PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

Punjab State Board PSEB 5th Class Punjabi Book Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ Textbook Exercise Questions and Answers.

PSEB Solutions for Class 5 Punjabi Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਦਾਦੀ ਦੀ ਪੋਤਿਆਂ ਨੂੰ ਨਸੀਹਤ’ ਕਵਿਤਾ ਵਿਚੋਂ ਚਾਰ-ਪੰਜ ਯਾਦ ਰੱਖਣ ਯੋਗ ਗੱਲਾਂ ਲਿਖੋ ।
ਉੱਤਰ:

  1. ਸਿੱਖ ਧਰਮ ਦੇ ਦਸ ਗੁਰੂ ਸਾਹਿਬਾਨ ਹਨ ।
  2. ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਅੰਤਮ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ।
  3. ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ।
  4. ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਜਿਊਂਦੇ ਜੀ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
‘ਦਾਦੀ ਦੀ ਪੋਤਿਆਂ ਨੂੰ ਨਸੀਹਤ ਕਵਿਤਾ ਵਿਚ ਦਾਦੀ ਦਾ ਕੀ ਨਾਂ ਹੈ ?
ਉੱਤਰ:
ਮਾਤਾ ਗੁਜਰੀ ਜੀ ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

ਪ੍ਰਸ਼ਨ 2.
ਨੀਂਹਾਂ ਵਿੱਚ ਚਿਣੇ ਗਏ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਨਾਂ ਕੀ ਹਨ ?.
ਉੱਤਰ:
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ।

ਪ੍ਰਸ਼ਨ 3.
‘ਦਾਦੀ ਦੀ ਪੋਤਿਆਂ’ ਨੂੰ ਨਸੀਹਤ ਕਵਿਤਾ ਵਿੱਚ ‘ਹਿੰਦ ਦੀ ਚਾਦਰ’ ਕਿਸ ਨੂੰ ਕਿਹਾ ਗਿਆ ਹੈ ?
ਉੱਤਰ:
ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ।

ਪ੍ਰਸ਼ਨ 4.
‘ਦਾਦੀ ਦੀ ਪੋਤਿਆਂ’ ਨੂੰ ਨਸੀਹਤ ਕਵਿਤਾ ਨੂੰ ਗਾ ਕੇ ਸੁਣਾਓ ।
ਉੱਤਰ:
(ਨੋਟ – ਵਿਦਿਆਰਥੀ ਆਪੇ ਹੀ ਗਾਉਣ )

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਾਦੀ ਨੇ ਪੋਤਿਆਂ ਨੂੰ ਉਨ੍ਹਾਂ ਦੇ ਪਿਤਾ ਅਤੇ ਦਾਦੇ ਬਾਰੇ ਕੀ ਦੱਸਿਆ ?
ਉੱਤਰ:
ਦਾਦੀ ਨੇ ਆਪਣੇ ਪੋਤਿਆਂ ਨੂੰ ਦੱਸਿਆ ਕਿ ਉਨ੍ਹਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਤੇ ਉਨ੍ਹਾਂ ਦਾ ਦਾਦਾ ਗੁਰੂ ਤੇਗ ਬਹਾਦਰ ਹੈ, ਜਿਸ ਨੇ “ਹਿੰਦ ਦੀ ਚਾਦਰ’ ਬਣ ਕੇ ਦਿੱਲੀ ਵਿਚ ਆਪਣੇ ਸਿਰ ਦੀ ਕੁਰਬਾਨੀ ਦਿੱਤੀ ਸੀ ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

ਪ੍ਰਸ਼ਨ 2.
ਬੱਚੇ ਕਿਹੋ-ਜਿਹੀ ਕੌਮ ਦੇ ਵਾਰਸ ਸਨ ?
ਉੱਤਰ:
ਬੱਚੇ ਉਸ ਕੌਮ ਦੇ ਵਾਰਸ ਸਨ, ਜੋ ਧਰਮ ਤੇ ਹੱਕ-ਸੱਚ ਦੀ ਲੜਾਈ ਲੜਦਿਆਂ ਕੁਰਬਾਨੀ ਕਰਨ ਤੋਂ ਕਦੇ ਵੀ ਡੋਲਦੀ ਨਹੀਂ ਸੀ ।

ਪ੍ਰਸ਼ਨ 3.
‘ਨਿੱਕੀਆਂ ਜਿੰਦਾਂ, ਵੱਡਾ ਸਾਕਾ’ ਕਿਸ ਨੂੰ ਇਤਿਹਾਸਿਕ ਘਟਨਾ ਨੂੰ ਕਿਹਾ ਗਿਆ ਹੈ ?
ਉੱਤਰ:
ਇਹ ਸ਼ਬਦ ਉਸ ਇਤਿਹਾਸਿਕ ਘਟਨਾ ਲਈ ਵਰਤੇ ਗਏ ਹਨ, ਜਿਸ ਵਿਚ ਸਰਹਿੰਦ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਉੱਥੋਂ ਦੇ ਨਵਾਬ ਵਜ਼ੀਰ ਖਾਂ ਦੇ ਹੁਕਮ ਨਾਲ ਜਿਉਂਦਿਆਂ ਨੀਂਹਾਂ ਵਿਚ ਚਿਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ।

ਪ੍ਰਸ਼ਨ 4.
ਪਿਓ-ਦਾਦੇ ਦੀ ਆਨ-ਸ਼ਾਨ ਨੂੰ ਕਾਇਮ ਰੱਖਣ ਲਈ ਦਾਦੀ ਨੇ ਬੱਚਿਆਂ ਨੂੰ ਕੀ ਸਿੱਖਿਆ ਦੇ ਕੇ ਤੋਰਿਆ ?
ਉੱਤਰ:
ਦਾਦੀ ਨੇ ਬੱਚਿਆਂ ਨੂੰ ਪਿਓ-ਦਾਦੇ ਦੀ ਆਨਸ਼ਾਨ ਨੂੰ ਕਾਇਮ ਰੱਖਣ ਲਈ ਸੂਬੇਦਾਰ ਵਜ਼ੀਰ ਖਾਂ ਦੀ ਕਿਸੇ ਧਮਕੀ ਜਾਂ ਲਾਲਚ ਦੀ ਪ੍ਰਵਾਹ ਨਾ ਕਰਨ, ਜਬਰਜ਼ੁਲਮ ਅੱਗੇ ਅਡੋਲ ਰਹਿਣ ਤੇ ਦੁਨੀਆ ਵਿਚ ਯਾਦ ਰਹਿਣ ਵਾਲੀ ਕੁਰਬਾਨੀ ਕਰ ਕੇ ਨਵਾਂ ਇਤਿਹਾਸ ਸਿਰਜਣ ਦੀ ਸਿੱਖਿਆ ਦੇ ਕੇ ਤੋਰਿਆ ।

ਪ੍ਰਸ਼ਨ 5.
ਗੁਰੂ ਤੇਗ਼ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਿਉਂ ਕਿਹਾ ਜਾਂਦਾ ਹੈ ?
ਉੱਤਰ:
ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਇਸ ਕਰਕੇ ਕਿਹਾ ਜਾਂਦਾ ਹੈ, ਕਿਉਂਕਿ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਸੀ ਤੇ ਇਸ ਤਰ੍ਹਾਂ ਚਾਦਰ ਬਣ ਕੇ ਹਿੰਦ ਦੀ ਲਾਜ ਰੱਖੀ ਸੀ ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਨਾਂ ਲਿਖੋ ਤੇ ਦੱਸੋ ਕਿ ਉਹ ਕਿੱਥੇ ਸ਼ਹੀਦ ਹੋਏ ?
ਉੱਤਰ:
ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸਨ, ਜਿਨ੍ਹਾਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਂ ਨੇ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ।

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :
ਨਿੱਕੀਆਂ ਜਿੰਦਾਂ, ਇਤਿਹਾਸ, ਹਿੰਦ ਦੀ ਚਾਦਰ, ਕੁਰਬਾਨੀ, ਸਾਕਾ, ਨੀਰ, ਦਾਗ, ਆਨ-ਸ਼ਾਨ ।
ਉੱਤਰ:

  1. ਨਿੱਕੀਆਂ ਜਿੰਦਾਂ ਨਿੱਕੀ ਉਮਰ ਦੇ ਬੱਚੇ) – ਸੂਬੇਦਾਰ ਵਜ਼ੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਨਿੱਕੀਆਂ-ਨਿੱਕੀਆਂ ਜਿੰਦਾਂ ਨੂੰ ਨੀਂਹ ਵਿਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ |
  2. ਇਤਿਹਾਸ (ਕਿਸੇ ਦੇਸ਼ ਦੀਆਂ ਬੀਤੀਆਂ ਘਟਨਾਵਾਂ ਦਾ ਸਮਾਂ-ਬੱਧ ਵੇਰਵਾ) – ਸਾਡੇ ਕੋਰਸ ਵਿਚ ਮੁਗ਼ਲ ਇਤਿਹਾਸ ਸ਼ਾਮਿਲ ਨਹੀਂ ।
  3. ਹਿੰਦ ਦੀ ਚਾਦਰ ਹਿੰਦ ਦੀ ਆਨ-ਸ਼ਾਨ ਦਾ ਰਖਵਾਲਾ)-ਗੁਰੂ ਤੇਗ ਬਹਾਦਰ ਜੀ ਨੂੰ “ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ ।
  4. ਕੁਰਬਾਨੀ (ਬਲੀ)-ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਿਰ ਦੀ ਕੁਰਬਾਨੀ ਦਿੱਤੀ ।
  5. ਸਾਕਾ (ਪ੍ਰਸਿੱਧ ਇਤਿਹਾਸਿਕ ਘਟਨਾ)-ਨਨਕਾਣਾ ਸਾਹਿਬ ਦਾ ਸਾਕਾ ਸਿੱਖ ਇਤਿਹਾਸ ਦਾ ਇਕ ਦੁਖਾਂਤਕ ਕਾਂਡ ਹੈ ।
  6. ਨੀਰ (ਪਾਣੀ)-ਚਿੜੀ ਦੇ ਚੁੰਝ ਭਰ ਕੇ ਪੀਣ ਨਾਲ ਨਦੀ ਦਾ ਨੀਰ ਘਟਦਾ ਨਹੀਂ, ।
  7. ਦਾਗ਼ ਧੱਬਾ)-ਸੀਤਾ ਦੇ ਮੂੰਹ ਉੱਤੇ ਮਾਤਾ ਦੇ ਦਾਗ ਹਨ ।
  8. ਆਨ-ਸ਼ਾਨ (ਇੱਜ਼ਤ, ਵਡਿਆਈ) – ਅਸੀਂ ਆਪਣੇ ਦੇਸ਼ ਦੀ ਆਨ-ਸ਼ਾਨ ਖ਼ਾਤਰ ਹਰ ਤਰ੍ਹਾਂ ਦੀ ਕੁਰਬਾਨੀ ਕਰ ਸਕਦੇ ਹਾਂ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਾਦੀ ਜੀ ਦਾ ਨਾਂ ਕੀ ਹੈ ?
ਉੱਤਰ:
ਮਾਤਾ ਗੁਜਰੀ ਜੀ ।

ਪ੍ਰਸ਼ਨ 2.
ਦਾਦੀ ਜੀ ਦੇ ਪੋਤਿਆਂ ਦੇ ਨਾਂ ਲਿਖੋ ।
ਉੱਤਰ:
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

ਪ੍ਰਸ਼ਨ 3.
ਸੂਬਾ ਕੌਣ ਸੀ ?
ਉੱਤਰ:
ਸਰਹੰਦ ਦਾ ਨਵਾਬ ਵਜ਼ੀਰ ਖਾਂ ।

ਪ੍ਰਸ਼ਨ 4.
ਦਾਦੀ ਜੀ ਦੀ ਪੋਤਿਆਂ ਨੂੰ ਕੀ ਨਸੀਹਤ ਸੀ ?
ਉੱਤਰ:
ਕਿ ਉਹ ਹੱਸ ਕੇ ਕੁਰਬਾਨੀ ਦੇਣ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਦਾਦੀ ਦੀ ਪੋਤਿਆਂ ਨੂੰ ਨਸੀਹਤ’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਸਵਰਨ ਹੁਸ਼ਿਆਰਪੁਰੀ (✓) ।

ਪ੍ਰਸ਼ਨ 2.
ਤੁਸੀਂ ਆਪਣੀ ਪੰਜਾਬੀ ਦੀ ਪੁਸਤਕ ਵਿਚ ਸਵਰਨ ਹੁਸ਼ਿਆਰਪੁਰੀ ਦੀ ਕਿਹੜੀ ਕਵਿਤਾ ਪੜ੍ਹੀ ਹੈ ?
ਉੱਤਰ:
ਦਾਦੀ ਦੀ ਪੋਤਿਆਂ ਨੂੰ ਨਸੀਹਤ (✓) ।

ਪ੍ਰਸ਼ਨ 3.
“ਦਾਦੀ ਦੀ ਪੋਤਿਆਂ ਨੂੰ ਨਸੀਹਤ’ ਪਾਠ ਕਵਿਤਾ ਹੈ ਜਾਂ ਲੇਖ ?
ਉੱਤਰ:
ਕਵਿਤਾ (✓) ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

ਪ੍ਰਸ਼ਨ 4,
ਪੋਤੇ ਕੌਣ ਸਨ ?
ਜਾਂ
‘ਸ਼ੇਰ ਬਹਾਦਰ ਦੂਲੇ’ ਕਿਨ੍ਹਾਂ ਨੂੰ ਕਿਹਾ ਗਿਆ ਹੈ ?
ਉੱਤਰ:
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ    (✓) ।

ਪ੍ਰਸ਼ਨ 5.
ਦੋਹਾਂ ਪੋਤਿਆਂ ਦਾ ਪਿਤਾ ਕੌਣ ਸੀ ?
ਉੱਤਰ:
ਗੁਰੂ ਗੋਬਿੰਦ ਸਿੰਘ ਜੀ    (✓) ।

ਪ੍ਰਸ਼ਨ 6.
ਪੋਤਿਆਂ ਦਾ ਦਾਦਾ ਕੌਣ ਸੀ ?
ਉੱਤਰ:
ਗੁਰੂ ਤੇਗ਼ ਬਹਾਦਰ ਜੀ (✓) ।

ਪ੍ਰਸ਼ਨ 7.
ਗੁਰੂ ਤੇਗ਼ ਬਹਾਦਰ ਜੀ ਨੇ ਸੀਸ ਕਿੱਥੇ ਦਿੱਤਾ ਸੀ ?
ਉੱਤਰ:
ਦਿੱਲੀ ਵਿਚ (✓) ।

ਪ੍ਰਸ਼ਨ 8.
‘ਹਿੰਦ ਦੀ ਚਾਦਰ’ ਕੌਣ ਸਨ ?
ਜਾਂ
ਦਾਦੀ ਪੋਤਿਆਂ ਨੂੰ ਕਿਸਦੀ ਕੁਰਬਾਨੀ ਅੱਗੇ ਵਧਾਉਣ ਲਈ ਕਹਿ ਰਹੀ ਹੈ ?
ਉੱਤਰ:
ਗੁਰੂ ਤੇਗ਼ ਬਹਾਦਰ ਜੀ (✓) ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

ਪ੍ਰਸ਼ਨ 9.
ਦੇਗ ਵਿਚ ਕਿਸਨੂੰ ਉਬਾਲਿਆ ਗਿਆ ਸੀ ? .
ਉੱਤਰ:
ਭਾਈ ਦਿਆਲੇ ਨੂੰ  (✓) ।

ਪ੍ਰਸ਼ਨ 10.
ਦਾਦੀ ਪੋਤਿਆਂ ਨੂੰ ਮਰਦੇ ਦਮ ਤਕ ਕੀ ਨਿਭਾਉਣ ਲਈ ਕਹਿੰਦੀ ਹੈ ?
ਉੱਤਰ:
ਸਿੱਖੀ ਸਿਦਕ (✓) ।

ਪ੍ਰਸ਼ਨ 11.
ਸੁਬੇ ਦਾ ਨਾਂ ਕੀ ਸੀ ?
ਉੱਤਰ:
ਨਵਾਬ ਵਜ਼ੀਰ ਖਾਂ (✓) ।

ਪ੍ਰਸ਼ਨ 12.
‘ਦਾਦੀ ਦੀ ਪੋਤਿਆਂ ਨੂੰ ਨਸੀਹਤ ਕਵਿਤਾ’ ਕਿਹੜੇ ਛੰਦ ਵਿਚ ਲਿਖੀ ਹੋਈ ਹੈ ?
ਉੱਤਰ:
ਦਵਈਆ (✓) ।

ਪ੍ਰਸ਼ਨ 13.
ਸਤਰਾਂ ਪੂਰੀਆਂ ਕਰੋ :
(i) ਤੁਸੀਂ ਹੋ ਸ਼ੇਰ ਬਹਾਦਰ ਦੂਲੇ, ਬਿਲਕੁਲ ਨਾ ਘਬਰਾਇਓ ।
ਸੂਬੇ ਦੇ ਦਰਬਾਰ ‘ਚ ਜਾ ਕੇ …………. ।

(ii) ਤੁਸੀਂ ਹੋ ਓਸ ਕੌਮ ਦੇ ਵਾਰਸ, ਜੋ ਕੰਬੇ ਨਾ ਡੋਲੇ,
ਦੇਗਾਂ ਦੇ ਵਿਚ ਉਬਲਦੇ ਵੀ, ……………… ।
ਉੱਤਰ:
(i) ਦਿਲ ਨਾ ਰਤਾ ਡੁਲਾਇਓ ।
(ii) ‘ਸਤਿਨਾਮ’ ਹੀ ਬੋਲੇ ।
(ਨੋਟ – ਕਾਵਿ-ਸਤਰਾਂ ਸੰਬੰਧੀ ਹੋਰ ਪ੍ਰਸ਼ਨ ਯਾਦ ਕਰਨ ਲਈ ਦੇਖੋ ਅਗਲੇ ਸਫ਼ੇ ।)

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

ਪ੍ਰਸ਼ਨ 14.
ਦਿੱਤੇ ਤੁਕਾਤਾਂ ਤੋਂ ਕਾਵਿ-ਸਤਰਾਂ ਬਣਾਓ :
……………………… ਡੋਲੇ 1
………………………. ਬੋਲੇ ।
ਉੱਤਰ:
ਤੁਸੀਂ ਹੋ ਓਸ ਕੌਮ ਦੇ ਵਾਰਸ, ਜੋ ਕੰਬੇ ਨਾ ਡੋਲੇ ।
ਦੇਸ਼ਾਂ ਦੇ ਵਿਚ ਉੱਬਲਦੇ ਵੀ, ‘ਸਤਿਨਾਮ ਹੀ ਬੋਲੇ’ ।

ਪ੍ਰਸ਼ਨ 15.
ਸਿੱਖ ਧਰਮ ਦੇ ਕਿੰਨੇ ਗੁਰੂ ਸਨ ?
ਉੱਤਰ:
ਦਸ ।

VI. ਵਿਆਕਰਨ

ਪ੍ਰਸ਼ਨ 1.
‘ਓਸ ਦੀ ਹੀ ਕੁਰਬਾਨੀ ਨੂੰ ਅੱਗੇ ਹੋਰ ਵਖਾਇਓ । ਇਸ ਤੁਕ ਵਿਚ ਕੁਰਬਾਨੀ ਕਿਸ ਕਿਸਮ ਦਾ ਨਾਂਵ ਹੈ ?
(ੳ) ਆਮ ਨਾਂਵ
(ਅ) ਖਾਸ ਨਾਂਵ
(ੲ) ਵਸਤੂਵਾਚਕ ਨਾਂਵ
(ਸ) ਭਾਵਵਾਚਕ ਨਾਂਵ ।
ਉੱਤਰ:
(ੲ) ਵਸਤੂਵਾਚਕ ਨਾਂਵ

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

ਪ੍ਰਸ਼ਨ 2.
ਕਿਹੜਾ ਸ਼ਬਦ-ਜੋੜ ਸਹੀ ਹੈ ?
(ਉ) ਵਿਆਹੁਣ
(ਅ) ਵਿਔਣ
(ੲ) ਵਿਵਾਵਣ
(ਸ) ਵਿਆਹਣ
ਉੱਤਰ:
(ੳ) ਵਿਆਹੁਣ ।
ਨੋਟ – ਹੇਠ ਦਿੱਤੇ ਕੁੱਝ ਸ਼ੁੱਧ ਸ਼ਬਦ-ਜੋੜ ਯਾਦ ਕਰੋ
ਅਸ਼ੁੱਧ – ਸ਼ੁੱਧ
ਘਬਰਾਇਓ – ਘਬਰਾਇਓ
ਜਜਬਾ – ਜਜ਼ਬਾ
ਵਦਾਇਓ – ਵਧਾਇਓ
ਰੈਂਹਦੀ – ਰਹਿੰਦੀ
ਨਿਬਾਇਓ – ਨਿਭਾਇਓ
ਪਯਾਰੀ – ਪਿਆਰੀ
ਕਿਦਰੇ – ਕਿਧਰੇ
ਫਤਹਿ – ਫ਼ਤਿਹ

ਪ੍ਰਸ਼ਨ 3.
‘ਬਹਾਦਰ ਦਾ ਡਰਪੋਕ’ ਨਾਲ ਜੋ ਸੰਬੰਧ ਹੈ, ਉਸੇ ਤਰ੍ਹਾਂ ‘ਨਿੱਕੀਆ ਦਾ ਸੰਬੰਧ ਕਿਸ ਨਾਲ ਹੈ ?
(ਉ) ਵੱਡੀਆਂ
(ਅ) ਛੋਟੀਆਂ
(ੲ) ਉੱਚੀਆਂ
(ਸ) ਨੀਵੀਂਆ ।
ਉੱਤਰ:
(ੳ) ਵੱਡੀਆਂ ।

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ ?
(ਉ) ਦੇਗਾਂ
(ਅ) ਦਾਦਾ
(ੲ) ਦਰਬਾਰ
(ਸ) ਦਿੱਲੀ ।
ਉੱਤਰ:
(ੲ) ਦਰਬਾਰ ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

ਪ੍ਰਸ਼ਨ 5.
ਵਿਰੋਧੀ ਸ਼ਬਦ ਲਿਖੋ :
ਬਹਾਦਰ, ਨਵਾਂ, ਵੱਡਾ, ਜਾਂਦਾ, ਚੜ੍ਹਨਾ, ਵਧਾਇਓ, ਨਿੱਕੀਆਂ, ਜਾਇਓ, ਮੌਤ, ਹੱਸਣਾ ।
ਉੱਤਰ:
ਵਿਰੋਧੀ ਸ਼ਬਦ
ਬਹਾਦਰ – ਡਰਪੋਕ
ਵਧਾਇਓ – ਘਟਾਇਓ
ਨਵਾਂ – ਪੁਰਾਣਾ
ਨਿੱਕੀਆਂ – ਵੱਡੀਆਂ
ਵੱਡਾ – ਛੋਟਾ
ਜਾਇਓ – ਆਇਓ
ਜਾਂਦਾ – ਆਉਂਦਾ
ਮੌਤ – ਜਨਮ
ਚੜ੍ਹਨਾ – ਉੱਤਰਨਾ
ਹੱਸਣਾ – ਰੋਣਾ ।

ਪ੍ਰਸ਼ਨ 6.
ਲੈਆਤਮਿਕ ਸਤਰਾਂ ਬਣਾਓ :
……………………….. ਘਬਰਾਇਓ,
………………………… ਬੁਲਾਇਓ,
………………………… ਡੋਲੇ,
………………………… ਬੋਲੇ ।
ਉੱਤਰ:
ਤੁਸੀਂ ਹੋ ਸ਼ੇਰ ਬਹਾਦਰ ਦੂਲੇ,
ਬਿਲਕੁਲ ਨਾ ਘਬਰਾਇਓ,
ਸੂਬੇ ਦੇ ਦਰਬਾਰ `ਚ ਜਾ ਕੇ,
ਰੱਜ ਕੇ ਫਤਿਹ ਬੁਲਾਇਓ,
ਤੁਸੀਂ ਹੋ ਉਸ ਕੌਮ ਦੇ ਵਾਰਸ, ਜੋ ਕੰਬੇ ਨਾ ਡੋਲੇ, ਦੇਗਾਂ ਦੇ ਵਿਚ ਉੱਬਲਦੇ ਵੀ, ‘ਸਤਿਨਾਮ’ ਹੀ ਬੋਲੇ ।

VII. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਕਾਵਿ-ਸਤਰਾਂ ਦੇ ਨਾਲ ਦੀਆਂ । ਸਤਰਾਂ ਲਿਖ ਕੇ ਖ਼ਾਲੀ ਥਾਂਵਾਂ ਭਰੋ :
(ਉ) ਤੁਸੀਂ ਹੋ ਸ਼ੇਰ ਬਹਾਦਰ ਦੂਲੇ,
ਬਿਲਕੁਲ ਨਾ ਘਬਰਾਇਓ ।
…………………….. ।
ਉੱਤਰ:
ਤੁਸੀਂ ਹੋ ਸ਼ੇਰ ਬਹਾਦਰ ਦੂਲੇ,
ਬਿਲਕੁਲ ਨਾ ਘਬਰਾਇਓ ।
ਸੂਬੇ ਦੇ ਦਰਬਾਰ ‘ਚ ਜਾ ਕੇ,
ਗੱਜ ਕੇ ਫ਼ਤਿਹ ਬੁਲਾਇਓ ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

(ਅ) ਤੁਸੀਂ ਹੋ ਗੋਬਿੰਦ ਸਿੰਘ ਦੇ ਜਾਏ,
ਦਾਦਾ ਤੇਗ ਬਹਾਦਰ ।
…………………….. ।
ਉੱਤਰ:
ਅਤੇ ਤੁਸੀਂ ਹੋ ਗੋਬਿੰਦ ਸਿੰਘ ਦੇ ਜਾਏ,
ਦਾਦਾ ਤੇਗ ਬਹਾਦਰ ।
ਦਿੱਲੀ ਦੇ ਵਿਚ ਸੀਸ ਵਾਰਿਆ,
ਬਣ ਕੇ ਹਿੰਦ ਦੀ ਚਾਦਰ ।

(ੲ) ਤੁਸੀਂ ਹੋ ਨਿੱਕੀਆਂ-ਨਿੱਕੀਆਂ ਜਿੰਦਾਂ,
ਸਾਕਾ ਵੱਡਾ ਕਰਨਾ ।
…………………….. ।
ਉੱਤਰ:
ਤੁਸੀਂ ਹੋ ਨਿੱਕੀਆਂ-ਨਿੱਕੀਆਂ ਜਿੰਦਾਂ,
ਸਾਕਾ ਵੱਡਾ ਕਰਨਾ ।
ਰਹਿੰਦੀ ਦੁਨੀਆ ਤੀਕਰ ਜਿਸ ਨੂੰ,
ਜੱਗ ਨੇ ਯਾਦ ਹੈ ਕਰਨਾ ।

(ਸ) ਪੁਰਜ਼ਾ-ਪੁਰਜ਼ਾ ਕੱਟ ਜਾਏ ਭਾਵੇਂ,
ਅੱਖ ‘ਚੋਂ ਨੀਰ ਨਾ ਹੋਵੇ ।
…………………….. ।
ਉੱਤਰ:
ਪੁਰਜ਼ਾ-ਪੁਰਜ਼ਾ ਕੱਟ ਜਾਏ ਭਾਵੇਂ,
ਅੱਖ ‘ਚੋਂ ਨੀਰ ਨਾ ਚੋਵੇ ।
ਸਿਰ ਜਾਂਦਾ ਤਾਂ ਬੇਸ਼ੱਕ ਜਾਵੇ,
ਸਿਰ ਨੀਵਾਂ ਨਾ ਹੋਵੇ ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

(ਹ) ਲੱਖਾਂ ਲਾਲਚ ਦੇਂਦਾ ਸੁਬਾ,
ਕਿਧਰੇ ਡੋਲ ਨਾ ਜਾਣਾ ।
…………………….. ।
ਉੱਤਰ:
ਲੱਖਾਂ ਲਾਲਚ ਦੇਂਦਾ ਸੂਬਾ,
ਕਿਧਰੇ ਡੋਲ ਨਾ ਜਾਣਾ ।
ਜਾਨੋਂ ਵੱਧ ਪਿਆਰੀ ਸਿੱਖੀ,
ਇਸ ਨੂੰ ਦਾਗ਼ ਨਾ ਲਾਣਾ ।

(ਕ) ਲੱਖਾਂ ਲਾਡ ਲਡਾ. ਕੇ ਦਾਦੀ,
ਖੂਬ ਸਜਾਈ ਜੋੜੀ ।
…………………….. ।
ਉੱਤਰ:
ਲੱਖਾਂ ਲਾਡ ਲਡਾ ਕੇ ਦਾਦੀ,
ਖੂਬ ਸਜਾਈ ਜੋੜੀ ।
ਲਾੜੀ ਮੌਤ ਵਿਆਹੁਣ ਦੀ ਖ਼ਾਤਰ,
ਅੱਜ ਚੜ੍ਹਨਾ ਹੈ ਘੋੜੀ ।

VIII. ਸਮਝ ਆਧਾਰਿਤ ਸਿਰਜਣਾਤਮਕ ਪਰਖ

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂ ਤਰਤੀਬਵਾਰ ਲਿਖੋ :
ਉੱਤਰ:
ਵੱਡੇ ਸਾਹਿਬਜ਼ਾਦੇ:

  1. ਸਾਹਿਬਜ਼ਾਦਾ ਅਜੀਤ ਸਿੰਘ
  2. ਸਾਹਿਬਜ਼ਾਦਾ ਜੁਝਾਰ ਸਿੰਘ ।

ਛੋਟੇ ਸਾਹਿਬਜ਼ਾਦੇ:

  1. ਸਾਹਿਬਜ਼ਾਦਾ ਜ਼ੋਰਾਵਰ ਸਿੰਘ
  2. ਸਾਹਿਬਜ਼ਾਦਾ ਫ਼ਤਿਹ ਸਿੰਘ  ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

ਪ੍ਰਸ਼ਨ 2.
ਸਿੱਖ ਧਰਮ ਦੇ ਦਸ ਗੁਰੂ ਸਾਹਿਬਾਨ ਦੇ ਨਾਂ ਲਿਖੋ :
ਉੱਤਰ:

  1. ਸ੍ਰੀ ਗੁਰੂ ਨਾਨਕ ਦੇਵ ਜੀ
  2. ਸ੍ਰੀ ਗੁਰੂ ਅੰਗਦ ਦੇਵ ਜੀ
  3. ਸ੍ਰੀ ਗੁਰੂ ਅਮਰਦਾਸ ਜੀ
  4. ਸ੍ਰੀ ਗੁਰੂ ਰਾਮਦਾਸ ਜੀ
  5. ਸ੍ਰੀ ਗੁਰੂ ਅਰਜਨ ਦੇਵ ਜੀ
  6. ਸ੍ਰੀ ਗੁਰੂ ਹਰਗੋਬਿੰਦ ਜੀ
  7. ਸ੍ਰੀ ਗੁਰੂ ਹਰਿ ਰਾਇ ਜੀ
  8. ਸ੍ਰੀ ਗੁਰੂ ਹਰਕ੍ਰਿਸ਼ਨ ਜੀ
  9. ਸ੍ਰੀ ਗੁਰੂ ਤੇਗ਼ ਬਹਾਦਰ ਜੀ
  10. ਗੁਰੂ ਗੋਬਿੰਦ ਸਿੰਘ ਜੀ ।

ਔਖੇ ਸ਼ਬਦਾਂ ਦੇ ਅਰਥ

ਦਾਦੀ – ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ।
ਪੋਤਿਆਂ ਨੂੰ – ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ, ਜੋ ਮਾਤਾ ਗੁਜਰੀ ਜੀ ਦੇ ਪੋਤੇ ਲਗਦੇ ਸਨ ।
ਦੂਲੇ – ਸੋਹਣੇ, ਜਵਾਨ ।
ਸੂਬੇ ਦਾ ਦਰਬਾਰ – ਸਰਹੰਦ ਦੇ ਨਵਾਬ ਵਜ਼ੀਰ ਖਾਂ ਦਾ ਦਰਬਾਰ ।
ਗੱਜ ਕੇ – ਉੱਚੀ ਅਵਾਜ਼ ਨਾਲ ।
ਫ਼ਤਿਹ ਬੁਲਾਇਓ – ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਕਹਿਣਾ ।
ਦਾਦਾ ਤੇਗ ਬਹਾਦਰ – ਸਾਹਿਬਜ਼ਾਦਿਆਂ ਦੇ ਦਾਦਾ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ।
ਸੀਸ ਵਾਰਿਆ – ਸਿਰ ਦਾ ਬਲੀਦਾਨ ਦਿੱਤਾ ।
ਹਿੰਦ ਦੀ ਚਾਦਰ – ਹਿੰਦ ਦੀ ਇੱਜ਼ਤ-ਆਬਰੂ ਨੂੰ ਚਾਦਰ ਵਾਂਗ ਢੱਕੇ ਬਚਾਉਣਾ ।
ਵਾਰਸ – ਉਸ ਚੀਜ਼ ਦੇ ਮਾਲਕ ਹੋਣਾ, ਜੋ ਪੁਰਖਿਆਂ ਤੋਂ ਮਿਲੀ ਹੋਵੇ ।
ਜਜ਼ਬਾ – ਭਾਵ ।
ਸਾਕਾ – ਇਤਿਹਾਸ ਵਿਚ ਯਾਦ ਰਹਿਣ ਵਾਲੀ ਵੱਡੀ ਘਟਨਾ ।
ਸਿਰਜ ਕੇ – ਬਣਾ ਕੇ ।
ਪੁਰਜ਼ਾ-ਪੁਰਜ਼ਾ – ਟੁਕੜੇ-ਟੁਕੜੇ ।
ਨੀਰ – ਪਾਣੀ, ਅੱਥਰੂ ।
ਆਨ-ਸ਼ਾਨ – ਵਡਿਆਈ ।
ਦਾਗ਼ ਲਾਉਣਾ – ਬਦਨਾਮ ਕਰਨਾ ।
ਪ੍ਰਣਾਇਓ – ਵਿਆਹਿਓ ।
ਇਤਿਹਾਸ – ਬੀਤੇ ਸਮੇਂ ਦੀਆਂ ਗੱਲਾਂ ।
ਡੋਲ ਨਾ ਜਾਣਾ – ਘਬਰਾਉਣਾ ਨਹੀਂ ।
ਸਾਹਾਂ ਨਾਲ ਨਿਭਾਉਣਾ – ਮਰਦੇ ਦਮ ਤਕ ।

PSEB 5th Class Punjabi Solutions Chapter 14 ਦਾਦੀ ਦੀ ਪੋਤਿਆਂ ਨੂੰ ਨਸੀਹਤ

Leave a Comment