PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

Punjab State Board PSEB 5th Class Punjabi Book Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ Textbook Exercise Questions and Answers.

PSEB Solutions for Class 5 Punjabi Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ (1st Language)

ਪਾਠ ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼’ ਕਵਿਤਾ ਵਿਚਲੀਆਂ ਚਾਰ-ਪੰਜ ਯਾਦ ਰੱਖਣ ਯੋਗ ਗੱਲਾਂ ਲਿਖੋ ।
ਉੱਤਰ:

  1. ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿਚ ਹੈ ।
  2. ਆਪ ਦਾ ਜਨਮ 24 ਮਈ, 1896 ਵਿਚ ਹੋਇਆ ।
  3. ਆਪ ਦੇ ਮਾਤਾ ਸ੍ਰੀਮਤੀ ਸਾਹਿਬ ਕੌਰ ਅਤੇ ਪਿਤਾ ਸ. ਮੰਗਲ ਸਿੰਘ ਸਨ ।
  4. ਆਪ ਨੂੰ 19 ਸਾਲ ਦੀ ਉਮਰ ਵਿਚ 16 ਨਵੰਬਰ, 1915 ਨੂੰ ਫਾਂਸੀ ਦਿੱਤੀ ਗਈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਇਹ ਕਵਿਤਾ ਕਿਸ ਨੇ ਲਿਖੀ ਹੈ ?
ਉੱਤਰ:
ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 2.
ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ ?
ਉੱਤਰ:
ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿਚ ।

ਪ੍ਰਸ਼ਨ 3.
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਕਿਉਂ ਹੋਈ ਸੀ ?
ਉੱਤਰ:
ਭਾਰਤ ਨੂੰ ਅਜ਼ਾਦ ਕਰਾਉਣ ਲਈ ਅੰਗਰੇਜ਼ਾਂ ਵਿਰੁੱਧ ਲੜਾਈ ਆਰੰਭਣ ਕਰਕੇ ।

ਪ੍ਰਸ਼ਨ 4.
ਕਵਿਤਾ ਨੂੰ ਗਾ ਕੇ ਸੁਣਾਓ ।
ਉੱਤਰ:
(ਨੋਟ – ਵਿਦਿਆਰਥੀ ਆਪੇ ਹੀ ਕਰਨ ।)

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਨੂੰ ਧਿਆਨ ਨਾਲ “ਪੜੋ ਤੇ ਪੁੱਛੇ ਗਏ ਸਵਾਲਾਂ ਦੇ ਉੱਤਰ ਦਿਓ ।
(ੳ) ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ,
ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ ।
-ਕੌਣ ਫਾਂਸੀ ਚੜ੍ਹਨ ਲੱਗੇ ਸਨ ਤੇ ਕਿਉਂ ?

(ਅ) ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ ।
ਵਤਨ ਵਾਸੀਓ ਦਿਲ ਨਾ ਢਾਹ ਜਾਣਾ ।
-ਵਤਨ-ਵਾਸੀਆਂ ਨੂੰ ਕੀ ਆਖਿਆ ਗਿਆ ਹੈ ?

(ੲ) ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
ਏਸੇ ਰਸਤਿਓਂ ਤੁਸੀਂ ਵੀ ਆ ਜਾਣਾ ।’
-ਕਿਹੜੇ ਰਸਤੇ ਦੀ ਗੱਲ ਕੀਤੀ ਗਈ ਹੈ ?
ਉੱਤਰ:
(ੳ) ਗਦਰੀ ਦੇਸ਼-ਭਗਤ ਕਰਤਾਰ ਸਿੰਘ ਸਰਾਭਾ ਆਦਿ ਫਾਂਸੀ ਚੜ੍ਹਨ ਲੱਗੇ ਸਨ । ਉਨ੍ਹਾਂ ਨੇ 1914 15 ਵਿਚ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ ਸਰਕਾਰ ਦੇ ਵਿਰੁੱਧ ਇਨਕਲਾਬੀ ਲੜਾਈ ਆਰੰਭ ਕੀਤੀ ਸੀ ।

(ਅ) ਵਤਨ-ਵਾਸੀਆਂ ਨੂੰ ਕਿਹਾ ਗਿਆ ਹੈ ਕਿ ਦੇਸ਼-ਭਗਤੀ ਦਾ ਇਮਤਿਹਾਨ ਬਹੁਤ ਔਖਾ ਹੈ, ਕਿਉਂਕਿ ਇਸ ਵਿਚ ਪਾਸ ਹੋਣ ਲਈ ਜਾਨ ਦੀ ਕੁਰਬਾਨੀ ਦੇਣੀ ਤੇ ਪੈਂਦੀ ਹੈ । ਇਸ ਕਰਕੇ ਇਸ ਵਿਚ ਪਾਸ ਘੱਟ ਹੁੰਦੇ ਹਨ ਪਰ ਫੇਲ੍ਹ ਬਹੁਤੇ । ਇਸ ਕਰਕੇ ਹੇ ਦੇਸ਼-ਵਾਸੀਓ, ਤੁਸੀਂ ਦੇਸ਼-ਭਗਤੀ ਦੇ ਬਿਖੜੇ ਰਾਹ ਨੂੰ ਦੇਖ ਕੇ ਕਿਤੇ ਦਿਲ ਨਾ ਛੱਡ ਜਾਇਓ ।

(ੲ) ਦੇਸ਼-ਪਿਆਰ ਦੇ ਰਾਹ ਉੱਤੇ ਤੁਰਦਿਆਂ ਜਾਨਾਂ , ਦੀਆਂ ਕੁਰਬਾਨੀਆਂ ਕਰਨ ਦੇ ਰਾਹ ਦੀ ਗੱਲ ਕੀਤੀ ਗਈ ਹੈ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 2.
ਹੇਠਾਂ ਲਿਖੇ ਸ਼ਬਦਾਂ ਦੇ ਅਰਥ ਲਿਖੋ :
ਵਤਨ, ਇਸ਼ਕ, ਫਾਂਸੀ, ਥੋੜ੍ਹ, ਦਿਲੀ, ਕੌਮ ।.
ਉੱਤਰ:
ਵਤਨ-ਦੇਸ਼, ਜਨਮ-ਭੂਮੀ ।
ਇਸ਼ਕ – ਪਿਆਰ।
ਫਾਂਸੀ – ਫਾਹਾ ।
ਧੋਹ – ਧੋਖਾ, ਗ਼ਦਾਰੀ । ,
ਦਿਲੋਂ – ਦਿਲਾਂ ਵਿਚ ।
ਕੌਮ – ਜਾਤੀ, ਦੇਸ਼ ਜਾਂ ਕਬੀਲੇ ਨਾਲ ਸੰਬੰਧਿਤ ਲੋਕ ।

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋ :-
ਵਤਨ, ਧੋਹ, ਦਾਗ਼, ਕੌਮ, ਸੇਵਕ, ਫਾਂਸੀ, ਖ਼ਾਤਰ, ਜੇਲ, ਇਸ਼ਕ, ਦਿਨੀਂ । ਨ।
ਉੱਤਰ:

  1.  ਵਤਨ (ਆਪਣਾ ਦੇਸ਼)-ਬਹੁਤ ਸਾਰੇ | ਦੇਸ਼-ਭਗਤਾਂ ਨੇ ਵਤਨ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ।
  2. ਥੋਹ (ਧੋਖਾ, ਗ਼ਦਾਰੀ)-ਕਿਰਪਾਲ ਸਿੰਘ ਨੇ | ਗਦਰੀ ਦੇਸ਼-ਭਗਤਾਂ ਨਾਲ ਪ੍ਰੋਹ ਕਮਾਇਆ ।
  3. ਦਾਗ਼ ਧੱਬਾ)-ਇਹ ਸਾਬਣ ਕੱਪੜੇ ਉੱਤੇ ਪਏ ਸਾਰੇ ਦਾਗ ਧੋ ਦਿੰਦਾ ਹੈ ।
  4. ਕੌਮ ਜਾਤੀ, ਦੇਸ਼ ਦੇ ਲੋਕ)-ਦੇਸ਼-ਭਗਤਾਂ ਨੇ ਕੌਮ ਦੀ ਅਜ਼ਾਦੀ ਲਈ ਸੰਘਰਸ਼ ਕੀਤਾ ।
  5. ਸੇਵਕ ਸੇਵਾ ਕਰਨ ਵਾਲਾ)-ਸ: ਭਗਤ ਸਿੰਘ ਲਾਸਾਨੀ ਦੇਸ਼-ਸੇਵਕ ਸੀ ।
  6. ਫਾਂਸੀ (ਫਾਹਾ)-ਸ: ਊਧਮ ਸਿੰਘ ਦੇਸ਼ ਦੀ ਖ਼ਾਤਰ ਫਾਂਸੀ ਚੜਿਆ ।
  7. ਖ਼ਾਤਰ (ਲਈ)-ਦੇਸ਼-ਭਗਤਾਂ ਨੇ ਦੇਸ਼ ਦੀ ਖ਼ਾਤਰ ਜਾਨਾਂ ਵਾਰੀਆਂ ।
  8. ਜੇਲ੍ਹ ਕੈਦਖ਼ਾਨਾ)-ਬਹੁਤ ਸਾਰੇ ਦੇਸ਼-ਭਗਤ ਕਈ ਸਾਲ ਜੇਲ੍ਹਾਂ ਵਿਚ ਬੰਦ ਰਹੇ ।
  9. ਇਸ਼ਕ (ਪਿਆਰ)-ਵਾਰਿਸ ਸ਼ਾਹ ਨੇ ਹੀਰ-ਰਾਂਝੇ ਦੇ ਇਸ਼ਕ ਦੀ ਕਹਾਣੀ ਲਿਖੀ ।
  10. ਦਿਨੀਂ ਦਿਲਾਂ ਵਿਚ)-ਦੇਸ਼-ਭਗਤਾਂ ਨੇ ਕੁਰਬਾਨੀਆਂ ਕਰ ਕੇ ਸਾਡੇ ਦਿਨੀਂ ਦੇਸ਼-ਪਿਆਰ ਜਗਾਇਆ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਹੀਦ ਹੋਣ ਵਾਲੇ ਗ਼ਦਰੀ ਹਿੰਦ ਵਾਸੀਆਂ ਨੂੰ ਕੀ ਸੰਦੇਸ਼ ਦਿੰਦੇ ਹਨ ?
ਉੱਤਰ:
ਕਿ ਉਹ ਦੇਸ਼ ਦੀ ਅਜ਼ਾਦੀ ਲਈ ਲੜਮਰਨ ।

V. ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਕਰਤਾਰ ਸਿੰਘ ਸਰਾਭਾ (✓) ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 2.
ਤੁਸੀਂ ਆਪਣੀ ਪੰਜਾਬੀ ਦੀ ਪੁਸਤਕ ਵਿਚ ਕਰਤਾਰ ਸਿੰਘ ਸਰਾਭਾ ਦੀ ਲਿਖੀ ਹੋਈ ਕਿਹੜੀ ਕਵਿਤਾ ਪੜੀ ਹੈ ?
ਉੱਤਰ:
ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼ (✓) ।

ਪ੍ਰਸ਼ਨ 3.
‘ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼’ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਵਿਤਾ (✓) ।

ਪ੍ਰਸ਼ਨ 4.
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਕਦੋਂ ਹੋਇਆ ?
ਉੱਤਰ:
24 ਮਈ, 1896 (✓) ।

ਪ੍ਰਸ਼ਨ 5.
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕਦੋਂ ਫਾਂਸੀ ਦਿੱਤੀ ਗਈ ?
ਉੱਤਰ:
16 ਨਵੰਬਰ, 1915 (✓) ।

ਪ੍ਰਸ਼ਨ 6.
ਫਾਂਸੀ ਲੱਗਣ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਉਮਰ ਕਿੰਨੀ ਸੀ ?
ਉੱਤਰ:
19 ਸਾਲ (✓) ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 7.
ਕਰਤਾਰ ਸਿੰਘ ਸਰਾਭਾ ਨੇ ਕਿਉਂ ਸ਼ਹੀਦੀ ਦਿੱਤੀ ?
ਉੱਤਰ:
ਦੇਸ਼ (ਵਤਨ) ਦੀ ਖ਼ਾਤਰ (✓) ।

ਪ੍ਰਸ਼ਨ 8.
ਕਰਤਾਰ ਸਿੰਘ ਸਰਾਭਾ ਦੇਸ਼-ਵਾਸੀਆਂ ਨੂੰ ਕਿਸ ਗੱਲ ਤੋਂ ਵਰਜਦਾ ਹੈ ?
ਉੱਤਰ:
ਦੇਸ਼-ਧ੍ਰੋਹ ਤੋਂ (✓) ।

ਪ੍ਰਸ਼ਨ 9.
ਵਤਨ ਸੇਵਕਾਂ ਲਈ ਜੇਲਾਂ ਕੀ ਹਨ ?
ਉੱਤਰ:
ਕਾਲਜ (✓) ।

ਪ੍ਰਸ਼ਨ 10.
ਇਨ੍ਹਾਂ ਵਿਚੋਂ ਕਿਸ ਨੇ ਦੇਸ਼-ਧ੍ਰੋਹ ਗਦਾਰੀ ਕੀਤੀ ਸੀ ?
ਉੱਤਰ:
ਕਿਰਪਾਲ ਸਿੰਘ (✓) ।

ਪ੍ਰਸ਼ਨ 11.
ਸ਼ਹੀਦ ਕਰਤਾਰ ਸਿੰਘ ਸਰਾਭਾ ਦੇਸ਼ਵਾਸੀਆਂ ਨੂੰ ਕਿਹੜੇ ਰਸਤੇ ਉੱਤੇ ਤੁਰਨ ਲਈ ਕਹਿੰਦਾ ਹੈ ?
ਉੱਤਰ:
ਦੇਸ਼ ਲਈ ਕੁਰਬਾਨੀ ਦੇ (✓) ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਦੇਸ਼-ਭਗਤ ਕਿਹੜਾ ਹੈ ?
ਉੱਤਰ:
ਕਰਤਾਰ ਸਿੰਘ ਸਰਾਭਾ (✓) ।

ਪ੍ਰਸ਼ਨ 13.
ਸਤਰ ਪੂਰੀ ਕਰੋ :
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲਾਂ ਤੋਂ ………………
(ਉ) ਨਾ ਭੁਲਾ ਜਾਣਾ
(ਅ) ਪਰ੍ਹਾਂ ਕਰਾ ਜਾਣਾ
(ੲ) ਉਰੇ ਨਾ ਜਾਣਾ ।
(ਸ) ਨਾ ਵਗਾਹ ਜਾਣਾ ।
ਉੱਤਰ:
ਨਾ ਭੁਲਾ ਜਾਣਾ ।

ਪ੍ਰਸ਼ਨ 14.
ਤੇ ਤੁਕਾਂਤਾਂ ਤੋਂ ਕਾਵਿ-ਸਤਰਾਂ ਲਿਖੋ :
………………………. ਪਾ ਜਾਣ ।
………………….. ਢਾਹ ਜਾਂਦਾ c
ਉੱਤਰ:
ਜੇਲ੍ਹ ਹੋਣ ਕਾਲਜ ਵਤਨ ਸੇਵਕਾ ਦੇ, ਦਾਖ਼ਲ ਹੋ ਕੇ ਡਿਗਰੀਆਂ ਪਾ ਜਾਣ ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ , ਵਤਨ ਵਾਸੀਓ ਦਿਲ ਨਾ ਢਾਹ ਜਾਂਦਾ ।

ਨੋਟ – ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਪੜੋ “ਐੱਮ. ਬੀ. ਡੀ. ਸਫਲਤਾ ਦਾ ਸਾਧਨ ਵਿਚ ਇਕ ਸੰਬੰਧੀ ਪ੍ਰਸ਼ਨ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 15.
ਹੇਠ ਲਿਖਿਆਂ ਸ਼ਬਦਾਂ ਵਿਚੋਂ ਕਿਹੜਾ ਸ਼ਬਦ ਕੋਸ਼ ਅਨੁਸਾਰ ਅੰਤ ਵਿਚ ਆਵੇਗਾ ?
(ਉ) ਕਿਤੇ
(ਅ) ਕਾਲਜ
(ੲ) ਕਰਕੇ
(ਸ) ਕਿਰਪਾਨ ।
ਉੱਤਰ:
(ਸ) ਕਿਰਪਾਨ ।

VI. ਵਿਆਕਰਨ

ਪ੍ਰਸ਼ਨ 1.
‘ਵਤਨ ਦਾ ਜੋ ਸੰਬੰਧ ‘ਦੇਸ਼ ਨਾਲ ਹੈ, ਉਸੇ ਤਰ੍ਹਾਂ ‘ਪ੍ਰੋਹ ਦਾ ਸੰਬੰਧ ਕਿਸ ਨਾਲ ਹੈ ?
(ਉ) ਗ਼ਦਾਰ
(ਅ) ਗਦਾਰੀ
(ੲ) ਗ਼ਦਰ
(ਸ) ਧੋਖਾ
ਉੱਤਰ:
(ਅ) ਗਦਾਰੀ ।

ਪ੍ਰਸ਼ਨ 2.
ਕਿਹੜੇ ਸ਼ਬਦ-ਜੋੜ ਸਹੀ ਹਨ
(ਉ) ਫ਼ੇਲ੍ਹ
(ਅ) ਫੇਲ
(ੲ) ਫੇਹਲ
(ਸ) ਫ਼ਿਹਲ ।
ਉੱਤਰ:
(ੳ) ਫ਼ੇਲ੍ਹ ।

ਪ੍ਰਸ਼ਨ 3.
‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ।’ ਇਸ ਸਤਰ ਵਿੱਚ ਪੜਨਾਂਵ ਕਿਹੜਾ ਹੈ ?
(ਉ) ਹਿੰਦ ਵਾਸੀਓ
(ਅ) ਰੱਖਣਾ
(ੲ) ਯਾਦ
(ਸ) ਸਾਨੂੰ ।
ਉੱਤਰ:
(ਸ) ਸਾਨੂੰ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੇ ਸ਼ਬਦ-ਜੋੜ ਸ਼ੁੱਧ ਕਰ ਕੇ ਲਿਖੋ :-
ਹਿਦ, ਚੜਨ, ਮੋਤ, ਬਦਲ, ਵਾਗੂੰ, ਜਾਦ, ਜੋਲਾ, ਫ਼ੇਲ, ਥੋੜੇ ।
ਉੱਤਰ:
ਹਿੰਦ, ਚੜ੍ਹਨ, ਮੌਤ, ਬੱਦਲ, ਵਾਂਗੂੰ, ਜੇਲਾਂ, ਫੇਲ੍ਹ, ਥੋੜੇ ।

VII. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :-
(ਉ) ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
…………………… ।
ਉੱਤਰ:
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ।

(ਅ) ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ,
………………………. ।
ਉੱਤਰ:
ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ,
ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ ।

(ੲ) ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ,
………………………।
ਉੱਤਰ:
ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ,
ਦਿਨੀਂ ਵਤਨ ਦਾ ਇਸ਼ਕ ਜਗਾ ਜਾਣਾ ਹੈ ।

(ਸ) ਦੇਸ ਵਾਸੀਓ ਚਮਕਣਾ ਚੰਦ ਵਾਂਗੂੰ,
……………………….।
ਉੱਤਰ:
ਦੇਸ ਵਾਸੀਓ ਚਮਕਣਾ ਚੰਦ ਵਾਂਗੂੰ,
ਕਿਤੇ ਬੱਦਲਾਂ ਹੇਠ ਨਾ ਆ ਜਾਣਾ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 2.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :-
(ਉ) ਕਰ ਕੇ ਦੇਸ਼ ਦੇ ਨਾਲ ਥੋਹ ਯਾਰੋ,
…………………………… ।
ਉੱਤਰ:
ਕਰ ਕੇ ਦੇਸ ਦੇ ਨਾਲ ਧੋਹ ਯਾਰੋ,
ਦਾਗ਼ ਕੌਮ ਦੇ ਮੱਥੇ ਨਾ ਲਾ ਜਾਣਾ ।

(ਅ) ਮੂਲਾ ਸਿੰਘ, ਕਿਰਪਾਲ, ਨਵਾਬ ਵਾਂਗੂੰ,
…………………………. ।
ਉੱਤਰ:
ਮੂਲਾ ਸਿੰਘ, ਕਿਰਪਾਲ, ਨਵਾਬ ਵਾਂਗੂੰ,
ਅਮਰ ਸਿੰਘ ਨਾ ਕਿਤੇ ਕਹਾ ਜਾਣਾ ।

(ੲ) ਜੇਲ੍ਹਾਂ ਹੋਣ ਕਾਲਜ ਵਤਨ-ਸੇਵਕਾਂ ਦੇ,
…………………………. ।
ਉੱਤਰ:
ਜੇਲ੍ਹਾਂ ਹੋਣ ਕਾਲਜ ਵਤਨ-ਸੇਵਕਾਂ ਦੇ,
ਦਾਖ਼ਲ ਹੋ ਕੇ ਡਿਗਰੀਆਂ ਪਾ ਜਾਣਾ ।

(ਸ) ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ,
……………………….. ।
ਉੱਤਰ:
ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ ,
ਵਤਨ ਵਾਸੀਓ ਦਿਲ ਨਾ ਢਾਹ ਜਾਣਾ ।

(ਹ) ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
……………………. ।
ਉੱਤਰ:
ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
ਏਸੇ ਰਸਤਿਓਂ ਤੁਸੀਂ ਵੀ ਆ ਜਾਣਾ ।

VI. ਰਚਨਾਤਮਕ ਕਾਰਜ

ਪ੍ਰਸ਼ਨ 1.
ਹੇਠਾਂ ਦਿੱਤੇ ਚਿਤਰ ਵਿਚ ਰੰਗ ਭਰੋ :
PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ 1
ਉੱਤਰ:
ਨੋਟ – ਵਿਦਿਆਰਥੀ ਆਪ ਕਰਨ

ਪ੍ਰਸ਼ਨ 2.
ਅੱਖੀਂ ਡਿੱਠਾ ਮੇਲਾਂ ਵਿਸ਼ੇ ਉੱਤੇ ਲੇਖ ਲਿਖੋ ।
ਉੱਤਰ:
(ਨੋਟ – ਇਹ ਲੇਖ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ “ਲੇਖ ਰਚਨਾ ਵਾਲਾ ਭਾਗ ।)

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਔਖੇ ਸ਼ਬਦਾਂ ਦੇ ਅਰਥ

ਅੰਤਿਮ ਸੰਦੇਸ਼ – ਅਖ਼ੀਰਲਾ ਸੁਨੇਹਾ, ਸ਼ਹੀਦ ਹੋਣ ਸਮੇਂ ਦਿੱਤਾ ਸੁਨੇਹਾ ।
ਸਾਨੂੰ – ਦੇਸ਼ ਦੀ ਅਜ਼ਾਦੀ ਲਈ । ਲੜਦੇ ਜਿਨ੍ਹਾਂ ਗ਼ਦਰੀ ਦੇਸ਼-ਭਗਤਾਂ ਨੂੰ 1914-1915.
ਵਿਚ ਅੰਗਰੇਜ਼ ਸਰਕਾਰ ਨੇ ਫਾਂਸੀ ਉੱਤੇ ਟੰਗ ਕੇ ਸ਼ਹੀਦ ਕਰ ਦਿੱਤਾ ਸੀ ।
ਵਤਨ – ਦੇਸ਼, ਜਨਮ-ਭੂਮੀ ।
ਦਿਲੀ – ਦਿਲਾਂ ਵਿਚ ।
ਇਸ਼ਕ – ਪਿਆਰ ।
ਥੋਹ – ਧੋਖਾ ।
ਦਾਗ਼ – ਧੱਬਾ, ਬਦਨਾਮੀ ।
ਮੂਲਾ ਸਿੰਘ, ਕਿਰਪਾਲ, ਨਵਾਬ ਅਮਰ ਸਿੰਘ – ਮੂਲਾ ਸਿੰਘ, ਕਿਰਪਾਲ ਸਿੰਘ, ਨਵਾਬ ਖਾਂ ਤੇ ਅਮਰ ਸਿੰਘ ਨੇ ਗ਼ਦਰੀ ਦੇਸ਼ ਭਗਤਾਂ ਨਾਲ ਗ਼ਦਾਰੀ ਕੀਤੀ ਸੀ ।
ਵਤਨ ਸੇਵਕਾਂ – ਦੇਸ਼-ਭਗਤਾਂ ।
ਡਿਗਰੀਆਂ – ਪਦਵੀਆਂ ।
ਦਿਲ ਢਾਹੁਣਾ – ਹਿੰਮਤ ਹਾਰਨੀ ।
ਚੱਲੇ ਹਾਂ ਅਸੀਂ ਜਿੱਥੇ – ਅਸੀਂ ਦੇਸ਼ ਦੀ ਅਜ਼ਾਦੀ ਲਈ ਲੜਦਿਆਂ ਫਾਂਸੀਆਂ ਦੇ ਰੱਸੇ ਚੁੰਮ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ।

Leave a Comment