਈ ਖ਼ਾਸ ਗੁੰਝਲਦਾਰ ਤੋਪੇ ਨਾਲ ਕੀਤੀ ਹੁੰਦੀ ਹੈ ।
(ਅ) ਕਢਾਈ ਇਸ ਦੀ ਗੁੰਝਲਦਾਰ ਖ਼ਾਸ ਤੋਪੇ ਨਾਲ ਕੀਤੀ ਹੁੰਦੀ ਹੈ ।
(ੲ) ਇਸ ਦੀ ਕਢਾਈ ਗੁੰਝਲਦਾਰ ਖ਼ਾਸ ਤੋਪੇ ਨਾਲ ਕੀਤੀ ਹੁੰਦੀ ਹੈ ।
(ਸ) ਇਸ ਦੀ ਕਢਾਈ ਖ਼ਾਸ ਤੋਪੇ ਗੁੰਝਲਦਾਰ ਨਾਲ ਹੁੰਦੀ ਹੈ ਕੀਤੀ ।
ਉੱਤਰ:
(ੳ) ਇਸ ਦੀ ਕਢਾਈ ਖ਼ਾਸ ਗੁੰਝਲਦਾਰ ਤੋਪੇ ਨਾਲ ਕੀਤੀ ਹੁੰਦੀ ਹੈ ।
ਪ੍ਰਸ਼ਨ 6.
ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦਾਂ ਸਾਹਮਣੇ (✓) ਦਾ ਨਿਸ਼ਾਨ ਲਾਓ :
ਉੱਤਰ:
(ੳ) ਕਢਾਈ
(ਅ) ਗੁੰਝਲਦਾਰ
(ੲ) ਸਧਾਰਨ
(ਸ) ਸ਼ੀਸ਼ਿਆਂ
(ਹ) ਫੁਲਕਾਰੀ ਦੀ ।
ਪ੍ਰਸ਼ਨ 7.
ਹੇਠਾਂ ਦਿੱਤੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :·
ਸ਼ਗਨ, ਸੁੱਭਰ, ਰਿਵਾਜ, ਨਮੂਨੇ, ਸਫਾਈ ।
ਉੱਤਰ:
- ਸ਼ਗਨ (ਸ਼ੁਭ)-ਫੁਲਕਾਰੀ ਸ਼ਗਨਾਂ ਦੀ ਚੀਜ਼ ਮੰਨੀ ਜਾਂਦੀ ਸੀ ।
- ਸੁੱਭਰ ਫੁਲਕਾਰੀ ਦੀ ਇਕ ਕਿਸਮ-ਸੁੱਭਰ ਲਾਵਾਂ ਫੇਰਿਆਂ ਸਮੇਂ ਕੁੜੀ ਉੱਤੇ ਦਿੱਤਾ ਜਾਂਦਾ ਹੈ ।
- ਰਿਵਾਜ (ਰਸਮ-ਪੰਜਾਬੀ ਜੀਵਨ ਰਸਮਾਂਰਿਵਾਜਾਂ ਨਾਲ ਭਰਪੂਰ ਹੈ ।
- ਨਮੂਨੇ (ਮਾਡਲ)-ਸਿੱਖਿਆ ਬੋਰਡ ਨੇ ਦਸਵੀਂ ਦੀ ਪ੍ਰੀਖਿਆ ਲਈ ਨਮੂਨੇ ਦਾ ਪ੍ਰਸ਼ਨ-ਪੱਤਰ ਜਾਰੀ ਕੀਤਾ ਹੈ ।
- ਸਫ਼ਾਈ (ਗੰਦਗੀ ਰਹਿਤ)-ਸਾਡੇ ਘਰ ਵਿਚ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ।
VII. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ ਕਰੋ :
ਸਬਾਤ, ਸੰਦੂਕ, ਅਚੰਭਾ, ਕਸੀਦਾ, ਪੱਟ, ਉਤਸੁਕਤਾ, ਸ਼ਗਨ, ਸੰਘਣੀ, ਜਾਣਕਾਰੀ, ਗੁੰਝਲਦਾਰ ।
ਉੱਤਰ:
- ਸਬਾਤ ਛੱਤਦਾਰ ਰਸਤਾ, ਜੋ ਦੋ ਕਮਰਿਆਂ ਨੂੰ ਮਿਲਾਏ, ਕੋਠੜੀਆਂ ਦੇ ਅੱਗੇ ਦਾ ਵੱਡਾ ਦਲਾਨ)-ਅਸੀਂ ਦੋਵੇਂ ਘਰ ਦੀ ਸਬਾਤ ਵਿਚ ਬੈਠੇ ਸਾਂ ।
- ਸੰਦੂਕ ਲੱਕੜੀ ਜਾਂ ਲੋਹੇ ਦੀ ਬਣੀ ਆਇਤਾਕਾਰ ਪੇਟੀ)-ਮੱਰਾ ਸੰਦੂਕ ਕੱਪੜਿਆਂ ਨਾਲ ਭਰਿਆ ਹੋਇਆ ਹੈ ।
- ਅਚੰਭਾ (ਹੈਰਾਨੀ, ਅਨੋਖੀ ਗੱਲ-ਇਸ ਕਹਾਣੀ ਵਿਚ ਬੜੀਆਂ ਅਚੰਭੇ ਭਰੀਆਂ ਘਟਨਾਵਾਂ ਵਾਪਰਦੀਆਂ ਹਨ । (ਪ੍ਰੀਖਿਆ 2008)
- ਕਸੀਦਾ (ਸੂਈ-ਧਾਗੇ ਨਾਲ਼ ਕੱਪੜੇ ਉੱਤੇ ਵੇਲ ਬੂਟੇ ਕੱਢਣ ਦਾ ਕੰਮ)-ਅੱਜ ਤੋਂ ਅੱਧੀ ਸਦੀ ਪਹਿਲਾਂ ਆਮ ਕੁੜੀਆਂ ਕਸੀਦਾ ਕੱਢਦੀਆਂ ਸਨ ।
- ਪੱਟ (ਰੇਸ਼ਮੀ ਧਾਗਾ)-ਫੁਲਕਾਰੀ ਦੀ ਕਢਾਈ ਪੱਟ ਦੇ ਧਾਗੇ ਨਾਲ ਕੀਤੀ ਜਾਂਦੀ ਹੈ ।
- ਉਤਸੁਕਤਾ (ਤੀਬਰ ਇੱਛਾ, ਤਾਂਘ, ਕੁੱਝ ਜਾਣਨ ਦੀ ਇੱਛਾ–ਇਸ ਕਹਾਣੀ ਵਿਚ ਮੁੱਢੋਂ ਲੈ ਕੇ ਅਮੀਰ ਤਕ ਉਤਸੁਕਤਾ ਕਾਇਮ ਰਹਿੰਦੀ ਹੈ ।
- ਸ਼ਗਨ (ਖ਼ੁਸ਼ੀ ਦੀ ਰਸਮ)-ਘਰ ਵਿਚ ਵਿਆਹ ਦੇ ਸ਼ਗਨ ਕੀਤੇ ਜਾ ਰਹੇ ਹਨ ।
- ਸੰਘਣੀ (ਗਾੜੀ-ਜਲੇਬੀਆਂ ਉੱਤੇ ਖੰਡ, ਦੀ . ਸੰਘਣੀ ਚਾਸ਼ਣੀ ਚੜ੍ਹੀ ਹੁੰਦੀ ਹੈ । (ਪ੍ਰੀਖਿਆ 2008)
- ਜਾਣਕਾਰੀ (ਪਤਾ)-ਮੈਨੂੰ ਇਸ ਗੱਲ ਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ।
- ਗੁੰਝਲਦਾਰ (ਔਖਾ, ਗੁੰਝਲਾਂ ਭਰਿਆ)-ਐਡਾਂ ਗੁੰਝਲਦਾਰ ਹਿਸਾਬ ਦਾ ਪ੍ਰਸ਼ਨ ਇਸ ਤੋਂ ਨਹੀਂ ਹੱਲ ਹੋਣਾ ।
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿੱਚ ਢੁੱਕਵੇਂ ਸ਼ਬਦ ਭਰੋ ।
(ਉ) “ਹੁਣ ਤਾਂ …………… ਉਈਂ ਮਨੋ ਵਿਸਾਰ ਦਿੱਤੀਆਂ ਨੇ ।”
(ਅ) “ਫੁਲਕਾਰੀ ਤਾਂ …………… ਦੀ ਚੀਜ਼ ਹੁੰਦੀ
(ੲ) “ਮਾਂ ਜੀ …………. ਵਿੱਚੋਂ ਫੁਲਕਾਰੀਆਂ ਕੱਢਣ ਅੰਦਰ ਸਬਾਤ ਵਲ ਚਲੇ ਗਏ ।”
(ਸ) ‘‘ਅਹਿ ਚੋਪ ਹੈ । ਇਹ ………………. ਦੀ ਫੁਲਕਾਰੀ ਹੈ !
(ਹ) “……………… ਕਦੇ ਵੇਚੀਦੀ ਨਹੀਂ ।”
(ਕ) ਬਾਗ਼ ਦੀ ਕਢਾਈ ਬਹੁਤ …………….. ਹੁੰਦੀ ਹੈ ।
(ਖਾ) …………… ਦੀ ਕਢਾਈ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿਚ ਹੀ ਕੀਤੀ ਹੁੰਦੀ ਹੈ ।
(ਗ) …………….. ਕੁੜੀ ਦੀ ਡੋਲੀ ਤੋਰਨ ਸਮੇਂ ਉੱਪਰ ਤਾਣਿਆ ਜਾਂਦਾ ਸੀ ।
(ਘ) …………………. ਦੀ ਕਢਾਈ ਸਾਦੀ ਹੁੰਦੀ ਹੈ ।
(ਝ) ……………….. ਫੁਲਕਾਰੀ ਵਿਚ ਛੋਟੇ-ਛੋਟੇ ਸ਼ੀਸ਼ੇ ਜੜੇ ਹੁੰਦੇ ਹਨ ।
(ਚ) ਫੁਲਕਾਰੀ ਦੀ ਕਢਾਈ ਰੰਗੇ ਖੱਦਰ ਉੱਤੇ ………………… ਦੇ ਧਾਗੇ ਨਾਲ ਪੁੱਠੇ ਪਾਸਿਉਂ ਕੀਤੀ ਜਾਂਦੀ ਹੈ ।
ਉੱਤਰ:
(ੳ) ਫੁਲਕਾਰੀਆਂ
(ਅ) ਸ਼ਗਨ
(ੲ) ਸੰਦੂਕ,
(ਸ) ਵਿਆਹ,
(ਹ) ਫੁਲਕਾਰੀ,
(ਕ) ਸੰਘਣੀ,
(ਖ) ਘੁੰਗਟ ਬਾਗ਼,
(ਗ) ਚੋਪ,
(ਘ) ਨੀਲਕ,
(ਝ) ਛੱਮਾਸ,
(ਚ) ਪੱਟ ।
VIII. ਪੈਰਿਆਂ ਸੰਬੰਧੀ ਪ੍ਰਸ਼ਨ
1.
“ਇਹ ਘੁੰਗਟ ਬਾਗ਼ ਹੈ !ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ । ਅਹਿ ਚੋਪ ਹੈ । ਇਹ ਵਿਆਹ ਦੀ ਫੁਲਕਾਰੀ ਹੈ । ਚੂੜਾ ਚੜ੍ਹਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ । ਇਹ ਦੂਸਰੀਆਂ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ । ਇਸ ਦੀ ਕਢਾਈ ਖ਼ਾਸ ਗੁੰਝਲਦਾਰ ਤੋਪੇ ਨਾਲ ਕੀਤੀ ਹੁੰਦੀ ਹੈ । ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ । ਇਹ ਕੁੜੀਆਂ ਦੇ ਦਾਜ ਦੀ ਖ਼ਾਸ ਚੀਜ਼ ਹੁੰਦੀ ਸੀ । ਇਸ ਵਾਂਗ ‘ਸੁੱਭਰ` ਵੀ ਸ਼ਗਨਾਂ ਦਾ ਕੱਪੜਾ ਹੁੰਦਾ ਸੀ । ਇਹਨੂੰ ਲਾਂਵਾਂ-ਫੇਰਿਆਂ ਦੇ ਮੌਕੇ ਉੱਤੇ ਦਿੱਤਾ ਜਾਂਦਾ ਸੀ । ਵੇਖ, ਇਹਦੇ ਵਿੱਚ ਕੰਨੀਆਂ ਦੇ ਨਾਲ ਨਾਲ ਕਢਾਈ ਕੀਤੀ ਹੋਈ ਹੈ । ਇਸ ਦੇ ਵਿਚਕਾਰ ਸਿਰਫ਼ ਪੰਜ ਫੁੱਲ ਹੀ ਕੱਢੇ ਹੋਏ ਹਨ । ਬਾਕੀ ਦਾ ਹਿੱਸਾ ਸਾਫ਼ ਹੈ, ਮਾਂ ਜੀ ਨੇ ਮੈਨੂੰ ਜਾਣਕਾਰੀ ਦੇਂਦਿਆਂ ਕਿਹਾ ।
ਪ੍ਰਸ਼ਨ 1.
ਘੁੰਗਟ ਬਾਗ਼ ਦੇ ਕਿਸ ਹਿੱਸੇ ਉੱਤੇ ਕਢਾਈ ਕੀਤੀ ਹੁੰਦੀ ਹੈ ?
ਉੱਤਰ:
ਘੁੰਗਟ ਬਾਗ਼ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਉੱਤੇ ਹੀ ਕਢਾਈ ਕੀਤੀ ਹੁੰਦੀ ਹੈ ।
ਪ੍ਰਸ਼ਨ 2.
ਕਿਹੜੀ ਫੁਲਕਾਰੀ ਵਿਚ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਉੱਤੇ ਕਢਾਈ ਕੀਤੀ ਹੁੰਦੀ ਹੈ ?
(ਉ) ਚੋਪ
(ਅ) ਸੁੱਭਰ
(ੲ) ਨੀਲਕ
(ਸ) ਘੁੰਗਟ ਬਾਗ਼ ।
ਉੱਤਰ:
(ਸ) ਘੁੰਗਟ ਬਾਗ਼ ।
ਪ੍ਰਸ਼ਨ 3.
ਵਿਆਹ ਦੀ ਫੁਲਕਾਰੀ ਕਿਹੜੀ ਹੈ ?
ਜਾਂ
ਚੂੜਾ ਚੜ੍ਹਾਉਣ ਵੇਲੇ ਕੁੜੀ ਉੱਤੇ ਕਿਹੜੀ ਫੁਲਕਾਰੀ ਦਿੱਤੀ ਜਾਂਦੀ ਹੈ ?
(ਉ) ਚੋਪ
(ਅ) ਨੀਲਕ
(ੲ) ਛੱਮਾਸ
(ਸ) ਘੁੰਗਟ ਬਾਗ਼ ।
ਉੱਤਰ:
(ਉ) ਚੋਪ
ਪ੍ਰਸ਼ਨ 4.
ਚੋਪ ਦੀ ਕਢਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ:
ਚੋਪ ਦੀ ਕਢਾਈ ਖ਼ਾਸ ਗੁੰਝਲਦਾਰ ਧਾਗੇ ਨਾਲ ਕੀਤੀ ਜਾਂਦੀ ਹੈ । ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ ।
ਪ੍ਰਸ਼ਨ 5.
ਚੋਪ ਦੀ ਕਢਾਈ ਕਿਸ ਤਰ੍ਹਾਂ ਦੇ ਤੋਪੇ ਨਾਲ ਕੀਤੀ ਹੁੰਦੀ ਹੈ ?
(ੳ) ਖ਼ਾਸ ਗੁੰਝਲਦਾਰ
(ਅ) ਸਧਾਰਨ
(ੲ) ਪੁੱਠੇ
(ਸ) ਸਿੱਧੇ ।
ਉੱਤਰ:
(ੳ) ਖ਼ਾਸ ਗੁੰਝਲਦਾਰ
ਪ੍ਰਸ਼ਨ 6.
ਚੋਪ ਕੁੜੀ ਉੱਤੇ ਕਦੋਂ ਦਿੱਤਾ ਜਾਂਦਾ ਹੈ ?
(ਉ) ਲਾਵਾਂ-ਫੇਰਿਆਂ ਸਮੇਂ
(ਅ) ਤੋਰਨ ਸਮੇਂ
(ੲ) ਚੂੜਾ ਚੜ੍ਹਾਉਣ ਸਮੇਂ
(ਸ) ਨਹਾਉਣ ਪਿੱਛੋਂ
ਉੱਤਰ:
(ੲ) ਚੂੜਾ ਚੜ੍ਹਾਉਣ ਸਮੇਂ
ਪ੍ਰਸ਼ਨ 7.
ਸ਼ੁੱਭਰ ਕੁੜੀ ਉੱਤੇ ਕਦੋਂ ਦਿੱਤਾ ਜਾਂਦਾ ਹੈ ?
(ਉ) ਚੂੜਾ ਚੜ੍ਹਾਉਣ ਵੇਲੇ
(ਅ) ਲਾਂਵਾਂ-ਫੇਰਿਆਂ ਵੇਲੇ ।
(ੲ) ਤੋਰਨ ਵੇਲੇ
(ਸ) ਨਹਾਉਣ ਵੇਲੇ ।
ਉੱਤਰ:
(ਅ) ਲਾਂਵਾਂ-ਫੇਰਿਆਂ ਵੇਲੇ ।
ਪ੍ਰਸ਼ਨ 8.
ਸੁੱਭਰ ਦੀ ਕਢਾਈ ਕਿਸ ਤਰ੍ਹਾਂ ਦੀ ਹੁੰਦੀ ਹੈ ?
ਉੱਤਰ:
ਭਰ ਵਿਚ ਕੰਨੀਆਂ ਦੇ ਨਾਲ-ਨਾਲ ਕਢਾਈ ਕੀਤੀ ਹੁੰਦੀ ਹੈ । ਇਸ ਦੇ ਵਿਚਕਾਰ ਸਿਰਫ਼ ਪੰਜ ਫੁੱਲ ਹੀ ਕੱਢੇ ਜਾਂਦੇ ਹਨ ।
ਪ੍ਰਸ਼ਨ 9.
ਕੁੜੀਆਂ ਦੇ ਦਾਜ ਦੀ ਖ਼ਾਸ ਫੁਲਕਾਰੀ ਕਿਹੜੀ ਹੈ ?
ਜਾਂ
ਕਿਹੜੀ ਫੁਲਕਾਰੀ ਸਾਧਾਰਨ ਫੁਲਕਾਰੀਆਂ ਤੋਂ ਵੱਡੀ ਹੁੰਦੀ ਹੈ ?
(ਉ) ਚੋਪ
(ਅ) ਸੁੱਭਰ
(ੲ) ਨੀਲਕ
(ਸ) ਘੁੰਗਟ ਬਾਗ਼
ਉੱਤਰ:
(ਉ) ਚੋਪ
ਪ੍ਰਸ਼ਨ 10.
ਸੁੱਭਰ ਉੱਤੇ ਕਿੰਨੇ ਫੁੱਲ ਕੱਢੇ ਜਾਂਦੇ ਹਨ ?
(ਉ) ਦੋ
(ਅ) ਚਾਰ
(ੲ) ਪੰਜ
(ਸ) ਸੱਤ ।
ਉੱਤਰ:
(ੲ) ਪੰਜ
ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਤਿੰਨ ਖਾਸ ਨਾਂਵ ਚੁਣੋ ।
ਉੱਤਰ:
ਘੁੰਗਟ ਬਾਗ਼, ਚੋਪ, ਸੁੱਭਰ ।
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ ।
ਉੱਤਰ:
ਇਹ, ਇਸ, ਮੈਨੂੰ ।
ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ ।
ਉੱਤਰ:
ਸਧਾਰਨ, ਗੁੰਝਲਦਾਰ, ਸਿਰਫ਼ ਪੰਜ ।
ਪ੍ਰਸ਼ਨ 14.
ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਫੁਲਕਾਰੀ ਕਲਾ ।
ਪ੍ਰਸ਼ਨ 15.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਮਾਂ ਜੀ ਨੇ ਮੈਨੂੰ ਜਾਣਕਾਰੀ ਦੇਂਦਿਆਂ ਕਿਹਾ ।
ਉੱਤਰ:
ਮਾਂਵਾਂ ਨੇ ਸਾਨੂੰ ਜਾਣਕਾਰੀਆਂ ਦੇਂਦਿਆਂ ਕਿਹਾ ।
ਪ੍ਰਸ਼ਨ 16.
ਹੇਠ ਲਿਖੇ ਵਾਕਾਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :-
(ੳ) ਘੁੰਗਟ ਬਾਗ਼ ਦੇ ਕੇਵਲ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਉੱਤੇ ਕਢਾਈ ਹੁੰਦੀ ਹੈ ।
(ਅ) ਸੁੱਭਰ ਲਾਵਾਂ-ਫੇਰਿਆਂ ਵੇਲੇ ਕੁੜੀ ਉੱਤੇ ਦਿੱਤਾ ਜਾਂਦਾ ਹੈ ।
ਉੱਤਰ:
(ੳ) (✗)
(ਅ) (✓)
2.
ਫਿਰ ਥੋੜ੍ਹਾ ਜਿਹਾ ਰੁਕ ਕੇ ਕਹਿਣ ਲੱਗੇ, ‘‘ਫੁਲਕਾਰੀਆਂ ਦੀ ਕਢਾਈ ਤਾਂ ਸਾਡੇ ਵੇਲੇ ਹੁੰਦੀ ਸੀ । ਅਸੀਂ ਸ਼ਹਿਰੋਂ ਕਈ ਰੰਗਾਂ ਦੇ ਪੱਟ ਮੰਗਵਾ ਲੈਂਦੀਆਂ । ਫੇਰ ਘਰ ਦੇ ਬੁਣੇ ਖੱਦਰ ਨੂੰ ਸੂਹਾ ਰੰਗ ਕੇ ਕਢਾਈ ਕਰਦੀਆਂ ਕਢਾਈ ਦਾ ਚਾਅ ਏਨਾ ਹੁੰਦਾ ਸੀ ਕਿ ਤੜਕੇ ਨੇਰੇ ਹੀ ਉੱਠ ਕੇ ਰੋਟੀ-ਟੁੱਕ ਤੇ ਗੋਹੇ-ਕੂੜੇ ਦਾ ਕੰਮ ਮੁਕਾ ਛੱਡਣਾ । ਫਿਰ ਕੁੜੀਆਂ ਨੇ ਇਕੱਠੀਆਂ ਹੋ ਕੇ ਬਹਿ ਜਾਣਾ, ਕਢਾਈ ਕਰਨ । ਤੇਰੀ ਨਾਨੀ ਦਾ ਹੱਥ ਤਾਂ ਏਨਾ ਸਾਫ਼ ਸੀ ਕਿ ਉਸ ਦੇ ਕੱਢੇ ਬਾਗਾਂ ਤੇ ਫੁਲਕਾਰੀਆਂ ਦੀਆਂ ਘਰ-ਘਰ ਗੱਲਾਂ ਹੁੰਦੀਆਂ ਸਨ । ਉਹ ਆਪ ਹੀ ਨਵੇਂ-ਨਵੇਂ ਨਮੂਨੇ ਕੱਢ ਲੈਂਦੀ ਸੀ ।’’
ਪ੍ਰਸ਼ਨ 1.
ਸ਼ਹਿਰੋਂ ਕੀ ਮੰਗਵਾਇਆ ਜਾਂਦਾ ਸੀ ?
ਉੱਤਰ:
ਕਈ ਰੰਗਾਂ ਦਾ ਪੱਟ (ਰੇਸ਼ਮ) ।
ਪ੍ਰਸ਼ਨ 2.
ਸੂਹਾ ਰੰਗ ਕਿਹੜੇ ਕੱਪੜੇ ਨੂੰ ਦਿੱਤਾ ਜਾਂਦਾ ਸੀ ?
ਉੱਤਰ:
ਘਰ ਦੇ ਬਣੇ ਖੱਦਰ ਨੂੰ ।
ਪ੍ਰਸ਼ਨ 3.
ਤੜਕੇ ਨੇਜ਼ੇ ਉੱਠ ਕੇ ਕਿਹੜਾ ਕੰਮ ਮੁਕਾ ਲਿਆ ਜਾਂਦਾ ਸੀ ?
ਉੱਤਰ:
ਰੋਟੀ-ਟੁੱਕ ਤੇ ਗੋਹੇ-ਕੁੜੇ ਦਾ ।
ਪ੍ਰਸ਼ਨ 4.
ਨਾਨੀ ਕੀ ਕੱਢਦੀ ਸੀ ?
(ਉ) ਬਾਗ਼ ਤੇ ਫੁਲਕਾਰੀਆਂ
(ਅ) ਰੁਮਾਲ
(ੲ) ਸਿਰਾਣੇ
(ਸ) ਚਾਦਰਾਂ ।
ਉੱਤਰ:
(ਉ) ਬਾਗ਼ ਤੇ, ਫੁਲਕਾਰੀਆਂ ।
ਪ੍ਰਸ਼ਨ 5.
ਨਾਨੀ ਦਾ ਹੱਥ ਕਿਸ ਕੰਮ ਵਿਚ ਸਾਫ਼ ਸੀ ?
ਉੱਤਰ:
ਬਾਗ਼ ਤੇ ਫੁਲਕਾਰੀਆਂ ਦੀ ਕਢਾਈ ਕਰਨ ਵਿਚ ।
ਪ੍ਰਸ਼ਨ 6.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਫੁਲਕਾਰੀਆਂ, ਰੰਗਾਂ, ਕੁੜੀਆਂ ।
ਪ੍ਰਸ਼ਨ 7.
ਉਪਰੋਕਤ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚਣੋ ।
ਉੱਤਰ:
ਸੂਹਾ, ਸਾਫ਼, ਤੇਰੀ ।
ਪ੍ਰਸ਼ਨ 8.
ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ ।
ਉੱਤਰ:
ਕਹਿਣ ਲੱਗੇ, ਲੈਂਦੀਆਂ, ਬਹਿ ਜਾਣਾ ।
ਪ੍ਰਸ਼ਨ 9.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਫੁਲਕਾਰੀ ਕਲਾ
(ਅ) ਕਹੀ ਹੱਸ ਪਈ
(ੲ) ਚਿੜੀਆ ਘਰ
(ਸ) ਗਤਕਾ ।
ਉੱਤਰ:
(ਉ) ਫੁਲਕਾਰੀ ਕਲਾ
ਪ੍ਰਸ਼ਨ 10.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਕਢਾਈ ਦਾ ਏਨਾ ਚਾਅ ਹੁੰਦਾ ਸੀ ਕਿ ਤੜਕੇ ਨੇੜ੍ਹੇ ਹੀ ਉੱਠ ਕੇ ਰੋਟੀ ਟੁੱਕ ਤੇ ਗੋਹੇ-ਕੂੜੇ ਦਾ ਕੰਮ ਮੁਕਾ ਛੱਡਣਾ ।
ਉੱਤਰ:
ਕਢਾਈਆਂ ਦੇ ਇੰਨੇ ਚਾਅ ਹੁੰਦੇ ਸਨ ਕਿ ਤੜਕੇ ਨੇਰੇ ਹੀ ਉੱਠ ਕੇ ਰੋਟੀ ਟੁੱਕ ਤੇ ਗੋਹੇ ਕੂੜੇ ਦੇ ਕੰਮ ਮੁਕਾ ਛੱਡਣੇ ।
ਪ੍ਰਸ਼ਨ 11.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ) ਬਜ਼ਾਰੋਂ ਖਰੀਦੇ ਕੱਪੜੇ ਨੂੰ ਸੂਹਾ ਰੰਗ ਦਿੱਤਾ ਜਾਂਦਾ ਸੀ ।
(ਅ) ਨਾਨੀ ਦਾ ਹੱਥ ਸਾਫ਼ ਨਹੀਂ ਸੀ ।
ਉੱਤਰ:
(ਉ) (✓)
(ਅ) (✗)
IX. ਸਮਝ ਆਧਾਰਿਤ ਸਿਰਜਣਾਤਮਕ ਪਰਖ
ਪ੍ਰਸ਼ਨ 1.
ਅੱਗੇ ਦਿੱਤੇ ਚਿਤਰ ਨੂੰ ਵੇਖ ਕੇ ਘੱਟੋ-ਘੱਟ 5 ਸਤਰਾਂ ਲਿਖੋ ।
ਉੱਤਰ:
ਇਸ ਚਿਤਰ ਵਿਚ ਪੁਰਾਣੇ ਨਮੂਨੇ ਦਾ ਇਕ ਘਰ ਹੈ, ਜਿਸ ਦੇ ਵਿਹੜੇ ਵਿਚ ਚਾਰ ਕੁੜੀਆਂ ਬੈਠੀਆਂ ਹਨ, ਜੋ ਕੱਤਣ ਤੁੰਬਣ ਦੇ ਕੰਮ ਕਰ ਰਹੀਆਂ ਹਨ । ਸਾਰੀਆਂ ਕੁੜੀਆਂ ਸਜੀਆਂ-ਫ਼ਬੀਆਂ ਹਨ । ਉਨ੍ਹਾਂ ਨੇ ਸੁੰਦਰ ਸੂਟ ਪਾਏ ਹੋਏ ਹਨ । ਇਕ ਕੁੜੀ ਸਾਹਮਣੇ ਚਰਖ਼ਾ ਡਾਹ ਕੇ ਤੰਦ ਕੱਢਦੀ ਹੋਈ ਕੱਤ ਰਹੀ ਹੈ । ਉਸਦੇ ਨਾਲ ਦੀ ਕਢਾਈ ਕਰ ਰਹੀ ਹੈ । ਅਗਲੀ ਕੁੜੀ ਕੱਤੇ ਹੋਏ ਸੂਤ ਨੂੰ ਅਟੇਰ ਰਹੀ ਹੈ । ਉਸਦੇ ਸਾਹਮਣੇ ਪੱਛੀ ਵਿਚ ਗਲੋਟੇ ਪਏ ਹਨ । ਸੱਜੇ ਪਾਸੇ ਬੈਠੀ ਪਹਿਲੀ ਕੁੜੀ ਵੀ ਕਢਾਈ ਕਰ ਰਹੀ ਹੈ । ਖੱਬੇ ਪਾਸੇ ਚਾਟੀ ਵਿਚ ਮਧਾਣੀ ਪਈ ਹੈ । ਸੱਜੇ ਪਾਸੇ ਚੌਕੇ ਦਾ ਓਟਾ ਤੇ ਪਿੱਛੇ ਭੜੋਲੀ ਦਿਖਾਈ ਦੇ ਰਹੀ ਹੈ ।
ਪ੍ਰਸ਼ਨ 2.
ਫੁਲਕਾਰੀ ਦੀਆਂ ਕਿਸਮਾਂ ਦੀ ਮਾਈਂਡ ਮੈਪਿੰਗ ਤਿਆਰ ਕਰੋ ।
ਉੱਤਰ:
X. ਰਚਨਾਤਮਕ ਕਾਰਜ
ਪ੍ਰਸ਼ਨ 1.
ਅੱਗੇ ਦਿੱਤੇ ਵੇਰਵੇ ਦੀ ਮਦਦ ਨਾਲ ‘ਸੀ ਗੁਰੂ ਨਾਨਕ ਦੇਵ ਜੀ ਬਾਰੇ ਲੇਖ ਲਿਖੋ ।
ਉੱਤਰ:
ਸਿੱਖ ਧਰਮ ਦੇ ਮੋਢੀ, ਜਨਮ 1469 ਈ: ਰਾਇ-ਭੋਇ ਦੀ ਤਲਵੰਡੀ, ਪਿਤਾ ਸ੍ਰੀ ਮਹਿਤਾ ਕਾਲੂ ਅਤੇ ਮਾਤਾ ਸ੍ਰੀਮਤੀ ਤ੍ਰਿਪਤਾ ਦੇਵੀ, ਭੈਣ ਬੇਬੇ ਨਾਨਕੀ, ਪੰਜ ਸਾਲ ਦੀ ਉਮਰ ਵਿੱਚ ਪਾਂਧੇ ਕੋਲ ਪੜ੍ਹਨ ਗਏ, ਪਾਂਧੇ ਨੂੰ ਹੈਰਾਨ ਕੀਤਾ, ਪਿਤਾ ਜੀ ਨੇ ਸੱਚਾ ਸੌਦਾ ਕਰਨ ਭੇਜਿਆ, ਵਿਆਹ ਬੀਬੀ ਸੁਲੱਖਣੀ ਜੀ ਨਾਲ, ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ, ਭੈਣ ਬੇਬੇ ਨਾਨਕੀ ਪਾਸ ਜਾਣਾ, ਸੁਲਤਾਨਪੁਰ ਲੋਧੀ ਦੇ ਨਵਾਬ ਦੇ ਮੋਦੀਖ਼ਾਨੇ ਵਿੱਚ ਨੌਕਰੀ, ਗ਼ਰੀਬਾਂ, ਸਾਧੂਆਂ-ਸੰਤਾਂ ਅਤੇ ਲੋੜਵੰਦਾਂ ਦੀ ਮਦਦ, ਨੌਕਰੀ ਛੱਡ ਕੇ ਚਾਰ ਦਿਸ਼ਾਵਾਂ ਦੀ ਯਾਤਰਾ, ਮਨੁੱਖਤਾ ਨੂੰ ਸਾਦਾ ਜੀਵਨ ਜਿਊਣ, ਦਸਾਂ-ਨਹੁੰਆਂ ਦੀ ਕਿਰਤ ਕਰਨ, ਪਰਾਇਆ ਹੱਕ ਨਾ ਮਾਰਨ ਦੇ ਉਪਦੇਸ਼, ਇਸਤਰੀ ਜਾਤੀ ਦਾ ਸਨਮਾਨ ਕਰਨ ਦਾ ਉਪਦੇਸ਼, 70 ਸਾਲ ਦੀ ਉਮਰ ਵਿੱਚ 1539 ਈ: ਵਿੱਚ ਜੋਤੀ-ਜੋਤ ਸਮਾਏ ।
(ਨੋਟ – ਇਹ ਲੇਖ ਲਿਖਣ ਲਈ ਦੇਖੋ ਇਸ ਪੁਸਤਕ ਦੇ ਅਗਲੇ ਸਫ਼ਿਆਂ ਵਿਚ ਦਿੱਤਾ ‘ਗੁਰੂ ਨਾਨਕ ਦੇਵ ਜੀ ਸੰਬੰਧੀ ਲੇਖ ।).
ਔਖੇ ਸ਼ਬਦਾਂ ਦੇ ਅਰਥ
ਫੁਲਕਾਰੀ – ਫੁੱਲਾਂ ਦੀ ਕਲਾ, ਫੁੱਲ ਕੱਢ ਕੇ ਤਿਆਰ ਕੀਤਾ ਕੱਪੜਾ, ਜੋ ਕਿ ਸ਼ਗਨਾਂ ਦੇ ਮੌਕੇ ਉੱਤੇ ਇਸਤਰੀਆਂ ਆਪਣੇ ਉੱਪਰ ਲੈਂਦੀਆਂ ਸਨ । ਵਿਆਹ ਦੇ ਸ਼ਗਨਾਂ ਵਿਚ ਇਸ ਦਾ ਖ਼ਾਸ ਮਹੱਤਵ ਸੀ ।
ਪੜਦੇ – ਪਰਦੇ ।
ਊਈਂ – ਬਿਲਕੁਲ ਹੀ ।
ਵਿਸਾਰ ਦਿੱਤੀਆਂ – ਭੁਲਾ ਦਿੱਤੀਆਂ ।
ਕਦਰ – ਮੁੱਲ, ਕੀਮਤ ।
ਸੁਖੀ-ਸਾਂਦੀ – ਸੁਖ ਨਾਲ ।
ਟੂਲ – ਇਕ ਕਿਸਮ ਦਾ ਕੱਪੜਾ ।
ਅਚੰਭਾ – ਹੈਰਾਨੀ ।
ਸਬਾਹ – ਛੱਤਦਾਰ ਕੁਮਰਾ, ਜੋ ਦੋ ਕਮਰਿਆਂ ਨੂੰ ਮਿਲਾਏ ।
ਬੈਠਕ – ਮਹਿਮਾਨਾਂ ਦੇ ਬੈਠਣ ਵਾਲਾ ਕਮਰਾ ।
ਗੁੰਝਲਦਾਰ – ਔਖਾ ।
ਬਾਗ਼, ਘੁੰਗਟ ਬਾਗ਼, ਚੋਪ – ਫੁਲਕਾਰੀਆਂ ਦੇ ਨਾਂ ।
ਤਾਣਿਆ – ਸਿਰ ਦੇ ਉੱਪਰ ਖਿਲਾਰ ਕੇ ਫੜਿਆ ਜਾਂ ਬੰਨਿਆ ਕੱਪੜਾ ।
ਉਤਸੁਕਤਾ – ਅੱਗੇ ਜਾਣਨ ਦੀ ਇੱਛਾ ।
ਤਿਲ – ਪੱਤਰਾ, ਨੀਲਕ, ਛੱਮਾਸ – ਫੁਲਕਾਰੀਆਂ ਦੇ ਨਾਂ ।
ਕਸੀਦਾ – ਕਢਾਈ ਦਾ ਕੰਮ ।
ਪੱਟ – ਰੇਸ਼ਮ ।
ਨਮੂਨੇ – ਮਾਡਲ ।
ਸੂਹਾ – ਲਾਲ ।
ਦਸੂਤੀ – ਇਕ ਪ੍ਰਕਾਰ ਦਾ ਕੱਪੜਾ ।
ਤੱਕ ਨਾਲ – ਅੰਦਾਜ਼ੇ ਨਾਲ ।
ਮਜਾਲ – ਹਿੰਮਤ ।