Punjab State Board PSEB 5th Class Punjabi Book Solutions Chapter 3 ਬਾਰਾਂਮਾਹਾ Textbook Exercise Questions and Answers.
PSEB Solutions for Class 5 Punjabi Chapter 3 ਬਾਰਾਂਮਾਹਾ (1st Language)
ਪਾਠ-ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
“ਬਾਰਾਂਮਾਹ’ ਪਾਠ ਵਿਚਲੀਆਂ ਪੰਜ | ਅਜਿਹੀਆਂ ਗੱਲਾਂ ਲਿਖੋ, ਜੋ ਤੁਹਾਨੂੰ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ ?
ਉੱਤਰ:
1. ਇਕ ਸਾਲ ਵਿਚ 12 ਮਹੀਨੇ ਹੁੰਦੇ ਹਨ ।
2. ਲੋਹੜੀ ਪੋਹ ਮਹੀਨੇ ਦੇ ਅਖੀਰਲੇ ਦਿਨ ਮਨਾਈ ਜਾਂਦੀ ਹੈ ।
3. ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਦਾ ਹੈ ।
4. ਦੇਸੀ ਮਹੀਨਿਆਂ ਵਿਚ ਚੇਤ ਪਹਿਲਾ ਅਤੇ ਫੱਗਣ ਅਖ਼ੀਰਲਾ ਮਹੀਨਾ ਹੁੰਦਾ ਹੈ ।
II. ਜ਼ਬਾਨੀ ਪ੍ਰਸ਼ਨ
ਪ੍ਰਸ਼ਨ 1.
ਵਿਸਾਖੀ ਕਿਸ ਮਹੀਨੇ ਮਨਾਈ ਜਾਂਦੀ ਹੈ ?
ਉੱਤਰ:
ਵਿਸਾਖ ਵਿਚ ।
ਪ੍ਰਸ਼ਨ 2.
ਬਾਰਾਂਮਾਹਾ ਦਾ ਕੀ ਭਾਵ ਹੈ ?
ਉੱਤਰ:
ਬਾਰਾਂ ਦੇਸੀ ਮਹੀਨਿਆਂ ਦੇ ਨਾਂਵਾਂ ਨੂੰ ਆਧਾਰ ਬਣਾ ਕੇ ਲਿਖੀ ਬਾਣੀ/ਕਵਿਤਾ ਨੂੰ ‘ਬਾਰਾਂਮਾਹਾ ਕਿਹਾ ਜਾਂਦਾ ਹੈ ।
ਪ੍ਰਸ਼ਨ 3.
ਫੱਗਣ ਮਹੀਨਾ ਸਭ ਦੇ ਮਨ ਨੂੰ ਕਿਉਂ ਭਾਉਂਦਾ ਹੈ ?
ਉੱਤਰ:
ਕਿਉਂਕਿ ਫੱਗਣ ਮਹੀਨੇ ਵਿਚ ਹਰ ਪਾਸੇ ਫੁੱਲ ਖਿੜ ਜਾਂਦੇ ਹਨ ।
ਪ੍ਰਸ਼ਨ 4.
ਕਵਿਤਾ ਨੂੰ ਗਾ ਕੇ ਸੁਣਾਓ ।
ਉੱਤਰ:
ਨੋਟ-ਵਿਦਿਆਰਥੀ ਆਪੇ ਹੀ ਗਾਉਣ ਦਾ ਅਭਿਆਸ ਕਰਨ ਪਜਾਬੀ (ਪਹਿਲੀ ਭਾਸ਼ਾ).
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਵਿਤਾ ਵਿਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਉੱਤਰ:
ਅੱਸੂ ਮਾਹ ਨਿਰਾਲਾ ਹੈ,
ਨਾ ਗਰਮੀ ਹੈ ਨਾ ਪਾਲਾ ਹੈ ।
ਕੱਤਕ ਵੰਡੇ ਚਾਨਣੀਆਂ,
ਰਾਤਾਂ ਨੂੰ ਬਹਿ ਮਾਨਣੀਆਂ ।
‘ਮੱਘਰ ਨੂੰ ਗਲ ਲਾਉਂਦੇ ਹਾਂ,
ਕੋਟ ਸਵੈਟਰ ਪਾਉਂਦੇ ਹਾਂ ।
ਪੋਹ ਵਿਚ ਪਾਲਾ’ ਖੇਸੀ ਦਾ,
ਧੂਣੀਆਂ ਲਾ-ਲਾ ਸੇਕੀ ਦਾ ।
ਪ੍ਰਸ਼ਨ
- ਅੱਸੂ ਮਹੀਨੇ ਮੌਸਮ ਕਿਹੋ ਜਿਹਾ ਹੁੰਦਾ ਹੈ ?
- ਅਸੀਂ ਕਿਸ ਮਹੀਨੇ ਚਾਨਣੀਆਂ ਰਾਤਾਂ ਦਾ ਅਨੰਦ ਮਾਣਦੇ ਹਾਂ ?
- ਕੋਟ-ਸਵੈਟਰ ਕਿਸ ਮਹੀਨੇ ਪਾਏ ਜਾਂਦੇ ਹਨ ?
- ਪੋਹ ਵਿਚ ਕਿਹੋ-ਜਿਹੀ ਠੰਢ ਹੁੰਦੀ ਹੈ ?
ਉੱਤਰ:
- ਅੱਸੂ ਮਹੀਨੇ ਵਿਚ ਨਾ ਬਹੁਤਾ ਪਾਲਾ ਰਹਿੰਦਾ ਹੈ ਤੇ ਨਾ ਬਹੁਤੀ ਗਰਮੀ ਹੁੰਦੀ ਹੈ ।
- ਅਸੀਂ ਕੱਤਕ ਵਿਚ ਚਾਨਣੀਆਂ ਰਾਤਾਂ ਦਾ ਅਨੰਦ ਮਾਣਦੇ ਹਾਂ ।
- ਕੋਟ-ਸਵੈਟਰ ਮੱਘਰ ਦੇ ਮਹੀਨੇ ਵਿਚ ਪਾਏ ਜਾਂਦੇ ਹਨ ।
- ਪੋਹ ਵਿਚ ਠੰਢ ਇੰਨੀ ਹੁੰਦੀ ਹੈ ਕਿ ਉੱਪਰ ਖੇਸੀ ਲੈਣੀ ਪੈਂਦੀ ਹੈ ।
ਪ੍ਰਸ਼ਨ 2.
ਦੇਸੀ ਮਹੀਨਿਆਂ ਦੇ ਨਾਂ ਲਿਖੋ :
ਉੱਤਰ:
- ਚੇਤ
- ਵਿਸਾਖ
- ਜੇਠ
- ਹਾੜ੍ਹ
- ਸਾਵਣ
- ਭਾਦੋਂ
- ਅੱਸੂ
- ਕੱਤਕ
- ਮੱਘਰ
- ਪੋਹ
- ਮਾਘ
- ਫੱਗਣ
ਪ੍ਰਸ਼ਨ 3.
ਸਤਰਾਂ ਪੂਰੀਆਂ ਕਰੋ :
1. ਵਿਸਾਖ, ਵਿਸਾਖੀ ਨਾਉਂਦੇ ਹਾਂ,
……………………….
2. ਭਾਦੋਂ ਧੁੱਪਾਂ ਕਹਿਰ ਦੀਆਂ,
……………………….
3. ਪੋਹ ਵਿਚ ਪਾਲਾ ਖੇਸੀ ਦਾ,
……………………….
4. ਫੱਗਣ ਫੁੱਲ ਖਿੜਾਉਂਦਾ ਹੈ,
………………………
ਉੱਤਰ- .
1. ਵਿਸਾਖ, ਵਿਸਾਖੀ ਨਾਉਂਦੇ ਹਾਂ,
ਦਾਣੇ ਘਰ ਵਿਚ ਲਿਆਉਂਦੇ ਹਾਂ ।
2. ਭਾਦੋਂ ਧੁੱਪਾਂ ਕਹਿਰ ਦੀਆਂ,
ਝੜੀਆਂ ਕਈ ਕਈ ਪਹਿਰ ਦੀਆਂ ।
3. ਪੋਹ ਵਿਚ ਪਾਲਾ ਖੇਸੀ ਦਾ,
ਧੂਣੀਆਂ ਲਾ-ਲਾ ਸੇਕੀ ਦਾ ।
4. ਫੱਗਣ ਫੁੱਲ ਖਿੜਾਉਂਦਾ ਹੈ,
ਸਭ ਦੇ ਮਨ ਨੂੰ ਭਾਉਂਦਾ ਹੈ ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਬਾਰਾਂਮਾਹਾ’ ਕਵਿਤਾ ਅੰਗਰੇਜ਼ੀ ਮਹੀਨਿਆਂ ਦੇ ਆਧਾਰ ‘ਤੇ ਲਿਖੀ ਗਈ ਹੈ, ਜਾਂ ਦੇਸੀ ?
ਉੱਤਰ:
ਦੇਸੀ ।
ਪ੍ਰਸ਼ਨ 2.
ਕਿਸੇ ਦੋ ਦੇਸੀ ਮਹੀਨਿਆਂ ਦੇ ਨਾਂ ਲਿਖੋ ।
ਉੱਤਰ:
ਚੇਤ, ਵਿਸਾਖ ।
ਪ੍ਰਸ਼ਨ 3.
ਕਣਕਾਂ ਕਿਸ ਮਹੀਨੇ ਵਿਚ ਪੱਕਦੀਆਂ ਹਨ ?
ਉੱਤਰ:
ਚੇਤ ਦੇ ਮਹੀਨੇ ਵਿਚ ।
ਪ੍ਰਸ਼ਨ 4.
ਕਿਸ ਮਹੀਨੇ ਵਿਚ ਧੁੱਪਾਂ ਵੀ ਪੈਂਦੀਆਂ ਹਨ ਤੇ ਝੜੀਆਂ ਵੀ ਲਗਦੀਆਂ ਹਨ ?
ਉੱਤਰ:
ਭਾਦੋਂ ਵਿਚ ।
V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਬਾਰਾਂਮਾਹ ਕਵਿਤਾ ਕਿਸ ਕਵੀ ਦੀ ਰਚਨਾ ਹੈ ?
ਉੱਤਰ:
ਮਹਿੰਦਰ ਸਿੰਘ ਮਾਨੂੰਪੁਰੀ (✓) ।
ਪ੍ਰਸ਼ਨ 2.
ਹੇਠ ਲਿਖੀਆਂ ਰਚਨਾਵਾਂ ਵਿਚੋਂ ਕਵਿਤਾ ਕਿਹੜੀ ਹੈ ? .
ਉੱਤਰ:
ਬਾਰਾਂਮਾਹ (✓) ।
ਪ੍ਰਸ਼ਨ 3.
ਇਕ ਸਾਲ ਵਿੱਚ ਕਿੰਨੇ ਮਹੀਨੇ ਹੁੰਦੇ ਹਨ ?
ਉੱਤਰ:
ਬਾਰਾਂ (✓) ।
ਪ੍ਰਸ਼ਨ 4.
ਕਿਹੜੇ ਮਹੀਨੇ ਵਿਚ ਕਣਕੀ ਸੋਨਾ ਮੜ੍ਹਦਾ ਹੈ ?
ਜਾਂ
ਕਿਹੜੇ ਮਹੀਨੇ ਵਿਚ ਕਣਕਾਂ ਪਕਦੀਆਂ ਹਨ ? ..
ਜਾਂ
ਪਹਿਲਾ ਦੇਸੀ ਮਹੀਨਾ ਕਿਹੜਾ ਹੈ ?
ਉੱਤਰ:
ਚੇਤ ਵਿਚ (✓) ।
ਪ੍ਰਸ਼ਨ 5.
ਕਿਹੜੇ ਮਹੀਨੇ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ?
ਜਾਂ
ਕਿਹੜੇ ਮਹੀਨੇ ਵਿਚ ਲੋਕ ਵਿਸਾਖੀ ਨਹਾਉਣ ਜਾਂਦੇ ਹਨ ?
ਉੱਤਰ:
ਵਿਸਾਖ ਵਿਚ (✓) ।
ਪ੍ਰਸ਼ਨ 6.
ਲੂਆਂ ਵਗਣ ਦਾ ਮਹੀਨਾ ਕਿਹੜਾ ਹੈ ?
ਜਾਂ
ਕਿਹੜੇ ਮਹੀਨੇ ਵਿਚ ਖੂਹਾਂ ਦਾ ਪਾਣੀ ਵੀ ਸੁੱਕ ਜਾਂਦਾ ਹੈ ?
ਉੱਤਰ:
ਜੇਠ ਵਿਚ (✓) ।
ਪ੍ਰਸ਼ਨ 7.
ਕਿਹੜਾ ਮਹੀਨਾ ਬਹੁਤ ਤਪਦਾ ਹੈ ?
ਉੱਤਰ:
ਹਾੜ੍ਹ ਵਿਚ (✓) ।
ਪ੍ਰਸ਼ਨ 8.
ਕਿਹੜੇ ਮਹੀਨੇ ਵਿਚ ਬੱਦਲ ਵਰਦੇ ਹਨ ?
ਜਾਂ
ਕਿਹੜੇ ਮਹੀਨੇ ਵਿਚ ਅੰਬ ਤੇ ਜਾਮਣਾਂ ਪੱਕਦੀਆਂ ਹਨ ?
ਉੱਤਰ:
ਸਾਵਣ ਵਿਚ (✓) ।
ਪ੍ਰਸ਼ਨ 9.
ਕਿਹੜੇ ਮਹੀਨੇ ਵਿਚ ਕਹਿਰ ਦੀਆਂ ਧੁੱਪਾਂ ਪੈਂਦੀਆਂ ਹਨ ?
ਜਾਂ
ਕਿਹੜੇ ਮਹੀਨੇ ਵਿਚ ਕਈ-ਕਈ ਪਹਿਰਾਂ ਲੰਮੇ ਸਮੇਂ ਦੀਆਂ ਝੜੀਆਂ ਲੱਗਦੀਆਂ ਹਨ ?
ਉੱਤਰ:
ਭਾਦੋਂ ਵਿਚ (✓) ।
ਪ੍ਰਸ਼ਨ 10.
ਕਿਹੜੇ ਮਹੀਨੇ ਵਿਚ ਨਾ ਗਰਮੀ ਹੁੰਦੀ ਹੈ ਤੇ ਨਾ ਪਾਲਾ ?
ਜਾਂ
ਕਿਹੜੇ ਮਹੀਨੇ ਨੂੰ ਨਿਰਾਲਾ ਕਿਹਾ ਗਿਆ ਹੈ ?
ਉੱਤਰ:
ਅੱਸੂ ਵਿਚ (✓) ।
ਪ੍ਰਸ਼ਨ 11.
ਕਿਸ ਮਹੀਨੇ ਵਿਚ ਚਾਨਣੀਆਂ ਰਾਤਾਂ ਦਾ ਆਨੰਦ ਲਿਆ ਜਾਂਦਾ ਹੈ ?
ਜਾਂ
ਕਿਹੜਾ ਮਹੀਨਾ ਰਾਤ ਨੂੰ ਚਾਨਣੀਆਂ ਵੰਡਦਾ ਹੈ ?
ਉੱਤਰ:
ਕੱਤਕ ਵਿਚ (✓) ।
ਪ੍ਰਸ਼ਨ 12.
ਕਿਹੜੇ ਮਹੀਨੇ ਵਿਚ ਕੋਟ ਸਵੈਟਰ ਪਾਉਣੇ ਸ਼ੁਰੂ ਹੋ ਜਾਂਦੇ ਹਨ ?
ਉੱਤਰ:
ਮੱਘਰ ਵਿਚ (✓) ।
ਪ੍ਰਸ਼ਨ 13.
ਕਿਹੜੇ ਮਹੀਨੇ ਵਿਚ ਖੇਸੀ ਦਾ ਪਾਲਾ ਹੁੰਦਾ ਹੈ ?
ਜਾਂ
ਕਿਸ ਮਹੀਨੇ ਵਿਚ ਧੂਣੀਆਂ ਬਾਲ ਕੇ ਸੇਕੀਆਂ ਜਾਂਦੀਆਂ ਹਨ ?
ਉੱਤਰ:
ਪੋਹ ਵਿਚ (✓) ।
ਪ੍ਰਸ਼ਨ 14.
‘ਬਾਰਾਂਮਾਹ’ ਕਵਿਤਾ ਕਿਹੜੇ ਛੰਦ ਵਿਚ ਲਿਖੀ ਗਈ ਹੈ ?
ਉੱਤਰ:
ਚੌਪਈ (✓) ।
ਪ੍ਰਸ਼ਨ 15.
ਚੇਤ ਮਹੀਨਾ ਚੜ੍ਹਦਾ ਹੈ,
ਕਣਕੀ ਸੋਨਾ ……………. । .
ਉੱਤਰ:
ਮੜ੍ਹਦਾ ਹੈ (✓) ।
ਪ੍ਰਸ਼ਨ 16.
ਵਿਸਾਖ ਵਿਸਾਖੀ ਕਹਾਉਂਦਾ ਹਾਂ,
ਦਾਣੇ ਘਰ ਵਿਚ ………………..
ਉੱਤਰ:
ਲਿਆਉਂਦੇ ਹਾਂ (✓) ।
ਪ੍ਰਸ਼ਨ 17.
ਜੇਠ ਮਹੀਨਾ ਲੂਆਂ ਦਾ,
ਪਾਣੀ ਸੁੱਕਦਾ …………………… ।
ਉੱਤਰ:
ਖੂਹਾਂ ਦਾ (✓) ।
ਪ੍ਰਸ਼ਨ 18.
ਹਾੜ੍ਹ ਮਹੀਨਾ ਤਪਦਾ ਹੈ,
ਸਾਨੂੰ ਅੰਦਰੇ ………………… ।
ਉੱਤਰ:
ਰੱਖਦਾ ਹੈ (✓) ।
ਪ੍ਰਸ਼ਨ 19.
ਸਾਵਣ ਬੱਦਲ ਵਸਦੇ ਨੇ,
……………….. ਰਸਦੇ ਨੇ ।
ਉੱਤਰ:
ਅੰਬ-ਜਮੋਏ (✓) ।
ਪ੍ਰਸ਼ਨ 20.
ਭਾਦੋਂ ਧੁੱਪਾਂ ਕਹਿਰ ਦੀਆਂ,
………………… ਕਈ ਕਈ ਪਹਿਰ ਦੀਆਂ ।
ਉੱਤਰ:
ਝੜੀਆਂ (✓) ।
ਪ੍ਰਸ਼ਨ 21.
ਅੱਸੂ ਮਾਹ ਨਿਰਾਲਾ ਹੈ,
ਨਾ ਗਰਮੀ ਹੈ, ……………. ।
ਉੱਤਰ:
ਨਾ ਪਾਲਾ ਹੈ (✓) ।
ਪ੍ਰਸ਼ਨ 22.
ਕੱਤਕ ਵੰਡੇ ਚਾਨਣੀਆਂ,
………………… ਬਹਿ ਮਾਣਨੀਆਂ ।
ਉੱਤਰ:
ਰਾਤਾਂ ਨੂੰ (✓) ।
ਪ੍ਰਸ਼ਨ 23.
ਮੱਘਰ ਨੂੰ ਗਲ ਲਾਉਂਦੇ ਹਾਂ,
…………………. ਪਾਉਂਦੇ ਹਾਂ,
ਉੱਤਰ:
ਕੋਟ ਸਵੈਟਰ (✓) ।
ਪ੍ਰਸ਼ਨ 24.
ਪੋਹ ਵਿਚ ਪਾਲਾ ਖੇਸੀ ।
ਧੂਣੀਆਂ ਲਾ ਲਾ ………………….. ।
ਉੱਤਰ:
ਸੇਕੀ ਦਾ (✓) ।
ਪ੍ਰਸ਼ਨ 25.
ਮਾਘ ਨਜ਼ਾਰੇ ਧੁੱਪਾਂ ਦੇ
……………………… ।
ਉੱਤਰ:
ਪੱਤੇ ਝੜਦੇ ਰੁੱਖਾਂ ਦੇ (✓) ।
ਪ੍ਰਸ਼ਨ 26.
……………………. ।
ਸਭ ਦੇ ਮਨ ਨੂੰ ਭਾਉਂਦਾ ਹੈ ।
ਉੱਤਰ:
ਫੱਗਣ ਫੁੱਲ ਖਿੜਾਉਂਦਾ ਹੈ । (✓) ।
ਪ੍ਰਸ਼ਨ 27.
ਬਾਰਾਂ-ਮਾਹ ਪੜ੍ਹਦੇ ਜੋ
…………………… ।
ਉੱਤਰ:
ਗੱਲ ਸਿਆਣੀ ਕਰਦੇ ਉਹ (✓) ।
(ਨੋਟ – ਅਜਿਹੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਸਾਰੀ ਕਵਿਤਾ ਜ਼ਬਾਨੀ ਯਾਦ ਕਰੋ )
ਪ੍ਰਸ਼ਨ 28.
ਤੇ ਤੁਕਾਂਤ ਤੋਂ ਕਾਵਿ-ਸਤਰਾਂ ਬਣਾਓ :
(ਉ)
…………………….. ਧੁੱਪਾਂ ਦੇ
……………………… ਰੁੱਖਾਂ ਦੇ
(ਅ) …………….. ਖਿੜਾਉਂਦਾ ਹੈ ।
…………………. ਭਾਉਂਦਾ ਹੈ ।
ਉੱਤਰ:
(ੳ) ਮਾਘ ਨਜ਼ਾਰੇ ਧੁੱਪਾਂ ਦੇ ।
ਪੱਤੇ-ਝਦੇ ਰੁੱਖਾਂ ਦੇ ।
(ਅ) ਫੱਗਣ-ਫੁਲ ਖਿੜਾਉਂਦਾ ਹੈ ।
ਸਭ ਦੇ ਮਨ ਨੂੰ ਭਾਉਂਦਾ ਹੈ ।
VI. ਵਿਆਕਰਨ
ਪ੍ਰਸ਼ਨ 1.
ਹੇਠ ਲਿਖੇ ਔਖੇ ਸ਼ਬਦਾਂ ਦੀ ਬੋਲ-ਲਿਖਤ ਕਰਵਾਈ ਜਾਵੇ :
ਚੜਦਾ
ਬੱਦਲ
ਕਹਿਰ
ਨਾਉਂਦੇ
ਅੰਬ
ਨਿਰਾਲਾ
ਸੁੱਕਦਾ
ਪੜ੍ਹਦਾ
ਧੁੱਪਾਂ ।
ਉੱਤਰ:
ਨੋਟ – ਵਿਦਿਆਰਥੀ ਇਹ ਸ਼ਬਦ ਇਕਦੂਜੇ ਨੂੰ ਬੋਲ ਕੇ ਲਿਖਾਉਣ ।
ਪ੍ਰਸ਼ਨ 2.
ਹੇਠਾਂ ਦਿੱਤੇ ਸ਼ਬਦਾਂ ਵਿਚੋਂ ਸ਼ੁੱਧ ਸ਼ਬਦਾਂ ਸਾਹਮਣੇ ✓ ਦਾ ਨਿਸ਼ਾਨ ਲਾਓ :
ਉੱਤਰ:
ਪ੍ਰਸ਼ਨ 3.
ਚੜ੍ਹਦਾ ਦਾ ਲਹਿੰਦਾ ਨਾਲ ਜੋ ਸੰਬੰਧ ਹੈ, ਉਸੇ ਤਰ੍ਹਾਂ ‘ਧੁੱਪ ਦਾ ਸੰਬੰਧ ਕਿਸ ਨਾਲ ਹੋਵੇਗਾ ?
(ਉ) ਛਾਂ
(ਅ) ਚਾਨਣ
(ੲ) ਰੋਸ਼ਨੀ
(ਸ) ਲੋ ।
ਉੱਤਰ:
(ੳ) ਛਾਂ ।
ਪ੍ਰਸ਼ਨ 4.
ਕਿਹੜਾ ਸ਼ਬਦ-ਜੋੜ ਸਹੀ ਹੈ ?
(ਉ) ਨਹਾਉਂਦੇ
(ਅ) ਨੌਵੇਂ
(ੲ) ਨਾਉਂਦੇ
(ਸ) ਨਾਹੁੰਦੇ ।
ਉੱਤਰ:
(ੳ) ਨਹਾਉਂਦੇ ।
ਨੋਟ – ਹੇਠ ਲਿਖੇ ਸ਼ੁੱਧ ਸ਼ਬਦ-ਜੋੜ ਯਾਦ ਕਰੋ-
ਅਸ਼ੁੱਧ – ਸ਼ੁੱਧ
ਹਾੜ – ਹਾੜ੍ਹ
ਪੈਰ – ਪਹਿਰ
ਵੰਢੇ – ਵੰਡੇ
ਸਾਬਨ – ਸਾਵਣ
ਚਾਣਨੀ – ਚਾਨਣੀ
ਕੈਹਰ – ਕਹਿਰ
ਲੈਂਦੇ – ਲਾਉਦੇ
ਧੂਨੀਆ – ਧੂਣੀਆਂ
ਨਜਾਰਾ – ਨਜ਼ਾਰਾ
ਸੈਟਰ – ਸਵੈਟਰ
ਖਿੜੌਦਾ – ਖਿੜਾਉਂਦਾ
ਸਿਆਨੀ – ਸਿਆਣੀ
VII. ਕੁੱਝ ਹੋਰ ਜ਼ਰੂਰੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋ :
ਲੂਆਂ, ਕਹਿਰ, ਨਿਰਾਲਾ, ਭਾਉਣਾ, ਜਮੋਏ, ਝੜੀ, ਕਹਿਰ, ਧੂਣੀ, ਚੇਤ, ਦਾਣੇ, ਬੱਦਲ, ਗਰਮੀ, ਬਾਰਾਂਮਾਹ ।
ਉੱਤਰ:
- ਲੂਆਂ ਤੱਤੀ ਹਵਾ)-ਜੇਠ ਦੇ ਮਹੀਨੇ ਵਿਚ ਲੂਆਂ ਚਲਦੀਆਂ ਹਨ ।
- ਕਹਿਰ (ਬਿਪਤਾ, ਜੁਲਮ)-ਹਾੜ੍ਹ ਦੇ ਮਹੀਨੇ ਵਿਚ ਕਹਿਰ ਦੀ ਗਰਮੀ ਪੈਂਦੀ ਹੈ ।
- ਨਿਰਾਲਾ ਵੱਖਰਾ, ਅਨੋਖਾ, ਨਿਵੇਕਲਾ)-“ਮੱਘਰ ਮਾਹ ਨਿਰਾਲਾ, ਦਿਨੇ ਧੁੱਪ ਤੇ ਰਾਤੀਂ ਪਾਲਾ ।
- ਭਾਉਣਾ (ਮਨ ਨੂੰ ਚੰਗਾ ਲੱਗਣਾ-ਇਸ ਬਾਗ ਦੀ ਸੁੰਦਰਤਾ ਮੇਰੇ ਮਨ ਨੂੰ ਭਾ ਗਈ ।
- ਜਮੋਏ ਜਾਮਣ ਦਾ ਫਲ)-ਸਾਵਣ ਵਿਚ ਜਾਣਾਂ ਨੂੰ ਲੱਗੇ ਜਮੋਏ ਰਸ ਜਾਂਦੇ ਹਨ ।
- ਝੜੀ ਲਗਾਤਾਰ ਮੀਂਹ ਪੈਣਾ-ਸਾਵਣ ਦੇ ਮਹੀਨੇ ਵਿਚ ਖੂਬ ਝੜੀਆਂ ਲਗਦੀਆਂ ਹਨ ।
- ਕਹਿਰ (ਭੈਭੀਤ ਕਰਨ ਵਾਲਾ ਜ਼ੁਲਮ)ਨਾਦਰਸ਼ਾਹ ਨੇ ਕਤਲੇਆਮ ਦਾ ਹੁਕਮ ਦੇ ਕੇ ਦਿੱਲੀ ਵਿਚ ਕਹਿਰ ਵਰਤਾ ਦਿੱਤਾ ।
- ਧੂਣੀ , (ਘਾਹ-ਫੂਸ ਤੇ ਲੱਕੜਾਂ ਇਕੱਠੀਆਂ ਕਰ ਕੇ ਲਾਈ ਅੱਗ)-ਪੋਹ ਦੇ ਮਹੀਨੇ ਵਿਚ ਲੋਕ ਧੂਣੀਆਂ ਲਾ ਕੇ ਅੱਗ ਸੇਕਦੇ ਹਨ ।
- ਚੇਤ ਇਕ ਦੇਸੀ ਮਹੀਨੇ ਦਾ ਨਾਂ)-ਚੇਤ ਦੇ ਮਹੀਨੇ ਵਿਚ ਸਰਦੀ ਬਹੁਤ ਘਟ ਜਾਂਦੀ ਹੈ ।
- ਦਾਣੇ ਬੀਜ, ਅਨਾਜ ਦੀ ਇਕ ਇਕਾਈ)ਕੁੱਕੜੀ ਜ਼ਮੀਨ ਉੱਤੇ ਖਿੱਲਰੇ ਕਣਕ ਦੇ ਦਾਣੇ ਚੁਗ ਰਹੀ ਹੈ ।
- ਬੱਦਲ (ਮੇਘ, ਅਸਮਾਨ ਵਿਚ ਇਕੱਠੀ ਹੋਈ ਸੰਘਣੀ ਭਾਫ਼)-ਅੱਜ ਅਸਮਾਨ ਉੱਤੇ ਬੱਦਲ ਛਾਏ ਹੋਏ ਹਨ,
- ਗਰਮੀ (ਸੇਕ, ਤਪਸ਼, ਹੁਨਾਲ)-ਅੱਜ ਬਹੁਤ ਗਰਮੀ ਹੈ ।
- ਬਾਰਾਂਮਾਹ (ਬਾਰਾਂ ਦੇਸੀ ਮਹੀਨਿਆਂ ਨੂੰ ਅਧਾਰ ਬਣਾ ਕੇ ਰਚੀ ਹੋਈ ਕਵਿਤਾ)-ਹਰ ਗੁਰਦੁਆਰੇ ਵਿਚ ਸੰਗਰਾਂਦ ਵਾਲੇ ਦਿਨ ਬਾਰਾਂਮਾਹੇ ਦਾ ਪਾਠ ਸੁਣਾਇਆ ਜਾਂਦਾ ਹੈ ।
ਪ੍ਰਸ਼ਨ 2.
ਦੇਸੀ ਮਹੀਨੇ ਜਿਨ੍ਹਾਂ ਅੰਗਰੇਜ਼ੀ ਮਹੀਨਿਆਂ ਵਿਚ ਆਉਂਦੇ ਹਨ, ਉਨ੍ਹਾਂ ਦਾ ਮਿਲਾਣ ਕਰੋ :
ਉੱਤਰ:
ਪ੍ਰਸ਼ਨ 3.
ਦੇਸੀ ਮਹੀਨਾ ‘ਮੱਘਰ ਕਿਹੜੇ ਅੰਗਰੇਜ਼ੀ ਮਹੀਨਿਆਂ ਵਿੱਚ ਆਉਂਦਾ ਹੈ ?
(ਉ) ਮਾਰਚ-ਅਪਰੈਲ
(ਅ) ਨਵੰਬਰ-ਦਸੰਬਰ
(ੲ) ਅਗਸਤ-ਸਤੰਬਰ
(ਸ) ਮਈ-ਜੂਨ ।
ਉੱਤਰ:
(ਅ) ਨਵੰਬਰ-ਦਸੰਬਰ ।
(ਨੋਟ – ਅਜਿਹੇ ਪ੍ਰਸ਼ਨ ਦੇ ਉੱਤਰ ਲਈ ਪ੍ਰਸ਼ਨ 2 ਵਿੱਚ ਦਿੱਤੀ ਜਾਣਕਾਰੀ ਯਾਦ ਕਰੋ । )
VIII. ਸਮਝ ਆਧਾਰਿਤ ਰਚਨਾਤਮਕ ਪ੍ਰਸ਼ਨ
ਪ੍ਰਸ਼ਨ 1.
ਰੁੱਤਾਂ ਦੇ ਨਾਂ ਲਿਖੋ (ਸਮਝ ਆਧਾਰਿਤ ਸਿਰਜਣਾਤਮਕ ਪਰਖ) :
ਉੱਤਰ:
ਔਖੇ ਸ਼ਬਦਾਂ ਦੇ ਅਰਥ
ਚੇਤ – ਪਹਿਲੇ ਦੇਸੀ ਮਹੀਨੇ ਦਾ ਨਾਂ, ਜੋ ਅੱਧ ਮਾਰਚ ਤੋਂ ਅੱਧ ਅਪਰੈਲ ਤਕ ਹੁੰਦਾ ਹੈ ।
ਮੜ੍ਹਦਾ – ਉੱਪਰ ਸੋਨਾ ਚੜ੍ਹ ਜਾਂਦਾ ਹੈ, ਕਣਕਾਂ ਦੇ ਪੱਕਣ ਨਾਲ ਸੋਨੇ-ਰੰਗੇ ਹੋ ਜਾਂਦੇ ਹਨ ।
ਵਿਸਾਖ – ਦੂਜੇ ਦੇਸੀ ਮਹੀਨੇ ਦਾ ਨਾਂ, ਜੋ ਅੱਧ ਅਪਰੈਲ ਤੋਂ ਅੱਧ ਮਈ ਤਕ ਹੁੰਦਾ ਹੈ ।
ਵਿਸਾਖੀ – ਪਹਿਲੀ ਵਿਸਾਖ ਨੂੰ ਮਨਾਇਆ ਜਾਣ ਵਾਲਾ ਰੁੱਤ ਤੇ ਇਤਿਹਾਸ ਨਾਲ ਸੰਬੰਧਿਤ ਤਿਉਹਾਰ ।
ਜੇਠ – ਤੀਜੇ ਦੇਸੀ ਮਹੀਨੇ ਦਾ ਨਾਂ, ਜੋ ਅੱਧ ਮਈ ਤੋਂ ਅੱਧ ਜੂਨ ਤਕ ਹੁੰਦਾ ਹੈ ।
ਲੂਆਂ – ਗਰਮ ਪੌਣਾਂ ।
ਹਾੜ੍ਹ – ਚੌਥੇ ਦੇਸੀ ਮਹੀਨੇ ਦਾ ਨਾਂ, ਜੋ ਅੱਧ ਜੂਨ ਤੋਂ ਅੱਧ ਜੁਲਾਈ ਤਕ ਹੁੰਦਾ ਹੈ ।
ਸਾਵਣ – ਪੰਜਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਜੁਲਾਈ ਤੋਂ ਅੱਧ ਅਗਸਤ ਤਕ ਹੁੰਦਾ ਹੈ ।
ਵਸਦੇ – ਵਦੇ ।
ਜਮੋਏ – ਜਾਮਣਾਂ ।
ਰਸਦੇ – ਰਸ ਭਰੇ ਹੋ ਜਾਂਦੇ ਹਨ ।
ਭਾਦੋਂ – ਛੇਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਅਗਸਤ ਤੋਂ ਅੱਧ ਸਤੰਬਰ ਤਕ ਹੁੰਦਾ ਹੈ ।
ਝੜੀ – ਲਗਾਤਾਰ ਕਈ ਦਿਨ ਮੀਂਹ ਦਾ ਵਰੁਨਾ ।
ਪਹਿਰ – ਤਿੰਨ ਘੰਟੇ ਦਾ ਸਮਾਂ ।
ਅੱਸੂ – ਸੱਤਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਸਤੰਬਰ ਤੋਂ ਅੱਧ ਅਕਤੂਬਰ ਤਕ ਹੁੰਦਾ ਹੈ । ਮਾਹਮਹੀਨਾ ।
ਨਿਰਾਲਾ – ਅਨੋਖਾ, ਵੱਖਰੇ ਗੁਣਾਂ ਵਾਲਾ ।
ਕੱਤਕ – ਅੱਠਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਅਕਤੂਬਰ ਤੋਂ ਅੱਧ ਨਵੰਬਰ ਤਕ ਹੁੰਦਾ ਹੈ ।
ਚਾਨਣੀਆਂ – ਚੰਦ ਚਾਨਣੀਆਂ ਰਾਤਾਂ ।
ਮੱਘਰ – ਨੌਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਨਵੰਬਰ ਤੋਂ ਅੱਧ ਦਸੰਬਰ ਤਕ ਹੁੰਦਾ ਹੈ ।
ਪੋਹ – ਦਸਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਦਸੰਬਰ ਤੋਂ ਅੱਧ ਜਨਵਰੀ ਤਕ ਹੁੰਦਾ ਹੈ ।
ਖੇਸੀ – ਮੋਟੀ ਸੂਤੀ ਚਾਦਰ ।
ਮਾਘ – ਗਿਆਰਵੇਂ ਦੇਸੀ ਮਹੀਨੇ ਦਾ ਨਾਂ ਜੋ ਅੱਧ ਜਨਵਰੀ ਤੋਂ ਅੱਧ ਫ਼ਰਵਰੀ ਤਕ ਹੁੰਦਾ ਹੈ ।
ਫੱਗਣ – ਬਾਰਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਫ਼ਰਵਰੀ ਤੋਂ ਅੱਧ ਮਾਰਚ ਤਕ ਹੁੰਦਾ ਹੈ ।
ਭਾਉਂਦਾ – ਚੰਗਾ ਲਗਦਾ ।